Sat, 05 October 2024
Your Visitor Number :-   7229304
SuhisaverSuhisaver Suhisaver

ਪੌੜੀਆਂ ਦੀ ਵਾਰਤਾ -ਖਰਿਸਤੋ ਸਮਿਰਨੈਂਸਕੀ

Posted on:- 30-09-2014

ਬੁਲਗਾਰੀਅਨ ਕਹਾਣੀ

ਤੂੰ ਕੌਣ ਏਂ ? ਜਿੰਨ ਨੇ ਉਸਨੂੰ ਪੁੱਛਿਆ।

“ਜਨਮ ਤੋਂ ਡਾਢੇ ਗਰੀਬ ਘਰੋਂ, ਤੇ ਸਭ ਚੀਥੜੇ ਪਾਈ ਲੋਕ ਮੇਰੇ ਭਰਾ ਨੇ ।ੳਫ਼! ਇਹ ਧਰਤੀ ਕਿੱਡੀ ਕਸੂਤੀ ਏ, ਤੇ ਲੋਕ ਕਿੱਡੇ ਬਦਨਸੀਬ”ਜਿਸ ਗੱਭਰੂ ਮੁੰਡੇ ਨੇ ਇਹ ਗੱਲ ਆਖੀ ਉਹਦਾ ਸਿਰ ਤਣਿਆ ਹੋਇਆ ਸੀ, ਤੇ ਮੁੱਠਾਂ ਮੀਚੀਆਂ ਹੋਈਆਂ ।ਉਹ ਜਿੱਥੇ ਖੜਾ ਸੀ ਸਾਹਮਣੇ ਬਹੁਤ ਉਚੀਆਂ, ਗੁਲਾਬੀ ਧਾਰੀਆਂ ਵਾਲੀਆਂ ਸੰਗਮਰਮਰੀ ਪੌੜੀਆਂ ਸਨ ।ਫੇਰ ਉਹਨੇ ਪਰ੍ਹੇ ਉਧਰ ਦੇਖਿਆ,ਜਿਧਰ ਕਿਸੇ ਮੈਲੀ ਨਦੀ ਦੇ ਹੜ੍ਹ ਵਾਂਗ ਲੋਕਾਂ ਦੀ ਇੱਕ ਭੀੜ ਸੀ।ਉਹ ਲੋਕ ਬੜੇ ਵਿਆਕੁਲ ਜਾਪਦੇ ਸਨ।ਉਹਨਾਂ ਦਾ ਰੋਹ ਕਦੇ ਇੱਕੋ ਵਾਰੀ ਉਬਲ ਪੈਂਦਾ,ਉਨ੍ਹਾਂ ਦੀਆਂ ਹੂਕਾਂ ਹਵਾ ਵਿਚ ਟਕਰਾਦੀਆਂ ਤੇ ਦੂਰ ਕਿਤੇ ਚਲਦੀਆਂ ਬੰਦੂਕਾਂ ਵਾਂਗ ਇੱਕ ਗਰਜ ਸੁਣਾਈ ਦੇਂਦੀ।

ਸਾਰੀ ਭੀੜ ਪੀਲੇ ਰੰਗ ਦੇ ਗਰਦੇ ਵਾਂਗ ਦਿਸਦੀ ਸੀ।ਪਰ ਕਈ ਮੂੰਹ ਇਸ ਗਰਦੇ ਵਿਚੋਂ ਉਭਰਦੇ ਵੀ ਦਿਸਦੇ ਸਨ।ਇਕ ਬੁੱਢਾ ਆਦਮੀ ਅੱਗੇ ਵੱਲ ਹੋ ਰਿਹਾ ਸੀ,ਪਰ ਉਸਦੀ ਕੁੱਬੀ ਪਿੱਠ ਨੂੰ ਵੇਖ ਕੇ ਇੰਜ ਜਾਪਦਾ ਸੀ ਜਿਵੇਂ ਉਹ ਜ਼ਮੀਨ ਵੱਲ ਤੱਕਦਾ,ਆਪਣੀ ਗੁਆਚੀ ਹੋਈ ਜਵਾਨੀ ਨੂੰ ਲੱਭਦਾ ਹੋਵੇ।ਇਕ ਨਿੱਕੀ ਜਿਹੀ ਕੁੜੀ ਉਹਦੇ ਪਾਏ ਹੋਏ ਕੋਟ ਦੀ ਕੰਨੀ ਨੂੰ ਫੜੀ ਸਾਹਮਣੀਆਂ ਉਚੀਆਂ ਪੌੜੀਆਂ ਨੂੰ ਬੜੀ ਤਾਂਘ ਕੇ ਵੇਖ ਰਹੀ ਸੀ।ਉਹਦੀਆਂ ਅੱਖਾਂ ਨੀਲੇ ਫੁੱਲਾਂ ਵਰਗੀਆਂ ਲਗਦੀਆਂ ਸਨ।ਉਹਦੇ ਪਿੱਛੇ ਆਉਂਦੇ ਲੋਕ ਬੜੇ ਟੁੱਟੇ ਜਿਹੇ ਤੇ ਮਰਸੀਆ ਗਾਉਂਦੇ ਲੱਗਦੇ ਸਨ।ੳਨ੍ਹਾਂ ਵਿੱਚੋਂ ਕੁਝ ਸੀਟੀਆਂ ਮਾਰਦੇ ਤੇ ਕੁਝ ਪਾਟੀ ਜਿਹੀ ਅਵਾਜ਼ ਕੱਢ ਰਹੇ ਸਨ।

