Mon, 14 October 2024
Your Visitor Number :-   7232411
SuhisaverSuhisaver Suhisaver

ਕਿਆਸ ਤੋਂ ਬਾਹਰ ਹੈ ਸੁੰਨੀ ਦਹਿਸ਼ਤਗਰਦਾਂ ਦਾ ਜ਼ੁਲਮ! ‘ਸੈਕਸ ਜਿਹਾਦ’ –ਬਲਰਾਜ ਦਿਉਲ

Posted on:- 15-07-2014

ਇਸਲਾਮਿਕ ਸਟੇਟ ਆਫ਼ ਇਰਾਕ & ਸੀਰੀਆ’ ਨਾਮ ਦੀ ਸੁੰਨੀ ਕੱਟੜਪੰਥੀ ਜਥੇਬੰਦੀ ਜਿਸ ਨੂੰ ਛੋਟੇ ਰੂਪ ਵਿੱਚ ‘ਆਈਐਸਆਈਐਸ’ ਕਿਹਾ ਜਾਂਦਾ ਹੈ, ਨੇ ਇਰਾਕ ਦੇ ਚੌਥੇ ਕੁ ਹਿੱਤੇ `ਤੇ ਕਬਜ਼ਾ ਕਰ ਲਿਆ। ਆਪਣੇ ਸਹਿਯੋਗੀ ਸੁੰਨੀ ਸੰਗਠਨਾਂ ਨਾਲ ਰਲ ਕੇ ਇਹ ਸੰਗਠਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਰਾਕ ਦੇ ਦੂਜੇ ਵੱਡੇ ਸ਼ਹਿਰ ਮਸੂਲ `ਤੇ ਵੀ ਇਸ ਦਾ ਕਬਜ਼ਾ ਹੋ ਗਿਆ ਹੈ। ਬਗਦਾਦ ਦੇ ਨੇੜੇ ਸੁੰਨੀ ਬਹੁ ਗਿਣਤੀ ਵਾਲਾ ਸ਼ਹਿਰ ਫਲੂਜ ਅਤੇ ਅਨਾਬਾਰ ਸੂਬੇ ਦਾ ਵੱਡਾ ਹਿੱਸਾ ਤਕਰੀਬਨ ਦੋ ਮਹੀਨੇ `ਤੇ ਇਸ ਸੰਗਠਨ ਦੇ ਕਬਜ਼ੇ ਹੇਠ ਹਨ। ਹੁਣ ਸੀਰੀਆ ਅਤੇ ਜਾਰਡਨ ਦੇ ਬਾਰਡਰ ਦੇ ਨਾਲ ਦਾ ਇਲਕਾ ਵੀ ‘ਆਈਐਸਆਈਐਸ’ ਨੇ ਖੋਹ ਲਿਆ ਹੈ।


ਬਾਰਡਰ ਤੋਂ ਪਾਰ ਸੀਰੀਆ ਦੇ ਅੰਦਰ ਵੀ ਕਈ ਸ਼ਹਿਰਾ ਤੇ ਕਸਬਿਆਂ `ਤੇ ਇਸ ਦਹਿਸ਼ਗਰਦ ਸੰਗਠਨ ਦਾ ਕਬਜ਼ਾ ਹੈ ਅਤੇ ਇਹ ਇਕ ਇਸਲਾਮਿਕ ਕੱਟੜਪੰਥੀ ਸਟੇਟ ਕਾਇਮ ਕਰਨਾ ਚਾਹੁੰਦਾ ਹੈ। ਸੀਰੀਆ ਦੇ ਗ੍ਰਹਿ ਯੁੱਧ ਨੇ ਇਸ ਸੁੰਨੀ ਦਹਿਸ਼ਤਗਰਦ ਕੱਟੜਪੰਥੀ ਸੰਗਠਨ ਨੂੰ ਜਨਮ ਦਿੱਤਾ ਅਤੇ ਅਮਰੀਕਾ ਦੀ ਸਰਪ੍ਰਸਤੀ ਹੇਠ ਅਮਰੀਕਾ ਦੇ ਦੋਸਤ ਸਾਊਦੀ ਅਰਬ, ਕੁਵੈਤ, ਤੁਰਕੀ ਆਦਿ ਦੇਸ਼ਾਂ ਨੇ ਇਸ ਦੀ ਮਦਦ ਕੀਤੀ ਜਿਸ ਨਾਲ ਅੱਜ ਇਹ ਸਮੁੱਚੇ ਖਿਤੇ ਵਾਸਤੇ ਖਤਰਾ ਬਣ ਕੇ ਮੰਡਰਾ ਰਿਹਾ ਹੈ। ਅੱਜ ਵੀ ਇਸ ਸੰਗਠਨ ਦੀ ਅਮਰੀਕਾ ਦੇ ਮਿਤਰ ਦੇਸ਼ਾਂ ਵਲੋਂ ਮਦਦ ਹੋ ਰਹੀ ਹੈ ਅਤੇ ਦੂਜੇ ਪਾਸੇ ਅਮਰੀਕਾ ਇਸ ਸੰਗਠਨ ਦੀ ਚੜ੍ਹਤ ਨੂੰ ਰੋਕਣ ਵਾਸਤੇ ਇਰਾਕ ਦੀ ਸੁੰਨੀ ਸਰਕਾਰ ਨੂੰ ਮਦਦ ਦੇ ਭਰੋਸੇ ਦੇ ਰਿਹਾ ਹੈ। ਅਮਰੀਕਾ ਵਲੋਂ ਹਵਾਈ ਹਮਲੇ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਪਰ ਆਪਣੇ ਮਿਤਰ ਦੇਸ਼ਾਂ ਨੂੰ ਇਸ ਸੰਗਠਨ ਦੀ ਮਦਦ ਬੰਦ ਕਰਨ ਲਈ ਆਖਣ ਤੋਂ ਅਮਰੀਕਾ ਅਜੇ ਵੀ ਖਾਮੋਸ਼ ਹੈ।

