Mon, 09 December 2024
Your Visitor Number :-   7279123
SuhisaverSuhisaver Suhisaver

ਪੇਂਟਿੰਗ - ਅਵਤਾਰ ਸਿੰਘ

Posted on:- 24-09-2020

ਅਰਥ-ਸਾਸ਼ਤਰ ਵਿਭਾਗ ਦੀਆਂ ਪੌੜੀਆਂ ਉਪਰ ਬੈਠੀ ਦਮਨ ਦਾ ਮਨ ਐਨਾ ਭਰਿਆ ਹੋਇਆ ਸੀ ਕਿ ਉਸ ਨੂੰ ਸਾਰੀ ਕਾਇਨਾਤ ਬੇ-ਮਾਅਨੇ ਲੱਗ ਰਹੀ ਸੀ।ਦਮਨ ਨੂੰ ਹੁਣੇ ਪਤਾ ਲੱਗਾ ਕਿ ਉਸ ਦਾ ਸੁਪਰਵਾਇਜ਼ਰ ਇੱਕ ਸਾਲ ਦੇ ਰਿਸਰਚ ਪ੍ਰਾਜੈਕਟ ਲਈ ਵਿਦੇਸ਼ ਚਲਾ ਗਿਆ ਹੈ।ਅੱਜ ਸਵੇਰ ਉਹ ਇੱਕ ਨਵੀਂ ਉਮੀਦ ਨਾਲ ਉੱਠੀ ਸੀ ਤਾਂ ਕਿ ਆਪਣੇ ਸੁਪਰਵਾਇਜ਼ਰ ਨੂੰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤੀਆਂ ਮੁਲਾਕਾਤਾਂ ਦੀ ਰਿਪੋਰਟ ਦਿਖਾ ਸਕੇ ਜਿਸ ਨਾਲ ਉਸ ਦੀ ਖੋਜ ਦਾ ਕੰਮ ਕੁੱਝ ਗਤੀ ਫੜੇ।ਪ੍ਰੰਤੂ ਹੁਣ ਉਸ ਨੂੰ ਝੋਰਾ ਖਾਣ ਲੱਗਾ ਕਿ ਇਕ ਤਾਂ ਪਹਿਲਾਂ ਹੀ ਕਰੀਬ ਦੋ ਸਾਲ ਬੀਤ ਜਾਣ ਦੇ ਬਾਵਜੂਦ ਉਸ ਦੀ ਪੀ. ਐੱਚ. ਡੀ. ਕਿਸੇ ਤਣ-ਪੱਤਣ ਲੱਗਦੀ ਦਿਖਾਈ ਨਹੀਂ ਦੇ ਰਹੀ ਸੀ ਦੂਜਾ ਸੁਪਰਵਾਇਜ਼ਰ ਬਿਨ੍ਹਾਂ ਕੁਝ ਦੱਸੇ ਵਿਦੇਸ਼ ਚਲਾ ਗਿਆ।ਉਸਨੇ ਆਪਣੇ ਪਰਸ ਵਿਚੋਂ ਮੁਬਾਇਲ ਕੱਢ ਗੁਰਮੀਤ ਦਾ ਨੰਬਰ ਡਾਇਲ ਕਰਦਿਆਂ ਹੀ ਕੱਟ ਦਿੱਤਾ। ਉਹ ਸ਼ਸ਼ੋਪੰਜ ਵਿੱਚ ਫੈਸਲਾ ਨਹੀਂ ਕਰ ਪਾ ਰਹੀ ਸੀ ਕਿ ਗੁਰਮੀਤ ਨੂੰ ਕਾਲ ਕੀਤੀ ਜਾਵੇ ਜਾਂ ਨਾ।ਸਾਹਮਣੇ ਕੰਟੀਨ 'ਤੇ ਇਕ ਜੋੜੇ ਨੂੰ ਆਪਸ ਵਿੱਚ ਕਲੋਲਾਂ ਕਰਦਿਆਂ ਦੇਖ ਉਸ ਨੇ ਦੁਬਾਰਾ ਨੰਬਰ ਡਾਇਲ ਕੀਤਾ।ਗੁਰਮੀਤ ਦੁਆਰਾ ਲਗਾਈ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ 'ਹਮ ਦੇਖੇਂਗੇ' ਦੀ ਰਿੰਗ ਟਿਊਨ ਉਸਦੇ ਕੰਨ 'ਚ ਅਜੇ ਗੂੰਜੀ ਹੀ ਸੀ ਕਿ ਉਸਨੇ ਯਕਦਮ ਫੌਨ ਕੱਟ ਦਿੱਤਾ ਅਤੇ ਕੱਲ੍ਹ ਵਾਪਰੀ ਘਟਨਾ ਬਾਰੇ ਸੋਚਣ ਲੱਗ ਪਈ।

