Fri, 06 December 2024
Your Visitor Number :-   7277528
SuhisaverSuhisaver Suhisaver

ਮਜ਼ਦੂਰ ਇਤਿਹਾਸ ’ਚ ਔਰਤ ਵੀਰਾਂਗਣਾਂ

Posted on:- 22-02-2015

suhisaver

ਮਾਰਥ ਗਰੇਵੇਟ ਨਾਲ ਗੱਲਬਾਤ ਦੇ ਕੁਝ ਅੰਸ਼

ਅਨੁਵਾਦ: ਮਨਦੀਪ
ਸੰਪਰਕ: +91 98764 42052


ਅੱਠ ਘੰਟੇ ਕੰਮ ਦਿਵਸ ਦਾ ਸੰਘਰਸ਼ 1 ਮਈ 1886 ਨੂੰ ਅਮਰੀਕਨ ਫੈਡਰੇਸ਼ਨ ਆਫ ਲੇਬਰ ਦੇ ਐਲਾਨ ਦੇ ਨਾਲ ਚਰਮ ’ਤੇ ਪਹੁੰਚ ਗਿਆ। ਲੱਗਭਗ 2.5 ਲੱਖ ਲੋਕਾਂ ਨੇ ਅਨੇਕਾਂ ਸ਼ਹਿਰਾਂ ’ਚ ਹਿੱਸਾ ਲਿਆ ਪਰ ਸ਼ਿਕਾਗੋ ਦੀ ਜੁਝਾਰੂ ਖੱਬੇਪੱਖੀ ਮਜ਼ਦੂਰ ਯੂਨੀਅਨ ਨੇ ਸਭ ਤੋਂ ਵੱਡਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 1 ਮਈ ਦੇ ਬਾਅਦ ਵੀ ਜਾਰੀ ਰਹੇ ਅਤੇ 3 ਮਈ ਨੂੰ ਪੁਲਿਸ ਦੇ ਹਮਲੇ ’ਚ 6 ਮਜ਼ਦੂਰ ਮਾਰੇ ਗਏ।

ਅਗਲੇ ਦਿਨ ਮਾਰੇ ਗਏ ਲੋਕਾਂ ਦੀ ਹੱਤਿਆ ਦੇ ਵਿਰੋਧ ਵਿੱਚ ‘ਹੇਅ ਮਾਰਕੀਟ’ ਦੇ ਚੌਰਾਹੇ ’ਤੇ ਸਭਾ ਹੋ ਰਹੀ ਸੀ। ਉੱਥੇ ਇਕ ਬੰਬ ਸੁੱਟਿਆ ਗਿਆ ਜਿਸ ਵਿੱਚ ਇਕ ਪੁਲਿਸ ਵਾਲਾ ਮਾਰਿਆ ਗਿਆ। ਸੰਘਰਸ਼ ਸ਼ੁਰੂ ਹੋ ਗਿਆ ਅਤੇ ਸੱਤ ਪੁਲਿਸ ਵਾਲੇ ਅਤੇ ਚਾਰ ਮਜ਼ਦੂਰ ਮਾਰੇ ਗਏ, ਅੱਠ ਮਜ਼ਦੂਰ ਨੇਤਾਵਾਂ ਨੂੰ ਹੱਤਿਆ ਦੇ ਜ਼ੁਰਮ ’ਚ ਗਿ੍ਰਫ਼ਤਾਰ ਕੀਤਾ ਗਿਆ ਜਿਸ ਵਿਚ ਪੰਜ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਚਾਰ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਅਤੇ ਇਕ ਨੇ ਆਤਮਹੱਤਿਆ ਕਰ ਲਈ। ਹੋਰ ਤਿੰਨਾਂ ਨੂੰ ਅੰਤ ’ਚ ਮੁਆਫ਼ੀ ਦੇ ਦਿੱਤੀ ਗਈ।

