Sun, 08 September 2024
Your Visitor Number :-   7219719
SuhisaverSuhisaver Suhisaver

ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ

Posted on:- 22-03-2020

suhisaver

ਲੇਖਕ : ਸੁਖਦੇਵ ਪਾਂਧੀ

ਇਨਕਲਾਬੀ ਵਿਦਿਆਰਥੀ ਲਹਿਰ ਦਾ ਲਹਿਰ ਇੱਕ ਅਹਿਮ ਦਸਤਾਵੇਜ਼* ਇਹ ਕਿਤਾਬ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਆਗੂ ਰਹੇ ਅਤੇ ਬਾਅਦ ਵਿੱਚ ਡੀ. ਟੀ.ਐਫ ਦੇ ਜ਼ਿਲਾ ਪ੍ਰਧਾਨ ਰਹੇ ਸਾਥੀ ਸੁਖਦੇਵ ਪਾਂਧੀ ਦਾ ਵਿਦਿਆਰਥੀ ਲਹਿਰ ਦੇ ਲੜੇ ਗਏ ਸੰਘਰਸ਼ਾਂ ਦਾ ਪੜਚੋਲੀਆ ਤੇ ਅਹਿਮ ਦਸਤਾਵੇਜ਼ ਹੈ ਪਾਂਧੀ ਦੇ ਵਿਦਿਆਰਥੀ ਜੀਵਨ ਵਿੱਚ ਮੁੱਖ ਅਗਵਾਂਨੂੰ ਸਾਥੀ ਰਹੇ ਬਲਵਿੰਦਰ ਸਿੰਘ ਚਾਹਲ,ਪ੍ਰਚੰਡ ਪੇਪਰ ਦੇ ਸੰਪਾਦਕ ਰਹੇ ਸਾਥੀ ਜਗਦੇਵ "ਜੱਗਾ"ਬੰਗੀ ਅਤੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਆਪਣੀ ਸਾਰੀ ਜਿੰਦਗੀ ਇਨਕਲਾਬੀ ਲਹਿਰ ਦੇ ਲੇਖੇ ਲਾਉਣ ਵਾਲੇ ਪੇਸ਼ੇਵਰ ਇਨਕਲਾਬੀ ਕਾਮਰੇਡ ਨਾਜ਼ਰ ਸਿੰਘ ਬੋਪਾਰਾਏ ਜੋ ਅੱਜ ਕੱਲ "ਸੁਰਖ ਰੇਖਾ" ਪੇਪਰ ਦੇ ਮਾਲਕ ਸੰਪਾਦਕ ਤੇ ਪਬਲਿਸ਼ਰ ਹਨ ਇਹਨਾਂ ਨੇ ਸਾਥੀ ਪਾਂਧੀ ਨਾਲ ਬਿਤਾਏ ਸੰਘਰਸ਼ਾਂ ਦੇ ਅਹਿਮ ਪਲ਼ ਸਾਂਝੇ ਕੀਤੇ ਹਨ ਉਹ ਅੱਜ ਵੀ ਸੰਘਰਸ ਦੇ ਮੈਦਾਨ ਵਿੱਚ ਹਨ।

ਕਿਤਾਬ ਵਿੱਚ ਜਿੰਨਾ ਅਹਿਮ ਘਾਟਾਂ ਕਮਜ਼ੋਰੀਆਂ ਤੇ ਸਾਥੀ ਪਾਂਧੀ ਨੇ ਉਂਗਲ ਧਰੀ ਹੈ ਉਹ ਅੱਜ ਵੀ ਇਨਕਲਾਬੀ ਜਮਹੂਰੀ ਲਹਿਰ ਸਾਹਮਣੇ ਮੂੰਹ ਅੱਡੀ ਖੜੀਆਂ ਹਨ ਤੇ ਲਹਿਰ ਉਹਨਾਂ ਤੋਂ ਸਿੱਖਣ ਦੀ ਬਜਾਏ ਉਸੇ ਲਾਈਨ ਤੇ ਚੱਲ ਕੇ"ਮੈਂ ਨਾ ਮਾਨੂੰ" ਦੀ ਜਿੱਦ ਤੇ ਅੜ੍ਹੇ ਹੋਏ ਹਨ ਮਸਲਨ ਜੋ ਅਹਿਮ ਨੁਕਤਾ ਲੇਖਕ ਨੇ ਉਠਾਇਆ ਹੈ ਕੀ ਜਨਤਕ ਜਥੇਬੰਦੀਆਂ ਸਿਆਸੀ ਪਾਰਟੀਆਂ/ਧਿਰਾਂ ਦੀਆਂ ਜੇਬੀ ਜਥੇਬੰਦੀਆਂ ਹੋਣੀਆਂ ਚਾਹੀਦੀਆਂ ਹਨ ਜਾਂ ਉਹਨਾਂ ਨੂੰ ਆਜ਼ਾਦ ਤੌਰ ਤੇ ਵਿਚਰਨਾ ਤੇ ਆਪਣੀਆਂ ਮੰਗਾਂ ਮਸਲਿਆਂ ਤੇ ਲੜਨਾ ਚਾਹੀਦਾ ਹੈ ? ਇਹ ਅਹਿਮ ਸਵਾਲ ਹੈ ਜਾਂ ਜਨਤਕ ਜਥੇਬੰਦੀਆਂ ਦਾ ਇਨਕਲਾਬੀ ਜਮਹੂਰੀ ਲਹਿਰ ਨਾਲ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ ਭਾਵ ਉਹਨਾਂ ਨੂੰ ਸਿਆਸੀ ਧਿਰਾਂ ਨਾਲ ਵਿਚਰਨਾ ਚਾਹੀਦਾ ਹੈ ਜੇ ਹਾਂ ਤਾਂ ਇਹ ਕਿਸ ਪੱਧਰ ਤੇ ਹੋਣਾ ਚਾਹੀਦਾ ਹੈ?

