Thu, 12 September 2024
Your Visitor Number :-   7220805
SuhisaverSuhisaver Suhisaver

ਧਾਰਮਿਕ ਗ੍ਰੰਥਾਂ ਅਤੇ ਅਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਕਿਵੇਂ ਰੁਕਣ? - ਮੇਘ ਰਾਜ ਮਿੱਤਰ

Posted on:- 28-08-2018

suhisaver

ਗੱਲ ਅਕਤੂਬਰ 2015 ਦੇ ਅਖੀਰਲੇ ਹਫ਼ਤੇ ਦੀ ਹੈ। ਉਹਨਾਂ ਦਿਨਾਂ ਵਿੱਚ ਮੇਰੀ ਰਿਹਾਇਸ਼ ਮੋਹਾਲੀ ਵਿਖੇ ਸੀ। ਮੇਰੇ ਪਰਿਵਾਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਮੈਂ ਹੇਠਲੀ ਮੰਜ਼ਿਲ ਦਾ ਇੱਕ ਹੋਰ ਫਲੈਟ ਕਿਰਾਏ 'ਤੇ ਲਿਆ ਹੋਇਆ ਸੀ। ਉਸ ਫਲੈਟ ਵਿੱਚ ਮੈਂ ਆਪਣੀਆਂ ਤਰਕਸ਼ੀਲ ਗਤੀਵਿਧੀਆਂ ਕਰਦਾ ਰਹਿੰਦਾ ਸੀ। ਜਦੋਂ ਮੇਰਾ ਬੇਟਾ ਛੁੱਟੀ ਸਮੇਂ ਦਫ਼ਤਰੋਂ ਘਰ ਆਇਆ ਤਾਂ ਉਸ ਨੇ ਵੇਖਿਆ ਕਿ ਮੇਰੇ ਕਮਰੇ ਅੱਗੇ ਇੱਕ ਗੁਟਕਾ ਸਾਹਿਬ ਦੇ ਕੁੱਝ ਸਫ਼ੇ ਲਕੀਰਾਂ ਮਾਰ ਕੇ ਅਤੇ ਪਾੜ ਕੇ ਸੁੱਟੇ ਹੋਏ ਸਨ। ਮੈਂ ਉਸ ਸਮੇਂ ਘਰ ਨਹੀਂ ਸਾਂ। ਉਸ ਨੂੰ ਚਿੰਤਾ ਹੋ ਗਈ ਕਿ ਇਹ ਸ਼ਰਾਰਤ ਕਿਸੇ ਨੇ ਜਾਣ ਬੁੱਝ ਕੇ ਤਰਕਸ਼ੀਲਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਵਿੱਚ ਫਸਾਉਣ ਲਈ ਕੀਤੀ ਹੈ। ਉਸਨੇ ਫੇਸਬੁੱਕ 'ਤੇ ਪਾਈ ਹੋਈ ਇੱਕ ਪੋਸਟ ਵੇਖੀ, ਜਿਸ ਵਿੱਚ ਮੇਰੇ ਕਿਰਾਏ ਦੇ ਫਲੈਟ ਦੀ ਤੀਸਰੀ ਮੰਜ਼ਿਲ 'ਤੇ ਆਪਣੇ ਫਲੈਟ ਦੀ ਬਾਲਕੋਨੀ ਵਿੱਚ ਬੈਠ ਕੇ ਦਾਦੀ-ਪੋਤਾ ਪਾਠ ਕਰ ਰਹੇ ਸਨ। ਮੇਰੇ ਬੇਟੇ ਨੇ ਜਦੋਂ ਇਹ ਗੱਲ ਉਨਾਂ ਦੇ ਧਿਆਨ ਵਿੱਚ ਲਿਆਂਦੀ ਤਾਂ ਉਹ ਨੁਕਸਾਨੇ ਗਏ ਗੁਟਕਾ ਸਾਹਿਬ ਨੂੰ ਪਾਣੀ ਵਿੱਚ ਤੇਰਨ ਲਈ ਚੱਲ ਪਏ।

ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ 14 ਅਕਤੂਬਰ 2015 ਨੂੰ ਕੀਤੀ ਗਈ। ਮੈਂ ਇੱਥੇ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। ਇਨਾਂ ਵਿੱਚੋਂ ਕਈ ਘਟਨਾਵਾਂ ਜਾਣਬੁੱਝ ਕੇ ਕੀਤੀਆਂ ਗਈਆਂ ਅਤੇ ਕੁੱਝ ਅਣਭੋਲਪੁਣੇ ਵਿੱਚ ਵੀ ਹੋਈਆਂ। 25 ਜੂਨ 2016 ਨੂੰ ਮਲੇਰਕੋਟਲਾ ਵਿਖੇ ਕੁਰਾਨ ਦੇ ਪੱਤਰੇ ਪਾੜ ਕੇ ਖਿੰਡਾਏ ਗਏ। ਇਹਨਾਂ ਲਈ ਕਸੂਰਵਾਰ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਇੱਕ ਐਮ.ਐਲ. ਏ. ਨੂੰ ਠਹਿਰਾਇਆ ਗਿਆ। ਜਿਸ ਤੋਂ ਸਾਫ਼ ਨਜ਼ਰ ਆਉਂਦਾ ਸੀ ਕਿ ਇਸ ਵਿਅਕਤੀ ਨੂੰ ਕਿਸੇ ਨੇ ਜਾਣਬੁੱਝ ਕੇ ਫਸਾਇਆ ਹੈ।  

