Mon, 09 December 2024
Your Visitor Number :-   7279219
SuhisaverSuhisaver Suhisaver

ਪੁਸਤਕ: ਝਾਂਜਰ ਛਣਕ ਪਈ

Posted on:- 07-06-2015

suhisaver

-ਬਲਜਿੰਦਰ ਮਾਨ
ਸੰਪਰਕ: +91 98150 18947

ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਪੰਨੇ:112, ਮੁੱਲ:150/-

ਪੁਸਤਕ ‘ਝਾਂਜਰ ਛਣਕ ਪਈ’ ਵਿਚ ਹਰਮੇਸ਼ ਕੌਰ ਯੋਧੇ ਨੇ ਟੱਪਿਆਂ ਦੀ ਸ਼ਹਿਬਰ ਲਾਈ ਹੈ।ਇਸ ਖੋਜ ਕਾਰਜ ਵਿਚ ਉਸਨੇ ਆਪਣੇ ਸੰਗੀ ਸਾਥੀਆਂ ਦਾ ਵੀ ਸਹਿਯੋਗ ਲਿਆ ਹੈ।ਅਸਲ ਵਿਚ ਨੱਚਣਾ ਟੱਪਣਾ ਸਾਡੀ ਜ਼ਿੰਦਗੀ ਦਾ ਇਕ ਅਹਿਮ ਪੱਖ ਹੈ।ਸਾਡੇ ਜੀਵਨ ਵਿਚ ਨਾ ਤਾਂ ਸਦਾ ਖੁਸ਼ੀਆਂ ਰਹਿੰਦੀਆਂ ਹਨ ਤੇ ਨਾ ਹੀ ਸਦਾ ਦੁੱਖ ਰਹਿੰਦੇ ਹਨ।ਇਸ ਲਈ ਸਾਨੂੰ ਖੁਸ਼ੀਆਂ ਦੇ ਪਲਾਂ ਨੂੰ ਪੂਰੇ ਮਨ ਨਾਲ ਮਾਨਣਾ ਚਾਹੀਦਾ ਹੈ।ਇਸ ਵਾਸਤੇ ਲੇਖਿਕਾ ਨੇ ਸਾਡੇ ਜੀਵਨ ਨਾਲ ਸਬੰਧਤ ਮੌਕਿਆਂ ਲਈ ਟੱਪੇ ਹੱਥਲੀ ਪੁਸਤਕ ਵਿਚ ਦਰਜ ਕੀਤੇ ਹਨ।ਹਰ ਖੁਸ਼ੀ ਦੇ ਮੌਕੇ ਦਾ ਇਹਨਾਂ ਟੱਪਿਆਂ ਨਾਲ ਅਨੰਦ ਲਿਆ ਜਾ ਸਕਦਾ ਹੈ। ਉਸਨੇ ਆਪਣੀ ਸ਼ਬਦ ਪਿਟਾਰੀ ਵਿਚੋਂ ਸੁੱਚੇ ਮੋਤੀਆਂ ਵਰਗੇ ਸ਼ਬਦਾਂ ਨਾਲ ਇਸ ਪੁਸਤਕ ਨੂੰ ਸ਼ਿਗਾਰਨ ਦਾ ਉਪਰਾਲਾ ਕੀਤਾ ਹੈ।ਜਿਸ ਰਾਹੀਂ ਇਹਨਾਂ ਟੱਪਿਆਂ ਵਿਚ ਸਾਡੇ ਰਿੱਸ਼ਤੇਦਾਰ, ਪਸ਼ੂ ਪੰਛੀ, ਜਨ ਜੀਵਨ, ਰਾਜਸੀ ਵਿਵਸਥਾ, ਵਿਆਹ ਸ਼ਾਦੀਆਂ, ਪਿਆਰ ਸਤਿਕਾਰ, ਦੁੱਖ ਸੁੱਖ, ਮਿਹਣੇ ਅਤੇ ਸ਼ਰੀਕੇਬਾਜ਼ੀ ਵਰਗੇ ਵਿਸ਼ੇ ਸ਼ਾਮਿਲ ਕੀਤੇ ਗਏ ਹਨ।ਨਣਾਨ ਭਰਜਾਈ, ਭੈਣ ਭਰਾ, ਭਰਜਾਈ ਜੇਠ, ਹਾਰ ਸ਼ਿੰਗਾਰ, ਵਿਦਿਆ ,ਨਸ਼ੇ ,ਦੇਸ਼ ਭਗਤੀ, ਰੁੱਖ, ਅਵਾਜਾਈ, ਚਰਖਾ, ਨੂੰਹ ਸੱਸ ਆਦਿ ਸਿਰਲੇਖਾਂ ਹੇਠ ਬੜੇ ਰੌਚਕ ਟੱਪੇ ਦਰਜ ਕੀਤੇ ਗਏ ਹਨ।
       

ਲੇਖਿਕਾ ਨੇ ਆਪਣੀਆਂ ਪਹਿਲੀਆਂ ਪੁਸਤਕਾਂ ਵਾਂਗ ਇਸ ਪੁਸਤਕ ਨੂੰ ਵੀ ਵਿਰਾਸਤੀ ਪੁਸਤਕਾਂ ਵਿਚ ਸ਼ਾਮਿਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ।ਇਸ ਉਪਰਾਲੇ ਨਾਲ ਸਾਡੀ ਅਜੋਕੀ ਪੀੜੀ ਨੂੰ ਨਵਾਂ ਤੇ ਨਰੋਆ ਗਿਆਨ ਮਿਲੇਗਾ।ਜਿਸ ਰਾਹੀਂ ਉਹ ਆਪਣੇ ਵਿਰਸੇ ’ਤੇ ਝਾਤ ਮਾਰਨ ਯੋਗ ਹੋ ਸਕਣਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