Tue, 12 November 2024
Your Visitor Number :-   7244695
SuhisaverSuhisaver Suhisaver

ਵਿਰੋਧ ਦਾ ਪਿਛੋਕੜ - ਅਨਿਲ ਚਮੜੀਆ

Posted on:- 19-01-2016

suhisaver

ਰਚਨਾਕਾਰਾਂ ਦੁਆਰਾ ਸਰਕਾਰ ਅਤੇ ਉਸਦੇ ਸੰਸਥਾਨਾਂ ਦੇ ਪੁਰਸਕਾਰਾਂ ਅਤੇ ਸਨਮਾਨ ਨੂੰ ਮੋੜਨਾ ਇੱਕ ਅੰਦੋਲਨ ਦੇ ਰੂਪ ਵਿੱਚ ਵਧ ਰਿਹਾ ਹੈ। ਦੇਸ਼ ਦੇ ਵੱਖਰੇ ਹਿੱਸਿਆਂ ਦੀਆਂ ਭਾਸ਼ਾਵਾਂ ਅਤੇ ਵੱਖਰੇ ਅਨੁਸ਼ਾਸਨਾਂ ਦੇ ਰਚਨਾਕਾਰਾਂ ਨੂੰ ਲੱਗਦਾ ਹੈ ਕਿ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਦੇ ਖਿਲਾਫ਼ ਅਸਹਿਣਸ਼ੀਲਤਾ ਨੂੰ ਉਚਿਤ ਠਹਿਰਾਉਣ ਦਾ ਇੱਕ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ । ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਇੱਕ ਵਿਚਾਰਿਕ ਧਾਰਣਾ ਹੈ ਅਤੇ ਉਹ ਕੇਵਲ ਸਾਹਿਤ ਤੱਕ ਹੀ ਸੀਮਿਤ ਨਹੀਂ ਹੈ । ਉਹ ਜੀਵਨ ਦੀਆਂ ਤਮਾਮ ਗਤੀਵਿਧੀਆਂ ਦੇ ਕੇਂਦਰ ਵਿੱਚ ਹੁੰਦੀ ਹੈ । ਰਚਨਾਤਮਕਤਾ ਸਾਹਿਤ ਦੀ ਤਰ੍ਹਾਂ ਵਿਗਿਆਨ , ਇਤਿਹਾਸ ਅਤੇ ਦੂਜੀ ਤਮਾਮ ਵਿਸ਼ੇਗਤ ਅਨੁਸ਼ਾਸਨਾਂ ਦਾ ਟੀਚਾ ਹੁੰਦੀ ਹੈ । ਇਸ ਲਈ ਇਸ ਅੰਦੋਲਨ ਨੂੰ ਰਚਨਾਤਮਕਤਾ ਦੀ ਆਜ਼ਾਦੀ ਦੀ ਸੁਰੱਖਿਆ ਦੀ ਇੱਕ ਨਵੀਂ ਲੜਾਈ ਦੇ ਰੂਪ ਵਿੱਚ ਵੇਖਿਆ ਜਾਣਾ ਚਾਹੀਂਦਾ ਹੈ । ਵਿਗਿਆਨੀ, ਇਤਿਹਾਸਕਾਰ, ਫ਼ਿਲਮਕਾਰ, ਸਾਹਿਤਕਾਰਾਂ ਦਾ ਇਸ ਵਿੱਚ ਸ਼ਾਮਿਲ ਹੋਣਾ ਸਮੇਂ ਦੀ ਜ਼ਰੂਰਤ ਹੈ ।

ਜਿਨ੍ਹਾਂ ਜਗ੍ਹਾਵਾਂ ਨੂੰ ਅਸੀਂ ਕਾਨੂੰਨੀ ਅਦਾਲਤਾਂ ਕਹਿੰਦੇ ਹਾਂ ਉਸਦੇ ਨਾਲ ਇੱਕ ਦੁਵਿਧਾ ਜੁੜੀ ਹੋਈ ਹੈ । ਉੱਥੇ ਦਾ ਇੱਕ ਕਿਰਦਾਰ ਵਕੀਲ ਕਹਾਉਂਦਾ ਹੈ ਅਤੇ ਉਸਦੇ ਤਰਕਾਂ ਨੂੰ ਘੜ੍ਹਣ ਦੀ ਪ੍ਰਕਿਰਿਆ ਅਤੇ ਨਿਆ ਦੀ ਕਸੌਟੀ ਦਾ ਆਧਾਰ ਇਹ ਹੁੰਦਾ ਹੈ ਕਿ ਉਹ ਕਿਸਦੇ ਪੱਖ ਵਿੱਚ ਖੜਾ ਹੈ ।