1947 ਦੇ ਦੰਗਿਆਂ ਵਿੱਚ ਹਜ਼ਾਰਾਂ ਮਸਜਿਦਾਂ, ਮੰਦਰ ਅਤੇ ਗੁਰਦੁਆਰੇ ਢਾਹੇ ਗਏ ਅਤੇ ਫੂਕੇ ਗਏ। ਮਸਜਿਦਾਂ ਨੂੰ ਢਾਹੁਣ ਲਈ ਹਿੰਦੂ ਅਤੇ ਸਿੱਖ ਜ਼ਿੰਮੇਵਾਰ ਸਨ। ਮੰਦਰਾਂ ਅਤੇ ਗੁਰਦੁਆਰਿਆਂ ਨੂੰ ਢਾਹੁਣ ਲਈ ਮੁਸਲਮਾਨ ਜ਼ਿੰਮੇਵਾਰ ਸਨ। ਉਸ ਸਮੇਂ ਇਹਨਾਂ ਧਾਰਮਿਕ ਅਸਥਾਨਾਂ ਤੋਂ 'ਅੱਲਾ ਹੂ ਅਕਬਰ, ਬੋਲੇ ਸੋ ਨਿਹਾਲ ਅਤੇ ਜੈ ਬਜਰੰਗ ਬਲੀ' ਦੇ ਨਾਅਰੇ ਲਾ ਕੇ ਇੱਕ-ਦੂਸਰੇ ਉੱਪਰ ਭੀੜਾਂ ਵੱਲੋਂ ਹੀ ਹਮਲੇ ਕੀਤੇ ਜਾਂਦੇ ਸਨ।

ਬਰਗਾੜੀ ਵਾਲੀ ਘਟਨਾ ਦੀ ਜਦੋਂ ਪੁਲਿਸ ਪੜਤਾਲ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਪੰਜਾਬ ਦੇ ਮਾਨਸਾ ਜ਼ਿਲੇ ਵਿੱਚ ਇੱਕ ਸਰਗਰਮ ਸੰਤ ਨੇ ਕਈ ਥਾਈਂ ਲੈਕਚਰ ਦਿੰਦਿਆਂ ਇਹ ਗੱਲ ਵੀ ਕਹੀ ਕਿ 'ਹੋ ਸਕਦਾ ਹੈ ਇਹ ਘਟਨਾ ਤਰਕਸ਼ੀਲਾਂ ਨੇ ਜਾਣਬੁੱਝ ਕੇ ਕਰਵਾਈ ਹੋਵੇ।'

 6 ਦਸੰਬਰ 1992 ਨੂੰ ਅਯੁੱਧਿਆ ਵਿਖੇ ਇਕੱਠੇ ਹੋਏ ਕਾਰਜਸੇਵਕਾਂ ਨੇ ਬਾਬਰੀ ਮਸਜਿਦ ਢਹਿ-ਢੇਰੀ ਕਰ ਦਿੱਤੀ। ਕੀ ਇਹ ਮਨੁੱਖੀ ਕਾਰਨਾਮਾ ਨਹੀਂ ਸੀ? ਉਸ ਤੋਂ ਪਿੱਛੋਂ 2000 ਬੇਕਸੂਰ ਹਿੰਦੂ ਅਤੇ ਮੁਸਲਮਾਨ ਦੰਗਿਆਂ ਦੀ ਭੇਂਟ ਚੜ ਗਏ। ਇੱਥੋਂ ਦੇ ਚਲਾਕ ਸਿਆਸਤਦਾਨ ਅਤੇ ਚਲਾਕ ਵਿਅਕਤੀ ਇਹ ਗੱਲ ਭਲੀ-ਭਾਂਤ ਜਾਣਦੇ ਹਨ ਕਿ ਧਾਰਮਿਕ ਗ੍ਰੰਥਾਂ ਅਤੇ ਅਸਥਾਨਾਂ ਦੀ ਬੇਅਦਬੀ ਦਾ ਇਲਜ਼ਾਮ ਲਾ ਕੇ ਕਿਸੇ ਵੀ ਵਿਅਕਤੀ ਨੂੰ ਫਸਾਇਆ ਜਾ ਸਕਦਾ ਹੈ। ਇਸ ਲਈ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਬਹੁਤੀ ਵਾਰ ਬੇਕਸੂਰ ਵਿਅਕਤੀ ਐਵੇਂ ਹੀ ਫਸਾ ਲਏ ਜਾਂਦੇਹਨ।

