Tue, 10 September 2024
Your Visitor Number :-   7220280
SuhisaverSuhisaver Suhisaver

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਦੇ ਨਾਂਅ ਖੁੱਲ੍ਹੀ ਚਿੱਠੀ –ਗੁਰਮੁਖ ਸਿੰਘ

Posted on:- 06-11-2012

suhisaver

ਵਿਸ਼ਾ: ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ ਵੱਲੋਂ ਕਰਵਾਏ ਫ਼ੰਕਸ਼ਨ ਦੌਰਾਨ ਹੋਈ ਹੁੱਲੜਬਾਜ਼ੀ ਸਬੰਧੀ।
 
ਸਤਿਕਾਰਯੋਗ ਵਾਈਸ ਚਾਂਸਲਰ ਸਾਹਿਬ,
 
ਜਿਵੇਂ ਕਿ ਆਪ ਜੀ ਜਾਣਦੇ ਹੀ ਹੋ ਕਿ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ਵੱਲੋਂ ਤਿੰਨ ਰੋਜ਼ਾ ਫ਼ੈਸਟੀਵਲ ਕਰਵਾਇਆ ਗਿਆ ਹੈ। ਮੈਂ ਇਸ ਤਿੰਨ ਰੋਜ਼ਾ ਫ਼ੈਸਟੀਵਲ ਨੂੰ ਨੇੜਿਓਂ ਤੱਕਿਆ ਹੈ। ਤਿੰਨ ਸੰਗੀਤਮਈ ਸ਼ਾਮਾਂ ਵਿੱਚ ਤਾਂ ਤੁਸਾਂ ਖੁਦ ਵੀ ਸ਼ਿਰਕਤ ਕੀਤੀ ਹੈ। ਮੈਨੂੰ ਇਸ ਯੂਨੀਵਰਸਿਟੀ ਵਿੱਚ ਬਤੌਰ ਵਿਦਿਆਰਥੀ ਅਤੇ ਬਤੌਰ ਅਧਿਆਪਕ ਵਿਚਰਦਿਆਂ ਤਕਰੀਬਨ ਪੰਦਰਾਂ ਸਾਲ ਹੋ ਗਏ ਹਨ।

ਮੈਨੂੰ ਇਹ ਕਹਿਣ ਵਿੱਚ ਜ਼ਰਾ ਵੀ ਝਿਜਕ ਨਹੀਂ ਕਿ ਜਿਸ ਤਰ੍ਹਾਂ ਸਾਊ ਸੁਚੱਜੀਆਂ ਕਦਰਾਂ ਦਾ ਘਾਣ ਇਸ ਫ਼ੈਸਟੀਵਲ ਦੌਰਾਨ ਹੋਇਆ, ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ। ਹੁਣ ਇਸ ਫ਼ੰਕਸ਼ਨ ਨੂੰ ਸੋਚਦਿਆਂ ਇਹ ਮਹਿਸੂਸ ਹੋ ਰਿਹਾ ਕਿ ਜੇ ਯੂਨੀਵਰਸਿਟੀ ਵਿੱਚ ਕੁੜੀਆਂ ਨਾਲ ਇਸ ਤਰ੍ਹਾਂ ਦਾ ਵਰਤਾ ਹੋ ਸਕਦਾ ਤਾਂ ਮੇਰੀ ਧੀ, ਜਿਸ ਨੇ ਥੋੜੇ ਹੀ ਸਾਲਾਂ ਵਿੱਚ ਜੁਆਨ ਹੋ ਜਾਣਾ, ਕਿੱਥੇ ਸੁਰੱਖਿਅਤ ਹੋਵੇਗੀ। ਜਿਸ ਤਰ੍ਹਾਂ ਦੀ ਗਾਇਕੀ (ਗੁਰਦਾਸ ਮਾਨ ਦੀ ਨਹੀਂ) ਸਥਾਪਿਤ ਅਤੇ ਸਿਖਾਂਦਰੂ ਗਾਇਕਾਂ ਵੱਲੋਂ ਸਟੇਜ ਤੋਂ ਗਾਈ ਗਈ ਹੈ, ਉਹ ਇਸ ਕਦਰ ਔਰਤ ਵਿਰੋਧੀ ਸੀ ਕਿ ਸੁਣ ਸੁਣ ਕੇ ਸ਼ਰਮ ਆ ਰਹੀ ਸੀ।

ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਇਹ ਸਭ ਉਸ ਯੂਨੀਵਰਸਿਟੀ ਵਿੱਚ ਵਾਪਰਿਆ ਹੈ, ਜਿਹੜੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀਆਂ ਨਰੋਈਆਂ ਕਦਰਾਂ ਨੂੰ ਸਾਂਭਣ ਲਈ ਸਮਰਪਤ ਹੈ। ਤੁਸੀਂ ਇਸ ਅਹਿਸਾਸ ਨੂੰ ਖੁਦ ਵੀ ਉਦੋਂ ਜ਼ਰੂਰ ਹੰਢਾਇਆ ਹੋਵੇਗਾ, ਜਦੋਂ ਜਲ ਬੈਂਡ ਲੇਟ ਸੀ ਤੇ ਕੁਝ ਲੜਕੇ ਸਟੇਜ ’ਤੇ ਤੁਹਾਡੀ ਹਾਜ਼ਰੀ ਵਿੱਚ ਨੀਵੇਂ ਦਰਜੇ ਦਾ ਗਾਇਨ/ਗੱਲਾਂ ਪੰਜਾਬੀ ਯੂਨੀਵਰਸਿਟੀ ਦੇ ਯੂਥ ਨੂੰ ਪਰੋਸ ਰਹੇ ਸਨ। ਪੰਜਾਬੀ ਗਾਇਕੀ ਵਿੱਚ ਜੋ ਵਾਪਰ ਰਿਹਾ ਹੈ, ਉਸ ਨੂੰ ਰੋਕਣਾ ਸ਼ਾਇਦ ਸਾਡੇ ਵੱਸ ਵਿੱਚ ਨਹੀਂ, ਪਰ ਇਹ ਯੂਨੀਵਰਸਿਟੀ ਵਿੱਚ ਨਾ ਵਾਪਰੇ, ਇਹ ਸਾਡੇ ਵੱਸ ਵਿੱਚ ਜ਼ਰੂਰ ਹੈ। ਕੀ ਯੂਨੀਵਰਸਿਟੀ ਆਪਣੇ ਵਿਹੜੇ ਵਿੱਚ ਪੈਣ ਵਾਲੇ ਬੋਲਾਂ ਲਈ ਏਨੀ ਹੀ ਗੈਰ-ਸੰਜੀਦਾ ਹੈ, ਇਸ ਤਰ੍ਹਾਂ ਜਾਪਦਾ ਤਾਂ ਨਹੀਂ। ਫ਼ਿਰ ਇਸ ਤਰ੍ਹਾਂ ਕਿਉਂ ਵਾਪਰਿਆ, ਇਸ ਦੀ ਤਲਾਸ਼ ਕਰਨੀ ਹੀ ਬਣਦੀ ਹੈ।
          

ਇਹ ਤਾਂ ਹੋਈ ਸਟੇਜ ਤੋਂ ਗਾਇਨ/ਬੋਲ ਦੀ ਗੱਲ ਹੈ। ਸਟੇਜ ਤੋਂ ਬਾਹਰ ਰਸਤਿਆਂ ਵਿੱਚ ਲੜਕੀਆਂ ਨਾਲ ਜੋ ਵਾਪਰਿਆ, ਖਾਸ ਤੌਰ ’ਤੇ ਸ਼ਾਮ ਦੇ ਫ਼ੰਕਸ਼ਨਾਂ ਵੇਲੇ, ਉਹ ਤਾਂ ਹੋਰ ਵੀ ਪਰੇਸ਼ਾਨ ਕਰਨ ਵਾਲਾ ਹੈ। ਕੁੜੀਆਂ ਗੁਰਦਾਸ ਮਾਨ ਦੇ ਪ੍ਰੋਗਰਾਮ ਤੋਂ ਬਾਅਦ ਬੱਸਾਂ ਵਿੱਚ ਹੋਸਟਲਾਂ ਲਈ ਰਵਾਨਾ ਹੋਈਆਂ ਤਾਂ ਮੁੰਡੀਰ ਦੀਆਂ ਸੰਘ ਪਾੜਨ ਵਾਲੀਆਂ ਆਵਾਜ਼ਾਂ ਬੁਲਟ ਮੋਟਰ ਸਾਈਕਲਾਂ ਦੀਆਂ ਕੰਨ ਪਾੜਵੀਂ ਆਵਾਜ਼ਾਂ ਸਹਿਤ ਉਨ੍ਹਾਂ ਦੇ ਨਾਲ ਨਾਲ ਸਨ।  

