ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ 26ਵਾਂ ਯਾਦਗਾਰੀ ਸਮਾਗਮ
Posted on:- 12-08-2023
ਮਨੀਪੁਰ ਦੀਆਂ ਅਤਿ ਸ਼ਰਮਨਾਕ ਘਟਨਾਵਾਂ ਮਨੂੰਵਾਦੀ ਔਰਤ ਵਿਰੋਧੀ ਸੋਚ ਦੀ ਪੈਦਾਵਾਰ-ਨਵਸ਼ਰਨ
ਮਹਿਲਕਲਾਂ: ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ
ਕਿਰਨਜੀਤ ਕੌਰ ਦਾ ਯਾਦਗਾਰੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ
ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ,ਨੌਜਵਾਨਾਂ ਦੇ ਕਾਫਲੇ ਸ਼ਾਮਿਲ ਹੋਏ।ਸਮਾਗਮ
ਦੀ ਸ਼ੁਰੂਆਤ ਅਜਮੇਰ ਅਕਲੀਆਂ ਦੇ ਸ਼ਰਧਾਂਜਲੀ ਗੀਤ ਨਾਲ ਹੋਈ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ
ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ ਨੇ 26
ਸਾਲ ਤੋਂ ਮਹਿਲਕਲਾਂ-ਬਰਨਾਲਾ
ਸਮੇਤ ਸਮੁੱਚੇ ਪੰਜਾਬ ਦੀ ਧਰਤੀ ਦੇ ਜੁਝਾਰੂ ਵਾਰਸਾਂ ਵੱਲੋਂ ਐਕਸ਼ਨ ਕਮੇਟੀ ਹੁਣ ਯਾਦਗਾਰ ਕਮੇਟੀ ਦੀ
ਢਾਲ ਤੇ ਤਲਵਾਰ ਬਣਨ ਲਈ ਜੈ-ਜੈ ਕਾਰ ਆਖਦਿਆਂ ਇਨਕਲਾਬੀ ਸਲਾਮ ਭੇਟ ਕੀਤੀ।
ਉਨ੍ਹਾਂ ਕਿਹਾ ਕਿ ਇਸ ਘੋਲ ਦੇ ਵਿਗਿਆਨ ਨੇ ਬੀਤੇ ਇਤਿਹਾਸ ਦੇ ਸੰਗਰਾਮੀ ਜੂਝ ਮਰਨ ਦੇ ਕੁਰਬਾਨੀ
ਭਰੇ ਵਿਰਸੇ ਤੋਂ ਸੇਧ ਹਾਸਲ ਕਰਦਿਆਂ ਮੌਜੂਦਾ ਦੌਰ ਅੰਦਰ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਦਿਆਂ ਜਬਰ
ਅਤੇ ਟਾਕਰੇ ਦੀ ਵਿਰਾਸਤ ਰਾਹੀਂ ਆਪਣੇ ਹੱਥੀਂ ਇਤਿਹਾਸਕ ਜਿੱਤਾਂ ਜਿੱਤਣ ਨਵੀਂ ਮਿਸਾਲ ਕਾਇਮ ਕੀਤੀ ਹੈ।
ਇਸ ਸਮੇਂ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਈ ਔਰਤ ਹੱਕਾਂ ਸਮੇਤ ਸਮਾਜਿਕ ਸਰੋਕਾਰਾਂ ਉੱਪਰ ਖੋਜ
ਭਰਪੂਰ ਕੰਮ ਕਰਨ ਵਾਲੀ ਭਾਅ ਜੀ ਗੁਰਸ਼ਰਨ ਸਿੰਘ ਦੀ ਬੇਟੀ ਡਾ. ਨਵਸ਼ਰਨ ਨੇ ਸ਼ਹੀਦ ਕਿਰਨਜੀਤ ਦੀ ਸ਼ਹਾਦਤ
ਤੋਂ ਪ੍ਰੇਰਨਾ ਹਾਸਲ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦੀਆਂ ਔਰਤਾਂ ਨੂੰ ਮਹਿਲਕਲਾਂ ਲੋਕ ਘੋਲ ਤੋਂ
