Mon, 09 December 2024
Your Visitor Number :-   7279148
SuhisaverSuhisaver Suhisaver

‘ਰਾਸ਼ਟਰ-ਪ੍ਰੇਮੀ’ ਬਨਾਮ ‘ਰਾਜ-ਧਰੋਹੀ' -ਸੁਕੀਰਤ

Posted on:- 29-08-2016

suhisaver

ਪਿਛਲੇ ਹਫ਼ਤੇ ਭਾਰਤ ਦੇ ਰੱਖਿਆ ਮੰਤਰੀ ਨੇ ਜਜ਼ਬਾਤੀ ਲੜਖੜਾਹਟ ਵਿੱਚ ਇਕ ਅਜਿਹਾ ਬਿਆਨ ਦੇ ਮਾਰਿਆ ਸੀ, ਜੋ ਕਿਸੇ ਦੇਸ ਦੇ ਕੇਂਦਰੀ ਮੰਤਰੀ ਤਾਂ ਕੀ ਉਸਦੇ ਕਿਸੇ ਉਚ-ਅਧਿਕਾਰੀ ਦੇ ਮੂੰਹੋਂ ਨਿਕਲਿਆ ਵੀ ਮੂਰਖਤਾਪੂਰਨ ਹੀ ਜਾਪਦਾ ਹੈ। ਸ੍ਰੀ ਮਨੋਹਰ ਪਰਿਕਰ ਨੇ ਗੁਆਂਢੀ ਦੇਸ ਪਾਕਿਸਤਾਨ ਨੂੰ ਨਰਕ ਦੇ ਤੁੱਲ ਕਿਹਾ ਸੀ, ਅਤੇ ਓਥੇ ਜਾਣ ਨੂੰ ਨਰਕ ਵਿੱਚ ਜਾਣ ਬਰਾਬਰ।

ਪਤਾ ਨਹੀਂ ਪਰਿਕਰ ਸਾਹਬ ਨੂੰ ਉਹ ‘ਨਰਕ’ ਦੇਖਣ ਦਾ ਇਤਫ਼ਾਕ ਹੋਇਆ ਹੈ ਜਾਂ ਨਹੀਂ, ਪਰ ਉਨ੍ਹਾਂ ਦੇ ਆਪਣੇ ਆਗੂ ਅਤੇ ਭਾਰਤ ਦੇ ਅਜੋਕੇ ਪਰਧਾਨ ਮੰਤਰੀ ਅਜੇ ਕੁਝ ਹੀ ਮਹੀਨੇ ਪਹਿਲਾਂ ਵਿਸ਼ੇਸ਼ ਤੌਰ ਤੇ ਓਸੇ ‘ਨਰਕ’ ਵਿੱਚ ਚਾਹ ਪੀਣ ਗਏ ਸਨ। ਰੱਖਿਆ ਮੰਤਰੀ ਨੇ ਉਨ੍ਹਾਂ ਨੇ ਇਹ ਫ਼ਤਵਾ ਕਿਸ ਆਧਾਰ ਉਤੇ ਦਿੱਤਾ ਇਹ ਉਹੀ ਜਾਨਣ। ਪਰ ਜਿਹੜੇ ਲੋਕਾਂ ਨੂੰ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਹੈ ਉਹ ਜਾਣਦੇ ਹਨ ਪਾਕਿਸਤਾਨ ਵੀ ਓਨਾ ਕੁ ਹੀ ਨਰਕ ਜਾਂ ਸਵਰਗ ਹੈ, ਜਿਨਾਂ ਸਾਡਾ ਦੇਸ।

