Sun, 08 September 2024
Your Visitor Number :-   7219705
SuhisaverSuhisaver Suhisaver

ਸਾਇੰਸ ਫਿਕਸ਼ਨ ਦਾ ਬੇਹਤਰੀਨ ਲੇਖਕ ਐੱਚ.ਜੀ. ਵੈਲਸ - ਤਨਵੀਰ ਸਿੰਘ ਕੰਗ

Posted on:- 27-05-2012

suhisaver

ਨਾਵਲ ਦੇ ਖੇਤਰ ਵਿੱਚ ਕਈ ਨਵੇਂ-ਨਵੇਂ ਤਜਰਬੇ ਹੁੰਦੇ ਰਹੇ ਹਨ ਅਤੇ ਹੋ ਰਹੇ ਹਨ, ਇਨ੍ਹਾਂ ਵਿੱਚੋਂ ਇੱਕ ਹੈ ਸਇੰਸ ਫਿਕਸ਼ਨ ‘ਤੇ ਅਧਾਰਤ ਲਿਖੇ ਗਏ ਨਾਵਲ ਅਤੇ ਲਿਖੇ ਜਾ ਰਹੇ ਨਾਵਲ। ਸਾਇੰਸ ਫਿਕਸ਼ਨ ਕੀ ਹੈ? ਅਕਸਰ ਕਿਹਾ ਜਾਂਦਾ ਹੈ ਕਿ ਸਾਇੰਸ ਫਿਕਸ਼ਨ ਬਦਲਾਵ ਦਾ ਸਾਹਿਤ ਹੈ। ਸੌਖੇ ਜਿਹੇ ਸ਼ਬਦਾਂ ਵਿੱਚ ਆਖੀਏ ਤਾਂ ਸਾਇੰਸ ਫਿਕਸ਼ਨ ਇੱਕ ਅਜਿਹੀ ਵਾਰਤਕ ਹੈ ਜਿਸ ਵਿੱਚ ਥੋੜੀ ਜਾਂ ਜ਼ਿਆਦਾ ਸੰਭਾਵਿਤ ਭਵਿੱਖਮੁਖੀ ਸਾਇੰਸ, ਤਕਨੀਕ,  ਸਪੇਸ ਯਾਤਰਾ, ਐਲੀਅਨ ਜਾਂ ਜਾਦੂਈ ਸ਼ਕਤੀਆਂ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਇੰਸ ਫਿਕਸ਼ਨ ਮੁੱਖ ਤੌਰ ’ਤੇ ਲਿਖੀ ਗਈ ਉਹ ਵਾਰਤਕ ਹੁੰਦੀ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਵਿੱਚ ਹੋ ਸਕਦੀਆਂ ਤਬਦੀਲੀਆਂ ਦੀ ਗੱਲ ਕੀਤੀ ਜਾਂਦੀ ਹੈ,ਪਰ ਇਹ ਸਿਰਫ ਖ਼ਿਆਲੀ ਹੀ ਨਹੀਂ ਹੁੰਦੇ।ਇਸ ਵਿਚਲੇ ਖ਼ਿਆਲ ਕੀਤੇ ਗਏ  ਕੁਝ ਨਾ ਕੁਝ ਤੱਤ ਸਾਇੰਸ ਜਾ ਕੁਦਰਤ ਦੇ ਨਿਯਮਾਂ ਦੇ ਅਨਕੂਲ ਹੋਣ ਕਰਕੇ ਭਵਿੱਖ ਵਿੱਚ ਕਈ ਵਾਰੀ ਸੰਭਵ ਵੀ ਹੋ ਜਾਂਦੇ ਹਨ।

ਸਾਇੰਸ ਫਿਕਸ਼ਨ ਦਾ ਸਾਹਿਤ ਨਾਲ ਰਿਸ਼ਤਾ ਮਿਥਿਹਾਸ ਤੋਂ ਹੀ ਮੰਨਿਆ ਜਾ ਸਕਦਾ ਹੈ। ਦੂਸਰੀ ਸਦੀ ਦੀ ਲਿਖਤ ‘true history’ ਅਤੇ ‘Arabian nights ਦੀਆਂ ਕੁਝ ਕਹਾਣੀਆਂ ਵਿੱਚ ਵੀ ਇਸ ਦੀ ਸਾਫ ਝਲਕ ਮਿਲਦੀ ਹੈ। Jonathan Swift  ਦੀ ਲਿਖਤ Gulliver's Travels ਅਤੇ Voltaire ਦੀ Micromégas ਨੂੰ ਪਹਿਲੀਆਂ ਮੂਲ਼ ਸਾਇੰਸ ਫਿਕਸ਼ਨ ਕਿਹਾ ਜਾ ਸਕਦਾ ਹੈ।Mary Shelley ਦੀ  Frankenstein ਅਤੇ The Last Man 19ਵੀ ਸਦੀ ਵਿੱਚ ਸਾਇੰਸ ਫਿਕਸ਼ਨ ਦਾ ਨਾਵਲਾਂ ਵਿੱਚ ਮੁੱਢਲਾ ਰੂਪ ਪੇਸ਼ ਕਰਦੀਆਂ ਹਨ। ਇਸ ਤੋਂ ਬਆਦ ਬਿਜਲੀ, ਟੈਲੀਗ੍ਰਾਫ ਦੀ ਤਕਨੀਕ ਅਤੇ ਆਵਾਜਾਈ ਦੇ ਸਾਧਾਨਾਂ ਵਿੱਚ ਹੋਈ ਇਤਿਹਾਸਕ ਤੱਰਕੀ ਤੋਂ ਬਆਦ ਵਿੱਚ ਸਾਇੰਸ ਫਿਕਸ਼ਨ ਦਾ ਇੱਕ ਨਵੇਂ ਰੂਪ ਸਾਮਹਣੇ ਆਇਆ ਅਤੇ ਇਸੇ ਹੀ ਸਮੇਂ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਇਸ ਨਵੀਂ ਤਸਵੀਰ ਨੂੰ ਪੇਸ਼ ਕਰਨ ਵਾਲਾ ਇੱਕ ਲੇਖਕ ਐੱਚ.ਜੀ ਵੈਲਸ ਹੈ। ਜਿਸ ਬਾਰੇ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਇੱਕ ਐਸਾ ਆਦਮੀ ਸੀ ਜਿਸ ਨੇ ‘ਯੂਟੋਪੀਆ' ਵਿੱਚ ਘਰ ਬਣਾ ਰੱਖਿਆ ਹੈ।



ਹਾਰਬਟ ਜੌਰਜ ਵੈਲਸ ਦਾ ਜਨਮ 21 ਸੰਤਬਰ, 1866 ਵਿੱਚ ਕੈਂਟ, ਲੰਡਨ ਵਿਖੇ ਹੋਇਆ, ਉਸ ਨੇ ਲੰਡਨ ਯੂਨੀਵਰਸਟੀ ਅਤੇ ਰਇਲ ਕਾਲਜ ਆਫ ਸਇੰਸ ਵਿੱਚ ਸਕੋਲਰਸ਼ਿਪ ਹਾਸਲ ਕੀਤੀ ਅਤੇ ਇੱਥੇ ਹੀ ਉਸ ਨੇ ਬਾਈਲੋਜਿਸਟ T.H Hexlay ਦੀ ਨਿਗਰਾਨੀ ਹੇਠ ਬਾਈਲੋਜੀ ਵਿੱਚ ਮੁਹਾਰਤ ਹਾਸਲ ਕੀਤੀ, ਜਿਸ ਨੇ ਉਸ ਅੰਦਰ ਸਮਾਜਿਕ ਅਤੇ ਜੈਵਿਕ ਵਿਕਾਸ ਪ੍ਰਤੀ ਵਿਸ਼ਵਾਸ ਪੈਦਾ ਕੀਤਾ।ਵੈਲਸ ਉੱਪਰ ਸਮਾਜਵਾਦੀ ਵਿਚਾਰਧਾਰਾ ਵੀ ਕਾਫੀ ਹਾਵੀ ਰਹੀ। ਉਹ ਪਹਿਲੀ ਵਿਸ਼ਵ ਜੰਗ ਤੋਂ ਬਾਆਦ ਕਈ ਸੋਸ਼ਲਸਿਟ ਲੀਡਰਾਂ ਲੈਲਿਨ, ਸਟਾਲਿਨ,ਫ੍ਰੈਕਫਿਨ, ਰੂਜ਼ਵਿਲਟ ਨੂੰ ਮਿਲਿਆ,ਉਹ ਰੂਸ ਵੀ ਗਿਆ ਜਿੱਥੇ ਉਹ ਮੈਕਿਸਮ ਗੋਰਕੀ ਕੋਲ ਮਹਿਮਾਨ ਵਜੋਂ ਰਿਹਾ। ਉਸ ਦੀਆਂ ਉਹ ਲਿਖਤਾਂ ਜਿਨ੍ਹਾਂ ਦਾ ਸਾਇੰਸ ਫਿਕਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਜੋ ਜ਼ਿਆਦਾਤਰ ਮਿਡਲ-ਕਲਾਸ ਦੇ ਜੀਵਨ ਬਾਰੇ ਹੀ ਸਨ ਨੇ ਵੈਲਸ ਨੂੰ ਚਾਰਲਸ ਡਿਕਨੱਜ਼ ਵਰਗੀ ਪ੍ਰਸਿੱਧੀ ਦਿਵਾਈ।

