Sat, 05 October 2024
Your Visitor Number :-   7229304
SuhisaverSuhisaver Suhisaver

ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਇਸ ਵਾਰ ਰਹੇਗਾ ਦਿਲਚਸਪ ਮੁਕਾਬਲਾ- ਇੰਦਰਜੀਤ ਕਾਲਾ ਸੰਘਿਆਂ

Posted on:- 21-04-2014

suhisaver

ਪੰਜਾਬ ਵਿੱਚ ਲ਼ੋਕ ਸਭਾ ਚੋਣਾਂ ਲਈ ਹੁਣ ਕੁਝ ਕੁ ਦਿਨਾਂ ਦਾ ਸਮਾਂ ਬਾਕੀ ਹੈ, ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ ਸਰਗਰਮੀਆਂ ਤੇਜ ਕਰ ਚੁੱਕੀਆਂ ਹਨ, ਇਹ ਚੋਣਾਂ ਵਿੱਚ ਜਿੱਥੇ ਆਖਰ ਜੱਕਾ ਤੱਕਾ ਤੋਂ ਬਆਦ ਕਾਂਗਰਸ ਪਾਰਟੀ ਦੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦੇ ਮੈਦਾਨ ਵਿੱਚ ਆ ਜਾਣ ਨਾਲ ਅਕਾਲੀ ਦਲ ਲਈ ਇੱਕ ਚੁਣੌਤੀ ਖੜ੍ਹੀ ਹੋ ਗਈ ਹੈ, ਉੱਥੇ ਹੀ ਦਿੱਲੀ ਵਿਧਾਨ ਸਭਾ ਵਿੱਚ ਇੱਕ ਕ੍ਰਿਸ਼ਮਾ ਕਰ ਦਿਖਾਉਣ ਵਾਲੀ ਆਪ ਪਾਰਟੀ ਦੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰ ਵੀ ਤੀਜੇ ਬਦਲ ਦੇ ਰੂਪ ਵਿੱਚ ਖੁਦ ਨੂੰ ਪੇਸ਼ ਲਈ ਪ੍ਰਗਟ ਹੋ ਚੁੱਕੇ ਹਨ। ਪੰਜਾਬ ਵਿਧਾਨ ਸਭਾ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਰਿਵਾਤੀ ਪਾਰਟੀਆਂ ਦੇ ਬਦਲ ਲਈ ਉਠੀ ਮਨਪ੍ਰੀਤ ਬਾਦਲ ਦੀ ਪੀ ਪੀ ਪੀ ਥੱਕ ਹਾਰ ਕੇ ਕਾਂਗਰਸ ਦਾ ਪੱਲਾ ਫੜ ਚੁੱਕੀ ਹੈ ਅਤੇ ਸਾਝੇ ਮੋਰਚੇ ਵਿਚਲੀ ਬਰਨਾਲਾ ਗਰੁੱਪ ਵੀ ਆਪਣੀ ਹੋਂਦ ਬਚਾਉਣ ਦੀ ਮਜ਼ਬੂਰੀ ਵਿੱਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨਾਲ ਹੱਥ ਮਿਲਾ ਚੁੱਕੀ ਹੈ। ਬੀ.ਐੱਸ.ਪੀ ਜੋ ਕਿ ਦੋਆਬੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਇੱਕ ਪੱਕਾ ਵੋਟ ਬੈਂਕ ਰੱਖਦੀ ਹੇ ਆਪਣੇ ਤੋਰ ਤੇ ਵਿਧਾਨ ਸਭਾ ਚੋਣਾਂ ਵਾਗ ਹੀ ਇਸ ਵਾਰ ਵੀ ਮੈਦਾਨ ਵਿੱਚ ਡਟੀ ਹੋਈ ਹੈ।


