Thu, 21 November 2024
Your Visitor Number :-   7254127
SuhisaverSuhisaver Suhisaver

ਪੱਤਰਕਾਰਤਾ ਦੇ ਮਖੌਟੇ ਬਨਾਮ ਮੌਕਾਪ੍ਰਸਤੀ - ਤਰਨਦੀਪ ਦਿਓਲ

Posted on:- 24-08-2013

suhisaver

ਨਿਦਾ ਫ਼ਾਜ਼ਲੀ ਆਖਦਾ ਹੈ ਹਰ ਆਦਮੀ ਮੇਂ ਹੋਤੇ ਹੈਂ ਦਸ ਵੀਸ ਆਦਮੀ ਜਿਸੇ ਭੀ ਦੇਖਨਾ ਬਾਰ-ਬਾਰ ਦੇਖਨਾ। ਗੱਲ ਸਿਰਫ ਆਦਮੀ ਨੂੰ ਵਾਰ-ਵਾਰ ਦੇਖਣ ਤੋਂ ਅਗਾਂਹ ਉਸਦੇ ਕੰਮਾਂ ਉਹਲੇ ਲੁੱਕੀਆਂ ਮੌਕਾਪ੍ਰਸਤੀਆਂ ਨੂੰ ਵਾਚਣ ਦੀ ਵੀ ਹੈ। ਅੱਜ ਸਮੁੱਚੇ ਸੰਸਾਰ ਵਿਚ ਸੱਜੇ-ਪੱਖੀ ਅਤੇ ਖੱਬੇ ਪੱਖੀ ਸਿਆਸਤ ਦੇ ਵਿਚਕਾਰ ਇਕ ਚੀਜ਼ ਸਾਂਝੀ ਹੈ, ਉਹ ਹੈ ਪੱਤਰਕਾਰੀ। ਦੋਵਾਂ ਦੀਆਂ ਨੀਤੀਆਂ ਗੱਲਾਂ, ਯੋਜਨਾਵਾਂ ਨੂੰ ਆਮ ਲੋਕਾਂ ਵਿਚ ਕਿਸ ਤਰੀਕੇ ਨਾਲ ਪੇਸ਼ ਕਰਨਾ। ਉਸ ਦੀ ਪੇਸ਼ਕਾਰੀ ਤੋਂ ਬਾਅਦ ਵਾਚਨਾ। ਕੀ ਲੋਕਾਂ ਨੇ ਉਸਦੇ ਅਰਥ ਪਹਿਲਾਂ ਨਿਰਧਾਰਤ ਪਾਲਿਸੀ ਤਹਿਤ ਲਏ ਹਨ ਜਾਂ ਹੋਰ ਕੱਢੇ ਹਨ?

ਜਦੋਂ ਪੱਤਰਕਾਰ ਦੁਆਰਾ ਨਿਰਧਾਰਤ ਪਾਲਿਸੀ ਅਨੁਸਾਰ ਉਸ ਨੂੰ ਸਫਲਤਾ ਮਿਲਦੀ ਹੈ ਤਾਂ ਉਹ ਆਪਣੀ ਗੱਲ ਵਿਚਲੀ ਰਾਜਨੀਤੀ ਨੂੰ ਲੋਕਾਈ ਵਿਚ ਲੈ ਕੇ ਜਾਣ ਵਿਚ ਸਫਲ ਹੋ ਜਾਂਦਾ ਹੈ, ਪਰ ਜਦੋਂ ਉਸਦੇ ਦੁਆਰਾ ਵੱਖਰੇ ਤਰੀਕੇ ਨਾਲ ਲਿਆਂਦੀ ਗਈ ਗੱਲ ਦੀਆਂ ਪਰਤਾਂ ਦਾ ਪੋਸਟ-ਮਾਰਟਮ ਹੋ ਜਾਂਦਾ ਹੈ ਤਾਂ ਉਸਦੇ ਅਰਥ ਹੋਰ ਝਲਕਾਰੇ ਮਾਰਨ ਲੱਗ ਪੈਂਦੇ ਹਨ। ਉਸਨੂੰ ਨੰਗੀ ਅੱਖ ਨਾਲ ਨਹੀਂ ਵਾਚਿਆ ਜਾਂਦਾ, ਸਗੋਂ ਖੁਰਦਬੀਨਾਂ ਚੁੱਕਣੀਆਂ ਪੈਂਦੀਆਂ ਹਨ, ਕਿਉਂਕਿ ਪੈਂਦੀ ਸੱਟੇ ਗੱਲ ਉਸ ਤਰੀਕੇ ਨਾਲ ਨਹੀਂ ਦਿਸਦੀ ਸਗੋਂ ਹੋਰ ਬਣਦੀ ਨਜ਼ਰ ਆਉਂਦੀ ਹੈ। ਹਾਂ, ਜਦੋਂ ਤੁਸੀਂ ਪੋਸਟ-ਮਾਰਟਮ ਦੀ ਰਿਪੋਰਟ ਨੂੰ ਵਾਰ-ਵਾਰ ਪੜ੍ਹਦੇ ਹੋ ਤਾਂ ਹੌਲੀ-ਹੌਲੀ ਸਪਸ਼ਟ ਵੀ ਹੋ ਜਾਂਦਾ ਹੈ।