ਸੀਰੀਆ ਵਿੱਚ ਆਪਣੇ ਪੈਰ ਲਗਾ ਲੈਣ ਤੋਂ ਬਾਅਦ ਇਸ ਸੰਗਠਨ ਨੇ ਹੋਰ ਵਿਦਰੋਹੀ ਕਈ ਸੁੰਨੀ ਸੰਗਠਨ ਆਪਣੇ ਵੱਲ ਖਿੱਚ ਲਏ। ਸੀਰੀਆ ਵਿੱਚ ਘੋਰ ਅਪਰਾਧ ਕੀਤੇ ਜਿਸ ਨਾਲ ਦੋਸਤਾਂ ਅਤੇ ਦੁਸ਼ਮਣਾਂ ਵਿੱਚ ਭੈਅ ਪੈਦਾ ਹੋ ਗਿਆ। ਇਹ ਗੱਲ ਸਾਲ ਕੁ ਪੁਰਾਣੀ ਹੈ ਜਦ ਕਿ ਸਾਊਦੀ ਮੋਲਾਣੇ ਨੇ ਮੁਸਲਮਾਨਾ ਨੂੰ ਇਹ ਫਤਵਾ ਦਿੱਤਾ ਸੀ ਲੜਾਈ ਦੇ ਮੈਦਾਨ ਵਿੱਚ ਜਹਾਦੀਆਂ ਦੀ ਕਾਮ ਤ੍ਰਿਪਤੀ ਨੌਜਵਾਨ ਲੜਕੀਆਂ ਭੇਜੀਆਂ ਜਾਣ। ਕਾਮ ਤ੍ਰਿਪਤੀ ਵਾਸਤੇ ਜਹਾਦੀਆਂ ਨੂੰ ਔਰਤਾਂ ਨਾਲ ਪਲ-ਛਿਣ ਵਾਲਾ ਨਿਕਾਹ ਕਰ ਲੈਣ ਦੀ ਵੀ ਆਗਿਆ ਦਿੱਤੀ ਗਈ ਸੀ ਜਿਸ ਵਿੱਚ ਨਬਾਲਗ ਲੜਕੀਆਂ ਨਾਲ ਆਰਜ਼ੀ ਨਿਕਾਹ ਭਾਵ ਬਲਾਤਕਾਰ ਕਰਨਾ ਸ਼ਾਮਲ ਸੀ।

ਬਹੁਤ ਸਾਰੇ ਅਰਬ ਦੇਸ਼ਾਂ ਤੋਂ ਜਹਾਦੀਆਂ ਦੀ ਕਾਮ ਤ੍ਰਿਪਤੀ ਵਾਸਤੇ ਨੌਜਵਾਨ ਲੜਕੀਆਂ ਸੀਰੀਆ ਦੇ ਲੜਾਈ ਦੇ ਮੈਦਾਨ ਵਿੱਚ ਭੇਜੀਆਂ ਗਈਆਂ ਸਨ ਅਤੇ ਸੈਂਕੜੇ ਨੌਜਵਾਨ ਲੜਕੀਆਂ ਗਰਭਵਤੀ ਹੋ ਕੇ ਆਪਣੇ ਦੇਸ਼ਾਂ ਨੂੰ ਪਰਤੀਆਂ ਸਨ। ਉਹ ਏਨੇ ਜਹਾਦੀਆਂ ਨਾਲ ਹਮਬਿਸਤਰੀ ਕਰ ਚੁੱਕੀਆਂ ਸਨ ਕਿ ਆਪਣੇ ‘ਗਰਭ’ ਦੇ ਬਾਪ ਤੱਕ ਦਾ ਨਾਮ ਨਹੀਂ ਸਨ ਜਾਣਦੀਆਂ। ਇਸ ਨੂੰ “ਸੈਕਸ ਜਿਹਾਦ” ਦਾ ਨਾਮ ਦਿੱਤਾ ਗਿਆ ਸੀ ਅਤੇ ਅਜੇਹਾ ਕਰਨ ਵਾਲੀਆਂ ਔਰਤਾਂ ਨੂੰ ਜਿਹਾਦ ਵਿੱਚ ਭਾਗ ਲੈਣ ਦੀ ਸਾਬਸ਼ ਦਿੱਤੀ ਗਈ ਸੀ।

ਫੜੇ ਗਏ, ਕੈਦ ਕੀਤੇ ਗਏ ਅਤੇ ਅਪਹਾਜ ਕੀਤੇ ਗਏ ਨਿਰ-ਹਥਿਆਰ ਵਿਰੋਧੀਆਂ ਦੇ ਸਿਰ ਕਲਮ ਕਰ ਦੇਣਾ, ਉਹਨਾਂ ਦਾ ਕਾਲਜਾ ਕੱਢ ਕੇ ਕੱਚਾ ਖਾ ਜਾਣਾ ਅਤੇ ਵਿਰੋਧੀ ਦਾ ਸਿਰ ਕਲਮ ਕਰਕੇ ਕਿੱਟਾਂ ਮਾਰ ਕੇ ਖੇਡਣਾ ਇਹ ਜਹਾਦੀਆਂ ਦੀ ਆਦਤ ਬਣ ਗਿਆ ਹੈ ਜਿਸ ਦੀਆਂ ਕਈ ਵੀਡੀਓ ਮਿਲਦੀਆਂ ਹਨ।

ਹੁਣ ਜਦ ਇਹ ਸੁੰਨੀ ਕੱਟੜਪੰਥੀ ਜਥੇਬੰਦੀ ਇਰਾਕ ਦੇ ਕਈ ਹਿਸਿਆਂ ਵਿੱਚ ਕਾਮਜ਼ ਹੋ ਰਹੀ ਹੈ ਤਾਂ “ਸੈਕਸ ਜਹਾਦ” ਦਾ ਇਕ ਹੁਕਮਨਾਮਾ (ਫਤਵਾ) ਚਰਚਾ ਵਿੱਚ ਆਇਆ ਹੈ ਜੋ 12 ਜੂਨ 2014 ਨੂੰ ਕਿਸੇ ਮੌਲਾਣੇ ਨੇ ਜਾਰੀ ਕੀਤਾ ਸੀ। ਹੇਠ ਇਸ ਦਾ ਅਸਲੀ ਅਰਬਿਕ ਰੂਪ ਅਤੇ ਅੰਗਰੇਜ਼ੀ ਤਰਜਮਾ ਹੈ।