ਜੇਕਰ ਉਹ ਹੱਤਿਆਰੇ ਦੇ ਪੱਖ ਵਿੱਚ ਖੜਾ ਹੈ ਤਾਂ ਉਹੀ ਉਸਦੀ ਕਾਮਯਾਬੀ ਦੀ ਕਸੌਟੀ ਹੈ । ਇਹ ਕਿਰਦਾਰ ਵਿਅਕਤੀਗਤ ਦਾਇਰੇ ਵਿੱਚ ਸਿਮਟਿਆ ਹੁੰਦਾ ਹੈ । ਸਮਾਜਿਕ ਮੁੱਲਾਂ, ਨੈਤਿਕ ਮਾਨਦੰਡਾਂ ਨੂੰ ਲੈ ਕੇ ਵੀ ਨਿਰਪੱਖਤਾ ਦਾ ਭਾਵ ਰੱਖਦਾ ਹੈ । ਸਭ ਤੋਂ ਵੱਡੀ ਮੁਸ਼ਕਿਲ ਇਹ ਹੁੰਦੀ ਹੈ ਜਦੋਂ ਇਹੀ ਪਾਤਰ ਸਮਾਜ ਉਸਾਰੀ ਕਰਨ ਦਾ ਉਦੇਸ਼ ਰੱਖਣ ਵਾਲੀ ਰਾਜਨੀਤੀ ਦੀ ਕਮਾਨ ਆਪਣੇ ਹੱਥਾਂ ਵਿੱਚ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ।

ਭਾਰਤੀ ਰਾਜਨੀਤੀ ਦੇ ਨਾਲ ਇਹ ਦੁਵਿਧਾ ਲੰਬੇ ਅਰਸੇ ਤੋਂ ਜੁੜੀ ਹੋਈ ਹੈ । ਸਮੇਂ ਦੇ ਨਾਲ ਇਹ ਡੂੰਘੀ ਵੀ ਹੋਈ ਹੈ । ਇਸ ਲਈ ਰਚਨਾਤਮਕਤਾ ਦੇ ਵਿਰੁੱਧ ਇੱਕ ਰਾਜਨੀਤਿਕ ਢਾਂਚਾ ਵਿਕਸਿਤ ਹੁੰਦਾ ਦਿੱਖ ਰਿਹਾ ਹੈ ਅਤੇ ਇਸ ਖ਼ਤਰੇ ਨੂੰ ਹਰ ਖੇਤਰ ਦਾ ਰਚਾਨਕਾਰ ਬੜੀ ਗੰਭੀਰਤਾ ਨਾਲ ਮਹਿਸੂਸ ਕਰ ਰਿਹਾ ਹੈ । ਰਚਨਾਕਾਰਾਂ ਦਾ ਰਚਨਾ ਪ੍ਰਕਿਰਿਆ ਨਾਲੋਂ ਅਲੱਗ ਵਿਰੋਧ ਦਾ ਰੁੱਖ ਘਟਨਾਵਾਂ ਦੀ ਗਿਣਤੀ ਅਤੇ ਤਤਕਾਲਿਕਤਾ ਦੇ ਆਧਾਰ ਉੱਤੇ ਨਹੀਂ ਹੈ । ਉਸਦੇ ਇਸ ਤਰ੍ਹਾਂ ਦੇ ਵਿਰੋਧ ਦੀ ਇਹ ਪ੍ਰਕਿਰਿਆ ਉਸਦੀ ਵਿਧਾਗਤ ਰਚਨਾਤਮਕਤਾ ਦੀ ਤਰ੍ਹਾਂ ਇੱਕ ਨਿਸ਼ਚਿਤ ਹਾਲਤ ਵਿੱਚ ਪਹੁੰਚ ਕੇ ਸਰੂਪ ਲੈਂਦੀ ਹੈ । ਐਮਰਜੈਂਸੀ ਦੇ ਦੌਰਾਨ ਵੀ ਰਚਨਾਕਾਰਾਂ ਦਾ ਵਿਰੋਧ ਉੱਭਰਿਆ ਸੀ । ਪਰ ਐਮਰਜੈਂਸੀ ਨਾਲੋਂ ਵੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੇ ਹਾਲਾਤ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਤਾਂ ਨਿਸ਼ਚਿਤ ਰੂਪ ਵਿੱਚ ਲੇਖਕਾਂ ਸਮੇਤ ਦੂਜੇ ਰਚਨਾਕਾਰਾਂ ਦੇ ਵਿਰੋਧ ਨੂੰ ਸਮਝਣ ਤੋਂ ਪਹਿਲਾਂ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਹਮਲਿਆਂ ਦੇ ਸਰੂਪਾਂ, ਤੌਰ ਤਰੀਕਿਆਂ ਅਤੇ ਉਸਦੇ ਇਰਾਦਿਆਂ ਦਾ ਨਵੀਂ ਤਰ੍ਹਾਂ ਨਾਲ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ । ਐਮਰਜੈਂਸੀ ਘੋਸ਼ਿਤ ਨਹੀਂ ਹੈ, ਵੱਡੀ ਗਿਣਤੀ ਵਿੱਚ ਲੇਖਕ ਰਚਨਾਕਾਰ ਜੇਲ੍ਹਾਂ ਵਿੱਚ ਬੰਦ ਨਹੀਂ ਹਨ, ਪਰ ਆਮਤੌਰ ’ਤੇ ਇਜ਼ਹਾਰ ਪ੍ਰਗਟਾਉਣਾ ਦੀ ਆਜ਼ਾਦੀ ਡਰੀ ਅਤੇ ਸਹਿਮੀ ਹੋਈ ਹੈ । ਉਹ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਜਿਸ ਵਿੱਚ ਰਚਨਾਤਮਕਤਾ ਦੀ ਰਫ਼ਤਾਰ ਹੁੰਦੀ ਹੈ, ਉਸਦਾ ਦਾਇਰਾ ਸੀਮਿਤ ਹੋਇਆ ਹੈ । ਇਸ ਦੌਰ ਵਿੱਚ ਆਮਤੌਰ ’ਤੇ ਇੱਕ ਡਰ-ਭੈਅ ਦਾ ਭਾਵ ਵਿਕਸਿਤ ਹੋਇਆ ਹੈ । ਇਜ਼ਹਾਰ ਪ੍ਰਗਟਾਉਣਾ ਦੇ ਮੁਦੱਈ ਚੌਧਰੀ ਵਿਚਾਰਧਾਰਾ ਫੌਜੀ ਵਧੀਕੀਆਂ ਦੇ ਨਾਲ ਹਮ-ਬਿਸਤਰ ਹਨ ।

