Sun, 08 September 2024
Your Visitor Number :-   7219738
SuhisaverSuhisaver Suhisaver

ਵਿਦਰੋਹ ਦੀ ਖਸਲਤ ਇਨਕਲਾਬੀ ਹੀ ਨਹੀਂ ਪਿਛਾਖੜੀ ਵੀ ਹੋ ਸਕਦੀ ਹੈ - ਇਕਬਾਲ

Posted on:- 04-05-2012

suhisaver

ਸਤਿਨਾਮ ਸਿੰਘ ਜੀ ਦਾ ਪ੍ਰਤੀਕਰਮ ਆਇਆ ਜੋ ਪ੍ਰਤੀਕਰਮ ਘੱਟ, ਉਹਨਾਂ ਵਿਚਾਰਾਂ ਨੂੰ ਉੱਗਲ ਦੇਣਾ ਜ਼ਿਆਦਾ ਹੈ ਜਿਹਨਾਂ ਦਾ ਨਾ ਮੇਰੇ ਲੇਖ ਨਾਲ ਕੋਈ ਸਰੋਕਾਰ ਹੈ, ਨਾ ਜਿਹਨਾਂ ਦੀ ਜ਼ਰੂਰਤ ਸੀ ਖੈਰ ਮੈਂ ਉਹਨਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਹੈ ( ਜੋ ਜ਼ਰੂਰੀ ਸਮਝਿਆ) ਪਰ ਜਿੱਥੇ ਜਿੱਥੇ ਮੈਨੂੰ ਵਾਧੂ ਦਾ ਵਾਧਾ ਲੱਗਿਆ ਮੈਂ ਛੜਪੇ ਨਾਲ ਅੱਗੇ ਵਧਿਆ ਹਾਂ, ਪਰ ਜਦ ਮੁੱਦੇ ਉਠਾਏ ਜਾਣ ਖਾਸ ਕਰਕੇ ਕਿਸੇ ਨੂੰ ਸੰਬੋਧਿਤ ਹੋਕੇ ਤਾਂ ਉੱਤਰ ਦੇਣਾ ਜ਼ਰੂਰੀ ਹੋ ਜਾਂਦਾ ਹੈ, ਫਿਰ ਵੀ ਲੇਖ ਦੀਆਂ ਸੀਮਤਾਈਆਂ ਨੂੰ ਧਿਆਨ ਵਿੱਚ ਰਖਦੇ ਹੋਏ ਤੇ ਆਪਣੀ ਸੋਚ ਦੀ ਸੀਮਾਂ ਅਨੁਸਾਰ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਸ਼ੰਕਾਵਾਂ ਨੂੰ ਦੂਰ ਕੀਤਾ ਹੈ ਤੇ ਕੁਝ ਸਵਾਲ ਖੜ੍ਹੇ ਕੀਤੇ ਹਨ ਜੋ “ਮੂੰਹ ਅੱਡੀ” ਖੜੇ ਹਨ ਸਾਡੇ ਸਾਹਵੇਂ (ਨਾ ਚਾਹੁੰਦੇ ਹੋਏ ਵੀ ਲੇਖ ਵੱਡਾ ਹੋ ਗਿਆ ਹੈ ਇਸ ਲਈ ਅਗਾਉਂ ਹੀ ਮਾਫੀ ਚਾਹ ਰਿਹਾ ਹਾਂ)

ਸਤਿਕਾਰਯੋਗ ਸ. ਸਤਨਾਮ ਸਿਂਘ ਜਰਮਨੀ ਜੀ, ਦੁਆਰਾ ਦਿੱਤੇ ਸਿਰਲੇਖ “ਹਰ ਇਨਕਲਾਬ ਦੀ ਸ਼ੁਰੂਆਤ ‘ਸੁਪਨੇ’ ਤੋਂ ਹੀ ਹੁੰਦੀ ਹੈ” ਨਾਲ 'ਸ਼ਤ-ਪ੍ਰਤੀਸ਼ਤ' ਸਹਿਮਤ ਹਾਂ, ਪਰ ਮੈਨੂੰ ਨਹੀਂ ਲਗਦਾ ਕਿ ਅਸਾਡੇ ਦੋਵਾਂ ਦੇ 'ਇਨਕਲਾਬ' ਦੇ ਅਰਥ "ਇੱਕੋ" ਹੋਣਗੇ ।

ਕਿਉਂਕਿ ਉਹਨਾਂ ਦੇ ਲੇਖ ਵਿੱਚ ਬਾਬਾ ਬੰਦਾ ਸਿਂਘ ਬਹਾਦੁਰ ਜੀ ਦਾ ਨਾਮ ਤੱਕ ਨਹੀਂ ਆਇਆ “ਰਣਜੀਤ ਸਿਂਘ ਦਾ ਰਾਜ” ਉਹਨਾਂ ਨੂੰ ਅਕਰਸ਼ਿਤ ਕਰ ਰਿਹਾ ਹੈ | ਰਣਜੀਤ ਸਿੰਘ ਦੇ ਰਾਜ ਦਾ ਹੇਰਵਾ ਕਿਉਂ ? ਜਦਕਿ ਉਸਦਾ ਰਾਜ ਬਾਬਾ  ਬੰਦਾ ਸਿੰਘ ਬਹਾਦਰ ਜੀ ਦੇ ਕੀਤੇ ਇਨਕਲਾਬ ਨੂੰ ਵੱਜੀ ਇੱਕ ਵੱਡੀ "ਪਿਛਾਖੜੀ ਸੱਟ” ਸੀ । ਜੇਕਰ ਖਾਲਿਸਤਾਨੀ ਭਾਈਆਂ ਨੂੰ ਇਹ ਹੇਰਵਾ ਡੰਗਦਾ ਹੈ ਤਾਂ ਸਮੁੱਚੀ ਖਾਲਿਸਤਾਨੀ ਵਿਚਾਰਧਾਰਾ ਨੂੰ "ਪਿਛਾਖੜੀ" ਸਮਝਣਾ/ਆਖਣਾ ਜਾਇਜ ਸਿੱਧ ਹੋ ਜਾਂਦਾ ਹੈ । ਸਾਨੁੰ ਰਣਜੀਤ ਸਿੰਘ ਦਾ "ਸ਼ਾਹੀ" ਕਿਲਾ ਚੇਤੇ ਆਵੇ ਵੀ ਕਿਉਂ ? ਸਾਨੁੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ "ਕਿਲਾ ਲੋਹਗੜ੍ਹ" ਚੇਤੇ ਆਉਂਦਾ ਹੈ । ਨਾਲ ਦੀ ਨਾਲ ਅਸੀਂ ਅੱਜ ਦੇ ਸਮੇਂ ‘ਉਸ’ ਇਨਕਲਾਬ ਦੇ ਹਤੈਸ਼ੀ ਵੀ ਨਹੀਂ ਹਾਂ ਕਿਉਂਕਿ ਸਮੇਂ ਨੂੰ ਪੁੱਠਾ ਗੇੜਾ ਦੇਣਾ ਹੋਵੇਗਾ ਉਹ ਇਸ ਸਮੇਂ ਵਿੱਚ |

ਇਨਕਲਾਬ ਦੀ ਪ੍ਰੀਭਾਸ਼ਾ :
 “ਆਪਣੇ ਵਿਕਾਸ ਦੇ ਇੱਕ ਖਾਸ ਪੜਾਅ ਉੱਪਰ, ਸਮਾਜ ਦੀਆਂ ਪਦਾਰਥਕ ਪੈਦਾਵਾਰੀ ਸ਼ਕਤੀਆਂ ਦੀ ਵਿਦਮਾਨ ਪੈਦਾਵਾਰ ਦੇ ਸੰਬੰਧਾਂ ਜਾਂ ਕਿਹਾ ਜਾਵੇ ਇਹਨਾਂ ਦੇ ਕਾਨੂੰਨੀ ਪ੍ਰਗਟਾਵੇ ਭਾਵ ਜਾਇਦਾਦ ਸੰਬੰਧਾਂ ਨਾਲ ਜਿਹਨਾਂ ਦੇ ਘੇਰੇ ਅੰਦਰ ਉਹ ਹੁਣ ਤੱਕ ਅਮਲ ਕਰਦੀਆਂ ਰਹੀਆਂ ਹਨ, ਟੱਕਰ ਹੋ ਜਾਂਦੀ ਹੈ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨੂੰ ਉਗਾਸਾ ਦੇਣ ਦੀ ਥਾਂ ਹੁਣ ਇਹ ਸੰਬੰਧ ਉਹਨਾਂ ਲਈ ਸੰਗਲ ਬਣ ਜਾਂਦੇ ਹਨ। ਇਸ ਮੋੜ 'ਤੇ ਆਕੇ ਸਮਾਜਿਕ ਇਨਕਲਾਬ ਸ਼ੁਰੂ ਹੁੰਦਾ ਹੈ।” ('ਸਿਆਸੀ ਆਰਥਿਕਤਾ ਦੀ ਪੜਚੋਲ ਨੂੰ ਇੱਕ ਦੇਣ' ਦੀ ਭੂਮਿਕਾ ਵਿਚੋਂ)  ........

"ਗੁਰੂ ਕਾਲ ਤੋਂ (ਭਗਤ ਕਾਲ ਤੋਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ) ਲੈ ਕੇ ਇੱਕ ਧਾਰਮਿਕ ਇਨਕਲਾਬ (ਬੁਰਜੂਆ ਖਸਲਤ ਵਾਲਾ ਇਨਕਲਾਬ ਜੋ ਰਾਜਸ਼ਾਹੀ ਦੇ ਖਿਲਾਫ਼ ਸੀ, ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਸੰਬੋਧਿਤ ਹੋਕੇ “ਰਾਜੇ ਛੀਹ ਮੁਕਦਮ ਕੁਤੇ” ਆਖਣਾ ਬਹੁਤ ਵੱਡਾ ਇਸ਼ਾਰਾ ਹੈ ਇਸ ਵੱਲ, ਉਸ ਸਮੇਂ) ਬਾਬਾ ਬੰਦਾ ਸਿੰਘ ਬਹਾਦੁਰ ਜੀ ਦੁਆਰਾ ਸਿਰੇ ਚੜ੍ਹਾਇਆ ਜਾਂਦਾ ਹੈ ,ਜਿਸ ਵਿੱਚ ਜਮੀਨ ਦੀ ਮਾਲਕੀ ਦੇ ਜਗੀਰੂ ਪੈਦਾਵਾਰੀ ਸਬੰਧਾਂ ਤੋਂ ““ਜ਼ਮੀਨ ਹਲ ਵਾਹਕ ਦੀ”” ਵਿੱਚ ਅਗਾਂਹਵਧੂ ਇਨਕਲਾਬੀ ਤਬਦੀਲੀ ਹੁੰਦੀ ਹੈ । ਬਿਨਾਂ ਸ਼ੱਕ ਇਹ ਪ੍ਰਬੰਧ ਥੋੜ ਚਿਰਾ ਰਹਿੰਦਾ ਹੈ (ਜੋ ਕਿ ਸੁਨਿਸਚਿਤ ਵੀ ਸੀ ਆਪਣਿਆਂ ਸੀਮਤਾਈਆਂ ਤੇ ਹੋਰ ਕਾਰਣਾਂ ਕਰਕੇ (ਵਿਸਥਾਰ ਵਿੱਚ ਨਹੀਂ ਜਾਇਆ ਜਾ ਸਕਦਾ) ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਆਦ ਇਸ ਨੂੰ "ਵੱਡੀ ਪਛਾੜ" ਲਗਦੀ ਹੈ । ਜਿਸਦੇ ਦਰਸ਼ਨ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੱਕ ਹੁੰਦੇ ਹਨ ਜਿੱਥੇ ਕਿ ਫਿਰ ਜਗੀਰੂ ਸਬੰਧ ਮੁੜ ਕਾਬਜ਼ ਹੋ ਜਾਂਦੇ ਹਨ । ਜਿਸ ਨੂੰ ਬ੍ਰਿਟਿਸ਼ ਵੱਲੋਂ ਤੋੜਿਆ ਜਾਂਦਾ ਹੈ, ਇੱਕ ਖਾਸ ਢੰਗ ਨਾਲ ਜਿਸਨੂੰ ਪੂੰਜੀਵਾਦ ਦੇ ਪਰਸ਼ੀਅਨ ਤਰੀਕੇ ਨਾਲ ਆਉਣ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਬਿਨਾ ਕਿਸੇ ਇਨਕਲਾਬ ਦੇ (ਮਾਰਕਸੀ ਅਰਥਾਂ ਵਿੱਚ) ਇਹੀ ਕਾਰਨ ਹੈ ਕਿ ਸਾਡੇ ਉਚ-ਉਸਾਰ ਵਿੱਚ ਜਗੀਰੂ ਕਦਰਾਂ ਕੀਮਤਾਂ ਅੱਜ ਵੀ ਪਾਈਆਂ ਜਾਂਦੀਆਂ ਹਨ (ਬੇਸ਼ੱਕ ਘਿਸੇ ਪਿਟੇ ਰੂਪ ਵਿੱਚ ਹੀ ਸਹੀ)

ਸਤਿਨਾਮ ਸਿੰਘ ਜੀ ਨੇ ਲਿਖਿਆ ਹੈ/ਸ਼ਿਕਵਾ ਕੀਤਾ ਹੈ  ਕਿ ਮੈਂ ਸੁਕੀਰਤ ਦੀ ਵਕਾਲਤ ਕੀਤੀ ਹੈ , ਅਜਿਹਾ ਮਾਤਰ 'ਸੁਕੀਰਤ" ਲਫਜ਼ ਵਰਤਣ ਕਾਰਨ ਪੈਦਾ ਹੋਇਆ ਭਰਮ ਮਾਤਰ ਹੈ , ਜਿਸਨੂੰ ਦੂਰ ਕਰਨ ਲਈ ਇੱਕ ਥਾਂ ਕੌਮੇ ਅਤੇ ਇੱਕ ਥਾਂ ‘ਤੇ ਬ੍ਰੈਕਟ ਬਾਕਾਇਦਾ ਰੂਪ ਵਿੱਚ ਲਾਇਆ ਗਿਆ ਸੀ ਜੋ ਸੁਚੇਤ ਜਾਂ ਅਚੇਤ ਰੂਪ ਵਿੱਚ ਅਣਗੌਲਿਆ ਕੀਤਾ ਗਿਆ ਜਾਂ ਲਿਖ ਦੇਵਾਂ ਕਿ ਅਣਗੌਲਿਆ ਰਹਿ ਗਿਆ । ਮੇਰੇ ਤੇ ਸੁਕੀਰਤ ਦੇ ਵਿਚਾਰਾਂ ਵਿੱਚ ਓਡਾ ਹੀ ਪਾੜਾ ਹੋ ਸਕਦਾ ਹੈ, ਜਿੰਨਾ ਮੇਰੇ ਤੇ ਤੁਹਾਡੇ ਵਿਚਾਰਾਂ ਵਿਚਾਲੇ ਹੈ, ਧਰਾਤਲ ਚਾਹੇ ਹੋਰ ਕੋਈ ਹੋਵੇ । ਸੁਕੀਰਤ ਤੋਂ ਮੇਰਾ ਜੋ ਅਰਥ ਸੀ ਕਮੈਂਟ ਵਿੱਚ ਸਾਫ਼ ਕਰ ਦਿੱਤਾ ਗਿਆ ਹੈ |

'ਸੁਪਨਿਆਂ ਦੇ ਦੇਸ਼'

ਸਤਿਨਾਮ ਸਿੰਘ ਜੀ ਨੇ ਸ਼ਹੀਦਾਂ ਦੇ ਨਾਮ ਲੈ ਕੇ 'ਸੁਪਨਿਆਂ ਦੇ ਦੇਸ਼' ਦੀ ਉਸਾਰੀ ਦੀ ਗੱਲ ਕੀਤੀ ਹੈ ,ਪ੍ਰੰਤੂ ਮੈਂ ਨਹੀਂ ਦੇਖਦਾ ਕਿ “ਫਾਸੀਵਾਦੀ ਸਟੇਟ” ਉਹਨਾਂ ਦਾ ਸੁਪਨਾ ਰਹੀ ਹੋਵੇਗੀ (ਜੋ ਕਿ ਭਾਰਤੀ ਸਟੇਟ ਹੈ), ਭਗਤ ਸਿੰਘ ਦੇ ਆਪਣੇ ਆਖੇ ਬੋਲ ਸੁਤੇ-ਸੁਭਾਅ ਮਨ ਵਿੱਚੋਂ ਗੁਜ਼ਰਦੇ ਹਨ ਕਿ “ਕਾਲੇ ਅੰਗਰੇਜ਼ ,ਚਿੱਟੇ ਅੰਗਰੇਜ਼ਾਂ ਦੀ ਥਾਂ ਲੈ ਲੈਣਗੇ ।” (ਸ਼ਬਦੀ ਫਰਕ ਦੀ ਗੁੰਜਾਇਸ਼ ਹੈ) ਅਜਾਦੀ ਮਿਲੀ ਹੈ ਪਰ ਦੇਸੀ ਧਨਾਢਾਂ ਨੂੰ ਉਹਨਾਂ ਵਿੱਚ ਸਿੱਖ, ਹਿੰਦੂ ਮੁਸਲਿਮ ਸਾਰੇ ਧਰਮਾਂ ਦੇ ਲੋਕ ਹੀ ਸ਼ਾਮਿਲ ਹਨ, ਬਾਕੀਆਂ ਵੱਲੋਂ ਤਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਹ ਕੁਰਬਾਨੀਆਂ ਵਿਅਰਥ ਗਈਆਂ ਕਿਉਂਕਿ ਭਗਤ ਸਿਂਘ ਤੇ ਗਦਰੀ ਬਾਬਿਆਂ ਦੇ 'ਸੁਪਨਿਆਂ ਦੇ ਦੇਸ਼' ਸਮਾਜਵਾਦ ਸੀ, ਹੋਰ ਗੱਲ ਵੀ ਦੱਸ ਦੇਵਾਂ ਕਿ ਜੋ ““ਕੌਮੀਅਤਾਂ”” ਦੇ ਮਸਲੇ ਹਨ ਉਹ ਸਮਾਜਵਾਦ ਵਿੱਚ ਹੋਣੇ ਹੀ ਨਹੀਂ ਸਨ (ਮਤਲਬ ਕਿ ਤੁਰਤ ਹੀ ਹੱਲ ਕਰ ਲਏ ਜਾਂਦੇ) ਤੇ ਪੰਜਾਬ ਅਕਾਲੀਆਂ ਦਾ (ਰਾਜ ਦੀ ਲਾਲਸਾ ਹਿੱਤ) ਕੱਟਿਆ, ਛਾਂਟਿਆ, ਲੰਗੜਾ ਭੂ ਹਿੱਸਾ ਨਾ ਹੁੰਦਾ, ਦੇਸ਼ ਟੋਟਿਆਂ ਵਿੱਚ ਨਾ ਟੁੱਟਦਾ | ਇਹ ਜਰੂਰ ਹੋ ਸਕਦਾ ਕਿ ਕਿਸੇ ਨੂੰ ਧਰਮ ਪ੍ਰਚਾਰ ਦੀ ਖੁੱਲ ਨਾ ਦਿੱਤੀ ਜਾਂਦੀ ਤੇ ਐਨੇ ਗੁਰੂਘਰ ਨਾ ਉੱਸਰਦੇ ਜਾਤਾਂ ਨਾਲ ਸੰਬੰਧਿਤ | ਇਹ ਸੀ ਉਹ ਸੁਪਨਿਆਂ ਦਾ ਦੇਸ਼, ਕਿਉਂਕਿ ਇਨਕਲਾਬ ਦੀ ਜੋ ਤਿਆਰੀ ਭਗਤ ਸਿੰਘ ਹੁਰਾਂ ਦੀ ਸੀ ਉਹ ਸਮਾਜਵਾਦ ਉਸਾਰਨ ਦੀ ਸੀ  |

ਅਗਲੀ ਗੱਲ ਉਹਨਾਂ 86% ਕੁਰਬਾਨੀਆਂ ਦੀ ਗੱਲ ਕੀਤੀ ਹੈ , ਜਿਸ ਵਿੱਚ ਭਗਤ ਸਿੰਘ (ਇੱਕ ਖਰਾ ਨਾਸਤਿਕ, ਮੈਂ ਨਾਸਤਿਕ ਕਿਉਂ ਹਾਂ ? ਦਾ ਲੇਖਕ) ,ਗਦਰ ਪਾਰਟੀ ਦਾ ਕਾਡਰ (ਜਿਸਦੇ ਸੰਵਿਧਾਨ ਵਿੱਚ ਇਹ ਦਰਜ ਹੈ ਕਿ ਪਾਰਟੀ ਦੀਆਂ ਸਫਾਂ ਅੰਦਰ ਕੋਈ ਵੀ ਧਰਮ ਦੀ ਗੱਲ ਕਰਨ ਦੀ ਮਨਾਹੀ ਹੈ ,ਇਹ ਹਰੇਕ ਦਾ ਨਿੱਜੀ ਮਾਮਲਾ ਹੈ, No discussion or debate was to take place on religion within the organization. Religion was considered a personal matter and that it had no place in the organization.)
ਵੀ ਆਉਂਦੇ ਹਨ, ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਸਤਿਨਾਮ ਸਿਂਘ ਜੀ ਵੱਲੋਂ (ਜਿਆਦਾਤਰ ਸਿੱਖ ਵਿਦਵਾਨਾਂ ਵਾਂਗ, ਜੋ ਭਗਤ ਸਿਂਘ ਦੀ ਆਲੋਚਨਾ ਵੀ ਕਰਦੇ ਰਹਿੰਦੇ ਹਨ ਉਸਨੂੰ ਆਰਿਆ ਸਮਾਜੀ ਆਖ ਕੇ) ਖਾਹ-ਮਖਾਹ "ਸਿੱਖੀ ਦੇ ਚੌਖਟੇ" ਵਿੱਚ "ਛਿੱਲ-ਤਰਾਸ਼ ਕੇ" ਫਿੱਟ ਕਰ ਦੇਣ ਦੀ ਜਿੱਦ ਫੜ ਰੱਖੀ ਲਗਦੀ  ਹੈ । ਕੁਰਬਾਨੀਆਂ ਵੀ ਬਹੁਤ ਦਿੱਤਿਆਂ ਹਨ ਆਹੁਦੇ ਵੀ ਬਹੁਤ ਮਾਨੇ ਹਨ ਅੰਗਰੇਜਾਂ ਦੇ | ਸਾਰਾਗੜੀ ਦੇ ਸ਼ਹੀਦ ਵੀ ਆਪਣੇ ਅੰਗਰੇਜ ਆਕਿਆਂ ਦਾ ਹੁਕਮ ਵਜਾਉਂਦੇ ਅਫਗਾਨੀਆਂ ਹੱਥੋਂ ਮਾਰੇ ਜਾਂਦੇ ਹਨ । ਉਹਨਾਂ ਅਫਗਾਨੀਆਂ ਹੱਥੋਂ ਜਿੰਨ੍ਹਾਂ ਤੇ ਸਿੱਖ ਰਾਜ ਵੇਲੇ ਆਪਣੇ ਰਾਜ ਦਾ ਵਿਸਥਾਰ ਕਰਨ ਦੇ ਹਿੱਤ ਵਿੱਚ ਹਰੀ ਸਿੰਘ ਨਲੂਆ ਚੜ੍ਹਾਈ ਕਰਦਾ ਹੈ । ਜਦਕਿ ਸਤਿਨਾਮ ਸਿਂਘ ਜੀ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ "ਜਿਹੜੇ ਲੋਕ ਕੁਰਬਾਨੀਆਂ ਕਰਦੇ ਹਨ ,ਉਹ ਰਾਜ ਗੱਦੀਆਂ, ਚੌਧਰਾਂ ਦੀਆਂ ਸਰਦਾਰੀਆਂ ਲਈ ਨਹੀਂ ਲੜਦੇ " ।

ਜਦਕਿ ਰਾਜੋਆਣਾ ਹੱਸ ਕੇ ਫਾਂਸੀ ਕਬੂਲ ਕਰ ਰਿਹਾ ਸੀ (ਇਹ ਜਾਣਦੇ ਹੋਏ ਕਿ ਉਸਨੂੰ ਨਹੀਂ ਹੋਵੇਗੀ ) ਫਿਰ ਐਡੇ-ਐਡੇ ਇਸ਼ਤਿਹਾਰਾਂ ਦੀ ਕੀ ਲੋੜ ਪੈ ਗਈ ਸੀ ??? ਜਿਨ੍ਹਾਂ ਦੇ ਲਿੰਕ ਮੇਰੇ ਵੱਲੋਂ ਪਿਛਲੇ ਪ੍ਰਤੀਕਰਮ ਵਿੱਚ ਦਿੱਤੇ ਗਏ ਹਨ |
ਕੀ ਇਹ ਸ਼ਬਦੀ ਉਲਝਣਾ ਪੈਦਾ ਕਰਕੇ ਰਾਜ ਲੈਣ ਦਾ ਅਭਿਲਾਖੀ ਹੋਣਾ ਤਾਂ ਨਹੀਂ ਸੀ ??

ਲਗਦੇ ਹੱਥ ਇੱਕ ਸਵਾਲ ਹੈ ਕਿ ,ਕੀ ਤੁਸੀਂ ਕੂਕਿਆਂ ਨੂੰ ਸਹੀ ਸਿੱਖ ਮੰਨਦੇ ਹੋ ?(ਕਿਉਂਕਿ ਉਹ ਅੱਜ ਵੀ ਗੁਰੂਡਮ ਚਲਾ ਰਹੇ ਹਨ) ਜੇਕਰ ਨਹੀਂ ਤਾਂ ਕੂਕਾ ਲਹਿਰ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿੱਖ ਸ਼ਹੀਦ ਕਿਵੇਂ ਵੀ ਨਹੀਂ ਕਿਹਾ ਜਾ ਸਕਦਾ | ਪਰ ਆਪਣੀ ਮਹਾਨਤਾ ਦਾ ਦਾਇਰਾ ਵੱਡਾ ਕਰਨ ਲਈ ਹਰ ਧਰਮ ਇਹੋ ਕੁਝ ਕਰਦਾ ਹੈ | ਜੱਲਿਆਂ ਵਾਲੇ ਬਾਗ ਵਿੱਚ ਜੇਕਰ ਬਹੁਗਿਣਤੀ ਵਿੱਚ ਸਿੱਖ ਸ਼ਹੀਦ ਹੋਏ ਤਾਂ ਇਸ ਲਈ ਧਰਾਤਲ ਜਿੰਮੇਵਾਰ ਹੈ ਨਾ ਕੀ ਕੋਈ ਹੋਰ ਧਰਮ, ਤਿਲੰਗਾਨਾ ਘੋਲ ਵਿੱਚ ਅਜਿਹਾ ਨਹੀਂ ਹੁੰਦਾ ਕਿੰਨੇ ਸਿੱਖ ਮਰਦੇ ਹਨ ? ਸਾਫ਼ ਜਾਹਿਰ ਹੈ ਕਿ ਉਸ ਘੋਲ ਦਾ ਧਰਾਤਲ ਹੋਰ ਹੈ | ਅਡਵਾਇਰ ਨੂੰ ਸਰੋਪਾ ਵੀ ਸਿੱਖਾਂ ਵੱਲੋਂ ਹੀ ਦਿੱਤਾ ਗਿਆ, ਪੰਜਾਬ ਦਾ ਸਿਰਮੌਰ ਕਵੀ ਵੀ ਮੌਕੇ ਤੇ ਮੌਜ਼ੂਦ ਦੱਸਿਆ ਜਾਂਦਾ ਹੈ | ਜਦਕਿ ਬੰਗਾਲ ਦਾ ਇੱਕ ਕਵੀ ਰਵਿੰਦਰਨਾਥ ਟੈਗੋਰ ਅੰਗਰੇਜਾਂ ਨੂੰ ਉਹਨਾਂ ਦੁਆਰਾ ਦਿੱਤਾ “ਸਰ” ਦਾ ਖਿਤਾਬ ਵਾਪਸ ਕਰਕੇ ਐਡੀ ਦੂਰ ਬੈਠਾ ਵੀ ਇਸ ਅਮਾਨਵੀ ਕਹਿਰ ਤੇ ਕੁਰਲਾ ਉਠਦਾ ਹੈ | ਇੱਕ ਪਾਸੇ ਕਾਤਲਾਂ ਨੂੰ ਸਰੋਪੇ ਦਿੱਤੇ ਜਾਣੇ, ਇੱਕ ਪਾਸੇ ਬੰਗਾਲ ਦੇ ਕਵੀ ਦਾ “ਹਾਅ ਦਾ ਨਾਹਰਾ”, ਫਰਕ ਤਾਂ ਇਹਨਾਂ ਗੱਲਾਂ ਦਾ ਵੀ ਦੇਖਣਾ ਚਾਹੀਦਾ ਹੈ ਸਾਨੂੰ |

ਸਤਨਾਮ ਸਿਂਘ ਜੀ ਲਿਖਦੇ ਹਨ “ਇਹ ਲੇਖਕ ਸਾਨੂੰ ਸਿੱਧ ਕਰੇ, ਉਹ ਬੱਚੇ ਕਿੱਥੇ ਹਨ, ਕੌਣ ਉਨ੍ਹਾਂ ਨੂੰ ਭੁੱਖ ਨਾਮ ਦੀ ‘ਫਾਂਸੀ’ ਲਾਉਂਦਾ ਹੈ ? ਐਹੋ ਜਿਹੇ ਝੱਖ ਮਾਰਨੇ ਕਦਾਚਿਤ ਵੀ ਇੱਕ ਲੇਖਕ ਲਈ ਸ਼ੋਭਦੇ ਨਹੀਂ, ਜਿਹਦੇ ਨਾਲ ਦੁਨੀਆਂ ਭਰ ਵਿੱਚ ਇੱਕ ਐਹੋ ਜਿਹੀ ਨਫਰਤ ਫੈਲਾਈ ਜਾਵੇ । ਐਹੋ ਜਿਹੇ ਲੇਖਕ ਨੂੰ ਨਾਹੀ ਇਨ੍ਹਾਂ ਬੱਚਿਆਂ ਦੀ ਭੁੱਖਮਰੀ ਨਾਲ ਕੋਈ ਲੈਣ - ਦੇਣ ਹੈ ਅਤੇ ਨਾਹੀ ਇਨ੍ਹਾਂ ਮਾਸੂਮਾਂ ਲਈ ਭੁੱਖ ਨਾਮ ਦੀ ‘ਫਾਂਸੀ’ ਦਾ ਭੈਅ ਹੈ । ਹਾਂ ਇਨ੍ਹਾਂ ਦੇ ਮਨਾਂ ’ਚ ਸਿਰਫ ਇੱਕ ਸਿੱਖ ਨੂੰ ‘ਫਾਂਸੀ’ ਦੀ ਤੁਲਣਾ ਇੰਝ ਕਰਨ ਦਾ ਕੋਈ ਵਧੀਆ ਖੁਲਾਸਾ ਨਹੀਂ ਹੈ । ਲੋਕਾਂ ਨੂੰ ਉਕਸਾਉਣਾ ਅਤੇ ਇੱਕ ਦੂਜੇ ਦੇ ਖਿਲਾਫ ਇੰਝ ਨਫਰਤ ਭਰਨੀ ਇਹ ਕੋਈ ਕੌਮੀ ਸੇਵਾ ਨਹੀਂ ਹੈ ।“

ਉਹ ਬੱਚੇ ਜੋ ਰੋਜ ਹਜ਼ਾਰਾਂ ਦੀ ਤਾਦਾਦ ਵਿੱਚ ਭੁੱਖ ਨਾਮ ਦੀ ਫਾਂਸੀ ਤੇ ਲਟਕ ਜਾਂਦੇ ਹਨ ,ਉਹਨਾਂ ਵਿਚਾਰਿਆਂ ਦਾ ਇਸ਼ਤਿਹਾਰ ਤਾਂ ਕੀ ਕਿਸੇ ਅਖਬਾਰ ਦੇ ਕੋਨੇ -ਕਾਤਰ ਵਿੱਚ ਖਬਰ ਤੱਕ ਨਹੀਂ ਛਪਦੀ ਛੇਤੀ ਕੀਤੇ, ਸਤਨਾਮ ਸਿਂਘ ਜੀ ਦੇ ਇਹਨਾਂ ਬੱਚਿਆਂ ਬਾਰੇ “ਊਲ-ਜਲੂਲ ਦੀ ਹਵਾ” ਹੇਠਾਂ ਦਿੱਤਾ ਗਿਆ ਲਿੰਕ ਕੱਢ ਦੇਵੇਗਾ (ਸਖਤ ਲਫ਼ਜ਼ ਇਸ ਲਈ ਕਿ ਇਹ ਮੇਰੀ ਜਮਾਤ ਦੇ ਬੱਚੇ ਹਨ ਜਿਵੇਂ ਬੱਬਰ ਜੀ ਨੂੰ ਮਹਾਰਾਜਾ ਰਣਜੀਤ ਸਿਂਘ ਦੇ ਰਾਜ ਦਾ ਤਿਓ ਆਉਂਦਾ ਹੈ ਮੈਨੂੰ ਇਹਨਾਂ ਦਾ ਪਿਆਰ ਰੋਣ ਲਈ ਮਜ਼ਬੂਰ ਕਰਦਾ ਹੈ ਤੇ ਜੋ ਇਹਨਾਂ ਖਿਲਾਫ਼ ਬੋਲਦਾ ਹੈ ਜਹਿਰ ਵਰਗਾ ਲਗਦਾ ਹੈ) :
http://www.bhookh.com/hunger_facts.php

ਹੋਰ ਦੇਖਣਾ ਹੈ ਤਾਂ ਆਹ ਖਬਾਰ ਦੀ ਖ਼ਬਰ ਦੇਖ ਲਈ ਜਾ ਸਕਦੀ ਹੈ :
1.83 million children die before fifth bithday every year: Report (Indian Express, Sept 8, 2010) ਪੜ੍ਹਿਆ ਜਾ ਸਕਦਾ ਹੈ ਜੇ ਕਿਸੇ ਦੀ ਪੜ੍ਹਨ ਨਾਲ “ਦਫਾ ਚੁਤਾਲੀ” ਨਹੀਂ ਲਾਈ ਹੋਈ |

 ਲੋਕਾਂ ਨੂੰ ਉਕਸਾਉਣ ਜਾਂ ਇੱਕ-ਦੂਜੇ ਖਿਲਾਫ ਨਫਰਤ ਭਰਨ ਦਾ ਕਾਰਜ "ਧਰਮ" ਬਹੁਤ ਚੰਗੀ ਤਰਾਂ ਕਰ ਰਿਹਾ ਹੈ (ਇਸ "ਉਪਦੇਸ਼" ਥੱਲੇ ਕਿ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ , ਇਹ ਤਾਂ ਸਰਬੱਤ ਦੇ ਭਲੇ ਦੀ ਹੀ ਕਾਮਨਾ ਕਰਦਾ ਹੈ )

ਮੈਂ ਇਹ ਬੱਚਿਆਂ ਦੀ ਫਾਂਸੀ ਦੀ, ਰਾਜੋਆਣੇ ਦੀ (ਨਾ ਲੱਗਣ ਵਾਲੀ) ਫਾਂਸੀ ਨਾਲ ਤੁਲਨਾ ਕਰਨ ਦੀ ਭੁੱਲ ਨਹੀਂ ਕਰ ਸਕਦਾ, ਕਿਉਂਕਿ ਇੱਕ ਪਾਸੇ ਇਹ ਮੰਗ ਕੇ ਲਈ ਜਾ ਰਹੀ ਹੈ, ਦੂਜੇ ਪਾਸੇ ਧੱਕੇ ਨਾਲ ਨਾ ਦਿਖਣ ਵਾਲੇ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਵੱਡੀ ਫਾਂਸੀ ਹੈ, ਰਾਜੋਆਣੇ ਦੀ ਫਾਂਸੀ ਤੋਂ |

ਬਟਵਾਰੇ ਬਾਬਤ ਮੈਂ ਕਿਤੇ ਵੀ ਨਹੀਂ ਲਿਖਿਆ ਕਿ ਦੇਸ਼ ਭਗਤ ਸ਼ਹੀਦ,ਬੱਬਰ ਅਕਾਲੀ ਜਾਂ ਗਦਰੀ ਬਾਬੇ ਇਸ ਲਈ ਜਿੰਮੇਵਾਰ ਸਨ ,ਸਗੋਂ ਦੋਵਾਂ ਪੰਜਾਬਾਂ ਵਿੱਚ ਹੋਏ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ਜਾਨੀ-ਮਾਲੀ ਘਾਣ (ਜਿਸਨੂੰ ਧੀਦੋ ਗਿੱਲ ਪਿੰਡ ਢੁਡੀਕੇ ਦਾ ਨਾਮ ਲੈਕੇ  ਬੜੇ ਅਫ਼ਸੋਸਨਾਕ ਢੰਗ ਨਾਲ ਬਿਆਨ ਕੀਤਾ ਸੀ ਇੱਕ ਦਫਾ (ਲਿੰਕ ਨਹੀਂ ਮਿਲਿਆ ਪੜ੍ਹਕੇ ਰੂਹ ਕੰਬ ਗਈ ਸੀ) ਨੂੰ ਚੇਤੇ ਕਰਦੇ ਹੋਏ “ਰਾਜੋਆਣੇ ਦੇ ਸੁਪਨੇ ਦੇ ਦੇਸ਼” ਦੇ ਨਿਰਮਾਣ ਵੇਲੇ ਅਜਿਹੀ ਕਤਲੋ-ਗਾਰਦ ਦਾ ਤੌਖਲਾ ਜਾਹਰ ਕੀਤਾ ਸੀ ।

