Mon, 09 December 2024
Your Visitor Number :-   7279079
SuhisaverSuhisaver Suhisaver

ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ 26­­ਵਾਂ ਯਾਦਗਾਰੀ ਸਮਾਗਮ

Posted on:- 12-08-2023

suhisaver

ਮਨੀਪੁਰ ਦੀਆਂ ਅਤਿ ਸ਼ਰਮਨਾਕ ਘਟਨਾਵਾਂ ਮਨੂੰਵਾਦੀ ਔਰਤ ਵਿਰੋਧੀ ਸੋਚ ਦੀ ਪੈਦਾਵਾਰ-ਨਵਸ਼ਰਨ

ਮਹਿਲਕਲਾਂ:  ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ ਯਾਦਗਾਰੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ,ਨੌਜਵਾਨਾਂ ਦੇ ਕਾਫਲੇ ਸ਼ਾਮਿਲ ਹੋਏ।ਸਮਾਗਮ ਦੀ ਸ਼ੁਰੂਆਤ ਅਜਮੇਰ ਅਕਲੀਆਂ ਦੇ ਸ਼ਰਧਾਂਜਲੀ ਗੀਤ ਨਾਲ ਹੋਈ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ ਨੇ 26 ਸਾਲ ਤੋਂ ਮਹਿਲਕਲਾਂ-ਬਰਨਾਲਾ ਸਮੇਤ ਸਮੁੱਚੇ ਪੰਜਾਬ ਦੀ ਧਰਤੀ ਦੇ ਜੁਝਾਰੂ ਵਾਰਸਾਂ ਵੱਲੋਂ ਐਕਸ਼ਨ ਕਮੇਟੀ ਹੁਣ ਯਾਦਗਾਰ ਕਮੇਟੀ ਦੀ ਢਾਲ ਤੇ ਤਲਵਾਰ ਬਣਨ ਲਈ ਜੈ-ਜੈ ਕਾਰ ਆਖਦਿਆਂ ਇਨਕਲਾਬੀ ਸਲਾਮ ਭੇਟ ਕੀਤੀ। 

ਉਨ੍ਹਾਂ ਕਿਹਾ ਕਿ ਇਸ ਘੋਲ ਦੇ ਵਿਗਿਆਨ ਨੇ ਬੀਤੇ ਇਤਿਹਾਸ ਦੇ ਸੰਗਰਾਮੀ ਜੂਝ ਮਰਨ ਦੇ ਕੁਰਬਾਨੀ ਭਰੇ ਵਿਰਸੇ ਤੋਂ ਸੇਧ ਹਾਸਲ ਕਰਦਿਆਂ ਮੌਜੂਦਾ ਦੌਰ ਅੰਦਰ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਦਿਆਂ ਜਬਰ ਅਤੇ ਟਾਕਰੇ ਦੀ ਵਿਰਾਸਤ ਰਾਹੀਂ ਆਪਣੇ ਹੱਥੀਂ ਇਤਿਹਾਸਕ ਜਿੱਤਾਂ ਜਿੱਤਣ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਸਮੇਂ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਈ ਔਰਤ ਹੱਕਾਂ ਸਮੇਤ ਸਮਾਜਿਕ ਸਰੋਕਾਰਾਂ ਉੱਪਰ ਖੋਜ ਭਰਪੂਰ ਕੰਮ ਕਰਨ ਵਾਲੀ ਭਾਅ ਜੀ ਗੁਰਸ਼ਰਨ ਸਿੰਘ ਦੀ ਬੇਟੀ ਡਾ. ਨਵਸ਼ਰਨ ਨੇ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਤੋਂ ਪ੍ਰੇਰਨਾ ਹਾਸਲ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦੀਆਂ ਔਰਤਾਂ ਨੂੰ ਮਹਿਲਕਲਾਂ ਲੋਕ ਘੋਲ ਤੋਂ ਚੇਤਨਾ ਦੀ ਲੋਅ ਹਾਸਲ ਕਰਕੇ ਸੰਘਰਸ਼ਾਂ ਦਾ ਅਹਿਮ ਹਿੱਸਾ ਬਨਣ ਲਈ ਸੰਗਰਾਮੀ ਮੁਬਾਰਕ ਦਿੱਤੀ।

