Fri, 06 December 2024
Your Visitor Number :-   7277452
SuhisaverSuhisaver Suhisaver

ਇਸਲਾਮ ਅਤੇ ਅਮਰੀਕੀ ਸਾਮਰਾਜ -ਐਡਵਰਡ ਸਈਦ

Posted on:- 23-04-2013

ਅੱਜ ਅਨਿਆਂ ਵਿੱਚ ਜੰਮੀਆਂ ਦਹਿਸ਼ਤ ਦੀਆਂ ਜੜ੍ਹਾਂ ਨੂੰ ਪਛਾਣਿਆ ਜਾ ਸਕਦਾ ਹੈ ਤੇ ਅੱਤਵਾਦੀਆਂ ਨੂੰ ਕਿਨਾਰੇ ਜਾਂ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ। ਦੂਸਰਿਆਂ ਦੀ ਤਬਾਹੀ ਕਿਸੇ ਵੀ ਭੱਦਰ ਸਿਆਸਤ ਲਈ ਯੋਗ ਆਧਾਰ ਨਹੀਂ ਹੋ ਸਕਦਾ।

ਜੋ ਇੱਕ ਖਾਸ ਤਰ੍ਹਾਂ ਦੀ ਦਹਿਸ਼ਤ ਦਾ ਭਾਣਾ ਨਿਊਯਾਰਕ ਅਤੇ ਥੋੜਾ ਘੱਟ ਵਾਸ਼ਿੰਗਟਨ। ਵਿੱਚ ਵਾਪਰਿਆ ਹੈ, ਉਸ ਨੇ ਅਣਦੇਖੇ, ਅਣਜਾਣੇ ਹਮਲਾਵਰਾਂ ਰਾਹੀਂ ਬਿਆਨੀ ਕਿਸੇ ਸਿਆਸੀ ਸੰਦੇਸ਼ ਦੇ ਅੱਤਵਾਦੀ ਮਿਸ਼ਨਾਂ ਅਤੇ ਵਿਵੇਕਹੀਣ ਵਿਨਾਸ਼ ਦੀ ਨਵੀਂ ਦੁਨੀਆਂ ਦਾ ਆਗਾਜ਼ ਕਰ ਦਿੱਤਾ ਹੈ। ਇਸ ਜ਼ਖਮੀ ਸ਼ਹਿਰ ਦੇ ਸ਼ਿੰਦਿਆਂ ਨੂੰ ਕਾਫ਼ੀ ਸਮੇਂ ਤੱਕ ਡਰ, ਭੈਅ ਅਤੇ ਧੱਕੇ ਦਾ ਅਹਿਸਾਸ ਰਹੇਗਾ। ਇਸ ਦੇ ਨਾਲ ਹੀ ਇਸ ਗੱਲ ਦਾ ਗਹਿਰਾ ਦੁੱਖ ਅਤੇ ਸਦਮਾ ਵੀ ਰਹੇਗਾ ਕਿ ਇੰਨਾਂ ਵਿਨਾਸ਼ ਇੰਨ ਲੋਕਾਂ ਉੱਪਰ ਬਹੁਤ ਹੀ ਬੇਦਰਦੀ ਨਾਲ ਥੋਪਿਆ ਗਿਆ।