 “ਮੈਂ ਜਨਮ ਤੋਂ ਡਾਢੇ ਗਰੀਬ ਘਰ ਦਾ ਹਾਂ ਤੇ ਇਹੋ ਸਾਰੇ ਚੀਥੜੇ ਪਾਈ ਲੋਕ ਮੇਰੇ ਭਰਾ ਨੇ ।” ਉਸ ਗੱਭਰੂ ਮੁੰਡੇ ਨੇ ਫਿਰ ਇਹ ਗੱਲ ਆਖੀ ਤੇ ਉਤਾਂਹ ਪੌੜੀਆਂ ਦੇ ਸਿਰੇ ਵੱਲ ਵੇਖਦਾ ਆਖਣ ਲੱਗਾ,’ਤੁਸੀਂ ਉੱਥੇ ਰਹਿਣ ਵਾਲਿਉ! ਤੁਸੀਂ…।’

ਸਾਹਮਣੇ ਬੈਠੇ ਜਿੰਨ ਨੇ ਉਸਦੀ ਗੱਲ ਟੋਕ ਕੇ ਆਖਿਆ, ‘ਤੈਨੂੰ ਉਹਨਾਂ ਨਾਲ ਬੜਾ ਰੋਹ ਏ?ਉਹ ਜਿਹੜੇ ਉਤੇ ਬੈਠ ਹੋਏ ਨੇ?’

‘ਮੈਂ ਉਨ੍ਹਾਂ ਸ਼ਾਹਾਂ ਬਾਦਸ਼ਾਹਾਂ ਕੋਲੋਂ ਬਦਲਾ ਲਵਾਂਗਾ ।ਈਮਾਨ ਨਾਲ ਮੈਂ ਉਨ੍ਹਾਂ ਕੋਲੋਂ ਬੜਾ ਸਖਤ ਬਦਲਾ ਲਵਾਂਗਾ ।ਤੂੰ ਮੇਰੇ ਲੋਕਾਂ ਨੂੰ ਨਹੀਂ ਵੇਖਦਾ, ਜਿੰਨਾ ਦੇ ਰੰਗ ਪੀਲੇ ਭੂਕ ਹੋ ਗਏ ਨੇ?ਉਨ੍ਹਾਂ ਦੀਆਂ ਚੀਕਾਂ ਸਿਆਲ ਦੇ ਵਾ-ਵਰੋਲਿਆਂ ਵਰਗੀਆਂ ਨੇ ।ਇਕ ਵਾਰੀ ਉਨਾਂ ਦੇ ਪਿੰਡੇ ਵੱਲ ਵੇਖ ਉਹ ਕਿੱਡੇ ਨੰਗੇ ਤੇ ਲਹੂ ਲੁਹਾਣ ਨੇ ।ਬਸ ਤੂੰ ਇਕ ਵਾਰੀ ਮੈਨੂੰ ਇੱਥੋ ਲੰਘਣ ਦੇਹ ਤੇ ਉਥੇ ਜਾਣ ਦੇਹ।”

ਜਿੰਨ ਮੁਸਕਰਾਇਆਂ, “ਮੈਂ ਇਥੇ ਉਨ੍ਹਾਂ ਦੀ ਰਾਖੀ ਵਾਸਤੇ ਖੜਾ੍ਹ ਹਾਂ ।ਪਰ ਜੇ ਤੂੰ ਕੁਝ ਵੱਢੀ ਤਾਰ ਦੇਵੇ ਤਾਂ ਤੂੈਨੰ ਲੰਘਣ ਦਿਆਗਾਂ ।”

