Thu, 03 October 2024
Your Visitor Number :-   7228738
SuhisaverSuhisaver Suhisaver

ਕਿੱਥੇ ਗਾਂਧੀ-ਪਟੇਲ ਅਤੇ ਕਿੱਥੇ ਭਾਈ ਨਰਿੰਦਰ ਮੋਦੀ -ਤਨਵੀਰ ਜਾਫ਼ਰੀ

Posted on:- 25-02-2013

suhisaver

ਪ੍ਰਚੱਲਤ ਕਹਾਵਤ ਹੈ- ‘ਜੋ ਦਿਖਦਾ ਹੈ ਉਹ ਵਿਕਦਾ ਹੈ’। ਪ੍ਰੰਤੂ ਲੱਗਦਾ ਹੈ ਕਿ ਵਪਾਰ ਤੇ ਸਿਆਸਤ ਦੇ ਵਿਚਕਾਰ ਰਿਸ਼ਤੇ ਗੂੜੇ ਹੋਣ ਦੇ ਨਾਲ-ਨਾਲ ਵਪਾਰਕ ਵਰਤੋਂ ’ਚ ਆਉਣ ਵਾਲੀਆਂ ਕਹਾਵਤਾਂ ਹੁਣ ਸਿਆਸੀ ਖ਼ੇਤਰ ’ਚ ਵੀ ਸਹੀ ਸਾਬਤ ਹੋਣ ਲੱਗੀਆਂ ਹਨ। ਭਾਵੇਂ ਹਰੇਕ ਸਿਆਸਤਾਨ ‘ਜੋ ਦਿਖਦਾ ਹੈ, ਉਹ ਵਿਕਦਾ ਹੈ’ ਦੀ ਕਹਾਵਤ ਦਾ ਪਾਤਰ ਨਾ ਹੋਵੇ, ਪ੍ਰੰਤੂ ਦੇਸ਼ ਦੀ ਸਿਆਸਤ ’ਚ ਕੁਝ ਮਹਾਰਥੀ ਅਜਿਹੇ ਵੀ ਹਨ, ਜੋ ਦਿਖਣ ਅਤੇ ਵਿਕਣ ਦੀ ਗਰਜ਼ ਨਾਲ ਹੀ ਆਪਣੀ ਸਿਆਸਤ ਦਾ ਮਾਤਰ ਦਿਖਾਵਾ, ਇਸ਼ਤਿਹਾਰ ਅਤੇ ਮਾਰਕੀਟਿੰਗ ਦੇ ਆਧਾਰ ’ਤੇ ਹੀ ਸੰਚਾਲਿਤ ਕਰ ਰਹੇ ਹਨ।

ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਭਲੇ ਹੀ ਕਈ ਹੋਰ ਖੇਤਰਾਂ ਵਿੱਚ ਕਿੰਨੇ ਵੀ ਪਿੱਛੇ ਕਿਉਂ ਨਾ ਹੋਣ, ਪ੍ਰੰਤੂ ਸਿਆਸਤ ਦੇ ਇਸ ਦਿਖਣ ਅਤੇ ਵਿਕਣ ਵਾਲੇ ਵਪਾਰ ਰੂਪੀ ਫੰਡੇ ’ਚ ਸਭ ਤੋਂ ਅੱਗੇ ਹਨ। ਬੇਸ਼ੱਕ ਗੁਜਰਾਤ ਦੀ ਜਨਤਾ ਨੇ ਤੀਜੀ ਵਾਰ ਉਨਾਂ ਨੂੰ ਆਪਣਾ ਮੁੱਖ ਮੰਤਰੀ ਚੁਣ ਲਿਆ ਹੈ, ਪ੍ਰੰਤੂ ਇਸ ਵਾਰ ਉਨਾਂ ਨੇ ਸਤਾ ’ਚ ਆਪਣੀ ਵਾਪਸੀ ਲਈ ਆਪਣੀ ਮਾਰਕੀਟਿੰਗ ਸੰਬੰਧੀ ਕੋਈ ਕਮੀ ਬਾਕੀ ਨਹੀਂ ਛੱਡੀ ਸੀ।