 ਸ਼ਾਇਦ 2002 ਦੀ ਘਟਨਾ ਹੈ ਕਿ ਜ਼ਿਲਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਇੱਕ ਪਿੰਡ ਚਤੈਹਰਾ ਗਾਜੇਵਾਸ ਵਿਖੇ ਮੈਨੂੰ ਇੱਕ ਕੇਸ ਹੱਲ ਕਰਨ ਲਈ ਬੁਲਾਇਆ ਗਿਆ। ਪਿੰਡ ਦੇ 16 ਘਰਾਂ ਵਿੱਚ ਅੱਗਾਂ ਲੱਗ ਰਹੀਆਂ ਸਨ। ਜਦੋਂ ਮੈਂ ਪਿੰਡ ਦੇ ਗੁਰਦੁਆਰੇ ਵਿੱਚ ਪੁੱਜਿਆ ਤਾਂ ਮੈਂ ਵੇਖਿਆ ਕਿ ਹਜ਼ਾਰਾਂ ਲੋਕ ਧਾਹਾਂ ਮਾਰ ਕੇ ਰੋ ਰਹੇ ਸਨ। ਮੇਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਕੱਲ ਸਾਡੇ ਗੁਰੂਦੁਆਰਾ ਸਾਹਿਬ ਵਿੱਚ ਅੱਗ ਲੱਗ ਗਈ ਸੀ। ਜਿਸ ਵਿੱਚ ਸਾਡੇ ਪੰਜ ਵੱਡੇ ਗੁਰੂ ਗ੍ਰੰਥ ਸਾਹਿਬ, 33 ਗੁਟਕੇ, ਚਾਨਣੀ ਅਤੇ ਰੁਮਾਲੇ ਸੜ ਕੇ ਸੁਆਹ ਹੋ ਗਏ ਸਨ। ਕੱਲ ਸਾਡੀ ਪੰਚਾਇਤ ਅੰਮ੍ਰਿਤਸਰ ਗਈ ਸੀ। ਉਹਨਾਂ ਨੇ ਕਿਹਾ ਹੈ ਕਿ ਗ੍ਰੰਥ ਸਾਹਿਬ ਅਤੇ ਗੁਟਕਿਆਂ ਦਾ ਸਸਕਾਰ ਕਰ ਕੇ ਰਾਖ ਸਾਡੇ ਕੋਲ ਲੈ ਆਓ, ਅਸੀਂ ਇਸ ਨੂੰ ਸਮੇਟ ਦੇਵਾਂਗੇ। ਇਹ ਘਟਨਾ ਕੋਈ ਜਾਣ ਬੁੱਝ ਕੇ ਨਹੀਂ ਸੀ ਕੀਤੀ ਗਈ। ਘਰ ਦੀ ਗਰੀਬੀ ਹੱਥੋਂ ਤੰਗ ਹੋਏ ਇੱਕ ਦਸ ਸਾਲ ਦੇ ਬੱਚੇ ਤੋਂ ਸੀਖਾਂ ਵਾਲੀ ਡੱਬੀ 'ਤੇ ਸੀਖ ਚੱਲ ਜਾਂਦੀ ਸੀ। ਇਸ ਤਰਾਂ 16 ਘਰਾਂ ਤੇ 17ਵੇਂ ਗੁਰਦੁਆਰਾ ਸਾਹਿਬ ਵਿੱਚ ਅੱਗ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਇਹ ਕੋਈ ਜਾਣਬੁੱਝ ਕੇ ਕੀਤੀ ਹੋਈ ਘਟਨਾ ਤਾਂ ਨਹੀਂ ਸੀ।

ਇਸੇ ਤਰਾਂ ਮੇਰੇ ਕੋਲ ਇੱਕ ਹੋਰ ਬੜਾ ਅਜੀਬ ਕੇਸ ਆਇਆ। ਇੱਕ 40 ਸਾਲਾ ਵਿਅਕਤੀ ਕਹਿਣ ਲੱਗਿਆ ਕਿ ''ਮੈਂ ਜਦੋਂ ਵੀ ਕੋਈ ਕੰਮ ਕਰਨਾ ਸ਼ੁਰੂ ਕਰਦਾ ਹਾਂ ਤਾਂ ਮੈਥੋਂ ਸਾਡੇ ਗ੍ਰੰਥ ਸਾਹਿਬ ਨੂੰ ਗਾਲ ਨਿਕਲ ਜਾਂਦੀ ਹੈ। ਮੈਂ ਬਹੁਤ ਯਤਨ ਕਰਦਾ ਹਾਂ ਕਿ ਅਜਿਹਾ ਨਾ ਹੋਵੇ। ਪਰ ਇਹ ਗੱਲ ਮੇਰੇ ਵੱਸ ਵਿੱਚ ਨਹੀਂ ਰਹਿੰਦੀ।'' ਪੰਜਾਬ ਵਿੱਚ ਖਾਲਿਸਤਾਨੀ ਲਹਿਰ ਦੇ ਕਾਲੇ ਦਿਨਾਂ ਵਿੱਚ ਵੀ ਮੰਦਰਾਂ ਵਿੱਚ ਗਊ ਦੀਆਂ ਪੂਛਾਂ ਅਤੇ ਮਸਜਿਦਾਂ ਵਿੱਚ ਮਾਸ ਦੇ ਟੁਕੜੇ ਸੁੱਟ ਕੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਲਾਂਬੂ ਲਾਉਣ ਦੇ ਯਤਨ ਕੀਤੇ ਗਏ। ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਗੱਲਾਂ ਨੂੰ ਅਣਗੌਲਿਆਂ ਕਰ ਦਿੱਤਾ।