ਧਨਾਢਾਂ ਲਈ ਇਹ ਦੋਵੇਂ ਹਮਸਾਏ ਮੁਲਕ ਸਵਰਗ ਵੀ ਹੋ ਸਕਦੇ ਹਨ , ਅਤੇ ਗਰੀਬਾਂ, ਘਟ-ਗਣਤੀਆਂ, ਜਾਂ ਅਖਾਉਤੀ ਨੀਵੀਂਆਂ ਜਾਤਾਂ ਲਈ ਏਥੇ ਰਹਿਣਾ ਨਰਕ ਸਮਾਨ ਵੀ ਹੋ ਸਕਦਾ ਹੈ। ਇਸ ਗਲ ਦੀ ਪੁਸ਼ਟੀ ਕਰਦੀਆਂ ਮਿਸਾਲਾਂ ਦੁਹਾਂ ਮੁਲਕਾਂ ਵਿੱਚ ਨਿਤ ਦਿਹਾੜੇ ਵਾਪਰਨ ਵਾਲੀਆਂ ਤਕਰੀਬਨ ਇਕੋ ਜਿਹੀਆਂ ਘਟਨਾਵਾਂ ਹਨ।

ਇਕ ਮਿਨਟ ਰੁਕਣਾ। ਮੈਂ ਪਾਕਿਸਤਾਨ ਦੀ ਤੁਲਨਾ ਭਾਰਤ ਨਾਲ ਕਰ ਦਿੱਤੀ ਹੈ। ਦੋਹਾਂ ਨੂੰ ਇਕੋ ਤਕੜੀ ਦੇ ਛਾਬਿਆਂ ਵਿੱਚ ਬਰੋਬਰ ਤੋਲ ਦਿੱਤਾ ਹੈ। ਤੇ ਸਿਰਫ਼ ਏਨਾ ਹੀ ਨਹੀਂ ਮੈਂ ਕੇਂਦਰੀ ਰੱਖਿਆ ਮੰਤਰੀ ਦੇ ਬਿਆਨ ਨੂੰ ‘ਮੂਰਖਤਾਪੂਰਨ’ ਕਹਿਣ ਦੀ ਹਿਮਾਕਤ ਵੀ ਕੀਤੀ ਹੈ। ਮੇਰੇ ਤੋਂ ਵੱਡਾ ਰਾਸ਼ਟਰ ਵਿਰੋਧੀ, ਰਾਜ-ਧਰੋਹੀ ਕੌਣ ਹੋ ਸਕਦਾ ਹੈ? ਮੈਨੂੰ ਫੌਰਨ ਅੰਦਰ ਕਰ ਦਿੱਤਾ ਜਾਣਾ ਚਾਹੀਦਾ ਹੈ, ਮੇਰੇ ਉਤੇ ਰਾਜ-ਧਰੋਹ ਦਾ ਮੁਕਦਮਾ ਥੋਪਿਆ ਜਾਣਾ ਚਾਹੀਦਾ ਹੈ। ਪਰ ਮੇਰੀ ਖੁਸ਼ਕਿਸਮਤੀ ਕਹਿ ਲਉ ਕਿ ਮੈਂ ਛੋਟੇ ਜਿਹੇ ਸੂਬੇ ਦੀ, ਛੋਟੀ ਜਿਹੀ ਪਾਠਕ ਗਿਣਤੀ ਨੂੰ ਮੁਖਾਤਬ ਹੋਣ ਵਾਲਾ, ਅਦਨਾ ਜਿਹਾ ਲੇਖਕ ਹਾਂ ਅਤੇ ਇਸ ਕਾਰਨ ਕਿਸੇ ਦਾ ਧਿਆਨ ਮੇਰੇ ਵਲ ਕੇਂਦਰਤ ਨਹੀਂ। ਵਰਨਾ ਜਿਸ ਵਰਜਣਾ ਨੂੰ ਮੈਂ ਉਪਰੋਕਤ ਸਤਰਾਂ ਵਿੱਚ ਪਾਰ ਕੀਤਾ ਹੈ , ਅੱਜਕੱਲ ਤਾਂ ਉਸਤੋਂ ਕਿਤੇ ਉਰ੍ਹੇ ਰਹਿਣ ਵਾਲਿਆਂ ਉਤੇ ਵੀ ਮੁਕੱਦਮੇ ਚਲਾਉਣ, ਉਨ੍ਹਾਂ ਉਤੇ ਹਮਲੇ ਕਰਨ ਦਾ ਮਾਹੌਲ ਸਿਰਜਿਆ ਜਾ ਚੁੱਕਾ ਹੈ।