ਸ਼ਿਕਾਗੋ ਦੇ ਸਾਰੇ ਮਜ਼ਦੂਰ ਫੈਡਰੇਸ਼ਨਾਂ ’ਚ ਔਰਤਾਂ ਸਰਗਰਮ ਸਨ ਅਤੇ ਉਹਨਾਂ ਨੇ ਮਈ ਦਿਵਸ ਦੇ ਪ੍ਰਦਰਸ਼ਨਾਂ ਲਈ ਐਲਾਨ ’ਚ ਸਮਰਥਨ ਦਿੱਤਾ ਸੀ। ਲੂਸੀ ਪਾਰਸਨਜ਼, ਲਿਜੀ ਹਾਮਸ ਅਤੇ ਸਰਾਹ ਏਮਸ ਵਰਦੀ ਸਿਲਾਈ ਕਰਨ ਵਾਲੀਆਂ ਔਰਤਾਂ ਦੀ ਨੇਤਾ ਸੀ, ਜਿਨ੍ਹਾਂ ਨੇ ਵਾਕ ਆਊਟ ਕੀਤਾ ਸੀ। ਉਨ੍ਹਾਂ ਦੀ ਜੱਥੇਬੰਦੀ ‘ਇੰਟਰਨੈਸ਼ਨਲ ਵਰਕਿੰਗ ਪੀਪਲਜ਼ ਐਸ਼ੋਸ਼ੀਏਸ਼ਨ’ ਬਿਨਾ ਲਿੰਗ ਭੇਦ ਜਾਂ ਨਸਲ ਭੇਦ ਦੇ ਬਰਾਬਰ ਦੇ ਅਧਿਕਾਰ ਦੇ ਨਾਲ ਮੌਜੂਦ ਸਨ। ਲੂਸੀ ਪਾਰਸਨਜ਼ ਇਕ ਅਫ਼ਰੀਕਨ-ਮੈਕਸੀਕਨ ਔਰਤ ਸੀ, ਜੋ ਵਿਧਵਾ ਹੋ ਗਈ ਸੀ। ਅਲਬਰਟ ਪਾਰਸਨਜ਼ ਜੋ ਕਿ ਉਨ੍ਹਾਂ ਦੇ ਪਤੀ ਸਨ, ਨੂੰ ਹੇਅ ਮਾਰਕੀਟ ਦੇ ਸੰਘਰਸ਼ ਦੇ ਦੌਰਾਨ ਕਤਲ ਦਾ ਇਲਜ਼ਾਮ ਲਗਾਕੇ ਫਾਂਸੀ ਦੇ ਦਿੱਤੀ ਗਈ ਸੀ। ਪਾਰਸਨਜ਼ ਜੋੜਾ 1873 ’ਚ ਸ਼ਿਕਾਗੋ ਚਲਾ ਗਿਆ ਜਿੱਥੇ ਦੋਵੇਂ ਮਜ਼ਦੂਰ ਸੰਘਰਸ਼ ’ਚ ਸ਼ਾਮਿਲ ਹੋ ਗਏ। ਉਨ੍ਹਾਂ ਦੇ ਦੋ ਬੱਚੇ ਸਨ। ਉਹ ਦੋਵੇਂ ਸਖ਼ਤ ਮਿਹਨਤ ਕਰਨ ਵਾਲੇ ਕਾਰਕੁੰਨ ਸਨ।

ਅਲਬਰਟ ਦੀ ਸ਼ਹਾਦਤ ਵਾਲੇ ਮਹੀਨੇ ਤੋਂ 11 ਨਵੰਬਰ 1887 ਤੱਕ ਅਤੇ ਉਸਦੇ ਬਾਅਦ ਵੀ ਲੂਸੀ ਤਿੰਨ ਹੋਰ ਮੁਲਜ਼ਮਾਂ ਦੀ ਮੁਆਫ਼ੀ ਲਈ ਲਗਾਤਾਰ ਉਨ੍ਹਾਂ ਦੀ ਨਿਰਦੋਸ਼ਤਾ ਬਾਰੇ ਮੁਹਿੰਮ ਚਲਾਉਂਦੀ ਰਹੀ। ਇਸ ਦੌਰਾਨ ਉਹ ਕਈ ਵਾਰ ਗਿ੍ਰਫ਼ਤਾਰ ਹੋਈ। ਪਾਰਸਨਜ਼ ਨੂੰ ਅੰਤਿਮ ਸਮੇਂ ਵੇਖਣ ਲਈ ਪੁਲਿਸ ਦੀ ਰੇਖਾ ਨੂੰ ਤੋੜਣ ਲਈ ਉਨ੍ਹਾਂ ਨੇ ਹੀ ਕੋਸ਼ਿਸ਼ ਕੀਤੀ ਸੀ।

