ਕੀ ਬਣਨਗੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਸਮੀਕਰਨ ? - ਸ਼ਿਵ ਇੰਦਰ ਸਿੰਘ
Posted on:- 24-11-2022
68 ਵਿਧਾਨ ਸਭਾ ਵਾਲੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿਚ 12 ਨਵੰਬਰ ਨੂੰ ਵੋਟਾਂ ਪੈ ਗਈਆਂ ਹਨ ।ਇਸ ਵਾਰ ਰਿਕਾਰਡ 75 .6 ਫ਼ੀਸਦੀ ਵੋਟਾਂ ਪਈਆਂ । ਭਾਜਪਾ ਅਤੇ ਕਾਂਗਰਸ ਆਪੋ -ਆਪਣੇ ਤਰਕਾਂ ਨਾਲ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ । ਇਹਨਾਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਕਾਰ ਸੀ ਭਾਵੇਂ ਆਮ ਆਦਮੀ ਪਾਰਟੀ ਨੇ ਵੀ ਇਥੇ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕੀਤੀ । ਖੱਬੇ ਮੋਰਚੇ ਦੀ ਪ੍ਰਮੁੱਖ ਪਾਰਟੀ ਸੀ.ਪੀ .ਆਈ (ਐੱਮ ) ਨੇ ਗਿਆਰਾਂ ਸੀਟਾਂ `ਤੇ ਚੋਣ ਲੜੀ, ਮਾਇਆਵਤੀ ਨੇ ਵੀ ਆਪਣੀ ਪਾਰਟੀ ਵਰਕਰਾਂ ਵਿਚ ਜੋਸ਼ ਭਰਨ ਲਈ ਰੈਲੀ ਕੀਤੀ ।
ਭਾਜਪਾ ਦਾ ਮੁੱਖ ਮੰਤਰੀ ਦਾ ਚਿਹਰਾ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਹੈ । ਕਾਂਗਰਸ ਵੱਲੋਂ ਭਾਵੇਂ ਮੁੱਖ ਮੰਤਰੀ ਦਾ ਕੋਈ ਚਿਹਰਾ ਨਹੀਂ ਸੀ ਪਰ ਉਸਨੇ ਮਰਹੂਮ ਵੀਰਭੱਦਰ ਸਿੰਘ ਦੀ ਸ਼ਖ਼ਸੀਅਤ ਦਾ ਭਾਵੁਕ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਉਹਨਾਂ ਦੀ ਪਤਨੀ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਦੀ ਅਗਵਾਈ ਵਿਚ ਸੁਖਵਿੰਦਰ ਸੁੱਖੂ, ਮੁਕੇਸ਼ ਅਗਨੀਹੋਤਰੀ , ਕੌਲ ਸਿੰਘ ਤੇ ਆਸ਼ਾ ਕੁਮਾਰੀ ਵਰਗੇ ਨੇਤਾਵਾਂ ਦੇ ਸਹਾਰੇ ਚੋਣ ਲੜੀ ।
