Thu, 03 October 2024
Your Visitor Number :-   7228744
SuhisaverSuhisaver Suhisaver

ਸ਼ਹੀਦ ਭਗਤ ਸਿੰਘ ਸਮਾਜ ਲਈ ਜੂਝਣ ਵਾਲਿਆਂ ਦਾ ਚਾਨਣ ਮੁਨਾਰਾ -ਗੁਰਚਰਨ ਪੱਖੋਕਲਾਂ

Posted on:- 27-02-2015

suhisaver

ਜਦ ਵੀ ਦੇਸ ਦਾ ਕੋਈ ਨੌਜਵਾਨ ਸਮਾਜ ਸੁਧਾਰ ਦੀਆਂ ਸੋਚਾਂ ਵਿੱਚੋਂ ਸਮਾਜ ਵਿੱਚ ਹਿੰਮਤ ਦਾ ਕੋਈ ਕਦਮ ਪੁੱਟਦਾ ਹੈ ਤਦ ਭਗਤ ਸਿੰਘ ਦੀ ਜੀਵਨ ਯਾਤਰਾ ਉਸਦਾ ਰਾਹ ਜ਼ਰੂਰ ਰੁਸਨਾਉਂਦੀ ਹੈ। ਸਮਾਜ ਸੁਧਾਰ ਲਈ ਸੋਚਣ ਵਾਲਿਆਂ ਦੇ ਪੈਰਾਂ ਦਾ ਸਫਰ ਕਰਾਂਤੀਆਂ ਤੋਂ ਲੈਕੇ ਕਿਸੇ ਨੂੰ ਦੋ ਵਕਤ ਦੀ ਰੋਟੀ ਦੇਣ ਤੱਕ ਵੀ ਹੋ ਸਕਦਾ ਹੈ। ਕੋਈ ਵੀ ਨੌਜਵਾਨ ਜਦ ਦੁਨੀਆਂ ਵਿੱਚ ਚੱਲ ਰਹੇ ਲੁੱਟ ਖਸੁੱਟ ਦੇ ਧੰਦੇ ਦੇਖਦਾ ਹੈ ਤਦ ਹੀ ਉਸਦੇ ਮਨ ਵਿੱਚ ਇਹਨਾਂ ਪ੍ਰਤੀ ਵਿਦਰੋਹ ਦੀਆਂ ਸੋਚਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰਾਂ ਦੀਆਂ ਭਾਵਨਾਵਾਂ ਸਿਰਫ ਕੁਦਰਤ ਵੱਲੋਂ ਚੰਗੀ ਸੋਚ ਵਾਲੇ ਪਾਕਿ ਸਾਫ ਇਨਸਾਨਾਂ ਵਿੱਚ ਹੀ ਭਰੀਆਂ ਜਾਂਦੀਆਂ ਹਨ। ਸਮਾਜ ਦਾ ਵਿਗੜਿਆਂ ਬੇਇਖਲਾਕਾ ਤਬਕਾ ਸਦਾ ਉਸਾਰੂ ਸੋਚ ਵਾਲਿਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼  ਕਰਦਾ ਹੈ।
  