ਉਨ੍ਹਾਂ ਕਿਹਾ ਕਿ ਔਰਤਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨ੍ਹਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ, ਮਹਿਲਕਲਾਂ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਦੀ ਸਜਾ ਰੱਦ ਕਰਾਉਣਾ ਸੰਭਵ ਹੀ ਨਹੀਂ ਸੀ। ਪਰ ਅੱਜ ਵੀ ਮਨੀਪੁਰ ਅੰਦਰ ਵਾਪਰੀਆਂ ਸ਼ਰਮਨਾਕ ਘਟਨਾਵਾਂ ਨੇ ਵੱਡੇ ਸਵਾਲ ਖੜੇ ਕੀਤੇ ਹਨ। ਮਨੂੰ ਵਾਦੀ ਮੋਦੀ ਹਕੂਮਤ ਦੀ ਸ਼ਹਿਤੇ ਹਜੂਮੀ ਹਿੰਸਾ ਵੱਲੋਂ ਔਰਤਾਂ ਨੂੰ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੋ ਔਰਤਾਂ ਨੂੰ ਸ਼ਰੇਆਮ ਨਿਰਵਸਤਰ ਕਰਕੇ ਘੁਮਾਉਣ ਤੋਂ ਬਾਅਦ ਮਨੀਪੁਰ ਦੇ ਮੁੱਖ ਮੰਤਰੀ ਸਮੇਤ ਬੀਜੇਪੀ ਲਾਣਾ ਸਾਜਿਸ਼ੀ ਚੁੱਪ ਧਾਰੀ ਬੈਟਾ ਹੈ। ਜਿਸ ਤੋਂ ਹਾਕਮਾਂ ਦੀ ਔਰਤਾਂ ਵਿਰੋਧੀ ਮਾਨਸਿਕਤਾ ਜੱਗ ਜ਼ਾਹਰ ਹੁੰਦੀ ਹੈ। ਇਸ ਸਮੇਂ ਖੋਜਾਰਥੀ ਅਤੇ ਜਮਹੂਰੀ ਲਹਿਰ ਦੀ ਕਾਰਕਨਾਂ ਨਤਾਸ਼ਾ ਨਰਵਾਲ ਅਤੇ ਦਿਵਿਆਂਗਨਾ ਕਲਿਤਾ ਨੇ ਕਿਹਾ ਕਿ ਔਰਤਾਂ ਉੱਤੇ ਜਬਰ ਦਾ ਜਿੰਮੇਵਾਰ ਲੁਟੇਰਾ ਅਤੇ ਜਾਬਰ ਰਾਜ ਪ੍ਰਬੰਧ ਹੈ। ਇਸ ਪ੍ਰਬੰਧ ਅਧੀਨ ਔਰਤਾਂ ਦੀ ਮੁਕਤੀ ਸੰਭਵ ਵੀ ਨਹੀਂ ਹੈ।ਇਸ ਲਈ ਔਰਤਾਂ ਨੂੰ ਚੇਤੰਨ ਅਗਵਾਈ ਅਧੀਨ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣਾ ਹੋਵੇਗਾ। ਇਨਕਲਾਬੀ ਕੇਂਦਰ,ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਕਿਹਾ ਕਿ ਭਾਵੇਂ ਅਸੀਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ ਵੱਡੀ ਕੜਾਈ ਜਿੱਤ ਲਈ ਹੈ। ਪਰ ਇਹ ਅੰਤਿਮ ਜਿੱਤ ਨਹੀ ਹੈ। ਅੱਜ ਵੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ 37 % ਨੁਮਾਇੰਦਿਆਂ ਦਾ ਅਪਰਾਧਿਕ ਪਿਛੋਕੜ ਹੈ। ਇਸੇ ਕਰਕੇ ਔਰਤਾਂ ਉੱਪਰ ਜਬਰ ਜੁਲਮ ਲਗਾਤਾਰ ਵਧ ਰਿਹਾ ਹੈ।ਅਜਿਹੀ ਹਾਲਤ ਵਿੱਚ ਅਸੀਂ ਆਸ ਨਹੀਂ ਕਰ ਸਕਦੇ ਕਿ ਇਹ ਲੋਕ ਔਰਤਾਂ ਉੱਤੇ ਜਬਰ ਨੂੰ ਰੋਕਣਗੇ। ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ ਦੇ ਵਾਰਸਾਂ ਵੱਲੋਂ ਸ਼ੁਰੂ ਕੀਤੀ ਸਾਂਝੇ ਸੰਘਰਸ਼ਾਂ ਦੀ ਵਿਰਾਸਤ ਦੀ ਗੂੰਜ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਵੀ ਗੂੰਜਦੀ ਰਹੀ ਹੈ। ਮੋਦੀ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀ ਦੀ ਚੀਰਫਾੜ ਕਰਦਿਆਂ ਕਿਹਾ ਕਿ ਰਾਜ ਗੱਦੀ ਉੱਪਰ ਕਾਬਜ ਹਾਕਮ ਮੁਲਕ ਦੇ ਜਲ,ਜੰਗਲ,ਜ਼ਮੀਨ ਸਮੇਤ ਮੁਲਕ ਦੇ ਕੁਦਰਤੀ ਸ੍ਰੋਤ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਹਨ। ਮੋਦੀ ਹਕੂਮਤ ਦੀ ਇਸ ਲੋਕ ਵਿਰੋਧੀ ਨੀਤੀ ਨੂੰ ਪੁੱਠਾ ਗੇੜਾ ਦੇਣ ਲਈ ਮਹਿਲਕਲਾਂ ਵਰਗੇ ਸਾਂਝੇ ਲੋਕ ਸੰਘਰਸ਼ਾਂ ਦੀ ਵਿਰਾਸਤ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। 