ਬੱਸ ਸੱਤ ਨੰਬਰ ਹੋਸਟਲ ਦੇ ਅੱਗੇ ਰੁਕੀ ਤਾਂ ਮੁੰਡਿਆਂ ਦਾ ਹਜ਼ੂਮ ਉੱਥੇ ਇਕੱਠਾ ਹੋ ਗਿਆ, ਚੀਕਾਂ ਅਸ਼ਲੀਲ ਬੋਲਾਂ ਦਾ ਸਾਹਮਣਾ ਉਹ ਆਪਣੀ ਹੀ ਯੂਨੀਵਰਸਿਟੀ ਵਿੱਚ ਆਪਣੇ ਹੀ ਹੋਸਟਲ ਦੇ ਸਾਹਮਣੇ ਕਰ ਰਹੀਆਂ ਸਨ। ਸਭ ਵੱਡਿਆਂ ਲਈ ਇਹ ਵਰਤਾਰਾ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਯੂਨੀਵਰਸਿਟੀ ਤੋਂ ਬਾਹਰਲੀ ਮੁੰਡੀਰ ਇਸ ਔਰਤ-ਵਿਰੋਧੀ ਵਰਤਾਰੇ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੀ ਸੀ। ਕਿਸੇ ਕਿਸਮ ਦੀ ਕੋਈ ਸਕਿਊਰਿਟੀ ਕੁੜੀਆਂ ਦੇ ਨਾਲ ਨਹੀਂ ਸੀ।  ਤਿੰਨ ਲੜਕੀਆਂ (ਸ਼ਾਇਦ ਬਾਹਰੋਂ ਸਨ) ਕਾਹਲੀ ਕਾਹਲੀ ਤੁਰੀਆਂ ਜਾ ਰਹੀਆਂ ਸਨ, ਮੁੰਡਿਆਂ ਦੇ ਝੁੰਡ ਉਨ੍ਹਾਂ ਨੂੰ ਅਸ਼ਲੀਲ ਬੋਲਾਂ ਨਾਲ ਸ਼ਰਮਸਾਰ ਕਰ ਰਹੇ ਸਨ। ਕੁਝ ਵੀ ਵਾਪਰ ਸਕਦਾ ਸੀ, ਰੱਬ ਦਾ ਸ਼ੁਕਰ ਹੈ ਕਿ ਕੁਝ ਵਾਪਰਿਆ ਨਹੀਂ। ਪਰ ਹਮੇਸ਼ਾਂ ਇਸ ਤਰ੍ਹਾਂ ਨਹੀਂ ਹੁੰਦਾ। ਸ਼ਰਾਬ ਦੇ ਨਸ਼ੇ ਦੀ ਬੋਅ ਜਦੋਂ ਚਾਰੇ ਪਾਸਿਓਂ ਆ ਰਹੀ ਹੋਵੇ ਤਾਂ ਚੰਗੇ ਦੀ ਆਸ ਕਰਨੀ ਸੱਚਾਈ ਤੋਂ ਪਾਸਾ ਮੋੜਨਾ ਹੁੰਦਾ ਹੈ। ਬਾਹਰਲੇ ਲੋਕਾਂ ਨੂੰ ਯੂਨੀਵਰਸਿਟੀ ਵਿੱਚ ਆਉਣ ਦੀ ਖੁੱਲ੍ਹ ਦੇਣਾ ਸ਼ਾਇਦ ਸਾਡੀ ਭੁੱਲ ਹੀ ਸੀ। ਸਾਡੀ ਯੂਨੀਵਰਸਿਟੀ ਅਤੇ ਸਾਡੇ ਵਿਦਿਆਰਥੀਆਂ ਨੂੰ ਟਿਕਟਾਂ ਦੀ ਵਿਕਰੀ ਛੱਡ ਕੇ ਵਿੱਤੀ ਸਰੋਤਾਂ ਦੀ ਭਾਲ ਲਈ ਹੋਰ ਬਦਲ ਤਲਾਸ਼ਣੇ ਚਾਹੀਦੇ ਹਨ।  ਯੂਨੀਵਰਸਿਟੀ ਦਾ ਮਾਹੌਲ ਖਤਰੇ ਦੀ ਪੱਧਰ ਤੱਕ ਔਰਤ ਵਿਰੋਧੀ ਕਿਵੇਂ ਹੋ ਗਿਆ ਹੈ, ਕਿਵੇਂ ਤੇ ਹੋ ਰਿਹਾ ਹੈ, ਇਸ ਬਾਰੇ ਰੁਕ ਕੇ ਸੋਚਣ ਦੀ ਲੋੜ ਹੈ। ਭੀੜ ਦਾ ਦਿਮਾਗ਼ ਨਹੀਂ ਹੁੰਦਾ, ਇਸ ਕਰ ਕੇ ਜਦੋਂ ਭੀੜ ਸਾਹਮਣੇ ਹੋਵੇ ਤਾਂ ਸਤਰਕਤਾ ਕਈ ਗੁਣਾਂ ਵਧੇਰੇ ਹੋਣੀ ਲੋੜੀਂਦੀ ਹੈ।
          

ਤੁਸੀਂ ਭੀੜ ਵਿੱਚ ਨਹੀਂ ਵਿਚਰਦੇ, ਯੂਨੀਵਰਸਿਟੀ ਸਕਿਊਰਿਟੀ ਤੁਹਾਡੇ ਆਉਣ ਤੇ ਜਾਣ ਲਈ ਰਸਤਾ ਸਾਫ਼ ਕਰਵਾ ਦਿੰਦੀ ਹੈ। ਇਸ ਕਾਰਨ ਬਹੁਤ ਸਾਰੇ ਵਰਤਾਰੇ ਤੁਹਾਡੀਆਂ ਨਜ਼ਰਾਂ ਵਿੱਚ ਨਹੀਂ ਆ ਪਾਉਂਦੇ। ਇਸ ਫ਼ੰਕਸ਼ਨ ਦੌਰਾਨ ਬੋਲ/ਗਾਇਨ ਅਤੇ ਵਿਹਾਰ ਰਾਹੀਂ ਜਿਸ ਤਰ੍ਹਾਂ ਸਾਡੀਆਂ ਵਿਦਿਆਰਥਣਾਂ ਨਾਲ ਵਰਤਿਆ ਗਿਆ ਹੈ, ਉਹ ਬਰਦਾਸ਼ਤ ਕਰਨ ਯੋਗ ਨਹੀਂ ਸੀ, ਸਰ। ਫ਼ੰਕਸ਼ਨ ਕਰਵਾਉਣੇ ਮਾੜੀ ਗੱਲ ਨਹੀਂ, ਪਰ ਉਨ੍ਹਾਂ ਦਾ ਮਿਆਰ ਤੇ ਉਨ੍ਹਾਂ ਦਾ ਪ੍ਰਬੰਧ ਤਾਂ ਬਦਲਿਆ ਤੇ ਸੋਧਿਆ ਤਾਂ ਜਾ ਸਕਦਾ ਹੈ। ਇਸ ਤਰ੍ਹਾਂ ਦੀ ਉਮੀਦ ਨਾਲ ਹੀ ਇਹ ਪੱਤਰ ਮੈਂ ਆਪ ਜੀ ਨੂੰ ਲਿਖ ਰਿਹਾ ਹਾਂ।


ਆਖਰੀ ਗੱਲ ਮੈਂ ਫ਼ੰਕਸ਼ਨ ਦੌਰਾਨ ਟੀਚਰਾਂ ਨੂੰ ਪ੍ਰਾਪਤ ਥਾਂ ਬਾਬਤ ਕਰਨੀ ਹੈ। ਗੱਲ ਗੁਰਦਾਸ ਮਾਨ ਵਾਲੀ ਸ਼ਾਮ ਦੀ ਹੈ। ਤਮਾਮ ਕੁਰਸੀਆਂ ਪੁਲਿਸ ਨੇ ‘ਆਪਣਿਆਂ’ ਲਈ ਕਬਜ਼ੇ ਵਿੱਚ ਕਰ ਲਈਆਂ ਸਨ। ਬੇਸ਼ੱਕ ਉਹ ਸਕਿਊਰਿਟੀ ਕਾਰਨ ਨਹੀਂ ਸਨ। ਅਸੀਂ ਪੁਲਿਸ ਦੇ ਦਾਬੇ ਵਿੱਚ ਆਪਣੇ ਹੀ ਘਰ ਪਰਾਏ ਹੋ ਗਏ। ਕੁਝ ਪਲਾਂ ਲਈ ਸੱਤਾ ਨੇ ਸਾਥੋਂ ਸਾਡਾ ਘਰ ਹੀ ਖੋਹ ਲਿਆ ਹੈ। ਆਪਣੀ ਹੀ ਯੂਨੀਵਰਸਿਟੀ ਵਿੱਚ ਸਾਨੂੰ ਸੀਟ ਨਹੀਂ ਸੀ ਮਿਲ ਰਹੀ। ਪਰ ਪੁਲਿਸ ਵਾਲਿਆਂ ਦੇ ਦੂਰ ਨੇੜਿਓਂ ਦੇ ਰਿਸ਼ਤੇਦਾਰਾਂ ਨੂੰ ਲੇਟ ਆਉਣ ਦੇ ਬਾਵਜੂਦ ਪੁਲਿਸ ਵਾਲਿਆਂ ਦੁਆਰਾ ਸਲੀਕੇ ਨਾਲ ਬਿਠਾਇਆ ਹੀ ਨਹੀਂ ਸੀ ਜਾ ਰਿਹਾ ਸਗੋਂ ਸਨੈਕਸ ਵੀ ਵਰਤਾਏ ਜਾ ਰਹੇ ਹਨ। ਕੀ ਯੂਨੀਵਰਸਿਟੀ ਦਾ ਅਧਿਆਪਕ ਆਪਣੇ ਹੀ ਵਿਹੜੇ ਵਿਚ ਸਤਿਕਾਰਯੋਗ ਸਥਾਨ ਦਾ ਹੱਕਦਾਰ ਨਹੀਂ।     

