Tue, 10 September 2024
Your Visitor Number :-   7220249
SuhisaverSuhisaver Suhisaver

ਮਹਿਲਕਲਾਂ ਲੋਕ-ਘੋਲ ਦੇ ਸੰਗਰਾਮੀ ਇਤਿਹਾਸ ਦੇ ਕੀਮਤੀ ਸਬਕਾਂ ਨੂੰ ਗ੍ਰਹਿਣ ਕਰੋ

Posted on:- 04-08-2018

suhisaver

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੀ 21 ਵੀ ਬਰਸੀ 'ਤੇ

- ਨਰਾਇਣ ਦੱਤ

ਇਤਿਹਾਸਕ ਸੱਚ 'ਜਿੱਥੇ ਜਬਰ ਹੈ, ਉੱਥੇ ਟੱਕਰ ਹੈ' ਦਾ ਅਕਸਰ ਹੀ ਅਸੀਂ ਹਵਾਲਾ ਦਿੰਦੇ ਹਾਂ। ਪਰ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਲੰਮੇ ਲੋਕ-ਘੋਲ ਨੇ ਇਸ ਸੱਚ ਨੂੰ, ਜਬਰ ਖਿਲਾਫ ਟੱਕਰ ਦੀ ਰਵਾਇਤ ਨੂੰ ਹੋਰ ਵੱਧ ਗੂੜ੍ਹਾ ਕੀਤਾ ਹੈ। ਜਿਸ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ ਸ਼ੁਰੂ ਹੋਇਆ ਸੰਘਰਸ਼ ਇੱਕ ਪੜਾਅ 'ਤੇ ਆਕੇ ਖਾਸ ਕਰ ਮਾਰਚ 2005 ਦੇ ਅਖੀਰ ਵਿੱਚ ਜਦ ਅਦਾਲਤ ਨੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਤਿੰਨ ਲੋਕ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ) ਨੂੰ ਝੂਠੇ ਮੁਕੱਦਮੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਸੀ ਤਾਂ ਸੰਘਰਸ਼ ਦੀ ਧਾਰ ਇਨ੍ਹਾਂ ਸਮੇਤ ਅਦਾਲਤੀ ਗੱਠਜੋੜ ਖਿਲ਼ਾਫ ਵੀ ਸੇਧਤ ਹੋ ਗਈ ਸੀ/ਹੈ। ਇਹੀ ਨਹੀਂ ਹੁਣ ਤਾਂ ਇਹ ਸੰਘਰਸ਼ ਔਰਤਾਂ ਉੱਪਰ ਹੁੰਦੇ ਅੱਤਿਆਚਾਰਾਂ ਸਮੇਤ ਕਿਰਤੀ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਜ਼ਿੰਮੇਵਾਰ ਇਸ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਖਿਲਾਫ ਵੀ ਸੇਧਤ ਹੁੰਦਾ ਹੋਇਆ ਨਵਾਂ ਲੋਕ ਪੱਖੀ ਸਮਾਜ ਸਿਰਜਣ ਦਾ ਸੱਦਾ ਦੇ ਰਿਹਾ ਹੈ।

1997 ਤੋਂ ਪਹਿਲਾਂ ਵੀ ਇਸ ਗੁੰਡਾ ਲਾਣੇ ਵੱਲੋਂ ਆਪਣੇ ਪਾਲਣਹਾਰਾਂ ਦੇ ਆਸਰੇ ਲੋਕਾਂ ਉੱਪਰ ਜ਼ੁਲਮ ਕੀਤੇ ਜਾਂਦੇ ਸਨ। ਤੱਥ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਗੁੰਡਾ ਲਾਣੇ ਦੇ ਜ਼ੁਲਮਾਂ ਦੀ ਦਾਸਤਾਨ ਬਹੁਤ ਲੰਮੀ ਹੈ। ਇਸ ਗੁੰਡਾ ਲਾਣੇ ਦੇ ਮੋਢੀ ਜਵਾਹਰੇ ਤੋਂ ਸ਼ੁਰੂ ਹੋਈ ਲੋਕਾਂ ਉੱਪਰ ਵਧੀਕੀਆਂ ਦੀ ਕੜੀ ਇਨ੍ਹਾਂ ਦੀ ਤੀਜੀ ਪੀੜ੍ਹੀ 'ਚ ਦਾਖਲ ਹੋ ਚੁੱਕੀ ਹੈ। ਇਨ੍ਹਾਂ ਦੇ ਹਰ ਕਿਸਮ ਦੇ ਲੋਕ ਵਿਰੋਧੀ ਕਾਰਨਾਮਿਆਂ ਦੀ ਸ਼ਾਹਦੀ ਬਰਨਾਲਾ-ਮਹਿਲਕਲਾਂ ਥਾਣਿਆਂ 'ਚ ਦਰਜ ਮੁਕੱਦਮੇ ਬਾਖੂਬੀ ਭਰਦੇ ਹਨ। ਜੋ ਦਰਜ ਹੀ ਨਹੀਂ ਹੋਏ ਉਨ੍ਹਾਂ ਦੀ ਗਿਣਤੀ ਵੱਖਰੀ ਹੈ। ਹਰ ਕਿਸਮ ਦੇ ਅਨੈਤਿਕ (ਕਤਲ, ਨਸ਼ਾ, ਸਮਗਲਿੰਗ, ਔਰਤਾਂ ਦੀ ਖ੍ਰੀਦੋ ਫਰੋਖਤ, ਜ਼ਮੀਨਾਂ ਜਾਇਦਾਦਾਂ ਉੱਪਰ ਕਬਜੇ) ਕੰਮ ਇਸ ਲਾਣੇ ਦਾ ਕਿੱਤਾ ਸੀ। 80ਵਿਆਂ ਦੇ ਦੌਰ 'ਚ ਜਦ ਨੌਜਵਾਨ ਸਭਾਵਾਂ ਪੂਰੀ ਚੜ੍ਹਤ 'ਚ ਸਨ ਤਾਂ ਉਸ ਸਮੇਂ ਐਕਸ਼ਨ ਕਮੇਟੀ ਮਹਿਲਕਲਾਂ ਦੇ ਮਰਹੂਮ ਕਨਵੀਨਰ ਸਾਥੀ ਭਗਵੰਤ ਸਿੰਘ, ਪ੍ਰੇਮ ਕੁਮਾਰ, ਪ੍ਰੀਤਮ ਦਰਦੀ ਦੀ ਅਗਵਾਈ 'ਚ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਇਸੇ ਲਾਣੇ ਦੇ ਮੋਢੀ ਦਲੀਪੇ ਨੂੰ ਵੰਗਾਰਿਆ ਸੀ ਅਤੇ ਭਾਜੜ੍ਹਾਂ ਵੀ ਪਾਈਆਂ ਸਨ। ਪਰ ਨੌਜਵਾਨ ਸਭਾ ਦਾ ਦੌਰ ਨਰਮ ਪੈਣ ਤੋਂ ਬਾਅਦ ਇਸ ਲੋਕ ਵਿਰੋਧੀ ਕਿਰਦਾਰ ਵਾਲੇ ਲਾਣੇ ਨੇ ਫਿਰ ਆਪਣਾ ਫਨ ਚੁੱਕ ਲਿਆ। ਲੋਕਾਂ ਉੱਪਰ ਇਹਨਾਂ ਦੁਆਰਾ ਪਾਈ ਜਾਂਦੀ ਦਹਿਸ਼ਤ ਦਾ ਸਿੱਟਾ ਇਹ ਨਿੱਕਲਿਆ ਕਿ ਲੋਕਾਂ ਉੱਪਰ ਵਧੀਕੀਆਂ ਕਰਨ ਦਾ ਇਨ੍ਹਾਂ ਦਾ ਅਮਲ ਤੇਜ਼ ਹੁੰਦਾ ਗਿਆ।