ਭਾਰਤੀ ਕਿਸਾਨ ਯੁਨੀਅਤ ਏਕਤਾ ( ਡਕੌਂਦਾ) ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀ ਜਾ ਰਹੀ ਕਿਸਾਨ-ਲੋਕ ਵਿਰੋਧੀ ਨੀਤੀ ਖਿਲਾਫ ਮਹਿਲਕਲਾਂ ਦੀ ਲੋਕ ਸ਼ਕਤੀ ਤੋਂ ਪ੍ਰੇਰਨਾ ਹਾਸਲ ਕਰਕੇ ਸਾਂਝੇ ਇੱਕਜੁੱਟ ਸੰਘਰਸ਼ ਦੀ ਲੋੜ ਤੇ ਜੋਰ ਦਿੱਤਾ। ਮੋਦੀ ਹਕੂਮਤ ਵੱਡੇ ਕਾਰਪੋਰੇਟ ਘਰਾਣਿਆਂ ਪੇਂਡੂ ਸੱਭਿਆਚਾਰ ਨੂੰ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਵਾਅਦਿਆਂ ਦੀ ਝੜੀ ਲਗਾਕੇ ਸੱਤਾ ਉੱਪਰ ਕਾਬਜ਼ ਹੋਈ ਸੀ। ਪਰ ਅੱਜ ਤੱਕ ਖੇਤੀ ਨੀਤੀ ਤਾਂ ਕੀ ਲਾਗੂ ਕਰਨੀ ਸੀ।ਉਲਟਾ ਬਹੁਕੌਮੀ ਬੋਸਟਨ ਕੰਸਲਟਿੰਗ ਗਰੁੱਪ ਨੂੰ 5.65 ਕਰੋੜ ਰੁ. ਵਿੱਚ ਠੇਕਾ ਦੇ ਦਿੱਤਾ ਹੈ। ਐਕਸ਼ਨ ਕਮੇਟੀ ਮਹਿਲਕਲਾਂ ਦੇ ਮਰਹੂਮ ਕਨਵੀਨਰ ਭਗਵੰਤ ਸਿੰਘ ਮਹਿਲਕਲਾਂ ਦੀ ਜੀਵਨ ਸਾਥਣ ਪ੍ਰੇਮਪਾਲ ਕੌਰ ਨੇ ਸ਼ਹੀਦ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਅਮਰ ਕਰਾਰ ਦਿੱਤਾ। ਅੱਧ ਸੰਸਾਰ ਦੀਆਂ ਮਾਲਕ ਭੈਣਾਂ ਜਿਨ੍ਹਾਂ ਨੂੰ ਮਹਿਲਕਲਾਂ ਦੀ ਧਰਤੀ ਨੇ ਜਥੇਬੰਦ ਹੋਣ, ਸੰਘਰਸ਼ ਕਰਨ ਤੋਂ ਅੱਗੇ ਔਰਤ ਦੀ ਮੁਕੰਮਲ ਮੁਕਤੀ ਵਾਲਾ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣ ਦੀ ਲੋੜਤੇ ਜੋਰ ਦਿੱਤਾ। ਤਿਆਰੀ ਮੁਹਿੰਮ ਵੱਲੋਂ ਡੀਟੀਐੱਫ ਆਗੂ ਨਿਰਮਲ ਸਿੰਘ ਚੁਹਾਣਕੇ ਨੇ ਬਰਨਾਲਾ-ਇਲਾਕੇ ਦੀ ਵਿਉਂਤਬੱਧ ਪ੍ਰਚਾਰ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹਰ ਪਿੰਡ, ਹਰ ਗਲੀ, ਹਰ ਮੁਹੱਲੇ, ਹਰ ਵਿੱਦਿਆਕ ਅਦਾਰੇ ਸਕੂਲਾਂ/ਕਾਲਜਾਂ ਵਿੱਚੋਂ ਮਹਿਲਕਲਾਂ ਲੋਕ ਘੋਲ ਦੇ 26 ਵੇਂ ਯਾਦਗਾਰੀ ਸਮਾਗਮ ਨੂੰ ਭਰਪੂਰ ਸਮਰਥਨ ਦੇਣ ਲਈ ਧੰਨਵਾਦ ਕੀਤਾ। 

