Wed, 18 September 2024
Your Visitor Number :-   7222579
SuhisaverSuhisaver Suhisaver

ਕੌਣ ਜਿੱਤੇ ਕੌਣ ਹਾਰੇ ਫੈਸਲਾ ਕਿਵੇਂ ਕਰੀਏ ? - ਗੁਰਚਰਨ ਪੱਖੋਕਲਾਂ

Posted on:- 27-04-2014

suhisaver

2014 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦਾ ਯੁੱਧ ਸ਼ੁਰੂ ਹੋ ਚੁੱਕਿਆ ਹੈ। ਇੱਕ ਪਾਸੇ ਰਾਜਨੀਤਕ ਆਗੂਆਂ ਦੀ ਤੇਜ਼ ਤਰਾਰ ਫੌਜ , ਵਪਾਰੀ ਲੁਟੇਰੀਆਂ ਜਮਾਤਾਂ ਦੇ ਹੱਥ ਠੋਕੇ ਲੋਕ ਖੜੇ ਹਨ। ਦੂਸਰੇ ਪਾਸੇ ਪੰਜ ਕੁ ਪ੍ਰਤੀ ਸਤ ਲੋਕਾਂ ਨੂੰ ਛੱਡਕੇ 95 % ਆਮ ਲੋਕਾਂ ਦੀ ਫੌਜ ਖੜੀ ਹੈ, ਜਿਸ ਵਿੱਚ 70% ਲੋਕ ਤਾਂ ਰੋਟੀ ਨੂੰ ਖਾਣ ਲੱਗਿਆਂ ਵੀ ਅਰਦਾਸ ਕਰਦੇ ਹਨ ਕਿ ਹੇ ਅੰਨ ਦੇਵਤਾ ਕੱਲ ਨੂੰ ਵੀ ਸਾਡੇ ਘਰ ਜ਼ਰੂਰ ਆਵੀਂ ਨਹੀਂ ਤਾਂ ਸਾਡਾ ਪੇਟ ਰੋਂਦਾ ਰਹੇਗਾ ਤੇਰੀ ਉਡੀਕ ਵਿੱਚ।

ਨੇਤਾ ਲੋਕ ਨਿੱਤ ਦਿਨ ਝੂਠ ਬੋਲਣ ਦੇ ਰਿਕਾਰਡ ਬਣਾਈ ਜਾ ਰਹੇ ਹਨ । ਅਮੀਰਾਂ ਦੇ ਦਲਾਲ ਇਹ ਲੋਕ ਆਮ ਜਨਤਾ  ਨੂੰ ਉਲਾਭੇਂ ਦੇ ਰਹੇ ਹਨ ਕਿ ਅਸੀਂ ਤੁਹਾਡੇ ਲਈ ਇਹ ਕਰ ਦਿੱਤਾ ਹੈ ਅਤੇ ਉਹ ਕਰ ਦਿਆਂਗੇ ਭਾਵੇਂ ਅਸਲ ਵਿੱਚ ਜੋ ਕੀਤਾ ਹੈ ਸਭ ਕੁੱਝ ਆਪਣੇ ਅਤੇ ਆਪਣੀ ਮੁਲਾਜ਼ਮ ਵਰਗ ਫੌਜ ਅਤੇ ਲੁਟੇਰੀ ਅਮੀਰ ਸਰੇਣੀ ਦੇ ਲੋਕਾਂ ਲਈ ਹੀ ਕੀਤਾ ਹੈ। ਆਮ ਲੋਕਾਂ ਨੂੰ ਤਾਂ ਇਸ ਅਮੀਰ ਵਰਗ ਨੇਂ ਇਸ ਲਈ ਹੀ ਰੱਖਿਆ ਹੋਇਆ ਹੈ ਕਿ ਜੇ ਇਹ ਨਾ ਰਹੇ ਤਾਂ ਉਹ ਆਪਣੀ ਅਮੀਰੀ ਕਿਸ ਨੂੰ ਦਿਖਾਉਣਗੇ ਵਰਨਾ ਤਾਂ ਇਹ ਕਦੋਂ ਦੇ ਉਹਨਾਂ ਨੂੰ ਮਰਵਾ ਦਿੰਦੇ।