ਮੈਨੂੰ ਕਈ ਵਾਰ ਅੰਮ੍ਰਿਤਸਰ ਦੇ ਮਾਈ ਸੇਵਾ ਬਜ਼ਾਰ ਵਿੱਚ ਉੱਥੋਂ ਦੇ ਧਾਰਮਿਕ ਕਿਤਾਬਾਂ ਦੇ ਪਬਲਿਸ਼ਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਮੈਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਧਾਰਮਿਕ ਗੁਟਕੇ ਅਤੇ ਗ੍ਰੰਥ ਸਾਹਿਬ ਹਰ ਸਾਲ ਕਰੋੜਾਂ ਦੀ ਗਿਣਤੀ ਵਿੱਚ ਛਪ ਰਹੇ ਹਨ। ਛਪਾਈ ਦਾ ਇਹ ਸਿਲਸਿਲਾ ਲਗਭਗ ਪਿਛਲੇ ਸੌ ਸਾਲ ਤੋਂ ਨਿਰਵਿਘਨ ਜਾਰੀ ਹੈ। ਇਕੱਲਾ ਇਹੀ ਨਹੀਂ, ਗੀਤਾ ਪ੍ਰੈਸ ਗੋਰਖਪੁਰ ਵਾਲਿਆਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਗੀਤਾ ਜਾਂ ਰਮਾਇਣ ਦੀਆਂ ਛੋਟੀਆਂ ਪੁਸਤਕਾਂ ਹਰ ਸਾਲ ਕਰੋੜਾਂ ਦੀ ਗਿਣਤੀ ਵਿੱਚ ਛਪ ਰਹੀਆਂ ਹਨ। ਕਿਉਂਕਿ ਬਹੁਤ ਸਾਰੇ ਧਾਰਮਿਕ ਵਿਅਕਤੀ ਆਪਣੇ ਸਕੇ-ਸਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਨਿੱਕੇ-ਨਿੱਕੇ ਗੁਟਕੇ ਵੰਡਦੇ ਹੀ ਰਹਿੰਦੇ ਹਨ। ਕਈ ਵਿਅਕਤੀ ਇਹ ਸੁੱਖ ਲੈਂਦੇ ਹੈ ਕਿ ਉਹ ਇੱਕ ਹਜ਼ਾਰ ਕਾਪੀ ਗੁਟਕੇ ਛਪਾ ਕੇ ਵੰਡੇਗਾ।

ਇਸ ਤਰਾਂ ਜੇ ਦੇਖਿਆ ਜਾਵੇ ਤਾਂ ਅੱਜ ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਕਰੋੜਾਂ ਨਿੱਕੇ-ਨਿੱਕੇ ਗੁਟਕੇ ਜਾਂ ਧਾਰਮਿਕ ਪੁਸਤਕਾਂ ਪਈਆਂ ਹੋਈਆਂ ਹਨ। ਕਈ ਵਾਰ ਛੋਟੇ ਬੱਚਿਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਕਿਹੜੀ ਕਿਤਾਬ ਪਵਿੱਤਰ ਹੈ। ਪਰ ਉਹ ਆਪਣੇ ਰੁਟੀਨ ਵਿੱਚ ਹੀ ਇਹਨਾਂ 'ਤੇ ਕੁੱਝ ਝਰੀਟਾਂ ਮਾਰ ਦਿੰਦੇ ਹਨ ਅਤੇ ਕਈ ਵਾਰ ਪਾੜ ਵੀ ਦਿੰਦੇ ਹਨ। ਭਾਵੇਂ ਬਹੁਤੇ ਪਰਿਵਾਰ ਪੜੇ-ਲਿਖੇ ਹਨ ਤਾਂ ਕੁੱਝ ਅਨਪੜ ਵੀ ਹਨ। ਉਹਨਾਂ ਤੋਂ ਵੀ ਅਜਿਹੀਆਂ ਗਲਤੀਆਂ ਹੋ ਜਾਣਾ ਸੁਭਾਵਿਕ ਹੁੰਦਾ ਹੈ। ਕਈ ਵਿਅਕਤੀ ਮਕਾਨਾਂ ਨੂੰ ਖਾਲੀ ਕਰਨ ਸਮੇਂ ਪੁਰਾਣੀਆਂ ਕਿਤਾਬਾਂ ਦੀ ਰੱਦੀ ਆਪਣੇ ਪੁਰਾਣੇ ਘਰਾਂ ਵਿੱਚ ਹੀ ਛੱਡ ਜਾਂਦੇ ਹਨ। ਆਉਣ ਵਾਲੇ ਪਰਿਵਾਰ ਅਨਪੜ ਹੁੰਦੇ ਹਨ ਅਤੇ ਉਹ ਉਸੇ ਤਰਾਂ ਰੱਦੀ ਚੁਕਵਾ ਦਿੰਦੇ ਹਨ। ਅਜਿਹੇ ਵਿਅਕਤੀਆਂ ਨੂੰ ਕਸੂਰਵਾਰ ਠਹਿਰਾਉਣਾ ਕਦੇ ਵੀ ਜ਼ਾਇਜ ਨਹੀਂ ਹੋਵੇਗਾ। ਉਂਝ ਵੀ ਪੰਜਾਬ ਦੇ 10% ਘਰ ਰਹਿਣ ਦੇ ਕਾਬਿਲ ਨਹੀਂ ਹਨ। ਇਹ ਘਰ ਬਰਸਾਤ ਦੇ ਦਿਨਾਂ ਵਿੱਚ ਢਹਿ-ਢੇਰੀ ਹੁੰਦੇ ਰਹਿੰਦੇ ਹਨ। ਬਰਸਾਤ ਇਹ ਨਹੀਂ ਦੇਖਦੀ ਕਿ ਕਿਹੜੀਆਂ ਕਿਤਾਬਾਂ ਪਵਿੱਤਰ ਹਨ ਜਾਂ ਸਧਾਰਣ ਅਤੇ ਘਰ ਵਿੱਚ ਰੱਖੀਆਂ ਸਾਰੀਆਂ ਕਿਤਾਬਾਂ ਭਿੱਜ ਜਾਂਦੀਆਂ ਹਨ।