ਸਮੁੱਚੇ ਜੁਝਾਰੂ ਕਾਫਲਿਆਂ ਲਈ ਲੰਗਰ ਦਾ ਪ੍ਰਬੰਧ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ,ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਬਾਬੂ ਸਿੰਘ ਖੁੱਡੀਕਲਾਂ ਵੱਲੋਂ ਐਕਸ਼ਨ ਕਮਟੀ ਮੈਂਬਰ ਗੁਰਦੇਵ ਸਿੰਘ ਮਹਿਲਖੁਰਦ  ਦੀ ਦੇਖਰੇਖ ਹੇਠ ਚਲਾਇਆ ਗਿਆ। ਯਾਦਗਾਰ ਕਮੇਟੀ ਮੈਂਬਰ ਪ੍ਰੇਮ ਕੁਮਾਰ ਨੇ ਵੀ ਅਹਿਮ ਜ਼ਿੰਮੇਵਾਰੀ ਨਿਭਾਈ। ਆਸਟ੍ਰੇਲੀਆ ਵਿੱਚ ਠਹਿਰ ਦੌਰਾਨ ਮਹਿਲਕਲਾਂ ਲੋਕ ਘੋਲ ਦੀ ਬਾਤ ਪਾਈ ਅਤੇ ਨੌਜਵਾਨਾਂ ਕੋਲੋਂ 61000 ਰੁ ਦੀ ਵੱਡੀ ਰਾਸ਼ੀ ਵੀ ਸਹਿਯੋਗ ਵਜੋਂ ਹਾਸਲ ਕੀਤੀ। ਵਲੰਟੀਅਰਾਂ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਦਸੌਦਾ ਸਿੰਘ ਵਾਲਾ ਅਤੇ ਕੁਲਵੀਰ ਔਲਖ ਦੀ ਅਗਵਾਈ ਵਿੱਚ ਟੀ.ਐੱਸ.ਯੂ ਦੇ ਸਾਥੀਆਂ ਨੇ ਬਾਖੂਬੀ ਨਿਭਾਈ। 