ਇਨ੍ਹਾਂ ਚੋਣਾਂ ਵਿੱਚ ਕਾਫੀ ਲੋਕ ਸਭਾ ਸੀਟਾ ਤੇ ਚਾਹੇ ਫਸਵੀ ਟੱਕਰ ਹੈ ਅਤੇ ਪਾਰਟੀਆ ਲਈ ਇਹ ਵਕਾਰ ਦਾ ਸਵਾਲ ਬਣ ਚੁੱਕੀਆਂ ਹਨ, ਇਹਨਾਂ ਵਿੱਚੋਂ ਇਕ ਸੀਟ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ,ਇਹ ਹਲਕਾ ਨਵੀ ਹੱਦ-ਬੰਦੀ ਸਮੇਂ ਤਰਨਤਾਰਨ ਲੋਕ ਸਭਾ ਹਲਕਾ ਖਤਮ ਕਰਕੇ ਬਣਾਇਆ ਗਿਆ ਸੀ, ਪੰਜਾਬ ਦਾ ਇਹ ਹਲਕਾ ਤਿੰਨੋਂ ਖੇਤਰਾਂ ਮਾਝਾ,ਮਾਲਵਾ ਅਤੇ ਦੋਆਬਾ ਦੇ ਵਿਧਾਨ ਸਭਾ ਹਲਕਿਆ ਵਿੱਚ ਫੈਲਿਆਂ ਹੋਇਆਂ ਹੈ। ਕੁਲ ਸਾਢੇ ਕੁ ਤੇਰਾਂ ਲੱਖ ਵੋਟਰਾਂ ਦੇ ਇਸ ਹਲਕੇ ਵਿੱਚ ਸਰਹੱਦੀ ਇਲਾਕਾ ਵੀ ਸ਼ਾਮਲ ਹੈ, ਇਸ ਲਈ ਇਸ ਹਲਕਿਆਂ ਦੀਆਂ ਮੁਸ਼ਕਲਾਂ ਵੀ ਇੱਕ ਦੂਜੇ ਤੋਂ ਜ਼ਰਾ ਅਲਗ ਹਨ। ਇਸ ਵਾਰ ਇਸ ਹਲਕੇ ਤੋ ੧੭ ਉਮੀਦਵਾਰ ਮੈਦਾਨ ਵਿੱਚ ਹਨ।