ਨਿਯੂਯਾਰਕ ਦੇ ਲੋਕ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਰੂਡੀ ਗਿਯੁਲਯਾਨੀ ਵਰਗਾ ਘਿਰਣ ਪੈਦਾ ਕਰਨ ਵਾਲਾ ਅਤੇ ਅਣ-ਲੋੜੀਂਦੇ ਰੂਪ ਵਿੱਚ ਲੜਾਕੂ, ਇੱਥੋਂ ਤੱਕ ਪ੍ਰਤੀਗਾਮੀ ਚਿਹਰੇ ਵਾਲਾ ਮੇਅਰ ਮਿਲਿਆ ਹੈ, ਜਿਸ ਨੇ ਬੜੀ ਛੇਤੀ ਨਾਲ ਚਰਚਲ ਵਰਗਾ ਕੱਦ ਹਾਸਲ ਕਰ ਲਿਆ ਹੈ। ਸ਼ਾਂਤੀਪੂਰਨ ਅਤੇ ਬਿਨਾਂ ਕਿਸੇ ਭਾਵੁਕਤਾ ਅਤੇ ਇੱਕ ਖਾਸ ਤਰ੍ਹਾਂ ਦੀ ਦਇਆ ਨਾਲ ਉਸ ਨੇ ਸ਼ਹਿਰ ਦੀ ਬਹਾਦਰ ਪੁਲਿਸ, ਫਾਇਰ ਬਿ੍ਰਗੇਡ ਅਤੇ ਹੋਰ ਸੰਕਟਕਾਲੀਨ ਸੇਵਾਵਾਂ ਨੂੰ ਪ੍ਰਸ਼ਾਸਨਿਕ ਤਰੀਕੇ ਨਾਲ ਕੰਮ ’ਤੇ ਲਗਾਇਆ। ਭਾਵੇਂ ਰਿ ਦੁਰਭਾਗਵਸ ਇਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਜਾਨਾਂ ਦਾ ਨੁਕਸਾਨ ਵੀ ਹੋਇਆ। ਗਿਯੁਲਯਾਨੀ ਨੇ ਹੀ ਪਹਿਲੀ ਵਾਰ ਲੋਕਾਂ ਨੂੰ ਘਬਰਾਉਣ ਤੇ ਸ਼ਹਿਰ ਦੇ ਵੱਡੇ ਅਰਥ ਤੇ ਮੁਸਲਿਮ ਸਮਾਜਾਂ ’ਤੇ ਹਮਲੇ ਕਰਨ ਤੋਂ ਰੇਕੀ ਰੱਖਿਆ। ਉਨ੍ਹਾਂ ਨੇ ਹੀ ਪਹਿਲੀ ਵਾਰ ਲੋਕਾਂ ਦੇ ਮਨੋਵੇਗ ਨੂੰ ਸਹੀ ਢੰਗ ਨਾਲ ਪੇਸ਼ ਕੀਤਾ। ਉਹੀ ਪਹਿਲੇ ਆਦਮੀ ਸਨ, ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਇਸ ਹਿਲਾ ਦੇਣ ਵਾਲੀ ਵਾਰਦਾਤ ਤੋਂ ਬਾਅਦ ਸਾਧਾਰਣ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੋ। ਪਰ ਕੀ ਕੇਵਲ ਇੰਨਾ ਹੀ ਸੀ? ਰਾਸ਼ਟਰੀ ਪੱਧਰ ’ਤੇ ਟੈਲੀਵਿਜ਼ਨ ਨੇ ਉਸ ਖ਼ੌਫ਼ਨਾਕ ਮਹਾਂਕਾਲ ਨੂੰ ਹਰ ਘਰ ਵਿੱਚ ਲਗਾਤਾਰ ਅਤੇ ਜ਼ੋਰ ਦੇ-ਦੇ ਕੇ ਵਿਖਾਇਆ। ਇਸ ਨੂੰ ਬਹੁਤ ਪ੍ਰਸੰਸਾਯੋਗ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ।

ਪ੍ਰੈੱਸ ਦੀਆਂ ਜ਼ਿਆਾਤਰ ਟਿੱਪਣੀਆਂ ਨੇ, ਜਿਸ ਦੀ ਉਮੀਦ ਕੀਤੀ ਜਾਂਦੀ ਸੀ ਅਤੇ ਜਿਸ ਦਾ ਅਨੁਮਾਨ ਲਗਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜ਼ਿਆਦਾਤਰ ਅਮਰੀਕੀ ਹੀ ਮਹਿਸੂਸ ਕਰਦੇ ਹਨ? ਪਰ ਉਨ੍ਹਾਂ ਵੱਲੋਂ ਭਿਆਨਕ ਨੁਕਸਾਨ, ਕ੍ਰੋਧ, ਡਰ, ਇੱਕ ਕਮਜ਼ੋਰੀ ਦਾ ਅਹਿਸਾਸ, ਬਦਲੇ ਦੀ ਭਾਵਨਾ ਅਤੇ ਅਸੀਮਤ ਬਦਲਾ ਲਊ ਕਾਰਜ ਨੂੰ ਹੀ ਜ਼ੋਰ ਦੇ ਕੇ ਹੀ ਨਹੀਂ, ਸਗੋਂ ਵਧਾ-ਚੜਾ ਕੇ ਦੱਸਿਆ ਗਿਆ। ਦੁੱਖ ਅਤੇ ਦੇਸ਼ ਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਅਭਿਵਿਅਕਤੀਆਂ ਤੋਂ ਬਾਅਦ ਸਿਆਸਤਦਾਨਾਂ, ਸਰਕਾਰੀ ਮਾਨਤਾ ਪ੍ਰਾਪਤ  ਗਿਆਨੀਆਂ ਜਾਂ ਚਿੰਤਕਾਂ ਨੇ ਨਿਯਮਪੂਰਵਕ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਕਿਸੇ ਤਰਾਂ ਨਾਲ ਹਾਰਨਾ ਨੀਂ ਚਾਹੀਦਾ, ਜਦੋਂ ਤੱਕ ਅੱਤਵਾਦ ਦਾ ਖ਼ਾਤਮਾ ਨਹੀਂ ਹੋ ਜਾਂਦਾ ਜਾਂ ਇਹ ਅੱਤਵਾਦ ਦੇ ਵਿਰੁੱਧ ਸੰਗਰਾਮ ਹੈ।