ਅੱਗੇ ਪੜੋ
ਅਜੋਕੇ ਦੌਰ `ਚ ਹਿੰਦੂਤਵ ਵਿਰੋਧੀ ਸੁਰਾਂ ਦੀ ਅਹਿਮੀਅਤ - ਸ਼ਿਵ ਇੰਦਰ ਸਿੰਘ
Posted on:- 17-07-2019
23 ਮਈ 2019 ਨੂੰ ਨਰਿੰਦਰ ਮੋਦੀ ਦੀ ਅਗਵਾਈ `ਚ ਭਾਜਪਾ ਨੇ ਬੇਮਿਸਾਲ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ ।ਇਸ ਜਿੱਤ ਤੋਂ ਬਾਅਦ ਮੋਦੀ ਨੇ ਆਪਣੇ ਜੁਮਲੇਨੁਮਾ ਨਾਅਰੇ ``ਸਭ ਕਾ ਸਾਥ ਸਭ ਕਾ ਵਿਕਾਸ `` ਨਾਲ ਇੱਕ ਹੋਰ ਸ਼ਬਦ `ਸਭ ਕਾ ਵਿਸ਼ਵਾਸ` ਜੋੜ ਦਿੱਤਾ । ਪਰ ਕੁਝ ਦਿਨਾਂ `ਚ ਹੀ ਇਸਦਾ ਸੱਚ ਵੀ ਸਾਹਮਣੇ ਆਉਣ ਲੱਗਾ । ਖਦਸ਼ੇ ਪੈਦਾ ਹੋਣ ਲੱਗੇ ਕਿ ਘੱਟ -ਗਿਣਤੀਆਂ ਦੇ ਮਨਾਂ `ਚ ਜੋ ਡਰ ਤੇ ਸਹਿਮ ਦਾ ਮਾਹੌਲ ਪਿਛਲੇ ਪੰਜਾਂ ਸਾਲਾਂ `ਚ ਬਣਿਆ ਹੈ ਉਹ ਹੋਰ ਵਧੇਗਾ । ਦੇਸ਼ ਦੀ ਵਿਭਿੰਤਾ `ਤੇ ਹਮਲੇ ਹੁੰਦੇ ਰਹਿਣਗੇ , `ਰਾਸ਼ਟਰਵਾਦ` ਦੇ ਨਾਂ `ਤੇ ਦੇਸ਼ ਦੀ ਬਹੁਲਤਾ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ।ਵਿਰੋਧੀ ਵਿਚਾਰਾਂ ਨੂੰ ਖ਼ਤਮ ਕਰਨ ਦਾ ਸਿਲਸਿਲਾ ਜਾਰੀ ਰਹੇਗਾ ।
ਇਸ ਜਿੱਤ ਤੋਂ ਬਾਅਦ ਹਿੰਦੂ ਫਾਸੀਵਾਦੀ ਜਥੇਬੰਦੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ । ਘੱਟ -ਗਿਣਤੀਆਂ `ਤੇ ਹਮਲੇ ਤੇਜ਼ ਹੋ ਗਏ ਹਨ । ਹਜੂਮੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ।ਆਏ ਦਿਨ ਗਊ ਰੱਖਿਆ ਦੇ ਨਾਮ `ਤੇ ਮੁਸਲਮਾਨਾਂ ਤੇ ਦਲਿਤਾਂ ਦੀ ਮਾਰ -ਕੁਟਾਈ ਦੇ ਮਾਮਲੇ ਸਾਹਮਣੇ ਆ ਰਹੇ ਹਨ ।