ਸੋ ਚੰਗੀ ਸੋਚ ਵਾਲਿਆਂ ਨੂੰ ਜਦ ਵੀ ਇਸ ਰਸਤੇ ਤੇ ਤੁਰਨ ਦਾ ਹੌਸਲਾ ਪੈਂਦਾ ਹੈ, ਤਦ ਜ਼ਰੂਰ ਹੀ ਇੱਕ ਵਾਰ ਭਗਤ ਸਿੰਘ ਵਰਗੇ ਨੌਜਵਾਨ ਸਹੀਦਾਂ ਦੀ ਰੂਹ ਆਪਣੇ ਵੱਲ ਜ਼ਰੂਰ ਖਿਚਦੀ ਹੈ । ਜਿਹੜਾ ਨੌਜਵਾਨ ਭਗਤ ਸਿੰਘ ਵਰਗੀਆਂ ਪਾਕਿ ਪਵਿੱਤਰ ਰੂਹਾਂ ਤੋਂ ਸੇਧਾ ਲੈਣ ਲੱਗ ਜਾਵੇ ਉਹ ਹੀ ਸਾਬਤ ਕਦਮੀਂ ਸਮਾਜ ਸੇਵਾ ਦਾ ਲੰਬਾਂ ਪੰਧ ਤੈਅ ਕਰਦਾ ਹੈ। ਲੋਕ ਭਲਾਈ ਵਾਲਿਆਂ ਦੇ ਇਸ ਬਿੱਖੜੇ ਪੈਡਿਆਂ ਤੇ ਤੁਰਨ ਸਮੇਂ ਪੈਰਾਂ ਥੱਲੇ ਕੰਡਿਆਂ ਦਾ ਹੜ ਆਉਂਦਾ ਹੀ ਹੈ ਜਿਸ ਦੇ ਕਾਰਨ ਬਹੁਤ ਸਾਰੇ ਨੌਜਵਾਨ ਅੱਧ ਵਿਚਕਾਰ ਹੀ ਇਹਨਾਂ ਰਸਤਿਆਂ ਨੂੰ ਛੱਡ ਕੇ ਬਹੁਤ ਹੀ ਨਿਵਾਣਾਂ ਦਾ ਸਫਰ ਤੈਅ ਕਰ ਜਾਂਦੇ ਹਨ । ਜਿਹਨਾਂ  ਨੇ ਸਮਾਜ ਨੂੰ ਸਾਫ ਸੁਥਰਾ ਕਰਨਾ ਹੁੰਦਾ ਹੈ, ਜਦ ਉਹ ਹੀ ਥਿੜਕ ਜਾਣ ਤਦ ਉਹ ਗਦਾਰ ਵੀ ਬਹੁਤ ਵੱਡੇ ਸਿੱਧ ਹੁੰਦੇ ਹਨ । ਵਰਤਮਾਨ ਰਾਜਸੱਤਾ ਦੇ ਕਾਰਨ ਸਮਾਜ ਜੋ ਦੁੱਖ ਭੋਗ ਰਿਹਾ ਹੈ, ਇਸਦਾ ਕਾਰਨ ਵੀ ਇਹੋ ਹੈ ਕਿ ਕਿਸੇ ਵਕਤ ਸਮਾਜ ਸੁਧਾਰ ਵਾਲੇ ਨੌਜਵਾਨ ਲੁਟੇਰੀ ਰਾਜਸੱਤੇ ਦੇ ਵੱਡੇ ਕੁਹਾੜੇ ਦੇ ਦਸਤੇ ਬਣੇ ਹੋਏ ਹਨ, ਜਿਹਨਾਂ  ਦੇ ਸਹਾਰੇ ਸਮਾਜ ਦੇ ਸਿਆਣੇ ਵਰਗ ਦੀ ਸੋਚ ਖੁੰਢੀ ਕੀਤੀ ਜਾਣੀ ਸੌਖੀ ਹੋ ਜਾਂਦੀ ਹੈ।
                   
ਭਾਰਤ ਦੀ ਅਜਾਦੀ ਦੇ ਸੰਘਰਸ਼ ਦੌਰਾਨ ਸਹੀਦੀ ਦੇਕੇ ਭਗਤ ਸਿੰਘ ਨੇ ਨੌਜਵਾਨਾਂ ਵਿੱਚ ਜੋ ਕਰਾਂਤੀ ਦੀ ਲਹਿਰ ਦੇ ਬੀਜ ਬੀਜੇ ਸਨ ਦੇ ਕਾਰਨ ਹੀ ਅਜਾਦੀ ਦਾ ਸੰਘਰਸ਼ ਮੁਕਾਮ ਤੱਕ ਅੱਪੜ ਸਕਿਆਂ ਸੀ। ਇਸ ਰਾਹ ਨੂੰ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੇ ਸਹੀਦੀਆਂ ਪਾਕੇ ਰੁਸਨਾਇਆਂ ਸੀ ਜਿਹਨਾਂ  ਵਿੱਚ ਸਹੀਦ ਊਧਮ ਸਿੰਘ,ਸੁਖਦੇਵ , ਚੰਦਰ ਸੇਖਰ ਅਜਾਦ, ਕਰਤਾਰ ਸਿੰਘ ਸਰਾਭਾ ਵਿਸੇਸ ਮੀਲ ਪੱਥਰ ਹਨ। ਭਗਤ ਸਿੰਘ ਇਹਨਾਂ ਵਿੱਚ ਇੱਕ ਵਕਤੀ ਸਹੀਦ ਹੀ ਨਹੀਂ ਸੀ ਸਗੋਂ ਇੱਕ ਵਿਚਾਰਧਾਰਾ ਦਾ ਪੱਥ ਪ੍ਰਦਰਸਕ ਵੀ ਸੀ । ਜਦੋਂ ਅਸੀ ਭਗਤ ਸਿੰਘ ਦੀ ਜੀਵਨ ਯਾਤਰਾ ਬਾਰ ਜਾਨਣ ਦੀ ਕੋਸ਼ਿਸ਼  ਕਰਦੇ ਹਾਂ ਤਦ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਜੜ ਅਵਸਥਾ ਜਾਂ ਵਿਰਾਮ ਦੀ ਸਥਿਤੀ ਵਿੱਚ ਨਹੀਂ ਆਇਆ। ਹਰ ਸੰਘਰਸ਼ ਦੌਰਾਨ ਉਸਨੇ ਨਵਾਂ ਸਿੱਖਣ ਅਤੇ ਸਿਖਾਉਣ ਦੀ ਕੋਸ਼ਿਸ਼  ਕੀਤੀ ਹੈ।