ਤਰਕਸ਼ੀਲਾਂ ਦਾ ਧਾਰਮਿਕ ਅਸਥਾਨਾਂ ਪ੍ਰਤੀ ਨਜ਼ਰੀਆ ?

 ਭਾਰਤ ਵਿੱਚ ਅੱਜ ਤੱਕ ਕਿਸੇ ਵੀ ਤਰਕਸ਼ੀਲ ਨੇ ਕਿਸੇ ਵੀ ਧਾਰਮਿਕ ਅਸਥਾਨ ਦੀ ਇੱਕ ਇੱਟ ਵੀ ਨਹੀਂ ਤੋੜੀ ਅਤੇ ਕੁੱਝ ਧਾਰਮਿਕ ਪੁਸਤਕਾਂ ਦੀ ਬੇਅਦਬੀ ਨਾਸਤਿਕਾਂ ਦੇ ਇਕੱਠਾਂ ਵੱਲੋਂ ਜਾਣ ਬੁੱਝ ਕੇ ਕੀਤੀ ਗਈ। ਇਸ ਤਰਾਂ ਕੁੱਝ ਘਟਨਾਵਾਂ ਮੇਰੇ ਧਿਆਨ ਵਿੱਚ ਹਨ। ਇਹਨਾਂ ਵੱਲੋ ਅਜਿਹੀਆਂ ਪੁਸਤਕਾਂ ਫੂਕੀਆਂ ਗਈਆਂ ਜਿਹਨਾਂ ਵਿੱਚ ਦਲਿਤਾਂ ਦੀ ਜਾਤ-ਪਾਤ ਦੇ ਆਧਾਰ 'ਤੇ ਬੇਇੱਜ਼ਤੀ ਕੀਤੀ ਗਈ ਸੀ ਜਾਂ ਜਿੰਨਾਂ ਵਿੱਚ ਨਾਸਤਿਕਾਂ ਨੂੰ ਗਾਲਾਂ ਕੱਢੀਆਂ ਗਈਆਂ ਸਨ। ਅਜਿਹੀਆਂ ਧਾਰਮਿਕ ਪੁਸਤਕਾਂ 'ਤੇ ਪਾਬੰਦੀ ਦੀ ਮੰਗ ਅਸੀਂ ਵੀ ਕਰਦੇ ਹਾਂ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜੇਕਰ ਕਿਸੇ ਧਾਰਮਿਕ ਪੁਸਤਕ ਵਿੱਚ ਨਾਸਤਿਕਾਂ ਜਾਂ ਦਲਿਤਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਹੈ ਤਾਂ ਅਜਿਹੀ ਸਮੱਗਰੀ ਪੁਸਤਕਾਂ ਵਿੱਚੋਂ ਕੱਢ ਦਿੱਤੀ ਜਾਵੇ ਜਾਂ ਕਢਵਾ ਦਿੱਤੀ ਜਾਵੇ। ਅਸੀਂ ਇਹ ਵੀ ਜਾਣਦੇ ਹਾਂ ਕਿ ਧਾਰਮਿਕ ਅਦਾਰੇ ਲੋਕਾਂ ਵਿੱਚ ਦੰਗੇ ਕਰਵਾਉਣ ਲਈ ਅਜਿਹੀ ਸਮੱਗਰੀ ਨੂੰ ਬਰਕਰਾਰ ਰੱਖਣ ਲਈ ਬਜਿੱਦ ਹੁੰਦੇ ਹਨ। ਉਹ ਕਹਿੰਦੇ ਹਨ ਕਿ ''ਇਹ ਸ਼ਬਦ ਸਾਡੇ ਧਾਰਮਿਕ ਆਗੂਆਂ ਦੇ ਮੂੰਹੋਂ ਉੱਚਰੇ ਹੋਏ ਹਨ। ਇਸ ਲਈ ਅਸੀਂ ਇਹ ਆਪਣੀਆਂ ਧਾਰਮਿਕ ਪੁਸਤਕਾਂ ਵਿੱਚੋਂ ਨਹੀ ਹਟਾਵਾਂਗੇ।'' ਇਸ ਕਾਰਨ ਕਰਕੇ  ਭਾਰਤ ਵਿੱਚ ਦੰਗਿਆਂ ਦੇ ਮਾਹੌਲ ਦੀ ਸਿਰਜਣਾ ਅਜਿਹੀਆਂ ਗੱਲਾਂ ਕਰਕੇ ਹੁੰਦੀ ਹੈ।

