Wed, 04 December 2024
Your Visitor Number :-   7275464
SuhisaverSuhisaver Suhisaver

ਡਾਕਟਰ ਬਣਨਾ ਚਾਹੁੰਦਾ ਸੀ ਅਫਜ਼ਲ ਗੁਰੂ -ਸਤਨਾਮ ਸਿੰਘ ਮਾਣਕ

Posted on:- 11-02-2013

suhisaver

ਕਈ ਸਾਲ ਪਹਿਲਾਂ ਮੈਂ ਇਕ ਸਾਹਿਤਕ ਰਚਨਾ ਪੜ੍ਹੀ ਸੀ, ਜਿਸ ਵਿਚ ਇਕ ਪਾਤਰ ਬਹੁਤ ਹੀ ਅਮੀਰੀ ਵਾਲੀ ਅਤੇ ਸੁਖਦਾਇਕ ਜ਼ਿੰਦਗੀ ਬਿਤਾਉਣ ਤੋਂ ਬਾਅਦ ਅਤਿਅੰਤ ਗਰੀਬ ਹੋ ਜਾਂਦਾ ਹੈਅਤੇ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰ ਜਾਂਦਾ ਹੈ | ਆਪਣੀ ਜ਼ਿੰਦਗੀ ਵਿਚ ਆਏ ਇਸ ਦੁਖਦਾਇਕ ਮੋੜ 'ਤੇ ਟਿੱਪਣੀ ਕਰਦਿਆਂ ਬੜੇ ਹੀ ਦਾਰਸ਼ਨਿਕ ਅੰਦਾਜ਼ ਵਿਚ ਉਹ ਖ਼ੁਦ ਹੀ ਕਹਿੰਦਾ ਹੈ, 'ਜ਼ਿੰਦਗੀ ਚੱਕਰ ਦੀ ਤਰ੍ਹਾਂ ਘੰੁਮਦੀ ਹੈ | ਕਿਸੇ ਨੂੰ ਇਹ ਉੱਪਰ ਲੈ ਜਾਂਦੀ ਹੈ ਅਤੇ ਕਿਸੇ ਹੋਰ ਨੂੰ ਹੇਠਾਂ ਸੁੱਟ ਦਿੰਦੀ ਹੈ |'

ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ 9 ਫਰਵਰੀ, 2013 ਨੂੰ ਸਵੇਰੇ 8 ਵਜੇ ਫਾਂਸੀ ਲਾਏ ਗਏ ਅਫਜ਼ਲ ਗੁਰੂ ਦੇ ਪਰਿਵਾਰ ਦੀ ਕਹਾਣੀ ਨੂੰ ਜਦੋਂ ਪੜ੍ਹਦੇ ਹਾਂ ਤਾਂ ਉਪਰੋਕਤ ਸਾਹਿਤਕ ਰਚਨਾ ਦੇ ਪਾਤਰ ਵੱਲੋਂ ਆਪਣੀ ਹੋਣੀ ਬਾਰੇ ਕੀਤੀ ਗਈ ਟਿੱਪਣੀ ਦੀ ਯਾਦ ਇਕ ਵਾਰ ਫਿਰ ਤਾਜ਼ਾ ਹੋ ਜਾਂਦੀ ਹੈ | ਅਫਜ਼ਲ ਗੁਰੂ ਦਾ ਪਰਿਵਾਰ ਬਾਰਾਮੂਲਾ ਜ਼ਿਲ੍ਹੇ ਵਿਚ ਸੋਪੋਰ ਦੇ ਨੇੜੇ ਸਥਿਤ ਪਿੰਡ ਸੀਰ ਜਗੀਰ ਵਿਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦਾ ਸੀ | ਇਸ ਇਲਾਕੇ 'ਤੇ ਕੁਦਰਤ ਦੀਆਂ ਬੜੀਆਂ ਮਿਹਰਾਂ ਹਨ | ਇਥੇ ਸੇਬਾਂ ਦੇ ਬਹੁਤ ਹੀ ਖੂਬਸੂਰਤ ਬਾਗ ਹਨਅਤੇ ਇਸ ਦੇ ਨਾਲ ਹੀ ਜਿਹਲਮ ਦਰਿਆ ਵਗਦਾ ਹੈ | ਸੀਰ ਜਗੀਰ ਪਿੰਡ ਵਿਚ ਅਫਜ਼ਲ ਗੁਰੂ ਦੇ ਪਰਿਵਾਰ ਦਾ ਦੋ ਮੰਜ਼ਿਲਾ ਖੂਬਸੂਰਤ ਪੱਕਾ ਘਰ ਹੈ | ਉਸ ਦੇ ਪਿਤਾ ਹਬੀਬ ਉੱਲਾ ਟਰਾਂਸਪੋਰਟ ਅਤੇ ਲੱਕੜ ਦੇ ਵਪਾਰ ਦਾ ਕੰਮ ਕਰਦੇ ਸਨ |