ਰਚਨਾਕਾਰਾਂ ਦੇ ਵਿਰੋਧ ਨੂੰ ਸਿਰਫ਼ ਸਾਹਿਤਿਕ ਅਤੇ ਸੰਸਥਾਵਾਂ ਦੇ ਨੇੜੇ-ਤੇੜੇ ਦੀਆਂ ਘਟਨਾਵਾਂ ਦੇ ਰੂਪ ਵਿੱਚ ਵਿਖਾਉਣ ਦੀ ਕੋਸ਼ਿਸ਼ ਦਰ-ਅਸਲ ਇਜ਼ਹਾਰ ਪ੍ਰਗਟਾਉਣਾ ਉੱਤੇ ਰੋਕ ਦੀ ਵਿਚਾਰਧਾਰਾ ਨੂੰ ਸਮਝਣ ਦੀ ਪ੍ਰਕਿਰਿਆ ਨੂੰ ਮੁਸ਼ਕਿਲ ਕਰਨ ਦੀ ਸਾਜਿਸ਼ ਵਰਗੀ ਹੈ । ਇਸ ਗੱਲ ਨੂੰ ਸਮਝਿਆ ਜਾਣਾ ਚਾਹੀਂਦਾ ਹੈ ਕਿ ਇੱਕ ਹੀ ਤਰ੍ਹਾਂ ਦੀ ਰਾਜਨੀਤੀ ਦੀ ਚੌਧਰ ਸੱਤਾ ਉੱਤੇ ਹੈ । ਉਹੀ ਰਾਜਨੀਤੀ ਸੰਸਦੀ ਪ੍ਰਕਿਰਿਆਵਾਂ ਦੇ ਦੋਨਾਂ ਪੱਖਾਂ ; ਯਾਨੀ ਪੱਖ ਅਤੇ ਵਿਰੋਧੀ ਪੱਖ ਨੂੰ ਇੱਕ ਦੂੱਜੇ ਦੇ ਮੁਕਾਬਲੇ ਲੰਮਾ ਸਮਾਂ ਖੜਾ ਰੱਖਣ ਵਿੱਚ ਕਾਮਯਾਬ ਹੈ । ਸੰਸਦੀ ਪਾਰਟੀਆਂ ਦੇ ਰੂਪ ਵਿੱਚ ਕਾਂਗਰਸ ਅਤੇ ਭਾਜਪਾ – ਆਰ.ਐੱਸ.ਐੱਸ. ਨੂੰ ਵੇਖਿਆ ਜਾ ਸਕਦਾ ਹੈ । ਇਨ੍ਹਾਂ ਪਾਰਟੀਆਂ ਨੂੰ ਸਿਰਫ਼ ਵਿਚਾਰਧਾਰਾ ਦੇ ਸਭ ਤੋਂ ਬੜਬੋਲੇ ਉਮੀਦਵਾਰ ਦੇ ਰੂਪ ਵਿੱਚ ਹੀ ਵੇਖਿਆ ਜਾਣਾ ਚਾਹੀਂਦਾ ਹੈ । ਇਸ ਲਈ ਅਸੀਂ ਇਹ ਦੇਖਦੇ ਹਾਂ ਕਿ ਭਾਜਪਾ - ਸੰਘ ਦੀ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਹਮਲਾਵਰ ਦੇ ਰੂਪ ਵਿੱਚ ਸ਼ਨਾਖਤ ਹੁੰਦੇ ਹੀ ਉੱਥੋਂ ਐਮਰਜੈਂਸੀ ਵੱਲ ਉਂਗਲ ਉੱਠ ਜਾਂਦੀ ਹੈ । ਸੰਪ੍ਰਦਾਇਕ ਹਮਲਿਆਂ ਉੱਤੇ ਗੱਲ ਹੁੰਦੀ ਹੈ ਤਾਂ ਇਨ੍ਹਾਂ ਵੱਲੋਂ ਇਹ ਗਿਣਤੀ ਸ਼ੁਰੂ ਕਰਾਈ ਜਾਂਦੀ ਹੈ ਕਿ ਕਿਸ ਦੇ ਸ਼ਾਸਨ-ਕਾਲ ਵਿੱਚ ਸੰਪ੍ਰਦਾਇਕ ਹਮਲਿਆਂ ਦੀ ਕਿੰਨੀ ਘੱਟ ਜਾਂ ਵੱਧ ਗਿਣਤੀ ਰਹੀ ਹੈ । ਇੱਕ ਦੂਜੇ ਦੇ ਮੁਕਾਬਲੇ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਹਮਲਾਵਰ ਦੇ ਰੂਪ ਵਿੱਚ ਇੱਕ ਦੂਜੇ ਨੂੰ ਘੱਟ ਵੱਧ ਮਿਣਨ ਦੀ ਬਹਿਸ ਵਿੱਚ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੀ ਲੜਾਈ ਦੇ ਨਿਯਮ ਛੋਟੇ ਕਰ ਦਿੱਤੇ ਜਾਂਦੇ ਹਨ । ਇਹੀ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਖਿਲਾਫ਼ ਇੱਕ ਵਿਚਾਰਧਾਰਾ ਨੂੰ ਸ਼ਨਾਖਤ ਕਰਨ ਦੀ ਜ਼ਰੂਰਤ ਰਚਨਾਕਾਰ ਮਹਿਸੂਸ ਕਰ ਰਹੇ ਹਨ ਅਤੇ ਉਹ ਉਸ ਸੰਸਦੀ ਸੱਤਾ ਦਾ ਸੰਚਾਲਨ ਕਰਨ ਵਾਲੇ ਗੁੱਟਾਂ ਵਿੱਚੋਂ ਇੱਕ ਦੇ ਮੁਕਾਬਲੇ ਦੂਜੇ ਨੂੰ ਹਰਾਉਣ ਦੀ ਬਜਾਏ ਬੌਧਿਕਤਾ ਦੇ ਖਿਲਾਫ਼ ਖੜੇ ਹੋ ਰਹੇ ਵਿਚਾਰਧਾਰਾਤਮਕ ਢਾਂਚੇ ਨੂੰ ਨਸ਼ਟ ਕਰਨ ਦੀ ਜ਼ਰੂਰਤ ਮਹਿਸੂਸ ਕਰ ਰਹੇ ਹਨ ।

