Wed, 04 December 2024
Your Visitor Number :-   7275440
SuhisaverSuhisaver Suhisaver

ਸਤਾਲਿਨ-ਹਿਟਲਰ ਯੁੱਧ ਸੰਧੀ ਅਤੇ ਕੌਮਾਂਤਰੀ ਪ੍ਰੋਲੇਤਾਰੀਆ-ਰਾਜੇਸ਼ ਤਿਆਗੀ

Posted on:- 22-10-2014

suhisaver

ਅਨੁਵਾਦਕ-ਰਜਿੰਦਰ

13 ਅਗਸਤ 1939 ਨੂੰ ਹਿਟਲਰ ਅਤੇ ਸਤਾਲਿਨ ਦਰਮਿਆਨ ਯੁੱਧ ਸੰਧੀ ਸੰਪਨ ਹੋਈ, ਜਿਸ 'ਚ ਪੋਲੈਂਡ ਅਤੇ ਬਾਲਟਿਕ ਇਲਾਕੇ ਅਤੇ ਫਿਰ ਯੂਰਪ ਨੂੰ ਜਰਮਨੀ ਅਤੇ ਸੋਵੀਅਤ ਸੰਘ ਦਰਮਿਆਨ ਵੰਡਣ ਦਾ ਪ੍ਰਬੰਧ ਸੀ, ਇਸ ਸੰਧੀ ਮੁਤਾਬਿਕ ਹਿਟਲਰ ਨੂੰ ਪੱਛਮੀ ਪੈਲੋਂਡ ਅਤੇ ਲਿਥੁਆਨਿਆ ਅਤੇ ਸਤਾਲਿਨ ਨੂੰ ਪੂਰਬੀ ਪੈਲੋਂਡ, ਲਾਟਵੀਆ ਅਤੇ ਐਸਟੋਨੀਆ 'ਤੇ ਕਬਜ਼ਾ ਕਰਨਾ ਸੀ, ਇਸ ਸੰਧੀ ਤਹਿਤ 1 ਸਿੰਤਬਰ ਨੂੰ ਹਿਟਲਰ ਅਤੇ 17 ਸਿਤੰਬਰ ਨੂੰ ਸਤਾਲਿਨ ਨੇ ਪੈਲੋੱਡ 'ਤੇ ਹਮਲਾ ਕਰਕੇ ਉਸਨੂੰ ਆਪਸ 'ਚ ਵੰਡ ਲਿਆ।

ਇਸ ਹਮਲੇ ਨੇ ਦੂਜੀ ਸੰਸਾਰ ਜੰਗ ਦਾ ਬਿਗੁਲ ਵਜਾ ਦਿੱਤਾ, ਜਿਸ 'ਚ ਲਗਭਗ ਸੱਤ ਕਰੋੜ ਲੋਕ ਮਾਰੇ ਗਏ, ਜਰਮਨੀ 'ਚ ਹਿਟਲਰ ਦਾ ਉਭਾਰ, ਸਿੱਧੇ-ਸਿੱਧੇ ਸਤਾਲਿਨ ਅਧੀਨ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਸੀ, ਸਤਾਲਿਨ ਨੇ 1931 'ਚ ਹੀ ਫਾਸਿਸਟਾਂ ਨਾਲ਼ ਲੜਨ ਦੇ ਬਜਾਏ ਜਰਮਨ ਕਮਿਊਨਿਸਟ ਪਾਰਟੀ ਨੂੰ ਫਾਸਿਸਟਾਂ ਨਾਲ਼ ਰਲ ਕੇ, ਬੁਰਜੂਆ ਜਮਹੂਰੀ ਸਰਕਾਰ ਵਿਰੁੱਧ 'ਰੇਡ ਰੇਫਰੇਂਡਮ' ਦੇ ਨਾਂ 'ਤੇ ਸਯੁਕਤ ਮੋਰਚਾ ਬਣਾਉਣ ਦਾ ਨਿਰਦੇਸ਼ ਦਿੱਤਾ, ਸਤਾਲਿਨ ਨੇ ਸ਼ੋਸ਼ਲ-ਡੈਮੋਕਰੇਸੀ ਨੂੰ 'ਸਮਾਜਿਕ-ਫਾਸੀਵਾਦ' ਦੀ ਸੰਗਿਆ ਦਿੰਦੇ ਹੋਏ, ਕਮਿਊਨਿਸਟ ਪਾਰਟੀ ਅਤੇ ਸੋਸ਼ਲ-ਡੈਮੋਕਰੇਟਿਕ ਪਾਰਟੀ ਦਰਮਿਆਨ ਹਿਟਲਰ ਵਿਰੁੱਧ ਮੋਰਚਾ ਬਣਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ, ਇਸਦਾ ਸਿੱਧਾ ਨਤਿਜਾ ਹੋਇਆ ਫਾਸਿਵਾਦ ਦਾ ਉਭਾਰ ਅਤੇ ਬੁਰਜੂਆ ਜਮਹੂਰੀ ਸਰਕਾਰ ਦੁਆਰਾ ਸਮਰਪਣ, ਇਸ ਨਕਲੀ ਨੀਤੀ ਦੇ ਚਲਦੇ ਹਿਟਲਰ ਸੱਤਾ 'ਚ ਆ ਗਿਆ।

