Mon, 09 September 2024
Your Visitor Number :-   7220062
SuhisaverSuhisaver Suhisaver

ਕੀ ਜਸਵੰਤ ਸਿੰਘ ਕੰਵਲ 'ਪੰਜਾਬ ਦੀ ਪੱਗ' ਹੈ? - ਇੱਕ ਪ੍ਰਤੀਕਰਮ - ਪ੍ਰੋ: ਐੱਚ. ਐੱਸ. ਡਿੰਪਲ

Posted on:- 08-05-2012

suhisaver

ਅਸੱਭਿਅਕ ਅਤੇ ਮਾੜੀ ਭਾਸ਼ਾ ਦਾ ਅਰਥ ਬੇਬਾਕੀ ਨਹੀਂ ਹੁੰਦਾ, ਅਤੇ ਨਾ ਹੀ ਦਲੀਲ-ਰਹਿਤ ਇਲਜ਼ਾਮ ਬਹਿਸ ਦਾ ਰੂਪ ਧਾਰਦੇ ਹਨ, ਪਰ ਇਹ ਗੱਲ ਮੰਨਣ ਵਾਲੀ ਹੈ, ਕਿ ਹਰ ਲਿਖਤ ਇਕ ਵੰਗਾਰ ਹੁੰਦੀ ਹੈ - ਲੇਖਕ ਲਈ ਵੀ ਅਤੇ ਪਾਠਕ ਲਈ ਵੀ। ਇੰਦਰਜੀਤ ਕਾਲਾ ਸੰਘਿਆਂ ਦਾ ਉਪਰੋਕਤ ਨਾਮ ਵਾਲਾ ਲੇਖ "ਸੂਹੀ ਸਵੇਰ" ਦੇ ਈ-ਪੰਨਿਆਂ ਦਾ ਸ਼ਿੰਗਾਰ ਬਣਿਆ ਹੈ। ਇੰਦਰਜੀਤ ਨੇ ਜੋ ਵੀ ਲਿਖਿਆ, ਜਿਵੇਂ ਵੀ ਲਿਖਿਆ, ਇਸ ਲਿਖਤ ਨੇ ਮੈਨੂੰ ਕੰਵਲ ਦੀ ਵਾਰਤਕ ਅਤੇ ਰਾਜਿੰਦਰ ਰਾਹੀ ਦੀ ਉਪਰੋਕਤ ਪੁਸਤਕ ਮੁੜ-ਪੜ੍ਹਣ ਅਤੇ ਵਿਚਾਰਣ ਲਈ ਮਜਬੂਰ ਕੀਤਾ। ਮੈਂ ਕੰਵਲ ਦੇ ਨਾਵਲ, ਖਾਸ ਕਰਕੇ, ਜਦੋਜਹਿਦ, ਐਨਿਆਂ ਚੋਂ ਉੱਠੇ ਸੂਰਮਾ, ਲਹੂ ਦੀ ਲੋਅ ਅਤੇ ਖੁਨ ਕੇ ਸੋਹਿਲੇ ਦੁਬਾਰਾ ਪੜ੍ਹਣਾ ਚਾਹੁੰਦਾ ਸਾਂ, ਪਰ ਇਸ ਨਾਲ ਸਮਾਂ ਵੀ ਵੱਧ ਲੱਗਣਾ ਸੀ, ਅਤੇ ਵਾਰਤਕ ਤੋਂ ਗ੍ਰਹਿਣ ਵਿਚਾਰਾਂ ਵਿਚ ਵੀ ਸ਼ਾਇਦ ਤਰਲਤਾ ਅਤੇ ਜਨਰਲਾਈਜੇਸ਼ਨ ਆ ਜਾਂਦੀ। ਇਕ ਹੋਰ ਅਹਿਮ ਗੱਲ ਇਹ ਹੈ ਕਿ ਕੰਵਲ ਇਕ ਲਿਖਾਰੀ ਹੈ, ਹੋਰ ਅਨੇਕ ਲਿਖਾਰੀਆਂ ਵਾਂਗ। ਵਧੇਰੇ ਲੇਖਕ ਮੇਰੇ ਵਾਂਗ ਕਲਮ ਤਾਂ ਘਸੀਟਦੇ ਹਨ, ਪਰ ਅਣਖੀਲੇ, ਵੰਗਾਰਮਈ ਅਤੇ ਸੋਚਣਸ਼ੀਲ ਵਿਚਾਰ ਕਮਲ ਦੀ ਕਲਮ ਤੋਂ ਹੀ ਫੁੱਟਦੇ ਹਨ ਅਤੇ ਲੋਹਾਰ ਵਲੋਂ ਲੋਹੇ ਤੇ ਮਾਰੀ ਸੱਟ ਵਾਂਗ ਅਜਿਹੇ ਅਲੌਕਿਕ ਚੰਗਿਆੜੇ ਛੱਡਦੇ ਹਨ, ਜਿਨ੍ਹਾਂ ਦੀ ਲਿਸ਼ਕੋਰ ਸਾਨੂੰ ਚਕਾਚੌਂਧ ਤਾਂ ਕਰਦੀ ਹੀ ਹੈ, ਇਨ੍ਹਾਂ ਦੀ ਰੌਸ਼ਨੀ ਵਿਚ ਤੁਹਾਨੂੰ ਹੋਰ ਅਧਿਐਨ ਅਤੇ ਅਨੁਭਵ ਦਾ ਮੌਕਾ ਮਿਲਦਾ ਹੈ।

ਕੰਵਲ ਵਿਚ ਸੈਂਕੜੇ ਨਹੀਂ ਹਜ਼ਾਰ ਖਾਮੀਆਂ ਹੋਣਗੀਆਂ, ਹਰ ਇਨਸਾਨ ਹੀ ਗ਼ਲਤੀਆਂ ਦਾ ਪੁਤਲਾ ਹੈ, ਪਰ ਕੀ ਉਸਦੀ ਮਨਸ਼ਾ ਤੇ ਸ਼ੱਕ ਕਰ ਸਕਦੇ ਹੋ? ਸਾਡੇ ਨੇਤਾਵਾਂ ਵਿਚ ਕਮਜ਼ੋਰੀਆਂ ਹੀ ਨਹੀਂ, ਗਦਾਰੀ, ਬੇਵਕੂਫ਼ੀ ਅਤੇ ਮਾੜੀ ਨੀਅਤ ਦੇ ਨਾਲ-ਨਾਲ ਸਵਾਰਥਪੁਣਾ ਦੇ ਅੰਸ਼ ਹਨ, ਗੁਲਾਮੀ ਉਨ੍ਹਾਂ ਦੀ ਸੋਚ ਅਤੇ ਵਿਚਾਰ ਵਿਚ ਕੁੱਟ-ਕੁੱਟ ਕੇ ਭਰੀ ਹੈ, ਅਤੇ ਦੁੱਖ ਇਹ ਹੈ ਕਿ ਕੋਈ ਚਿੰਤਕ ਵਿਦਵਾਨ ਜਦੋਂ ਇਨ੍ਹਾਂ ਵੱਲ ਉਂਗਲ ਕਰਨ ਦੀ ਜੁਅਰਤ ਨਹੀਂ ਕਰਦਾ। ਸਿਵਾਏ ਕੰਵਲ ਦੇ ਜੋ "ਰਾਣੀ ਨੂੰ ਅੱਗਾ ਢੱਕਣ" ਦੀ ਨਸੀਅਤ ਦੇ ਸਕਦਾ ਹੈ, ਵੰਗਾਰ ਸਕਦਾ ਹੈ, ਅਤੇ ਉਨ੍ਹਾਂ ਦੀਆਂ ਬੇਵਕੂਫੀਆਂ ਅਤੇ ਬਦਨੀਤੀਆਂ ਵੀ ਗਿਣਾਉਂਦਾ ਹੈ। ਫਿਰ ਉਹ ਅਕਲ ਦਾ ਦੁਸ਼ਮਣ, ਘੋਗੜ ਵਿਦਵਾਨ, ਤਾਤ੍ਰਿਕ ਵਿਦਵਾਨ, ਦੁਸ਼ਟ ਵਿਦਵਾਨ, ਮੱਕੜਜਾਲੀ ਵਿਦਵਾਨ, ਫਾਸਿਸਟੀ, ਮਹਾਂਮੂਰਖ ਅਤੇ ਦੁਸ਼ਟ ਕਿਵੇਂ ਹੋਇਆ, ਇੰਦਰਜੀਤ ਜੀ?

ਇੰਦਰਜੀਤ ਜੀ, ਤੁਸੀਂ ਕੰਵਲ ਜੀ ਤੇ ਬੁੱਢੇ ਹੋ ਕੇ ਪਿਛਾਂਹਖਿੱਚੂ ਅਤੇ ਸਮਝੌਤਾਵਾਦੀ ਹੋਣ ਦਾ ਇਲਜਾਮ ਲਗਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਦੁਸ਼ਟ ਤੱਕ ਆਖਦੇ ਹੋ। ਕੀ ਤੁਸੀਂ ਆਪਣੇ ਬਜ਼ੁਰਗਾਂ ਨੂੰ ਵੀ ਇੰਜ ਹੀ ਸੰਬੋਧਤ ਹੁੰਦੇ ਹੋ? ਜੇਕਰ ਹਾਂ ਤਾਂ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਅਤੇ ਜੇਕਰ ਨਹੀਂ, ਤਾਂ ਕੀ ਕੰਵਲ ਜੀ ਕਿਸੇ ਦੇ ਪਿਓ-ਦਾਦਾ ਜਾਂ ਬਜੁਰਗ ਨਹੀਂ। ਆਪਣੇ ਖ਼ਿਆਲ ਸਮਾਜਿਕ ਘੇਰੇ ਅਨੁਸਾਰ ਹੀ ਪ੍ਰਗਟਾਓ। ਤੁਹਾਨੂੰ ਅਜੇ ਕੰਵਲ ਜਿਹੇ ਪੰਜਾਬੀਅਤ ਦੇ ਪਹਿਰੇਦਾਰਾਂ ਤੋਂ ਬੜਾ ਕੁਝ ਸਿੱਖਣ ਦੀ ਲੋੜ ਹੈ। ਘੱਟੋ-ਘੱਟ ਮੈਂ ਤਾਂ ਖੁਦ ਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਬਰਾਬਰ ਨਹੀਂ ਸਮਝਦਾ, ਅਜਿਹਾ ਕੰਵਲ ਜੋ ਚਿੱਕੜ ਵਿਚ ਰਹਿ ਕੇ ਵੀ ਅਭਿੱਜ ਹੈ, ਜੋ ਆਪਣੇ ਵੱਡੇ-ਵਡੇਰਿਆਂ ਤਾਂ ਕੀ ਦੇਸ਼ ਧਰੋਹੀਆਂ ਦੇ ਨਾਮ ਲੈਣ ਵੇਲੇ ਵੀ ਝੁਕ ਜਾਂਦਾ ਹੈ, ਅਪਣੱਤ ਭਰੇ ਸ਼ਬਦਾਂ ਦੀ ਵਰਤੋਂ ਕਰਦਾ ਹੈ, ਪਰ ਦੁੱਧ ਨੂੰ ਦੁੱਧ ਅਤੇ ਪਾਣੀ ਨੂੰ ਪਾਣੀ ਆਖਦਾ ਹੈ। ਤੁਸੀਂ ਪਤਾ ਨਹੀਂ ਕਿਹੜੇ ਅਸਮਾਨਾਂ ਵਿਚ ਰਹਿੰਦੇ ਹੋ?

ਕੀ ਆਜ਼ਾਦੀ ਸੰਗਰਾਮ ਵਿਚ ਸ਼ਹੀਦੀਆਂ ਪਾਉਣ ਵਾਲਿਆਂ ਵਿਚੋਂ 80% ਸਿੱਖ ਨਹੀਂ ਸਨ? ਸੂਲੀ ਦੇ ਰੱਸੇ ਚੁੰਮਣ ਵਾਲੇ 113 ਵਿਚੋਂ 93 ਸਿੱਖ ਨਹੀਂ ਸਨ? ਕੀ ਸਾਡੇ ਸਰਬਰਾਹ ਚੰਦ ਚਾਂਦੀ ਦੇ ਟੁਕੜਿਆਂ ਬਦਲੇ ਰਾਜ-ਭਾਗ ਦੇ ਲਾਲਚ ਵਿਚ ਸਾਡੇ ਸਭ ਦੇ ਵੈਰੀ ਨਹੀਂ ਬਣੇ? ਨਵੰਬਰ 84 ਦਾ ਕਤਲਾਮ ਨਹੀਂ ਹੋਇਆ? ਕੀ ਹਰੀ ਕ੍ਰਾਂਤੀ ਰਾਹੀਂ ਸਾਡੇ ਕਿਸਾਨਾਂ, ਸਾਡੀਆਂ ਜਮੀਨਾਂ ਨੂੰ ਚੂੰਡ ਕੇ ਹਿੰਦ ਸਰਕਾਰ ਨੇ ਆਪਣੇ ਗੋਦਾਮ ਨਹੀਂ ਭਰੇ ਅਤੇ ਵਿਦੇਸ਼ਾਂ ਨੂੰ ਨਿਰਯਾਤ ਕਰਕੇ ਕਮਾਈ ਨਹੀਂ ਕੀਤੀ? ਪਰ ਕੀ ਅੱਜ ਇਹ ਸਭ ਪੈਦਾਵਾਰ ਕਰਨ ਵਾਲਾ ਕਿਸਾਨ ਭੁੱਖਾ ਨਹੀਂ ਮਰ ਰਿਹਾ, ਕਰਜ਼ਿਆਂ ਦੀ ਅਸਹਿ ਮਾਰ ਤੋਂ ਡਰਦਾ ਖੁਦਕਸ਼ੀਆਂ ਨਹੀਂ ਕਰ ਰਿਹਾ? ਹਰੀ ਕ੍ਰਾਂਤੀ ਦੇ ਸੁਨਹਿਰੀ ਨਾਂ ਹੇਠ ਸਾਡੀ ਸੋਨੇ ਵਰਗੀ ਮਿੱਟੀ ਨੂੰ ਹਮੇਸ਼ਾ ਲਈ ਕੀਟ-ਨਾਸ਼ਕਾਂ, ਨਦੀਨ-ਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਤੇ ਵਿਸ਼ੇਸ਼ "ਬੀਜਾਂ" ਦੇ ਗੁਲਾਮ ਨਹੀਂ ਕੀਤਾ? ਕੀ ਪੂੰਜੀਵਾਦੀ ਅਤੇ ਸਾਮਰਾਜੀ ਸੋਚ ਨੇ "ਆਮ" ਕਿਸਾਨ ਨੂੰ ਬਰਬਾਦ ਨਹੀਂ ਕੀਤਾ? ਜੇਕਰ ਭਾਸ਼ਾਈ, ਸੱਭਿਆਚਾਰਕ ਅਤੇ ਭੂਗੋਲਿਕ ਆਧਾਰ ਤੇ ਵੰਡ ਹੁੰਦੀ ਹੈ, ਤਾਂ ਕੀ ਧਾਰਮਿਕ ਆਧਾਰ ਤੇ ਬਣੇ ਸਮੂਹਾਂ ਨੂੰ ਮਾਨਤਾ ਦੇਣ ਵਿਚ ਕੀ ਗੁਨਾਹ ਹੈ? ਕੀ ਕੰਵਲ ਆਪਣੀਆਂ ਲਿਖਤਾਂ ਵਿਚ ਆਪਣੀਆਂ ਗੱਲਾਂ ਦੀਆਂ ਦਲੀਲਾਂ ਨਹੀਂ ਦਿੰਦਾ?  ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ "ਹਾਂ" ਹਨ, ਤਾਂ ਕੰਵਲ ਦੀ ਕਲਮ, ਜੋ ਪਿਛਲੇ 7-8 ਦਹਾਕਿਆਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸੁਹਿਰਦਤਾ ਲਈ ਚੱਲ ਰਹੀ ਹੈ, ਤੇ ਇੰਟਰਨੈੱਟੀ ਚਿੰਤਕ ਹਈ-ਤਈ ਕਿਉਂ ਫੇਰ ਰਹੇ ਹਨ?

ਕਿਸੇ ਵੀ ਵਿਸ਼ੇ ਜਾਂ ਮੁੱਦੇ ਬਾਰੇ ਊਸਾਰੂ ਬਹਿਸ ਛੇੜਣਾ ਸੂਹੀ ਸਵੇਰ ਦੇ ਖਾਤੇ ਆਇਆ ਹੈ, ਅਤੇ ਉਸ ਤੋਂ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਵਿਸ਼ਿਆਂ ਬਾਰੇ ਆਮ ਪਾਠਕਾਂ ਜਾਂ ਵਿਦਵਾਨਾਂ ਤੇ ਚਿੰਤਕਾਂ ਦੇ ਵਿਚਾਰ ਵੀ ਨਾਲੋ-ਨਾਲ ਪ੍ਰਕਾਸ਼ਿਤ ਕਰਕੇ ਬਹਿਸ ਨੂੰ ਹੋਰ ਸੰਜੀਦਾ ਅਤੇ ਸਿੱæਦਤ-ਭਰਪੂਰ ਬਣਾਉਣ ਦੇ ਨਾਲ-ਨਾਲ ਇਸ ਵਿਚ ਰੌਚਿਕਤਾ, ਸੂਖਮਤਾ ਅਤੇ ਵਿਸ਼ਾਲਤਾ ਲਿਆਉਣ ਦਾ ਯਤਨ ਵੀ ਕੀਤਾ ਜਾਂਦਾ ਹੈ। ਜਿੱਥੋਂ ਤੱਕ ਜਸਵੰਤ ਸਿੰਘ ਕੰਵਲ ਨੂੰ 'ਪੰਜਾਬ ਦੀ ਪੱਗ' ਕਹਿਣ ਵਾਲੇ ਇੰਦਰਜੀਤ ਦੇ ਲੇਖ ਦਾ ਸਵਾਲ ਹੈ, ਮੈਂ ਇਹ ਲੇਖ ਦੋ-ਤਿੰਨ ਵਾਰ ਪੜ੍ਹਿਆ। ਮੈ ਨਾ ਤਾਂ ਕੋਈ ਚਿੰਤਕ ਹਾਂ ਅਤੇ ਨਾ ਹੀ ਕੋਈ ਵੱਡਾ ਲਿਖਾਰੀ, ਮੈਂ ਤਾਂ ਸਾਹਿਤ, ਇਤਿਹਾਸ, ਮਨੋਵਿਗਿਆਨ ਅਤੇ ਰਾਜਨੀਤੀ ਦਾ ਅਦਨਾ ਜਿਹਾ ਪਾਠਕ ਹਾਂ। ਫਿਰ ਵੀ ਕੁਝ ਗੱਲਾਂ ਐਨੀਆਂ ਸ਼ਪੱਸ਼ਟ ਹੁੰਦੀਆਂ ਹਨ, ਕਿ ਮੇਰੇ ਜਿਹੇ ਮੋਟੀ ਬੁੱਧੀ ਜਿਹੇ ਇਨਸਾਨ ਦੇ ਵੀ ਸੌਖਿਆਂ ਸਮਝ ਆ ਜਾਂਦੀਆਂ ਹਨ, ਪਰ ਪਤਾ ਨਹੀਂ ਕਿਉਂ ਕੁਝ ਵਿਦਵਾਨ ਇਨ੍ਹਾਂ ਵਿਸ਼ਿਆਂ ਤੇ ਲਿਖਣ ਸਮੇਂ ਜਾਂ ਕਿਸੇ ਵੀ ਲਿਖਾਰੀ ਦੀ ਪੱਗ ਮਿੱਟੀ ਵਿਚ ਰੋਲਣ ਸਮੇਂ ਵੱਡੇ ਵੱਡੇ ਸੱਚਾਂ ਨੂੰ ਜਾਣ ਬੁੱਝ ਕੇ ਭੁੱਲਦੇ ਹਨ, ਅਤੇ ਜਾਂ ਉਨ੍ਹਾਂ ਬਾਰੇ ਸੰਜੀਦਾ ਹੋ ਕੇ ਸੋਚਣ ਦਾ ਯਤਨ ਨਹੀਂ ਕਰਦੇ। ਪਹਿਲੀ ਹਾਲਤ ਸਾਹਿਤਕ ਬੇਈਮਾਨੀ ਹੈ ਅਤੇ ਦੂਜੀ ਇਕ ਵੱਡੀ ਇਨਸਾਨੀ ਭੁੱਲ। ਮੈਂ ਇੰਦਰਜੀਤ ਤੇ ਕੋਈ ਇਲਜ਼ਾਮ ਨਹੀਂ ਲਗਾ ਰਿਹਾ, ਸਗੋਂ ਇਹੀ ਗੱਲ ਮੇਰੇ ਤੇ ਵੀ ਲਾਗੂ ਹੋ ਸਕਦੀ ਹੈ, ਮੇਰਾ ਇਸ਼ਾਰਾ ਤਾਂ ਮੋਟੇ ਰੂਪ ਵਿਚ ਸਭ ਵਿਦਵਾਨਾਂ ਤੇ ਹੈ, ਜੋ ਅਜਿਹਾ ਕਰਨ ਦੀ ਜੁਅਰਤ ਕਰਦੇ ਹਨ, ਅਤੇ ਇਨ੍ਹਾਂ ਵਿਚ ਮੇਰੇ ਸਮੇਤ ਸਭ ਉਹ ਲਿਖਾਰੀ ਜਾਂ ਕਲਮ-ਘਸੀਟ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਦੀਆਂ ਲਿਖਤਾਂ ਨੂੰ ਮੈਂ ਚੰਗਾ ਜਾਂ ਢੁਕਵਾਂ ਕਹਿੰਦਾ ਹਾਂ, ਕਿਉਂਕਿ ਹਰ ਵਿਅਕਤੀ ਦਾ ਆਪਣਾ ਨਜ਼ਰੀਆ ਹੁੰਦਾ ਹੈ, ਆਪਣਾ ਅਧਿਐਨ ਅਤੇ ਆਪਣਾ ਅਨੁਭਵ। ਉਸਤੋਂ ਵੀ ਵੱਡੀ ਗੱਲ ਇਹ ਕਿ ਆਪਣੇ ਪਸੰਦੀਦਾ ਵਿਚਾਰਾਂ ਵਾਲੇ ਸਭ ਨੂੰ ਚੰਗੇ ਲਗਦੇ ਹਨ, ਅਤੇ ਤੁਹਾਡੀ ਆਲੋਚਨਾ ਕਰਨ ਵਾਲਾ ਜਾਂ ਤੁਹਾਡੀ ਗੱਲ ਤੇ ਕਿੰਤੂ-ਪ੍ਰੰਤੂ ਕਰਨ ਵਾਲਾ ਜਾਂ ਅਜਿਹੇ ਵਿਚਾਰ ਦੇਣ ਵਾਲਾ, ਜਿਨ੍ਹਾਂ ਵਿਚਾਰਾਂ ਨਾਲ ਤੁਸੀਂ ਅਸਹਿਮਤ ਹੋਵੋਂ, ਤੁਹਾਡੀਆਂ ਅੱਖਾਂ ਵਿਚ ਰੜਕੇਗਾ। ਇਹ ਇਨਸਾਨੀ ਫਿਤਰਤ ਹੈ, ਅਤੇ ਘੱਟੋ-ਘੱਟ ਮੇਰੇ ਤਾਂ ਤਾਂ ਜ਼ਰੂਰ ਲਾਗੂ ਹੁੰਦਾ ਹੈ, ਦੂਜਿਆਂ ਬਾਰੇ ਮੈਂ ਕੁਝ ਨਹੀਂ ਕਹਾਂਗਾ।