ਇਸ ਹਲਕੇ ਤੋਂ ਪਿਛਲੀ ਚੋਣ ਰਤਨ ਸਿੰਘ ਅਜਨਾਲਾ ਨੇ ਕਾਂਗਰਸ ਪਾਰਟੀ ਦੇ ਰਾਣਾ ਗੁਰਜੀਤ ਸਿੰਘ ਨੂੰ ੩੨੦੦੦ ਵੋਟਾ ਦੇ ਫਰਕ ਨਾਲ ਹਰਾ ਕੇ ਜਿੱਤੀ ਸੀ, ਪਰ ਇਸ ਵਾਰ ਅਕਾਲੀ ਦਲ ਨੇ ਰਤਨ ਸਿੰਘ ਅਜਨਾਲਾ ਦੀ ਥਾਂ ਆਪਣੇ ਇੱਕ ਹੋਰ ਸੀਨੀਅਰ ਲੀਡਰ ਸਾਬਕਾ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮੈਦਾਨ ਵਿੱਚ ਉਤਾਰਿਆਂ ਹੈ ਜੋ ਕਿ ਖਡੂਰ ਸਾਹਿਬ ਵਿਧਾਨ ਸਭਾ ਦੀ ਚੋਣ ਪਹਿਲੀ ਵਾਰ ਚੋਣ ਲੜੇ ਕਾਂਗਰਸ ਦੇ ਰਮਨਜੀਤ ਸਿੱਕੀ ਕੋਲੋ ੩੦੦੦ ਵੋਟਾਂ ਨਾਲ ਹਾਰ ਗਏ ਸਨ.ਦੂਸਰੇ ਪਾਸੇ ਕਾਗਰਸ ਪਾਰਟੀ ਨੇ ਵੀ ਰਾਣਾ ਗੁਰਜੀਤ ਸਿੰਘ ਦੀ ਥਾਂ ਇਸ ਵਾਰੀ ਕਿਸੇ ਸਮੇ ਸਿੱਖ ਸਟੂਡੈਂਟ ਫੇਡਰੇਸ਼ਨ ਦੇ ਆਗੂ ਰਿਹੇ ਅਤੇ ਪਿਛਲੀ ਵਾਰ ਪੱਟੀ ਵਿਧਾਨ ਸਭਾ ਹਲਕੇ ਤੋ ਕਾਗਰਸ ਪਾਰਟੀ ਵੱਲੋ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕਰੜੀ ਟੱਕਰ ਦੇਣ ਵਾਲੇ ਆਗੂ ਹਰਮਿੰਦਰ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆਂ ਹੈ, ਹਰਮਿੰਦਰ ਸਿੰਘ ਗਿੱਲ ਵਿਧਾਨ ਸਭਾ ਚੋਣਾ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਕੋਲੋ ਸਿਰਫ ੫੦ ਕੁ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ. ਇਸ ਵਾਰ ਇਸ ਵਿਧਾਨ ਸਭਾ ਹਲਕੇ ਤੋ ਅਕਾਲੀ ਦਲ ਮਾਨ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਵੀ ਮੈਦਾਨ ਵਿੱਚ ਹਨ.ਉਹ ਵੀ ਵਿਧਾਨ ਸਭਾ ਚੋਣਾਂ ਵਿੱਚ ਫਤਿਹਗੜ ਸਾਹਿਬ ਹਲਕੇ ਤੋ ਅੇਮ.ਅੇਲ.ਏ ਦੀ ਚੋਣ ਹਾਰੇ ਸਨ,ਇਹ ਇੱਕ ਇਤਫਾਕ ਹੀ ਹੈ ਕਿ ਇਸ ਹਲਕੇ ਦੇ ਇਹ ਤਿੰਨ ਉਮੀਦਵਾਰ ਪਿਛਲੀ ਵਿਧਾਨ ਸਭਾ ਦੀ ਚੋਣ ਹਾਰੇ ਹੋਏ ਹਨ.ਇਸ ਤੋ ਇਲਾਵਾ ਆਮ ਆਦਮੀ ਪਾਰਟੀ ਵੱਲੋ ਭਾਈ ਬਲਦੀਪ ਸਿੰਘ ਉਮੀਦਵਾਰ ਹਨ,ਉਹ ਗੁਰਬਾਣੀ ਦੇ ਇੱਕ ਪ੍ਰਸਿੱਧ ਕੀਰਤਨੀਏ ਹਨ ਅਤੇ ਸਿੱਖ ਹਲਕਿਆਂ ਵਿੱਚ ਆਪਣੀ ਇੱਕ ਅੱਲਗ ਪਕੜ ਰੱਖਦੇ ਹਨ.ਬੀ.ਅੇਸ.ਪੀ ਦੇ ਸੁੱਚਾ ਸਿੰਘ ਮਾਨ ਅਤੇ ਬੀ.ਅੇਸ.ਪੀ( ਅੰਬੇਦਕਰ) ਪਾਰਟੀ ਦੇ ਬਲਵੰਤ ਸਿੰਘ ਸੁਲਤਾਨਪੁਰੀ ਵੀ ਮੈਦਾਨ ਵਿੱਚ ਹਨ। ਇਸ ਤੋਂ ਬਿਨ੍ਹਾਂ ਆਲ ਇੰਡੀਆਂ ਮਜ਼ਦੂਰ ਪਾਰਟੀ ਦੇ ਗੁਰਪਾਲ ਸਿੰਘ ਚੋਣ ਮੈਦਾਨ ਵਿੱਚ ਹਨ।

