Wed, 04 December 2024
Your Visitor Number :-   7275476
SuhisaverSuhisaver Suhisaver

ਅੰਧ-ਵਿਸ਼ਵਾਸ, ਮੀਡੀਆ ਅਤੇ ਕਾਨੂੰਨ -ਵਿਕਰਮ ਸਿੰਘ ਸੰਗਰੂਰ

Posted on:- 13-10-2013

suhisaver

ਹਾਲ ਹੀ ਘੜੀ ਪੁਣੇ ਵਿਖੇ ਅੰਧ-ਵਿਸ਼ਵਾਸ, ਕਾਲਾ-ਜਾਦੂ ਅਤੇ ਜਾਤ ਪ੍ਰਥਾ ਖ਼ਿਲਾਫ਼ ਤਰੱਕੀਪਸੰਦ ਆਵਾਜ਼ ਬੁਲੰਦ ਕਰਨ ਵਾਲੇ ਡਾ. ਨਰਿੰਦਰ ਡਾਬੋਲਕਰ ਦੀ ਹੋਈ ਹੱਤਿਆ ਨੇ ਮਹਾਰਾਸ਼ਟਰ ’ਚ ਅੰਧ-ਵਿਸ਼ਵਾਸ ਅਤੇ ਕਾਲਾ-ਜਾਦੂ ਵਿਰੋਧੀ ਕਾਨੂੰਨ ਲਿਆਉਣ ਦੇ ਸੰਘਰਸ਼ ਦੀ ਧਾਰ ਨੂੰ ਹੋਰ ਤੇਜ਼ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਮਹਾਰਾਸ਼ਟਰ ਦੀ ਸਰਕਾਰ ਨੂੰ ਅੰਧ-ਵਿਸ਼ਵਾਸ ਅਤੇ ਕਾਲਾ-ਜਾਦੂ ਵਿਰੋਧੀ ਬਿੱਲ ਜਾਰੀ ਕਰਨਾ ਪਿਆ ਹੈ।ਮੌਜੂਦਾ ਸਮੇਂ ਇਸ ਸੰਬੰਧੀ ਅਜਿਹੀ ਵਿਚਾਰਚਰਚਾ ਚੱਲ ਰਹੀ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਹੋਰ ਫਾਇਦਿਆਂ ਤੋਂ ਬਿਨਾਂ ਜਿੱਥੇ ਅੰਧ-ਵਿਸ਼ਵਾਸਾਂ ਨੂੰ ਹੁਲਾਰਾ ਦੇਣ ਵਾਲੇ ਇਸ਼ਤਿਹਾਰਾਂ ’ਤੇ ਰੋਕ ਲੱਗੇਗੀ, ਉੱਥੇ ਬਿਜਲਈ ਅਤੇ ਪ੍ਰਿੰਟ ਮੀਡੀਆ ਜੋ ਅੰਧ-ਵਿਸ਼ਵਾਸ ਵਧਾਉਣ ਵਾਲੇ ਇਸ਼ਤਿਹਾਰਾਂ ਨੂੰ ਪ੍ਰਸਾਰਤ/ਪ੍ਰਕਾਸ਼ਤ ਕਰਦਾ ਹੈ, ਉਹ ਗੁਨਾਹ ਦੇ ਘੇਰੇ ਵਿੱਚ ਆ ਜਾਣਗੇ।ਇਸ ਸੰਬੰਧੀ ਜੇਕਰ ਭਾਰਤ ਵਿੱਚ ਪਹਿਲਾਂ ਤੋਂ ਹੀ ਮੌਜੂਦ ਕਾਨੂੰਨ ਅਤੇ ਮੀਡੀਆ ਦੇ ਨੈਤਿਕ ਨਿਯਮਾਂ ਦੀ ਕੀਤੀ ਜਾ ਰਹੀ ਪਾਲਣਾ ਬਾਬਤ ਮੀਡੀਆ ਨੂੰ ਘੋਖਿਆ ਜਾਵੇ ਤਾਂ ਨਿਰਾਸ਼ਾਜਨਕ ਸਿੱਟੇ ਹੀ ਹੱਥ ਲਗਦੇ ਹਨ।

ਭਾਰਤੀ ਪ੍ਰਿੰਟ ਅਤੇ ਬਿਜਲਈ ਮੀਡੀਆ ਦੇ ਇਤਿਹਾਸ ਨੂੰ ਫਰੋਲਦਿਆਂ ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਮਾਧਿਅਮਾਂ ਨੇ ਆਪਣੇ ਸ਼ੁਰੂਆਤੀ ਸਮੇਂ ਦੌਰਾਨ ਇੱਥੋਂ ਦਿਆਂ ਲੋਕਾਂ ਵਿੱਚ ਸਮਾਜਕ ਚੇਤਨਾ ਅਤੇ ਵਿਗਿਆਨਕ ਦ੍ਰਿਸ਼ਟੀ ਪੈਦਾ ਕਰਨ ਹਿੱਤ ਆਪਣਾ ਪ੍ਰਸ਼ੰਸਾਯੋਗ ਕਿਰਦਾਰ ਨਿਭਾਇਆ ਹੈ। ਮਿਸਾਲ ਲਈ ਪ੍ਰਿੰਟ ਮੀਡੀਆ ਵਿੱਚ ਰਾਜਾ ਰਾਮ ਮੋਹਨ ਰਾਏ (ਸੰਵਾਦ ਕੌਮਦੀ), ਗੁਰਬਖ਼ਸ਼ ਸਿੰਘ (ਪ੍ਰੀਤਲੜੀ), ਮਹਾਸ਼ਾ ਕ੍ਰਿਸ਼ਨ (ਪ੍ਰਤਾਪ) ਆਦਿ ਅਤੇ ਬਿਜਲਈ ਮੀਡੀਆ ਤਹਿਤ ਟੀ ਵੀ ਵਿੱਚ 1984 ’ਚ ਹਮ ਲੋਗ, 1986 ’ਚ ਬੁਨਿਆਦ (ਇਹ ਸੀਰੀਅਲ ਅੱਜਕੱਲ੍ਹ ਵੀ ਦੂਰਦਰਸ਼ਨ ’ਤੇ ਦਿਖਾਇਆ ਜਾ ਰਿਹਾ ਹੈ) ਅਤੇ ਆਕਾਸ਼ਵਾਣੀ ਨੇ ਵਿਗਿਆਨ ਵਿਧੀ (1989), ਤਿਨਕਾ ਤਿਨਕਾ ਸੁਖ (1996-97) ਆਦਿ ਪ੍ਰੋਗਰਾਮਾਂ ਨੇ ਭਾਰਤ ਵਾਸੀਆਂ ਨੂੰ ਵਹਿਮਾਂ-ਭਰਮਾਂ ਅਤੇ ਸਮਾਜਕ ਕੁਰੀਤੀਆਂ ਦੇ ਚਿੱਕੜ ’ਚੋਂ ਕੱਢਣ ਦਾ ਯਤਨ ਕੀਤਾ ਸੀ।