ਖ਼ੈਰ! ਗੱਲ ਭਟਕ ਰਹੀ ਹੈ, ਸੋ ਮੇਰੀ ਸੰਪਾਦਕਾਂ ਨੂੰ ਨਿਮਾਣੀ ਜਿਹੀ ਅਰਜ਼ ਹੈ, ਕਿ ਕੁਝ ਵੱਧ-ਘੱਟ ਹੋ ਗਿਆ ਹੋਵੇ, ਤਾਂ ਉਹ ਸੋਧ ਜਾਂ ਤਬਦੀਲੀ ਕਰਨ ਦੇ ਹੱਕਦਾਰ ਹਨ। ਸੋ, ਗੱਲ ਕਰ ਰਹੇ ਸੀ  ਰਾਜਿੰਦਰ ਰਾਹੀ ਵਲੋਂ ਕੰਵਲ ਨੂੰ 'ਪੰਜਾਬ ਦੀ ਪੱਗ' ਦਾ ਨਾਮ ਦੇਣ ਬਾਰੇ। ਮੈਂ ਨਾ ਤਾਂ ਕੰਵਲ ਜੀ ਦਾ ਬਹੁਤ ਵੱਡਾ ਆਸ਼ਕ ਹਾਂ ਅਤੇ ਨਾ ਹੀ ਇੰਦਰਜੀਤ ਬਾਰੇ ਬਹੁਤ ਕੁਝ ਜਾਣਦਾ ਹਾਂ, ਪਰ ਜਿੱਥੋਂ ਤੱਕ ਕੰਵਲ ਜੀ ਦੇ ਨਾਵਲਾਂ ਅਤੇ ਪਿਛਲੀ/ਢਲਦੀ ਉਮਰੇ ਲਿਖੀ ਵਾਰਤਕ ਦਾ ਸਵਾਲ ਹੈ, ਉਸ ਦੀਆਂ ਰਚਨਾਵਾਂ ਦਾ ਪੱਧਰ ਕੋਈ ਵੀ ਹੋਵੇ, ਚਰਚਾ ਜ਼ਰੂਰ ਬਟੋਰਦੀਆਂ ਹਨ। ਉਸਦੇ ਨਾਵਲਾਂ ਨੇ ਪੰਜਾਬੀ ਲੋਕਾਂ ਨੂੰ ਸਾਹਿਤ ਪੜ੍ਹਣ ਦੀ ਚੇਟਕ ਲਗਾਈ, ਅਤੇ ਭਾਵੇਂ ਕਿ ਉਹ ਤਕਨੀਕੀ ਤੌਰ ਤੇ ਬਹੁਤ ਉੱਚ ਪਾਏ ਦਾ ਨਾਵਲਕਾਰ ਨਾ ਹੋਵੇ, ਪਰ ਉਸਦਾ ਪੰਜਾਬੀ ਨਾਵਲ ਦੇ ਖ਼ੇਤਰ ਵਿਚ ਯੋਗਦਾਨ ਜ਼ਰੂਰ ਯਾਦਗਾਰੀ ਹੈ। ਜਿਸ ਤਰ੍ਹਾਂ ਅੰਗਰੇਜ਼ੀ ਨਾਵਲਕਾਰ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਨਾਵਲ ਨੂੰ ਉਸ ਸਮੇਂ ਹੱਥ ਪਾਇਆ ਜਦੋਂ ਵਿਕਟੋਰੀਅਨ ਯੁਗ ਵਿਚ ਵਧੇਰੇ ਲੋਕਾਂ ਨੂੰ ਨਾਵਲ ਦੇ ਅਰਥ ਵੀ ਨਹੀਂ ਪਤਾ ਸਨ, ਅਤੇ ਇਹੀ ਗੱਲ ਕੰਵਲ ਬਾਰੇ ਕਹੀ ਜਾ ਸਕਦੀ ਹੈ, ਭਾਵੇਂ ਕਿ ਨਾਨਕ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ, ਪਰ ਜਿੱਥੇ ਨਾਨਕ ਸਿੰਘ ਨੇ ਸੀਮਤ ਸੁਧਾਰਵਾਦੀ ਅਤੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਛੋਹਿਆ, ਉਥੇ ਕੰਵਲ ਦਾ ਨਾਵਲੀ-ਕੈਨਵਸ ਥੋੜ੍ਹਾ ਵਿਸ਼ਾਲ ਸੀ। ਪਰ ਆਪਣੇ ਨਾਵਲਾਂ ਵਿਚ ਵੰਨ-ਸੁਵੰਨਤਾ ਅਤੇ ਪ੍ਰਾਪੇਗੰਡਾ ਲਿਆ ਕੇ ਕੰਵਲ ਨੇ ਆਪਣੀ ਵਿਲੱਖਣ ਵਿਚਾਰਧਾਰਾ ਦਾ ਮਾਧਿਅਮ ਵੀ ਬਣਾਇਆ। ਭਾਵੇਂ ਕਿ ਨਾਵਲ ਨੂੰ ਪ੍ਰਾਪੇਗੰਡਾ ਦਾ ਸਾਧਨ ਬਣਾਉਣ ਦੇ ਵਿਰੋਧ ਵਿਚ ਪੱਛਮ ਦੇ ਅਨੇਕ ਆਲੋਚਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ, ਪਰ ਇਹ ਵੀ ਸੱਚ ਹੈ ਕਿ ਨਾਵਲ ਅਤੇ ਨਾਵਲਕਾਰ ਦਾ ਕੋਈ ਉਦੇਸ਼ ਅਤੇ ਸਮਾਜਿਕ ਸਰੋਕਾਰ ਜ਼ਰੂਰ ਹੋਣਾ ਚਾਹੀਦਾ ਹੈ, ਅਤੇ ਜੇਕਰ ਨਾਵਲ ਸਿਰਫ਼ ਮਨੋਰੰਜਨ ਅਤੇ ਕਲਾ ਦਾ ਸਾਧਨ ਬਣ ਜਾਵੇ ਤਾਂ ਇਹ ਸਤਹੀ ਜਿਹੇ ਟੀਚੇ ਦੀ ਪੂਰਤੀ ਲਈ ਸਹਾਇਕ ਹੋਵੇਗਾ।

ਇੰਦਰਜੀਤ ਜੀ ਨੇ ਆਪਣੇ ਲੇਖ ਵਿਚ ਜਸਵੰਤ ਸਿੰਘ ਕੰਵਲ ਪ੍ਰਤੀ ਜਿੰਨੀ ਭੈੜੀ ਅਤੇ ਅਸੱਭਿਅਕ ਭਾਸ਼ਾ ਵਰਤੀ ਹੈ, ਉੱਨੀ ਮਾੜੀ ਭਾਸ਼ਾ ਵਾਲਾ ਲੇਖ ਮੈਂ ਕਦੇ ਪੜ੍ਹਿਆ ਹੋਵੇ, ਮੇਰੇ ਜ਼ਹਿਨ ਵਿਚ ਨਹੀਂ ਆ ਰਿਹਾ। ਕੰਵਲ ਨੂੰ ਘੋਗੜ ਵਿਦਵਾਨ, ਫਾਸਿਸਟਵਾਦੀ, ਕੰਵਲ ਮਹਾਰਾਜ, ਦੁਸ਼ਟ ਵਿਦਵਾਨ, ਪਿਛਾਂਹਖਿਚੂ ਫਾਸ਼ੀਵਾਦੀ ਚੱਕੀਰਾਹੇ ਅਤੇ ਹੋਰ ਪਤਾ ਨਹੀਂ ਲਕਬਾਂ ਨਾਲ ਸੰਬੋਧਤ ਕੀਤਾ ਗਿਆ ਹੈ? ਕੀ ਤੁਸੀਂ ਆਪਣੇ ਘਰ ਵਿਚ ਆਪਣੇ ਪਿਓ-ਦਾਦੇ ਨੂੰ ਵੀ ਇਹੀ ਸ਼ਬਦਾਂ ਨਾਲ ਸੰਬੋਧਤ ਕਰਦੇ ਹੋ? ਕੀ ਉਹ ਵੀ ਬੁੱਢੇ ਹੋ ਕੇ ਅਜਾਇਬ ਘਰ ਵਿਚ ਰੱਖਣ ਯੋਗ ਹੋ ਗਏ ਨੇ, ਜਿਵੇਂ ਤੁਸੀਂ ਬਜ਼ੁਰਗਾਂ ਬਾਰੇ ਆਖਦੇ ਹੋ? ਜੇ ਕਿਸੇ ਦੀ ਸੋਚ ਨਾਲ ਅਸਹਿਮਤ ਹੋਣ ਕਰਕੇ ਉਸ ਦਾ ਮਜ਼ਾਕ ਉਡਾਉਣਾ ਜਾਇਜ਼ ਹੈ ਤਾਂ ਤੁਸੀਂ ਸਾਰਾ ਦਿਨ ਗਾਲਾਂ ਕੱਢਦੇ ਰਹੋਗੇ ਪਰ ਰੱਜ ਨਹੀਂ ਆਉਣਾ। ਕੰਵਲ ਜੀ ਕੋਲ ਤੁਹਾਡੇ ਤੋਂ ਕਿਤੇ ਤਿੱਖੀ ਸ਼ਬਦਾਵਲੀ ਹੈ, ਪਰ ਕਿਸੇ ਛੋਟੇ-ਵੱਡੇ ਦਾ ਲਿਹਾਜ਼ ਕੀਤੇ ਬਗੈਰ ਮਾੜਾ ਬੋਲਣਾ ਉਨ੍ਹਾਂ ਨੇ ਸ਼ਾਇਦ ਸਿੱਖਿਆ ਨਹੀਂ। ਬਾਕੀ ਰਹੀ ਪਾਣੀਆਂ, ਭਾਸ਼ਾ, ਪ੍ਰਵਾਸੀ ਬਿਹਾਰੀਆਂ ਜਾਂ ਪ੍ਰਵਾਸੀ ਪੰਜਾਬੀਆਂ ਦੀ ਗੱਲ, ਇਹ ਮੁੱਦਾ ਐਨਾ ਸਰਲ ਅਤੇ ਸੌਖਾ ਨਹੀਂ ਜਿੰਨਾ ਤੁਸੀਂ ਸਮਝ ਬੈਠੇ ਹੋ। ਪਹਿਲਾਂ ਇਸ ਮੁੱਦੇ ਦਾ ਬਾਰੀਕ ਅਧਿਐਨ ਕਰੋ, ਫਿਰ ਆਪਣੇ ਸਵਾਲ ਰੱਖੋ। ਬੇਤੁੱਕੇ ਇਲਜ਼ਾਮ ਲਗਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਪੰਜਾਬ ਦੇ ਤਿੰਨ ਦਰਿਆ ਕੁੱਲ 18æ23 ਐਮæਏæਐਫ਼ ਪਾਣੀ ਦਾ ਨਿਕਾਸ ਕਰਦੇ ਹਨ, ਜਿਸ ਵਿਚੋਂ 1956 ਤੋਂ ਅਸਲ ਰਾਈਪੇਰੀਅਨ ਰਾਜ ਪੰਜਾਬ ਹਿੱਸੇ ਸਿਰਫ਼ 21% ਭਾਵ 4 ਕੁ ਐਮæਏæਐਫ਼æ ਪਾਣੀ ਹੀ ਆਉਂਦਾ ਹੈ, ਜਦੋਂ ਕਿ ਗੈਰ-ਰਾਇਪੇਰੀਅਨ ਰਾਜ ਹੁੰਦਾ ਹੋਇਆ, ਰਾਜਸਥਾਨ 45% ਭਾਵ 8æ6 ਐਮæਏæਐਫ਼ ਪਾਣੀ ਦਾ ਮਾਲਕ ਹੈ, ਤੇ ਰਾਜਸਥਾਨ ਪੰਜਾਬ ਨੂੰ ਹੱਕੀ ਸਿਨਿਓਰੇਜ਼ ਰਾਇਲਟੀ ਦੇਣੋ ਵੀ ਮੁਕਰ ਗਿਆ ਹੈ, ਤੇ ਉਸੇ ਰਾਜਸਥਾਨ ਤੋਂ ਹੁਣ ਅਸੀਂ ਬਿਜਲੀ ਮੁੱਲ ਲੈ ਰਹੇ ਹਾਂ, ਜੋ ਕਿ ਸਾਡੇ ਵਲੋਂ ਮੁਫ਼ਤ ਦਿੱਤੇ (ਜੋ ਤੁਹਾਡੇ ਮੁਤਾਬਿਕ ਜਾਇਜ਼ ਹੈ) ਪਾਣੀ ਚੋਂ ਕੱਢੀ ਗਈ ਹੈ। ਲੁਧਿਆਣੇ ਦੀ ਖੇਤੀ ਯੂਨੀਵਰਸਿਟੀ ਅਨੁਸਾਰ ਪੰਜਾਬ ਰਾਜ ਵਿਚ ਝੋਨਾ-ਕਣਕ ਦਾ ਫ਼ਸਲੀ ਚੱਕਰ 35.5 ਐਮ.ਏ.ਐਫ਼. ਪਾਣੀ ਦੀ ਮੰਗ ਕਰਦਾ ਹੈ, ਪਰ ਇਹ ਗੱਲਾਂ ਇੰਦਰਜੀਤ ਜੀ ਕਿਉਂ ਨਜ਼ਰਅੰਦਾਜ਼ ਕਰ ਰਹੇ ਹਨ?

ਇੰਦਰਜੀਤ ਜੀ ਲੱਖ ਵਿਦਵਾਨ ਹੋਣਗੇ, ਪਰ ਚੰਡੀਗੜ੍ਹ ਬਾਰੇ "ਜਿਵੇਂ ਲੀ ਕਾਰਬੂਜੀਏ ਨੂੰ ਪੈਸਾ ਸ੍ਰੋਮਣੀ ਕਮੇਟੀ ਨੇ ਦਿੱਤਾ ਹੋਵੇ" ਕਹਿ ਕੇ ਖੁਦ ਵੱਖਵਾਦੀ, ਘਟੀਆ ਅਤੇ ਨਾਸਮਝੀ ਵਾਲੀ ਸੋਚ ਦਾ ਵਿਖਾਵਾ ਕਰ ਦਿੱਤਾ ਹੈ। ਗੁਰਬਾਣੀ ਤਾਂ "ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ" ਅਤੇ "ਸੱਭੋ ਸਾਂਝੀਵਾਲ ਸਦਾਇਨ" ਦਾ ਹੋਕਾ ਦਿੰਦੀ ਹੈ, ਅਤੇ ਕੰਵਲ ਵੀ ਵਾਰ-ਵਾਰ ਗੁਰਬਾਣੀ ਦੀ ਪ੍ਰੋੜਤਾ ਅਤੇ ਗੁਰਬਾਣੀ ਅਨੁਸਾਰ ਚੱਲਣ ਦੀ ਗੱਲ ਕਰਦਾ ਹੈ। ਇੰਦਰਜੀਤ ਨੂੰ ਉਸ ਵਿਚ ਕੱਟੜਵਾਦ ਅਤੇ ਫਾਸਿਸਟਵਾਦ ਕਿੱਥੇ ਲੱਭ ਗਿਆ? ਗੱਲ ਤਰਕ, ਸੰਵਾਦ ਅਤੇ ਬਹਿਸ ਦੇ ਨੇਮਾਂ ਅਨੁਸਾਰ ਕਰੋ, ਇੰਦਰਜੀਤ ਜੀ, ਵਾਧੂ ਅਤੇ ਝੂਠੇ ਇਲਜ਼ਾਮ ਨਾ ਲਾਓ ਅਤੇ ਨਾ ਹੀ ਹਵਾ ਵਿਚ ਤਲਵਾਰਾਂ ਚਲਾਉਣਾ ਵਿਦਵਾਨੀ ਹੈ। ਚੰਡੀਗੜ੍ਹ ਬਣਾਉਣ ਲਈ ਜਿਹੜੇ ਪਿੰਡ ਕੱਟੇ ਗਏ ਉਹ ਪੰਜਾਬ ਦਾ ਹਿੱਸਾ ਸਨ, ਅਤੇ ਲੀ ਕਾਰਬੂਜੀæਏ ਦੀ ਇਹ ਜਾਇਦਾਦ ਨਹੀਂ, ਉਹ ਤਾਂ ਇਕ ਇੰਜੀਨੀਅਰ ਸੀ, ਆਰਕੀਟੈਕਟ ਸੀ, ਜਿਸ ਨੂੰ ਚੰਡੀਗੜ੍ਹ ਦਾ ਨਕਸ਼ਾ ਬਣਾਉਣ ਲਈ ਕਿਰਾਏ ਤੇ ਲਿਆ ਗਿਆ ਸੀ।