ਇਹ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਵਿਸਥਾਰ ਦਾ ਸਮਾਂ ਹੈ ਅਤੇ ਲੇਖਕਾਂ ਦਾ ਵਿਰੋਧ ਸਮੇਂ ਦੀ ਇਸ ਜ਼ਰੂਰਤ ਨੂੰ ਮਹਿਸੂਸ ਕਰ ਰਿਹਾ ਹੈ । ਦੁਨੀਆ ਵਿੱਚ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਬੌਧਿਕਤਾ ਦੇ ਵਿਕਾਸ ਦੀ ਲਾਜ਼ਮੀ ਸ਼ਰਤ ਦੇ ਨਾਲ ਵਿਕਸਿਤ ਹੋਈ ਹੈ । ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਰੋਕ ਦਾ ਮਤਲਬ ਬੌਧਿਕਤਾ ਦੇ ਵਿਕਾਸ ਉੱਤੇ ਰੋਕ ਦੀ ਕੋਸ਼ਿਸ਼ ਹੈ । ਇਹ ਬੌਧਿਕਤਾ ਇਸ ਦੌਰ ਦੀ ਲੜਾਕੂ ਸੱਤਾਵਾਂ ਦੇ ਖਿਲਾਫ਼ ਜਾਗਰੂਕਤਾ ਦੀ ਜਾਣ-ਪਹਿਚਾਣ ਦੇ ਰਹੀ ਹੈ । ਇਸ ਲਈ ਪੂਰੀ ਦੁਨੀਆ ਵਿੱਚ ਇਸ ਉੱਤੇ ਹਮਲੇ ਤੇਜ ਹੋਏ ਹਨ ।