ਇੱਥੇ ਮੈਨੂੰ ਇੱਕ ਹੋਰ ਘਟਨਾ ਯਾਦ ਆਉਂਦੀ ਹੈ ਕਿ ਮੋਗੇ ਦੇ ਨਜ਼ਦੀਕ ਇੱਕ ਤਰਕਸ਼ੀਲ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਗੇਟ ਦੀ ਉਸਾਰੀ ਕਰਵਾ ਦਿੱਤੀ। ਮਿਸਤਰੀ ਨੇ ਉਸ ਗੇਟ 'ਤੇ ਇੱਕ ਧਾਰਮਿਕ ਚਿੰਨ ਬਣਾ ਦਿੱਤਾ ਅਤੇ ਤਰਕਸ਼ੀਲ ਵਿਅਕਤੀ ਨੇ ਮਿਸਤਰੀ ਨੂੰ ਉਸ ਚਿੰਨ ਨੂੰ ਮਿਟਾੳਣ ਲਈ ਕਿਹਾ ਜੋ ਉਸ ਦੀ ਤਰਕਸ਼ੀਲ ਸ਼ਵੀ ਨੂੰ ਖਰਾਬ ਕਰ ਰਿਹਾ ਸੀ। ਮਿਸਤਰੀ ਨੇ ਆਪਣੇ ਹੱਥੀਂ ਬਣਾਇਆ ਇਹ ਚਿੰਨ ਮਿਟਾਉਣ ਲਈ ਜੁਆਬ ਦੇ ਦਿੱਤਾ ਅਤੇ ਤਰਕਸ਼ੀਲ ਨੇ ਉਸਦੀ ਮਜ਼ਦੂਰੀ ਨਹੀਂ ਦਿੱਤੀ। ਇੱਥੇ ਮੇਰਾ ਦੱਸਣ ਦਾ ਭਾਵ ਹੈ ਕਿ ਧਾਰਮਿਕ ਵਿਅਕਤੀ ਤਾਂ ਆਪਣੇ ਹੱਥੀਂ ਬਣਾਏ ਧਾਰਮਿਕ ਚਿੰਨਾਂ ਨੂੰ ਮਿਟਾਉਣਾ ਵੀ ਪਾਪ ਸਮਝਦੇ ਹਨ। ਇਸ ਲਈ ਉਹ ਧਾਰਮਿਕ ਪੁਸਤਕਾਂ ਵਿੱਚ ਲਿਖੀ ਅਜਿਹੀ ਸਮੱਗਰੀ ਨੂੰ ਮਿਟਾੳਣ ਲਈ ਤਿਆਰ ਨਹੀਂ ਹੁੰਦੇ। ਅਸੀਂ ਜਾਣਦੇ ਹਾਂ ਕਿ ਹਜ਼ਾਰ ਦੋ ਹਜ਼ਾਰ ਸਾਲ ਪਹਿਲਾਂ ਮਨੁੱਖ ਕਬੀਲਿਆਂ ਵਿੱਚ ਹੀ ਰਹਿੰਦਾ ਸੀ। ਸਭਿਅਕ ਸਮਾਜ ਨਾਂ ਦੀ ਕੋਈ ਸੰਸਥਾ ਨਹੀਂ ਸੀ। ਉਸ ਸਮਾਜ ਵਿੱਚ ਪਸ਼ੂਆਂ ਨਾਲ ਸੰਭੋਗ ਅਤੇ ਆਪਸੀ ਰਿਸ਼ਤਿਆਂ ਦੇ ਘਾਣ ਵਰਗੀਆਂ  ਗੱਲਾਂ ਆਮ ਸਨ। ਦਲਿਤਾਂ ਨੂੰ ਹੀਣਾ ਸਮਝਣਾ ਅਤੇ ਉਹਨਾਂ ਨਾਲ ਬੁਰਾ ਵਰਤਾਓ ਕਰਨਾ, ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਦੇਣਾ, ਦਲਿਤਾਂ ਵਿੱਚੋਂ ਹੁਨਰੀ ਬੰਦਿਆਂ ਦੇ ਅੰਗੂਠੇ ਕਟਵਾ ਦੇਣਾ ਆਦਿ ਉਸ ਸਮੇਂ ਆਮ ਪ੍ਰਚਲਿਤ ਸੀ। ਪਰ ਅੱਜ ਦੇ ਸਮੇਂ ਵਿੱਚ ਤਾਂ ਅਸੀਂ ਸਾਰੇ ਭਾਈਚਾਰਾ ਹਾਂ।  ਸਾਨੂੰ ਅਜਿਹੇ ਚਿੰਨ ਜਿਹੜੇ ਦਲਿਤਾਂ ਵਿਰੁੱਧ ਘ੍ਰਿਣਾ ਪੈਦਾ ਕਰਦੇ ਹਨ, ਖਤਮ ਕਰ ਦੇਣੇ ਚਾਹੀਦੇ ਹਨ।