ਤੁਸੀਂ ਕੰਵਲ ਜੀ ਨੂੰ ਬੁਢਾਪੇ ਦਾ ਸ਼ਿਕਾਰ ਕਹਿ ਕੇ ਬੁਢਾਪਾ ਸਮਝੌਤਾਵਾਦੀ, ਪਿਛਾਂਹਖਿਚੂ ਅਤੇ ਬੀਤੇ ਦੇ ਹੌਂਕਿਆਂ ਤੱਕ ਸੀਮਤ ਹੋਣ ਬਾਰੇ ਆਖਿਆ ਹੈ। ਕੱਲ੍ਹ ਨੂੰ ਤੁਸੀਂ ਬਜ਼ੁਰਗ ਹੋ ਕੇ ਵੀ ਇਹ "ਗੁਣ" ਹਾਸਲ ਕਰੋਗੇ, ਇੰਦਰਜੀਤ ਜੀ? ਇਸ ਗੱਲ ਦਾ ਜਵਾਬ ਦਵੋ। ਫਿਰ ਤੁਹਾਡੀਆਂ ਜਵਾਨੀ ਦੀਆਂ (ਹੁਣ ਵਾਲੀਆਂ) ਗੱਲਾਂ ਨੂੰ ਜ਼ਾਇਜ਼ ਠਹਿਰਾਵਾਂਗੇ ਕਿ ਬੁਢਾਪੇ ਵਾਲੀਆਂ? ਫਿਰ ਤੁਸੀਂ ਜਿੱæਦੀ ਹੋ ਕੇ "ਮੈਂ ਦੁਨੀਆਂ ਦੇਖੀ ਹੈ, ਬਹੁਤ ਪੜ੍ਹਿਆ ਹੈ ਅਤੇ ਬਜ਼ੁਰਗ ਹਾਂ" ਦੀ ਦੁਹਾਈ ਤਾਂ ਨਹੀਂ ਦਵੋਗੇ? ਕੰਵਲ ਜੀ ਤਾਂ ਨਹੀਂ ਦੇ ਰਹੇ, ਫਿਰ ਵੀ ਤੁਹਾਡੇ ਵਰਗਿਆਂ ਦੇ ਇਲਜ਼ਾਮ ਦੇ ਭਾਗੀਦਾਰ ਬਣ ਰਹੇ ਨੇ। ਜੇ ਤੁਹਾਡੀ ਸ਼ਬਦਾਵਲੀ ਵਰਤਾਂ ਤਾਂ, ਜਦੋਂ ਤੁਸੀਂ 10-20 ਸਾਲ ਬਾਅਦ ਪੰਜਾਹ ਜਾਂ 60 ਟੱਪੇ ਸਨਕੀ ਲੋਕਾਂ ਵਿਚ ਸ਼ਾਮਲ  ਹੋਵੋਗੇ, ਤਾਂ ਤੁਹਾਡੇ "ਉੱਲੀ ਖਾਧੇ ਅਤੇ ਬਾਸੀ ਅਨੁਭਵਾਂ ਦੀ ਮੋਮਬੱਤੀ" ਛਾਵੇਂ ਵੀ ਕੌਣ ਬੈਠੇਗਾ? ਤੁਸੀਂ ਕੰਵਲ ਜੀ ਨੂੰ ਸਮਝਾ ਰਹੇ ਹੋ ਕਿ ਪੰਜਾਬੀ ਸਿਰਫ਼ ਸਿੱਖਾਂ ਦੀ ਭਾਸ਼ਾ ਨਹੀਂ। ਕੰਵਲ ਜੀ ਦੇ ਦੋਸਤਾਂ ਵਿਚ ਬਲਰਾਜ ਸਾਹਨੀ ਜਿਹਾ ਮਹਾਨ ਪੰਜਾਬੀ ਲੇਖਕ ਸ਼ਾਮਲ ਸੀ, ਜੋ ਹਿੰਦੂ ਸੀ। ਸ਼ਿਵ ਕੁਮਾਰ ਬਟਾਲਵੀ, ਸ਼ਰਫ, ਹਰਨਾਮ ਦਾਸ ਸਹਿਰਾਈ ਜਾਂ ਨੰਦ ਲਾਲ ਨੂਰਪੁਰੀ ਜਿਹੇ ਮਹਾਨ ਪੰਜਾਬੀ ਗੈਰ-ਹਿੰਦੂ ਲੇਖਕਾਂ ਦੇ ਯੋਗਦਾਨ ਤੋਂ ਵੀ ਕੰਵਲ ਕਦੇ ਮੁਨਕਰ ਨਹੀਂ ਹੋਇਆ। ਹਿੰਦੂ ਕੌਮ ਜਾਂ ਧਰਮ ਬਾਰੇ ਕੰਵਲ ਜੀ ਨੇ ਕਦੇ ਵੀ ਮਾੜੇ ਸ਼ਬਦ ਨਹੀਂ ਵਰਤੇ, ਹਾਂ ਉਹ ਗੱਲ ਸਿੱਖ ਜਾਂ ਕਿਸਾਨ ਮਾਨਸਿਕਤਾ ਦੀ ਕਰਦੇ ਹਨ, ਕਿਉਂਕਿ ਇਹ ਪੰਜਾਬ ਵਿਚ ਬਹੁਗਿਣਤੀ ਹਨ, ਪਰ ਉਨ੍ਹਾਂ ਦੀ ਕਲਮ ਵਿਚ ਦੂਜੀਆਂ ਜਾਤਾਂ ਅਤੇ ਦੂਜੇ ਕੰਮ ਕਰਨ ਵਾਲਿਆਂ ਪ੍ਰਤੀ ਵੀ ਬਰਾਬਰ ਦਾ ਸਤਿਕਾਰ ਹੈ। ਉਹ ਕਿਸਾਨਾਂ ਦੀਆਂ ਵਧ ਰਹੀਆਂ ਸਮੱਸਿਆਵਾਂ ਅਤੇ ਸਿੱਖ ਕੌਮ ਨੂੰ ਦਰਪੇਸ਼ ਔਕੜਾਂ ਨੂੰ ਸੰਬੋਧਤ ਹੋਏ ਹਨ, ਤਾਂ ਇਸ ਦਾ ਅਰਥ ਉਨ੍ਹਾਂ ਦੀ ਸੰਕੀਰਨਤਾ ਜਾਂ ਪੱਖਪਾਤੀ ਕਲਮ/ਸੋਚ ਨਹੀਂ ਸਗੋਂ ਕੋਈ ਵੀ ਵਿਅਕਤੀ ਉਸ ਖ਼ੇਤਰ ਜਾਂ ਬਰਾਦਰੀ ਬਾਰੇ ਹੀ ਭਰੋਸੇਯੋਗ ਢੰਗ ਨਾਲ ਲਿਖ ਸਕਦਾ ਹੈ, ਜਿਸ ਨਾਲ ਉਹ ਸੰਬੰਧਤ ਹੋਵੇ। ਫਿਰ ਵੀ ਇੰਦਰਜੀਤ ਜੀ ਆਪਣੇ ਲੇਖ ਵਿਚ ਕੰਵਲ ਜੀ ਦੇ ਇਲਜ਼ਾਮ-ਦਰ-ਇਲਜ਼ਾਮ ਲਗਾਈ ਜਾ ਰਹੇ ਹਨ। ਇਸ ਦਾ ਕਾਰਣ ਉਹ ਖੁਦ ਜਾਣਦੇ ਹੋਣਗੇ।

ਕੰਵਲ ਨੇ ਢੇਰ ਲਿਖਿਆ ਹੈ, ਅਤੇ ਜਿੱਥੇ ਉਸਨੇ ਨਕਸਲੀ ਚੜ੍ਹਤ ਦੌਰਾਨ "ਲਹੂ ਦੀ ਲੋਅ" ਜਿਹਾ ਨਾਵਲ ਲਿਖ ਕੇ ਨੈਕਸਲਾਈਟ ਮੁਹਿੰਮ ਦੀ ਰੱਜ ਕੇ ਪ੍ਰਸੰਸਾ ਕੀਤੀ, ਉੱਥੇ ਖਾੜਕੂ ਦੌਰ ਦੌਰਾਨ ਉਸ ਨੇ "ਖੂਨ ਕੇ ਸੋਹਲੇ ਗਾਵੀਅਹਿ ਨਾਨਕ" ਜਿਹਾ ਕੱਟੜ ਸਿੱਖ ਸੋਚ ਦੀ ਨੁਮਾਇੰਦਗੀ ਕਰਦਾ ਨਾਵਲ ਰਚਿਆ। ਇਸ ਤਰ੍ਹਾਂ ਕਰਨ ਨਾਲ ਉਸਨੇ ਆਪਣੀ ਵਿਲੱਖਣ ਪ੍ਰਤਿਭਾ ਅਤੇ ਇਕੋ ਸੋਚ ਨਾਲ ਬੰਨ੍ਹੇ ਰਹਿਣ ਦੀ ਥਾਂ ਸਮਾਜਿਕ ਸੋਚ ਦੇ ਨਾਮ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਪਿਰਤ ਪਾਈ ਉਥੇ ਅਨੇਕਾਂ ਆਲੋਚਕ ਵੀ ਪੈਦਾ ਕੀਤੇ, ਖਾਸ ਕਰਕੇ ਮਾਰਕਸਵਾਦੀ ਅਤੇ ਨਕਸਲੀ ਸੋਚ ਦੇ ਅਨੇਕ ਚਿੰਤਕ ਉਸਨੂੰ "ਗੰਗਾ ਗਏ ਤਾਂ ਗੰਗਾ ਰਾਮ" ਦੀ ਕਹਾਵਤ ਦੇ ਪਟੇ ਤੇ ਚੜ੍ਹਾ ਕੇ ਗਾਲਾਂ ਦੇਣ ਲੱਗੇ। ਪਰ ਕੰਵਲ ਸਮੇਂ ਦਾ ਹਾਣੀ ਬਣਕੇ ਸਮੇਂ ਅਨੁਸਾਰ ਲਿਖਦਾ ਰਿਹਾ। ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਜੇਕਰ ਹਰਿੰਦਰ ਸਿੰਘ ਮਹਿਬੂਬ ਵਰਗਾ ਮਾਰਕਸਵਾਦੀ ਸੋਚ ਦਾ ਸ਼ਾਇਰ ਕਿਸੇ ਲਹਿਰ ਦੇ ਪ੍ਰਭਾਵ ਸਦਕਾ ਖਾੜਕੂ ਸੋਚ ਦਾ ਧਾਰਣੀ ਬਣ ਸਕਦਾ ਹੈ, ਜਾਂ ਇਕ ਕਾਮਰੇਡ ਸੋਚ ਦੇ ਮਾਲਕ ਵਿਅਕਤੀ ਦਾ ਪੁੱਤਰ ਬਲਵੰਤ ਸਿੰਘ ਰਾਜੋਆਣਾ ਸਿੱਖਾਂ ਦੇ ਸ਼ਰੇਆਮ ਕਤਲੇਆਮ ਨੂੰ ਵੇਖ ਕੇ ਖਾੜਕੂ ਬਣਦਾ ਹੈ ਅਤੇ ਇਕ ਕਾਇਦੇ-ਆਜ਼ਮ ਨੂੰ ਖਤਮ ਕਰਨ ਦਾ ਬੀੜਾ ਉਠਾਉਂਦਾ ਹੈ, ਤਾਂ ਕੰਵਲ ਆਪਣੀ ਸੋਚ ਨੂੰ ਤਿੱਖੀ ਕਰਨ ਦੀ ਬਜਾਏ ਖੁੰਢੀ ਕਿਉਂ ਰੱਖੇ? ਜੇਕਰ ਕੋਈ ਵਿਅਕਤੀ ਮਾਰਕਸਵਾਦੀ ਲਹਿਰ ਅਤੇ ਖਾੜਕੂ ਲਹਿਰ ਦੋਹਾਂ ਨੂੰ ਸਹੀ ਮੰਨੇ ਤਾਂ ਇਸ ਵਿਚ ਅਜਿਹੀ ਸੋਚ ਦੇ ਧਾਰਣੀ ਦਾ ਕਸੂਰ ਨਹੀਂ ਹੈ। ਕਸੂਰ ਉਸ ਤੇ ਉਂਗਲੀ ਕਰਨ ਵਾਲੇ ਛੋਟੀ ਸੋਚ ਵਾਲਿਆਂ ਦਾ ਹੈ, ਜੋ ਕਿਸੇ ਵੀ ਲਹਿਰ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ, ਜਾਂ ਦੋਹਾਂ ਲਹਿਰਾਂ ਨੂੰ ਇਕ ਦੂਜੇ ਦੇ ਵਿਰੋਧੀ ਸਮਝਦੇ ਸਨ/ਹਨ। ਮੈਂ ਖੁਦ ਦੋਹਾਂ ਲਹਿਰਾਂ ਦਾ ਰੱਜ ਕੇ ਸ਼ੁਦਾਈ ਹਾਂ, ਪਰ ਮੇਰੇ ਲਈ ਪਾਸ਼ ਪੰਜਾਬੀ ਦਾ ਚੋਟੀ ਦਾ ਕਵੀ ਨਹੀਂ, ਸਗੋਂ ਆਧੁਨਿਕ ਕਾਵਿ ਦਾ ਵਾਰਸ ਸ਼ਾਹ ਹੈ, ਉੱਥੇ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਵੀ ਕਾਇਲ ਹਾਂ। ਪਾਸ਼ ਅਤੇ ਜਰਨੈਲ ਸਿੰਘ ਦੋਵੇਂ ਲੋਕਾਂ ਲਈ ਸ਼ਹੀਦ ਹੋਏ। ਪਾਸ਼ ਨੂੰ ਮਾਰਣ ਵਾਲੇ ਖਾੜਕੂ ਨਹੀਂ ਸਨ, ਭਾੜੇ ਦੇ ਟੱਟੂ ਸਨ, ਜਾਂ ਦੋਹਾਂ ਲਹਿਰਾਂ ਵਿਚ ਪਾੜ ਪਾਉਣ ਲਈ ਯਤਨਸ਼ੀਲ ਲੋਕ, ਜੋ ਪੰਜਾਬੀਆਂ ਵਿਚ ਫੁੱਟ ਪਵਾਉਣ ਤੇ ਤੁਲੇ ਸਨ, ਅਤੇ ਅੱਜ ਵੀ ਅਜਿਹੀਆਂ ਕਾਲੀਆਂ ਭੇਡਾਂ ਸਾਡੇ ਵਿਚ ਹਨ, ਜੋ ਬਲਵੰਤ ਸਿੰਘ ਰਾਜੋਆਣੇ ਦੇ ਨਾਂ ਤੇ ਪੰਥ ਦੇ ਨਾਂ ਸ਼ੰਦੇਸ਼ ਅਖਬਾਰਾਂ ਵਿਚ ਛਪਵਾਈ ਜਾਂਦੇ ਹਨ, ਅਤੇ ਇਨ੍ਹਾਂ ਰਾਹੀਂ ਬਲਵੰਤ ਰਾਜੋਆਣੇ ਅਤੇ ਜਗਤਾਰ ਹਵਾਰੇ ਵਿਚਕਾਰ ਮੱਤਭੇਦ ਦਿਖਾ ਕੇ ਦੋਹਾਂ ਨੂੰ ਵੱਖ-ਵੱਖ ਰਾਜਸੀ ਦਲਾਂ ਨਾਲ ਜੋੜ ਕੇ ਗੰਧਲੀ ਅਤੇ ਧੁੰਦਲੀ ਸਿਆਸਤ ਖੇਡ ਰਹੇ ਹਨ। ਮੈਂ ਖੁਦ ਦੇਰ ਤੋਂ ਮਾਰਕਸਵਾਦੀ ਸੋਚ ਦਾ ਆਸ਼ਕ ਰਿਹਾ ਹਾਂ ਪਰ ਡੀæਆਰæਅਰਸ਼ੀ (ਪੀæਸੀæਐਸ਼/ਆਈæਏæਐਸ) ਦੀ ਕਿਤਾਬ ਜਾਂਬਾਜ਼ ਯੋਧਾ (ਸੰਤ ਭਿੰਡਰਾਂਵਾਲੇ) ਪੜ੍ਹ ਕੇ ਮੈਂ ਖਾੜਕੂ ਲਹਿਰ ਦਾ ਵੀ ਆਸ਼ਕ ਹੋ ਗਿਆ ਅਤੇ ਕੰਵਲ ਨੂੰ ਮੈਂ ਵੀ ਕਾਫ਼ੀ ਦੇਰ ਤੱਕ ਭਈਆਂ ਵਿਰੁੱਧ ਬਿਆਨਬਾਜ਼ੀ ਕਰਨ ਵਾਲਾ ਸਮਝਦਾ ਰਿਹਾ, ਪਰ ਮੇਰੁ ਦੀਰਘ, ਸੂਖਮ ਅਤੇ ਵਿਸ਼ਾਲ ਅਧਿਐਨ ਨੇ ਮੇਰੀਆਂ ਅੱਖਾਂ ਤੋਂ ਦੇਰ ਤੋਂ ਪਈ ਧੁੰਦ ਅਤੇ ਧੂੰਆਂ ਸਾਫ਼ ਕੀਤਾ। ਮੈਂ ਵੀ ਸੋਚਦਾ ਸੀ, ਕਿ ਜੇਕਰ ਸਾਡੇ ਪੰਜਾਬੀ ਦੂਜੇ ਦੇਸ਼ਾਂ (ਖਾਸ ਕਰਕੇ ਕੈਨੇਡਾ) ਵਿਚ ਜਾ ਕੇ ਉੱਥੇ ਸੁੱਖ-ਸਹੂਲਤਾਂ ਮਾਣ ਸਕਦੇ ਹਨ, ਫਿਰ ਭਈਏ ਸਾਡੇ ਪੰਜਾਬ ਵਿਚ ਆ ਕੇ ਕਿਉਂ ਨਹੀਂ ਰਹਿ ਸਕਦੇ? ਜੇਕਰ ਉੱਜਲ ਦੁਸਾਂਝ ਕੈਨੇਡਾ ਵਿਚ ਜਾ ਕੇ ਪ੍ਰੀਮੀਅਰ ਬਣ ਸਕਦਾ ਹੈ ਤਾਂ ਕੋਈ ਭਈਆ ਸਾਡੇ ਪੰਜਾਬ ਵਿਚ ਮੁੱਖ ਮੰਤਰੀ ਬਣਨ ਦੀ ਗੱਲ ਤਾਂ ਦੂਰ, ਕਿਸੇ ਵੋਟਾਂ ਵਿਚ ਖੜੇ, ਅਸੀਂ ਸਹਿਣ ਨਹੀਂ ਕਰ ਸਕਦੇ?