70ਵਿਆਂ ਦੇ ਦਹਾਕਿਆਂ ਵਿਚ ਜਦੋਂ ਆਮ ਲੋਕਾਂ ਕੋਲ ਆਵਾਜਾਈ ਲਈ ਬਹੁਤੇ ਸਾਧਨ ਨਹੀਂ ਹੁੰਦੇ ਸਨ, ਉਸ ਸਮੇਂ ਵੀ ਇਸ ਪਰਿਵਾਰ ਕੋਲ ਆਪਣੀ ਕਾਰ ਸੀ | ਜਦੋਂ ਪਿੰਡ ਵਿਚ ਕਿਸੇ ਕੋਲ ਵੀ ਟੈਲੀਵਿਜ਼ਨ ਨਹੀਂ ਸੀ ਤਾਂ ਅਫਜ਼ਲ ਗੁਰੂ ਦੇ ਪਿਤਾ ਨੇ ਆਪਣੇ ਬੱਚਿਆਂ ਲਈ ਨਵਾਂ ਟੈਲੀਵਿਜ਼ਨ ਖਰੀਦਿਆ ਸੀ | ਪਿੰਡ ਦੇ ਬਹੁਤੇ ਲੋਕ ਉਨ੍ਹਾਂ ਦੇ ਘਰ ਵਿਚ ਟੈਲੀਵਿਜ਼ਨ 'ਤੇ ਫ਼ਿਲਮ ਦੇਖਣ ਲਈ ਹਫ਼ਤੇ ਵਿਚ ਇਕ ਵਾਰ ਇਕੱਠੇ ਹੁੰਦੇ ਸਨ | ਪਰ ਪਰਿਵਾਰ ਦੀ ਜ਼ਿੰਦਗੀ ਵਿਚ ਅਣਸੁਖਾਵਾਂ ਮੋੜ ਉਸ ਸਮੇਂ ਆਇਆ ਜਦੋਂ ਭਰ ਜਵਾਨੀ ਵਿਚ ਹਬੀਬ ਉੱਲਾ ਦੀ ਮੌਤ ਹੋ ਗਈ ਅਤੇ ਘਰ ਦੀ ਜ਼ਿੰਮੇਵਾਰੀ ਅਫਜ਼ਲ ਗੁਰੂ ਦੇ ਵੱਡੇ ਭਾਈ ਇਜਾਜ਼ 'ਤੇ ਆ ਪਈ | ਅਫਜ਼ਲ ਗੁਰੂ ਦੇ ਪਿਤਾ ਹਬੀਬ ਉੱਲਾ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ | ਪਿਤਾ ਦੀ ਖਾਹਿਸ਼ ਨੂੰ ਮੁੱਖ ਰੱਖਦਿਆਂ ਅਫਜ਼ਲ ਗੁਰੂ ਦੇ ਵੱਡੇ ਭਾਈ ਇਜਾਜ਼ ਨੇ ਪੂਰਾ ਯਤਨ ਕੀਤਾ ਕਿ ਅਫਜ਼ਲ ਦੀ ਪੜ੍ਹਾਈ 'ਤੇ ਅਸਰ ਨਾ ਪਵੇ | ਪਰਿਵਾਰ 'ਤੇ ਦੁੱਖ ਦਾ ਇਕ ਹੋਰ ਸਮਾਂ ਉਸ ਸਮੇਂ ਆਇਆ ਜਦੋਂ ਚਹੁੰਆਂ ਭਰਾਵਾਂ ਵਿਚੋਂ ਛੋਟੇ ਰਿਆਜ਼ ਦਾ ਦਿਹਾਂਤ ਹੋ ਗਿਆ | ਰਿਆਜ਼ ਦਿੱਲੀ ਵਿਚ ਰਹਿੰਦਾ ਸੀ ਅਤੇ ਕਸ਼ਮੀਰ ਦੀਆਂ ਬਣੀਆਂ ਕਲਾ-ਵਸਤਾਂ ਵੇਚਣ ਦਾ ਕੰਮ ਕਰਦਾ ਸੀ |

ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿਚ ਅਫਜ਼ਲ ਗੁਰੂ ਦੀ ਮਾਤਾ ਆਇਸ਼ਾ ਦੀ ਸਿਹਤ ਵੀ ਖਰਾਬ ਰਹਿਣ ਲੱਗ ਪਈ | ਅਫਜ਼ਲ ਗੁਰੂ ਉਸ ਦੀ ਕੰਮਕਾਜ ਵਿਚ ਪੂਰੀ ਮਦਦ ਕਰਦਾ ਸੀ | ਇਥੋਂ ਤੱਕ ਕਿ ਘਰ ਦੇ ਵਰਤਨ ਲਈ ਨਦੀ ਵਿਚੋਂ ਪਾਣੀ ਭਰ ਕੇ ਲਿਆਉਂਦਾ ਸੀ | ਘਰ ਦੇ ਮੈਂਬਰਾਂ ਲਈ ਖਾਣਾ ਤਿਆਰ ਕਰਦਾ ਸੀ, ਕੱਪੜੇ ਧੋਂਦਾ ਸੀ ਅਤੇ ਘਰ ਦੀ ਸਫਾਈ ਕਰਦਾ ਸੀ | ਇਸ ਦੇ ਬਾਵਜੂਦ ਅਫਜ਼ਲ ਕਦੇ ਵੀ ਆਪਣੀ ਪੜ੍ਹਾਈ ਨਜ਼ਰਅੰਦਾਜ਼ ਨਹੀਂ ਸੀ ਕਰਦਾ | ਉਹ ਬੇੜੀ ਵਿਚ ਬੈਠ ਕੇ ਆਪਣੇ ਪਿੰਡ ਤੋਂ ਦੁਆਬਗਾ ਗੌਰਮਿੰਟ ਹਾਈ ਸਕੂਲ ਵਿਚ ਪੜ੍ਹਨ ਲਈ ਜਾਂਦਾ ਸੀ | ਕਦੇ-ਕਦੇ ਉਹ ਖੇਤਾਂ ਅਤੇ ਸੇਬਾਂ ਦੇ ਬਾਗਾਂ ਵਿਚੋਂ ਗੁਜ਼ਰ ਕੇ ਅਤੇ ਪੁਹਰੂ ਨਦੀ ਪਾਰ ਕਰਕੇ ਵੀ ਸਕੂਲ ਪਹੁੰਚਦਾ ਸੀ |