ਲੋਕਾਂ ਨੂੰ ਆਪਣੇ ਧਰਮ ਵਿੱਚ ਰਲਾਉਣ ਲਈ ਨਾਸਤਿਕਾਂ ਅਤੇ ਦੂਸਰਿਆਂ ਧਰਮਾਂ ਪ੍ਰਤੀ ਘਟੀਆ ਸ਼ਬਦਾਬਲੀ ਵਰਤਣਾ ਅੱਜ ਦੇ ਯੁੱਗ ਵਿੱਚ ਬਰਦਾਸ਼ਤਯੋਗ ਗੱਲਾਂ ਨਹੀਂ ਹਨ।

ਅੱਜ ਅਸੀਂ ਇੱਕੀਵੀਂ ਸਦੀ ਵਿੱਚ ਰਹਿ ਰਹੇ ਹਾਂ। ਮਨੁੱਖ ਚੰਨ 'ਤੇ ਪੈਰ ਧਰ ਚੁੱਕਾ ਹੈ ਅਤੇ ਚੰਦਰਮਾਂ ਅਤੇ ਹੋਰ ਗ੍ਰਹਿਾਂ 'ਤੇ ਬਸਤੀਆਂ ਵਸਾਉਣ ਦੀਆਂ ਸਕੀਮਾਂ ਬਣਾ ਰਿਹਾ ਹੈ। ਗ੍ਰੰਥਾਂ ਵਿੱਚ ਇਹ ਗੱਲਾਂ ਦਰਸਾਉਣਾ ਕਿ ਉਸ ਸਮੇਂ ਦੇ ਮਨੁੱਖ ਸੂਰਜ ਨੂੰ ਮੂੰਹ ਵਿੱਚ ਪਾ ਲੈਂਦੇ ਸਨ, ਬਗੈਰ ਕਿਸੇ ਯੰਤਰ ਦੇ ਹਵਾ ਵਿੱਚ ਉੱਡ ਜਾਂਦੇ ਸਨ, ਅੱਜ ਦੇ ਯੁੱਗ ਅਨੁਸਾਰ ਢੁੱਕਵੀਆਂ ਨਹੀਂ ਹਨ।  ਗੈਰ ਵਿਗਿਆਨਕ ਗੱਲਾਂ ਜੇ ਦਰਸਾਉਣੀਆਂ ਹੋਣ ਤਾਂ ਉਹਨਾਂ ਪਿੱਛੇ ਕੰਮ ਕਰਦੇ ਵਿਗਿਆਨਕ ਨਿਯਮਾਂ ਦੀ ਵੀ ਵਿਆਖਿਆ ਕਰਨੀ ਹੋਵੇਗੀ। ਸੋ, ਜੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਪੰਜਾਬ ਵਿੱਚ ਨਹੀਂ ਹੋਣੀ ਚਾਹੀਦੀ ਤਾਂ ਇਹ ਕਾਨੂੰਨੀ ਢੰਗ ਨਾਲ ਰੋਕਣੀ ਅਸੰਭਵ ਹੈ। ਇਸ ਲਈ ਕੁੱਝ ਹੋਰ ਕਦਮ ਉਠਾਉਣੇ ਪੈਣਗੇ। ਹਰੇਕ ਪਿੰਡ ਦੇ ਪੁਰਾਣੇ ਗ੍ਰੰਥਾਂ ਅਤੇ ਗੁਟਕਿਆਂ ਨੂੰ ਇਕੱਠੇ ਕਰਨ ਲਈ ਮੁੰਹਿਮਾਂ ਨਿਰੰਤਰ ਚਲਾਈਆਂ ਜਾਣ ਅਤੇ ਉੱਥੋਂ ਐਸ.ਜੀ.ਪੀ.ਸੀ. ਜਾਂ ਕਿਸੇ ਹੋਰ ਅਦਾਰੇ ਦੀਆਂ ਰਿਕਵਰੀ ਵੈਨਾਂ ਉਹਨਾਂ ਨੂੰ ਚੁੱਕ ਕੇ ਅੰਮ੍ਰਿਤਸਰ ਪਹੁੰਚਾਉਣ, ਜਿੱਥੇ ਇਹਨਾਂ ਦੇ ਡਿਸਪੋਜ਼ਲ ਦਾ ਪ੍ਰਬੰਧ ਕੀਤਾ ਜਾਵੇ।
 ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤੇ ਧਾਰਮਿਕ ਗ੍ਰੰਥਾਂ ਦੀ ਰਚਨਾ ਉਸ ਸਮੇਂ ਦੇ ਮਹਾਨ ਵਿਅਕਤੀਆਂ ਵੱਲੋਂ ਕੀਤੀ ਗਈ ਹੈ। ਇਸ ਲਈ ਉਹ ਸਾਰੇ ਸਾਡੇ ਸਤਿਕਾਰ ਦੇ ਪਾਤਰ ਹਨ।  ਸਿਰਫ਼ ਉਹਨਾਂ ਗ੍ਰੰਥਾਂ ਦੀ ਹੀ ਮੁੜ ਛਪਾਈ ਦੀ ਇਜ਼ਾਜਤ ਦਿੱਤੀ ਜਾਵੇ, ਜਿਹੜੇ ਸੋਧੇ ਹੋਏ ਹੋਣ। ਜਾਤਾਂ ਅਤੇ ਜਮਾਤਾਂ ਵਿੱਚ ਨਫ਼ਰਤ ਫੈਲਾਉਣ ਵਾਲੇ ਗ੍ਰੰਥਾਂ ਦੀ ਮੁੜ ਛਪਾਈ ਬੰਦ ਕੀਤੀ ਜਾਵੇ।