ਇਹ ਟੈਰੀ ਈਗਲਟਨ ਦੇ ਕਹਿਣ ਵਾਂਗ ਉਸੇ ਤਰ੍ਹਾਂ ਹੈ ਜਿਵੇਂ ਆਮ ਬੰਦੇ ਨੁੰ ਇਹ ਸਮਝਾਉਣਾ ਬਹੁਤ ਮੁਸ਼ਕਲ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਕਿਉਂਕਿ ਆਮ ਬੰਦੇ ਨੁੰ ਤਾਂ ਸੂਰਜ ਘੁੰਮਦਾ ਦਿਸ ਰਿਹਾ ਹੁੰਦਾ ਹੈ। final ਸਵਾਲ ਸੰਵਾਦ ਤਹਿਤ ਲਿਖੇ ਲੇਖ ਵਿਚ ਵੀ ਇਵੇਂ ਹੀ ਹੈ। ਜਿਥੇ ਇਕ ਨਵੇਂ ਸਫਰ ਦੀ ਸ਼ੁਰੂਆਤ ਮੇਰੇ ਪੱਤਰਕਾਰ ਵੀਰ ਵੱਲੋਂ ਕੀਤੀ ਜਾ ਰਹੀ ਹੈ। ਕੀ ਉਹ ਆਪਣੇ ਪੁਰਾਣੇ ਬਿੰਬ ਤੋਂ ਕਿਸ ਤਰ੍ਹਾਂ ਨਿਜਾਤ ਪਾਵੇ? ਉਸ ਦੂਰੀ ਲਈ ਇਸ ਤਰ੍ਹਾਂ ਦੇ ਲੇਖ ਉਸਦੀ ਭਰਪੂਰ ਮਦਦ ਕਰਦੇ ਹਨ ਅਤੇ ਉਸਦੇ ਅਖੌਤੀ ਖੱਬੇਪਣ ਨੂੰ ਸੱਜਾਪਣ ਬਣਾ ਕੇ ਉਸਨੂੰ ਪੱਤਰਕਾਰੀ ਦੀ ਸਿਆਸੀ ਸੜਕ ਤੇ ਇਕ ਸੂਝਵਾਨ (ਮੌਕਾਪ੍ਰਸਤ) ਡਰਾਇਵਰ ਬਣਨ ਵਿਚ ਮਦਦ ਕਰਦੇ ਨਜ਼ਰ ਆਉਂਦੇ ਹਨ।