ਅਫਜ਼ਲ ਗੁਰੂ ਦੀ ਖੇਡਾਂ, ਥੀਏਟਰ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਬੇਹੱਦ ਰੁਚੀ ਸੀ | 26 ਜਨਵਰੀ ਦੀ ਪਰੇਡ ਸਮੇਂ ਉਹ ਸਕੂਲ ਵਿਚ ਪਰੇਡ ਕਮਾਂਡਰ ਦੀ ਡਿਊਟੀ ਨਿਭਾਉਂਦਾ ਸੀ | ਅਧਿਆਪਕ ਉਸ ਦੇ ਮਖੌਲੀਆ ਸੁਭਾਅ, ਬੁੱਧੀਮਾਨਤਾ ਅਤੇ ਪੜ੍ਹਾਈ ਤੋਂ ਇਲਾਵਾ ਹੋਰ ਸਰਗਰਮੀਆਂ ਵਿਚ ਉਸ ਦੀ ਦਿਲਚਸਪੀ ਕਾਰਨ ਉਸ ਨੂੰ ਬੇਹੱਦ ਪਿਆਰ ਕਰਦੇ ਸਨ | ਅਜੇ ਉਸ ਸਮੇਂ ਕਸ਼ਮੀਰੀ ਪੰਡਿਤਾਂ ਨੇ ਕਸ਼ਮੀਰ ਘਾਟੀ ਛੱਡ ਕੇ ਜੰਮੂ ਜਾਂ ਦਿੱਲੀ ਨੂੰ ਹਿਜ਼ਰਤ ਨਹੀਂ ਸੀ ਕੀਤੀ | ਕਸ਼ਮੀਰ ਘਾਟੀ ਵਿਚ ਕਸ਼ਮੀਰੀ ਪੰਡਿਤ ਸਿੱਖਿਆ ਅਤੇ ਹੋਰ ਕਾਰੋਬਾਰਾਂ ਵਿਚ ਅਹਿਮ ਰੋਲ ਅਦਾ ਕਰ ਰਹੇ ਸਨ | ਇਸ ਕਰਕੇ ਅਫਜ਼ਲ ਗੁਰੂ ਨੂੰ ਪ੍ਰਣਨਾਥ ਸੂਰੀ, ਰਤਨ ਲਾਲ, ਤਿ੍ਲੋਕੀ ਨਾਥ ਰੈਣਾ ਅਤੇ ਸ਼ਾਮ ਸੰੁਦਰ ਗਾਰਟੂ ਆਦਿ ਪੰਡਿਤ ਅਧਿਆਪਕਾਂ ਤੋਂ ਪੜ੍ਹਨ ਦਾ ਵੀ ਮੌਕਾ ਮਿਲਿਆ, ਜਿਹੜੇ ਕਿ ਆਪਣੇ ਵਿਦਿਆਰਥੀਆਂ ਵਿਚ ਧਰਮ ਦੇ ਆਧਾਰ 'ਤੇ ਕੋਈ ਭੇਦਭਾਦ ਨਹੀਂ ਸਨ ਕਰਦੇ | ਅਫਜ਼ਲ ਉਨ੍ਹਾਂ ਦਾ ਮਨਪਸੰਦ ਵਿਦਿਆਰਥੀ ਸੀ | ਅਫਜ਼ਲ ਨੂੰ ਤੈਰਾਕੀ ਦਾ ਵੀ ਬੇਹੱਦ ਸ਼ੌਕ ਸੀ | ਕਈ ਵਾਰ ਅਧਿਆਪਕ ਉਸ ਦੀ ਇਸ ਆਦਤ ਤੋਂ ਪ੍ਰੇਸ਼ਾਨ ਵੀ ਹੋ ਜਾਂਦੇ ਸਨ ਤੇ ਇਕ ਵਾਰ ਇਕ ਅਧਿਆਪਕ ਨੇ ਗੁੱਸੇ ਵਿਚ ਆ ਕੇ ਉਸ ਦੇ ਕੱਪੜੇ ਵੀ ਚੁੱਕ ਲਏ ਸਨ ਜਦੋਂ ਕਿ ਉਹ ਆਪਣੇ ਸਾਥੀਆਂ ਨਾਲ ਨਦੀ ਵਿਚ ਤੈਰ ਰਿਹਾ ਸੀ | 1986 ਵਿਚ ਅਫਜ਼ਲ ਨੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਉਸ ਤੋਂ ਬਾਅਦ ਉਹ ਜੇ.ਵੀ.ਐਮ.ਸੀ. ਮੈਡੀਕਲ ਕਾਲਜ ਵਿਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਲਈ ਦਾਖਲ ਹੋ ਗਿਆ | ਪਹਿਲੇ ਸਾਲ ਉਸ ਨੇ ਆਪਣੀ ਪੜ੍ਹਾਈ ਠੀਕ ਤਰ੍ਹਾਂ ਨਾਲ ਮੁਕੰਮਲ ਕੀਤੀ | ਪਰ ਇਸ ਤੋਂ ਬਾਅਦ ਉਹ ਕਾਲਜ ਵਿਚ ਨਹੀਂ ਆਇਆ | ਕਾਲਜ ਵਿਚ ਲੜਕੀਆਂ ਉਸ ਨੂੰ ਬੇਹੱਦ ਪਸੰਦ ਕਰਦੀਆਂ ਸਨ ਕਿਉਂਕਿ ਅਫਜ਼ਲ ਦੀ ਸ਼ਾਇਰੋ-ਸ਼ਾਇਰੀ ਅਤੇ ਗਾਇਕੀ ਵਿਚ ਵਿਸ਼ੇਸ਼ ਤੌਰ 'ਤੇ ਰੁਚੀ ਸੀ | ਉਹ ਬਹੁਤ ਹੀ ਸੁਰੀਲੀ ਆਵਾਜ਼ ਵਿਚ ਗਜ਼ਲਾਂ ਵੀ ਗਾਉਂਦਾ ਸੀ | ਮਿਰਜ਼ਾ ਗਾਲਿਬ ਅਤੇ ਅੱਲਾਮਾ ਇਕਬਾਲ ਉਸ ਦੇ ਮਨਪਸੰਦ ਸ਼ਾਇਰ ਸਨ | ਉਸ ਨੇ ਬੇਮੀਨਾ ਵਿਖੇ ਜਿਥੇ ਉਹ ਇਕ ਨਿੱਜੀ ਕਮਰਾ ਲੈ ਕੇ ਕਾਲਜ ਦੀ ਪੜ੍ਹਾਈ ਦੌਰਾਨ ਰਹਿੰਦਾ ਸੀ, ਆਪਣੇ ਕਮਰੇ ਦੇ ਅੰਦਰ ਇਕਬਾਲ ਦੀ ਵੱਡੀ ਤਸਵੀਰ ਵੀ ਲਾਈ ਹੋਈ ਸੀ |

