Thu, 12 September 2024
Your Visitor Number :-   7220798
SuhisaverSuhisaver Suhisaver

ਚੋਣ ਜ਼ਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ - ਗੁਰਚਰਨ ਪੱਖੋਕਲਾਂ

Posted on:- 18-02-2015

suhisaver

ਭਾਰਤ ਦੇਸ਼ ਦੇ ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਾੜੇ ਦੇ ਗਲ ਪੈ ਜਾਂਦਾ ਹੈ ਅਤੇ ਤਕੜੇ ਦੇ ਪੈਰਾਂ ਵਿੱਚ ਬੈਠ ਜਾਂਦਾ ਹੈ। ਭਾਰਤ ਦੇਸ ਦੀਆਂ ਰਾਜਨੀਤਕ ਪਾਰਟੀਆਂ ਦੇ ਚੋਣ ਵਾਅਦੇ ਇਸਦੀ ਮਿਸਾਲ ਹਨ ਜੋ ਕਿ ਕਦੇ ਵੀ ਪੂਰੇ ਨਹੀਂ ਕੀਤੇ ਜਾਂਦੇ । ਇਹ ਝੂਠ ਦਾ ਵਪਾਰ ਭਾਰਤੀ ਚੋਣ ਕਮਿਸਨ ਦੀ ਨੱਕ ਥੱਲੇ ਹੁੰਦਾ ਹੈ। ਇੱਕ ਪਾਸੇ ਤਾਂ ਭਾਰਤੀ ਚੋਣ ਕਮਿਸਨ ਚੋਣਾਂ ਸਮੇਂ ਦੇਸ ਦੀ ਸਮੁੱਚੀ ਕਾਰਜਪਾਲਿਕਾ ਨੂੰ ਚੋਣਾਂ ਨੂੰ ਪਰਭਾਵਤ ਕਰਨ ਤੋਂ ਰੋਕਣ ਦੇ ਨਾਂ ਥੱਲੇ ਜਾਮ ਕਰ ਦਿੰਦਾ ਹੈ ਪਰ ਦੂਸਰੇ ਪਾਸੇ ਸਾਰੇ ਰਾਜਨੀਤਕ ਆਗੂ ਤੇ ਪਾਰਟੀਆਂ ਜੋ ਮਰਜ਼ੀ ਵਾਅਦੇ ਕਰੀ ਜਾਣ ਜਿਸ ਨਾਲ ਗੁੰਮਰਾਹ ਹੁੰਦੇ ਭਾਰਤੀ ਵੋਟਰ ਚੋਣ ਕਮਿਸ਼ਨ ਨੂੰ ਕਦੇ ਦਿਖਾਈ ਨਹੀਂ ਦਿੰਦੇ ।

ਪਿਛਲੇ 67 ਸਾਲਾਂ ਤੋਂ ਸਾਰੇ ਲੀਡਰ ਗਰੀਬੀ ਹਟਾਉਣ ਦੇ ਵਾਅਦੇ ਕਰਕੇ ਚੋਣ ਜਿੱਤਣ ਦੇ ਹੀਲੇ ਕਰਦੇ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਇਸਨੂੰ ਪੂਰਾ ਨਹੀਂ ਕੀਤਾ। ਕੀ ਭਾਰਤੀ ਚੋਣ ਕਮਿਸ਼ਨ ਜਾਂ ਅਦਾਲਤਾਂ ਨੇ ਇਹ ਝੂਠਾ ਵਾਅਦਾ ਕਰਨ ਵਾਲਿਆਂ ਨੂੰ ਕਦੇ ਸਜਾ ਦਿੱਤੀ। ਇਸ ਤਰਾਂ ਹੀ ਚੋਣਾਂ ਜਿੱਤਣ ਲਈ ਦੇਸ ਦੀ ਆਰਥਿਕਤਾ ਨੂੰ ਤਬਾਹ ਕਰ ਦੇਣ ਵਾਲੇ ਸਬਸਿਡੀਆਂ ਦੇ ਵਾਅਦੇ ਜੋ ਕੀਤੇ ਜਾਂਦੇ ਹਨ, ਜਿਸ ਨਾਲ ਦੇਸ ਦਾ ਵਿਕਾਸ ਰੁਕ ਜਾਂਦਾ ਹੈ ਜੋ ਕਿ ਸਰੇਆਮ ਰਾਜਨੀਤਕਾਂ ਦੁਆਰਾ ਕੀਤਾ ਜਾ ਰਿਹਾ ਹੈ ਕੀ ਰੋਕਿਆ ਨਹੀਂ ਜਾਣਾ ਚਾਹੀਦਾ?