1905 ’ਚ ਪਾਰਸਨਜ਼ ‘ਇੰਡਸਟਰੀਅਲ ਵਰਕਰਜ਼ ਆਫ ਦਾ ਵਰਲਡ’ ਦੀ ਸੰਸਥਾਪਕ ਬਣੀ। ਉਸ ਸਮੇਂ ਤੱਕ ਉਹ ਪ੍ਰਭਾਵਸ਼ਾਲੀ ਤੇ ਕੁਸ਼ਲ ਬੁਲਾਰਾ ਬਣ ਚੁੱਕੀ ਸੀ। ਸ਼ਿਕਾਗੋ ਪੁਲਿਸ ਨੇ ਉਨ੍ਹਾਂ ’ਤੇ ‘1000 ਦੰਗਾਕਾਰੀਆਂ ਤੋਂ ਜ਼ਿਆਦਾ ਖ਼ਤਰਨਾਕ’ ਹੋਣ ਦਾ ਲੇਬਲ ਚਿਪਕਾ ਦਿੱਤਾ ਸੀ।

ਪਾਰਸਨਜ਼ ਨੇ ਪਹਿਲੀ ਆਈ. ਡਬਲਿਊ. ਡਬਲਿਊ. (9) ਦੇ ਸਮਾਰੋਹ ’ਚ ਉਤੇਜਿਤ ਕਰਨ ਵਾਲਾ ਭਾਸ਼ਣ ਦਿੱਤਾ। ਉੱਥੇ ਉਨ੍ਹਾਂ ਨੇ ‘ਹੜਤਾਲ ’ਚ ਰੁਕ-ਕੇ’ (-) ਹੜਤਾਲ ਕਰਨ ਦੀ ਨਵੀਂ ਰਣਨੀਤੀ ਰੱਖੀ, ਜੋ ਬਾਅਦ ’ਚ ‘ਸਿਟ ਡਾਊਨ’ ਦੇ ਨਾਮ ਨਾਲ ਜਾਣੀ ਗਈ। ਪਾਰਸਨਜ਼ ਨੇ ਕਿਹਾ ‘ਮੇਰੇ ਵਿਚਾਰ ਨਾਲ ਭਵਿੱਖ ਦੀ ਹੜਤਾਲ ਇਸ ਤਰ੍ਹਾਂ ਦੀ ਨਹੀਂ ਹੋਵੇਗੀ ਕਿ ਹੜਤਾਲ ਕਰਕੇ ਬਾਹਰ ਨਿਕਲ ਜਾਓ ਅਤੇ ਭੁੱਖੇ ਮਰੋ, ਬਲਕਿ ਹੜਤਾਲ ਕਰੋ ਅਤੇ ਉਤਪਾਦਨ ਦੀ ਸਮੁੱਚੀ ਜ਼ਰੂਰੀ ਜਾਇਦਾਦ ਨੂੰ ਆਪਣੇ ਅਧਿਕਾਰ ’ਚ ਲੈ ਲਵੋ’ ਛੇ ਸਾਲ ਬਾਅਦ ਆਈ. ਡਬਲਿਊ. ਡਬਲਿਊ. (9) ਨੇ ਪਹਿਲੀ ਵਾਰ ‘ਸਟੇਅ-ਇਨ’ ਹੜਤਾਲ ਕੀਤੀ। ਹੱਥਾਂ ਵਿੱਚ ਹੱਥ ਫੜਕੇ ਇਹ ਹੜਤਾਲ ਨਿਊਯਾਰਕ ਦੇ ਸਕੇਨੇਟੇਡੀ ’ਚ ਜਨਰਲ ਇਲੈਕਟਿ੍ਰਕ ਪਲਾਂਟ ’ਚ ਹੋਈ ਅਤੇ ਜਿੱਤੀ ਗਈ।

ਪਾਰਸਨਜ਼ ਝੂਠੀ ਗਵਾਹੀ ਅਤੇ ਫਾਂਸੀ ਖ਼ਿਲਾਫ਼ ਪੂਰੀ ਜ਼ਿੰਦਗੀ ਭਰ ਬੋਲੀ ਜਿਸ ਵਿੱਚ ਸੈਕੋ ਅਤੇ ਵੇਜੈਟੀ, ਟਾਮ ਮੁਨੀ ਅਤੇ ਸਕਾਟਿਸ ਬੋਰੋ ਵਾਇਨ ਵੀ ਸਨ। ਉਹ 1942 ‘ਚ 89 ਸਾਲ ਦੀ ਉਮਰ ’ਚ ਘਰ ’ਚ ਲੱਗੀ ਅੱਗ ’ਚ ਮਾਰੀ ਗਈ।