 ਹਰ ਵਿਅਕਤੀ ਇਹੀ ਕਹਿੰਦਾ ਹੈ, ਪਰ ਉਹ ਇਹ ਨਹੀਂ ਦੱਸਦਾ ਕਿ ਕਿੱਥੇ, ਕਿਨਾਂ ਸੀਮਾਵਾਂ ਵਿੱਚ, ਕਿਨਾਂ ਠੋਸ ਉਦੇਸ਼ਾਂ ਲਈ ਇਹ ਜੰਗ ਲੜੀ ਜਾਵੇਗੀ? ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਸਿਵਾਏ ਅਸਪੱਸ਼ਟ ਇਸ਼ਾਰਿਆਂ ਦੇ ਕਿ ਪੱਛਮੀ ਏਸ਼ੀਆ ਅਤੇ ਇਸਲਾਮ ਵੀ ਉਹੀ ਹਨ, ਜਿਸ ਦੇ ਵਿਰੁੱਧ ਅਸੀਂ ਹਾਂ ਅਤੇ ਅੱਤਵਾਦ ਨੂੰ ਹਰ ਹੀਲੇ ਖ਼ਤਮ ਕਰ ਦਿੱਤੇ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਨਿਰਾਸ਼ ਕਰਨ ਵਾਲੀ ਗੱਲ ਇਹ ਹੈ ਕਿ ਵਿਸ਼ਵ ਵਿੱਚ ਅਮਰੀਕਾ ਦੀ ਭੂਮਿਕਾ ਬਾਰੇ ਅਤੇ ਇਨਾਂ ਦੋ ਧਰੁਵਾਂ ਤੋਂ ਪਰੇ ਦੇ ਜਟਿਲ ਯਥਾਰਥ ਬਾਰੇ, ਜਿਸ ਨੇ ਇੰਨੇ ਸਮੇਂ ਤੱਕ ਬਾਕੀ ਦੁਨੀਆਂ ਨੂੰ ਆਮ ਅਮਰੀਕੀ ਦਿਮਾਗ ਵਿੱਚੋਂ ਅਤਿਅੰਤ ਦੂਰ ਹੀ ਨਹੀਂ ਰੱਖਿਆ, ਬਲਕਿ ਕਾਫ਼ੀ ਹੱਦ ਤੱਕ ਨੇੜੇ ਆਉਣ ਹੀ ਨਹੀਂ ਦਿੱਤਾ, ਇਸ ਦੇ ਸਿੱਧੇ ਤੌਰ ’ਤੇ ਜੁੜੇ ਹੋਣ ਤੇ ਵਿਚਾਰ ਕਰਨ ਬਾਰੇ ਜ਼ਰਾ ਵੀ ਸਮਾਂ ਨਹੀਂ ਲਗਾਇਆ ਜਾਂਦਾ। ਤੁਸੀਂ ਸੋਚਦੇ ਹੋਵੋਗੇ ਕਿ ਅਮਰੀਕਾ ਲਗਭਗ ਸਗਾਤਾਰ ਯੁੱਧ ਵਿੱਚ ਉਲਝੀ ਮਹਾਂਸ਼ਕਤੀ ਦੀ ਤਰਾਂ ਸੁੱਤਾ ਹੋਇਆ ਮਹਾਂਬਲੀ ਸੀ ਅਤੇ ਜਾਂ ਫਿਰ ਇਸਲਾਮਿਕ ਪ੍ਰਭਾਵ ਖੇਤਰ ਵਿੱਚ ਕਿਸੇ ਤਰਾਂ ਦੇ ਸੰਘਰਸ਼ ਵਿੱਚ ਉਲਝਿਆ ਹੋਇਆ ਸੀ। ਓਬਾਮਾ ਬਿਨ ਲਾਦੇਨ ਦਾ ਨਾਂ ਅਤੇ ਚਿਹਰਾ, ਹੈਰਾਨ ਕਰਨ ਵਾਲੀ ਹੱਦ ਤੱਕ ਅਮਰੀਕੀਆਂ ਲਈ ਜਾਣੂ ਹੋ ਚੁੱਕਾ ਹੈ। ਅਮਰੀਕੀ ਹਾਕਮ ਇਹ ਵੀ ਭੁਲਾ ਦਿੰਦੇ ਹਨ ਕਿ  ਲਾਦੇਨ ਅਤੇ ਉਸ ਦੇ ਸਾਥੀਆਂ ਦਾ, ਸਮੂਹਿਕ ਕਲਪਨਾ ਦੀ ਦੁਨੀਆਂ ਵਿੱਚ ਜੋ ਕੁਝ ਵੀ ਨਿੰਦਣਯੋਗ ਅਤੇ ਘ੍ਰਿਣਾਯੋਗ ਹੈ, ਉਸ ਦਾ ਸਥਾਈ  ਪ੍ਰਤੀਕ ਬਣਨ ਤੋਂ ਪਹਿਲਾਂ ਵੀ ਅਸਲ ਵਿੱਚ ਕੋਈ ਇਤਿਹਾਸ ਹੋਵੇਗਾ। ਸਿੱਟੇ ਵੱਜੋਂ ਸਮੂਹਿਕ ਲੋਕਾਂ ਦੇ ਮਨੋਵੇਗ ਨੂੰ ਯੁੱਧ ਦੀ ਮੰਗ ਵੱਲ ਮੋੜ ਦਿੱਤਾ ਜਾਂਦਾ ਹੈ।