ਨਰਿੰਦਰ ਮੋਦੀ ਨੇ ਆਪਣੇ ਪਿਛਲੇ ਸ਼ਾਸਨ ਦੌਰਾਨ ਬੜੀ ਚਲਾਕੀ ਅਤੇ ਸਾਜਸ਼ੀ ਦੇ ਦੁਆਰਾ ਜਿੱਥੇ ਆਮ ਗੁਜਰਾਤੀਆਂ ਦੇ ਦਿਲਾਂ ’ਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਬੀਜਿਆ ਅਤੇ ਫ਼ਿਰਕਾਪ੍ਰਸਤੀ ਦੇ ਆਧਾਰ ’ਤੇ ਸਮਾਜ ’ਚ ਵਿਘਟਨ ਪੈਦਾ ਕੀਤਾ, ਉਥੇ ਆਪਣੀ ਇਸ ਨਕਾਰਾਤਮਕ ਉਪਲੱਬਧੀ ’ਤੇ ਉਨਾਂ ਨੇ ਰਾਜ ਦੇ ਵਿਕਾਸ ਦਾ ਲੇਪ ਚੜਾਉਣ ਦੀ ਜ਼ੋਰਦਾਰ ਕੋਸ਼ਿਸ਼ ਵੀ ਕੀਤੀ। ਕਿਹਾ ਜਾ ਸਕਦਾ ਹੈ ਕਿ ਇਨਾਂ ਹੀ ਹੱਥਕੰਢਿਆਂ ਦੇ ਨਤੀਜੇ ਵਜੋਂ ਉਹ ਸੱਤਾ ’ਚ ਵਾਪਸ ਆਉਣ ਦੇ ਆਪਣੇ ਇੱਕਮਾਤਰ ਮਕਸਦ ’ਚ ਸਫ਼ਲ ਵੀ ਰਿਹਾ।
   
ਇਸ ’ਚ ਕੋਈ ਸ਼ਕ ਨਹੀਂ ਕਿ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਆਪਣੇ ਸ਼ਾਸਨ ਦੀਆਂ ਪ੍ਰਾਪਤੀਆਂ ਦਾ ਬਖਾਨ ਕਰਨ ਲਈ ਸਰਕਾਰੀ ਫੰਡ ਦੀ ਭਰਪੂਰ ਵਰਤੋਂ ਕਰਦੇ ਹਨ। ਜਿਸ ਰਾਜ ’ਚ ਵੀ ਜਾਈਏ ਉੱਥੋਂ ਦੇ ਮੁੱਖ ਮੰਤਰੀ ਦੀ ਫੋਟੋ ਦੇ ਨਾਲ ਭਲਾਈ ਯੋਜਨਾਵਾਂ ਦਾ ਲੰਮਾ-ਚੌੜਾ ਬਿੳੂਰਾ ਕੋਰਟ-ਕਚਿਹਰੀ, ਸਟੇਸ਼ਨ ਤੇ ਭੀੜ-ਭਾੜ ਵਾਲੇ ਪ੍ਰਮੱਖ ਸਥਾਨਾਂ ’ਤੇ ਇਸ਼ਤਿਹਾਰ, ਬੋਰਡ ਤੇ ਫਲੈਕਸ ਆਦਿ ਦੇ ਰੂਪ ’ਚ ਦਿਖਾਈ ਦੇ ਜਾਂਦਾ ਹੈ। ਰਾਜਾਂ ’ਚ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਵੀ ਹਰੇਕ ਰਾਜ ’ਚ ਯੋਜਨਾ ਸੰਬੰਧੀ ਇਸ਼ਤਿਹਾਰਾਂ ’ਚ ਇਸ ਤਰਾਂ ਪ੍ਰਕਾਸ਼ਿਤ ਹੁੰਦੀਆਂ ਹਨ, ਜਿਵੇਂ ਇਨਾਂ ਯੋਜਨਾਵਾਂ ’ਤੇ ਮਾਣਯੋਗ ਮੁੱਖ ਮੰਤਰੀ ਜੀ ਆਪਣੀ ਜੇਬ ’ਚੋਂ ਹੀ ਪੈਸੇ ਖ਼ਰਚ ਕਰ ਰਹੇ ਹੋਣ।

ਸੱਚ ਪੁੱਛੋ ਤਾਂ ਲੋਕ ਸੰਪੰਰਕ ਵਿਭਾਗ ਦੁਆਰਾ ਰਾਜ ਦੇ ਮੁੱਖ ਮੰਤਰੀਆਂ ਦੀ ਇਸ ਪ੍ਰਕਾਰ ਦੀ ਮਾਰਕੀਟਿੰਗ ਕਰਨ ’ਚ ਇੰਨਾਂ ਪੈਸਾ ਖਰਚ ਕਰ ਦਿੱਤਾ ਜਾਂਦਾ ਹੈ, ਜਿੰਨੇ ਪੈਸੇ ’ਚ ਇੱਕ ਚੰਗੀ-ਖਾਸੀ ਭਲਾਈ ਯੋਜਨਾ ਚਲਾਈ ਜਾ ਸਕੇ। ਪ੍ਰੰਤੂ ਇਨਾਂ ਸਿਆਸਤਦਾਨਾਂ ਦਾ ਮੁੱਖ ਮਕਸਦ ਤਾਂ ਦਰਅਸਲ ਸਰਕਾਰੀ ਪੈਸਿਆਂ ਦੇ ਜ਼ੋਰ ’ਤੇ ਆਪਣੇ ਨਾਂ ਦਾ ਢੰਡੋਰਾ ਪਿਟਣਾ ਹੀ ਹੁੰਦਾ ਹੈ।