ਪਰ ਇਥੇ ਅਸੀਂ ਇਹ ਭੁੱਲ ਕਰਦੇ ਹਾਂ ਕਿ ਕੈਨੇਡਾ ਅਤੇ ਪੰਜਾਬ ਦੀ ਤੁਲਨਾ ਅਸੀਂ ਕਿਸ ਆਧਾਰ ਤੇ ਕਰ ਰਹੇ ਹਾਂ? ਕੈਨੇਡਾ ਇਕ ਮਿਸ਼ਰਤ ਕੌਮਾਂ ਦਾ ਦੇਸ਼ ਹੈ, ਜਿਸ ਦਾ ਕੋਈ ਪੁਰਾਣਾ ਇਤਿਹਾਸ ਨਹੀਂ ਹੋਣ ਕਰਕੇ ਕਿਸੇ ਇਕ ਕੌਮ ਦਾ ਇਸ ਤੇ ਦਾਅਵਾ ਨਹੀਂ। ਇਸ ਲਈ ਜੇਕਰ ਯੂਰਪੀ ਲੋਕ ਇਥੇ ਜਾ ਕੇ ਵਸ ਸਕਦੇ ਹਨ, ਤਾਂ ਪੰਜਾਬੀਆਂ ਨੂੰ ਵੀ ਉੱਥੇ ਜਾ ਕੇ ਉਸ ਦੇਸ਼ ਦੇ ਵਿਕਾਸ ਅਤੇ ਵਸੋਂ ਵਿਚ ਵਾਧਾ ਕਰਨ ਦਾ ਹੱਕ ਹੈ। ਕੈਨੇਡਾ ਵਿਚ ਵਸੋਂ ਅਤੇ ਵਿਕਾਸ ਦੋਹਾਂ ਦੀ ਲੋੜ ਹੈ। ਪੰਜਾਬ ਵਿਚ ਵਸੋਂ ਤਾਂ ਪਹਿਲਾਂ ਹੀ ਕਰੋੜਾਂ ਵਿਚ ਹੈ। ਵਿਕਾਸ ਦੀ ਘਾਟ ਦਾ ਕਾਰਣ ਮਾਨਵੀ ਸਰੋਤਾਂ ਦੀ ਘਾਟ ਨਹੀਂ, ਰਾਜਸੀ ਪਹਿਲ ਅਤੇ ਪ੍ਰਤੀਬੱਧਤਾ ਦੀ ਕਮੀ ਹੈ। ਵਿਕਾਸ ਦੀ ਪਰਿਭਾਸ਼ਾ ਉਦਯੋਗੀਕਰਨ ਨਹੀਂ, ਨਾ ਹੀ ਅੰਨ੍ਹੇਵਾਹ ਜ਼ਮੀਨ ਨਾਲ ਧੱਕਾ ਹੈ, ਜਿਵੇਂ ਹਰੀ ਕ੍ਰਾਂਤੀ ਦੇ ਨਾਂ ਹੇਠ ਪੰਜਾਬ ਨਾਲ ਕਰਕੇ, ਕੀਟ-ਨਾਸ਼ਕਾਂ, ਨਦੀਨ-ਨਾਸ਼ਕਾਂ ਅਤੇ ਹੋਰ ਰਸਾਇਣਾਂ ਅਤੇ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਜ਼ਮੀਨ ਦੀ ਤਬਾਹੀ ਹੈ। ਵਿਕਾਸ ਦੇ ਅਰਥ ਸਮਾਜਿਕ ਨਾਬਰਾਬਰੀ ਨੂੰ ਖਤਮ ਕਰਕੇ ਸੰਤੁਲਤ ਵਿਕਾਸ ਕਰਨਾ ਹੈ। ਪੰਜਾਬ ਵਿਚ ਪੈਸੇ ਦੀ ਕਮੀ ਨਹੀਂ, ਪਰ ਇਸ ਦਾ ਵਧੇਰੇ ਹਿੱਸਾ ਅਮੀਰਾਂ, ਨੇਤਾਵਾਂ ਅਤੇ ਉਦਯੋਗਪਤੀਆਂ ਕੋਲ ਹੋਣ ਕਰਕੇ ਵਿਕਾਸ ਦੇ ਨਾਂ ਤੇ ਇਸ ਪੈਸੇ ਨੂੰ ਹੋਰ ਤੇਜ਼ੀ ਨਾਲ ਅਤੇ ਹੋਰ ਵੱਧ ਮਾਤਰਾ ਵਿਚ ਗਰੀਬਾਂ ਦੀ ਲੁੱਟ ਕਰਕੇ ਅਮੀਰਾਂ ਦੀਆਂ ਝੋਲੀਆਂ ਭਰਨ ਵੱਲ ਸੇਧਤ ਹੈ। ਵਿਕਾਸ ਦੇ ਨਾਂ ਤੇ ਉਦਯੋਗ ਸਥਾਪਤ ਕਰਕੇ ਨਿੱਜੀ ਨੌਕਰੀਆਂ ਪੈਦਾ ਕਰਕੇ ਸਰਕਾਰੀ ਨੌਕਰੀਆਂ ਤੇ ਕਾਟਾ ਫੇਰ ਕੇ ਸਰਕਾਰ ਆਮ ਲੋਕਾਂ ਭਾਵ ਬਹੁਗਿਣਤੀ ਦੀ ਆਮਦਨ ਵਿਚ ਵੱਡੀ ਕਟੌਤੀ ਕਰਕੇ ਉਦਯੋਗਪਤੀਆਂ ਦੇ ਖਜ਼ਾਨੇ ਭਰਨ ਲੱਗੀ ਹੈ। ਕੀ ਇਹ ਵਿਕਾਸ ਹੈ? ਪੂੰਜੀਵਾਦ ਇਸੇ ਵਿਨਾਸ਼ ਨੂੰ ਵਿਕਾਸ ਦਾ ਨਾਮ ਦਿੰਦਾ ਹੈ, ਅਤੇ ਇਸੇ ਖ਼ਿਲਾਫ਼ ਮਾਓਵਾਦੀ ਲੜ ਰਹੇ ਹਨ ਅਤੇ ਇਸੇ ਖ਼ਿਲਾਫ਼ ਨਕਸਲੀ ਲੜ ਰਹੇ ਸਨ ਅਤੇ ਇਸੇ ਖ਼ਿਲਾਫ਼ ਭਗਤ ਸਿੰਘ ਨੇ ਸ਼ਹਾਦਤ ਦਿੱਤੀ ਸੀ, ਭਾਵੇਂ ਕਿ ਅੱਜ ਉਸਦੀ ਸ਼ਹਾਦਤ ਨੂੰ ਦੇਸ਼ ਦੀ ਆਜ਼ਾਦੀ ਲਈ ਲੜਾਈ ਤੱਕ ਸੀਮਤ ਕਰਕੇ ਉਸਦੀ ਵਿਚਾਰਧਾਰਾ ਨੂੰ ਹੀ ਖਤਮ ਕੀਤਾ ਜਾਂਦਾ ਹੈ, ਜਦੋਂ ਕਿ "ਕਾਲੇ ਅੰਗਰੇਜ਼ਾਂ" ਖ਼ਿਲਾਫ਼ ਯੁੱਧ ਵਿੱਢਣ ਦੀ ਗੱਲ ਸਭ ਤੋਂ ਪਹਿਲਾਂ ਉਸੇ ਨੇ ਕੀਤੀ ਸੀ। ਇਹੀ ਮਾਰਕਸਵਾਦੀ ਸਿਧਾਂਤ ਅਤੇ ਵਿਚਾਰਧਾਰਾ ਹੈ, ਅਤੇ ਪੂੰਜੀਵਾਦ ਜਦੋਂ ਆਮ ਇਨਸਾਨ ਨੂੰ ਉਸ ਦੇ ਪੱਧਰ ਦਾ ਕੰਮ ਦੇਣ ਦੀ ਥਾਂ ਉਨ੍ਹਾਂ ਨੂੰ ਮਜਦੂਰੀ ਤੱਕ ਸੀਮਤ ਕਰਕੇ ਕੁਸ਼ਲ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਗੈਰ-ਕੁਸ਼ਲ ਕਾਮਿਆਂ ਵਿਚ ਬਦਲਣ ਦਾ ਯਤਨ ਕਰਦਾ ਹੈ ਤਾਂ ਕਿਹੜਾ ਪੰਜਾਬੀ ਕੰਮ ਕਰੇਗਾ? ਇਸ ਹਾਲਤ ਵਿਚ ਅਸੀਂ ਪੰਜਾਬੀਆਂ ਨੂੰ ਕੰਮ ਚੋਰ ਕਹਿ ਦਿੰਦੇ ਹਨ, ਪਰ ਅਸਲੀਅਤ ਸਮਝਣ ਦਾ ਯਤਨ ਨਹੀਂ ਕਰਦੇ। ਫਿਰ ਇਹੀ ਕੰਮ ਕਰਨ ਲਈ ਭਈਆਂ ਦੀ ਮਦਦ ਲਈ ਜਾਂਦੀ ਹੈ। ਹੁਣ ਸਵਾਲ ਉੱਠਦਾ ਹੈ ਕੌਮੀਅਤ ਅਤੇ ਸਿੱਖੀ ਦੇ ਸਵਾਲ ਦਾ। ਗੱਲ ਕੱਟੜਤਾ ਦੀ ਨਹੀਂ, ਗੱਲ ਕੌਮੀਅਤ ਦੀ ਹੈ, ਭਾਈਚਾਰੇ ਦੀ ਹੈ। ਪੰਜਾਬ ਵਿਚ ਸਿੱਖ ਬਹੁਗਿਣਤੀ ਹਨ, ਅਤੇ ਇਸੇ ਲਈ ਘੱਟੋ-ਘੱਟ ਪੰਜਾਬ ਨੂੰ ਸਿੱਖਾਂ ਲਈ ਸੁਰੱਖਿਅਤ ਮੰਨਿਆਂ ਜਾਂਦਾ ਹੈ, ਨਹੀਂ ਤਾਂ ਦਿੱਲੀ ਵਿਚ 84 ਦੌਰਾਨ ਕੀ ਹੋਇਆ, ਤੇ ਕਿਉਂ ਹੋਇਆ, ਦੁਹਰਾਉਣ ਦੀ ਲੋੜ ਨਹੀਂ। ਭਈਆਂ ਦੀ ਆਮਦ ਅਤੇ ਪੰਜਾਬ ਵਿਚ ਵੀ ਪੱਛਮੀ ਮੀਡੀਆ ਅਤੇ ਹੋਰ ਅਸਰਾਂ ਕਰਕੇ ਸਿੱਖੀ ਦੇ ਪਤਨ/ਖਾਤਮੇ ਨਾਲ ਕੌਮ ਦਾ ਖਾਤਮਾ ਇਕ ਬਦਸ਼ਗਨੀ ਹੈ। ਕੌਮੀਅਤ ਦਾ ਸਵਾਲ ਸੂਖਮ ਹੈ, ਇਸ ਨੂੰ ਕਿਸੇ ਖਾਸ ਧਰਮ ਨਾਲ ਜੋੜ ਕੇ ਦੇਖਣਾ ਗ਼ਲਤੀ ਹੋਵੇਗੀ। ਖੁਸ਼ਵੰਤ ਸਿੰਘ ਆਪਣੇ ਆਪ ਨੂੰ ਨਾਸਤਕ ਕਹਿੰਦਾ ਹੈ, ਪਰ ਪੱਗ ਕਿਉਂ ਬੰਨ੍ਹਦਾ ਹੈ? ਵਧੇਰੇ ਕਾਮਰੇਡ ਦੋਸਤ ਪੱਗੜੀਧਾਰੀ ਹਨ, ਕਿਉਂ?

ਕੈਨੇਡਾ ਵਿਚ ਸਿੱਖਾਂ ਦੇ ਜਾਣ ਨਾਲ ਕੈਨੇਡਾਵਾਸੀਆਂ ਦੀ ਕੌਮੀਅਤ ਨੂੰ ਖ਼ਤਰਾ ਨਹੀਂ, ਪਰ ਪੰਜਾਬ ਵਿਚ ਭਈਆਂ ਦੀ ਆਮਦ ਨਾਲ ਸਿੱਖ ਕੌਮ ਹੋਰ ਖ਼ਤਰਿਆਂ ਵਿਚ ਘਿਰਦੀ ਹੈ, ਕਿਉਂਕਿ ਭਾਰਤ ਵਿਚ ਸਿੱਖ ਘੱਟ ਗਿਣਤੀ ਹਨ। ਇੰਦਰਜੀਤ ਕਾਲਾਸੰਘਿਆਂ ਨੇ ਕੰਵਲ ਤੇ ਹਿੰਦੂ ਕੌਮ ਦੀ ਵਿਰੋਧਤਾ ਕਰਨ ਦਾ ਦੋਸ਼ ਮੜ੍ਹਿਆ ਹੈ। ਮੈਂ ਕੰਵਲ ਦੀ ਸਮੁੱਚੀ ਵਾਰਤਕ ਪੜ੍ਹੀ ਹੈ। ਕੀ ਮੇਰਾ ਵੀਰ ਮੈਨੂੰ ਉਸ ਕਿਤਾਬ ਦਾ ਨਾਮ ਅਤੇ ਪੰਨਾ ਨੰਬਰ ਦੱਸਣ ਦੀ ਖ਼ੇਚਲ ਕਰੇਗਾ?

ਸੰਪਰਕ:  98885 69669


Comments

RANJOT CHEEMA

22 dimple shad kis murakh bande nu jawab dai rahe ho...ah sala kala sngaiya v koi banda?????ah tan apni mashhuri lai ah kuj kar raha is da ek v lakh chaj da nahi huda....mainu tan ah shakel ton he chor lagda....jahda sala apni metti(punjab) da nahi banya o apni ma da v nahi....?

maneet budh singh wala

kithe kawal saab kithe ah juoth(kala sangya) koi hai mail...

ਇਕਬਾਲ

ਵੀਰ ਜੀ, ਤੁਹਾਡੀਆਂ ਬਹੁਤ ਗੱਲਾਂ ਨਾਲ ਮੇਰੀ ਅਸਿਹਮਤੀ ਹੋ ਸਕਦੀ ਹੈ ਪਰ ਤੁਹਾਡਾ ਗੱਲ ਆਖਣ ਦਾ ਅੰਦਾਜ਼ ਪਿਆਰਾ ਲੱਗਿਆ ਜਦਕਿ ਮੈਂ ਖੁਦ ਕਰੜੀ ਆਲੋਚਨਾ ਦਾ ਮੁਦਈ ਹਾਂ ਪਰ ਸਾਨੂੰ ਸ਼ਬਦ ਉਹੀ ਵਰਤਣੇ ਚਾਹੀਦੇ ਹਨ ਜੋ ਜਨਤਕ ਸਪੇਸ ਤੇ ਬੁਰੇ ਨਾ ਲੱਗਣ ਇਸ ਵਿੱਚ ਤੁਸੀਂ ਸਫਲ ਹੋ | ਕੁਝ ਨੁਕਤੇ ਨੋਟ ਕਰਨਾ | ਪ੍ਰਵਾਸ ਵਾਲੇ ਵਿਸ਼ੇ ਤੇ ਕੰਵਲ ਜੀ ਦੀ ਪਹੁੰਚ ਤੇ ਆਪ ਜੀ ਦੁਆਰਾ ਉਹਨਾਂ ਦਾ ਪੱਖ ਪੂਰਨਾ ਬਹੁਤ ਹੀ ਭਰਮ ਯੁਕਤ ਹੈ ਪਹਿਲੀ ਗੱਲ ਕਿ ਪ੍ਰਵਾਸੀ ਹੋਣਾ ਕੀ ਹੈ ? ਕੀ ਆਪਣੇ ਹੀ ਦੇਸ਼ ਵਿੱਚ ਇੱਕ ਦੂਜੇ ਸੂਬੇ ਵਿੱਚ ਵਸ ਜਾਣਾ ਪ੍ਰਵਾਸ ਹੁੰਦਾ ਹੈ ? ਫਿਰ ਤਾਂ ਪੰਜਾਬੀਆਂ ਨੇ ਮਹਾਰਾਸ਼ਟਰ ਵਿੱਚ ਮਿਨੀ ਪੰਜਾਬ ਬਣਾ ਛਡਿਆ ਹੈ ਹੋ ਮਰਾਠਾ ਕੌਮ ਲਈ ਨੁਕਸਾਨਦਾਇਕ ਹੋ ਸਕਦਾ ਹੈ ਕੱਲ੍ਹ ਨੂੰ ਕੋਈ ਬਾਲ ਠਾਕਰੇ ਆਖੇ (ਆਖਿਆ ਵੀ ਗਿਆ ਹੈ ਕਦੇ) ਕੀ ਇਹ ਮਰਾਠੀ ਕੌਮ ਲਈ ਖਤਰਾ ਹੈ, ਜਾਂ ਸਾਡੇ ਖੇਤੀ ਕਰਨ ਵਾਲੇ ਵੀਰ ਯੂਪੀ ਵਿੱਚ ਜਮੀਨਾ ਖਰੀਦ ਰਹੇ ਹਨ ਇਥੇ ਜਮੀਨਾ ਦੇ ਘਟਣ ਤੇ ਹੋਰ ਆਰਥਿਕ ਕਾਰਨਾ ਕਰਕੇ ਜਿਵੇਂ ਲੇਬਰ ਦਾ ਸਸਤਾ ਮਿਲਣਾ ਆਦਿ ਆਦਿ ਉਹ ਵੀ ਆਖ ਸਕਦੇ ਹਨ ਸਾਡੀ ਕੌਮ ਨੂੰ ਖਤਰਾ ਹੈ ਤਾਂ ਕੀ ਤੁਸੀਂ ਉਸਦੀ ਹਾਮੀਂ ਭਰੋਗੇ ???? ਅਸੀਂ ਸਿੱਖ ਧਰਮ ਦੇ ਵਿਸਥਾਰ ਲਈ ਨਿਰੰਤਰ ਕੋਸ਼ਿਸ਼ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਚੰਗਿਆਂ ਨੂੰ ਉਜੜਨ ਦਾ ਸੰਦੇਸ਼ ਇਸ ਪਾਸੇ ਸੋਹਣਾ ਇਸ਼ਾਰਾ ਹੈ ਜੇ ਕੋਈ ਸਾਨੂੰ ਸਾਡੇ ਘਰ ਵਿੱਚ ਆਕੇ ਬਦਲ ਦਿੰਦਾ ਹੈ ਤਾਂ ਇਸਦਾ ਅਰਥ ਹੈ ਕਿ ਸਾਡੇ ਵਿੱਚ ਕਮਜੋਰੀ ਹੋਵੇਗੀ ਜੇ ਸਿਖ ਧਰਮ ਚੰਗਾ ਹੈ ਤਾਂ ਮੈਂ ਨਹੀਂ ਦੇਖਦਾ ਕਿ ਕੋਈ ਦੂਸਰੇ ਸੂਬੇ ਤੋਂ ਪੰਜਾਬ ਵਿੱਚ ਆਕੇ ਉਸਤੋਂ ਪ੍ਰਭਾਵਿਤ ਹੋਏ ਬਿਨਾ ਰਹਿ ਸਕਦਾ ਹੈ ਸੋ ਇਹ ਝੋਰਾ ਨਿਰਮੂਲ ਹੈ ਤੇ ਬਿਲਕੁਲ ਹੀ ਤਰਕਹੀਨ | ਗੱਲ ਇੱਕ ਇੱਕ ਮੁੱਦੇ ਤੇ ਹੋ ਜਾਵੇ ਤਾਂ ਚੰਗਾ | ਸੋ ਉਡੀਕ ਰਹੇਗੀ ਆਪ ਜੀ ਦੇ ਵਿਚਾਰਾਂ ਦੀ |

dhanwant bath

i agree with u iqbal on this point....but baki da sara laikh baot vadiya ha...kala sangya 22 de problem samj ton baher hai...kite kite dimple sahib ghalt hoi sakde hun kionke up bihar de bhaia da v punjab te ohna he huk ha jina punjabia da up bihar delhhi mumbai te...but over all mai dimle g naal sahmet han...good profesor saab

Pf: HS Dimple

I am grateful to Iqbal vir and Dhanwant Bath vir for their reactions, as I welcome the appreciatory notes of Ranjot Cheema and Manmeet BudhSinghWala. Iqbal & Dhanwant, I shall humbly plead before you to read the current goings-on in India. Shiv Sena has won the muncipality polls recently riding high on the MARATTHI MANAV slogan, which calls for showing door to all the people, barring (except) those born in Maharashtra itself. All the Biharis and UP-residents working in Maharastra have gone on mass exodus, after Shiv Sena gunned after them. Did not you hear the news of killing of a Bihari student, who went there only to appear in Railway test and had to lose his life. Even the so called Millenium Man AMITAB BACHHAN faced the ire of these Maharastrians only because he was born in Allahabad (UP) even as most of his life is spent in Mumbai (Maharastra). I may be untrue / false, but facts are facts and can't be neglected. Always ready to learn from you and all the masters in this genre. I am still a learner (like Sir Issac Newton) just standing aside the sea (of immense knowledge) hoping to get a few gems (of wisdom) from you, all! Thanks for the wide and wise perusal of my essay. I shall welcome more reaction. So so so thankful to you all the readers, and writers!