ਉਨ੍ਹਾਂ ਦਾ ਇਹ ਮਨੋਰਥ ਸਿੱਧੇ ਤੌਰ ’ਤੇ ਕੈਪਟਨ ਅਹਾਬ ਦੇ ਮਾਬੀਡਿਕ ਦਾ ਪਿੱਛਾ ਕਰਨ ਰਾਹੀਂ ਪੂਰਾ ਹੁੰਦਾ ਹੈ, ਨਾ ਕਿ ਇਹ ਦਿਖਾਉਣ ਵਿੱਚ ਕਿ ਇੱਕ ਸਾਮਰਾਜਵਾਦੀ ਤਾਕਤ ਪਹਿਲੀ ਵਾਰ ਆਪਣੇ ਦੇਸ਼ ਵਿੱਚ ਹੀ ਘਾਇਲ ਹੋ ਕੇ ਯੋਜਨਾਬੱਧ ਤਰੀਕੇ ਨਾਲ ਆਪਣੇ ਹਿੱਤਾਂ ਨੂੰ ਸਾਧਨ ਤੇ ਸਾਂਭਣ ਵਿੱਚ ਲੱਗੀ ਹੋਈ ਹੈ। ਇਹ ਅਚਾਨਕ ਹੀ ਨਵੇਂ ਸਿਰੇ ਤੋਂ ਇੱਕ ਨਿਸ਼ਚਤ ਸੰਘਰਸ਼ ਦਾ ਖਾਕਾ ਬਣ ਗਿਆ ਹੈ, ਜਿਸ ਦੀ ਕੋਈ ਸਪੱਸ਼ਟ ਸੀਮਾ ਨਹੀਂ ਹੈ ਜਾਂ ਜਿਸ ਦੇ ਨਜ਼ਰ ਆ ਰਹੇ ਹੀਰੋ ਨਹੀਂ ਹਨ। ਸ਼ਕਤੀਸ਼ਾਲੀ ਪ੍ਰਤੀਕਾਂ ਅਤੇ ਦੇਸ਼ ਵਿਨਾਸ਼ਕਾਰੀ ਦਿ੍ਰਸ਼ਾਂ ਨੂੰ ਭਵਿੱਖ ਦੇ ਨਤੀਜਿਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸ਼ਬਦ ਅਡੰਬਰ ਰਾਹੀਂ ਅਨਸ਼ਾਸ਼ਨ ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ।

ਇਸ ਸਮੇਂ ਅਜਿਹੀ ਸਥਿਤੀ ਬਾਰੇ  ਬੇਹੱਦ ਸਮਝਦਾਰੀ ਦੀ ਲੋੜ ਹੁੰਦੀ ਹੈ, ਨਾ ਕਿ ਢੋਲ ਪਿੱਟਣ ਦੀ। ਜਾਰਜ ਬੁੱਸ਼ ਅਤੇ ਉਸ ਦੇ ਸਾਥੀ ਬਾਅਦ ਵਾਲੀ ਨਹੀਂ, ਬਲਕਿ ਪਹਿਲੀ ਸਥਿੀ ਚਾਹੁੰਦੇ ਹਨ। ਇਸਲਾਮਿਕ ਅਤੇ ਅਰਬ ਦੁਨੀਆਂ ਵਿੱਚ ਅਮਰੀਕੀ ਸਰਾਰ ਦਾ ਮਤਲਬ ਹੀ ਦੰਭੀ ਤਾਕਤ ਹੈ, ਜੋ ਪਣਾ ਦੰਭਪੂਰਣ ਉਦਾਰ ਸਮਰਥਨ ਇਜ਼ਰਾਈਲ ਨੂੰ ਹੀ ਨਹੀਂ, ਬਲਕਿ ਦਮਨਕਾਰੀ ਅਰਬ ਰਾਜਾਂ ਨੂੰ ਵੀ ਦਿੰਦੀ ਹੈ। ਇਹ ਸਰਕਾਰ ਗ਼ੈਰ-ਸੰਪ੍ਰਦਾਇਕ ਅੰਦੋਲਨਾਂ ਅਤੇ ਪ੍ਰੇਸ਼ਾਨ ਲੋਕਾਂ ਨਾਲ ਸੰਵਾਦ ਦੀ ਸੰਭਾਵਨਾ ਤੱਕ ਅਣ-ਮੰਨਿਆ ਵਾਲਾ ਰਵੱਈਆ ਹੀ ਅਖ਼ਤਿਆਰ ਕਰ ਰਹੀ ਹੈ। ਇਸ ਸੰਦਰਭ ਵਿੱਚ ਅਮਰੀਕੀ ਵਿਰੋਧ ਆਧੁਨਿਕਤਾ ਪ੍ਰਤੀ ਪੂਰਨ ਨਫ਼ਰਤ ਜਾਂ ਤਕਨੀਕ ਨਾਲ ਘਿ੍ਰਣਾ ’ਤੇ ਆਧਾਰਤ ਨਹੀਂ ਹੈ, ਬਲਕਿ ਇਹ ਤਾਂ ਵੱਖ-ਵੱਖ ਦੇਸ਼ਾਂ ਵਿੱਚ ਉਸ ਦੀ ਠੋਸ ਦਖ਼ਲ-ਅੰਦਾਜ਼ੀ ਕਾਰਨ ਹੋਏ ਕਈ ਤਰਾਂ ਦੇ ਵਿਨਾਸ਼ ਕਰਕੇ ਹੈ। ਇਰਾਕੀ ਜਨਤਾ ਦੇ ਮਾਮਲੇ ਵਿੱਚ ਅਮਰੀਕਾ ਦੁਆਰਾ ਲਗਾਈਆਂ ਗਈਆਂ ਰੋਕਾਂ ਨਾਲ ਪੈਦਾ ਹੋਣ ਵਾਲੇ ਕਸ਼ਟਾਂ ਅਤੇ ਫਲਸਤੀਨੀ ਇਲਾਕਿਆਂ ’ਤੇ ਕੁਝ ਸਾਲ ਪਹਿਲਾਂ ਕੀਤੇ ਗਏ ਕਬਜ਼ਿਆਂ ਨੂੰ ਦਿੱਤੇ ਸਮਰਥਨ ਦੇ ਤੱਥਾਂ ਦੇ ਸਿੱਟੇ ਵਜੋਂ ਵੀ ਹੈ। ਹੁਣ ਇਜ਼ਰਾਇਲ ਵੀ ਆਪਣੀ ਸੈਨਿਕ ਕਾਰਵਾਈ ਅਤੇ ਫਲਸਤੀਨੀਆਂ ਦੇ ਦਮਨ ਨੂੰ ਤੇਜ਼ ਕਰਕੇ ਬੇਸ਼ਰਮੀ ਨਾਲ ਅਮਰੀਕੀ ਦੁਰਘਟਨਾ ਨੂੰ ਕੈਸ਼ ਕਰਨ ਵਿੱਚ ਲੱਗਾ ਹੋਇਆ ਹੈ।