ਲਿਹਾਜ਼ਾ ਉਹ ਪਹਿਲ ਦੇ ਆਧਾਰ ’ਤੇ ਇਸੇ ਕੰਮ ਨੂੰ ਅੰਜਾਮ ਦਿੰਦੇ ਹਨ। ਗੁਜਰਾਤ ’ਚ ਵੀ ਇਹੋ ਰਿਹਾ ਹੈ, ਬਲਕਿ ਦੇਸ਼ ਦੇ ਰਾਜਾਂ ਤੋਂ ਹੱਟ ਕੇ ਪੇਸ਼ੇਵਰ ਤਰੀਕੇ ਨਾਲ ਨਰਿੰਦਰ ਮੋਦੀ ਦੀ ਮਾਰਕੀਟਿੰਗ ਕੌਮਾਂਤਰੀ ਇਸਤਿਹਾਰ ਮਾਹਿਰਾਂ ਦੁਆਰਾ ਕੀਤੀ ਜਾ ਰਹੀ ਹੈ। ਦੁਨੀਆਂ ਦੀਆਂ ਨਜ਼ਰਾਂ ’ਚ ਉਨਾਂ ਦੇ ਫਿਰਕਾਪ੍ਰਸਤ ਨੇਤਾ ਦੇ ਬਣ ਚੁੱਕੇ ਅਕਸ ’ਤੇ ਵਿਕਾਸ ਮੁਖੀ ਵਿਅਕਤੀ ਦਾ ਨਕਾਬ ਲਗਾਉਣ ਜਿਹੇ ਤਮਾਮ ਕੰਮ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਦੀ ਇੱਕ ਕੜੀ ਦੇ ਰੂਪ ’ਚ ਉਨਾਂ ਦੇ ਮਾਰਕੀਟਿੰਗ ਸਲਾਹਕਾਰ ਤੇ ਮੈਨੇਜਰ ਗੁਜਰਾਤ ’ਚ ਆਪਣਾ ਸਰਵਉੱਚ ਕੱਦ ਰੱਖਣ ਵਾਲੇ ਦੋ ਪ੍ਰਮੁੱਖ ਮਹਾਪੁਰਸ਼ਾਂ ਮਹਾਤਮਾ ਗਾਂਧੀ ਅਤੇ ਸਰਦਾਰ ਵੱਲਭ ਭਾਈ ਪਟੇਲ ਨਾਲ ਨਰਿੰਦਰ ਮੋਦੀ ਦੀ ਤੁਲਨਾ ਕਰ ਰਹੇ ਹਨ।
  