12 ਜੂਨ 2014 ਦੇ ਇਸ ਫਤਵੇ (ਹੁਕਮਨਾਮੇ) ਵਿੱਚ ਈਰਾਕ ਦੇ ਫਤਿਹ ਕੀਤੇ ਗਏ ਨਾਈਨਵੀਹ ਨਾਮ ਦੇ ਸੂਬੇ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਬ ਆਪਣੀ ਅਣ ਵਿਆਹੀਆ ਨੌਜਵਾਨ ਔਰਤਾਂ ਜਹਾਦੀਆਂ ਦੀ ਕਾਮ ਤ੍ਰਿਪਤੀ ਵਾਸਤੇ ਭੇਜਣ ਤਾਂ ਕਿ ਇਹ ਔਰਤਾਂ ਜਿਹਾਦ ਪ੍ਰਤੀ ਆਪਣੀ ਜਿੰ਼ਮੇਵਾਰੀ ਪੂਰੀ ਕਰ ਸਕਣ। ਇਹ ਵੀ ਕਹਾ ਗਿਆ ਹੈ ਕਿ ਜੋ ਇਹ ਹੁਕਮ ਨਹੀਂ ਮੰਨੇਗਾ ਉਸ ਖਿਲਾਫ਼ ਸ਼ਰੀਆ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਜਿਸਦ ਸਿੱਧਾਂ ਮਤਲਬ ਹੈ ਉਸ ਦਾ ਸਿਰ ਭਰੇ ਬਜ਼ਾਰ ਕਲਮ ਕੀਤਾ ਜਾਵੇਗਾ। ਫਤਵੇ ਵਿਚੱ ਕਿਹਾ ਗਿਆ ਹੈ ਕਿ ਉਹਨਾਂ ਦੇ ਕਬਜ਼ੇ ਵਿੱਚ ਆਇਆ ਇਲਾਕਾ ਹੁਣ ਮੁਜਾਹਦੀਨ ਦਾ ਹੈਡਕੁਅਟਰ ਬਣ ਜਾਵੇਗਾ ਜਿੱਥੋਂ ਜਹਾਦ ਹੋਰ ਅੱਗੇ ਵਧਾਇਆ ਜਾਵੇਗਾ। ਇਹਨਾਂ ਇਲਾਕਿਆਂ ਵਿਚੋਂ ਭਜਾਈ ਗਈ ਇਰਾਕੀ ਫੌਜ ਨੂੰ “ਪ੍ਰਸ਼ੀਅਨ” ਕਿਹਾ ਗਿਆ ਹੈ, ਭਾਵ ਸ਼ੀਆ ਫੌਜ ਜਿਸ ਨੂੰ ਸੁੰਨੀ ਦਹਿਸ਼ਤਗਰਦ ਆਪਣਾ ਦੁਸ਼ਮਣ ਸਮਝਦੇ ਹਨ। ਉਂਝ ਭਾਵੇਂ ਦੋਵੇਂ ਫਿਰਕੇ ਮੁਸਲਮਾਨ ਹਨ ਪਰ ਨਫਰਤ ਦਾ ਸਿਰਾ ਹੀ ਲੱਗ ਗਿਆ ਹੈ। “ਸੈਕਸ ਜਿਹਾਦ” ਦਾ ਫਤਵਾ ਅਤੇ ਸੁੰਨੀ ਜਹਾਦੀਆਂ ਦਾ ਜ਼ੁਲਮ ਇਨਸਾਨੀ ਕਿਆਸ ਦੇ ਸੱਭ ਹੱਦਾਬੰਨੇ ਟੱਪ ਗਿਆ ਹੈ।

ਇਰਾਕ ਵਿੱਚ ਦੂਹਰੀ ਗੇਮ ਖੇਡਦਾ ਜਾਪਦਾ ਹੈ ਅਮਰੀਕਾ!!

ਇਰਾਕ ਦੀ ਤਿਕੋਨੀ ਵੰਡ ਸਥਾਈ ਰੂਪ ਲੈਣ ਵੱਲ ਵਧ ਰਹੀ ਹੈ। ਸੁੰਨੀ ਕੱਟੜਪੰਥੀ ਸੰਗਠਨ ਆਈਐਸਆਈਐਸ (ਇਸਲਾਮਿਕ ਸਟੇਟ ਆਫ਼ ਸੀਰੀਆ &ਅਮਪ; ਇਰਾਕ) ਨੇ ਇਰਾਕ ਦੇ ਕਈ ਵੱਡੇ ਸ਼ਹਿਰਾਂ `ਤੇ ਕਬਜ਼ਾ ਕਰ ਲਿਆ ਅਤੇ ਰਾਜਧਾਨੀ ਬਗਦਾਦ `ਤੇ ਹਮਲਾ ਕਰਨ ਵਾਸਤੇ ਢੁਕਵੇਂ ਮੌਕੇ ਦੀ ਤਲਾਸ਼ ਵਿੱਚ ਹੈ। ਅਲ ਕਾਇਦਾ ਪੱਖੀ ਕੱਟੜਪੰਥੀ ਸੰਗਠਨ ਆਈਐਸਆਈਐਸ ਨੂੰ ਹੋਰ ਸੁੰਨੀ ਸੰਗਠਨਾਂ ਦਾ ਸਮਰਥਨ ਵੀ ਮਿਲ ਰਿਹਾ ਹੈ ਜਿਸ ਵਿੱਚ ਉਹ ਸੁੰਨੀ ਵੀ ਸ਼ਾਮਲ ਹਨ ਜੋ ਕਦੇ ਅਮਨ ਦੀ ਆਸ ਵਿੱਚ ਅਮਰੀਕਾ ਨਾਲ ਸਹਿਯੋਗ ਵੀ ਕਰ ਚੁੱਕੇ ਹਨ। ਅਜੇਹੇ ਇਰਾਕੀ ਸੁੰਨੀ ਮੁਸਲਮਾਨਾਂ ਨੂੰ ਕਦੇ ਮਾਡਰੇਟ ਸੁੰਨੀ ਮੁਸਲਮਾਨ ਵੀ ਕਿਹਾ ਜਾਂਦਾ ਸੀ।