ਗੱਲ ਮਹਿਲਕਲਾਂ ਤੱਕ ਸੀਮਤ ਰੱਖਕੇ ਵੇਖਾਂਗੇ ਤਾਂ ਸ਼ਾਇਦ ਅਸੀਂ ਸਹੀ ਸਿੱਟੇ ਕੱਢਣ 'ਚ ਕਾਮਯਾਬ ਨਾ ਹੋ ਸਕੀਏ। ਪੰਜਾਬ ਅੰਦਰ ਅਨੇਕਾਂ ਦਿਲ ਕੰਬਾਊ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਖਿਲ਼ਾਫ ਸੰਘਰਸ਼ ਲੜਕੇ ਇਨਸਾਫ ਹਾਸਲ ਕਰਨ ਦਾ ਇਤਿਹਾਸ ਰਿਹਾ ਹੈ। ਦਾਮਿਨੀ ਕਾਂਡ ਦਿੱਲੀ, ਪਿੰਕੀ ਕਾਂਡ ਬਰੇਟਾ ਅਤੇ ਸ਼ਰੂਤੀ ਕਾਂਡ ਫਰੀਦਕੋਟ ਗਿਣਨਯੋਗ ਘਟਨਾਵਾਂ ਹਨ ਜਿਨ੍ਹਾਂ ਖਿਲਾਫ ਲੋਕ ਸੜਕਾਂ ਉੱਪਰ ਨਿੱਕਲੇ ਹਨ। ਦੋਸ਼ੀਆਂ ਨੂੰ ਸਜਾਵਾਂ ਦਿਵਾਉਣ 'ਚ ਵੀ ਸਫਲਤਾ ਹਾਸਲ ਕੀਤੀ। ਕਿਰਨਜੀਤ ਘੋਲ ਨੇ ਇਨ੍ਹਾਂ ਘਟਨਾਵਾਂ ਖਾਸ ਕਰ ਪੰਜਾਬ ਅੰਦਰਲੀਆਂ ਦੋਵੇਂ ਘਟਨਾਵਾਂ ਨੂੰ ਸਾਂਝਾ ਅਤੇ ਵਿਆਪਕ ਅਧਾਰ ਵਾਲਾ ਬਨਾਉਣ ਵਿੱਚ ਸਹੀ ਸੇਧ ਦਾ ਮਹੱਤਵਪੂਰਨ ਰੋਲ ਅਦਾ ਕੀਤਾ ਹੈ।

ਮਹਿਲਕਲਾਂ ਇਲਾਕੇ ਦਾ ਬੀਤੇ ਸਮੇਂ 'ਚ ਚੱਲੀਆਂ ਵੱਖ-ਵੱਖ ਲਹਿਰਾਂ 'ਚ ਸਿਰਕੱਢ ਯੋਗਦਾਨ ਰਿਹਾ ਹੈ। ਵੱਡਾ ਘੱਲੂਘਾਰਾ ਕੁੱਪ-ਰੋਹੀੜਾ ਤੇ ਕੁਤਬਾ-ਬਾਹਮਣੀਆਂ ਅਤੇ ਗਹਿਲ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਪਰਜਾ ਮੰਡਲ, ਕਿਰਤੀ ਪਾਰਟੀ, ਲਾਲ ਪਾਰਟੀ, ਪੈਪਸੂ ਮੁਜਾਰਾ ਲਹਿਰ, ਖੁਸ਼ਹੈਸੀਅਤ ਟੈਕਸ ਵਿਰੋਧੀ ਮੋਰਚਾ ਤੋਂ ਇਲਾਵਾ ਨਕਸਲਵਾੜੀ ਲਹਿਰ, ਜਨਤਕ ਜਮਹੂਰੀ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਦਾ ਵੀ ਇਹ ਇਲਾਕਾ ਗੜ੍ਹ ਰਿਹਾ ਹੈ। ਹੁਣ ਵੀ ਕਿਸਾਨਾਂ-ਮਜਦੂਰਾਂ-ਮੁਲਾਜਮਾਂ ਸਮੇਤ ਹੋਰ ਜਨਤਕ ਜਥੇਬੰਦੀਆਂ ਦਾ ਤਕੜਾ ਅਧਾਰ ਹੈ। ਜਬਰ ਜੁਲਮ ਅੱਗੇ ਹਿੱਕ ਡਾਹਕੇ ਜੂਝਣ ਤੋਂ ਅੱਗੇ ਮਰ ਮਿਟ ਜਾਣ (ਸ਼ਹੀਦੀਆਂ ਪਾਉਣ) ਦਾ ਸ਼ਾਨਾਮੱਤਾ ਇਤਿਹਾਸ ਇਹ ਇਲਾਕਾ ਆਪਣੀ ਬੁੱਕਲ 'ਚ ਸਮੋਈ ਬੈਠਾ ਹੈ। ਗੱਲ ਕੀ ਮਹਿਲਕਲਾਂ ਦੀ ਧਰਤੀ ਸੰਗਰਾਮਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਰਹੀ ਹੈ। ਸ਼ਹੀਦ ਸੇਵਾ ਸਿੰਘ ਠੀਕਰੀਵਾਲ, ਰਹਿਮਤ ਅਲੀ ਵਜੀਦਕੇ, ਬਾਬਾ ਦੁੱਲਾ ਸਿੰਘ ਜਲਾਲਦੀਵਾਲ ਅਤੇ ਨਕਸਲਵਾੜੀ ਲਹਿਰ ਦੇ ਸ਼ਹੀਦਾਂ, ਰਾਜ ਕਿਸ਼ੋਰ, ਗੁਰਦੇਵ ਦਰਦੀ, ਮੇਹਰ ਸਿੰਘ ਮੰਡਵੀਂ, ਨਿਰੰਜਣ ਸਿੰਘ ਅਕਾਲੀ ਕਾਲਸਾਂ, ਸ਼ਹੀਦ ਬੇਅੰਤ ਮੂੰਮ, ਪਿਆਰਾ ਸਿੰਘ, ਟਹਿਲ ਸਿੰਘ ਦੱਧਾਹੂਰ, ਮੁਹੰਮਦ ਸ਼ਰੀਫ ਕਾਂਝਲਾ, ਬਾਬੂ ਸਿੰਘ, ਦਲੀਪ ਸਿੰਘ, ਛੋਟਾ ਸਿੰਘ ਸੁਲਤਾਨਪੁਰ ਤੋਂ ਇਲਾਵਾ ਸਾਂਝੀ ਕਮਿਊਨਿਸਟ ਪਾਰਟੀ ਅਤੇ ਕਾ. ਹਰਨਾਮ ਸਿੰਘ ਚਮਕ, ਕਾ.ਤੇਜਾ ਸਿੰਘ ਸੁਤੰਤਰ, ਬਾਬਾ ਅਰਜਨ ਸਿੰਘ ਭਦੌੜ ਦਾ ਜੇਲ੍ਹਾਂ 'ਚ ਲੰਬਾ ਸਮਾਂ ਕੱਟਣ, ਹਕੂਮਤ ਦਾ ਹਰ ਜਬਰ ਤਸ਼ੱਦਦ ਝੱਲਣ, ਹਕੂਮਤ ਨਾਲ ਘਮਸਾਨੀ ਟੱਕਰਾਂ ਲੈਣਾ ਇਸ ਗੱਲ ਦੀ ਸ਼ਾਹਦੀ ਭਰਦਾ ਹੈ। ਮਹਿਲਕਲਾਂ ਦੇ ਲੋਕ ਸੰਘਰਸ਼ ਨੇ ਆਪਣੇ ਇਤਿਹਾਸਕ ਵਿਰਸੇ ਤੋਂ ਸਬਕਾਂ ਨੂੰ ਪੱਲੇ ਬੰਨ੍ਹਦਿਆਂ ਉਸੇ ਰਾਹ 'ਤੇ ਅੱਗੇ ਤੁਰਨ ਦਾ ਯਤਨ ਕੀਤਾ ਹੈ। ਇਸੇ ਕਰਕੇ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਤਿੰਨ ਲੋਕ ਆਗੂਆਂ ਉੱਪਰ ਪੁਲਿਸ ਵੱਲੋਂ 3 ਮਾਰਚ 2001 ਨੂੰ ਸਾਜ਼ਿਸ਼ ਤਹਿਤ ਝੂਠਾ ਕੇਸ ਕਰਨ ਅਤੇ 28-30 ਮਾਰਚ 2005 ਨੂੰ ਬਰਨਾਲਾ ਸ਼ੈਸ਼ਨ ਕੋਰਟ ਵੱਲੋਂ ਉਮਰ ਕੈਦ ਵਰਗੀਆਂ ਸਜਾਵਾਂ ਦੇ ਕੇ ਜੇਲ੍ਹ ਦੀਆਂ ਕਾਲ ਕੋਠੜੀਆਂ ਪਿੱਛੇ ਕੈਦ ਕਰਨ ਦੇ ਜਾਬਰ ਵਾਰ ਨੂੰ ਲੋਕ ਤਾਕਤ ਦੇ ਉੱਸਰੇ ਕਿਲ੍ਹੇ ਸਦਕਾ ਘੱਟੇ ਰੋਲ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ।