 ਜ਼ਰਾ ਸੋਚੋ ਕਿ ਕਿੰਨੀ ਵਿਰੋਧਤਾ ਹੈ ਮੋਦੀ ਦੇ ਸ਼ੁਭਚਿੰਤਕਾਂ, ਉਨਾਂ ਦੇ ਸਮਰਥਕਾਂ ਤੇ ਉਨਾਂ ਦੇ ਪ੍ਰਚਾਰ ਤੇ ਮਗਰਕੀਟਿੰਗ ਦੀ ਲਗਾਮ ਸੰਭਾਲਣ ਵਾਲੇ ਲੋਕਾਂ ਦੀਆਂ ਗੱਲਾਂ ’ਚ। ਪਿਛਲੇ ਦਿਨੀਂ ਇੱਕ ਅਖ਼ਬਾਰ ’ਚ ਇੱਕ ਭਾਜਪਾਈ ਨੇਤਾ ਦਾ ਇੱਕ ਲੇਖ ਇਸ ਸਿਰਲੇਖ ਹੇਠ ਛਪਿਆ ਕਿ ‘ਗੁਜਰਾਤ ਨੇ ਸੈਕਿੳੂਲਰ ਦਾਅਵਿਆਂ ਨੂੰ ਠੁਕਰਾਇਆ’। ਇਸ ਲੇਖ ਦਾ ਇਹ ਮਤਲਬ ਹੈ ਕਿ ਗੁਜਰਾਤ ਮੋਦੀ ਦੇ ਮੁੜ ਚੋਣਾਂ ਜਿੱਤਣ ਤੋਂ ਬਾਅਦ ਹੁਣ ਧਰਮ-ਨਿਰਪੱਖ ਨਹੀਂ ਰਿਹਾ। ਅਜਿਹੇ ਵਿਚਾਰ ਭਾਜਪਾਈ ਨੇਤਾ ਉਸ ਸਮੇਂ ਪ੍ਰਗਟ ਕਰ ਰਹੇ ਹਨ, ਜਦੋਂ ਨਰਿੰਦਰ ਮੋਦੀ ਨੂੰ 2007 ਦੀਆਂ ਚੋਣਾਂ ਦੀ ਤੁਲਨਾ ’ਚ ਇਸ ਵਾਰ ਦੋ ਸੀਟਾਂ ਘੱਟ ਮਿਲੀਆਂ ਹਨ, ਜਦ ਕਿ ਕਾਂਗਰਸ ਪਾਰਟੀ ਨੂੰ ਦੋ ਸੀਟਾਂ ਜਿ੍ਯਆਦਾ ਪ੍ਰਾਪਤ ਹੋਈਆਂ ਹਨ। ਯਾਨੀ ਫ਼ਿਰਕਾਪ੍ਰਸਤੀ ਕਮਜ਼ੋਰ ਹੋਈ ਹੈ ਅਤੇ ਧਰਮ-ਨਿਰਪੱਖਤਾ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਫਿਰ ਵੀ ਮੋਦੀ ਨੂੰ ਸੈਕਿੳੂਲਰਿਜ਼ਮ ਦੇ ਵਿਰੁੱਧ ਖੜਾ ਹੋਣ ਵਾਲਾ ਇੱਕ ਯੋਧਾ ਦੱਸਿਆ ਜਾ ਰਿਹਾ ਹੈ। ਹੁਣ ਜ਼ਰਾ ਮੋਦੀ ਮਾਰਕੀਟਿੰਗ ਫੰਡਾ ਵੀ ਮੁਲਾਹਜ਼ਾ ਫਰਮਾਈਏ।

ਪੂਰੇ ਗੁਜਰਾਤ ’ਚ ਨਰਿੰਦਰ ਮੋਦੀ ਦੇ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਸਹੁੰ ਚੁੱਕ ਸਮਾਰੋਹ ਤੱਕ ਥਾਂ-ਥਾਂ ਅਜਿਹੇ ਇਸ਼ਤਿਹਾਰ ਦੇਖੇ ਗਏ, ਜਿਨਾਂ ’ਚ ਮਹਾਤਮਾ ਗਾਂਧੀ, ਸਰਦਾਰ ਵੱਲਭ ਭਾਈ ਪਟੇਲ ਅਤੇ ਨਰਿੰਦਰ ਮੋਦੀ ਦੇ ਨਾਂ ’ਤੇ ਤਸਵੀਰਾਂ ਇਕੱਠੀਆਂ ਛਪੀਆਂ ਹੋਈਆਂ ਸਨ। ਯਾਨੀ ਮੋਦੀ ਦੇ ਪ੍ਰਚਾਰਕ ਉਸ ਦੀ ਤੁਲਨਾ ਗੁਜਰਾਤ ਦੇ ਇਨਾਂ ਅਜਿਹੇ ਦੋ ਮਹਾਂਪੁਰਸ਼ਾਂ ਨਾਲ ਕਰ ਰਹੇ ਸਨ, ਜੋ ਧਰਮ-ਨਿਰਪੱਖ ਕਾਂਗਰਸ ਪਾਰਟੀ ਦੇ ਨੇਤਾ ਸਨ ਅਤੇ ਜਿਨਾਂ ਦਾ ਨਾਂ ਦੇਸ਼ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ। ਕੀ ਨਰਿੰਦਰ ਮੋਦੀ ਦੀ ਤੁਲਨਾ ਗਾਂਧੀ ਅਤੇ ਪਟੇਲ ਨਾਲ ਕਰਨਾ ਸਹੀ ਹੈ? ਕੀ ਇਹ ਨੇਤਾ ਵੀ ਧਰਮ-ਨਿਰਪੱਖਤਾ ਦੇ ਵਿਰੋਧੀ ਸਨ? ਕੀ ਇਨਾਂ ਦਾ ਅਕਸ ਵੀ ਕੱਟੜ ਹਿੰਦੂਤਵਵਾਦੀ ਦਾ ਸੀ? ਫਿਰ ਆਖ਼ਰ ਇਹ ਕਿਹੋ ਜਿਹੀ ਰਾਜਨੀਤੀ ਹੈ ਕਿ ਇੱਕ ਪਾਸੇ ਤਾਂ ਨਰਿੰਦਰ ਮੋਦੀ ਭਾਜਪਾਈ ਲੇਖਕਾਂ ਦੇ ਮਾਧਿਅਮ ਨਾਲ ਖੁਦ ਨੂੰ ਧਰਮ-ਨਿਰਪੱਖ ਵੀ ਨਹੀਂ ਦੱਸਣਾ ਚਾਹੁੰਦੇ ਅਤੇ ਦੂਜੇ ਪਾਸੇ ਉਹ ਬੜੀ ਹੀ ਚਲਾਕੀ ਨਾਲ ਆਪਣੀ ਤੁਲਨਾ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਜਿਹੇ ਮਹਾਂਪੁਰਸ਼ਾਂ ਨਾਲ ਕਰਵਾਉਣ ਤੋਂ ਵੀ ਨਹੀਂ ਝਿਜਕਦੇ।
   
ਨਰਿੰਦਰ ਮੋਦੀ ਨੇ ਆਪਣੇ ਇਸੇ ਪੇਸ਼ੇਵਰ ਪ੍ਰਚਾਰ ਮਾਧਿਅਮ ਅਤੇ ਮਾਰਕੀਟਿੰਗ ਦੇ ਦਮ ’ਤੇ ਕਈ ਸਾਲਾਂ ਚ ਗੁਜਰਾਤ ਦੇ ਵਿਕਾਸ ਦਾ ਅਜਿਹਾ ਢੋਲ ਪਿੱਟਿਆ, ਜਿਵੇਂ ਉਸ ਦੇ ਸੱਤਾ ’ਚ ਆਉਣ ਤੋਂ ਬਾਅਦ ਗੁਜਰਾਤ ਭਾਰਤ ਹੀ ਨਹੀਂ, ਬਲਕਿ ਦੁਨੀਆਂ ਦਾ ਸਭ ਤੋਂ ਵਿਕਾਸਸ਼ਾਲ ਰਾਜ ਬਣ ਗਿਆ ਹੈ। ਪ੍ਰੰਤੂ ਪਿਛਲੇ ਦਿਨੀਂ ਆਏ ਅੰਕੜਿਆਂ ਅਨੁਸਾਰ ਸਾਲ 2006-10 ਦੀ 11ਵੀਂ ਪੰਜ ਸਾਲਾ ਯੋਜਨਾ ਦੌਰਾਨ ਬਿਹਾਰ ਨੇ ਵਿਕਾਸ ਦਰ ’ਚ ਗੁਜਰਾਤ ਨੂੰ ਪਿਛੇ ਛੱਡ ਦਿੱਤਾ ਹੈ। ਇਨਾਂ ਪੰਜ ਸਾਲਾਂ ’ਚ ਬਿਹਾਰ ਦੀ ਵਿਕਾਸ ਦਰ ਜਿੱਥੇ 10.9 ਫੀਸਦੀ ਦਰਜ ਕੀਤੀ ਗਈ, ਉੱਥੇ ਇਸੇ ਦੌਰਾਨ ਗੁਜਰਾਤ ਦਦੀ ਵਿਕਾਸ ਦਰ ਪਹਿਲਾਂ ਦੀ ਤੁਲਨਾ ’ਚ ਧੀਮੀ ਪਈ ਅਤੇ ਇਹ 9.3 ਫੀਸਦੀ ਤੱਕ ਹੀ ਰਹੀ। ਵਰਤਮਾਨ ਸਮੇਂ ’ਚ ਦੇਸ਼ ਦੇ 17 ਰਾਜ ਅਜਿਹੇ ਹਨ, ਜੋ ਤੇਜ਼ੀ ਨਾਲ ਵਿਕਾਸ ਕਰਦੇ ਜਾ ਰਹੇ ਹਨ ਅਤੇ ਉਨਾਂ ਦੀ ਵਿਕਾਸ ਦਰ ’ਚ ਵੀ ਵਾਧਾ ਹੁੰਦਾ ਜਾ ਰਿਹਾ ਹੈ।

ਕੇਵਲ ਗੁਜਰਾਤ ਰਾਜ ਅਜਿਹਾ ਹੈ, ਜਿਸ ਦੀ ਵਿਕਾਸ ਦਰ ’ਚ ਪਹਿਲਾਂ ਨਾਲੋਂ ਕਮੀ ਆਈ ਹੈ। ਇਸ ਦੇ ਬਾਵਜੂਦ ਨਰਿੰਦਰ ਮੋਦੀ ਨੇ ਆਪਣੇ ਮਾਰਕੀਟਿੰਗ ਮੈਨੇਜਰਾਂ ਦੇ ਹੱਥੋਂ ਪੂਰੀ ਦੁਨੀਆਂ ’ਚ ਇਹ ਢੰਡੋਰਾ ਪਿੱਟਣ ’ਚ ਕੋਈ ਕਸਰ ਬਾਕੀ ਨਹੀਂ ਰੱਖੀ, ਜਿਸ ਤੋਂ ਦੁਨੀਆਂ ਨੂੰ ਇਹ ਪਤਾ ਲੱਗੇ ਕਿ ਮੋਦੀ ਦੀ ਅਗਵਾਈ ’ਚ ਗੁਜਰਾਤ ਵਿਸ਼ਵ ਦੇ ਸਭ ਤੋਂ ਵਿਕਾਸ਼ਸ਼ੀਲ ਰਾਜਾਂ ’ਚ ਇੱਕ ਹੋ ਗਿਆ ਹੈ।
   
ਮੋਦੀ ਦੀ ਮਾਰਕੀਟਿੰਗ ਦਾ ਸਿਲਸਿਲਾ ਉਸ ਦੇ ਮੁੱਖ ਮੰਤਰੀ ਬਣ ਜਾਣ ਤੱਕ ਹੀ ਸੀਮਿਤ ਨਹੀਂ ਰਿਹਾ, ਬਲਕਿ ਨਰਿੰਦਰ ਮੋਦੀ ਹੁਣ ਆਪਣੇ ਇਸੇ ਵਪਾਰਕ ਉਡੇ ਦੇ ਜ਼ੋਰ ’ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੀ ਲੈ ਰਿਹਾ ਹੈ। ਪਿਛਲੇ ਦਿਨੀਂ ਦੋ ਰਾਜਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ। ਦੋਨੋਂ ਥਾਵਾਂ ’ਤੇ ਸਹੁੰ ਚੁੱਕ ਸਮਾਗਮ ਹੋਏ। ਇਨਾਂ ’ਚੋਂ ਹਿਮਾਚਲ ਪ੍ਰਦੇਸ਼ ’ਚ ਤਾਂ ਸਤਾ ਪਰਿਵਰਤਨ ਵੀ ਹੋਇਆ। ਪ੍ਰੰਤੂ ਹਿਮਾਚਲ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਆਪਣੇ ਸਹੁੰ ਚੁੱਕ ਸਮਾਰੋਹ ਦਾ ਨਾ ਤਾਂ ਕੋਈ ਢਿੰਡੋਰਾ ਪਿੱਟਿਆ ਤੇ ਨਾ ਹੀ ਇਸ ਸਮਾਰੋਹ ਦੀ ਮਾਰਕੀਟਿੰਗ ਕਰਵਾਈ, ਪਰ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਰੋਹ ਉਸ ਦੇ ਮਾਰਕੀਟਿੰਗ ਪ੍ਰਬੰਧਕਾਂ ਦੁਆਰਾ ਇਸ ਤਰਾਂ ਕੀਤਾ ਗਿਆ, ਜਿਵੇਂ ਕਿਸੇ ਵਿਦੇਸ਼ੀ-ਤੰਤਰ ਦੇ ਹੱਥੋਂ ਸੱਤਾ ਲੈ ਕੇ ਰਾਜ ਨੂੰ ਗੁਲਾਮ ਤੋਂ ਆਜ਼ਾਦ ਬਣਾਇਆ ਗਿਆ ਹੋਵੇ। ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਸਟੇਡੀਅਮ ’ਚ ਹੋ ਰਹੇ ਇਸ ਸਹੁੰ ਚੁੱਕ ਸਮਾਰੋਹ ਨੂੰ ਅਮਰੀਕਾ ਅਤੇ ਬਿ੍ਰਟੇਨ ਸਮੇਤ ਦੁਨੀਆਂ ਦੇ 80 ਤੋਂ ਜ਼ਿਆਦਾ ਦੇਸ਼ਾਂ ’ਚ ਦਿਖਾਇਆ ਜਾ ਰਿਹਾ ਸੀ।

ਕੀ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਵੀ ਅਜਿਹੀ ਮਾਰਕੀਟਿੰਗ ਸ਼ੈਲੀ ਨੂੰ ਪਸੰਦ ਕਰਦੇ ਸਨ, ਜਿਸ ’ਚ ਜਨਤਾ ਦੇ ਪੈਸਿਆਂ ਦੀ ਇਸ ਕਦਰ ਦੁਰਵਰਤੋਂ ਸਿਰਫ਼ ਆਪਣੇ ਅਕਸ ਨੂੰ ਸੁਧਾਰਨ ਜਾਂ ਉਸ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਚਾਰਨ ਲਈ ਇਸਤੇਮਾਲ ਕੀਤਾ ਜਾਵੇ?
   