"" ਵਾਕਿਆ ਹੀ ਮੂਰਖਾਂ ਦੇ ਸਿਰ ਸਿੰਗ ਨਹੀਂ ਹੁੰਦੇ””, ਇਸੇ ਲਈ ਉਹ ਅੰਧਵਿਸ਼ਵਾਸ਼ ਦੀ ਪੱਟੀ ਬੰਨ੍ਹ ਕੇ ਰੱਬ ਨਾਂ ਦੇ ਸੰਕਲਪ ਨੁੰ ਅੱਜ ਤੱਕ ਸੱਚ ਮੰਨਦੇ ਆ ਰਹੇ ਹਨ, 'ਤੇ ਕਰ ਰਹੇ ਹਨ, ਸਮੇਂ ਦੇ ਪਹੀਏ ਨੁੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ ( ਪੂੰਜੀਵਾਦ ਤੋਂ ਜਗੀਰਦਾਰੀ ਵੱਲ) । ਕਿਉਂਕਿ “ਰੱਬ ਨਾਂ ਦਾ ਸੰਕਲਪ” ਰਾਜਾਸ਼ਾਹੀ ਦੀ ਦੇਣ ਹੈ (ਇਸੇ ਲਈ ਇਸ ਨੂੰ ਮਾਲਕ ਜਾਂ ਦਾਤਾ ਜਾਂ ਸਭ ਤੋਂ ਵੱਡਾ ਜਾਂ ਸਭ ਦਾ ਪਾਲਣਹਾਰ  ਦੇ ਨਾਮ ਨਾਲ ਵੀ ਪੁਕਾਰਿਆ ਮਿਲਦਾ ਹੈ ਇਸ ਸਭ ਚੋਂ ਇੱਕ ਰਾਜੇ ਦੀ ਝਲਕ ਸਹਿਜੇ ਹੀ ਦੇਖੀ ਜਾ ਸਕਦੀ ਹੈ ) ਤੇ ਪੂੰਜੀਵਾਦ ਨੇ ਇਸਨੂੰ ਆਪਣੀ ਸਹੂਲਤ ਲਈ “ਘੜ-ਛਾਂਗ” ਕੇ ਸੰਭਾਲਿਆ ਹੋਇਆ ਹੈ ।

ਇਕ ਲਿੰਕ ਰੱਬ ਦੇ ਭੁਲੇਖੇ ਬਾਰੇ ਵਿੱਚ : ਬਹੁਤ ਸੋਹਣਾ ਲੇਖ ਹੈ
http://www.watanpunjabi.ca/dec2009/article10.php

ਸਤਨਾਮ ਜੀ ਨੇ "ਬਣਾ-ਸੰਵਾਰ" ਕੇ ਮੇਰੇ ਸਿਰ ਇਲਜਾਮ ਧਰਿਆ ਹੈ ਕਿ ਮੈ ਗੁਰਬਾਣੀ ਦੀ ਛੋਹ ਤੋਂ ਅਭਿੱਜ ਹਾਂ, ਮੇਰਾ ਜਨਮ ਗੁਰਸਿੱਖ ਪਰਿਵਾਰ ਵਿੱਚ ਹੋਇਆ ਤੇ ਪਿਤਾ ਜੀ ਦੇ ਇਤਿਹਾਸਿਕ ਪੁਸਤਕਾਂ ਨਾਲ ਬਾ-ਵਸਤਾ ਹੋਣ ਕਾਰਣ ਉਹ ਸਭ ਮੈਨੂੰ ਵਿਰਾਸਤ ਵਿੱਚ ਨਸੀਬ ਹੋਇਆ ਪੰਜਵੀਂ ਕਲਾਸ ਵਿੱਚ ਵੀ ਮੇਰੇ ਹੱਥ ਗੁੱਲੀ ਡੰਡੇ ਦੀ ਥਾਵੇਂ ਇਤਿਹਾਸਕ ਪੁਸਤਕਾਂ ਹੀ ਸਨ | ਜੋ ਪਾਠ , ਪਾਠੀ ਤਿੰਨ ਜਾਂ ਸੱਤ ਦਿਨਾਂ ਵਿੱਚ ਕਰ ਦਿੰਦਾ ਹੈ ਮੈਂ ਉਹ ਪਾਠ ਛੇ ਮਹੀਨਿਆਂ ਵਿੱਚ ਕੀਤਾ ਹੈ ਅਤੀਤ ਵਿੱਚ | ਜਿਸ ਸ਼ਬਦ ਦੀ ਸਮਝ ਨਾ ਲੱਗਦੀ ਆਪਣੇ ਪਿੰਡੋਂ ਸਾਇਕਲ ਤੇ ਚਾਰ ਕਿਲੋਮੀਟਰ ਜਾ ਕੇ ਗਿਆਨੀ ਸਾਧੂ ਸਿੰਘ ਬੇਦਿਲ ( ਬਜੁਰਗ ਗਜਲਗੋ) ਜੀ ਤੋਂ ਸਮਝ ਕੇ ਆਉਂਦਾ ਸੀ ਤੇ ਰਹਿੰਦੇ ਭੁਲੇਖੇ ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ  ਫਰੀਦਕੋਟੀ ਟੀਕਾ ,ਪੜ੍ਹ ਕੇ ਕੱਢ ਲਏ (ਜਦ ਮੇਰੇ ਪਾਸ ਨੈਟ ਦੀ ਸਹੂਲਤ ਆਈ) | ਮਾਰਕਸਵਾਦ ਦੀ ਪੜਾਈ ਦਾ ਤਾਂ ਪਹਿਲੀ-ਪੱਕੀ ਦਾ ਹੀ ਵਿਦਿਆਰਥੀ ਹਾਂ | ਪੰਜਾਬੀ ਸੋਚਵਾਨਾਂ ਦੀ ਪਹੁੰਚ ਹੀ ਐਨੀ ਹੈ ਕਿ ਵਿਰੋਧੀ ਵਿਚਾਰ ਰਖਦੇ ਬੰਦੇ ਨੂੰ “ਕਾਮਰੇਡ” ਗਰਦਾਨ ਦਿੰਦੇ ਹਨ ਬਿਨਾਂ ਇਹ ਬਾਤ ਸਮਝੇ ਕਿ ਕਮਿਊਨਿਸਟ ਤੇ ਕਾਮਰੇਡ ਅਲੱਗ-ਅਲੱਗ ਅਰਥ ਰੱਖਣ ਵਾਲੇ ਦੋ ਸ਼ਬਦ ਹਨ | ਕਾਮਰੇਡ ਆਖਣ ਵਾਲੇ ਦੋਸਤਾਂ (ਕਾਮਰੇਡਾਂ) ਦਾ ਸ਼ੁਕਰੀਆ ।

ਕੌਮ ਦੀ ਪ੍ਰੀਭਾਸ਼ਾ :  ਸਤਿਨਾਮ ਸਿੰਘ ਜੀ ਦੁਆਰਾ ਦਿੱਤੀ ਪਰਿਭਾਸ਼ਾ ਵਿਚੋਂ ਕੁਝ ਫਰਕ ਜੋ ਮੈਨੂੰ ਲੱਗੇ :
ਵੱਖਰੀ ਬੋਲੀ (ਗੁਰਮੁੱਖੀ) ....""ਕਮਾਲ ਹੈ "" ਮੈਂ ਤਾਂ ਹੁਣ ਤੱਕ ਇਹੋ "ਸਮਝੀ ਜਾਂਦਾ"" ਸੀ ਕਿ ਗੁਰਮਖੀ ਇੱਕ ਲਿੱਪੀ ਹੈ ਤੇ ਬੋਲੀ "ਪੰਜਾਬੀ" ਹੈ ।

ਵੱਖਰਾ ਧਰਮ ਗ੍ਰੰਥ ( ਸ਼੍ਰੀ ਗੁਰੂ ਗਰੰਥ ਸਾਹਿਬ).."""ਕਮਾਲ ਹੈ"" ਮੈਂ ਤਾਂ ਪੜ੍ਹਿਆ ਸੀ ਕਿ ਸਾਰੇ ਦੇਸ਼ਾਂ ਵਿੱਚ "ਪਵਿੱਤਰ ਕੁਰਾਨ" ਇੱਕੋ ਹੈ ਤੇ ਅੱਡੋ-ਅੱਡ ਦੇਸ਼ਾਂ ਵਿੱਚ ਵਸਣ ਵਾਲੇ ਲੋਕਾਂ ਦੀ ਕੌਮ ਵੱਖਰੀ-ਵੱਖਰੀ ਹੈ (ਧਰਮ ਇੱਕੋ ਹੋਣ ਦੇ ਬਾਵਜੂਦ) ਜਿਵੇਂ ਕੋਈ ਮੁਸਲਮਾਨ ਪਾਕਿਸਤਾਨੀ, ਕੋਈ ਮੁਸਲਮਾਨ ਬੰਗਲਾਦੇਸ਼ੀ, ਕੋਈ ਮੁਸਲਮਾਨ ਕਸ਼ਮੀਰੀ, ਕੋਈ ਅਫਗਾਨੀ ਮੁਸਲਮਾਨ ਤੇ ਕੋਈ ਅਰਬੀ ,ਹੋਰ ਵੀ ਬਥੇਰੀਆਂ ਉਦਾਹਰਨਾਂ ਹਨ : ਮਿਸਰੀ, ਲੀਬੀਆਈ ਵਗੈਰਾ-ਵਗੈਰਾ | ਇਸੇ ਤਰਾਂ ਭਾਰਤ ਵਿੱਚ ਲੋਕਾਂ ਦਾ ਧਰਮ ਹਿੰਦੂ ਹੈ ਪਰ ਕੌਮ ,ਬੰਗਾਲੀ ,ਉੜੀਆ ,ਰਾਜਸਥਾਨੀ ,ਪੰਜਾਬੀ ,ਪਹਾੜੀ ਜਾਂ ਕਸ਼ਮੀਰੀ ਆਦਿ ਹੈ । ਤੁਸੀਂ ਵੀ ( ਜਾਂ ਹੋਰ ਵਿਦਵਾਨ ਵੀ ) "ਪਾਕਿਸਤਾਨੀ ਸਿੱਖ" , "ਅਫਗਾਨੀ ਸਿੱਖ" , " ਕਸ਼ਮੀਰੀ ਸਿੱਖ" ਆਦਿ ਦੇ ਲਫਜ ਵਰਤਦੇ ਹਨ , ਸਤਿਨਾਮ ਸਿੰਘ ਜੀ ਜੋ ਮਰਜੀ ਸਮਝਣ ਪਰ ਮੈਂ ਮਾਰਕਸਵਾਦੀ ਨਜ਼ਰੀਏ ਤੋਂ ਸਭ ਨੁੰ ਅੱਡੋ-ਅੱਡ ਕੌਮਾਂ ਵਜੋਂ ਲੈਂਦਾ ਹਾਂ , ਚਾਹੇ ਧਰਮ ਸਾਂਝਾ ਹੀ ਕਿਉਂ ਨਾ ਹੋਵੇ  ।
ਹੋਰ ਨਜ਼ਰੀਏ ਤੋਂ ਵੀ ਦੇਖਿਆ ਜਾਵੇ ਤਾਂ ਸ੍ਰੀ ਗੁਰੂ ਗਰੰਥ ਸਾਹਿਬ ‘ਤੇ “ਇੱਕਲੇ ਸਿੱਖਾਂ ਦਾ ਕਬਜਾ” ਹੀ ਬੜੀ ਥੋਥੀ ਗੱਲ ਹੈ ਗੁਰਬਾਣੀ ਸਪਸਟ ਕਰਦੀ ਹੈ ਕਿ ਇਹ ਉਪਦੇਸ਼ ਚਹੁੰ ਵਰਣਾ ਨੂੰ ਸਾਂਝਾ ਹੈ ਵਰਣ ਵਿਵਸਥਾ ਹਿੰਦੂ ਫਿਲਾਸਫਰ “ਮੰਨੂ” ਦੀ ਕਾਢ ਹੈ ਨਾ ਕਿ ਗੁਰੂ ਸਾਹਿਬਾਨਾਂ ਦੀ ਸੋ ਮੇਰੀ ਮਾਨਤਾ ਇਸ ਤੱਥ ਨਾਲ ਹੀ ਸਹਿਮਤ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕਲੇ ਸਿੱਖਾਂ ਦਾ ਧਰਮ ਗ੍ਰੰਥ ਹੈ |

ਵੱਖਰਾ ਪਹਿਰਾਵਾ (ਖਾਲਸਈ ਬਾਣਾ) ਜੇ ਖੁਦ ਪੁਰਾਣੇ ਪਹਿਰਾਵੇ ਨਾਲ ਬਨ੍ਹਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਖੁਦ ਨੂੰ ਬੀਤੇ ਨਾਲ ਬੰਨਣ ਦੀ ਕੋਸ਼ਿਸ਼ ਹੀ ਹੋਵੇਗੀ | ਇਹਦਾ ਸਬੰਧ ਮੌਕੇ ਦੇ ਸਭਿਆਚਾਰ ਨਾਲ ਆ ਜੁੜਦਾ ਹੈ ਅਸੀਂ ਪੰਜਾਬੀਆਂ ਨੇ ਚਾਦਰਾ ਛੱਡ ਕੇ ਪੈਂਟ ਪਾਉਣੀ (ਅਮ੍ਰਿਤਧਾਰੀ ਸਿੰਘਾਂ ਨੇ ਵੀ) ਸਮੇਂ ਦੀ ਮੰਗ ਨਾਲ ਸ਼ੁਰੂ ਕੀਤੀ ਹੈ ਕਿਉਂਕਿ ਸਮਾਂ ਚੁਸਤ ਚਾਲ ਹੋਇਆ ਹੈ ਤਾਂ ਕੱਪੜੇ ਵੀ ਚੁਸਤ ਹੋ ਹੀ ਜਾਣਗੇ ਤੇ ਇਵੇਂ ਹੀ ਸਾਬਿਤ ਸੂਰਤ ਬਾਰੇ ਦੇਖਿਆ ਜਾ ਸਕਦਾ ਹੈ ਪੰਜਾਬ ਵਿੱਚ ਅੱਜ ਵੀ ਹਿੰਦੂ ਪੰਜਾਬੀ ਇਸੇ ਹਾਲਤ ਵਿੱਚ ਮਿਲ ਜਾਣਗੇ ਪੁਰਾਤਨ ਸਮੇਂ ਵਿੱਚ ਇਹ ਰੁਝਾਨ ਜਿਆਦਾ ਰਿਹਾ ਹੈ, ਬਿਲਕੁਲ ਉਵੇਂ ਜਿਵੇਂ ਹੁਣ ਸਿੱਖਾਂ ਵਿੱਚ ਵੀ ਵਾਲ ਕਟਾਉਣ ਦਾ ਰੁਝਾਨ ਜਿਆਦਾ ਹੈ | ਹੁਣ ਉਹਨਾਂ ਦੇ ਪੰਜਾਬੀ ਹੋਣ ਦੀ ਪਹਿਚਾਣ ਬੋਲੀ ਤੋਂ ਹੁੰਦੀ ਹੈ ਨਾ ਕੀ ਧਰਮ ਤੋਂ, ਇਹੀ ਬੋਲੀ ਪੰਜਾਬੀ ਹਿੰਦੂ ਵੀਰ ਵੀ ਬੋਲਦੇ ਹਨ |

“ਵਿਚਾਰੇ ਕਾਮਰੇਡ ਕੌਮ ਦੀ ਪਰਿਭਾਸ਼ਾ ਨਹੀਂ ਜਾਣਦੇ”
 ਬੜੀ ਹਾਸੋ ਹੀਣੀ ਗੱਲ ਹੈ ਕਿਉਂਕਿ ਸੰਸਾਰ ਭਰ ਵਿੱਚ ਕੌਮ ਦੀ ਪਰਿਭਾਸ਼ਾ ਜੋ ਸਭ ਤੋਂ ਵੱਧ ਮਾਨਤਾ ਪ੍ਰਾਪਤ ਹੈ ਉਹ ਕਾਮਰੇਡ ਸਟਾਲਿਨ ਦੀ ਦਿੱਤੀ ਹੈ |
ਸਤਿਨਾਮ ਸਿਂਘ ਜੀ ਦੇ ਇਹਨਾਂ ਕਥਨਾਂ ਨਾਲ ਵੀ ਮੇਰੀ ਸਹਿਮਤੀ ਨਹੀਂ  ਹੈ “ਕਿਸੇ ਸੂਬੇ ਜਾਂ ਸਟੇਟ ਦਾ ਧਰਾਤਲ ਮੈਦਾਨੀ, ਪਹਾੜੀ, ਜੰਗਲੀ ਜਾਂ ਵੈਰਾਨੀ ਤਾਂ ਹੋ ਸਕਦਾ ਹੈ, ਇਹਦੇ ਨਾਲ ਧਰਮ, ਨਸਲ ਜਾਂ ਕੌਮ ਨਾਲ ਕੋਈ ਸਬੰਧ ਨਹੀਂ ਹੁੰਦਾ । ਪੌਣ - ਪਾਣੀ, ਫਿਜ਼ਾ ਦਾ ਆਧਾਰ ਸਾਡੇ ਜੁੱਸਿਆਂ, ਸਰੀਰਾਂ, ਦਿਮਾਗਾਂ ਤੇ ਤਾਂ ਅਸਰ ਹੋਣਾ ਸੁਭਾਵਿਕ ਹੈ । ਜਿਵੇਂ ਮੰਨ ਲਓ ਵਿਦੇਸ਼ਾਂ ਵਿੱਚ ਜਿਹੜੀ ਪਨੀਰੀ ਜੰਮਦੀ ਹੈ, ਉਹਦੇ ਤੇ ਪੰਜਾਬ ਦੀ ਧਰਾਤਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਹਵਾ, ਪੌਣ - ਪਾਣੀ, ਮਾਹੌਲ, ਫਿਜ਼ਾ ਦਾ ਕੋਈ ਅਸਰ ਨਹੀਂ ਹੁੰਦਾ, ਅਗਰ ਉਹ ਬੱਚੇ ਸਿੱਖੀ ਸਰੂਪ ਧਾਰਨ ਕਰ ਲੈਂਦੇ ਹਨ, ਅੰਮ੍ਰਿਤ ਛੱਕਕੇ ਤਿਆਰ - ਬਰ - ਤਿਆਰ ਸਿੰਘ ਸਜ ਜਾਂਦੇ ਹਨ, ਸਿਰ ਤੇ ਦਸਤਾਰ ਸਜਾ ਲੈਂਦੇ ਹਨ ਤਾਂ ਹੁਣ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਹ ਕਿਹੜੇ ਧਰਮ ਨਾਲ ਸਬੰਧਤ ਹਨ, ਸਮਝਣ ਵਾਲੇ ਝੱਟ ਸਮਝ ਜਾਂਦੇ ਹਨ ਕਿ ਇਹ ‘ਸਿੱਖ’ ਹਨ ।

ਹੁਣ ਦੇਖਣ ਵਾਲੀ ਗੱਲ ਇਹ ਬਣਦੀ ਹੈ ਕਿ ਅੰਗਰੇਜ ਵੀ ਅਮ੍ਰਿਤ ਛਕ ਕੇ ਸਿਂਘ ਸਜ ਜਾਣਦੇ ਹਨ ਉਹਨਾਂ ਦਾ ਧਰਮ ਸਿੱਖ ਹੋ ਜਾਂਦਾ ਹੈ ਤਾਂ ਉਹਨਾਂ ਦੀ “ਕੌਮ” ਕਿਹੜੀ ਰਹਿੰਦੀ ਹੈ ? ਪੰਜਾਬੀ ਬੋਧੀ ਤੇ ਲ੍ਦਾਖੀ ਬੋਧੀ ਵਿੱਚ ਕੀ ਫਰਕ ਹੈ ? ਜਦਕਿ ਉਹਨਾਂ ਦਾ ਧਰਮ ਇੱਕ ਹੈ, ਧਰਾਤਲ ਅੱਡ, ਸਰੀਰਕ ਬਣਤਰ ਅੱਡ ਤਾਂ ਫਿਰ “ਕੌਮ” ਕੀ ਹੋਈ ? ਕੀ ਧਰਮ ਤੇ ਕੌਮ ਇੱਕੋ ਗੱਲ ਹੈ ???????? ਤੁਹਾਡੇ ਵਿਚਾਰਾਂ ਵਿੱਚ ਬਹੁਤ ਘਚੋਲਾ ਹੈ ਮੈਂ ਇਸਨੂੰ ਜਿਆਦਾ ਨਹੀਂ ਖਿਚਾਂਗਾ ਕਿਉਂਕਿ ਪਰਿਭਾਸ਼ਾ ਮੈਂ ਪਹਿਲਾਂ ਹੀ ਦੇ ਚੁੱਕਾ ਹਾਂ ਪਰ ਇਹ ਵਿਸ਼ਾ ਵਧੀਆ ਹੈ “ਕੌਮ” ਤੇ ਤੁਹਾਡੀ ਕਿਸੇ ਵਿਗਿਆਨਕ ਸੋਝੀ ਵਾਲੀ ਲਿਖਤ ਦਾ ਸਵਾਗਤ ਕਰਾਂਗਾ |

ਮੈਂ ਕਿਤੇ ਵੀ ਇਹ ਨਹੀਂ ਕਿਹਾ/ਲਿਖਿਆ  ਕਿ ਸਿੱਖਾਂ ਨਾਲ ਧੱਕਾ ਨਹੀਂ ਹੋਇਆ, ਉਸੇ ਤਰਾਂ ਹੀ ਇਥੇ ਮੁਸਲਿਮ ਤੇ ਇਸਾਈਆਂ ਨਾਲ ਹੋਇਆ ਇਸ ਖਿਲਾਫ਼ ਸਾਂਝੇ ਸੰਘਰਸ਼ ਦੀ ਜਰੂਰਤ ਹੈ | ਉਹ ਵੀ ਇੱਕ ਲੋਕ ਲਹਿਰ ਦੇ ਤੌਰ ਤੇ ਨਾ ਕਿ ਕਿਸੇ “ਇੱਕ ਧਰਮ” ਦੇ ਲੋਕ, ਲੋਕ-ਮੁਕਤੀ ਕਰਨ ਦਾ “ਠੇਕਾ” ਲੈਣ |  ਮੈਨੂੰ ਯਕੀਨ ਹੈ ਕਿ ਇਸ ਵਿੱਚ ਹਿੰਦੂ ਵੀਰ ਵੀ ਸ਼ਾਮਿਲ ਹੋ ਜਾਣਗੇ ਜੋ “ਫਾਸ਼ੀਵਾਦ” ਨੂੰ ਦਿਲੋਂ ਨਫਰਤ ਕਰਦੇ ਹਨ |

ਕੋਈ ਵੀ ਇਨਕਲਾਬੀ ਲਹਿਰ ਜੇਕਰ ਲੋਕਾਂ ਵਿੱਚ ਆਪਣੀਆਂ ਡੂੰਘੀਆਂ ਜੜ੍ਹਾਂ ਜਮਾ ਲਵੇ ਤਾਂ ਰਾਜ ਸੱਤਾ ਦਾ ਭਿਆਨਕ ਦਮਨ ਚੱਕਰ ਵੀ ਉਸਨੂੰ ਤਬਾਹ ਨਹੀਂ ਕਰ ਸਕਦਾ |ਪਰ ਦਹਿਸ਼ਤਗਰਦ ਲਾਈਨ ਕਿਉਂਕਿ ਜਥੇਬੰਦੀ ਨੂੰ ਲੋਕਾਂ ਨਾਲੋਂ ਨਿਖੇੜ ਦਿੰਦੀ ਹੈ, ਇਸੇ ਲਈ ਰਾਜ ਸਤਾ ਦਮਨ ਚੱਕਰ ਦੇ ਹੱਥਕੰਡੇ ਰਾਹੀਂ ਉਸ ਨਾਲ ਨਜਿਠ ਲੈਣ ਵਿੱਚ ਕਾਮਯਾਬ ਜੋ ਜਾਂਦੀ ਹੈ (ਦਹਿਸ਼ਤਗਰਦੀ ਬਾਰੇ ਭਰਮ ਅਤੇ ਯਥਾਰਥ ਵਿਚੋਂ ਪੰਨਾ ਨੰਬਰ 17)

ਅਜਿਹਾ ਹੀ ਪੰਜਾਬ ਵਿੱਚ ਅਸੀਂ ਪਿਛਲੇ ਸਮੇਂ ਵਿੱਚ ਸੰਤਾਪ ਦੇ ਰੂਪ ਵਿੱਚ ਹੋਇਆ ਦੇਖਿਆ ਹੈ |

ਰਾਜੋਆਣਾ ਵਾਲੇ ਘਟਨਾ ਕਰਮ ਨੂੰ ਆਪਣੀ ਹੀ ਨਜ਼ਰ ਨਾਲ ਦੋਸਤ ਵਾਚ ਸਕਦੇ ਹਨ :
http://www.panjabitoday.com/news/7192700444516 ਕਿਉਂਕਿ ਮੇਰਾ ਜਾਤੀ ਤੌਰ ‘ਤੇ ਇਸ ਮਾਮਲੇ ਵਿੱਚ ਕੋਈ ਬਹੁਤਾ ਲਗਾਉ ਨਹੀਂ ਹੈ ਕਿਉਂਕਿ ਇਹ ਧਰਮ ਨਾਲ ਜੁੜੇ ਲੋਕਾਂ ਦਾ ਪੰਥਕ ਮਸਲਾ ਹੈ ਤੇ ਮੈਂ ਖਰਾ ਨਾਸਤਿਕ ਹਾਂ | ਘਟਨਾਵਾਂ ਦੀ ਪੈੜ ਨੱਪਣ ਦੀ ਤਰਾਂ ਮੈਂ ਇਸਨੂੰ ਵਾਚਿਆ ਹੈ | ਇਹ ਲਿੰਕ ਕਾਫੀ ਕੁਝ ਸਾਫ਼ ਕਰ ਦੇਵੇਗਾ ਇਸ ਪੱਖ ਤੋਂ ਕਿ ਮੇਰੇ ਦਿੱਤੇ ਵੇਰਵੇ ਜਾਇਜ਼ ਸਨ ਜਾਂ ਨਜਾਇਜ਼ |

ਸਤਨਾਮ ਸਿੰਘ ਜੀ ਨੇ ਲਿਖਿਆ ਹੈ : “ਅਧਰਮਿਕਤਾ ਅਤੇ ਨਾਸਤਿਕਤਾ ਨੇ ਹੀ ਪੰਜਾਬ ਦੀ ਨੌਜਵਾਨ ਪਨੀਰੀ ਨੂੰ ਐਬਾਂ, ਆਜ਼ਾਸ਼ੀਆਂ, ਨਸ਼ਿਆਂ, ਵਿਸ਼ੇ - ਵਿਕਾਰਾਂ ਵਿੱਚ ਪਾ ਕੇ ਤਬਾਹ ਕਰ ਦਿੱਤਾ ਹੈ ।“

ਨਸ਼ਿਆਂ ਦਾ ਛੇਵਾਂ ਦਰਿਆ ਕਾਂਗਰਸੀ ਤੇ ਅਕਾਲੀਆਂ ਨੇ ਮਿਲ ਕੇ ਵਗਾਇਆ ਹੋਇਆ ਹੈ, ਹੋਰ ਪਤੇ ਦੀ ਗੱਲ ਕਿ ਸ਼ਰਾਬ ਦੇ ਠੇਕਿਆਂ ਦੇ ਠੇਕੇਦਾਰ "ਗਿਆਨੀ" ਜੀ ਵੀ ਹੁੰਦੇ ਹਨ । ਹੁਣ ਤੁਸੀਂ ਸਾਨੂੰ ਦੱਸੋ ਕਿ ਕਿਹੜੇ ਨਾਸਤਿਕ/ਤਰਕਸ਼ੀਲ ਕੋਲ ਸ਼ਰਾਬ ਦਾ ਠੇਕਾ ਹੈ ?? ਕਿਹੜਾ ਤੇ ਕੌਣ ਗੋਲੀਆਂ, ਭੁੱਕੀ ਤੇ ਟੀਕੇ ਵੇਚਦਾ ਹੈ ?? ਨਾਸਤਿਕਾਂ ਨੇ ਹਾਲੇ ਤੱਕ ""ਭੁੱਕੀ ਖਾਣ ਵਾਲਿਆਂ ਦੇ ਲਾਈਸੰਸ ਬਣਾਉਣ ਵਰਗੀ '''''''ਮਹਾਨ ਮੰਗ''''' ਕਦੇ ਨਹੀਂ ਰੱਖੀ ਤੇ ਨਾ "ਧਾਰਮਿਕ ਗਰੰਥਾਂ" ਦੇ ਛਾਪਕਾਂ ਵਾਂਗ  ਹੇਰੋਇਨ ਵੇਚੀ ਹੈ ।"

ਲਓ ਜੀ ਆਹ ਖ਼ਬਰ ਵੀ ਪੜ੍ਹ ਲਵੋ :
ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਦੇ ਪਾਰਸਲ ਵਿੱਚੋ ਚਾਰ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਫੜੀ
ਅੰਮ੍ਰਿਤਸਰ, 11 ਸਤੰਬਰ -ਲੱਗਭਗ 22 ਕਰੋੜ ਰੁਪਏ ਦੇ ਮੁੱਲ ਦੀ ਚਾਰ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ ਡੇਢ ਸਦੀ ਤੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਸਿੱਖ ਧਰਮ ਨਾਲ ਸਬੰਧਿਤ ਧਾਰਮਿਕ ਸਾਹਿਤ, ਗੁਰਬਾਣੀ ਦੇ ਗੁਟਕੇ ਅਤੇ ਹੋਰ ਵਡਮੁੱਲੀਆਂ ਵਸਤਾਂ ਵੇਚਣ ਤੇ ਸਪਲਾਈ ਕਰਨ ਵਾਲੀ ਅੰਮ੍ਰਿਤਸਰ ਦੀ ਮਸ਼ਹੂਰ ਫਰਮ ਭਾਈ ਚਤਰ ਸਿੰਘ ਜੀਵਨ ਸਿੰਘ ਇੱਕ ਵਾਰ ਮੁੜ ਵਿਵਾਦਾਂ ’ਚ ਘਿਰ ਗਈ ਹੈ। ਹਾਲਾਂਕਿ ਫਰਮ ਦੇ ਮਾਲਕ ਸ. ਹਰਭਜਨ ਸਿੰਘ ਨੇ ਆਪਣੀ ਕੰਪਨੀ ਤੇ ਪ੍ਰਬੰਧਕਾਂ ਨੂੰ ਨਿਰਦੋਸ਼ ਦੱਸਿਆ ਹੈ ਪਰ ਪ੍ਰਾਪਤ ਸੂਚਨਾ ਅਨੁਸਾਰ ਉਂਕਤ ਫਰਮ ਦਾ ਪਰਸਲ ਜਿਸ ਵਿੱਚ ਧਾਰਮਿਕ ਸੀ. ਡੀਜ਼ ਸਨ, ਕੋਰੀਅਰ ਰਾਹੀਂ ਵਿਦੇਸ਼ ਭੇਜਿਆ ਗਿਆ, ਜਿਸ ਵਿੱਚੋਂ ਹੈਰੋਇਨ ਬਰਾਮਦ ਹੋਣ ਤੇ ਡਾਇਰੈਕਟਰ ਰੈਵਨਿਊ ਇੰਟਲੀਜੈਂਨਸ ਅਤੇ ਕਸਟਮ ਦੇ ਅਧਿਕਾਰੀਆਂ ਨੇ ਉਕਤ ਫਰਮ ਦਾ ਹੋਟਲ ਸੀ. ਜੇ. ਚਤਰ ਸਿੰਘ ਜੀਵਨ ਸਿੰਘ ਜੋ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਬਿਲਕਲ ਨੇੜੇ ਪੁਰਾਣੇ ਮੋਚੀ ਬਜ਼ਾਰ ਵਿੱਚ ਸਥਿਤ ਹੈ ਸਮੇਤ ਮਾਈ ਸੇਵਾ ਬਜ਼ਾਰ ਵਿਚਲੀ ਵੱਡੀ ਦੁਕਾਨ ਅਤੇ ਰਿਹਾਇਸ਼ ਦੀ ਅੱਜ ਕਈ ਘੰਟੇ ਬਰੀਕੀ ਨਾਲ ਤਲਾਸ਼ੀ ਲਈ। ਇਸ ਦੌਰਾਨ ਭਾਵੇਂ ਕੋਈ ਬਰਾਮਦੀ ਦਾ ਦਾਅਵਾ ਨਹੀਂ ਕੀਤਾ ਗਿਆ ਪਰ ਇਸ ਤਲਾਸ਼ੀ ਮੁਹਿੰਮ ਦੀ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਨੇੜਲੇ ਇਲਾਕਿਆਂ ’ਚ ਭਾਰੀ ਚਰਚਾ ਹੁੰਦੀ ਰਹੀ।

ਫਰਮ ਦੇ ਮਾਲਕਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਰਿਪਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਵੀ ਡੀ. ਆਰ. ਆਈ. ਵਲੋਂ ਹਿਰਾਸਤ ਵਿੱਚ ਰੱਖਕੇ ਪੁਛਗਿੱਛ ਕੀਤੀ ਜਾ ਰਹੀ ਹੈ। ਇਥੇ ਇਹ ਵਰਨਣਯੋਗ ਹੈ ਕਿ ਉਕਤ ਹੋਟਲ ਵਾਲੀ ਥਾਂ ਤੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਹੁੰਦੀ ਸੀ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਿ ਛਪਾਈ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸ਼੍ਰੋਮਣੀ ਕਮੇਟੀ ਤੋਂ ਹੀ ਮਿਲਣਗੇ। ਇਸ ਥਾਂ ਤੇ ਫਰਮ ਦੇ ਮਾਲਕਾਂ ਨੇ ਹੋਟਲ ਬਣਾ ਲਿਆ, ਜੋ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੋਣ ਕਰਕੇ ਬਹੁਤ ਚਲਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਫਰਮ ਦੇ ਮਾਲਕਾਂ ਨੂੰ ਧਾਰਮਿਕ ਅਣਗਿਆ ਦੇ ਮਾਮਲੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹ ਦੀ ਲਗੀ ਸੀ। ਹੈਰੋਇਨ ਪਕੜੇ ਜਾਣ ਨਾਲ ਇਹ ਮਾਮਲਾ ਇੱਕ ਵਾਰੀ ਮੁੜ ਭਖਣ ਦੇ ਆਸਾਰ ਹਨ। ਦੂਜੇ ਪਾਸੇ ਡੀ. ਆਰ. ਆਈ ਦੇ ਅਧਿਕਾਰੀ ਸ੍ਰੀ ਰਸਭੋਗੀ ਅਨੁਸਾਰ ਸਾਰੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਹੈਰੋਇਨ ਪਾਰਸਲ ’ਚ ਕਿੱਥੋਂ ਪਾਈ ਗਈ।"
ਸਰੋਤ :
http://www.newspunjab.com/8_14sept.html

"" ਵਾਕਿਆ ਹੀ ਅੱਜ ਦੇ ਲੇਖਕਾਂ ਨੂੰ ਸਿਰਫ ''''''ਲਿਖਣ'''''' ਦਾ ਹੀ ਭੁੱਸ ਪਿਆ ਹੋਇਆ ਹੈ ਚਾਹੇ ਸਿਧਾਂਤਕ ਮੁੱਦਿਆਂ ਵਾਲੇ ਗੰਭੀਰ ਲੇਖਾਂ ਵਿੱਚ "ਗੀਤ" ਹੀ ਕਿਉਂ ਨਾ ਲਿਖਣੇ ਪੈਣ ""
ਸਿੱਖ ਧਰਮ ਦੇ ਵਿੱਚ ਮੁਢਲੇ ਅਸੂਲਾਂ ਦੇ ਰੂਪ ਵਿੱਚ ਇੱਕ ਮਰਿਆਦਾ ਹੈ ,ਕਿਰਤ ਕਰਨੀ,ਨਾਮ ਜਪਣਾ ਤੇ ਵੰਡ ਛਕਣਾ , ਜਿਸਤੇ ਕਿ ਕਿਸੇ ਵੱਲੋਂ ਵੀ ਅਮਲ ਨਹੀਂ ਕਰਿਆ ਮਿਲਦਾ , ਕਿਉਕਿ ਵੰਡ ਛਕਣ ਦੇ ਸਿਧਾਂਤ ਤੇ ਅਮਲ ਹੁੰਦਾ ਤਾਂ ਲੋਕਾਂ ਵਿੱਚ ਐਡਾ ਵੱਡਾ ਆਰਥਿਕ ਪਾੜਾ ਨਾ ਹੁੰਦਾ ਬੇਸ਼ੱਕ ਇਹ ਦੇਖਣ ਲਈ ਸਿਰਫ ਤੇ ਸਿਰਫ "ਖਾਲਿਸਤਾਨੀਆਂ   ਨੂੰ" ਮਾਡਲ ਮੰਨ ਲਿਆ ਜਾਵੇ ਤਾਂ ਇਹ ਪਾੜਾ ,ਕਿਸੇ ਤੋਂ ਵੀ ਲੁਕਿਆ ਨਹੀਂ ਰਹੇਗਾ ਬਸ਼ਰਤੇ ਅਸੀਂ "ਬੌਧਿਕ ਬੇਈਮਾਨ" ਨਾ ਹੋਈਏ ।

ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਿੱਚ ਘਰੋਂ ਸਿਰ ਤੇ ਕੱਫਣ ਬੰਨ ਕੇ ਨਿੱਕਲ ਗਏ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਪਾਸ, ਪੁਲਸ ਦਾ ਚਾਰਾ ਬਣਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਬਚਿਆ , ਕਹਿੰਦੇ ਕਹਾਉਂਦੇ ਖਾਲਿਸਤਾਨੀ ਲੀਡਰ ਤਾਂ "ਰਾਜਨੀਤਕ ਸ਼ਰਨ" ਦੀ ਓਟ ਵਿੱਚ ਵਿਦੇਸ਼ੀਂ ਜਾ ਵਸੇ ਤੇ ਮੱਥੇ ਤੇ ਲਾ ਲਿਆ "ਜਲਾਵਤਨੀ ਦਾ ਲੇਬਲ" ।