ਸਤਾਲਿਨ ਦੀ ਲੀਡਰਸ਼ੀਪ 'ਚ ਕ੍ਰੇਮਲਿਨ ਬਿਊਰੋਕ੍ਰੇਸੀ ਦੀ ਕੌਮਵਾਦੀ ਨੀਤੀ, ਸੰਸਾਰ ਭਰ 'ਚ ਪ੍ਰੋਲੇਤਾਰੀ ਅਤੇ ਪੂੰਜੀਪਤੀ ਜਮਾਤ ਦੇ ਹਿੱਸਿਆਂ ਦਰਮਿਆਨ ਮੋਰਚੇ ਬਣਾਉਣ ਦੀ ਸੀ, ਇਸ ਨੀਤੀ ਦੇ ਚਲਦੇ ਹੀ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਬੁਰਜੂਆ ਕੋਮਿਨਤਾਂਗ ਦਰਮਿਆਨ ਮੋਰਚਾ ਕਾਇਮ ਕੀਤਾ ਗਿਆ ਸੀ ਅਤੇ ਇਸੇ ਕਰਕੇ ਹਿਟਲਰ ਨਾਲ਼ 1931 'ਚ 'ਰੇਡ ਰੈਫਰੇਂਡਮ' ਦੇ ਨਾਂ 'ਤੇ ਮੋਰਚਾ ਕਾਇਮ ਕੀਤਾ ਗਿਆ ਸੀ, ਇਹਨਾਂ ਸਾਂਝੇ ਮੋਰਚਿਆਂ 'ਚ ਪ੍ਰੋਲੇਤਾਰੀ ਨੂੰ ਪੂਰੀ ਤਰ੍ਹਾਂ ਬੁਰਜੂਆ ਆਗੂਆਂ ਅਤੇ ਪਾਰਟੀਆਂ ਅਧੀਨ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਅਜਾਦਾਨਾ ਪਹਿਲਕਦਮੀ ਨੂੰ ਇਹਨਾਂ ਆਗੂਆਂ ਦੇ ਹੱਥਾਂ 'ਚ ਗਹਿਣੇ ਰੱਖ ਛੱਡਿਆ ਸੀ।

ਸਤਾਲਿਨ ਨੇ ਨਾ ਸਿਰਫ਼ ਹਿਟਲਰ ਨੂੰ ਸੱਤਾ 'ਚ ਆਉਣ ਦਾ ਵਧਾਈ ਸੰਦੇਸ਼ ਦਿੰਦੇ ਹੋਏ ਟੈਲੀਗ੍ਰਾਫ਼ ਭੇਜਿਆ ਸੀ, ਸਗੋਂ ਹਰ ਸੰਭਵ ਯਤਨ ਕੀਤੀ ਕਿ ਕਿਸੇ ਵੀ ਤਰ੍ਹਾਂ ਹਿਟਲਰ ਨਾਲ਼ ਮੋਰਚਾ ਬਣਿਆ ਰਹੇ ਅਤੇ ਉਹਨਾਂ ਨਾਲ਼ ਟਕਰਾਅ ਨੂੰ ਟਾਲ਼ਿਆ ਜਾ ਸਕੇ, 1931 'ਚ ਜਦੋਂ ਸੰਸਾਰ ਭਰ 'ਚ ਮਜ਼ਦੂਰਾਂ-ਕਿਰਤੀਆਂ ਦੀ ਨਫ਼ਰਤ ਦੇ ਚਲਦੇ ਜਦ ਕਿ ਉਦਾਰ ਬੁਰਜੂਆ ਸਰਕਾਰਾਂ ਵੀ ਫਾਸਿਜ਼ਮ ਵਿਰੁੱਧ ਇਕਜੂਟ ਕਾਰਵਾਈ ਲਈ ਮਜ਼ਬੂਰ ਸਨ, ਸਤਾਲਿਨ, ਹਿਟਲਰ ਨਾਲ਼ ਯੂਰਪ 'ਤੇ ਸਾਂਝੀ ਜੇਤੂ ਮੁਹਿੰਮ ਲਈ ਗੁਪਤ ਯੋਜਨਾ ਬਣਾ ਰਿਹਾ ਸੀ। 

ਉਧਰ ਹਿਟਲਰ ਪ੍ਰਤੀ ਬੇਵਿਸ਼ਵਾਸੀ 'ਚ ਸਤਾਲਿਨ ਨੇ ਉਦਾਰ ਬੁਰਜੂਆ ਸਰਕਾਰਾਂ ਨਾਲ਼ ਵੀ ਤਾਲਮੇਲ ਬਣਾਇਆ ਹੋਇਆ ਸੀ। ਇਸ ਤਾਲਮੇਲ ਦਾ ਅਧਾਰ ਸੀ — ਪ੍ਰੋਲੇਤਾਰੀ ਦੀ ਪਹਿਲਕਦਮੀ ਨੂੰ ਬਰਬਾਦ ਕਰਦੇ ਹੋਏ ਪ੍ਰੋਲੇਤਾਰੀ ਦੇ ਹਿਤਾਂ ਨੂੰ ਬੁਰਜੂਆ ਸੱਤਾ ਅਧੀਨ ਕਰ ਦੇਣਾ। ਉਦਾਰ ਬੁਰਜੂਆਜ਼ੀ ਨਾਲ਼ ਹੱਥ ਮਿਲਾਉਣ ਲਈ ਸਤਾਲਿਨ ਨੇ ਸਮੁੱਚੇ ਯੂਰਪ 'ਚ ਖੱਬੇਪੱਖ ਅਤੇ ਇਨਕਲਾਬੀ ਲਹਿਰਾਂ ਨੂੰ ਨਸ਼ਟ ਕਰਨ 'ਚ ਉਸਦਾ ਸਹਿਯੋਗ ਕੀਤਾ। ਫਰਾਂਸ 'ਚ, ਸਤਾਲਿਨਵਾਦੀਆਂ ਰਾਹੀਂ ਬੁਰਜੂਆ ਸਰਕਾਰ ਨਾਲ਼ ਮਿਲਕੇ, 1936-37 ਦੀ ਆਮ ਹੜਤਾਲ ਦਾ ਦਮਨ ਇਸਦੀ ਸਪਸ਼ਟ ਉਦਾਹਰਣ ਹੈ। ਇਸ ਤਰ੍ਹਾਂ ਸਪੇਨਿਸ਼ ਘਰੇਲੂ-ਜੰਗ ਦੌਰਾਨ ਮਨੁਏਲ ਅਜਾਨਾ ਦੀ ਬੂਰਜੂਆ ਸਰਕਾਰ ਮੂਹਰੇ ਮਜ਼ਦੂਰਾਂ ਦੇ ਜ਼ਬਰਦਸਤੀ ਹਥਿਆਰ ਸਮਰਪਣ ਕਰਾ ਕੇ ਇਨਕਲਾਬ ਦਾ ਗਲ਼ਾ ਘੁੱਟ ਦਿੱਤਾ ਗਿਆ।