ਐਮ.ਬੀ.ਬੀ.ਐਸ. ਦੇ ਪਹਿਲੇ ਸਾਲ ਦੇ ਇਮਤਿਹਾਨ ਤੋਂ ਬਾਅਦ ਕੁਝ ਮਹੀਨਿਆਂ ਲਈ ਕਾਲਜ ਵਿਚ ਹੜਤਾਲ ਹੋ ਗਈ | ਉਸ ਤੋਂ ਬਾਅਦ ਉਹ ਮੁੜ ਕੇ ਕਾਲਜ ਨਹੀਂ ਆਇਆ | ਉਹ ਇਸ ਸਮੇਂ ਦੌਰਾਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਵਿਚ ਸ਼ਾਮਿਲ ਹੋ ਗਿਆ ਅਤੇ ਬਾਅਦ ਵਿਚ ਹਥਿਆਰਾਂ ਦੀ ਟ੍ਰੇਨਿੰਗ ਲੈਣ ਲਈ ਪਾਕਿਸਤਾਨ (ਮੁਜ਼ੱਫਰਾਬਾਦ) ਚਲਾ ਗਿਆ ਅਤੇ ਕੁਝ ਸਮੇਂ ਬਾਅਦ ਵਾਪਸ ਪਰਤਿਆ ਅਤੇ ਉਸ ਨੇ 300 ਨੌਜਵਾਨਾਂ 'ਤੇ ਆਧਾਰਿਤ ਆਪਣਾ ਅੱਤਵਾਦੀ ਗਰੁੱਪ ਬਣਾ ਲਿਆ | ਪਰ ਉਹ ਬਹੁਤੀ ਦੇਰ ਇਸ ਅੱਤਵਾਦੀ ਗਰੁੱਪ ਵਿਚ ਨਾ ਰਿਹਾ ਅਤੇ ਹਥਿਆਰ ਸੁੱਟ ਕੇ ਇਸ ਗਰੁੱਪ ਤੋਂ ਵੱਖ ਹੋ ਗਿਆ | ਕਈ ਸਾਲਾਂ ਬਾਅਦ ਉਸ ਨੇ ਦਿੱਲੀ ਤੋਂ ਬੀ. ਏ. ਪੱਧਰ ਦੀ ਰਾਜਨੀਤਕ ਸਾਇੰਸ ਵਿਸ਼ੇ ਨਾਲ ਪੜ੍ਹਾਈ ਮੁਕੰਮਲ ਕੀਤੀ ਅਤੇ ਅੱਗੇ ਉਹ ਅਰਥ ਸ਼ਾਸਤਰ ਦੀ ਮਾਸਟਰ ਡਿਗਰੀ ਹਾਸਲ ਕਰਨਾ ਚਾਹੁੰਦਾ ਸੀ | ਇਸੇ ਦੌਰਾਨ ਉਸ ਨੂੰ ਤਬੱਸੁਮ ਨਾਂਅ ਦੀ ਲੜਕੀ ਨਾਲ ਵਿਆਹ ਕਰਵਾ ਲਿਆ | ਇਹ ਲੜਕੀ ਉਸ ਦੀ ਮਾਤਾ ਦੇ ਪਾਸੇ ਤੋਂ ਉਨ੍ਹਾਂ ਦੀ ਦੂਰੋਂ-ਨੇੜਿਉਂ ਰਿਸ਼ਤੇਦਾਰ ਸੀ | ਇਸ ਤੋਂ ਬਾਅਦ ਉਸ ਨੇ ਸ੍ਰੀਨਗਰ ਵਿਚ ਡਾਕਟਰੀ ਸਾਜ਼ੋ-ਸਾਮਾਨ ਵੇਚਣ ਦਾ ਕੰਮਕਾਰ ਸ਼ੁਰੂ ਕੀਤਾ ਅਤੇ ਇਸ ਦੇ ਨਾਲ ਹੀ ਉਸ ਨੇ ਇਕ ਕਮਿਸ਼ਨ ਏਜੰਸੀ ਵੀ ਕਾਇਮ ਕਰ ਲਈ | ਉਹ ਆਪਣੇ ਇਸ ਕਾਰੋਬਾਰ ਦੇ ਸਬੰਧ ਵਿਚ ਅਕਸਰ ਦਿੱਲੀ ਵੀ ਜਾਂਦਾ ਆਉਂਦਾ ਰਹਿੰਦਾ ਸੀ | ਇਨ੍ਹਾਂ ਦਿਨਾਂ ਵਿਚ ਹੀ ਉਸ ਦੇ ਘਰ ਇਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਂਅ ਉਸ ਨੇ 'ਗਾਲਬ' ਰੱਖਿਆ | ਇਸੇ ਸਮੇਂ ਦੌਰਾਨ ਉਸ ਦੇ ਸੰਪਰਕ ਵਿਚ ਇਕ ਤਾਰਕ ਨਾਂਅ ਦਾ ਵਿਅਕਤੀ ਆਇਆ, ਜੋ ਅਨੰਤਨਾਗ ਦਾ ਰਹਿਣ ਵਾਲਾ ਸੀ | ਉਸ ਨੇ ਹੀ ਉਸ ਨੂੰ ਪਾਕਿਸਤਾਨ ਦੇ ਰਹਿਣਵਾਲੇ ਟ੍ਰੇਨਿੰਗ ਪ੍ਰਾਪਤ ਪੰਜ ਨੌਜਵਾਨਾਂ ਨਾਲ ਮਿਲਾਇਆ, ਜੋ ਜੈਸ਼ੇ-ਮੁਹੰਮਦ ਅਤੇ ਲਸ਼ਕਰੇ-ਤਾਇਬਾ ਵੱਲੋਂ ਦਿੱਲੀ ਵਿਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ | ਤਾਰਕ ਨੇ ਅਫਜ਼ਲ ਗੁਰੂ ਨੂੰ ਆਰਥਿਕ ਮਦਦ ਦੇ ਕੇ ਪੂਰੀ ਤਰ੍ਹਾਂ ਆਪਣੇ ਜਾਲ ਵਿਚ ਫਸਾ ਲਿਆ | ਅਫਜ਼ਲ ਗੁਰੂ ਨੇ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਵਿਚ ਵੱਖ-ਵੱਖ ਥਾਵਾਂ 'ਤੇ ਰਹਿਣ ਲਈ ਕਮਰੇ ਲੈ ਕੇ ਦੇਣ ਦਾ ਕੰਮ ਕੀਤਾ ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਕੀਤੀ | ਇਹ ਨੌਜਵਾਨ ਪਾਰਲੀਮੈਂਟ ਅਤੇ ਹੋਰ ਥਾਵਾਂ 'ਤੇ ਦਿੱਲੀ ਵਿਚ ਰਹਿ ਕੇ ਜਾਸੂਸੀ ਕਰਦੇ ਰਹੇ | ਅਫਜ਼ਲ ਗੁਰੂ ਵੱਲੋਂ ਟੀ.ਵੀ. ਚੈਨਲ 'ਜ਼ੀ' ਨੂੰ ਦਿੱਤੀ ਗਈ ਇਕ ਇੰਟਰਵਿਊ ਅਨੁਸਾਰ ਇਹ ਨੌਜਵਾਨ ਸ੍ਰੀਨਗਰ ਤੋਂ ਬੱਸ ਉੱਪਰ ਆਪਣੇ ਬੈਗ ਰੱਖ ਕੇ ਹਥਿਆਰ ਦਿੱਲੀ ਸਮੱਗਲ ਕਰਨ ਵਿਚ ਸਫਲ ਰਹੇ ਅਤੇ ਇਥੇ ਆ ਕੇ ਉਨ੍ਹਾਂ ਨੇ ਇਕ ਦਸੰਬਰ, 2001 ਨੂੰ ਪਾਰਲੀਮੈਂਟ 'ਤੇ ਵੱਡਾ ਹੱਲਾ ਕੀਤਾ | ਇਸ ਹਮਲੇ ਦਾ ਮੰਤਵ ਪਾਰਲੀਮੈਂਟ ਦੇ ਅੰਦਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਜਰਗਮਾਲ ਬਣਾ ਕੇ ਭਾਰਤ ਸਰਕਾਰ ਤੋਂ ਕਸ਼ਮੀਰ ਸਬੰਧੀ ਆਪਣੀਆਂ ਮੰਗਾਂ ਮੰਨਵਾਉਣਾ ਅਤੇ ਅਹਿਮ ਸ਼ਖ਼ਸੀਅਤਾਂ ਨੂੰ ਮਾਰ ਕੇ ਦੇਸ਼ ਵਿਚ ਦਹਿਸ਼ਤ ਫੈਲਾਉਣਾ ਸੀ | ਪਾਰਲੀਮੈਂਟ 'ਤੇ ਕੀਤੇ ਗਏ ਇਸ ਹਮਲੇ ਵਿਚ 7 ਸੁਰੱਖਿਆ ਕਰਮੀ ਮਾਰੇ ਗਏ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਸੀ |


ਬਿਨਾਂ ਸ਼ੱਕ ਇਸ ਘਟਨਾ ਨੇ ਦੇਸ਼ ਭਰ ਵਿਚ ਹਲਚਲ ਮਚਾ ਦਿੱਤੀ ਸੀ | ਸੁਰੱਖਿਆ ਏਜੰਸੀਆਂ ਇਸ ਵਾਰਦਾਤ ਦੇ ਸੂਤਰਾਂ ਨੂੰ ਤਲਾਸ਼ਦੀਆਂ ਹੋਈਆਂ ਸ੍ਰੀਨਗਰ ਤੋਂ ਅਫਜ਼ਲ ਗੁਰੂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲ ਰਹੀਆਂ | ਅਫਜ਼ਲ ਗੁਰੂ 'ਤੇ ਅੱਤਵਾਦੀ ਸਰਗਰਮੀਆਂ ਨੂੰ ਰੋਕਣਸਬੰਧੀ ਐਕਟ (ਪੋਟਾ) ਅਧੀਨ ਵਿਸ਼ੇਸ਼ ਅੱਤਵਾਦੀ ਵਿਰੋਧੀ ਅਦਾਲਤ 'ਚ ਮੁਕੱਦਮਾ ਚਲਾਇਆ ਗਿਆ | ਇਸ ਕੇਸ ਵਿਚ ਅਫਜ਼ਲ, ਸ਼ੌਕਤ ਅਤੇ ਗਿਲਾਨੀ ਨੂੰ ਮੌਤ ਦੀ ਸਜ਼ਾ ਹੋਈ | ਇਕ ਸਿੱਖ ਲੜਕੀ, ਜਿਸ ਨੇ ਇਸਲਾਮ ਕਬੂਲ ਕਰਕੇ ਆਪਣਾ ਨਾਂਅ 'ਅਫਸ਼ਾਂ' ਰੱਖ ਲਿਆ ਸੀ, ਨੂੰ ਪੰਜ ਸਾਲ ਦੀ ਕੈਦ ਹੋਈ | ਇਸ ਅਦਾਲਤੀ ਫ਼ੈਸਲੇ ਵਿਰੁੱਧ ਦੋਸ਼ੀਆਂ ਨੇ ਦਿੱਲੀ ਹਾਈ ਕੋਰਟ ਵਿਚ ਅਪੀਲ ਦਰਜ ਕਰਾਈ, ਜਿਸ ਨੇ ਅਫਸ਼ਾਂ ਅਤੇ ਗਿਲਾਨੀ ਨੂੰ ਬਰੀ ਕਰ ਦਿੱਤਾ | ਇਸ ਤੋਂ ਬਾਅਦ ਇਹ ਕੇਸ ਸੁਪਰੀਮ ਕੋਰਟ ਵਿਚ ਗਿਆ | ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਲਗਭਗ ਉਸੇ ਤਰ੍ਹਾਂ ਕਾਇਮ ਰੱਖਿਆ ਅਤੇ ਸਿਰਫ ਸ਼ੌਕਤ ਦੀ ਸਜ਼ਾ ਘਟਾ ਕੇ 10 ਸਾਲ ਦੀ ਕੈਦ ਵਿਚ ਬਦਲ ਦਿੱਤੀ | ਪਰ ਅਫਜ਼ਲ ਦੀ ਸਜ਼ਾ ਵਿਚ ਉਸ ਨੇ ਵਾਧਾ ਕਰ ਦਿੱਤਾ | ਉਸ ਨੂੰ 3 ਉਮਰ ਕੈਦਾਂ ਅਤੇ ਡਬਲ ਮੌਤ ਦੀ ਸਜ਼ਾ ਸੁਣਾਈ ਗਈ | ਪਰ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਮੰਨਿਆ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲਦੇ ਕਿ ਅਫਜ਼ਲ ਦਾ ਕਿਸੇ ਅੱਤਵਾਦੀ ਗਰੁੱਪ ਨਾਲ ਸਬੰਧ ਸੀ | ਪਰ ਜਿਸ ਤਰ੍ਹਾਂ ਕਿ ਮੁਜ਼ਰਮਾਨਾਂ ਸਾਜ਼ਿਸ਼ਾਂ ਸਬੰਧੀ ਬਹੁਤੇ ਕੇਸਾਂ ਵਿਚ ਕਈ ਵਾਰ ਕੋਈ ਸਿੱਧਾ ਸਬੂਤ ਨਹੀਂ ਮਿਲਦਾ, ਉਸੇ ਤਰ੍ਹਾਂ ਘਟਨਾਕ੍ਰਮ ਦੇ ਹਾਲਾਤ ਬਿਨਾਂ ਸ਼ੱਕ ਦੋਸ਼ੀ ਅਫਜ਼ਲ ਦੀ ਆਤਮਘਾਤੀ ਜੇਹਾਦੀਆਂ ਨਾਲ ਮਿਲੀਭੁਗਤ ਦੇ ਸੰਕੇਤ ਦਿੰਦੇ ਹਨ | ਸੁਪਰੀਮ ਕੋਰਟ ਨੇ ਅੱਗੇ ਕਿਹਾ ਕਿ ਇਹ ਘਟਨਾ ਜਿਸ ਵਿਚ ਬਹੁਤ ਸਾਰਾ ਜਾਨੀ ਨੁਕਸਾਨ ਹੋਇਆ, ਨੇ ਸਾਰੀ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਕੌਮ ਦੀ ਸਮੁੱਚੀ ਭਾਵਨਾ ਦੀ ਤਾਂ ਹੀ ਸੰਤੁਸ਼ਟੀ ਹੋ ਸਕਦੀ ਹੈ ਜੇਕਰ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ | ਸੁਪਰੀਮ ਕੋਰਟ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਮੁੱਖ ਰੱਖਦਿਆਂ ਐਨ. ਡੀ. ਪੰਚੋਲੀ, ਪ੍ਰਫੁੱਲ ਬਿਦਵਈ ਅਤੇ ਅਰੁਧੰਤੀ ਰਾਏ ਆਦਿ ਬੁੱਧੀਜੀਵੀਆਂ ਦਾ ਇਹ ਮੱਤ ਸੀ ਕਿ ਅਫਜ਼ਲ ਗੁਰੂ ਨੂੰ ਨਿਆਂਸੰਗਤ ਢੰਗ ਨਾਲ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ 'ਤੇ ਅੱਤਵਾਦ ਵਿਰੋਧੀ ਵਿਸ਼ੇਸ਼ ਅਦਾਲਤ ਵਿਚ ਪੋਟਾ ਅਧੀਨ ਮੁਕੱਦਮਾ ਚਲਾਇਆ ਗਿਆ ਸੀ, ਜਿਸ ਵਿਚ ਦੋਸ਼ੀ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਹੀ ਸਬੂਤ ਮੰਨ ਲਿਆ ਜਾਂਦਾ ਹੈ | ਇਸ ਤੋਂ ਬਾਅਦ ਅਫਜ਼ਲ ਗੁਰੂ ਦੇ ਪਰਿਵਾਰ ਵੱਲੋਂ ਅਤੇ ਕੁਝ ਹੋਰ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਅਬਦੁਲ ਕਲਾਮ ਕੋਲ ਰਹਿਮ ਦੀ ਅਪੀਲ ਦਾਖਲ ਕਰਵਾਈ ਗਈ | 12 ਜਨਵਰੀ, 2007 ਨੂੰ ਸੁਪਰੀਮ ਕੋਰਟ ਨੇ ਅਫਜ਼ਲ ਗੁਰੂ ਦੀ ਮੌਤ ਵਿਰੁੱਧ ਦਾਖਲ ਕਰਵਾਈ ਗਈ ਇਕ ਰਿਟ ਪਟੀਸ਼ਨ ਨੂੰ ਰੱਦ ਕਰ ਦਿੱਤਾ | 19 ਮਈ, 2010 ਨੂੰ ਦਿੱਲੀ ਸਰਕਾਰ ਨੇ ਵੀ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਅਤੇ ਫਾਂਸੀ ਦੀ ਸਜ਼ਾ ਦਾ ਸਮਰਥਨ ਕੀਤਾ | 10 ਦਸੰਬਰ, 2012 ਨੂੰ ਨਵੇਂ ਬਣੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਇਕ ਬਿਆਨ ਦਿੱਤਾ ਕਿ ਉਹ ਅਫਜ਼ਲ ਗੁਰੂ ਦੀ ਫਾਈਲ 'ਤੇ ਪਾਰਲੀਮੈਂਟ ਦੇ ਸਰਦ ਰੁੱਤ ਦੇ ਸਮਾਗਮ ਤੋਂ ਬਾਅਦ ਕੋਈਫ਼ੈਸਲਾ ਲੈਣਗੇ | 3 ਫਰਵਰੀ, 2012 ਨੂੰ ਨਵੇਂ ਬਣੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਇਸ ਤਰ੍ਹਾਂ 9 ਫਰਵਰੀ, 2013 ਨੂੰ ਅਫਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਅਤੇ ਉਥੇ ਹੀ ਉਸ ਨੂੰ ਦਫਨਾ ਦਿੱਤਾ ਗਿਆ |
 