ਚੇਤਨਾ ਦੀ ਲੋਅ ਹਾਸਲ ਕਰਕੇ ਸੰਘਰਸ਼ਾਂ ਦਾ ਅਹਿਮ ਹਿੱਸਾ ਬਨਣ ਲਈ ਸੰਗਰਾਮੀ ਮੁਬਾਰਕ ਦਿੱਤੀ।
ਅੱਗੇ ਪੜੋ
ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਕਿਵੇਂ ਬਚਾਇਆ ਜਾਵੇ -ਦਵਿੰਦਰ ਕੌਰ ਖੁਸ਼ ਧਾਲੀਵਾਲ
Posted on:- 21-02-2023
ਨਸ਼ਿਆਂ ਦੀ ਬਿਮਾਰੀ ਨੇ ਤਕਰੀਬਨ ਹਰ ਮੁਲਕ ਨੂੰ ਤਬਾਹੀ ਦੇ ਕੰਢੇ ਤੇ ਖੜ੍ਹਾ ਕਰ ਦਿੱਤਾ ਹੋਇਆ ਹੈ। ਸਰੀਰਕ ਤੇ ਮਾਨਸਿਕ ਬਿਮਾਰੀਆਂ ਚ ਨਿੱਤ ਨਵਾਂ ਵਾਧਾ ਹੋ ਰਿਹਾ ਹੈ। ਕੈਂਸਰ ਅਤੇ ਏਡਜ਼ ਵਰਗੀਆਂ ਮਾਰੂ ਬੀਮਾਰੀਆਂ ਨਾਲ ਲੋਕੀਂ ਕੁਰਲਾ ਰਹੇ ਹਨ ।ਮੌਤ ਦੇ ਮੂੰਹ ਜਾ ਰਹੇ ਹਨ। ਕਿਡਨੀ, ਦਿਲ, ਲੀਵਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਵੱਸਦੇ ਰਸਦੇ ਘਰ ਉੱਜੜ ਰਹੇ ਹਨ।ਲੱਖਾਂ ਹੀ ਜਵਾਨੀਆਂ ਹਰ ਸਾਲ ਤਬਾਹ ਹੋਈਆਂ ਹਨ। ਤਕਰੀਬਨ ਅੱਸੀ ਫ਼ੀਸਦੀ ਨੌਜਵਾਨ ਪੀਡ਼੍ਹੀ ਇਸ ਪ੍ਰਕੋਪ ਵਿੱਚ ਗ੍ਰਸਤ ਹੋ ਚੁੱਕੀ ਹੈ, ਵਿਰਲਾ ਹੀ ਨਸੀਬਾਂ ਵਾਲਾ ਕੋਈ ਘਰ ਹੋਵੇਗਾ, ਜਿੱਥੇ ਪਰਿਵਾਰ ਨੂੰ ਇਸ ਕਰੋਪੀ ਦਾ ਸੇਕ ਨਾ ਲੱਗਿਆ ਹੋਵੇ।
ਅਫ਼ਸੋਸ ਹੈ ਸਾਡੇ ਕੱਲ੍ਹ ਦੇ ਵਾਰਿਸ ਨੌਜਵਾਨ ਪੀੜ੍ਹੀ ਕੁਰਾਹੇ ਪਈ ਜਾ ਰਹੀ ਹੈ ।ਧਰਮ ਤੇ ਸ਼ਰਮ ਦੋਵੇਂ ਪੰਖ ਲਗਾ ਕੇ ਉੱਡ ਰਹੇ ਹਨ। ਤਸਕਰਾਂ ਵੱਲੋਂ ਲੱਖਾਂ ਹੀ ਲੋਕਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।ਨੌਜਵਾਨ ਪੀੜ੍ਹੀ ਨੇ ਨਸ਼ਿਆਂ ਦੀ ਪੂਰਤੀ ਲਈ ਅਪਰਾਧਾਂ, ਕਤਲਾਂ, ਲੁੱਟਾਂ, ਚੋਰੀਆਂ ਅਤੇ ਡਾਕਿਆਂ ਦੀ ਓਟ ਲੈ ਲਈ ਹੈ।ਵੈਸੇ ਤਾਂ ਨਸ਼ਿਆਂ ਦੀ ਬਿਮਾਰੀ ਦਾ ਅਸਰ ਹਰ ਮਨੁੱਖ ਉਪਰ ਹੀ ਹੋ ਰਿਹਾ ਹੈ, ਪਰ ਸਭ ਤੋਂ ਵੱਧ ਪ੍ਰਭਾਤ ਔਰਤ ਵਰਗ ਉੱਪਰ ਦਿਖਾਈ ਦੇ ਰਿਹਾ ਹੈ। ਹੱਸਦੇ ਖੇਡਦੇ ਘਰ ਉੱਜੜ ਰਹੇ ਹਨ।ਔਰਤਾਂ ਦੀ ਸ਼ੋਸ਼ਣ, ਲੁੱਟਾਂ ਖੋਹਾਂ, ਘਰੇਲੂ ਝਗੜਿਆਂ ,ਆਪਸੀ ਮਾਰਕੁਟਾਈਆਂ ,ਬਲਾਤਕਾਰਾਂ ਤੇ ਤਲਾਕਾਂ ਨੇ ਖ਼ੁਸ਼ੀ -ਖ਼ੁਸ਼ੀ ਵੱਸਦੇ ਘਰਾਂ ਨੂੰ ਖੇਰੂੰ- ਖੇਰੂੰ ਕਰ ਦਿੱਤਾ ਹੈ।ਖਾਸ ਕਰਕੇ ਸੂਬੇ ਦੀ ਨੌਜਵਾਨ ਪੀੜ੍ਹੀ ਤੇ ਵਿਦਿਆਰਥੀ ਵਰਗ ਨੂੰ ਹਲੂਣਾ ਦੇਣ ਅਤੇ ਜਾਗਰੂਕ ਕਰਨ ਦੀ ਲੋੜ ਹੈ।ਤਾਂ ਕਿ ਉਹ ਵੀ ਇਸ ਸਮੱਸਿਆ ਦੇ ਹੱਲ ਲਈ ਆਪਣਾ ਯੋਗਦਾਨ ਪਾ ਸਕਣ।