ਵੰਡ ਛਕੋ ਦੇ ਸਿਧਾਂਤ ‘ਤੇ ਅਮਲ ਦਾ ਨਜ਼ਾਰਾ ਇਹ ਉਪਰੋਕਤ ਘਟਨਾ ਵੀ ਪੇਸ਼ ਕਰਦੀ ਹੈ |

" ਮੈਂ 5000 ਹਿੰਦੂ ਵੱਢਾਂਗਾ ..." ਬਾਰੇ ਵੀ ਸਤਿਨਾਮ ਸਿਂਘ ਜੀ ਦਾ ਦਿੱਤਾ ਵੇਰਵਾ ਗਲਤ ਹੈ , You Tube 'ਤੇ ਇਸ ਲੈਕਚਰ ਦੀ ਵੀਡੀਓ ਪਈ ਹੈ, ਸੁਣਿਆਂ ਜਾ ਸਕਦਾ ਹੈ, ਬਸ਼ਰਤੇ ਅਸੀਂ ਸੁਣਨ ਨਾਲ ਵੀ ਦਫਾ "144" ਨਾ ਲਗਾ ਰੱਖੀ ਹੋਵੇ , ਜਿਸ ਵਿੱਚ ਸੰਤ ਭਿੰਡਰਾਂਵਾਲਾ ਸ਼ਪੱਸਟ ਕਹਿੰਦਾ ਹੈ ਕਿ " ਜੇ ਸਾਡੀਆਂ ਬੱਸਾਂ ਕੁੱਝ ਘੰਟਿਆਂ ਵਿੱਚ ਨਾ ਛੱਡੀਆਂ ਗਈਆਂ ਤਾਂ ਪੰਜ ਹਜਾਰ ਹਿੰਦੂ ਵੱਢਾਂਗਾ " ਮੈਨੂੰ ਤਾਂ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ,ਕਿ "ਰੌਲਾ" ਨਕਲੀ ਨਿਰੰਕਾਰੀਆਂ ਨਾਲ ਜਾਂ ਪੁਲਸ ਨਾਲ ਹੋ ਸਕਦਾ ਹੈ ,ਇਹ ਬੇਵਜਾ ਹਿੰਦੂਆਂ ਦੇ ਵਢਾਂਗੇ ਦੀ ਗੱਲ ਕਿਉਂ??? ਇਹ ਕਿਹੜੇ ਸਿੱਖ ਫਲਸਫੇ ਦੇ ਕਿਸ ਗ੍ਰੰਥ ਵਿੱਚ ਲਿਖਿਆ ਹੈ ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ  “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥” ਦੀ ਸਿੱਖਿਆ ਦਿੰਦਾ ਹੈ |

ਸਤਿਨਾਮ ਸਿੰਘ ਜੀ ਲਿਖਦੇ ਹਨ  “ਜਿਸ ਇਨਸਾਨ ਨੂੰ ਪੰਜਾਬ ’ਚ ਰਹਿੰਦਿਆਂ ਤੇ ਸਿੱਖ ਧਰਮ ਬਾਰੇ ਏਨੀ ਅਗਿਆਨਤਾ ਹੋਵੇ, ਉਹਨੂੰ ਇਹ ਵੀ ਨਾ ਪਤਾ ਹੋਵੇ ਕਿ ਅੱਜ ਤੋਂ 544 ਸਾਲ ਹੋਣ ਜਾ ਰਹੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸੱਚਾ ਸੌਦਾ ਕਰਕੇ ਪਾਕਿਸਤਾਨ ਵਿੱਚ ਚੂਹੜਕਾਣੇ ਦੇ ਕਸਬੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਦਾ, ਜੋ ਅੱਜ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਅਤੇ ਭਾਰਤ ਦੇ ਹਰੇਕ ਇਤਿਹਾਸਿਕ ਗੁਰਦੁਆਰਿਆਂ ਵਿੱਚ ਦਿਨ ਰਾਤ 24 ਘੰਟੇ ਗੁਰੂ ਕੇ ਲੰਗਰ ਅਮੀਰ - ਗਰੀਬ, ਊਚ - ਨੀਚ, ਛੂਤ - ਛਾਤ ਦੇ ਭਿੰਨ - ਭੇਦ ਤੋਂ ਬਿਨਾਂ ਹਰ ਕੋਈ ਇੱਕ ਪੰਗਤ ਵਿੱਚ ਬੈਠਕੇ ਪ੍ਰਸ਼ਾਦਾ ਛਕ ਸਕਦਾ ਹੈ ।”
ਪਹਿਲੀ ਗੱਲ ਤਾਂ ਇਹ ਕਿ ਮੈਂ ਉਪਰੋਕਤ ਗੱਲਾਂ ਤੋਂ ਮੁਨਕਰ ਹੀ ਨਹੀਂ ਸਾਂ ਤੇ ਨਾ ਜ਼ਿਕਰ ਹੀ ਕੀਤਾ ਸੀ ਪਤਾ ਨਹੀਂ ਕਿਉਂ ਸ਼ਿੰਗਾਰਿਆ ਗਿਆ ਸ਼ਾਇਦ “ਜਦ ਆਖਣ ਨੂੰ ਕੁਝ ਨਾ ਹੋਵੇ ਤਾਂ ਵਾਧੂ ਦਾ ਵਧਾਰਾ ਕੀਤਾ ਜਾਂਦਾ ਹੈ” ਵਾਲੇ ਢੰਗ ਤੋਂ ਕੰਮ ਲਿਆ ਗਿਆ ਹੋਵੇ ਮੈਨੂੰ ਤਾਂ ਇਹ ਖ਼ਬਰ ਵੀ ਮਿਲੀ ਹੈ ਕਿ ਬਾਹਰਲੇ ਕਿਸੇ ਦੇਸ਼ ਦੇ ਗੁਰਦਵਾਰਿਆਂ ਵਿਚੋਂ ਗਦਰੀ ਬਾਬਿਆਂ ਦੀਆਂ ਫੋਟੋਆਂ ਉਤਾਰ ਦਿੱਤੀਆਂ ਗਈਆਂ ਹਨ ਪਰ ਸਿੱਖਾਂ ਦੇ ਸ਼ਹੀਦਾਂ ਵਿੱਚ ਹਾਲੇ ਵੀ ਗਿਣਿਆ ਜਾਂਦਾ ਹੈ ??
ਬਾਕੀ ਆਹ "ਇੱਕੀ-ਦੁੱਕੀ ਰਹਿਣ ਨਹੀਂ ਦੇਣੀ......." ਤੇ "ਖਾਲਿਸਤਾਨ ਜਿੰਦਾਬਾਦ" ਤੇ " ਮੈਂ 5000 ਹਿੰਦੂ ਵੱਢਾਂਗਾ ..." ਆਖਣ ਵਾਲਿਆਂ ਨੂੰ ਮੈਂ ਤਾਂ “ਸਾਂਵੀ ਅੱਖ” ਨਾਲ ਹੀ ਦੇਖਦਾ ਹਾਂ ਪਰ ਪਤਾ ਨਹੀਂ  ਮੈਨੁੰ "ਟੀਰਾ" ਕਰਨ ਦੀ ਕਿਉਂ ਠਾਣੀ ਹੋਈ ਹੈ , ਜੋ ਕਿ ਨਾ-ਮੁਮਕਿਨ ਹੈ । ਸੰਤ ਭਿੰਡਰਾਂਵਾਲੇ ਦੀਆਂ ਸਟੇਜ ਤੇ ਬੋਲੀਆਂ ਤਕਰੀਰਾਂ  "ਮੈਂ ਹਿੰਦੂਆਂ ਦਾ ਵੈਰੀ ਨਹੀਂ " ਓਨੀ ਕੁ ਹੀ ਅਹਿਮੀਅਤ ਰੱਖਦੀਆਂ ਹਨ ਜਿੰਨੇਂ ਕਿ ਸਰਕਾਰਾਂ ਦੇ "ਧਰਮ ਨਿਰਪੱਖ" ਹੋਣ ਦੇ ਦਾਅਵੇ । ਜਿੰਨਾਂ ਦਾ ਖੋਖਲਾਪਣ ਦਿੱਲੀ, ਗੁਜਰਾਤ ਦੇ ਦੰਗਿਆਂ ਤੇ ਉਡੀਸਾ ਦੇ ਇਸਾਈ ਵਿਰੋਧੀ ਦੰਗਿਆਂ ਸਮੇ ਸ਼ਰੇਆਮ ਖੁੱਲ ਕੇ ਸਾਹਮਣੇ ਆਉਂਦਾ ਰਿਹਾ ਹੈ । ਇਸੇ ਤਰਾਂ ਉਪਰਲੀਆਂ ਤਕਰੀਰਾਂ ਦਾ ਖੋਖਲਾਪਣ ਵੀ ਸਾਹਮਣੇ ਆਇਆ ਸੀ ਜਦੋਂ ਬੱਸਾਂ ਵਿੱਚੋਂ "ਮੋਨੇ" ਲਾਹ-ਲਾਹ ਕੇ ਮਾਰੇ ਗਏ ਸੀ ,ਹੁਣ ਇਹ ਆਖ ਕੇ ਪੱਲਾ ਨਾ ਝਾੜ ਲੈਣਾ ਕਿ ਇਹ ਤਾਂ "ਸਟੇਟ" ਦੀ ਕਾਰਵਾਈ ਸੀ , ਜਦਕਿ ਇਹਨਾਂ "ਕਾਰਨਾਮਿਆਂ " ਦੀ ਜਿੰਮੇਂਵਾਰੀ ਖਾੜਕੂ ਧਿਰਾਂ ਵੱਲੋਂ ਵੱਧ ਚੜ੍ਹ ਕੇ ਲਈ ਜਾਂਦੀ ਸੀ, ਜੇ ਇਹ ਜਿੰਮੇਵਾਰੀ ਵੀ ਫਰਜੀ ਸੀ ਤਾਂ "ਸੱਚੀਆਂ ਖਾੜਕੂ ਧਿਰਾਂ " ਦਾ ਐਨਾ ਕੁ ਅਧਾਰ ਤਾਂ ਹੈ ਹੀ ਸੀ ਕਿ ਉਹ ਅਗਲੇ ਦਿਨ ਅਖਬਾਰਾਂ ਰਾਹੀਂ ਸ਼ਪੱਸ਼ਟੀਕਰਨ ਦੇ ਸਕਣ ।

ਸਤਨਾਮ ਸਿਂਘ ਜੀ ਦੇ ਸ਼ਬਦ :
“ਇੱਕ ਨਕਸਲੀ ਆਗੂ ਨੂੰ ਪੁਲਿਸ ਨੇ ਮਾਰਿਆ ਸੀ ਤੇ ਉਹਦੀ ਖਬਰ ਬੜੀ ਛੋਟੀ ਜਿਹੀ ਤੇ ਇੱਕੋ ਦਿਨ ਹੀ ਛਪੀ ਸੀ । ਹੁਣ ਦੱਸੋ ਇਸਦਾ ਜਵਾਬਦੇਹ ‘ਮੀਡੀਏ’ ਨੇ ਹੋਣਾ ਹੈ ਜਾਂ ‘ਸਿੱਖ ਧਰਮ’ ਨੇ ਜਾਂ ‘ਖਾਲਿਸਤਾਨੀਆਂ’ ਨੇ ???

ਗੱਲਾਂ ਨੂੰ ਕਿਵੇਂ ਤੋੜਕੇ ਦੇਖਿਆ ਗਿਆ ਹੈ ਐਥੋਂ ਨਜ਼ਰ ਪੈਂਦਾ ਹੈ ਮੇਰੇ ਆਖਣ ਦਾ ਅਰਥ ਸੀ ਕਿ ਸਰਕਾਰਾਂ ਮੀਡੀਆ ਦੀ ਬੋਲਤੀ ਬੰਦ ਕਰਨ ਦੀ ਤਾਕਤ ਰਖਦੀਆਂ ਹੁੰਦੀਆਂ ਹਨ ਜੜ ਉਹਨਾਂ ਕੋਈ ਧੱਕਾ ਕਰਨਾ ਹੋਵੇ | ਪਰ ਰਾਜੋਆਣਾ ਦੇ ਮਾਮਲੇ ਵਿੱਚ “ਦਾਲ ਕਾਲੀ” ਹੋਣ ਦਾ ਸਬੂਤ ਵੱਡੇ ਵੱਡੇ ਇਸ਼ਤਿਹਾਰ ਸਨ |
 “ਹਾਂ, ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ - ਯੁੱਧਾਂ ’ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ ’ਚ ਹੋਇਆ ।

ਫਿਰ ਉਹ ਲੋਕ ਹਥਿਆਰ ਹੱਥਾਂ ’ਚ ਲੈ ਕੇ, ਬੇਕਸੂਰੇ ਲੋਕਾਂ ਤੋਂ ਧੱਕੇ ਨਾਲ ਫਿਰੌਤੀਆਂ ਲੈਂਦੇ ਹਨ ਅਤੇ ਧੀਆਂ - ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ । ਦੋ ਫਿਰਕਿਆਂ ’ਚ ਨਫਰਤ ਫੈਲਾਉਣ ਲਈ ਕਤਲ ਕਰਕੇ, ਫਿਰ ਪੰਥਕ ਜਥੇਬੰਦੀਆਂ ਦੇ ਨਾਮ ਦੇ ਲੈਟਰ ਪੈਡਾਂ ਤੇ ਜਾਅਲੀ ਚਿੱਠੀਆਂ ਸੁੱਟਕੇ, ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ । ਜਿਨ੍ਹਾਂ ਸਚਾਈਆਂ ਨੂੰ ਅਸੀਂ ਸਮਝਦੇ ਹੋਏ ਵੀ, ਫਿਰ ਕਾਤਲ ਜਮਾਤ ਦਾ ਸਾਥ ਦਿੰਦੇ ਹਾਂ, ਫਿਰ ਕੀ ਨਹਿਰਾਂ ਦੀਆਂ ਪੁਲੀਆਂ, ਕਮਾਦਾਂ ਦੇ ਖੇਤ, ਪੰਜਾਬ ਦੇ ਹਰੇਕ ਵਿਹੜੇ ਵਿੱਚ ਲਾਸ਼ਾਂ ਦੇ ਸੱਥਰ ਵਿਛਦੇ ਹਨ, ਸ੍ਰਕਾਰੀ ਤੌਰ ਤੇ ਬੁਡਰੋਜ਼ ਓਪਰੇਸ਼ਨ ਹੁੰਦੇ ਹਨ । ਫਿਰ ਸਿੱਖ ਨੌਜਵਾਨਾਂ ਦੇ ਚੁਣ - ਚੁਣ ਪੁਲੀਸ ਮੁਕਾਬਲੇ ਬਣਾਏ ਜਾਂਦੇ ਹਨ । ਜਿਹਦੀਆਂ ਰਿਪੋਰਟਾਂ ਲਵਾਰਿਸ ਕਹਿਕੇ ਸਾੜੀਆਂ ਗਈਆਂ ਲਾਸ਼ਾਂ ਦਾ ਵੇਰਵਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਮੁਤਾਬਿਕ 25.000 ਦੇ ਕਰੀਬ ਸਨ ।”

ਆਖੀਰ ਤੇ ਸਤਿਨਾਮ ਜੀ ਦੇ ਉਪਰੋਕਤ ਲਫਜ਼ਾਂ ਨੂੰ ““““ਸਲਾਮ”””” ਕਰਦਾ ਹੋਇਆ ਸਿਰਫ ਕੁੱਝ ਸਵਾਲਾਂ ਨਾਲ ਆਪਣੀ ਗੱਲ ਸਮੇਟਦਾ ਹਾਂ :
ਮੇਰਾ ਤਾਂ 70-80 ਪ੍ਰਤੀਸ਼ਤ ਲੋਕਾਂ ਤੋਂ ਮਜਦੂਰ ਹੋਣ ਦਾ ਮਤਲਬ ਸੀ ਤੁਸੀਂ ਉਹਨਾਂ ਨੂੰ ਚੋਰ ਉਚੱਕੇ ਬਣਾ ਤਾਂ ਦਿੱਤਾ ਪਰ ਮੇਰਾ ਸਵਾਲ ਹੈ ਕਿ ਪੰਜਾਬ ਦੇ ਧਰਮ ਯੁੱਧ ਵਿੱਚ ਝੋਕੇ ਗਏ 25000 ਦੇ  ਤਕਰੀਬਨ ਨੌਜਵਾਨਾਂ ਵਿਚੋਂ 70-80 ਪ੍ਰਤੀਸ਼ਤ ਚੋਰ ਉਚੱਕੇ ਸਨ ?
ਜੇ ਚੋਰ ਉਚੱਕੇ ਸਨ ਤਾਂ ਉਹਨਾਂ ਦੇ ਮਰਨ ਤੇ ਅਫਸੋਸ ਕਿਉਂ ਜਾਹਿਰ ਕੀਤਾ ਜਾਂਦਾ ਹੈ ?

ਜੋ ਬੁਡਰੋਜ਼ ਓਪਰੇਸ਼ਨ ਚ ਮਾਰੇ ਗਏ 70-80 ਪ੍ਰਤੀਸ਼ਤ ਬੰਦੇ ਵੀ ਸਹੀ ਸਨ (ਤੁਹਾਡਾ ਉੱਪਰ ਲਿਖਿਆ ਇੱਕ ਦਮ ਝੂਠ ਹੈ ਤਾਂ) ਉਹਨਾਂ ਮਜਦੂਰਾਂ ਕੋਲ ਦੇਸ਼ ਚੋ ਭੱਜਣ ਜੋਗੇ ਰੁਪਏ ਨਹੀਂ ਸਨ ਤਾਂ ਪੰਥਕ ਆਗੂਆਂ ਨੇ ਉਹਨਾਂ ਨੂੰ ਪੈਸੇ ਕਿਉਂ ਨਾ ਦਿੱਤੇ ਜਾਨ ਬਚਾਉਣ ਲਈ ਤੇ ਦੇਸ਼ ਚੋਂ ਜਰਮਨ ਨਿੱਕਲ ਜਾਣ ਲਈ ?
“ਖਾਲਿਸਤਾਨੀ ਲੀਡਰ” ਉਹਨਾਂ ਨੂੰ ਕੀਹਦੇ ਆਸਰੇ ਛੱਡ ਕੇ ਜਹਾਜ ਚੜੇ ??

(ਸਵਾਲ ਕੌੜੇ ਹਨ ਕਿਉਂਕਿ ਮੇਰੀ ਮਜਦੂਰ ਜਮਾਤ ਨੂੰ ਗਾਲ ਦਿੱਤੀ ਗਈ ਹੈ ਸਤਨਾਮ ਸਿਂਘ ਜੀ ਵੱਲੋਂ ਸੋ ਕੋਈ ਮਾਫੀ ਆਦਿ ਨਹੀਂ ਇਸ ਗਲਤੀ ਲਈ, ਕਿਉਕਿ ਜੇ ਇਹ ਸ਼ਬਦ ਮੇਰੇ ਸਕੇ ਬਾਪ ਨੇ ਵੀ ਕਿਰਤੀ ਜਮਾਤ ਬਾਬਤ ਕਹੇ/ਲਿਖੇ ਹੁੰਦੇ ਤਾਂ ਵੀ ਮੈਂ ਇਹੋ ਕੁਝ ਆਖਦਾ/ਲਿਖਦਾ)

Comments

Gurpreet

Iqbaal aah ta Jawan 'Bhion k Shitter' maria.... J is "Vidwaan" ne hale vi apni "Dimagi Kangali" da "Langer" laia ta manu lagda ki koi jaroorat nahi "Majh aage Been Wajaun" di..... Baki jiven Tuhanu Soot lagge...

Dr. Sukhdeep

ਯਾਰ ਕੋਈ ਬੋਲਦਾ ਹੀ ਨਹੀਂ ,"ਕੀ ਗੱਲ ਸਾਰੇ ਖੁੱਡੇ ਲਾਈਨ ਲੱਗ ਗੇ ?????"""

Raj Paul Singh

ਬਹੁਤ ਅੱਛੀਆਂ ਦਲੀਲਾਂ ਨਾਲ ਭਰਪੂਰ ਆਰਟੀਕਲ

Hahaha

@ Dr. Sukhdeep, Bolan nu bachia vi ki aa baki hun, Gaalan kadan to'n bina.... Mainu umeed hai ki sade Khalistani Veer is war vi Gaalan kadd ke apni Ujaddta da Namoona jaroor pesh karnge...

subhash Rabra

Bahut umda ate baadleel !!

ਇਕਬਾਲ

ਬੰਦਾ ਸਿਂਘ ਬਹਾਦੁਰ 'ਤੇ ਰਣਜੀਤ ਸਿਂਘ ਵਿਚਕਾਰ ਜੋ ਫਾਸਲਾ ਛੜੱਪਾ ਮਾਰਿਆ ਗਿਆ ਹੈ ,ਕੋਈ ਇਤਿਹਾਸਕਾਰ ਦੱਸੇਗਾ ਕਿ .""ਕਿਓਂ""???????

Ravinder Singh

ਆਹ ਕੀ ਆ ??

Summerjit s Azad

ਇਨਕਲਾਬ ਸੁਪਨਿਆਂ ਦੀ ਊਪਜ ਨਹੀਂ ਸਗੋਂ ਜੋ ਤੁਸੀ ਮਾਰਕਸ/ਲੇਨਿਨ ਦੀ ਇਨਕਲਾਬ ਬਾਰੇ ਪ੍ਰੀਭਾਸ਼ਾ ਦਿਤੀ ਹੈ ਠੀਕ ਸਦੰਰਭ ਵਿਚ ਦਿਤੀ ਹੈ । ਰਾਜਵਾੜਾਸ਼ਾਹੀ ਸ਼ੋਸਲਿਜਮ ਤੇ ਸਟੇਟ ਦੀ ਨੀਹ ਸੁਪਨਿਆਂ ਊਤੇ ਟਿਕੀ ਹੁੰਦੀ ਹੈ । ਇਸ ਲਈ ਉਨਾਂ ਦਾ ਇਨਕਲਾਬ ਵੀ ਸੁਪਨਿਆਂ ਦੀ ਉਪਜ ਹੁੰਦਾ ਹੈ ।

ਇਕਬਾਲ

@Ravinder Singh ਮੈਂ ਵੀ ਉਪਰੋਕਤ ਸਵਾਲ ਹੀ ਕਰ ਰਿਹਾ ਹਾਂ ਕਿ ਆਹ ਕੀ ਆ ? ਕਿਉਂਕਿ ਐਥੇ ਹੀ ਫੂਕ ਨਿਕਲਣੀ ਆ ਉਸ ਸੋਚ ਦੀ .........ਬੰਦਾ ਸਿਂਘ ਬਹਾਦਰ ਤੇ ਮਹਾਰਾਜਾ ਰਣਜੀਤ ਸਿਂਘ ਵਿਚਕਾਰ ਕੀ ਸੀ ? ਕਿਉਂਕਿ ਮੈਂ ਜਵਾਬ ਦੇਣਾ ਲੋਚਦਾ ਹਾਂ ਉਸ ਸ਼ਖਸ਼ ਨੂੰ ਜੋ ਕਿਰਤੀ """ਲਾਲੋ""" ਨੂੰ "ਚੋਰ ਉਚੱਕਾ" ਹੀ ਦਸਦਾ ਹੈ (ਉਸਦੀ ਗਿਣਤੀ ਜਿਵੇਂ ਕਰਦਾ ਹੈ ਹਾਜਿਰ ਹੈ ਉਪਰੋਕਤ ਥਾਂ 'ਤੇ ) ਸਵਾਲ ਕਰ ਰਿਹਾ ਹਾਂ ਕਿ ਆਹ ਕੀ ਆ ? ਮਤਲਬ ਬੰਦਾ ਸਿਂਘ ਬਹਾਦੁਰ ਦੇ ਰਾਜ ਤੋਂ ਮਹਾਰਾਜਾ ਰਣਜੀਤ ਸਿਂਘ ਦੇ ਰਾਜ ਤੱਕ ਫਾਸਲਾ ਕਿਹੜਾ ਸੀ ?

Avtar

Great reply...Iqbal thanks

ਗੁਰਮੀਤ ਸਿੰਘ ਵਾਸ਼ਿ

ਵੀਰ ਇਕਬਾਲ, ਮੈਂ ਇੱਕ ਗੱਲ ਪਹਿਲਾਂ ਹੀ ਸਪੱਸ਼ਟ ਕਰ ਦੇਵਾਂ ਕਿ ਮੈਂ ਕੱਟੜ ਖਾਲਿਸਤਾਨੀ ਹਾਂ ਤੇ ਖਾਲਿਸਤਾਨ ਦੀ ਮੰਗ ਕਰਨਾ ਕੋਈ ਜ਼ੁਰਮ ਨਹੀਂ ਹੈ । ਹਾਂ ਅਗਰ ਜ਼ੁਰਮ ਹੈ ਤਾਂ ਮੈਂ ਇਹ ਜ਼ੁਰਮ ਕਬੂਲ ਕਰਕੇ ਵੀ ਵਾਰ - ਵਾਰ ਖਾਲਿਸਤਾਨ ਦੀ ਮੰਗ ਕਰਦਾ ਹਾਂ । ਮਿਲੇਗਾ ਜ਼ਰੂਰ ਇਹ ਮੇਰਾ ਨਿਸ਼ਚੈ ਹੈ । ਜਿੰਨਾਂ ਚਿਰ ਜਿਉਂਦਾ ਹਾਂ ਉਨ੍ਹਾਂ ਚਿਰ ਇਹੀ ਮੇਰਾ ਸੁਪਨਾ ਤੇ ਇਹੀ ਮੇਰੀ ਮੰਜ਼ਿਲ ਹੈ । ਬੇਸ਼ਕ ਕੋਈ ਇਸਨੂੰ ਹਾਸੋਹੀਣਾ ਸਮਝਕੇ ਮਜ਼ਾਕ ਉਡਾਈ ਜਾਵੇ ਮੈਨੂੰ ਤੇ ਮੇਰੀ ਸੋਚ ਨੂੰ ਕੋਈ ਫਰਕ ਨਹੀਂ ਪੈਣਾ । ਹੁਣ ਮੈਂ ਅਗਲੀ ਗੱਲ ਕਰਾਂਗਾ । ਮੈਨੂੰ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਸਾਨੂੰ ਸਾਡੀ ਸੋਚ ਦਾ ਹੀ ਹਾਣੀ ਮਿਲੇ । ਸਾਰੀ ਦੁਨੀਆਂ ਦੇ ਧਰਮਾਂ ਤੇ ਕੌਮਾਂ ਵਿੱਚ ਦੋ ਤਰ੍ਹਾਂ ਦੇ ਲੋਕ ਹਮੇਸ਼ਾਂ ਹੀ ਹੁੰਦੇ ਹਨ ਇੱਕ ਚੰਗੇ ਤੇ ਦੂਸਰੇ ਮਾੜੇ ! ਮੈਂ ਆਪਣੇ ਆਪ ਨੂੰ ਚੰਗਾ ਜਾਂ ਤੁਹਾਨੂੰ ਮਾੜਾ ਨਹੀਂ ਕਹਿੰਦਾ । ਇੱਕ ਤੀਸਰੀ ਕਿਸਮ ਦੇ ਵੀ ਲੋਕ ਹੁੰਦੇ ਹਨ, ਉਹ ਸ਼ਰਾਰਤੀ ਹੁੰਦੇ ਹਨ, ਉਨ੍ਹਾਂ ਦਾ ਨਾ ਤੇ ਕੋਈ ਧਰਮ ਹੁੰਦਾ ਹੈ ਤੇ ਨਾ ਹੀ ਕੋਈ ਈਮਾਨ ਮਤਲਬ ਕਿ ਉਹ ਵਿਕਾਊ ਕਿਸਮ ਦੇ ਹੁੰਦੇ ਹਨ । ਇਹ ਮੇਰਾ ਨਜ਼ਰੀਆ ਹੈ । ਸ਼ਰਾਰਤੀ ਤੋਂ ਭਾਵ ਕਿ ਜਿਨ੍ਹਾਂ ਦਾ ਮਕਸਦ ਕੁੱਝ ਵੀ ਨਹੀਂ ਹੁੰਦਾ ਸਿਰਫ ਏਧਰ - ਓਧਰ ਦੀ ਗੱਲਾਂ ਕਰਕੇ ਜਾਂ ਗੱਲ ਨੂੰ ਟੱਪਲਾ ਦੇ ਕੇ ਮੁੱਦੇ ਦੀ ਗੱਲ ਨੂੰ ਉਲਝਾਉਣਾ ਹੀ ਹੁੰਦਾ ਹੈ । ਮੈਂ ਤੁਹਾਡੀ ਲਿਖਤ ਅਤੇ ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ ਵਾਲਿਆਂ ਦੀ ਲਿਖਤ ਤੇ ਬਾਕੀ ਸਾਰੇ ਕਾਮੈਂਟਸ ਵੀ ਪੜ੍ਹੇ ਹਨ ਤੇ ਸਭ ਕੁੱਝ ਵਾਚਣ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆਂ ਹਾਂ ਕਿ ਉਨ੍ਹਾਂ ਨੇ ਤੁਹਾਨੂੰ 4-5 ਸਵਾਲ ਕੀਤੇ ਹਨ ਅਤੇ ਤੁਸੀਂ ਉਨ੍ਹਾਂ ਦਾ ਜਵਾਬ ਦੇਣ ਦੀ ਬਜਾਏ ਖਾਹ - ਮਖਾਹ ਉਲਝਾਕੇ ਹੋਰ ਦਾ ਕੁੱਝ ਹੋਰ ਹੀ ਬਣਾਉਣ ਵਿੱਚ ਲੱਗ ਗਏ ਹੋ । ਵੀਰ ਮੇਰਿਆਂ ਮੈਨੂੰ ਪਤਾ ਹੈ ਕਿ ਤੂੰ ਮੇਰੀਆਂ ਗੱਲਾਂ ਦਾ ਜਵਾਬ ਤਲਖੀ ਵਿੱਚ ਦੇਣਾ ਪਸੰਦ ਕਰੇਗਾ ਕਿਉਂਕਿ ਇੱਕ ਤੇ ਮੈਂ ਖਾਲਿਸਤਾਨੀ ਹਾਂ ਤੇ ਦੂਸਰਾ ਮੈਂ ਤੁਹਾਨੂੰ ਸ਼ਾਇਦ ਕੁੱਝ ਕੌੜੇ ਲਫਜ਼ਾਂ ਵਿੱਚ ਕਹਿ ਰਿਹਾ ਹਾਂ । ਨਹੀਂ ਵੀਰ ਇਕਬਾਲ, ਗੱਲ ਇਹ ਨਹੀਂ ਹੈ ਅਸੀਂ ਵੀ ਇੱਕ ਲੋਕ ਲਹਿਰ ਬਣਾਕੇ ਹੀ ਤੁਰੇ ਸਾਂ । ਭਿੰਡਰਾਂਵਾਲਾ ਕੋਈ ਮਾੜਾ ਨਹੀਂ ਸੀ । ਉਨ੍ਹੇ ਜੇ ਅਨੰਦਪੁਰ ਦੇ ਮਤੇ ਦੀ ਮੰਗ ਕੀਤੀ ਸੀ ਤੇ ਉਨ੍ਹੇ ਉਹ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਉਨ੍ਹਾਂ ਦੱਬੇ, ਕੁਚਲੇ, ਲਿਤਾੜੇ, ਮਜ਼ਦੂਰਾਂ, ਕਿਰਤੀਆਂ, ਕਿਸਾਨਾਂ ਦੀ ਵੀ ਗੱਲ ਕੀਤੀ ਸੀ । ਚਲਦੀ ਲਹਿਰ ਵਿੱਚ ਐਸਾ ਬਹੁਤ ਕੁੱਝ ਹੋਇਆ ਜਿਸਦਾ ਸਾਨੂੰ ਸਾਰੇ ਖਾਲਿਸਤਾਨੀਆਂ ਨੂੰ ਦਿਲੋਂ ਅਫਸੋਸ ਵੀ ਹੈ ਪਰ ਸਾਡੀ ਉਸ ਵੇਲੇ ਪੇਸ਼ ਕੋਈ ਨਹੀਂ ਚੱਲੀ ਕਿਉਂਕਿ ਅਸੀਂ ਈਮਾਨਦਾਰੀ ਨਾਲ ਤੇ ਅੰਦਰੋਂ - ਬਾਹਰੋਂ ਇੱਕ ਹੋ ਕੇ ਤੁਰੇ ਸਾਂ ਪਰ ਸਾਡੇ ਵਿੱਚ ਉਹ ਤੀਸਰੀ ਕਿਸਮ ਦੇ ਲੋਕ ਵੀ ਆ ਕੇ ਸਾਡੇ ਨਾਲ ਰਲ ਗਏ ਜਿਨ੍ਹਾਂ ਨੇ ਆਪਣੀਆਂ ਮਨ ਆਈਆਂ ਕੀਤੀਆਂ ਤੇ ਸਾਡੇ ਕਮਾਂਡਰਾਂ ਦੇ ਸਮਝਣ ਤੱਕ ਇਹ ਤਾਣੀ ਏਨ੍ਹੀ ਕੁ ਉਲਝ ਚੁੱਕੀ ਸੀ ਕਿ ਸੁਲਝਾਉਂਦੇ - ਸੁਲਝਾਉਂਦੇ ਏਨਾਂ ਉਲਝ ਚੁੱਕੇ ਹਾਂ ਕਿ ਜੇਕਰ ਅਸੀਂ ਕਿਸੇ ਨੂੰ ਆਪਣਾ ਸਹੀ ਪੱਖ ਵੀ ਦੱਸਦੇ ਹਾਂ ਤੇ ਉਹ ਸਾਡੀ ਗੱਲ ਤੇ ਯਕੀਨ ਇਸ ਕਰਕੇ ਨਹੀਂ ਕਰਦਾ ਕਿਉਂਕਿ ਉਹ ਸਾਡੀ ਪਹਿਚਾਣ ਹੇਠਾਂ ਬਹੁਤ ਡੂੰਘਾ ਸੰਤਾਪ ਭੋਗ ਚੁੱਕਾ ਹੈ । ਤੁਸੀਂ ਇੱਕ ਮਾਤਾ ਜੀ ਬਾਰੇ ਜਿਕਰ ਕੀਤਾ ਸੀ । ਮੈਨੂੰ ਇਹ ਪੜ੍ਹਕੇ ਬਹੁਤ ਅਫਸੋਸ ਹੋਇਆ ਪਰ ਯਕੀਨ ਕਰਿਓ ਕਿ ਇਹ ਜਿਨ੍ਹੇ ਵੀ ਕਾਰਾ ਕੀਤਾ ਹੋਵੇਗਾ ਨਾ ਤੇ ਉਹ ਗੁਰੂ ਦਾ ਸਿੱਖ ਹੋਵੇਗਾ (ਭੇਸ ਭਾਵੇਂ ਉਨ੍ਹੇ ਸਿੱਖ ਵਾਲਾ ਹੀ ਬਣਾਇਆ ਹੋਵੇਗਾ) ਤੇ ਨਾ ਹੀ ਉਹ ਸੰਤ ਭਿੰਡਰਾਂਵਾਲੇ ਦੀ ਸੋਚ ਦਾ ਧਾਰਨੀ ਹੋਵੇਗਾ । ਵੀਰ ਜੀ, ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਕਿਤਾਬਾਂ ਦੀਆਂ ਕਾਤਰਾਂ ਨਾਲੋਂ ਪੰਜਾਬ ਦੇ ਉਨ੍ਹਾਂ ਪ੍ਰਵਾਰਾਂ ਜਿਨ੍ਹਾਂ ਦੇ ਘਰਾਂ ਚੋਂ ਦਿਨ - ਦਿਹਾੜੇ ਚੁੱਕ ਕੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ - ਬਣਾ ਮਾਰ ਦਿੱਤਾ, ਉਨ੍ਹਾਂ ਦੀਆਂ ਕਹਾਣੀਆਂ ਜਾਂ ਉਨ੍ਹਾਂ ਦੇ ਪ੍ਰਵਾਰਾਂ ਦਾ ਹੁਣ ਦਾ ਹਾਲ ਲੋਕਾਂ ਤੱਕ ਪਹੁੰਚਾਓ । ਜ਼ਰੂਰੀ ਨਹੀਂ ਕਿ ਇਹ ਤੁਸੀਂ ਸਿੱਖ ਹੋ ਕੇ ਹੀ ਕਰਨਾ ਹੈ । ਤੁਸੀਂ ਇਨਸਾਨੀਅਤ ਨਾਤੇ ਕਰੋ ਆਖਿਰਕਾਰ ਉਹ ਵੀ ਪੰਜਾਬ ਦੇ ਹੀ ਬਸ਼ਿੰਦੇ ਸਨ ਜਾਂ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰ ਤੇ ਅਜੇ ਵੀ ਪੰਜਾਬ ਦੇ ਹੀ ਬਸ਼ਿੰਦੇ ਹਨ । ਵੀਰ ਇਕਬਾਲ ਮੈਂ ਵੀ ਤੁਹਾਨੂੰ ਕੁੱਝ ਸਵਾਲ ਕਰਨ ਲੱਗਾ ਹਾਂ । ਵੀਰ ਮੇਰਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ ਹਾਂ ਜਾਂ ਨਾਂਹ ਵਿੱਚ ਹੀ ਦੇਵੀਂ । ਉਹ ਇਸ ਕਰਕੇ ਕਿ ਮੈਂ ਕਿਸੇ ਨਿਰਣੇ ਤੇ ਪਹੁੰਚਣਾ ਚਾਹੁੰਦਾ ਹਾਂ । ਬਾਕੀ ਜੋ ਮੈਂ ਲਿਖਿਆ ਹੈ ਉਹਦਾ ਜਵਾਬ ਵੀ ਅਗਰ ਦੇਣਾ ਚਾਹੇ ਦੇ ਦੇਣਾ ਪਰ ਬਾਅਦ ਵਿੱਚ ਪਹਿਲਾਂ ਸਿਰਫ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ ਜਾਂ ਨਾਂਹ ਵਿੱਚ । ਸਵਾਲ {(1)} ਕੀ ਤੁਸੀਂ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਮੰਨਦੇ ਹੋ ? ਸਵਾਲ {(2)] ਕੀ ਸਿੱਖਾਂ ਦੀਆਂ ਮੰਗਾਂ ਮੰਗਣੀਆਂ ਜਾਇਜ ਹਨ ? {(3)} ਕੀ ਸਿੱਖ ਜ਼ਰਾਇਮ ਪੇਸ਼ਾ ਲੋਕ ਹਨ ? {(4)} ਕੀ 1947 ਤੋਂ ਬਾਅਦ ਸਿੱਖਾਂ ਨਾਲ ਵਧੀਕੀਆਂ ਨਹੀਂ ਹੁੰਦੀਆਂ ਆ ਰਹੀਆਂ ? {(5)} ਕੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ ? ਵੀਰ ਇਕਬਾਲ ਹੁਣ ਇਹ ਨਾ ਕਹਿਣਾ ਕਿ ਮੈਂ ਇਹ ਕਦੋਂ ਕਿਹਾ ਕਿ .......... ਬੱਸ ਵੀਰ ਇਕਬਾਲ ਜਦੋਂ ਤੁਸੀਂ ਪੂਰੀ ਈਮਾਨਦਾਰੀ ਨਾਲ ਉਪਰਲੇ 5 ਸਵਾਲਾਂ ਦਾ ਜਵਾਬ ਸਿਰਫ ਹਾਂ ਜਾਂ ਨਾਂਹ ਵਿੱਚ ਦੇ ਦਿੱਤਾ ਤਾਂ ਮੈਂ ਆਪਣੇ ਪਹੁੰਚੇ ਉਸ ਨਤੀਜੇ ਬਾਰੇ ਵੀ ਤੁਹਾਨੂੰ ਜਾਣੂ ਕਰਾ ਦੇਵਾਂਗਾ ਤੇ ਆਸ ਹੈ ਤੁਹਾਡੇ ਵਲੋਂ ਆਏ ਹਾਂ ਜਾਂ ਨਾਂਹ ਦੇ ਜਵਾਬ ਬਾਅਦ ਇਸੇ ਤਰ੍ਹਾਂ ਚੰਗੀ ਚਰਚਾ ਕਰਨ ਦਾ ਰਾਹ ਆਪਣੇ ਲਈ ਏਸ ਪਲੇਟਫਾਰਮ ਤੇ ਬਣ ਜਾਵੇਗਾ । ਵੀਰ ਜੀ ਇੱਕ ਵਾਰ ਫਿਰ ਬੇਨਤੀ ਰੂਪ ਵਿੱਚ ਕਹਿ ਰਿਹਾ ਹਾਂ ਕਿ ਪਹਿਲਾਂ ਉਪ੍ਰੋਕਤ ਸਵਾਲਾਂ ਦੇ ਜਵਾਬ ਹਾਂ ਜਾਂ ਨਾਂਹ ਵਿੱਚ ਦੇਣਾ ਉਸਤੋਂ ਬਾਅਦ ਭਾਵੇਂ ਮੇਰੀ ਪੂਰੀ ਲਿਖਤ ਦਾ ਜਵਾਬ ਦੇ ਦੇਣਾ । ਅਗਰ ਮੇਰੀ ਕਿਸੇ ਗੱਲ ਨੇ ਤੁਹਾਡਾ ਦਿਲ ਦੁਖਾਇਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ । ਤੁਹਾਡੇ ਜਵਾਬ ਦੀ ਊਡੀਕ ਵਿੱਚ - ਗੁਰਮੀਤ ਸਿੰਘ ਵਾਸ਼ਿੰਗਟਨ

ਜਸਵਿੰਦਰ ਸਿੰਘ

ਸਾਰੇ ਸੁਲਝੇ ਵੀਰੋ, ਮੇਰਾ ਇੱਕੋ ਹੀ ਸਵਾਲ ਹੈ ਕਿ {A nation may refer to a community of people who share a common language, culture, ethnicity, descent or history.} ਇਸਦਾ ਪੰਜਾਬੀ ਵਿੱਚ ਉਲਥਾ ਕਰਕੇ ਇੱਥੇ ਲਿਖੋ । ਵਾਧੂ ਕੋਈ ਤੀਸਰੀ ਗੱਲ ਕਰਕੇ ਪਾਣੀ ਵਿੱਚ ਮਧਾਣੀ ਨਾ ਪਾ ਕੇ ਬਹਿ ਜਾਵੇ । ਸਿਰਫ ਇੰਗਲਿਸ਼ ਵਿੱਚ ਲਿਖੇ ਨੂੰ ਪੰਜਾਬੀ ਵਿੱਚ ਸਮਝਾਵੋ ਕਿਉਂਕਿ ਮੈਨੂੰ ਇੰਗਲਿਸ਼ ਆਉਂਦੀ ਨਹੀਂ ਤੇ ਤੁਸੀਂ ਤੇ ਡਾਕਟਰੀਆਂ ਦੀਆਂ ਡਿਗਰੀਆਂ ਵਾਲੇ ਹੋ ।

Kamal Pall

ਮੂਲਵਾਦ ਨਾਲ ਬਹਿਸ ਕਾਹਦੀ ? ਕਾਹਤੇ ? ਕਿਉਂ ?..pall

Rajdeep Singh

ਹੁਣ ਤੈਨੂੰ ਕੀ ਆਖਾਂ......... ਉਇ ਇਕਬਾਲ ਤੈਨੂੰ ਸਮਝ ਤਾਂ ਕੁੱਝ ਲੱਗਦੀ ਨਹੀਂ ਤੇ ਜਵਾਬ ਆਪ ਹੀ ਉਲਝਾ ਕੇ ਕਿਸੇ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ । ਤੈਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਕਰ ਨਹੀਂ ਆਇਆ ਲਿਖਤ ਵਿੱਚ । ਜਿਕਰ ਤਾਂ ਹੋਰ ਵੀ ਕਈਆਂ ਗੱਲਾਂ ਦਾ ਨਹੀਂ ਆਇਆ । ਤੂੰ ਮੈਨੂੰ ਦੱਸ ਕਿਹੜੀ ਜਾਣਕਾਰੀ ਚਾਹੀਦੀ ਤੈਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਪਰ ਪਹਿਲਾ ਇਹ ਜਵਾਬ ਦੇ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਲਾ ਰਾਜ ਕਾਇਮ ਹੋ ਜਾਵੇ, ਉਹ ਤੁਹਾਨੂੰ ਕਬੂਲ ਆ ? ਉਹੀ ਪਹਿਲਾ ਖਾਲਸਾ ਰਾਜ ਆ, ਉਹੀ ਖਾਲਿਸਤਾਨ ਆ । ਐਵੇਂ ਵਾਧੂ ਦਾ ਝਮੇਲਾ ਖੜ੍ਹਾ ਕਰਨ ਦੀ ਕੋਈ ਲੋੜ ਨਹੀਂ ਤੈਨੂੰ । ਭਾਈ ਸਤਨਾਮ ਸਿੰਘ ਬੱਬਰ ਜਰਮਨੀ ਦੀ ਲਿਖਤ ਨੂੰ ਇੱਕ ਵਾਰ ਫਿਰ ਦੁਬਾਰਾ ਪੜ੍ਹ । ਜਿਹੜੇ ਤੂੰ ਸਵਾਲ ਖੜ੍ਹੇ ਕੀਤੇ ਹਨ ਉਹ ਸਾਰੇ ਦੇ ਸਾਰੇ ਹੀ ਗਲਤ ਹਨ । ਹੁਣ ਅਗਰ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਕਿ ਸਵਾਲ ਹੈ ਕੀ ਤਾਂ ਹੁਣ ਫਿਰ ਤੁਹਾਨੂੰ ਕੋਈ ਕੀ ਆਖੇ .......?????

ਇਕਬਾਲ

ਭਾਈ ਪਰਮਜੀਤ ਸਿੰਘ ਭਿਉਰਾ (ਬੇਅੰਤ ਕਤਲ ਕੇਸ) ਵੱਲੋ ਤਿਹਾੜ ਜੇਲ ਅੰਦਰੋ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਖੁੱਲਾ ਖੱਤ ਵਿਚੋਂ * ਕੌਣ ਨਹੀਂ ਜਾਣਦਾ ਕਿ ਸਿੱਖ ਦੋਖੀ ਲਾਲਾ ਜਗਤ ਨਰੈਣ ਨੂੰ ਖਤਮ ਕਰਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿੱਧਾ ਹੱਥ ਸੀ। ਭਾਈ ਨਛੱਤਰ ਸਿੰਘ ਰੋਡੇ ਅਤੇ ਭਾਈ ਸਵਰਨ ਸਿੰਘ ਨੇ ਸੰਤਾਂ ਤੋਂ ਹੀ ਪ੍ਰੇਰਨਾ ਲੈ ਕੇ ਇਸ ਐਕਸ਼ਨ ਨੂੰ ਸਿਰੇ ਚਾੜਿਆ।ਪਰ ਕਦੇ ਵੀ ਸੰਤ ਭਿੰਡਰਾਂਵਾਲੇ ਨੇ ਕਿਸੇ ਵੀ ਇੰਟਰਵਿਊ ਵਿੱਚ ਇਸ ਨੂੰ ਕਬੂਲ ਨਹੀਂ ਕਰਿਆ ਹਾਲਾਂਕਿ ਸਿੱਖ ਸੰਗਤਾਂ ਨੂੰ ਸੱਭ ਕੁਝ ਪਤਾ ਸੀ। ਪਰ ਸੰਤ ਜੀ ਡਰਦਿਆਂ ਇਹ ਕਬੂਲ ਨਹੀਂ ਸੀ ਕਰ ਰਹੇ? ਨਹੀਂ ਇਹ ਗੱਲ ਨਹੀਂ। ਇਹ ਉਹਨਾਂ ਦੀ ਸਿਆਸੀ ਸੂਝ-ਬੂਝ ਸੀ ਅਤੇ ਦੁਸ਼ਮਣ ਨੂੰ ਉਸ ਦੇ ਬਣਾਏ ਜਾਲ ਵਿੱਚ ਫਸੌਣ ਦੀ ਮੁਹਾਰਤ ਸੀ। ** ਜਦੋਂ ਜਦੋਂ ਵੀ ਭਾਈ ਰਾਜੋਆਣੇ ਨੇ ਸਿੱਖੀ ਵਲ ਮੋੜਾ ਖਾਧਾ ਸੱਭ ਤੋਂ ਪਹਿਲਾਂ ਮੈਂਨੂੰ ਖੁਸ਼ੀ ਹੁੰਦੀ ਸੀ ਪਰ ਜਦੋਂ ਵੀ ਅਸੀਂ ਸਿੱਖੀ ਅਸੂਲਾਂ ‘ਤੇ ਚੱਲਣ ਦਾ ਵਾਅਦਾ ਕਰਨ ਵਾਲੇ ਬਲਵੰਤ ਸਿੰਘ ਦੇ ਨੇੜੇ ਹੋਏ ਤਾਂ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ। ਮੈਂ ਬਲਵੰਤ ਸਿੰਘ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਕਿਹੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਜਦੋਂ 1998 ਨੂੰ ਆਪਣੀ ਲੰਮੀ ਦਾਹੜੀ ਮੁੰਨ ਕੇ ‘ਤੇ ਜੜ੍ਹ ਤੋਂ ਕੱਟ ਕੇ ਗੁਰਦੁਆਰਾ ਬੈਰਕਸ ਵਿੱਚ ਸਾਡੇ ਕੋਲ ਭੇਜੀ ਸੀ। ਸੰਨ 1995 ਅਕਤੂਬਰ ਮਹੀਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੇਸ ਰੱਖਣ ਦੀ ਅਰਦਾਸ ਕਰਕੇ 15-20 ਦਿਨਾਂ ਬਾਦ ਸਫਾਚੱਟ ਮੂੰਹ ਕਰ ਲਿਆ ਸੀ। ਉਸ ਸਮੇਂ ਆਪਣੀ ਜਬਾਨ ‘ਤੇ ਕਾਇਮ ਰਹਿਣ ਦਾ ਮਰਦਊਪੁਣਾ ਕਿੱਥੇ ਗਿਆ ਸੀ? ਫਿਰ ਖਾਲਸਾ ਪੰਥ ਦੇ 300 ਸਾਲਾ ਪੁਰਬ 1999 ਨੂੰ ਸ੍ਰੀ ਕੇਸਗੜ੍ਹ ਸਾਹਿਬ ਤੋਂ ਬੁੜੈਲ ਜੇਲ੍ਹ ਵਿੱਚ ਅੰਮ੍ਰਿਤ ਸੰਚਾਰ ਲਈ ਆਏ ਪੰਜਾਂ ਸਿੰਘਾਂ ਮੂਹਰੇ ਸਾਬਤ ਸੂਰਤ ਹੋਣ ਦੀ ਅਰਦਾਸ ਕਰਕੇ ਕਿਸੇ ਦਿਨ ਮੁੱਛ ਦਾਹੜੀ ਮੁੰਨਵਾ ਕੇ, ਟਿੰਡ ਕੱਢਵਾ ਕੇ ਕਿਹੜੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ। ਸਰੋਤ : {http://www.panjabitoday.com/news/21431487014609} ਸਾਬਤ ਸੂਰਤ ਰਹਿਣ ਦੇ ਇਸ਼ਤਿਹਾਰ ਦੇਣ ਵਾਲੇ ਰਾਜੋਆਣਾ ਬਾਰੇ ਪਰਮਜੀਤ ਸਿਂਘ ਭਿਉਰਾ ਦੇ ਵਿਚਾਰ ਕੀ ਸਚ ਹਨ ? @Rajdeep Singh ji ਤੁਸੀ ਲਗਦਾ ਕਾਹਲ ਕਰ ਗਏ ਉਸ ਪਹਿਰੇ ਦਾ ਅੰਤ ਨਹੀਂ ਪੜ੍ਹਿਆ (ਦੋਵਾਰਾ ਆਪ ਜੀ ਦੀ ਸਹੂਲਤ ਹਿੱਤ ਪੋਸਟ ਕਰਦਾ ਹਾਂ) ਸਾਨੁੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ "ਕਿਲਾ ਲੋਹਗੜ੍ਹ" ਚੇਤੇ ਆਉਂਦਾ ਹੈ । ਨਾਲ ਦੀ ਨਾਲ ਅਸੀਂ ਅੱਜ ਦੇ ਸਮੇਂ ‘ਉਸ’ ਇਨਕਲਾਬ ਦੇ ਹਤੈਸ਼ੀ ਵੀ ਨਹੀਂ ਹਾਂ ਕਿਉਂਕਿ ਸਮੇਂ ਨੂੰ ਪੁੱਠਾ ਗੇੜਾ ਦੇਣਾ ਹੋਵੇਗਾ ਉਹ ਇਸ ਸਮੇਂ ਵਿੱਚ | ਕਿਰਪਾ ਕਰਕੇ ਵਿਚਾਰ ਚਰਚਾ ਦੀ ਮਰਿਯਾਦਾ ਨੂੰ ਬਣਾਈ ਰੱਖੋ ਜੋ ਲਿਖਿਆ ਜਾ ਚੁੱਕਾ ਹੈ ਉਸਨੂੰ ਧਿਆਨ ਨਾਲ ਵਾਚਣ ਤੋਂ ਬਾਅਦ ਹੀ ਆਪਣੇ ਵਿਚਾਰ ਦਿਓ ਜੀ | ਆਪ ਜੀ ਲਈ ਕਿਸੇ ਵੀ ਗਲਤ ਸ਼ਬਦ ਵਰਤੇ ਜਾਣ ਲਈ ਮਾਫ਼ ਕਰਨਾ ਜੀ |

ਇਕਬਾਲ

1) ਰਾਜੋਆਣਾ ਕਹਿੰਦਾ ਹੈ ਕਿ ਮੈਂ ਕਾਨੂੰਨ ਅੱਗੇ ਕੋਈ ਅਪੀਲ ਨਹੀਂ ਕਰਨੀ ਪਰ, ਜਿਹੜੇ ਕਰ ਰਹੇ ਹਨ, ਉਹਨਾਂ ਨੂੰ ਗੱਦਾਰ ਆਖਦਾ ਹੈ । ਖਾਲਸਾ ਜੀ ਜ਼ਰਾ ਸੋਚੋ, ਜੇ ਅੱਜ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਅਤੇ ਪੰਥ ਖਾਲਸਾ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਨੂੰ ਕੌਮੀ ਸ਼ਹੀਦ ਦਾ ਖਿਤਾਬ ਦੇ ਰਹੇ ਹਨ ਤਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਸ ਦੇ ਸਾਥੀ ਸਿੰਘ ਕਾਨੂੰਨੀ ਲੜਾਈ ਲੜ ਰਹੇ ਹਨ, ਇਹ ਵੀ ਚੱਲ ਰਹੇ ਸੰਘਰਸ਼ ਦਾ ਇੱਕ ਹਿੱਸਾ ਹੀ ਹੈ । ਬਲਵੰਤ ਸਿੰਘ ਰਾਜੋਆਣਾ ਨੂੰ ਪੁੱਛੋ ਕਿ ਉਹ ਪੁਲਿਸ ਦੀ ਨੌਕਰੀ ਦੀ ਕਿੰਨੀ ਅਤੇ ਕਦੋਂ ਤੱਕ ਸਰਕਾਰੀ ਤਨਖਾਹ ਲੈਂਦਾ ਰਿਹਾ ਹੈ ? ਇਸ ਦੀ ਮਾਤਾ ਜੀ ਨੂੰ ਜੋ ਸਰਕਾਰੀ ਪੈਨਸ਼ਨ ਮਿਲ ਰਹੀ ਹੈ, ਇਹ ਕਿਹੜੇ ਕਾਨੂੰਨ ਹੇਠ ਹੈ ? 2) ਬਲਵੰਤ ਸਿੰਘ ਰਾਜੋਆਣਾ ਅਤੇ ਬਾਕੀ ਸਿੰਘਾਂ ਨੂੰ ਜਦ ਫਾਂਸੀ ਦੀ ਸਜ਼ਾ ਸੁਣਾਈ ਗਈ, ਬਲਵੰਤ ਸਿੰਘ ਰਾਜੋਆਣਾ ਨੇ ਅਪੀਲ ਕਰਨ ਤੋਂ ਤਾਂ ਨਾਂਹ ਕਰ ਦਿੱਤੀ ਅਤੇ ਨਾਲ ਹੀ ਆਪਣੇ ਦਾਹੜੀ ਕੇਸ ਕਟਵਾ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੋਹਫ਼ੇ ਵਜੋਂ ਭੇਜ ਕੇ ਕਹਿੰਦਾ ਕਿ ਆਪਣੀ ਸਿੱਖੀ ਸਾਂਭ ਲੈ । ਕੀ ਇਹ ਸਿੱਖੀ ਜਗਤਾਰ ਸਿੰਘ ਹਵਾਰਾ ਦੀ ਸੀ ਕਿ ਗੁਰੂ ਜੀ ਦੀ । ਭਾਈ ਜਗਤਾਰ ਸਿੰਘ ਹਵਾਰਾ ਨੇ ਤਾਂ ਰਾਜੋਆਣਾ ਨੂੰ ਮਾੜੇ ਕੰਮਾਂ ਤੋਂ ਹਟਾ ਕੇ ਚੰਗੇ ਪਾਸੇ ਲਾਇਆ, ਤੇ ਜਿਸ ਨਾਲ ਇਹ ਕੌਮ ਦਾ ਹੀਰੋ ਬਣ ਗਿਆ, ਪੰਥ ਖਾਲਸਾ ਇਸ ਬਾਰੇ ਜ਼ਰੂਰ ਸੋਚੇ । 3) ਖਾਲਸਾ ਜੀ ਰਾਜੋਆਣਾ ਰੋਜ਼ ਕਹਿੰਦਾ ਹੈ ਕਿ ਮੇਰੇ ਨਾਂ ਤੇ ਕੋਈ ਪੈਸਾ ਇਕੱਠਾ ਨਾ ਕਰੇ । ਪੰਥ ਖਾਲਸਾ ਜੀ ਸੋਚ ਕੇ ਦੱਸੋ ਕਿ ਜਿਹੜੀ ਚਿੱਠੀ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਦੀ ਵੈਬਸਾਈਟ ਤੇ ਅਪੀਲ ਵਜੋਂ ਲਾਈ ਹੈ, ਇਹੀ ਚਿੱਠੀ ਟੀ ਵੀ ਮੀਡੀਆ ਰਾਹੀਂ ਵੀ ਸੰਗਤਾਂ ਨੂੰ ਦਿਖਾ ਕੇ ਮਾਇਆ ਲਈ ਅਪੀਲਾਂ ਕੀਤੀਆਂ ਗਈਆਂ ਹਨ, ਕਿ ਪੈਸੇ ਇਸ ਅਕਾਊਂਟ ਵਿਚ ਭੇਜੋ । ਇਸ ਉØੱਤੇ ਕਿਸ ਦੇ ਦਸਤਖ਼ਤ ਹਨ । ਕਰੋੜਾਂ ਰੁਪਏ ਇਕੱਠੇ ਵੀ ਹੋ ਚੁੱਕੇ ਹਨ, ਭਾਈ ਰਾਜੋਆਣਾ ਜੀ ਨੇ ਤਾਂ ਕੇਸ ਲੜਨਾ ਨਹੀਂ, ਨਾ ਵਕੀਲ ਕਰਨਾ ਨਾ ਅਪੀਲ ਕਰਨੀ, ਨਾ ਹੀ ਕਮਲਦੀਪ ਕੌਰ ਨੇ ਕੋਈ ਕੇਸ ਲੜਨਾ ਫਿਰ ਇਹ ਪੈਸੇ ਕਾਹਦੇ ਵਾਸਤੇ । 4) ਭਾਈ ਰੇਸ਼ਮ ਸਿੰਘ 30 ਸਾਲਾਂ ਤੋਂ ਪੰਥ ਦੀ ਸੇਵਾ ਕਰਦੇ ਆ ਰਹੇ ਹਨ, ਜਿਹੜੇ ਇਲਜ਼ਾਮ ਰਾਜੋਆਣਾ ਨੇ ਲਾਏ ਹਨ, ਉਹ ਬੇਬੁਨਿਆਦ ਹਨ, ਜ਼ਹਿਰ ਦੀ ਗੋਲੀ ਸਹੀ ਸੀ, ਰਾਜੋਆਣਾ ਨੇ ਜਦ ਗੋਲੀ ਖਾਧੀ ਹੀ ਨਹੀਂ, ਤਾਂ ਅਸਰ ਕਿਸ ਤਰ੍ਹਾਂ ਹੋ ਜਾਂਦਾ । ਭਾਈ ਦਿਲਾਵਰ ਸਿੰਘ ਦੇ ਨਾਲ ਦੀ ਬੰਬ ਵਾਲੀ ਬੈਲਟ ਇਹਨੂੰ ਵੀ ਦਿੱਤੀ ਗਈ ਸੀ, ਕੇ ਪੀ ਐਸ ਗਿੱਲ ਵਾਸਤੇ, ਪਰ ਇਸ ਨੇ ਵਰਤੀ ਹੀ ਨਹੀਂ ਤਾਂ ਦੂਜਿਆਂ ਨੂੰ ਦੋਸ਼ ਕਿਸ ਲਈ ? ਸਰੋਤ : {http://www.panjabitoday.com/news/13610966094577} (ਮੇਰਾ ਇਹਨਾਂ ਸਾਰੀਆਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਪਰ ਮੈਂ ""ਪੰਜਾਬੀ ਵੀਰਾਂ"" ਨੂੰ ਸੁਚੇਤ ਕਰਨ ਹਿਤ ਇਹ ਜੋ ਸਚਾਈਆਂ ਲੁਕੀਆਂ ਹੋਈਆਂ ਹਨ (ਅੰਦਰ ਰਿੱਦ ਰਹੀ ਖਿਚੜੀ) ਉਜਾਗਰ ਕਰ ਰਿਹਾ ਹਾਂ | ਇਥੇ ਜਾਇਜ ਇਸ ਲਈ ਹੋ ਜਾਣਦਾ ਹੈ ਕਿ ਇਸ ਸਿਲਸਿਲੇ ਤੋਂ ਹੀ ਇਸ ਚਰਚਾ ਦਾ ਆਗਾਜ਼ ਹੋਇਆ ਸੀ)

Gurtej Singh

{ਵਿਚਾਰੇ ਕਾਮਰੇਡ ਕੌਮ ਦੀ ਪਰਿਭਾਸ਼ਾ ਨਹੀਂ ਜਾਣਦੇ}, ਜੇ ਜਾਣਦੇ ਹੁੰਦੇ ਤਾਂ {ਸਿੱਖ ਕੌਮ} ਨੂੰ {ਕੌਮ} ਮੰਨਣ ਤੋਂ ਇਨਕਾਰੀ ਨਾ ਹੁੰਦੇ । ਉਇ ਇਹ ਤਾਂ ਏਨੇ ਬੇਅਕਲੇ ਆ ਕਿ ਇਹ ਤਾਂ {A nation may refer to a community of people who share a common language, culture, ethnicity, descent or history.} ਦੀ ਪੰਜਾਬੀ ਕਰਨ ਦੇ ਵੀ ਸਮਰੱਥ ਨਹੀਂ । ਜੇ ਹੈ ਤਾਂ ਲਿਖੋ ਇਸ ਦਾ ਮਤਲਬ ਜੋ ਪੰਜਾਬੀ ਵਿੱਚ ਨਿਕਲਦਾ ਹੈ ।

Gurtej Singh

{ਵਿਚਾਰੇ ਕਾਮਰੇਡ ਕੌਮ ਦੀ ਪਰਿਭਾਸ਼ਾ ਨਹੀਂ ਜਾਣਦੇ}, ਜੇ ਜਾਣਦੇ ਹੁੰਦੇ ਤਾਂ {ਸਿੱਖ ਕੌਮ} ਨੂੰ {ਕੌਮ} ਮੰਨਣ ਤੋਂ ਇਨਕਾਰੀ ਨਾ ਹੁੰਦੇ । ਉਇ ਇਹ ਤਾਂ ਏਨੇ ਬੇਅਕਲੇ ਆ ਕਿ ਇਹ ਤਾਂ {A nation may refer to a community of people who share a common language, culture, ethnicity, descent or history.} ਦੀ ਪੰਜਾਬੀ ਕਰਨ ਦੇ ਵੀ ਸਮਰੱਥ ਨਹੀਂ । ਜੇ ਹੈ ਤਾਂ ਲਿਖੋ ਇਸ ਦਾ ਮਤਲਬ ਜੋ ਪੰਜਾਬੀ ਵਿੱਚ ਨਿਕਲਦਾ ਹੈ ।

ਸਤਬੀਰ ਸਿੰਘ

ਸਹੀ ਕਿਹਾ ਗੁਰਤੇਜ ਸਿੰਘ ਜੀ । ਜਸਵਿੰਦਰ ਸਿੰਘ ਨੇ ਵੀ ਇਹੀ ਪੁੱਛਿਆ ਸੀ ਇਨ੍ਹਾਂ ਤੋਂ । ਸਿੱਧਾ ਜਵਾਬ ਇਹ ਕਿਸੇ ਵੀ ਗੱਲ ਦਾ ਨਹੀਂ ਦਿੰਦੇ ਐਵੇਂ ਘੜੂਸਾਂ ਜਿਹੀਆਂ ਛੱਡੀ ਜਾਂਦੇ ਆ । ਇਹੀ ਕਾਮਰੇਡੀ ਕਲਮ ਦੀ ਸਿਫਤ ਆ ਸਿੱਧੇ ਸਵਾਲ ਦਾ ਜਵਾਬ ਸਿੱਧਾ ਨਹੀਂ ਦੇਣਾ ਸਗੋਂ ਉਸ ਸਵਾਲ ਵਿੱਚੋਂ ਦਸ ਸਵਾਲ ਖੜ੍ਹੇ ਕਰਕੇ ਵਾਧੂ ਦਾ ਰਾਮ ਰੌਲਾ ਪਾ ਕੇ ਬਾਦਲੀਲੀ ਦੇ ਦਾਅਵੇ ਕਰਨ ਲੱਗ ਜਾਂਦੇ ਆ । ਏਹ ਜਿਹੜਾ ਕੋਈ ਡਾ: ਸੁਖਦੀਪ ਆ ਕਹਿੰਦਾ ਸਿੱਖ ਇੱਕ ਧਰਮ ਤਾਂ ਹੈ ਪਰ ਕੌਮ ਨਹੀਂ । ਜਦੋਂ ਹੁਣ ਇਨ੍ਹਾਂ ਨੂੰ ਤੁਹਾਡੇ ਵਾਲਾ ਸਵਾਲ ਪੁੱਛਿਆ ਤਾਂ ਹੁਣ ਕੋਈ ਨਹੀਂ ਕੁਸਕਦਾ । ਸੁੱਸਰੀ ਵਾਂਗੂੰ ਸੌਂ ਗਏ । ਇਹ ਤਾਂ ਇਹੀ ਸੋਚਕੇ ਬੈਠੇ ਹੋਏ ਸੀ ਕਿ ਸਿੱਖ ਕਮਲੇ ਆ, ਆ ਕੇ ਏਥੇ ਸਾਨੂੰ ਚਾਰ ਗਾਲ੍ਹਾਂ ਕੱਢਣਗੇ ਤੇ ਅਸੀਂ ਕਹਾਂਗੇ ਦੇਖਿਆ ਇਨ੍ਹਾਂ ਨੂੰ ਜਦੋਂ ਕੋਈ ਜਵਾਬ ਨਹੀਂ ਆਉਂਦਾ ਤਾਂ ਗਾਲ੍ਹਾਂ ਕੱਢਣ ਲੱਗ ਪੈਂਦੇ ਆ ਪਰ ਜਦੋਂ ਹੁਣ ਇਨ੍ਹਾਂ ਤੋਂ ਪੁੱਛਿਆ ਕਿ ਆਉ ਦੱਸੋ ਸਾਨੂੰ ਇਸਦਾ ਮਤਲਬ ਤਾਂ ਹੁਣ ਬੋਲਦੇ ਨਹੀਂ । ਆਹ ਜਿਹੜਾ ਵੱਡਾ ਰਾਇਟਰ ਬਣਿਆ ਫਿਰਦਾ ਇਕਬਾਲ ਪਾਠਕ ਇਹਨੂੰ ਹੋਰ ਕੁੱਝ ਨਹੀਂ ਲੱਭਦਾ ਬੱਸ ਕਿਤਾਬਾਂ ਤੇ ਅਖਬਾਰਾਂ ਦੀਆਂ ਹੀ ਗੱਲਾਂ ਲਿਖੀ ਜਾਂਦਾ ਬਈ ਤੈਨੂੰ ਸਿੱਧੇ - ਸਿੱਧੇ ਸਵਾਲ ਪੁੱਛੇ ਗਏ ਆ ਪਹਿਲਾਂ ਤੂੰ ਉਨ੍ਹਾਂ ਦੇ ਜਵਾਬ ਦੇ, ਫੇਰ ਆਪਣੇ ਸਵਾਲ ਰੱਖੀ ਪਰ ਮਜ਼ਬੂਰੀ ਬਸ ਹੈ ਤੇ ਆਖਿਰ ਉਹ ਵੀ...........

Dr. Sukhdeep

A nation may refer to a community of people who share a common language, culture, ethnicity, descent or history.} ਯਾਰ ਆਹ ਕੋਈ "ਯੂਨੀਵਰਸਲ ਟਰੁੱਥ" ਆ??? ਯਾਰ ਤੁਸੀ ਆਪਣੇ ਸ਼ਬਦ ਸਾਡੇ ਮੂੰਹ 'ਚ ਪਾਕੇ, ਸਾਥੋਂ "ਪੰਜਾਬੀ" ਵਿੱਚ ਕੀ "ਬੁਲਵਾਉਣਾ" ਚਾਹੁੰਦੇ ਹੋ ????....ਇਕਬਾਲ ਪਾਠਕ ਦੇ ਲੇਖ ਵਿੱਚੋਂ ਹੀ ਜਵਾਬ ਦੇ ਰਿਹਾ ਹਾਂ...."""" ਸਾਰੇ ਦੇਸ਼ਾਂ ਵਿੱਚ "ਪਵਿੱਤਰ ਕੁਰਾਨ" ਇੱਕੋ ਹੈ ਤੇ ਅੱਡੋ-ਅੱਡ ਦੇਸ਼ਾਂ ਵਿੱਚ ਵਸਣ ਵਾਲੇ ਲੋਕਾਂ ਦੀ ਕੌਮ ਵੱਖਰੀ-ਵੱਖਰੀ ਹੈ (ਧਰਮ ਇੱਕੋ ਹੋਣ ਦੇ ਬਾਵਜੂਦ) ਜਿਵੇਂ ਕੋਈ ਮੁਸਲਮਾਨ ਪਾਕਿਸਤਾਨੀ, ਕੋਈ ਮੁਸਲਮਾਨ ਬੰਗਲਾਦੇਸ਼ੀ, ਕੋਈ ਮੁਸਲਮਾਨ ਕਸ਼ਮੀਰੀ, ਕੋਈ ਅਫਗਾਨੀ ਮੁਸਲਮਾਨ ਤੇ ਕੋਈ ਅਰਬੀ ,ਹੋਰ ਵੀ ਬਥੇਰੀਆਂ ਉਦਾਹਰਨਾਂ ਹਨ : ਮਿਸਰੀ, ਲੀਬੀਆਈ ਵਗੈਰਾ-ਵਗੈਰਾ | ਇਸੇ ਤਰਾਂ ਭਾਰਤ ਵਿੱਚ ਲੋਕਾਂ ਦਾ ਧਰਮ ਹਿੰਦੂ ਹੈ ਪਰ ਕੌਮ ,ਬੰਗਾਲੀ ,ਉੜੀਆ ,ਰਾਜਸਥਾਨੀ ,ਪੰਜਾਬੀ ,ਪਹਾੜੀ ਜਾਂ ਕਸ਼ਮੀਰੀ ਆਦਿ ਹੈ । ਤੁਸੀਂ ਵੀ ( ਜਾਂ ਹੋਰ ਵਿਦਵਾਨ ਵੀ ) "ਪਾਕਿਸਤਾਨੀ ਸਿੱਖ" , "ਅਫਗਾਨੀ ਸਿੱਖ" , " ਕਸ਼ਮੀਰੀ ਸਿੱਖ" ਆਦਿ ਦੇ ਲਫਜ ਵਰਤਦੇ ਹਨ , ਸਤਿਨਾਮ ਸਿੰਘ ਜੀ ਜੋ ਮਰਜੀ ਸਮਝਣ ਪਰ ਮੈਂ ਮਾਰਕਸਵਾਦੀ ਨਜ਼ਰੀਏ ਤੋਂ ਸਭ ਨੁੰ ਅੱਡੋ-ਅੱਡ ਕੌਮਾਂ ਵਜੋਂ ਲੈਂਦਾ ਹਾਂ , ਚਾਹੇ ਧਰਮ ਸਾਂਝਾ ਹੀ ਕਿਉਂ ਨਾ ਹੋਵੇ । .......ਦੁਬਾਰਾ ਲੇਖ ਪੜ੍ਹਣ ਦੀ ਸਲਾਹ ਦੇ ਨਾਲ .......ਡਾ. ਸੁਖਦੀਪ

Dr. Sukhdeep

es nun vi upprle comment nal jod ke padio....ih v ise lekh vichon hai ਹੁਣ ਦੇਖਣ ਵਾਲੀ ਗੱਲ ਇਹ ਬਣਦੀ ਹੈ ਕਿ ਅੰਗਰੇਜ ਵੀ ਅਮ੍ਰਿਤ ਛਕ ਕੇ ਸਿਂਘ ਸਜ ਜਾਣਦੇ ਹਨ ਉਹਨਾਂ ਦਾ ਧਰਮ ਸਿੱਖ ਹੋ ਜਾਂਦਾ ਹੈ ਤਾਂ ਉਹਨਾਂ ਦੀ “ਕੌਮ” ਕਿਹੜੀ ਰਹਿੰਦੀ ਹੈ ? ਪੰਜਾਬੀ ਬੋਧੀ ਤੇ ਲ੍ਦਾਖੀ ਬੋਧੀ ਵਿੱਚ ਕੀ ਫਰਕ ਹੈ ? ਜਦਕਿ ਉਹਨਾਂ ਦਾ ਧਰਮ ਇੱਕ ਹੈ, ਧਰਾਤਲ ਅੱਡ, ਸਰੀਰਕ ਬਣਤਰ ਅੱਡ ਤਾਂ ਫਿਰ “ਕੌਮ” ਕੀ ਹੋਈ ? ਕੀ ਧਰਮ ਤੇ ਕੌਮ ਇੱਕੋ ਗੱਲ ਹੈ ???????? ਤੁਹਾਡੇ ਵਿਚਾਰਾਂ ਵਿੱਚ ਬਹੁਤ ਘਚੋਲਾ ਹੈ ਮੈਂ ਇਸਨੂੰ ਜਿਆਦਾ ਨਹੀਂ ਖਿਚਾਂਗਾ ਕਿਉਂਕਿ ਪਰਿਭਾਸ਼ਾ ਮੈਂ ਪਹਿਲਾਂ ਹੀ ਦੇ ਚੁੱਕਾ ਹਾਂ ਪਰ ਇਹ ਵਿਸ਼ਾ ਵਧੀਆ ਹੈ “ਕੌਮ” ਤੇ ਤੁਹਾਡੀ ਕਿਸੇ ਵਿਗਿਆਨਕ ਸੋਝੀ ਵਾਲੀ ਲਿਖਤ ਦਾ ਸਵਾਗਤ ਕਰਾਂਗਾ |

ਡਾ. ਸੁਖਦੀਪ

ਗੁਰਮੀਤ ਸਿੰਘ ਵਸ਼ਿੰਗਟਨ ਜੀ ...ਸਿਧਾਂਤਕ ਮਸਲੇ ਤੇ ਬਹਿਸ ਚੱਲ ਰਹੀ ਹੈ ਅਤੇ ਇਹ ਕੀ "ਬੇਹੂਦਗੀ" ਹੈ ਕਿ ਸਵਾਲ ਦਾ ਜਵਾਬ ਸਿਰਫ "ਹਾਂ ਜਾਂ ਨਾਂਹ " 'ਚ ਦੇਵੋ......ਕੀ ਗੱਲ ਇਕਬਾਲ ਕਿਸੇ "ਮਦਾਰੀ" ਦੇ ਸਨਮੁੱਖ ਬੈਠਾ "ਜਮੂਰਾ" ਹੈ ਜੋ ਸਿਰਫ "ਹਾਂ ਜਾਂ ਨਾਂਹ" ਵਿੱਚ ਜਵਾਬ ਦੇਵੇ ???????????? ਕੀ ,ਕਿਸੇ ਵੀ "ਹਾਂ ਜਾਂ ਨਾਂਹ" ਦੇ ਪਿੱਛੇ ਕੋਈ ਵੀ "ਵਿਸਥਾਰ" ਨਹੀਂ ਲੁਕਿਆ/ਹੁੰਦਾ ???????????