ਵਰਤਮਾਨ ਦਿੱਲੀ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਬਹੁਤ ਸਾਰੀਆਂ ਚੀਜਾਂ ਦੇ ਰੇਟ ਘੱਟ ਕਰਨ ਦੇ ਵਾਅਦਿਆਂ ਨਾਲ ਵੋਟਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਪਰ ਚੋਣ ਕਮਿਸਨ ਉਹਨਾਂ ਤੋਂ ਕਿਉਂ ਨਹੀਂ ਪੁੱਛਦਾ ਕਿ ਪਿਛਲੀ ਵਾਰ ਕੀਤੇ ਵਾਅਦੇ ਕੀ ਤੁਸੀਂ ਪੂਰੇ ਕੀਤੇ ਸਨ । ਇਸ ਤਰਾਂ ਕਰਨ ਵਾਲਿਆਂ ਰਾਜਨੀਤਕਾਂ ਨੂੰ ਚੋਣ ਕਮਿਸ਼ਨ ਅਤੇ ਅਦਾਲਤਾਂ ਨੇ ਕਹਿਣਾ ਤਾਂ ਕੀ ਹੈ ਪੁੱਛਣ ਦੀ ਵੀ ਹਿੰਮਤ ਨਹੀਂ ਕਰ ਰਹੀਆਂ।
                    
ਸਾਰੇ ਰਾਜਨੀਤਕ ਦਲ  ਜਿਅਦਾਤਟਰ ਝੂਠੇ ਵਾਅਦੇ ਕਰਕੇ ਸਮੇਂ ਸਮੇਂ ਤੇ ਸਰਕਾਰਾਂ ਤੇ ਕਬਜਾ ਕਰਨ ਵਿੱਚ ਸਫਲ ਹੋਏ ਹਨ ਪਰ ਅੱਜ ਤੱਕ ਕਿਸੇ ਨੇ ਵੀ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਜੇ ਕਿਸੇ ਨੇ ਕੋਈ ਵਾਅਦਾ ਪੂਰਾ ਕਰਨ ਦਾ ਡਰਾਮਾ ਕੀਤਾ ਵੀ ਹੈ ਤਦ ਉਸ ਵਾਅਦੇ ਨੂੰ ਪੂਰਾ ਕਰਨ ਲਈ ਦੇਸ ਵਿੱਚ ਕੋਈ ਤਰੱਕੀ ਹੋਈ ਜਾਂ ਗਰੀਬੀ ਵੱਧੀ ਦੇ ਅੰਕੜੇ ਕਦ ਪੇਸ਼ ਨਹੀਂ ਕੀਤੇ। ਦਿੱਲੀ ਦੀਆਂ ਵਰਤਮਾਨ ਚੋਣਾਂ ਵਿੱਚ ਜਿਸ ਤਰਾਂ ਬਿਜਲੀ ਸਸਤੀ ਕਰਨ ਦੇ ਵਾਅਦੇ ਤਿੰਨਾਂ ਮੁੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਨ ਕੀ ਇਸ ਤਰਾਂ ਦੀਆਂ ਸਬਸਿਡੀਆਂ ਜਾਇਜ ਵੀ ਹਨ ਜਦੋਂਕਿ ਦਿੱਲੀ ਦੇ ਵਿੱਚ ਬਹੁਤ ਹੀ ਘੱਟ ਰੇਟ ਹਨ ਪੰਜਾਬ ਵਿੱਚ ਜੋ ਬਿਜਲੀ ਦਾ ਯੂਨਿਟ ਰੇਟ ਚਾਰ ਰੁਪਏ ਹੈ ਦਿੱਲੀ ਵਿੱਚ ਇਹੀ ਰੇਟ ਢਾਈ ਰੁਪਏ ਤੋਂ ਸ਼ੁਰੂ ਹੁੰਦਾ ਹੈ।