ਦੋਸ਼ੀਆ ਵੱਲੋ ਸਜ਼ਾ ਪੂਰੀ ਕਰਨ ਤੋ ਬਾਅਦ ਬਾਹਰ ਆਕੇ ਇੱਕ ਵਾਰ ਫਿਰ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਨਾਮ ਮਿਟਾਉਣ ਦੀ ਸਾਜ਼ਿਸ਼ ਰਚੀ ਸੀ ਪਰ ਸਲਾਮ ਹੈ ਮਹਿਲਕਲਾਂ ਦੀ ਧਰਤੀ ਨੂੰ, ਇਸ ਦੇ ਸੱਚੇ ਵਾਰਸਾਂ ਨੂੰ ਜਿਨ੍ਹਾਂ ਨੇ 21 ਸਾਲ ਦੀ ਲਗਾਤਾਰ ਜਜੱਦੋਜਹਿਦ ਤੋ ਬਾਅਦ ਵੀ ਆਪਣੀ ਏਕਤਾ, ਦ੍ਰਿੜਤਾ ਦਾ ਸਬੂਤ ਦਿੰਦਿਆਂ ਦੋਸ਼ੀਆਂ ਦੀ ਸਾਜ਼ਿਸ਼ ਨੂੰ ਪੈਰਾਂ ਹੇਠ ਰੋਲਕੇ ਰੱਖ ਦਿੱਤਾ। ਅੱਜ 'ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ' ਜਾਬਰਾਂ ਦੀ ਹਿੱਕ ਉੱਤੇ ਸਦੀਵੀ ਦੀਵਾ ਬਣ ਬਲ ਰਿਹਾ ਹੈ।  

ਇਸ ਤਰ੍ਹਾਂ ਅਸੀਂ ਇਸ ਲੋਕ ਸੰਘਰਸ਼ ਉੱਪਰ ਜਦ ਘੋਖਵੀਂ ਝਾਤ ਮਾਰਦੇ ਹਾਂ ਤਾਂ ਉਸ ਸਮੇਂ ਦੀ ਹਾਲਾਤ ਇਹ ਸੀ ਕਿ ਇਲਾਕੇ ਅੰਦਰ ਸਾਂਝੇ ਸੰਘਰਸ਼ਾਂ ਦੀ ਦਰੁਸਤ ਬੁਨਿਆਦ ਨੂੰ ਬੁਲੰਦ ਕਰਦੀ ਆਗੂ ਟੁਕੜੀ ਮੌਜੂਦ ਸੀ। ਇਸ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਪਿੰਡ ਪੰਡੋਰੀ ਦੀ ਦਲਿਤ ਔਰਤ ਨੂੰ ਨਿਰਵਸਤਰ ਕਰਕੇ ਬੇਇੱਜਤ ਕਰਨ ਖਿਲ਼ਾਫ ਸਾਂਝਾ ਸੰਘਰਸ਼ ਕਰਕੇ ਦੋਸ਼ੀਆਂ ਨੂੰ ਭਰੇ ਇਕੱਠ ਵਿੱਚ ਸਜਾ ਦਿਵਾਈ ਸੀ ਅਤੇ ਇਸ ਇਲਾਕੇ ਦੇ ਪਿੰਡ ਕਿਰਪਾਲ ਸਿੰਘ ਵਾਲਾ ਦੇ ਗਰੀਬ ਦਲਿਤ ਮਜਦੂਰ ਪਿਆਰਾ ਸਿੰਘ ਨੂੰ ਮਹਿਲਕਲਾਂ ਥਾਣੇ ਵਿੱਚ ਕੁੱਟ ਕੇ ਮਾਰਨ ਖਿਲਾਫ ਸਾਂਝਾ ਸੰਘਰਸ਼ ਚੱਲਿਆ ਸੀ। ਇਸ ਸੰਘਰਸ਼ ਵਿੱਚ ਹਾਲਾਂ ਕਿ ਕਿਰਨਜੀਤ ਕੌਰ ਦੇ ਕਤਲ ਲਈ ਜ਼ਿੰਮੇਵਾਰ ਪ੍ਰੀਵਾਰ ਦੇ ਲਾਣੇ ਦੇ ਲੋਕ ਵੀ ਛੁਪੇ ਹੋਏ ਸਨ। ਇਨਕਲਾਬੀ ਜਮਹੂਰੀ ਲਹਿਰ ਦੀ ਅਗਵਾਨੂੰ ਟੁਕੜੀ ਦੀ ਸਰਗਰਮ ਤੇ ਦਰੁਸਤ ਸ਼ਮੂਲੀਅਤ ਦੀ ਬਦੌਲਤ ਜੇਕਰ ਅੱਜ ਦੀ ਹਾਲਾਤ ਵਿੱਚ ਇੱਕ ਵਿਦਿਆਰਥਣ ਨੂੰ ਇਨਸਾਫ ਦਿਵਾਉਣ ਤੋਂ ਸ਼ੁਰੂ ਹੋਈ ਜੱਦੋ ਜਹਿਦ ਨਾਂ ਸਿਰਫ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਖਿਲਾਫ ਸੇਧਤ ਹੋ ਚੁੱਕੀ ਹੈ ਸਗੋਂ ਇਸ ਬੁਰਾਈ ਦੀ ਜੜ੍ਹ ਲੁੱਟ ਜਬਰ ਅਤੇ ਦਾਬੇ ਵਾਲੇ ਪ੍ਰਬੰਧ ਦੀ ਕਬਰ ਪੁੱਟਣ ਦੇ ਚੱਲ ਰਹੇ ਇਨਕਲਾਬੀ ਸੰਗਰਾਮ ਦਾ ਅੰਗ ਬਣ ਚੁੱਕੀ ਹੈ। ਅਜਿਹਾ ਨਹੀਂ ਕਿ ਇਹ ਸਾਰਾ ਕੁੱਝ ਸਹਿਜੇ ਹੀ ਵਾਪਰ ਗਿਆ। ਇਹ ਰਸਤਾ ਸਿੱਧ ਪੱਧਰਾ ਨਹੀਂ ਸੀ। ਸਗੋਂ ਇਹ ਲੋਕ ਘੋਲ ਆਪਣੇ ਵੀਹ ਸਾਲਾਂ ਦੇ ਸੰਗਰਾਮੀ ਸਫ਼ਰ ਦੌਰਾਨ ਬਹੁਤ ਸਾਰੇ ਨਾਜ਼ੁਕ ਮੋੜਾਂ ਘੋੜਾਂ 'ਚੋਂ ਅੱਗੇ ਵਧਿਆ ਹੈ। ਜਿਸ ਦੌਰਾਨ ਵੱਖ-ਵੱਖ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਸਾਥੀਆਂ ਵਾਲੇ ਅਦਾਰੇ ਅੰਦਰ ਹਾਲਾਤ ਦਾ ਸਹੀ ਜਾਇਜਾ ਬਨਾਉਣ, ਦੁਸ਼ਮਣ ਦੇ ਬੀਤੇ ਅਮਲ ਨੂੰ ਧਿਆਨ 'ਚ ਰੱਖਣ, ਇਲਾਕੇ ਦੀ ਸਿਆਸੀ ਹਾਲਾਤ ਦਾ ਠੀਕ ਨਿਰਨਾ ਕਰਨ, ਲੋਕਾਂ 'ਤੇ ਟੇਕ ਰਖਦੇ ਹੋਏ ਸੰਘਰਸ਼ ਦਾ ਘੇਰਾ ਲਗਾਤਾਰ ਵਿਸ਼ਾਲ ਕਰਨ, ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਸੇਧਤ ਰੱਖਣਾ, ਕਿਸੇ ਭਟਕਾਅ ਵਿੱਚ ਨਾ ਆਉਣ ਦੇਣਾ ਅਤੇ ਸਰਕਾਰ ਨਾਲ ਸੰਘਰਸ਼ ਦੀਆ ਮੰਗਾਂ ਮਨਵਾਉਣ ਸਬੰਧੀ ਚੱਲਦੀ ਰਹੀ ਗੱਲਬਾਤ ਦੌਰਾਨ ਹਮੇਸ਼ਾਂ ਲੋਕ ਹਿਤਾਂ ਨੂੰ ਮੂਹਰੇ ਰੱਖਣ ਤੇ ਸੰਘਰਸ਼ ਨੂੰ ਹੋਰ ਵਧੇਰੇ ਤਿੱਖਾ ਕਰਨ ਦੀ ਸੇਧ 'ਤੇ ਡੱਟਕੇ ਚੱਲਦੇ ਰਹਿਣਾ ਦਾ ਸੌਖਾ ਕਾਰਜ ਨਹੀਂ ਸੀ। ਬਹੁਤ ਸਾਰੇ ਮੌਕੇ ਅਜਿਹੇ ਵੀ ਆਏ ਜਦ ਦੁਸ਼ਮਣ ਵੱਲੋਂ ਰਚੀਆਂ ਜਾ ਰਹੀਆਂ ਸਾਜਿਸ਼ਾਂ ਭਾਂਡਾ ਫੋੜ ਕਰਦੇ ਹੋਏ ਉਨ੍ਹਾਂ ਦਾ ਵਧੇਰੇ ਸਿਦਕ ਦਿਲੀ ਨਾਲ ਟਾਕਰਾ ਵੀ ਕੀਤਾ ਅਤੇ ਸੰਘਰਸ਼ ਉੱਪਰ ਬਾਹਰੋਂ ਬਾਜ ਅੱਖ ਰੱਖ ਰਹੇ ਸਿਆਸੀ ਵਿਰੋਧੀ ਵਿਚਾਰਾਂ ਦੀਆਂ ਟਿੱਪਣੀਆਂ ਨੂੰ ਵੀ ਸੁਣਨਾ ਪਿਆ ਜੋ ਹਾਲੇ ਵੀ ਕਿਸੇ ਨਾ ਕਿਸੇ ਰੂਪ 'ਚ ਦਰਪੇਸ਼ ਹਨ।

