ਕੋਰੋਨਾਵਾਇਰਸ ਬਾਰੇ ਜਾਣੋ: ਉਪਜ ਬਣਤਰ ਅਤੇ ਵਿਕਾਸ - ਸ਼ੁੱਭਕਰਮਦੀਪ ਸਿੰਘ
Posted on:- 13-06-2020
ਕੋਰੋਨਾ ਕਿੱਥੋਂ ਅਤੇ ਕਿਵੇਂ ਆਇਆ ਮਨੁੱਖਾਂ ਵਿੱਚ?
ਅੱਜ ਕੱਲ੍ਹ ਮਨੁੱਖਾਂ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਬਾਰੇ ਜੋ ਗੱਲ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੈ ਉਹ ਹੈ ਇਸ ਦੇ ਸਰੋਤ ਅਤੇ ਉਸ ਸਰੋਤ ਤੋਂ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਨ ਬਾਰੇ। ਇਸ ਬਾਰੇ ਵੱਖ ਵੱਖ ਲੋਕਾਂ ਵੱਲੋਂ ਵੱਖ ਵੱਖ ਕਿਆਸ ਲਗਾਏ ਜਾ ਰਹੇ ਹਨ। ਸਭ ਤੋਂ ਪਹਿਲਾਂ ਅਸੀਂ ਵਾਇਰਸ, ਮਹਾਂਮਾਰੀ ਅਤੇ ਕੋਰੋਨਾ ਵਾਇਰਸ ਬਾਬਤ ਕੁਝ ਮੁੱਢਲੀ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ।
ਬਿਮਾਰੀਆਂ ਦੇ ਪ੍ਰਕਾਰ
ਬਿਮਾਰੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ :
– ਛੂਤ ਦੀਆਂ ਜਾਂ ਕਮਿਊਨੀਕੇਬਲ ਬਿਮਾਰੀਆਂ (Communicable Diseases): ਇਹ ਉਹ ਬਿਮਾਰੀਆਂ ਹਨ ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਹੋ ਜਾਂਦੀਆਂ ਹਨ ਜਿਵੇਂ ਟੀ.ਬੀ., ਜ਼ੁਖਾਮ, ਕੋਰੋਨਾ, ਏਡਸ ਆਦਿ। ਇਨ੍ਹਾਂ ਬਿਮਾਰੀਆਂ ਦੇ ਫੈਲਣ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਹ ਕਈ ਵਾਰ ਮਹਾਂਮਾਰੀ ਦਾ ਰੂਪ ਵੀ ਧਾਰ ਸਕਦੀਆਂ ਹਨ।
– ਛੂਤ ਰਾਹੀਂ ਨਾ ਫੈਲਣ ਵਾਲੀਆਂ ਜਾਂ ਨਾਨ-ਕਮਿਊਨੀਕੇਬਲ ਬਿਮਾਰੀਆਂ (Non-Communicable Diseases): ਇਹ ਉਹ ਬਿਮਾਰੀਆਂ ਹਨ ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਨਹੀਂ ਹੁੰਦੀਆਂ ਜਿਵੇਂ ਕੈਂਸਰ, ਸ਼ੂਗਰ, ਬੀ.ਪੀ. ਆਦਿ।
ਅੱਗੇ ਪੜੋ
ਕਰੋਨਾਵਾਇਰਸ:ਡਰਨ ਦੀ ਥਾਂ ਸੁਚੇਤ ਹੋਣ ਦੀ ਲੋੜ -ਡਾ. ਸ਼ਿਆਮ ਸੁੰਦਰ ਦੀਪਤੀ
Posted on:- 17-03-2020
ਭਾਰਤ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਨੇ ਕੀਤਾ ਸੈਂਕੜਾ ਪਾਰ। ਕੁਲ ਮਰੀਜ਼ ਹੋਏ 105, ਦੋ ਦੀ ਮੌਤ। ਸਕੂਲਾਂ ਕਾਲਜਾਂ ਦੇ ਨਾਲ ਨਾਲ ਰੈਸਟੋਰੈਂਟ, ਮਾਲ, ਸਿਨੇਮਾ ਘਰ ਵੀ ਰਹਿਣਗੇ ਬੰਦ। ਪ੍ਰਧਾਨ ਮੰਤਰੀ ਦਾ ਵਿਦੇਸ਼ ਦੌਰਾ ਰੱਦ।...
