Thu, 12 September 2024
Your Visitor Number :-   7220804
SuhisaverSuhisaver Suhisaver

ਅਕਤੂਬਰ 1947 ਅਣਦੱਸਿਆ ਸੱਚ - ਅਮਨਜੀਤ ਸਿੰਘ

Posted on:- 31-10-2018

suhisaver

ਜੰਮੂ ਕਸ਼ਮੀਰ ਵਿੱਚ ਸਿੱਖਾਂ ਦੇ ਕਤਲੇਆਮ ਦੀ ਗਾਥਾ

20 ਅਕਤੂਬਰ 1947 ਨੂੰ ਹਜ਼ਾਰਾਂ ਹੀ ਕਬਾਇਲੀਆਂ ਜਿਨ੍ਹਾਂ ਵਿੱਚ ਪਾਕਿਸਤਾਨੀ ਫੌਜ ਵੀ ਸ਼ਾਮਿਲ ਸੀ, ਕਸ਼ਮੀਰ ਤੇ ਧਾਵਾ ਬੋਲਿਆ। ਜ਼ਿਕਰਯੋਗ ਹੈ ਕਿ ਇੱਸ ਹਮਲੇ ਦੀ ਨਿਗਰਾਨੀ ਉਸ ਵੇਲੇ ਦੇ ਮੰਤਰੀ ਮੁਸਲਿਮ ਲੀਗ ਦੇ ਕੱਦਾਵਰ ਲੀਡਰ ਅਤੇ ਮੁਹੰਮਦ ਅਲੀ ਜਿਨਾਹ ਦੇ  ਭਰੋਸੇਮੰਦ ਮੰਨੇ ਜਾਣ ਵਾਲੇ ਸਰਦਾਰ ਸ਼ੌਕਤ ਹਯਾਤ ਖਾਨ ਕਰ ਰਹੇ ਸੀ, ਉਹਨਾਂ ਅਪਣੀ ਕਿਤਾਬ (The Nation Lost its Soul)   ਦੇ ਪੰਨਾ ਨੰ:278 ਤੇ ਇਸ ਹਮਲੇ ਦਾ ਜਿਕਰ ਕਰਦਿਆਂ ਲਿਖਿਆ ਹੈ ਕਿ ਬ੍ਰਿਗੇਡੀਅਰ ਅਕਬਰ ਖਾਨ ਅਤੇ ਬ੍ਰਿਗੇਡੀਅਰ ਸ਼ੇਰ ਖਾਨ ਜੋ ਕਿ ਉਸ ਵੱਖਤ 6/13 Frontier Force  ਵਿੱਚ ਸੰਨ ਦੀ ਡਿਊਟੀ ਹਮਲਾਵਰਾਂ ਨੂੰ ਹਥਿਆਰ ਅਤੇ ਹੋਰ ਗੋਲਾ ਬਾਰੂਦ ਮੁਹੱਈਆ ਕਰਵਾਉਣ ਦੀ ਲਗੀ, ਕਰਨਲ ਦਾਰਾ, ਕਿਆਨੀ ਅਤੇ ਖਾਨਜ਼ਾਦਾ ਦੀ ਡਿਊਟੀ ਇਸ ਹਮਲੇ ਨੂੰ ਅੰਜਾਮ ਦੇਣ ਦੀ ਸੀ ਅਤੇ ਖੁਰਸ਼ੀਦ ਅਨਵਰ ਨੂੰ ਇਸ ਹਮਲੇ ਦੀ ਕਮਾਂਡ ਸਿੱਧੇ ਤੌਰ 'ਤੇ ਦੇਣ ਵਾਸਤੇ ਚੁਣਿਆ ਗਿਆ ਜੋ ਕਿ ਰੇਲਵੇ ਬਟਾਲੀਅਨ ਵਿੱਚੋਂ ਸੀ ਅਤੇ 'ਨੈਸ਼ਨਲ ਗਾਰਡ ਆਫ ਮੁਸਲਿਮ ਲੀਗ' ਵਿੱਚ ਵੀ ਰਹਿ ਚੁੱਕਾ ਸੀ।

