Mon, 09 December 2024
Your Visitor Number :-   7279095
SuhisaverSuhisaver Suhisaver

ਐਨ.ਡੀ.ਟੀ.ਵੀ ਉੱਪਰ ਸੇਬੀ ਦਾ ਹਮਲਾ -ਨਰਾਇਣ ਦੱਤ

Posted on:- 21-06-2019

suhisaver

ਮੋਦੀ ਹਕੂਮਤ ਨੇ ਸੱਤਾ ਸੰਭਾਲਦਿਆਂ ਹੀ ਆਪਣਾ ਅਸਲ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। 2014 ਦੀ ਪਾਰਲੀਮਾਨੀ ਚੋਣਾਂ ਵਿੱਚ 'ਸਭ ਕਾ ਸਾਥ-ਸਭ ਕਾ ਵਿਕਾਸ' ਸੱਤਾ ਉੱਪਰ ਕਾਬਜ਼ ਹੋਈ ਮੋਦੀ-ਸ਼ਾਹ ਜੋੜੀ ਨੇ ਸਮੁੱਚੀ ਚੋਣ ਮੁਹਿੰਮ ਦੌਰਾਨ ਭਾਰਤੀ ਜਮਹੂਰੀ ਲੋਕਤੰਤਰ ਦੇ ਚੌਥੇ ਥੰਮ ਕਹੇ ਜਾਂਦੇ ਮੀਡੀਆ ਨੂੰ ਰੱਜਕੇ ਆਪਣੇ ਪੱਖ'ਚ ਵਰਤਿਆ ਸੀ। ਚੋਣਾਂ ਦਾ ਵੱਡਾ ਦੰਗਲ ਜਿੱਤਣ ਲਈ ਤੀਹ ਹਜਾਰ ਕਰੋੜ ਰੁ. ਦਾ ਦਿਉ ਕੱਦ ਸੌਦਾ ਇਸੇ ਜੋੜੀ ਨੇ ਅਖੌਤੀ ਚੌਥੇ ਥੰਮ ਨਾਲ ਬੇਝਿਜਕ ਹੋਕੇ ਕੀਤਾ ਦੱਸਿਆ ਜਾਂਦਾ ਹੈ। ਇਸ ਵੱਡੇ ਸੌਦੇ ਲਈ ਪੈਸੇ ਦਾ ਪ੍ਰਬੰਧ ਵੱਡੇ ਦਿਉ ਕੱਦ ਸਨਅਤੀ

ਘਰਾਣਿਆਂ(ਅੰਬਾਨੀ,ਅਡਾਨੀ,ਮੋਦੀ,ਮਿੱਤਲਾਂ,ਟਾਟਿਆਂ,ਬਿਰਲਿਆਂ,ਜਿੰਦਲਾਂ) ਨੇ ਕੀਤਾ ਸੀ।  ਦੁਨੀਆਂ ਦੀ ਖਪਤ ਦੀ ਵੱਡੀ ਅਬਾਦੀ ਵਾਲੀ ਦੋ ਨੰਬਰ ਤੇ ਆਉਂਦੀ ਵਿਸ਼ਾਲ ਮੰਡੀ ਉੱਪਰ ਲਾਲਚੀ ਨਿਗਾਹਾਂ ਨਾਲ ਤੱਕ ਰਹੇ ਉਪਰੋਕਤ ਵੱਡੇ ਸਨਅਤੀ/ਵਪਾਰਕ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਮੋਦੀ ਹਕੂਮਤ ਨੇ ਇਲੈਕ੍ਰਾਨਿਕ ਮੀਡੀਆਂ ਦੀ ਆਪਣੇ ਪੰਜ ਸਾਲ ਦੇ ਰਾਜ ਭਾਗ ਦੌਰਾਨ ਰੱਜਕੇ ਕੀਤੀ।