ਧੱਕੇ ਨਾਲ `ਜੈ ਸ੍ਰੀ ਰਾਮ ` ਕਹਾਇਆ ਜਾ ਰਿਹਾ ਹੈ । ਭਾਜਪਾ ਵਿਧਾਇਕ ਤੇ ਸਾਂਸਦ ਆਪਹੁਦਰੀਆਂ `ਤੇ ਉਤਰ ਆਏ ਹਨ । ਭਾਜਪਾ ਦੇ ਸਾਂਸਦ ਸੱਯਮ ਬਾਪੂ ਰਾਓ ਸ਼ਰ੍ਹੇਆਮ ਮੁਸਲਿਮ ਨੌਜਵਾਨਾਂ ਦਾ ਗਲਾ ਕੱਟਣ ਦੀ ਧਮਕੀ ਦੇ ਰਿਹਾ ਹੈ । ਬੰਗਾਲ ਨੂੰ ਭਾਜਪਾ ਜਿਥੇ ਬਲਦੀ ਦੇ ਬੁੱਥੇ ਦੇ ਰਹੀ ਹੈ ਉਥੇ ਟੀਐੱਮਸੀ ਦੇ ਵਿਧਾਇਕਾਂ ਤੇ ਨੇਤਾਵਾਂ ਨੂੰ ਹਰ ਲਾਲਚ ਦੇ ਕੇ ਆਪਣੇ ਵੱਲ ਖਿੱਚ ਰਹੀ ਹੈ । ਮੋਦੀ ਹਕੂਮਤ ਨੇ ਨੰਗੇ -ਚਿੱਟੇ ਰੂਪ `ਚ ਸੰਘ ਪਰਿਵਾਰ ਦੇ ਏਜੰਡੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ । ਇਸੇ ਸੋਚ ਵਿਚੋਂ ਇੱਕ ਰਾਸ਼ਟਰ ਇੱਕ ਚੋਣ ,ਨਵੀਂ ਸਿਖਿਆ ਨੀਤੀ ਦੀ ਗੱਲ ਤੇ ਜੰਮੂ-ਕਸ਼ਮੀਰ ਦੀ ਹਲਕਾਬੰਦੀ ਦੀ ਗੱਲ ਆਦਿ ਨਿਕਲ ਕੇ ਸਾਹਮਣੇ ਆ ਰਹੀ ਹੈ । ਸੰਸਦ `ਚ ਸਹੁੰ ਚੁੱਕ ਸਮਾਗਮ ਦਾ ਤਮਾਸ਼ਾ ਪੂਰੀ ਦੁਨੀਆਂ ਦੇਖ ਚੁੱਕੀ ਹੈ । ਦੁਨੀਆ ਭਰ ਦੇ ਦੇਸ਼ ਭਾਰਤ `ਚ ਘੱਟ -ਗਿਣਤੀਆਂ ਤੇ ਹੋ ਰਹੇ ਹਮਲਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਚੁਕੇ ਹਨ ।
ਅੱਗੇ ਪੜੋ
ਚੋਣ ਨਤੀਜਿਆਂ ਰਾਹੀਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ - ਸ਼ਿਵ ਇੰਦਰ ਸਿੰਘ
Posted on:- 16-06-2019
ਸੰਨ 2014 ਤੇ 2019 ਦੀਆਂ ਲੋਕ ਸਭਾ ਚੋਣਾਂ `ਚ ਪੰਜਾਬ ਨੇ ਪੂਰੇ ਮੁਲਕ ਨਾਲੋਂ ਵੱਖਰਾ ਫਤਵਾ ਦਿੱਤਾ । ਦੋਵਾਂ ਚੋਣਾਂ `ਚ ਜਿਥੇ ਪੂਰਾ ਮੁਲਕ (ਗਿਣਤੀ ਦੇ ਚੰਦ ਰਾਜਾਂ ਨੂੰ ਛੱਡ ਕੇ )ਮੋਦੀ ਲਹਿਰ ਦੀ ਲਪੇਟ `ਚ ਆ ਗਿਆ, ਉੱਥੇ ਪੰਜਾਬ ਇਸ ਲਹਿਰ ਨੂੰ ਠੱਲ੍ਹਣ ਵਾਲਾ ਸੂਬਾ ਨਜ਼ਰ ਆਇਆ ।