ਕੁਦਰਤ ਦੀ ਅਜਬ ਖੇਡ ਹੈ ਕਿ ਅਮੀਰ ਦੀ ਅਮੀਰੀ ਗਰੀਬ ਲੋਕਾਂ ਦੀ ਅਣਹੋਂਦ ਵਿੱਚ ਬੇਕਾਰ ਹੋ ਜਾਂਦੀ ਹੈ। ਵਰਤਮਾਨ ਸਮੇਂ ਵਿੱਚ ਸਰਕਾਰਾਂ ਬਣਾਉਣ ਲਈ ਦੁਨੀਆਂ ਦੇ ਵੱਡੇ ਲੁਟੇਰਿਆਂ ਭਾਵ ਕਾਰਪੋਰੇਟ ਘਰਾਣਿਆਂ ਨੂੰ ਲੋਕਤੰਤਰ ਦਾ ਅਖੌਤੀ ਮੁਖੌਟਾਂ ਸਭ ਤੋਂ ਵਧੀਆਂ ਫਿੱਟ ਆਇਆ ਹੋਇਆਂ ਹੈ ਜਿਸ ਵਿੱਚ ਕਿਸੇ ਵੀ ਮੁਲਕ ਦੇ ਪਰਬੰਧਕ ਆਪਣੀ ਮਰਜ਼ੀ ਦੇ ਬਿਠਾਏ ਜਾਂਦੇ ਹਨ । ਅਮਰੀਕਾ ਦਾ ਮੁਖੀ ਇੰਹਨਾਂ ਘਰਾਣਿਆਂ ਦਾ ਸਭ ਤੋਂ ਵੱਡਾ ਏਜੰਟ ਹੈ ਜੋ ਦੁਨੀਆਂ ਦੇ ਦੂਸਰਿਆਂ ਦੇਸਾਂ ਨੂੰ ਅਖੌਤੀ ਲੋਕਤੰਤਰ ਲਾਗੂ ਕਰਨ ਦੇ ਹੁਕਮ ਦਿੰਦਾ ਰਹਿੰਦਾ ਹੈ।

ਅਫਗਾਨਸਤਾਨ , ਇਰਾਕ ਅਤੇ ਹੋਰ ਅਰਬ ਮੁਲਕਾਂ ਵਿੱਚ ਅਮਰੀਕਾ ਦੁਆਰਾ ਥੋਪਿਆ ਲੋਕਤੰਤਰ ਨਿੱਤ ਦਿਨ ਅਰਾਜਕਤਾ ਨੂੰ ਜਨਮ ਦੇ ਰਿਹਾ ਸਭ ਦੇ ਸਾਹਮਣੇ ਹੈ। ਗਾਹੇ ਬਗਾਹੇ ਲੋਕਤੰਤਰ ਦੇ ਛੋਟੇ ਖੈਰ ਖਵਾਹ ਅਮਰੀਕੀ ਚਮਚੇ ਇੰਗਲੈਂਡ ਅਤੇ ਹੋਰ ਵਿਕਸਿਤ ਮੁਲਕਾਂ ਦੇ ਆਗੂ ਵੀ ਬਿਆਨ ਦਾਗਦੇ ਰਹਿੰਦੇ ਹਨ ।ਅਸਲ ਵਿੱਚ ਗਰੀਬ ਮੁਲਕਾਂ ਨੂੰ ਲੁੱਟਣ ਲਈ ਵੱਡੇ ਲੁਟੇਰੇ ਇਕੱਠੇ ਹੋ ਜਾਂਦੇ ਹਨ। ਆਪਣਾਂ ਉਦਯੋਗਿਕ ਕੂੜਾਂ ਕਚਰਾ ਵੇਚਣ ਲਈ ਇੰਹਨਾਂ ਨੂੰ ਦੁਨੀਆਂ ਦੇ ਦੂਸਰੇ ਮੁਲਕਾਂ ਵਿੱਚ ਆਪਣੇ ਗੁਲਾਮ ਬਿਠਾਉਣੇ ਜ਼ਰੂਰੀ ਹਨ, ਜਿਸ ਲਈ ਲੋਕਤੰਤਰ ਦੀ ਦੁਰਵਰਤੋਂ ਹੋ ਰਹੀ ਹੈ।
                                