ਅਗਲੇਰੇ ਫ਼ੰਕਸ਼ਨਾਂ ਹਿੱਤ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ:
-      ਭੀੜ ਵਾਲੇ ਮਾਹੌਲ ਵਿਚ ਵਿਦਿਆਰਥਣਾਂ ਦੀ ਸੁਰੱਖਿਆ ਹਰ ਹਾਲ ਯਕੀਨੀ ਬਣਾਉਣਾ।
-      ਬਾਹਰਲੇ ਯੂਥ ਨੂੰ ਯੂਨੀਵਰਸਿਟੀ ਦੇ ਅੰਦਰੂਨੀ ਫ਼ੰਕਸ਼ਨਾਂ ਵਿੱਚ ਬੁਲਾਉਣ ਤੋਂ ਵਰਜਿਤ ਕਰਨਾ।
-       ਫ਼ੰਕਸ਼ਨਾਂ ਦੌਰਾਨ ਅਧਿਆਪਕਾਂ ਨੂੰ ਬਣਦੀ ਸਪੇਸ ਰਾਖਵੀਂ ਕਰਨ ਦਾ ਪ੍ਰਬੰਧ ਕਰਨਾ।
-      ਇਹ ਯਕੀਨੀ ਬਣਾਉਣਾ ਕਿ ਪੁਲਿਸ ਹਰ ਹਾਲ ਯੂਨੀਵਰਸਿਟੀ ਪ੍ਰਬੰਧ ਦੀਆਂ ਪਰੰਪਰਾਵਾਂ ਦਾ ਆਦਰ ਕਰੇ।
 
ਆਦਰ ਸਹਿਤ
 
(ਡਾ. ਗੁਰਮੁਖ ਸਿੰਘ)
ਅਸਿਸਟੈਂਟ ਪ੍ਰੋਫ਼ੈਸਰ,
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Comments

Lakhwinderjit Kaur

sbheyacharak programs vich aa rhe ajihe nighaar nu rokan layi aisa kdm chukkan layi aap da bahut shukriya ji....

Dr Harjinder Singh Dilgeer, England

It is shameful.