ਬਾਲ ਮਜ਼ਦੂਰੀ ਖ਼ਿਲਾਫ਼ ਸੰਘਰਸ਼ :- ਇਕ ਦੂਸਰੀ ਔਰਤ ਜੋ ਇਤਿਹਾਸਕ ‘ਹੇਅ ਮਾਰਕਿਟ’ ਦੇ ਸੰਘਰਸ਼ ’ਚ ਸ਼ਾਮਿਲ ਸੀ, ਡਬਲਿਨ ’ਚ ਜਨਮੀ ਮੇਰੀ ਹੇਰਿਸ ਜੇਨਸ ਸੀ ਜੋ ਮਦਰ ਜੇਨ ਦੇ ਨਾਮ ਨਾਲ ਮਸ਼ਹੂਰ ਸੀ। ਉਹ 1830 ’ਚ ਜਨਮੀ ਸੀ ਅਤੇ ਕਿਸ਼ੋਰ ਉਮਰ ’ਚ ਪਰਿਵਾਰ ਨਾਲ ਕੈਨੇਡਾ ਚਲੀ ਗਈ। ਬਾਅਦ ’ਚ ਮਾਨਰਾਏ, ਮਿਸੀਗਨ ਅਤੇ ਸ਼ਿਕਾਗੋ ਚਲੀ ਆਈ।

1861 ’ਚ ਨੈਸ਼ਨਲ ਯੂਨੀਅਨ ਆਫ ਮਾਲਡਰਸ ਦੇ ਨੇਤਾ ਜਾਰਜ ਜੋਨਸ ਨਾਲ ਵਿਆਹ ਹੋਣ ਬਾਅਦ ਇਸ ਗੱਲ ਤੋਂ ਜਾਣੂ ਹੋਈ ਕਿ ਇਕ ਮਜ਼ਦੂਰ ਕਾਰਕੁੰਨ ਦਾ ਜ਼ਿੰਦਗੀ ਭਰ ਦਾ ਪੇਸ਼ਾ ਕੀ ਹੁੰਦਾ ਹੈ? 10 ਸਾਲ ਬਾਅਦ ਜਾਰਜ ਅਤੇ ਆਪਣੇ ਚਾਰ ਬੱਚਿਆਂ ਦੀ ਪੀਲੇ ਬੁਖਾਰ ਦੀ ਮਹਾਂਮਾਰੀ ਨਾਲ ਮੌਤ ਹੋਣ ਬਾਅਦ ਜੋਨਸ ਸ਼ਿਕਾਗੋ ਵਾਪਸ ਆ ਗਈ ਅਤੇ ਵਰਦੀ ਬਣਾਉਣ ਵਾਲੇ ਮਜ਼ਦੂਰਾਂ ਦੇ ਰੂਪ ’ਚ ਕੰਮ ਕਰਨ ਲੱਗੀ। ਉਹ ਰੂੜੀਵਾਦੀ ਨਾਇਟਰਸ ਆਫ ਲੇਬਰ ਨਾਲ ਸੀ ਜਿਨ੍ਹਾਂ ਨੇ ਸ਼ਿਕਾਗੋ ’ਚ ਇਕ ਮਈ ਦੇ ਗੱਠਜੋੜ ’ਚ ਹਿੱਸਾ ਨਹੀਂ ਲਿਆ ਸੀ।