90ਵਿਆਂ ਵਿੱਚ ਜਦੋਂ ਦਾ ਮੀਡੀਆ ਦੇ ਇਨ੍ਹਾਂ ਖੇਤਰਾਂ ਅੰਦਰ ਨਿੱਜੀ ਮਲਕੀਅਤ ਦਾ ਦਖ਼ਲ ਹੋਣਾ ਸ਼ੁਰੂ ਹੋਇਆ ਹੈ, ਓਦੋਂ ਦਾ ਇਸ ਮੀਡੀਆ ਦਾ ਕਾਫ਼ੀ ਹਿੱਸਾ ਪੈਸੇ ਅਤੇ ਮੁਕਾਬਲੇਬਾਜ਼ੀ ਦੀ ਅੰਨ੍ਹੀ ਦੌੜ ਵਿੱਚ ਆਪਣੇ ਨੈਤਿਕ ਫ਼ਰਜ਼ਾਂ ਨੂੰ ਭੁਲਾ ਕੇ ਪਾਠਕਾਂ/ਦਰਸ਼ਕਾਂ ਵਿੱਚ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਪ੍ਰਚਾਰ ਕਰ ਰਿਹਾ ਹੈ। ਬੇਸ਼ੱਕ ਮੀਡੀਆ ਵੱਲੋਂ ਕੀਤੇ ਜਾਂਦੇ ਅਜਿਹੇ ਅਨੈਤਿਕ ਕਾਰਜਾਂ ਨੂੰ ਨਕੇਲ ਪਾਉਣ ਲਈ ਭਾਰਤ ਵਿੱਚ ਇਸ ਸੰਬੰਧੀ ਕਾਨੂੰਨ ਅਤੇ ਮੀਡੀਆ ਦੇ ਨੈਤਿਕ ਨਿਯਮਾਂ ਦੀ ਵਿਵਸਥਾ ਕੀਤੀ ਗਈ ਹੈ, ਪਰ ਮੀਡੀਆ ਦੇ ਕਈ ਹਿੱਸੇ ਫਿਰ ਵੀ ਇਸ ਕਿਸਮ ਦਾ ਗ਼ੈਰ-ਜਿੰਮੇਵਾਰਾਨਾ ਕਾਰਜ ਕਰਨ ਤੋਂ ਤੋਬਾ ਨਹੀਂ ਕਰ ਰਹੇ ਹਨ।

ਮੌਜੂਦਾ ਸਮੇਂ ਜੇਕਰ ਭਾਰਤ ਦੇ ਬਿਜਲਈ ਮੀਡੀਏ ਨੂੰ ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਦਾ ਪਾਸਾਰ ਕਰਨ ਪੱਖੋਂ ਦੇਖਿਆ ਜਾਵੇ ਤਾਂ ਇਸ ਤਹਿਤ ਟੈਲੀਵਿਜ਼ਨ ਆਪਣੀ ਮੋਹਰੀ ਭੂਮਿਕਾ ਨਿਭਾਅ ਰਿਹਾ ਪ੍ਰਤੀਤ ਹੁੰਦਾ ਹੈ।ਟੈਲੀਵਿਜ਼ਨ ਦੀ ਸਕਰੀਨ ਉੱਤੇ ਅਜਿਹੇ ਕਈ ਪ੍ਰੋਗਰਾਮ ਹਰ ਰੋਜ਼ ਆਮ ਹੀ ਪ੍ਰਸਾਰਤ ਹੁੰਦੇ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਵਾਸਤੂ ਸ਼ਾਸਤਰ, ਕਰੋੜਪਤੀ ਬਨਣ ਦੇ ਯੰਤਰ, ਰਾਸ਼ੀਫਲ, ਜਾਦੂਈ ਇਲਾਜ ਢੰਗ-ਤਰੀਕਿਆਂ ਨਾਲ ਬਿਮਾਰੀਆਂ ਅਤੇ ਸਮੱਸਿਆਵਾਂ ਦੇ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਵਿਗਿਆਪਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਪ੍ਰਿੰਟ ਮੀਡੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਖ਼ਬਾਰਾਂ ਵਿੱਚ ਵੀ ਖ਼ਾਸ ਕਰ ਕਲਾਸੀਫਾਈਡ ਪੰਨਿਆਂ ਉੱਤੇ ਅਜਿਹੇ ਕਈ ਇਸ਼ਤਿਹਾਰਾਂ ਨੂੰ ਰੋਜ਼ਾਨਾ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ, ਜਿਹੜੇ ਕਿ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਵੱਲੋਂ ਦਿੱਤੇ ਗਏ ਹੁੰਦੇ ਹਨ।ਇਸ ਕਿਸਮ ਦੇ ਇਸ਼ਤਿਹਾਰ ਜ਼ਿਆਦਾਤਰ ਘਰੇਲੂ, ਸਰੀਰਿਕ ਅਤੇ ਆਰਥਿਕ ਸਮੱਸਿਆਵਾਂ ਨਾਲ ਜੁੜੇ ਹੋਏ ਹੁੰਦੇ ਹਨ, ਜਿਨ੍ਹਾਂ ਵਿੱਚ ਪ੍ਰੇਮ ਵਿਆਹ, ਸੌਂਕਣ ਦੁਸ਼ਮਨ ਛੁਟਕਾਰਾ, ਸੰਤਾਨ ਹੀਨਤਾ, ਕਿਸੇ ਨੂੰ ਬਿਮਾਰੀ ਲਵਾਉਣਾ, ਲਾਟਰੀ ਨੰਬਰ ਅਤੇ ਦੱਬਿਆ ਧਨ ਆਦਿ ਨਾਲ ਜੁੜੀਆਂ ਸਮੱਸਿਆਵਾਂ ਨੂੰ ਜਾਦੂਈ ਢੰਗ-ਤਰੀਕਿਆਂ ਨਾਲ ਹੱਲ ਕਰਨ ਦੀ ਗੱਲ ਖਿੱਚਵੇਂ ਢੰਗ ਨਾਲ ਕਰਕੇ ਪਾਠਕਾਂ ਦੀ ਭਾਵੁਕਤਾ ਨੂੰ ਟੁੰਬਣ ਅਤੇ ਉਨ੍ਹਾਂ ਨੂੰ ਭਰਮਾਉਣ ਦਾ ਯਤਨ ਕੀਤਾ ਗਿਆ ਹੁੰਦਾ ਹੈ।ਇਨ੍ਹਾਂ ਦੋਹਾਂ ਮਾਧਿਅਮਾਂ ਤੋਂ ਬਿਨਾਂ ਜੇਕਰ ਮੀਡੀਆ ਦੀ ਤੀਜੀ ਅਤੇ ਸਭ ਤੋਂ ਸ਼ਕਤੀਸ਼ਾਲੀ ਮੰਨੀ ਜਾਣ ਵਾਲੀ ਕਿਸਮ ਨਿਊ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਇਸ ਉੱਪਰ ਵੀ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਨੇ ਆਪਣੇ ਮੱਕੜ-ਜਾਲ ਪੂਰੀ ਤਰ੍ਹਾਂ ਬੁਣਿਆ ਹੋਇਆ ਹੈ।ਅੰਧ-ਵਿਸ਼ਵਾਸਾਂ ਦੇ ਸਿਰ ’ਤੇ ਕਾਰੋਬਾਰ ਕਰਨ ਵਾਲਿਆਂ ਨੇ ਆਪਣੀ ਪਹੁੰਚ ਦਾ ਘੇਰਾ ਵਸੀਹ ਕਰਨ ਲਈ ਅਜਿਹੀਆਂ ਵੈੱਬਸਾਈਟਸ, ਬਲਾਗ ਅਤੇ ਸੋਸ਼ਲ ਮੀਡੀਆ ਦੇ ਖ਼ਾਤੇ ਬਣਾ ਲਏ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਅੱਜ ਤਾਰਿਆਂ ਦੀ ਗਿਣਤੀ ਕਰਨ ਦੇ ਬਰਾਬਰ ਹੋ ਗਈ ਹੈ।