ਇਰਾਕੀ ਖੁਰਦ ਲੋਕ ਪਹਿਲਾਂ ਵੀ ਉੱਤਰ-ਪੂਰਬ ਵਿੱਚ “ਖੁਰਦ ਅਟਾਨਮਸ ਰੀਜਨ” ਲਈ ਬੈਠੇ ਹਨ ਜੋ ਇਰਾਨ ਅਤੇ ਤੁਰਕੀ ਦੇ ਨਾਲ ਲਗਦਾ ਇਲਾਕਾ ਹੈ। ਬਹੁਗਿਣਤੀ ਸ਼ੀਆ ਮੁਸਲਮਾਨ ਭਾਈਚਾਰਾ ਖਾੜੀ ਦੇ ਕਿਨਾਰੇ ਪੈਂਦੇ ਵੱਡੇ ਸ਼ਹਿਰ ਬਸਰਾ ਤੋਂ ਬਗਦਾਦ ਤੱਕ ਇਰਾਨ ਦੇ ਨਾਲ ਨਾਲ ਪੈਂਦੇ ਖਿੱਤੇ ਵਿੱਚ ਵੱਸਦਾ ਹੈ। ਨਸਰੀਆ, ਨਜਾਫ਼ ਅਤੇ ਕਰਬਲਾ ਸ਼ੀਆ ਬਹੁਤ ਗਿਣਤੀ ਵਾਲੇ ਸ਼ਹਿਰ ਹਨ ਜਿੱਥੇ ਸ਼ੀਆ ਮੁਸਲਮਾਨਾ ਦੇ ਕਈ ਧਾਰਮਿਕ ਸਥਾਨ ਵੀ ਹਨ। ਸ਼ੀਆ, ਸੁੰਨੀ ਅਤੇ ਖੁਰਦ ਲੋਕਾਂ ਦੀ ਰਲੀਮਿਲੀ ਅਬਾਦੀ ਵਾਲੇ ਵੀ ਕਈ ਸ਼ਹਿਰ ਹਨ ਜਿਹਨਾਂ ਦੀ “ਐਥਨਿਕ ਕਲਿੰਜਿ਼ੰਗ” ਦਾ ਅਮਲ ਸ਼ੁਰੂ ਹੋਣ ਨਾਲ ਹੋਰ ਕਤਲੋਗਾਰਤ ਹੋਣ ਦਾ ਡਰ ਹੈ।

ਸੁੰਨੀ ਕੱਟੜਪੰਥੀ ਸੰਗਠਨ ਆਈਐਸਆਈਐਸ ਅਤੇ ਇਸ ਦੇ ਸਹਿਯੋਗੀਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ ਅਲ-ਅਨਬਾਰ ਸੂਬੇ ਦੇ ਵੱਡੇ ਹਿੱਸੇ `ਤੇ ਕਬਜ਼ਾ ਕਰ ਲਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਫਲੂਜਾ ਸ਼ਹਿਰ ਨੂੰ ਆਪਣੀ ਪਲੇਟ ਵਿੱਚ ਲੈ ਲਿਆ ਸੀ। ਜੂਨ ਦੇ ਪਹਿਲੇ ਦੋ ਹਫਤਿਆਂ ਵਿੱਚ ਸੁੰਨੀ ਕੱਟੜਪੰਥੀ ਸੰਗਠਨ ਆਈਐਸਆਈਐਸ ਨੇ ਸਰਕਾਰੀ ਫੌਜਾਂ ਨੂੰ ਭਾਜੜ ਪਾ ਦਿੱਤੀ ਹੈ ਅਤੇ ਇਰਾਕ ਦੇ ਦੂਜੇ ਵੱਡੇ ਸ਼ਹਿਰ ਮਸੂਲ ਸਮੇਤ ਕਈ ਹੋਰ ਸ਼ਹਿਰਾਂ `ਤੇ ਕਬਜ਼ਾ ਕਰ ਲਿਆ ਹੈ। ਇਰਾਕ ਦੇ ਸਾਬਕਾ ਡਿਕਟੇਟਰ ਸਦਾਮ ਹੁਸੇਨ ਦੇ ਜੱਦੀ ਸ਼ਹਿਰ ਤਕਰੀਤ `ਤੇ ਵੀ ਸੁੰਨੀਆਂ ਦਾ ਕਬਜ਼ਾ ਹੋ ਗਿਆ ਹੈ ਅਤੇ ਉਹ ਬਗਦਾਦ ਦੇ 60-70 ਕਿਲੋਮੀਟਰ ਨੇੜੇ ਤੱਕ ਅੱਪੜ ਗਏ ਹਨ।