ਭਾਰਤ ਦੇਸ ਦੀਆਂ ਸਾਰੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਅਮਰੀਕਾ ਤੋਂ ਮਦਦ ਭਾਲ ਰਹੀਆਂ ਹਨ । ਕਾਂਗਰਸ ਅਤੇ ਮਨਮੋਹਨ ਸਿੰਘ ਨੇ ਪਿੱਛਲੇ ਦਸ ਸਾਲ ਅਮਰੀਕੀ ਹਿੱਤ ਪੂਰਦੀਆਂ ਨੀਤੀਆਂ ਤੇ ਅਮਲ ਕੀਤਾ ਹੈ ਜਿਸਦਾ ਇਨਾਮ ਬੀਜੇਪੀ ਬਦਨਾਮ  ਕਰਨ ਲਈ  ਅਤੇ ਮੋਦੀ ਨੂੰ ਵੀਜ਼ੇ ਤੋਂ ਇਨਕਾਰ ਕਰਨਾ ਆਦਿ ਰਸਤੇ ਅਪਨਾਏ ਗਏ ਹਨ । ਬੀਜੇਪੀ ਦੀ ਧੌਣ ਮਰੋੜਨ ਲਈ ਅਮਰੀਕੀ ਇਨਾਮਾਂ ਨਾਲ ਸੁਸ਼ੋਭਿਤ ਅਤੇ ਸਥਾਪਤ ਅਰਵਿੰਦ ਕੇਜਰੀਵਾਲ ਨਾਂ ਦੀ ਤੋਪ ਵੀ ਚਲਾਈ ਜਾ ਰਹੀ ਹੈ। ਮੋਦੀ ਵੱਲੋਂ  ਭਰਵੀਂ ਬੇਇੱਜ਼ਤੀ ਕਰਵਾਉਣ ਦੇ ਬਾਵਜੂਦ ਪਿਛਲੇ ਸਮੇਂ ਅਮਰੀਕੀ ਰਾਜਦੂਤ ਨੂੰ ਅਤੇ ਹੋਰ ਅਮਰੀਕੀ ਅਧਿਕਾਰੀਆਂ ਨਾਲ ਮਿਲਕੇ ਸੰਕੇਤ ਭੇਜੇ ਜਾ ਰਹੇ ਹਨ ਕਿ ਮੈਂ ਵੀ ਤੁਹਾਡੇ ਹੱਕ ਵਿੱਚ ਹੀ ਹਾਂ ਚੋਣਾਂ ਦੇ ਫਾਈਨਲ ਤੱਕ ਤਾਂ ਸਾਇਦ ਪੂਰਾ ਸਮਝੌਤਾ ਵੀ ਹੋ ਚੁਕਿਆਂ ਹੋਵੇਗਾ ।