ਵਿਧਾਗਤ ਰਚਨਾਤਮਕਤਾ ਨਾਲ ਇੱਤਰ ਰਚਨਾਕਾਰਾਂ ਦੀ ਰਾਜਨੀਤਿਕ ਸਰਗਰਮੀ ਦੇ ਇਸ ਰੂਪ ਉੱਤੇ ( ਇਨਾਮ ਆਦਿ ਵਾਪਿਸ ਕਰਨ ) ਬਹਿਸ ਇਸ ਲਈ ਨਹੀਂ ਕੀਤੀ ਜਾਣੀ ਚਾਹੀਂਦੀ ਕਿਉਂਕਿ ਇਹ ਆਪਣੀ ਰਚਨਾਤਮਕਤਾ ਦੇ ਵਿਸਥਾਰ ਦੇ ਲਈ ਚੁੱਕੇ ਜਾਣ ਵਾਲੇ ਪਹਿਲ ਕਦਮਾਂ ਦੀ ਤਰ੍ਹਾਂ ਵੀ ਹੁੰਦੇ ਹਨ । ਸੂਚਨਾ ਅਤੇ ਪ੍ਰਸਾਰਣ ਮੰਤਰੀ ਅਰੁਣ ਜੇਟਲੀ ਦੀ ਵਕਾਲਤ ਦਾ ਪੇਸ਼ਾ ਮੁਕੱਦਮਿਆਂ  ਦੇ ਇੱਕ ਹੀ ਪੱਖ ਤੱਕ ਸੀਮਿਤ ਰਹਿੰਦਾ ਹੈ ਇਸ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਪੀੜਿਤਾਂ ਦੇ ਖਿਲਾਫ਼ ਵੀ ਅਪਰਾਧਿਕ ਆਰੋਪਾਂ ਲਈ ਤਰਕਾਂ ਨੂੰ ਘੜਨੇ ਤੱਕ ਚਲਾ ਜਾਂਦਾ ਹੈ । ਕਿਸੇ ਸਮਾਜ ਵਿੱਚ ਸਾਹਿਤਕਾਰ , ਵਿਗਿਆਨੀ , ਇਤੀਹਾਸਕਾਰ , ਫ਼ਿਲਮਕਾਰ ਦੀ ਅਹਮਿਅਤ ਇੱਕ ਵਕੀਲ ਦੇ ਲਈ ਕੀ ਹੋ ਸਕਦੀ ਹੈ ? ਸਮਾਜ ਉਸਾਰੀ ਵਿੱਚ ਇਨ੍ਹਾਂ ਦੇ ਰਾਜਨੀਤਿਕ ਮਹੱਤਵ ਨੂੰ ਸਮਝਣਾ ਅਤੇ ਉਸਦੇ ਪ੍ਰਤੀ ਸੰਵੇਦਨਸ਼ੀਲਤਾ ਕਿਸੇ ਸਾਮਾਜਿਕ – ਰਾਜਨੀਤਿਕ ਨਿਰਮਾਤਾ ਦੇ ਹੀ ਵਸ ਦੀ ਗੱਲ ਹੋ ਸਕਦੀ ਹੈ ।

ਰਚਨਾਕਾਰਾਂ ਦੀ ਰਾਜਨੀਤਿਕ ਵਿਚਾਰਧਾਰਾ ਪਾਰਟੀਆਂ ਅਤੇ ਸੰਗਠਨਾਂ ਦੇ ਦਾਇਰੇ ਵਿੱਚ ਸਿਮਟੀ ਨਹੀਂ ਹੁੰਦੀ ਹੈ ਸਗੋਂ ਉਹ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਵਿਆਪਕ ਸਰੋਕਾਰਾਂ ਨਾਲ ਭਰਭੂਰ ਹੁੰਦੀ ਹੈ । ਦੇਸ਼ ਵਿੱਚ ਇਜ਼ਹਾਰ ਪ੍ਰਗਟਾਉਣ ਦੇ ਬਦਤਰ ਹਾਲਤ ਦੇ ਇਤਿਹਾਸਿਕ ਹਾਲਾਤ ਦਾ ਅੰਦਾਜਾ ਇਸ ਰੂਪ ਵਿੱਚ ਲਗਾਇਆ ਜਾ ਸਕਦਾ ਹੈ ਕਿ ਲੇਖਕਾਂ ਅਤੇ ਰਚਨਾਕਾਰਾਂ ਨੂੰ ਆਪਣੀ ਸਰਗਰਮੀ ਠੱਪ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ । ਚਿੱਤਰਕਾਰ ਐਮ.ਐਫ. ਹੁਸੈਨ ਦੇ ਦੇਸ਼ ਤੋਂ ਬਾਹਰ ਜਾਣ ਦੇ ਫੈਸਲੇ ਨੂੰ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਹਮਲਾ ਕਰਨ ਵਾਲਿਆਂ ਦੁਆਰਾ ਦੇਸ਼ ਨਿਕਾਲਾ ਦਿੱਤੇ ਜਾਣ ਦੀ ਘਟਨਾ ਦੇ ਰੂਪ ਵਿੱਚ ਹੀ ਵੇਖਿਆ ਜਾਂਦਾ ਹੈ । ਰਚਨਾਕਾਰ ਲਈ ਸੋਚਣ , ਸਮਝਣ ਅਤੇ ਆਪਣੀ ਚੇਤਨਾ ਦੇ ਨਾਲ ਉਸਨੂੰ ਇਜ਼ਹਾਰ ਪ੍ਰਗਟਾਉਣ ਦਾ ਮਹੱਤਵ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਉਹ ਤਾਤਕਾਲਿਕ ਸੀਮਿਤ ਰਾਜਨੀਤੀਕ ਉਦੇਸ਼ਾਂ ਦੇ ਲਈ ਆਪਣੀ ਸਰਗਰਮੀ ਨਹੀਂ ਬਣਾਏ ਰੱਖਦੇ । ਉਹ ਹਰ ਤਰ੍ਹਾਂ ਦੇ ਸ਼ਾਸਨ ਦੀ ਵਿਅਕਤੀਗਤ ਪੱਧਰ ਉੱਤੇ ਦੰਡਾਤਮਕ ਸਜਾ ਨੂੰ ਮਨਜ਼ੂਰ ਕਰ ਲੈਂਦਾ ਹੈ ਪਰ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਬਚਾਈ ਰੱਖਣ ਦੀ ਜਿੱਦ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ ਹੈ ।