ਭਾਰਤ ਵਿੱਚ ਮੌਜੂਦ ਮੀਡੀਆ ਵੱਲੋਂ ਨਿਭਾਏ ਜਾ ਰਹੇ ਅਜਿਹੇ ਅਨੈਤਿਕ ਕਾਰਜਾਂ ਉੱਤੇ ਲਗਾਮ ਕੱਸਣ ਲਈ ਬਣਾਏ ਗਏ ਕਾਨੂੰਨਾਂ ਅਤੇ ਮੀਡੀਆ ਦੇ ਨੈਤਿਕ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਕਾਨੂੰਨ ਤਹਿਤ ਦਵਾਈਆਂ ਅਤੇ ਜਾਦੂਈ ਇਲਾਜ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ 1954 ਮੌਜੂਦ ਹੈ।ਇਸ ਕਾਨੂੰਨ ਦੀ ਧਾਰਾ 2 ਅਨੁਸਾਰ ਜਾਦੁਈ ਇਲਾਜ ਨਾਲ ਸੰਬੰਧਤ ਇਸ਼ਤਿਹਾਰਬਾਜ਼ੀ ਕਰਨਾ ਗ਼ੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈ।ਬਿਜਲਈ ਮੀਡੀਆ ਤਹਿਤ ਟੈਲੀਵਿਜ਼ਨ ਨੈੱਟਵਰਕ ਲਈ ਬਣੇ ਕੇਬਲ ਟੈਲੀਵਿਜ਼ਨ ਨੈੱਟਵਰਕਸ (ਰੈਗੂਲੇਸ਼ਨ) ਐਕਟ 1995 ਦੇ ਨਿਯਮਾਂ ਮੁਤਾਬਿਕ ਕੋਈ ਵੀ ਚੈਨਲ ਆਪਣੇ ਪ੍ਰੋਗਰਾਮ ਅਤੇ ਵਿਗਿਆਨ ਵਿੱਚ ਅਜਿਹੀ ਸਮੱਗਰੀ ਨਹੀਂ ਪੇਸ਼ ਕਰ ਸਕਦਾ, ਜਿਹੜੀ ਅੰਧ-ਵਿਸ਼ਵਾਸਾਂ ਨੂੰ ਵਧਾਉਂਦੀ ਹੋਵੇ।ਇਸ ਕਾਨੂੰਨ ਦੇ ਨਿਯਮਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੇ ਇਲੈਕਟ੍ਰਾਨਿਕ ਮੀਡੀਆ ਮਾਨੀਟਰਿੰਗ ਸੈਂਟਰ ਦੀ ਸਥਾਪਨਾ 9 ਜੂਨ, 2008 ਨੂੰ ਕੀਤੀ ਸੀ। ਇਹ ਸੈਂਟਰ ਭਾਰਤੀ ਟੀ ਵੀ ਚੈਨਲਾਂ ਉੱਤੇ ਇਹ ਨਜ਼ਰ ਰੱਖਣ ਦਾ ਕੰਮ ਕਰਦਾ ਹੈ ਕਿ ਕਿਧਰੇ ਉਹ ਆਪਣੇ ਪ੍ਰੋਗਰਾਮਾਂ ਅਤੇ ਇਸ਼ਤਿਹਾਰਾਂ ਵਿੱਚ ਕੇਬਲ ਟੀ ਵੀ ਨੈੱਟਵਰਕ ਦੀਆਂ ਧਾਰਾਵਾਂ ਅਤੇ ਸੈਟੇਲਾਈਟ ਟੀ ਵੀ ਚੈਨਲਾਂ ਨਾਲ ਸੰਬੰਧਤ ਹੋਰ ਕਾਨੂੰਨਾਂ ਦੀ ਉਲੰਘਣਾਂ ਤਾਂ ਨਹੀਂ ਕਰ ਰਹੇ ਹਨ।ਇਸੇ ਤਰ੍ਹਾਂ ਹੀ ਭਾਰਤੀ ਪ੍ਰਿੰਟ ਮੀਡੀਆ ਉੱਤੇ ਨਜ਼ਰ ਰੱਖਣ ਵਾਲਾ ਅਦਾਰਾ ਪ੍ਰੈੱਸ ਕਾਊਂਸਲ ਆਫ਼ ਇੰਡੀਆ ਨੇ ਵੀ ਆਪਣੇ ਨਿਯਮਾਂ ਤਹਿਤ ਪ੍ਰਿੰਟ ਮੀਡੀਆ ਨੂੰ ਹਿਦਇਤ ਕੀਤੀ ਹੋਈ ਹੈ ਕਿ ਅੰਧ-ਵਿਸ਼ਵਾਸ ਅਤੇ ਵਹਿਮ ਭਰਮ ਸੰਬੰਧੀ ਸਮੱਗਰੀ ਨੂੰ ਪ੍ਰਕਾਸ਼ਤ ਕਰਨ ਤੋਂ ਗੁਰੇਜ਼ ਕੀਤਾ ਜਾਵੇ।ਇਨ੍ਹਾਂ ਅਦਾਰਿਆਂ ਤੋਂ ਬਿਨਾਂ ਭਾਰਤ ਵਿੱਚ ਐਡਵਰਟਾਈਜ਼ਿੰਗ ਸਟੈਂਡਰਡਸ ਕਾਊਂਸਲ ਆਫ਼ ਇੰਡੀਆ ਨਾਮ ਦਾ ਗ਼ੈਰ ਸਰਕਾਰੀ ਅਦਾਰਾ ਵੀ ਮੌਜੂਦ ਹੈ, ਜਿਸ ਨੇ ਵੀ ਮੀਡੀਆ ਲਈ ਕੁਝ ਨੈਤਿਕ ਨਿਯਮ ਘੜੇ ਹੋਏ ਹਨ, ਜੋ ਇਸ਼ਤਿਹਾਰਾਂ ਨਾਲ ਸੰਬੰਧਤ ਹਨ।ਮੀਡੀਆ ਲਈ ਬਣਾਏ ਨੈਤਿਕ ਨਿਯਮਾਂ ਅਤੇ ਕਾਨੂੰਨਾਂ ਤੋਂ ਬਿਨਾਂ ਭਾਰਤੀ ਸੰਵਿਧਾਨ ਦੀ ਧਾਰਾ 51-ਏ ਤਹਿਤ ਇੱਥੋਂ ਦਿਆਂ ਨਾਗਰਿਕਾਂ ਨੂੰ ਵੀ ਵਿਗਿਆਨਕ ਨਜ਼ਰੀਆ ਪੈਦਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉਪਰੋਕਤ ਕਾਨੂੰਨਾਂ ਅਤੇ ਨੈਤਿਕ ਨਿਯਮਾਂ ਨੂੰ ਜੇਕਰ ਮੀਡੀਆ ਦੀ ਕਾਰਗੁਜ਼ਾਰੀ ਨਾਲ ਮਿਲਾ ਕੇ ਪਰਖਿਆ ਜਾਵੇ ਤਾਂ ਮੀਡੀਆ ਦਾ ਕਾਫੀ ਹਿੱਸਾ ਇਸ ਦੀ ਕਸੌਟੀ ’ਤੇ ਖ਼ਰਾ ਉੱਤਰਦਾ ਪ੍ਰਤੀਤ ਨਹੀਂ ਹੋ ਰਿਹਾ ਹੈ।ਰਜਿਸਟਰਾਰ ਆਫ਼ ਨਿਊਜ਼ਪੇਪਜ਼ ਫ਼ਾਰ ਇੰਡੀਆ ਦੇ 2011-12 ਦੇ ਅੰਕੜਿਆਂ ਮੁਤਾਬਕ ਹੁਣ ਤਕ ਸਾਰੇ ਭਾਰਤ ਵਿੱਚੋਂ 86,754 ਅਖ਼ਬਾਰ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਾਫ਼ੀ ਹੱਦ ਤਕ ਅਜਿਹੇ ਅਖ਼ਬਾਰ ਪ੍ਰਾਪਤ ਹੋ ਸਕਦੇ ਹਨ, ਜੋ ਅੰਧ-ਵਿਸ਼ਵਾਸ, ਕਾਲਾ ਜਾਦੂ ਅਤੇ ਵਹਿਮ-ਭਰਮ ਨੂੰ ਫੈਲਾਉਣ ਸੰਬੰਧੀ ਸਮੱਗਰੀ ਪ੍ਰਕਾਸ਼ਤ ਕਰ ਰਹੇ ਹਨ।ਇਸ ਸੰਬੰਧੀ ਲੇਖਕ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹੁਣ ਤੱਕ ਪ੍ਰੈੱਸ ਕਾਊਂਸਲ ਆਫ਼ ਇੰਡੀਆ ਨੂੰ ਅੰਧ-ਵਿਸ਼ਵਾਸ ਸੰਬੰਧੀ ਸਾਰੇ ਭਾਰਤ ਵਿੱਚੋਂ ਸਿਰਫ਼ ਦੋ ਸ਼ਿਕਾਇਤਾਂ ਹੀ ਪ੍ਰਾਪਤ ਹੋਈਆਂ ਹਨ ਅਤੇ ਪੰਜਾਬ ਤੋਂ ਅਜੇ ਤੱਕ ਕਾਊਂਸਲ ਨੂੰ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।

ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੀ 2011-12 ਦੀ ਸਲਾਨਾ ਰਿਪੋਰਟ ਅਨੁਸਾਰ ਵਿਭਾਗ 800 ਨਿੱਜੀ ਚੈਨਲਾ ਨੂੰ ਮਨਜੂਰੀ ਦੇ ਚੁੱਕਾ ਹੈ, ਜਿਸ ਚੋਂ 399 ਖ਼ਬਰਾਂ ਵਾਲੇ ਚੈਨਲ ਹਨ।ਇਨ੍ਹਾਂ ਚੈਨਲਾਂ ਵਿੱਚ ਕਈ ਅਜਿਹੇ ਚੈਨਲ ਆਮ ਹੀ ਦੇਖੇ ਜਾ ਸਕਦੇ ਹਨ, ਜਿਹੜੇ ਅੰਧ-ਵਿਸ਼ਵਾਸ ਫੈਲਾਉਣ ਵਾਲੀ ਸਮੱਗਰੀ ਦਾ ਪ੍ਰਚਾਰ ਕਰਕੇ ਸਰੇਆਮ ਉਪਰੋਕਤ ਕਾਨੂੰਨਾਂ ਅਤੇ ਨੈਤਿਕ ਨਿਯਮਾਂ ਦਾ ਗਲਾ ਘੁੱਟ ਰਹੇ ਹਨ, ਜਿਨ੍ਹਾਂ ਲਈ ਕੋਈ ਕਾਗ਼ਜ਼ੀ ਸਬੂਤ ਦੇਣਾ ਲਾਜ਼ਮੀ ਨਹੀਂ ਹੈ।ਜਿਸ ਤਰ੍ਹਾਂ ਦੀ ਅੰਧ-ਵਿਸ਼ਵਾਸ ’ਚ ਵਾਧਾ ਕਰਨ ਵਾਲੀ ਸਮੱਗਰੀ ਨੂੰ ਅੱਜ ਪ੍ਰਿੰਟ ਅਤੇ ਬਿਜਲਈ ਮੀਡੀਆ ਬਿਨਾਂ ਕਿਸੇ ਡਰ ਤੋਂ ਆਪਣੇ ਪਾਠਕਾਂ/ਦਰਸ਼ਕਾਂ ਅੱਗੇ ਪਰੋਸ ਰਿਹਾ ਹੈ, ਉਹ ਇਸ ਗੱਲ ਦੀ ਗਵਾਹ ਹੈ ਕਿ ਇਨ੍ਹਾਂ ਨਾਲ ਸੰਬੰਧਤ ਕਾਨੂੰਨਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਹੁਣ ਤਕ ਵਰਤੋਂ ਨਹੀਂ ਕੀਤੀ ਗਈ ਹੈ।

ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਫੈਲਾਉਣ ਵਿਰੁੱਧ ਕਾਨੂੰਨ ਬਣਾਉਣੇ ਸ਼ਲਾਘਾਯੋਗ ਕਦਮ ਹੈ, ਪਰ ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਨੂੰ ਇਨ੍ਹਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਨਾ ਕੇ ਇਹ ਕਾਨੂੰਨ ਸਿਰਫ਼ ਸਰਕਾਰੀ ਫਾਇਲਾਂ ਵਿੱਚ ਹੀ ਦੱਬੇ ਰਹਿ ਜਾਣ।ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਨੈਤਿਕ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਸੁੱਟਣ ਦੀ ਥਾਂ ਇੱਕ ਸੁਝਵਾਨ ਰਹਿਨੁਮਾ ਬਣਕੇ ਆਪਣੇ ਪਾਠਕਾਂ/ਦਰਸ਼ਕਾਂ ਦੀ ਉਂਗਲ ਫੜ੍ਹੇ ਅਤੇ ਉਨ੍ਹਾਂ ਨੂੰ ਵਿਗਿਆਨਕ ਨਜ਼ਰੀਏ ਦੇ ਰਾਹ ਵੱਲ ਲੈ ਜਾਵੇ।


ਈ-ਮੇਲ: [email protected]

Comments

Woods Investments

ਚੰਗੇ ਦਿਨ . ਮੈਨੂੰ ਇਸ ਨੂੰ ਜਾਣਨ ਦੀ ਹਰ ਕਿਸੇ ਨੂੰ ਪਿਆਰ ਅਤੇ ​​ਮੈਨੂੰ ਹਮੇਸ਼ਾ ਇਸ ਦਾ ਜਵਾਬ 'ਤੇ ਇਸ ਨੂੰ ਰੱਖ ਇਸੇ ਹੈ ਕਿ ਵਿਅਕਤੀ ਹੋਣਾ ਹੋਵੇਗਾ, ਮੇਰੇ ਜੀਵਨ ਵਿਚ ਜਗ੍ਹਾ ਲੈ , ਜੋ ਕਿ ਇਸ ਨੂੰ ਬਹੁਤ ਗਵਾਹੀ ਛੁਪਾਉਣ ਨਹੀ ਕਰ ਸਕਦਾ ਹੈ , ਮੈਨੂੰ ਨਾਮ ਨਾਲ ਸ਼੍ਰੀਮਤੀ ਅੰਨਾ am , ਮੈਨੂੰ ਮਿਸ਼ੀਗਨ , ਅਮਰੀਕਾ ਦਾ ਸੰਯੁਕਤ ਰਾਜ ਰਾਜ ਵਿੱਚ ਰਹਿੰਦੇ , ਮੈਨੂੰ ਮੇਰੇ ਪਰਿਵਾਰ ਨੂੰ life.I ਉੱਤੇ ਉਸ ਦੀ ਦਿਆਲਤਾ ਲਈ ਸ੍ਰੀ ( ਜੋਨਸ ਸਮਿੱਥ ) ਦਾ ਧੰਨਵਾਦ ਕਰਨਾ ਚਾਹੁੰਦੇ ਹੋ, ਨਾਇਸ ਰਿਣਦਾਤਾ ਇੱਥੇ ਇੰਟਰਨੈੱਟ ਅਤੇ ਧਰਤੀ 'ਤੇ ਇਸ ਨੂੰ ਪਸੰਦ ਵੀ ਮੌਜੂਦ ਹੈ , ਜੋ ਕਿ ਜਾਣਦਾ ਸੀ ਕਦੇ . ਮੈਨੂੰ ਭੋਜਨ ਲਈ ਪੈਸੇ ਦੇ ਬਾਹਰ ਚੱਲ ਰਿਹਾ ਸੀ , ਅਤੇ ਮੇਰੇ ਬਿੱਲ ਦਾ ਕਿਰਾਇਆ ਵਿੱਚ ਸ਼ਾਮਲ ਹਨ ਦੇ ਤੌਰ ਤੇ , ਉਸੇ ਕੁਝ ਮਹੀਨੇ ਤੇ ਵਾਪਸ , ਮੈਨੂੰ , 95,000 ਯੂਰੋ ਦੀ ਇੱਕ ਕਰਜ਼ਾ ਲਈ ਖੋਜ ਵਿੱਚ ਸੀ . ਮੈਨੂੰ ਇਸ ਬਾਰੇ 2000 ਯੂਰੋ scammed ਕੀਤਾ ਗਿਆ ਸੀ ਅਤੇ ਮੈਨੂੰ ਮੁੜ ਕੇ ਅਜਿਹੇ ਕਾਰੋਬਾਰ ਵਿੱਚ ਮੇਰੇ ਆਪਣੇ ਆਪ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ , ਪਰ ਨਾ ਮੇਰੇ ਦੇ ਦੋਸਤ ਦਾ ਕਾਰਨ ਮੇਰੀ ਦਿੱਖ ਅਤੇ ਭੈੜੇ ਨੂੰ ਇੱਕ ਕਰਜ਼ਾ ਫਰਮ ਮੈਨੂੰ ਪੇਸ਼ ਕੀਤਾ . ਅਤੇ ਮੈਨੂੰ ਮੈਨੂੰ ਹੁਣ ਹੋਰ ਕੋਈ ਵੀ ਕਰਜ਼ਾ ਸੌਦਾ ਦਾ ਦਿਲਚਸਪੀ ਨਾ am , ਜੋ ਕਿ ਉਸ ਨੂੰ ਕਿਹਾ , ਪਰ ਉਸ ਨੇ ਉੱਥੇ ਉਸ ਨੇ ਮੈਨੂੰ ਕਰਨ ਦੀ ਸਿਫਾਰਸ਼ ਕਰੇਗਾ , ਜੋ ਇਕ ਚੰਗੇ ਰਿਣਦਾਤਾ ਅਜੇ ਵੀ ਹੈ , ਅਤੇ ਮੈਨੂੰ ਇੱਕ ਮੁਕੱਦਮੇ ਕੀਤੀ ਹੈ ਅਤੇ ਮੈਨੂੰ ਖੁਸ਼ਕਿਸਮਤ ਮੈਨੂੰ ਅੱਜ ਦੇ am , ਮੈਨੂੰ ਦਿੱਤੀ ਗਈ ਸੀ , ਸਭ ਦਾ ਧੰਨਵਾਦ am ਮੈਨੂੰ ਦੱਸਿਆ ਕਿ ਜੇਕਰ ਤੁਹਾਡੇ ਕੋਲ ਇੱਕ ਸੱਚਾ ਜ legit ਕਰਜ਼ਾ ਜ ਵਿੱਤੀ ਸਹਾਇਤਾ ਦੀ ਲੋੜ ਵਿੱਚ ਹਨ, ਜੇ 95,000 ਯੂਰੋ ਦੀ ਇੱਕ ਕਰਜ਼ਾ ਦੀ ਰਕਮ , ਇਸ ਮਹਾਨ ਕੰਪਨੀ ਦੁਆਰਾ ( ਸ { ਜੋਨਸ ਸਮਿੱਥ ) ) ਸ੍ਰੀ ( ਜੋਨਸ ਸਮਿੱਥ ) ) ਦੁਆਰਾ ਪਰਬੰਧਿਤ ਅਤੇ ਤੁਹਾਨੂੰ ਭਰੋਸੇਯੋਗ ਹੋ ਸਕਦੇ ਹਨ ਅਤੇ ਸਮਰੱਥ ਦੇ ਭਰੋਸੇਯੋਗ ਫੰਡ ਦੇ ਕਰਕੇ ਵੇਲੇ ਤੇ ਵਾਪਸ ਅਦਾਇਗੀ ਕਰਨ ਦੇ ਮੈਨੂੰ , ਉਸ ਨੂੰ ਨਾਲ ਸੰਪਰਕ ਕਰਨ ਲਈ ਤੁਹਾਨੂੰ ਸਲਾਹ ਦੇਵੇਗਾ. ਨਾਲ ਹੀ, ਤੁਹਾਨੂੰ ਇੰਟਰਨੈੱਟ 'ਚ ਘਪਲੇ, ਮੁਫ਼ਤ ਹੋਵੇਗੀ . ਮੇਰੀ lovely ਪਤੀ ) ਸ੍ਰੀ ( ਜੋਨਸ ਸਮਿੱਥ ) ਲਈ ਵੀ ਸੰਸਾਰ ਨੂੰ ਉਸ ਦੇ ਸਵਾਗਤ ਨੂੰ ਵਧਾਉਣ , ਜੇ ਨਾ ਮੈਨੂੰ ਜ਼ਿੰਦਗੀ ਦੀ ਮੇਰੇ ਪਰਿਵਾਰ ਲਈ ਨੇ ਅੱਜ ਹੋਣਾ ਚਾਹੀਦਾ ਹੈ, ਤਰੀਕੇ ਨਾਲ ਕਲਪਨਾ ਨਹੀ ਕਰ ਸਕਦਾ ਹੈ . ਮੈਨੂੰ ) ਤੂੰ ਮੈਨੂੰ ਸ੍ਰੀ ( ਜੋਨਸ ਸਮਿੱਥ ) ਦਾ ਧੰਨਵਾਦ ਕਰਨ ਵਿੱਚ ਮਦਦ ਕਰਨ ਲਈ ਯੂ ਭੀਖ ਰਿਹਾ ਹੈ ਅਤੇ ਮੈਨੂੰ ਹਮੇਸ਼ਾ ਇਸ ਦਾ ਜਵਾਬ ਰੋਜ਼ਾਨਾ ਵਿੱਚ ਮੇਰੇ ਜੀਵਨ ਵਿਚ ਵਾਪਰਨਾ , ਜੋ ਕਿ ਇਸ ਨੂੰ ਬਹੁਤ ਗੱਲ ਨੂੰ ਸ਼ੇਅਰ ਕੀਤਾ ਜਾ ਰਿਹਾ ਹੋਵੇਗਾ, , ਕਿਰਪਾ ਕਰਕੇ . ਤੁਹਾਨੂੰ ਗਰੀਬੀ ਦੇ ਬਾਹਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਹਟਾਉਣ ਲਈ, ਉਹ ਇੱਕ ਜੋ ਹਨ , ਮੇਰੇ ਪਰਿਵਾਰ ਨੂੰ ਤੁਹਾਡੇ ਲਈ ਆਪਣੇ ਸ਼ੁਭਕਾਮਨਾ ਕਵਰ ਕਰਦਾ ਹੈ. ਸ਼੍ਰੀਮਤੀ ਅੰਨਾ