ਅਜੇ ਦੋ ਹਫ਼ਤੇ ਪਹਿਲਾਂ ਪੱਤਰਕਾਰ ਸੀਮਾ ਮੁਸਤਫ਼ਾ ਉਤੇ ਰਾਜ-ਧਰੋਹ ਦਾ ਮੁਕਦਮਾ ਥੋਪਿਆ ਗਿਆ ਹੈ। ਸਿਰਫ਼ ਇਸ ਆਧਾਰ ਉਤੇ ਕਿ ਉਹ ਇਕ ਅਜਿਹੇ ਸਮਾਗਮ ਦਾ ਸੰਚਾਲਨ ਕਰ ਰਹੀ ਸੀ, ਜਿਥੇ ਕਸ਼ਮੀਰ ਬਾਰੇ ਬਹਿਸ ਹੋ ਰਹੀ ਸੀ। ਯਾਨੀ, ਹੁਣ ਕਿਸੇ ਭਖਵੇਂ ਮੁਦੇ ਉਤੇ ਬਹਿਸ ਕਰਨਾ ਜਾਂ ਉਸ ਬਾਰੇ ਸਰਕਾਰ ਤੋਂ ਉਲਟ ਰਾਏ ਰਖਣਾ ਹੀ ਖਤਰਨਾਕ ਨਹੀਂ, ਅਜਿਹੀ ਬਹਿਸ ਦਾ ‘ਮਾਡਰੇਟਰ’ ਹੋਣਾ ਵੀ ਰਾਜ-ਧਰੋਹ ਹੈ।

ਅਤੇ ਲੰਘੇ ਹਫ਼ਤੇ ਕਰਨਾਟਕਾ ਵਿੱਚ ਭਾਜਪਾ ਦੇ ਸਰਗਰਮ ਆਗੂ ਅਤੇ ਵਕੀਲ ਵਿਠਲ ਗੌਡਾ ਨੇ ਫਿਲਮ ਅਦਾਕਾਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਮਿਆ ਉਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਸ ਉਤੇ ਰਾਜ-ਧਰੋਹ ਦਾ ਮੁਕਦਮਾ ਚਲਾਇਆ ਜਾਵੇ । ਉਸਦੇ ਰਾਜ-ਧਰੋਹ ਦਾ ਸਬੂਤ ਇਹ ਹੈ ਕਿ ਉਹ ਹੁਣੇ ਹੁਣੇ ਸਾਰਕ ਦੇ ਨੌਜਵਾਨ ਪਾਰਲੀਮੈਂਟ ਮੈਂਬਰਾਂ ਦੀ ਮਿਲਣੀ ਤਹਿਤ ਪਾਕਿਸਤਾਨ ਹੋ ਕੇ ਆਈ ਹੈ ਅਤੇ ਉਸਨੇ ਰੱਖਿਆ ਮੰਤਰੀ ਦੇ ‘ਪਾਕਿਸਤਾਨ ਨਰਕ ਹੈ’ ਵਾਲੇ ਬਿਆਨ ਨਾਲ ਅਸਹਿਮਤੀ ਪਰਗਟ ਕਰਦਿਆਂ ਕਿਹਾ ਹੈ, “ ਪਾਕਿਸਤਾਨ ਨਰਕ ਨਹੀਂ ਹੈ। ਪਾਕਿਸਤਾਨ ਦੇ ਲੋਕ ਸਾਡੇ ਪ੍ਰਤੀ ਚੰਗੀ ਭਾਵਨਾ ਰਖਦੇ ਹਨ ਅਤੇ ਉਨ੍ਹਾਂ ਸਾਡੀ ਮਹਿਮਾਨਨਵਾਜ਼ੀ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ”। ਇਸ ਬਿਆਨ ( ਜਿਸ ਨਾਲ ਪਾਕਿਸਤਾਨ ਹੋ ਕੇ ਆਉਣ ਵਾਲਾ ਹਰ ਜਣਾ ਸਿਰਫ਼ ਸਹਿਮਤੀ ਹੀ ਪ੍ਰਗਟਾਵੇਗਾ) ਨੇ ਅਖਿਲ-ਭਾਰਤੀ ਵਿਦਿਆਰਥੀ ਪਰੀਸ਼ਦ ਦੇ ‘ਰਾਸ਼ਟਰ-ਪ੍ਰੇਮੀ’ ਬਾਦਬਾਨਾਂ ਵਿੱਚ ਏਨੀ ਫ਼ੂਕ ਭਰੀ ਹੈ ਕਿ ਸਾਰੇ ਕਰਨਾਟਕਾ ਵਿੱਚ ਰਾਮਿਆ ਨੂੰ ‘ਦੇਸ਼-ਧਰੋਹੀ’ ਕਰਾਰਨ ਦੇ ਮੁਜ਼ਾਹਰੇ ਸ਼ੁਰੂ ਹੋ ਚੁਕੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਜਾਂ ਤਾਂ ਮੁਆਫ਼ੀ ਮੰਗੇ ਜਾਂ ਭਾਰਤ ਛਡ ਕੇ ਪਾਕਿਸਤਾਨ ਚਲੀ ਜਾਵੇ।

