Wed, 04 December 2024
Your Visitor Number :-   7275398
SuhisaverSuhisaver Suhisaver

ਆਮ ਆਦਮੀ ਪਾਰਟੀ : 2017 ਚੋਣਾਂ - ਸੰਦੀਪ ਕੌਰ ਸੰਧੂ

Posted on:- 27-09-2016

suhisaver

ਆਮ ਆਦਮੀ ਪਾਰਟੀ ਦੇ ਹੋਂਦ ਵਿੱਚ ਆਉਣ ਨਾਲ ਹੀ ਪੰਜਾਬ ਦੀ ਰਾਜਨੀਤੀ ਵਿੱਚ ਖਲਬਲੀ ਮਚ ਗਈ ਸੀ। ਲੋਕ ਸਭਾ 2014  ਚੋਣਾਂ  ਵਿੱਚ ਪੰਜਾਬ  ਵਿੱਚੋਂ ਚਾਰ  ਸੀਟਾਂ ਜਿੱਤਣ ਨਾਲ ਪਾਰਟੀ ਵਿੱਚ ਇੱਕ ਨਵਾਂ ਜੋਸ਼ ਭਰ ਆਇਆ ਸੀ ਅਤੇ  ਪੰਜਾਬ ਦੇ ਲੋਕਾਂ ਨੇ ਵੀ ਪਾਰਟੀ ਨੂੰ ਭਰਪੂਰ ਹੁੰਗਾਰਾ ਦਿੱਤਾ । ਕਿਉਂਕਿ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ ਕਿ ਉਹਨਾਂ ਨੂੰ  ਅਕਾਲੀ ਅਤੇ ਕਾਂਗਰਸ ਤੋਂ ਬਿਨਾਂ ਵੀ ਇੱਕ ਹੋਰ ਵਿਕਲਪ ਮਿਲ ਗਿਆ  ਹੈ। ਫਿਰ ਦਿੱਲੀ ਵਿਧਾਨ ਸਭਾ 2015 ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70  ਵਿੱਚੋਂ 67 ਸੀਟਾਂ ਪ੍ਰਾਪਤ ਕਰਕੇ  ਇਤਿਹਾਸਿਕ ਜਿੱਤ ਦਰਜ ਕੀਤੀ।  ਦਿੱਲੀ ਤੋਂ ਬਾਅਦ ਆਮ ਆਦਮੀ ਦਾ ਨਿਸ਼ਾਨਾ 2017 ਪੰਜਾਬ ਵਿਧਾਨ ਸਭਾ ਚੋਣਾਂ ਸੀ, ਪਰ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸਰਗਮ ਹੋਣ ਨਾਲ , ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਇਆ।

ਇਸ ਨਵੇਂ ਦੌਰ ਨਾਲ ਹੀ ਪੰਜਾਬ  ਦੀ ਰਾਜਨੀਤੀ  ਉਤਰ ਚੜਾਅ ਆਉਣੇ  ਲਾਜ਼ਮੀ ਸੀ ਕਿਉਂਕਿ ਇਸ ਨਵੀ ਪਾਰਟੀ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ  ਆਈ ਸੀ ਅਤੇ ਆਪਣੇ ਅਗਲੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਨਾਅਰਾ ਦਿੱਤਾ -  ਸਾਡਾ ਖ਼ਵਾਬ- ਨਵਾਂ ਪੰਜਾਬ। ਆਮ ਆਦਮੀ  ਪਾਰਟੀ ਦੇ ਵਰਕਰਾਂ  ਨੇ ਇਸ ਨਿਸ਼ਾਨੇ ਨੂੰ  ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਪਰ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ  ਚੋਣਾਂ ਨੇੜੇ ਆ ਰਹੀਆ ਨੇ ਪਾਰਟੀ ਨੂੰ  ਕਈ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।