Surjit Gag

ਮੈਂ ਸਬੰਧਿਤ ਖਬਰ ਅਖਬਾਰ ਵਿੱਚੋਂ ਪੜ੍ਹੀ ਸੀ, ਹੈਰਾਨੀ ਨਹੀਂ ਸੀ ਹੋਈ, ਕਿਉਂਕਿ ਭਾਰਤ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਤੋਂ ਸਾਰੇ ਹੀ ਚੰਗੀ ਤਰਾਂ ਜਾਣੂੰ ਹਨ। ਣੂਨਿਵਰਸਿਟੀ ਵਿੱਚ ਇਹ ਜੋ ਕੁੱਝ ਵੀ ਹੋਇਆ ਨਿੰਦਣਯੋਗ ਹੈ ਅਤੇ ਅਗਾਂਹ ਤੋਂ ਸੋਧਣ ਯੋਗ ਹੈ। ਉਮੀਦ ਹੈ ਇਹ ਖੁੱਲ੍ਹੀ ਚਿੱਠੀ ਪੜ੍ਹ ਕੇ ਵਾਈਸ ਚਾਂਸਲਰ ਸਾਹਿਬ ਦੀਆਂ ਅੱਖਾਂ ਖੁੱਲਣਗੀਆਂ। ਨੌਜਵਾਨ ਪੀੜ੍ਹੀ ਨੂੰ ਵੀ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ, ਮੰਗਾ ਵਿੱਚ ਇੱਕ ਮੰਗ ਇਹ ਵੀ ਸ਼ਾਮਿਲ ਹੋਣੀ ਚਾਹੀਦੀ ਸੀ ਕਿ ਪ੍ਰੋਗਰਾਮ ਵੇਖਣ ਲਈ ਵਿਦਿਆਰਥੀਆਂ ਦੇ ਪਰਿਵਾਰ ਵੀ ਸੱਦੇ ਜਾਣੇ ਚਾਹੀਦੇ ਹਨ ਤਾਂ ਜੋ ਹੁੱਲੜ੍ਹ ਬਾਜ਼ਾਂ ਨੂੰ ਉਨ੍ਹਾਂ ਦੇ ਸਾਥੀ ਹੌ ਰੋਕਣ ਲਈ ਅੱਗੇ ਆ ਸਕਣ। ਅੱਜ ਦੀ ਪੀੜ੍ਹੀ ਦਾ ਤਰਕ ਇਹੋ ਹੈ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨਹੀਂ ਹੁੰਦੀਆਂ, ਆਪੋ ਅਪਣੀਆਂ ਹੁੰਦੀਆਂ ਹਨ, ਪਰ ਅੱਜ ਦੀ ਪੀੜ੍ਹੀ ਅਪਣੇ ਏਸ ਤਰਕ ਤੇ ਵੀ ਨਹੀਂ ਚੱਲ ਰਹੀ

Balwinder Brar

gurmukh bhut shabash ih khat likhn laee,god bless u putr

Balwinder Sandhu

....Very good...its a daring step....congs.

beant singh

punjabi university de bahute teaher apniya,rishtedara,te privark settalmenta h lage hoye hn. ajehe dour vich dr gurmukh di eh chithi da auna salohan yog kadam hai, duja eh sanket hai k sathapti jini marji muh jor hove us te ungle uthoun vale hamesha rehnde hi hn.

Balwinder Barnala,chief organizer,Tarksheel Society Punjab.

ਡਾ ਗੁਰਮੁਖ ਜੀ ਮੈਂ ਤੁਹਾਡੇ ਹੌਸਲੇ ਦੀ ਸਾਬਾਸ ਦਿੰਦਾ ਹਾਂ.ਘੱਟੋ ਵਿਦਿਅਕ ਸ਼ੰਸਥਾਵਾਂ ਤਾਂ ਗੰਦ ਨਾਂ ਪਰੋਸਣ .ਅਧਿਆਪਕ ਤਾਂ ਹੋਰ ਵੀ ਹੋਣਗੇ ਜਿੰਨ੍ਹਾ ਨੂੰ ਇਸਦਾ ਸੁਆਦ ਆਇਆ ਹੋਣਾ ਉਹ ਚੁਪ ਹਨ.

Satwant Kaur Kaloty,Lecturer Physics

Tusi Bahut hi vadhya kita ji, tuhada kadam kabil-e-tareef hai ji.{[email protected]}

Jandeep kaushal Doraha

Bai ji Sat Sri Akal Tusi eh bahut vadiya mudda uthaiya hai Lor hai ehna cheezan nu nath paun di I appericite your effort to bring it to the notice of VC and higher officials