ਅੱਗੇ ਪੜੋ

ਜ਼ਿੰਦਗੀ ਦੇ ਰਾਹਾਂ ’ਤੇ : ਸੰਘਰਸ਼ ਦਾ ਸਫ਼ਰ

Posted on:- 20-12-2019

- ਡਾ. ਲਕਸ਼ਮੀ ਨਰਾਇਣ ਭੀਖੀ

ਜ਼ਿੰਦਗੀ ਦੇ ਰਾਹਾਂ ’ਤੇ, ਰਣਜੀਤ ਲਹਿਰਾ ਦਾ ਜੀਵਨੀ ਮੂਲਕ ਸਫ਼ਰਨਾਮਾ ਹੈ। ਇਸ ਦੂਜੇ ਐਡੀਸ਼ਨ ਵਿਚ ਉਸਨੇ 1980 ਤੋਂ 2015 ਤੱਕ ਦੇ ਸੰਘਰਸ਼ਮਈ ਇਤਿਹਾਸ ਦੀ ਪੇਸ਼ਕਾਰੀ ਕੀਤੀ ਹੈ। ਜਿਸ ਤੋਂ ਲੇਖਕ ਦੀ ਪ੍ਰਤੀਬੱਧਤਾ ਦਾ ਪਤਾ ਲੱਗਦਾ ਹੈ ਅਤੇ ਉਸਦੀ ਕੱਟੜਤਾ ਤੋਂ ਮੁਕਤ ਵਿਚਾਰਧਾਰਾ ਦਾ ਗਿਆਤ ਹੁੰਦਾ ਹੈ ਕਿ ਲਹਿਰ ਦੀ ਪੇਸ਼ਕਾਰੀ ਕਰਦਿਆਂ ਉਸਨੇ ਆਪਣੇ ਗਰੁੱਪ ਨੂੰ ਬੇਲੋੜਾ ਚੜਾਇਆ ਤੇ ਚਮਕਾਇਆ ਨਹੀਂ ਅਤੇ ਮਤਭੇਦ ਰੱਖਣ ਵਾਲੇ ਇਨਕਲਾਬੀ ਗਰੁੱਪਾਂ ਨੂੰ ਛੁਟਆਇਆ ਤੇ ਨਿਵਾਂਇਆ ਵੀ ਨਹੀਂ। ਉਸਨੇ ਉਸ ਵੇਲੇ ਦੇ ਉਹ ਨੇਤਾ ਵੀ ਰੂ-ਬ-ਰੂ ਕੀਤੇ ਹਨ ਜੋ ਅੱਜ ਲਹਿਰ ਛੱਡਕੇ, ਸੱਤਾਧਾਰੀ ਪਾਰਟੀਆਂ ਦੇ ਲੜ ਲੱਗੇ ਹੋਏ ਹਨ। ਇਸ ਤਰ੍ਹਾਂ ਰਣਜੀਤ ਨੇ ਆਪਣੇ ਅੰਦਰ ਸੁਲਘਦੀ ਇਨਕਲਾਬੀ ਲਹਿਰ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਹੈ ਅਤੇ ਵਿਦਿਆਰਥੀ ਲਹਿਰ ਦੀਆਂ ਖੂਬੀਆਂ ਅਤੇ ਖੂਬਸੂਰਤੀਆਂ ਦੇ ਨਾਲ-ਨਾਲ ਇਸਦੀਆਂ ਘਾਟਾਂ ਕਮਜ਼ੋਰੀਆਂ ਨੂੰ ਵੀ ਸਨਮੁੱਖ ਕੀਤਾ ਹੈ।
   