ਜਿਵੇਂ ਅਸੀਂ ਉੱਪਰ ਚਰਚਾ ਕੀਤੀ ਹੈ ਕਿ ਇਸ ਲੋਕ ਸੰਘਰਸ਼ ਦੀ ਬੁਨਿਆਦ ਰੱਖਣ ਵੇਲੇ ਹੀ ਤਹਿ ਕਰ ਲਿਆ ਸੀ ਕਿ ਇਹ ਸੰਘਰਸ਼ ਵੋਟ ਵਟੋਰੂ ਪਾਰਟੀਆਂ ਦੇ ਸਿਆਸਤਦਾਨਾਂ ਉੱਪਰ ਟੇਕ ਰੱਖਕੇ ਚੱਲਣ ਦੀ ਥਾਂ ਹਮੇਸ਼ਾ ਲੋਕਾਂ ਉੱਤੇ ਟੇਕ ਰੱਖਕੇ ਚੱਲੇਗਾ। ਇਸ ਸੰਘਰਸ਼ ਵਿੱਚ ਜਥੇਬੰਦੀਆਂ, ਆਮ ਲੋਕਾਂ, ਸਮਾਜਿਕ ਸੰਸਥਾਵਾਂ, ਪੰਚਾਇਤਾਂ, ਕੁੱਝ ਸਿਆਸੀ ਜਥੇਬੰਦੀਆਂ ਵੱਲੋਂ ਕਿਸੇ ਨਾਂ ਕਿਸੇ ਰੂਪ 'ਚ ਬਣਦਾ ਯੋਗਦਾਨ ਪਾਇਆ ਹੈ। ਭਾਵੇਂ ਕਿ ਹਕੀਕਤ ਇਹ ਵੀ ਹੈ ਕਿ ਇਹ ਹਰ ਤਾਕਤਾਂ ਸੰਘਰਸ਼ ਦੇ ਅੰਤਿਮ ਪੜਾਅ ਤੱਕ ਨਹੀਂ ਨਿਭ ਸਕੀਆਂ ਦੀ ਮਹੱਤਤਾ ਨੂੰ ਛੁਟਿਆਇਆ ਵੀ ਨਹੀਂ ਜਾ ਸਕਦਾ।

ਲੋਕਾਂ ਦੇ ਪ੍ਰਚਾਰ ਸਾਧਨਾਂ ਦੇ ਆਸਰੇ ਇਸ ਸੰਘਰਸ਼ ਨੂੰ ਦੇਸ਼ ਤੇ ਦੁਨੀਆਂ ਪੱਧਰ 'ਤੇ ਪ੍ਰਚਾਰਨ ਦੇ ਉਪਰਾਲੇ ਕੀਤੇ ਗਏ। ਦਿੱਲੀ ਤੋਂ ਸੈਂਕੜੇ ਮੀਲ ਦੂਰ ਹੋਣ ਦੇ ਬਾਵਜੂਦ ਲੋਕ ਪੱਖੀ ਕਲਮਾਂ ਨੇ ਲੋਕਾਂ ਦੀ ਅਵਾਜ਼ ਨੂੰ ਅਖਬਾਰੀ ਪੰਨਿਆਂ ਦਾ ਹਿੱਸਾ ਬਣਾਇਆ ਹੈ, ਸੰਪਾਦਕੀਆਂ ਲਿਖੀਆਂ ਹਨ, ਲੇਖ ਲਿਖੇ ਹਨ, ਕਿਤਾਬਾਂ, ਸੀਡੀ, ਵੀਡੀਓ ਰਾਹੀਂ ਲੋਕਾਂ ਤੱਕ ਇਹ ਆਵਾਜ ਪਹੁੰਚਾਈ ਹੈ। ਇਸ ਤਰ੍ਹਾਂ ਪਿਛਲੇ ਵੀਹ ਸਾਲਾਂ ਤੋਂ ਮਘਦਾ ਭੱਖਦਾ ਤੇ ਬੁਲੰਦੀਆਂ ਉੱਤੇ ਪਹੁੰਚਦਾ ਰਿਹਾ ਇਹ ਮਹਿਲਕਲਾਂ ਦਾ ਲੋਕ ਘੋਲ ਲੋਕ ਪੱਖੀ ਆਵਾਜ਼ ਦਾ ਇੱਕ ਸ਼ਾਨਦਾਰ ਹਿੱਸਾ ਬਣਿਆ ਹੈ। ਇਸ ਘੋਲ ਦੇ ਹੋਰ ਪੱਖੀ ਸਾਹਿਤ ਸਮੇਤ ਇਸਦੇ ਸੰਗਰਾਮੀ ਇਤਿਹਾਸ ਨੂੰ ਇੱਕ ਕੜੀ 'ਚ ਬੋਲਦੇ ਹੋਏ ਲੋਕ ਪੱਖੀ ਕਲਾਕਾਰ ਦਲਜੀਤ ਅਮੀ ਨਿਰਦੇਸ਼ਤ ਕੀਤੀ ਡਾਕੂਮੈਂਟਰੀ ਫ਼ਿਲਮ ''ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ'' ਨੇ ਲੋਕ ਪੱਖੀ ਮੀਡੀਏ ਅੰਦਰ ਇੱਕ ਅਸਰਦਾਰ ਥਾਂ ਬਣਾਈ ਹੋਈ ਹੈ।

21  ਸਾਲ ਦੇ ਲੰਬੇ ਅਰਸੇ ਦੌਰਾਨ ਮਹਿਲਕਲਾਂ ਦਾ ਲੋਕ ਸੰਘਰਸ਼ ਇਹ ਗੱਲ ਦਾ ਬਹੁਤ ਮਾਣ ਨਾਲ ਠੋਕ ਵਜਾਕੇ ਐਲਾਨ ਕਰਦਾ ਹੈ ਕਿ ਇਸ ਸੰਘਰਸ਼ ਵਿੱਚ ਫੰਡ ਦੇ ਰੂਪ ਵਿੱਚ ਸਭ ਤੋਂ ਵੱਧ ਯੋਗਦਾਨ ਮਿਹਨਤਕਸ਼ ਹਿੱਸਿਆਂ (ਭਾਈ ਲਾਲੋਆਂ) ਵਿੱਚੋਂ ਆਇਆ ਹੈ। ਸਰਕਾਰੀ ਫੰਡ ਦਾ ਐਕਸ਼ਨ ਕਮੇਟੀ ਕੋਲ ਇੱਕ ਧੇਲਾ ਵੀ ਨਹੀਂ ਆਇਆ ਨਾ ਹੀ ਅਸੀਂ ਸਰਕਾਰੀ ਫੰਡ ਉੱਪਰ ਕੋਈ ਟੇਕ ਰੱਖੀ। ਆਮ ਲੋਕਾਂ ਵਾਂਗ ਕੁੱਝ ਸਿਆਸਤਦਾਨਾਂ ਨੇ ਇਸ ਲੋਕ ਸੰਘਰਸ਼ ਵਿੱਚ ਯੋਗਦਾਨ ਪਾਇਆ ਹੈ। ਪਰ ਉਹ ਕੁੱਲ ਫੰਡ ਦਾ ਬਹੁਤ ਹੀ ਨਿਗੂਣਾ ਹਿੱਸਾ ਹੈ। ਐਕਸ਼ਨ ਕਮੇਟੀ ਪਾਸ ਕਿਸਾਨਾਂ-ਮੁਲਾਜ਼ਮਾਂ-ਮਜ਼ਦੂਰਾਂ ਸਮੇਤ ਹੋਰਨਾਂ ਤਬਕਿਆਂ ਦੇ ਫੰਡ ਦਾ ਇਤਨਾ ਕੁ ਰਾਖਵਾਂ ਭੰਡਾਰ ਪਿਆ ਹੈ ਕਿ ਲੋਕ ਆਗੂ ਮਨਜੀਤ ਵਾਲੇ ਕੇਸ ਦੀ ਸੁਪਰੀਮ ਕੋਰਟ ਵਿੱਚ ਪੈਰਵਾਈ ਕਰਨ ਲਈ ਕੋਈ ਤੋਟ ਨਹੀਂ ਹੈ। ਹਰ ਪੱਖੋਂ ਸਰਗਰਮੀਆਂ ਜਾਰੀ ਰੱਖਣ ਲਈ ਅੱਜ ਵੀ ਫੰਡ ਦੀ ਬਹੁਤ ਜ਼ਰੂਰਤ ਹੈ।