ਸਪੱਸ਼ਟ ਹੈ ਕਿ ਨਰਿੰਦਰ ਮੋਦੀ ਇਹ ਸਭ ਕੁਝ ਕੇਵਲ ਇਸ ਲਈ ਕਰ ਰਹੇ ਹਨ ਤਾਂ ਕਿ ਗੁਜਰਾਤ ’ਤੇ ਉਨਾਂ ਦੀ ਪਕੜ ਬਣੀ ਹੀ ਰਹੇ, ਨਾਲ-ਨਾਲ ਉਹ ਗੁਜਰਾਤ ਦੀ ਸੱਤਾ ਦੇ ਮਾਧਿਅਮ ਨਾਲ ਅਤੇ ਉਸ ਨੂੰ ਆਧਾਰ ਬਣਾ ਕੇ ਦਿੱਲੀ ਦਰਬਾਰ ਤੱਕ ਦਾ ਸਫ਼ਰ ਤੈਅ ਕਰ ਸਕਣ। ਕੌਮੀ ਨੇਤਾ ਦਿਖਾਈ ਦੇਣ ਦੀ ਆਪਣੀ ਚਾਹਤ ਦੇ ਇਸੇ ਸਿਲਸਿਲੇ ’ਚ ਉਨਾਂ ਨੇ ਆਪਣੇ ਸਹੁੰ ਚੁੱਕ ਸਮਾਰੋਹ ’ਚ ਆਪਣੇ ਭਵਿੱਖ ਦੇ ਸੰਭਾਵਿਤ ਸਹਿਯੋਗੀਅੰ ਪ੍ਰਕਾਸ਼ ਸਿੰਘ ਬਾਦਲ, ਜੈਲਲਿਤਾ, ਉਧਵ ਠਾਕਰੇ, ਰਾਜ ਠਾਕਰੇ ਤੇ ਓਮ ਪ੍ਰਕਾਸ਼ ਚੌਟਾਲਾ ਜਿਹੇ ਅਲੱਗ-ਅਲੱਗ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ। ਪ੍ਰੰਤੂ ਕੌਮੀ ਲੋਕਤੰਤਰਿਕ ਗੱਠਜੋੜ ਦੇ ਹੁਣ ਤੱਕ ਸਹਿਯੋਗੀ ਸਮਝੇ ਜਾਣ ਵਾਲੇ ਉਪਰੋਕਤ ਸਾਰੇ ਨੇਤਾਵਾਂ ਦੀ ਸਿਆਸੀ ਹੈਸੀਅਤ ਇੰਨੀ ਨਹੀਂ ਹੈ ਕਿ ਉਹ ਆਪਣੇ ਦਮ ’ਤੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਵਾ ਸਕਣ।

