Thu, 21 November 2024
Your Visitor Number :-   7252231
SuhisaverSuhisaver Suhisaver

ਬਰਸਾਤੀ ਡੱਡੂ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 04-09-2021

ਕੀਤਾ ਕੰਮ ਜਿਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਲੋਕਾਂ ਨੂੰ ਭਰਮਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।


ਪੰਜ-ਸੱਤ ਚੇਲੇ ਪਾਲੇ ਨੇ, ਜੋ 'ਜੀ ਹਾਂ' ਕਹਿਣ ਨੂੰ ਕਾਹਲੇ ਨੇ,
'ਮੈਂ ਹੀ ਮੈਂ' ਰਟ ਲਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।


ਖੁਦ ਕੰਮ ਢੇਲੇ ਦਾ ਕਰਦੇ ਨਾ, ਕਰਦੇ ਨੂੰ ਵੇਖ ਕੇ ਜ਼ਰਦੇ ਨਾ,
'ਬਦਲ' ਨੂੰ ਦਬਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।


ਜਾ ਚੰਨ੍ਹ ਉੱਤੇ ਝੰਡਾ ਗੱਡਾਂਗੇ, ਪਿਛਲੀ ਕੋਈ ਕਸਰ ਨਾ ਛੱਡਾਂਗੇ,
ਕੂੜ ਹੀ ਵਰਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।

ਅੱਗੇ ਪੜੋ

ਕੀ ਸਾਨੂੰ ਅਜ਼ਾਦੀ ਮਿਲੀ ਸੀ ? -ਦੀਪ ਠੂਠਿਆਂਵਾਲੀ

Posted on:- 15-08-2021

suhisaver

ਮੁਲਕ ਦੀ ਵੰਡ ਹੋਈ 1947 ਦਾ ਸੀ ਸਾਲ,
ਸਿਆਸਤ ਲਈ ਲਕੀਰ ਖਿੱਚਤੀ ਕਾਮਯਾਬ ਕੀਤੀ ਭੈੜੀ ਚਾਲ,
ਇੱਕ ਧਰਤੀ ਤੇ ਦੋ ਦੇਸ਼ ਬਣਾਏ ਇਹ ਕੈਸਾ ਜ਼ੰਜਾਲ।

ਕਿਵੇਂ ਜਿਗਰਾ ਕੀਤਾ ਹੋਣਾ ਜਿਨ੍ਹਾਂ ਆਪਣੇ ਵਸਦੇ ਘਰ ਸੀ ਛੱਡੇ,
ਕੁਝ ਲਹਿੰਦੇ ਕੁਝ ਚੜਦੇ ਪਾਸੇ ਆਪਣਿਆਂ ਹੱਥੋਂ ਗਏ ਵੱਢੇ।

ਕਤਲੋਗਾਰਤ ਹੋਈ ਤੇ ਇਨਸਾਨੀਅਤ ਵੀ ਕੀਤੀ ਸ਼ਰਮਸਾਰ,
ਆਪਣਿਆਂ ਹੱਥੋਂ ਆਪਣੇ ਮਰੇ ਉਹ ਮਾਨਸਿਕਤਾ ਸੀ ਬੀਮਾਰ।                                      
ਧਰਤੀ ਤਾਂ ਵੰਡ ਲਈ ਤੇ ਵੰਡ ਲਏ ਧਾਰਮਿਕ ਅਸਥਾਨ,
ਕੁਝ ਰਹਿ ਗਏ ਭਾਰਤ ਦੇ ਵਿੱਚ ਕੁਝ ਰਹਿ ਗਏ ਪਾਕਿਸਤਾਨ,
ਮੰਦਿਰ ਮਸਜਿਦ ਵੀ ਵਿੱਛੜੇ ਤੇ ਵਿੱਛੜ ਗਿਆ ਨਨਕਾਣਾ,
ਨਫਰਤ ਕਦ ਖਤਮ ਹੋਊਗੀ ਕਦ ਹੋਊ ਸਿੱਧਾ ਆਉਣਾ ਜਾਣਾ।

ਸਾਂਝਾ ਸਾਡਾ ਸੱਭਿਆਚਾਰ ਤੇ ਸਾਂਝੀ ਸਾਡੀ ਬੋਲੀ,
ਗੈਰਾਂ ਨਾਲ ਮਿਲਕੇ ਅਸੀ ਭਾਈਚਾਰਕ ਸਾਂਝ ਮਿੱਟੀ ਵਿੱਚ ਰੋਲੀ।