ਗੁਰਮੀਤ ਨੇ ਆਪਣੇ ਇਕ ਪ੍ਰੋਫੈਸਰ ਦੋਸਤ ਦੇ ਘਰ ਨੂੰ ਅਸਥਾਈ ਤੌਰ 'ਤੇ ਸਟੂਡੀਓ ਬਣਾਇਆ ਹੋਇਆ ਸੀ ਅਤੇ ਕੱਲ੍ਹ ਜਦੋਂ ਉਸ ਨੇ ਸਿੱਲ ਨਾਲ ਨਮ ਹੋ ਚੁੱਕੇ ਸਰਕਾਰੀ ਕੁਆਰਟਰਾਂ ਅੱਗੇ ਐਕਟਿਵਾ ਖੜੀ ਕੀਤੀ ਤਾਂ ਪਿੱਛੇ ਬੈਠਾ ਗੁਰਮੀਤ ਥੋੜਾ ਘਬਰਾਇਆ ਜਿਹਾ ਪ੍ਰਤੀਤ ਹੋ ਰਿਹਾ ਸੀ।ਉਹ ਬੜੀ ਤੇਜੀ ਨਾਲ ਐਕਟਿਵਾ ਤੋਂ ਉਤਰ ਸਿੱਧਾ ਘਰ 'ਚ ਵੜਦਾ ਆਪਣਾ ਕੈਂਵਸ ਬੋਰਡ, ਆਇਲ ਕਲਰ ਅਤੇ ਪੇਂਟਿੰਗ ਬਰੈਸ਼ ਇਕੱਠੇ ਕਰਨ ਲੱਗਾ।ਉਸਦੇ ਇਸ ਵਿਵਹਾਰ 'ਤੇ ਮੁਸਕਾਰਉਂਦੀ ਹੋਈ ਉਹ ਵੀ ਦੱਬੇ ਪੈਰੀਂ ਅੰਦਰ ਚਲੀ ਗਈ।ਦਮਨ ਦੇ ਅੰਦਰ ਆਉਂਣ 'ਤੇ ਉਹ ਦਰਵਾਜਾ ਬੰਦ ਕਰਦਾ ਲੰਮੇ-ਲੰਮੇ ਸਾਹ ਲੈਂਦਾ ਹੋਇਆ ਪੁੱਛਣ ਲੱਗਿਆ "ਤੈਨੂੰ ਕਿਸੇ ਨੇ ਦੇਖਿਆ ਤਾਂ ਨਹੀਂ?"  

ਅੱਗੇ ਪੜੋ

ਸ਼ਹੀਦ -ਡਾ. ਨਿਸ਼ਾਨ ਸਿੰਘ ਰਾਠੌਰ

Posted on:- 11-02-2020

suhisaver

ਅਰਪਿਤਾ ਬਹੁਤ ਖੁਸ਼ ਸੀ ਕਿਉਂਕਿ ਅੱਜ ਉਸਦੇ ਬੇਟੇ ਅਰਮਾਨ ਦਾ ਚੌਥਾ ਜਨਮਦਿਨ ਸੀ। ਇਸ ਲਈ ਉਸਨੇ ਆਫ਼ਿਸ ਤੋਂ ਵੀ ਛੁੱਟੀ ਲੈ ਰੱਖੀ ਸੀ। ਉਹ ਸਵੇਰ ਤੋਂ ਹੀ ਘਰ ਵਿਚ ਹੋਣ ਵਾਲੀ ਪਾਰਟੀ ਦੀਆਂ ਤਿਆਰੀਆਂ ਕਰ ਰਹੀ ਸੀ। ਘਰ ਵਿਚ ਨਵੇਂ ਗਮਲੇ ਰੱਖਵਾ ਦਿੱਤੇ ਸਨ ਅਤੇ ਨਵੇਂ ਪਰਦੇ ਪਹਿਲਾਂ ਹੀ ਤਿਆਰ ਕਰਵਾ ਲਏ ਸਨ। ਬੰਗਲੇ ਨੂੰ ਰੰਗ- ਰੋਗਨ ਹਫ਼ਤਾ ਪਹਿਲਾਂ ਹੀ ਪੂਰਾ ਹੋ ਚੁਕਾ ਸੀ।

ਅਰਪਿਤਾ ਨੂੰ ਕੰਮ ਨਿਪਟਾਉਂਦਿਆਂ ਦੁਪਹਿਰ ਹੋ ਗਈ ਸੀ। ਹੁਣ ਕੰਮ ਬਾਕੀ ਸੀ, ਸਿਰਫ ਸਾਫ਼- ਸਫ਼ਾਈ ਕਰਨ ਵਾਲਾ। ਅਰਪਿਤਾ ਨੇ ਆਪਣੀ ਤਿਆਰੀ ਵੀ ਕਰਨੀ ਸੀ ਅਤੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ ਸੀ।

“ਮੰਮਾ, ਅਰਮਾਨ ਦਾ ਧਿਆਨ ਰੱਖਣਾ... ਮੈਂ ਬਿਊਟੀ ਪਾਰਲਰ ਜਾ ਆਵਾਂ, ਨਾਲੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ ਹੈ।” ਉਸਨੇ ਆਪਣੀ ਮੰਮੀ ਨੂੰ ਕਿਹਾ, ਜੋ ਆਪਣੇ ਦੋਹਤੇ ਦੇ ਜਨਮਦਿਨ ਲਈ ਉਹਨਾਂ ਦੇ ਘਰ ਆਈ ਹੋਈ ਸੀ।

ਅੱਗੇ ਪੜੋ

ਨਜ਼ਰਬੰਦ -ਵਰਗਿਸ ਸਲਾਮਤ

Posted on:- 15-11-2019

suhisaver

"ਅੱਬੂ! ਅੱਬੂ! ਬਾਹਰ ਗਲੀ 'ਚ ਫੌਜ਼, ਸਾਰੀ ਗਲੀ ਭਰ ਗਈ!
ਖ਼ਬਰਾਂ ਸੁਣ ਰਹੇ ਅੱਬੂ ਨੂੰ ਹਿਲਾਉਂਦਿਆਂ ਜ਼ਿਹਾਨ ਨੇ ਕਿਹਾ
ਉਸਦੀ ਅਵਾਜ਼ 'ਚ ਮਾਸੂਮੀਅਤ ਅਤੇ ਹੈਰਾਨਗੀ ਸੀ।