ਇਕਬਾਲ

ਆਪ ਜੀ ਦਾ ਲੇਖ ਪੰਜਾਬੀ ਵਿੱਚ ਦੇਖਕੇ ਹੀ ਆਪਣੇ ਦਿਲ ਦੀ ਗੱਲ ਆਖ ਦਿੱਤੀ ਸੀ ਕ੍ਰਿਪਾ ਕਰਕੇ ਚਰਚਾ ਵੀ ਪੰਜਾਬੀ ਵਿੱਚ ਹੋਵੇ ਤਾਂ ਕੁੱਝ ਹੋਰ ਨੁਕਤੇ ਵੀ ਹਨ ਤੇ ਇਸ ਉਪਰੋਕਤ ਨੁਕਤੇ ਦੀ ਵੀ ਹੋਰ ਗਹਿਰਾਈ ਵਿਚ ਜਾਇਆ ਜਾ ਸਕਦਾ ਹੈ ਆਸ ਹੈ ਪੰਜਾਬੀ ਵਿੱਚ ਜਵਾਬ ਦੇਵੋਗੇ ਜੀ ਸਪਸਟ ਲਿਖਦਾ ਹਾਂ ਮੇਰੀ ਅੰਗਰੇਜੀ ਨਾਲ ਨਹੀਂ ਬਣਦੀ ਕਾਰਨ ਮੇਰੀ ਵਿਦਿਅਕ ਯੋਗਤਾ 10ਵੀਂ ਹੀ ਹੈ |

Gursewak Singh Dhaula

ਕੁਝ ਕੁ ਕਮਿਊਨਿਸਟ ਖਿਆਲੀ ਲੋਕਾਂ ਲਈ ਰਜਿੰਦਰ ਸਿੰਘ ਰਾਹੀ ਹਊਆ ਬਣਿਆ ਹੋਇਆ ਹੈ । ਜਦੋਂ ਵੀ ਰਾਹੀ ਦੀ ਕੋਈ ਰਚਨਾ ਆਉਦੀਂ ਹੈ ਇਹ ਉਭੜਵਾਹੇ ਉੱਠ ਕੇ ਅਲੋਚਨਾਂ ਕਰਨ ਲਈ ਅੱਖਰਾਂ ਦੀ ਘੋੜੀ ਤੇ ਬਹਿ ਕੇ ਜਿਧਰ ਮੂੰਹ ਹੋਇਆ ਉਧਰ ਨੂੰ ਦੌੜਨ ਲਗਦੇ ਨੇ । ਜਦੋਂ ਕਾਲਾ ਸੰਘਿਆ ਦੀ ਇਹ ਘੌੜੀ ਫੇਸਬੁੱਕ ਤੇ ਟੱਪਣ ਆਈ ਸੀ ਓਹ ਦੋ ਕੁ ਚਾਬਕਾਂ ਖਾ ਕੇ ਹੀ ਅਜਿਹੀ ਦੌੜੀ ਕਿ ਆੇ ਤੱਕ ਓਧਰ ਨੂੰ ਮੂੰਹ ਨਹੀਂ ਕਰਦੀ । ਹੁਣ ਇਥੇ ਦੇਖੋ ਕਿਨੀ ਕੁ ਦੇਰ ਹਿਣਕਦੀ ਹੈ ?

Pf: HS Dimple

ਵੀਰ ਜੀ, ਮੈਨੂੰ ਇੰਟਰਨੈੱਟ ਤੇ ਪੰਜਾਬੀ ਟਾਈਪ ਕਰਨੀ ਨਹੀਂ ਔਦੀ, ਹਾਂ ਕੰਪਿਊਟਰ ਟਾਈਪਿੰਗ ਕਰ ਲੈਂਦਾ ਹਾਂ ਸਧਾਰਣ ਜਿਹੇ ਫੌਂਟਾਂ ਵਿਚ, ਪਰ ਤੁਹਾਡੀ ਗੱਲ ਦਾ ਜਵਾਬ ਦੇਣ ਲਈ ਸਿੱਖ ਲਈ ਹੈ [ਹੱਸਦਾ ਹਾਂ, ਔਖੇ-ਸੌਖੇ ਹੋ ਕੇ ਲਿਖ ਲਈ ਹੈ] ਖੈਰ, ਗੱਲ ਇਹ ਹੈ ਵੀਰ ਕਿ ਤੁਸੀਂ ਕਹਿ ਰਹੇ ਹੋ ਕਿ ਮਹਾਂਰਾਸ਼ਟਰ 'ਚ ਭਈਏ ਨੇ ਤੇ ਕੋਈ ਉਨ੍ਹਾਂ ਵਿਰੁੱਧ ਬੋਲਦਾ ਨੀ, ਪਰ ਅਸਲੀਅਤ ਤਾਂ ਇਹ ਹੈ ਕਿ ਭਈਆਂ ਖਿਲਾਫ ਮੋਰਚਾ ਖੋਲ੍ਹਣ ਵਾਲਾ ਭਾਰਤ ਦਾ ਪਹਿਲਾ ਸੂਬਾ ਹੀ ਮਹਾਂਰਾਸ਼ਟਰ ਹੈ, ਤੇ ਸ਼ਿਵ ਸੈਨਾ ਨੇ ਜਿਸ 'ਮਰਾਠੀ ਮਾਨਵ' ਦਾ ਨਾਅਰਾ ਦੇ ਕੇ ਇਸ ਵਾਰ [ਪਹਿਲਾਂ ਵੀ ਕਈ ਵਾਰ] ਮਿਉਂਸਪੈਲਿਟੀ ਦੀ ਚੋਣ ਜਿੱਤੀ ਹੈ, ਉਸ ਦਾ ਤੁਸੀਂ ਕੀ ਅਰਥ ਸਮਝਦੇ ਹੋ? ਤੁਸੀਂ ਬਿਹਾਰ ਵਿਚ ਭਈਆਂ ਨੂੰ ਮਜਦੂਰੀ ਕਰਨ ਦੀ ਇਜਾਜਤ ਦੀ ਗੱਲ ਕਰਦੇ ਹੋ, ਉਥੇ ਤਾਂ ਇਕ ਬਿਹਾਰੀ ਰੇਲਵੇ ਦੀ ਪ੍ਰੀਖਿਆ ਦੇਣ ਗਿਆ ਸੀ, ਤੇ ਪਤਾ ਲੱਗ ਜਾਣ ਤੇ ਉਹ ਨਹੀਂ ਸੀ ਛੱਡਿਆ, ਤੇ ਤੁਸੀਂ ਅੱਧਾ ਮਹਾਂਰਾਸ਼ਟਰ? ਤੇ ਜੇਕਰ ਮਹਾਂਰਾਸ਼ਟਰ 'ਚ ਪੰਜਾਬੀਆਂ ਦੇ ਬਣਾਏ ਮਿੰਨੀ ਪੰਜਾਬ ਦੀ ਗੱਲ ਕਰੀਏ, ਤਾਂ ਵੀਰ ਜੀ, ਪੰਜਾਬੀ ਉਥੇ ਕੁਸ਼ਲ-ਕਾਰਜ ਕਰਦੇ ਹਨ, ਸਾਡੇ ਪੰਜਾਬ 'ਚ ਭਈਏ ਗੈਰ-ਕੁਸ਼ਲ ਕਾਰਜ ਕਰਦੇ ਨੇ. ਇਕ ਗੱਲ ਦੱਸੋ - ਕੀ ਕਦੇ ਕੰਵਲ ਜਾਂ ਕਿਸੇ ਹੋਰ ਨੇ ਪੰਜਾਬ ਵਿਚ ਬਿਹਾਰੀ ਜਾਂ ਯੂਪੀ ਦੇ ਆਈ ਏ ਐਸ ਅਫਸਰਾਂ ਬਾਰੇ ਨਾਂਹਵਾਚੀ ਟਿੱਪਣੀ ਕੀਤੀ ਹੈ? ਜਾਂ, ਕੰਪਿਊਟਰ ਕੰਪਨੀਆਂ 'ਚ ਕੰਮ ਕਰਦੇ ਹੈਦਰਾਬਾਦੀਆਂ ਬਾਰੇ? ਬਾਕੀ ਅਸੀਂ ਘੱਟ ਗਿਣਤੀ ਹਾਂ, ਇਹ ਗੱਲ ਤੁਸੀਂ ਕਿਉਂ ਨਹੀਂ ਮੰਨਦੇ? ਸਮੁੰਦਰ ਵਿਚ ਲੂਣ ਦੀ ਡਲੀ ਖੋਰਣ ਨਾਲ ਸਮੁੰਦਰ ਦਾ ਕੁਝ ਨਹੀੰ ਵਿਗੜਦਾ, ਪਰ ਲੂਣ ਦੀ ਸ਼ੀਸ਼ੀ 'ਚ ਪਾਣੀ ਪਾਵੋਗੇ, ਤਾਂ ਕੀ ਹੋਵੇਗਾ, ਤੁਸੀਂ ਸਮਝ ਸਕਦੇ ਹੋ?

Pf: HS Dimple

ਸੌਰੀ, ਪੰਜਾਬੀ 'ਚ ਲਿਖਣ ਸਮੇਂ ਗਲਤੀ ਹੋ ਗਈ, ਕਿਉਂਕਿ ਇਸ ਨੂੰ ਲਿਖਣ ਲਈ ਪੰਗੇ ਜਿਹੇ ਨੇ, ਜਾਂ ਮੈਨੂੰ ਹੀ ਜਾਪਦੈ, ਜਿਵੇੰ ਮਹਾਂਰਾਸ਼ਟਰ ਦੀ ਥਾਂ ਬਿਹਾਰ ਲਿਖਿਆ ਗਿਆ... ਪਰ ਵੀਰ ਜੀ, ਬਿਹਾਰ ਜਾਂ ਕਿਸੇ ਹੋਰ ਸੂਬੇ ਵਿਚ ਪੰਜਾਬੀ ਜਾਂ ਕੋਈ ਹੋਰ ਜਾਵੇ, ਉਹ ਉਸ ਕੌਮ ਲਈ ਖਤਰਾ ਨਹੀਂ, ਕਿਉਂਕਿ ਸਮੁੱਚੇ ਸੰਸਾਰ ਵਿਚ ਸ਼ਾਇਦ ਸਿੱਖ ਭਾਈਚਾਰਾ ਹੀ ਹੈ ਜਿਸ ਦਾ ਕੋਈ ਦੇਸ਼ ਨਹੀਂ, ਤੇ ਲੈ ਦੇ ਕੇ ਇਕ ਪੰਜਾਬ ਹੈ, ਜਿਸ ਦੇ ਮਹਾਰਾਜਾ ਰਣਜੀਤ ਸਿੰਘ ਬਾਦ ਅਣਗਿਣਤ ਟੁਕੜੇ ਹੋਏ, ਤੇ ਹੁਣ ਪੰਜਾਬ ਚੋਂ ਪੰਜਾਬੀਅਤ ਵੀ ਗਾਇਬ ਹੈ, ਸਿੱਖੀ ਵੀ....ਮੈਂ ਫਿਰ ਦੱਸ ਦਵਾਂ, ਮੈਂ ਕੋਈ ਕੱਟੜ ਧਾਰਮਿਕ ਸੋਚ ਦਾ ਇਨਸਾਨ ਨਹੀਂ, ਪਰ ਹਰ ਇਨਸਾਨ ਕਿਸੇ ਕੌਮ ਨਾਲ ਮੁੱਢ ਤੋਂ ਜੁੜਿਆ ਹੁੰਦਾ ਹੈ, ਭਾਵੇੰ ਨਿੱਜੀ ਤੌਰ ਤੇ ਉਸਦੀ ਸੋਚ ਕੋਈ ਵੀ ਹੋਵੇ, ਤੇ ਮੈਂ ਖੁਸ਼ਵੰਤ ਸਿੰਘ ਦੀ ਮਿਸਾਲ ਵੀ ਦਿੱਤੀ ਹੈ...ਮਨੋਵਿਗਿਆਨਕ ਸਿਗਮੰਡ ਫਰਾਇਡ ਯਹੂਦੀ ਪਰਿਵਾਰ 'ਚ ਜੰਮਿਆ, ਨਾਸਤਿਕ ਸੀ, ਪਰ ਫਿਰ ਵੀ ਉਸਨੂੰ ਥਾਂ-ਪਰ-ਥਾਂ ਇਸ ਲਈ ਭੰਡਿਆ ਗਿਆ, ਆਲੋਚਨਾ ਹੋਈ ਕਿਉਂਕਿ ਉਹ ਯਹੂਦੀ ਪਰਿਵਾਰਕ ਪਿਛੋਕੜ ਵਾਲਾ ਸੀ...

ਇਕਬਾਲ

@ H.S.Dimple ji....."ਖੈਰ, ਗੱਲ ਇਹ ਹੈ ਵੀਰ ਕਿ ਤੁਸੀਂ ਕਹਿ ਰਹੇ ਹੋ ਕਿ ਮਹਾਂਰਾਸ਼ਟਰ 'ਚ ਭਈਏ ਨੇ ਤੇ ਕੋਈ ਉਨ੍ਹਾਂ ਵਿਰੁੱਧ ਬੋਲਦਾ ਨੀ, ਪਰ ਅਸਲੀਅਤ ਤਾਂ ਇਹ ਹੈ ਕਿ ਭਈਆਂ ਖਿਲਾਫ ਮੋਰਚਾ ਖੋਲ੍ਹਣ ਵਾਲਾ ਭਾਰਤ ਦਾ ਪਹਿਲਾ ਸੂਬਾ ਹੀ ਮਹਾਂਰਾਸ਼ਟਰ ਹੈ, ਤੇ ਸ਼ਿਵ ਸੈਨਾ ਨੇ ਜਿਸ 'ਮਰਾਠੀ ਮਾਨਵ' ਦਾ ਨਾਅਰਾ ਦੇ ਕੇ ਇਸ ਵਾਰ [ਪਹਿਲਾਂ ਵੀ ਕਈ ਵਾਰ] ਮਿਉਂਸਪੈਲਿਟੀ ਦੀ ਚੋਣ ਜਿੱਤੀ ਹੈ, ਉਸ ਦਾ ਤੁਸੀਂ ਕੀ ਅਰਥ ਸਮਝਦੇ ਹੋ? ਤੁਸੀਂ ਮਹਾਂਰਾਸ਼ਟਰ ਵਿਚ ਭਈਆਂ ਨੂੰ ਮਜਦੂਰੀ ਕਰਨ ਦੀ ਇਜਾਜਤ ਦੀ ਗੱਲ ਕਰਦੇ ਹੋ, ਉਥੇ ਤਾਂ ਇਕ ਬਿਹਾਰੀ ਰੇਲਵੇ ਦੀ ਪ੍ਰੀਖਿਆ ਦੇਣ ਗਿਆ ਸੀ, ਤੇ ਪਤਾ ਲੱਗ ਜਾਣ ਤੇ ਉਹ ਨਹੀਂ ਸੀ ਛੱਡਿਆ" ਉਪਰੋਕਤ ਗੱਲਾਂ ਮੇਰੀ ਟਿੱਪਣੀ ਵਿੱਚ ਕਿਤੇ ਵੀ ਨਹੀਂ ਸਨ ਪਰ ਮੈਂ ਇਹਨਾਂ ਨਾਲ ਪੂਰਾ ਇਤਫਾਕ (ਸਹਿਮਤੀ) ਰਖਦਾ ਹਾਂ ...... ਸਵਾਲ ਤਾਂ ਇਥੇ ਵੀ ਉਠਦਾ ਹੈ ਕਿ ਕੱਲ੍ਹ ਨੂੰ ਸ਼ਿਵ ਸੈਨਾ (ਜੋ ਖੁਦ ਨੂੰ ਮਰਾਠੀ ਕੌਮ ਦੀ ਪ੍ਰਤੀਨਿੱਧ ਗਰਦਾਨਦੀ ਹੈ ਅਤੇ ਚੋਣਾਂ ਵਿੱਚ ਉਹਨਾਂ ਦੀ ਹੋਈ ਜਿੱਤ ਇਹ ਸਾਬਿਤ ਵੀ ਕਰ ਦਿੰਦੀ ਹੈ) ਜੇ ਆਖ ਦੇਵੇ ਕਿ ਮਹਾਂਰਾਸਟਰ ਵਿੱਚ ਮਰਾਠੀ ਕੌਮ ਤੋਂ ਬਿਨਾਂ ਬਾਕੀ ਸਾਰੇ ( ਪੰਜਾਬੀਆਂ ਸਮੇਤ) ਕੱਢ ਦੇਣੇ ਚਾਹੀਦੇ ਹਨ ਇਹਨਾਂ ਤੋਂ ਮਰਾਠੀ ਕੌਮ ਨੂੰ "ਖਤਰਾ" ਹੈ ਤਾਂ ਆਪ ਜੀ ਦਾ ਅਤੇ ਜਸਵੰਤ ਕੰਵਲ ਜੀ ਦਾ ਸਮੱਰਥਨ "ਸ਼ਿਵ ਸੈਨਾ" ਦੇ ਹੱਕ ਵਿੱਚ ਹੋਵੇਗਾ ? "ਤੇ ਤੁਸੀਂ ਅੱਧਾ ਮਹਾਂਰਾਸ਼ਟਰ? ਤੇ ਜੇਕਰ ਮਹਾਂਰਾਸ਼ਟਰ 'ਚ ਪੰਜਾਬੀਆਂ ਦੇ ਬਣਾਏ" (ਗੱਲਾਂ ਮੇਰੀ ਟਿੱਪਣੀ ਵਿੱਚ ਕਿਤੇ ਵੀ ਨਹੀਂ) ਮਿੰਨੀ ਪੰਜਾਬ ਦੀ ਗੱਲ ਕਰੀਏ, ਤਾਂ ਵੀਰ ਜੀ, ਪੰਜਾਬੀ ਉਥੇ ਕੁਸ਼ਲ-ਕਾਰਜ ਕਰਦੇ ਹਨ, ਸਾਡੇ ਪੰਜਾਬ 'ਚ ਭਈਏ ਗੈਰ-ਕੁਸ਼ਲ ਕਾਰਜ ਕਰਦੇ ਨੇ" "ਕੁਸ਼ਲ-ਕਾਰਜ" ਅਤੇ "ਗੈਰ-ਕੁਸ਼ਲ ਕਾਰਜ" ਦੀ ਪ੍ਰੀਭਾਸ਼ਾ ਕੀ ਹੁੰਦੀ ਹੈ ਤੁਹਾਡੀ ਨਜ਼ਰ ਵਿੱਚ ??,

Dr. Sukhdeep

@Sir HS "Dimple"_____ ""ਕੌਮੀਅਤ ਦਾ ਸਵਾਲ ਸੂਖਮ ਹੈ, ਇਸ ਨੂੰ ਕਿਸੇ ਖਾਸ ਧਰਮ ਨਾਲ ਜੋੜ ਕੇ ਦੇਖਣਾ ਗ਼ਲਤੀ ਹੋਵੇਗੀ।"" ਲਿਖਣ ਦੇ ਥੋੜੀ ਦੇਰ ਬਾਅਦ ਹੀ ਆਪ ਜੀ ਵੱਲੋਂ "ਸਿੱਖ ਕੌਮ" ਅਤੇ "ਹਿੰਦੂ ਕੌਮ" ਸ਼ਬਦ-ਜੋੜ ਵਰਤੇ ਗਏ ਹਨ,ਜੋ ਕਿ ਵਿਰੋਧਾਤਮਕ ਲੱਗ ਰਹੇ ਹਨ । ਇਸਦਾ ਕੀ ਸਬੱਬ ਸਮਝਿਆ ਜਾਵੇ ਜੀ ???

Pf: HS Dimple

For me, Sikhism is not the only people who believe in Sikhism as a religion....rather for all or most of the people in Punjab,... it is way of life...as there are many in Hindu families who used to make the eldest son (jetha putt) Sikh, and it was not something of religion but community.