ਨਾਈਟਰਸ ਸ਼ੁਰੂ ਤੋਂ ਹੀ ਮਨਾ ਕਰ ਰਹੇ ਸਨ ਕਿਉਂਕਿ ਮਜ਼ਦੂਰ ਜ਼ਿਆਦਾ ਹਮਲਾਵਰ ਸਮੂਹਾਂ ਵਾਂਗ ਵੇਖ ਰਹੇ ਸਨ ਜਿਵੇਂ ਕਿ ਏ. ਐਫ. ਐਲ. ਅਤੇ ‘ਇੰਟਰਨੈਸ਼ਨਲ ਵਰਕਿੰਗ ਪੀਪਲਜ਼ ਐਸ਼ੋਸ਼ੀਏਸ਼ਨ’ ਨੂੰ ਜੋ ਕਿ ਆਈ. ਡਬਲਿਊ. ਡਬਲਿਊ. ਦੇ ਆਰੰਭਿਕ ਰੂਪ ਸਨ। ਜਿਵੇਂ ਹੀ ਨਾਈਟਰਸ ਨੇ ਮਨਾ ਕੀਤਾ, ਜੋਨਸ ਖਾਣ ਮਜ਼ਦੂਰਾਂ ਦੇ ਸੰਘਰਸ਼ ’ਚ ਸ਼ਾਮਲ ਹੋ ਗਈ ਜੋ ਪੱਛਮੀ ਵਿਰਜੀਨੀਆ ਤੋਂ ਕਾਲੋਰੇਡੋ ਤੱਕ ਉਚਿੱਤ ਮਜ਼ਦੂਰੀ ਤੇ ਚੰਗੀਆਂ ਕੰਮ ਹਾਲਤਾਂ ਲਈ ਹੋ ਰਿਹਾ ਸੀ।

ਠੀਕ ਇਸੇ ਸਮੇਂ ਉਹ 60 ਸਾਲ ਦੀ ਹੋ ਗਈ ਸੀ ਅਤੇ ‘ਮਦਰ ਜੋਨਸ’ ਦੇ ਨਾਮ ਨਾਲ ਮਸ਼ਹੂਰ ਹੋ ਗਈ ਸੀ। ਜਾਨ ਡੀ ਰਾਕਫੈਲਰ ਨੇ ਉਸ ਨੂੰ ‘ਅਮਰੀਕਾ ਦੀ ਸਭ ਤੋਂ ਖ਼ਤਰਨਾਕ ਔਰਤ’ ਦਾ ਨਾਮ ਦਿੱਤਾ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਇਕ ਬਾਲ ਮਜ਼ਦੂਰੀ ਦੇ ਖ਼ਿਲਾਫ਼ ਸੰਘਰਸ਼ ਕਰਕੇ ਉਸਨੂੰ ਖ਼ਤਮ ਕਰਨਾ ਸੀ। 1903 ਵਿਚ ਉਨ੍ਹਾਂ ਨੇ ਫਿਲਡੀਫੀਆਂ ਤੋਂ ਰਾਸ਼ਟਰਪਤੀ ਥਿਊਡੋਰ ਰੂਜ਼ਵੈਲਟ ਦੇ ਘਰ ਤੱਕ ਨਿਊਯਾਰਕ ’ਚ ਲੌਂਗ ਆਈਲੈਂਡ ਤੱਕ ਬੱਚਿਆਂ ਨਾਲ ਮਾਰਚ ਕੀਤਾ ਤਾਂ ਕਿ ਖਾਣਾਂ ਤੇ ਕੱਪੜਾ ਮਿੱਲਾਂ ’ਚ ਕੰਮ ਕਰਨ ਵਾਲੇ ਬੱਚਿਆਂ ਦੀ ਨਰਕੀ ਹਾਲਤ ਨੂੰ ਵਿਖਾ ਸਕਣ।

1905 ’ਚ ਜਾਨਜ਼, ਪਾਰਸਨਜ਼ ਦੀ ਤਰ੍ਹਾਂ ਆਈ. ਡਬਲਿਊ. ਡਬਲਿਊ. ਦੀ ਸਥਾਪਨਾ ਸਮੇਂ ’ਚ ਬਾਰ੍ਹਾਂ ਔਰਤ ਪ੍ਰਤੀਨਿਧਾਂ ’ਚੋਂ ਇਕ ਸੀ। ਪ੍ਰਭਾਵਸ਼ਾਲੀ ਭਾਸ਼ਣਕਰਤਾ ਦੇ ਰੂਪ ’ਚ ਉਨ੍ਹਾਂ ਨੇ ਖਾਣਾਂ ਦੇ ਮਜ਼ਦੂਰਾਂ ਨੂੰ ਮਾਲਕਾਂ ਦੇ ਖ਼ਿਲਾਫ਼ ਲੜਣ ਲਈ ਪ੍ਰੇਰਿਤ ਕੀਤਾ। 1930 ’ਚ 93 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਉਸ ਸਮੇਂ ਉਨ੍ਹਾਂ ਨੇ ਆਪਣੀ ਉਮਰ ਸੌ ਸਾਲ ਦੱਸੀ। ਉਹ ਅੱਜ ਵੀ ਮਹਾਨ ਸ਼ਖਸੀਅਤ ਹਨ। ਉਨ੍ਹਾਂ ਦੀ ਵਿਰਾਸਤ ਨੇ ਖਾਣਾਂ ’ਚ ਕੰਮ ਕਰਨ ਵਾਲੀਆਂ ਔਰਤਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 1989 ਦੀ ਪਿਟਰਸਨ ਕੋਲਾ ਹੜਤਾਲ ਦੌਰਾਨ ਪ੍ਰੇਰਿਤ ਕੀਤਾ ਅਤੇ ਪੀਟਰਸਨ ਨੇ ਕੋਲਾ ਹੜਤਾਲੀਆਂ ਨੂੰ ‘ਮਦਰ ਜੋਨਸ ਦੀਆਂ ਬੇਟੀਆਂ’ ਨੂੰ ਸਥਾਪਿਤ ਕਰਨ ਲਈ ਕਿਹਾ।