Alvin Scott

ਹੈਲੋ, ਤੁਹਾਨੂੰ ਮੈਨੂੰ ਇੱਕ ਅੰਤਰਰਾਸ਼ਟਰੀ ਲੈਣਦਾਰ am, ਕਰਜ਼ੇ ਰੇਜ਼ ਬਣਾ € 500 Western Union ਜ ਮਨੀਗ੍ਰਾਮ ਰਾਹੀ ਕੀਤੀ 000 90 ਨੂੰ 000 €, ਤਿਆਰ ਮੈਨੂੰ ਬਹੁਤ ਹੀ ਨਾਲ, ਨੂੰ ਵੀ ਬਕ ਖਾਤੇ ਕੇ ਆਮ ਹੈ ਅਤੇ ਤੇਜ਼ ਵੇਖਦਾ ਹੈ ਕਿ ਕੀ ਕਰਨਾ ਹੈ ਚੰਗਾ ਮੁੱਲ ਇਸ ਲਈ ਤੁਹਾਨੂੰ ਇੱਕ ਤੇਜ਼ ਅਤੇ ਜ਼ਰੂਰੀ ਕਰਜ਼ਾ ਦੀ ਲੋੜ ਵਿੱਚ ਹਨ, ਜੇ ਮੈਨੂੰ ਨਾਲ ਸੰਪਰਕ ਕਰੋ ਜੀ [email protected]