ਰਾਜਨੀਤਿਕ ਲਫ਼ਾਜ਼ੀ ਨੇ ‘ਅੱਤਵਾਦ’ ਅਤੇ ‘ਸੁਤੰਤਰਤਾ’ ਵਰਗੇ ਸ਼ਬਦਾਂ ਨੂੰ ਫੈਲਾ ਕੇ ਇਨਾਂ ਤੱਥਾਂ ਨੂੰ ਕਿਨਾਰੇ ਕਰ ਦਿੱਤਾ ਹੈ, ਜਦੋਂ ਕਿ ਸੱਚ ਇਹ ਹੈ ਕਿ ਇਸ ਤਰਾਂ ਦੇ ਵੱਡੇ ਪੈਮਾਨੇ ’ਤੇ ਅਪ੍ਰਤੱਖ ਰੂਪ ਵਿੱਚ ਕੁਝ ਨੀਵੇਂ ਪੱਧਰ ਦੇ ਭੌਤਿਕ ਲਾਭ ਛੁਪੇ ਹੋਏ ਹਨ। ਜਿਵੇਂ ਭੇਦ-ਭਾਵ ਦਾ ਪ੍ਰਭਾਵ ਹੈ ਅਤੇ ਯਹੂਦੀ ਲਾਭੀ ਹੁਣ ਪੂਰੇ ਪੱਛਮੀ ਏਸ਼ੀਆ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਇਸਲਾਮ ਪ੍ਰਤੀ ਯੁੱਗਾਂ ਪੁਰਾਣੀ ਅਸਹਿਣਸ਼ੀਲਤਾ ਅਤੇ ਅਗਿਆਨ ਹਰ ਦਿਨ ਨਵੇਂ ਰੂਪ ਲੈ ਰਿਹਾ ਹੈ। ਇਨ੍ਹਾਂ ਸਥਿਤੀਆਂ ਪ੍ਰਤੀ ਬੌਧਿਕ ਜ਼ਿੰਮੇਦਾਰੀ ਹੋਰ ਵੀ ਜ਼ਿਆਦਾ ਵਿਵੇਕ ਦੀ ਮੰਗ ਕਰਦੀ ਹੈ। ਨਿਸ਼ਚਿਤ ਹੀ ਅਮਰੀਕਾ ਵਿੱਚ ਦਹਿਸ਼ਤ ਹੈ ਅਤੇ ਲਗਭਗ ਹਰ ਸੰਘਰਸ਼ਸ਼ੀਲ ਆਧੁਨਿਕ ਅੰਦੋਲਨ ਕਿਸੇ ਨਾ ਕਿਸੇ ਪੱਧਰ ’ਤੇ ਹਿੰਸਾ ’ਤੇ ਨਿਰਭਰ ਰਿਹਾ ਹੈ। ਇਹ ਨੈਲਸਨ ਮੰਡੇਲਾ ਦੀ ਏਐਨਸੀ ’ਤੇ ਵੀ ਓਨਾ ਹੀ ਲਾਗੂ ਹੁੰਦਾ ਹੈ, ਜਿਨਾਂ ਕਿ ਕਿਸੇ ਹੋਰ ਉੱਪਰ। ਇਸ ਵਿੱਚ ਯਹੂਦੀਆਂ ਦਾ ਅੰਦੋਲਨ ਵੀ ਸ਼ਾਮਲ ਹੈ। ਇਸ ਅੰਦੋਲਨ ਉੱਪਰ ਵੀ ਅਸੁਰੱਖਿਅਤ ਨਾਗਰਿਕਾਂ ’ਤੇ ਐਫ-16 ਅਤੇ ਹੈਲੀਕਾਪਟਰ ਗਨਸ਼ਿਪ ਨਾਲ ਬੰਬਾਰੀ ਕਰਨ ਵਿੱਚ ਉਹੀ ਸੰਰਚਨਾ ਅਤੇ ਪ੍ਰਭਾਵ ਹੈ, ਜੋ ਵੱਧ ਪ੍ਰੰਪਰਾਗਤ ਰਾਸ਼ਟਰਵਾਦੀ ਅੱਤਵਾਦ ਵਿੱਚ । ਹਰ ਤਰਾਂ ਦੇ ਅੱਤਵਾਦ ਦੀ ਬੁਰਾਈ ਇਹ ਹੈ ਕਿ ਇਸ ਨੂੰ ਧਰਮ ਅਤੇ ਸਿਆਸਤ ਦੀਆਂ ਅਪ੍ਰਤੱਖ ਅਤੇ ਖੰਡਿਤ ਮਿੱਥਾਂ ਨਾਲ ਜੋੜਿਆ ਜਾਂਦਾ ਹੈ। ਇਸ ਤਰਾਂ ਇਹ ਇਤਿਹਾਸ ਅਤੇ ਸਮਝਦਾਰੀ ਤੋਂ ਦੂਰ ਹੁੰਦਾ ਜਾਂਦਾ ਹੈ। ਇੱਥੇ ਹੀ ਧਰਮ-ਨਿਰਪੱਖ ਚੇਤਨਾ ਨੂੰ (ਉਹ ਅਮਰੀਕਾ ਹੋਵੇ ਜਾਂ ਪੱਛਮੀ ਏਸ਼ੀਆ) ਸਾਹਮਣੇ ਲਿਆਉਣ ਦੀ ਲੋੜ ਹੈ। ਕੋਈ ਵੀ ਉਦੇਸ਼, ਕੋਈ ਵੀ ਈਸ਼ਵਰ, ਕੋਈ ਵੀ ਅਮੂਰਤ ਵਿਚਾਰ ਮਾਸੂਮਾਂ ਦੇ ਕਤਲੇਆਮ ਨੂੰ ਸਹੀ ਨਹੀਂ ਠਹਿਰਾ ਸਕਦਾ। ਵਿਸ਼ੇਸ਼ ਕਰਕੇ ਉਦੋਂ, ਜਦੋਂ ਇੱਕ ਛੋਟਾ ਜਿਹਾ ਗੁੱਟ ਇਸ ਤਰਾਂ ਦੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹੋਵੇ ਅਤੇ ਬਿਨਾਂ ਲੋਕਮਤ ਦੇ ਸਮਰਥਨ ਦੇ ਮਹਿਸੂਸ ਕਰਦਾ ਹੋਵੇ ਕਿ ਉਹ ਮਹਾਨ ਉਦੇਸ਼ ਦੀ ਅਗਵਾਈ ਕਰ ਰਿਹਾ ਹੈ।