ਇਸ ਤਰ੍ਹਾਂ ਇਕ ਹੋਣਹਾਰ ਨੌਜਵਾਨ ਜੋ ਡਾਕਟਰ ਬਣਨ ਦੇ ਸੁਪਨੇ ਲੈਂਦਾ ਸੀ, ਜਿਸ ਦੀ ਸੰਗੀਤ ਅਤੇ ਸ਼ਾਇਰੀ ਵਿਚ ਵਿਸ਼ੇਸ਼ ਰੁਚੀ ਸੀ ਅਤੇ ਜੋ 26 ਜਨਵਰੀ ਦੇ ਸਮਾਗਮ ਸਮੇਂ ਆਪਣੇ ਸਕੂਲ ਵਿਚ ਪਰੇਡ ਦਾ ਕਮਾਂਡਰ ਬਣਦਾ ਸੀ, ਜੰਮੂ-ਕਸ਼ਮੀਰ ਦੇ ਰਾਜਨੀਤਕ ਘਟਨਾਕ੍ਰਮ ਦਾ ਸ਼ਿਕਾਰ ਹੋ ਕੇ ਫਾਂਸੀ ਦੇ ਫੰਦੇ ਤੱਕ ਪਹੁੰਚ ਗਿਆ |
ਕਸ਼ਮੀਰ ਘਾਟੀ ਵਿਚ ਕੁਝ ਲੋਕਾਂ ਦਾ ਇਹ ਮੱਤ ਹੈ ਕਿ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਰਾਜ ਵਿਚ ਵੱਖਵਾਦੀ ਹਿੰਸਕ ਲਹਿਰ ਕਾਫੀ ਕਮਜ਼ੋਰ ਪੈ ਗਈ ਹੈ ਅਤੇ ਕਸ਼ਮੀਰ ਘਾਟੀ ਹੌਲੀ-ਹੌਲੀ ਆਮ ਵਰਗੇ ਹਾਲਾਤ ਵੱਲ ਪਰਤ ਰਹੀ ਹੈ ਪਰ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਹੁਣ ਰਾਜ ਵਿਚ ਹਾਲਾਤ ਇਕ ਵਾਰ ਫਿਰ ਤਣਾਅਪੂਰਨ ਬਣ ਸਕਦੇ ਹਨ | ਸਰਹੱਦ ਪਾਰ ਤੋਂ ਹਿੰਸਕ ਅੱਤਵਾਦੀ ਅੰਦੋਲਨ ਚਲਾਉਣ ਵਾਲੀਆਂ ਧਿਰਾਂ ਅਤੇ ਕਸ਼ਮੀਰ ਘਾਟੀ ਵਿਚ ਵਿਚਰ ਰਹੇ ਉਨ੍ਹਾਂ ਦੇ ਸਮਰਥਕ ਅਫਜ਼ਲ ਗੁਰੂ ਨੂੰ ਸ਼ਹੀਦ ਦੇ ਰੂਪ ਵਿਚ ਪੇਸ਼ ਕਰਕੇ ਆਪਣੇ ਹਿੰਸਕ ਅੰਦੋਲਨ ਵਿਚ ਨਵੀਂ, ਜਾਨ ਫੂਕਣ ਦੀ ਕੋਸ਼ਿਸ਼ ਕਰ ਸਕਦੇ ਹਨ | ਦੂਜੇ ਪਾਸੇ ਦਿੱਲੀ ਅਤੇ ਦੇਸ਼ ਦੇ ਹੋਰ ਬਹੁਤ ਸਾਰੇ ਹਿੱਸਿਆਂ ਦੇ ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਅਫਜ਼ਲ ਗੁਰੂ ਅਤੇ ਅਜਮਲ ਕਸਾਬ ਨੂੰ ਫਾਂਸੀ ਦੇ ਕੇ ਭਾਰਤ ਨੇ ਇਕ ਸਪੱਸ਼ਟ ਅਤੇ ਦਿ੍ੜ੍ਹਤਾਪੂਰਨ ਸੰਕੇਤ ਦਿੱਤਾ ਹੈ ਕਿ ਉਸ ਨੂੰ ਅੱਤਵਾਦ ਕਿਸੇ ਵੀ ਰੂਪ ਵਿਚ ਸਵੀਕਾਰ ਨਹੀਂ ਹੈ ਅਤੇ ਉਹ ਆਪਣੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਮਜ਼ਬੂਤੀ ਨਾਲ ਫ਼ੈਸਲੇ ਲੈਣਦੇ ਸਮਰੱਥ ਹੈ |