ਜਗਜੀਤ ਸਿੰਘ ਚੱਠਾ

ਕੰਵਲ ਇਕ ਲਿਖਾਰੀ ਹੈ, ਹੋਰ ਅਨੇਕ ਲਿਖਾਰੀਆਂ ਵਾਂਗ। ਪਰ ਅਣਖੀਲੇ, ਵੰਗਾਰਮਈ ਅਤੇ ਸੋਚਣਸ਼ੀਲ ਵਿਚਾਰ ਕਮਲ ਦੀ ਕਲਮ ਤੋਂ ਹੀ ਫੁੱਟਦੇ ਹਨ|ਕੰਵਲ ਵਿਚ ਕਈ ਖਾਮੀਆਂ ਹੋਣਗੀਆਂ, ਪਰ ਕੀ ਉਸਦੀ ਮਨਸ਼ਾ ਤੇ ਸ਼ੱਕ ਕਰ ਸਕਦੇ ਹਾਂ ?...ਬਹੁਤ ਹੀ ਸਹੀ ਕਿਹਾ ਹੈ ਕੰਵਲ ਜੀ ਵਾਰੇ ਤੁਸੀਂ........

Dr. Sukhdeep

ਕੌਮ ਦੀ ਪਰਿਭਾਸ਼ਾ : ਕੌਮ : ਅ਼. ਕੌ਼ਮ. ਸੰਗਿਯਾ – ਜਨਸਮੁਦਾਯ |੨ . ਜਾਤਿ | ੩. ਵੰਸ਼ ਕੌਮ ਬਹੱਤਰ : ਅਰਬ ਦੀ ਬਹੱਤਰ ਕੌਮਾਂ . ਬਨੀ ਇਸਰਾਈਲ ਦੇ ਬਹੱਤਰ ਫਿਰਕੇ. “ਕੌਮ ਬਹੱਤਰ ਸੰਗ ਕਰ .”(ਭਾਗੁ ) ਅਰਬ ਦੇਸ਼ ਜੋ ਬਹੱਤਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ , ਉਸ ਨੂੰ ਮੁਹੰਮਦ ਸਾਹਿਬ ਨੇ ਇਸਲਾਮ ਵਿੱਚ ਇੱਕ ਕਰਕੇ ਆਪਣੇ ਨਾਲ ਕਰ ਲੀਤਾ| (ਪੰਨਾ ਨੰਬਰ 1274 ) ੨. ਦੇਖੋ , ਇਸਲਾਮ ਦੇ ਫਿਰਕੇ . (ਮਹਾਨ ਕੋਸ਼ ਪੰਨਾ ਨੰਬਰ 467 ) ਇਹ ਇਸਲਾਮ ਦੇ ਅਲੱਗ –ਅਲੱਗ ਫਿਰਕੇ ਕੌਮ ਕਹਾਉਂਦੇ ਸਨ ਜਦ ਕਿ ਧਰਮ ਇਸਲਾਮ ਸੀ (ਸਰੋਤ ਭਾਈ ਕਾਹਨ ਸਿਂਘ ਨਾਭਾ ਮਹਾਨ ਕੋਸ਼ ) ਵੀਰ ਜੀ ਇਥੋਂ ਕੌਮ ਦੇ ਅਰਥ ਕਾਫੀ ਹੱਦ ਤੱਕ ਸਪਸਟ ਹੋ ਜਾਂਦੇ ਹਨ ਜਿਥੇ ਇਹ ਸਵਾਲ ਨਹੀਂ ਉਠਦਾ ਕਿ ਕਿਸਨੇ ਕਿਹੜਾ ਧਰਮ ਅਪਣਾ ਲਿਆ |

Pf: HS Dimple

@Iqbal ...."ਫਿਰ ਤਾਂ ਪੰਜਾਬੀਆਂ ਨੇ ਮਹਾਰਾਸ਼ਟਰ ਵਿੱਚ ਮਿਨੀ ਪੰਜਾਬ ਬਣਾ ਛਡਿਆ ਹੈ" ਇਹ ਸ਼ਬਦ ਤੁਹਾਡੇ ਹੀ ਲਿਖੇ ਹਨ, ਜੀ ਤੇ ਰਹੀ ਗੱਲ ਭਈਆਂ ਦੀ, ਮੈਂ ਪਹਿਲਾਂ ਸ਼ਪੱਸ਼ਟ ਕਰ ਚੁੱਕਾ ਹਾਂ, ਘੱਟ-ਗਿਣਤੀ ਤੇ ਬਹੁ-ਗਿਣਤੀ ਦੀ, ਕਿਉਂਕਿ ਮੈਂ ਮੂਲ ਰੂਪ ਵਿਚ ਉਨ੍ਹਾਂ ਦਾ ਵਿਰੋਧੀ ਨਹੀਂ, ਸਗੋਂ ਕਾਮਿਆਂ ਦੀ ਰੱਬ ਜਿੰਨੀ ਇੱਜਤ ਕਰਦਾ ਹਾਂ, ਪਰ ਉਨ੍ਹਾਂ ਦੇ ਮੋਢਿਆਂ ਤੇ ਰੱਖ ਕੇ ਜੋ ਬੰਦੂਕਾਂ ਚਲਣ ਦਾ ਮੈਨੂੰ ਖਦਸ਼ਾ ਹੈ, ਉਹ ਪ੍ਰਗਟ ਕਰ ਰਿਹੈਂ ਤੇ ਬਾਕੀ ਰੋਟੀ ਖਾਤਰ ਇਨਸਾਨ ਕੁਝ ਵੀ ਕਰ ਸਕਦੈ...ਮੈਂ ਗੱਲ ਵਧਾਵਾਂਗਾ ਨਹੀਂ, ਇਸ਼ਾਰਾ ਕਾਫੀ ਹੈ ਤੇ ਦੂਜੀ ਗੱਲ ਸੁਖਦੀਪ ਜੀ ਦੀ ਕੌਮ ਬਾਰੇ ਉਹ ਵੀ ਗਰੇਜੀ 'ਚ ਸ਼ਪੱਸ਼ਟ ਕਰ ਦਿੱਤੀ ਹੈ ਤੇ ਕੁਸ਼ਲ-ਗੈ੍ਰਕੁਸ਼ਲ ਦਾ ਮੁੱਦਾ ਵੀ ਸ਼ਪੱਸ਼ਟ ਕਰ ਦਿੱਤਾ ਹੈ, ਸਕਿੱਲਡ ਤੇ ਅਨਸਕਿੱਲਡ ਲੇਬਰ ਦਾ.... ਇਕਬਾਲ ਜੀ ਤੁਹਾਡੇ ਨਾਲ ਗੱਲ ਕਰ ਕੇ ਚੰਗਾ ਲੱਗ ਰਿਹੈ ਤੇ ਬੜਾ ਕੁਝ ਸਿੱਖਣ ਦਾ ਮੌਕਾ ਵੀ ਮਿਲ ਰਿਹੈ... ਮੈਂ ਅਜੇ ਸਿੱਖ ਰਿਹਾ ਹਾਂ, ਹਰ ਇਨਸਾਨ ਸਾਰੀ ਉਮਰ ਸਿੱਖਦਾ ਹੈ, ਤੇ ਭ੍ਰਾਂਤੀਆਂ ਤੋਂ ਨਿਜਾਤ ਹਾਸਲ ਕਰਦੈ ਜੇ ਥੋਡੇ ਜਿਹੇ ਆਲੋਚਕ-ਪਾਠਕ-ਲੇਖਕਾਂ ਦਾ ਸਾਥ ਮਿਲੇ ਤੇ ਭ੍ਰਾਂਤੀਆਂ ਚ ਫਸਦੈ ਜੇ ਉਲਟ ਹੋ ਜਾਵੇ

Dr. Sukhdeep

ਇਕਬਾਲ ਦੀ ਫੇਸਬੁਕ ਵਾਲੀ ਵਾਲ ਤੋਂ ਕਾਪੀ ਉਪਰੋਕਤ ਕਮੈਂਟ ਵਾਲੀ ਪਰਿਭਾਸ਼ਾ

Pf: HS Dimple

Do you want to say that you have 'just' copied the above definition from the wall of IQBAL or anything else? @Dr. Sukhdeep G. What do you want to convey or say, sir? I have not made out anything out of what you have wished to convey by writing " ਇਕਬਾਲ ਦੀ ਫੇਸਬੁਕ ਵਾਲੀ ਵਾਲ ਤੋਂ ਕਾਪੀ ਉਪਰੋਕਤ ਕਮੈਂਟ ਵਾਲੀ ਪਰਿਭਾਸ਼ਾ " Please clarify!

ਇਕਬਾਲ

ਮੇਰੇ ਖਦਸ਼ੇ ਨੂੰ ਦੂਰ ਨਹੀਂ ਕੀਤਾ ਤੁਸੀਂ ਕਿ ਇਸ ਆਰ.ਐਸ.ਐਸ. ਦੀ ਸ਼ਾਖਾ “ਸ਼ਿਵ ਸੈਨਾ” ਨੇ ਜੇ ਇਹ ਬਹਾਨਾ ਬਣਾਕੇ ਕਿ ਪੰਜਾਬ ਦਾ ਇੱਕ ਜਾਂ ਬਹੁਤੇ ਬੁਧੀਜੀਵੀ ਆਖਦੇ ਨੇ ਕਿ ਪੰਜਾਬ ਵਿੱਚ ਸਿਰਫ ਪੰਜਾਬੀ ਰਹਿਣ, ਮਹਾਂਰਾਸ਼ਟਰ ਵਿੱਚ ਪੰਜਾਬੀ ਵੀਰਾਂ ਨਾਲ ਧੱਕਾ ਸ਼ੁਰੂ ਕਰ ਦਿੱਤਾ ਤਾਂ ਇਸ ਲਈ ਕੰਵਲ ਜੀ ਦੇ ਜਾਂ ਤੁਹਾਡੇ ਜਾਂ ਜਿਸ ਨੇ ਵੀ ਵਰਤੇ ਇਹ “ਭਈਆਂ” (ਮਜਦੂਰ ਭਰਾਵਾਂ) ਖਿਲਾਫ਼ ਵਰਤੇ ਲਫ਼ਜ਼ ਜੁੰਮੇਵਾਰ ਸਮਝੇ ਜਾਣਗੇ ਜਾਂ ਨਹੀਂ ? (ਕਿਉਂਕਿ ਉਹ ਤਾਂ ਬਹਾਨਾ ਹੀ ਭਾਲਦੇ ਨੇ ਇਹ ਨਾ ਤੁਹਾਡੇ ਤੋਂ ਲੁਕਿਆ ਹੈ ਨਾ ਕੰਵਲ ਜੀ ਤੋਂ ਤੇ ਨਾ ਹੀ ਮੇਰੇ ਵਰਗੇ ਪਾਠਕ ਤੋਂ ਤੇ ਅਸੀਂ ਉਹਨਾਂ ਦੀ ਤਾਕਤ ਵੀ ਜਾਣਦੇ ਹਾਂ ਉਹ ਪੂਰੀ ਸਟੇਟ ਨੂੰ ਵਰਤ ਜਾਂਦੇ ਰਹੇ ਹਨ ਆਪਣੇ ਹਿੱਤ ਲਈ ) 1984 ਦਾ ਕਤਲੇਆਮ ਕਿਹੜਾ ਪੰਜਾਬੀ ਭੁੱਲ ਸਕਦਾ ਹੈ | ਤੁਸੀਂ ਕਿਹਾ : “ਮੈਂ ਪਹਿਲਾਂ ਸ਼ਪੱਸ਼ਟ ਕਰ ਚੁੱਕਾ ਹਾਂ, ਘੱਟ-ਗਿਣਤੀ ਤੇ ਬਹੁ-ਗਿਣਤੀ ਦੀ” ਵੀਰ ਜੀਓ ਆਪ ਜੀ ਦੇ ਫਿਕਰ ਨੂੰ ਸਲਾਮ ਪਰ ਮੇਰਾ ਫਿਕਰ ਵੀ ਸਮਝੋ ਕਿ ਇਹ ਵੰਡਾਂ ਪੰਜਾਬੀਅਤ ਵਿਚੋਂ ਇੱਕ ਹਿਸੇ ਲਈ/ਕਦੇ ਪੂਰੀ ਪੰਜਾਬੀਅਤ ਲਈ 47 ਤੋਂ ਲੈਕੇ ਤਬਾਹਕੁੰਨ ਸਿੱਧ ਹੋ ਰਹੀਆਂ ਹਨ ਤੇ ਹੋਣ ਦੇ ਖਤਰੇ ਵੀ ਹਨ, ਜਿਵੇਂ ਕੰਵਲ ਜੀ ਸੋਚ ਰਹੇ ਹਨ ਇਸ ਵੇਲੇ | ਆਪ ਜੀ ਨੂੰ ਦੱਸ ਦੇਵਾਂ ਕਿ ਮੈਂ ਕੰਵਲ ਜੀ ਦੇ ਨਾਵਲਾਂ ਦਾ ਜਿਸ ਵਿੱਚ ਵੀ ਪੰਜਾਬੀਅਤ ਦੀ ਗੱਲ ਆਈ ਹੈ ਇਸ ਕਲਚਰ ਦੀ ਗੱਲ ਆਈ ਹੈ ਦਾ ਪ੍ਰਸੰਸਕ ਰਿਹਾ ਹਾਂ ਪਰ ਇਸ ਤਰਾਂ ਦੀ ਵਾਰਤਕ ਨੇ ਮੇਰੇ ਮਨ ਵਿੱਚ ਖਟਾਸ ਪੈਦਾ ਕੀਤੀ ਹੈ | ਬਾਹਰਲੇ ਸੂਬਿਆਂ ਤੋਂ ਆਏ ਮਜਦੂਰਾਂ ਦੇ ਬੱਚੇ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਸਮੇਤ ਪੰਜਾਬੀ ਹੀ ਪੜ੍ਹ ਰਹੇ ਹਨ ਸਾਡੇ ਹੀ ਬੱਚਿਆਂ ਦੇ ਨਾਲ ਸੋ ਉਹਨਾਂ ਕੋਲ ਪੰਜਾਬੀ ਹੋਣ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਇਸ ਤਰਾਂ ਤਾਂ ਪੰਜਾਬੀਅਤ ਦਾ ਪਸਾਰਾ ਹੋ ਰਿਹਾ ਹੈ ਜੀ | ਰਹੀ ਗੱਲ ਕੁਸ਼ਲਤਾ ਤੇ ਗੈਰ ਕੁਸ਼ਲਤਾ ਦੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਰਿਹਾ ਹੈ ਤੇ ਹੁਣ ਵੀ ਹੈ (ਇੰਡਸਟਰੀ ਦੇ ਆਉਣ ਦੇ ਬਾਵਜੂਦ) ਸਾਡੇ ਪੰਜਾਬੀ ਤਾਂ ਖੇਤੀ ਕਰਨਾ ਹੀ ਜਾਣਦੇ ਸਨ, ਜਿਆਦਾ ਤੋਂ ਜਿਆਦਾ ਖੇਤੀ ਵਾਲੇ ਔਜ਼ਾਰ ਬਨਾਉਣੇ, ਬਾਕੀ ਕੰਮ ਸਾਨੂੰ ਬਾਹਰਲੇ ਸੂਬਿਆਂ ਤੋਂ ਆਏ ਮਜਦੂਰਾਂ ਨੇ ਸਿਖਾਏ, ਜਾਂ ਸਾਡੇ ਮਜਦੂਰਾਂ ਦੇ ਬਾਹਰ ਨਿੱਕਲ ਕੇ ਹੋਰ ਕੌਮਾਂ ਨਾਲ ਸਾਂਝ ਪਾਉਣ ਨੇ ਸਿਖਾਏ | ਪੱਥਰ ਲਗਾਉਣ ਵਿੱਚ ਕੋਈ ਰਾਜਸਥਾਨੀ ਇੱਥੇ ਆਇਆ ਪੰਜਾਬੀ ਲੋਕਾਂ ਨੇ ਸਿੱਖ ਲਿਆ ਜਾਂ ਉਲਟਾ ਕਿ ਕੋਈ ਪੰਜਾਬੀ ਵੀਰ ਰਾਜਸਥਾਨ ਵਿੱਚ ਪੱਥਰ ਦੇ ਕਾਰੀਗਰਾਂ ਦੇ ਕੋਲ ਗਿਆ ਤੇ ਉਸਨੇ ਸਿੱਖ ਲਿਆ | ਅੱਜ ਖੇਤੀ ਤੋਂ ਬਿਨਾ ਕਿੰਨੇ ਹੀ ਕੰਮ ਹਨ ਜੋ ਹੋ ਰਹੇ ਹਨ ਐਥੋਂ ਤੱਕ ਕਿ ਚਾਵਲ ਲਗਾਉਣਾ ਤੱਕ ਸਾਡੇ ਲੋਕਾਂ ਨੇ ਦੂਜੇ ਸੂਬਿਆਂ ਦੇ ਮਜਦੂਰਾਂ ਤੋਂ ਸਿੱਖਿਆ | ਕੁਸ਼ਲਤਾ ਅਸਮਾਨ ਵਿਚੋਂ ਤਾਂ ਨਹੀਂ ਟਪਕਦੀ ਮੇਰੀ ਇਹ ਮਾਨਤਾ ਬਣੀ ਹੈ | ਜੋ ਮਹਾਰਾਸ਼ਟਰ ਵਿੱਚ ਗਏ ਉਹ ਪੰਜਾਬੀ ਵੀਰ ਵੀ ਇਹਨਾਂ ਵਰਗੇ ਹੀ ਹੋਣਗੇ ਜੋ ਪੰਜਾਬ ਆ ਰਹੇ ਹਨ, ਕਾਰਜ ਕੁਸ਼ਲਤਾ ਤਾਂ ਮੇਲ-ਜੋਲ ਨਾਲ ਵਧਦੀ ਹੈ, ਘਟਦੀ ਨਹੀਂ ਉਹ ਮੇਲ ਬਾਹਰਲੀਆਂ ਕਿਰਤੀਆਂ ਦਾ ਪੰਜਾਬ ਦੀ ਧਰਤੀ ਤੇ ਹੋਵੇ ਜਾਂ ਪੰਜਾਬੀ ਵੀਰਾਂ ਦਾ ਕਿਤੇ ਹੋਰ ਜਾਣ ਕਾਰਨ | ਜਾਂ ਤੁਹਾਡੇ ਵਿਚਾਰ ਮੇਰੇ ਨਾਲੋਂ ਵੱਖਰੇ ਹਨ ਇਸ ਮਾਮਲੇ ਵਿੱਚ ? ਮੈਨੂੰ ਲੱਗ ਰਿਹਾ ਹੈ ਕਿ ਸਾਡੇ ਕਾਰਜ ਕੁਸ਼ਲਤਾ ਤੇ ਗੈਰ ਕਾਰਜ ਕੁਸ਼ਲਤਾ ਦੇ ਅਰਥਾਂ ਦਾ ਫਰਕ ਆਰਥਿਕ ਦਸ਼ਾ ਨਾਲ ਸੰਬੰਧਿਤ ਹੋਣ ਕਾਰਨ ਅਲਗ ਅਲਗ ਹੋ ਰਿਹਾ ਹੈ (ਇਸੇ ਲਈ ਸਵਾਲ ਵੀ ਕੀਤਾ ਸੀ ) ਆਪ ਜੀ ਦੇ ਵਿਚਾਰਾਂ ਦੀ ਉਡੀਕ ਵਿੱਚ – ਇਕਬਾਲ