ਇਸ ਸਮੇਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਹਮਲੇ ਦਾ ਜੋ ਸਿਲਸਿਲਾ ਪਿਛਲੇ ਵੀਹ - ਕੁ ਸਾਲਾਂ ਤੋਂ ਜੋ ਲਗਾਤਾਰ ਚੱਲਦਾ ਆ ਰਿਹਾ ਹੈ ਉਹ ਕਿਨ੍ਹਾਂ-ਕਿਨ੍ਹਾਂ ਖ਼ਤਰਿਆਂ ਵਿੱਚੋਂ ਗੁਜ਼ਰਦਾ ਰਿਹਾ ਹੈ । ਮਨਮੋਹਨ ਸਿੰਘ ਦੀ ਸਰਕਾਰ  ਦੇ ਦੌਰਾਨ ਸੰਘਰਸ਼ਸ਼ੀਲ ਰਚਨਾਕਾਰ ਹਮਲਿਆਂ ਦੇ ਸ਼ਿਕਾਰ ਹੁੰਦੇ ਰਹੇ ਹਨ । ਉਨ੍ਹਾਂ ਹਮਲਿਆਂ ਦੇ ਖਿਲਾਫ਼ ਵੀ ਵਿਰੋਧ ਹੋਏ ਹਨ । ਵਿਰੋਧ ਦਾ ਵਿਸਥਾਰ ਸੱਤਾ ਸੰਸਥਾਨਾਂ ਦੇ ਪੁਰਸਕਾਰਾਂ ਨੂੰ ਠੋਕਰ ਮਾਰਨ ਦੇ ਹਾਲਾਤ ਤੱਕ ਅੱਪੜਿਆ ਹੈ । ਇਸ ਲਈ ਇਸ ਵਿਰੋਧ ਨੂੰ ਪਿਛਲੀਆਂ ਕੁੱਝ - ਕੁ ਘਟਨਾਵਾਂ ’ਤੇ ਪ੍ਰਤੀਕਿਰਿਆ ਦੇ ਰੂਪ ਵਿੱਚ ਨਹੀਂ ਵੇਖਿਆ ਜਾ ਸਕਦਾ । ਹਮਲੇ ਕੇਵਲ ਕਾਲਖ ਪੋਥਣ ਅਤੇ ਹੱਤਿਆ ਦੇ ਰੂਪ ਵਿੱਚ ਹੀ ਨਹੀਂ ਹਨ ਸਗੋਂ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਤਮਾਮ ਸੰਸਥਾਨਿਕ ਕੇਂਦਰਾਂ ਉੱਤੇ ਵੀ ਹਮਲੇ ਦੇ ਰੂਪ ਵਿੱਚ ਪਸਰੇ ਹੋਏ ਹਨ । ਸਾਹਿਤ ਅਕਾਦਮੀ ਦੀ ਹਾਲਤ ਵੀ ਉਸੇ ਦਾ ਇੱਕ ਰੂਪ ਹੈ । ਉਨ੍ਹਾਂ ਵਿਰਾਸਤ ਮੁੱਲਾਂ ਉੱਤੇ ਹਮਲੇ ਦੇ ਰੂਪ ਵਿੱਚ ਦਿਸਦਾ ਹੈ ਜੋ ਕਿ ਸਮਾਜਿਕ ਸੰਸਕ੍ਰਿਤੀ ਦਾ ਆਧਾਰ ਹੈ ।