ਜੇ ਸਾਡੇ ਦੇਸ ਦੇ ਹਾਲਾਤ ਏਨੇ ਮਾੜੇ ਨਾ ਹੁੰਦੇ, ਜਿੰਨੇ ਪਿਛਲੇ ਦੋ ਸਾਲਾਂ ਤੋਂ ਹੋ ਗਏ ਹਨ, ਤਾਂ ਸ਼ਾਇਦ ਇਨ੍ਹਾਂ ਸਾਰੀਆਂ ਗੱਲਾਂ ਨੂੰ ਕੁਝ ਸਿਰਫਿਰਿਆਂ ਦੀਆਂ ਮੂਰਖਤਾ ਮੰਨ ਕੇ ਅਣਗੌਲਿਆਂ ਕੀਤਾ ਜਾ ਸਕਦਾ ਸੀ। ਪਰ ਜਦੋਂ ਕੇਂਦਰੀ ਮੰਤਰੀਆਂ ਵਰਗੇ ਰੁਤਬਾ-ਨਸ਼ੀਨ ਅਧਿਕਾਰੀ ਇੰਜ ਅਵਾ ਤਵਾ ਬੋਲਣ ਲਗ ਪੈਣ ਤਾਂ ਹੇਠਲੀ ਪਧਰ ਉਤੇ ਫੈਲ ਰਹੇ ਇਸ ਜ਼ਹਿਰ ਨੂੰ ਅਖੋਂ ਪਰੋਖੇ ਕਰਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ, ਅਤੇ ਹੋ ਰਿਹਾ ਹੈ। ਰਾਸ਼ਟਰ-ਪ੍ਰੇਮ ਦੀ ਇਕ ਨਵੀਂ ਪਰਿਭਾਸ਼ਾ ਸਿਰਜੀ ਜਾ ਰਹੀ ਹੈ ਜਿਸ ਦੀਆਂ ਅਜੀਬੋ-ਗਰੀਬ ਕਸੌਟੀਆਂ ਮਿਥੀਆਂ ਜਾ ਰਹੀਆਂ ਹਨ। ਝਾਰਖੰਡ ਦੇ ਮੁਖ ਮੰਤਰੀ ਰਘੁਬਰ-ਦਾਸ ਨੇ ਅਜੇ ਪਿਛਲੇ ਹਫ਼ਤੇ ਹੀ ਕਿਹਾ ਹੈ ਕਿ ਜਿਹੜੇ ਲੋਕ ਭਾਰਤ ਨੂੰ ਆਪਣਾ ਦੇਸ ਸਮਝਦੇ ਹਨ, ਉਨ੍ਹਾਂ ਲਈ ਗਊ ਨੂੰ ਮਾਂ ਸਮਾਨ ਮੰਨਣਾ ਜ਼ਰੂਰੀ ਹੈ। ਇਸ ਕਸੌਟੀ ਅਨੁਸਾਰ ਗਊ-ਮਾਸ ਖਾਣ ਵਾਲਿਆਂ ਦੀ ਗਲ ਤਾਂ ਲਾਂਭੇ ਰਹੀ, ਹਰ ਉਹ ਤਰਕਸ਼ੀਲ ਮਨੁਖ ਵੀ ਭਾਰਤ ਤੋਂ ਛੇਕਿਆ ਜਾਣਾ ਚਾਹੀਦਾ ਹੈ ਜੋ ਗਾਂ ਨੂੰ ਮਹਿਜ਼ ਇਕ ਦੁਧਾਰੂ ਜਾਨਵਰ ਸਮਝਦਾ ਹੈ, ਕੋਈ ਮਾਤਾ-ਸ਼ਾਤਾ ਨਹੀਂ।