ਇਸ ਹਲਕੇ ਵਿੱਚ ਚਾਹੇ ਸਾਰੇ ਹੀ ਉਮੀਦਵਾਰ ਆਪਣੀ ਜਿੱਤ ਦੇ ਦਾਵੇ ਕਰ ਰਿਹੇ ਹਨ,ਪਰ ਇਸ ਸੀਟ ਤੇ ਇੱਕ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਹੈ.ਅਕਾਲੀ ਦਲ ਕੋਲ ਇਸ ਲੋਕ ਸਭਾ ਹਲਕੇ ਦੀਆਂ ੯ ਵਿਧਾਨ ਸਭਾ ਸੀਟ ਵਿੱਚੋ ੬ ਸੀਟਾਂ ਹਨ. ਮਾਝੇ ਵਿਚਲੀਆਂ ੬ ਵਿੱਚੋ ੫ ਸੀਟਾਂ ਅਕਾਲੀ ਦਲ ਕੋਲ ਹਨ, ਜਿੱਥੇ ਕਿ ਜੰਡਿਆਲਾ ਤੋ ਬਲਜੀਤ ਸਿੰਘ ਜਲਾਲਉਸਮਾ ,ਤਰਨਤਾਰਨ ਤੋ ਹਰਮੀਤ ਸਿੰਘ,ਖੇਮਕਰਨ ਤੋ ਵਿਰਸਾ ਸਿੰਘ ਵਲਟੋਹਾ ਅਤੇ ਪੱਟੀ ਤੋ ਆਦੇਸ਼ ਪ੍ਰਤਾਪ ਸਿੰਘ ਕੈਰੋ ਵਰਗੇ ਮਜ਼ਬੂਤ ਲੀਡਰ ਕਾਬਜ਼ ਹਨ,ਸਿਰਫ ਇੱਕ ਸੀਟ ਜਿਸ ਤੋ ਬ੍ਰਰਮਪੁਰਾ ਖੁਦ ਹਾਰੇ ਸਨ ਕਾਂਗਰਸ ਕੋਲ ਹੈ, ਦੋਆਬੇ ਦੀਆਂ ਦੋਨੇ ਸੀਟਾਂ ਕਾਂਗਰਸ ਕੋਲ ਹਨ, ਕਪੂਰਥਲਾ ਤੋ ਪਿਛਲੀ ਲੋਕ ਸਭਾ ਚੋਣ ਲੜਨ ਵਾਲੇ ਰਾਣਾ ਗੁਰਜੀਤ ਸਿੰਘ ਅੇਮ.ਅੇਲ.ਏ ਹਨ, ਪਰ ਉਹ ਕੈਪਟਨ ਅਮਰਿਦਰ ਸਿੰਘ ਲਈ ਅਮ੍ਰਿਤਸਰ ਹਲਕੇ ਵਿੱਚ ਚੋਣ ਇਨਚਾਰਜ ਹਨ ਇਸ ਲਈ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਜਿੰਮੇਵਾਰੀ ਉਨ੍ਹਾਂ ਦੀ ਪਤਨੀ ਰਾਜਬੰਸ ਕੌਰ ਰਾਣਾ ਕੋਲ ਹੈ ਉਹ ਵੀ ਇਸ ਵਿਧਾਨ ਸਭਾ ਹਲਕੇ ਤੋ ਸਾਬਕਾ ਅੇਮ.ਅੇਲ.ਏ ਹਨ. ਸੁਲਤਾਨਪੁਰ ਲੋਧੀ ਤੋ ਅਕਾਲੀ ਦਲ ਦੀ ਬੀਬੀ ਉਪਇੰਦਰਜੀਤ ਕੌਰ ਨੂੰ ਹਰਾਉਣ ਵਾਲੇ ਨਵਤੇਜ ਚੀਮਾ ਅੇਮ.ਅੇਲ.ਏ ਹਨ, ਮਾਲਵੇ ਵਿਚਲੀ ਵਿਧਾਨ ਸਭਾ ਸੀਟ ਜ਼ੀਰਾ ਵੀ ਅਕਾਲੀ ਦਲ ਕੋਲ ਹੀ ਇਥੌ ਹਰੀ ਸਿੰਘ ਜ਼ੀਰਾ ਅੇਮ.ਅੇਲ.ਏ ਹਨ।