ਪਰਚਾਰ ਮੀਡੀਆਂ ਨਿੱਤ ਦਿਨ ਆਪਣੀਆਂ ਸੁਰਖੀਆਂ ਬਦਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕਾਂਗਰਸ ਨੂੰ ਕਮਜ਼ੋਰ ਕਰਨ ਵਾਲਾ ਮੀਡੀਆਂ ਤੰਤਰ ਅੰਨਾਂ ਹਜ਼ਾਰੇ ਦੀ ਥਾਂ ਕਿਵੇਂ ਕੇਜਰੀਵਾਲ ਦਾ ਗੁਣਗਾਨ ਕਰ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਸਮਾਂ ਅਤੇ ਇਸ਼ਾਰੇ  ਬਦਲਣ ਦੇ ਨਾਲ ਹੀ ਇਕਦਮ ਕੇਜਰੀਵਾਲ ਚੋਰ ਅਤੇ ਭਗੌੜਾ ਬਣਾ ਦਿੱਤਾ ਗਿਆਂ ਅਤੇ ਮੋਦੀ ਨੂੰ ਹੀਰੋ ਸਿੱਧ ਕੀਤਾ ਜਾ ਰਿਹਾ ਹੈ। ਹੋ ਸਕਦਾ ਲੋੜੋਂ ਵੱਧ ਤਾਕਤ ਹਾਸਲ ਕਰਨ ਤੋਂ ਰੋਕਣ ਲਈ ਵੀ ਚੋਣਾਂ ਦੀਆਂ ਤਰੀਖਾਂ ਸ਼ੁਰੂ ਹੋਣ ਤੇ ਕਾਂਗਰਸ ਅਤੇ ਤੀਜੇ ਮੋਰਚੇ ਵਿੱਚ ਕੁੱਝ ਸਾਹ ਪਾਏ ਰੱਖਣ ਨੂੰ ਪਹਿਲ ਦਿੱਤੀ ਜਾਵੇਗੀ । ਅੰਤਰ ਰਾਸਟਰੀ ਠੱਗ ਭਾਰਤ ਵਿੱਚ ਕਮਜੋਰ ਸਰਕਾਰ ਹੀ ਬਣਨ ਦੇਣਗੇ ਭਾਵੇਂ ਕਿ ਇਸ ਤੇ ਮੋਹਰ ਭਾਰਤੀ ਜਨਤਾ ਤੋਂ ਹੀ ਲਗਵਾਈ ਜਾਵੇਗੀ। 

ਕਮਜ਼ੋਰ ਸਰਕਾਰਾਂ ਦੀ ਬਾਂਹ ਹਮੇਸਾਂ ਹੀ ਕਾਰਪੋਰੇਟ ਘਰਾਣਿਆਂ ਦੇ ਹੱਥ ਸੌਖੀ ਹੀ ਫੜੀ ਜਾਂਦੀ ਹੈ। ਦੁਨੀਆਂ ਦੀਆਂ ਮਲਟੀਨੈਸਨਲ ਕੰਪਨੀਆਂ ਦੇ ਸਾਂਝੀਦਾਰ ਭਾਰਤੀ ਵੱਡੇ ਕਾਰਪੋਰੇਟ ਘਰਾਣੇਂ ਅਤੇ ਇਕ ਦਮ ਕੁੱਝ ਸਾਲਾਂ ਵਿੱਚ ਹੀ ਨਵਾਂ ਦਲਾਲ ਕਿਸਮ ਦੇ ਅਮੀਰ, ਉਦਯੋਗਪਤੀ ਅਤੇ  ਵਪਾਰੀ ਸਭ ਤਿਆਰ ਬੈਠੇ ਹਨ ਭਾਰਤ ਦੇਸ ਦੀ ਸੋਨੇ ਦੀ ਚਿੜੀ ਦੇ ਖੰਭ ਪੁੱਟਣ ਲਈ। ਭਾਰਤ ਦੇਸ ਦੇ ਆਮ ਲੋਕਾਂ ਨੂੰ ਆਉਣ ਵਾਲੇ ਪੰਜ ਸਾਲ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ । ਵਰਤਮਾਨ ਚੋਣਾਂ ਲੋਕਾਂ ਨੂੰ ਤੀਸਰੇ ਬਦਲ ਦੇਣ ਦੇ ਨਾਂ ਥੱਲੇ ਆਮ ਆਦਮੀ ਪਾਰਟੀ ਦਾ ਭੁਲੇਖਾ ਜ਼ਰੂਰ ਖੜਾ ਕਰ ਜਾਵੇਗੀ ਕਿਉਂਕਿ ਅਗਲੇ ਪੰਜ ਸਾਲ ਰਾਜਸੱਤਾ ਦਾ ਏਜੰਟ ਕੇਜਰੀਵਾਲ ਅਗਲੇ ਪੰਜ ਸਾਲ ਲੋਕਾਂ ਨੂੰ ਗੁੰਮਰਾਹ ਕਰਦਾ ਰਹੇਗਾ ਕਿ ਅਗਲੀ ਵਾਰ ਆਪਣੀ ਮੁਕਤੀ ਲਈ ਮੈਨੂੰ ਵੋਟ ਦਿਉ । ਇਸ ਵਾਰ ਇਸ ਨਵੇਂ ਉਭਾਰ ਦੇ ਕਾਮਯਾਬ ਹੋਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਹਨ, ਪਰ ਲੋਕਾਂ ਦੇ ਦਿਲ ਬਹਿਲਾਨੇ ਕੇ ਲੀਏ ਯੇਹ ਖਿਆਲ ਅੱਛਾ ਹੀ ਰਹੇਗਾ ।                           