ਲੂਸੀ ਪਾਰਸਨਜ਼ ਅਤੇ ਮਦਰ ਜੋਨਸ ਆਈ. ਡਬਲਿਊ. ਡਬਲਿਊ. ’ਚ ਇਕੱਲੀਆਂ ਔਰਤ ਨੇਤਾਵਾਂ ਸਨ ਜਦਕਿ ਅਸੀਂ ਮਰਦਾਂ ਦੇ ਸਮੂਹਾਂ ਨੂੰ ਉਨ੍ਹਾਂ ਨਾਲ ਜੁੜਿਆ ਵੇਖਦੇ ਹਾਂ ਜਿਵੇਂ ਜਾਂ-ਹਿੱਲ ਤੇ ਹੋਰ ਵੀ ਔਰਤ ਨੇਤਾਵਾਂ ਸਨ। ਉਹ ਮਰਦ ਅਗਵਾਈ ਨਾਲ ਜੋ ਸਹਿਯੋਗ ਚਾਹੁੰਦੀ ਸੀ ਉਹ ਹਮੇਸ਼ਾਂ ਉਸਨੂੰ ਨਹੀਂ ਮਿਲਦਾ ਸੀ ਫਿਰ ਵੀ ਉਨ੍ਹਾਂ ਨੇ ਔਰਤਾਂ ਅਤੇ ਲੜਕੀਆਂ ਨੂੰ ਸੰਗਠਿਤ ਕੀਤਾ।

ਉਦਾਹਰਣ ਲਈ ਜੈਨੀ ਸਟਰੀਟ ਨੇ ਜ਼ਿਆਦਾਤਰ ਸ਼ੋਸ਼ਿਤ ਘਰੇਲੂ ਕੰਮਕਾਰਾਂ ਦੀ ਡੋਨਬਰ ’ਚ ਕਿਰਾਏ ’ਤੇ ਹਾਲ ਲੈ ਕੇ ਯੂਨੀਅਨ ਜਥੇਬੰਦ ਕੀਤੀ। ਔਰਤਾਂ ਨੇ ਸਮੂਹਿਕ ਰੂਪ ਨਾਲ ਤੈਅ ਰੇਟ ਤੋਂ ਘੱਟ ਮਜ਼ਦੂਰੀ ਤੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਅਤੇ ਮਜ਼ਦੂਰੀ ਨੂੰ ਬਣਾਈ ਰੱਖਿਆ।

ਇਹ ਨੇਤਾ ਸਾਰੀਆਂ ਔਰਤਾਂ ਸਨ ਜਿਨ੍ਹਾਂ ਨੂੰ ਆਈ. ਡਬਲਿਊ. ਡਬਲਿਊ. ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਇਨ੍ਹਾਂ ਸ਼ਬਦਾਂ ਨੂੰ ਸਵੀਕਾਰ ਕੀਤਾ “ਇਹ ਮਜ਼ਦੂਰ ਵਰਗ ਦਾ ਇਤਿਹਾਸਕ ਮਿਸ਼ਨ ਹੈ ਕਿ ਉਹ ਪੂੰਜੀਵਾਦ ਨੂੰ ਮਿਟਾਵੇ।”

(‘ਵਰਕਸ ਵਰਲਡ’ ਤੋਂ ਧੰਨਵਾਦ ਸਹਿਤ)
ਔਰਤ ਮੁਕਤੀ ਦਾ ਮਾਰਗ ਪੁਸਤਕ ਵਿਚੋਂ


Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