Surjit Gag

@ਪਰ ਪੰਜਾਬ ਵਿਚ ਭਈਆਂ ਦੀ ਆਮਦ ਨਾਲ ਸਿੱਖ ਕੌਮ ਹੋਰ ਖ਼ਤਰਿਆਂ ਵਿਚ ਘਿਰਦੀ ਹੈ, @ ਬਾਕੀ ਹੋਰ ਗੱਲਾਂ ਨਾਲ ਅਸਹਿਮਤੀ ਹੁੰਦਿਆਂ ਹੋਇਆਂ ਵੀ ਉਨ੍ਹਾਂ ਤੇ ਚਰਚਾ ਕਰਨ ਦੀ ਲੋੜ ਨਹੀਂ ਸਮਝਦਾ, ਕਿਉਂਕਿ ਉਹ ਗੱਲਾਂ ਨਿਗੂਣੀਆਂ ਹਨ। ਬਹੁਤੀਆਂ ਗੱਲਾਂ ਨਾਲ ਸਹਿਮਤ ਵੀ ਹੈ, ਉਨ੍ਹਾਂ ਤੇ ਵੀ ਚਰਚਾ ਕਰਨ ਦਾ ਕੋਈ ਫਾਇਦਾ ਨਹੀਂ। ਬੱਸ ਆਹ ਹੀ ਗੱਲ ਰੜਕਦੀ ਹੈ ਕਿ ਭਈਏ ਆਖਰ ਕਿਉਂ ਰੜਕਦੇ ਹਨ। ਜੇ ਰੜਕਦੇ ਵੀ ਹਨ ਤਾਂ ਪੰਜਾਬ ਵਿੱਚ ਭਈਆਂ ਦੀ ਆਮਦ ਰੁਕੀ ਤਾਂ ਨਹੀਂ। ਪੰਜਾਬ ਦੀ ਸਿੱਖ ਕੌਮ (ਮੈਂ ਸਭ ਨੂੰ ਮਨੁੱਖਤਾ ਦੇ ਨਜ਼ਰੀਏ ਤੋਂ ਵੇਖਦਾ ਹਾਂ ਇਸ ਲਈ ਸ਼ਬਦ ਸਿੱਖ ਕੌਮ ਅਤੇ ਭਈਆ ਮੇਰੇ ਲਈ ਨਸਲੀ ਸ਼ਬਦ ਹਨ ਜੋ ਨਸਲੀ ਵਿਤਕਰਾ ਕਰਦੇ ਹਨ), ਪੰਜਾਬ ਦੀ ਸਿੱਖ ਕੌਮ ਦੀ ਬਹੁਗਿਣਤੀ ਭਈਆਂ ਬਿਨਾਂ ਗੁਜ਼ਾਰਾ ਨਹੀਂ ਕਰ ਰਹੀ। ਵੱਡੇ ਅਮੀਰ ਸਿੱਖ ਵੇਖੇ ਹਨ ਉਨ੍ਹਾਂ ਦੇ ਘਰੇ ਭਈਆ ਰੱਖਿਆ ਹੁੰਦਾ ਹੈ ਤੇ ਉਸ ਨੂੰ ਲਾਡਲਾ ਬਣਾ ਕੇ ਰੱਖਿਆ ਗਿਆ ਹੁੰਦਾ ਹੈ। ਇਹ ਸਿੱਖ ਕੌਮ ਲਈ ਖਤਰਾ ਨਹੀਂ ਹਨ, ਜੇ ਖਤਰਾ ਹਨ ਵੀ ਤਾਂ ਇਸ ਨੂੰ ਕੋਈ ਰੋਕ ਨਹੀਂ ਸਕਦਾ। ਕੰਵਲ ਜੀ ਨੇ ਪੰਜਾਬੀਅਤ ਦੇ ਹੋਣ ਵਾਲੇ ਨੁਕਸਾਨ ਨੂੰ ਮੁੱਦਾ ਬਣਾਇਆ ਹੋ ਸਕਦਾ ਹੈ, ਇਹ ਉਨ੍ਹਾਂ ਦਾ ਫਿਕਰ ਜਾਇਜ ਹੋ ਸਕਦਾ ਹੈ, ਪਰ ਸਮਾਂ ਕਦੇ ਰੁਕਿਆ ਨਹੀਂ, ਇਹ ਨਿਰੰਤਰ ਚੱਲ ਰਿਹਾ ਹੈ। ਤਬਦੀਲੀ ਹਰੇਕ ਯੁੱਗ ਵਿੱਚ ਆਈ ਹੈ, ਹੁਣ ਵੀ ਆਵੇਗੀ ਹੀ। ਕੰਵਲ ਜੀ ਦਾ ਇਹ ਫਿਕਰ ਹੋ ਸਕਦਾ ਹੈ ਪਰ ਨਿਰਮੂਲ ਫਿਕਰ ਹੈ। ਜੇ ਸਿੱਖ ਕੌਮ ਦੇ ਖਤਰਿਆਂ ਤੇ ਨਿਗ੍ਹਾ ਮਾਰੀ ਜਾਵੇ ਤਾਂ ਭਈਆਂ ਦੀ ਆਮਦ ਤਾਂ ਬਹੁਤ ਛੋਟੀ ਗੱਲ ਹੈ। ਸਿੱਖ ਕੌਮ ਨੂੰ ਤਾਂ ਸਭ ਤੋਂ ਵੱਧ ਖਤਰਾ ਅਪਣੇ ਆਗੂਆਂ / ਜੱਥੇਦਾਰਾਂ ਕੋਲੋਂ ਹੈ, ਜਿਨ੍ਹਾਂ ਕੋਲੋਂ ਸਿੱਖਾਂ ਨੇ ਅਗਵਾਈ ਲੈਣੀ ਹੁੰਦੀ ਹੈ। ਮੈਂ ਇਸ ਮਸਲੇ ਤੇ ਏਸ ਪੋਸਟ ਤੇ ਚਰਚਾ ਕਰਨੀ ਫਾਲਤੂ ਸਮਝਦਾ ਹਾਂ। ਪਰ ਸਪੱਸ਼ਟ ਕਰਦਾ ਹਾਂ ਕਿ ਭਈਏ, ਮਿਹਨਤੀ ਲੋਕ, ਹੱਥੀਂ ਕੰਮ ਕਰਨ ਵਾਲੇ ਸਾਡੇ ਸਤਿਕਾਰ ਦੇ ਪਾਤਰ ਹਨ। ਇਸ ਦੇਸ਼ ਦੀ ਤਰੱਕੀ ਦਾ ਧੁਰਾ ਹਨ। ਇਨ੍ਹਾਂ ਦਾ ਬਿਨਾਂ ਕਿਸੇ ਠੋਸ ਕਾਰਣ ਵਿਰੋਧ ਕਰਨਾ ਸਾਡੀਆਂ ਭਾਵਨਾਵਾਂ ਦਾ ਸਤਿਕਾਰ ਨਾ ਕਰਨਾ ਹੈ। ਖਾਸ ਕਰ ਸਾਡੀਆਂ ਭਾਵਨਾਵਾਂ ਨੂੰ ਉਦੋਂ ਵੱਧ ਠੇਸ ਲੱਗਦੀ ਹੈ ਜਦੋਂ ਸਾਡੇ ਅਪਣਿਆਂ 'ਚੋਂ ਹੀ ਇਨ੍ਹਾਂ ਤੇ ਨਿਰਭਰ ਹੋਣ ਦੇ ਬਾਵਜੂਦ ਇਨ੍ਹਾਂ ਦਾ ਵਿਰੋਧ ਸਿਰਫ ਵਿਰੋਧ ਕਰਨ ਲਈ ਕਰਦੇ ਹਨ। ---ਸੁਰਜੀਤ ਗੱਗ---

RANJOT CHEEMA

mai Dr(i think R.M.P) sukhdeep and iqbaal nu ek sawal pushda han jis da answersirf te sirf YES and NO wich howe...jaker tuhano bhaia ane pasand hun tan ki tusi apni bhain jan bhe da saak kise dahadi dar bhaia(kionke tuse apne app nu majdoor da humdard ju mande ho)karoge jaker o kise greeb ( bhaia) naal viha karn tan tuhanu manjuor hai yes and no khain ton pahla apna address das dena ...iqbaal da tan mai janda tuhadi yes ja no tuhade sab restedara tak jani hai......kionke tusi apne app nu camred samjde ho es karke ah sawal pushan de humaket kar raha verr g gussa na karna....jawab sirf...YES orNO

Surjit Gag

Mr. Ranjot Cheema ਸਵਾਲ ਕਰਨ ਤੋਂ ਪਹਿਲਾਂ ਆਹ ਨਕਾਰ ਦਿਓ "ਮਿੱਠਤੁ ਨੀਵੀਂ ਨਾਨਕਾ, ਗੁਣ ਚੰਗਿਆਈਆ ਤੱਤੁ" "ਏਕ ਨੂਰ ਤੇ ਸਭ ਜਗ ਉਪਜਿਆ, ਕੋਨ ਭਲੇ ਕੋ ਮੰਦੇ" "ਮਾਨਸ ਕੀ ਜਾਤ ਕੋ ਸਬੈ ਏਕੈ ਪਹਿਚਾਨਬੋ" ਇਕਬਾਲ ਤੇ ਸੁਖਦੀਪ ਤਾਂ ਨਹੀਂ ਨਕਾਰ ਸਕੇ, ਬੇਸ਼ੱਕ ਉਹ ਸਿੱਖ ਨਹੀਂ ਹਨ, ਪਰ ਤੁਹਾਡਾ ਤਾਂ ਸਿੱਖੀ ਨਾਲ....... ?

ਇਕਬਾਲ

@ RANJOT CHEEMA (ਪਿਆਰਾ ਨਾਮ ਹੈ !!!!) ਵੀਰ ਮੇਰੇ ਜਵਾਬ ਇੱਕ ਲਫ਼ਜ਼ ਵਿੱਚ ਚਾਹੁੰਦੇ ਹੋ ਤਾਂ ਸਵਾਲ ਇੱਕ ਲਫ਼ਜ਼ ਵਿੱਚ ਕਰੋ ਇਹ ਮੇਰੀ ਵੀ ਸ਼ਰਤ ਹੈ ....ਚਰਚਾ ਵਿੱਚ ਸ਼ਰਤਾਂ ਦਾ ਅਧਿਕਾਰ, ਕਿਸਨੇ ਕਿਸਨੂੰ ਦਿੱਤਾ ਹੈ ??????????.......ਮੇਰੇ ਪਿਆਰੀ ਭੈਣ ਸੀ ਜੋ ਛੋਟੀ ਉਮਰੇ (11 ਸਾਲ ਦੀ ਹੋਕੇ) ਸਾਡਾ ਸਾਰੇ ਪਰਿਵਾਰ ਦਾ ਸਾਥ ਛੱਡ ਗਈ ....... ਮੇਰੇ ਬਹੁਤ ਪਿਆਰੀ ਬੇਟੀ ਹੈ 6 ਕੁ ਸਾਲ ਦੀ ਜਿਸਨੂੰ ਪਾਲਣਾ ਮੇਰਾ ਫਰਜ਼ ਹੈ (ਜਿਵੇਂ ਮੇਰੇ ਮਾਤਾ ਪਿਤਾ ਨੇ ਮੈਨੂੰ ਬਹੁਤ ਸਲੀਕੇ ਨਾਲ ਪਾਲਿਆ ਤੇ """ਲਿਆਕਤ""" ਸਿਖਾਈ “““ਸਭਾ””” ਵਿੱਚ "ਬੋਲਣ"/ ਲਿਖਣ ਦੀ) ਪਰ ਉਹ ਬੇਟੀ ਮੇਰੀ ਜਾਗੀਰ ਨਹੀਂ, ਉਸਦੇ ਵਿਆਹ ਦੇ ਮਾਮਲੇ ਵਿੱਚ ਮੈਂ ਕੁਝ ਵੀ ਆਖਣ ਦਾ ਅਧਿਕਾਰ ਨਹੀਂ ਰਖਦਾ |...ਤੁਸੀਂ ਮੈਨੂੰ ਇਸ ਤਰਾਂ ਦਾ ਸਵਾਲ ਕਰ ਰਹੇ ਹੋ ਤਾਂ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਪੁਰਖਿਆਂ (ਦਾਦਿਆਂ-ਪੜਦਾਦਿਆਂ) ਨੇ ਜਾਤ ਪਾਤ ਨੂੰ ਦਿਲੋਂ ਭੁਲਾ ਰਖਿਆ ਹੋਵੇਗਾ ਤੇ ਆਪਣੀਆਂ ਭੈਣਾਂ/ਬੇਟੀਆਂ ਨੂੰ ਅਜਾਦੀ ਦਿੱਤੀ ਹੋਵੇਗੀ ਕਿਤੇ ਵੀ ਵਿਆਹ ਕਰਵਾਉਣ ਦੀ | ਜਦ ਮੈਂ ਪਟਨੇ/ਬਿਹਾਰ ਵਿੱਚ ਜਨਮੇਂ ਹਰੇਕ ਇਨਸਾਨ ਦਾ ਸਤਿਕਾਰ ਕਰਦਾ ਹਾਂ ਤਾਂ "ਮਜਦੂਰ ਭਰਾਵਾਂ" ਦਾ ਕਿਉਂ ਨਾ ਕਰਾਂਗਾ | ਛੋਟੀ ਤੋਂ ਛੋਟੀ ਭੁੱਲ ਚੁੱਕ ਲਈ ਖਿਮਾਂ ਜਾਚਨਾ-ਇਕਬਾਲ

ਇਕਬਾਲ

@ਪ੍ਰੋ: ਐੱਚ. ਐੱਸ. ਡਿੰਪਲ ਜੀ .ਆਪ ਜੀ ਨੇ ਕਿਹਾ """ਹਰ ਲਿਖਤ ਇਕ ਵੰਗਾਰ ਹੁੰਦੀ ਹੈ - ਲੇਖਕ ਲਈ ਵੀ ਅਤੇ ਪਾਠਕ ਲਈ ਵੀ।""" ਇੱਕ ਹੋਰ ਤੁਕ ਵਰਤੀ """ਪੂੰਜੀਵਾਦ ਜਦੋਂ ਆਮ ਇਨਸਾਨ ਨੂੰ ਉਸ ਦੇ ਪੱਧਰ ਦਾ ਕੰਮ ਦੇਣ ਦੀ ਥਾਂ ਉਨ੍ਹਾਂ ਨੂੰ ਮਜਦੂਰੀ ਤੱਕ ਸੀਮਤ ਕਰਕੇ ""ਕੁਸ਼ਲ""" ਅਤੇ ਪੜ੍ਹੇ ਲਿਖੇ ਲੋਕਾਂ ਨੂੰ """ਗੈਰ-ਕੁਸ਼ਲ""" ਕਾਮਿਆਂ ਵਿਚ ਬਦਲਣ ਦਾ ਯਤਨ ਕਰਦਾ ਹੈ ਤਾਂ ਕਿਹੜਾ ਪੰਜਾਬੀ ਕੰਮ ਕਰੇਗਾ? ......ਇਸ ਵਿੱਚ ਆਮ ਇਨਸਾਨ ਕੌਣ ਹਨ ਜਿਨ੍ਹਾਂ ਨਾਲ ""ਕੁਸ਼ਲ"" ਜੋੜਿਆ ਗਿਆ ਹੈ ਤੇ """ਗੈਰ-ਕੁਸ਼ਲ""" ਕਾਮਿਆਂ ਤੋਂ ਕੀ ਅਰਥ ਹੈ ???

ਇਕਬਾਲ

ਕੋਈ ਚਾਹੇ ਗਂਰੇਜੀ ਦੀ P.H.D. ਹੋਵੇ ਜੇ ਪੰਜਾਬੀ ਕੌਮ ਤੇ ਪੰਜਾਬੀ ਖਿੱਤੇ ਬਾਰੇ ਗੱਲ ਕਰਨੀ ਹੈ ਤਾਂ ਪੰਜਾਬੀ ਵਿੱਚ ਕਰੇ ਕਿਉਂਕਿ ਪੰਜਾਬੀਅਤ ਬਚਾਉਣ ਦਾ ਤਾਂ ਸਾਡਾ ਮਕਸਦ ਹੈ ਸਾਰਿਆਂ ਦਾ ਹੀ (ਸਮੇਤ ਕੰਵਲ ਜੀ ਤੇ ਬਾਕੀ ਸਾਰਿਆਂ ਦਾ ਵੀ)..... ਸੋ ਇਸ ਲਈ ਕਿ ਇੱਥੇ ਮੁੱਖ ਆਰਟੀਕਲ ਪੰਜਾਬੀ ਵਿੱਚ (ਪੰਜਾਬੀ ਦਾ) ਲਿਖਿਆ ਹੋਇਆ ਹੈ ਗਂਰੇਜੀ ਝਾੜੀ ‘ਤੇ ਸੋਚਾਂਗਾ ਕਿ ਇਹ ਕੋਈ ਕਨੇਡੀਅਨ... ਸਾਡੇ ਪੰਜਾਬੀਆਂ ‘ਤੇ ਵਾਧੂ ਦੀ ਹਵਾ ਕਰ ਰਿਹਾ ਹੈ ....ਸੋ ਜੋ ਜਵਾਬ ਦੇਣੇ ਹਨ ਤਾਂ ਪੰਜਾਬੀ ਵਿੱਚ ਦੇਣਾ |

ਇਕਬਾਲ

ਕੀ ਕਨੇਡਾ ਦੇਸ਼ ਦੀ ਤੁਲਨਾ ਭਾਰਤ ਨਾਲ ਕਰਨੀ ਚਾਹੀਦੀ ਹੈ ਜਾਂ ਪੰਜਾਬ ਨਾਲ ?

ਇਕਬਾਲ

ਕੰਵਲ ਜੀ ਦੇ ਦੋਸਤਾਂ ਵਿਚ ਬਲਰਾਜ ਸਾਹਨੀ ਜਿਹਾ ਮਹਾਨ ਪੰਜਾਬੀ ਲੇਖਕ ਸ਼ਾਮਲ ਸੀ, ਜੋ ਹਿੰਦੂ ਸੀ। ਸ਼ਿਵ ਕੁਮਾਰ ਬਟਾਲਵੀ, ਸ਼ਰਫ, ਹਰਨਾਮ ਦਾਸ ਸਹਿਰਾਈ ਜਾਂ ਨੰਦ ਲਾਲ ਨੂਰਪੁਰੀ ਜਿਹੇ ਮਹਾਨ ਪੰਜਾਬੀ ""ਗੈਰ-ਹਿੰਦੂ"" ਲੇਖਕਾਂ ਦੇ ਯੋਗਦਾਨ ਤੋਂ ਵੀ ਕੰਵਲ ਕਦੇ ਮੁਨਕਰ ਨਹੀਂ ਹੋਇਆ। ਗੈਰ-ਹਿੰਦੂ ਤੋਂ ਇਸ ਲੇਖ ਦੇ ਲੇਖਕ ਦਾ ਕੀ ਅਰਥ ਹੈ ???

ਇਕਬਾਲ

ਕੈਨੇਡਾ ਇਕ ਮਿਸ਼ਰਤ ਕੌਮਾਂ ਦਾ ਦੇਸ਼ ਹੈ, ਜਿਸ ਦਾ ਕੋਈ ਪੁਰਾਣਾ ਇਤਿਹਾਸ ਨਹੀਂ ??????????????? http://en.wikipedia.org/wiki/Canada

RANJOT CHEEMA

gag veer tusi mere sawal da kandri bhaw nahi samje ah appe bane budi jiwe(R.M.PAND 1BAAL)greeba de humdard sirf te sirf duniya nu dakhon lai hun.....sikh darm wich asi sab braber han ate samjde v han...per ki ah ah ghall samjde hun????ahna de palle kuj nahi bus sikh darm nu ghalla kad k he apne app nu budijiwe sabet karde hun ahna nu banda pushe ahna ne vadya greeb dian rakhin ne kine k apni jameen jaidad wandi ha greeba wich...rackshaw tai bhain lage ah greeb naal ada ghanta bahes karde hun...j koi greeb ahna de dhaide ah jawe tan ah us da raj k shosin karde hun te bhande hun marix de challe.....ah khanda mainu bhanda bahder da raj pasand c kionke us ne jameen khet majdoor wich wand dire c mere baap de 2 shaller hun j ker ah apni (1 baal) apna hisa ajj greeba wich wande mai apna hisa ose waqt mahntkesh loka wich wand dawanga....mera wada reha....ah kaa mraid dohri jindge jinde hun jaker kissenji (mauwadi) youthe police muqable wich mare tan ah ptde hun per jaker J.S KHALDA mare tan ah husdE HUNAH KION...Es de kine laikh hun khalda saab de maot uper jara 1 BAAL chanen pawega...???????????