ਸਤਾਲਿਨ ਦੀਆਂ ਇਹਨਾਂ ਇਨਕਲਾਬ-ਵਿਰੋਧੀ ਨੀਤੀਆਂ ਦੀ ਅਲੋਚਨਾ ਕਰਨ ਵਾਲ਼ੇ ਸਾਰੇ ਬਾਲਸ਼ਵਿਕ ਸਿਖ਼ਰ ਦੇ ਆਗੂਆਂ ਨੂੰ 'ਜਰਮਨ ਜਾਸੂਸ' ਦੱਸ ਕੇ 1938 ਤੱਕ ਉਹਨਾਂ ਦਾ ਸਫ਼ਾਇਆ ਕਰ ਦਿੱਤਾ ਗਿਆ ਅਤੇ ਫਾਸਿਸਟਾਂ ਅਤੇ ਸਾਮਰਾਜਵਾਦੀਆਂ ਨਾਲ਼ ਦੋਸਤੀ ਦਾ ਰਾਹ ਸਾਫ਼ ਕਰ ਲਿਆ ਗਿਆ, ਮਾਰਸ਼ਲ ਤੁਖਾਚੇਵਸਕੀ ਅਤੇ ਜਨਰਲ ਯਾਕਿਰ ਵਰਗੇ ਜਾਂਬਾਜ਼ ਅਫ਼ਸਰਾਂ ਸਣੇ ਲਾਲ ਫ਼ੌਜ ਦੀ ਤਿੰਨ-ਚੌਥਾਈ ਸ਼ਿਖ਼ਰ ਲੀਡਰਸ਼ੀਪ ਖ਼ਤਮ ਕਰ ਦਿੱਤੀ ਗਈ। ਲੈਨਿਨ ਦੇ ਸਾਰੇ ਸਾਥੀਆਂ ਅਤੇ ਲਾਲ ਫ਼ੌਜ ਦੇ ਤੀਹ ਹਜ਼ਾਰ ਤੋਂ ਵੱਧ ਛੋਟੇ-ਵੱਡੇ ਕਮਾਂਡਰਾਂ ਨੂੰ ਹਿਟਲਰ ਦੇ ਏਜੰਟ ਦੱਸ ਕੇ ਸਾਫ਼ ਕਰ ਦੇਣ ਦੇ ਤੁਰੰਤ ਬਾਦ ਸਤਾਲਿਨ ਨੇ ਪੂਰੀ ਬੇਸ਼ਰਮੀ ਨਾਲ਼ ਹਿਟਲਰ ਨਾਲ਼ ਯੁੱਧ ਸੰਧੀ ਕੀਤੀ। ਹੁਣ ਸਤਾਲਿਨ ਦੀ ਇਸ ਨੀਤੀ ਦਾ ਵਿਰੋਧ ਕਰਨ ਵਾਲ਼ਾ ਕੋਈ ਨਹੀਂ ਬਚਿਆ ਸੀ, ਬਾਲਸ਼ਵਿਕ ਪਾਰਟੀ ਛਲਣੀ ਹੋ ਚੁੱਕੀ ਸੀ ਅਤੇ ਲਾਲ ਫ਼ੌਜ ਇਨਕਲਾਬ ਦੀ ਸੁਰੱਖਿਆ 'ਚ ਅਸਮਰਥ।

3 ਮਈ 1939 ਨੂੰ ਸਤਾਲਿਨ ਨੇ ਹਿਟਲਰ ਨੂੰ ਖੁਸ਼ ਕਰਨ ਲਈ ਵਿਦੇਸ਼ੀ ਮਾਮਲਿਆਂ ਦੇ ਸੋਵੀਅਤ ਕਮੀਸਾਰ, ਮੈਕਸਿਮ ਲਿਤਿਵਨੋਵ, ਜਿਹੜਾ ਯਹੂਦੀ ਸੀ ਅਤੇ ਫਾਸਿਸਟ ਵਿਰੋਧੀ ਮੋਰਚੇ ਦੀ ਵਕਾਲਤ ਕਰ ਰਿਹਾ ਸੀ, ਨੂੰ ਹਟਾ ਦਿੱਤਾ ਅਤੇ ਉਸਦੀ ਜਗ੍ਹਾ ਵਿਆਚੇਸਲਾਵ ਮੋਲੋਤੋਵ ਨੂੰ ਨਿਯੁਕਤ ਕਰ ਦਿੱਤਾ।