ਇਕ ਪਾਸੇ ਕਸ਼ਮੀਰ ਬਲ ਰਿਹਾ ਹੈ, ਅੱਗ ਡੇਢ ਮਹੀਨੇ ਦੇ ਵਕਫ਼ੇ ਪਿਛੋਂ ਵੀ ਕਾਬੂ ਨਹੀਂ ਆ ਰਹੀ ਤੇ ਦੂਜੇ ਪਾਸੇ ‘ਰਾਸ਼ਟਰ-ਭਗਤੀ’ ਦੀਆਂ ਇਹ ਨਵੀਂਆਂ ਕਸੌਟੀਆਂ ਘੜੀਆਂ ਜਾ ਰਹੀਆਂ ਹਨ, ‘ਤਿਰੰਗਾ ਯਾਤਰਾ’ ਵਰਗੇ ਢਕੋਸਲਿਆਂ ਨਾਲ ਜਨਤਾ ਦਾ ਧਿਆਨ ਹੋਰਥੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਰੇ ਮਾਹੌਲ ਵਿੱਚ ਇਸ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਸ਼ਟਰ ਪ੍ਰੇਮੀ ਸਿਰਫ਼ ਉਹ ਹੈ ਜੋ ਸੰਘ, ਭਾਜਪਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਵਰਗੀਆਂ ਉਸਦੀਆਂ ਹੇਠਲੀਆਂ ਇਕਾਈਆਂ ਦੀ ਵਿਚਾਰਧਾਰਾ ਦਾ ਧਾਰਨੀ ਹੈ। ਅਤੇ ਨਾਲ ਹੀ ਇਹ ਭੰਬਲ-ਭੂਸਾ ਪਾਇਆ ਜਾ ਰਿਹਾ ਹੈ ਕਿ ਵੇਲੇ ਦੀ ਸਰਕਾਰ ਦੀ ਕਿਸੇ ਵੀ ਕਿਸਮ ਦੀ ਆਲੋਚਨਾ ਕਰਨਾ ‘ਰਾਜ-ਧਰੋਹ’ ਹੈ। ਸ਼ੁਰੂ ਸ਼ੁਰੂ ਵਿੱਚ ਪਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰਨ ਵਾਲੇ ਉਤੇ ਸੰਘ-ਪਰਵਾਰੀਏ ‘ਰਾਜ-ਧਰੋਹ’ ਦੇ ਖੁਰ ਚੁਕ ਕੇ ਪੈ ਜਾਂਦੇ ਸਨ , ਪਰ ਹੁਣ ਕਿਸੇ ਵੀ ਲੀਡਰ ਜਾਂ ਮੰਤਰੀ ਦੇ ਬਿਆਨ ਦੀ ਆਲੋਚਨਾ ਨੂੰ ‘ਰਾਜ-ਧਰੋਹ’ ਗਰਦਾਨਿਆ ਜਾ ਰਿਹਾ ਹੈ।