ਰਾਬਤਾ: +91 98887 87440

Comments

PhbFJ

Medicament prescribing information. Effects of Drug Abuse. <a href="https://prednisone4u.top">where buy cheap prednisone pill</a> in the USA. Everything information about meds. Get here. <a href=https://amp.en.vaskar.co.in/translate/1?to=ru&from=en&source=Medication%20information%20for%20patients.%20What%20side%20effects%3F%20%3Ca%20href%3D%22https%3A%2F%2Fviagra4u.top%22%3Eorder%20viagra%20pill%3C%2Fa%3E%20in%20Canada.%20Best%20about%20medicament.%20Get%20now.%20%0D%0A%3Ca%20href%3Dhttps%3A%2F%2Falchemy1911.com%2Fproduct%2Fprodigy%2F%23comment-14665%3EAll%20trends%20of%20drug.%3C%2Fa%3E%20%3Ca%20href%3Dhttps%3A%2F%2Factcycle.jp%2Fgourmet%2Fr359.html%23comment-59944%3EEverything%20about%20medicine.%3C%2Fa%3E%20%3Ca%20href%3Dhttps%3A%2F%2Falmohaimeed.net%2Fm%2Far%2F192%3EAll%20trends%20of%20medicines.%3C%2Fa%3E%20%20792f6fc%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85%20%D0%B4%D0%BB%D1%8F%20%D0%BF%D0%B0%D1%86%D0%B8%D0%B5%D0%BD%D1%82%D0%BE%D0%B2.%20%D0%9A%D0%B0%D0%BA%D0%B8%D0%B5%20%D0%BF%D0%BE%D0%B1%D0%BE%D1%87%D0%BD%D1%8B%D0%B5%20%D1%8D%D1%84%D1%84%D0%B5%D0%BA%D1%82%D1%8B%3F%20%3Ca%20href%3D%22https%3A%2F%2Fviagra4u.top%22%20%3E%20%D0%B7%D0%B0%D0%BA%D0%B0%D0%B6%D0%B8%D1%82%D0%B5%20%D1%82%D0%B0%D0%B1%D0%BB%D0%B5%D1%82%D0%BA%D1%83%20%D0%B2%D0%B8%D0%B0%D0%B3%D1%80%D1%8B%3C%20%2F%20a%20%3E%20%D0%B2%20%D0%9A%D0%B0%D0%BD%D0%B0%D0%B4%D0%B5.%20%D0%9B%D1%83%D1%87%D1%88%D0%B5%20%D0%B2%D1%81%D0%B5%D0%B3%D0%BE%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%20%D0%98%D0%B4%D0%B8%20%D1%81%D0%B5%D0%B9%D1%87%D0%B0%D1%81%20%D0%B6%D0%B5.%20%3Ca%20href%3Dhttps%3A%2F%2Falchemy1911.com%2Fproduct%20%2F%20prodigy%20%2F%20%23comment-14665%3E%D0%B2%D1%81%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D0%BD%D0%B0%D1%80%D0%BA%D0%BE%D1%82%D0%B8%D0%BA%D0%BE%D0%B2.%3C%20%2F%20a%3E%20%3Ca%20href%3Dhttps%3A%2F%2Factcycle.jp%20%2F%20gourmet%20%2F%20r359.html%23comment-59944%3E%D0%92%D1%81%D0%B5%20%D0%BE%20%D0%BC%D0%B5%D0%B4%D0%B8%D1%86%D0%B8%D0%BD%D0%B5.%3C%20%2F%20a%3E%20%3Ca%20href%3Dhttps%3A%2F%2Falmohaimeed.net%2Fm%20%2F%20ar%20%2F%20192%3E%D0%B2%D1%81%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D0%BB%D0%B5%D0%BA%D0%B0%D1%80%D1%81%D1%82%D0%B2%D0%B5%D0%BD%D0%BD%D1%8B%D1%85%20%D1%81%D1%80%D0%B5%D0%B4%D1%81%D1%82%D0%B2.%3C%20%2F%20a%3E%20792f6fc>Some news about drug.</a> <a href=http://budmag.org.ua/laminat-k260-checkerboard-oak-2-planki>Some information about meds.</a> <a href=https://www.coodingdessign.com/blockchain/gold-bullion-boss-predicts-500k-bitcoin-price-peg/#comment-5624>Best information about pills.</a> 2d24e00

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