ਅਗਸਤ 1939 'ਚ ਹਿਟਲਰ ਨਾਲ਼ ਯੁੱਧ ਸੰਧੀ ਕਰਕੇ, ਸਤਾਲਿਨ ਨੇ ਜਰਮਨ, ਪੋਲਿਸ਼, ਫ਼ਰੇਂਚ, ਇੰਗਲਿਸ਼ ਅਤੇ ਸਾਰੇ ਮੁਲਕਾਂ ਦੇ ਮਜਦੁਰਾਂ ਨਾਲ਼ ਅਭੂਤਪੂਰਵ ਦਗਾ ਕੀਤਾ। ਇੱਥੋਂ ਤੱਕ ਕਿ ਜਰਮਨ ਕਮਿਊਨਿਸਟ ਆਗੂ, ਐਨਜ਼ਰਟ ਥਾਲਸਨ ਅਤੇ ਦੂਜੇ ਸ਼ਿਖ਼ਰ ਦੇ ਆਗੂਆਂ ਨੂੰ ਜੇਲ੍ਹ 'ਚੋਂ ਛੱਡਣ ਲਈ ਵੀ ਸਤਾਲਿਨ ਨੇ ਯੁੱਧ ਸੰਧੀ 'ਚ ਕੋਈ ਸ਼ਰਤ ਨਹੀਂ ਰੱਖੀ। ਉਲਟਾ ਜਰਮਨੀ 'ਚ ਭੂਮੀਗਤ ਕਮਿਊਨਿਸਟ ਆਗੂਆਂ, ਕਾਰਕੂਨਾਂ ਅਤੇ ਯਹੂਦੀਆਂ ਦੀਆਂ ਲਿਸਟਾਂ ਹਿਟਲਰ ਹਵਾਲੇ ਕਰ ਦਿੱਤੀਆਂ। ਮਗਰੋਂ ਹਿਟਲਰ ਨੇ ਨਾ ਸਿਰਫ਼ ਐਨਜ਼ਰਟ ਥਾਲਸਨ ਸਗੋਂ ਦੂਜੇ ਹਜ਼ਾਰਾਂ ਕਮਿਊਨਿਸਟ ਕਾਰਕੂਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਹਿਟਲਰ ਅਤੇ ਸਤਾਲਿਨ ਦਰਮਿਆਨ, ਅਗਸਤ 1939 ਦੀ ਇਸ ਯੁੱਧ ਸੰਧੀ ਨੇ ਹਿਟਲਰ ਨੂੰ ਯੂਰਪ 'ਚ ਵੜਨ ਦਾ ਰਾਹ ਅਤੇ ਬੇਹੱਦ ਅਨੁਕੂਲ ਸਿਆਸੀ ਹਾਲਤਾਂ ਪ੍ਰਦਾਨ ਕੀਤੀਆਂ। ਇੱਕ ਪਾਸੇ ਫ਼ਰਾਂਸ ਅਤੇ ਇੰਗਲੈਂਡ ਵਰਗੀਆਂ ਸਾਮਰਾਜਵਾਦੀ ਤਾਕਤਾਂ ਅਤੇ ਦੂਜੇ ਪਾਸੇ ਸੋਵੀਅਤ ਸੰਘ ਵਿਰੁੱਧ ਦੋ ਸਮਾਂਤਰ ਮੋਰਚਿਆਂ 'ਤੇ ਲੜ ਸਕਣ 'ਚ ਅਸਮਰਥ ਹਿਟਲਰ, ਸੋਵੀਅਤ ਸੰਘ ਨਾਲ਼ ਸੰਧੀ ਲਈ ਬੇਹੱਦ ਉਤਸਾਹਿਤ ਸੀ। ਸਤਾਲਿਨ ਨੇ ਹਿਟਲਰ ਨੂੰ ਯੂਰਪ 'ਚ ਵੜਨ ਦਾ ਰਾਹ ਦਿੱਤਾ। ਸਤਾਲਿਨ ਦੀ ਮਦਦ ਨਾਲ਼ ਹਿਟਲਰ ਨੇ ਡੇਨਮਾਰਕ, ਨਾਰਵੇ, ਨੀਦਰਲੈਂਡਸ, ਬੈਲਜੀਅਮ ਅਤੇ ਫ਼ਰਾਂਸ 'ਤੇ ਵੀ ਕਬਜ਼ਾ ਕਰ ਲਿਆ। ਕਬਜ਼ਾਏ ਗਏ ਇਲਾਕਿਆਂ 'ਚ ਨਾਜ਼ੀ ਅਤੇ ਸੋਵੀਅਤ ਫੌਜਾਂ ਨੇ ਅਕਿਆਸੇ ਜ਼ੁਲਮ ਕੀਤੇ।

ਇਸ ਸੰਧੀ ਦਾ ਸਭ ਤੋਂ ਮਹੱਤਵਪੂਰਣ ਪੱਖ ਸੀ- ਸਤਾਲਿਨ ਦੁਆਰਾ ਕੌਮਾਂਤਰੀ ਪ੍ਰੋਲੇਤਾਰੀ ਦੇ ਹਿਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਅਤੇ ਉਸਦੀ ਇਨਕਲਾਬੀ ਸਮਰਥਾਵਾਂ 'ਚ ਘੋਰ ਅਵਿਸ਼ਵਾਸ। ਸਤਾਲਿਨ ਲਈ ਪੂੰਜੀਵਾਦੀ ਮੁਲਕਾਂ ਦੀਆਂ ਹਾਕਮ ਸੱਤਾਵਾਂ ਹੀ ਸਭ ਕੁਝ ਸਨ, ਪ੍ਰੋਲੇਤਾਰੀ ਕੁਝ ਵੀ ਨਹੀਂ।

ਅਸਲ 'ਚ ਹਿਟਲਰ ਦੀ ਹੀ ਤਰ੍ਹਾਂ, ਸਤਾਲਿਨ ਵੀ 'ਪ੍ਰੋਲੇਤਾਰੀ ਕੌਮਾਂਤਰੀਵਾਦ' ਦਾ ਘੋਰ ਵਿਰੋਧੀ ਅਤੇ 'ਕੌਮਵਾਦ' ਦਾ ਸਮਰਥਕ ਸੀ, ਜਿਸਨੂੰ ਲੁਕਾਉਣ ਲਈ ਉਸਨੇ 'ਸਮਾਜਵਾਦ' ਦੀ ਓਟ ਲਈ ਸੀ।