ਪਿਛਲੇ ਵਰ੍ਹੇ ਜਿਸ ਵਾਤਾਵਰਣ ਨੂੰ ‘ਅਸਹਿਣਸ਼ੀਲਤਾ’ ਦਾ ਮਾਹੌਲ ਦਸਦਿਆਂ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਆਪਣੇ ਇਨਾਮ ਮੋੜਨੇ ਸ਼ੁਰੂ ਕੀਤੇ ਸਨ, ਉਹ ਹੁਣ ਸਾਡੇ ਮੁਲਕ ਦੀ ਫਿਜ਼ਾ ਵਿੱਚ ਚੰਗੀ ਤਰ੍ਹਾਂ ਬਿਠਾ ਦਿੱਤਾ ਗਿਆ ਹੈ। ਘਟਗਿਣਤੀਆਂ ਉਤੇ ਹਮਲਿਆਂ ਦੇ ਭੈਅ ਦੀ ਤਲਵਾਰ, ਦਲਿਤਾਂ ਉਤੇ ਅਤਿਆਚਾਰ ਅਤੇ ਹਰ ਸਰਕਾਰ-ਆਲੋਚਕ ਵਿਚਾਰਧਾਰਾ ( ਮਾਓਵਾਦੀਆਂ ਵਰਗੇ ਸਿਰੇ ਦੇ ਖੱਬੇਪੱਖੀਆਂ ਤੋਂ ਲੈ ‘ਅੇਮਨੇਸਟੀ ਇੰਟਰਨੈਸ਼ਨਲ’ ਵਰਗੇ ਪੱਛਮ-ਪ੍ਰਸਤ ਸੰਸਥਾਨਾਂ ਤਕ) ਨੂੰ ਦਬਾਉਣ ਦੀਆਂ ਘਟਨਾਵਾਂ ਆਮ ਹੋ ਚੁਕੀਆਂ ਹਨ। ਸ਼ਾਇਦ ਸਰਕਾਰ ਦਾ ਪੈਂਤੜਾ ਹੀ ਇਹੋ ਹੈ ਕਿ ਅਜਿਹੇ ਹਮਲਿਆਂ ਨੂੰ ਲਗਾਤਾਰ ਅਤੇ ਤਾਬੜਤੋੜ ਜਾਰੀ ਰੱਖਿਆ ਜਾਵੇ ਤਾਂ ਜੋ ਹੌਲੀ ਹੌਲੀ ਲੋਕਾਂ ਨੂੰ ਇਹ ਸਭ ਆਮ ਵਰਤਾਰਾ ਹੀ ਜਾਪਣ ਲਗ ਪਵੇ ਅਤੇ ਉਹ ਅਖਬਾਰਾਂ ਵਿੱਚ ਬਲਾਤਕਾਰ ਜਾਂ ਚੋਰੀ/ਕਤਲਾਂ ਦੀਆਂ ਰੋਜ਼ ਛਪਣ ਵਾਲੀਆਂ ਖਬਰਾਂ ਵਾਂਗ ਇਨ੍ਹਾਂ ਗੱਲਾਂ ਨੂੰ ਵੀ ਹੋਊ-ਪਰ੍ਹੇ ਕਰ ਦਿਆ ਕਰਨ। ਇਕੋ ਵੇਲੇ ਕਈ ਸੁਰਾਂ ਵਿੱਚ ਬੋਲ ਕੇ ਭੰਬਲਭੂਸਾ ਪਾਈ ਰਖਣ ਵਾਲੀ ਸਾਡੀ ਸਰਕਾਰ ਦਾ ਉਪਰਾਲਾ ਹੈ ਕਿ ‘ਰਾਸ਼ਟਰ-ਪ੍ਰੇਮ’ ਦੇ ਨਵੇਂ ਪੈਮਾਨੇ ਸਿਰਜ ਕੇ ਜਨਤਾ ਅੰਦਰਲੀ ਸੰਵੇਦਨਸ਼ੀਲਤਾ ਜਾਂ ਰੋਹ-ਭਾਵਨਾ ਹੀ ਖੁੰਢੀ ਕਰ ਦਿੱਤੀ ਜਾਵੇ।