²ਜੰਮੂ-ਕਸ਼ਮੀਰ ਵਿਚ ਇਸ ਘਟਨਾ ਦਾ ਕਿਸ ਤਰ੍ਹਾਂ ਦਾ ਅਤੇ ਕਿੰਨਾ ਕੁ ਅਸਰ ਹੁੰਦਾ ਹੈ ਅਤੇ ਦੇਸ਼ ਦੀ ਸਮੁੱਚੀ ਰਾਜਨੀਤੀ 'ਤੇ ਇਸ ਦਾ ਕੀ ਅਸਰ ਪੈਂਦਾ ਹੈ, ਇਹ ਸਭ ਕੁਝ ਅਸੀਂ ਆਉਣ ਵਾਲੇ ਦਿਨਾਂ ਵਿਚ ਦੇਖਾਂਗੇ |

ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿਤ

Comments

GREAT ILLUMINATI ORDER

ਯੂਨਾਈਟਿਡ ਸਟੇਟ ਅਤੇ ਦੁਨੀਆਂ ਭਰ ਵਿੱਚ ਰੌਸ਼ਨ ਕਰਨ ਦੇ ਮਹਾਨ ਕ੍ਰਿਪਾ ਤੋਂ ਗ੍ਰੀਟਿੰਗਾਂ, ਇਹ ਰੋਸ਼ਨ ਦੇ ਭਾਈਚਾਰੇ ਵਿੱਚ ਸ਼ਾਮਲ ਹੋਣ ਦਾ ਇੱਕ ਖੁੱਲਾ ਮੌਕਾ ਹੈ ਜਿੱਥੇ ਤੁਸੀਂ ਆਪਣੇ ਗੁਆਚੇ ਹੋਏ ਸੁਪਨਿਆਂ ਨੂੰ ਮੁੜ ਪ੍ਰਾਪਤ ਕਰ ਸਕਦੇ ਹੋ, ਅਤੇ ਇਹ ਵੀ ਕਿ ਤੁਸੀਂ ਦੌਲਤ ਅਤੇ ਖੁਸ਼ੀ ਦੇ ਚਾਨਣ ਨੂੰ ਕਿਵੇਂ ਦੇਖ ਸਕਦੇ ਹੋ. ਬਿਨਾਂ ਕਿਸੇ ਬਲੱਡ ਬਲੀਦਾਨ ਦੇ. ਅਤੇ ਅਸੀਂ ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕਰਨ ਲਈ 550,000 ਡਾਲਰ ਦੀ ਰਾਸ਼ੀ ਦਾ ਭੁਗਤਾਨ ਵੀ ਕਰਦੇ ਹਾਂ ਕਿਉਂਕਿ ਉਹ ਭਰੱਪਣ ਵਿਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਦੀ ਪਸੰਦ ਦੇ ਘਰ ਅਤੇ ਨਿਵੇਸ਼ ਵਾਲੇ ਸਥਾਨ ਦੇ ਨਾਲ, ਉਨ੍ਹਾਂ ਦੇ ਜੀਵਨ ਵਿਚ ਇਹ ਮੌਕਾ ਮਸ਼ਹੂਰ ਹੋਣ ਦੇ ਨਾਲ ਭੱਤੇ ਜੋ ਨਵੇਂ ਮੈਂਬਰਾਂ ਨੂੰ ਮਿਲਦੇ ਹਨ ਉਨ੍ਹਾਂ ਨੂੰ ਫਾਇਦਾ 1. USD $ 550,000 USD ਦਾ ਨਕਦ ਇਨਾਮ 2. $ 150,000 ਡਾਲਰ ਦੀ ਕੀਮਤ ਵਾਲੀ ਇੱਕ ਨਵੀਂ ਸਲੀਕ ਡ੍ਰੀਮ ਕਾਰ 3. ਇਕ ਸੁਪਨਾ ਦਾ ਘਰ ਜਿਸ ਨੂੰ ਤੁਸੀਂ ਆਪਣੀ ਪਸੰਦ ਦੇ ਦੇਸ਼ ਵਿਚ ਖਰੀਦਿਆ ਹੈ. ਦੁਨੀਆ ਵਿਚ 5 ਵਧੀਆ ਨਾਲ ਨਿਯੁਕਤੀ ਦਾ ਮਹੀਨਾ ਨੇਤਾਵਾਂ ਅਤੇ ਦੁਨੀਆ ਦੇ 5 ਸਭ ਤੋਂ ਮਹੱਤਵਪੂਰਨ ਹਸਤੀਆਂ. ਜੇ ਤੁਸੀਂ ਦਿਲਚਸਪੀ ਰੱਖਦੇ ਹੋ, ਤਾਂ ਕਿਰਪਾ ਕਰਕੇ ਪਿਛਲੀ ਈ-ਮੇਲ ਪਤਾ = ਮਹਾਨਿਲੂਮਿੰਟ [email protected] ਨਾਲ ਸੰਪਰਕ ਕਰੋ ਨੋਟ; ਇਹ ਇਲਲੀਨਾਟਰੀ ਭਾਈਚਾਰਾ ਜਿਸ ਲਈ ਤੁਸੀਂ ਦੁਨੀਆਂ ਦੇ ਭਾਰਤ, ਤੁਰਕੀ, ਅਫਰੀਕਾ, ਸੰਯੁਕਤ ਰਾਜ, ਮਲੇਸ਼ੀਆ, ਦੁਬਈ, ਕੁਵੈਤ, ਯੂਨਾਈਟਿਡ ਕਿੰਗਡਮ, ਆਸਟ੍ਰੀਆ, ਜਰਮਨੀ, ਯੂਰੋਪ. ਏਸ਼ੀਆ, ਆਸਟਰੇਲੀਆ ਆਦਿ., ਗ੍ਰੀਟਿੰਗ TEMPLE ILLUMINATE UNITED STATES

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