ਗੁਰਮੀਤ ਸਿੰਘ

ਡਾ: ਸੁਖਦੀਪ ਜੀ, {ਬੇਹੂਦਗੀ} ਸਮਝਦੇ ਹੋ ਤਾਂ {ਬੇਹੂਦਗੀ} ਸਮਝਕੇ ਹੀ ਇਕਬਾਲ ਪਾਠਕ ਜਵਾਬ ਦੇ ਦੇਵੇ । ਮੈਂ ਕਦੋਂ ਇਕਬਾਲ ਪਾਠਕ ਨੂੰ ਵਿਸਥਾਰ ਨਾਲ ਜਵਾਬ ਦੇਣ ਤੋਂ ਰੋਕਿਆ । ਮੈਂ ਤਾਂ ਆਪਣੇ 5 ਸਵਾਲਾਂ ਦੇ ਜਵਾਬ {ਹਾਂ} ਜਾਂ {ਨਾਂਹ} ਵਿੱਚ ਮੰਗੇ ਹਨ । ਉਸ ਤੋਂ ਬਾਅਦ ਉਹ ਆਪਣੇ ਵਿਸਥਾਰ ਲਈ ਜਿੰਨੀਆਂ ਮਰਜ਼ੀ ਕਿਤਾਬਾਂ ਦੀਆਂ ਕਾਤਰਾਂ ਲਿਖੀ ਜਾਵੇ ਕੌਣ ਰੋਕਦਾ ਉਹਨੂੰ ? - ਤੁਸੀਂ ? ਮੈਂ ਉਨ੍ਹਾਂ ਜਵਾਬਾਂ ਤੋਂ ਬਾਅਦ ਹੀ ਚਰਚਾ ਅੱਗੇ ਤੋਰਨੀ ਚਾਹੁੰਦਾ ਹਾਂ । ਦੂਸਰੀ ਗੱਲ ਸਵਾਲ ਮੇਰੇ ਇਕਬਾਲ ਪਾਠਕ ਨੂੰ ਹਨ ? ਤੁਹਾਨੂੰ ਵੀ ਸਵਾਲ ਕਰ ਦਿੰਦਾ ਹਾਂ ਜਵਾਬ ਚਾਹੋ ਤੇ ਵਿਸਥਾਰ ਸਹਿਤ ਦੇ ਦੇਣਾ । ਸਿੱਖ ਕੌਮ ਨੂੰ ਤੇ ਤੁਸੀਂ ਕੌਮ ਨਹੀਂ ਮੰਨਦੇ । ਹਿੰਦੂ ਅਤੇ ਮੁਸਲਮਾਨ ਆਦਿ ਬਾਰੇ ਕੀ ਕਹਿਣਾ ਚਾਹੁੰਦੇ ਹੋ ? ਇਹ ਵੀ ਕੌਮਾਂ ਹਨ ਕਿ ਨਹੀਂ ? - ਗੁਰਮੀਤ ਸਿੰਘ ਵਾਸ਼ਿੰਗਟਨ

ਤਜਿੰਦਰ ਸਿੰਘ

ਬਈ ਸਤਬੀਰ ਸਿੰਘਾਂ ਮੰਨ ਗਿਆ ਮੈਂ ਤੈਨੂੰ । ਬੜੀ ਡੂੰਘਾਈ ਨਾਲ ਪੜ੍ਹਿਆ ਤੂੰ ਇਨ੍ਹਾਂ ਕਾਮਰੇਡਾਂ ਨੂੰ । ਵਾਕਿਆ ਹੀ ਉਹੀ ਗੱਲ ਕੀਤੀ ਇਨ੍ਹਾਂ ਨੇ । ਡਾ: ਸੁਖਦੀਪ ਪਤਾ ਨਹੀਂ ਕਿੱਥੋਂ ਆਹ ਡਾਕਟਰ ਦੀ ਡਿਗਰੀ ਆਪਣੇ ਨਾਮ ਮੂਹਰੇ ਲਾਈ ਫਿਰਦਾ । ਇਹਨੂੰ ਇਹ ਵੀ ਨਹੀਂ ਪਤਾ ਕਿ ਵੱਖ - ਵੱਖ ਦੇਸ਼ਾਂ ਜਾਂ ਮੁਲਕਾਂ ਵਿੱਚ ਵੱਖ - ਵੱਖ ਕੌਮਾਂ ਦੇ ਲੋਕ ਰਹਿ ਸਕਦੇ ਹਨ ਪਰ ਕੌਮ ਉਨ੍ਹਾਂ ਦੀ ਉਹੀ ਰਹਿੰਦੀ ਹੈ ਜਿਹੜੀ ਕੌਮ ਨਾਲ ਉਹ ਆਪਣੇ ਆਪ ਨੂੰ ਸਬੰਧਤ ਰੱਖਦੇ ਹਨ । ਪਾਕਿਸਤਾਨ ਵਿੱਚ ਰਹਿਣ ਵਾਲਾ ਹਿੰਦੂ "ਪਾਕਿਸਤਾਨੀ ਹਿੰਦੂ" ਕਹਿਣ ਨਾਲ ਉਹਦੀ ਕੌਮ ਪਾਕਿਸਤਾਨੀ ਨਹੀਂ ਬਲਕਿ ਹਿੰਦੂ ਹੀ ਰਹਿਣੀ ਹੈ ਕਿਉਂਕਿ ਪਾਕਿਸਤਾਨ ਕੋਈ ਕੌਮ ਨਹੀਂ ਬਲਕਿ ਇੱਕ ਮੁਲਕ ਹੈ, ਇੱਕ ਦੇਸ਼ ਹੈ, ਇੱਕ ਕੰਟਰੀ ਹੈ । "ਪਾਕਿਸਤਾਨੀ ਹਿੰਦੂ" ਅਰਥਾਤ ਪਹਿਲਾ ਹਰਫ ਉਹਦੀ ਰਿਹਾਇਸ਼ੀ ਮੁਲਕ ਦੀ ਤਸਦੀਕ ਕਰਦਾ ਹੈ ਤੇ ਦੂਸਰਾ ਉਹਦੇ ਧਰਮ ਤੇ ਕੌਮ ਦੀ । ਡਾ: ਸਾਹਿਬ ਤੁਹਾਡੇ ਕੋਲ ਇਸਤੋਂ ਕੋਈ ਵਧੀਆ ਸੁਝਾਅ ਹੈ ਤਾਂ ਜ਼ਰੂਰ ਦੇਣਾ । ਹੋ ਸਕਦਾ ਮੈਂ ਕੌਮ ਦੀ ਪਰਿਭਾਸ਼ਾ ਵੀ ਨਾ ਸਮਝਦਾ ਹੋਵਾਂ । ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਕੌਮ ਦੀ ਪਰਿਭਾਸ਼ਾ ਸਰਲ ਤੇ ਘੱਟ ਵਿਸਥਾਰ ਵਿੱਚ ਸਮਝਾਉਣਾ ! ਤਾਂ ਜੋ ਤੁਹਾਡਾ ***ਯੂਨੀਵਰਸਲ ਟਰੁੱਥ*** ਸਾਰੀਆਂ ਦੁਨੀਆਂ ਵਿੱਚ ਫੈਲਾਇਆ ਜਾ ਸਕੇ । ਡਾ: ਸਾਹਿਬ ਘਾਟੇ - ਵਾਧੇ ਦੀ ਮਾਅਫੀ । - ਤਜਿੰਦਰ ਸਿੰਘ ਖਾਲਸਾ

Punjabi Chowk

Sometime, ago Dr. Sukhdeep asked following questions. No one tried to answer even one question. Why we expect Iqbal to answer our questions. ਸਾਰੇ ਸੱਜਣਾ ਲਈ ਸਵਾਲ ਹਨ ...ਉਹਨਾਂ ਲਈ ਵੀ ਜੋ ਖਾਲਿਸਤਾਨ ਵਿਰੋਧੀ ਹਨ ਅਤੇ ਉਹਨਾਂ ਲਈ ਜੋ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ ਚਾਹੇ ਬੇਗਾਨੇ ਮੁਲਕਾਂ ਵਿੱਚੋਂ ਹੀ ਸਹੀ ੧) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚੋਂ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ ? ੨.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਪੰਜਾਬ/ਖਾਲਿਸਤਾਨ ਦੇ ਸਾਰੇ ਕੁਰਦਤੀ ਵਸੀਲੇ ਪਾਣੀ/ਜੰਗਲ/ਜ਼ਮੀਨ ਦੀ ਮੁੜ ਵੰਡ ਹੋਵੇਗੀ ਅਤੇ ਇਹ ਸਾਰੇ ਧਰਮਾਂ ,ਸਾਰੀਆਂ ਜਾਤਾਂ ,ਸਾਰੇ ਲੋਕਾਂ ਜੋ ਕਿ ਖਾਲਿਸਤਾਨ ਦੇ ਵਸਨੀਕ ਹੋਣ, ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੩.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਜਿੰਨਾ ਲੋਕਾਂ ਨੇ ਕੁਦਰਤੀ ਵਸੀਲਿਆਂ ਤੋਂ ਆਪਣੇ ਆਪ ਨੂੰ ਧਨ-ਕੁਬੇਰ ਬਣਾ ਲਿਆ ( ਚਾਹੇ ਲੋਕਾਂ ਤੋਂ ਕੰਮ ਲੈ ਕੇ ,ਚਾਹੇ ਜ਼ਮੀਨਾਂ ਠੇਕੇ ਤੇ ਦੇ ਕੇ ) ਉਹਨਾਂ ਦੀ ਸਾਰੀ ਚੱਲ-ਅਚੱਲ ਜਾਇਦਾਦ ਸਾਰੇ ਲੋਕਾਂ ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੪.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚੋਂ ਗੋਤਰੀ ਸਬੰਧ ( ਗੋਤਾਂ ਦੀ ਧੌਂਸ ) ਸਿੱਖ ਰਹਿਤ ਮਰਿਆਦਾ ਅਨੁਸਾਰ ਖਤਮ ਕਰ ਦਿੱਤੀ ਜਾਵੇਗੀ ਅਤੇ ਸਮੁੱਚੇ ਵਸਨੀਕਾਂ ਦਾ ਗੋਤ ( ਜੋ ਸਿੱਖ ਧਰਮ ਨੂੰ ਮੰਨਦੇ ਹੋਣਗੇ ) ਬਸ ਇੱਕੋ ""ਖਾਲਸਾ"" ਹੋਵੇਗਾ ? ੫.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚ ""ਜਾਤਾਂ"" ਦੀ ਕੋਈ ਹੋਂਦ ਨਹੀਂ ਹੋਵੇਗੀ ਅਤੇ ਇੰਟਰ ਕਾਸਟ ਵਿਆਹ ਹੋਣਗੇ । ਜੇ ਕੋਈ ਜਾਤ-ਪਾਤ ਵਿੱਚ ਵਿਸ਼ਵਾਸ਼ ਰੱਖੇਗਾ ਅਤੇ ਵਿਆਹਾਂ ਦੀ ਵਿਰੋਧਤਾ ਕਰੇਗਾ, ਉਸ ਲਈ ਖਾਸ ਸਜਾ ਦਾ ਵਿਧਾਨ ਹੋਵੇਗਾ ? ੬.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚ ਹੋਰ ਸਾਰੇ ਧਰਮਾਂ ਨੂੰ ਰਹਿਣ ਦੀ ਅਜਾਦੀ ਹੋਵੇਗੀ ਅਤੇ ਕਿਸੇ ਵੀ ਧਰਮ ਵਿੱਚ ਕੋਈ ਦਖਲ-ਅੰਦਾਜੀ ਨਹੀਂ ਹੋਵੇਗੀ ਅਰਥਾਤ ਮੁਸਲਮਾਨਾਂ ਨੂੰ ਗਊ ਖਾਣ ਤੰਬਾਕੂ ਪੀਣ,ਹਿੰਦੂ/ਮੁਸਲਮਾਨਾਂ ਨੂੰ ਵਾਲ ਕਟਾਉਣ/ਤੰਬਾਕੂ ਵਰਤਣ ਦੀ ਮਨਾਹੀ ਨਹੀਂ ਹੋਵੇਗੀ ?

ਇਕਬਾਲ

@ਗੁਰਮੀਤ ਸਿਂਘ ਜੀ .... ਆਪਣੇ ਵੱਲੋਂ ਮੈਂ ਤੁਹਾਡੇ ਸਵਾਲਾਂ ਦਾ ਤਾਂ ਨਹੀਂ ਤੁਹਾਡੇ ਵੱਲੋਂ ਕੀਤੇ ਕੁਮੈਂਟ ਦਾ ਬਹੁਤ ਹੀ ਇਮਾਨਦਾਰੀ ਨਾਲ ਜਵਾਬ ਲਿਖ ਦਿੱਤਾ ਸੀ ਪਰ ਹੋ ਸਕਦਾ ਇਸ ਸਕਿਉਰਟੀ ਕੋਡ (ਸੁਰੱਖਿਆ ਜਿੰਦਾ) ਜੋ ਹੇਠਾਂ ਹੈ ਵਿੱਚ ਮੇਰੇ ਤੋਂ ਕੋਈ ਗਲਤ ਅੱਖਰ ਪੈ ਗਿਆ ਹੋਵੇ ਜਿਸ ਕਾਰਨ ਉਹ ਦਰਜ਼ ਨਹੀਂ ਹੋ ਸਕਿਆ | ਦੋਵਾਰਾ ਲਿਖ ਰਿਹਾ ਹਾਂ ਆਪ ਜੀ ਦੇ ਸਵਾਲਾਂ ਦੇ ਜਵਾਬ ਮੇਰੇ ਵੱਲੋਂ ਹਾਂ ਜਾਂ ਨਾਂਹ ਵਿੱਚ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹ ਸਰਾਸਰ ਬੇਈਮਾਨੀ ਹੈ ਕਿ ਸਵਾਲ ਲਈ ਅਨੇਕ ਸ਼ਬਦ ਵਰਤੇ ਜਾਣ ਤੇ ਜਵਾਬ ਲਈ ਇੱਕ ਸ਼ਬਦ ਦੀ ਵਰਤੋਂ ਦੀ ਸ਼ਰਤ ਰੱਖੀ ਜਾਵੇ ...ਚਲੋ ਇੱਕ ਸ਼ਬਦ ਵਿੱਚ ਸਵਾਲ ਕਰੋ ਮੈਂ ਇੱਕ ਸ਼ਬਦ ਵਿੱਚ ਉੱਤਰ ਦੇਵਾਂਗਾ (ਜਿਵੇਂ ਤੁਸੀਂ ਲਿਖੋ 'ਖਾਲਿਸਤਾਨ' ਮੇਰਾ ਉੱਤਰ ਹੋਵੇਗਾ 'ਬਕਵਾਸ' ), ਇਸੇ ਤਰਕ ਨੂੰ ਹੋਰ ਅੱਗੇ ਤੱਕ ਖਿੱਚਿਆ ਜਾ ਸਕਦਾ ਹੈ ਸਵਾਲ ਇੱਕ ਅੱਖਰ ਵਿੱਚ ਲਿਖੋ ਇੱਕ ਅੱਖਰ ਵਿੱਚ ਜਵਾਬ ਦੇਵਾਂਗਾ ਵਾਅਦਾ ਹੈ ... ਅਨੇਕ ਸ਼ਬਦਾਂ ਵਿੱਚ ਲਿਖੇ ਸਵਾਲ ਦਾ ਜਵਾਬ ਵੀ ਅਨੇਕ ਲਫਜ਼ਾਂ ਵਿੱਚ ਹੀ ਹੀ ਸਕਦਾ ਹੈ ਆਪ ਜੀ ਦੇ ਸਾਰੇ ਸਵਾਲ ਤਕਰੀਬਨ ਤਕਰੀਬਨ ਉਪਰੋਕਤ ਹੋ ਰਹੀ ਚਰਚਾ ਵਿੱਚ ਦਿੱਤੇ ਜਾ ਚੁੱਕੇ ਵਿਚਾਰਾਂ ਨਾਲ ਹੀ ਸੰਬੰਧਿਤ ਹਨ ਪੜ੍ਹਨ ਦੀ ਖੇਚਲ ਕਰ ਲਵੋ ਉੱਤਰ ਮਿਲ ਜਾਣਗੇ, ਮੈਨੂੰ ਲਗਦਾ ਹੈ ਤੁਸੀਂ ਇੱਕ ਸ਼ਬਦ ਪੜ੍ਹਨ ਦੀ ਆਦਤ ਪੱਲੇ ਬੰਨ੍ਹੀ ਹੋਈ ਹੈ ਜੋ ਹੈ "ਖਾਲਿਸਤਾਨ" ਹੋਰ ਕੁਝ ਨਾ ਪੜ੍ਹਨ ਦੀ ਸਹੁੰ ਖਾਣਾ ਬੁਰੀ ਗੱਲ ਨਹੀਂ ਪਰ ਦੂਸਰੇ ਨੂੰ ਇਸ ਲਈ ਮਜ਼ਬੂਰ ਕਰਨਾ ਧੱਕਾ ਹੈ |

ਇਕਬਾਲ

@ਗੁਰਮੀਤ ਸਿਂਘ ਜੀ .... ਆਪਣੇ ਵੱਲੋਂ ਮੈਂ ਤੁਹਾਡੇ ਸਵਾਲਾਂ ਦਾ ਤਾਂ ਨਹੀਂ ਤੁਹਾਡੇ ਵੱਲੋਂ ਕੀਤੇ ਕੁਮੈਂਟ ਦਾ ਬਹੁਤ ਹੀ ਇਮਾਨਦਾਰੀ ਨਾਲ ਜਵਾਬ ਲਿਖ ਦਿੱਤਾ ਸੀ ਪਰ ਹੋ ਸਕਦਾ ਇਸ ਸਕਿਉਰਟੀ ਕੋਡ (ਸੁਰੱਖਿਆ ਜਿੰਦਾ) ਜੋ ਹੇਠਾਂ ਹੈ ਵਿੱਚ ਮੇਰੇ ਤੋਂ ਕੋਈ ਗਲਤ ਅੱਖਰ ਪੈ ਗਿਆ ਹੋਵੇ ਜਿਸ ਕਾਰਨ ਉਹ ਦਰਜ਼ ਨਹੀਂ ਹੋ ਸਕਿਆ | ਦੋਵਾਰਾ ਲਿਖ ਰਿਹਾ ਹਾਂ ਆਪ ਜੀ ਦੇ ਸਵਾਲਾਂ ਦੇ ਜਵਾਬ ਮੇਰੇ ਵੱਲੋਂ ਹਾਂ ਜਾਂ ਨਾਂਹ ਵਿੱਚ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹ ਸਰਾਸਰ ਬੇਈਮਾਨੀ ਹੈ ਕਿ ਸਵਾਲ ਲਈ ਅਨੇਕ ਸ਼ਬਦ ਵਰਤੇ ਜਾਣ ਤੇ ਜਵਾਬ ਲਈ ਇੱਕ ਸ਼ਬਦ ਦੀ ਵਰਤੋਂ ਦੀ ਸ਼ਰਤ ਰੱਖੀ ਜਾਵੇ ...ਚਲੋ ਇੱਕ ਸ਼ਬਦ ਵਿੱਚ ਸਵਾਲ ਕਰੋ ਮੈਂ ਇੱਕ ਸ਼ਬਦ ਵਿੱਚ ਉੱਤਰ ਦੇਵਾਂਗਾ (ਜਿਵੇਂ ਤੁਸੀਂ ਲਿਖੋ 'ਖਾਲਿਸਤਾਨ' ਮੇਰਾ ਉੱਤਰ ਹੋਵੇਗਾ 'ਬਕਵਾਸ' ), ਇਸੇ ਤਰਕ ਨੂੰ ਹੋਰ ਅੱਗੇ ਤੱਕ ਖਿੱਚਿਆ ਜਾ ਸਕਦਾ ਹੈ ਸਵਾਲ ਇੱਕ ਅੱਖਰ ਵਿੱਚ ਲਿਖੋ ਇੱਕ ਅੱਖਰ ਵਿੱਚ ਜਵਾਬ ਦੇਵਾਂਗਾ ਵਾਅਦਾ ਹੈ ... ਅਨੇਕ ਸ਼ਬਦਾਂ ਵਿੱਚ ਲਿਖੇ ਸਵਾਲ ਦਾ ਜਵਾਬ ਵੀ ਅਨੇਕ ਲਫਜ਼ਾਂ ਵਿੱਚ ਹੀ ਹੀ ਸਕਦਾ ਹੈ ਆਪ ਜੀ ਦੇ ਸਾਰੇ ਸਵਾਲ ਤਕਰੀਬਨ ਤਕਰੀਬਨ ਉਪਰੋਕਤ ਹੋ ਰਹੀ ਚਰਚਾ ਵਿੱਚ ਦਿੱਤੇ ਜਾ ਚੁੱਕੇ ਵਿਚਾਰਾਂ ਨਾਲ ਹੀ ਸੰਬੰਧਿਤ ਹਨ ਪੜ੍ਹਨ ਦੀ ਖੇਚਲ ਕਰ ਲਵੋ ਉੱਤਰ ਮਿਲ ਜਾਣਗੇ, ਮੈਨੂੰ ਲਗਦਾ ਹੈ ਤੁਸੀਂ ਇੱਕ ਸ਼ਬਦ ਪੜ੍ਹਨ ਦੀ ਆਦਤ ਪੱਲੇ ਬੰਨ੍ਹੀ ਹੋਈ ਹੈ ਜੋ ਹੈ "ਖਾਲਿਸਤਾਨ" ਹੋਰ ਕੁਝ ਨਾ ਪੜ੍ਹਨ ਦੀ ਸਹੁੰ ਖਾਣਾ ਬੁਰੀ ਗੱਲ ਨਹੀਂ ਪਰ ਦੂਸਰੇ ਨੂੰ ਇਸ ਲਈ ਮਜ਼ਬੂਰ ਕਰਨਾ ਧੱਕਾ ਹੈ |

ਇਕਬਾਲ

@ਗੁਰਮੀਤ ਸਿਂਘ ਜੀ , ਮੇਰਾ ਉਪਰੋਕਤ ਕਮੈਂਟ ਪੜ੍ਹਨ ਬਾਅਦ ਆਪ ਜੀ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਵਿਚਾਰ ਚਰਚਾ ਵਿੱਚ ਸ਼ਰਾਰਤ ਕਰਨ ਵਾਲੇ ਦਾ ਕੀ ਹਸ਼ਰ ਕਰ ਦਿੰਦੇ ਹਨ ਜਵਾਵ ਦੇਣ ਵਾਲੇ ...ਸੋ ਜਦ ਵੀ ਸ਼ਰਾਰਤ ਕਰਨੀ ਹੋਵੇ ਆਪਣੇ ਕਮਰੇ ਦੇ ਬੂਹੇ ਖਿੜਕੀਆਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ ਜਨਤਕ ਥਾਵਾਂ ਸ਼ਰਾਰਤ ਕਰਨ ਲਈ ਚੰਗੀਆਂ ਨਹੀਂ ਹੁੰਦੀਆਂ ਮੈਂ ਬਹੁਤ ਸ਼ਰਾਰਤੀਆਂ ਦੀ ਗਿੱਦੜ ਕੁੱਟ ਹੁੰਦੀ ਦੇਖੀ ਹੈ ਮੇਲਿਆਂ ਵਿੱਚ |

Satnam Singh Babbar

ਇਕਬਾਲ ਪਾਠਕ ਜੀ, ਗੱਲ ਤਾਂ ਏਥੇ ਮੁੱਕ ਜਾਂਦੀ ਹੈ {"ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥"} ਫਾਇਦਾ ਕੋਈ ਨਹੀਂ । ਮੈਂ ਆਪਣੀ ਹੱਤਕ ਸਮਝਦਾ ਹਾਂ ਕਿ ਇਹੋ ਜਿਹੇ ਲੇਖਕ, ਵਿਦਵਾਨ ਜਾਂ ਫਿਲਾਸਫਰ ਨਾਲ ਮੇਰਾ ਵਾਹ ਪਿਆ ਤੇ ਪਾਠਕ ਵੀਰ ਸਭ ਸਮਝਦੇ ਹਨ ਪਰ ਮੈਨੂੰ ਇਸ ਲਿਖਤ ਦਾ ਜਵਾਬ ਜ਼ਰੂਰ ਦੇਣਾ ਪੈਣਾ ਹੈ ਕਿਉਂਕਿ ਤੁਸੀਂ ਖਾਹ ਮਖਾਹ ਦੀ ਵਕਾਲਤ ਵਿੱਚ ਆਏ ਸੀ ਤੇ ਵਿਚਾਰ ਦੇ ਇੱਕ ਸਲੀਕੇ, ਇੱਕ ਹੱਦ, ਇੱਕ ਮਰਿਯਾਦਾ ਤੋਂ ਏਨੇ ਬਾਹਰ ਚਲੇ ਗਏ ਹੋ ਜਿੱਥੇ ਕੋਈ ਪਾਠਕ ਜਾਂ ਸੂਝਵਾਨ ਵੀਰ ਇਹ ਜ਼ਰੂਰ ਸੋਚੇਗਾ ਕਿ ਸਤਨਾਮ ਸਿੰਘ ਬੱਬਰ ਜਰਮਨੀ ਕਿਸੇ ਨਾਮ ਜਾਂ ਭੱਲ ਨੂੰ ਪਿਆ ਹੋਇਆ ਹੈ ਪਰ ਐਸਾ ਨਹੀਂ ਹੈ । ਮੈਂ ਇਨ੍ਹਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਮਸਰੂਫ ਹਾਂ, ਮੇਰੀਆਂ ਏਥੇ ਹੋਰ ਵੀ ਬਹੁਤ ਜੁੰਮੇਵਾਰੀਆਂ ਹਨ । ਅਗਲੇ ਹਫਤੇ ਮੈਂ ਤੁਹਾਡੀ ਉਪ੍ਰੋਕਤ ਲਿਖਤ ਦਾ ਜਵਾਬ ਜ਼ਰੂਰ ਦਿਆਂਗਾ । ਮੈਂ ਆਪਣੇ ਪਾਠਕਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਬੜੀ ਹੀ ਸੂਝਤਾਈ ਅਤੇ ਠਰੰਮ੍ਹੇ ਨਾਲ ਆਪਣੇ ਵਿਚਾਰ ਦੇ ਕੇ ਕਿਸੇ ਨੂੰ ਨਿਰਉਤਰ ਕਰਨ ਦਾ ਹੀਲਾ ਕੀਤਾ ਹੈ । ਇਹਨੂੰ ਹੀ ਵਿਦਵਾਨੀ ਜਾਂ ਸਿਆਣਪ ਕਿਹਾ ਜਾਂਦਾ ਹੈ । ਇਕਬਾਲ ਜੀ, ਜਿਹੜੀ ਤੁਸੀਂ ਆਪਣੀ ਲਿਖਤ ਵਿੱਚ ਅਪਮਾਨਤ ਭਰੀਆਂ ਦਲੀਲਾਂ ਸਿੱਖ ਧਰਮ ਬਾਰੇ ਦਿੱਤੀਆਂ ਅਤੇ ਅਖੀਰ ਤੇ ਇੱਕ ਗੱਲ ਕੀਤੀ ਹੈ ਕਿ ਇਸਨੇ ਮਜ਼ਦੂਰ ਜਮਾਤ ਨੂੰ ਗਾਲ੍ਹ ਕੱਢੀ ਹੈ । ਇਹ ਮੇਰੇ ਆਪਣੇ ਨੇ, ਇਨ੍ਹਾਂ ਦੇ ਹੱਕਾਂ ਲਈ ਹੀ, ਇਨ੍ਹਾਂ ਨੂੰ ਬਰਾਬਰਤਾ ਦਾ ਅਧਿਕਾਰ ਏਦਾਂ ਦਾ ਮਿਲੇ ਜਿਵੇਂ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਬਾਬਾ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਭਗਤ ਸੈਣ ਜੀ ਵਾਂਗ ਇੱਕ ਸਮਾਨ ਬੈਠਿਆਂ ਵੇਖ ਏਨਾਂ ਤੋਂ ਜੀਵਨ ਜਾਂਚ ਲੈ ਸਕੀਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਹਾਣੀ ਹੋ ਸਕੀਏ {"ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥"} ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ "{ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ ॥੨॥"} ਮੇਰੀ ਲਿਖਤ ਨੂੰ ਖਾਸਕਰ ਤੇਰੇ ਲਈ ਇੱਕ ਵਾਰ ਨਹੀਂ ਕਈ ਵਾਰ ਪੜਣ੍ਹਾ ਪੈਣਾ ਜਾਂ ਕਿਸੇ ਤੋਂ ਪੜ੍ਹਾਉਣ ਦੀ ਲੋੜ ਹੈ । ਇੰਨਕਲਾਬੀ ਲਹਿਰਾਂ ਚ ਏਡੀ ਭੱਦੀ ਸ਼ਬਦਾਵਲੀ ਨਾਲ ਪੇਸ਼ ਆਉਣਾ ਕਿਤੇ ਇਹ ਨਾ ਹੋਵੇ ਕਿ ਤੇਰੇ ਆਪਣੇ ਹੀ ਕਹੇ ਹੋਏ ਜਾਂ ਲਿਖੇ ਹੋਏ ਕਾਮੈਂਟ ({.....ਜਨਤਕ ਥਾਵਾਂ ਸ਼ਰਾਰਤ ਕਰਨ ਲਈ ਚੰਗੀਆਂ ਨਹੀਂ ਹੁੰਦੀਆਂ ਮੈਂ ਬਹੁਤ ਸ਼ਰਾਰਤੀਆਂ ਦੀ ਗਿੱਦੜ ਕੁੱਟ ਹੁੰਦੀ ਦੇਖੀ ਹੈ ਮੇਲਿਆਂ ਵਿੱਚ}) ਮੁਤਾਬਿਕ ਖੁੱਦ ਹੀ ਨਿਰਣਾ ਨਾ ਕਰਨਾ ਪੈ ਜਾਏ, ਇਹ ਸਾਨ੍ਹਾਂ ਦਾ ਭੈੜ ਆ ਤੇ ਕੌਮੀ ਸੰਘਰਸ਼ ਆ । ਗੱਲ ਓਨੀ ਕਰੋ, ਜੋ ਕਿਸੇ ਪੜ੍ਹਣ ਵਾਲੇ ਨੂੰ ਵੀ ਚੰਗੀ ਲੱਗੇ । ਬਹੁਤ ਸਾਰੀਆਂ ਘਟਾਨਾਵਾਂ ਪਿਛਲੇ ਸਮਿਆਂ ਚ ਜੋ ਏਨਾਂ ਬੇਹੂਦਗੀਆਂ ਕਰਕੇ ਹੀ ਵਾਪਰੀਆਂ ਸਨ । ਕਾਸ਼...... ਸਿਆਣੇ ਬਣੀਏ । - ਸਤਨਾਮ ਸਿੰਘ ਬੱਬਰ ਜਰਮਨੀ

Gurmeet Singh

ਪਾਠਕ ਹੁਣ ਬੰਦੇ ਦਾ ਪੁੱਤ ਬਣਕੇ ਵੈਸੇ ਤਾਂ ਤੂੰ ਆਪਣੀ ਨਸਲ ਪਹਿਲਾਂ ਦੱਸੀ ਹੋਈ ਹੈ ਕਿ {"ਬਾਂਦਰ ਦੀ ਇੱਕ ਵਰਾਇਟੀ ਚਿਪਾਜੀ ਜਾਂ ਗੁਰੀਲੇ"} ਦੀ ਨਸਲ ਚੋਂ ਤੂੰ ਹੈ । ਇਹ ਵੀ ਦੱਸਣਾ ਕਿ {"ਚਿਪਾਜੀ ਜਾਂ ਗੁਰੀਲਾ"} ਘਰ ਆਏ ਸਨ ਜਾਂ ਕਿ ............. ਬਕਵਾਸ ਕਰੇਗਾ ਤਾਂ ਬਕਵਾਸ ਹੀ ਸੁਣੇਗਾ । ਸਾਨੰ ਗਾਲ੍ਹੀ ਗਲੋਚ ਤੱਕ ਆਪ ਪਹੁੰਚਾ ਦਿੰਦੇ ਹੋ ਤੇ ਫਿਰ ਸਾਨੂੰ ਕਹਿੰਦੇ ਹੋ ਕਿ {"ਖਾਲਿਸਤਾਨੀ"} ਸਾਨੂੰ ਗਾਲ੍ਹਾਂ ਕੱਢਦੇ ਹਨ । ਮੈਂ ਚੰਗੇ ਸਲੀਕੇ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਤੁਸੀਂ ਆਪਣੀ ਅਸਲੀ ਉਕਾਤ ਵਿਖਾਉਣੀ ਨਹੀਂ ਛੱਡਦੇ ਤਾਂ ਹੁਣ ਅਸੀਂ ਕੀ ਕਰੀਏ ? ਜਿਹੜਾ ਤੁਸੀਂ ਇਹ ਲਿਖਿਆ ਹੈ ਕਿ "{...ਚਲੋ ਇੱਕ ਸ਼ਬਦ ਵਿੱਚ ਸਵਾਲ ਕਰੋ ਮੈਂ ਇੱਕ ਸ਼ਬਦ ਵਿੱਚ ਉੱਤਰ ਦੇਵਾਂਗਾ (ਜਿਵੇਂ ਤੁਸੀਂ ਲਿਖੋ "ਖਾਲਿਸਤਾਨ" ਮੇਰਾ ਉੱਤਰ ਹੋਵੇਗਾ "ਬਕਵਾਸ")} ਤੁਹਾਡੇ ਇਸ ਜਵਾਬ ਤੋਂ ਤੁਹਾਡੀ ਮਾਨਸਿਕਤਾ ਦਾ ਪਤਾ ਚੱਲ ਗਿਆ ਹੈ । ਹੁਣ ਇਸੇ ਤਰ੍ਹਾਂ ਇੱਕ ਉਤਰ ਵਿੱਚ ਇਹ ਵੀ ਸਵਾਲ ਸਪੱਸ਼ਟ ਕਰ ਦੇਵੋ ਤਾਂ ਕਿ ਤੁਹਾਡੀ ਸੋਚ ਦਾ ਜਾਂ ਤੁਹਾਡੇ ਨਾਲ ਗੱਲ ਕਰਨ ਦਾ ਸਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਵਾਕਿਆ ਹੀ ਉਨ੍ਹੇ ਕੁ ਦੇ ਹੀ ਲਾਇਕ ਹੋ ਜਿੰਨੇ ਕੁ ਵਿੱਚ ਤੁਸੀਂ ਹੋ । ਜਵਾਬ ਹੁਣ ਇੱਕ ਅੱਖਰੀ ਹੀ ਦੇਣਾ । ਸਵਾਲ ਹੈ ਸਿੱਖ ਧਰਮ ? ਸਿੱਖ ਕੌਮ ? ਬਾਬਾ ਬੰਦਾ ਸਿੰਘ ਬਹਾਦਰ ? ਮਹਾਰਾਜਾ ਰਣਜੀਤ ਸਿੰਘ ? ਖਾਲਸਾ ਰਾਜ ? ਖਾਲਿਸਤਾਨ ? ਸਿੱਖਾਂ ਦੀਆਂ ਮੰਗਾਂ ? ਸਿੱਖਾਂ ਨਾਲ ਵਧੀਕੀਆਂ ? 1984 ਦੇ ਕਾਤਲਾਂ ਨੂੰ ਸਜਾਵਾਂ ? ਤੁਹਾਨੂੰ ਤੁਹਾਡਾ ਵਾਅਦਾ ਫਿਰ ਯਾਦ ਕਰਾ ਦੇਵਾਂ ਕਿ {"...ਸਵਾਲ ਇੱਕ ਅੱਖਰ ਵਿੱਚ ਲਿਖੋ ਇੱਕ ਅੱਖਰ ਵਿੱਚ ਜਵਾਬ ਦੇਵਾਂਗਾ ਵਾਅਦਾ ਹੈ ..."} ਤੁਹਾਡੇ ਜਵਾਬ ਹੀ ਹੁਣ ਤੁਹਾਡੀ ਸੋਚ ਨੂੰ ਉਜਾਗਰ ਕਰਨਗੇ । ਜਵਾਬ ਹੁਣ ਇੱਕ ਅੱਖਰੀ ਹੀ ਦੇਣਾ, ਬਹਾਨੇ ਬਣਾਉਣ ਵਾਲੇ ਪਾਸੇ ਨਾ ਹੁਣ ਲੱਗ ਜਾਣਾ । ਤੁਹਾਡੇ ਦੂਜੇ ਸਵਾਲ ਦਾ ਜਵਾਬ ਬਾਅਦ ਵਿੱਚ ਦੇਵਾਂਗਾ । ਗੁਰਮੀਤ ਸਿੰਘ ਵਾਸ਼ਿੰਗਟਨ

ਪੰਜਾਬੀ ਚੌਕ

ਸਿੱਖ ਧਰਮ : ਮਹਾਨ ਸਿੱਖ ਕੌਮ:ਬਹਾਦਰ ਬਾਬਾ ਬੰਦਾ ਸਿੰਘ ਬਹਾਦਰ: ਬਹਾਦਰ ਜਰਨੈਲ ਮਹਾਰਾਜਾ ਰਣਜੀਤ ਸਿੰਘ: ਮਹਾਨ ਸਾਸ਼ਕ ਖਾਲਸਾ ਰਾਜ: ਸਿਰਫ਼ ਮਹਾਰਾਜਾ ਰਣਜੀਤ ਸਿੰਘ ਵਰਗਾ ਦੇ ਸਕਦਾ ਖਾਲਿਸਤਾਨ: ਉੱਪਰਲਾ ਕਮੇਂਟ ਦੇਖੋ ਸਿੱਖਾ ਦੀਆਂ ਮੰਗਾਂ: ਸਾਡੇ ਨਲਾਇਕ ਲੀਡਰਾਂ ਦੀ ਕਮਜੋਰੀ ਸਿੱਖਾਂ ਨਾਲ ਵਧੀਕੀਆਂ: ਸਾਡੇ ਨਲਾਇਕ ਲੀਡਰਾਂ ਦੀ ਕਮਜੋਰੀ ੧੯੮੪ ਦੇ ਦੰਗਿਆਂ ਦੀਆਂ ਸਜਾਵਾਂ: ਮਿਲਣੀ ਚਾਹੀਦੀ ਹੈ ਸਾਰਿਆਂ ਤੋ ਕੌੜਾ ਸੱਚ: ਅਸੀਂ ਕੇਂਦਰ ਸਰਕਾਰ ਨੂੰ ਝੁਕਾਉਣ ਵਾਸਤੇ ਪੰਜਾਬ ਦੇ ਨਿਰਦੋਸ਼ ਲੋਕਾਂ (ਮੋਨਿਆ) ਦਾ ਕਤਲ ਕੀਤਾ, ਉਹਨਾਂ ਸਾਨੂੰ ਪੰਜਾਬ ਚੋ ਬਾਹਰਲੇ ਦੇਸ਼ਾ ਵਿਚ ਭਜਾ ਦਿੱਤਾ|