ਹਿਟਲਰ ਨਾਲ਼ ਸਤਾਲਿਨ ਦਾ ਇਹ ਸਾਂਢਾ-ਗਾਂਢਾ ਇੱਕ ਦਹਾਕੇ ਤੋਂ ਚਲਦੀ ਆ ਰਹੀ ਸੋਵੀਅਤ ਨੀਤੀ ਦਾ ਸਿੱਧਾ ਨਤੀਜਾ ਸੀ, 22 ਜੂਨ 1941 ਨੂੰ ਜਦੋਂ ਹਿਟਲਰ ਨੇ ਸੋਵੀਅਤ ਸੰਘ 'ਤੇ ਹਮਲਾ ਕੀਤਾ ਤਾਂ ਸੋਵੀਅਤ ਸੰਘ ਸਤਾਲਿਨ ਦੀ ਇਸ ਨੀਤੀ  ਦੇ ਚਲਦੇ ਸਾਰੇ ਯੂਰਪ 'ਚ ਅਲਗ-ਥਲਗ ਪੈ ਚੁੱਕਿਆ ਸੀ। ਹਿਟਲਰ ਨਾਲ਼ ਦੋਸਤੀ 'ਚ ਸਤਾਲਿਨ ਦੀ ਅੰਨ੍ਵੀਭਗਤੀ ਦੀ ਕੋਈ ਹੱਦ ਨਹੀਂ ਸੀ। 22 ਜੂਨ ਦੇ ਨਾਜ਼ੀ ਹਮਲੇ ਦੇ ਠੀਕ ਪਹਿਲਾਂ ਹੀ ਸਤਾਲਿਨ ਨੇ ਫੌਜੀ ਰਸਦ ਦੀ ਵੱਡੀ ਖੇਪ ਜਰਮਨੀ ਲਈ ਰਵਾਨਾ ਕੀਤੀ ਸੀ ਅਤੇ ਸੋਵੀਅਤ-ਜਰਮਨ ਹੱਦ ਨੂੰ ਸਭ ਤੋਂ ਵੱਧ ਸੁਰਖਿਅਤ ਇਲਾਕਾ ਸਮਝਦੇ ਹੋਏ ਉੱਥੇ ਹਵਾਈ-ਜਹਾਜ ਬਣਾਉਣ ਦਾ ਸੱਭ ਤੋਂ ਵੱਡਾ ਕਾਰਖਾਨਾ ਲਗਾਇਆ ਸੀ, ਜਿਸਨੂੰ ਨਾਜ਼ੀ ਫ਼ੌਜਾਂ ਨੇ ਨਸ਼ਟ ਕਰ ਦਿੱਤਾ।

ਫਾਸਿਸਟ ਹਮਲੇ ਤੋਂ ਬਚਣ ਲਈ ਮੁੰਕਮਲ ਸਮਰਪਣ ਕਰਕੇ ਵੀ ਕਾਇਰ ਸਤਾਲਿਨ, ਜਰਮਨ ਹਮਲੇ ਨੂੰ ਨਹੀਂ ਰੋਕ ਸਕਿਆ। ਸਤਾਲਿਨ ਦੀਆਂ ਗ਼ਲਤ ਨੀਤੀਆਂ ਤੋਂ ਬੇਹੱਦ ਤਾਕਤਵਰ ਹੋ ਚੁੱਕੇ ਹਿਟਲਰ ਨੇ ਅੰਤ 'ਚ ਸੋਵੀਅਤ ਸੰਘ 'ਤੇ ਹਮਲਾ ਕਰ ਦਿੱਤਾ, ਜਿਸਦਾ ਮੁਕਾਬਲਾ ਕਰਦੇ ਤਿੰਨ ਕਰੋੜ ਸੋਵੀਅਤ ਕਿਰਤੀਆਂ ਨੇ ਜਾਨਾਂ ਗੁਆਈਆਂ। ਸਤਾਲਿਨ ਦੀਆਂ ਸਾਰੀਆਂ ਊਮੀਦਾਂ ਦੇ ਊਲਟ, ਜਰਮਨ ਹਮਲਾ ਚਾਣਚਕ ਸੀ ਅਤੇ ਸੋਵੀਅਤ ਸੰਘ ਇਸ ਦਾ ਟਾਕਾਰਾ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ।

ਹਿਟਲਰ ਦੇ ਹਮਲੇ ਨਾਲ਼ ਹੀ ਸਤਾਲਿਨ ਫਿਰ ਤੋਂ ਉਦਾਰ ਬੁਰਜੂਆਜ਼ੀ ਦੀ ਸ਼ਰਣ 'ਚ ਚਲਾ ਗਿਆ ਅਤੇ ਉਸਨੂੰ ਭਰੋਸਾ ਦਿਵਾਉਣ ਲਈ ਪ੍ਰੋਲੇਤਾਰੀ ਦੀ ਇਨਕਲਾਬੀ ਪਾਰਟੀ ਕੋਮਿੰਟਰਨ ਨੂੰ ਹੀ ਭੰਗ ਕਰ ਦਿੱਤਾ। ਹੁਣ ਫਿਰ ਤੋਂ ਸਤਾਲਿਨ ਨੇ ਕਮਿਊਨਿਸਟ ਪਾਰਟੀਆਂ ਨੂੰ ਉਦਾਰ ਬੁਰਜੂਆਜ਼ੀ ਮੂਹਰੇ ਸਿਰ ਝੁਕਾਉਣ ਅਤੇ ਸਮਰਪਣ ਕਰਨ ਲਈ ਮਜਬੂਰ ਕੀਤਾ। ਭਾਰਤ ਦੀ ਕਮਿਊਨਿਸਟ ਪਾਰਟੀ ਨੂੰ ਸਿੱਧੇ ਬ੍ਰਿਟਿਸ਼ ਬਸਤੀਵਾਦੀਆਂ ਨਾਲ਼ ਚਿਪਕਣ ਲਈ ਮਜਬੂਰ ਕੀਤਾ ਗਿਆ।

ਸੋਵੀਅਤ ਪ੍ਰੋਲੇਤਾਰੀ ਅਤੇ ਕਿਰਤੀ ਲੋਕਾਂ ਨੂੰ ਬੁਰਜੂਆਜ਼ੀ 'ਚ ਸਤਾਲਿਨ ਦੇ ਮਜ਼ਬੂਤ ਭਰਮਾਂ, ਇਨਕਲਾਬ ਨਾਲ਼ ਉਸਦੀ ਗੱਦਾਰੀ  ਅਤੇ ਉਸਦੀਆਂ ਗ਼ਲਤ ਨੀਤੀਆਂ ਦੀ ਕੀਮਤ ਆਪਣੇ ਲਹੂ ਨਾਲ਼ ਚੁਕਾਣੀ ਪਈ।