ਸ਼ੀਆ ਬਹੁਤ ਗਿਣਤੀ ਦੇਸ਼ ਹੋਣ ਕਾਰਨ ਇਰਾਕ ਦੀ ਪ੍ਰਧਾਨ ਮੰਤਰੀ ਅਲ ਮਲੀਕੀ ਦੀ ਮਜੂਦਾ ਸਰਕਾਰ ਸ਼ੀਆ ‘ਬੋਲਬਾਲੇ’ ਵਾਲੀ ਸਰਕਾਰ ਹੈ ਜਿਸ ਨੇ ਸਦਾਮ ਹੁਸੇਨ ਵੇਲੇ ਰਾਜ ਕਰ ਚੁੱਕੇ ਸੁੰਨੀਆਂ ਨੂੰ ਖੂੰਜੇ ਲਗਾਇਆ ਹੋਇਆ ਹੈ। ਮਸੂਲ ਅਤੇ ਇਸ ਦੇ ਆਸਪਾਸ ਦੇ ਸ਼ਹਿਰਾਂ ਤੋਂ ਭੱਜ ਰਹੀ ਸਰਕਾਰੀ ਫੌਜ ਦਾ ਲਾਭ ਉਠਾਉਂਦਿਆਂ ਇਰਾਕੀ ਖੁਰਦਾਂ ਨੇ ਤੇਲ ਉਤਪਾਦਕ ਸ਼ਹਿਰ ਕ੍ਰਿਕੁਕ `ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਇਸ ਦੇ ਆਸਪਾਸ ਦੇ ਕਸਬਿਆਂ `ਤੇ ਕਬਜ਼ਾ ਕਰਨ ਵਲ ਵਧ ਰਹੇ ਹਨ। ਇਰਾਕੀ ਖੁਰਦਾਂ ਨੂੰ ਇਰਾਕ ਦੀ ਤਿਕੋਨੀ ਵੰਡ ਸਥਾਈ ਰੂਪ ਧਾਰਨ ਕਰਦੀ ਜਾਪਦੀ ਹੈ ਅਤੇ ਉਹ ਵੱਧ ਤੋਂ ਵੱਧ ਇਲਾਕਾ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਹਨ। ਕ੍ਰਿਕੁਕ ਰਲੀਮਿਲੀ ਵੱਸੋਂ ਵਾਲਾ ਸ਼ਹਿਰ ਹੈ ਜਿਸ `ਤੇ ਖੁਰਦ ਸਦਾ ਦਾਅਵਾ ਕਰਦੇ ਰਹੇ ਹਨ।

ਈਰਾਨ ਦੀ ਸਰਕਾਰ ਗਵਾਂਡੀ ਦੇਸ਼ ਇਰਾਕ ਵਿੱਚ ਸੁੰਨੀ ਕੱਟੜਪੰਥੀਆਂ ਦੇ ਵਧ ਰਹੇ ਪ੍ਰਭਾਵ ਤੋਂ ਡਾਹਢੀ ਚਿੰਤੁਤ ਹੈ ਅਤੇ ਸੁੰਨੀ ਬਾਗੀਆਂ ਨੂੰ ਬਗਦਾਦ ਤੋਂ ਬਾਹਰ ਰੱਖਣਾ ਚਾਹੁੰਦੀ ਹੈ। ਈਰਾਨ ਸ਼ੀਆ ਦੇਸ਼ ਹੈ ਅਤੇ ਇਰਾਕ ਦੀ ਅਲ ਮਲੀਕੀ ਸਰਕਾਰ ਸ਼ੀਆ ਬੋਲਬਾਲੇ ਵਾਲੀ ਸਰਕਾਰ ਹੈ ਇਸ ਵਾਸਤੇ ਦੋਵੇਂ ਕੁਦਰਤੀ ਸਾਥੀ ਹਨ। ਖ਼ਬਰਾਂ ਮੁਤਾਬਿਕ ਇਰਾਨ ਨੇ ਆਪਣੀ ਮਿਲਟਰੀ ਦੀਆਂ ਕੁਝ ਪਲਟਣਾ ਈਰਾਕ ਭੇਜ ਦਿੱਤੀਆਂ ਹਨ ਅਤੇ ਉਹ ਈਰਾਕ ਦੀ ਫੌਜ ਨੂੰ ਯੁੱਧ ਵਿਉਂਬੰਦੀ ਵਿੱਚ ਮਦਦ ਕਰ ਰਿਹਾ ਹੈ।

ਦੂਜੇ ਪਾਸੇ ਇਰਾਕ ਦੀ ਅਲ ਮਲੀਕੀ ਸਰਕਾਰ ਅਮਰੀਕਾ ਨੂੰ ਵਿਦਰੋਹੀਅਾਂ `ਤੇ ਹਵਾਈ ਹਮਲੇ ਕਰਨ ਦੀਆਂ ਅਪੀਲਾ ਕਰ ਰਹੀ ਹੈ। ਅਮਰੀਕਾ ਨੇ ਅਜੇਹਾ ਕਰਨ ਵਾਸਤੇ ਹਾਂ ਵੀ ਕਰ ਦਿੱਤੀ ਹੈ ਅਤੇ ਆਪਣੇ ਕੱਟੜ ਵਿਰੋਧੀ ਈਰਾਨ ਨਾਲ ਵੀ ਰਾਬਤਾ ਕਾਇਮ ਕਰ ਲਿਆ ਹੈ। ਅਮਰੀਕਾ ਇਸ ਖਾਨਾਜੰਗੀ ਵਿੱਚ ਆਪਣੇ ਫੌਜੀ ਇਰਾਕ ਦੀ ਧਰਤੀ `ਤੇ ਨਹੀਂ ਭੇਜਣਾ ਚਾਹੁੰਦਾ। ਅਮਰੀਕਾ ਜਾਣਦਾ ਹੈ ਕਿ ਈਰਾਕ ਇਸ ਸਮੇਂ ਅਫ਼ਗਾਨਿਸਤਾਨ ਤੋਂ ਵੀ ਵੱਧ ਖਤਰਨਾਕ ਹਾਲਤ ਵਿੱਚ ਹੈ।