ਭਾਰਤੀ ਵੋਟਰ ਦਾ ਸਿਆਣਾ ਵਰਗ ਜੋ ਦਸ ਕੁ ਪਰਸੈਂਟ ਹੈ ਹੀ ਹਰ ਵਾਰ ਉਲਟ ਫੇਰ ਕਰਦਾ ਹੈ । 90 % ਲੋਕ ਤਾਂ ਹਮੇਸਾਂ ਖੂਹ ਦੁਆਲੇ ਹੀ ਰੱਸਿਆਂ ਨਾਲ ਬੰਨੇ ਗੇੜੇ ਕੱਢਦੇ ਰਹਿੰਦੇ ਹਨ । ਦੋਨਾਂ ਵੱਡੀਆਂ ਧਿਰਾਂ ਕੋਲ 60 ਤੋਂ 70 ਕੁ ਪ੍ਰਤੀਸ਼ਤ ਵੋਟ ਹਨ। ਵੀਹ ਕੁ ਪ੍ਰਤੀਸ਼ਤ ਲੋਕ ਕਿਸੇ ਨਵੇਂ ਨੂੰ ਵੋਟ ਪਾਉਂਦੇ ਹਨ ਦਸ ਕੁ ਪ੍ਰਤੀਸ਼ਤ ਬਾਕੀ ਬਚਦੇ ਲੋਕ ਜਿਧਰ ਝੁਕ ਜਾਣ ਉਸ ਨੂੰ ਜੇਤੂ ਬਣਾ ਦਿੰਦੇ ਹਨ। ਜੇ ਇਸ ਵਾਰ ਇਹ ਅਹਿਮ ਵਰਗ ਸਥਾਪਤ ਧਿਰਾਂ ਵਿੱਚੋਂ ਚੁਣਨ ਦੀ ਬਜਾਇ ਕਿਸੇ ਨਵੀਂ ਧਿਰ ਨੂੰ ਪਹਿਲ ਦੇਵੇ ਤਦ ਨਵੇਂ ਰਸਤੇ ਸੁਰੂ ਹੋ ਸਕਦੇ ਹਨ ।ਇਸ ਵਾਰ ਵੀ ਇਸ ਸਿਆਣੇ ਵਰਗ ਨੂੰ ਹੀ ਫੈਸਲਾ ਲੈਣਾਂ ਪੈਣਾਂ ਹੈ । ਪਹਿਲੇ ਪਰਮੁੱਖ ਦੋਨੋਂ ਧੜਿਆਂ ਨੂੰ ਹਰ ਲੋਕਸਭਾ ਸੀਟ ਤੇ ਹਾਰ ਦੇਕੇ ਤੀਸਰੇ ਧੜੇ ਨੂੰ ਪਹਿਲ ਦੇਕੇ ਜੋ ਕੋਈ ਵੀ ਹੋਵੇ  ਪਹਿਲੇ ਦੋਨਾਂ ਧੜਿਆਂ ਨੂੰ ਸੰਕੇਤ ਦੇ ਦੇਣੇਂ ਚਾਹੀਦੇ ਹਨ ਕਿ ਕੋਈ ਨਵਾਂ ਵੀ ਜਨਮ ਲੈ ਸਕਦਾ ਹੈ।