ਸਤਾਲਿਨ ਕਦੇ ਉਦਾਰ ਬੁਰਜੂਆਜ਼ੀ ਨਾਲ਼ ਤਾਂ ਕਦੇ ਫਾਸਿਸਟਾਂ ਨਾਲ਼, ਪੂੰਜੀਪਤੀ ਜਮਾਤ ਦੇ ਕਿਸੇ ਨਾ ਕਿਸੇ ਧੜੇ ਨਾਲ਼ ਚਿਪਕਿਆ ਰਿਹਾ। ਸਤਾਲਿਨ ਦੀ ਲੀਡਰਸ਼ੀਪ 'ਚ ਕੋਮਿੰਟਰਨ ਨੇ ਪ੍ਰੋਲੇਤਾਰੀ ਕੌਮਾਂਤਰੀਵਾਦ ਨਾਲ਼ ਪੂਰੀ ਤਰ੍ਹਾਂ ਸਬੰਧ ਤੋੜ ਦਿੱਤਾ ਸੀ ਅਤੇ ਉਹ ਕ੍ਰੇਮਲੀਨ 'ਚ ਸਤਾਲਿਨ ਦੀ ਨੌਕਰਸ਼ਾਹ ਸੱਤਾ ਦੇ ਹਿੱਤਾਂ ਦੀ ਪੂਰਤੀ ਦਾ ਮੰਚ ਬਣ ਕੇ ਰਹਿ ਗਈ ਸੀ।

ਅਕਤੂਬਰ ਇਨਕਲਾਬ ਦੇ ਆਗੂ ਲਿਓ ਟਰਾਟਸਕੀ ਨੇ ਸਾਮਰਾਜਾਵਾਦੀ ਦਲਾਂ ਨਾਲ਼ ਸਮਝੌਤੇ ਕਰਨ ਅਤੇ ਪ੍ਰੋਲੇਤਾਰੀ ਨੂੰ ਉਹਨਾਂ ਦਾ ਗੁਲਾਮ ਬਣਾਉਣ ਦੀ ਸਤਾਲਿਨ ਦੀ ਇਸ ਨੀਤੀ ਦੀ ਕੜੀ ਅਲੋਚਨਾ ਕੀਤੀ ਸੀ ਅਤੇ ਇਹੀ ਦੋਨਾਂ ਦਰਮਿਆਨ ਵਿਵਾਦ ਦਾ ਮੁੱਖ ਬਿਦੂੰ ਸੀ। ਹਿਟਲਰ ਦਾ ਉਭਾਰ ਅਤੇ ਸਤਾਲਿਨਵਾਦੀ ਕੋਮਿੰਟਰਨ ਦੇ ਉਸਦੇ ਨਾਲ਼ ਸਹਿਬੰਧਨ ਮਗਰੋਂ ਹੀ ਟਰਾਟਸਕੀ ਨੇ ਕੋਮਿੰਟਰਨ ਤੋਂ ਪਾਸਾ ਵੱਟਦੇ ਹੋਏ, ਇਨਕਲਾਬੀ ਪ੍ਰੋਲੇਤਾਰੀ ਦੀ ਨਵੀਂ ਪਾਰਟੀ – ਚੌਥੇ ਇੰਟਰਨੈਸ਼ਨਲ – ਦੀ ਸਥਾਪਨਾ ਕੀਤੀ ਸੀ, ਜਿਸਨੇ ਇਨਕਲਾਬੀ ਮਾਰਕਸਵਾਦ ਦੀ ਰੱਖਿਆ 'ਚ ਜੋਰਦਾਰ ਸੰਘਰਸ਼ ਚਲਾਇਆ।

ਪੂਰੇ ਸੰਸਾਰ 'ਚ ਪ੍ਰਲੇਤਾਰੀ ਦੇ ਹਿਤਾਂ ਨੂੰ ਬੁਰਜੂਆਜ਼ੀ ਕੋਲ਼ ਗਹਿਣੇ ਰੱਖਦੇ ਹੋਏ ਸਤਾਲਿਨ ਕ੍ਰੇਮਲੀਨ 'ਚ ਆਪਣੀ ਸੱਤਾ ਨੂੰ ਬਚਾ ਸਕਿਆ। ਇਸਦੇ ਬਾਵਜੂਦ ਸਤਾਲਿਨ ਅਤੇ ਉਸਦੇ ਵਸ਼ੰਜਾਂ ਦੀਆਂ ਨੀਤੀਆਂ ਦੇ ਚਲਦੇ ਅੰਤ 'ਚ ਸੋਵੀਅਤ ਰੂਸ ਦਾ 1991 'ਚ ਮੁੰਕਮਲ ਪਤਨ ਹੋ ਗਿਆ।

(ਵਰਕਰਜ਼ ਸੋਸ਼ਲਿਸਟ ਬਲਾਗ ਅੰਦਰ 12 ਮਾਰਚ 2014 ਨੂੰ ਪ੍ਰਕਾਸ਼ਿਤ, ਮੂਲ ਹਿੰਦੀ ਤੋਂ ਅਨੁਵਾਦਿਤ)

(ਇਸ ਲੇਖ ਨਾਲ ਸੰਪਾਦਕੀ ਮੰਡਲ ਬਿਲਕੁਲ ਵੀ ਸਹਿਮਤ ਨਹੀਂ ਹੈ, ਪਰ ਸਿਹਤਮੰਦ ਚਰਚਾ ਲਈ ਇਸ ਨੂੰ ਇੱਥੇ ਛਾਪਿਆ ਜਾ ਰਿਹਾ ਹੈ।)

Comments

Arvinder jhajj

isdi translation mere dost ne hi kiti ae.. menu pta ae eh kyu kiti ae osne.. frustration ch kiti ae agle ne

Davinder singh Nigha

jo marji si stalin save russaia in 2nd world war and he is son of shoemaker a chamar who one time told the world how to rule, and hitler is a arya brahamin who defeated by a chamar, in india there is no chamar who rule india and here we criticised stalin insted of felling proud on him

Davinder singh Nigha

sir for knowledge abraham lincoln , stalin,shakespear were sons of shoemaker even first open heart surgery in world has done by ashoemaker

Giyan Chand

Stalin and Hitler were the worst murderers in human history. They both had millions upon millions of people killed. That is the bottom line. Nothing else matters.

ਇਕਬਾਲ ਧਨੌਲਾ

ਸੂਹੀ ਸਵੇਰ ਅਜਿਹੇ ਸੜੇ ਹੋਏ ਲੇਖ ਕਦ ਤੋਂ ਛਾਪਣ ਲੱਗ ਪਈ ?