ਕੁਦਰਤੀ ਮਾਲ ਖਜ਼ਾਨਿਆਂ ਨੂੰ ਕੌਡੀਆਂ ਦੇ ਭਾਅ ਲੁਟਾਇਆ। ਸਰਕਾਰੀ ਖੇਤਰ ਦੇ ਅਦਾਰਿਆਂ ਖਾਸ ਕਰ ਬੈਂਕਿੰਗ ਖੇਤਰ ਨੂੰ ਲੁੱਟ-ਲੁੱਟ ਕੇ ਮੋਹੁਲ ਚੌਕਸੀ,ਵਿਜੈ ਮਾਲਿਆ,ਨੀਰਵ ਮੋਦੀ ਵਰਗੇ ਮੁਲਕ ਦੇ ਚੌਕੀਦਾਰ ਦੀ 'ਸੁਚੱਜੀ' ਪਹਿਰੇਦਾਰ ਹੇਠ ਵਿਦੇਸ਼ਾਂ ਨੂੰ ਉਡਾਰੀ ਮਾਰਦੇ ਰਹੇ। ਮੀਡੀਆ ਜੋ ਆਪਣੇ ਨੂੰ ਨਿਰਪੱਖ ਹੋਣ ਦਾ ਖੇਖਣ ਕਰਦਾ ਹੈ,ਜਿਸ ਉੱਪਰ ਵੱਡੇ ਸਨਅਤੀ ਘਰਾਣਿਆਂ ਦਾ ਮੁਕੰਮਲ ਕਬਜ਼ਾ ਹੈ, ਚੁੱਪ ਚਾਪ ਅੱਖਾਂ ਮੀਚਕੇ ਮੋਦੀਆਂ-ਸ਼ਾਹਾਂ ਅਤੇ ਇਹਨਾਂ ਦੇ ਆਸਰੇ ਪਲਦੇ ਆ ਰਹੇ ਘਰਾਣਿਆਂ ਦੇ ਗੁਣਗਾਣ ਕਰਦਾ ਰਿਹਾ। ਕਦੇ ਵੀ ਲੋਕ ਹਿੱਤ ਇਨ੍ਹਾਂ ਮੀਡੀਆ ਚੈਨਲਾਂ ਦੀਆਂ ਸੁਰਖੀਆਂ ਦਾ ਹਿੱਸਾ ਨਹੀਂ ਬਣੇ। ਪੰਦਰਾਂ ਸਾਲਾਂ ਦੌਰਾਨ ਤਿੰਨ ਲੱਖ ਤੋਂ ਵੱਧ ਹੋਈਆਂ ਕਿਸਾਨਾਂ-ਮਜਦੂਰਾਂ ਦੀਆਂ ਖੁਦਕਸ਼ੀਆਂ, 45 ਸਾਲਾਂ ਦੇ ਅਰਸੇ ਦੌਰਾਨ ਸਭ ਤੋਂ ਵੱਧ ਰਹੀ 6.2 % ਮਹਿੰਗਾਈ ਦੀ ਦਰ, ਔਰਤਾਂ,ਦਲਿਤਾਂ,ਘੱਟਗਿਣਤੀਆਂ ਉੱਪਰ ਵਧ ਰਿਹਾ ਜਬਰ,ਨਸ਼ਿਆਂ ਦਾ ਖਤਰਨਾਕ ਵਰਤਾਰਾ ਕਦੇ ਵੀ ਗੋਦੀ ਮੀਡੀਆਂ ਦੀ ਸੁਰਖੀ ਨਹੀਂ ਬਣਿਆ।