ਸੁੰਨੀ ਕੱਟੜਪੰਥੀ ਸੰਗਠਨ ਆਈਐਸਆਈਐਸ ਕੋਈ ਰਾਤੋ ਰਾਤ ਪ੍ਰਗਟ ਹੋਇਆ ਸੰਗਠਨ ਨਹੀਂ ਹੈ। ਜਦ ਇਹ ਸੰਗਠਨ ਗਵਾਂਡੀ ਦੇਸ਼ ਸੀਰੀਆ ਵਿੱਚ ਪੈਰ ਪਸਾਰ ਰਿਹਾ ਸੀ ਤਾਂ ਅਮਰੀਕਾ ਤੇ ਇਸ ਦੇ ਮਿੱਤਰ ਦੇਸ਼ ਇਸ ਦੀ ਮਦਦ ਕਰ ਰਹੇ ਸਨ। ਅਮਰੀਕਾ ਦੇ ਮਿੱਤਰ ਤੁਰਕੀ, ਸਾਊਦੀ ਅਰਬ ਅਤੇ ਕੁਵੈਤ ਵਰਗੇ ਦੇਸ਼ ਸੁੁੰਨੀ ਵਿਦਰੋਹੀਆਂ ਦੀ ਪਿਛਲੇ ਤਿੰਨ ਸਾਲਾਂ ਤੋਂ ਸੀਰੀਆ ਦੇ ਪ੍ਰਧਾਨ ਬਸ਼ਾਰ ਅਲ ਅਸਦ ਖਿਲਾਫ਼ ਮਦਦ ਕਰਦੇ ਆ ਰਹੇ ਹਨ। ਇਸ ਸੰਗਠਨ ਨੇ ਹੋਰ ਸਹਿਯੋਗੀਆਂ ਨਾਲ ਰਲ ਕੇ ਸੀਰੀਆ ਦੇ ਤਕਰੀਬਨ ਤੀਜਾ ਹਿੱਸਾ ਇਲਾਕੇ `ਤੇ ਕਬਜ਼ਾ ਕੀਤਾ ਹੋਇਆ ਹੈ। ਸੀਰੀਆ ਨੂੰ ਅੱਡਾ ਬਣਾ ਕੇ ਇਹ ਸੰਗਠਨ 2103 ਵਿੱਚ ਹੀ ਈਰਾਕ ਵੱਲ ਵਧਣਾ ਸ਼ੁਰੂ ਹੋ ਗਿਆ ਸੀ। ਹੁਣ ਇਸ ਨੇ ਈਰਾਕ ਦੇ ਤਕਰੀਬਨ ਚੌਥਾਈ ਹਿੱਸੇ ਵਿੱਚ ਆਪਣੇ ਪੈਰ ਜਮਾ ਲਏ ਹਨ ਅਤੇ ਅਗੇ ਵਧ ਰਿਹਾ ਹੈ।

ਸੀਰੀਆ ਦੇ ਗ੍ਰਹਿ ਯੁੱਧ ਵਿੱਚ ਅਮਰੀਕਾ ਦੇ ਸਹਿਯੋਗੀ ਜਾਰਡਨ ਅਤੇ ਇਜ਼ਰਾਈਲ ਵੀ ਪ੍ਰਧਾਨ ਅਸਦ ਦੇ ਖਿ਼ਲਾਫ਼ ਸੁੰਨੀ ਵਿਦਰੋਹੀਆਂ ਨੂੰ ਹਵਾ ਦਿੰਦੇ ਆ ਰਹੇ ਹਨ। ਬਰਤਾਨੀਆਂ ਸਮੇਤ ਅਮਰੀਕਾ ਦੇ ਯੂਰਪੀਅਨ ਸਹਿਯੋਗੀਆਂ ਦਾ ਵੀ ਇਹੀ ਹਾਲ ਰਿਹਾ ਹੈ। ਸਾਲ ਕੁ ਪਹਿਲਾਂ ਜਦ ਇਹ ਗੱਲ ਸਾਹਮਣੇ ਆ ਗਈ ਸੀ ਕਿ ਅਗਰ ਸੀਰੀਆ ਦਾ ਪ੍ਰਧਾਨ ਅਸਦ ਗ੍ਰਹਿ ਯੁੱਧ ਹਾਰਦਾ ਹੈ ਤਾਂ ਅਲ ਕਾਇਦਾ ਅਤੇ ਇਸ ਦੇ ਸਹਿਯੋਗੀ ਜਿੱਤਦੇ ਹਨ ਤਾਂ ਅਮਰੀਕਾ ਨੇ ਸੁਰ ਬਦਲ ਲਈ ਸੀ। ਪ੍ਰਭਾਵੀ ਹੋ ਰਹੇ ਸੁੰਨੀ ਕੱਟੜਪੰਥੀ ਸੰਗਠਨ ਨੇ ਤਾਂ ਆਪਣਾ ਨਾਮ ਹੀ ਆਈਐਸਆਈਐਸ (ਇਸਲਾਮਿਕ ਸਟੇਟ ਆਫ਼ ਸੀਰੀਆ &ਅਮਪ; ਇਰਾਕ) ਰੱਖਿਆ ਹੋਇਆ ਹੈ ਅਤੇ ਇਹ ਮੱਧਪੂਰਬ ਖਿਤੇ ਵਿੱਚ ਇਲਾਮਿਕ ਖਲੀਫਤ ਕਾਇਮ ਕਰਨੀ ਚਾਹੁੰਦਾ ਹੈ। ਮਾਰਚ 2011 ਵਿੱਚ ਸੀਰੀਆ ਦੇ ਸ਼ਹਿਰ ਦਾਰਾ ਤੋਂ ਸ਼ੁਰੂ ਹੋਈ ਬਗਾਵਤ ਅੱਜ ਵਿਰਾਟ ਰੂਪ ਧਾਰਨ ਕਰ ਗਈ ਹੈ ਅਤੇ ਇਸ ਨੂੰ ਹਵਾ ਦੇਣ ਵਿੱਚ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦਾ ਪੂਰਾ ਹੱਥ ਹੈ।