ਸਾਜ਼ਸ਼ਾਂ ਇੱਕ ਨਹੀਂ ਸੈਂਕੜੇ ਰਚੀਆਂ

2 ਅਗਸਤ 1997 ਨੂੰ ਐਕਸ਼ਨ ਕਮੇਟੀ ਮਹਿਲਕਲਾਂ ਦੀ ਬੁਨਿਆਦ ਰੱਖੀ ਗਈ ਸੀ। ਉਸੇ ਸਮੇਂ ਤੋਂ ਹੀ ਸਾਜਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਐਕਸ਼ਨ ਕਮੇਟੀ ਬਾਰੇ ਅਫਵਾਹਾਂ ਫੈਲਾਉਣ ਤੋਂ ਸ਼ੁਰੂ ਹੋਇਆ ਸਾਜਿਸ਼ਾਂ ਦਾ ਦੌਰ 3 ਮਾਰਚ 2001 ਨੂੰ ਦਲੀਪੇ ਦੇ ਹੋਏ ਕਤਲ ਤੋਂ ਬਾਅਦ ਵੱਡੀ ਸਾਜ਼ਿਸ਼ ਦਾ ਰੂਪ ਅਖਤਿਆਰ ਕਰ ਗਿਆ ਸੀ। ਜਦ ਸਾਡੇ ਤਿੰਨ ਐਕਸ਼ਨ ਕਮੇਟੀ ਮੈਂਬਰਾਂ ਨੂੰ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਨੇ ਵਿਉਂਤਬੱਧ ਸਾਜ਼ਿਸ਼ ਨਾਲ ਇਸ ਝੂਠੇ ਕੇਸ ਵਿੱਚ ਅੜੁੰਗ ਦਿੱਤਾ ਸੀ। ਅਦਾਲਤਾਂ ਵੀ ਇਸ ਜਾਬਰ ਪ੍ਰਬੰਧ ਦਾ ਹੀ ਹਿੱਸਾ ਹਨ ਜਿਨ੍ਹਾਂ ਸੱਚ ਨੂੰ ਦਰਕਿਨਾਰ ਕਰਕੇ ਪੁਲਿਸ ਦੀ ਝੂਠੀ ਕਹਾਣੀ ਉੱਪਰ ਮੋਹਰ ਲਾਕੇ ਲੋਕਾਂ ਵਿੱਚ ਡਰ, ਸਹਿਮ ਅਤੇ ਦਹਿਸ਼ਤ ਪੈਦਾ ਕਰਨ ਲਈ 28,30 ਮਾਰਚ 2005 ਨੂੰ ਉਮਰ ਕੈਦ ਦੀ ਸਜਾ ਸੁਣਾਕੇ ਆਪਣੇ ਲੋਕ ਵਿਰੋਧੀ ਖਾਸੇ ਦਾ ਸਬੂਤ ਦਿੱਤਾ ਸੀ। ਲੋਕ ਹਮੇਸ਼ਾ ਆਪਣੇ ਹੱਥੀਂ ਆਪਣਾ ਇਤਿਹਾਸ ਸਿਰਜਦੇ ਆਏ ਹਨ, ਮਹਿਲਕਲਾਂ ਦੀ ਧਰਤੀ ਦੇ ਵਾਰਸਾਂ ਨੇ ਵੀ ਇਤਿਹਾਸਕ ਪਦ ਚਿੰਨਾਂ ਉੱਪਰ ਚੱਲਦਿਆਂ ਲੰਮਾ ਅਰਸਾ ਬੀਤ ਜਾਣ ਦੇ ਬਾਵਜੂਦ ਦੁਸ਼ਮਣ ਦੀ ਸਾਜ਼ਿਸ਼ ਨੂੰ ਚਕਨਾਚੂਰ ਕੀਤਾ। ਵਿਸ਼ਾਲ ਲਾਮਬੰਦੀ ਰਾਹੀਂ ਸੰਘਰਸ਼ ਦਾ ਅਜਿਹਾ ਦਬਾਅ ਬਣਾਇਆ ਕਿ ਹਕੂਮਤ ਨੂੰ ਤਿੰਨ ਲੋਕ ਆਗੂਆਂ ਨੂੰ ਅਦਾਲਤ ਵੱਲੋਂ ਸੁਣਾਈ ਉਮਰ ਕੈਦ ਸਜਾ ਦਾ ਹੁਕਮ ਰੱਦ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਕੀਤਾ। ਪਰ “ਇਨਸਾਫ ਦੇ ਮੰਦਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ” ਨੂੰ ਇਹ ਲੋਕਾਸ਼ਾਹੀ ਸੱਚ ਹਜਮ ਕਰਨਾ ਔਖਾ ਸੀ। ਇਸੇ ਕਰਕੇ ਤਕਨੀਕੀ ਬਹਾਨੇ ਲੱਭ ਕੇ ਗਵਰਨਰ ਵੱਲੋਂ ਖਤਮ ਕੀਤੀ ਸਜਾ ਦਾ ਹੁਕਮ ਰੱਦ ਕਰ ਦਿੱਤਾ। ਜਿਸ ਦਾ ਸਿੱਟਾ ਇਹ ਹੈ ਕਿ ਦੋ ਲੋਕ ਆਗੂਆਂ ਦੇ ਅਦਾਲਤ ਵੱਲੋਂ ਬਰੀ ਹੋ ਜਾਣ ਤੋਂ ਬਾਅਦ ਇਕ ਲੋਕ ਆਗੂ ਮਨਜੀਤ ਧਨੇਰ ਦੀ ਬਹਾਲ ਰੱਖੀ ਉਮਰ ਕੈਦ ਸਜਾ ਵਾਲੀ ਵੱਡੀ ਚੁਣੌਤੀ ਦਰਪੇਸ਼ ਹੈ। ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਨਾਮ ਤਬਦੀਲ ਕਰਨ ਦੀ ਸਾਜ਼ਿਸ਼ ਰਚਣਾ ਦੁਸ਼ਮਣ ਦੀ ਕੋਈ ਪਹਿਲੀ ਜਾਂ ਆਖਿਰੀ ਸਾਜ਼ਿਸ਼ ਨਹੀਂ। ਇੱਕ ਵਾਰ ਪਿੱਛੇ ਹਟਣ ਤੋਂ ਬਾਅਦ ਹੇਮੂ ਬਾਣੀਏ ਵਾਲੀਆਂ ਮਨਆਈਆਂ ਕਰਕੇ ਲੋਕ ਤਾਕਤ ਦੇ ਉੱਸਰੇ ਕਿਲੇ ਨੂੰ ਪਾੜਨ ਖਿੰਡਾਉਣ ਦਾ ਭਰਮ ਪਾਲਦਾ ਸੀ।
ਦੁਸ਼ਮਣ ਸੋਚਦਾ ਸੀ ਕਿ ਅਠਾਰਾਂ ਸਾਲ ਬੀਤ ਗਏ ਹੁਣ ਸਾਡੇ ਰਾਹ ਵਿੱਚ ਰੋੜਾ ਕੌਣ ਹੈ। ਪਰ ਐਕਸ਼ਨ ਕਮੇਟੀ ਨੇ ਲੰਬੇ ਸਮੇਂ ਤੋਂ ਇਸ ਲੋਕ ਸੰਘਰਸ਼ ਨੂੰ ਜਾਰੀ ਰੱਖਣ ਦੀ ਲੋੜ ਇਸ ਕਰਕੇ ਹੀ ਮਹਿਸੂਸ ਕੀਤੀ ਕਿ ਜਿਉਂ ਹੀ ਸੰਘਰਸ਼ ਦੀ ਧਾਰ ਮੱਠੀ ਪਈ ਦੁਸ਼ਮਣ ਆਪਣੀਆਂ ਪਹਿਲੀਆਂ ਮਨਆਈਆਂ ਕਰਨ ਤੇ ਉੱਤਰੇਗਾ। ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ। ਸੰਘਰਸ਼ ਜਾਰੀ ਰਹਿਣ ਦਾ ਹੀ ਸਿੱਟਾ ਹੈ ਕਿ 21 ਸਾਲ ਤੋਂ ਜਦ ਤੋਂ ਲੋਕਾਂ ਨੇ ਸਿਰ ਜੋੜਕੇ ਸੰਘਰਸ਼ਾਂ ਦਾ ਪਿੜ ਮੱਲਿਆ ਹੈ ਦੁਸ਼ਮਣ ਟੋਲੇ ਦੀ ਜ਼ੁਰਅਤ ਨਹੀਂ ਪਈ ਕਿ ਉਹ ਕਿਸੇ ਦੀ ਧੀਅ ਭੈਣ ਵੱਲ ਕੈਰੀ ਅੱਖ ਚੁੱਕ ਕੇ ਵੀ ਵੇਖ ਸਕੇ। ਇਹ ਘਟਨਾ ਉਨ੍ਹਾਂ ਲੋਕਾਂ ਲਈ ਵੀ ਕਰਾਰਾ ਜਵਾਬ ਹੈ ਜੋ ਸੋਚਦੇ ਸਨ ਕਿ ਹੁਣ ਕੀ ਜ਼ਰੂਰਤ ਹੈ ਕਿਰਨਜੀਤ ਕੌਰ ਦੇ ਸੰਘਰਸ਼ ਨੂੰ ਜਾਰੀ ਰੱਖਣ ਦੀ। ਦੋਸ਼ੀਆਂ ਨੂੰ ਸਜਾ ਹੋ ਗਈ ਹੈ। ਪਰ ਸਲਾਮ ਹੈ 'ਭਾਈ ਲਾਲੋਆਂ ਦੇ ਵਾਰਸਾਂ' ਨੂੰ ਜਿਨ੍ਹਾਂ 1997 ਵਾਲਾ ਹੀ ਇਤਿਹਾਸ ਦੁਸ਼ਮਣ ਦੀ ਹਰ ਸਾਜ਼ਿਸ਼ ਖਿਲਾਫ ਦੁਹਰਾਇਆ ਕਿ ਦੁਸ਼ਮਣ ਨੂੰ ਮੂੰਹ ਦੀ ਖਾਣੀ ਪਈ। ਇਹ ਲੋਕ ਸੰਘਰਸ਼ ਪੰਜਾਬ ਅੰਦਰ ਹੀ ਨਹੀਂ, ਹੋਰਨਾਂ ਥਾਵਾਂ ਉੱਪਰ ਵੀ ਇੱਕ ਅਜਿਹਾ ਮੀਲ-ਪੱਥਰ ਸਾਬਤ ਹੋਇਆ ਕਿ ਇਸ ਸੰਘਰਸ਼ ਨੇ ਪਹਿਲਾਂ ਸਥਾਪਤ ਜਗੀਰੂ ਰਹਿੰਦ-ਖੂੰਹਦ ਦੀਆਂ ਕਦਰਾਂ ਕੀਮਤਾਂ ਭੰਨ ਸੁੱਟੀਆਂ। ਇਹ ਲੋਕ ਸੰਘਰਸ਼ ਅਨੇਕਾਂ ਸੰਘਰਸ਼ਾਂ ਲਈ ਇੱਕ ਚਾਣਨ ਮੁਨਾਰਾ ਬਣਿਆ ਹੈ।