ਸ੍ਰੀਮਤੀ Rosita

ਤੁਹਾਨੂੰ ਇਸ ਦਾ ਇਹ ਸਭ ਚੰਗਾ ਦਿਵਸ ਮੈਨੂੰ Mrs.Rosita ਡਾਵ੍ਸਨ, ਇੱਕ ਸਾਖ, ਜਾਇਜ਼ & ਇੱਕ ਮਾਨਤਾ ਕੰਪਨੀ ਨੂੰ ਪੈਸੇ ਦੀ ਰਿਣਦਾਤਾ ਹੈ. ਸਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ, 3% ਦੀ ਦਰ 'ਤੇ ਵਿਅਕਤੀ ਨੂੰ ਬਾਹਰ ਨੂੰ ਪੈਸੇ ਉਧਾਰ. ਜੇਕਰ ਤੁਹਾਡੇ ਕੋਲ ਇੱਕ ਬੁਰਾ ਕਰੈਡਿਟ ਹੈ ਜ ਤੁਹਾਨੂੰ ਬਿਲ ਦਾ ਭੁਗਤਾਨ ਕਰਨ ਲਈ ਪੈਸੇ ਦੇ ਦੀ ਲੋੜ ਵਿੱਚ ਹਨ, ਕਰਦੇ ਹੋ? ਸਾਨੂੰ ਤੁਹਾਨੂੰ ਇੱਕ ਕਰਜ਼ਾ ਦੀ ਪੇਸ਼ਕਸ਼ ਕਰਨ ਲਈ ਖੁਸ਼ ਹੋ ਜਾਵੇਗਾ ਕਿ ਮੈਨੂੰ ਭਰੋਸੇਯੋਗ ਲਾਭਪਾਤਰੀ ਸਹਾਇਤਾ ਦੇਣਾ ਹੈ, ਜੋ ਕਿ ਤੁਹਾਨੂੰ ਇਸ ਬਾਰੇ ਸੂਚਿਤ ਕਰਨ ਲਈ ਇਸ ਮਾਧਿਅਮ ਨੂੰ ਵਰਤਣਾ ਚਾਹੁੰਦੇ ਹੋ. ਕੋਈ ਕਰੈਡਿਟ ਚੈਕ, 100% ਗਾਰੰਟੀਡ. (ਈ: [email protected]) ਕਰਜ਼ਾ ਉਸ ਨੂੰ / ਨੇ ਉਸ ਨੂੰ ਤਬਦੀਲ ਕੀਤਾ ਗਿਆ ਹੈ 6 ਮਹੀਨੇ ਬਾਅਦ ਬਿਨੈਕਾਰ ਕਰਜ਼ਾ ਦੀ ਅਦਾਇਗੀ ਸ਼ੁਰੂ ਹੋ ਜਾਵੇਗਾ. ਇਸ ਨੂੰ ਉਮੀਦ ਹੈ ਮਿਤੀ / ਦੀ ਮਿਆਦ 'ਤੇ ਕਰਜ਼ੇ ਨੂੰ ਚੁਕਾਉਣ ਦੀ ਫੇਲ੍ਹ ਹੋਣ, ਕਾਨੂੰਨੀ ਕਾਰਵਾਈ ਨੂੰ ਤੁਰੰਤ ਸਾਡੇ ਵਕੀਲ ਨੇ ਬਿਨੈਕਾਰ ਦੇ ਖਿਲਾਫ ਲਿਆ ਜਾਵੇਗਾ. ਕਾਨੂੰਨੀ ਕਾਰਵਾਈ ਲਿਆ ਜਾਵੇਗਾ ਅੱਗੇ ਮੁੜ ਭੁਗਤਾਨ ਦੇ ਨਾਲ ਪੂਰਾ ਕਰਨ ਦੇ ਯੋਗ ਹੈ, ਜੋ ਬਿਨੈਕਾਰ ਗ੍ਰੇਸ ਪੀਰੀਅਡ ਦੇ ਤੌਰ ਤੇ 2 ਹਫ਼ਤੇ ਹੋਰ ਦਿੱਤਾ ਜਾਵੇਗਾ. ਵੇਰਵੇ: ਕਰਜ਼ਾ ਲੈਣ ਮੁਹੱਈਆ ਕਰਨਾ ਲਾਜ਼ਮੀ ਹੈ ਕਿਸੇ ਨੂੰ ਹੇਠ ਇੱਕ: -A ਡਰਾਈਵਰ ਲਸੰਸ, ਇੱਕ ਇੰਟਰਨੈਸ਼ਨਲ ਪਾਸਪੋਰਟ, ਉਸਦਾ / ਨੇ ਉਸ ਨੂੰ ਨਾਮ ਦਿੰਦੇ, ਇੱਕ ਠੀਕ ਪਛਾਣ ਕਾਰਡ. ਤੁਹਾਨੂੰ ਸਾਨੂੰ ਤੁਹਾਡੀ ਕਰਜ਼ਾ ਦੇ ਨਾਲ ਜਾਰੀ ਕਰ ਸਕਦਾ ਹੈ ਅੱਗੇ ਹੇਠ ਦਿੱਤੇ ਫਾਰਮ ਨੂੰ ਭਰਨ ਦੀ ਲੋੜ ਹੈ. ਕਰਜ਼ਾ ਅਰਜ਼ੀ ਫਾਰਮ: ਬਿਨੈਕਾਰ ਦਾ ਨਾਮ: ............... ਪਤਾ: ................ ਸ਼ਹਿਰ: ..................... .. ਸਟੇਟ: ........................ ਦੇਸ਼: .................. .. ਲਿੰਗ: ...................... ਿਵਆਹ ਦੀ ਸਥਿਤੀ: ................ ਉੁਮਰ: ........................ .. ਕਿੱਤਾ: ................... ਇਨਕਮ ਦਰ: ................... ਦੱਸੋ: ........................ ... ਦਫਤਰ ਦਾ ਨੰਬਰ: ................ ਮੋਬਾਇਲ: ..................... .. ਰਾਸ਼ੀ ਮੰਗਿਆ: ............... ਲੋਨ ਅੰਤਰਾਲ: .................. ਲੋਨ ਮਕਸਦ ..................... [email protected]: ਲੋਨ ਐਪਲੀਕੇਸ਼ਨ ਪੇਸ਼ ਕਰਨ ਉਪਰੰਤ, ਤੁਹਾਨੂੰ ਸਾਡੀ ਕੰਪਨੀ ਦੀ ਈਮੇਲ ਦੇ ਨਾਲ ਸੰਪਰਕ 24 ਘੰਟੇ ਅਤੇ ਸਾਨੂੰ ਤੁਹਾਡੇ ਤੱਕ ਲੋੜ ਦੀ ਜਾਣਕਾਰੀ ਪ੍ਰਾਪਤ ਕਰਨ ਦੇ 72-96 ਘੰਟੇ ਦੇ ਅੰਦਰ ਫੰਡ ਵੱਧ, ਇੱਕ ਮੁੱਢਲੀ ਦਾ ਜਵਾਬ ਘੱਟ ਉਮੀਦ ਕਰ ਸਕਦੇ ਹੋ ਸਹਿਤ. ਸ੍ਰੀਮਤੀ Rosita ਡਾਵ੍ਸਨ. ਲੋਨ ਪੇਸ਼ਕਸ਼ ..

markharry

ਜੇਕਰ ਤੁਹਾਨੂੰ ਵਿੱਤੀ ਸਲਾਹ ਦੀ ਲੋੜ ਵਿੱਚ ਹਨ, ਜ ਵਪਾਰ ਲੋਨ, ਦੂਜਾ ਗਿਰਵੀ ਲੋਨ, ਘਰ ਖਰੀਦ ਲੋਨ, ਕਰਜ਼ੇ ਮਜ਼ਬੂਤ​​, ਘਰ ਇਕੁਇਟੀ, ਪਰਸਨਲ ਲੋਨ, ਜੁਆਰੀ ਦੇ Grant, ਮਾਰਗੇਜ ਦੀ ਲੋੜ ਹੈ, ਤੁਹਾਨੂੰ ਸਾਡੇ ਨਾਲ ਅੱਜ ਹੀ ਤੇ ਜਾਓ ਅਤੇ ਈ ਆਨਲਾਈਨ ਇੱਕ ਕਰਜ਼ਾ ਲਈ ਅਰਜ਼ੀ ਦੇ ਸਕਦੇ ਹੋ:   [email protected]