ਇਕਬਾਲ

@RANJOT ਪਹਿਲੇ ਮਾਮਲੇ 'ਤੇ ਭੈਣ ਦੇ ਵਿਆਹ ਦੇ ਕੰਸੈਪਟ ਨੂੰ ਕਲੀਅਰ ਕਰ ਫਿਰ ਅੱਗੇ ਵਧ ....ਤੇਰੇ ਇਸ ਸਭ ਲਿਖੇ ਸਵਾਲਾਂ ਦਾ ਜਵਾਬ ਵੀ ਮੈਂ ਦੇ ਸਕਦਾ ਹਾਂ ...ਪਰ ਮੈਂ ਕਿਸੇ ਗਧੇ ਦੀ ਪੂਛ ਦੇ ਪਿਛੇ ਬੰਨਿਆ ਪੀਪਾ ਨਹੀਂ ਹਾਂ | ...ਪਹਿਲੀ ਗੱਲ 'ਤੇ ਪੂਰਾ ਉੱਤਰ... ਤੇ ਜਵਾਬ ਦੇ ਕਿ "ਤੁਹਾਡੇ ਪੁਰਖਿਆਂ (ਦਾਦਿਆਂ-ਪੜਦਾਦਿਆਂ) ਨੇ ਜਾਤ ਪਾਤ ਨੂੰ ਦਿਲੋਂ ਭੁਲਾ ਰਖਿਆ ਹੋਵੇਗਾ ਤੇ ਆਪਣੀਆਂ ਭੈਣਾਂ/ਬੇਟੀਆਂ ਨੂੰ ਅਜਾਦੀ ਦਿੱਤੀ ਹੋਵੇਗੀ ਕਿਤੇ ਵੀ ਵਿਆਹ ਕਰਵਾਉਣ ਦੀ |" ਵਾਅਦਾ ਰਿਹਾ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ |

ਡਾ. ਸੁਖਦੀਪ

@RANJOT CHEEMA ਜੀ .....ਆਹ ""ਹੋਛੀ"" ਜਿਹੀ ਬਿਆਨਬਾਜੀ ਕਰ ਕੇ ਤੁਸੀਂ ਕੀ ਸਾਬਿਤ ਕਰਨਾ ਚਾਹੁੰਦੇ ਹੋ ????? ਕੀ ਕਿਤੇ "ਬੁੱਧੀਜੀਵੀ" ਬਣਾਉਣ ਵਾਲੇ """ਤਵੀਤ"""" ਵੀ ਘੋਲ ਕੇ ਪਿਆਏ ਜਾਂਦੇ ਹਨ???? ਕੋਈ ਖੁਦ ਪੜ੍ਹ-ਪੜ੍ਹ ਕੇ ਕਿਸੇ ਗੱਲ ਤੇ ""ਕਿੰਤੂ"" ਕਰਨ ਜੋਗਾ ਨਹੀਂ ਹੋ ਸਕਦਾ ???? ਆਪਣੇ ਬਾਰੇ ਮੈਂ ਕੀ ਦੱਸਾਂ ਤੁਹਾਡੀ ਜਾਣਕਾਰੀ ਲਈ ਬੱਸ ਏਨਾ ਕਹਾਂਗਾ ਕਿ "ਮੇਰੀ ਤਾਂ ਘਰਵਾਲੀ ਵੀ "Baba Farid Universty of health sciences,FARIDKOT" ਤੋਂ ਲਗਾਤਾਰ ਤਿੰਨ ਵਾਰ ਯੂਨੀਵਰਸਟੀ TOPPER ਰਹਿ ਚੁੱਕੀ ਹੈ । ਕ੍ਰਿਪਾ ਕਰਕੇ ਕਿਸੇ ਵੀ ਗੱਲ ਨੂੰ ""ਗੰਭੀਰ ਲਹਿਜੇ"" ਵਿੱਚ ਲੈਣਾ ਸਿੱਖੋ ।

Dr. Sukhdeep

Do you want to say that you have 'just' copied the above definition from the wall of IQBAL or anything else? @Dr. Sukhdeep G. What do you want to convey or say, sir? I have not made out anything out of what you have wished to convey by writing " ਇਕਬਾਲ ਦੀ ਫੇਸਬੁਕ ਵਾਲੀ ਵਾਲ ਤੋਂ ਕਾਪੀ ਉਪਰੋਕਤ ਕਮੈਂਟ ਵਾਲੀ ਪਰਿਭਾਸ਼ਾ " Please clarify! ਪ੍ਰੋ. ਸਾਹਿਬ ਇਹਦਾ ਮਤਲਬ ਸਾਫ ਸੀ ਕਿ ਮੈਂ "ਖੁਦ" ਮਹਾਨ-ਕੋਸ਼ ਵਿੱਚੋਂ ਇਹ ਪ੍ਰੀਭਾਸ਼ਾ ਨਹੀਂ ਪੜ੍ਹੀ...ਇਹ ਮੇਰੀ ਇਮਾਨਦਾਰੀ ਹੈ ਕਿ ਮੈਂ ਸੱਚ ਲਿਖਿਆ ( ਕਾਪੀ-ਪੇਸਟ) ਬਾਰੇ...ਜੇਕਰ ਇਹ ਪ੍ਰੀਭਾਸ਼ਾ ਮਹਾਨ-ਕੋਸ਼ ਵਿੱਚੋਂ ਨਹੀਂ ,ਇਕਬਾਲ ਨੇ ਝੂਠ ਲਿਖਿਆ ਹੈ ਤਾਂ ਇਕਬਾਲ "ਜਵਾਬ-ਦੇਹ" ਹੈ ਸਾਡੇ ਸਾਰਿਆਂ ਅੱਗੇ...ਜੇ ਮਹਾਨ-ਕੋਸ਼ ਵਿਚਲੀ "ਪ੍ਰੀਭਾਸ਼ਾ" ਕੋਈ ਹੋਰ ਹੈ ਤਾਂ """ਤੁਸੀਂ""" ਸਾਂਝੀ ਕਰੋ....ਫੇਰ ਇਕਬਾਲ ਦੇ ਜੁੱਤੀਆਂ ਮੈਂ ਲਾਂਵਾਗਾ ,ਇਸੇ ਪੋਸਟ ਤੇ ....ਧੰਨਵਾਦ

RANJOT CHEEMA

bilqual j koi admi sikh banai jan sikh dharm wich howe beedi sigret na pinda howe kise ..wang jarda na laonda howe tan sadi dhe bhain lai jaat paat de koi bandes nahi...hun ton das apni rai....baki rahi hon apna hisa (jaidad) wandendi us bare das tu kad intqaal kiroanda apne hise da greeb looka de naam....rahi ghal R.M.P demai es de digree bare puchai es de gher walli de nahi??????ate ah kis hospitel wich S.M.O laga jankari dawe??

RANJOT CHEEMA

22 1baab gadai de pouse mager bane pepai hor kis tarha de hunde hun???o he hunde hun jo sara din facebook jan kade kise page kadepage tai bathe singh fasaie rakhde hun ate gadai de poushe wang dag dag lai rakhde hun...sara din wahle

raman sharma

mahan chintek 22 iqbaal g mai na sikh han na caaamraid....per jahdi bhasa inderjeet g nai kanwel wirod varti us nu tusi jaiz kahinde ho ....jaker nahi tan tusi hun tak nakhaide kio nahi kite ke tuhade wicho ah ik pased soch nahi jalkde....

ਇਕਬਾਲ

@Raman Sharma Ji ਪਹਿਲੀ ਗੱਲ ਕਿ ਜੋ ਗੱਲ ਹੋਸ਼ੇ ਪੱਧਰ 'ਤੇ ਕਹਿ ਗਈ ਹੈ ਉਹ ਛੱਡ ਦੇਣ ਯੋਗ ਹੁੰਦੀ ਹੈ ਉਹ ਚਰਚਾ ਦੇ ਕਾਬਿਲ ਨਹੀਂ ਹੁੰਦੀ ਕਿਸੇ ਵੀ ਵੀਰ ਨੇ ਮੇਰਾ ਇੰਦਰਜੀਤ ਦੇ ਲੇਖ 'ਤੇ ਕਮੈਂਟ ਦੇਖਿਆ ਹੈ ???? ਜਵਾਬ ਨਹੀਂ ਹੀ ਹੋ ਸਕਦਾ ਹੈ ਕਿਉਂਕਿ ਮੈਂ ਉਹ ਲਿਖਤ ਦੇ ਢੰਗ ਨੂੰ ਹੀ ਪਸੰਦ ਨਹੀਂ ਕਰਦਾ... ਕੰਵਲ ਜੀ ਜਾਂ ਪ੍ਰੋਫੈਸਰ ਸਾਹਿਬ ਜੀ ਦੇ ਵਿਚਾਰਾਂ ਨਾਲ ਮੇਰੇ ਮੱਤਭੇਦ ਹੋਣਾ ਇੱਕ ਧਿਰ ਮੱਲ ਕੇ ਗੱਲ ਕਰਨੀ ਹੁੰਦੀ ਹੈ ਪਰ ਉਹ ਸਲੀਕੇ ਦੀ ਮੰਗ ਕਰਦੀ ਹੈ ਉਹ ਸਲੀਕਾ ਜੋ ਸੰਵਾਦ ਨੂੰ ਸੰਵਾਦ ਦੀ ਤਰਾਂ ਅੱਗੇ ਤੋਰਦਾ ਹੈ ਨਾ ਕਿ ਗਾਲਾਂ ਜਿਹੀ ਅਸਭਿਅਕ ਖਾਈ ਵਿੱਚ ਸੁੱਟਦਾ ਹੈ ਸਾਨੂੰ | ਮੈਂ ਇਸ ਲਿਖਤ ਨੂੰ ਪ੍ਰਤੀਕਰਮ ਦੇ ਰੂਪ ਵਿੱਚ ਨਹੀਂ ਲਿਆ ਮੈਂ ਉਹਨਾਂ ਨੁਕਤਿਆਂ 'ਤੇ ਗੱਲ ਕਰ ਰਿਹਾ ਹਾਂ ਜਿੰਨਾ 'ਤੇ ਪੰਜਾਬੀਅਤ ਨੂੰ ਸਿਰ ਜੋੜ ਲੈਣੇ ਚਾਹੀਦੇ ਹਨ ਇਹੋ ਵਕਤ ਹੈ ਅੱਗੇ ਬਹੁਤ ਹਨ੍ਹੇਰਾ ਦੌਰ ਹੈ ਜੇ ਅਸੀਂ ਸੁਚੇਤ ਨਾ ਹੋਏ | ਬਾਕੀ ਮੈਂ ਕੋਈ ਚਿੰਤਕ ਆਦਿ ਨਹੀਂ ਹਰ ਉਸ ਬੰਦੇ ਵਰਗਾ ਆਮ ਬੰਦਾ ਹਾਂ ਜੋ ਆਪਣੀ ਕੌਮ ਦੀ ਫਿਕਰ ਆਪਣੀ ਹੀ ਫਿਕਰ ਸਮਝਦਾ ਹੈ | ਕੰਵਲ ਜੀ ਮੇਰੇ ਬਜੁਰਗ ਹਨ, ਡਿੰਪਲ ਜੀ ਮੇਰੇ ਛੋਟੇ ਜਾਂ ਵੱਡੇ ਵੀਰ ਹਨ, ਮੇਰੇ ਪਹਿਲੇ ਹੀ ਕਮੈਂਟ ਦੀ ਪਹਿਲੀ ਲਾਈਨ ਦੇਖੋ ਪਤਾ ਲੱਗ ਜਾਵੇਗਾ ਕਿ ਮੈਂ ਕੀ ਆਖ ਰਿਹਾ ਹਾਂ ਤੇ ਕਿਸਦੇ ਪੱਖ ਵਿੱਚ ਹਾਂ | ਗੱਲ ਨੂੰ ਘਚੋਲੇ ਵਿੱਚ ਨਾ ਪਾਵੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਆਪ ਸਭ ਦੋਸਤਾਂ ਅੱਗੇ ਮੇਰੇ ਕਿਸੇ ਵੀ ਵਿਚਾਰ ਤੇ ਇਤਰਾਜ਼ ਹੈ ਤਾਂ ਜਰੂਰ ਕਰੋ ਇਹੋ ਸਾਡਾ ਮਕਸਦ ਹੋਣਾ ਲੋੜੀਂਦਾ ਹੈ ਚਰਚਾ ਵੀ ਮੱਖਣ ਕਢ਼ ਲੈਣ ਦੀ ਕਲਾ ਵਰਗੀ ਹੀ ਕਲਾ ਹੈ ਵਾਧੂ ਦਾ ਪਾਣੀ ਸਭ ਕੁਝ ਹੀ ਨਾਲੀ ਵਿੱਚ ਪਾਉਣ ਵਰਗਾ ਕਰ ਦਿੰਦਾ ਹੈ ਇਸਨੂੰ | ਸੋ ਨਵੇਂ ਦ੍ਰਿਸਟੀਕੋਣ ਤੋਂ ਦੇਖੋ ਗਲਤੀਆਂ ਕੱਢੋ ਪਰ ਵਾਧੂ ਦੀ ਤਲਖੀ ਤੋਂ ਬਚੋ ਵੀਰੋ |

Jaswant Singh

Mai pehli var tuhadi charcha padi hai. Kafi achha laga. ik gal vahut hi nidanjog hai jo bhasha Inderjit ji valon Kanwal vare varti gai hai, vahut hi nive pachar di hai. iss vich koi sak ho hi nhi sakda k oh punjabi da sirmour lekhak hai. Satkaryog bayurg hai. Mai Inderjit ji nu benti karda han k uss varti gai bhasha lai muafi mango, beshak kanwal ji nal sehmat hovo ja nhi. Dhanvad

Gugu Gill

I don't understand the "Punjab" waters issue. The rivers flow from the Himayla mountains and pass through Punjab. Does it mean only Punjab is entitled for their waters? To extend the argument further, I say that only districts of Amritsar, Gurdaspur, Hoshiarpur, Ludhiana, Ropar and only Ferozour should get river waters. Other districts where these rivers don't flow (Bhatinda, Sangrur, Mansa, Fridkot etc.) are not entitled to waters. The point is Rajasthan, Hryana populations (farmers) are also humans. What does Sikh philosophy say?

ਪਲਵਿੰਦਰ

ਬਹੁਤ ਸਮਾਂ ਪਹਿਲਾਂ ਇਕ ਚਿੱਠੀ ਪਡ਼ੀ ਸੀ ਜੋ ਉਸਾਮਾ ਬਿਨ ਲਾਦੇਨ ਨੇ ਅਪਣੇ ਸਾਥੀ ਮੁੱਲਾ ਉਮਰ ਨੂੰ ਲਿਖੀ ਸੀ ਉਸ ਵਿਚ ਉਹ ਜਿਕਰ ਕਰਦਾ ਹੈ ਕਿ ਹੁਣ ਜੰਗ ਵਿਚ ਹਥਿਆਰਾਂ ਦਾ ਹਿੱਸਾ 5% ਹੈ ਅਤੇ ਪਰਚਾਰ ਦਾ 95% ... ਸਾਡੀ ਬੋਧਿਕਤਾ ਤੇ ਹਮਲਾ ਹੋ ਰਿਹਾ ਹੈ ਜਿਸ ਨੂੰ ਅਸੀ ਕਦੇ ਵੀ ਨਹੀਂ ਸਮਝ ਸਕੇ ਪੰਜਾਬੀਆਂ ਦੀ ਬਹਿਸ ਗਾਲ੍ਹਾਂ ਵਰਗੀ ਕਿਉਂ ਹੁੰਦੀ ਜਾ ਰਹੀ ਹੈ .... ਭੈਣਾਂ ਧੀਆਂ ਦੀਆਂ ਸ਼ਾਦੀਆਂ ਨਾਲੋਂ ਹੋਰ ਵੀ ਬਹੁਤ ਵੱਡੇ ਮਸਲੇ ਨੇ.. ਇਕਬਾਲ ਘਰ ਵਿਚ ਫੈਸਲੇ ਨਹੀਂ ਲੈ ਸਕਦਾ ਕਿਉਂਕਿ ਇਹ ਵਿਆਹ ਦਾ ਮਸਲਾ ਬੱਚੀ ਨਾਲ ਵੀ ਜੁਡ਼ਿਆ ਹੈ .... ਜੇ ਉਹ ਨਾ ਕਰਾਉਣਾ ਚਾਹੁੰਦੀ ਹੋਵੇ ਇਕਬਾਲ ਜਾਂ ਰਣਜੋਤ ਤੁਸੀਂ ਕੌਣ ਹੁੰਦੇ ਹੋ ਗਰੀਬ ਜਾਂ ਅਮੀਰ ਨਾਲ ਵਿਆਹ ਦੇਣ ਵਾਲੇ.... ਇਥੇ ਵੀ ਮਰਦ ਪ੍ਰਧਾਨਗੀ ਹੀ ਅਪਣੇ ਹਾਉਮੇ ਨੂੰ ਪੱਠੇ ਪਾ ਰਹੀ ਹੈ ਕਿ ਮੈਂ ਅਪਣੀ ਭੈਣ ਦਾ ਵਿਆਹ ਗਰੀਬ ਨਾਲ ਕੀਤਾ ਜਾਂ ਮਜਦੂਰ ਨਾਲ ਕੀਤਾ... ਧੀ ਭੈਣ ਕੀ ਚਾਹੁੰਦੀ ਹੈ ਇਹ ਕਿਸੇ ਨਹੀਂ ਦੇਖਿਆ... ਦੂਜਾ ਕਿਉਂ ਕੀਤਾ ਜਾਵੇ ਮਜਦੂਰ ਨਾਲ ਵਿਆਹ???? ਗੁਰੂਆਂ ਦੇ ਵਿਆਹ ਅੰਤਰਜਾਤੀ ਹੋਏ???..... ਫਿਰ ਅਸੀ ਕਿਉਂ ਕਰੀਏ.... ਅਸੀ ਹਮੇਸ਼ਾ ਇਤਿਹਾਸ ਨੂੰ ਵਰਤਮਾਨ ਵਿਚ ਲਿਆ ਕੇ ਪਰਖਦੇ ਹਾਂ... ਇਹੋ ਘਾਟ ਹੈ... ਵਿਆਹ ਸ਼ਾਦੀਆਂ ਤੋਂ ਵੱਧ ਕੇ ਮਸਲੇ ਹਨ ਉਹ ਹੀ ਨਿਪਟ ਲਏ ਜਾਣ ਬਹੁਤ ਹੈ..... ਇਥੇ ਮਸਲਾ ਪਹਿਚਾਣ ਦਾ ਹੈ .. ਅਸੀਂ ਕੀ ਹਾਂ ਕੌਮਾਂ ਲਡ਼ਦੀਆਂ ਤਾਂ ਹਨ ਕਿਉਂ ਕਿ ਪਹਿਚਾਣ ਦਾ ਸਵਾਲ ਹੁੰਦਾ ਹੈ .... ਮਾਰਕਸੀ ਜਾਂ ਧਰਮੀ ਦੋਨਾਂ ਦੀ ਲੁੱਟ ਨਿਜ਼ਾਮ ਕਰ ਰਿਹਾ ਹੈ ਪਰ ਇਹ ਧਰਮ ਅਤੇ ਮਾਰਕਸ ਦੇ ਫਲਸਫੇ ਨੂੰ ਹੱਲ ਕਰ ਰਹੇ ਹਨ... ਤਿਹਾਡ਼ ਜੇਲ ਵਿਚ ਕੋਬਾਡ ਗਾਂਧੀ ਬੰਦ ਹੈ ਭਾਰਤ ਦਾ ਵੱਡਾ ਮਾਰਕਸੀ ਮਾਓਵਾਦੀ ਲੀਡਰ ਉਸ ਦੇ ਲੋਖ ਪਡ਼ੋ ਸਮਝ ਆਉਗੀ ਮਸਲਾ ਕੀ ਹੈ ਭਾਰਤ ਦਾ.... ਅਸੀਂ ਡੁੰਘਾਈ ਵਿਚ ਜਾ ਕੇ ਕੁਝ ਨਹੀਂ ਪਡ਼ਦੇ ਪਹਿਲਾਂ ਹੀ ਗਿਆਨ ਗੋਸ਼ਟੀ ਕਰਨ ਬੈਠ ਜਾਂਦੇ ਹਾਂ....

owedehons

play slots http://onlinecasinouse.com/# free casino games online <a href="http://onlinecasinouse.com/# ">online slot games </a> free slots games

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