ਐਕਸ਼ਨ ਕਮੇਟੀ ਨੂੰ ਸਮੇਂ ਸਮੇਂ ਉੱਤੇ ਇਸ ਗੱਲ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਕਿ ਜਦੋਂ ਕੁੱਝ ਮੁੱਠੀ ਭਰ ਲੋਕਾਂ ਵੱਲੋਂ ਇਹ ਪ੍ਰਚਾਰ ਧੁਮਾਇਆ ਜਾਂਦਾ ਹੈ ਐਕਸ਼ਨ ਕਮੇਟੀ ਹਾਕਮ ਜਮਾਤੀ ਸਿਆਸਤਦਾਨਾਂ ਦੀ ਝੋਲੀ 'ਚ ਪੈ ਗਈ ਹੈ। ਪਰ ਸੱਚਾਈ ਨੂੰ ਛੁਪਾਇਆ ਨਹੀਂ ਸਕਦਾ। ਸੱਚ ਤਾਂ ਇਹ ਹੈ ਕਿ ਐਕਸ਼ਨ ਕਮੇਟੀ ਨੇ ਟੇਕ ਹਮੇਸ਼ਾ ਲੋਕਾਂ ਉੱਤੇ ਰੱਖੀ ਹੈ/ਰੱਖੇਗੀ। ਪਰ ਸਿਆਸਤਦਾਨਾਂ ਪ੍ਰਤੀ ਪਹੁੰਚ ਕੀ ਹੋਵੇ ਇਹ ਕਾਫੀ ਗੁੰਝਲਦਾਰ ਮਸਲਾ ਹੈ। ਐਕਸ਼ਨ ਕਮੇਟੀ ਨੇ ਸਿਆਸਤਦਾਨਾਂ ਨੂੰ ਸਟੇਜ 'ਤੇ ਬੁਲਾਉਣ ਤੋਂ ਜਵਾਬ ਨਹੀਂ ਦਿੱਤਾ। ਪਰ ਨਾਲ ਦੀ ਨਾਲ ਐਕਸ਼ਨ ਕਮੇਟੀ ਦਾ ਜਾਬਤਾ ਵੀ ਬਰਕਰਾਰ ਰੱਖਿਆ ਹੈ ਕਿ ਕੋਈ ਵੀ ਸਿਆਸਤਦਾਨ ਇਸ ਸਟੇਜ ਦੀ ਵੋਟ ਮੰਗਣ ਲਈ ਵਰਤੋਂ ਨਹੀਂ ਕਰ ਸਕਦਾ। ਉਹ ਸਮਾਜਿਕ ਜਬਰ ਦੇ ਮੁੱਦੇ ਤੇ ਆਪਣੀ ਗੱਲ ਰੱਖ ਸਕਦਾ ਹੈ। ਇਸ ਸਮੇਂ ਦੋ ਪ੍ਰਚੱਲਿਤ ਰਵਾਇਤਾਂ ਹਨ ਕਿ ਇੱਕ ਤਾਂ ਸਿਆਸਤਦਾਨਾਂ ਨੂੰ ਸਟੇਜ ਦੇ ਨੇੜੇ ਹੀ ਨਾ ਫਟਕਣ ਦਿੱਤਾ ਜਾਵੇ ਦੂਜਾ ਵਿਚਾਰ ਇਹ ਹੈ ਕਿ ਆਪਣੀ ਬੁਨਿਆਦ ਨੂੰ ਭੁਲਾ ਕੇ ਸਿਆਸਤਦਾਨਾਂ ਨੂੰ ਖੁੱਲ੍ਹੀ ਕੌਡੀ ਪਾਉਣ ਦਾ ਮੌਕਾ ਦੇ ਦਿੱਤਾ ਜਾਵੇ। ਅਸਲ ਵਿੱਚ ਮਹਿਲਕਲਾਂ ਦੇ ਲੋਕ ਇਸ ਨਿਵੇਕਲੇ ਸੰਘਰਸ਼ ਨੇ ਇਨ੍ਹਾਂ ਦੋਵੇਂ ਗਲਤ ਪਹੁੰਚਾਂ ਨੂੰ ਰੱਦ ਕਰਦਿਆਂ 21 ਸਾਲ ਦੇ ਸਾਂਝੇ ਤੇ ਵਿਸ਼ਾਲ ਜ਼ਬਰ ਵਿਰੋਧੀ ਸੰਘਰਸ਼ ਸਮੇਂ ਸਿਆਸਤਦਾਨਾਂ ਨੂੰ ਜਾਬਤੇ ਵਿੱਚ ਰਹਿਕੇ ਔਰਤਾਂ ਉੱਪਰ ਹੋ ਰਹੇ ਜਬਰ ਸਬੰਧੀ ਬੋਲਣ ਲਈ ਜਾਂ ਇਹ ਕਹਿ ਲਵੋ ਲੋਕਾਂ ਦੀ ਗੱਲ ਕਹਿਣ ਲਈ ਮਜਬੂਰ ਕੀਤਾ ਹੈ।