ਸ੍ਰ ਸ਼ੌਕਤ ਹਯਾਤ ਖਾਨ ਅਗੇ ਅਪਣੀ ਕਿਤਾਬ ਵਿਚ ਲਿਖਦੇ ਹਨ ਕਿ ਉਹਨਾਂ ਖੁਰਸ਼ੀਦ ਅਨਵਰ ਨੂੰ ਇਸ ਹਮਲੇ ਦਾ ਕਮਾਂਡਰ ਇਨ ਚੀਫ ਥਾਪਣ ਦੀ ਵਿਰੋਧਤਾ ਕੀਤੀ ਲੇਕਿਨ ਉਸ ਸਮੇਂ ਦੇ ਖਜ਼ਾਨਾ ਮੰਤਰੀ ਗੁਲਾਮ ਮੁਹੰਮਦ ਅਤੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ ਸਿਫਾਰਸ਼ ਕਰਕੇ ਮੰਨਣਾ ਪਿਆ ।

ਇਸ ਹਮਲੇ ਵਿਚ ਪਾਕਿਸਤਾਨੀ ਫੌਜ ਦੇ ਰੋਲ 'ਤੇ ਮੇਜਰ ਹਿਮਾਯੂਂ ਅਮੀਨ ਦੀ ਲਿਖੀ ਕਿਤਾਬ (The war of Lost opportunities) ਜਿਸ ਨੂੰ ਪਾਕਿਸਤਾਨੀ ਮਿਲਟਰੀ ਸਫਾਵਾਂ ਵਿੱਚ ਇਕ ਏਹਮ ਦਸਤਾਵੇਜ ਵਜੋਂ ਮੰਨਿਆ ਜਾਂਦਾ ਹੈ, ਨੇ ਵੀ ਪੁਖਤਾ ਮੋਹਰ ਲਗਾ ਦਿੱਤੀ ਹੈ ।ਜਿਸ ਵਿੱਚ ਖੁਦ ਮੇਜਰ ਹਿਮਾਯੂਂ ਇਸ ਹਮਲੇ ਵਿੱਚ ਸ਼ਾਮਿਲ ਹੋਣ ਦੀ ਤਸਦੀਕ ਕਰਦੇ ਹਨ।

ਪਾਕਿਸਤਾਨੀ ਸਰਹੱਦੀ ਸੂਬੇ ਦੇ ਮੁੱਖ ਮੰਤਰੀ ਅਬਦੁੱਲ ਕਯੂਮ ਖਾਨ ਰਾਂਹੀ ਪਹਿਲਾਂ ਹੀ ਸਿੱਖ ਇਲਾਕਿਆਂ ਦੀ ਸੂਚੀ ਪ੍ਰਾਪਤ ਹੋ ਚੁੱਕੀ ਸੀ ਤੇ 22 ਅਕਤੂਬਰ 1947 ਨੂੰ ਉਸ ਵੱਖਤ ਦੇ ਜੰਮੂ-ਕਸ਼ਮੀਰ ਦੇ ਮਹਾਰਾਜੇ ਦੀ ਫੌਜ ਦੀ C ਕੰਪਨੀ ਜੋ ਕਿ ਮੁਸਲਮਾਨਾਂ ਦੀ ਪਲਟਣ ਵਜੋਂ ਵੀ ਜਾਣੀ ਜਾਂਦੀ ਸੀ ਬਾਗੀ ਹੋ ਗਈ ਤੇ ਹਮਲਾਵਰ ਕਬਾਇਲੀਆਂ ਨਾਲ ਜਾ ਰਲੀ, ਇਹਨਾਂ ਹਮਲਾਵਰ ਕਬਾਇਲੀਆਂ ਦਾ ਮਸ਼ਹੂਰ ਨਾਹਰਾ ਸੀ ( ਮੁਸਲਿਮ ਕਾ ਘਰ, ਹਿੰਦੂ ਕਾ ਜ਼ਰ ਔਰ ਸਿੱਖ ਕਾ ਸਰ)  ਭਾਵ ਕਿ ਮੁਸਲਮਾਨਾਂ ਦੇ ਘਰ ਪਨਾਹ, ਹਿੰਦੂ ਦੇ ਘਰ ਲੁਟ ਅਤੇ ਸਿੱਖ ਦਾ ਕਤਲ।

ਸਿੱਖਾਂ ਦੇ ਕਤਲੇਆਮ ਦਾ ਟੀਚਾ ਲੈ ਕੇ ਇਹ ਕਾਤਲਾਂ ਦਾ ਲਸ਼ਕਰ ਅਗੇ ਵੱਧਦਾ ਜਾ ਰਿਹਾ ਸੀ। ਸਿੱਖਾਂ ਨੂੰ ਹਰ ਹਾਲਤ ਵਿੱਚ ਕਤਲ ਕਰਨ ਪਿੱਛੇ ਸਿੱਖ ਆਗੂਆਂ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਵਿਰੋਧਤਾ, ਮੁਸਲਿਮ ਲੀਗ ਦਾ ਝੰਡਾ ਫਾੜਨਾ, ਹਿੰਦੂ ਨੇਤਾਵਾਂ ਨਾਲ ਭਰਾਵਾਂ ਵਰਗਾ ਪਿਆਰ ਅਤੇ ਮੁਸਲਮਾਨਾਂ ਨਾਲ ਬੇਗਾਨਿਆ ਵਰਗਾ ਸਲੂਕ ਕਰਨਾ ਹੀ ਸਮਝ ਆਉਂਦੇ ਹਨ, 23,24,25 ਅਕਤੂਬਰ ਆਉਂਦੇ ਇਸ ਹਮਲੇ ਨੇ ਭਿਆਨਕ ਕਤਲੋਗਾਰਤ  ਦਾ ਰੂਪ ਧਾਰਨ ਕਰ ਲਿਆ ਮੁਜ਼ਫਰਾਬਾਦ, ਮੀਰਪੁਰ, ਉੜੀ, ਬਾਰਾਮੂਲਾ,ਪੁਣਛ, ਰਾਜੋਰੀ ਬੱਡਗਾਮ ਸ੍ਰੀਨਗਰ ਤੱਕ ਸਿਖ ਵਸੋਂ ਵਾਲੇ ਇਲਾਕੇ ਇਸ ਭਿਆਨਕ ਹਮਲੇ ਦੇ ਸ਼ਿਕਾਰ ਹੋਏ, ਅਣਖੀਲੇ ਕੌਮ ਦੇ ਵਾਰਿਸਾਂ ਨੇ ਬੇਪਤੀ ਦਾ ਸ਼ਿਕਾਰ ਹੌਣ ਤੋ ਬਚਾਉਣ ਲਈ ਖੁਦ ਜਾਨ ਤੋਂ ਪਿਆਰੀਆ ਬੱਚੀਆਂ ਨੂੰ ਖੁਦ ਕਤਲ ਕਰ ਸ਼ਹੀਦੀ ਮਾਰਗ ਉਪਰ ਤੋਰ ਦਿੱਤਾ ਤਾਂ ਜੋ ਉਨ੍ਹਾਂ ਦੀ ਇਜ਼ਤ ਦਾਗਦਾਰ ਨਾ ਹੋਵੇ  ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਨਲੂਛੀ (ਹੁਣ ਪਾਕਿਸਤਾਨ ਵਾਲਾ ਕਸ਼ਮੀਰ) ਇੱਥੇ ਸਿਖਾਂ ਤੇ ਹਮਲਾਵਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ  ਅਤੇ ਸੈਂਕੜਿਆਂ ਦੀ ਤੈਅਦਾਦ ਵਿੱਚ ਦੁਸ਼ਮਣ ਦੇ ਸਥੱਰ ਵਿਛਾ ਕੇ ਸ਼ਹੀਦੀਆਂ ਪਾਈਆਂ । ਜਿਸ ਤੋਂ ਬਾਅਦ ਸਿੰਘਾਂ ਦੀਆਂ ਦੇਹਾ ਸਮੇਤ ਗੁਰਦੁਆਰਾ ਸਾਹਿਬ ਨੂੰ ਅਗ ਲਗਾ ਦਿੱਤੀ ਗਈ  ਵੱਖ ਵੱਖ ਥਾਵਾਂ ਉੱਤੇ ਹੋ ਰਹੇ ਹਮਲਿਆਂ ਵਿਚ ਬਹੁਤ ਸਾਰੀਆਂ ਬੀਬੀਆਂ ਨੂੰ ਜਿਉਂਦੀਆ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸਲਾਮ ਧਾਰਨ ਕਰਵਾਉਣ ਵਾਸਤੇ ਪਾਕਿਸਤਾਨ ਲਿਜਾਇਆ ਜਾ ਰਿਹਾ ਸੀ ਲੈਕਿਨ ਇਹਨਾਂ ਵਿਚੋਂ ਕੁਝ ਨੇ ਰਾਹ ਚ ਪੈਂਦੇ ਜੇਹਲਮ ਅਤੇ ਕਿਸ਼ਨ ਗੰਗਾ ਦਰਿਆ ਵਿੱਚ ਕੁਦ ਕੇ ਖੁਦਕੁਸ਼ੀ ਕਰ ਲਈ ।