ਇਸ ਤੋਂ ਇਲਾਵਾ ਚਾਹੇ ਮੁਸਲਮਾਨ ਇਸ ’ਤੇ ਕਿਨਾਂ ਵੀ ਲੜਨ, ਇਸਲਾਮ ਇੱਕ ਹੀ ਨਹੀਂ, ਬਲਕਿ ਇਸਲਾਮ ਕਈ ਤਰ੍ਹਾਂ ਨੇ, ਜਿਸ ਤਰਾਂ ਅਮਰੀਕਾ ਕਈ ਤਰਾਂ ਦੇ ਹਨ। ਵਿਭਿੰਨਤਾਵਾਂ ਹਰ ਪ੍ਰੰਪਰਾ, ਧਰਮ ਜਾਂ ਸ਼ਟਰ ਦਾ ਯਥਾਰਥ ਹੁੰਦੀਆਂ ਹਨ। ਭਾਵੇਂ ਕੁਝ ਕੁ ਲੋਕਾਂ ਨੇ ਫਜ਼ੂਲ ਹੀ ਆਪਣੇ ਚਾਰੇ ਪਾਸੇ ਸੀਮਾਵਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਸਮੂਹ ਦੇ ਲੋਕਾਂ ਨੂੰ ਕੱਸ ਕੇ ਬੰਨਿਆ ਹੋਇਆ ਹੈ।
ਇਸ ’ਤੇ ਵੀ ਇਤਿਹਾਸ ਕਈ ਗੁਣਾ ਵੱਧ ਜਟਿਲ ਅਤੇ ਵਿਰੋਧਾਭਾਸੀ ਹੈ ਕਿ ਬੜਬੋਲੇ ਨੇਤਾ ਇਸ ਦੀ ਅਗਵਾਈ ਕਰ ਸਕਣ, ਜੋ ਆਪੇ ਸਮਾਜ ਦੀ, ਆਪਣੇ ਸਮਰਥਕਾਂ ਤੇ ਵਿਰੋਧੀਆਂ ਦੇ ਦਾਅਵਿਆਂ ਨਾਲੋਂ ਕਈ ਗੁਣਾਂ ਘੱਟ ਅਗਵਾਈ ਕਰਦੇ ਹਨ। ਅੱਜ ਧਾਰਮਿਕ ਅਤੇ ਨੈਤਿਕ ਰੂੜੀਵਾਦੀਆਂ ਦੀ ਸਮੱਸਿਆ ਇਹ ਹੈ ਕਿ ਉਹ ਕ੍ਰਾਂਤੀ ਅਤੇ ਪ੍ਰਤੀਰੋਧ ਵਾਲੇ ਵਿਚਾਰ ਰੱਖਦੇ ਹਨ। ਇਨਾਂ ਵਿਚਾਰਾਂ ਵਿੱਚ ਮਰਨਾ ਅਤੇ ਮਾਰਨਾ ਸ਼ਾਮਿਲ ਹੈ। ਇਹ ਆਦਮਖੋਰ ਵਿਚਾਰ ਉੱਚ-ਤਕਨੀਕੀ ਅਤੇ ਕਰੂਰ ਅੱਤਵਾਦ ਦੇ ਬਦਲੇ ਦੇ ਉਦੇਸ਼, ਜੋ ਸੰਤੋਸ਼ਜਨਕ ਲੱਗਦੇ ਹਨ, ਉਨਾਂ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ।