ਮਾ. ਦਰਸ਼ਨ ਸਿੰਘ ਦੇ ਪ੍ਰੀਵਾਰ ਨੂੰ ਸਲਾਮ

ਹਾਕਮਾਂ ਨੇ ਅੱਜ ਕੱਲ੍ਹ ਪ੍ਰੀਵਾਰਾਂ ਨੂੰ ਖ੍ਰੀਦਣ ਦਾ ਨਵਾਂ ਢੰਗ ਲੱਭ ਲਿਆ ਹੈ। ਜਦ ਵੀ ਕਦੇ ਅਜਿਹਾ ਵਰਤਾਰਾ ਵਾਪਰਦਾ ਹੈ ਤਾਂ ਹਾਕਮ ਪ੍ਰੀਵਾਰ ਉੱਪਰ ਵਿੰਗੇ ਟੇਢੇ ਢੰਗਾਂ ਨਾਲ ਦਬਾਅ ਪਾਕੇ ਸਮਝੌਤਾ ਕਰਨ 'ਚ ਗਲਤਾਨ ਰਹਿੰਦੇ ਹਨ। ਇਹ ਲੋਕਾਂ ਨਾਲੋਂ ਸਬੰਧਤ ਪ੍ਰੀਵਾਰ ਨੂੰ ਨਿਖੇੜਨ ਦਾ ਨਵਾਂ ਤਰੀਕਾ ਹੈ ਕਿਉਂਕਿ ਲੋਕ ਇਹ ਸਮਝਦੇ ਹਨ ਕਿ ਪ੍ਰੀਵਾਰ ਨੇ ਸਰਕਾਰ ਕੋਲੋਂ ਰਿਆਇਤ ਹਾਸਲ ਕਰ ਲਈ ਹੈ। ਸਾਡਾ ਉਸ ਨਾਲ ਕੀ ਲਾਗਾ ਦੇਗਾ ਹੈ। ਅਜਿਹਾ ਨਹੀਂ ਕਿ ਮਾ. ਦਰਸ਼ਨ ਸਿੰਘ ਦੇ ਪ੍ਰੀਵਾਰ ਨੂੰ ਹਾਕਮਾਂ ਨੇ ਖ੍ਰੀਦਣ ਦਾ ਯਤਨ ਨਹੀਂ ਕੀਤਾ। ਜਦ ਐਕਸ਼ਨ ਕਮੇਟੀ ਦੀ ਹਾਜਰੀ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾ ਦਰਸ਼ਨ ਸਿੰਘ ਦੇ ਪ੍ਰੀਵਾਰ ਨਾਲ ਇਕੱਲਿਆਂ ਗੱਲਬਾਤ ਕਰਨ ਦੀ ਇੱਛਾ ਜਾਹਰ ਕਰਦਿਆਂ ਮੰਗ ਬਾਰੇ ਪੁੱਛਿਆ ਤਾਂ ਸ਼ਹੀਦ ਕਿਰਨਜੀਤ ਕੌਰ ਦੀ ਮਾਤਾ ਪਰਮਜੀਤ ਕੌਰ ਨੇ ਦੋ ਟੁੱਕ ਸ਼ਬਦਾਂ 'ਚ ਕਿਹਾ ਕਿ ਸਾਡੀ ਤਾਂ ਇੱਕੋ ਇੱਛਾ ਹੈ ਕਿ “ਜਿਸ ਥਾਂ ਮੇਰੀ ਧੀ ਨਾਲ ਕੁਕਰਮ ਹੋਇਆ ਹੈ, ਉਸੇ ਥਾਂ ਦੋਸ਼ੀਆਂ ਨੂੰ ਫਾਹੇ ਟੰਗ ਦਿੱਤਾ ਜਾਵੇ”। ਅਜਿਹਾ ਜਵਾਬ ਸੁਣਕੇ ਮੁੱਖ ਮੰਤਰੀ ਬਾਦਲ ਨੂੰ ਕਹਿਣਾ ਪਿਆ ਕਿ ਮੈਂ ਅਜਿਹਾ ਤਾਂ ਨਹੀਂ ਕਰ ਸਕਦਾ ਤਾਂ ਪ੍ਰੀਵਾਰ ਨੇ ਕਿਹਾ ਕਿ ਬਾਕੀ ਸਭ ਕੁੱਝ ਤਾਂ ਸਾਡੇ ਕੋਲ ਹੈ ਸਾਨੂੰ ਤੁਹਾਡੀ ਕਿਸੇ ਖੈਰਾਤ ਦੀ ਕੋਈ ਲੋੜ ਨਹੀਂ। ਉਸ ਸਮੇਂ ਤੋਂ ਅੱਜ ਤੱਕ ਮਾ.ਦਰਸ਼ਨ ਸਿੰਘ ਦਾ ਪ੍ਰੀਵਾਰ ਨਾਂ ਸਿਰਫ ਲੋਕ ਸੰਘਰਸ਼ ਨਾਲ ਹਿੱਕ ਡਾਹਕੇ ਖੜਾ ਹੈ ਸਗੋਂ ਹਰ ਸਾਲ ਸੰਘਰਸ਼ ਵਿੱਚ ਹਰ ਪੱਖੋਂ ਯੋਗਦਾਨ ਪਾਉਂਦਾ ਆ ਰਿਹਾ ਹੈ।