Mandeep Khurmi

Himmatpura Gurmukh veer ne bahut vadhya likhya hai

Mandeep Khurmi

Mandeep Khurmi Himmatpura Gurmukh veer ne bahut vadhya likhya hai ji

Mandeep Khurmi

Himmatpura Gurmukh veer ne bahut vadhya likhya hai

Mandeep Khurmi

Gurmukh veer ne bahut vadhya likhya hai

Gurdip Singh Bhamra

ਸਿਖਿਆ ਇਕ ਵਪਾਰਕ ਮੁੱਦਾ ਬਣ ਕੇ ਰਹਿ ਗਈ ਹੈ। ਇਸ ਦਾ ਪੂਰਨ ਵਪਾਰੀਕਰਨ ਹੋ ਗਿਆ ਹੈ ਤੇ ਇਸ ਵਪਾਰੀਕਰਨ ਵਿੱਚ ਇਕ ਹੀ ਗੱਲ ਮੁੱਖ ਰਹਿੰਦੀ ਹੈ, ਉਹ ਜੋ ਵਿਕਦਾ ਹੈ ਉਹੋ ਹੀ ਪਰੋਸਿਆ ਜਾਣਾ ਚਾਹਿਦਾ ਹੈ। ਤੇ ਵਿਕਦਾ ਕੀ ਹੈ ਉਹ ਹੈ ਸੈਕਸ ਤੇ ਸੈਕਸ ਭੁਖਾਂ ਦਈ ਆਪਹਜ ਤ੍ਰਿਪਤੀ ਲਈ ਸਭਿਆਚਾਰ, ਗੁਰਦਾਸ ਮਾਨ ਤੋਂ ਲੈ ਕੇ ਹੇਠਾਂ ਤੱਕ ਸਾਰੇ ਗਾਇਕ ਇਸ ਗੱਲ ਦੇ ਦੋਸ਼ੀ ਹਨ ਕਿ ਉਹ ਸਭਿਆਚਾਰ ਦੀ ਸਹੀ ਨੁਮਾਇਦੰਗੀ ਕਰਨ ਤੋਂ ਅਸਫਲ ਰਹੇ ਹਨ। ਉਹ ਸਿਰਫ ਤੇ ਸਿਰਫ ਉਸ ਮੁਖੌਟੇ ਉਪਰ ਵੱਧ ਕੰਮ ਕਰਦੇ ਹਨ ਜਿਸ ਨਾਲ ਉਹ ਆਪਣੀਆਂ ਸਾਰੀਆਂ ਬੁਰਾਈਆਂ ਨਾਲ ਢਕ ਕੇ ਪੇਸ਼ ਕਰਨ। ਇਹੋ ਜਿਹੇ ਗਾਇਕ ਹੀ ੳੱਜ ਸਟੇਜਾਂ ਉਪਰ ਦਿਖਾਈ ਦਿੰਦੇ ਹਨ ਤੇ ਸਰਕਾਰੇ ਦਰਬਾਰੇ ਸਨਮਾਨੇ ਜਾ ਰਹੇ ਹਨ। ਵਿਸ਼ਵ ਵਿਦਆਲੇ ਦੇ ਆਪਣੇ ਸੰਗੀਤ ਵਿਭਾਗ ਤੇ ਨਾਟਕ ਵਿਭਾਗ ਵੱਲੋਂ ਵੀ ਕੁਝ ਪੇਸ਼ ਕਦਮੀ ਕਿਤੀ ਜਾ ਸਕਦੀ ਸੀ। ਪਰ ਵਿਸ਼ਵ ਵਿਦਿਆਲੇ ਤਾਂ ਵੱਧ ਤੋਂ ਵੱਧ ਕਮਾਈ ਕਰਨ ਦਾ ਜਰੀਆ ਬਣ ਰਹੇ ਹਨ। ਇਕ ਦੌੜ ਵਿੱਚ ਲੱਗੇ ਹੋਏ ਹਨ ਕਿ ਮੇਰੇ ਕੋਲ ਦੂਜਿਆਂ ਨਾਲੋਂ ਵੱਧ ਧਨ ਕਿਵੇਂ ਹੋ ਸਕਦਾ ਹੈ। ਏਨੀਆਂ ਭਾਰੀਆਂ ਫੀਸਾਂ ਦੀ ਲੁੱਟ ਖਸੁਟ ਤੋਂ ਬਾਅਦ ਜੇ ਹਾਲੇ ਵੀ ਏਹਨਾਂ ਅਦਾਰਿਆਂ ਵਿੱਚ ਪੈਸੇ ਦੀ ਕਮੀ ਹੈ ਤਾਂ ਏਹਨਾਂ ਨੂੰ ਚਲਦਾ ਨਹੀਂ ਰਖਿਆ ਜਾ ਸਕਦਾ। ਇਕ ਚਪੇੜ ਸਰਕਾਰ ਦੇ ਮੂੰਹ ਉਪਰ ਵੀ ਮਾਰਨੀ ਬਣਦੀ ਹੈ ਜਿਸ ਨੇ ਸਾਡੇ ਅਦਾਰਿਆਂ ਨੂੰ ਏਨਾ ਘਟੀਆ ਸੋਚਣ ਲੲੀ ਮਜ਼ਬੂਰ ਕਰ ਦਿਤਾ ਹੈ। ਲੇਖ ਬਹੁਤ ਵਧੀਆ ਹੈ। ਵਾਈਸ ਚਾਂਸਲਰ ਸਾਹਬ ਨੂੰ ਬੇਨਤੀ ਹੈ ਕਿ ਉਹ ਅਗਲੀ ਵਾਰ ਨੰਗਾ ਮੁਜਰਾ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਫੰਡ ਇਕੱਠਾ ਕੀਤਾ ਜਾ ਸਕੇ। ਹੋਰ ਨਹੀਂ ਤਾਂ ਬਾਹਰ ਸੜਕ ਉਪਰ ਚਾਦਰ ਵਿਛਾ ਲਵੋ ਤੇ ਰੋਜ਼ ਦੀ ਭੀਖ ਇਕੱਠੀ ਕਰਕੇ ਫੰਡਾਂ ਵਿੱਚ ਮਜ਼ਬੂਤੀ ਲਿਆ ਸਕੋ।