ਆਪਣੇ ਪਰੀਵਾਰ ਦੇ ਵੱਡਿਆਂ ਤੋਂ ਉਸਨੇ ਦੇਸ਼ ਅਤੇ ਸਮਾਜ ਲਈ ਕੁੱਝ ਕਰਨ ਦਾ ਜਜਬਾ ਲਿਆ। ਇਹਨਾਂ ਜਜਬਿਆਂ ਦੇ ਲਈ ਜਦ ਉਸਨੇ ਨੌਜਵਾਨ ਸਭਾ ਦੇ ਨਾਲ ਜੁੜਕੇ  ਸੰਘਰਸ਼ ਕੀਤਾ ਅਤੇ ਕਿਸੇ ਵਕਤ ਜਦ ਉਸਨੂੰ ਇਸ ਸੰਗਠਨ ਤੋਂ ਕਿਸੇ ਕਾਰਨ ਵੱਖ ਕੀਤਾ ਜਾਣ ਲੱਗਿਆ ਸੀ ਤਦ ਭਗਤ ਸਿੰਘ ਨੇ ਹੱਦ ਦਰਜੇ ਦੀ ਹਲੀਮੀ ਨਿਮਰਤਾ ਦਿਖਾਉਦਿਆਂ ਹੋਇਆਂ ਆਪਣੇ ਉਸ ਸੰਗਠਨ ਨਾਲ ਰਹਿਣ ਵਿੱਚ ਹਰ ਹੀਲਾ ਵਰਤਦਿਆ ਸਫਲ ਕੋਸਿਸਾਂ ਕੀਤੀਆਂ। ਵਕਤ ਦੇ ਨਾਲ ਨੌਜਵਾਨ ਭਾਰਤ ਸਭਾ ਦਾ ਚਮਕਦਾ ਸਿਤਾਰਾ ਭਗਤ ਸਿੰਘ ਹੀ ਸਿੱਧ ਹੋਇਆਂ। ਭਗਤ ਸਿੰਘ ਦਾ ਇਹ ਵਰਤਾਰਾ ਸਾਨੂੰ ਸਿਖਾਉਂਦਾਂ ਹੈ ਕਿ ਲੋਕ ਸੰਘਰਸ਼ ਹਮੇਸਾਂ ਸੰਗਠਨਾਂ ਦੇ ਸਹਾਰੇ ਹੀ ਜਿੱਤੇ ਜਾ ਸਕਦੇ ਹਨ। ਉਸ ਵਕਤ ਦੁਨੀਆਂ ਵਿੱਚ ਚੱਲ ਰਹੀ ਸਮਾਜਵਾਦ ਅਤੇ ਤਰਕ ਦੀ ਹਨੇਰੀ ਦਾ ਭਗਤ ਸਿੰਘ ਦੀ ਜ਼ਿੰਦਗੀ ਦੇ ਆਮ ਨੌਜਵਾਨਾਂ ਦੀ ਤਰਾਂ ਪੂਰਾ ਪੂਰਾ ਅਸਰ ਹੋਇਆ ਸੀ ਪਰ ਭਗਤ ਸਿੰਘ ਸਦਾ ਸਿੱਖਣ ਦੀ ਬਿਰਤੀ ਵਾਲਾ ਨੌਜਵਾਨ ਸੀ ਜਿਸ ਨੇ ਕਦੇ ਵੀ ਸਮੇਂ ਦੇ ਨਾਲ ਨਵਾਂ ਸਿੱਖਣ ਤੋਂ ਮੁੱਖ ਨਹੀਂ ਮੋੜਿਆ ਸੀ।
                              