ਘੋਲ ਦੇ ਸਬਕ

ਇਸ ਘੋਲ ਦੀ ਅਗਵਾਈ ਕਰ ਰਹੀ ਅਗਵਾਨੂੰ ਟੁਕੜੀ ਲਈ ਇਹ ਸੰਘਰਸ਼ ਖੰਡੇ ਦੀ ਧਾਰ ਉੱਪਰ ਤੁਰਨ ਸਮਾਨ ਸੀ। ਵੱੱਡੇ ਤੇ ਖੂੰਖਾਰ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਖਿਲਾਫ ਚੱਲਦੇ ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਮੌਕੇ ਅਜਿਹੇ ਵੀ ਆਏ ਜਦੋ ਇਸ ਘੋਲ ਦੀ ਆਗੂ ਟੁਕੜੀ ਲਈ ਸਿਰੇ ਦੀ ਪਰਖ ਦੀ ਘੜੀ ਸੀ। ਜਿੱਥੇ ਮੁੱਢਲੀ ਹਾਲਾਤ ਵਿੱਚ ਦੁਸ਼ਮਣਾਨਾ ਤਿੱਕੜੀ ਨਾਲ ਸਿੱਧੇ ਮੱਥੇ ਆਢਾ ਲੈਣਾ ਮੌਤ ਨੂੰ ਮਾਸੀ ਕਹਿਣ ਦੇ ਤੁੱਲ ਸੀ। ਅਸਲ ਵਿੱਚ ਅਗਵਾਨੂੰ ਟੀਮ ਨੇ ਸਿੱਧੇ ਰੂਪ 'ਚ ਸਿਰਾਂ ਉੱਤੇ 'ਮੌਤ ਦੇ ਕੱਫਨ ਬੰਨ੍ਹਕੇ' ਸੰਘਰਸ਼ ਦੀ ਅਗਵਾਈ ਕੀਤੀ ਹੈ ਨਾਲ ਦੀ ਨਾਲ ਸਮੇਂ-ਸਮੇਂ ਉੱਪਰ ਅਗਵਾਈ ਦੇਣ ਦੇ ਮਹੱਤਵਪੂਰਨ ਰੋਲ ਉੱਪਰ ਵੀ ਸੁਚੇਤ ਪਹਿਰਾ ਦਿੱਤਾ ਹੈ। ਇਸ ਲਈ ਇਸ ਵਰਤਾਰੇ ਦੀਆਂ ਕੜੀਆਂ ਬਹੁਪਰਤੀ ਹਨ। ਇਸ ਲੋਕ ਸੰਘਰਸ਼ ਦੇ ਅਹਿਮ ਸਬਕਾਂ ਨੂੰ ਪੱਲੇ ਬੰਨ੍ਹਦਿਆਂ। ਵਿੱਖ ਦੀਆਂ ਸੰਭਾਵਨਾਵਾਂ ਪ੍ਰਤੀ ਦਰੁੱਸਤ ਰਣਨੀਤੀ ਘੜਨਾ ਕਾਫੀ ਸੋਚ ਵਿਚਾਰ ਕਰਨ ਦਾ ਮੁੱਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਕਿਸੇ ਵੀ ਮਸਲੇ ਨੂੰ ਸਤਹੀ ਤੌਰ 'ਤੇ ਹੀ ਵੇਖਦੇ ਹਨ। ਮਾਮਲੇ ਦੇ ਉਧੇੜ ਅਮਲ ਬਾਰੇ ਡੂੰਘਾਈ 'ਚ ਜਾਕੇ ਨਹੀਂ ਸੋਚਦੇ। ਕੋਈ ਇੱਕ ਮਸਲਾ ਹੱਲ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਖਤਮ ਕਰਨਾ ਲੋਚਦੇ ਹੁੰਦੇ ਹਨ ਜਦ ਕਿ ਸੱਚਾਈ ਇਹ ਹੁੰਦੀ ਹੈ ਕਿ ਬਾਹਰੀ ਤੌਰ 'ਤੇ ਦਿਖ ਰਹੇ ਮਾਮਲੇ ਦੀਆਂ ਜੜ੍ਹਾਂ ਡੂੰਘਾਈ ਨਾਲ ਨਜ਼ਰ ਮਾਰਿਆਂ ਇਸ ਪ੍ਰਬੰਧ ਦੀ ਜੜ੍ਹ ਤੱਕ ਜਾਕੇ ਲੱਭਦੀਆਂ ਹਨ। ਜਿਵੇਂ ਕਿਰਨਜੀਤ ਕੌਰ ਵਾਲੇ ਮਸਲੇ ਬਾਰੇ ਵੀ ਮਸਲੇ ਦੇ ਹੱਲ ਹੋਣ ਤੋਂ ਬਾਅਦ ਦੁਸ਼ਮਣ ਵੱਲੋਂ ਚੁਣੌਤੀ ਖੜੀ ਕਰਨ ਦਾ ਅਮਲ ਲਗਾਤਾਰ ਚੱਲ ਰਿਹਾ ਹੈ। ਇਸ ਪ੍ਰਬੰਧ ਅਧੀਨ ਅਸੀਂ ਫੌਰੀ ਅਤੇ ਅੰਸ਼ਕ ਮੰਗਾਂ ਲਈ ਉੱਠਣ ਵਾਲੇ ਲੋਕ ਸੰਘਰਸ਼ਾਂ ਰਾਹੀਂ ਅਨੇਕਾਂ ਪ੍ਰਾਪਤੀਆਂ ਕਰਾਂਗੇ ਪਰ ਪ੍ਰਬੰਧ ਉਹੀ ਹੋਣ ਕਰਕੇ ਕਿਸੇ ਨਵੇਂ ਰੂਪ 'ਚ ਸਮੱਸਿਆਵਾਂ ਫਿਰ ਉੱਠਣਗੀਆਂ। ਇਸ ਲਈ ਅੰਸ਼ਕ ਮੰਗਾਂ ਲਈ ਘੋਲਾਂ ਅੰਦਰ ਸੰਘਰਸ਼ ਕਰਦੇ ਜਾਣਾ ਇਕ ਜ਼ਰੂਰੀ ਲੋੜ ਹੈ ਪਰ ਜਿਹਨਾਂ ਕੁੱਝ ਘੋਲਾਂ ਅੰਦਰ ਜਿੱਤਾਂ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਨੂੰ ਲੋਕਾਂ ਅੰਦਰ ਸਥਾਪਤ ਕਰਨਾ ਅਤਿ ਜ਼ਰੂਰੀ ਹੈ। ਪਰ ਫ਼ੌਰੀ ਘੋਲ ਤੇ ਇਨ੍ਹਾਂ ਵਿੱਚੋਂ ਕੁੱਝ ਅੰਦਰ ਪ੍ਰਾਪਤ ਕੀਤੀਆਂ ਜਿੱਤਾਂ ਹੀ ਸਭ ਕੁੱਝ ਨਹੀਂ ਪਰ ਵਡੇਰੀ ਅਤੇ ਅਸਲ ਲੋੜ ਲੁੱਟ, ਜਬਰ ਅਤੇ ਦਾਬੇ ਵਾਲੇ ਪ੍ਰਬੰਧ ਜੋ ਵਾਰ-ਵਾਰ ਉੱਠਣ ਵਾਲੀਆਂ ਸਮੱਸਿਆਵਾਂ ਦੀ ਜੰਮਣ ਭੋਇਂ ਹੈ ਨੂੰ ਤਬਦੀਲ ਕਰਕੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਪਨਿਆਂ ਦਾ ਲੋਕਪੱਖੀ ਸਮਾਜ ਸਿਰਜਣ ਦੀ ਹੈ। ਸਮਾਜਿਕ ਜਬਰ ਖਾਸ ਕਰਕੇ ਔਰਤਾਂ ਉੱਪਰ ਵੱਧ ਰਹੇ ਜਬਰ ਨੂੰ ਠੱਲ ਪਾਉਣ ਲਈ ਅਜਿਹੇ ਲੋਕ ਸੰਘਰਸ਼ਾਂ ਨੂੰ ਲੁੱਟ-ਜਬਰ ਅਤੇ ਦਾਬੇ ਵਾਲੇ ਲੋਕ ਦੋਖੀ ਪ੍ਰਬੰਧ ਨੂੰ ਬਦਲਣ ਦੀ ਲੜਾਈ ਵਜੋਂ ਅੱਗੇ ਵਧਾਉਂਦਿਆਂ ਠੋਸ ਰਣਨੀਤੀ ਤਿਆਰ ਕਰਨ ਦੀ ਲੋੜ ਹੈ।

ਰਾਬਤਾ:  +91 8427511770

Comments

NnqLL

Medicines information. Drug Class. <a href="https://prednisone4u.top">where can i buy generic prednisone without rx</a> in Canada. All information about drug. Get information now. <a href=https://fabiomaggiore.com/la-corda-si-sta-spezzando-prepariamoci#comment-5052>All about drug.</a> <a href=https://amp.en.vaskar.co.in/translate/1?to=ru&from=en&source=Meds%20information.%20Brand%20names.%20%3Ca%20href%3D%22https%3A%2F%2Fviagra4u.top%22%3Ewhere%20to%20buy%20cheap%20viagra%20no%20prescription%3C%2Fa%3E%20in%20USA.%20Everything%20information%20about%20medicament.%20Get%20information%20now.%20%0D%0A%3Ca%20href%3Dhttp%3A%2F%2Fganz-vet.com%2Fde%2Fkonnen-sich-hunde-und-katzen-mit-dem-coronavirus-sars-cov-2-infizieren%2F%23comment-15169%3EBest%20about%20meds.%3C%2Fa%3E%20%3Ca%20href%3Dhttp%3A%2F%2Ffreeadcloud.com%2Fdetail%2Fad%2F92%3EBest%20about%20medicament.%3C%2Fa%3E%20%3Ca%20href%3Dhttp%3A%2F%2Fblog.qooza.hk%2Fyuki88622%3Feid%3D9484667%3EBest%20information%20about%20meds.%3C%2Fa%3E%20%20f11c7_f%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%20%D0%A4%D0%B8%D1%80%D0%BC%D0%B5%D0%BD%D0%BD%D1%8B%D0%B5%20%D0%BD%D0%B0%D0%B8%D0%BC%D0%B5%D0%BD%D0%BE%D0%B2%D0%B0%D0%BD%D0%B8%D1%8F.%20%3Ca%20href%3D%22https%3A%2F%2Fviagra4u.top%22%20%3E%20%D0%B3%D0%B4%D0%B5%20%D0%BA%D1%83%D0%BF%D0%B8%D1%82%D1%8C%20%D0%B4%D0%B5%D1%88%D0%B5%D0%B2%D1%83%D1%8E%20%D0%92%D0%B8%D0%B0%D0%B3%D1%80%D1%83%20%D0%B1%D0%B5%D0%B7%20%D1%80%D0%B5%D1%86%D0%B5%D0%BF%D1%82%D0%B0%3C%20%2F%20a%20%3E%20%D0%B2%20%D0%A1%D0%A8%D0%90.%20%D0%92%D1%81%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%20%D0%9F%D0%BE%D0%BB%D1%83%D1%87%D0%B8%D1%82%D0%B5%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8E%20%D0%BF%D1%80%D1%8F%D0%BC%D0%BE%20%D1%81%D0%B5%D0%B9%D1%87%D0%B0%D1%81.%20%3C%D0%B0%20href%3Dhttp%3A%2F%2Fganz-vet.com%2Fde%2Fkonnen-sich-hunde-und-katzen-mit-dem-coronavirus-sars-cov-2-infizieren%2F%23comment-15169%3E%D0%BB%D1%83%D1%87%D1%88%D0%B5%20%D0%B2%D1%81%D0%B5%D0%B3%D0%BE%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%20%3Ca%20href%3Dhttp%3A%2F%2Ffreeadcloud.com%2Fdetail%2Fad%2F92%3E%D0%BB%D1%83%D1%87%D1%88%D0%B5%D0%B5%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%2Fa%3E%20%3Ca%20href%3Dhttp%3A%20%2F%20%2F%20blog.qooza.hk%2Fyuki88622%3Feid%3D9484667%3E%D0%BB%D1%83%D1%87%D1%88%D0%B0%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%20f11c7_f>Some information about medicines.</a> <a href=http://kireevsk-crb-zdrav.ru/forums/topic/everything-information-about-medicines/>Everything information about medicines.</a> 2d24e00

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