ਪਹਿਲਾਂ 2015 ਵਿੱਚ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਦੀ ਪਾਰਟੀ ਵਿੱਚੋਂ ਬਰਖ਼ਾਸਤੀ, ਸੇਕ੍ਸ ਸਕੈਂਡਲ,  ਭਗਵੰਤ ਮਾਨ ਦੁਆਰਾ  ਸੰਸਦ ਵਿੱਚ ਬਣਾਈ ਗਈ ਵੀਡੀਓ  ਦੇ  ਕਾਰਨ ਹੋਈ ਆਲੋਚਨਾਅਤੇ  ਫਿਰ ਪਾਰਟੀ ਦੇ ਵਰਕਰਾਂ ਤੇ ਲਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ। ਪਾਰਟੀ ਵਿੱਚੋਂ ਸਕੰਟ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੇ  ਅਤੇ ਹੁਣ ਜਿਹੜਾ ਨਵਾਂ ਸਕੰਟ ਪੈਦਾ ਹੋਇਆ ਹੈ ਉਹ ਹੈ  ਸੁਚਾ ਸਿੰਘ ਛੋਟੇਪੁਰ  ਨੂੰ ਪਾਰਟੀ ਦੇ ਪੰਜਾਬ  ਕਨਵੀਨਰ  ਦੇ ਪਦ ਤੋਂ  ਬਰਖਾਸਤ ਕਰਨਾ  ਅਤੇ  ਫਿਰ ਉਹਨਾਂ ਦੁਆਰਾ  ਪੰਜਾਬ ਪਰਿਵਰਤਨ ਯਾਤਰਾ ਸ਼ੁਰੂ ਕਰਨਾ। ਸੁਚਾ  ਸਿੰਘ  ਛੋਟੇਪੁਰ ਇਸ ਪੰਜਾਬ ਪਰਿਵਰਤਨ ਯਾਤਰਾ ਦੌਰਾਨ ਆਪਣੇ ਸਮਰਥਕਾਂ ਅਤੇ ਪਾਰਟੀ ਵਿਚੋਂ ਬਰਖਾਸਤ  ਕੀਤੇ ਗਏ ਲੀਡਰਾਂ  ਨੂੰ ਮਿਲੇ । ਇਸ ਤੋਂ ਸਿੱਧਾ ਅੰਦਾਜ਼ਾ ਲਗਾਇਆ  ਜਾ ਸਕਦਾ ਹੈ ਕਿ ਉਹ ਆਪਣੇ ਸਮਰਥਨ ਦੀ ਭਾਲ ਵਿੱਚ ਹਨ।ਇਸ ਗੱਲ ਤੋਂ ਇਨਕਾਰ ਨਹੀਂ  ਕੀਤਾ ਜਾ ਸਕਦਾ ਕਿ ਸੁਚਾ ਸਿੰਘ ਦੇ ਬਰ੍ਖ੍ਸਤੀ ਨਾਲ ਪਾਰਟੀ ਨੂੰ  ਨੁਕਸਾਨ ਹੋਵੇਗਾ ਕਿਉਂਕਿ  ਸੁਚਾ ਸਿੰਘ ਛੋਟੇਪੁਰ  ਪਾਰਟੀ ਵਿੱਚ ਮਹੱਤਵਪੂਰਣ ਅਹਮੀਅਤ ਰਖਦੇ ਨੇ ਅਤੇ ਪੰਜਾਬ ਵਿੱਚ ਜਿਥੇ ਬਾਕੀ ਪਾਰਟੀ ਦੇ ਵਰਕਰਾਂ ਦਾ  ਸਹਿਯੋਗ ਹੈ ਓਥੇ ਛੋਟੇਪੁਰ ਨੇ ਵੀ  ਪਾਰਟੀ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਅਤੇ ਉਹਨਾਂ ਨੂੰ  ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ  ਜਾ ਸਕਦਾ ਹੈ ਕਿ 13 ਵਿੱਚੋਂ 6 ਜ਼ੋਨਲ ਕੋਆਰਡੀਨੇਟਰ ਨੇ ਛੋਟੇਪੁਰ ਦਾ  ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ  ਲੀਡਰਾਂ  ਦੀ ਬਰਖ਼ਾਸਤੀ  ਦਾ ਮੁਖ ਕਾਰਨ ਪਾਰਟੀ ਦੇ ਸਿਧਾਤਾਂ ਦੇ ਵਿਪਰੀਤ ਜਾਣਾ ਹੈ । ਹੁਣ ਸਵਾਲ ਇਥੇ ਇਹ ਪੈਦਾ ਹੁੰਦਾ ਹੈ ਇਸ ਸਭ ਦਾ ਆਉਣ  ਵਾਲੀਆਂ ਚੋਣਾਂ  ਤੇ ਕਿ ਅਸਰ ਪਵੇਗਾ ?