ਸੂਬੇ ਦੇ ਫਤਵੇ ਨੂੰ ਸਮਝਣ ਲਈ ਜ਼ਰੂਰੀ ਹੈ ਪਿਛਲੇ ਸਮਿਆਂ `ਚ ਪੰਜਾਬ ਵਿਚ ਆਏ ਰਾਜਸੀ , ਸੱਭਿਆਚਾਰਕ , ਆਰਥਿਕ ਪਰਿਵਰਤਨਾਂ ਨੂੰ ਸਮਝਣਾ ; ਲੋੜ ਪੰਜਾਬ ਦੇ ਬੌਧਿਕ ਹਿੱਸਿਆਂ `ਚ ਚੱਲ ਰਹੀਆਂ ਬਹਿਸਾਂ ਤੇ ਵਿਚਾਰਧਾਰਕ ਤੌਰ `ਤੇ ਰਿੱਝ ਰਹੇ ਪੰਜਾਬ ਨੂੰ ਸਮਝਣ ਤੇ ਜਾਨਣ ਦੀ ਵੀ ਹੈ । ਇਹਨਾਂ ਵਰਤਾਰਿਆਂ ਨੂੰ ਸਮਝੇ ਬਗੈਰ ਪੰਜਾਬ ਦੇ ਲੋਕ-ਫਤਵੇ ਦੀ ਥਾਹ ਪਾਉਣੀ ਮੁਸ਼ਕਿਲ ਹੈ ।
1947 ਤੋਂ ਹੁਣ ਤੱਕ ਪੰਜਾਬ ਨੇ ਬੜੀਆਂ ਵਿਚਾਰਧਾਰਕ ਤੇ ਸਿਆਸੀ ਘਟਨਾਵਾਂ ਨੂੰ ਘਟਦੇ ਦੇਖਿਆ । ਇਸ `ਚ ਸੰਤਾਲੀ ਦੀ ਵੰਡ ,ਕਮਿਊਨਿਸਟ ਲਹਿਰ ਦੀ ਚੜ੍ਹਦੀ ਤੇ ਢਹਿੰਦੀ ਕਲਾ , ਅਕਾਲੀ ਮੋਰਚੇ , `ਪੰਜਾਬੀ ਸੂਬਾ` ਲਹਿਰ ਤੇ ਉਸਦੇ ਵਿਰੋਧ `ਚ `ਮਹਾਂ ਪੰਜਾਬ`` ਲਹਿਰ, ਹਿੰਦੂ ਪੰਜਾਬੀਆਂ ਵੱਲੋਂ ਪੰਜਾਬੀ ਤੋਂ ਕਿਨਾਰਾ ਕਰਨਾ , ਨਕਸਲੀ ਲਹਿਰ ਨੂੰ ਦਬਾਉਣ ਦੇ ਨਾਂ ਥੱਲੇ ਸਰਕਾਰੀ ਤਸ਼ੱਦਦ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਉੱਠਣੀ,ਐਮਰਜੈਂਸੀ ਵਿਰੁੱਧ ਪੰਜਾਬ ਵਿਚੋਂ ਆਵਾਜ਼ ਬੁਲੰਦ ਹੋਣੀ, ਗਰਮ -ਖਿਆਲੀ ਸਿੱਖ ਰਾਜਨੀਤੀ ਦਾ ਉਭਾਰ , ਦਰਬਾਰ ਸਾਹਿਬ `ਤੇ ਫ਼ੌਜੀ ਹਮਲਾ , ਦਿੱਲੀ ਸਿੱਖ ਕਤਲੇਆਮ , ਖਾਲਿਸਤਾਨੀ ਲਹਿਰ ਦਾ ਉਭਾਰ , ਅੱਤਵਾਦੀਆਂ ਵੱਲੋਂ ਪੰਜਾਬ ਦੇ ਹਿੰਦੂ ਘੱਟ -ਗਿਣਤੀ ਭਾਈਚਾਰੇ ਨੂੰ ਨਿਸ਼ਾਨਾਂ ਬਣਾਉਣਾ ਤੇ ਖੱਬੇ-ਪੱਖੀ ਸੋਚ ਦੇ ਲੋਕਾਂ ਦੇ ਕਤਲ ਕਰਨੇ । ਪੰਜਾਬ `ਚ ਪੈਦਾ ਹੋਏ ਕਾਸ਼ੀ ਰਾਮ ਵੱਲੋਂ ਭਾਰਤ ਪੱਧਰੀ ਦਲਿਤ ਪਾਰਟੀ ਬਣਾਉਣੀ ਆਦਿ ਸ਼ਾਮਿਲ ਹੈ ।
ਅੱਗੇ ਪੜੋ