ਹਮਲੇ ਅਤੇ ਵਿਰੋਧ ਦੇ ਵਿਸਥਾਰ ਨੂੰ ਵਿਸ਼ਲੇਸ਼ਿਤ ਕਰਨ ਦੀਆਂ ਘਟਨਾਵਾਂ ਦੇ ਰੂਪ ਵਿੱਚ ਰਚਨਾਕਾਰਾਂ ਦੇ ਫੈ਼ਸਲੇ ਨੂੰ ਵੇਖਿਆ ਜਾਣਾ ਚਾਹੀਦਾ ਹੈ । ਉਮਰ ਦੇ ਹਿਸਾਬ ਨਾਲ ਛੋਟੇ - ਵੱਡੇ ਅਤੇ ਵੱਖਰੀ ਤਰ੍ਹਾਂ ਦੀਆਂ ਵਿਧਾਵਾਂ ਦੇ ਰਚਨਾਕਾਰਾਂ ਨੇ ਇੱਕ ਤਰ੍ਹਾਂ ਨਾਲ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ । ਇਨ੍ਹਾਂ ਸਾਰਿਆਂ ਦੇ ਵਿੱਚ ਕੋਈ ਸੰਗਠਨਿਕ ਲਗਾਉ ਵੀ ਨਹੀਂ ਰਿਹਾ ਹੈ । ਅਜਿਹਾ ਸੰਗਠਨਿਕ ਲਗਾਉ ਜੋ ਕਿਸੇ ਇੱਕ ਸੰਗਠਨ ਦੇ ਮੈਂਬਰ ਅਤੇ ਸਮਰੱਥਕ ਦੇ ਤੌਰ ’ਤੇ ਦੇਖਣ ਦੇ ਅਸੀਂ ਸਾਰੇ ਆਦੀ ਹਾਂ । ਇਜ਼ਹਾਰ ਪ੍ਰਗਟਾਉਣ ਦੇ ਮਾਧਿਅਮ ਦੇ ਰੂਪ ਵਿੱਚ ਭਾਸ਼ਾਵਾਂ ਵੀ ਵੱਖ-ਵੱਖ ਹਨ । ਪਰ ਇੱਕ ਮਜ਼ਬੂਤ ਵਿਚਾਰਿਕ ਜੁੜਾਵ ਦਿੱਖਦਾ ਹੈ ਅਤੇ ਉਹ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੀ ਵਿਆਪਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ । ਇਸ ਤਰ੍ਹਾਂ ਵੀ ਵੇਖਿਆ ਜਾਣਾ ਚਾਹੀਦਾ ਹੈ ਕਿ ਇਜ਼ਹਾਰ ਪ੍ਰਗਟਾਉਣ ਉੱਤੇ ਰੋਕ ਦੀ ਵਿਚਾਰਧਾਰਾ ਬਨਾਮ ਆਜ਼ਾਦੀ ਦੀ ਇਹ ਲੜਾਈ ਹੈ ਜੋ ਕਿ ਤਮਾਮ ਪੱਧਰਾਂ ਉੱਤੇ ਲੜੀ ਜਾਣ ਵਾਲੀ ਸਮਾਨਤਾ ਦੀਆਂ ਲੜਾਈਆਂ ਨਾਲ ਵੀ ਜੁੜਦੀ ਹੈ । ਸਰਕਾਰੀ ਪੁਰਸਕਾਰਾਂ ਨੂੰ ਵਾਪਿਸ ਕਰਨ ਦੇ ਫੈ਼ਸਲਿਆਂ ਨੂੰ ਰਚਨਾਕਾਰਾਂ ਦੀ ਵਿਅਕਤੀਗਤ ਪ੍ਰਤੀਕਿਰਿਆ ਦੇ ਰੂਪ ਵਿੱਚ ਚਿਤ੍ਰਿਤ ਕਰਨਾ ਨਿਸ਼ਚਿਤ ਤੌਰ ’ਤੇ ਉਸੇ ਤਰ੍ਹਾਂ ਦੇ ਵਿਚਾਰਾਂ ਨਾਲ ਸਾਂਝਾਪਣ ਕਰਨਾ ਹੈ ਜੋ ਕਿ ਇਸਨੂੰ ਬਨਾਉਟੀ ਵਿਰੋਧ ਦੇ ਰੂਪ ਵਿੱਚ ਵੇਖਦੇ ਹਨ ।