ਆਮ ਆਦਮੀ ਪਾਰਟੀ ਲਈ ਜਿਹੜਾ ਨਵਾਂ ਹੋ ਸੰਕਟ ਪੈਦਾ ਹੋਇਆ ਹੈ ਉਸਦਾ ਨਾਮ ਹੈ ਅਵਾਜ਼- ਏ ਪੰਜਾਬ  ਦੇ ਫਰੰਟ ਦਾ ਹੋਂਦ ਵਿੱਚ ਆਉਣਾ। ਇਹ ਫਰੰਟ ਜੋ ਕੇ ਵੱਖ -ਵੱਖ ਪਾਰਟੀ ਵਿੱਚੋਂ ਆਏ ਲੀਡਰਾਂ ਦੁਆਰਾ ਬਣਾਇਆ  ਗਿਆ ਹੈ ਇਹ 2017 ਪੰਜਾਬ ਵਿਧਾਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ  ਖਤਰਾ ਬਣ ਸਕਦਾ ਹੈ ਕਿਉਂਕਿ ਜਿਹੜੇ ਚਿਹਰੇ  ਇਸ ਫਰੰਟ  ਨਾਲ ਜੁੜੇ ਹਨ ਉਹਨਾਂ ਸਭ ਦਾ ਪੰਜਾਬ ਵਿੱਚ ਸਹਿਯੋਗ ਆਧਾਰ ਹੈ ਚਾਹੇ ਉਹ  ਨਵਜੋਤ ਸਿੱਧੂ ਹੋਵੇ ਜਾਂ ਫਿਰ ਬੈਂਸ ਭਰਾ। ਅਗਰ ਇਸ ਦੇ ਵਿੱਚ ਆਪ ਦੇ ਬਰਖਾਸਤ ਕੀਤੇ ਗਏ ਲੀਡਰ ਵੀ ਸ਼ਾਮਿਲ ਹੋ ਜਾਂਦੇ ਹਨ ਤਾ ਆਪ ਲਈ ਮੁਸ਼ਕਿਲਾਂਹੋਰ ਵਧ ਸਕਦੀਆ ਹਨ। ਜਿਹੜੇ  ਵੀ ਲੀਡਰ ਪਾਰਟੀ ਵਿੱਚੋਂ ਬਾਹਰ ਹੋਏ ਨੇ ਉਹਨਾਂ ਨੂੰ ਦੂਜੀਆ ਰਾਜਨੀਤਿਕ ਪਾਰਟੀਆਂ ਆਪਣੇ ਵਲ ਖਿੱਚਣ ਦੀ  ਕੋਸ਼ਿਸ਼ ਜ਼ਰੂਰ ਕਰਨਗੇ ਕਿਉਂ ਕਿ ਇਸਦੇ ਪਿਛੇ ਦੋ ਕਾਰਨ ਨੇ  ਇੱਕ ਤਾਂ ਆਮ ਆਦਮੀ ਪਾਰਟੀ ਦੇ ਤੋਂ  ਬਾਹਰ ਹੋਣ ਕਾਰਨ  ਲੀਡਰਾਂ ਕੋਲ ਲੋਕਾਂ ਦੀ ਸਹਮਤੀ ਹੈ ਅਤੇ ਦੂਜਾ ਇਹਨਾਂ  ਨੂੰ ਪਾਰਟੀ ਦੀਆਂ ਕਮੀਆਂ ਬਾਰੇ ਪਤਾ ਹੈ । ਅਗਰ ਦੂਜੀਆਂ ਪਾਰਟੀਆਂ ਦੁਆਰਾ  ਪਹੁੰਚ  ਨਹੀਂ ਵੀ ਕੀਤੀ ਜਾਂਦੀ ਫਿਰ ਵੀ ਆਮ ਆਦਮੀ ਪਾਰਟੀ ਵਿੱਚ ਬਾਹਰ ਹੋਏ ਲੀਡਰ ਆਪਣਾ ਫਰੰਟ ਜਾ ਸੰਗਠਨ ਕਰ ਲੈਂਦੇ ਨੇ ਤਾਂ ਆਮ ਪਾਰਟੀ ਲਈ ਇੱਕ ਹੋਰ ਸੰਕਟ ਪੈਦਾ ਹੋ ਜਾਵੇਗਾ। ਕਈ ਵਾਰ ਤਾਂ ਐਵੇ ਪ੍ਰਤੀਤ ਹੁੰਦਾ ਜਿਵੇਂ  ਪੰਜਾਬ ਵਿੱਚ ਰਾਜਨੀਤੀ ਮਖੌਲ ਬਣ ਰਹਿ ਗਈ ਹੈ। ਚੋਣਾਂ ਨਜ਼ਦੀਕ ਆਉਂਦਿਆ ਹੀ ਸਭ  ਨੂੰ ਪੰਜਾਬ ਦੇ ਵਿਕਾਸ ਦੀ  ਚਿੰਤਾ ਹੋਣੀ  ਸ਼ੁਰੂ ਹੋ ਜਾਂਦੀ ਹੈ , ਇਹ ਸੋਚਣ ਦੀ ਗੱਲ ਹੈ ।