ਇਕਬਾਲ ਧਨੌਲਾ

ਯਾਰ ਰੂੜੀਆਂ ਤੇ ਕੀ ਚਰਚਾ ਕਰੋਗੇ ? (!!!!!!) ਜੇ ਇਹ ਟ੍ਰਾਟਸਕੀ ਦੇ ਮੱਤ ਨੂੰ ਵੀ ਉਭਾਰਦਾ ਹੁੰਦਾ ਆਪਾਂ ਚਰਚਾ ਕਰਦੇ | ਇਹ ਤਾਂ ਖਾਲਸ ਸਰਮਾਏਦਾਰੀ ਦਾ "ਝੂਠ ਦਾ ਪਲੰਦਾ" ਹੈ | ਰਜਿੰਦਰ ਨੇ ਬਹੁਤ ਗਲਤ ਸਮਾਂ ਬਰਬਾਦ ਕੀਤਾ ਇਸ 'ਤੇ .. ਬਹੁਤ ਕੁਝ ਕੀਮਤੀ ਹੈ ਹੋਰ ਭਾਸ਼ਾਵਾਂ 'ਚ, ਜੋ ਅਨੁਵਾਦ ਕਰਨ ਵਾਲਾ ਪਿਆ ਹੈ |

Davinder singh Nigha

sir obama and bush had done same thing in middle east but no body care stalin made russia history has many aspects we have to study history from many aspects, usa justified its nuclear attack on japan and historian support it but we have to study it to without study history from various aspect we have no right to comment on history being a student of history this is my opinion. i may be wrong but i celebrate stalin victory over hitler and for me it is the answer to indian caste system

ਲੋਕ ਰਾਜ

ਐਹੋ ਜਿਹਾ ਕੂੜ ਪ੍ਰਚਾਰ ਛਾਪ ਕੇ ਕਿਸ ਕਿਸਮ ਦੇ ਉਸਾਰੂ ਵਿਚਾਰ ਵਟਾਂਦਰੇ ਦੀ ਆਸ ਕੀਤੀ ਜਾ ਸਕਦੀ ਹੈ? ਸੂਹੀ ਸਵੇਰ ਤੇ ਅਜੇਹਾ ਕੁਝ ਦੇਖਣ ਦੀ ਉਮੀਦ ਨਹੀਂ ਸੀ ਸਤਾਲਿਨ ਦੀ ਅਗਵਾਈ ਵਿਚ ਸੋਵੀਅਤ ਯੂਨੀਅਨ ਦੂਜੀ ਸੰਸਾਰ ਜੰਗ ਵਿਚ ਸ਼ਾਮਿਲ ਨਾ ਹੁੰਦਾ ਤਾਂ ਨਤੀਜੇ ਸ਼ਾਇਦ ਕੁਝ ਹੋਰ ਹੀ ਹੁੰਦੇ

Jaswinder singh

Bilkul sach aa...Stalin di asliat sab de sahmne aa.Hitler Mao musolini lenin Stalin sab katil aa manukha de.

Gurcharan singh

Both were NPD

Sehj pal

ਕੀ ਇਹ ਸੱਚ ਹੈ ਡਾਕਟਰ ਸਾਹਿਬ... ਜੋ ਤੁਸੀਂ ਲਿੰਕ ਪੋਸਟ ਕੀਤਾ ।

Harjindermeet Singh

ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਇਸ ਨੂੰ ਸਹੀ ਸਿੱਧ ਕਰ ਰਹੀਆਂ ਨੇ ਜੀ!

Harjindermeet Singh

ਸਹਿਜ ਪਾਲ ਇਤਿਹਾਸਕ ਸਬੂਤ ਇਸ ਬਲੋਗ ਦੇ ਮੂਲ ਪੋਸਟ ਉਪਰ ਪਾ ਦਿੱਤਾ ਹੈ ! ਜੇ ਡਿਸਪਲਿਨ ਦੀ ਕੋਈ ਸਮੱਸਿਆ ਨਾ ਹੋਵੇ ਤਾਂ ਕਾਪੀ ਕਰਕੇ ਇਥੇ ਵੀ ਪਾ ਦੇਣਾ! ਧੰਨਵਾਦੀ ਹੋਵਾਂਗਾ

Js Deep

ਸਟਾਲਿਨ ਲੈਨਿਨ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਸੀ

Satpal Bhullar

soviet union smandhi parchare jande juth..kitab padh laini chahide hai..marxwaad.wordpress.com

Arwinder singh

ਮਸਲਾ ਸਿਰਫ ਸਟਾਲਿਨ ਤੋਂ ਹੀ ਨਹੀ ਸ਼ੁਰੂ ਹੋਇਆਂ ਉਸਤੋਂ ਵੀ ਪਿਛੇ ਜਾਉ। ਇਹੀ ਮਸਲਾ ਪੰਜਾਬ ਦੀ ਪਿਛਲੀ ੧੫੦ ਸਾਲ ਦੀ ਬਰਬਾਦੀ ਲਈ ਜਿਮੇਵਾਰ ਹੈ। ਪਰ ਡਾਕਟਰ ਸਾਹਿਬ ਨੇ ਅਜੇ ਅੱਧਾ ਸੱਚ ਦੱਸਿਆ ਹੈ। ਕੌਮਨਿਸ਼ਟਾਂ ਨੂੰ ਇਹ ਹਜਮ ਕਰ ਲੈਣ ਦਿਉ ਫਿਰ ਬਾਕੀ ਦਾ ਕੱਢਿਉ