ਓਮ ਪ੍ਰਕਾਸ਼ ਚੌਟਾਲਾ ਦੇ ਹੀ ਸਹੁੰ ਚੁੱਕ ਸਮਾਰੋਹ ’ਚ ਮੌਜੂਦਗੀ ਨੂੰ ਲੈ ਕੇ ਹਰਿਆਣਾ ਭਾਜਪਾ ਇਕਾਈ ਖੁਸ਼ ਨਹੀਂ ਦਿਖਾਈ ਦੇ ਰਹੀ ਹੈ, ਬਲਕਿ ਹਰਿਆਣਾ ਭਾਜਪਾ ਦਾ ਕਹਿਣਾ ਹੈ ਕਿ ਚੌਟਾਲਾ ਦਾ ਗੁਜਰਾਤ ਜਾਣਾ ਮਹਿਜ਼ ਇੱਕ ਗ਼ਲਤਫ਼ਹਿਮੀ ਪੈਦਾ ਕਰਨਾ ਹੈ ਅਤੇ ਹਰਿਆਣਾ ਭਾਜਪਾ ਤੇ ਜਨਹਿਤ ਕਾਂਗਰਸ ਵਿਚਕਾਰ ਸਮਝੋਤਾ ਪਹਿਲਾਂ ਦੀ ਤਰਾਂ ਜਾਰੀ ਰਹੇਗਾ। ਹਾਂ, ਉਮੀਦ ਦੇ ਮੁਤਾਬਿਕ ਬਿਹਾਰ ਦੇ ਮੁੱਖ ਮੰਤਰੀ ਅਤੇ ਰਾਜਗ ’ਚ ਭਾਜਪਾ ਦੇ ਸਭ ਤੋਂ ਵੱਡੇ ਸਿਆਸੀ ਦਲ ਜੇਡੀਯੂ ਦੇ ਨੇਤਾ ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਇਹ ਸਮਦੇਸ਼ ਦਿੱਤਾ ਹੈ ਕਿ ਮੋਦੀ ਦੇ ਮਾਰਕੀਟਿੰਗ ਮੈਨੇਜਰ ਭਲੇ ਹੀ ਉਨਾਂ ਨੂੰ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੇ ਬਰਾਬਰ ਖੜਾ ਕਰਨ ਦੀਆਂ ਕਿੰਨੀਆਂ ਹੀ ਕੋਸ਼ਿਸ਼ਾਂ ਕਿਉਂ ਨਾ ਕਰਨ, ਪ੍ਰੰਤੂ ਨਿਤੀਸ਼ ਦੀਆਂ ਨਜ਼ਰਾਂ ’ਚ ਨਰਿੰਦਰ ਮੋਦੀ 2002 ਦੇ ਗੁਜਰਾਤ ਦੰਗਿਆਂ ਦੇ ਦਾਗਦਾਰ ਇੱਕ ਫਿਰਕਾਪ੍ਰਸਤ ਨੇਤਾ ਹੀ ਹਨ। ਉੱਤਰ ਪ੍ਰਦੇਸ਼ ਜਿਹੇ ਦੇਸ਼ ਦੇ ਸਭ ਤੋਂ ਵੱਡੇ ਰਾਜ ਤੋਂ ਵੀ ਸਮਾਜਵਾਦੀ ਜਾਂ ਬਹੁਜਨ ਸਮਾਜ ਪਾਰਟੀ ਦਾ ਕੋਈ ਵੀ ਨੇਤਾ ਸਮਾਰੋਹ ’ਚ ਸ਼ਾਮਲ ਨਹੀਂ ਹੋਇਆ।

ਨਵੀਨ ਪਟਨਾਇਕ ਤੇ ਚੰਦਰ ਬਾਬੂ ਨਾਇਡੂ ਜਿਹੇ ਰਾਜਗ ਸਹਿਯੋਗੀ ਵੀ ਉੱਥੇ ਨਜ਼ਰ ਨਹੀਂ ਆਏ। ਅਜਿਹੇ ’ਚ ਨਰਿੰਦਰ ਮੋਦੀ ਦੇ ਮੀਡੀਆ ਮੈਨੇਜਰਾਂ ਦੀ ਉਸ ਸੋਚ ’ਤੇ ਤਰਸ ਆਉਣਾ ਸੁਭਾਵਕ ਹੈ, ਜਿਸ ਦੇ ਆਧਾਰ ’ਤੇ ਉਹ ਮੋਦੀ ਦੀ ਤੁਲਨਾ ਗੁਜਰਾਤ ’ਚ ਜਨਮੇ ਮਾਹਾਤਮਾ ਗਾਂਧੀ ਤੇ ਸਰਦਾਰ ਵੱਲਭ ਭਾਈ ਪਟੇਲ ਜਿਹੇ ਦੂਰਦਰਸ਼ੀ ਮਹਾਂਪੁਰਸ਼ਾਂ ਨਾਲ ਕਰਨ ਲੱਗਦੇ ਹਨ ਅਤੇ ਰਾਸ਼ਟਰੀ ਸਵੈ ਸੰਘ ਦੇ ਸਾਬਕਾ ਪ੍ਰਮੁੱਖ ਦੇ ਉਸ ਬਿਆਨ ਨੂੰ ਭੁੱਲ ਜਾਂਦੇ ਹਨ, ਜਿਸ ’ਚ ਉਨਾਂ ਨੇ ਨਰਿੰਦਰ ਮੋਦੀ ਨੂੰ ਇੱਕਾ ਵੱਡਾ ਸਾਜ਼ਸ਼ੀ ਨੇਤਾ ਦੱਸਿਆ ਸੀ।

ਮੋਬ 098962-19228

Comments

Assel

What a joy to find sonomee else who thinks this way.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