‘ਮੇਰੇ ਪੱਲੇ ਕੁਝ ਨਹੀ।ਮੈਂ ਵੱਡੀ ਕਿਵੇਂ ਤਾਰਾਂ ?ਮੇਰੇ ਕੋਲ ਸਿਰਫ਼ ਆਪਣਾ ਸਿਰ ਏ, ਉਨਾਂ ਦੀ ਖਾਤਰ ਮੈਂ ਉਹ ਦੇ ਸਕਦਾ ਹਾਂ ।’

ਜਿੰਨ ਫ਼ਿਰ ਮੁਸਕਰਾਇਆਂ, ਨਹੀ ਮੈਂ ਤੇਰੇ ਕੋਲੋਂ ਏਡੀ ਵੱਡੀ ਚੀਜ਼ ਨਹੀ ਮੰਗਦਾ ਪਰ ਜੇ ਤੂੰ ਮੈਨੂੰ ਛੋਟੀ ਜਿਹੀ ਚੀਜ਼ ਦੇ ਦੇਵੇਂ ।’

‘ਕੀ ?’

‘ਆਪਣੀ ਸੁਣਨ ਸ਼ਕਤੀ ।’

‘ਸੁਣਨ ਸ਼ਕਤੀ ? ਅੱਛਾ ਲੈ ਲੈ ।ਕੰਨੋਂ ਬੋਲਾ ਜੀਊ ਲਵਾਂਗਾ,ਪਰ…’

‘ਡਰ ਨਾ, ਤੂੰ ਬੋਲਾ ਨਹੀਂ ਹੁੰਦਾ ।ਉਹਦੇ ਬਦਲੇ ਤੈਨੂੰ ਨਵੀਂ ਸ਼ਕਤੀ ਦਿਆਂਗਾ।’ ਜਿੰਨ ਨੇ ਦਿਲਾਸੇ ਨਾਲ ਆਖਿਆਂ, ਆ ਜਾ ਲੰਘ ਆ ।’ ਗੱਭਰੂ ਮੁੰਡਾ , ਛੇਤੀ ਨਾਲ ਅਗਾਂਹ ਹੋਇਆ ਤੇ ਇਕ ਛੜੱਪੇ ਵਿਚ ਤਿੰਨ ਪੌੜੀਆਂ ਚੜ੍ਹ ਗਿਆ ।ਪਰ ਚੌਥੀ ਪੌੜੀ ਵੇਲੇ ਜਿੰਨ ਨੇ ਉਹਦਾ ਹੱਥ ਫੜ ਲਿਆ,’ਹੇਠੋਂ ਪੌੜੀਆਂ ਦੇ ਬਾਹਰੋਂ ਤੇਰੇ ਭਾਰਾਵਾਂ ਦੇ ਰੋਣ ਦੀ ਆਵਾਜ਼ ਆਉਂਦੀ ਪਈ ਏ ।’

ਨੌਜਵਾਨ ਥੰਮ ਗਿਆ ਕੰਨ ਲਾ ਕੇ ਸੁਣਦਾ ਰਿਹਾ ਤੇ ਫੇਰ ਆਖਣ ਲੱਗਾ ਕਿੱਡੀ ਅਜੀਬ ਗੱਲ ਏ, ਸਾਰੇ ਇੰਜ ਗਾੳਂਦੇ ਤੇ ਹੱਸਦੇ ਪਏ ਨੇ ਜਿਵੇਂ ਉਹ ਬੜੇ ਖੁਸ਼ ਹੋਣ ।’

‘ਪਰ ਮੈਂ ਅਗਲੀਆਂ ਤਿੰਨ ਪੌੜੀਆਂ ਤੈਨੂੰ ਤਾਂ ਚੜ੍ਹਨ ਦਿਆਂਗਾ ਜੇ ਤੂੰ ਆਪਣੀਆਂ ਅੱਖਾਂ ਦੇਵੇਂਗਾ’ ਜਿੰਨ ਨੇ ਉਹਨੂੰ ਅਗਾਂਹ ਜਾਣੋਂ ਰੋਕ ਲਿਆ ।