ਆਮ ਆਦਮੀ  ਪਾਰਟੀ ਪੰਜਾਬ ਵਿੱਚ ਕਈ ਸਾਲਾਂ ਦੀ ਪੰਜਾਬ  ਦੀ ਰਾਜਨੀਤੀ ਨੂੰ  ਚੁਣੌਤੀ ਦੇ ਦੇਣ ਜਾ ਰਹੀ ਹੈ ਭਾਵੇ ਕਿ  ਇਸ ਗੱਲ ਤੋਂ  ਇਨਕਾਰ ਨਹੀਂ ਕੀਤਾ ਜਾ ਸਕਦਾ ਕਿ  ਪੰਜਾਬ ਵਿੱਚ ਹੋਰ  ਕਈ  ਹੋਰ  ਵੀ ਫਰੰਟ ਨੇ ਜਿਹੜੇ  ਹਰ ਵਾਰ ਚੋਣ ਮੈਦਾਨ ਵਿੱਚ ਉਤਰ  ਦੇ ਨੇ ਪਰ  ਅਜੇ ਤੱਕ ਕੋਈ ਵੀ ਅਕਾਲੀ ਅਤੇ ਕਾਂਗਰਸ ਨੂੰ ਟੱਕਰ ਨਹੀਂ ਦੇ ਸਕਿਆ। ਪਰ ਅਗਰ ਆਮ ਆਦਮੀ ਪਾਰਟੀ ਦੀ  ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ 2014 ਲੋਕ ਸਭਾ ਵਿੱਚ  ਇਹ ਪਾਰਟੀ  ਆਪਣਾ ਸਿੱਕਾ ਜਮਾ ਚੁਕੀ ਹੈ ਅਤੇ ਇਸ ਦਾ ਸਹਿਯੋਗ  ਅਧਾਰ ਮਜਬੂਤ  ਹੈ ਜਿਵੇਂ ਕਿ  ਅਤੁਲ ਕੋਹਲੀ ਨੇ ਲਿਖਿਆ  ਹੈ ਕਿ  ਕਿਸੇ ਵੀ  ਪਾਰਟੀ ਦੇ ਸਫਲ ਹੋਣ  ਪਿਛੇ ਤਿੰਨ ਕਾਰਨ ਜ਼ਿੰਮੇਵਾਰ ਹੁੰਦੇ ਨੇ ਸਹਿਯੋਗ ਆਧਾਰ,ਵਿਚਾਰਧਾਰਾ ,ਸੰਗਠਨ। ਆਮ ਆਦਮੀ ਪਾਰਟੀ ਹੁਣ ਤਕ  ਪੰਜਾਬ ਵਿੱਚ ਸਹਿਯੋਗ ਆਧਾਰ ਮਜਬੂਤ ਬਣਾ ਚੁੱਕੀ ਹੈ ਅਤੇ ਇਸਦੇ ਸਹਿਯੋਗ ਦਾ ਆਧਾਰ ਪੰਜਾਬ ਦਾ  ਨੌਜਵਾਨ ਅਤੇ ਪੜਿਆ ਲਿਖਿਆ  ਤਬਕਾ ਜ਼ਿਆਦਾ ਹੈ ਕਿਉਂਕਿ ਪੰਜਾਬ ਨੌਜਵਾਨ ਪੀੜੀ ਬਦਲਾਵ ਚਾਹੁੰਦੀ ਹੈ।ਦੂਜੀ ਗਲ ਰਹੀ ਵਿਚਾਰਧਾਰਾ ਦੀ  ਤਾਂ ਪਾਰਟੀ ਦੀ  ਵਿਚਾਰਧਾਰਾ  ਹਮੇਸ਼ਾ ਲੋਕ ਹਿਤ ਦੀ ਹੋਣੀ ਚਾਹੀਦੀ ਹੈ।  ਜਿਵੇਂ ਕਿ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ  ਸਵਰਾਜ ਅਤੇ ਭ੍ਰਿਸ਼ਟਾਚਾਰ ਵਿਰੋਧੀ ਹੈ ਉਸਦੇ ਆਧਾਰ ਤੇ ਲੋਕ ਪਾਰਟੀ ਦਾ ਸਾਥ ਦੇ ਰਹੇ ਨੇ ਕਿਉਂਕਿ  ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਤੋਂ ਮੁਕਤੀ ਚਾਹੁੰਦੇ ਨੇ ਪਰ ਜਿਥੋਂ ਤਕ ਗੱਲ ਪਾਰਟੀ ਦੇ ਸੰਗਠਨ ਦੀ ਹੈ  ਉਸ  ਵਿੱਚ ਕਮੀ ਨਜ਼ਰ ਆ ਰਹੀ ਅਤੇ  2017 ਪੰਜਾਬ ਵਿਧਾਨ ਸਭਾ   ਚੋਣਾਂ ਵਿੱਚ  ਇਹੀ ਕਮੀ ਆਮ ਆਦਮੀ ਪਾਰਟੀ ਲਈ ਘਾਤਕ ਸਿਧ ਹੋ ਸਕਦੀ ਹੈ।  ਇਸਦੇ  ਸੰਗਠਨ ਵਿੱਚ ਕਮੀ ਕਾਰਨ  ਦੂਜੀਆਂ ਰਾਜਸੀ ਪਾਰਟੀਆਂ ਦੁਆਰਾ ਪਾਰਟੀ ਦਾ  ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਵਿਰੋਧ ਦੀ ਵਰਤੋਂ ਆਪਣੀ  ਆਪਣੀ ਸੱਤਾ  ਨੂੰ  ਬਚਾਉਣ ਲਈ ਕਰ ਰਹੇ ਨੇ। ਜਿਵੇਂ ਕਿ ਨਾਹਰੇ ਦਿਤੇ ਜਾ ਰਹੇ ਨੇ ਪੰਜਾਬ ਪੰਜਾਬੀਆ ਦਾ ।ਇਹਨਾਂ ਨਾਹਰਿਆ ਦੁਆਰਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਧਿਆਨ ਗੰਭੀਰ ਮੁੱਦਿਆ ਤੋਂ  ਦੂਰ ਕੀਤਾ ਜਾ ਰਿਹਾ ਹੈ।

