ਮੋਦੀ ਹਕੂਮਤ ਨੇ ਸੱਤਾ ਸੰਭਾਲਦਿਆਂ ਹੀ ਆਪਣਾ ਅਸਲ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। 2014 ਦੀ ਪਾਰਲੀਮਾਨੀ ਚੋਣਾਂ ਵਿੱਚ 'ਸਭ ਕਾ ਸਾਥ-ਸਭ ਕਾ ਵਿਕਾਸ' ਸੱਤਾ ਉੱਪਰ ਕਾਬਜ਼ ਹੋਈ ਮੋਦੀ-ਸ਼ਾਹ ਜੋੜੀ ਨੇ ਸਮੁੱਚੀ ਚੋਣ ਮੁਹਿੰਮ ਦੌਰਾਨ ਭਾਰਤੀ ਜਮਹੂਰੀ ਲੋਕਤੰਤਰ ਦੇ ਚੌਥੇ ਥੰਮ ਕਹੇ ਜਾਂਦੇ ਮੀਡੀਆ ਨੂੰ ਰੱਜਕੇ ਆਪਣੇ ਪੱਖ'ਚ ਵਰਤਿਆ ਸੀ। ਚੋਣਾਂ ਦਾ ਵੱਡਾ ਦੰਗਲ ਜਿੱਤਣ ਲਈ ਤੀਹ ਹਜਾਰ ਕਰੋੜ ਰੁ. ਦਾ ਦਿਉ ਕੱਦ ਸੌਦਾ ਇਸੇ ਜੋੜੀ ਨੇ ਅਖੌਤੀ ਚੌਥੇ ਥੰਮ ਨਾਲ ਬੇਝਿਜਕ ਹੋਕੇ ਕੀਤਾ ਦੱਸਿਆ ਜਾਂਦਾ ਹੈ। ਇਸ ਵੱਡੇ ਸੌਦੇ ਲਈ ਪੈਸੇ ਦਾ ਪ੍ਰਬੰਧ ਵੱਡੇ ਦਿਉ ਕੱਦ ਸਨਅਤੀ
ਘਰਾਣਿਆਂ(ਅੰਬਾਨੀ,ਅਡਾਨੀ,ਮੋਦੀ,ਮਿੱਤਲਾਂ,ਟਾਟਿਆਂ,ਬਿਰਲਿਆਂ,ਜਿੰਦਲਾਂ) ਨੇ ਕੀਤਾ ਸੀ। ਦੁਨੀਆਂ ਦੀ ਖਪਤ ਦੀ ਵੱਡੀ ਅਬਾਦੀ ਵਾਲੀ ਦੋ ਨੰਬਰ ਤੇ ਆਉਂਦੀ ਵਿਸ਼ਾਲ ਮੰਡੀ ਉੱਪਰ ਲਾਲਚੀ ਨਿਗਾਹਾਂ ਨਾਲ ਤੱਕ ਰਹੇ ਉਪਰੋਕਤ ਵੱਡੇ ਸਨਅਤੀ/ਵਪਾਰਕ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਮੋਦੀ ਹਕੂਮਤ ਨੇ ਇਲੈਕ੍ਰਾਨਿਕ ਮੀਡੀਆਂ ਦੀ ਆਪਣੇ ਪੰਜ ਸਾਲ ਦੇ ਰਾਜ ਭਾਗ ਦੌਰਾਨ ਰੱਜਕੇ ਕੀਤੀ।