ਜਗਰਾਜ ਹਰਦਾਸਪੁਰਾ ਨੇ 25 ਸਾਲ ਦੀ ਸਾਂਝੇ ਸੰਘਰਸ਼ਾਂ ਦੀ ਲਟ-ਲਟ ਕਰਕੇ ਬਲ ਰਹੀ ਮਸ਼ਾਲ ਨੂੰ ਹੋਰ ਵੱਧ ਚੇਤੰਨ ਸਰਗਰਮੀ ਰਾਹੀਂ ਲਗਾਤਾਰ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।ਲੋਕ ਪੱਖੀ ਸਾਹਿਤ ਦੀਆਂ ਸਟਾਲਾਂ ਦਾ ਲੰਗਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਸਟੇਜ ਦੇ ਫਰਜ਼ ਗੁਰਮੀਤ ਸੁਖਪੁਰ ਅਤੇ ਮਨਜੀਤ ਧਨੇਰ ਨੇ ਬਾਖੂਬੀ ਨਿਭਾਏ। ਲਖਵਿੰਦਰ ਲੱਖਾ ਠੀਕਰੀਵਾਲਾ, ਬਲਦੇਵ ਮੰਡੇਰ, ਇਸ਼ਮੀਤ ਕੌਰ,ਲੋਕ ਪੱਖੀ ਕਵੀਸ਼ਰੀ ਰਾਹੀਂ ਇਨਕਲਾਬੀ ਜੋਸ਼ ਭਰਿਆ ਲੁਧਿਆਣਾ ਦੀਆਂ ਪ੍ਰਵਾਸੀ ਮਜ਼ਦੂਰ ਨੌਜਵਾਨ ਧੀਆਂ ਨੇ  ਉੱਠ ਨੀਂ ਕੁੜੀਏ,ਉੱਠ ਨੀਂ ਚਿੜੀਏ ਚੀਕ ਚਿਹਾੜਾ ਪਾ,ਜਿਹੜਾ ਤੇਰੇ ਰਾਹ ਨੂੰ ਰੋਕੇ,ਓਸੇ ਕੰਧ ਨੂੰ ਢਾਹ ਪੇਸ਼ ਕਰਕੇ ਨਵਾਂ ਜੋਸ਼ ਭਰ ਦਿੱਤਾ ਅਤੇ ਸਾਰਥਿਕ ਸੁਨੇਹਾ ਦਿੱਤਾ। ਇਸ ਸਮੇਂ ਅੰਮ੍ਰਿਤਪਾਲ ਕੌਰ, ਅਮਰਜੀਤ ਕੌਰ, ਕੁਲਵੰਤ ਭਦੌੜ, ਗੁਰਮੇਲ ਠੁੱਲੀਵਾਲ,ਨਿਰਮਲ ਚੁਹਾਣਕੇ,ਪਿਸ਼ੌਰਾ ਸਿੰਘ,ਪਰਮਜੀਤ ਕੌਰ ਜੋਧਪੁਰ, ਰਜਿੰਦਰਪਾਲ, ਸੁਖਵਿੰਦਰ ਸਿੰਘ,ਕਰਮਜੀਤ ਬੀਹਲਾ,ਖੁਸ਼ਮੰਦਰਪਾਲ, ਮਹਿਮਾ ਸਿੰਘ, ਹਰਪ੍ਰੀਤ ਸਿੰਘ,ਜਗਮੀਤ ਬੱਲਮਗੜ੍ਹ ਤੋਂ ਇਲਾਵਾ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