ਦਿੱਲੀ ਦੇ ਲੋਕ ਸਾਰੇ ਦੇਸ ਨਾਲੋਂ ਵੱਧ ਕਮਾਈ ਕਰਨ ਵਾਲੇ ਲੋਕ ਹਨ। ਦਿੱਲੀ ਵਪਾਰਕ ਕੇਂਦਰ ਹੈ ਸਾਰੇ ਉੱਤਰ ਭਾਰਤ ਦਾ ਜਿੱਥੇ ਸਾਰੇ ਦੇਸ ਨੂੰ ਹਰ ਵਸਤੂ ਮੁਨਾਫੇ ਤੇ ਭੇਜੀ ਜਾਂਦੀ ਹੈ। ਦਿੱਲੀ ਵਿੱਚ ਕੰਮ ਕਰਨ ਵਾਲਿਆਂ ਨੂੰ ਰੋਜਗਾਰ ਲਈ ਕੰਮ ਦੀ ਕੋਈ ਘਾਟ ਨਹੀਂ ਅਤੇ ਇਸ ਤਰਾਂ ਦੇ ਸਫਲ ਲੋਕਾਂ ਨੂੰ ਵੀ ਸਬਸਿਡੀਆਂ ਦੇਕੇ ਨਿਕੰਮੇ ਕਰਨ ਦੀਆਂ ਚਾਲਾਂ ਨਾਲ ਦੂਜੇ ਰਾਜਾਂ ਨੂੰ ਭੇਜੇ ਜਾਣ ਵਾਲੇ ਸਮਾਨ ਤੇ ਜਿਆਦਾ ਟੈਕਸ ਲਾਉਣੇ ਪੈਂਦੇ ਹਨ ਜਿਸ ਨਾਲ ਦੇਸ ਵਿੱਚ ਮਹਿੰਗਾਈ ਹੋਰ ਵੱਧ ਜਾਂਦੀ ਹੈ।  

ਵਰਤਮਾਨ ਸਮੇਂ ਹੁਣ ਦਿੱਲੀ ਵਿੱਚ ਬਣਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਸੈਂਟਰ ਸਰਕਾਰ ਅੱਗੇ ਮਿੰਨਤਾਂ ਕਰਨ ਲਈ ਮਜਬੂਰ ਹੋਵੇਗੀ। ਇਸ ਤਰਾਂ ਹੀ ਪੰਜਾਬ ਸਮੇਤ ਦੇਸ ਦੇ ਅਨੇਕਾਂ ਸੂਬਿਆਂ ਦੀਆਂ ਸਰਕਾਰਾਂ ਆਪਣੇ ਰਾਜਾਂ ਦੀਆਂ ਆਰਥਿਕਤਾ ਤਬਾਹ ਕਰ ਚੁਕੀਆਂ ਹਨ। ਇਸ ਤਰਾਂ ਦੇ ਚੋਣ ਵਾਅਦਿਆਂ ਦੇ ਕਾਰਨ ਦੇਸ਼ ਦੀ ਆਰਥਿਕਤਾ ਨੂੰ ਢਾਹ ਲੱਗਦੀ ਹੈ ਜਿਸਦੀ ਸਜ਼ਾ ਆਮ ਲੋਕਾਂ ਨੂੰ ਹੁੰਦੀ ਹੈ, ਕਿਉਂਕਿ ਜਿਸ ਕਾਰਨ ਆਮ ਲੋਕਾਂ ਤੇ ਟੈਕਸ਼ਾਂ ਦਾ ਬੋਝ ਲਗਾਤਾਰ ਵੱਧਦਾ ਜਾਂਦਾ ਹੈ। ਆਮ ਲੋਕ ਭਾਵੇਂ ਇਸ ਨੂੰ ਰੋਕ ਨਹੀਂ ਸਕਦੇ ਇਸ ਨੂੰ ਰੋਕਣ ਲਈ ਵੀ ਰਾਜਨੀਤਕਾਂ ਅਤੇ ਸੰਵਿਧਾਨਕ ਸੰਸਥਾਵਾਂ ਅਤੇ ਅਦਾਲਤਾਂ ਵੱਲ ਹੀ ਝਾਕਣਾ ਪੈਂਦਾ ਹੈ। ਦੇਸ ਦੇ ਰਾਜਨੀਤਕ ਲੋਕ ਕਦੇ ਇਸ ਗੱਲ ਨੂੰ ਸਮਝਣਗੇ ਇਸਦੀ ਆਸ ਵਿੱਚ ਸਿਰਫ ਕਾਮਨਾਂ ਹੀ ਕੀਤੀ ਜਾ ਸਕਦੀ ਹੈ।

ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