Punjabi Chowk

ਸਿੱਖ ਧਰਮ : ਮਹਾਨ; ਸਿੱਖ ਕੌਮ:ਬਹਾਦਰ; ਬਾਬਾ ਬੰਦਾ ਸਿੰਘ ਬਹਾਦਰ: ਬਹਾਦਰ ਜਰਨੈਲ; ਮਹਾਰਾਜਾ ਰਣਜੀਤ ਸਿੰਘ: ਮਹਾਨ ਸਾਸ਼ਕ; ਖਾਲਸਾ ਰਾਜ: ਸਿਰਫ਼ ਮਹਾਰਾਜਾ ਰਣਜੀਤ ਸਿੰਘ ਵਰਗਾ ਦੇ ਸਕਦਾ; ਖਾਲਿਸਤਾਨ: ਉੱਪਰਲਾ ਕਮੇਂਟ ਦੇਖੋ; ਸਿੱਖਾ ਦੀਆਂ ਮੰਗਾਂ: ਸਾਡੇ ਨਲਾਇਕ ਲੀਡਰਾਂ ਦੀ ਕਮਜੋਰੀ; ਸਿੱਖਾਂ ਨਾਲ ਵਧੀਕੀਆਂ: ਸਾਡੇ ਨਲਾਇਕ ਲੀਡਰਾਂ ਦੀ ਕਮਜੋਰੀ; ੧੯੮੪ ਦੇ ਦੰਗਿਆਂ ਦੀਆਂ ਸਜਾਵਾਂ: ਮਿਲਣੀ ਚਾਹੀਦੀ ਹੈ; ਸਾਰਿਆਂ ਤੋ ਕੌੜਾ ਸੱਚ: ਅਸੀਂ ਕੇਂਦਰ ਸਰਕਾਰ ਨੂੰ ਝੁਕਾਉਣ ਵਾਸਤੇ ਪੰਜਾਬ ਦੇ ਨਿਰਦੋਸ਼ ਲੋਕਾਂ (ਮੋਨਿਆ) ਦਾ ਕਤਲ ਕੀਤਾ, ਉਹਨਾਂ ਸਾਨੂੰ ਪੰਜਾਬ ਚੋ ਬਾਹਰਲੇ ਦੇਸ਼ਾ ਵਿਚ ਭਜਾ ਦਿੱਤਾ|

ਡਾ. ਸੁਖਦੀਪ

ਹਿੰਦੂ ਅਤੇ ਮੁਸਲਮਾਨ ਆਦਿ ਬਾਰੇ ਕੀ ਕਹਿਣਾ ਚਾਹੁੰਦੇ ਹੋ ? ਇਹ ਵੀ ਕੌਮਾਂ ਹਨ ਕਿ ਨਹੀਂ ? - ਗੁਰਮੀਤ ਸਿੰਘ ਵਾਸ਼ਿੰਗਟਨ ..........ਵੈਸੇ ਤੁਹਾਡਾ ਇੱਥੇ ਇਹੋ ਜਿਹਾ ਸਵਾਲ ਹੁਣ ਇੱਥੇ ਕਰਨਾ ਬਣਦਾ ਨਹੀਂ, ਕਿਉਂਕਿ ਜਵਾਬ ਉਪਰਲੇ ਕਈ ਕੁਮੈਂਟਾਂ ਵਿੱਚ ਆ ਚੁੱਕਾ ਹੈ ..ਬਾਰ-ਬਾਰ ਉਹੀ ਸਵਾਲ ਕਰਕੇ ਮਸਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰਨਾ..ਤੁਹਾਡੀ "ਸਮਝ" 'ਤੇ ਹੀ ਸਵਾਲੀਆ ਚਿੰਨ ਲਾਉਂਦਾ ਹੈ........ਖੈਰ ਤੁਹਾਡੇ ਉਪਰੋਕਤ ਸਵਾਲਾਂ ਦੇ ਜਵਾਬ ਮੈਂ ਫਿਰ ਦੇ ਰਿਹਾ ਹਾਂ ੧.) ਹਿੰਦੂ ਅਤੇ ਮੁਸਲਮਾਨ ਸਿਰਫ ਧਰਮ ਹਨ ,ਕੋਈ ਕੌਮ ਨਹੀਂ ...ਕੌਮ ਧਰਾਤਲ ਨਾਲ ਜੁੜਿਆ ਹੋਇਆ ਅਰਥ ਰੱਖਦਾ ਹੈ (ਵਿਸਥਾਰ ਉਪਰੋਕਤ ਕੁਮੈਂਟਾਂ ਵਿੱਚ ਮਿਲ ਜਾਵੇਗਾ ) ਅਸੀਂ ਉਦਾਹਰਣਾ ਅਤੇ ਦਲੀਲਾਂ ਨਾਲ ਸਪੱਸ਼ਟ ਕਰਨ ਦੀ ਕੋਸ਼ਿਸ਼ ਵਿੱਚ ਹਾਂ ਕਿ ਧਰਮ,ਅਤੇ ਕੌਮ ਦੋ ਵੱਖਰੀਆਂ ਚੀਜਾਂ ਹਨ...ਜੇਕਰ ਤੁਸੀਂ ਸਹਿਮਤ ਨਹੀਂ ਇਸ ਗੱਲ ਨਾਲ ਤਾਂ ਉਦਾਹਰਣਾਂ ਅਤੇ ਦਲੀਲਾਂ ਨਾਲ ਸਿੱਧ ਕਰੋ ਕਿ ਕੌਮ ਅਤੇ ਧਰਮ ""ਇੱਕੋ"" ਚੀਜ ਹੈ , ਤੁਹਾਡੇ ਨਾਲ ਸਹਿਮਤੀ ਬਣ ਸਕਦੀ ਹੈ ।

Dr. Sukhdeep

ਗੁਰਮੀਤ ਜੀ ਤੁਹਾਡੇ ਲਈ ਸਵਾਲ ਹਨ, " ਹਾਂ-ਨਾਂਹ" ਜਾਂ "ਇੱਕੋ ਸ਼ਬਦੀ ਉੱਤਰ" ਵਰਗੀ ਕੋਈ ਸ਼ਰਤ ਨਹੀਂ ਤੁਹਾਨੁੰ ਖੁੱਲ੍ਹ ਹੈ ਪੂਰੇ ਵਿਸਥਾਰ ਨਾਲ ਜਵਾਬ ਦੇਵੋ...ਚਾਹੇ ਪੂਰਾ ਲੇਖ ਹੀ ਲਿਖ ਦੇਵੋ......ਉਡੀਕ ਵਿੱਚ ੧) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚੋਂ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ ? ੨.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਪੰਜਾਬ/ਖਾਲਿਸਤਾਨ ਦੇ ਸਾਰੇ ਕੁਰਦਤੀ ਵਸੀਲੇ ਪਾਣੀ/ਜੰਗਲ/ਜ਼ਮੀਨ ਦੀ ਮੁੜ ਵੰਡ ਹੋਵੇਗੀ ਅਤੇ ਇਹ ਸਾਰੇ ਧਰਮਾਂ ,ਸਾਰੀਆਂ ਜਾਤਾਂ ,ਸਾਰੇ ਲੋਕਾਂ ਜੋ ਕਿ ਖਾਲਿਸਤਾਨ ਦੇ ਵਸਨੀਕ ਹੋਣ, ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੩.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਜਿੰਨਾ ਲੋਕਾਂ ਨੇ ਕੁਦਰਤੀ ਵਸੀਲਿਆਂ ਤੋਂ ਆਪਣੇ ਆਪ ਨੂੰ ਧਨ-ਕੁਬੇਰ ਬਣਾ ਲਿਆ ( ਚਾਹੇ ਲੋਕਾਂ ਤੋਂ ਕੰਮ ਲੈ ਕੇ ,ਚਾਹੇ ਜ਼ਮੀਨਾਂ ਠੇਕੇ ਤੇ ਦੇ ਕੇ ) ਉਹਨਾਂ ਦੀ ਸਾਰੀ ਚੱਲ-ਅਚੱਲ ਜਾਇਦਾਦ ਸਾਰੇ ਲੋਕਾਂ ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੪.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚੋਂ ਗੋਤਰੀ ਸਬੰਧ ( ਗੋਤਾਂ ਦੀ ਧੌਂਸ ) ਸਿੱਖ ਰਹਿਤ ਮਰਿਆਦਾ ਅਨੁਸਾਰ ਖਤਮ ਕਰ ਦਿੱਤੀ ਜਾਵੇਗੀ ਅਤੇ ਸਮੁੱਚੇ ਵਸਨੀਕਾਂ ਦਾ ਗੋਤ ( ਜੋ ਸਿੱਖ ਧਰਮ ਨੂੰ ਮੰਨਦੇ ਹੋਣਗੇ ) ਬਸ ਇੱਕੋ ""ਖਾਲਸਾ"" ਹੋਵੇਗਾ ? ੫.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚ ""ਜਾਤਾਂ"" ਦੀ ਕੋਈ ਹੋਂਦ ਨਹੀਂ ਹੋਵੇਗੀ ਅਤੇ ਇੰਟਰ ਕਾਸਟ ਵਿਆਹ ਹੋਣਗੇ । ਜੇ ਕੋਈ ਜਾਤ-ਪਾਤ ਵਿੱਚ ਵਿਸ਼ਵਾਸ਼ ਰੱਖੇਗਾ ਅਤੇ ਵਿਆਹਾਂ ਦੀ ਵਿਰੋਧਤਾ ਕਰੇਗਾ, ਉਸ ਲਈ ਖਾਸ ਸਜਾ ਦਾ ਵਿਧਾਨ ਹੋਵੇਗਾ ? ੬.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚ ਹੋਰ ਸਾਰੇ ਧਰਮਾਂ ਨੂੰ ਰਹਿਣ ਦੀ ਅਜਾਦੀ ਹੋਵੇਗੀ ਅਤੇ ਕਿਸੇ ਵੀ ਧਰਮ ਵਿੱਚ ਕੋਈ ਦਖਲ-ਅੰਦਾਜੀ ਨਹੀਂ ਹੋਵੇਗੀ ਅਰਥਾਤ ਮੁਸਲਮਾਨਾਂ ਨੂੰ ਗਊ ਖਾਣ ਤੰਬਾਕੂ ਪੀਣ,ਹਿੰਦੂ/ਮੁਸਲਮਾਨਾਂ ਨੂੰ ਵਾਲ ਕਟਾਉਣ/ਤੰਬਾਕੂ ਵਰਤਣ ਦੀ ਮਨਾਹੀ ਨਹੀਂ ਹੋਵੇਗੀ ?

ਇਕਬਾਲ

"ਸਭ ਤੋਂ ਪਹਿਲੀ ਗੱਲ ਕਿ ਭਾਰਤੀ ਸਟੇਟ ਦਾ ਖਾਸਾ ਹਿੰਦੂਤਵੀ ਹੈ, ਇਸ ਦਾ ਕਾਰਨ ਹੈ ਹਿੰਦੂਆਂ ਦੀ ਵੱਧ ਗਿਣਤੀ ਦਾ ਹੋਣਾ | ਪਰ ਇਸਦੇ ਨਾਲ ਹੀ ਇਹ ਇੱਕ ਪੂੰਜੀਵਾਦੀ ਸਟੇਟ ਵੀ ਹੈ ਜਿਸ ਕਾਰਨ ਇਸ ਹਿੰਦੂ ਗਿਣਤੀ ਵਿੱਚੋਂ ਵੀ ਵੱਧ ਗਿਣਤੀ ਮਜ਼ਦੂਰ ਜਮਾਤ ਦੀ ਹੈ, ਜੋ ਹਿੰਦੂਤਵੀ ਰਹਿ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਧੁਰਾ ਆਰਥਿਕਤਾ ਦੁਆਲੇ ਘੁੰਮਦਾ ਹੈ ਤੇ ਉਹਨਾਂ ਨੂੰ ਦੋ ਡੰਗ ਦੀ ਰੋਟੀ ਦੀ ਸੋਚ ਤੋਂ ਹੀ ਫੁਰਸਤ ਨਹੀਂ ਮਿਲਦੀ ਧਰਮ ਯੁੱਧ ਉਹਨਾਂ ਨੂੰ ਕਿੱਥੋਂ ਔੜਦਾ ਹੈ | ਇਹ ਲੋਕ 70-80% ਹਨ, ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ-ਸਮੇਂ ’ਤੇ ਵਰਗਲਾਕੇ ਧਰਮ-ਯੁੱਧਾਂ ਦੀ ਭੱਠੀ ‘ਚ ਝੋਕ ਦਿੱਤੀ ਜਾਂਦੀ ਹੈ |" ਮੇਰੇ ਪਹਿਲੇ ਪ੍ਰਤੀਕਰਮ ਵਿੱਚ ਉਪਰੋਕਤ ਲਾਇਨਾਂ ਸਨ ਜਿਸਦਾ ਜਵਾਬ ਆਪ ਜੀ ਨੇ ਹੇਠ ਲਿਖੇ ਸ਼ਬਦਾਂ ਵਿੱਚ ਦਿੱਤਾ ਸੀ : "‘ਇਹ ਲੋਕ 70 - 80% ਹਨ, ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ - ਸਮੇਂ ਤੇ ਵਰਗਲਾਕੇ ਧਰਮ - ਯੁੱਧਾਂ ਦੀ ਭੱਠੀ ’ਚ ਝੋਕ ਦਿੱਤੀ ਜਾਂਦੀ ਹੈ ।’ ਹਾਂ, ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ - ਯੁੱਧਾਂ ’ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ ’ਚ ਹੋਇਆ । ਫਿਰ ਉਹ ਲੋਕ ਹਥਿਆਰ ਹੱਥਾਂ ’ਚ ਲੈ ਕੇ, ਬੇਕਸੂਰੇ ਲੋਕਾਂ ਤੋਂ ਧੱਕੇ ਨਾਲ ਫਿਰੌਤੀਆਂ ਲੈਂਦੇ ਹਨ ਅਤੇ ਧੀਆਂ - ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ । ਦੋ ਫਿਰਕਿਆਂ ’ਚ ਨਫਰਤ ਫੈਲਾਉਣ ਲਈ ਕਤਲ ਕਰਕੇ, ਫਿਰ ਪੰਥਕ ਜਥੇਬੰਦੀਆਂ ਦੇ ਨਾਮ ਦੇ ਲੈਟਰ ਪੈਡਾਂ ਤੇ ਜਾਅਲੀ ਚਿੱਠੀਆਂ ਸੁੱਟਕੇ, ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ । ਜਿਨ੍ਹਾਂ ਸਚਾਈਆਂ ਨੂੰ ਅਸੀਂ ਸਮਝਦੇ ਹੋਏ ਵੀ, ਫਿਰ ਕਾਤਲ ਜਮਾਤ ਦਾ ਸਾਥ ਦਿੰਦੇ ਹਾਂ, ਫਿਰ ਕੀ ਨਹਿਰਾਂ ਦੀਆਂ ਪੁਲੀਆਂ, ਕਮਾਦਾਂ ਦੇ ਖੇਤ, ਪੰਜਾਬ ਦੇ ਹਰੇਕ ਵਿਹੜੇ ਵਿੱਚ ਲਾਸ਼ਾਂ ਦੇ ਸੱਥਰ ਵਿਛਦੇ ਹਨ, ਸ੍ਰਕਾਰੀ ਤੌਰ ਤੇ ਬੁਡਰੋਜ਼ ਓਪਰੇਸ਼ਨ ਹੁੰਦੇ ਹਨ । ਫਿਰ ਸਿੱਖ ਨੌਜਵਾਨਾਂ ਦੇ ਚੁਣ - ਚੁਣ ਪੁਲੀਸ ਮੁਕਾਬਲੇ ਬਣਾਏ ਜਾਂਦੇ ਹਨ । ਜਿਹਦੀਆਂ ਰਿਪੋਰਟਾਂ ਲਵਾਰਿਸ ਕਹਿਕੇ ਸਾੜੀਆਂ ਗਈਆਂ ਲਾਸ਼ਾਂ ਦਾ ਵੇਰਵਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਮੁਤਾਬਿਕ 25.000 ਦੇ ਕਰੀਬ ਸਨ ।" “ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ” ਮੇਰੇ ਉੱਪਰ ਲਿਖੇ ਸ਼ਬਦਾਂ ਵਿੱਚ ਕਿੱਥੇ ਲਿਖਿਆ ਸੀ ?? 70-80% ਲੋਕਾਂ ਤੋਂ ਮੇਰਾ ਅਰਥ "ਮਜਦੂਰਾਂ" ਤੋਂ ਸੀ ਜੋ ਕਿ ਮੇਰੀ ਲਿਖਤ ਵਿੱਚ "ਪੱਥਰ 'ਤੇ ਲਕੀਰ" ਵਾਂਗ ਸ਼ਪੱਸ਼ਟ ਹੈ । ਪਰ ਆਪ ਜੀ ਨੇ ਉਹਨਾਂ ਨੂੰ ,ਚੋਰ-ਉਚੱਕੇ,ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ, , ਬੇਕਸੂਰੇ ਲੋਕਾਂ ਤੋਂ ਧੱਕੇ ਨਾਲ ਫਿਰੌਤੀਆਂ ਲੈਂਦੇ ਅਤੇ ਧੀਆਂ - ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਨ ਵਾਲੇ ਆਖਿਆ ਜਿਸਨੂੰ ਇੱਕ ਮਜਦੂਰ ਦਾ ਪੁੱਤ "ਗਾਲ" ਦੀ ਤਰਾਂ ਨਾ ਸਮਝਦਾ ਤਾਂ ਕੀ ਸਮਝਦਾ ?? ਕੀ ਉਸਦਾ ਤਲਖੀ ਵਿੱਚ ਆ ਜਾਣਾ ਸੁਭਾਵਿਕ ਨਹੀਂ ?? """"ਇਹ ਸਾਨ੍ਹਾਂ ਦਾ ਭੈੜ ਆ ਤੇ ਕੌਮੀ ਸੰਘਰਸ਼ ਆ । ਗੱਲ ਓਨੀ ਕਰੋ, ਜੋ ਕਿਸੇ ਪੜ੍ਹਣ ਵਾਲੇ ਨੂੰ ਵੀ ਚੰਗੀ ਲੱਗੇ । ਬਹੁਤ ਸਾਰੀਆਂ ਘਟਾਨਾਵਾਂ ਪਿਛਲੇ ਸਮਿਆਂ ਚ ਜੋ ਏਨਾਂ ਬੇਹੂਦਗੀਆਂ ਕਰਕੇ ਹੀ ਵਾਪਰੀਆਂ ਸਨ ।""" ਇਹ ਧਮਕੀਨੁਮਾ ਸ਼ਬਦ ਆਪ ਜੀ ਨੇ ਕਿਸ ਵਜ੍ਹਾ ਕਾਰਨ ਵਰਤੇ ?? ਸਾਫ ਕਰ ਦੇਵਾਂ ਕਿ ਇਹ ਮੇਰੇ ਲਈ ਕੋਈ ਯੁੱਧ ਦਾ ਮੈਦਾਨ ਨਹੀਂ,ਬੁਧੀਜੀਵੀਆਂ ਨਾਲ ਕੀਤੀ ਜਾ ਰਹੀ ਇੱਕ ਸਧਾਰਨ ਮਜਦੂਰ ਦੇ ਪੁੱਤ ਦੀ ਵਿਚਾਰ-ਚਰਚਾ ਹੈ ।

ਇਕਬਾਲ

ਬਿਨਾ ਕਿਸੇ ਨੂੰ ਸੰਬੋਧਿਤ ਹੋਏ ਲਿਖ ਰਿਹਾ ਹਾਂ ਕਿ ਮੈਂ ਕਿਸੇ ਵੀ ਧਰਮ-ਵਿਸ਼ੇਸ਼ ਦੀ ਨਾ ਸਿਫਤ ਕੀਤੀ ਹੈ ਤੇ ਨਾ ਹੀ ਨਿੰਦਾ ,ਇੰਨਾ ਜਰੂਰ ਕੀਤਾ ਹੈ ਕਿ ਕੁੱਝ ਇਤਿਹਾਸਕ ਤੱਥਾਂ ਤੇ ਕਿੰਤੂ ਜਰੂਰ ਕੀਤਾ ਹੈ । ਇਤਿਹਾਸ ਦਾ ਅਰਥ ਕਿਤੇ ਵੀ ਧਰਮ ਨਹੀਂ ਹੁੰਦਾ । ਦੂਸਰੀ ਗੱਲ ਹਰ ਧਰਮ ਪ੍ਰਚਾਰ ਨੂੰ ਅਪਣਾਏ ਹੋਏ ਹੈ ,ਜੇ ਕੋਈ ਨਾਸਤਿਕ ਪ੍ਰਚਾਰ ਨੂੰ ਅਪਣਾਉਦਾ ਹੈ ਤਾਂ "ਘ੍ਰਿਣਾ ਦਾ ਪਾਤਰ" ਕਿਉਂ ਸਮਝ ਲਿਆ ਜਾਂਦਾ ਹੈ ?

ਇਕਬਾਲ

@ਗੁਰਮੀਤ ਸਿੰਘ ਵਾਸ਼ਿੰਗਟਨ ਪਾਠਕ ਹੁਣ ਬੰਦੇ ਦਾ ਪੁੱਤ ਬਣਕੇ ਵੈਸੇ ਤਾਂ ਤੂੰ ਆਪਣੀ ਨਸਲ ਪਹਿਲਾਂ ਦੱਸੀ ਹੋਈ ਹੈ ਕਿ "ਬਾਂਦਰ ਦੀ ਇੱਕ ਵਰਾਇਟੀ ਚਿਪਾਜੀ ਜਾਂ ਗੁਰੀਲੇ" ਦੀ ਨਸਲ ਚੋਂ ਤੂੰ ਹੈ । ਇਹ ਵੀ ਦੱਸਣਾ ਕਿ "ਚਿਪਾਜੀ ਜਾਂ ਗੁਰੀਲਾ" ਘਰ ਆਏ ਸਨ ਜਾਂ ਕਿ ............. (ਪੜ੍ਹਣ ਨਾਲ ਵੈਰ ਨਹੀਂ ਤਾਂ ਡਾਰਵਿਨ ਨੂੰ ਪੁੱਛ) (ਜਿਵੇਂ ਤੁਸੀਂ ਲਿਖੋ "ਖਾਲਿਸਤਾਨ" ਮੇਰਾ ਉੱਤਰ ਹੋਵੇਗਾ "ਬਕਵਾਸ") ਸਵਾਲ ਹੈ ਸਿੱਖ ਧਰਮ ? ---ਨਵੀਨ ਧਰਮ _______ਸਿੱਖ ਕੌਮ ?--- ਕਦੇ ਨਹੀਂ, ________ਬਾਬਾ ਬੰਦਾ ਸਿੰਘ ਬਹਾਦਰ ? ----ਇੱਕ ਇਨਕਲਾਬੀ ਮੇਰਾ ਨਾਇਕ, ______ਮਹਾਰਾਜਾ ਰਣਜੀਤ ਸਿੰਘ ?--- ਇੱਕ ਉਲਟ-ਇਨਕਲਾਬੀ,________ ਖਾਲਸਾ ਰਾਜ ?--- ਮੱਧਯੁੱਗੀ ਵਿਚਾਰ, _______ਖਾਲਿਸਤਾਨ ?---- ਕੁਮੈਂਟ______ ਸਿੱਖਾਂ ਦੀਆਂ ਮੰਗਾਂ ?----- ਗਲਤ ਅਤੇ ਠੀਕ_______ਸਿੱਖਾਂ ਨਾਲ ਵਧੀਕੀਆਂ ? ----ਬਿਲਕੁੱਲ ਹੋਈਆਂ ਨੇ_______1984 ਦੇ ਕਾਤਲਾਂ ਨੂੰ ਸਜਾਵਾਂ ? -----ਮਿਲਣੀਆਂ ਹੀ ਚਾਹੀਦੀਆਂ ਹਨ_________ ਗੁਰਮੀਤ ਜੀ ਤੁਹਾਡੇ ਨੱਕ ਤੇ ਆਏ ਗੁੱਸੇ ਦਾ ਸਬੱਬ ਮੈਂਨੂੰ ਤਾਂ ਪਤਾ ਹੈ ..ਕੀ ਤੁਹਾਨੂੰ ਪਤਾ ਹੈ ??? ਜਦ ਆਖਣ ਨੂੰ ਕੁੱਝ ਨਾ ਹੋਵੇ ਤਾਂ ਬੰਦੇ ਦੀ ਆਦਤ ਹੈ (""""ਇਨਸਾਨੀ ਫਿਤਰਤ"""") ਕਿ ਉਹੋ ਵਿਚਾਰਾ ਗਾਲ ਹੀ ਦੇ ਸਕਦਾ ਹੈ ।

ਇਕਬਾਲ

@Shiv Inder ਆਹ ਧਮਕੀਆਂ ਧੁਮਕੀਆਂ ਵਾਲੇ ਕਮੈਂਟ ਤੇ ਡੰਡਾ ਚਲਾਉਣਾ ਸਿੱਖ (ਬੇਨਤੀ ਕਰ ਰਿਹਾ ਹਾਂ)

ਇਕਬਾਲ

@ਸਤਨਾਮ ਸਿਂਘ ਬੱਬਰ ਜੀ ...ਪਹਿਲਾ ਸਵਾਲ ਕਿ ਤੁਸੀਂ ਪੰਜਾਬ ਦੇ ਸੇਵਕ ਹੋ ਜਾਂ ਪੰਜਾਬ ਤੁਹਾਡਾ ਸੇਵਕ ਹੈ ???...ਜੇਕਰ ਤੁਸੀਂ ਪੰਜਾਬ ਦੇ ਸੇਵਕ ਹੋ ਤਾਂ (ਜਦ ਕਾਲੀ ਸੂਚੀ ਰੱਦ ਹੋ ਗਈ ਹੈ) ਆਓ ਅਸੀਂ ਸਾਰੇ ਸਾਥੀ ਹਾਂ ਜੇਹਾ ਪੰਜਾਬ ਦੇ ਲੋਕ ਸੰਘਰਸ਼ ਚਾਹੁਣਗੇ ਅਸੀਂ ਹੱਥ ਵਿੱਚ ਹੱਥ ਪਾ ਕਰਾਂਗੇ .......ਤੁਹਾਨੂੰ ਖਾਲਿਸਤਾਨ ਦਾ ਨਾਹਰਾ ਲਗਾਉਣ ਦਾ ਹੱਕ ਕਿਸਨੇ ਦਿੱਤਾ ਹੈ ? ਉਹ ਖਾਲਿਸਤਾਨ ਆਖਣ ਜਾਂ ਸਮਾਜਵਾਦ ਤੁਹਾਨੂੰ ਜਾਂ ਮੈਨੂੰ ਉਸ ਨਾਲ ਕੀ ਫਰਕ ?

Makhan S. London

@Ikbal Patak ਯਾਰ ਹੱਦ ਹੁੰਦੀ ਹੈ ਬੇਹੂਦਗੀ ਦੀ । ਆਹ ਕਿਹੜਾ ਸਲੀਕਾ ਹੈ ਕੋਈ ਵਿਚਾਰ ਚਰਚਾ ਕਰਨ ਦਾ । ਧਮਕੀਆਂ ਤੇ ਡਰਾਵੇ ਤੂੰ ਪਹਿਲਾ ਆਪ ਦਿੰਦਾ ਹੈ ਗਿੱਦੜਕੁੱਟ ਵਾਲੀਆਂ ਗੱਲਾਂ ਕਰਕੇ ਤੇ ਫਿਰ ਤੂੰ ਆਪੇ ਹੀ {"ਆਹ ਧਮਕੀਆਂ ਧੂਮਕੀਆਂ ਵਾਲੇ ਕਾਮੈਂਟ ਤੇ ਡੰਡਾ ਚਲਾਉਣ ਦੀ"} ਗੱਲ ਕਰਦਾ ਹੈ । ਤੇਰੀ ਹਰੇਕ ਗੱਲ ਆਪਾ ਵਿਰੋਧੀ ਹੈ । ਤੇਰੀ ਕਿਹੜੀ ਗੱਲ ਦਾ ਯਕੀਨ ਕੀਤਾ ਜਾਵੇ ? ਕਦੀ ਤੂੰ ਕਿਸੇ ਗੱਲ ਨੂੰ ਮੰਨ ਲੈਂਦਾ ਫਿਰ ਥੋੜੇ ਚਿਰ ਬਾਅਦ ਉਸੇ ਗੱਲ ਦਾ ਵਿਰੋਧ ਕਰਨ ਲੱਗ ਪੈਂਦਾ । ਘਰੋਂ ਤੇ ਸੁਖੀ ਹੈ ? ਜ਼ਿਆਦਾਤਰ ਇਹ ਹਾਲਤ ਉਨ੍ਹਾਂ ਲੋਕਾਂ ਦੀ ਹੋ ਜਾਂਦੀ ਹੈ, ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਇਨ੍ਹਾਂ ਚੀਜ਼ਾਂ ਦਾ ਵੀ ਇਲਾਜ ਹੋ ਜਾਂਦਾ ਹੈ । ਤੈਨੂੰ ਸਤਨਾਮ ਸਿੰਘ ਬੱਬਰ ਦਾ ਸਾਥੀ ਬਣਨ ਤੋਂ ਪਹਿਲਾਂ ਵਿਚਾਰਾਂ ਦੀ ਸਾਂਝ ਇੱਕ ਕਰਨੀ ਪੈਣੀ ਹੈ ਪਰ ਉਸਤੋਂ ਵੀ ਪਹਿਲਾਂ ਤੈਨੂੰ ਵਿਚਾਰ ਕਰਨੀ ਆਉਣੀ ਚਾਹੀਦੀ ਹੈ । ਮਸ਼ਕਰਾ ਜਾਂ ਜ਼ਮੂਰਾ ਬਣਕੇ ਕੁੱਝ ਵੀ ਹਾਸਿਲ ਨਹੀਂ ਹੋਣਾ ਤੈਨੂੰ । ਸੰਘਰਸ਼ ਲੜਦੇ ਬੰਦੇ ਹੀ ਹੁੰਦੇ ਨੇ ਪਰ ਹਥਿਆਰ ਕਲਮ ਤੇ ਬੰਦੂਕ ਹੀ ਹੁੰਦੇ ਨੇ ਤੇ ਹਥਿਆਰ ਚੁੱਕ ਸਾਰੇ ਸਕਦੇ ਨੇ ਚਲਾਉਣ ਵਿੱਚ ਮੁਹਾਰਤੀ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਸਹੀ ਨਿਸ਼ਾਨਾ ਲਾਵੇ । ਐਵੇਂ ਹਾਸੋਹੀਣੀਆਂ ਜਿਹੀਆਂ ਗੱਲਾਂ ਕਰਕੇ ਲੋਕਾਂ ਦਾ ਮਨੋਰੰਜਨ ਨਾ ਕਰੋ ਸਗੋਂ ਸੰਜੀਦਾ ਹੋ ਕੇ ਕੋਈ ਸਲੀਕੇ ਵਾਲੀ ਵਿਚਾਰ - ਚਰਚਾ ਕਰਕੇ ਸਮਾਜ ਲਈ ਕੁੱਝ ਐਸਾ ਕਰ ਜਾਓ ਕਿ ਸਮਾਜ ਤੁਹਾਨੂੰ ਉਹ ਮਾਣ ਦੇਵੇ ਜਿਸਦੇ ਤੁਸੀਂ ਹੱਕਦਾਰ ਹੋਵੋ । ਇਹ ਜ਼ਰੂਰੀ ਨਹੀਂ ਕਿ ਤੁਸੀਂ ਦੂਸਰੇ ਨੂੰ ਸਿਰਫ ਉਹਦੀਆਂ ਬੁਰਾਈਆਂ ਹੀ ਦੱਸਣੀਆਂ ਨੇ ਸਗੋਂ ਉਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਦਾ ਹੱਲ ਵੀ ਨਾਲ ਦੱਸੋ । ਜਿਸ ਬੁਰਾਈ ਦਾ ਤੁਹਾਡੇ ਕੋਲ ਹੱਲ ਹੈ ਨਹੀਂ ਜਾਂ ਤੁਸੀਂ ਹੱਲ ਕਰਨ ਦੇ ਸਮਰੱਥ ਨਹੀਂ ਤਾਂ ਉਹ ਗੱਲ ਨਾ ਕਰੋ । ਰੱਬ ਨੂੰ ਤੁਸੀਂ ਨਹੀਂ ਮੰਨਣਾ ਚਾਹੁੰਦੇ ਨਾ ਮੰਨੋ ਪਰ ਜੇ ਕੋਈ ਮੰਨਦਾ ਹੈ ਤਾਂ ਉਹਦੇ ਧਰਮ ਤੇ ਉਹਦੇ ਵਿਸ਼ਵਾਸ਼ ਤੇ ਕਿਸੇ ਵੀ ਤਰ੍ਹਾਂ ਦੀ ਕੀਤੀ ਚੋਟ ਸਹਿਣ ਤੋਂ ਬਾਹਰ ਹੋਣ ਤੇ ਉਹ ਤੁਹਾਨੂੰ ਅਵਾ - ਤਵਾ ਵੀ ਬੋਲਾ ਸਕਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਗਲਤ ਹੈ ਜਾਂ ਉਹ ਫਾਸ਼ੀਵਾਦੀ ਹੈ । ਗਲਤੀ ਤਾਂ ਉਸਨੂੰ ਉਕਸਾਉਣ ਵਾਲੇ ਦੀ ਹੀ ਮੰਨੀ ਜਾਵੇਗੀ । ਤੁਹਾਡੇ ਨਾਲ ਜਦੋਂ ਕੋਈ ਪਿਆਰ ਨਾਲ, ਦਲੀਲ ਨਾਲ ਗੱਲ ਕਰਦਾ ਹੈ ਤਾਂ ਤੁਹਾਡਾ ਵੀ ਇਖਲਾਕੀ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀ ਦਲੀਲ ਪੇਸ਼ ਕਰੋ । ਮੈਨੂੰ ਆਸ ਹੈ ਕਿ ਤੁਸੀਂ ਮੇਰੀਆਂ ਗੱਲਾਂ ਤੇ ਅਮਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋਗੇ । ਤੁਹਾਡਾ ਆਪਣਾ ਮੱਖਣ ਸਿੰਘ ਲੰਡਨ

surjit gag

ਇਹਨਾਂ ਨਾਲ ਉਲਝਣਾ, ਅਪਣੇ ਸਮੇਂ ਅਤੇ ਅਨਰਜੀ ਦੀ ਬਰਬਾਦੀ ਹੈ। ਕੀ ਤੁਸੀਂ ਇਹ ਨਹੀਂ ਜਾਣਦੇ ਕਿ ਇਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨਣੀ? ਫਿਰ ਕਿਉਂ ਇਨ੍ਹਾਂ ਨਾਲ ਵਿਵਾਦ ਵਿੱਚ ਪੈ ਕੇ ਅਪਣੇ ਉਹ ਕੰਮ ਵੀ ਲਟਕਾ ਲਏ ਜਾਣ ਜੋ ਚਿਰਾਂ ਤੋਂ ਦਿਮਾਗ ਵਿੱਚ ਖੌਰੂ ਪਾਉਂਦੇ ਹਨ। ਜੇ ਕਿਸੇ ਗੱਲ ਤੇ ਅਪਣੀ ਪ੍ਰਤੀਕਿਰਿਆ ਦੇਣੀ ਲਾਜ਼ਮੀ ਹੈ, ਅਪਣਾ ਪੱਖ ਦੱਸਣਾ ਲਾਜ਼ਮੀ ਹੈ ਤਾਂ ਅਪਣੀ ਆਜ਼ਾਦ ਪੋਸਟ ਤੇ ਪਾ ਦਿਓ। ਇਨ੍ਹਾਂ ਦੀ ਬਹਿਸ ਬਹਿਸ ਘੱਟ ਭੜਕਾਹਟ ਜਾਂ ਬੋਖਲਾਹਟ ਜ਼ਿਆਦਾ ਹੁੰਦੀ ਹੈ। ਓਸ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਜਿਸਨੇ ਅਪਣੀ ਲੱਤ ਉੱਤੇ ਹੀ ਰੱਖਣੀ ਹੈ। ਤੁਸੀਂ ਅਗਾਂਹਵਧੂ ਵਿਚਾਰਾਂ ਵਾਲੇ ਹੋ, ਨਿਰੰਤਰ ਵਗਦੇ ਰਹਿਣ ਨਾਲ ਹੀ ਰਵਾਨਗੀ ਹੈ, ਖੜ੍ਹੇ ਪਾਣੀ ਮੁਸ਼ਕ ਮਾਰਨ ਲੱਗ ਜਾਂਦੇ ਨੇ ਤੇ ਉਹ ਤੁਹਾਡੇ ਵਿੱਚ ਖੜੌਤ ਲਿਆਉਣਾ ਚਾਹੁੰਦੇ ਹਨ

ਬਿੰਦਰਪਾਲ ਫਤਿਹ

ਕੋਈ "ਜਰਮਨੀ " ਕੋਈ "ਵਸ਼ਿੰਗਟਨ" ਅਤੇ ਕੋਈ "ਲੰਡਨ" ਫਿਰਦਾ ਖਾਲਸਾ ਕਿਹੜਾ ?????????