ਕਦੇ ਈਰਾਕ ਇਸ ਖਿਤੇ ਦਾ ਅਗਾਂਹ ਵਧੂ ਦੇਸ਼ ਗਿਣਿਆਂ ਜਾਂਦਾ ਸੀ ਜੋ ਅੱਜ ਅੱਤ ਦਰਜੇ ਦੇ ਇਸਲਾਮਿਕ ਕੱਟੜਵਾਦ ਦੇ ਸਾਏ ਹੇਠ ਆ ਗਿਆ ਹੈ। ਡਿਕਟੇਟਰ ਸਦਾਮ ਹੁਸੇਨ ਹੇਠ ਇਰਾਕ ਨਾ ਜਮਹੂਰੀ ਸੀ ਅਤੇ ਨਾ ਇਨਸਾਫ਼ ਪਸੰਦ ਦੇਸ਼ ਸੀ। ਪਰ ਇਰਾਕ ਕੱਟੜਪੰਥੀ ਦੇਸ਼ ਹਰਗਿਜ ਨਹੀਂ ਸੀ ਅਤੇ ਇਰਾਕ ਦੇ ਸ਼ਹਿਰਾਂ ਵਿੱਚ ਔਰਤਾਂ ਸਰਕਾਰੀ ਨੌਕਰੀਆਂ ਕਰਦੀਆਂ ਸਨ ਤੇ ਬਿਨਾਂ ਖੌਫ਼ ਸਕਰਟਾਂ ਵੀ ਪਹਿਨਦੀਆਂ ਸਨ। ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੀ ਕ੍ਰਿਪਾ ਨਾਲ ਅੱਜ ਇਰਾਕ “ਨੋ ਰੀਟਰਨ” ਹਾਲਤ ਵਿੱਚ ਪਹੁੰਚ ਚੁੱਕਾ ਹੈ। ਸਦਾਮ ਦੇ ਕਥਿਤ ਘਾਤਿਕ ਹਥਿਆਰਾਂ ਨੂੰ ਤਬਾਹ ਕਰਨ ਵਾਲਾ ਹਮਲਾ ਦਰਅਸਲ ਅਮਰੀਕਾ ਦੇ ‘ਬੁਸ਼ ਪਰਵਾਰ’ ਵਲੋਂ ਸਦਾਮ ਹੁਸੇਨ ਨੂੰ ਸਬਕ ਸਿਖਾਉਣ ਵਾਸਤੇ ਕੀਤਾ ਗਿਆ ਹਮਲਾ ਸੀ। ਇਰਾਕ ਦੇ ਤੇਲ ਭੰਡਾਰਾਂ `ਤੇ ਕਬਜ਼ਾ ਇਸ ਦਾ ਫ਼ਲ ਆਖਿਆ ਜਾ ਸਕਦਾ ਹੈ।

ਬਤਰਾਨੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਪਿਛਲੇ ਦਿਨੀਂ ਈਰਾਕ ਨੂੰ ਅਸਥਿਰ ਕਰਨ ਦੀ <ਿ/ਸਪਅਨ>ਜ਼ਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਟੋਨੀ ਬਲੇਅਰ ਦਾ ਸਦਾਮ ਹੁਸੇਨ ਖਿਲਾਫ਼ ਅਮਰੀਕੀ ਹਮਲੇ ਵਿੱਚ ਵੱਡਾ ਰੋਲ ਸੀ ਜਿਸ ਪਿੱਛੋਂ ਇਰਾਕ ਕਦੇ ਪੈਂਰੀ ਨਹੀਂ ਆਇਆ। ਅਲ ਕਾਇਦਾ ਵਰਗੇ ਕੱਟੜਪੰਥੀ ਇਸਲਾਮਿਕ ਸੰਗਠਨ ਵਾਸਤੇ ਅਸਥਿਰ ਈਰਾਕ ਨੇ ਸੁਨਿਹਰੀ ਮੌਕਾ ਪ੍ਰਦਾਨ ਕੀਤਾ ਅਤੇ ਅਲ ਕਾਇਦਾ ਨੇ ਪੈਰ ਪਸਾਰ ਲਏ। ਅਮਰੀਕਾ ਅਤੇ ਟੋਨੀ ਬਲੇਅਰ ਮੁਕਰ ਸਕਦੇ ਹਨ ਪਰ ਸੰਸਾਰ ਇਹਨਾਂ `ਤੇ ਜਕੀਨ ਨਹੀਂ ਕਰੇਗਾ।

ਇਰਾਕ ਦੀ ਰਾਜਧਾਨੀ ਬਗਦਾਦ ਦੇ ‘ਗਰੀਨ ਜ਼ੋਨ’ ਵਿੱਚ ਅਮਰੀਕੀ ਹਾਈ ਕਮਿਸ਼ਨ ਏਨਾ ਵੱਡਾ ਹੈ ਕਿ ਇਸ ਨੂੰ “ਸਿਟੀ ਵਿਦ ਇਨ ਸਿਟੀ” ਵੀ ਆਖਿਆ ਜਾਂਦਾ ਹੈ ਅਤੇ ਇਸ ਵਿੱਚ 5000 ਅਮਰੀਕੀ ਕੰਮ ਕਰਦੇ ਹਨ। ਇਹ ਗਿਣਤੀ ਹਾਈ ਕਮਿਸ਼ਨ ਵਾਲੀ ਗਿਣਤੀ ਨਹੀਂ ਹੈ। ਅਮਰੀਕਾ ਅਤੇ ਇਸ ਦਾ ਮਿਸ਼ਨ ਸੁੰਨੀ ਕੱਟੜਪੰਥੀ ਸੰਗਠਨ ਆਈਐਸਆਈਐਸ ਦੀ ਹਮਲੇ ਤੋਂ ਬਾਖ਼ਬਰ ਸਨ।