ਨਿਊਯਾਰਕ ਅਤੇ ਵਾਸ਼ਿੰਗਟਨ ਦੇ ਆਤਮਘਾਤੀ ਹਤਿਆਰੇ ਮੱਧ-ਵਰਗ ਦੇ ਸਿੱਖਿਅਤ ਲੋਕ ਲੱਗਦੇ ਹਨ, ਨਾ ਕਿ ਗ਼ਰੀਬ ਸ਼ਰਨਾਰਥੀ। ਸਮਝਦਾਰ ਅਗਵਾਈ ਸਿੱਖਿਆ, ਲੋਕ ਅੰਦੋਲਨਾਂ ਅਤੇ ਧੀਰਜਵਾਨ ਸੰਗਠਨਾਂ ਰਾਹੀਂ ਹੋਣੀ ਚਾਹੀਦੀ ਹੈ। ਪਰ ਗ਼ਰੀਬ ਤੇ ਬੇਸਹਾਰਾ ਲੋਕ, ਇਸ ਤਰਾਂ ਦੇ ਭਿਆਨਕ ਮਾਡਲਾਂ ਦੁਆਰਾ ਚਮਤਕਾਰੀ ਵਿਚਾਰਾਂ ਅਤੇ ਤੁਰਤ-ਫੁਰਤ ਦੇ ਖੂਨੀਂ ਹੱਲ ਦੇ ਲਾਲਚਾਂ ਵਿੱਚ ਠੱਗੇ ਜਾਂਦੇ ਹਨ। ਇਹ ਵਿਚਾਰ ਉੱਚ-ਧਾਰਮਿਕ ਸ਼ਬਦਾਵਲੀ ਵਿੱਚ ਲਪੇਟ ਕੇ ਪੇਸ਼ ਕੀਤੇ ਜਾਂਦੇ ਹਨ।