ਜਿਵੇਂ ਕਿ ਪਹਿਲਾਂ ਵੀ ਗੱਲ  ਕੀਤੀ ਗਈ ਹੈ ਪਾਰਟੀ ਦਾ ਪੰਜਾਬ ਵਿੱਚ ਆਧਾਰ ਨੌਜਵਾਨ ਪੀੜ੍ਹੀ ਅਤੇ ਪੜਿਆ ਲਿਖਿਆ  ਤਬਕਾ ਹੈ। ਪਰ ਪਾਰਟੀ ਕਦੇ ਵੀ ਪੰਜਾਬ ਦੇ  ਪਿੰਡਾਂ ਦੇ ਕਿਸਾਨ ਵਰਗ ਨੂੰ  ਨਾਲ ਲਏ ਬਿਨਾਂ  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ  ਦੀ ਉਮੀਦ ਨਹੀਂ ਕਰ ਸਕਦੀ।  ਪਾਰਟੀ ਨੂੰ ਇਹ ਗੱਲ ਨਹੀਂ ਭੁਲਣੀ  ਚਾਹੀਦੀ ਕਿ ਪਿੰਡਾਂ ਵਿੱਚ ਕਿਸਾਨ ਵਰਗ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ । ਉਦਾਹਰਣ ਦੇ ਲਈ ਮਾਝੇ  ਖ਼ੇਤਰ ਵਿੱਚ ਇਕੱਲੇ  ਤਰਨਤਾਰਨ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ  ਸਾਰੀਆਂ ਸੀਟਾਂ ਤੇ ਅਕਾਲੀ ਦਲ ਦਾ ਕਬਜ਼ਾ ਹੈ ਅੱਜ ਵੀ ਕਿਸਾਨ ਵੀਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ  ਆਪਣਾ ਮਸੀਹਾ ਮੰਨਦੇ ਹਨ। ਕਿਉਂਕਿ  ਕਿਸਾਨਾਂ ਨੂੰ  ਲਗਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ  ਬਿਨਾਂ ਉਹਨਾਂ ਦੀ ਤਕਲੀਫ਼ ਨੂੰ  ਕੋਈ ਨਹੀਂ ਸਮਝ ਸਕਦਾ। ਆਮ ਆਦਮੀ ਪਾਰਟੀ  ਕਿਸਾਨ ਵਰਗ  ਨੂੰ ਆਪਣੇ  ਨਾਲ ਜੁੜਨ ਲਈ ਪਾਰਟੀ ਪੁਰਜ਼ੋਰ  ਯਤਨ ਕਰ ਰਹੀ ਹੈ  ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੁਆਰਾ ਕਿਸਾਨ ਮੈਂਨੀਫੈਸਟੋ ਪੰਜਾਬ ਦੇ ਲੋਕਾਂ ਦੇ ਸਨਮੁਖ ਕੀਤਾ ਗਿਆ ਹੈ।ਚੋਣਾਂ ਤੋਂ ਇਹਨਾਂ  ਸਮਾਂ ਪਹਿਲਾਂ ਕਿਸਾਨ ਮੈਂਨੀਫੈਸਟੋ ਨੂੰ  ਲੋਕਾਂ ਦੇ ਸਾਮਣੇ ਰੱਖਣ ਦਾ ਮੰਤਵ ਪੰਜਾਬ ਦੇ ਕਿਸਾਨ ਨੂੰ ਪਾਰਟੀ ਨਾਲ ਜੋੜਨਾ  ਹੈ ਪਰ ਪਾਰਟੀ ਨੂ ਇੱਕ ਗੱਲ ਦਾ ਧਿਆਨ  ਰਖਣਾ ਚਾਹੀਦਾ ਹੈ ਕਿ  ਆਪਣੇ ਏਜੇਂਡੇ ਨੂੰ  ਇਸ ਤਰ੍ਹਾਂ ਨਾਲ ਤਿਆਰ  ਕਰੇ ਜਿਸਨੂੰ  ਅਮਲੀ ਰੂਪ ਦਿੱਤਾ ਜਾ ਸਕੇ ਜਿਵੇਂ ਚੋਣਾਂ ਤੋਂ ਪਹਿਲਾਂ ਰਾਜਸੀ ਪਾਰਟੀਆਂ  ਦੁਆਰਾ ਬਹੁਤ ਵਾਅਦੇ ਕੀਤੇ ਜਾਂਦੇ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ  ਯਾਦ ਵੀ ਨਹੀਂ ਰਹਿੰਦਾ  ਕਿ ਉਹਨਾਂ ਵਾਅਦੇ ਕੀਤੇ  ਕੀ ਸਨ?