ਪੁਸਤਕ ਪੜ੍ਹਦਿਆਂ ਵਿਦਿਆਰਥੀ ਲਹਿਰ ਦੀ ਚੜ੍ਹਤ ਸੰਬੰਧੀ ਕੁਝ ਨੁਕਤੇ ਸਾਹਮਣੇ ਆਏ ਹਨ ਕਿ ਇਕ ਤਾਂ ਵਿਦਿਆਰਥੀ ਆਗੂਆਂ ਦੀ ਨਿਰੰਤਰ ਸਕੂਲਿੰਗ ਹੁੰਦੀ ਸੀ, ਦੂਜਾ ਅਧਿਐਨ ਕੇਂਦਰ (ਸਟੱਡੀ ਸੈਂਟਰ) ਹੋਣ ਕਰਕੇ ਪੜ੍ਹਨ ਪੜਾਉਣ ਦਾ ਪੱਖ ਭਾਰੂ ਸੀ। ਸ਼ਖ਼ਸੀਅਤ ਘੜਨ ਅਤੇ ਚੇਤਨਾ ਪ੍ਰਦਾਨ ਕਰਨ ਵਿਚ ਸਕੂਲਿੰਗ ਅਤੇ ਸਟੱਡੀ ਸੈਂਟਰਾਂ ਦੀ ਅਹਿਮ ਭੂਮਿਕਾ ਸੀ।

ਅੱਗੇ ਪੜੋ

ਪੁਸਤਕ: ਜੀਵਨੀ ਸ਼ਹੀਦ ਭਗਤ ਸਿੰਘ

Posted on:- 29-08-2017

suhisaver

ਨਾਮ : ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ : ਮਲਵਿੰਦਰ ਜੀਤ ਸਿੰਘ ਵੜੈਚ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ
ਕੀਮਤ : 80/- ਰੁਪਏ
ਰਿਵੀਊ ਕਰਤਾ : ਪ੍ਰੋ: ਹਰੀ ਸਿੰਘ


ਇਸ ਪੁਸਤਕ ਦੇ ਲੇਖਕ ਨਾਮਵਰ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਹਨ।

14 ਅਪ੍ਰੈਲ 1919 ਨੂੰ ਭਗਤ ਸਿੰਘ (12 ਸਾਲ) ਦਾ ਜ਼ਲ੍ਹਿਆਂ ਵਾਲਾ ਬਾਗ 'ਚੋਂ ਸ਼ੀਸ਼ੀ 'ਚ ਮਿੱਟੀ ਭਰ ਕੇ ਲਿਆਇਆ ਜੋ ਜ਼ਿੰਦਗੀ ਭਰ ਪ੍ਰੇਰਣਾ ਸਰੋਤ ਬਣੀ ਰਹੀ ਤੇ ਭਗਤ ਸਿੰਘ ਨੇ ਰਹਿੰਦੇ 12 ਸਾਲ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੇ।

ਲੇਖਕ ਭਗਤ ਸਿੰਘ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ, ਉਸਦੇ ਸਾਰੇ ਪਰਿਵਾਰ ਨਾਲ ਜਾਣ ਪਛਾਣ ਕਰਵਾਂਦਾ ਹੈ ਅਤੇ ਵਿਸ਼ੇਸ਼ ਤੌਰ ਤੇ ਦਾਦਾ ਅਰਜਨ ਸਿੰਘ ਤੇ ਪਿਤਾ ਕਿਸ਼ਨ ਸਿੰਘ ਦੇ ਪ੍ਰਭਾਵਾਂ ਉਪਰ ਚਾਨਣਾ ਪਾਉਂਦਾ ਹੈ। ਭਗਤ ਸਿੰਘ ਦੀ ਸਕੂਲੀ ਤੇ ਕਾਲਜ ਦੀ ਪੜ੍ਹਾਈ ਸਮੇਂ ਮਿਲੇ ਚੰਗੇ ਸਾਥੀਆਂ ਬਾਰੇ ਜਾਣਕਾਰੀ ਮਿਲਦੀ ਹੈ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣਨ ਦਾ ਇਤਿਹਾਸ ਤੇ ਫਿਰ ਨੌਜਵਾਨ ਭਾਰਤ ਸਭਾ ਬਾਰੇ ਜਾਣਕਾਰੀ ਮਿਲਦੀ ਹੈ। ਭਗਤ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ, ਫਿਰ ਸਮਾਜਵਾਦ ਵੱਲ ਜੁੜਨ ਦੀ ਸੋਚ ਅਤੇ ਲਾਲਾ ਲਾਜਪਤ ਰਾਏ ਦੀ ਮੌਤ ਉਪਰੰਤ ਬਦਲਾ ਲੈਣ ਲਈ ਸਾਂਡਰਸ ਦੇ ਕਤਲ ਦੀ ਵਿਆਖਿਆ ਹੈ। ਬੰਬ ਬਣਾਉਣ ਲਈ ਜਤਿਨ ਦਾਸ ਦੇ ਯੋਗਦਾਨ ਤੇ ਫਿਰ ਅਸੈਂਬਲੀ 'ਚ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਵਲੋਂ ਬੰਬ ਸੁੱਟਕੇ ਇਨਕਲਾਬ ਜ਼ਿੰਦਾਬਾਦ ਸਾਮਰਾਜ ਮੁਰਦਾਬਾਦ ਦਾ ਨਾਹਰਾ ਲਾਉਣਾ ਜੋ ਬਾਅਦ 'ਚ ਦੇਸ਼ ਭਰ 'ਚ ਨਾਹਰਾ ਬਣ ਗਿਆ, ਬਾਰੇ ਜਾਣਕਾਰੀ ਮਿਲਦੀ ਹੈ।

ਅੱਗੇ ਪੜੋ

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