ਉਪਰੋਕਤ ਲੇਖ ਵਿਚ ਵੀ ਭਾਰਤੀ ਸਿਆਸਤ ਨੂੰ ਖੰਡ ਪਾਈ ਗਈ ਜਾਪਦੀ ਹੈ, ਜਿਵੇਂ ਆਮ ਬੰਦੇ ਨੁੰ ਤਾਂ ਸੂਰਜ ਘੁੰਮਦਾ ਦਿਸ ਰਿਹਾ ਹੁੰਦਾ ਹੈ ਪਰ ਉਸਦੇ ਮਾਇਨੇ ਤੇ ਮਿਕਦਾਰ ਮਤਲਬ ਖੰਡ ਘਿਓ ਕਿਨ੍ਹਾਂ ਲਈ ਅਤੇ ਸਰਕਾਰੀ ਡੀਪੂ ਤੇ ਮਿਲਦੀ ਦੁਇਮ ਦਰਜੇ ਦੀ ਖੰਡ ਕਿਨ੍ਹਾਂ ਲਈ, ਇਸ ਦਾ ਨਿਰਨਾ ਕਰਨਾ ਜ਼ਰੂਰੀ ਹੈ। ਸਿਰਫ ਖੰਡ ਪਾਈ ਦੀ ਗੱਲ ਕਰਕੇ ਪਾਸੇ ਹੋ ਜਾਣਾ ਅਗਿਆਨਤਾ ਹੀ ਨਹੀਂ ਮੂਰਖਤਾ ਵੀ ਹੈ।

ਪੱਤਰਕਾਰ ਵੀਰ ਦੇ ਲੇਖ ਵਿਚ ਦੋ ਗੱਲਾਂ ਸਾਫ ਹੋਈਆ ਹਨ, ਪਹਿਲੀ, ਪੱਤਰਕਾਰ ਵੀਰ ਦੀ ਗੱਡੀ ਲੀਹੋਂ ਲੱਥਣੀ ਸ਼ੁਰੂ ਹੋ ਗਈ ਹੈ। ਜਿਸ ਬਾਰੇ ਚੰੜ੍ਹੀਗੜ ਦੀਆਂ ਪੱਤਰਕਾਰ ਜੁੰਡਲੀਆਂ ਅੱਜ-ਕੱਲ੍ਹ ਖੁੰਡ-ਚਰਚਾ ਵੀ ਕਰ ਰਹੀਆਂ ਹਨ। ਹਾਲਾਂ ਕਿ ਇਸ ਦਾ ਪਰਛਾਵਾਂ ਤਾਂ ਇਕ ਚੈਨਲ ਦੀ ਬਦਲੀ ਮਾਲਕੀ ਤੋਂ ਹੀ ਦੂਰੋਂ ਦਿਖਣ ਲੱਗ ਪਿਆ ਸੀ। ਤੇ ਡਾ. ਜਗਤਾਰ ਦਾ ਸ਼ਿਅਰ ਸੱਚ ਹੋ ਰਿਹਾ ਸੀ ਕਿ ਹਾਵਾਂ ਭਾਵਾਂ ਤੇ ਨਜ਼ਰ ਰੱਖ ਚਿਹਰਿਆਂ ਦੇ ਨਾਲ-ਨਾਲ ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ-ਨਾਲ, ਪਰ ਲੇਖ ਨੇ ਧੁੰਦਲਾ ਚਿਹਰਾ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਜਦੋਂ ਭਾਜਪਾ ਵਿਚ ਮੋਦੀ ਦੇ ਵੱਡੇ ਕੱਦ ਬਾਰੇ ਸ਼ੁਰੂਆਤੀ ਸਤਰਾਂ ਵਿਚ ਹੀ ਗੱਲ ਹੋ ਜਾਂਦੀ ਹੈ, ਕਿਸੇ ਹੋਰ ਪੱਤਰਕਾਰ ਦੇ ਹਵਾਲੇ ਨਾਲ, ਜਦੋਂ ਆਰ.ਐਸ.ਐਸ. ਆਗੂ ਦੇ ਸ਼ਬਦ ਇਕ ਖਾਸ ਜਗ੍ਹਾ ਫਿਟ ਕੀਤਾ ਜਾਂਦੇ ਹਨ। ਇਸ ਤੋਂ ਬਾਅਦ ਮੋਦੀ ਦੀ 15 ਅਗਸਤ ਦੀ ਤਕਰੀਰ ਨੂੰ ਇਕ ਲਪੇਟੇ ਦੁਆਰਾ ਠੀਕ ਦਰਸਾਉਣ ਦਾ ਯਤਨ ਕੀਤਾ ਜਾਦਾ ਹੈ। ਮੌਜੂਦਾ ਪ੍ਰਧਾਨ ਮੰਤਰੀ ਦੇ ਮੁਕਾਬਲਤਨ ਮੋਦੀ ਰਣਨੀਤੀ ਵਾਰ-ਵਾਰ ਸਾਹਮਣੇ ਲਿਆਂਦੀ ਜਾਂਦੀ ਹੈ, ਕਿਉਂਕਿ ਇਥੇ ਸਾਰੇ ਜਾਣਦੇ ਹਨ ਕਿ 99.9 ਫੀਸਦ ਪ੍ਰਧਾਨ ਮੰਤਰੀ ਯੂ ਪੀ ਏ ਜਾਂ ਐਨ ਡੀ ਏ ’ਚੋਂ ਹੀ ਬਣਨਾ ਹੈ। ਕਿਉਂਕਿ ਤੀਸਰੀਆਂ ਧਿਰਾਂ ਦੇ ਮੱਤਭੇਦ ਅਤੇ ਸੌੜੇ ਰਾਜਸੀ ਹਿੱਤ ਉਨ੍ਹਾਂ ਨੂੰ ਇਕ ਪਲੇਟ-ਫਾਰਮ ਤੇ ਇਕੱਠਾ ਨਹੀਂ ਹੋਣ ਦੇ ਰਹੇ।