ਦੂਸਰੇ ਪਾਸੇ ਜੋ ਵੀ ਕੋਈ ਮੀਡੀਆਂ ਘਰਾਣਾ ਅੱਖ ਵਿੱਚ ਅੱਖ ਪਾਕੇ ਵੇਖਣ ਦੀ ਮਾੜੀ ਮੋਟੀ ਗੁਸਤਾਖੀ ਕਰਦਾ ਵੀ ਸੀ ਤਾਂ ਹਕੂਮਤੀ ਸੰਦਾਂ ਰਾਹੀਂ ਉਸ ਦੀ ਚੂੜੀ ਕਸਕੇ ਚੁੱਪ ਕਰਵਾਉਣ ਦੀ ਸਾਜਿਸ਼ ਰਚ ਲਈ ਜਾਂਦੀ। ਅਗਰ ਫਿਰ ਵੀ ਕੋਈ ਅਦਾਰਾ ਜਾਂ ਮੀਡੀਆ ਸਖਸ਼ ਪੈਰ'ਚ ਪੈਰ ਧਰਕੇ ਨਾਂ ਚੱਲਦਾ ਤਾਂ ਉਸ ਨੂੰ ਚਲਦਾ ਕਰ ਦਿੱਤਾ ਜਾਂਦਾ ਰਿਹਾ ਹੈ। ਦ ਵਾਇਰ ਦੇ ਸੰਪਾਦਕ ਵਿਨੋਦ ਦੂਆ,ਪਰਸੁਨ ਵਾਜਪੇਈ,ਰਵੀਸ਼ ਕੁਮਾਰ ਜਿਹੇ ਮੋਦੀ-ਸ਼ਾਹਾਂ ਦੀ ਸ਼ਰਨ ਵਿੱਚ ਨਾਂ ਜਾਣ ਵਾਲੇ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਪੱਤਰਕਾਰਾਂ ਨੂੰ ਅਨੇਕਾਂ ਹਕੂਮਤੀ ਅਤੇ ਆਪਣੇ ਪਾਲੇ ਹੋਏ ਆਰ.ਐੱਸ.ਐੱਸ ,ਬਜਰੰਗ ਦਲੀਆਂ ਰਾਹੀਆਂ ਟਰੋਲ ਕਰਨ,ਔਰਤਾਂ ਨਾਲ ਬਲਾਤਕਾਰ ਕਰਨ,ਮੌਤ ਦੇ ਘਾਟ ਉਤਾਰਨ ਤੱਕ ਦੀਆਂ ਧਮਕੀਆਂ ਮਿਲਣਾ ਆਮ ਵਰਤਾਰਾ ਬਣਿਆ ਹੋਇਆ ਹੈ।

ਇਸ ਤੋਂ ਵੀ ਦੇ ਕਦਮ ਅੱਗੇ ਜਾਂਦਿਆਂ ਗੌਰੀ ਲੰਕੇਸ਼ ਵਰਗੀਆਂ ਸਖਸ਼ੀਅਤਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ ਰਿਹਾ। ਇਸੇ ਕਰਕੇ ਭਾਰਤ ਪੱਤਰਕਾਰਾਂ ਲਈ ਖਤਰੇ ਭਰਪੂਰ ਮੁਲਕਾਂ ਵਿੱਚ ਗਿਣਿਆ ਜਾਂਦਾ ਹੈ। ਐਨ.ਡੀ.ਟੀਵੀ ਨੂੰ ਬੰਦ ਕਰਾਉਣ ਦੀ ਮੋਦੀ ਹਕੂਮਤ ਦੀ ਕੋਈ ਪਹਿਲੀ ਸਾਜ਼ਿਸ਼ ਨਹੀਂ। ਇਸ ਤੋਂ ਪਹਿਲਾਂ ਵੀ ਸਾਲ 2018 ਵਿੱਚ ਐਨ.ਡੀ.ਟੀਵੀ ਦੇ ਮਾਲਕ ਪਰਨਵ ਰੋਇ ਖਿਲਾਫ ਸ਼ਿਕੰਜਾ ਕਸਣ ਦੀ ਨੀਅਤ ਨਾਲ ਈਡੀ ਵੱਲੋਂ ਮੁਕੱਦਮਾ ਦਰਜ ਕਰਵਾਇਆ ਸੀ।