Wilson Tom

ਤੁਹਾਨੂੰ 100% ਵਿੱਤ ਦੀ ਲੋੜ ਹੈ? ਸਾਨੂੰ ਕਾਰਪੋਰੇਟ ਰਿਣਦਾਤੇ ਹਨ; ਸਾਨੂੰ ਬਹੁਤ ਹੀ ਇਮਾਨਦਾਰ ਅਤੇ ਭਰੋਸੇਯੋਗ ਸ਼ਖ਼ਸੀਅਤ ਨੂੰ ਕਰਜ਼ਾ ਦੇਣ ਨੂੰ ਬਾਹਰ. ਪੇਸ਼ਕਸ਼ $ 5,000.00 ਮਿਨ ਤੱਕ ਦਾ ਹੁੰਦਾ ਹੈ. 1-25 ਸਾਲ ਤੱਕ ਸਾਲਾਨਾ ਪ੍ਰਤੀ 3% ਵਿਆਜ ਅਤੇ ਲੋਨ ਮਿਆਦ @ $ 50,000,000.00 ਕਰਨ ਲਈ. ਆਪਣੇ ਪਰਿਵਾਰ ਲਈ ਵਧੀਆ ਵਿੱਚ ਪ੍ਰਾਪਤ ਕਰੋ ਅਤੇ ਸਾਡੇ ਜਨਰਲ ਲੋਨ scheme.contact ਈ ਦੇ ਨਾਲ ਦੇ ਨਾਲ ਨਾਲ, ਇੱਕ ਸੁਪਨਾ ਘਰ ਦੇ ਮਾਲਕ: [email protected] ਦਿਲਚਸਪੀ ਹੈ, ਹੇਠ ਮੁਹੱਈਆ ਕਰੋ ਜੀ: ਨਾਮ: ਮਾਤਰਾ ਦੀ ਲੋੜ: ਕਰਜ਼ਾ ਦੀ ਮਿਆਦ: ਫੋਨ ਨੰਬਰ: ਦੇਸ਼: ਲਿੰਗ: ਕਰਜ਼ਾ ਦਾ ਉਦੇਸ਼: ਕਿੱਤਾ: [email protected] ਸਾਨੂੰ ਰਜਿਸਟਰ ਕੀਤਾ ਹੈ ਅਤੇ ਡਾਟਾ ਪ੍ਰੋਟੈਕਸ਼ਨ ਐਕਟ (1998) ਦੇ ਨਾਲ ਪਾਲਣਾ ਕਰ ਰਹੇ ਹਨ. ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਹੈ. ਸਾਨੂੰ ਇਸ ਨੂੰ ਗ਼ਲਤ ਇਸਤੇਮਾਲ ਜ ਤੁਹਾਨੂੰ ਸਪੈਮ ਭੇਜਣ ਨਾ ਕਰੇਗਾ. ਕਦੀ.

victoria adams

ਮੇਰੇ ਪਿਆਰੇ ਦੋਸਤ ਹੈਲੋ, ਇਸ ਦਾ ਇਕ ਤਰੀਕਾ ਹੈ ਜ ਆਦਿ ਨੇ ਆਪਣੇ ਕਾਰੋਬਾਰ, ਸਕੂਲ ਲਈ ਹੋਰ ਕਰਜ਼ੇ ਵਿਚ ਲੋੜ ਹੈ, ਜੋ ਕਿ ਹਰ ਲਈ ਇੱਕ ਵਿਲੱਖਣ ਸੁਨੇਹਾ swissloanings ਆਪਣੀ ਲੋੜ ਨੂੰ ਪੂਰਾ ਕਰਨ ਲਈ ਇੱਥੇ ਹੈ, ਜੋ ਕਿ, ਹੈ, ਸਾਡੇ ਫਾਰਮੈਟ ਅਤੇ ਕਾਰਜ ਨੂੰ ਵਰਤ ਕੇ ਆਲੇ-ਦੁਆਲੇ ਦੇ ਫਰਾਡ ਦੀ ਕੰਪਨੀ ਦਾ ਇੱਕ ਬਹੁਤ ਹੁੰਦੇ ਹਨ, ਅਤੇ ਲੋਕ ਪੈਸੇ ਇਕੱਠੇ ਕਰਨ ਵਿਚ ਮਸ਼ਹੂਰੀ, ਪਰ ਤੁਹਾਨੂੰ ਅਸਲ ਵਿੱਚ, ਜੋ ਕਿ ਕਰਜ਼ਾ ਚਾਹੁੰਦੇ ਹੋ, ਜੇਕਰ ਤੁਹਾਨੂੰ ਚਾਹੁੰਦਾ ਹੈ ਅਤੇ ਤੁਹਾਨੂੰ ਹੁਣੇ ਹੀ [email protected] 'ਤੇ ਸ੍ਰੀਮਤੀ ਆਦਿਤਿਆ ਅਹਿਮਦ ਨਾਲ ਸੰਪਰਕ ਕਰੋ ਅਤੇ ਉਸ ਨੇ ਉਸ ਨੂੰ ਦੇ ਕੇ ਅੱਗੇ ਠੱਗ ਸੀ ਤੁਹਾਨੂੰ ਦੱਸੇਗਾ ਸਬੂਤ ਦੀ ਲੋੜ ਹੈ, ਜੋ ਕਿ ਤੁਹਾਨੂੰ ਇਹ ਦੱਸਣ ਲਈ ਇੱਥੇ am ਸਾਡੇ ਈ-ਮੇਲ [email protected] ਹੈ, ਨੂੰ ਹੋਰ ਕਰਜ਼ਾ ਕੰਪਨੀ ਨੇ, ਪਰ ਹੁਣ ਉਸ ਨੂੰ ਮੁੜ ਕੇ ਮੁਸਕਰਾਉਣ ਹੈ ਅਤੇ ਉਸ ਨੂੰ swissloanings ਭਰੋਸੇਯੋਗ ਹੈ, ਕਿਉਕਿ ਉਸ ਦੀ ਕਾਰੋਬਾਰ ਵਧ ਰਹੀ ਹੈ, ਸਿਆਣੇ ਹੋ ਜੀ. ਦਾ ਧੰਨਵਾਦ, ਸ੍ਰੀਮਤੀ ਵਿਕਟੋਰੀਆ ਐਡਮਜ਼, P.R.O, swissloanings

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