ਅੱਗੇ ਪੜੋ
ਕੈਲਗਰੀ ਵਿੱਚ ਖੇਡੇ ਜਾ ਰਹੇ ਸੋਲੋ ਨਾਟਕ 'ਦਿੱਲੀ ਰੋਡ ਤੇ ਇੱਕ ਹਾਦਸਾ' ਦਾ ਪੋਸਟਰ ਰਿਲੀਜ਼
Posted on:- 21-02-2023
ਕੈਲਗਰੀ: 'ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ' ਅਤੇ 'ਸਿੱਖ ਵਿਰਸਾ ਇੰਟਰਨੈਸ਼ਨਲ' ਵਲੋਂ ਹਰ ਸਾਲ ਯੁਨਾਈਟਿਡ ਨੇਸ਼ਨ ਵਲੋਂ ਮਾਰਚ 8 ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ 'ਇੰਟਰਨੈਸ਼ਨਲ ਵਿਮੈਨ ਡੇ' ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਂਦੇ ਹਨ।ਇਸ ਸਾਲ ਕੈਲਗਰੀ ਦੀ ਪਬਲਿਕ ਲਾਇਬ੍ਰੇਰੀ ਡਾਊਨਟਾਊਨ (ਸਿਟੀ ਹਾਲ ਦੇ ਪਿਛਲੇ ਪਾਸੇ) {Address: 800 3 St SE, Calgary, AB T2G 2E7} ਦੇ ਨਵੇਂ ਬਣੇ ਥੀਏਟਰ ਵਿੱਚ 12 ਮਾਰਚ ਦਿਨ ਐਤਵਾਰ ਨੂੰ ਉਘੀ ਥੀਏਟਰ ਕਲਾਕਾਰ ਅਤੇ ਫਿਲਮੀ ਐਕਟਰ ਅਨੀਤਾ ਸਬਦੀਸ਼ ਵਲੋਂ ਔਰਤ ਦਿਵਸ ਨੂੰ ਸਮਰਪਿਤ ਇੱਕ ਸੋਲੋ ਨਾਟਕ 'ਦਿੱਲੀ ਰੋਡ ਤੇ ਇੱਕ ਹਾਦਸਾ' ਪੇਸ਼ ਕੀਤਾ ਜਾਵੇਗਾ।
ਔਰਤਾਂ ਨਾਲ਼ ਹੁੰਦੇ ਬਲਾਤਕਾਰਾਂ ਨਾਲ਼ ਸਬੰਧਤ ਵਿਸ਼ੇ ਤੇ ਪਾਲੀ ਭੁਪਿੰਦਰ ਦਾ ਲਿਖਿਆ ਤੇ ਭਾਵਪੂਰਤ ਨਾਟਕ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਤੇ ਪ੍ਰੌਗਰੈਸਿਵ ਕਲਾ ਮੰਚ ਦੇ ਕਲਾਕਾਰ ਕੋਰੀਓਗਰਾਫੀ ਵੀ ਪੇਸ਼ ਕਰਨਗੇ।ਇਸ ਤੋਂ ਇਲਾਵਾ ਉਘੇ ਲੇਖਕ ਤੇ ਨਾਟਕ ਡਾਇਰੈਕਟਰ ਡਾ. ਸੁਰਿੰਦਰ ਧੰਜਲ ਵਿਸ਼ੇਸ਼ ਤੌਰ ਔਰਤ ਦਿਵਸ ਨਾਲ਼ ਸਬੰਧਤ ਵਿਸ਼ਿਆਂ ਤੇ ਆਪਣਾ ਵਿਸ਼ੇਸ਼ ਲੈਕਚਰ ਪੇਸ਼ ਕਰਨਗੇ।ਪਿਛਲੇ ਦਿਨੀਂ ਇਸ ਨਾਟਕ ਪ੍ਰੋਗਰਾਮ ਦਾ ਪੋਸਟਰ ਜੈਨੇਸਿਸ ਵਿੱਚ ਹੋਏ ਇੱਕ ਸਮਾਗਮ ਦੌਰਾਨ ਦਰਸ਼ਕਾਂ ਦੇ ਭਰਵੇਂ ਇਕੱਠ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਨੇ ਰਿਲੀਜ਼ ਕੀਤਾ।
ਅੱਗੇ ਪੜੋ