ਪਹਿਲੀ ਨਜ਼ਰੇ ਚਾਹੇ ਕਿ ਮਾਝੇ ਵਿੱਚ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਲੱਗਦੀ ਹੈ,ਪਰ ਕਿਤੇ ਕਿਤੇ ਇਹ ਵੀ ਚਰਚਾ ਹੈ ਕਿ ਟਕਸਾਲੀ ਆਗੂ ਬ੍ਰਹਮਪੁਰਾ ਦਾ ਤਰਨਤਾਰਨ ਅਤੇ ਪੱਟੀ ਦੇ ਲੀਡਰਾਂ ਨਾਲ ਤਾਲਮੇਲ ਜ਼ਿਆਦਾ ਫਿੱਟ ਨਹੀ ਬੈਠਦਾ,ਪਰ ਫਿਰ ਵੀ ਹਾਲ ਫਿਲਹਾਲ ਤਾ ਸਭ ਕੁਝ ਠੀਕ ਹੀ ਚੱਲ ਰਿਹਾ ਹੈ.ਦੂਜੇ ਪਾਸੇ ਹਲਕਾ ਖਡੂਰ ਸਾਹਿਬ ਅਤੇ ਪੱੱਟੀ ੱਿਵੱਚ ਪਿਛਲੀ ਵਿਧਾਨ ਸਭਾ ਦੇ ਨੀਤਜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਗਿੱਲ ਦੀ ਪੁਜ਼ੀਸ਼ਨ ਬ੍ਰਹਮਪੁਰਾ ਨੂੰ ਪੂਰੀ ਟੱਕਰ ਦੇਣ ਵਾਲੀ ਹੈ.ਹਾ ਜੰਡਿਆਲਾ ਵਿਧਾਨ ਸਭਾ ਹਲਕੇ ਵਿੱਚ ਪਿਛਲੀ ਚੋਣ ਵਿੱਚ ਜ਼ਰੂਰ ੬% ਵੋਟ ਨਾਲ ਅਕਾਲੀ ਦਲ ਅੱਗੇ ਰਿਹਾ ਸੀ ਅਤੇ ਖੇਮਕਰਨ ਵਿੱਚ ਇਹ ਫਰਕ ੮% ਦੇ ਕਰੀਬ ਸੀ.ਬਾਬਾ ਬਕਾਲਾ ਵਿੱਚ ਅਕਾਲੀ ਦਲ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਬੇਹੱਦ ਮਜ਼ਬੂਤ ਪੁਜ਼ੀਸਨ ਵਿੱਚ ਸੀ ਇਸ ਸੀਟ ਤੇ ਅਕਾਲੀ ਦਲ ਦੇ ਮਨਜੀਤ ਸਿੰਘ ਮੰਨਾ ੩੦੦੦੦ ਵੋਟਾਂ ਦੇ ਫਰਕ ਨਾਲ ਜਿੱਤੇ ਸਨ.ਇਸ ਵਾਰ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਮਾਝੇ ਦੇ ਏਰੀਏ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਕਿਸ ਤਰ੍ਹਾ ਦਾ ਰਹਿੰਦਾ ਹੈ ਕਿਉਕੀ ਪਿਛਲੀ ਵਿਧਾਨ ਸਭਾਂ ਚੋਣਾਂ ਵਿੱਚ ਪੀ.ਪੀ.ਪੀ ਵਾਲਾ ਤੀਜਾ ਮੋਰਚਾ ਇਨ੍ਹਾ ਛੇ ਹਲਕਿਆਂ ਵਿਚੋ ਕੁਲ ਮਿਲਾ ਕੇ ਸਿਰਫ ੨੦੦੦੦ ਕੁ ਵੋਟਾਂ ਹੀ ਲੈ ਸਕਿਆਂ ਸੀ. ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਖੇਤਰ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਚੋਣ ਲੜਨ ਨਾਲ ਅਕਾਲੀ ਦਲ ਮਾਨ ਦਾ ਕੀ ਅਸਰ ਦੇਖਣ ਨੂੰ ਮਿਲੇਗਾ।