ਤੀਸਰੀ ਧਿਰ ਹਰ ਲੋਕ ਸਭਾ ਸੀਟ ਤੇ ਵੱਖੋ ਵੱਖਰੀ ਹੋ ਸਕਦੀ ਹੈ । ਜਦ ਤੱਕ ਭਾਰਤੀ ਵੋਟਰ ਸਥਾਪਤ ਧਿਰਾਂ ਨੂੰ ਚੈਲੰਜ ਨਹੀਂ ਕਰੇਗਾ ਅਤੇ ਕੋਈ ਨਵੀਂ ਧਿਰ ਖੜੀ ਨਹੀਂ ਕਰੇਗਾ ਤਦ ਤੱਕ ਕਿਸੇ ਨਵੇਂ ਨੇ ਪੁਰਾਣਿਆਂ ਨੂੰ ਵੰਗਾਰਨ ਦੀ ਹਿੰਮਤ ਨਹੀਂ ਕਰਨੀ । ਲੋਕ ਪੱਖੀ ਕਿਸੇ ਨੇਤਾ ਨੂੰ ਉੱਠਣ ਲਈ ਤਿਆਰ ਵੀ ਭਾਰਤੀ ਸਿਆਣੇ ਵੋਟਰ ਹੀ ਕਰਨਗੇ । ਜੇ ਇਸ ਵਾਰ ਦੀਆਂ ਚੋਣਾਂ ਵਿੱਚ ਸਥਾਪਤ ਧਿਰਾਂ ਨੂੰ ਸਬਕ ਸਿਖਾ ਦਿੱਤਾ ਜਾਂਦਾ ਹੈ ਤਦ ਅਗਲੀਆਂ ਲੋਕਸਭਾ ਚੋਣ ਵਿੱਚ ਜ਼ਰੂਰ ਹੀ ਲੋਕ ਪੱਖੀ ਆਗੂ ਸਾਹਮਣੇ ਆ ਜਾਣਗੇ। ਵਰਤਮਾਨ ਲੁਟੇਰੀ ਸਰੇਣੀ ਦੇ ਗੁਲਾਮ ਬਣ ਚੁਕੇ ਰਾਜਨੀਤਕਾਂ ਅਤੇ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਮੌਕਾ ਹੱਥੋਂ ਨਹੀਂ ਖੁੰਝਣ ਦੇਣਾਂ ਚਾਹੀਦਾ । ਭਾਰਤੀ ਵੋਟਰ ਪਹਿਲਾਂ ਵੀ ਕਈ ਵਾਰ ਵੋਟ ਦੇ ਜਰੀਏ ਤਖਤਾ ਪਲਟ ਕਰ ਚੁੱਕਾ ਹੈ ਸੋ ਇਸ ਵਾਰ ਵੀ ਸੰਕੇਤ ਦੇਣ ਵਿੱਚ ਜ਼ਰੂਰ ਹੀ ਸਫਲ ਹੋਵੇਗਾ ਦੀ ਕਾਮਨਾਂ ਕਰਨੀ ਚਾਹੀਦੀ ਹੈ। 

          ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