malkit s. gill

THREE CHEERS FOR YOUR COURAGE GURMUKH.

Harpreet Singh

sir g bhaut vadia pad k mann khush ho gya .....keep it up....tuhade ton vadian assan han sanu ......

SARVEER

ਮੈਨੂੰ ਇਹ ਦੇਖ ਕੇ ਬਹੁਤ ਤਕਲੀਫ ਹੁੰਦੀ ਹੈ ਕਿ ਯੂਨੀਵਰਸਿਟੀ ਲੈਬਲ `ਤੇ ਪਹੁੰਚੇ ਹੋਏ ਨੋਜਵਾਨ ਵਰਗ ਦੀ ਸੋਚ ਪਿਛਾਹ ਖਿਚੂ ਤੇ ਨੀਵੇਂ ਦਰਜੇ ਦੀ ਕਿਉਂ ਹੈ ? ਨਿਤ ਦਿਨ ਹਰ ਕੁੜੀ ਨੂੰ ਆਉਂਦਿਆਂ ਜਾਂਦਿਆਂ ਗੰਦੇ ਤੇ ਘਟੀਆਂ ਕਮੰਟਸ ਸੁਣਨੇ ਪੈਂਦੇ ਹਨ ਮੈਨੂੰ ਸਮਝ ਨੀ ਆਉਂਦੀ ਕਿ ਜੇ ਯੂਨੀਵਰਸਿਟੀਆਂ ਸੱਚਮੁੱਚ ਹੀ ਗਿਆਨ ਦੀ ਰੌਸ਼ਨੀ ਵੰਡਦੀਆਂ ਹਨ ਤੇ ਵਿਦਿਆਰਥੀਆਂ ਨੂੰ ਨੈਤਿਕ ਪੱਧਰ ਤੇ ਉੱਚਾ ਉਠਾਉਂਦੀਆ ਹਨ ਤਾਂ ਵਿਦਿਆਰਥੀ ਅੰਦਰ ਹਾਲੇ ਤੱਕ ਹਨ੍ਹੇਰ ਕਿਉਂ ਪਸਰਿਆ ਹੋਇਆ ਹੈ ? ਆਖਿਰ ਕਮੀ ਕਿਥੇ ਹੈ ???????? ਮੈਂ ਡਾ: ਗੁਰਮੁਖ ਨੂੰ ਸੱਚ ਕਹਿਣ ਦਾ ਜੇਰਾ ਕਰਨ ਲਈ ਸਲਾਮ ਕਰਦੀ ਹਾਂ

Pf HS Dimple

What can be more disgraceful than this? I hope the VC will look into the matter and act judiciously. After all, hope sustains life!

Rajesh Sharma

The date of the letter is probably incorrect. Should be October, not July 2012.

Arvinder parashar

प्रो गुरमुख सिंह का पत्र पढ़ा .,प्रभावशाली प्रश्न अप्रभावी ढंग से उठाया गया प्रतीत होता है

rupinder singh dhillon

aapne haqqan layi larhn lai kewal kehna i nai blke studnts lai example v teacher nu banna chaida ..dr gurmukh singh g da eh patar shalaghayog qadam hai ...

kuljinder dhillon

kuch eho jhe rah labhne chahide ne jide nal soch bdle phir ohi soch samaj bdle kd tk ghutan bhri jindgi te dujea di diti surakhea sahare jeondea rehngea kudea

Yadwinder Kumar

Its a high level of mismanagement ... VC should take strict action so that it should not be repeated in future and Thanks for bringing it into notice of others who were unaware of this. Yadwinder Kumar. Astt Prof ECE, YCOE, Talwandi Sabo.

owedehons

casino slots http://onlinecasinouse.com/# - play slots slots free <a href="http://onlinecasinouse.com/# ">slots for real money </a> online casino

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