ਜੇ ਗੱਲ ਕਰੀਏ ਦੋਆਬੇ ਦੀਆਂ ਦੋਨਾਂ ਵਿਧਾਨ ਸਭਾ ਹਲਕਿਆਂ ਦੀ ਤਾਂ ਬਿਨ੍ਹਾਂ ਸ਼ੱਕ ਕਪੂਰਥਲੇ ਵਿੱਚ ਕਾਂਗਰਸ ਅਜੇ ਵੀ ਮਜ਼ਬੂਤ ਪੁਜ਼ੀਸਨ ਵਿੱਚ ਹੈ,ਚਾਹੇ ਕਿ ਕਿਸੇ ਸਮੇ ਪੀ.ਪੀ.ਪੀ ਵਿੱਚ ਗਏ ਸਾਬਕਾ ਮੰਤਰੀ ਅਤੇ ਬ੍ਰਹਮਪੁਰਾ ਦੇ ਪੁਰਾਣੇ ਸਾਥੀ ਰਘਬੀਰ ਸਿੰਘ ਨਾਲ ਬ੍ਰਹਮਪੁਰਾ ਦੀ ਮੀਟਿੰਗ ਜ਼ਰੂਰ ਹੋਈ ਸੀ ਅਤੇ ਰਘਬੀਰ ਸਿੰਘ ਨੇ ਉਨ੍ਹਾਂ ਦੀ ਹਮਾਇਤ ਕਰਨ ਦੀ ਗੱਲ ਵੀ ਕੀਤੀ ਸੀ,ਪਰ ਹੁਣ ਸ਼ਾਇਦ ਰਘਬੀਰ ਸਿੰਘ ਹੋਰਾਂ ਦਾ ਇਲਾਕੇ ਵਿੱਚ ਉਨ੍ਹਾ ਅਸਰ ਵੀ ਨਹੀ ਰਿਹਾ ਅਤੇ ਦੂਸਰਾ ਉਨ੍ਹਾਂ ਨੂੰ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਲ ਵੀ ਨਹੀ ਕੀਤਾ ਗਿਆ.ਆਮ ਆਦਮੀ ਇਸ ਖੇਤਰ ਵਿੱਚ ਕਾਫੀ ਸਰਗਰਮ ਹੈ ਅਤੇ ਆਪਣੀ ਮੌਜ਼ੂਦਗੀ ਵੀ ਦਰਜ ਕਰਵਾ ਸਕਦੀ ਹੈ,ਪਰ ਫਿਰ ਵੀ ਇਥੇ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਪਿਛਲੀ ਵਿਧਾਨ ਸਭਾ ਵਿੱਚ ਕਾਂਗਰਸ ਨਾਲੋ ਕਾਫੀ ਘੱਟ ਸੀ। ਸੁਲਤਾਨਪੁਰ ਲੋਧੀ ਵਿੱਚ ਜਿੱਥੇ ਕਾਂਗਰਸ ਦੀ ਪੁਜ਼ੀਸਨ ਪਿਛਲੀ ਵਿਧਾਨ ਸਭਾ ਚੋਣ ਸਮੇ ਠੀਕ ਰਹੀ ਸੀ ਲਈ ਇਹ ਵੀ ਇੱਕ ਮਜ਼ਬੂਤ ਪੱਖ ਹੋਵੇਗਾ ਕਿ ਪੀ.ਪੀ.ਪੀ ਦੇ ਜੈਮਲ ਸਿੰਘ ਵੀ ਕਾਂਗਰਸ ਨਾਲ ਸਮਝੌਤੇ ਕਾਰਨ ਉਸ ਦੇ ਹੱਕ ਵਿੱਚ ਜਾਣਗੇ, ਆਮ ਆਦਮੀ ਦੇ ਬਲਦੀਪ ਸਿੰਘ ਇਸੇ ਖੇਤਰ ਤੋ ਹਨ ਸੋ ਲਾਜ਼ਮੀ ਗੱਲ ਹੈ ਕਿ ਆਮ ਆਦਮੀ ਪਾਰਟੀ ਇਥੇ ਵੀ ਆਪਣੀ ਮੌਜ਼ੂਦਗੀ ਦਰਜ ਕਰਵਾਏਗੀ।