… ਤੁਸੀਂ ਇਹ ਖ਼ਬਰ ਸੁਣਦੇ ਹੋ ਜਾਂ ਅਖਬਾਰ ਦੇ ਪਹਿਲੇ ਸਫੇ ਦੀ ਸੁਰਖੀ ਵਿਚ ਪੜ੍ਹਦੇ ਹੋ ਤਾਂ ਡਰਨਾ ਸੁਭਾਵਕ ਹੈ। ਫਿਰ ਤੁਸੀਂ ਖੁਦ ਨੂੰ ਆਪਣੇ ਘਰ ਅੰਦਰ ਕੈਦ ਕਰ ਲੈਂਦੇ ਹੋ ਅਤੇ ਹੋਰਾਂ ਨੂੰ ਵੀ ਹਦਾਇਤ ਕਰਨ ਲਗਦੇ ਹੋ। ਤੁਸੀਂ ਖੁਦ ਇਸ ਬਾਰੇ ਨਹੀਂ ਸੋਚਦੇ। ਤੁਸੀਂ ਸਮਝਦੇ ਹੋ ਕਿ ਟੀਵੀ ਸੱਚ ਹੀ ਬੋਲ ਰਿਹਾ ਹੈ ਅਤੇ ਜੇਕਰ ਸਿਹਤ ਮੰਤਰੀ ਖੁਦ ਬਿਆਨ ਦੇ ਰਿਹਾ ਹੋਵੇ, ਫਿਰ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਟੀਵੀ ਵਾਲੇ ਲੋਕਾਂ ਨੇ ਵੀ ਕਦੇ ਮਿਲ ਬੈਠ ਕੇ ਵਿਚਾਰ ਨਹੀਂ ਕੀਤੀ ਹੋਣੀ ਕਿ ਇਸ ਖ਼ਬਰ ਨੂੰ ਆਮ ਲੋਕਾਂ ਤਕ ਕਿਸ ਢੰਗ ਨਾਲ ਪੇਸ਼ ਕਰਨਾ ਹੈ। ਲੋਕਾਂ ਨੂੰ ਸੁਚੇਤ ਕਰਨਾ ਹੈ ਕਿ ਉਨ੍ਹਾਂ ਨੂੰ ਡਰਾਉਣਾ ਹੈ। ਆਮ ਤੌਰ ਤੇ ਇਉਂ ਲਗਦਾ ਹੈ ਕਿ ਡਰਾਉਣ ਨੂੰ ਹੀ ਸੁਚੇਤ ਕਰਨ ਦਾ ਬਦਲ ਮੰਨ ਲਿਆ ਗਿਆ ਹੈ ਜਦੋਂਕਿ ਡਰ ਦੇ ਆਪਣੇ ਨੁਕਸਾਨ ਹਨ ਅਤੇ ਸੁਚੇਤ ਕਰਨ ਦੇ ਵਿਸ਼ੇਸ਼ ਫਾਇਦੇ।
ਤਾਜ਼ਾ ਖ਼ਬਰਾਂ ਅਨੁਸਾਰ ਦੁਨੀਆਂ ਭਰ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਡੇਢ ਲੱਖ ਤੋਂ ਉਪਰ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ ਛੇ ਹਜ਼ਾਰ। ਇਹ ਖ਼ਬਰ/ਰਿਪੋਰਟ ਠੀਕ ਹੈ ਪਰ ਜੋ ਸੂਚਨਾ ਗਾਇਬ ਹੈ, ਉਹ ਇਹ ਹੈ ਕਿ ਇਨ੍ਹਾਂ ਡੇਢ ਲੱਖ ਕੇਸਾਂ ਵਿਚੋਂ 80000 ਲੋਕ ਠੀਕ ਹੋਏ ਹਨ ਅਤੇ ਬਾਕੀ ਕਾਫ਼ੀ ਗਿਣਤੀ ਸਿਰਫ਼ ਸ਼ੱਕੀ ਸਨ ਜਾਂ ਹਲਕੇ ਲੱਛਣਾਂ ਵਾਲੇ ਸਨ ਜਿਨ੍ਹਾਂ ਨੂੰ ਕੁਝ ਨਹੀਂ ਹੋਇਆ ਤੇ ਨਾ ਹੀ ਕਿਸੇ ਦਵਾਈ ਦੀ ਲੋੜ ਪਈ। ਇਹ ਅਨੁਪਾਤ ਸਮਝਿਆ ਜਾਵੇ ਤਾਂ ਡਰ ਦੀ ਮਿਕਦਾਰ ਘੱਟ ਹੋ ਸਕਦੀ ਹੈ।
ਅੱਗੇ ਪੜੋ