ਭਾਵੇਂ ਕਿ ਆਮ ਆਦਮੀ ਪਾਰਟੀ ਉਪਰ ਆਏ ਦਿਨ ਕੋਈ ਨਾ ਕੋਈ  ਸਕੰਟ ਆਇਆ ਹੀ ਰਹਿੰਦਾ ਹੈ , ਪਰ ਦੇਖਣ ਦੀ ਗੱਲ ਤਾ ਇਹ ਹੈ ਕਿ  ਪਾਰਟੀ ਇਹਨਾਂ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਦੀ ਹੋਈ ਆਪਣੇ ਮਕਸਦ ਵਲ ਵਧ ਰਹੀ ਹੈ ,  ਅਰਵਿੰਦ ਕੇਜਰੀਵਾਲ ਦਾ ਪੰਜਾਬ ਦਾ ਦੌਰਾ ਇਸ ਗੱਲ ਦੀ ਹਾਮੀ ਭਰਦਾ ਹੈ, ਉਹਨਾਂ ਨੂੰ  ਇਸ ਸਭ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂ ਕਿ ਉਹਨਾਂ ਦਾ ਬਸ ਇੱਕ ਹੀ ਲਖਸ਼ ਹੈ 2017 ਪੰਜਾਬ ਵਿਧਾਨ ਸਭਾ ਚੋਣਾਂ। ਪਾਰਟੀ ਆਪਣੀਆਂ ਸਾਰੀਆਂ ਕੋਸ਼ਿਸਾਂ ਤੋਂ ਬਾਅਦ ਲੋਕਾਂ ਦੇ ਦਿਲਾਂ ਵਿੱਚ ਕਿੰਨੀ ਜਗ੍ਹਾ ਬਣਾ ਪਾਉਂਦੀ ਆ ਇਹ 2017 ਪੰਜਾਬ ਵਿਧਾਨ ਸਭਾ ਦੇ ਨਤੀਜੇ ਹੀ ਦੱਸਣਗੇ। 

ਸੰਪਰਕ:  +91 99142 21815

Comments

ਹਰਕੀਰਤ

ਬਹੁਤ ਵਧੀਆ

Sandeep

Thanks hrkirt

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