Manjit Singh Khalsa

@ Binderpal Fateh ਤੈਨੂੰ ਕਿਹੜਾ ਚਾਹੀਦਾ, ਇਧਰ ਹਾਲੈਂਡ ਵਾਲੇ ਨੂੰ ਵੀ ਮਿਲ ਲੈ । ਗੱਲ ਕੋਈ ਕਰਨੀ ਆਉਂਦੀ ਹੈ ਤਾਂ ਕਰੋ । ਜੇ ਕੋਈ ਜਰਮਨੀ, ਵਾਸ਼ਿੰਗਟਨ, ਲੰਡਨ, ਹਾਲੈਂਡ ਆਦਿ ਵਿੱਚ ਰਹਿੰਦਾ ਹੈ ਤਾਂ ਤੁਹਾਨੂੰ ਚੇੜਾਂ ਕਰਨ ਦੀ ਕੀ ਲੋੜ ਆ ? ਸਵਾਲ ਤੁਹਾਨੂੰ ਕੁੱਝ ਪੁੱਛਿਆ ਜਾਂਦਾ ਜਵਾਬ ਤੁਹਾਡਾ ਜੱਗੋ ਤੇਹਰਵਾਂ ਹੀ ਆਉਂਦਾ ਹੈ । ਉਹ ਤੁਹਾਡਾ ਡਾ: ਸੁਖਦੀਪ {"ਕੌਮ"} ਬਾਰੇ ਤਾਂ ਸਪੱਸ਼ਟ ਕਰ ਨਹੀਂ ਸਕਿਆ ਚਲੋ ਤੁਸੀਂ ਬੇਫਜ਼ੂਲਗੀ ਦੀਆਂ ਗੱਲਾਂ ਛੱਡਕੇ {"ਕੌਮ"} ਬਾਰੇ "ਯੂਨੀਵਰਸਲ ਟਰੁੱਥ" ਦੱਸੋ ਤਾਂ ਜਾਂ ਸਾਰੀ ਦੁਨੀਆਂ ਵਿੱਚ ਫੈਲਾਇਆ ਜਾ ਸਕੇ ਤੁਹਾਡੇ {"ਯੂਨੀਵਰਸਲ ਟਰੁੱਥ"} ਨੂੰ । ਮਨਜੀਤ ਸਿੰਘ ਖਾਲਸਾ, ਅਮਸਟਰਡਮ, ਹਾਲੈਂਡ

Parminder Singh

@ਇਕਬਾਲ ਪਾਠਕ, ਜਿਹੜਾ ਤੂੰ ਸਾਨੂੰ ਪੁੱਛਦਾ ਕਿ .......ਤੁਹਾਨੂੰ ਖਾਲਿਸਤਾਨ ਦਾ ਨਾਹਰਾ ਲਗਾਉਣ ਦਾ ਹੱਕ ਕਿਸਨੇ ਦਿੱਤਾ ਹੈ ? ਇਸਦਾ ਉਤਰ ਮੈਂ ਤੈਨੂੰ ਦਿੰਦਾ ਹਾਂ ਇਹ ਹੱਕ ਸਾਨੂੰ ਸਾਡੇ ਪਿਤਾ ਕਲਗੀਧਰ ਦਸ਼ਮੇਸ਼ ਪਿਤਾ ਧੰਨ - ਧੰਨ ਸਾਹਿਬ - ਏ - ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ । ਉਨ੍ਹਾਂ ਦੇ ਸਾਡੇ ਲਈ ਬਚਨ ਹਨ ***ਕੋਊ ਕਿਸੀ ਕੋ ਰਾਜ ਨ ਦੇਹਿ ॥ ਜੋ ਲੈ ਹੈ ਨਿਜ ਬਲ ਸੇ ਲੈ ਹੈ ॥*** ਅਤੇ ਅਸੀਂ ਆਪਣੇ ਪਿਤਾ ਦੇ ਆਗਿਆਕਾਰੀ ਪੁੱਤਰ ਹਾਂ ।

Rajesh Sharma

@ Surjit Gag, sahi keha tusi. Eh Chappar diyan machhiyan ne te enna nu gandhle paani wich rehan di aadat pai gayee hai, koi lod nahi enna nu samundar wich lijake samundar da paani gandhla karan di. Khalistanio tusi enna nu chhed ke apna time na kharaab karo eh taan ohda vee IKWAL PATHAK mutabik Bharat wich 70-80% han te baki bache Hindu, Musalman, Sikh etc. 20-30% enna ne aape hi adjust ho jana hai, tusi jiadi tention la lao.

anonymous

@London, washington..eh sare bhaje a 84 wele de bahar nu..ohdo ehna ne bade bande mare..jado ena di waari ayi bhaj nikale..hun ehna to jhallya ni janda k punjab ch gabhru kive ture firde a..ohna nu v marwaona ehna ne.. sare ehe refugee PR layi bethe a(akhe india ch sanu darr a, fer kehange khalse darde nahi).. hun ape london washigntn nal laggu!!

Jas Brar

Bahut hi galat topic fadia hoia hai sab ne ...... Iqbaal ji jad katdta jhalkdi hai taan kush vee saaf nahi rainda .... tusi apni jamat layi katkad ho te khalistani apni jmat naal ..main vee nastik haan mera kise rab naal koi waah wasta nahi hai per meri sikhan naal koi tuhade waali dushmani nahi hai .... main sikhi de ik change insaan bann wale sare kamma naal sahimat haan.. te akhauti aaguaan di anni shardha de khilaaf haan main koi writer te nahi haan jo lekh likh dian bass kush swaal ne zaroor jwab dene ......................jad sikhan da katleaam keeta gaya taan state walon uhna nu ik jamat de roop ch hi lia gaya te sab nu marea gaya jo vee uhna de samne aia.....mazdoor nu tusi jamat samjde ho ameer uhna nu udan hi maar rahe ne jidan sikhan nu mare gaya ... gall dharam de naam te jaat de naam te ya fir gareeb mazdoor de naam te sabb naal indian sarkaar da same vateera hai ... fir tusi ikale khalistanian de pichhe hi kion pae ho .. tusi Russia da haal dekho .. Nepal da haal dekho jo lok mazdoor de haq layi larde si uhna ne mulkan da ki haal karta .. Karl Marks ya lainin di vichar dhara galat nahi c per auguan ne us nu kidan lia ... gall eh hai so sikh dharam da mud mazdoor kisan dabe,kuchle lokan di ik jamat hi si jo hindu jamat de andh wishwassh tonh dukhi ho ke banni c ,ja fir muslim de julam tonh akk ke ... age ja ke sikh leadership ne uhde galat arth lae te raaze bann ke baih gaye eh kaafi milda julda Russia de Garvachov di karstani de naal .... tuhadi gall vichon katdta jiada jhalkdi hai te bahuti jga te tusi apne aap nu Hindu Dharam da hamaiti vi bna jande ho , bhawein ke tusi is gall nu mannna nahi hai....... tusi state de khialaf ghat te khalistaniaan de khilaaf jiaada wda morcha kholi baithe ho..... je Rajowala ne Beant Singh nu marea hai te uh uhde keete di sza c je ehi kamm kise marksi neta ne keeta hunda fir tusi ki kainde ... kise markasi nu vi te gussa aa sakda si Beant Singh te ... ik taraf tusi state de against ho te doosri tarf Indian law nu support kar ke kite na kite Rajoana di faansi di hamaiat vee kar rahe ho....ki samjhea jaawe tusi sirf ehna hi jwab de dio ke Beant Singh te Indhira Gandhi da marna theek si ya galat ..... tuhadi soch saaf ho jau ... tusi markasi neta baare vi padio jo Russia tonh India Chalaia karde c... uhna de dite gurr hi Indira Gandhi ne warte c ..... baaki gall Sukeerat di ki karni hai eh te uh kute ne jihna di na koi jaat hai na koi nasal ......... Germany wale Babar ji te uhna warge hi sikh ne jidan de Nepali kranti kaari si raula wadh paona te hona kush nahi ... paisa te luxary khoob handaoni hai dera wadi saadhan waang te .. raula paona hai ke wand ke chhako ... .................................................. akhri gall te eh hai ke saanu system badlan di lord hai poonjiwaad nu khatam karna sache suche insaan banna... na sikh na muslim na hi markswaadi banna ............jai insaan .. eh sarse walian wala insaan ni ji eh sahi wale insaan di gall keeti hai

Jas Brar

Sukeerat layi ehni mardi shabdawali maafi chauna per eh uh banda jeene padari nu maran wale te Beant Singh nu maran walean iko jiha mane je Sukeerat di mannie taan Udam Singh nu faansi lake Angrezan ne bda mahan kamm keeta c.. je oh khooni saka Jalian wale Baag di thaan te Harimandir Sahib ander wapria hunda taan vee Udam Singh ne eho hi karna si ki fer asi nastik lok us bande nu eh kaih dinde ke eh faansi vee jaiz si te Angrez vee . gall Uhi hai ke aapo aapni katdta chhad ke koi vichla rasta kadie jithe saanu Dharam de leadran di lord na hove per asi saare Markswaadi, mazdoor, kisan, sikh, hindu te muslim mil jaie kise nu galat thairaun di bjae asi kush theek karan di gall karie ......

Punjabi Chowk

Jas Brar jee, ik question: Beant da katal uhde keete dee sja see, taan phir bhindrawale da katal vee uhde keete dee sja see?

Jas Brar

Veer ji tusi shaid Kuldeep Nyir da itehaas de aar paar nahi pardea te tusi ...Fir tusi M K Dhar di jeewani vi nahi pardi ...raw da persident c MK Dhar uhne mulakat karwai c Indira Gandi Giani Zaildaar te Bhindranwale di .... indira ne hathiaar gola barood provide karwaia c .. Bhindranwale nu .. je kade time milia te veer zaroor padeo... Indira Gandhi ne Dharam de naam te Bhindranwala paida keeta si te fir uhnu lakhan lokan de naal marea si ..... eh ik bahut gandi rajneeti khedi c Indiran ne .........Beant Singh te Jaswant Singh ne Bhindranwale da badla nahi lia c uhna ne uh India di sab tonh gandi Prime Minister nu maria si jeene Punjab nu uzadea c ..uhna da kise khalstaani naal koi samband nahi c uhna nu punjab te keeti is gandi raajneeti da gussa c...... baaki gall Bhindran wale nu marna mere hisaab naal jaij hi si per uhnu kite v marea ja sakda si uh bahar vi gumda rainda hunda ..per ehne lokan nu naal marna te jaan buzz ke uhi din chunna jis din uthe bahut lok mazood saan ik gandi soch c Indira di ... sikhan nu poore India ch atankwaadi ailan ke te baad ch ke main sikhan da khatma kar dita kaih ke vote laian sann... je tuhada koi rishte daar kite opration Blue Star tonh baad Punjab tonh bahar c taan puchh sakde ho Congress ne kidan speechs keetian c te kidan uhna di sarkar banni c poore Bharat ch Nain uper vi likh chukan ke main nastik haan per katad nahi haan naa Dharam de naal naa Markswaad de nal jo galat si uh galat hi s

ਪੰਜਾਬੀ ਚੌਕ

ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ, ਕੋਈ ਤਾਂ ਮਿਲਿਆ ਜੋ ਸੋਚਦਾ ਹੈ ਕਿ ਭਿੰਡਰਾਵਾਲੇ ਨੂੰ ਮਾਰਨਾ ਜਾਇਜ਼ ਹੀ ਸੀ| ਬਾਕੀ ਗੱਲ ਕਿਸੇ (ਬਿਗਾਨਾ ਜਿਸ ਨੂੰ ਮੈਂ ਜਾਣਦਾ ਵੀ ਨਹੀ) ਵਾਰੇ ਪੜ ਕੇ ਮੈਂ ਕਦੇ ਰੋਇਆ ਤਾਂ ਉਹ੍ਹ ਸਿਰਫ਼ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਹਨ| ਬੱਸ ਹੋਰ ਕੁਝ ਨਹੀ ਵੀਰ ਜੀ...

ਇਕਬਾਲ

ਜਸ ਬਰਾੜ ਜੀ ਮੇਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਮੇਰੇ ਲੇਖ ਨੂੰ ਇੱਕ ਵੇਰ ਫਿਰ ਵਾਚਣਾ ਕਿਉਂਕਿ ਮੈਂ ਕਿਤੇ ਵੀ ਸਿੱਖ ਧਰਮ ਬਾਰੇ ਇੱਕ ਲਫ਼ਜ਼ ਵੀ ਗਲਤ ਜਿਥੇ ਵੀ ਵਰਤਿਆ ਹੋਵੇ ਮੈਨੂੰ ਜਰੂਰ ਦੱਸਣਾ ਬਹੁਤ ਮਿਹਰਬਾਨੀ ਹੋਵੇਗੀ ਤੇ ਤੁਹਾਡੇ ਦਿੱਤੇ ਸਮੇਂ ਦਾ ਸਦਾ ਲਈ ਰਿਣੀ ਰਹਾਂਗਾ | ਕਿਉਂਕਿ ਮੈਂ ਸਿੱਖ ਧਰਮ ਨੂੰ ਸਿੱਖ ਧਰਮ ਆਖਿਆ ਤੇ ਕੌਮ ਨਹੀਂ ਮਨਿਆ ਬਸ ਐਨਾ ਕੀਤਾ ਹੈ | ਕਿਉਂਕਿ ਮੇਰੇ ਲਈ ਕੌਮ ਪੰਜਾਬੀਅਤ ਹੈ ਜੋ ਮੈਂ ਲਿਖਿਆ ਵੀ ਹੈ | ਜਿਥੋਂ ਗੱਲ ਸ਼ੁਰੂ ਹੋਈ ਹੈ ਉਥੇ ਵੀ ਹਿੰਦੂਤਵੀ ਸਟੇਟ ਨੂੰ ਮਾੜਾ ਕਿਹਾ ਜੋ ਕਿ ਆਰ.ਐਸ.ਐਸ. ਵਰਗੇ ਫਾਸ਼ੀਵਾਦੀ ਸੰਗਠਨ ਦੇ ਅਤਿ ਹੀ ਜਿਆਦਾ ਦਬਦਬੇ ਹੇਠ ਹੈ, ਫਿਰ ਵੀ ਮੈਂ ਇਹ ਸਮਝਦਾ ਹਾਂ ਸਾਰਾ ਹਿੰਦੂ ਭਾਈਚਾਰਾ ਬੁਰਾ ਨਹੀਂ, ਜਿਵੇਂ ਸਾਰੇ ਸਿੱਖ ਵੀ ਬੁਰੇ ਨਹੀਂ, ਜਿਸਨੂੰ ਬੁਰਾ ਕਿਹਾ ਬਕਾਇਦਾ ਨਾਮ ਲਿਖਕੇ ਤੱਥਾਂ ਸਮੇਤ ਕਿਹਾ ਹੈ | ਮਤਲਬ ਕਿ ਮੈਂ ਕਿਸੇ ਧਰਮ ਦੀ ਵੀ ਵਡਿਆਈ ਨਹੀਂ ਕੀਤੀ ਮੈਂ ਤਾਂ ਕੋਸ਼ਿਸ਼ ਕੀਤੀ ਹੈ ਕਿ ਹਰ ਧਰਮ ਵਿੱਚ ਹੀ ਹਾਸ਼ੀਏ ਤੇ ਧੱਕ ਦਿੱਤੇ ਲੋਕਾਂ ਦੀ ਵੱਡੀ ਗਿਣਤੀ ਹੁੰਦੀ ਹੈ ਇਹੋ ਕੁਝ ਜਿਸ ਧਰਮ ਵਿੱਚ ਮੈਂ ਪੈਦਾ ਹੋਇਆ ਉਥੇ ਵੀ ਹੈ (ਕੋਈ ਮੰਨੇ ਨਾ ਮੰਨੇ ਇਸ ਨਾਲ ਗੱਲ ਦਾ ਤੱਤ ਝੂਠਾ ਨਹੀਂ ਹੁੰਦੇ) ਇੱਕ ਹੋਰ ਵਜਾਹ ਇਹ ਲੱਗਣ ਦੀ ਹੋ ਸਕਦੀ ਹੈ ਕਿ ਮੈਂ ਹਿੰਦੂ ਧਰਮ ਦੇ ਪੱਖ ਵਿੱਚ ਭੁਗਤਿਆ ਹਾਂ ਉਹ ਇਹ ਕਿ ਮੈਂ ਹਿੰਦੂ ਧਰਮ ਦੇ ਇਤਿਹਾਸ ਬਾਰੇ ਉਨਾਂ ਨਹੀਂ ਜਾਣਦਾ ਜਿੰਨਾ ਆਪਣੇ ਪੈਦਾ ਹੋਣ ਵਾਲੇ ਧਰਮ ਬਾਰੇ ਜਾਣਦਾ ਹਾਂ ਸੋ ਇਹ ਸੁਭਾਵਿਕ ਹੈ ਕਿ ਮੇਰੀ ਲਿਖਤ ਵਿੱਚ ਮੇਰੀ ਪਦਾਇਸ਼ ਵਾਲੇ ਧਰਮ ਦੇ ਵੇਰਵੇ ਜਿਆਦਾ ਆ ਗਏ ਹੋਣਗੇ, ਕਿਉਂਕਿ ਆਦਮੀਂ ਆਪਣਿਆਂ ਦੀਆਂ ਖਾਮੀਆਂ ਹੀ ਨੇੜੇ ਤੋਂ ਦੇਖ ਸਕਦਾ ਹੈ | ਕੁਲਦੀਪ ਨਾਇਰ ਤੇ ਖੁਸ਼ਵੰਤ ਸਿਂਘ ਦੀ ਕਿਤਾਬ ਪੰਜਾਬ ਦਾ ਦੁਖਾਂਤ ਵੀ ਪੜ੍ਹੀ ਹੈ ਕਿਉਂਕਿ ਮੈਂ ਖੁਸ਼ਵੰਤ ਸਿਂਘ ਨੂੰ ਪਸੰਦ ਨਹੀਂ ਕਰਦਾ (ਕਿਉਂਕਿ ਉਹ ਆਖਦਾ ਹੈ ਕਿ ਦਿੱਲੀ ਦੀਆਂ ਗੰਦੀਆਂ ਬਸਤੀਆਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਇਹ ਗੰਦੀਆਂ ਵਸਤੀਆਂ ਚ ਰਹਿੰਦੇ ਲੋਕ ਹੀ ਦਿਲੀ ਨੂੰ ਉਸਾਰਨ ਵਾਲੇ ਹਨ) ਇਸ ਲਈ ਮੈਨੂੰ ਉਸ ਕਿਤਾਬ ਨੇ ਵੀ ਪ੍ਰਭਾਵਿਤ ਨਹੀਂ ਸੀ ਕੀਤਾ | ਪਰ ਜਦ ਮਾਰਕ ਟੱਲੀ ਤੇ ਸਤੀਸ਼ ਜੈਕਬ ਦੀ ਕਿਤਾਬ ਪੜ੍ਹੀ ਤਾਂ ਅੱਖਾਂ ਤੇ ਚੜ੍ਹੀ ਧੁੰਦ (ਕਿ ਇਹ ਕੋਈ ਕੌਮੀ ਸੰਘਰਸ਼ ਹੈ) ਪੂਰੀ ਤਰਾਂ ਹੀ ਛਟ ਗਈ ਤੇ ਸਾਫ਼ ਹੋ ਗਿਆ ਕਿ ਇਸਦਾ ਸਿੱਖ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ | ਇਸੇ ਲਈ ਮੇਰੀ ਲਿਖਤ ਵਿੱਚ ਇਸ ਕਿਤਾਬ ਨੂੰ ਕੋਡ ਕੀਤਾ ਹੋਇਆ ਮਿਲੇਗਾ ਵੀ ਤੁਹਾਨੂੰ | ਮੇਰੇ ਮਨ ਵਿੱਚ ਗੁਰੂ ਸਾਹਿਬਾਨਾਂ ਦਾ ਸਤਿਕਾਰ ਹੈ ਕਿਉਂਕਿ ਉਹ ਮੇਰਾ ਵਿਰਸਾ ਹੈ ਹਾਂ ਲੀਡਰਾਂ ਵਿੱਚ ਕੋਈ ਵਿਸ਼ਵਾਸ ਨਹੀਂ ਹੋਰ ਠੀਕ ਤਰਾਂ ਆਖਣਾ ਹੋਵੇ ਤਾਂ ਇੰਝ ਆਖ ਸਕਦਾ ਹਾਂ ਕਿ ਬੰਦਾ ਸਿਂਘ ਬਹਾਦੁਰ ਤੋਂ ਬਾਅਦ ਦੇ ਕਾਲ ਨਾਲ ਮੇਰੇ ਤੋਂ ਇਤਫਾਕ (ਸਾਂਝ) ਹੀ ਨਹੀਂ ਬਣਾਇਆ ਜਾ ਸਕਿਆ ਜਿਸ ਨੂੰ ਮਹਾਰਾਜਾ ਆਖਿਆ ਜਾਂਦਾ ਹੈ ਮੈਨੂੰ ਉਸ ਵਿੱਚ ਸਿਫਤ ਵਰਗਾ ਕੁਝ ਦਿਖਾਈ ਨਹੀਂ ਪੈਂਦਾ ਕਿਉਂਕਿ ਉਸਨੇ ਬੰਦਾ ਸਿਂਘ ਬਹਾਦੁਰ ਦੇ ਕੀਤੇ ਕੰਮ ਨੂੰ ਮੁੜ ਸਥਾਪਿਤ ਕਰਨ ਦੀ ਥਾਵੇਂ ਰਜਵਾੜਾਸ਼ਾਹੀ ਹੀ ਬਣਾਈ ਰੱਖੀ ਸਹੀ ਲਫਜ਼ਾਂ ਵਿੱਚ ਲਿਖਣਾਂ ਹੋਵੇ ਤਾਂ ਸਿੱਖ ਧਰਮ ਨਾਲ ਧ੍ਰੋਹ ਕੀਤਾ | ਉਸ ਤੋਂ ਬਾਅਦ ਸਿੱਖ ਮਿਸਲਾਂ ਦੀਆਂ ਆਪਸ ਵਿੱਚ ਲੜਾਈਆਂ ਸਿਰਫ ਤੇ ਸਿਰਫ ਰਾਜ ਦੀ ਭੁੱਖ ..ਕੀ ਕੀ ਲਿਖਿਆ ਜਾਵੇ ਇਸ ਸਭ ਨੇ ਮੇਰੇ ਮਨ ਵਿੱਚ ਇੱਕ ਉਪਰਾਮਤਾ ਆਈ | ਪਰ ਕਿਤਾਬਾਂ ਦੇ ਲੜ ਲੱਗੇ ਰਹਿਣ ਕਾਰਨ ਇਹ ਸਲੀਕਾ ਜਰੂਰ ਆਇਆ ਕਿ ਆਪਣੀ ਗੱਲ ਆਖਣ ਦਾ ਕੀ ਢੰਗ ਹੈ | ਹਾਂ ਇਨਸਾਨ ਹਾਂ ਗੁੱਸਾ ਵੀ ਆਉਂਦਾ ਹੈ ਖਾਸ ਕਰਕੇ ਜਦ ਕੋਈ ਕਿਰਤੀ ਨੂੰ ਮਾੜਾ ਆਖੇ ਮਨਦਾ ਹਾ ਕਿ ਮੇਰੇ ਸ਼ਬਦਾਂ ਵਿੱਚ ਤਲਖੀ ਆਈ ਹੈ ਕਈ ਥਾਵੇਂ ਜੇਕਰ ਉਹ ਨਜਾਇਜ਼ ਲੱਗੇ ਤਾਂ ਉਹਨਾਂ ਦੋਸਤਾਂ ਤੋਂ ਮਾਫੀ ਮੰਗਦਾ ਹਾਂ ਜਿੰਨਾ ਨੇ ਖੁਦ ਠਰੰਮਾ ਬਣਾਕੇ ਰੱਖਿਆ | ਗਿੱਲੀ ਦੇ ਕਾਤਲਾਂ ਨੂੰ ਸਖਤ ਸਜਾਵਾਂ ਮਿਲਣ ਕਿਉਂਕਿ ਮੇਰੇ ਪੰਜਾਬੀ ਵੀਰਾਂ ਦਾ ਉਹਨਾਂ ਦਾ ਧਰਮ ਪਛਾਣਕੇ ਘਾਣ ਕੀਤਾ ਹੈ | ਤੁਸੀਂ ਕਿਹਾ ਮੈਂ ਰਾਜੋਆਣਾ ਦੀ ਫਾਂਸੀ ਦੇ ਹੱਕ ਵਿੱਚ ਹਾਂ ਇਹ ਫਿਰ ਗਲਤ ਕੋਡ ਕੀਤਾ ਗਿਆ ਹੈ ਕਿਉਂਕਿ ਮੈਂ ਫਾਂਸੀ ਦੀ ਸਜਾ ਨੂੰ ਹੀ ਅਮਾਨਵੀ ਮਨਦਾ ਹਾਂ | ਰਾਜੋਆਣੇ ਬਾਬਤ ਜੋ ਸਚਚ ਬਾਹਰ ਆਏ ਹਨ ਜੇ ਉਹ ਬਾਹਰ ਲਿਆਉਣੇ ਗਲਤ ਹਨ ਤਾਂ ਮੇਰੀ ਗਲਤੀ ਆਖ ਸਕਦੇ ਹੋ ਪਰ ਮੈਨੂੰ ਤਾਂ ਇਹ ਲਗਦਾ ਹੈ ਕਿ ਸੱਚ ਆਖ ਦੇਣਾ ਚਾਹੀਦਾ ਹੈ ਇਹ ਮਸਲਾ ਰਾਜੋਆਣੇ ਤੋਂ ਹੀ ਸ਼ੁਰੂ ਹੋਇਆ ਜਿਸ ਬਾਰੇ ਮੈਂ ਸ਼ੱਕ ਆਪਣੇ ਪਹਿਲੇ ਪ੍ਰਤੀਕਰਮ ਵਿੱਚ ਹੀ ਜਾਹਰ ਕਰ ਦਿੱਤੇ ਸਨ | ਫਿਰ ਲਿਖਦਾ ਹਾਂ ਕਿ ਮੈਂ ਫਾਂਸੀ ਦੇ ਹੱਕ ਵਿੱਚ ਨਹੀਂ ਹਾਂ | ਉਸਨੂੰ ਫਾਂਸੀ ਤਾਂ ਉਂਝ ਵੀ ਨਹੀਂ ਹੋ ਸਕਦੀ ਕਿਉਂਕਿ ਉਹ ਆਪਣੀ ਉਮਰ ਕੈਦ ਦੀ ਸਜਾ ਤੋਂ ਜਿਆਦਾ ਭੁਗਤ ਚੁੱਕਾ ਹੈ | ਫਿਰ ਲਿਖਦਾ ਹਾਂ ਕਿ ਜਿਥੇ ਅਸੀਂ ਰਹੀ ਰਹੇ ਹਾਂ ਹਿੰਦੂਤਵੀ ਫਾਸ਼ੀਵਾਦ ਪੂਰੀ ਤਰਾਂ ਸਰਗਰਮ ਹੈ ਲੋਕ ਲਹਿਰ ਨਾ ਉੱਸਰੀ ਤਾਂ ਸਾਨੂੰ ਕਿਸੇ ਹੀਟਰ ਦੇ ਪੇਸ਼ ਪੈਣਾ ਪੈ ਸਕਦਾ ਹੈ ਇਸ ਨਾਲ ਸੰਬੰਧਿਤ ਇੱਕ ਲੇਖ ਦਾ ਲਿੰਕ ਪੋਸਟ ਕਰਦਾ ਹਾਂ ਜੋ ਕਿ ਸਬੂਤ ਹੋਵੇਗਾ ਇਸ ਗੱਲ ਦਾ ਕਿ ਮੈਂ ਕਿਸੇ ਵੀ ਧਰਮ ਦੇ ਹੱਕ ਵਿੱਚ ਭੁਗਤ ਹੀ ਨਹੀਂ ਸਕਦਾ ... ਕਿਉਂਕਿ ਇਸ ਸਭ ਤੋਂ ਪੂਰੀ ਤਰਾਂ ਪਾਸੇ ਹੋ ਚੁੱਕਿਆ ਹਾਂ | {http://www.facebook.com/note.php?note_id=405534562800057} ਇਹ ਲੇਖ ਅਧੂਰਾ ਹੈ ਜਲਦੀ ਹੀ ਰਹਿੰਦਾ ਹਿਸਾ ਪੋਸਟ ਕਰਨ ਦਾ ਯਤਨ ਕਰ ਰੋਹ ਹਾਂ

ਇਕਬਾਲ

ਸੋਧ ***ਗਿੱਲੀ ਦੇ ਕਾਤਲਾਂ*** ਮਾਫੀ ਦੇਣਾ ਜੀ ਤੇ ਦਿੱਲੀ ਦੇ ਕਾਤਿਲ ਪੜ੍ਹਨਾ ਜੀ | ***ਪੋਸਟ ਕਰਨ ਦਾ ਯਤਨ ਕਰ ਰੋਹ ਨੂੰ *ਰਹੇ* ਪੜ੍ਹਨਾ ਜੀ |

ਪੰਜਾਬੀ ਚੌਕ

ਮਹਾਰਾਜਾ ਰਣਜੀਤ ਸਿੰਘ ਵਾਰੇ ਮੈਂ ਚੌਥੀ-ਪੰਜਵੀ ਦੀਆਂ ਕਿਤਾਬਾਂ ਤੋ ਜਿਆਦਾ ਨਹੀ ਪੜਿਆ| ਇਕ਼ਬਾਲ ਜੀ, ਤੁਹਾਡੇ ਵਿਚਾਰ ਮਹਾਰਾਜਾ ਵਾਰੇ ਪੜਕੇ ਹੈਰਾਨੀ ਹੋਈ| ਲੱਗਦਾ ਮੈਨੂੰ ਇਸ ਵਿਸ਼ੇ ਤੇ ਹੋਰ ਪੜਨਾ ਪੈਣਾ....

Attention

Koi rab diyo bandio ..kyo aaps ch lad lad mari jane ho..Koi chahe Khalistani hove chahe Marxvadi tusi kise nu chotta sabat kar ke ki laina..tusi apne bachian nu Insaniyat da path padhao, tusi ta ik duje layi apne man ch zehar khool de ho..Ghat to ghat apne aun wali nasal nu is to door rakho..Dharm to uppar uth ke v koi gall kar lavo..Punjabi de aukhe aukhe shabad use karke apne app nu vidvaan na samjo..asal vich tuhadi soch bahut neech hai..

ਇਕਬਾਲ

ਕੌਮ ਦੀ ਪਰਿਭਾਸ਼ਾ : ਕੌਮ : ਅ਼. ਕੌ਼ਮ. ਸੰਗਿਯਾ – ਜਨਸਮੁਦਾਯ |੨ . ਜਾਤਿ | ੩. ਵੰਸ਼ ਕੌਮ ਬਹੱਤਰ : ਅਰਬ ਦੀ ਬਹੱਤਰ ਕੌਮਾਂ . ਬਨੀ ਇਸਰਾਈਲ ਦੇ ਬਹੱਤਰ ਫਿਰਕੇ. “ਕੌਮ ਬਹੱਤਰ ਸੰਗ ਕਰ .”(ਭਾਗੁ ) ਅਰਬ ਦੇਸ਼ ਜੋ ਬਹੱਤਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ , ਉਸ ਨੂੰ ਮੁਹੰਮਦ ਸਾਹਿਬ ਨੇ ਇਸਲਾਮ ਵਿੱਚ ਇੱਕ ਕਰਕੇ ਆਪਣੇ ਨਾਲ ਕਰ ਲੀਤਾ| (ਪੰਨਾ ਨੰਬਰ 1274 ) ੨. ਦੇਖੋ , ਇਸਲਾਮ ਦੇ ਫਿਰਕੇ . (ਮਹਾਨ ਕੋਸ਼ ਪੰਨਾ ਨੰਬਰ 467 ) ਇਹ ਇਸਲਾਮ ਦੇ ਅਲੱਗ –ਅਲੱਗ ਫਿਰਕੇ ਕੌਮ ਕਹਾਉਂਦੇ ਸਨ ਜਦ ਕਿ ਧਰਮ ਇਸਲਾਮ ਸੀ (ਸਰੋਤ ਭਾਈ ਕਾਹਨ ਸਿਂਘ ਨਾਭਾ ਮਹਾਨ ਕੋਸ਼ )

Paash

ਫਸਲਾਂ ਲਈ ਬੇਕਾਰ ਹੋਣ ਤੋਂ ਬਾਅਦ ਖੂਹ ਬੜੇ ਥੋੜ੍ਹੇ ਬਚੇ ਨੇ ਉਹਨਾਂ ਦੀ ਖਾਸ ਲੋੜ ਨਹੀਂ ਹੁਣ ਏਸ ਭਾਗਭਰੀ ਧਰਤੀ ਨੂੰ ਪਰ ਹਨੇਰੇ ਨੂੰ ਉਹਨਾਂ ਦੀ ਲੋੜ ਹੈ ਕਿਸੇ ਵੀ ਗੁਟਕਦੀ ਉਡਾਣ ਵਿਰੁੱਧ ਹਨੇਰਾ ਉਹਨਾਂ ਨੂੰ ਮੋਰਚੇ ਲਈ ਵਰਤਦਾ ਹੈ...........

raman sharma

iqbaal g mai ek hindu han...per mai bhai mani singh bhai taru singh guru teg bhadur g de sab ton vad ijet karda...kise hor dharm jan camreda wich hai koi jisne ahna braber manukhta da bhala kita howe???kade tusi baal thakre,p.togdya,s.pryga singh,n.modi,j.titler s.jakhed etc bare kion nahi muh kholde....kade tusi tian mon chowk ,lal chowk,russia duara affgenstan te kite kabje bare v bolo.....

ਇਕਬਾਲ

Raman Sharma ਗੁਰੂ ਸਾਹਿਬਾਨ ਤੇ ਇਹ ਸ਼ਹੀਦ ਜਿੰਨਾਂ ਦੇ ਤੁਸੀਂ ਨਾਮ ਲਏ ਹਨ ਇਹ ਹੋ ਸਕਦਾ ਹੈ ਕਿ ਤੁਹਾਡੇ ਤੋਂ ਵੀ ਜਿਆਦਾ ਮੈਨੂੰ ਪਿਆਰੇ ਹੋਣ ..... ਹਰ ਦੇਸ਼, ਹਰ ਧਰਮ, ਹਰ ਕੌਮ ਦੇ ਆਪਣੇ ਸ਼ਹੀਦ ਹੁੰਦੇ ਹਨ ਆਪਣੇ ਦਾਇਰੇ ਦੇ ਵਿੱਚ ਹਰ ਕੋਈ ਆਪਣੇ ਨਾਲ ਸੰਬੰਧਿਤ ਸ਼ਹੀਦਾਂ ਦਾ ਸਨਮਾਨ ਕਰਦਾ ਹੈ | ਇੱਕਲੇ ਹਿਟਲਰ ਖਿਲਾਫ਼ ਲੜਦੇ ਹੀ ਰਸ਼ੀਆ ਦੇ ਦੋ ਕਰੋੜ ਤੋਂ ਜਿਆਦਾ ਕਾਮਰੇਡ ਸ਼ਹੀਦ ਹੋਏ ਹਨ ਉਥੋਂ ਦੇ ਲੋਕ ਉਹਨਾਂ ਤੇ ਬਕਾਇਦਾ ਮਾਣ ਕਰਦੇ ਹੋਣਗੇ | ਉਥੋਂ ਦੇ ਇਤਿਹਾਸ ਬਾਰੇ ਹੋਰ ਬਹੁਤਾ ਵਾਕਿਫ਼ ਨਹੀਂ ਹਾਂ ਕਿਉਂਕਿ ਮੈਂ ਕੋਈ ਇਤਿਹਾਸ ਦਾ ਪ੍ਰੋਫੈਸਰ ਆਦਿ ਨਹੀਂ ਹਾਂ ਇੱਕ ਸਧਾਰਣ ਕਾਮਾ ਹਾਂ | ਤੇ ਕਿਤਾਬਾਂ ਨਾਲ ਮੋਹ ਹੋਣ ਕਾਰਨ ਅਕਸਰ ਇਤਿਹਾਸ ਪੜ੍ਹਦਾ ਹਾਂ | ਦਿੱਲੀ ਕਤਲੇਆਮ ਦੇ ਹਰ ਦੋਸ਼ੀ ਨੂੰ ਸਜਾ ਮਿਲਣੀ ਚਾਹੀਦੀ ਹੈ ਮੈਂ ਇਸੇ ਲਿਖਤਾਂ ਵਿੱਚ ਕਈ ਵਾਰ ਆਖੀ ਹੈ ਇਹ ਗੱਲ | ਤੇ ਆਪਣੀ ਜਾਣਕਾਰੀ ਦੀ ਸੀਮਾਂ ਵੀ ਕਬੂਲ ਕਰਦਾ ਹਾਂ ਉਹ ਲੋਕ ਜੋ ਵੀ ਮਨੁਖਤਾ ਦੇ ਕਾਤਲ ਹਨ ਜੇ ਆਪ ਜੀ ਦੇ ਇਲਾਕੇ ਨਾਲ ਸੰਬੰਧਿਤ ਹਨ ਜਾਂ ਜਿਸ ਇਲਾਕੇ ਵਿੱਚ ਉਹ ਰਹਿੰਦੇ ਹਨ ਉਥੇ ਰਹਿਣ ਵਾਲਾ ਤੁਹਾਡੇ ਜਿਹਾ ਇਨਸਾਨੀਅਤ ਪ੍ਰੇਮੀ ਮੇਰੇ ਤੋਂ ਬਹੁਤ ਗਹਿਰੀ ਤਰਾਂ ਨੰਗਾ ਕਰ ਸਕਦਾ ਹੈ ਉਹਨਾਂ ਦੀਆਂ ਕਰਤੂਤਾਂ | ਤੁਸੀਂ ਉਹਨਾਂ ਤੇ ਉਂਗਲ ਰੱਖੀ ਮੈਨੂੰ ਮਾਣ ਹੋਇਆ ਇਸ ਗੱਲ ਦਾ ਕਿ ਅਸੀਂ ਧਾਰਮਿਕ ਵਲਗਣਾਂ ਉਲੰਘ ਕੇ ਸਚ ਨੂੰ ਸਚ ਆਖ ਰਹੇ ਹਾਂ | ਰਸ਼ੀਆ ਦੁਆਰਾ ਅਫਗਾਨ ਤੇ ਕਬਜੇ ਬਾਰੇ ਮੇਰੀ ਬਹੁਤੀ ਜਾਣਕਾਰੀ ਨਹੀਂ ਵੀਰ ਜੀ | ਹਰ ਬੰਦੇ ਦੀ ਜਾਣਕਾਰੀ ਦੀਆਂ ਸੀਮਾਵਾਂ ਹਨ ਉਸ ਬਾਰੇ ਵੀ ਲਿਖਣਾ ਚਾਹੀਦਾ ਹੈ ਮੈਂ ਤੇ ਇਸ ਗੱਲ ਦਾ ਹਤੈਸ਼ੀ ਹਾਂ ਕਿ ਹਰ ਚੰਗੀ ਗੱਲ ਨੂੰ ਚੰਗੀ ਤੇ ਮਾੜੀ ਨੂੰ ਮਾੜੀ ਕਿਹਾ ਹੀ ਜਾਣਾ ਚਾਹੀਦਾ ਹੈ ਫਾਸ਼ੀਵਾਦ ਬਾਰੇ ਮੈਂ ਇੱਕ ਲਿੰਕ ਉਪਰਲੇ ਕਮੈਂਟ ਵਿੱਚ ਦਿੱਤਾ ਹੈ ਜਰੂਰ ਪੜ੍ਹਨਾ | ਆਉਣ ਵਾਲੇ ਦਿਨਾ ਵਿੱਚ ਮੈਂ ਚਾਹਾਂਗਾ ਕਿ ਉਹ ਸੂਹੀ ਸਵੇਰ ਤੇ ਸਾਂਝਾ ਹੋਵੇ ਤਾਂ ਜੋ ਇਹ ਭੁਲੇਖਾ ਦੂਰ ਹੋਵੇ ਕਿ ਅਸੀਂ ਕਿਸੇ ਧਰਮ ਵਿਸ਼ੇਸ਼ ਦੇ ਹਤੈਸ਼ੀ ਹਾਂ | ਉਹ ਲੇਖ ਮੇਰੇ ਵੀਰ ਅਮ੍ਰਿਤ ਦਾ ਹੈ ਉਸ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਜੇ ਉਹ ਸੂਹੀ ਸਵੇਰ ਤੇ ਉਸਦੀ ਆਗਿਆ ਦੇ ਬਿਨਾ ਵੀ ਛਪ ਜਾਵੇ | @All ਕੌਮ ਦੀ ਪਰਿਭਾਸ਼ਾ ਬਾਰੇ ਕਿਸੇ ਵੀਰ ਦਾ ਕੋਈ ਸ਼ੰਕਾ ਹੋਵੇ ਜਰੂਰ ਲਿਖੇ |