ਨਿਸ਼ਚਿਤ ਤੌਰ ’ਤੇ ਰਚਨਾਕਾਰਾਂ ਦੇ ਸਾਹਮਣੇ ਵਿਰੋਧ ਦੇ ਇਸ ਵਿਸਥਾਰ ਨੂੰ ਲੈ ਕੇ ਇੱਕ ਵੱਡੀ ਚੁਣੋਤੀ ਹੈ । ਪੁਰਸਕਾਰਾਂ ਦੀ ਵਾਪਸੀ , ਵਿਰੋਧ ਲਈ ਖੜੋਤ ਦੇ ਹਾਲਾਤ ਨੂੰ ਤੋੜਦੀ ਜਰੂਰ ਹੈ ਪਰ ਇਸ ਨਾਲ ਰਚਨਾਕਾਰਾਂ ਦਾ ਇੱਕ ਗਤੀਸ਼ੀਲ ਅੰਦੋਲਨ ਪੱਕਾ ਨਹੀਂ ਹੁੰਦਾ ਹੈ । ਸਰਕਾਰੀ ਸੰਸਥਾਵਾਂ ਦੇ ਪੁਰਸਕਾਰਾਂ ਨੂੰ ਮੋੜਨਾ ਰਚਨਾਕਾਰਾਂ ਦੀ ਇੱਕ ਤਰ੍ਹਾਂ ਦੀ ਇਹ ਘੋਸ਼ਣਾ ਹੈ ਕਿ ਉਹ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਖ਼ਤਰਿਆਂ ਦੇ ਖਿਲਾਫ਼ ਉਨ੍ਹਾਂ ਤਮਾਮ ਲੋਕਾਂ ਦੇ ਨਾਲ ਆਪਣੇ ਸੰਘਰਸ਼ ਨੂੰ ਸਾਂਝਾ ਕਰਨ ਜੋ ਇਸ ਮਾਨਵੀ ਜ਼ਰੂਰਤ ਦੇ ਪੁਰਜ਼ੋਰ ਪੱਖਪਾਤੀ ਹਨ । ਕਿਸੇ ਵੀ ਰਾਜਨੀਤਿਕ ਵਿਚਾਰਧਾਰਾ ਦੇ ਅੰਦਰ ਇਹ ਰੱਖਿਆ ਹੋਇਆ ਹੈ ਕਿ ਉਸਦੀ ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੀਆਂ ਸੀਮਾਵਾਂ ਕਿੱਥੇ ਤੱਕ ਹਨ ਪਰ ਰਚਨਾਕਾਰ ਉਨ੍ਹਾਂ ਸੀਮਾਵਾਂ ਨੂੰ ਲੰਘਦਾ ਹੈ ਅਤੇ ਉਸਦੀ ਸਰਗਰਮੀ ਦੀ ਮਿਆਦ ਇਸ ’ਤੇ ਨਿਰਭਰ ਕਰਦੀ ਹੈ ਕਿ ਉਹ ਸੀਮਾਵਾਂ ਨੂੰ ਲੰਘਣ ਦੀ ਰਫ਼ਤਾਰ ਨੂੰ ਕਿੰਨਾ ਵਿਸਥਾਰ ਦਿੰਦਾ ਹੈ । ਰਚਨਾਤਮਕਤਾ ਦੀ ਇੱਕ ਵੱਡੀ ਚੁਣੋਤੀ ਸਮੇਂ ਦੇ ਨਾਲ ਜੁੜੀ ਹੋਈ ਹੈ । ਇਨਾਮ ਨੂੰ ਮੋੜਨਾ ਵਿਰੋਧ ਦੀ ਰਚਨਾਤਮਕਤਾ ਹੈ ਪਰ ਸੰਸਕ੍ਰਿਤੀਕਰਮੀ ਦੀ ਰਚਨਾਤਮਕਤਾ ਵੱਖਰੇ ਪੱਧਰਾਂ ’ਤੇ ਵਿਰੋਧ ਦੀ ਜੜਤਾ ਨੂੰ ਤੋੜਦੀ ਹੈ । ਇਜ਼ਹਾਰ ਪ੍ਰਗਟਾਉਣ ਦੀ ਆਜ਼ਾਦੀ ਦੀ ਸੁਰੱਖਿਆ ਅਤੇ ਉਸਦੇ ਵਿਸਥਾਰ ਦਾ ਅੰਦੋਲਨ ਇਸ ਤੋਂ ਅੱਗੇ ਵਧੇਗਾ , ਇਹ ਜ਼ਰੂਰ ਪੱਕਾ ਕੀਤਾ ਜਾਣਾ ਚਾਹੀਦਾ ਹੈ ।

{ ਲੇਖਕ ਖੋਜ ਮੈਗਜ਼ੀਨ ‘ਜਨ ਮੀਡਿਆ’ ( ਹਿੰਦੀ ) ਅਤੇ ‘ਮਾਸ ਮੀਡਿਆ’ ( ਅੰਗਰੇਜ਼ੀ ) ਦੇ ਸੰਪਾਦਕ ਹਨ}

ਅਨੁਵਾਦਕ: ਸਚਿੰਦਰ ਪਾਲ ਪਾਲੀ

Comments

vaishno D sharma

Jidan adhay voter hsk ch ty adhay khilaf challah hn ohi Hal media da a Insaf de than CASH chalda ay

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