ਵਰਤਮਾਨ ਸਮੇਂ ਦੀਆਂ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਅਖਵਾਉਂਦੇ ਲੋਕ, ਧਰਮਾਂ ਦੀ ਆੜ ਵਿੱਚ ਵਪਾਰ ਕਰਨ ਵਾਲੇ ਲੋਕ ਭਾਵੇਂ ਭਗਤ ਸਿੰਘ ਦੀ ਸਖਸੀਅਤ ਨੂੰ ਧੁੰਦਲਾਂ ਕਰਕੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਲਈ ਸ਼ਹੀਦਾਂ ਦੀ ਕੁਰਬਾਨੀ ਨੂੰ ਮੋਹਰਾ ਬਣਾਕਿ ਵਰਤਣ ਦੀ ਕੋਸ਼ਿਸ਼  ਕਰਦੇ ਹਨ ਪਰ ਭਗਤ ਸਿੰਘ ਦਾ ਹਰ ਰੂਪ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਨ ਵਾਲਿਆਂ ਦਾ ਹੀ ਪੱਖ ਪੂਰਦਾ ਹੈ। ਭਗਤ ਸਿੰਘ ਦੀ ਸਖਸੀਅਤ ਵਿੱਚ ਭਾਰਤੀ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਦਾ ਰੂਪ ਤਾਂ ਬੋਲਦਾ ਹੀ ਹੈ ਪਰ ਕਿਸੇ ਉਸ ਵਿਚਾਰ ਦੀ ਤਰਜਮਾਨੀ ਨਹੀਂ ਕਰਦਾ ਜਿਸ ਵਿੱਚ ਕੱਟੜਤਾ ਜਾਂ ਨਿੱਜੀ ਹਿੱਤਾਂ ਵਾਲਾ ਵਿਚਾਰ ਪਣਪਦਾ ਹੋਵੇ।

ਅੰਤਲੇ ਦਿਨਾਂ ਵਿੱਚ ਸਿਰ ਸਜਾਈ ਸੋਹਣੀ ਪੱਗ ਪੰਜਾਬੀ ਵਿਰਸੇ ਦੀ ਬਾਤ ਪਾਉਂਦੀ ਹੈ। ਭਗਤ ਸਿੰਘ ਇਨਸਾਨੀਅਤ ਦੇ ਧਰਮ ਦਾ ਮੁਦੱਈ ਹੁੰਦੇ ਹੋਇਆਂ ਧੜਿਆਂ ਦੇ ਧਰਮ ਤੋਂ ਉੱਪਰ ਦੀ ਸੋਚ ਨੂੰ ਪਰਣਾਇਆਂ ਮਨੁੱਖ ਸੀ। ਨੌਜਵਾਨੀ ਦੀ ਉਮਰ ਵਿੱਚ ਹੀ ਉੱਚੀਆਂ ਸੋਚਾਂ ਵਾਲਾ ਪੂਰਨ ਮਨੁੱਖ ਵਾਲੇ ਕਿਰਦਾਰ ਦਾ ਮਾਲਕ ਭਗਤ ਸਿੰਘ ਨੌਜਵਾਨਾਂ ਨੂੰ ਉੱਚੇ ਆਚਰਣ ਨਾਲ ਸੰਘਰਸ਼ ਦਾ ਰਾਹੀ ਬਣਾਉਂਦਾ ਹੈ। ਹਰ ਨੌਜਵਾਨ ਲਈ ਭਗਤ ਸਿੰਘ ਦਾ ਜੀਵਨ ਅਤੇ ਵਿਚਾਰ ਦਰਸਨ ਸਦਾ ਪਰੇਰਣਾ ਸਰੋਤ ਬਣਿਆ ਰਹੇਗਾ।

ਸੰਪਰਕ: +91 94177 27245


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