ਦੂਜੇ ਪਾਸੇ ਅਪਾਰ ਸੈਨਿਕ ਅਤੇ ਆਰਥਿਕ ਤਾਕਤ, ਸਮਝਦਾਰੀ ਜਾਂ ਨੈਤਿਕ ਸਮਝਦਾਰੀ ਦੀ ਗਰੰਟੀ ਨਹੀਂ ਹੈ। ਵਰਤਮਾਨ ਸੰਕਟ ਵਿੱਚ ‘ਅਮਰੀਕਾ’ ਦੂਰ ਕਿਤੇ ਲੰਮੇਂ ਯੁੱਧ ਦੀ ਤਿਆਰੀ ਲਈ ਕਮਰਕੱਸ ਰਿਹਾ ਹੈ। ਉਹ ਆਪਣੇ ਮਿੱਤਰ ਦੇਸ਼ਾਂ ਦੇ ਸਾਥ ਰਾਹੀਂ ਉਨਾਂ ਨੂੰ ਬਹੁਤ ਹੀ ਅਨਿਸ਼ਚਿਤ ਸ਼ਰਤਾਂ ਅਤੇ ਅਸਪੱਸ਼ਟ ਮੰਜ਼ਿਲਾਂ ਵੱਲ ਧੱਕ ਰਿਹਾ ਹੈ। ਉਸ ਨੂੰ ਮਾਨਵੀ ਸੁਰ ਬਿਲਕੁਲ ਸੁਣਾਈ  ਹੀ ਨਹੀਂ ਦੇ ਰਹੀ। ਸਾਨੂੰ ਉਨਾਂ ਕਾਲਪਨਿਕ ਵਿਚਾਰਧਾਰਾਵਾਂ ਤੋਂ ਵਾਪਸ ਮੁੜਨ ਦੀ ਲੋੜ ਹੈ, ਜੋ ਮਨੁੱਖ ਨੂੰ ਇੱਕ-ਦੂਜੇ ਤੋਂ ਅਲੱਗ ਕਰਦੀਆਂ ਹਨ। ਸਾਨੂੰ ਲੇਬਲਾਂ ਦਾ ਪੁਨਰ-ਨਿਰੀਖਣ ਕਰਨਾ ਚਾਹੀਦਾ ਹੈ। ਮੌਜੂਦਾ ਸੀਮਤ ਸਾਧਨਾਂ ਉੱਪਰ ਪੁਨਰ-ਵਿਚਾਰ ਰਨਾ ਚਾਹੀਦਾ ਹੈ। ਮੌਜੂਦਾ ਸੀਮਤ ਸਾਧਨਾਂ ਉਪਰ-ਪੁਨਰ-ਵਿਚਾਰ ਕਰਨਾ ਚਾਹੀਦਾ ਹੈ। ਆਪਣੀ ਨੀਯਤ ਨੂੰ ਇੱਕ-ਦੂਸਰੇ ਨਾਲ ਸਾਂਝਾ ਕਰਨ ਦਾ ਨਿਰਣਾ ਕਰਨਾ ਚਾਹੀਦਾ ਹੈ, ਜਿਵੇਂ ਕਿ ਸੰਸ�ਿਤੀਆਂ, ਯੁੱਧ ਦੇ ਫੰਕਾਰਿਆਂ ਅਤੇ ਸੰਪ੍ਰਦਾਇਕਤਾ ਦੇ ਬਾਵਜੂਦ ਕਰਦੀਆਂ ਆਈਆਂ ਹਨ।
‘ਇਸਲਾਮ’ ਅਤੇ ‘ਪੱਛਮ’ ਅੱਖਾਂ ਬੰਦ ਕਰਕੇ ਨਕਲ ਕਰਨ ਤੇ ਸਾਫ਼ ਤੌਰ ’ਤੇ ਨਾਕਾਫ਼ੀ ਬੈਨਰ (ਝੰਡੇ) ਹਨ। ਕੁਝ ਲੋਕ ਇਨਾਂ ਬੈਨਰਾਂ ਪਿੱਛੇ ਦੌੜਨਗੇ। ਪਰ ਆਉਣ ਵਾਲੀਆਂ ਪੀੜੀਆਂ ਲਈ ਸੋਚੇ ਵਿਚਾਰੇ ਬਿਨਾਂ, ਸਮੇਂ ਨੂੰ ਵਿਚਾਰੇ ਬਿਨਾਂ, ਇਸ ਪੀੜ ਨੂੰ ਸਹਿਣ ਤੋਂ ਬਿਨਾਂ ਅਨਿਆਂ ਅਤੇ ਦਮਨ ਦੀ ਇੱਕ-ਦੂਸਰੇ ’ਤੇ ਨਿਰਭਰਤਾ ਨੂੰ ਪਹਿਚਾਣੇ ਬਿਨਾਂ, ਇੱਕ ਸਮੂਹਿਕ ਉਦਾਰ ਅਤੇ ਗਿਆਨ ਬਿਨਾਂ ਆਪਣੇ ਆਪ ਨੂੰ ਲੰਬੀਆਂ ਲੜਾਈਆਂ ਵਿੱਚ ਘਸੀਟਣਾ ਲਾਜ਼ਮੀ ਹੋਣ ਦੀ ਥਾਂ ਨਿਰੰਕੁਸ਼ ਵੱਧ ਲੱਗਦਾ ਹੈ। ਦੂਸਰਿਆਂ ਦਾ ਦਾਨਵੀਕਰਨ ਕਿਸੇ ਵੀ ਸ਼ਾਲੀਨ ਸਿਆਸਤ ਲਈ ਨਿਸ਼ਚਿਤ ਆਧਾਰ ਨਹੀਂ ਹੋ ਸਕਦਾ। ਘੱਟੋ-ਘੱਟ ਅਜੋਕੇ ਸਮੇਂ ਵਿੱਚ ਤਾਂ ਨਹੀਂ। ਜਦੋਂ ਅੱਜ ਅਮਿਆਂ ਵਿੱਚ ਜੰਮੀਆਂ ਦਹਿਸ਼ਤ ਦੀਆਂ ਜੜਾਂ ਨੂੰ ਪਹਿਚਾਣਿਆ ਜਾ ਸਕਦਾ ਹੈ ਅਤੇ ਅੱਤਵਾਦੀਆਂ ਨੂੰ ਕਿਨਾਰੇ ਜਾਂ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ। ਇਸ ਲਈ ਧੀਰਜ ਅਤੇ ਸਿੱਖਿਆ ਦੀ ਲੋੜ ਹੈ, ਪਰ ਇਹੀ ਬਿਹਤਰ ਨਿਵੇਸ਼ ਹੈ ਬਜਾਏ ਇਸ ਦੇ ਕਿ ਹੋਰ ਵੱਡੀ ਮਾਤਰਾ ਵਿੱਚ ਹਿੰਸਾ ਅਤੇ ਪੀੜ ਪੈਦਾ ਕਰਨ ਦੇ ਚੱਕਰਾਂ ਵਿੱਚ ਫਸਿਆ ਜਾਵੇ।

ਅਨੁਵਾਦਕ : ਡਾ. ਭੀਮ ਇੰਦਰ ਸਿੰਘ
ਸੰਪਰਕ: 98149-02040

   

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