ਵੈਲਸ ਦਾ ਪਹਿਲਾ ਸਇੰਸ ਫਿਕਸ਼ਨ ਨਾਵਲ ‘ਟਾਇਮ ਮਸ਼ੀਨ' ਦੇ ਰੂਪ ਵਿੱਚ ਸਾਮਹਣੇ ਆਇਆ। ਇਸ ਨਾਵਲ ਦੀ ਕਹਾਣੀ ਵਿੱਚ ਇੱਕ ਟਾਇਮ ਟਰੈਵਲਰ ਦੁਆਰਾ ਸਮੇਂ ਦੇ ਪਾਰ ਕੀਤੀ ਗਈ ਯਾਤਰਾ ਦਾ ਵਰਨਣ ਹੈ ਜੋ ਉਸ ਨੇ ਖੁਦ ਦੀ ਤਿਆਰ ਕੀਤੀ ਗਈ ਟਾਇਮ ਮਸ਼ੀਨ ਦੁਆਰਾ ਤੈਅ ਕੀਤੀ ਹੈ। ਉਹ ਇਸ ਮਸ਼ੀਨ ਰਾਹੀਂ ਸੰਨ 802701 ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਉਸ ਦੀ ਮੁਲਕਾਤ ਛੋਟੇ ਮੁੱਨਖਾਂ ਨਾਲ ਹੁੰਦੀ ਹੈ ਜਿਨ੍ਹਾਂ ਦਾ ਨਾਮ ਉਹ ਐਲ.ਈ ਦੱਸਦਾ ਹੈ। ਇੱਥੇ ਹੀ ਉਸ ਦੀ ਦੋਸਤੀ ਇੱਕ ਵੀਨਾ ਨਾਮ ਦੀ ਐੱਲ.ਈ ਨਾਲ ਹੋ ਜਾਂਦੀ ਹੈ, ਇੱਥੇ ਉਹ ਧਰਤੀ ਦੇ ਹੇਠਾਂ ਰਹਿਣ ਵਾਲੇ  ਮੋਕਲੋਕਸ ਨੂੰ ਮਿਲਦਾ ਹੈ ਜਿਨ੍ਹਾਂ ਨਾਲ ਹੋਏ ਯੁੱਧ ਵਿੱਚ ਵੀਨਾ ਦਾ ਕਤਲ ਹੋ ਜਾਂਦਾ ਹੈ, ਪਰ ਟਾਇਮ ਟਰੈਵਲਰ ਕਿਸੇ ਤਰ੍ਹਾਂ ਟਾਇਮ ਮਸ਼ੀਨ ਰਾਹੀਂ ਜਾਨ ਬਚਾ ਕੇ ਵਾਪਸ ਵਰਤਮਾਨ ਵਿੱਚ ਪਰਤ ਆਉਂਦਾ ਹੈ ਅਤੇ ਰਾਤ ਦੇ ਖਾਣੇ ਸਮੇਂ ਲੋਕਾਂ ਨੂੰ ਇਸ ਸਫਰ ਦੀ ਕਹਾਣੀ ਸੁਣਾਉਣ ਤੋਂ ਅਗਲ਼ੀ ਸਵੇਰ ਉਹ ਫਿਰ ਮਸ਼ੀਨ ਰਾਹੀਂ ਆਪਣੇ ਅਗਲੇ ਸਫਰ ਲਈ ਚੱਲ ਪੈਂਦਾ ਹੈ ਜਿੱਥੋਂ ਉਹ ਕਦੇ ਵੀ ਪਰਤ ਕੇ ਵਾਪਸ ਨਹੀਂ ਆਉਂਦਾ।

ਇਸ ਤੋਂ ਬਾਆਦ ਵੈਲਸ ਦਾ ਅਗਲਾ ਨਾਵਲ The Island of Dr. Moreau ਇੱਕ ਅੇਸੈ ਡਾਕਟਰ ਦੀ ਕਹਾਣੀ ਸੀ ਜੋ ਜਾਨਵਰਾਂ ਨੂੰ ਇਨਸਾਨ ਵਿੱਚ ਬਦਲਣ ਦਾ ਤਜਰਬਾ ਇੱਕ ਟਾਪੂ ਵਿੱਚ ਕਰ ਰਿਹਾ ਸੀ। ਜਿੱਥੇ ਕਹਾਣੀ ਦੇ ਨਾਇਕ ਨੂੰ ਸੱਤ ਅੱਠ ਮਹੀਨੇ ਗੁਜ਼ਾਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਵੈਲਸ ਦਾ ਨਾਵਲ The Invisible Man ਇੱਕ ਸਾਇੰਸਦਾਨ ਦੀ ਕਹਾਣੀ ਹੈ ਜੋ ਖੁਦ ਨੂੰ ਅਦ੍ਰਿਸ਼ ਬਣਾਉਣ ਵਿੱਚ ਤਾਂ ਕਾਮਯਾਬ ਹੋ ਜਾਂਦਾ ਹੈ ਪਰ ਇਸ ਦੇ ਨਤੀਜੇ ਵੱਜੋ ਉਹ ਹੋਲੀ ਹੋਲੀ ਪਾਗਲ ਹੋਣ ਲੱਗ ਜਾਂਦਾ ਹੈ। ਵੈਲਸ ਨੇ ਇੱਕ ਹੋਰ ਸਾਇੰਸ ਫਿਕਸ਼ਨ  The First Men in the Moon ਲਿਖੀ, ਜਿਸ ਦੀ ਕਹਾਣੀ ਇੱਕ ਸਾਇੰਸਦਾਨ ਅਤੇ ਇੱਕ ਬਿਜ਼ਨਸਮੈਨ ਦੇ ਚੰਨ ਉੱਪਰ ਜਾਣ ਦੀ ਕਹਾਣੀ ਹੈ,ਜਿੱਥੇ ਉਨ੍ਹਾਂ ਦਾ ਐਲੀਅਨ ਨਾਲ ਟਕਰਾ ਹੁੰਦਾ ਹੈ ਅਤੇ ਉੱਥੇ ਹੀ ‘ਸਲੀਨੀਟਿਜ਼' ਦੋਹਾਂ ਨੂੰ ਕੈਦੀ ਬਣਾ ਲੈਂਦੇ ਹਨ। ਜਿਨ੍ਹਾਂ ਵਿੱਚੋਂ ਇੱਕ ਛੁੱਟ ਕੇ ਵਪਾਸ ਆਉਣ ਵਿੱਚ ਕਾਮਯਾਬ ਵੀ ਹੋ ਜਾਂਦਾ ਹੇ,ਪਰ ਦੂਸਰਾ ਉੱਥੇ ਹੀ ਰਹਿ ਜਾਂਦਾ ਹੈ।