ਏਸੇ ਤਰ੍ਹਾਂ ਹੋਰ ਵੀ ਥਾਵਾਂ ਤੇ ਵੱਡੇ ਮੁਕਾਬਲੇ ਹੋਏ ਜਿਸ ਵਿੱਚ ਹਿੰਦੂਆਂ ਨੂੰ ਦੀਨ ਕਬੂਲਣ ਦੀ ਸ਼ਰਤ ਤੇ ਛੱਡ ਦਿੱਤਾ ਜਾਂਦਾ ਰਿਹਾ ਲੇਕਿਨ  ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ,ਸਿਖਾਂ ਦੇ ਘਰਾਂ ਅਤੇ ਗੁਰਦੁਆਰਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਕੁੱਝ ਸਥਾਨਕ ਰੱਬ ਦੇ ਨੇਕ ਬੰਦਿਆਂ ਵਿਰੋਧ ਕੀਤਾ ਤੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਮੁਜ਼ਫਰਾਬਾਦ, ਮੀਰਪੁਰ ਅਤੇ ਪੁਣਛ (ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਦੇ ਇਲਾਕਿਆਂ ਵਿੱਚੋਂ ਅਪਣਾ ਸਬ ਕੁਝ ਗਵਾ ਚੁੱਕੇ ਸਿੱਖਾਂ ਦੀ ਮੁਕੰਮਲ ਹਿਜਰੱਤ ਹੋਈ! ਜੋ ਅੱਜ ਵੀ ਜੰਮੂ, ਅਤੇ ਪੰਜਾਬ ਵਿੱਚ ਰੀਫਿਊਜੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਇਸ ਸਮੁੱਚੇ ਘਟਨਾਕ੍ਰਮ ਵਿੱਚ ਲਗਭਗ 35000 ਦੇ ਕਰੀਬ ਸਿੱਖ ਬੱਚੇ, ਬਜੁਰਗ, ਬੀਬੀਆਂ ਅਤੇ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ ।ਅੱਜ 72 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਦਰਦ ਦੀ ਚੱਸਕ ਉਹਨਾਂ ਬੁਡੀਆਂ ਅੱਖਾਂ ਦੇ ਲਹੂ ਦੇ ਹੰਝੂ ਵਹਾ ਦਿੰਦੀ ਹੈ ਜਿਨ੍ਹਾਂ ਨੇ ਆਪਣਿਆਂ ਦੀ ਸ਼ਹਾਦਤ ਨੂੰ ਤੱਕਿਆ ਅਤੇ ਅਪਣੇ ਤੇ ਹੰਡਾਇਆ!

ਸੰਪਰਕ: +91 95961 39333

Comments

BoatatNum

http://onlinecasinouse.com/# slots games free http://onlinecasinouse.com/# - online casino <a href="http://onlinecasinouse.com/# ">play online casino </a>

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