ਸੀਰੀਆ ਵਿੱਚ ਸੁੰਨੀ ਕੱਟੜਪੰਥੀ ਸੰਗਠਨ ਆਈਐਸਆਈਐਸ ਅਤੇ ਇਸ ਦੇ ਸਹਿਯੋਗੀਆਂ ਦੀ ਮਦਦ ਕਰਨ ਵਾਲਾ ਅਮਰੀਕਾ, ਈਰਾਕ ਵਿੱਚ ਇਸ ਦੇ ਖਿਲਾਫ਼ ਕਿਵੇਂ ਲੜੇਗਾ? ਅਗਰ ਅਮਰੀਕਾ ਸੀਮਤ ਹਮਲੇ ਕਰਦਾ ਹੈ ਤਾਂ ਅਮਰੀਕਾ ਦੇ ਸਹਿਯੋਗੀ ਦੇਸ਼ ਸਾਊਦੀ ਅਰਬ, ਕੁਵੈਤ, ਤੁਰਕੀ ਅਤੇ ਹੋਰ ਕੀ ਕਰਨਗੇ ਜੋ ਆਈਐਸਆਈਐਸ ਨੂੰ ਲਗਾਤਾਰ ਮਦਦ ਦਿੰਦੇ ਆ ਰਹੇ ਹਨ?

ਅਮਰੀਕਾ, ਬਰਤਾਨੀਆਂ, ਕੈਨੇਡਾ, ਅਸਟਰੇਲੀਆ ਅਤੇ ਸੰਸਾਰ ਭਰ ਦੇ ਦੇਸ਼ਾਂ ਵਿਚੋਂ ਇਸਲਾਮਿਕ ਕੱਟੜਪੰਥੀ ਨੌਜਵਾਨ ਇਸ ਖਾਨਾਜੰਗੀ ਵਿੱਚ ਭਾਗ ਲੈਣ ਭੱਜ ਰਹੇ ਹਨ। ਕੁਝ ਮਾਹਰ ਸਮਝਦੇ ਹਨ ਕਿ ਅਮਰੀਕਾ ਦੂਹਰੀ ਗੇਮ ਖੇਡ ਰਿਹਾ ਹੈ। ਸ਼ੀਆ ਅਤੇ ਸੁੰਨੀਆਂ ਵਿਚਕਾਰ ਚੱਲ ਰਿਹਾ ਗ੍ਰਹਿ ਯੁੱਧ ਅਜੇਹਾ ਮੌਕਾ ਹੈ ਜਿਸ ਵਿੱਚ ਅਮਰੀਕਾ ਦੇ ਦੁਸ਼ਮਣ ਆਪਸ ਵਿੱਚ ਲੰਬਾ ਸਮਾਂ ਲਹੂ ਲੂਹਾਣ ਹੁੰਦੇ ਰਹਿਣਗੇ। “ਕਣਕ ਦੇ ਨਾਲ ਘੁਣ” ਪੀਸਣ ਦੇ ਅਖਾਣ ਵਾਂਗ ਇਨਸਾਨੀਅਤ ਵੀ ਨਾਲ ਹੀ ਲਹੂ ਲੁਹਾਣ ਹੁੰਦੀ ਰਹੇਗੀ।


Comments

Jasbir Singh

ਵੈਸੇ isis ਇਕਲੇ ਸੁੰਂਨੀ ਨਹੀਂ ਹਨ, ਇਹਨਾਂ ਦਾ ਕਮਿਉਨਿਸਟਾਂ ਨਾਲ ਵੀ ਗਠਜੋੜ ਹੈ। bathist ਜਿਹੜੇ ਕਿ ਸੁਦਾਮ ਹੁਸੈਨ ਦੇ ਸਾਥੀ ਹਨ, ਕਮਿਉਨਿਸਟ ਹਨ ਪਰ ਜਿਵੇਂ ਕਿ ਹੁੰਦਾ ਹੈ, ਕਮਿਉਨਿਸਟਾਂ ਦਾ ਕਿਹੜਾ ਇਕ ਧੜਾ ਜਾਂ ਇਕ ਸਿਧਾਂਤ ਹੈ, ਹਿੰਦੁਸਤਾਨ ਵਾਲੇ ਹਿੰਦਸਤਾਨ ਜਿੰਦਾਬਾਦ ਤੇ ਪਾਕਿਸਤਾਨ ਵਾਲੇ ਪਾਕਿਸਤਾਨ ਜਿੰਦਾਬਾਦ, ਇਸੇ ਤਰਾਂ ਦੂਜੇ ਧੜੇ ਦੇ ਨਾਲ ਵੀ ਕਮਿਉਨਿਸਟ ਹਨ।

Gurpreet singh

Gurpreet Singh Shame on them

ਇਕਬਾਲ

ਇਸ ਪਿੱਛੇ ਅਮਰੀਕਾ ਦਾ ਹੱਥ ਅੰਨ੍ਹਿਆਂ ਨੂੰ ਵੀ ਨਜ਼ਰ ਪੈਂਦਾ ਹੈ, ਪਰ ਕਈ ਅਮਰੀਕਾ ਦੇ ਕੌਲੀ ਚੱਟ ਖਾਹਮਖਾਹ ਕਾਮਰੇਡਾਂ ਨੂੰ ਵਿੱਚ ਲੈ ਆਉਂਦੇ ਹਨ | ਜਦਕਿ ਪੂਰੇ ਆਰਟੀਕਲ ਵਿੱਚ ਇੱਕ ਜਗਾਹ ਵੀ ਖੱਬੀ ਧਿਰ ਦਾ ਜਿਕਰ ਤੱਕ ਨਹੀਂ | ਅਸਲ ਵਿੱਚ ਜਦ ਵੀ ਕੋਈ ਅਮਰੀਕਾ ਨੂੰ ਕੁਝ ਆਖਦਾ ਹੈ ਇਹਨਾਂ ਦੇ ਪਿਛਵਾੜੇ ਚੀਸ ਪੈਂਦੀ ਹੈ ਤੇ ਮੂਹੋਂ ਹਾਏ ਕਾਮਰੇਡ ਨਿੱਕਲਦਾ ਹੈ |

Malwinder Singh Malli

kite eh v amrica di sajish da hissa hi na hove

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