ਅੱਗੇ ਪੜੋ

ਸਿਆਸਤ ਨੇ ਖਾ ਲਿਆ ਦੇਸ਼ ਪੰਜਾਬ -ਦੀਪ ਠੂਠਿਆਂਵਾਲੀ

Posted on:- 05-08-2021

suhisaver

ਬਲਾਤਕਾਰ ਵੀ ਹੋਏ ਇੱਥੇ ਦਹੇਜ ਲਈ ਧੀ ਵੀ ਸਾੜੀ,
ਨਵਜੰਮੀਆਂ ਕੂੜੇ ਚੋਂ ਲੱਭਣ ਇੱਥੇ ਇਨਸਾਨੀਅਤ ਵੀ ਉਜਾੜੀ,
ਨਸਲਕੁਸੀ ਵੀ ਹੋਈ ਤੇ ਪਵਿੱਤਰ ਗੁਰਬਾਣੀ ਵੀ ਗਈ ਪਾੜੀ,
ਸ਼ੰਤਾਲੀ ਚਰਾਸੀ ਦੇ ਨਾਲ ਨਾਲ ਸਾਨੂੰ ਯਾਦ ਰਹੂ ਬਰਗਾੜੀ।

ਜੀਵਨਦਾਤਾ ਮੁੱਕਣ ਵਾਲਾ ਜਹਿਰੀਲਾ ਦਰਿਆ ਵਗਾ ਦਿੱਤਾ,
ਵੱਢ ਦਿੱਤੀ ਹਰਿਆਲੀ ਇੱਥੋਂ ਧਰਤੀ ਨੂੰ ਬੰਜਰ ਬਣਾ ਦਿੱਤਾ,
ਰੋਜਗਾਰ ਲੱਭਦਾ ਨਹੀ ਜਵਾਨੀ ਨੂੰ ਨਸ਼ਿਆਂ ਵਿੱਚ ਲਗਾ ਦਿੱਤਾ,
ਸ਼ੁੰਹ ਖਾਕੇ ਸਰਕਾਰ ਬਣਾਈ ਬਾਦ ਵਿੱਚ ਸਭ ਭੁੱਲ ਭੁਲਾ ਦਿੱਤਾ।

ਮਹਿੰਗਾਈ ਨੇ ਲੱਕ ਤੋੜਤਾ ਹੋ ਗਏ ਹਾਂ ਲਾਚਾਰ,
ਐਨਾ ਪੜ੍ਹ ਲਿੱਖ ਕੇ ਵੀ ਅਸੀ ਹੈਗੇ ਬੇਰੋਜਗਾਰ,
ਹੱਕ ਲੈਣ ਲਈ ਧਰਨੇ ਲਾਏ ਘਰ ਅੱਗੇ ਸਰਕਾਰ,                     
ਲਾਰੇ ਲਾਕੇ ਘਰ ਤੋਰਤੇ ਇਹ ਵੱਡੇ ਮੱਕਾਰ ।

ਅੱਜ ਦਾ ਪ੍ਰਸ਼ਾਸਨ ਕਿਹੜਾ ਘੱਟ ਡਾਇਰ ਤੋਂ,                           
ਪਾਣੀ ਦੀਆਂ ਬੌਛਾੜਾਂ ਕਿਹੜਾ ਘੱਟ ਫਾਇਰ ਤੋਂ,                         
ਉਦੋ ਖੂਨੀ ਖੂਹ ਵਿੱਚੋ ਕੱਢੇ ਹੁਣ ਕੱਢਦੇ ਆ ਨਹਿਰਾਂ ਤੋਂ,
ਆਪਣੇ ਹੀ ਇੱਥੇ ਚੱਮ ਪੱਟਦੇ ਡਰ ਨਹੀ ਸਾਨੂੰ ਗੈਰਾਂ ਤੋਂ।

ਦੀਪ ਨੇ ਕਲਮ ਨੂੰ ਬਣਾ ਲਿਆ ਤਲਵਾਰ,
ਸੱਚੇ ਸੁੱਚੇ ਸ਼ਬਦ ਜੋੜ ਕੇ ਪੇਸ਼ ਕੀਤੇ ਵਿਚਾਰ,
ਤਖਤਾ ਪਲਟਣ ਲਈ ਕਲਮਾਂ ਦੀ ਤੇਜ ਕਰਨੀ ਪੈਣੀ ਧਾਰ,
ਨੇਕੀ ਦੀ ਬਦੀ ਉੱਤੇ ਜਿੱਤ ਦਾ ਲਿੱਖਿਆ ਗ੍ਰੰਥਾਂ ਵਿੱਚ ਸਾਰ।

ਅੱਗੇ ਪੜੋ

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