ਇਸ ਲੋਕ ਸਭਾ ਹਲਕੇ ਵਿਚਲੇ ਮਾਲਵਾ ਖੇਤਰ ਦੇ ਵਿਧਾਨ ਸਭਾ ਹਲਕੇ ਜ਼ੀਰੇ ਦੀ ਗੱਲ ਕਰੀਏ ਤਾਂ ਇਥੌ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਵਿਧਾਨ ਸਭਾ ਚੋਣਾਂ ਸਮੇ ੮% ਦੇ ਕਰੀਬ ਕਾਂਗਰਸ ਤੋ ਵੱਧ ਸੀ, ਜੇ ਪੀ.ਪੀ.ਪੀ ਦੀ ੨% ਵੋਟ ਕੱਢ ਵੀ ਲਈਏ ਤਾਂ ਵੀ ਅਕਾਲੀ ਦਲ ਦੀ ਪੁਜ਼ੀਸਨ ਇਥੌ ਠੀਕ ਹੀ ਰਹੀ ਸੀ। ਉਥੇ ਹੀ ਹਰੀ ਸਿੰਘ ਜ਼ੀਰਾ ਖਿਲਾਫ ਚੋਣ ਲੜਨ ਵਾਲੇ ਕਾਂਗਰਸ ਪਾਰਟੀ ਦੇ ਸਾਬਕਾ ਅੇਮ.ਅੇਲ.ਏ ਨਰੇਸ਼ ਕਟਾਰੀਆਂ ਵੀ ਅਕਾਲੀ ਦਲ ਵਿੱਚ ਜਾ ਚੁੱਕੇ ਹਨ। ਇਸ ਹਲਕੇ ਵਿੱਚ ਵੀ ਕਾਂਗਰਸ ਲਈ ਵੋਟਾਂ ਪ੍ਰਪਾਤ ਕਰਨ ਦੀ ਰਾਹ ਸੌਖੀ ਨਹੀ ਹੋਵੇਗੀ।

ਕੁਲ ਮਿਲਾ ਕੇ ਇਸ ਲੋਕ ਸਭਾ ਹਲਕੇ ਦੇ ਲੋਕਾਂ ਦੀ ਚੁੱਪ ਨੂੰ ਦੇਖਦਿਆਂ ਤਾਂ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਲੋਕ ਸਭਾ ਹਲਕੇ ਵਿੱਚ ਕੌਣ ਬਾਜੀ ਮਾਰੇਗਾ।

ਸੰਪਰਕ: +91 98156 39091

Comments

RUP DABURJI

Chonh mulaankan nirpakhkh ha...jio

RUP DABURJI

Chonh mulaankan nirpakhkh hon krkay parbhawshali ha

owedehons

casino real money <a href=" http://onlinecasinouse.com/# ">casino slots </a> casino bonus codes http://onlinecasinouse.com/#

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