War of the Worlds ਵੈਲਸ ਦਾ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਿਹਾ ਨਾਵਲ ਸੀ,ਇਸ ਦੀ ਕਹਾਣੀ ਮਾਰਸ ਦੇ ਵਾਸੀਆਂ ਵੱਲੋਂ ਧਰਤੀ ਉੱਪਰ ਅਤਿ-ਆਧੁਨਿਕ ਤਕਨੀਕ ਨਾਲ ਕੀਤੇ ਗਏ ਹਮਲੇ ਦੀ ਕਹਾਣੀ ਹੈ ਇਸ ਉੱਪਰ 2005 ਵਿੱਚ ਇੱਕ ਫਿਲਮ ਵੀ ਬਣੀ ਹੈ। The Food of the Gods ਤਕਰੀਬਨ 1904 ਵਿੱਚ ਛਪਿਆ ਜਿਸ ਦੀ ਕਹਾਣੀ ਦੋ ਸਾਇੰਸਦਾਨਾਂ ਦੁਆਰਾ ਖੋਜੇ ਗਏ ਇੱਕ ਕੈਮੀਕਲ ਉੱਪਰ ਅਧਾਰਤ ਹੈ ਜਿਸ ਨਾਲ ਜੀਵਾਂ ਦਾ ਵਿਕਾਸ ਕਈ ਗੁਣਾ ਤੇਜ਼ੀ ਨਾਲ ਹੋ ਸਕਦਾ ਹੈ।ਵੈਲਸ ਨੇ ਆਪਣੇ ਇੱਕ ਨਾਵਲ The World Set Free ਵਿੱਚ ਪਰਮਾਣੂ ਬੰਬ ਅਤੇ ਨਿਊਕਲੀਅਰ ਜੰਗ ਅਤੇ ਇਸ ਦੇ ਪ੍ਰਭਾਵ ਦੀ 1913 ਵਿੱਚ ਹੀ ਭਵਿੱਖਬਾਣੀ ਕੀਤੀ ਸੀ।ਜਦੋਂ ਕਿ ਨਿਊਕਲੀਅਰ ਚੈਨ ਰਿਐਕਸ਼ਨ ਦੀ ਖੋਜ ਵੀ 1933 ਵਿੱਚ ਜਾ ਕੇ ਹੋਈ।ਇਸ ਤੋਂ ਬਿਨਾਂ ਵੈਲਸ ਨੇ ਆਪਣੀਆਂ ਸਇੰਸ ਫਿਕਸ਼ਨਸ ਵਿੱਚ ਨਵੀ ਅਤੇ ਐਡਵਾਸ ਤਕਨੀਕ ਬਾਰੇ ਕਈ ਭਵਿੱਖਬਾਣੀਆਂ ਕੀਤੀਆਂ ਜਿਵੇਂ ਰਾਕਟ ਦੀ ਖੋਜ,ਟੈਕਾਂ ਅਤੇ ਜਹਾਜ਼ਾਂ ਦਾ ਲੜਾਈ ਦੇ ਖੇਤਰ ਵਿੱਚ ਵਾਧਾ,ਹੀਟ ਕਿਰਨਾਂ,ਪੌਣ ਊਰਜਾ ਆਦਿ ਜੋ ਸਾਇੰਸ ਨੇ ਬਾਆਦ ਵਿੱਚ ਸੱਚ ਕਰ ਵਿਖਾਈਆਂ।

ਇਸ ਸਭ ਤੋਂ ਬਿਨਾਂ ਵੈਲਸ ਦੀਆਂ ਕਈ ਸਾਇੰਸ ਫਿਕਸ਼ਨ ਹਨ Men like Gods,  When the Sleeper Wakes, The War In the Air, The Shape of Things to Come । 76 ਸਾਲ ਦੀ ਉਮਰ ਵਿੱਚ ਵੈਲਸ ਨੂੰ ਲੰਡਨ ਯੂਨੀਵਰਸਿਟੀ ਨੇ ਸਾਇੰਸ ਦੇ ਖੇਤਰ ਵਿੱਚ ਉਨ੍ਹਾਂ ਦੇ Personality ਬਾਰੇ ਥੀਸਸ ਲਈ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।13 ਅਗਸਤ, 1946 ਨੂੰ ਸਾਇੰਸ ਫਿਕਸ਼ਨ ਦਾ ਇਹ ਪਿਤਾਮਾ ਦੁਨੀਆਂ ਨੂੰ ਅਲਿਵਦਾ ਕਹਿ ਗਿਆ। ਕੁਝ ਲੋਕ ਉਸ ਨੂੰ ਸਾਇੰਸ ਸਬੰਧੀ ਭਵਿੱਖ ਜਾਨਣ ਵਾਲਾ ਵੀ ਕਹਿੰਦੇ ਹਨ ਪਰ ਜੋ ਵੀ ਹੈ ਵੈਲਸ ਨੇ 100 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਉਸ ਦੀਆਂ ਇਹ ਕਲਾਸਿਕ ਸਾਇੰਸ ਫਿਕਸ਼ਨ ਵੀ ਸ਼ਾਮਲ ਹਨ,ਜਿਨ੍ਹਾਂ ਕਾਰਨ ਐੱਚ.ਜੀ.ਵੈਲਸ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।  

ਈ ਮੇਲ:   [email protected]

Comments

Pf HS Dimple

ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ - ਇਕ ਪ੍ਰਤੀਕਰਮ ਤਨਵੀਰ ਕੰਗ ਜੀ ਨੇ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਬੜੇ ਹੀ ਖੂਬਸੂਰਤ ਸਵਾਲ ਪੁੱਛੇ ਹਨ, ਅਤੇ ਜਿਸ-ਜਿਸ ਨੇ ਵੀ ਇਹ ਲੇਖ ਪੜ੍ਹਿਆ ਹੋਵੇਗਾ, ਉਸ ਦੇ ਮਨ ਵਿਚ ਇਨ੍ਹਾਂ ਸਵਾਲਾਂ ਬਾਰੇ ਮੇਰੇ ਜਵਾਬ ਜਾਂ ਪ੍ਰਤੀਕ੍ਰਿਆ ਦੀ ਉਡੀਕ ਵੀ ਹੋਵੇਗੀ, ਜਿਸ ਕਰਕੇ ਇਨ੍ਹਾਂ ਸਵਾਲਾਂ ਦਾ ਢੁਕਵਾਂ, ਭਾਵ ਜਿਸ ਤਰ੍ਹਾਂ ਮੈਨੂੰ ਸਹੀ ਲੱਗੇ, ਉੱਤਰ ਦੇਣਾ ਆਪਣਾ ਇਖ਼ਲਾਖੀ ਫ਼ਰਜ਼ ਸਮਝ ਕੇ ਕੁਝ ਹੋਰ ਲਿਖਣ ਦਾ ਜੇਰਾ ਕਰ ਰਿਹਾ ਹਾਂ। ਤਨਵੀਰ ਜੀ ਵਲੋਂ ਦਿੱਤੀ ਲਿਖਤ ਤੋਂ ਪਤਾ ਲੱਗਦਾ ਹੈ, ਕਿ ਉਹ ਬੜੇ ਮਿਹਨਤੀ ਅਤੇ ਸੁਹਿਰਦ ਪਾਠਕ-ਲੇਖਕ ਹਨ, ਅਤੇ ਸੁਹਿਰਦਤਾ ਅਤੇ ਈਮਾਨਦਾਰੀ ਹਰ ਵਿਅਕਤੀ, ਹਰ ਲੇਖਕ ਅਤੇ ਹਰ ਆਲੋਚਕ ਦੇ ਗਹਿਣੇ ਹੀ ਨਹੀਂ, ਹਥਿਆਰ ਵੀ ਹੁੰਦੇ ਹਨ, ਪਰ ਕਈ ਵਾਰ ਇਨ੍ਹਾਂ ਵਿਚ ਹਲਕੀ ਜਿਹੀ ਖੋਟ ਵੀ ਕੰਮ ਦਾ ਘੜੰਮ ਕਰ ਦਿੰਦੀ ਹੈ, ਭਾਵੇਂ ਕਿ ਇਸ ਵਿਚ ਗਹਿਣੇ/ਹਥਿਆਰ ਪਹਿਣਨ/ਰੱਖਣ ਵਾਲੇ ਦਾ ਨਹੀਂ, ਬਣਾਉਣ ਵਾਲੇ ਦਾ ਵੱਧ ਦੋਸ਼ ਹੁੰਦਾ ਹੈ। ਨੀਮ ਹਕੀਮ ਖ਼ਤਰਾ-ਏ-ਜਾਨ ਵਾਂਗ ਜਿਸ ਖ਼ੇਤਰ ਵਿਚ ਤੁਹਾਡੀ ਜਾਣਕਾਰੀ ਪਕੇਰੀ ਅਤੇ ਮੌਲਿਕ ਨਾ ਹੋਵੇ, ਉਸ ਖ਼ੇਤਰ ਨੂੰ ਹੱਥ ਪਾਉਣ ਤੋਂ ਪਹਿਲਾਂ ਸੌ ਵਾਰ ਸੋਚੋ, ਵੀਰ ਤਨਵੀਰ ਜੀ। ਮੈਂ ਵਾਲ ਦੀ ਖੱਲ ਲਾਹੁਣ ਤੋਂ ਗੁਰੇਜ਼ ਕਰਾਂਗਾ, ਪਰ ਜੇਕਰ ਤਨਵੀਰ ਜੀ ਜੇਕਰ ਚਾਰਲਸ ਡਿੱਕਨਜ਼ ਤੋਂ ਪਹਿਲਾਂ ਡੇਨੀਅਲ ਡੀਫੋ ਅਤੇ ਸੈਮੂਅਲ ਜਾਹਨਸਨ ਨੇ ਨਾਵਲ ਲਿਖੇ ਤਾਂ ਇਹ ਇਸ ਗੱਲ ਦਾ ਸਬੂਤ ਤਾਂ ਨਹੀਂ ਕਿ ਸਭ ਲੋਕ ਹੀ ਨਾਵਲ ਬਾਰੇ ਜਾਣਨ ਲੱਗ ਗਏ। ਬਹੁਤ ਕੁਝ ਅਜਿਹਾ ਹੁੰਦਾ ਹੈ, ਜੋ ਵਾਪਰਦਾ ਤਾਂ ਹੈ, ਪਰ ਬਹੁਗਿਣਤੀ ਨੂੰ ਇਸਦੀ ਵਧੇਰੇ ਉੱਘ-ਸੁੱਘ ਨਹੀਂ ਹੁੰਦੀ। ਇਹੀ ਗੱਲ ਡਿੱਕਨਜ਼ ਤੋਂ ਪਹਿਲਾਂ ਨਾਵਲ ਬਾਰੇ ਸੀ। ਇਸੇ ਲਈ ਮੈਂ ਲਿਖਿਆ ਸੀ, "ਅੰਗਰੇਜ਼ੀ ਨਾਵਲਕਾਰ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਨਾਵਲ ਨੂੰ ਉਸ ਸਮੇਂ ਹੱਥ ਪਾਇਆ ਜਦੋਂ ਵਿਕਟੋਰੀਅਨ ਯੁਗ ਵਿਚ ਵਧੇਰੇ ਲੋਕਾਂ ਨੂੰ ਨਾਵਲ ਦੇ ਅਰਥ ਵੀ ਨਹੀਂ ਪਤਾ ਸਨ……।" ਮੇਰੀ ਇਸ ਉਕਤੀ ਨੂੰ ਦੋ-ਵਾਰ ਪੜ੍ਹੋ। ਮੈਂ "ਵਧੇਰੇ" ਭਾਵ ਬਹੁਤੇ ਲੋਕ (ਤੁਹਾਡੀ ਭਾਸ਼ਾ ਵਿਚ) ਆਖਿਆ ਹੈ। ਸਿਰਫ਼ ਨਾਵਲ ਦਾ ਛਪ ਜਾਣਾ ਕੋਈ ਵੱਡੀ ਪ੍ਰਾਪਤੀ ਨਹੀਂ, ਅਤੇ ਨਾ ਹੀ ਇਹ ਵਧੇਰੇ ਲੋਕਾਂ ਨੂੰ ਨਾਵਲ ਬਾਰੇ ਜਾਣਕਾਰੀ ਮਿਲ ਜਾਣ ਦਾ ਸਬੂਤ ਹੈ। ਨਾਵਲ ਛਪੇ ਸਨ, ਇਹੀ ਨਹੀਂ ਹੋਰ ਵੀ ਅਨੇਕ, ਪਰ ਇਸ ਦਾ ਅਰਥ ਇਹ ਨਹੀਂ ਕਿ ਸਭ ਨੂੰ ਨਾਵਲ ਬਾਰੇ ਪਤਾ ਹੋਵੇਗਾ। ਅਜਿਹਾ ਅਸੰਭਵ ਹੈ। ਛੋਟੀ ਜਿਹੀ ਮਿਸਾਲ ਦਿੰਦਾ ਹਾਂ। ਹੁਣ ਪੰਜਾਬੀ ਵਿਚ ਬਹੁਤ ਕੁਝ ਛਪਦਾ ਹੈ। ਕੀ ਸਭ ਲੋਕਾਂ ਨੂੰ ਸਭ ਸਾਹਿਤ ਬਾਰੇ ਪਤਾ ਹੈ? ਜੇਕਰ ਤੁਸੀਂ ਇਕ ਵੱਖਰੀ ਵਿਧਾ ਦੀ ਗੱਲ ਕਰੋ, ਤਾਂ ਮੇਰਾ ਸਵਾਲ ਇਹ ਹੋਵੇਗਾ - ਕੀ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਹੇ ਪੰਜਾਬੀ ਵਿਚ ਇਕ ਨਵੀਂ ਵਿਧਾ ਵਿਚ ਸਾਹਿਤ ਵੀ ਛਪਿਆ ਹੈ, ਕੀ ਤੁਹਾਨੂੰ ਇਸ ਦਾ ਪਤਾ ਹੈ? ਜੇਕਰ ਪਤਾ ਹੈ ਤਾਂ ਇਸ ਦਾ ਨਾਮ ਦੱਸੋ? ਜੇਕਰ ਨਹੀਂ ਪਤਾ ਤਾਂ ਮੈਂ ਹੁਣ ਤਾਂ ਨਹੀਂ ਦੱਸਾਂਗਾ, ਪਰ ਦੱਸਾਂਗਾ ਜ਼ਰੂਰ। ਸੋ ਬਰਤਾਨੀਆਂ ਵਿਚ ਜਾਂ ਕਹਿ ਲਵੋ, ਅੰਗਰੇਜ਼ੀ ਪਾਠਕਾਂ ਵਿਚਕਾਰ ਨਾਵਲ ਨੂੰ ਲੋਕਪ੍ਰਿਅਤਾ ਦਵਾਉਣ ਦਾ ਮੁੱਖ ਸਿਹਰਾ ਤਾਂ ਚਾਰਲਸ ਡਿੱਕਨਜ਼ ਨੂੰ ਹੀ ਜਾਂਦਾ ਹੈ, ਅਤੇ ਜੇਕਰ ਵਿਕਟੋਰੀਅਨ ਯੁਗ ਵਿਚ ਤਨਵੀਰ ਕੰਗ ਨੂੰ ਐਡਵਰਡ ਜੁਲਵਰ ਵਰਗਾ ਅਣਗੌਲਿਆ ਜਿਹਾ ਨਾਵਲਕਾਰ ਦਿਖਾਈ ਦਿੰਦਾ ਹੈ, ਤਾਂ ਮੈਂ ਦੱਸਣਾ ਚਾਹਾਂਗਾ ਕਿ ਜੁਵਲਰ ਤੋਂ ਪਹਿਲਾਂ 19ਵੀਂ ਸਦੀ ਵਿਚ ਹੀ (ਜਾਂ ਕਹਿ ਲਵੋ, 19ਵੀਂ ਸਦੀ ਦੇ ਮੁੱਢ ਵਿਚ) ਸਰ ਵਾਲਟਰ ਸਕਾੱਟ ਨੇ ਵੀ 20-22 ਨਾਵਲ ਲਿਖੇ ਸਨ, ਜੋ ਸਭ ਇਤਿਹਾਸਕ ਸਨ, ਅਤੇ ਇਨ੍ਹਾਂ ਵਿਚੋਂ 'ਇਵਾਨਹੋ' ਜਿਹਾ ਨਾਵਲ ਅੱਜ ਵੀ ਸ਼ਾਹਕਾਰ ਮੰਨਿਆਂ ਜਾਂਦਾ ਹੈ, ਪਰ ਇਨ੍ਹਾਂ ਨਾਵਲਾਂ ਨੂੰ ਉਸ ਸਮੇਂ ਵਿਚ ਉਹ ਲੋਕਪ੍ਰਿਅਤਾ ਨਾ ਹਾਸਲ ਹੋਈ, ਕਿਉਂਕਿ ਉਸ ਸਮੇਂ ਨਾ ਤਾਂ ਲੋਕਾਂ ਵਿਚ ਪੜ੍ਹਣ ਦਾ ਰੁਝਾਨ ਜਾਗਿਆ ਸੀ, ਅਤੇ ਨਾ ਹੀ ਲੋਕ ਵਧੇਰੇ (ਅਤੇ ਨਾ ਹੀ ਵਧੇਰੇ ਲੋਕ, ਵਧੀਆ ਪੁਨ) ਪੜ੍ਹੇ ਲਿਖੇ ਸਨ। ਹੋਰ ਤਾਂ ਹੋਰ, ਜੇਨ ਆਸਟਨ ਵਰਗੀ ਮਹਾਂ-ਜ਼ਹੀਨ ਨਾਵਲਕਾਰਾ, ਜਿਸ ਦੇ ਪੰਜ ਨਾਵਲ ਅੱਜ ਸਮਾਜ ਸ਼ਾਸ਼ਤਰੀ ਅਧਿਐਨ ਲਈ ਸ਼ਾਹਕਾਰ ਮੰਨੇ ਜਾਂਦੇ ਹਨ, ਜਿਨ੍ਹਾਂ ਵਿਚ ਮੈਨਸਫੀਲਡ ਪਾਰਕ, ਪ੍ਰਾਈਡ ਐਂਡ ਪ੍ਰੀਜੂਡਿੱਸ, ਸੈਂਸ ਐਂਡ ਸੈਂਸੇਬਿਲਟੀ ਅਤੇ ਐਮਾ ਜਿਹੇ ਨਾਵਲਾਂ ਤੇ ਅਨੇਕਾਂ ਫ਼ਿਲਮਾਂ ਬਣ ਚੁੱਕੀਆਂ ਹਨ, ਉਸ ਸਮੇਂ ਲੋਕਾਂ ਨੂੰ ਪਾਠ-ਜਾਗ ਲਾਉਣ ਵਿਚ ਅਸਫ਼ਲ ਰਹੇ ਸਨ, ਪਰ ਇਨ੍ਹਾਂ ਦੇ ਪਾਠਕ ਤਾਂ ਸਨ। ਪਰ ਵਧੇਰੇ ਲੋਕਾਂ ਨੂੰ ਇਨ੍ਹਾਂ ਨਾਵਲਾਂ ਦੀ ਹੋਂਦ ਬਾਰੇ ਨਹੀਂ ਸੀ ਪਤਾ। ਇੱਕ ਗੱਲ ਹੋਰ, ਵਿਕਟੋਰੀਅਨ ਯੁਗ ਆਪਣੇ ਆਪ ਵਿਚ ਕਈ ਕਾਰਣਾਂ ਲਈ ਵਿਸ਼ੇਸ਼ ਯੁਗ ਸੀ, ਜਿਸ ਵਿਚ ਇਕਦਮ ਬਰਤਾਨੀਆ ਵਿਚ ਲੋਕਸ਼ਾਹੀ ਆਉਂਦੀ ਹੈ, ਵਿਗਿਆਨ ਪੈਰ ਪਸਾਰਦਾ ਹੈ, ਉਦਯੋਗਿਕ ਕ੍ਰਾਂਤੀ ਕਦਮ ਰੱਖਦੀ ਹੈ, ਤਰਕਸ਼ੀਲਤਾ ਦਾ ਜਨਮ ਹੁੰਦਾ ਹੈ, ਲੋਕਾਂ ਵਿਚ ਸ਼ੱਕ ਕਰਨ ਦਾ ਜੇਰਾ ਉੱਠਦਾ ਹੈ ਅਤੇ ਹੋਰ ਬੜਾ ਕੁਝ ਹੁੰਦਾ ਹੈ, ਜਿਸ ਦੀ ਪਹਿਲਾਂ ਕਿਸੇ ਨੇ ਤਵੱਕੋ ਤੱਕ ਨਹੀਂ ਕੀਤੀ ਹੁੰਦੀ। ਇਹੀ ਕੁਝ ਕੰਵਲ ਵੇਲੇ ਹੋਇਆ, ਲਗਭਗ ਥੋੜ੍ਹੇ ਬਹੁਤੇ ਫ਼ਰਕ ਨਾਲ। ਮੈਂ ਲਿਖਿਆ ਸੀ, "ਜਿਸ ਤਰ੍ਹਾਂ ਅੰਗਰੇਜ਼ੀ ਨਾਵਲਕਾਰ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਨਾਵਲ ਨੂੰ ਉਸ ਸਮੇਂ ਹੱਥ ਪਾਇਆ ਜਦੋਂ ਵਿਕਟੋਰੀਅਨ ਯੁਗ ਵਿਚ ਵਧੇਰੇ ਲੋਕਾਂ ਨੂੰ ਨਾਵਲ ਦੇ ਅਰਥ ਵੀ ਨਹੀਂ ਪਤਾ ਸਨ, ਅਤੇ ਇਹੀ ਗੱਲ ਕੰਵਲ ਬਾਰੇ ਕਹੀ ਜਾ ਸਕਦੀ ਹੈ, ਭਾਵੇਂ ਕਿ ਨਾਨਕ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ, ਪਰ ਜਿੱਥੇ ਨਾਨਕ ਸਿੰਘ ਨੇ ਸੀਮਤ ਸੁਧਾਰਵਾਦੀ ਅਤੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਛੋਹਿਆ, ਉਥੇ ਕੰਵਲ ਦਾ ਨਾਵਲੀ-ਕੈਨਵਸ ਥੋੜ੍ਹਾ ਵਿਸ਼ਾਲ ਸੀ। ਪਰ ਆਪਣੇ ਨਾਵਲਾਂ ਵਿਚ ਵੰਨ-ਸੁਵੰਨਤਾ ਅਤੇ ਪ੍ਰਾਪੇਗੰਡਾ ਲਿਆ ਕੇ ਕੰਵਲ ਨੇ ਆਪਣੀ ਵਿਲੱਖਣ ਵਿਚਾਰਧਾਰਾ ਦਾ ਮਾਧਿਅਮ ਵੀ ਬਣਾਇਆ।" ਕੀ ਇਸ ਗੱਲ ਵਿਚ ਕੋਈ ਸ਼ੱਕ ਹੈ, ਜਾਂ ਸ਼ੱਕ ਦੀ ਗੁੰਂਜਾਇਸ਼ ਹੈ ਕਿ ਭਾਈ ਵੀਰ ਸਿੰਘ ਅਤੇ ਉਨ੍ਹਾਂ ਦੇ ਨਾਲ ਹੀ ਹੋਰ ਅਨੇਕਾਂ ਨਾਵਲਕਾਰਾਂ ਨੇ, ਜਿਨ੍ਹਾਂ ਵਿਚ ਮੋਹਨ ਸਿੰਘ ਵੈਦ ਜਿਹੇ ਨਿਰੋਲ ਆਦਰਸ਼ਕ ਅਤੇ ਧਾਰਮਿਕ ਪ੍ਰਚਾਰਕ-ਨਾਵਲਕਾਰ ਸਨ, ਦਾ ਘੇਰਾ ਵੀ ਉਨ੍ਹਾਂ ਦੇ ਨਾਵਲਾਂ ਦੇ ਕਥਾਨਕਾਂ ਵਾਂਗ ਬਹੁਤ ਹੀ ਸੀਮਤ ਸੀ। ਭਾਈ ਵੀਰ ਸਿੰਘ ਨਾਵਲਕਾਰ ਸੀ, ਇਸ ਗੱਲ ਦਾ ਮੈਂ ਇਨਕਾਰ ਤਾਂ ਨਹੀਂ ਕੀਤਾ। ਨਾਨਕ ਸਿੰਘ ਅਤੇ ਕੰਵਲ ਵਿਚਕਾਰ ਹੋਰ ਅਨੇਕਾਂ ਨਾਵਲੀ ਹਸਤਾਖ਼æਰ ਸਨ, ਇਸ ਗੱਲ ਤੋਂ ਵੀ ਨਹੀਂ, ਪਰ ਸਮੇਂ ਨਾਲ ਗੌਲਣਯੋਗ ਅਤੇ ਅਹਿਮ ਚੇਤਿਆਂ ਵਿਚ ਵਸੇ ਰਹਿੰਦੇ ਹਨ, ਬਾਕੀ ਸਾਹਿਤ ਇਤਿਹਾਸ ਲਿਖਣ ਸਮੇਂ ਹੀ ਚੇਤੇ ਕੀਤੇ ਜਾਂਦੇ ਹਨ, ਪਰ ਫਿਰ ਵੀ ਮੈਂ ਇਸ ਕਾਲ ਦੌਰਾਨ ਜਿੰਨੇ ਨਾਵਲਕਾਰਾਂ ਨੇ ਲਿਖਿਆ, ਉਨ੍ਹਾਂ ਦੀ ਅਣਹੋਂਦ ਜਾਂ ਅਣਗੌਲੇਪਣ ਦਾ ਵੀ ਜ਼ਿਕਰ ਨਹੀਂ ਕੀਤਾ, ਮੈਂ ਤਾਂ ਇਹ ਕਿਹਾ ਕਿ ਕੰਵਲ ਤੋਂ ਪਹਿਲਾਂ ਨਾਨਕ ਸਿੰਘ ਨੇ ਵੀ ਯੋਗਦਾਨ ਪਾਇਆ, ਕਿਉਂਕਿ ਹੋਰ ਕਿਸੇ ਨੂੰ ਅਸੀਂ ਛੱਡ ਸਕਦੇ ਹਾਂ, ਨਾਨਕ ਸਿੰਘ ਨੂੰ ਨਹੀਂ, ਅਤੇ ਇਨ੍ਹਾਂ ਦੋਹਾਂ ਦੀਆਂ ਸੀਮਾਵਾਂ ਦਾ ਵੀ ਮੈਂ ਖੋਲ੍ਹ ਕੇ ਜ਼ਿਕਰ ਕੀਤਾ ਹੈ। ਮੈਂ ਤਾਂ ਸਗੋਂ ਸੰਤ ਸਿੰਘ ਸੇਖੋਂ ਦੇ "ਲਹੂ ਮਿੱਟੀ" ਨੂੰ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਮੰਨਦਾ ਹਾਂ, ਪਰ ਕਿਉਂਕਿ ਇਹ ਨਾਵਲ ਪਹਿਲਾਂ ਅੰਗਰੇਜ਼ੀ ਵਿਚ ਲਿਖਿਆ ਗਿਆ ਸੀ, ਅਤੇ ਜਦ ਨੂੰ ਸੁਰਿੰਦਰ ਸਿੰਘ ਨਰੂਲਾ ਨੇ ਆਪਣਾ (ਨਾਵਲ) "ਪਿਓ ਪੁੱਤਰ" ਛਪਵਾ ਲਿਆ ਸੀ, ਸੋ ਸੇਖੋਂ ਏਕਮ ਹੋ ਕੇ ਵੀ ਦੂਜ ਰਹਿ ਗਿਆ। ਪਰ ਕੰਵਲ ਜੀ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੁਰਦਿਆਲ ਸਿੰਘ ਜੀ ਦਾ ਜ਼ਿਕਰ ਕਿਉਂ ਕਰੀਏ? ਜਦੋਂ ਜਸਵੰਤ ਸਿੰਘ ਕੰਵਲ ਆਪਣੇ ਨਾਵਲ "ਪੂਰਨਮਾਸੀ" ਨੂੰ ਛਪਵਾ ਕੇ ਚਰਚਿਤ ਹੋ ਚੁੱਕਾ ਸੀ, ਉਦੋਂ ਤਾਂ ਗੁਰਦਿਆਲ ਸਿੰਘ ਅਜੇ A-ਅ ਸਿੱਖ ਰਿਹਾ ਸੀ! ਕੰਗ ਕਹਿੰਂਦਾ ਹੈ ਕਿ ਕੰਵਲ ਨੇ ਖਾੜਕੂ ਲਹਿਰ ਦੇ ਅਲੋਪ ਹੋਣ ਬਾਅਦ ਇਸ ਲਹਿਰ ਦੀਆਂ ਕਮੀਆਂ ਬਾਰੇ ਚੁੱਪ ਵੱਟ ਲਈ। ਚੁੱਪ ਤਾਂ ਉਸ ਨੇ ਨਕਸਲਵਾਦੀ ਲਹਿਰ ਫ਼ੇਲ੍ਹ ਹੋਣ ਬਾਦ ਵੀ ਵੱਟੀ ਅਤੇ ਇਸ ਲਹਿਰ ਦੀਆਂ ਖਾਮੀਆਂ ਵੀ ਨਹੀਂ ਗਿਣਾਈਆਂ, ਪਰ ਕਾਮਰੇਡ ਉਸ ਨਾਲ ਗੁੱਸੇ ਹੋ ਗਏ, ਪਰ ਸਿੱਖ ਕੱਟੜਪੰਥੀ ਅਜੇ ਵੀ ਉਸ ਨਾਲ ਖੜੇ ਹਨ, ਅਤੇ ਉਹ ਉਨ੍ਹਾਂ ਨਾਲ। ਕੀ ਕਿਸੇ ਵੀ ਲਹਿਰ ਦੀਆਂ ਖਾਮੀਆਂ ਗਿਣਾਉਣੀਆਂ ਜ਼ਰੂਰੀ ਹਨ, ਖਾਸ ਕਰਕੇ ਜਦੋਂ ਇਹ ਲਹਿਰ ਮਾਨਵਤਾ ਲਈ ਖੜੀ ਹੋਵੇ। ਸਿਰਾਂ ਤੇ ਕਫ਼ਨ ਬੰਨ੍ਹ ਕੇ ਘਰਾਂ ਨੂੰ ਆæਖ਼ਰੀ ਸਲਾਮ ਕਹਿ ਕੇ ਤੁਰਨ ਵਾਲੇ ਯੋਧੇ ਦਾ ਰਾਹ ਗ਼ਲਤ ਹੋ ਸਕਦਾ ਹੈ, ਮਕਸਦ ਅਪਹੁੰਚ ਹੋ ਸਕਦਾ ਹੈ, ਪਰ ਉਸ ਦੀ ਮਨਸ਼ਾ ਹਮੇਸ਼ਾ ਖਾਲਸ ਦੁੱਧ ਜਿਹੀ ਹੁੰਦੀ ਹੈ, ਚਾਹੇ ਉਹ ਨੈਕਸਲਾਈਟ ਹੋਵੇ, ਚਾਹੇ ਜੁਝਾਰੂ ਹੋਵੇ, ਚਾਹੇ ਦੇਸ਼-ਭਗਤ ਹੋਵੇ ਤੇ ਚਾਹੇ ਕੋਈ ਬਾਗੀ ਜਾਂ ਕ੍ਰਾਂਤੀਕਾਰੀ। ਖ਼ੈਰ! ਕੰਗ ਜੀ ਆਖਦੇ ਹਨ ਕਿ "ਪੰਜਾਬੀ ਨਾਵਲ ਜਗਤ ਵਿਚ ਕਾਫ਼ੀ ਵਧੀਆ ਲੇਖਕ ਕੰਵਲ ਦੇ ਸਮਕਾਲੀ ਜਾਂ ਕੰਵਲ ਤੋਂ ਪਹਿਲਾਂ ਮੌਜੂਦ ਸਨ, ਪਰ ਕੰਵਲ ਹੀ ਸੀ ਜੋ ਪੰਜਾਬੀ ਨਾਵਲ ਜਗਤ ਵਿਚ ਲੰਮੇ ਅਰਸੇ ਤੱਕ ਛਾਇਆ ਰਿਹਾ।" ਮੈਂ ਇਕ ਵਾਰ ਫਿਰ ਦੁਹਰਾ ਦੇਣਾ ਚਾਹੁੰਦਾ ਹਾਂ ਕਿ ਮੈਂ ਕੰਵਲ ਜੀ ਦੇ ਨਾਵਲਾਂ ਜਾਂ ਉਨ੍ਹਾਂ ਦੀ ਸੋਚ ਦਾ ਬਹੁਤ ਵੱਡਾ ਪ੍ਰਸੰਸਕ ਨਹੀਂ ਹਾਂ, ਪਰ ਮੈਂ ਹਰ ਲਿਖਤ ਨੂੰ ਵੰਗਾਰ ਮੰਨ ਕੇ ਪੜ੍ਹਦਾ ਹੈ, ਸੋਚਦਾ-ਵਿਚਾਰਦਾ ਹਾਂ, ਅਤੇ ਮੈਂ ਇਸੇ ਪਟੇ ਤੇ ਚਾੜ੍ਹ ਕੇ ਜਦੋਂ ਕੰਗ ਜੀ ਦੀ ਲਿਖਤ ਨੂੰ ਪੜ੍ਹਦਾ ਹਾਂ ਤਾਂ ਜਾਪਦਾ ਹੈ ਕਿ ਕਈ ਵਾਰ ਕੰਗ ਜੀ ਹਵਾ ਵਿਚ ਤਲਵਾਰਾਂ ਮਾਰਣ ਲੱਗ ਜਾਂਦੇ ਹਨ, ਅਤੇ ਕਈ ਵਾਰ ਤਾਂ ਇਸ ਕਹਾਵਤ ਨੂੰ ਵੀ ਪਾਰ ਕਰ ਜਾਂਦੇ ਹਨ। ਮੰਨ ਲੈਂਦੇ ਹਾਂ ਕਿ ਕੰਵਲ ਤੋਂ ਪਹਿਲਾਂ ਅਤੇ ਸਮਕਾਲੀ ਯੁਗ ਵਿਚ ਕੰਵਲ ਤੋਂ ਚੰਗੇਰੇ ਨਾਵਲਕਾਰ ਹੋਣਗੇ। ਇਸ ਗੱਲ ਤੋਂ ਮੁਨਕਰ ਨਹੀਂ ਹੋ ਰਿਹਾ ਮੈਂ, ਭਾਵੇਂ ਇਸ ਨਾਲ ਮੈਂ ਮੁਤਫਿਕ ਵੀ ਨਹੀਂ ਹੋਇਆ। ਇਹ ਵਿਸ਼ਾ ਹੀ ਵੱਖਰਾ ਹੈ, ਪਰ "ਕੰਵਲ ਜੀ ਵਲੋਂ ਪੰਜਾਬੀ ਨਾਵਲ ਜਗਤ ਵਿਚ ਲੰਮੇ ਸਅਰਸੇ ਤੱਕ ਛਾਏ ਰਹਿਣ ਪਿੱਛੇ" ਕੰਗ ਜੀ ਜੋ ਕਾਰਣ ਗਿਣਾਉਂਦੇ ਹਨ, ਉਹ ਅਸਲ ਵਿਚ ਕੰਗ ਜੀ ਦੇ ਉਸ ਕਥਨ ਦੇ ਉਲਟ ਭੁਗਤ ਰਹੇ ਹਨ, ਜਿਸ ਨੂੰ ਉਹ ਸਾਬਤ ਕਰਨਾ ਚਾਹੁੰਦੇ ਹਨ। ਪਹਿਲਾਂ ਉਹ ਲਿਖਦੇ ਹਨ, ਕਿ "ਕੰਵਲ ਦਾ ਇਕ ਪੱਖ ਤਾਂ ਇਹ ਰਿਹਾ ਕਿ ਉਹ ਸਮਾਜਿਕ ਯਥਾਰਥਵਾਦ ਨੂੰ ਬਾਕੀ ਲੇਖਕਾਂ ਤੋਂ ਜ਼ਿਆਦਾ ਵਧੀਆ ਢੰਗ ਨਲਾ ਪੇਸ਼ ਕਰਨ ਵਿਚ ਸਫ਼ਲ ਰਿਹਾ।" ਹੁਣ ਇਹ ਗੁਣ ਹੈ ਕਿ ਔਗੁਣ? ਸਮਾਜਿਕ ਯਥਾਰਥਵਾਦ ਨੂੰ ਪੇਸ਼ ਕਰਨਾ ਅਤੇ ਉਹ ਵੀ ਵਧੀਆ ਢੰਘ ਨਾਲ, ਇਸ ਤੋਂ ਵੱਡਾ ਸਾਹਿਤਕ ਧਰਮ ਕੋਈ ਲੇਖਕ ਕੀ ਨਿਭਾ ਸਕਦਾ ਹੈ? ਕੰਵਲ ਦਾ ਉਦੇਸ਼ ਵੀ ਸਹੀ, ਸੋਚ ਵੀ ਸਹੀ, ਤਰੀਕਾ ਵੀ ਸਹੀ ਅਤੇ ਇਨ੍ਹਾਂ ਸਭ ਦੀ ਕਾਮਯਾਬੀ/ਸਫ਼ਲਤਾ। ਫਿਰ ਇਸ ਵਿਚ ਮਾੜਾ ਕੀ ਹੈ? ਫਿਰ ਕੰਗ ਜੀ ਲਿਖਦੇ ਹਨ, "ਦੂਸਰੀ ਗੱਲ ਕੰਵਲ ਦੇ ਕਰੀਬ-ਕਰੀਬ ਸਾਰੇ ਹੀ ਸਮਕਾਲੀ ਨਾਵਲ ਲਿਖਣ ਵਾਲੇ ਨਾਵਸਿਲਟ ਸਿਰਫ਼ ਨਾਵਲ ਲਿਖਣ ਤੱਕ ਹੀ ਸੀਮਤ ਨਹੀਂ ਸਨ। ਬਹੁਤੇ ਲੇਖਕ ਸਾਹਿਤ ਦੀਆਂ ਦੂਜੀਆਂ ਵਿਧਾਵਾਂ ਕਹਾਣੀ ਜਾਂ ਨਿਬੰਧ ਵਿਚ ਵੀ ਰੁੱਝੇ ਹੋਏ ਸਨ ਇਸ ਲਈ ਉਸ ਸਮੇਂ ਕੰਵਲ ਹੀ ਮੂਲ ਰੂਪ ਵਿਚ ਸਿਰਫ਼ ਨਾਵਲ ਨੂੰ ਸਮਰਪਿਤ ਸੀ।" ਕੰਗ ਜੀ, ਇਹ ਤੱਥ ਤੁਸੀਂ ਕਿਸ ਸਾਹਿਤ ਇਤਿਹਾਸ ਦੀ ਪੁਸਤਕ ਵਿਚੋਂ ਨੋਟ ਕੀਤੇ ਹਨ? ਕੰਵਲ ਜੀ ਦੇ ਸਮਕਾਲੀਆਂ ਵਿਚੋਂ ਤੁਸੀਂ ਬੂਟਾ ਸਿੰਘ ਸ਼ਾਦ ਅਤੇ ਮੋਹਨ ਕਾਹਲੋਂ ਦੇ ਨਾਮ ਗਿਣਾਏ ਹਨ। ਕੀ ਕੰਗ ਜੀ ਦੱਸ ਸਕਦੇ ਹਨ, ਕਿ ਸ਼ਾਦ ਜੀ ਨਾਵਲ ਤੋਂ ਬਿਨਾਂ ਹੋਰ ਕੀ ਲਿਖਦੇ ਹਨ? ਤੇ ਮੋਹਨ ਕਾਹਲੋਂ ਜੀ ਨੇ ਨਾਵਲ ਤੋਂ ਬਿਨਾਂ ਹੋਰ ਕਿਸ ਵਿਧਾ ਵਿਚ ਕਮਲ ਅਜ਼ਮਾਈ ਹੈ? ਦਲੀਪ ਕੌਰ ਟਿਵਾਣਾ ਜੀ ਨੇ ਇੱਕਾ-ਦੁੱਕਾ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹੋਣਗੀਆਂ, ਪਰ ਕੰਵਲ ਜੀ ਨੇ ਤਾਂ ਇਸੇ ਅਰਸੇ ਦੌਰਾਨ, ਜਦੋਂ ਉਹ ਅਤਿ-ਚਰਚਿਤ ਅਤੇ ਅਤਿ-ਅਹਿਮ ਨਾਵਲਾਂ ਦੀ ਰਚਨਾ ਕਰ ਰਹੇ ਸਨ, ਉਸੇ ਸਮੇਂ ਦੌਰਾਨ ਉਨ੍ਹਾਂ ਦੀਆਂ ਅੱਧੀ ਦਰਜਨ ਦੇ ਕਰੀਬ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਵਿਚੋਂ ਲੰਮੇ ਵਾਲਾਂ ਦੀ ਪੀੜ ਕਹਾਣੀ ਤੇ ਤਾਂ ਫ਼ਿਲਮ ਵੀ ਬਣ ਚੁੱਕੀ ਹੈ, ਜਿਸ ਵਿਚ ਜੱਸੀ ਨਾਂ ਦੀ ਅਤਿ-ਸੁੰਦਰ ਅਤੇ "ਕੋਹ ਕੋਹ ਲੰਮੇ ਵਾਲਾਂ" ਵਾਲੀ ਮੁਟਿਆਰ ਦੇ ਵਿਦੇਸ਼ ਜਾ ਵਸਣ ਤੇ ਉਸਦੀਆਂ ਸਹੇਲੀਆਂ ਉਸਨੂੰ ਬਿਊਟੀ ਪਾਰਲਰ ਲੈ ਜਾਂਦੀਆਂ ਹਨ, ਅਤੇ ਗੋਰੀ ਨੈਣ ਨੂੰ "ਏਸ ਕੁੜੀ ਨੂੰ ਛਾਂਗ ਕੇ ਪਰੀ ਬਣਾ ਦੇ ਮੈਮ" ਆਖ ਕੇ ਉਸਦੇ ਬਾੱਬ-ਕੱਟ ਹੇਅਰ ਕਰਵਾ ਦਿੰਦੀਆਂ ਹਨ, ਤੇ ਕੰਵਲ ਲਿਖਦਾ ਹੈ, "ਆਖ਼ਰ ਬੈਂਤਲਾਂ ਨੇ ਕਾਰਾ ਕਰਵਾ ਹੀ ਦਿੱਤਾ।" ਕਹਾਣੀ ਲੰਮੀ ਹੈ, ਪਰ ਇਸ ਦੇ ਵਿਸ਼ੇ ਦਾ ਸੰਕੇਤ ਇਸ ਲਈ ਦਿੱਤਾ ਹੈ, ਕਿ ਪਤਾ ਲੱਗ ਜਾਵੇ ਕਿ ਕੰਵਲ ਦੇ ਵਿਸ਼ੇ ਕਹਾਣੀਆਂ ਵਿਚ ਵੀ ਉਸਦੇ ਨਾਵਲਾਂ ਵਾਂਗ ਵੰਨ-ਸੁਵੰਨੇ ਹਨ। ਕਹਾਣੀਆਂ ਦੇ ਬਿਨਾਂ ਉਸ ਨੇ ਕਵਿਤਾਵਾਂ ਵੀ ਲਿਖੀਆਂ, ਕਾਵਿ-ਸੰਗ੍ਰਹਿ ਵੀ ਛਪਵਾਏ। ਨਿਬੰਧਾਂ ਦੀਆਂ ਦਰਜਨਾਂ ਪੁਸਤਕਾਂ ਲਿਖੀਆਂ। ਨਾਟਕ "ਰੋਂਦਾ ਪੰਜਾਬ" ਅਤੇ "ਪੰਜਾਬ ਕੂਕਦਾ ਹੈ" ਵੀ ਲਿਖੇ, ਰੇਖਾ-ਚਿੱਤਰਾਂ ਦੀ ਪੁਸਤਕ "ਰੰਗ-ਬਿਰੰਗੇ ਲੋਕ" ਛਪਵਾਈ ਅਤੇ ਸਫ਼ਰਨਾਮਿਆਂ ਦੀ ਰਚਨਾ ਵੀ ਕੀਤੀ। ਜਿੰਨੇ ਉਸਦੇ ਨਾਵਲ ਹਨ, ਉਸ ਤੋਂ ਦੁੱਗਣੀਆਂ ਉਸਦੀਆਂ ਕਿਤਾਬਾਂ ਦੂਜੀਆਂ ਵਿਧਾਵਾਂ ਵਿਚ ਹਨ, ਪਰ ਕੰਗ ਸਾਹਿਬ ਪਤਾ ਨਹੀਂ ਕਿਹੜੀ ਦੁਨੀਆਂ ਵਿਚ ਰਹਿੰਦੇ ਹਨ? ਕੰਗ ਅਨੁਸਾਰ "ਉਸਦੀ ਬਾਈ ਵਾਲੀ ਵਾਰਤਿਕ ਸ਼ੈਲੀ ਵੀ ਨਾਵਲ ਨੂੰ ਸ਼ਿੰਗਾਰ ਦਿੰਦੀ ਹੈ।" ਇਹ ਕੀ ਔਗੁਣ ਹੋਇਆ, ਅਤੇ ਅੰਤ ਵਿਚ ਕੰਗ ਨੇ ਜੋ ਚੌਥਾ ਕਾਰਣ ਦੱਸਿਆ ਹੈ, ਉਹ ਇਹ ਹੈ ਕਿ "ਕੰਵਲ ਦੀ ਸਭ ਤੋਂ ਵੱਡੀ ਕਮਜ਼ੋਰੀ ਹੀ ਪੰਜਾਬੀ ਨਾਵਲ ਵਿਚ ਉਸਦੀ ਤਾਕਤ ਬਣੀ।" ਕਿਹੜੀ ਕਮਜ਼ੋਰੀ ਤੇ ਕਿਹੜੀ ਤਾਕਤ? ਤੇ ਜੇਕਰ ਉਸ ਵਿਚ ਅਜਿਹੀ ਕੋਈ ਕਮਜ਼ੋਰੀ ਹੈ ਵੀ ਜੋ ਪੰਜਾਬੀ ਨਾਵਲ ਵਿਚ ਉਸਦੀ ਤਾਕਤ ਬਣੀ ਤਾਂ ਇਹ ਕੀ ਔਗੁਣ ਹੋਇਆ, ਕਿਉਂਕਿ ਗੱਲ ਤਾਂ ਪੰਜਾਬੀ ਨਾਵਲ ਦੇ ਸੰਦਰਭ ਵਿਚ ਹੋ ਰਹੀ ਹੈ, ਅਤੇ ਜੇਕਰ ਉਸਦਾ ਕੋਈ ਨਿੱਜੀ ਔਗੁਣ, ਪੰਜਾਬੀ ਨਾਵਲ ਲਿਖਣ ਸਮੇਂ ਗੁਣ ਬਣ ਜਾਂਦਾ ਹੈ ਤਾਂ ਇਸ ਵਿਚ ਗ਼ਲਤ ਕੀ ਹੈ? ਇਕ ਨਿੱਕੀ ਜਿਹੀ ਗੱਲ ਕਰਾਂਗਾ - ਮੇਰੀ ਸਮੱਸਿਆ ਇਹ ਹੈ ਕਿ ਮੈਂ ਪੜ੍ਹਦਾ ਹਾਂ, ਬਹੁਤ ਪੜ੍ਹਦਾ ਹਾਂ, ਅਤੇ ਮੇਰੇ ਮਾਪਿਆਂ, ਭੈਣ-ਭਰਾਵਾਂ ਅਤੇ ਬੀਵੀ-ਬੱਚਿਆਂ ਲਈ ਇਹ ਗੱਲ ਔਗੁਣ ਹੋ ਸਕਦੀ ਹੈ, ਕਿਉਂਕਿ ਮੈਂ ਉਨ੍ਹਾਂ ਨੂੰ ਸਮਰਪਿਤ ਕਰਨ ਵਾਲਾ ਸਮਾਂ ਕਿਤਾਬਾਂ ਦੇ ਲੇਖੇ ਲਗਾ ਦਿੰਦਾ ਹਾਂ, ਤਾਂ ਇਹ ਗੱਲ ਮੇਰੀ ਪਰਿਵਾਰਕ ਤੌਰ ਤੇ ਸਮੱਸਿਆ ਹੋ ਸਕਦੀ ਹੈ, ਪਰ ਮੇਰੇ ਵਿਦਿਆਰਥੀਆਂ ਅਤੇ ਮੇਰੇ ਪਾਠਕਾਂ ਲਈ ਇਹੀ ਗੱਲ ਮੇਰਾ ਗੁਣ ਹੈ ਕਿ ਡਿੰਪਲ ਪੜ੍ਹਦਾ ਬਹੁਤ ਹੈ, ਜਿਸ ਕਰਕੇ ਉਸਨੂੰ ਬਹੁਤ ਪਤਾ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਬਹੁਤ ਪੜ੍ਹਣ ਦੇ ਬਾਵਜੂਦ ਮੇਰਾ ਗਿਆਨ-ਭੰਡਾਰ ਬੜਾ ਸੀਮਤ ਹੈ। ਸੋ, ਕੰਗ ਸਾਹਿਬ, ਤੁਹਾਡੀ ਲਿਖਤ ਲਈ ਤੁਹਾਨੂੰ ਖੁਸ਼ਾਮਦੀਦ। ਤੁਸੀਂ ਲੇਖ ਲਿਖਣ ਤੇ ਬੜੀ ਮਿਹਨਤ ਕੀਤੀ, ਤੇ ਇਸ ਤੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ, ਪਰ ਕੁਝ ਗੱਲਾਂ ਜੋ ਮੇਰੀ ਸਮਝ ਵਿਚ ਨਹੀਂ ਆਈਆਂ, ਤੁਹਾਡੇ ਸਨਮੁੱਖ ਅਤੇ ਸੂਹੀ ਸਵੇਰ ਦੇ ਪਾਠਕਾਂ ਦੇ ਸਨਮੁੱਖ ਪੇਸ਼ ਹਨ। ਤੁਹਾਡਾ ਬਹੁਤ-2 ਸ਼ੁਕਰੀਆ, ਕਿ ਤੁਸੀਂ ਮੇਰਾ ਲੇਖ ਐਨੀ ਧਿਆਨ ਨਾਲ ਪੜ੍ਹਿਆ। ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ! ਪ੍ਰੋ: ਐਚ ਐਸ ਡਿੰਪਲ

owedehons

vegas slots online casino games <a href="http://onlinecasinouse.com/# ">online casino </a> casino real money http://onlinecasinouse.com/#

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