ਫਿਰ ਗੱਲ, ਵਧੇਰੇ ਘਾਤਕ ਕੌਣ….? ਉਸਦੀ ਚੱਲ ਪੈਂਦੀ ਹੈ। ਇਸ ਲੇਖ ਵਿਚ ਵੀ ਮੌਜੂਦਾ ਪ੍ਰਧਾਨ ਮੰਤਰੀ ਨੂੰ ਮੋਦੀ ਤੋਂ ਜ਼ਿਆਦਾ ਖਤਰਨਾਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੱਤਰਕਾਰ ਵੀਰ ਦੀਆਂ ਲੇਖ ਦੇ ਅੰਤ ਵਿਚ ਲਿਖੀਆਂ ਇਹ ਸਤਰਾਂ “ਇਸ ਵੇਲੇ ਸਭ ਤੋਂ ਵੱਡਾ ਸਵਾਲ ਫਿਰਕਾਪ੍ਰਸਤੀ ਨਹੀਂ, ਸਗੋਂ 65 ਸਾਲਾਂ ਦੀਆਂ ਨਾਕਾਮਯਾਬੀਆਂ ਅਤੇ ਸਿਆਸੀ ਬੇਸ਼ਰਮੀ ਹੈ। ਫਿਰਕਾਪ੍ਰਸਤੀ ਦਾ ਅਹਿਮ ਮੁੱਦਾ ਹੋਣਾ ਜ਼ਿਆਦਾਤਰ ਪਾਰਟੀਆਂ ਦੇ ਲੋਟ ਆਉਂਦਾ ਹੈ। ਕਿਉਂਕਿ ਇਸ ਨਾਲ ਬਿਆਨਬਾਜ਼ੀ ਦਾ ਮੁਕਾਬਲਾ ਜ਼ਿਆਦਾ ਦੇਰ ਤੱਕ ਖੇਡਿਆ ਜਾ ਸਕਦਾ ਹੈ।” ਆਖਿਰ ਕੀ ਇਸ਼ਾਰਾ ਕਰਦੀਆਂ ਹਨ…??? ਤੇ ਮੈਨੂੰ ਪਾਸ਼ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ ਕਾਮਰੇਡ ਤੂੰ ਨਹੀਂ ਜਾਣਦਾ ਤੂੰ ਸ਼ਬਦਾਂ ਨੂੰ ਕੀ ਕਰ ਦਿੱਤਾ ਹੈ ... ਤੂੰ ਸ਼ਬਦਾਂ ਨੂੰ ਆਪਣੀ ਸਹੂਲੀਅਤ ਲਈ ਛਾਂਗਣਾ ਸਿੱਖ ਲਿਆ ਹੈ, ਜਿਵੇਂ ਕੋਈ ਬੰਨਾ ਕਢਵਾਉਣ ਲਈ ਪਟਵਾਰੀ ਨੂੰ ਮਿਲਦੈ। ਇਹ ਪੱਤਰਕਾਰੀ ਦੀਆਂ ਕਲਾਬਾਜ਼ੀਆਂ ਦਾ ਇਕ ਹਿੱਸਾ ਹੈ। ਜਿਸ ਵਿਚ ਵਿਦਵਾਨ ਪੱਤਰਕਾਰ ਜੀ ਮਾਹਿਰ ਹੀ ਨਹੀਂ ਸਗੋਂ ਪ੍ਰਸਿੱਧ ਖਿਡਾਰੀ ਵੀ ਹਨ। ਸਮਾਂ ਸਾਰੇ ਪੈਂਤੜਿਆਂ ਨੂੰ ਇਤਿਹਾਸ ਵਿਚ ਦਰਜ ਕਰ ਦਿੰਦਾ ਹੈ। ਅੱਜ 10 ਸਾਲ ਪਹਿਲਾਂ ਦੇ ਪੈਂਤੜੇ ਵਿਦਵਾਨ ਪੱਤਰਕਾਰ ਦੇ ਹੋਰ ਸਨ, ਅੱਜ ਇਨ੍ਹਾਂ ਦੀ ਸਪਸ਼ਟਤਾ ਵਧੇਰੇ ਹੈ। ਆਉਣ ਵਾਲੇ ਸਮੇਂ ਵਿਚ ਇਹ ਸਪਸ਼ਟਤਾ ਮਾਨ ਸਰੋਵਰ ਵਾਂਗ ਹੋਵੇਗੀ, ਜਿਥੇ ਚਿਹਰੇ ਸ਼ੀਸ਼ੇ ਵਾਂਗ ਵਿਖਣਗੇ। ਇਹ ਉਸੇ ਵਰਤਾਰੇ ਦਾ ਹਿੱਸਾ ਹੈ ਜਿਸ ਬਾਰੇ ਫਰੈਡਰਿਕ ਜੇਮਸਨ ਆਖਦਾ ਹੈ ਮਨੁੱਖਤਾ ਵਿਰੋਧੀ ਵਰਤਾਰੇ ਨੂੰ ਸਿਰਜਣ ਵਿਚ ਜਨ-ਮਾਧਿਅਮ, ਪ੍ਰਚਾਰ-ਪਾਸਾਰ, ਵਿਗਿਆਪਨ ਤੇ ਲੌਕਿਕ ਮਨੋਰੰਜਨਤਾ ਅਤੇ ਬੁੱਧੀਜੀਵੀ ਅੱਜਕੱਲ੍ਹ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।