ਟੈਲੀਵਿਜ਼ਨ 'ਤੇ ਕੈਲਾਸ਼ਨਾਥ ਯਾਤਰਾ ਰੋਕਣ ਦੀ ਖ਼ਬਰ ਬਾਰ-ਬਾਰ ਦੁਹਰਾਈ ਜਾ ਰਹੀ ਸੀ। ਸਾਰੇ ਯਾਤਰੂਆਂ ਨੂੰ ਵਾਪਸ ਆਪਣੇ-ਆਪਣੇ ਘਰਾਂ ਤੱਕ ਪਹੁੰਚਾਉਣ ਲਈ ਫੌਜ ਅਤੇ ਲੀਡਰਸ਼ਿਪ ਵੱਧ ਤੋਂ ਵੱਧ ਯਤਨ ਮੁਹੱਈਆ ਕਰਵਾ ਰਹੀ ਸੀ।

ਅਹਿਮਦ ਨੇ ਪਹਿਲਾਂ ਖਿੜਕੀ ਰਾਹੀਂ ਝਾਕਿਆ ਪਰ ਤਸੱਲੀ ਨਾ ਹੋਣ ਤੇ ਉਸ ਨੇ ਬਾਹਰ ਦਰਵਾਜ਼ੇ 'ਚ ਆ ਕੇ ਵੇਖਿਆ। ਕੁਝ ਦੇਰ ਪਹਿਲਾਂ ਉਹ ਜਦੋਂ ਆਇਆ ਸੀ ਤਾਂ ਗਲੀ ਵਿਚ ਬਹੁਤ ਚਹਿਲ-ਪਹਿਲ ਸੀ। ਲੋਕ ਆ-ਜਾ ਰਹੇ ਸਨ, ਬੱਚੇ ਖੇਡ ਰਹੇ ਸਨ, ਸ਼ਹਿਰ ਦੀਆਂ ਦੁਕਾਨਾਂ ਵੀ ਖੁਲ੍ਹੀਆਂ ਸੀ, ਹੁਣੇ ਤਾਂ ਉਹ ਜ਼ਿਹਾਨ ਅਤੇ ਆਇਤ ਲਈ ਬਰਗਰ ਅਤੇ ਪੇਸਟਰੀਆਂ ਲੈ ਕੇ ਆਇਆ ਸੀ ਅਤੇ ਆਪਣੀ ਰੇਹੜੀ ਲਈ ਵੀ ਬਰਿਆਨੀ ਆਦਿ ਦਾ ਸਮਾਨ ਲਿਆਇਆ ਹੈ। ਇਕ ਦਮ ਅਜਿਹਾ ਕੀ ਹੋ ਗਿਆ ਕਿ ਸਾਰੀ ਗਲੀ ਫੌਜ ਨਾਲ ਭਰ ਗਈ ... ਬੜੀਆਂ ਬੜੀਆਂ ਵਾਰਦਾਤਾਂ ਅਸੀਂ ਆਪਣੇ ਪਿੰਡੇ ਤੇ ਝੱਲੀਆਂ ਹਨ, ਬੜੇ ਬੰਦ, ਵੱਡੀਆਂ ਹੜਤਾਲਾਂ ਅਤੇ ਬੜੇ ਕਰਫਿਊ  ਅਸੀਂ ਫਾਕਿਆਂ ਨਾਲ ਲੰਘਾਏ, ਬੜੀਆਂ ਅੱਤਵਾਦ ਦੀਆਂ ਗਤੀਵਿਧੀਆਂ ਇਸ ਮੁਹੱਲੇ 'ਚ ਹੁੰਦੀਆਂ ਮਹਿਸੂਸ ਹੋਈਆਂ, ਆਰਮੀ ਦੇ ਕਈ ਸਰਚ ਅਪਰੇਸ਼ਨ ਵੇਖੇ, ਕਰੈਕ ਡਾਊਨ ਤੱਕ ਅਸੀਂ ਝੱਲੇ ..... ਪਰ ਇਸ ਤਰ੍ਹਾਂ ਦੀ ਵੱਡੀ ਤਦਾਦ 'ਚ ਆਰਮੀ ਕਦੇ ਨਹੀਂ ਦੇਖੀ!

ਅੱਗੇ ਪੜੋ

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