Balwan Brar

ਹਜਮ ਹੋਣ ਦੇ ਇੰਤਜ਼ਾਰ ਵਿਚ ਅਸੀਂ ਅੱਧੇ ਬੁੱਢੇ ਹੋ ਜਾਣਾ

ਇਕਬਾਲ ਧਨੌਲਾ

ਇਸ ਝੂਠ ਦੇ ਪੁਲੰਦੇ ਨੂੰ ਬੇਨਕਾਬ ਕਰਦਾ ਉੱਤਰ ਕਿਤਾਬ ਰੂਪ ਵਿੱਚ ਵੀ ਹਾਜਰ ਹੈ ਪੜ੍ਹ ਸਕਦੇ ਹੋ | http://marxwaad.wordpress.com/soviet-union-de-itehaas-sambandhi-parchare-jhande-jhooth/

raj rani

khoob

Mukhbain Singh

ਕਾਮਰੇਡੀ ਦੇ ਅਖੌਤੀ ਚੋਲੇ ਵਿਚ ਵੜੇ ਇਹਨਾ ਨਕਲੀ ਤੇ ਤੇ ਪਁਛਮੀ ਸਰਮਾਏਦਾਰਾ ਦੇ ਜਰਗੁਲਾਮਾ ਤੋਂ ਉਪਰੋਕਤ ਵਿਚਾਰਾਂ ਦੀ ਆਸ ਕੀਤੀੱਜਾ ਸਕਦੀ ਏ

owedehons

http://onlinecasinouse.com/# online casino http://onlinecasinouse.com/# - casino slots <a href="http://onlinecasinouse.com/# ">casino blackjack </a>

YqqNX

Medicines information leaflet. Effects of Drug Abuse. <a href="https://prednisone4u.top">get prednisone pills</a> in Canada. Actual trends of drug. Read here. <a href=https://amp.en.vaskar.co.in/translate/1?to=ru&from=en&source=Medication%20prescribing%20information.%20What%20side%20effects%20can%20this%20medication%20cause%3F%20%3Ca%20href%3D%22https%3A%2F%2Fviagra4u.top%22%3Ecost%20of%20generic%20viagra%20no%20prescription%3C%2Fa%3E%20in%20Canada.%20Best%20news%20about%20drugs.%20Get%20here.%20%0D%0A%3Ca%20href%3Dhttps%3A%2F%2Factivity.rmu.ac.th%2Fhome%2FViewActivity%2F754%3EBest%20what%20you%20want%20to%20know%20about%20meds.%3C%2Fa%3E%20%3Ca%20href%3Dhttp%3A%2F%2Faikotradingstore.com%2Fwelding-inverter-machines-handy-accommodating-and-constructive%2F%23comment-83486%3ESome%20trends%20of%20meds.%3C%2Fa%3E%20%3Ca%20href%3Dhttp%3A%2F%2Fafootincoldwater.com%2Fphpafic%2Fviewtopic.php%3Ff%3D6%26t%3D1600%3EBest%20news%20about%20medication.%3C%2Fa%3E%20%20dfeeeb7%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BD%D0%B0%D0%B7%D0%BD%D0%B0%D1%87%D0%B5%D0%BD%D0%B8%D0%B8%20%D0%BB%D0%B5%D0%BA%D0%B0%D1%80%D1%81%D1%82%D0%B2.%20%D0%9A%D0%B0%D0%BA%D0%B8%D0%B5%20%D0%BF%D0%BE%D0%B1%D0%BE%D1%87%D0%BD%D1%8B%D0%B5%20%D1%8D%D1%84%D1%84%D0%B5%D0%BA%D1%82%D1%8B%20%D0%BC%D0%BE%D0%B6%D0%B5%D1%82%20%D0%B2%D1%8B%D0%B7%D0%B2%D0%B0%D1%82%D1%8C%20%D1%8D%D1%82%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%BE%3F%20%3Ca%20href%3D%22https%3A%2F%2Fviagra4u.top%22%20%3E%20%D1%81%D1%82%D0%BE%D0%B8%D0%BC%D0%BE%D1%81%D1%82%D1%8C%20%D0%B4%D0%B6%D0%B5%D0%BD%D0%B5%D1%80%D0%B8%D0%BA%D0%B0%20%D0%92%D0%B8%D0%B0%D0%B3%D1%80%D1%8B%20%D0%B1%D0%B5%D0%B7%20%D1%80%D0%B5%D1%86%D0%B5%D0%BF%D1%82%D0%B0%3C%2Fa%3E%20%D0%B2%20%D0%9A%D0%B0%D0%BD%D0%B0%D0%B4%D0%B5.%20%D0%9B%D1%83%D1%87%D1%88%D0%B8%D0%B5%20%D0%BD%D0%BE%D0%B2%D0%BE%D1%81%D1%82%D0%B8%20%D0%BE%20%D0%BD%D0%B0%D1%80%D0%BA%D0%BE%D1%82%D0%B8%D0%BA%D0%B0%D1%85.%20%D0%98%D0%B4%D0%B8%20%D1%81%D1%8E%D0%B4%D0%B0.%20%3Ca%20href%3Dhttps%3A%2F%2Factivity.rmu.ac.th%2Fhome%20%2F%20ViewActivity%20%2F%20754%3E%D0%BB%D1%83%D1%87%D1%88%D0%B5%20%D0%B2%D1%81%D0%B5%D0%B3%D0%BE%20%D1%82%D0%BE%2C%20%D1%87%D1%82%D0%BE%20%D0%B2%D1%8B%20%D1%85%D0%BE%D1%82%D0%B8%D1%82%D0%B5%20%D0%B7%D0%BD%D0%B0%D1%82%D1%8C%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%20%3Ca%20href%3Dhttp%3A%2F%2Faikotradingstore.com%2Fwelding-inverter-machines-handy-accommodating-and-constructive%2F%23comment-83486%3E%D0%BD%D0%B5%D0%BA%D0%BE%D1%82%D0%BE%D1%80%D1%8B%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D0%BB%D0%B5%D0%BA%D0%B0%D1%80%D1%81%D1%82%D0%B2.%3C%20%2F%20a%3E%20%3Ca%20href%3Dhttp%3A%2F%2Fafootincoldwater.com%20%2F%20phpafic%20%2F%20viewtopic.php%3Ff%3D6%26t%3D1600%3E%D0%BB%D1%83%D1%87%D1%88%D0%B8%D0%B5%20%D0%BD%D0%BE%D0%B2%D0%BE%D1%81%D1%82%D0%B8%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%20dfeeeb7>Everything about medicament.</a> <a href=https://tragia.vn/product/may-bom-mo-kocu-gz-6j/#comment-151890>Best information about medicines.</a> <a href=https://lensesonline.kz/product/64/?rating=1>Actual what you want to know about pills.</a> cdbd1da

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