Comments

Jaspreet dhillon

Awesome deol saab

ਇਕਬਾਲ

ਸਵਾਦ ਕਰ ਲੈਣਾ ਇਹ ਪੋਸਟ ਰਿਮੂਵ ਨਾ ਕਰਨਾ ਆਪਣੇ ਵੱਲੋਂ (ਕੁਝ ਜਿਆਦਾ ਨਹੀਂ ਲਿਖਣਾ) ਬਸ ਕੁਝ ਇਸੇ ਲੇਖ ਵਿਚੋਂ ਹਾਜਿਰ ਕਰਦਾ ਹਾਂ ਪਾਠਕ ਬਹੁਤ ਸਮਝਦਾਰ (ਜਿੰਨ੍ਹਾਂ ਨੂੰ ਮੇਰੇ ਤੋਂ ਵੀ ਜਿਆਦਾ ਸਮਝਦਾਰ ਮੰਨਣਾ ਸਾਡਾ ਇਖਲਾਕੀ ਫਰਜ਼ ਹੈ) ਹਨ ਕਿ ਕਿਹਾ ਕੀ ਗਿਆ ਹੈ ਜਾਣ ਜਾਣਗੇ ਕਿ ਕਾਰਨ ਕੀ ਹੋਵੇਗਾ .... "ਅੱਜ ਸਮੁੱਚੇ ਸੰਸਾਰ ਵਿਚ ਸੱਜੇ-ਪੱਖੀ ਅਤੇ ਖੱਬੇ ਪੱਖੀ ਸਿਆਸਤ ਦੇ ਵਿਚਕਾਰ ਇਕ ਚੀਜ਼ ਸਾਂਝੀ ਹੈ, ਉਹ ਹੈ ਪੱਤਰਕਾਰੀ।"......(ਇਹ ਗੱਲ ਕੌਣ ਸੱਚ ਮੰਨਦਾ ਹੈ ?) ....."ਜਦੋਂ ਪੱਤਰਕਾਰ ਦੁਆਰਾ ਨਿਰਧਾਰਤ ਪਾਲਿਸੀ ਅਨੁਸਾਰ ਉਸ ਨੂੰ ਸਫਲਤਾ ਮਿਲਦੀ ਹੈ ਤਾਂ ਉਹ ਆਪਣੀ ਗੱਲ ਵਿਚਲੀ ਰਾਜਨੀਤੀ ਨੂੰ ਲੋਕਾਈ ਵਿਚ ਲੈ ਕੇ ਜਾਣ ਵਿਚ ਸਫਲ ਹੋ ਜਾਂਦਾ ਹੈ, ਪਰ ਜਦੋਂ ਉਸਦੇ ਦੁਆਰਾ ਵੱਖਰੇ ਤਰੀਕੇ ਨਾਲ ਲਿਆਂਦੀ ਗਈ ਗੱਲ ਦੀਆਂ ਪਰਤਾਂ ਦਾ ਪੋਸਟ-ਮਾਰਟਮ ਹੋ ਜਾਂਦਾ ਹੈ ਤਾਂ ਉਸਦੇ ਅਰਥ ਹੋਰ ਝਲਕਾਰੇ ਮਾਰਨ ਲੱਗ ਪੈਂਦੇ ਹਨ। ਉਸਨੂੰ ਨੰਗੀ ਅੱਖ ਨਾਲ ਨਹੀਂ ਵਾਚਿਆ ਜਾਂਦਾ, ਸਗੋਂ ਖੁਰਦਬੀਨਾਂ ਚੁੱਕਣੀਆਂ ਪੈਂਦੀਆਂ ਹਨ, ਕਿਉਂਕਿ ਪੈਂਦੀ ਸੱਟੇ ਗੱਲ ਉਸ ਤਰੀਕੇ ਨਾਲ ਨਹੀਂ ਦਿਸਦੀ ਸਗੋਂ ਹੋਰ ਬਣਦੀ ਨਜ਼ਰ ਆਉਂਦੀ ਹੈ। ਹਾਂ, ਜਦੋਂ ਤੁਸੀਂ ਪੋਸਟ-ਮਾਰਟਮ ਦੀ ਰਿਪੋਰਟ ਨੂੰ ਵਾਰ-ਵਾਰ ਪੜ੍ਹਦੇ ਹੋ ਤਾਂ ਹੌਲੀ-ਹੌਲੀ ਸਪਸ਼ਟ ਵੀ ਹੋ ਜਾਂਦਾ ਹੈ।" (ਇਸ ਲੇਖ ਵਿਚਲੀ ਪੋਸਟ ਮਾਰਟਮ ਦੀ ਰਿਪੋਰਟ ਕੌਣ ਬਣਾ ਰਿਹਾ ਹੈ ਬੁਰਜੂਆ ਕਿ ਪ੍ਰੋਲੇਤਾਰੀ ਧਿਰ ਦਾ ਡਾਕਟਰ ਲੇਖ ਦਾ ਲੇਖਕ ਮੰਨ ਚੁੱਕਾ ਹੈ ਕਿ ਮੈ ਕਾਮਰੇਡ ਨਹੀਂ ਬਣਨਾ )..... "ਇਹ ਟੈਰੀ ਈਗਲਟਨ ਦੇ ਕਹਿਣ ਵਾਂਗ ਉਸੇ ਤਰ੍ਹਾਂ ਹੈ ਜਿਵੇਂ ਆਮ ਬੰਦੇ ਨੁੰ ਇਹ ਸਮਝਾਉਣਾ ਬਹੁਤ ਮੁਸ਼ਕਲ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਕਿਉਂਕਿ ਆਮ ਬੰਦੇ ਨੁੰ ਤਾਂ ਸੂਰਜ ਘੁੰਮਦਾ ਦਿਸ ਰਿਹਾ ਹੁੰਦਾ ਹੈ। final ਸਵਾਲ ਸੰਵਾਦ ਤਹਿਤ ਲਿਖੇ ਲੇਖ ਵਿਚ ਵੀ ਇਵੇਂ ਹੀ ਹੈ। ਜਿਥੇ ਇਕ ਨਵੇਂ ਸਫਰ ਦੀ ਸ਼ੁਰੂਆਤ ਮੇਰੇ ਪੱਤਰਕਾਰ ਵੀਰ ਵੱਲੋਂ ਕੀਤੀ ਜਾ ਰਹੀ ਹੈ। ਕੀ ਉਹ ਆਪਣੇ ਪੁਰਾਣੇ ਬਿੰਬ ਤੋਂ ਕਿਸ ਤਰ੍ਹਾਂ ਨਿਜਾਤ ਪਾਵੇ? ਉਸ ਦੂਰੀ ਲਈ ਇਸ ਤਰ੍ਹਾਂ ਦੇ ਲੇਖ ਉਸਦੀ ਭਰਪੂਰ ਮਦਦ ਕਰਦੇ ਹਨ ਅਤੇ ਉਸਦੇ ਅਖੌਤੀ ਖੱਬੇਪਣ ਨੂੰ ਸੱਜਾਪਣ ਬਣਾ ਕੇ ਉਸਨੂੰ ਪੱਤਰਕਾਰੀ ਦੀ ਸਿਆਸੀ ਸੜਕ ਤੇ ਇਕ ਸੂਝਵਾਨ (ਮੌਕਾਪ੍ਰਸਤ) ਡਰਾਇਵਰ ਬਣਨ ਵਿਚ ਮਦਦ ਕਰਦੇ ਨਜ਼ਰ ਆਉਂਦੇ ਹਨ।" (ਜੇ ਸਿਧ ਕਰਨ ਵਾਲਾ ਜਨਤਕ ਤੌਰ 'ਤੇ ਇਹ ਕਬੂਲ ਕਰਦਾ ਹੈ ਕਿ ਉਹ ਖੱਬੀ ਧਿਰ ਦਾ ਆਦਮੀਂ (ਕਾਮਰੇਡ) ਨਹੀਂ ਤਾਂ ਉਸਨੂੰ ਇਹ ਵਿਸ਼ਲੇਸ਼ਣ ਕਰਨ ਦਾ ਹੱਕ ਕਿਹੜਾ ਭੜੂਆ ਦੇ ਰਿਹਾ ਹੈ ?) ............ਐਨੇ ਕੁ ਸਵਾਲ ਬਹੁਤ ਹਨ ਬਾਕੀ 'ਤੇ ਵੀ ਚਰਚਾ ਕਰਾਂਗੇ ਉੱਤਰ ਆਉਣ ਤੋਂ ਬਾਅਦ |