ਉਹ ਨੌਜਵਾਨ ਘਬਰਾ ਗਿਆ ਤਾਂ ਜਿੰਨ ਨੇ ਦਿਲਾਸਾ ਦਿੱਤਾ ‘ਪਰ ਉਹਦੇ ਬਦਲੇ ਮੈਂ ਤੈਨੂੰ ਉਦੂੰ ਵੀ ਚੰਗੀਆ ਅੱਖਾਂ ਦੇਵਾਂਗਾ।ਨੌਜਵਾਨ ਨੇ ਹੋਰ ਤਿੰਨ ਪੌੜੀਆਂ ਲੰਘੀਆਂ ਤਾਂ ਜਿੰਨ ਨੇ ਉਹਨੂੰ ਚੇਤੇ ਕਰਾਇਆਂ, ਹੁਣ ਇਕ ਵਾਰੀ ਪੌੜੀਆਂ ਤੋਂ ਹੇਠਾਂ ਵੇਖ ਤੇਰੇ ਭਰਾਵਾਂ ਦੇ ਪਿੰਡੇ ਕਿੱਡੇ ਨੰਗੇ ਤੇ ਲਹੂ ਲੁਹਾਣ ਨੇ ।’

ਯਾ ਖੁਦਾ! ਇਹ ਮੈਂ ਕੀ ਪਿਆ ਵੇਖਦਾ ਹਾਂ ।ਮੇਰੇ ਸਾਰੇ ਲੋਕਾਂ ਨੇ, ਹੁਣੇ ਏਡੀ ਛੇਤੀ ਏਡੇ ਸੋਹਣੇ ਕੱਪੜੇ ਕਿੱਥੋਂ ਲੈਂ ਆਂਦੇ ਨੇ ।ਸਭਨਾਂ ਨੇ ਕਿੱਡੇ ਸੋਹਣੇ ਫੁੱਲ ਟੰਗੇ ਹੋਏ ਨੇ ।’

ਨੌਜਵਾਨ ਛੇਤੀ ਨਾਲ ਫਿਰ ਪੌੜੀਆਂ ਚੜ੍ਹਨ ਲੱਗਾ ।ਹਰ ਤਿੰਨ ਪੌੜੀਆਂ ਪਿੱਛੋਂ ਉਹ ਜਿੰਨ ਨੂੰ ਕੁਝ ਨਾ ਕੁਝ ਤਾਰਦਾ ਰਿਹਾ ।ਉਹਨੂੰ ਬੁਰਜ ਵਿਚ ਪਹੁੰਚਣ ਦੀ ਬੜੀ ਕਾਹਲ ਸੀ ਤੇ ਉਹ ਸੋਚਦਾ ਰਿਹਾ ਸੀ ਜਿਵੇਂ ਹੀ ਉਹ ਉਥੇ ਪੱੁਜੇਗਾ ਸ਼ਾਹਾਂ ਬਾਦਸ਼ਾਹਾਂ ਕੋਲੋਂ ਰੱਜ ਕੇ ਆਪਣੇ ਲੋਕਾਂ ਦਾ ਬਦਲਾ ਲਵੇਗਾ ।’

ਸਾਹਮਣੇ ਇਕ ਪੌੜੀ ਰਹਿ ਗਈ ਦਿੱਸਦੀ ਸੀ ।ਉਸ ਗੱਭਰੂ ਮੁੰਡੇ ਨੇ ਫੇਰ ਇਕ ਵਾਰੀ ਆਪਣਾ ਕੌਲ ਦੁਹਰਾਇਆ’ ‘ਸਭ ਚੀਥੜੇ ਪਾਈ ਮੇਰੇ ਭਰਾ ਨੇ..’

ਸੋਹਣਿਆਂ ਮੁੰਡਿਆਂ ਜਰਾ ਕੁ ਥੰਮ ਜਾਹ ‘ਜਿੰਨ ਆਖਣ ਲੱਗਾ, ਪਰ ਇਸ ਆਖਰੀ ਪੌੜੀ ਤੋਂ ਲੰਘਣ ਲਈ ਮੈਂ ਦੂਣੀ ਵੱਢੀ ਲਵਾਂਗਾ ।ਮੈਨੂੰ ਛੇਤੀ ਨਾਲ ਆਪਣਾ ਦਿਲ ਤੇ ਆਪਣਾ ਚੇਤਾ ਦੇ ਦੇਹ ।ਨੌਜਵਾਨ ਨੇ ਰੋਹ ਵਿਚ ਆਪਣਾ ਉਲਾਰਿਆਂ ਦਿਲ? ਕਦੇ ਨਹੀ ।ਜਿੰਨ ਬਹੁਤ ਜੋਰ ਦੀ ਹਸਿਆਂ ਝੱਲਿਆ ਮੈਂ ਏਡਾ ਜ਼ਾਲਮ ਨਹੀ ਤੇਰੇ ਸਧਾਰਨ ਦਿਲ ਬਦਲੇ ਤੈਨੂੰ ਸੋਨੇ ਦਾ ਦਿਲ ਦਿਆਂਗਾ ਅਤੇ ਤੇਰੇ ਭੈੜੇ ਚੇਤੇ ਬਦਲੇ ਬੜਾ ਸੋਹਣਾ ਚੇਤਾ ।’