ਆਪਣੀ ਇਸ ਯੋਜਨਾ ਵਿੱਚ ਸਰਕਾਰ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਉਸਦੀ ਦੋਗਲੀ ਚਤਰਾਈ ਅਤੇ ਜਬਰ ਉਤੇ ਨਿਰਭਰ ਹੈ। ਭਾਰਤ ਦੇ ਬਹੁ-ਧਰਮੀ ਅਤੇ ਬਹੁ-ਰੰਗੇ ਖਾਸੇ ਨੂੰ ਬਚਾ ਕੇ ਰੱਖਣ ਵਿੱਚ ਅਸੀ ਕਿੰਨੇ ਕੁ ਸਫ਼ਲ ਹੁੰਦੇ ਹਾਂ, ਇਹ ਸਾਡੇ ਸਿਰੜ ਅਤੇ ਸੰਘਰਸ਼ ਦਾ ਇਮਤਿਹਾਨ ਹੈ।

Comments

rajinder

sukirat ji ise tra deean likhtan dee lod hai aaj de sme ch

Inder paul

Ese tarah likhde raho

ਜੋਗਿੰਦਰ ਸਿੰਘ ਮੋਹ

ਹੁਣ ਵੇਲਾ ਹੱਥਾਂ ਚ ਹੱਥ ਪਾ ਕੇ ਰਲ ਮਿਲ ਫਿਰਕੂ ਦੁਸ਼ਮਣ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਏ

h Singh

ਫਾਸ਼ੀਵਾਦ ਦੇ ਇਸ ਫਨੀਅਰ ਨੂੰ ਵਿਰਾਟ ਰੂਪ ਧਾਰਨ ਤੋਂ ਜਿਸ ਵਜ੍ਹਾ ਨੇ ਧਿਮੀ ਚਾਲ ਕੀਤਾ ਹੋਇਅਾ ਹੈ ਉਹ ਹੈ ਕਿਸੇ ਨਾਂ ਕਿਸੇ ਸੂਬੇ ਵਿੱਚ ਆ ਰਹੀਆ ਚੋਣਾਂ। ਦਿੱਲੀ ਦੀ ਹਾਰ ਅਤੇ ਹੁਣ ਆ ਰਹੀੳਾ ਕਈ ਚੋਣਾਂ ਇਨ੍ਹਾਂ ਨੂੰ ਜ਼ਰਾ ਕੁ ਸੰਭਲ ਕੇ ਚੱਲਣ ਲਈ ਮਜ਼ਬੂਰ ਕਰਦੀਅਾਂ ਹਨ। 2019 ਤੱਕ ਜੇ ਹਾਲਾਤ ਇਹ ਹੀ ਰਹੇ ਤਾਂ ਇਹ ਅਾਪਣਾ ਅਾਖਰੀ ਹਥਿਅਾਰ "ਅੈਮਰਜੈਂਸੀ" ਵੀ ਲਗਾ ਸਕਦੇ ਹਨ। ਫਿਰ ਚੋਣਾਂ ਦਾ ਝਗੜਾ ਹੀ ਨਹੀ ਰਹੇਗਾ।

Gulzar singh pandher

ਦੇਸ ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਸਾਨੂੰ ਲੋਕ ਹਾਣੀਆ.. ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆ.. ਬਈ ਅਸੀਂ........ ।

Stepbeivy

Viagra Online Without Persciption generic cialis 5mg Viagra Sans Ordonnance Belgique Buy Cialis Comprar Cialis Generico Foro

penreli

Amoxicillin Chewable Peppermint Tablets Ingredients https://agenericcialise.com/ - buy cialis online from india viagra cuanto vale Cialis cialis order online canada

buy cialis online without prescription

Cheapest Viagra Anywhere nobPoecy https://artsocialist.com/ - Cialis arrackontoke Dutasteride Bph Pharmacy Natadync cheap generic cialis cymnannami cialis 5mg cp

Cuccunk

fabricacion de kamagra nobPoecy generic name for cialis arrackontoke Levitra Eye Side Effects

Cuccunk

cheap cialis no prescription

soifaby

priligy fda approval Skin tags are one of the less frequent signs of PCOS, although they do happen

Security Code (required)

Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