ਇਕਬਾਲ

ਸੰਵਾਦ ਕਰ ਲੈਣਾ ***

ਇਕਬਾਲ

ਸ਼ਬਦਾਂ ਨੂੰ ਛਾਂਗਣ ਦੀ ਕੋਸ਼ਿਸ਼ ਕਿਸਨੇ ਕੀਤੀ ਹੈ ਉਸਦੀ ਇੱਕ ਝਲਕ ਇਸ ਲੇਖ ਵਿੱਚ ਹੀ ਦਰਜ਼ ਹੈ ਤੇ ਉਲਟਾ ਚੋਰ ਕੋਤਵਾਲ ਨੂੰ ਝਿੜਕਦਾ ਨਜ਼ਰ ਆਉਂਦਾ ਹੈ ਉਦਾਹਰਣ ਇਸ ਲੇਖ ਦੇ ਕਰਤਾ ਨੇ ਇੱਕ ਲੇਖ ਵਿਚੋਂ ਇੱਕ ਵੇਰਵਾ ਇੰਝ ਚੁੱਕਿਆ ਹੈ “ਇਸ ਵੇਲੇ ਸਭ ਤੋਂ ਵੱਡਾ ਸਵਾਲ ਫਿਰਕਾਪ੍ਰਸਤੀ ਨਹੀਂ, ਸਗੋਂ 65 ਸਾਲਾਂ ਦੀਆਂ ਨਾਕਾਮਯਾਬੀਆਂ ਅਤੇ ਸਿਆਸੀ ਬੇਸ਼ਰਮੀ ਹੈ। ਫਿਰਕਾਪ੍ਰਸਤੀ ਦਾ ਅਹਿਮ ਮੁੱਦਾ ਹੋਣਾ ਜ਼ਿਆਦਾਤਰ ਪਾਰਟੀਆਂ ਦੇ ਲੋਟ ਆਉਂਦਾ ਹੈ। ਕਿਉਂਕਿ ਇਸ ਨਾਲ ਬਿਆਨਬਾਜ਼ੀ ਦਾ ਮੁਕਾਬਲਾ ਜ਼ਿਆਦਾ ਦੇਰ ਤੱਕ ਖੇਡਿਆ ਜਾ ਸਕਦਾ ਹੈ।”........................ ਹਕੀਕਤ ਵਿੱਚ ਇਹ ਵੇਰਵਾ ਇਸ ਪ੍ਰਕਾਰ ਹੈ : "ਇਸ ਵੇਲੇ ਸਭ ਤੋਂ ਵੱਡਾ ਸਵਾਲ ਫਿਰਕਾਪ੍ਰਸਤੀ ਨਹੀਂ ਸਗੋਂ 65 ਸਾਲਾਂ ਦੀਆਂ ਨਾਕਾਮਯਾਬੀਆਂ ਅਤੇ ਸਿਆਸੀ ਬੇਸ਼ਰਮੀ ਹੈ। ਫਿਰਕਾਪ੍ਰਸਤੀ ਦਾ ਅਹਿਮ ਮੁੱਦਾ ਹੋਣਾ ਜ਼ਿਆਦਾਤਰ ਪਾਰਟੀਆਂ ਨੂੰ ਲੋਟ ਆਉਂਦਾ ਹੈ ਕਿਉਂਕਿ ਇਸ ਨਾਲ ਬਿਆਨਬਾਜ਼ੀ ਦਾ ਮੁਕਾਬਲਾ ਲੰਮੀ ਦੇਰ ਤੱਕ ਖੇਡਿਆ ਜਾ ਸਕਦਾ ਹੈ। ਇਸ ਨਾਲ ਮੀਡੀਆ ਦੀ ਮੁਨਾਫ਼ਾ-ਨਸ ਦੀ ਹਰਕਤ ਤੇਜ਼ ਹੁੰਦੀ ਹੈ। ਆਵਾਮ ਦਾ ਖ਼ੂਨ ਕਤਲੇਆਮ ਦਾ ਖ਼ੌਫ਼ ਦਿਖਾ ਕੇ ਸੁਕਾਇਆ ਜਾਂਦਾ ਹੈ। ਖ਼ੂਨ ਵਹਿ ਜਾਣ ਦੀ ਥਾਂ ਸੁੱਕ ਜਾਵੇ ਤਾਂ ਕੀ ਫ਼ਰਕ ਪੈਂਦਾ ਹੈ? ਦੋਵਾਂ ਹਾਲਾਤ ਵਿੱਚ ਜੀਅ ਭਿਆਣੇ ਦੀ ਜਾਨ ਜਾਂਦੀ ਹੈ। ਜੇ ਅਸੀਂ ਫਿਰਕਾਪ੍ਰਸਤੀ ਨਾਲ ਜੁੜੇ ਕਤਲੇਆਮ ਦੇ ਖ਼ਦਸ਼ੇ ਤੋਂ ਖ਼ੌਫ਼ਜ਼ਦਾ ਹਾਂ ਤਾਂ ਅਸੀਂ ਥੁੜ੍ਹਾਂ ਰਾਹੀਂ ਕੀਤੇ ਜਾ ਰਹੇ ਕਤਲੇਆਮ ਨੂੰ ਨਜ਼ਰਅੰਦਾਜ਼ ਕਰ ਰਹੇ ਹੈ।".......... ਇਹਨਾਂ ਦੋਹਾਂ ਵੇਰਵਿਆਂ ਨੂੰ ਦੇਖਣ ਉਪਰੰਤ ਲੇਖ ਦੇ ਲੇਖਕ ਦੁਆਰਾ ਛਾਂਗੇ ਗਏ ਸ਼ਬਦ ਕਿਵੇਂ ਅਰਥਾਂ ਦਾ ਅਨਰਥ ਕਰ ਰਹੇ ਹਨ |

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