ਹੁਣ ਸੇਬੀ ਵੱਲੋਂ ਨਿਯਮਾਂ ਦੀ ਪਾਲਣਾ ਨਾਂ ਕਰਨ ਦਾ ਬਹਾਨਾ ਬਣਾਕੇ ਇਸ ਚੈਨਲ ਨੂੰ ਬੰਦ ਕਰਾਉਣ ਦੀ ਨਵੀਂ ਸਾਜ਼ਿਸ਼ ਰਚੀ ਗਈ ਹੈ। ਇਹ ਐਨ.ਡੀ.ਟੀਵੀ ਦੀ ਅਵਾਜ ਬੰਦ ਕਰਾਉਣ ਦੀ ਸਾਜਿਸ਼ ਹੀ ਨਹੀਂ ਸਗੋਂ ਹਕੂਮਤੀ ਹੱਲੇ ਦੀ ਮਾਰ ਹੇਠ ਅੱਗੇ ਹਰ ਉਹ ਅਵਾਜ ਹੋਵੇਗੀ ਜੋ ਵੀ ਲੋਕ ਹਿੱਤ ਵਿੱਚ ਅਵਾਜ ਉਠਾਵੇਗੀ। ਉਹ ਭਾਵੇਂ ਜਲ,ਜੰਗਲ, ਜ਼ਮੀਨ,ਬੇਰੁਜ਼ਗਾਰੀ, ਕਾਲੇਧਨ,ਮਹਿੰਗਾਈ, ਕਾਲਾਬਜ਼ਾਰੀ,ਔਰਤਾਂ,ਦਲਿਤਾਂ,ਘੱਟਗਿਣਤੀਆਂ ਉੱਪਰ ਹੁੰਦੇ ਜ਼ੁਰਮਾਂ ਖਿਲਾਫ ਹੋਵੇ ਜਾਂ ਕਿਸੇ ਹੋਰ ਸਮਾਜਿਕ ਵਰਤਾਰੇ ਖਿਲਾਫ,ਨੂੰ ਇਸੇ ਹੀ ਢੰਗ ਨਾਲ ਕੁਚਲ ਦੇਣ ਦਾ ਮੋਦੀ ਹਕੂਮਤ ਦਾ ਅਣਐਲਾਨੀਆ ਸੂਚਕ ਹੈ। ਇਸ ਵੱਡੇ ਹੱਲੇ ਨੂੰ ਸਾਰੀਆਂ ਇਨਕਲਾਬੀ,ਜਮਹੂਰੀ,ਜਨਤਕ,ਇਨਸਾਫਪਸੰਦ,ਦਲਿਤ,ਘੱਟਗਿਣਤੀਆਂ,ਕਿਸਾਨਾਂ,ਮਜਦੂਰਾਂ,ਔਰਤਾਂ,ਨੌਜਵਾਨ,ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰਦੀਆਂ ਜਥੇਬੰਦੀਆਂ ਨੂੰ ਵਡੇਰੇ ਖਤਰੇ ਦੇ ਸਨਮੁੱਖ ਇਸ ਨੂੰ ਵੱਡੀ ਚਣਿੌਤੀ ਵਜੋਂ ਲੈਂਦਿਆਂ ਘੱਟੋ-ਘੱਟ ਸਮਝ ਦੇ ਅਧਾਰ ਤੇ ਵਿਸ਼ਾਲ ਸਾਂਝਾ ਮੋਰਚਾ ਬਣਾਕੇ ਹੱਲੇ ਨੂੰ ਠੱਲਣ,ਚਟਾਣ ਬਣਕੇ ਖੜਨ ਤੋਂ ਅੱਗੇ ਪਿੱਛੇ ਮੋੜਨ ਲਈ ਸੰਘਰਸ਼ਾਂ ਦਾ ਪਿੜ ਮੱਲਦਿਆਂ ਅੱਗੇ ਆਉਣਾ ਚਾਹੀਦਾ ਹੈ।

Comments

uxadalocaciq

http://mewkid.net/order-amoxicillin/ - Amoxicillin <a href="http://mewkid.net/order-amoxicillin/">Buy Amoxicillin Online</a> pck.lqas.suhisaver.org.ecg.ee http://mewkid.net/order-amoxicillin/

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