ਉਹ ਨੌਜਵਾਨ ਸੋਚੀ ਪੈਂ ਗਿਆ।ਉਹਦੇ ਮੂੰਹ ਉਤੇ ਇਕ ਕਾਲੀ ਜਿਹੀ ਛਾਂ ਆ ਗਈ ਤੇ ਮੱਥੇ ਉੱਤੇ ਮੁੜਕੇ ਦੀਆ ਬੂੰਦਾਂ।ਉਹਨੇ ਮੁੱਠਾਂ ਮੀਟੀਆਂ ਦੰਦ ਕਰੀਚੇ ਤੇ ਆਖਣ ਲੱਗਾ।ਅੱਛਾ ਲੈ ਲੈ ਉਹਦੇ ਸਿਰ ਦੇ ਵਾਲ ਉਹਨੂੰ ਸੂਲਾਂ ਵਾਂਗ ਚੁੱਭ ਤੇ ਇਕ ਕਸੀਸ ਵੱਟ ਕੇ ਉਹਨੇ ਆਗਹ ਕਦਮ ਪੁਟਿੱਆ ।ਆਖਰੀ ਪੌੜੀ ਲੰਘੀ ਤੇ ਛੱਤ ਉੱਤੇ ਪੈਰ ਰੱਖਿਆ ਉਹਦੇ ਮੂੰਹ ਤੇ ਇਕ ਲੋਅ ਫਿਰ ਗਈ, ਅੱਖਾਂ ਵਿਚ ਝੂਮ ਆਈ ਤੇ ਉਹਦੀਆਂ ਕੱਸੀਆਂ ਹੋਈਆਂ ਮੁੱਠੀਆਂ ਖੁਲ੍ਹ ਗਈਆਂ । ਸਾਹਮਣੇ ਸ਼ਾਹਾਂ ਬਾਦਸ਼ਾਹਾਂ ਦਾ ਜਸ਼ਨ ਸੀ ।ਉਸਨੇ ਇੱਕ ਵਾਰ ਹੇਠਾਂ ਦੂਰ ਲੋਕਾਂ ਦੀ ਭੀੜ ਵੱਲ ਵੇਖਿਆ ਪਰ ਉਹਦੇ ਮੱਥੇ ਤੇ ਇਕ ਵੀ ਵੱਟ ਨਾ ਪਿਆ।ਉਹਦਾ ਮੱਥਾ ਹੱਸ ਰਿਹਾ ਸੀ।ਉਸਨੂੰ ਦੂਰ ਖਲੋਤੇ ਲੋਕਾਂ ਦਾ ਰੁਦਨ ਭਜਨਾਂ ਵਰਗਾ ਜਾਪਿਆ।

‘ਤੂੰ ਕੌਣ ਏ?’ ਜਿੰਨ ਨੇ ਆਪਣੀ ਭਰੜਾਈ ਅਵਾਜ ਵਿਚ ਉਸਨੂੰ ਪੁਛਿਆ।ਉਹ ਝੂਮ ਉਠਿਆ ‘ਮੈਂ ਜਨਮ ਤੋਂ ਇਕ ਸ਼ਹਿਜ਼ਾਦਾ ਹਾਂ ਤੇ ਸਭ ਦੇਵਤੇ ਮੇਰੇ ਭਰਾ ਹਨ।ਵੇਖ!ਇਹ ਧਰਤੀ ਕਿੱਡੀ ਸੋਹਣੀ ਤੇ ਲੋਕ ਕਿੱਡੇ ਖੁਸ਼ ਨੇ।’

ਪੇਸ਼ਕਸ਼: ਮਨਦੀਪ
ਸੰਪਰਕ: +91  98764 42052


Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