Jas Brar

iqbaal ji main MK Dhar di book open secrets da refrence is layi dita si taan ke state di controversy pta lag sake ke ki si @Punjabi Chauk and Iqbaal veer main apne aap nu kade vee dharmik nahi samzia . ik insaan bann di koshish lagtaar karda aa riha haan shaid kade kaamyaab ho jawan ... mera iko hi manorth hai ke ik lok laihar nikle per oh kise dharam te rok laon de layi nahi sagon har bande nu banda haq den layi usre ...... mainu dharam tonh yaan rab tonh tarksheelta ne alag keeta si te markswaad tonh camredan ne ... Russia frolia hai main kitaaban vichon vi te Russian lokan di jubaani vi(Australia ch work place te aksar doosrian countries de lok mil jaaande ne ) so uthe markswaad ne maslean naal nijithan di bazae dharma te rok laon nu pereffer keeta so tusi hashar dekh sakde ho ....... West Bengal example hai Buda Dev Bhatacharia ne same way ch zameen acquire keeti jidan Badal Ke jaan fir hor sarkaran kardian si .. apne aap nu markswaadi soch wala kainda uh v apne aap nu so main ni chaunda ke markswaad ik nwaa dharam bane ... saanu tarksheelta da sahara lai ke lokan nu blind faith chon bahar kadna chahida dharam di pribhasha uh aape samaz jaange .......... je sirf rab da asra sikh dharam tonh asi side te kar die-e taan sikh dharam hi apne aap ch Markswaad bann jawega.... per saade markswaadi bharanwan ne mazdoor nu jatt,laale naal ladaon tonh wadi koi revolution nahi keeti jis karke mainu ehna markswaadian te gussa hai.... Communist babe Nanak jida kaon si door adeshi banda si per asi ki keeta uhna nu devta bna dita ... jad banda banda na raihke devta bann janda taan uh saade asal jeewan tonh door chala jaanda uhi saade naal hoia.. so hun tak asi koi dooja Baba Nanak ja koi vi Sikh Guru nahi labh sake kion ke asi uhna nu Devte bna dita.... je uhna nu Insaan hi raihan dita hunda taan lok uhna tonh sikh ke udan de kamm karde tarksheel bande per asi sabit kar dita ke edan de change kamm taan Devte hi kar sakde ne Insaan nahi so Insaan ne uhna warge bann-na hi chhad dita..... uhi ajj de markswaadi/kaamred kari jaa rahe ne ......................... meri umer sirf 28 years hai paihli book main 13 saal di umer ch pardi si uh guru saihbaan di jeewani si us tonh baad mainu pyar pai gaya kitaban padan da hindu histry muslim history sikh itehaas te Communism vi pardea bhawein bahuta mainu yaad nahi hai hun per uhna kitaaban tonh sikhia bahut ...... cumunist vi raaz sta milde hi badal jaande ne dharmik neta vi te peshawar neta vi ... so saanu lod hai system badalan di na dharam badalan di na nawein banaon di .. saadi duty te eni hai ke asi lokan nu jaagrook karie ke rab da asra chhad ke khud apna asra bann-nn te toone taamn tweet dhage shaad ke mehnat karn system lok aape badal jaange............... Iqbaal ji asi ki kar rahe haan ke apne aap nu theek sabit karan layi tkraa di satithi paida kar dinde haan jithe jaa ke mauka parsat lok us tkraa da faida lai jaande ne te lokan nu ado add wand dinde ne ... @ iqbaal ji jidan tusi Sikhan dian kammian kadian kionke tusi ehna nu nede tonh jaande ho taan Communists dian kammian vee dekho oh vee raaze bandean hi tewar badal lainde ne ..... baaki gall Satnaam Singh Germony wale apne khalasa raaj di rooprekha das den ke kidan da hovega te ki system hovega je jamhooriat de haq ch hovega taan asi poore India nu Khalistaan Bna diange ikala Punjab hi kion? Baaki Satnam Singh ji te Badal ke Mazdoor saade Jathedaars te SGPC punjab de haqqn layi ni kush bol sake khalistaan bna ke kehrda chubara dhauna ehna ne ............ @Sukeerat layi gusa ke 30,000 bandean de katil di maut nu ,ik padhri di maut naal compare karna ehi sabit karda ke uh state da hi haami hai ..... maaf karna ji kush vi wadh ghat likhia gaya hove taan .... baaki benti hai saare pathkan nu ke veero apni gall ik tareeke naal kiha karo veer bhai kaih ke sambodhan karia karo... is gall nu asi sabit na karie ke Punjabi lokan nu bolan di akal nahi hai ... please gaali gloch yaaan koi vi offensive launguge tonh parhez karea karo.. doosre di sunea karo apni gall kiha karo .......hath bann ke benti karan wala tuhada veer Jass

ਇਕਬਾਲ

@Jas Brar ਜੀ ਆਪ ਜੀ ਦੇ ਵਿਚਾਰਾਂ ਨਾਲ ਮੇਰੀ ਪੂਰੀ ਪੂਰੀ ਸਹਿਮਤੀ ਆ ਜਿਥੇ ਥੋੜਾ ਬਹੁਤ ਫਰਕ ਵੀ ਆ ਉਹ ਇਹੋ ਆ ਕਿ ਤੁਸੀਂ ਜਿੰਨਾ ਨੂੰ ਇੰਡੀਆ ਵਿੱਚ ਰਾਜ ਕਰਦੇ ਕਮਿਉਨਿਸਟ ਕਿਹਾ ਉਹ ਦਰਅਸਲ ਕਮਿਉਨਿਸਟ ਹੈ ਹੀ ਨਹੀਂ ਕਿਉਂਕਿ ਹਾਲੇ ਤੱਕ ਨਾ ਤਾਂ ਉਹ ਸਥਿਤੀ ਆਈ ਹੈ ਭਾਰਤ ਵਿੱਚ ਕਿ ਕਮਿਉਨਿਸਟਾਂ ਨੂੰ ਸੰਸਦ ਦੇ ਰਾਹੀ ਬਣਨਾ ਪਵੇ ਕਿਉਂਕਿ ਇਹ ਹਾਲੇ ਦੂਰ ਦੀ ਗੱਲ ਹੈ ਇਸ ਸੰਸਦ ਵਿੱਚ ਸ਼ਰੀਕ ਸਿਰਫ ਇਨਕਲਾਬ ਤੋਂ ਪਹਿਲੇ ਵਕਤ ਵਿੱਚ ਹੋਇਆ ਜਾਣਾ ਚਾਹੀਦਾ ਹੈ/ਸੀ (ਯਾਦ ਰਹੇ ਮੈਂ ਆਪਣੀ ਜਾਣਕਾਰੀ ਦੀ ਸੀਮਾਂ ਦੇ ਅਧਾਰ ਤੇ ਹੀ ਕੁਝ ਆਖ ਸਕਦਾ ਹਾਂ ) ਜਦ ਕੋਈ ਇਸ ਮੌਜੋਦਾ ਤੰਤਰ ਦੇ ਸੰਸਦ ਵਿੱਚ ਕੁਰਸੀ ਮੱਲ ਲੈਂਦਾ ਹੈ ਤਦ ਹੀ ਨਿਖੇੜਾ ਹੋ ਜਾਂਦਾ ਹੈ ਕਿ ਉਹ ਕਮਿਉਨਿਸਟ ਨਹੀਂ ਕਿਉਂਕਿ ਉਸਨੂੰ ਜੋ ਕੰਮ ਤੁਸੀਂ ਦੱਸੇ ਹਨ ਜਮੀਨਾ ਅਕਵਾਇਰ ਕਰਨੀਆਂ ਆਦਿ ਦੇ ਮਤਿਆਂ ਤੇ ਦਸਤਖਤ ਕਰਨੇ ਹੀ ਪੈਣੇ ਹਨ ਮੌਜੂਦਾ ਤੰਤਰ (ਸੰਸਦ) ਬਾਬਤ ਤਾਂ ਬੜੇ ਸਾਫ਼ ਲਫਜ਼ਾਂ ਵਿੱਚ ਲਿੱਖਿਆ ਮਿਲ ਜਾਂਦਾ ਹੈ ਕਿ “ਬੁਰਜੂਆ ਸੰਸਦ ਸਰਮਾਏਦਾਰਾਂ ਦੀ ਮਨੇਜਿੰਗ ਕਮੇਟੀ ਹੁੰਦੀ ਹੈ” ਫਿਰ ਇਹ ਲੋਕ ਉਹਨਾਂ ਦੀ ਸੇਵਾ ਕਰਨ ਤੋਂ ਮੁਨਕਰ ਕਿਵੇਂ ਹੋਣ ? ਇਸ ਲਈ ਇਹ ਕਮਿਉਨਿਸਟ ਨਹੀਂ ਹੋ ਸਕਦੇ | ਜਿੰਨਾ ਇਹਨਾਂ ਦੇ ਚੋਣਾਂ ਵਿੱਚ ਹਾਰਨ ਤੇ ਹੋਰ ਕੋਈ ਖੁਸ਼ ਹੋਇਆ ਹੋਵੇਗਾ ਉਸ ਤੋਂ ਜਿਆਦਾ ਖੁਸ਼ੀ ਮੈਨੂੰ ਹੈ ਕਿਉਂਕਿ ਮੈਂ ਹਰੇਕ ਨਕਾਬ ਦਾ ਵਿਰੋਧੀ ਹਾਂ ਤੇ ਜਾਣਦਾ ਹਾਂ ਕਿ ਇਹ ਲੋਕ ਕਮਿਉਨਿਸਟਾਂ ਦੇ ਭੇਸ ਵਿੱਚ ਸਰਮਾਏਦਾਰਾਂ ਦੇ ਚਮਚੇ ਹਨ | ਮੈਨੂੰ ਤਰਕਸ਼ੀਲਾਂ ਦੀ ਇੱਕ ਅਪ੍ਰੋਚ ਤੇ ਵੀ ਬੜੀ ਹਾਸੀ ਆਉਂਦੀ ਹੈ ਕਿ ਉਹ ਰੱਬ ਨੂੰ ਨਹੀਂ ਮਨਦੇ, ਪਰ ਬਹੁਤ ਮੁੱਦਿਆਂ ਤੇ ਚੁੱਪ ਵੀ ਵੱਟੀ ਬੈਠੇ ਹਨ ਇਹ ਨੀਤੀ ਵੀ ਦੋਗਲੀ ਹੀ ਹੈ ਮਸਲਨ ਰੱਬ ਦਾ ਪ੍ਰਚਾਰ ਕਰਨ ਵਾਲਿਆਂ ਵਿਰੁਧ ਖਾਮੋਸ਼, ਜਦਕਿ ਰੱਬ ਨੂੰ ਮੰਨਣ ਵਾਲੇ ਤਰਕਸ਼ੀਲਾਂ/ਨਾਸਤਿਕਾਂ ਨੂੰ ਸ਼ਰੇਆਮ ਗੁੰਡੇ ਬਦਮਾਸ਼ ਤੇ ਪਤਾ ਨਹੀਂ ਹੋਰ ਕੀ ਕੀ ਆਖਦੇ ਰਹਿੰਦੇ ਹਨ, ਜਦ ਇਹਨਾਂ (ਰੱਬ ਨੂੰ ਮੰਨਣ ਵਾਲਿਆਂ ਨੂੰ) ਨੂੰ ਅਧਿਕਾਰ ਹੈ ਤਾਂ ਤਰਕਸ਼ੀਲ ਇਸ ਅਧਿਕਾਰ ਦੀ ਵਰਤੋਂ ਕਰਦੇ ਡਰਦੇ ਕਿਉਂ ਰਹਿੰਦੇ ਹਨ ? ਅਸਲ ਮਾਰਕਸਵਾਦੀ ਵੀ ਜਦ ਰਾਜ ਵਿੱਚ ਆਉਣਗੇ ਤਾਂ ਕੁਝ ਲੋਕਾਂ ਤੇ ਦਾਬਾ ਬਣਾਇਆ ਹੀ ਜਾਵੇਗਾ ਜੋ ਲੋਕਾਂ ਦੀ ਲੁੱਟ ਕਰਦੇ ਹਨ, ਲੁੱਟ ਵਿੱਚ ਧਾਰਮਿਕ ਲੋਕ ਵੀ ਸ਼ਰੀਕ ਹੁੰਦੇ ਹਨ ਕਿਉਂਕਿ ਤੁਸੀਂ ਕਮੈਂਟ ਵਿੱਚ ਇੱਕ ਥਾਂ ਲਿਖਿਆ ਹੈ “wand ke chhakan di gall karde ho main Australia ch kayi wakh wakh kamm keete ne Punjabi (Sikh) lokan naal jo paath pooja har roj karde ne gurduare v jaande ne ..per afsos apne workers nu poori tankhaa vi ni dinde te 8 ghante di duty ch vi 14 ghante kamm karwaonde ne” ਇਹਨਾਂ ਵਰਗੇ ਲੋਕ ਹੀ ਰਸ਼ੀਆ ਵਿੱਚ ਵੀ ਹੋਣਗੇ ਜੇ ਉਹਨਾਂ ਤੇ ਸਖਤੀ ਕੀਤੀ ਜਾਵੇਗੀ ਤਾਂ ਇਹੋ ਲੱਗੇਗਾ ਕਿ ਧਰਮ ਤੇ ਅਟੈਕ ਕੀਤਾ ਗਿਆ ਉਸ ਵਕਤ ਰਸ਼ੀਆ ਵਿੱਚ ਚਰਚਾਂ ਲੁੱਟ ਦੇ ਅੱਡੇ ਸਨ ਪੋਪ ਪਾਧਰੀ ਸਰਮਾਏਦਾਰਾਂ ਦੇ ਤੇ ਪੁਰਾਣੀ ਰਾਜ ਕਰਦੀ ਜਮਾਤ ਦੇ ਹੀ ਨੌਕਰ ਸਨ ਜਿਵੇਂ ਤੁਸੀਂ ਕਿਹਾ ਆਪਣੇ ਕਮੈਂਟ ਵਿੱਚ “Badal ke Mazdoor saade Jathedaar” ਸੋ ਸਮਾਜਵਾਦ ਵਿੱਚ ਇਹਨਾਂ ਤੇ ਸਖਤੀ ਹੋ ਹੀ ਜਾਣੀ ਹੈ ਜਿਸਨੂੰ ਬਹੁਤ ਵਧਾ ਚੜ੍ਹਾ ਕੇ ਲਿਖਿਆ ਗਿਆ ਪੂੰਜੀਵਾਦੀ ਸਮਾਜਾਂ ਵਿੱਚ ਇੱਕ ਸਬੂਤ ਦਿੰਦਾ ਹਾਂ : {http://www.google.co.in/imgres?q=marx+and+jenny&hl=en&safe=active&biw=1280&bih=861&gbv=2&tbm=isch&tbnid=rWQQAizJz4xfIM:&imgrefurl=http://libcom.org/library/jenny-marx-obituary-engels&docid=Y3YzbJY7IPLn0M&imgurl=http://libcom.org/files/images/history/Jenny%252520Marx.jpg&w=611&h=757&ei=ncioT9aHIsjMrQeF5bDYAQ&zoom=1&iact=hc&vpx=481&vpy=136&dur=1703&hovh=250&hovw=202&tx=93&ty=139&sig=115398075624545915749&page=1&tbnh=164&tbnw=150&start=0&ndsp=28&ved=1t:429,r:2,s:0,i:76} ਇਸ ਤਸਵੀਰ ਨੂੰ ਦੇਖੋ ਮਾਰਕਸ ਧਰਮ ਨੂੰ ਅਫੀਮ ਆਖਦਾ ਹੈ ਪਰ ਉਹਦੇ ਵੱਲੋਂ ਜੈਨੀ ਨੂੰ ਕ੍ਰਾਸ ਉਤਾਰ ਦੇਣ ਲਈ ਵੀ ਨਹੀਂ ਮਜ਼ਬੂਰ ਕੀਤਾ ਗਿਆ ਹੋਵੇਗਾ | ਬੇਸ਼ਕ ਕਦੇ ਬਾਅਦ ਵਿੱਚ ਉਤਾਰ ਵੀ ਦਿੱਤਾ ਹੋਵੇ ਆਪਣੀ ਮਰਜ਼ੀ ਨਾਲ | ਕਿਉਂਕਿ ਮਾਰਕਸਵਾਦ ਦਾ ਰੌਲਾ ਸਿਧਾ ਸਿਧਾ ਸਰਮਾਏਦਾਰੀ ਨਾਲ ਹੈ ਧਰਮ ਤੇ ਕਟਾਖਸ਼ ਦੇ ਵੀ ਮਾਰਕਸ ਦੇ ਅਰਥ ਹਨ ਕਿਉਂਕਿ ਧਰਮ ਵਿਚਾਰਵਾਦੀ ਫਲਸਫਾ ਹੈ ਤੇ ਮਾਰਕਸਵਾਦੀ ਦ੍ਰਿਸਟੀ ਦਵੰਦਵਾਦੀ ਪਦਾਰਥਵਾਦ ਨੂੰ ਸਹੀ ਮੰਨਦੀ ਹੈ | ਤੁਹਾਡੇ ਵੱਲੋਂ ਜਿਵੇਂ ਗੱਲ ਆਖੀ ਗਈ ਹੈ ਉਸ ਢੰਗ ਨੂੰ ਸਲਾਮ | ਅਸੀਂ ਦੂਰ ਤੱਕ ਸਹਿਮਤ ਹੀ ਹਾਂ ਮਾਰਕਸਵਾਦੀ ਵਿਚਾਰਧਾਰਾ ਦੀ ਥੋੜੀ ਹੋਰ ਪੜਚੋਲ ਕਰੋਗੇ ਤਾਂ ਤੁਹਾਨੂੰ ਸਾਰੇ ਉੱਤਰ ਆਪਣੇ ਆਪ ਹੀ ਮਿਲ ਜਾਣਗੇ ਕਿਉਂਕਿ ਮੈਂ ਵੀ ਹਾਲੇ ਪਹਿਲੀ ਦਾ ਹੀ ਵਿਦਿਆਰਥੀ ਹਾਂ ਇਸ ਮਾਮਲੇ ਵਿੱਚ | ਮੇਰੀ ਮਾਨਤਾ ਹੈ ਕਿ ਮਾਰਕਸਵਾਦ ਬਾਰੇ ਜਾਨਣਾ ਹੈ ਤਾਂ ਸਿਧਾ ਮਾਰਕਸਵਾਦੀ ਮਾਸਟਰਾਂ ਦੇ ਹੀ ਸ਼ਬਦਾਂ ਨੂੰ ਸਮਝਿਆ ਜਾਵੇ ਇੱਕ ਉਦਾਹਰਨ ਕਿ ਜੇ ਅਸੀਂ ਗੁਰੂ ਸਾਹਿਬਾਨਾਂ ਬਾਰੇ ਯੁਗ ਬੋਧ ਚੋਂ ਪੜ੍ਹਾਂਗੇ ਤਾਂ ਪਤਾ ਹੀ ਹੈ ਕਿ ਆਰ ਐਸ ਐਸ ਕੀ ਪੜ੍ਹਾਵੇਗੀ | ਇਵੇਂ ਸਰਮਾਏਦਾਰੀ, ਜਾਂ ਧਰ੍ਮਿਕਾਂ ਦੇ ਮੂਹੋਂ ਮਾਰਕਸਵਾਦ ਵਾਰੇ ਸੁਣਾਂਗੇ/ ਪੜ੍ਹਾਂਗੇ ਤਾਂ ਪਤਾ ਹੀ ਹੈ ਕਿ ਉਹ “ਯੁਗ-ਬੋਧ” ਵਰਗਾ ਖਤਰਨਾਕ ਹੀ ਹੋਵੇਗਾ |

raman sharma

iqbal tainu ah tan pata ha k hitler khulaf russia da 2lakh banda marya tainu affganistan te russia de kabje bare nahi pata jaker tun sikh gurus de ijet karda fer tun ohna bare kade likhya kio nahi????jaker tainu bande bahader da raj pasand hai and ton jaidada greeba wich wandna chunda hai tan ki ton appni jaidad greeba wich wand dite ha k serf...bhasen he dinda hai ah baber jahde bande marn nu theak akh rahe hun o tan ah kam kar rahe hun te ton sirf apne app nu marx da challa das k majdor greeb da sathi ban k loka age noumber bana raha fer ton v apni jaidad wand apna adress send ker ton dhanole kithe rahnamai pata kara ton kida ku marx da sidant fallow karda...k awai he noumber bani jana kudiya fasson lai???? baki sare he ghalt kam karde and kar rahe hun nale tainu mai tiyaan min chwonk(china) bare pushaya c o camreda da kahda asuol c oye o v attwad he c.....nale bhaget singh hona ne sandres mar dita c us da ki kasour c marna tan koi hor c ki ohna(bhaget singh) hona kade es te muafi mangi nale us waqt ek chanan singh naam da police mulajem marya c jo apni duty ker raha c ...jiwe beant singh wale kuj hor bande....us bare camreda ne kade muafi mangi...????hon mainu dasi ton greeba wich ki ki wandya pata karn mai????????????

Jas Brar

hun tuhadi gall vich talkhi nahi hai eho hi sahi raah hunda doosrean nu apne naal toran da.........jithon takk vi ho sake tkraa te waad viwaad nu talna chahida...... tarksheel walian te markswadian di vi oh ladayi hai ke dono sochde ik hun per present karan wele wakho wakhre ho jaande ne...........tarksheel walian naal mera kaafi waah wasta riha ... oh aam pinda te shahiran de wasneek hann te smaaz naaal sidha takraa nahi karna chaunde .. Kishan Bargadi sahib ne ik waar kiha si ke jad tak tusi apne tarak da paani pa pa ke is blind faith( pathar warge )dian jdan khor nahi dinde udon tak sabar rakh ke paani hi paona chahida... je hune sidhe jaake takar maroge taan zakhmi ho jawoge te eh andhwishashian di bheed tuhanu pagal sabit kar devegi..... so main ik pind vich rainda si je kise gurduare jaan paath de bhog te jaa ke matha na tekda ki us paath te ikathi hoyi bheed chon koi v banda meri gall sunda? nahi uhna mainu bina sune hi nakar dena si ... asi samazwaad paida kaarna taan samaz nu naal laike turna pawega , bahut sare apne communist veer guruduare na jaan karke hi,kise de viyah bhog te matha na tekan karn hi apne aap nu samaz naalon kati baithe ne .......lord hai samaz nu jaagrook karan di na ke hath(zidd) fadn di ke main te katad communist haan main ni matha tekna ....uhnu pushe bhale bande jadon kite rab hai hi nahi taan tu ik samazik formality hi karde......... may be tusi mere naal na saihamt hovon per bina samaz de ander jaian lok laihar nahi khadi hundi .............dharmik aagu kion kaamyaab ho jaaande ne kionke uh lokan di bheed de ander jaande ne te apne vichar dasde ne saade mulak ch 80% lok aastik ne uhna de ghar tonh bahar khade raih kehdi lok laihar bana lawange asi................so veer ji bahut izat karda main sare veeran di jina ne kaafi gian saanjha keeta ithe ......... baaki mainu thodi thodi yaad hai ik book writer da naam yaad nahi uh book c "oh 3 din soviat nation de tutan de uh 3 din si shaid 10 ku saal pailan padi c.. ik book si bharti lok neech kivein bane uhde ch tuhanu Hindu dharam baare kaafi gian mil javega......hun last 6 years tonh australia haan so book pardan da time ghat milda so thorda pashdia haan ena up to date nahi haan ........................ hun main aunda haan mude te veer Iqbaal je tusi khull ke ehna kaih dinde ke Beant Singh di maut jaiz si te KPS Gill nu v marna chahida si Rajowal nu faansi nahi lagni chahidi c ... jo dharam de naam te siasat khedi gayi uh bahut hi nindanyog hai ...shaid tusi lok hor apne naal jod sakde c jo dharmik hunde uh v shaid tuhade naal saihmat ho jaande holi holi per je tusi sidhi firing hi shuru kar deoge taan sahmane wale kol jwabi fire karan tonh bina koi chara nahi hovega kionke uhnu sochan samzan da time hi ni milea ... maafi chauna ke main ena samzdaar nahi haan ke kise nu slah de skan.....eh mere apne vichar hun shaid galat hi hon.......tuhadi lekhani vichon ik gusa te talkhi jhalkdi si jo naji honi chahidi ........... main reply te kaafi samein tonh karna chaunda c but time di kami c .. punjabi type meri thordi week hai so edan hi likh riha haan............. @About Black Cats.........tusi likhisa si ke black cats warge lok kion paida hunde ne main tuhade us tark naaal saihmat nahi haan............ azadi tonh paihlan dian krantian de fail hon pichhe vee edan de black cats sunn ... Russia tutan de pichhe v edan dian Black Cats sunn USA dian ... eh lok sirf dharam youdh de karan hi paida nahi hunde ehna di fitrat hi kuz edan di hundi hai ... fir revolution koi vee hove dharmik yaa communist ehna Black Cats nu te mauka chahida shikaar khedan da te eh shikaar khed khed khoob dhidd bhardian ne revolutry chon te fir raajian di jmaat ch shamil ho jaandian .... vichar zaroor dane ji meri te theory uhi hai ke virodh vichon vikaas hunda "debate makes mind perfect but if listner and speekers have positive attitude , ajj lai ena hi jadon jadon time milda rahoo zaroor milde gilde rahange saare soohi saver wale mitar piyarean nu ....ਦਰਦ ਵਿਹੂਣੇ ਲੋਕ ਨੇ ਇਹ ਸਬ ਕੁਸ਼ ਪਾ ਕੇ ਵੀ ਊਹ੍ਣੇ ਨੇ ਇਹ ਲੋਕ ਯਕੀਨ ਤੇ ਨਹੀ ਆਸ ਹੈ ਜ਼ਰੂਰ ਸ਼ਾਇਦ ਕੋਈ ਸਦੀ ਇਹਨਾ ਨੂ ਭਰ ਜਾਵੇ ਸ਼ਾਇਦ ਏਨਾ ਅਮੀਰਾਂ ਦੇ ਘਰ ਕੋਈ ਜਨਮ ਲਵੇ ਇਨਸਾਨ ਸ਼ਾਇਦ ਉਹ ਇਨਸਾਨ ਸਬ ਕੁਸ਼ ਜਿਤਣ ਦੀ ਚਾਹਤ ਛਡ ਦੇਵੇ ਸ਼ਾਇਦ 'ਜਸ ਉਹ ਕਦੇ ਸੰਪੂਰਨ ਸਬਰ ਕਰ ਲਵੇ ... ਸ਼ਾਇਦ .... ਅੱਜ ਮੇਰਾ ਦਿਲ ਕਰਦਾ ਏ ਕਿ ਲਿਖ ਦਿਆਂ ਹਰਫ਼ ਮੈਂ ਆਸਮਾਨ ਉੱਤੇ ਤਾਂ ਹਰ ਕੋਈ ਪੜ ਸਕੇ ਬਿਨਾ ਕਿਸੇ ਜ਼ਰੀਏ ਦੇ ਮੈਂ ਲਿਖ ਭੇਜੇ ਸੀ ਖੱਤ ਕੁਛ੍ਹ ਅਖਬਾਰਾਂ ਨੂੰ ਮੈਂ ਜ਼ਖਮਾਂ ਦਾ ਖੂਨ ਨਿਚੋੜ ਨਿਚੋੜ ਪਰੋਏ ਸੀ ਸ਼ਬਦ ਕੁਝ ਕਵਿਤਾਵਾਂ ਬਣਾਈਆਂ ਸੀ ਮੈਂ ਕੁਝ ਭਾਵਨਾਵਾਂ ਪਰਗਟiਈਆਂ ਸੀ ਮੈਂ ਅੱਜ ਤੱਕ ਪੜ ਨੀ ਹੋਈਆਂ ਕਿਸੇ ਪੰਜਾਬ ਦੇ ਹਮਦਰਦ ਕੋਲੋਂ ਛਾਪ ਵੀ ਨੀ ਹੋਈਆਂ ਕਿਸੇ ਸੰਪਾਦਕ ਬੇਦਰਦ ਕੋਲੋਂ ਜਦ ਮੈਂ ਪੁਛਿਆ ਕਹਿੰਦੇ ਸ਼ਾਇਦ ਬਰਾੜ ਜੀ ਤੁਹਾਡੀਆਂ ਚਿਠੀਆਂ ਰੁਲਗੀਆਂ ਨੇ ਮੈਨੂ ਪਤਾ ਲੱਗ ਗਿਆ ਕੇ ਅੱਜ ਫੇਰ ਅਖਬਾਰਾਂ ਤੇ ਸਰਕਾਰਾਂ ਰਲਗੀਆਂ ਨੇ ਅੱਜ ਫੇਰ ਧਰਮਾਂ ਦੇ ਠੇਕੇਦਾਰਾਂ ਵਲੋਂ ਪਾਈਆਂ ਗਈਆਂ ਲੜਾਈਆਂ ਨੇ ਅੱਜ ਫੇਰ ਪੁਲਿਸ ਨੇ ਨਿਹਥੇ ਲੋਕਾਂ ਤੇ ਗੋਲੀਆਂ ਚਲਾਈਆਂ ਨੇ ਅੱਜ ਫਿਰ 'ਜੱਸ ਸਰਕਾਰਾਂ ਜਾਲਿਮਾਂ ਦੇ ਹਕ਼ ਚ ਖੜ ਗਈਆਂ ਨੇ ਅਖਬਾਰਾਂ ਵੀ ਨਾਜ਼ੁਕ ਮੁਦਿਆਂ ਤੇ ਚੁੱਪ ਕਰ ਗਈਆਂ ਨੇ ਅੱਜ ਫੇਰ ਸਰਕਾਰਾਂ ਤੇ ਅਖਬਾਰਾਂ ਰਲ ਗਈਆਂ ਨੇ ... ਅੱਜ ਮੇਰਾ ਦਿਲ ਕਰਦਾ ਏ ਕਿ ਲਿਖ ਦਿਆਂ ਹਰਫ਼ ਮੈਂ ਆਸਮਾਨ ਉੱਤੇ ਤਾਂ ਹਰ ਕੋਈ ਪੜ ਸਕੇ ਬਿਨਾ ਕਿਸੇ ਜ਼ਰੀਏ ਦੇ...... ਜਸ ਬਰਾੜ ਸੁਣ ਸੁਣ ਦਰਦ ਪੰਜਾਬ ਦਾ ਮੇਰਾ ਹੋਇਆ ਬੁਰਾ ਹਾਲ ਸਮੇਂ ਦੀਆਂ ਸਰਕਾਰਾਂ ਤੋਂਹ ਹੁਣ ਤੇ ਪੁਛਣਾ ਬਣਦਾ ਸਵਾਲ ਅੱਤਵਾਦ -ਅੱਤਵਾਦ ਦੀ ਦੁਹਾਈ ਤੁਸੀਂ ਪਾਈ ਜਾਂਦੇ ਓ ਦਹਿਸ਼ਤ ਕਾਨੂਨ ਦੇ ਰਖਵਾਲਿਆਂ ਤੋਂਹ ਫੈਲਵਾਈ ਜਾਂਦੇ ਓ ਸਾਨੂ ਪਰਿਭਾਸ਼ਾ ਸਮਝ ਹਾਲੇ ਤੀਕ ਆਈ ਨੀ ਤੁਸੀਂ ਕੇੜੇ ਮਾਪਦੰਡ ਨਾਲ ਮੁੰਡੇ ਫਾਂਸੀ ਤੇ ਚੜਾਈ ਜਾਂਦੇ ਓ ਸਬ ਤੋਂਹ ਵੱਡੇ ਅੱਤਵਾਦੀ ਤੇ ਤੁਸੀਂ ਆਪਣੇ ਅਹਿਲਕਾਰ ਲਾਈ ਜਾਂਦੇ ਓ ਓਏ ਸ਼ਰੇਆਮ ਮਾਰ ਸਾਡੇ ਭਰਾ ਨੂੰ ਝੂਠੀ ਐਫ਼.ਆਈ.ਆਰ ਲਿਖਾਈ ਜਾਂਦੇ ਓ ਮਾਂ ਦੇ ਪੇਟ ਚੋਂ ਕਦੇ ਕੋਈ ਜਮਿਆ ਨੀ ਹਥਿਆਰ ਲੈਕੇ ਤੁਸੀਂ ਰਖ ਰਖ ਦੂਹਰੇ ਮਾਪਦੰਡ ਸਾਡੇ ਵੀਰਾਂ ਨੂ ਹਥਿਆਰ ਚੁਕਾਈ ਜਾਂਦੇ ਓ ਜੇ ਤੁਹਾਡੇ ਕਾਨੂਨ ਨੇ ਕੀਤਾ ਹੁੰਦਾ ਇਨਸਾਫ਼ ਹੁੰਦਾ ਹੁਣ ਤਾਈ ਕਾਨੂਨ ਦਾ ਰਖਵਾਲਾ ਖੁਦ ਜੱਜ ਬਣਦਾ ਨਾ ਰਾਜੋਵਾਲ ਓਏ ਉਹ ਤੇ ਤੁਹਾਨੂ ਨਜ਼ਰ ਨਾ ਆਇਆ ਜੀਨੇ ੨੫,੦੦੦ ਮਾਰ ਮੁਕਾਇਆ ਅਸੀਂ ਤੇ ਇਕੋ ਦਾ ਹੀ ਕੀਤਾ ਸੀ ਹਿਸਾਬ ਤੇ ਤੁਸੀਂ ਸਾਡੇ ਜੱਜ ਨੂ ਫਾਂਸੀ ਦਾ ਹੁਕਮ ਸੁਨਾਓੰਦੇ ਓ ਓਏ ਕਦੇ ਆਪਣੀਆਂ ਅਦਾਲਤਾਂ ਵੀ ਸ਼ਾਨ ਕੇ ਦੇਖ ਲਓ ਦੇਖਾਂਗੇ 3 ,੦੦੦ ਲਾਸ਼ਾਂ ਤੇ 48 ਘੰਟੇ ਵਾਲੇ ਜੱਜਾਂ ਨੂੰ ਕੀ ਸਜ਼ਾ ਲਾਓੰਦੇ ਓ ਬਰਾੜ ਕਹਿੰਦਾ ਅੱਜ ਓਏ ਸੁਧਾਰ ਜੋ ਸਮੇਂ ਦੇਓ ਹਾਕ੍ਮੋ ਕਿਓਂ ਤੁਸੀਂ ਸੁਤੇ ਸ਼ੇਰਾਂ ਨੂ ਜਗਾਓਨ੍ਦੇ ਓ ............... By Jas Brar Raj ........0........ ਅੱਜ ਫੇਰ ਵੈਰੀ ਲਾਈ ਅੱਗ ਪੰਜਾਬ ਨੂੰ ਹਰ ਕੋਈ ਨੇਤਾ ਸਿਆਸਤ ਦੀਆਂ ਰੋਟੀਆਂ ਸੇਕੇ ਇਕ ਮਾਰਤਾ ਗਬਰੂ ਪੰਜਾਬ ਦਾ ਤੇ ਹਾਲੇ ਹੋਰ ਕਈ ਨੇ ਅਖ ਉਤੇ ਇਥੇ ਵਾੜ ਖੇਤ ਨੂ ਖਾ ਰਹੀ ਦੱਸ ਹੋਰ ਕਿਸੇ ਨੂੰ ਕੀ ਕੋਈ ਆਖੇ ਜਦ ਖਾਲਸੇ ਨੂੰ ਹਕ਼ ਬਰਾਬਰ ਦੇ ਨਹੀ ਮਿਲਦੇ ਫਿਰ ਕਿਓਂ ਨਾ ਓਹ ਖਾਲਿਸਤਾਨ ਜ਼ਿੰਦਾਬਾਦ ਆਖੇ ਇਕੋ ਦੇਸ਼ ਚ ਕਨੂੰਨ ਦੋ-ਦੋ ਨੇ ਚਲਦੇ ਫਿਰ ਕਿਓਂ ਨਾ ਕੋਈ ਆਪਣਾ ਕਾਨੂੰਨ ਬਣਓਣਾ ਲੋਚੇ ਆਤੰਕਵਾਦੀਆਂ ਦੀ ਦੁਹਾਈ ਜੋ ਪਾਈ ਜਾਂਦੇ ਨੇ ਇਹ ਬੀ,ਜੇ.ਪੀ , ਸ਼ਿਵ ਸੈਨਾ ਵਾਲੇ ਦੇਸ਼ ਨੂੰ ਜਲਾਈ ਜਾਂਦੇ ਨੇ ਇਹਨਾ ਦੇ ਆਤੰਕ ਕਿਓਂ ਅਦਾਲਤਾਂ ਨੂ ਦਿਖਦੇ ਨੀ ਕਿਓਂ ਇਹ ਸਰਕਾਰਾਂ ਚਲਾਉਣ ਵਾਲੇ ਇਤਹਾਸ ਤੋਂਹ ਸਿਖਦੇ ਨੀ ਜਦ ਜਦ ਵੀ ਦੂਹਰੀ ਨੀਤੀ ਦੁਨੀਆਂ ਤੇ ਚਲੀ ਏ ਤਦ ਤਦ ਦੁਨੀਆਂ ਤੇ ਹਥਿਆਰਬੰਦ ਜੰਗ ਚਲੀ ਏ ਮੇਰੀ ਚਿਤਾਵਨੀ ਹੈ ਇਹਨਾ ਹੁਕਮਰਾਨਾ ਨੂੰ ਇਹ ਨਾ ਭੁਲਾਣ ਕੇ ਜੇ ਅੱਗ ਪੰਜਾਬ ਨੂ ਲਾਈ ਏ ਤੁਸੀਂ ਸੇਕ ਤੋਂਹ ਦੂਰ ਰੈਹ ਪਾਓਗੇ ਅੱਜ ਲੋਕਾਂ ਦੇ ਬਰਾੜਾ ਬਚਿਆਂ ਤੇ ਅਖ ਰਖਦੇ ਉਹ ਯਾਦ ਰਾਖਿਓ ਇਕ ਦਿਨ ਬਚੇ ਤੁਸੀਂ ਆਪਣੇ ਵੀ ਗੁਆਵੋਗੇ https://www.facebook.com/JassBrarRaj

jas Brar

grammar kaafi maardi ho gayi edit da option nahi so maafi chauna dosto is rul khachole layi.......... uper main Khalistaan zindabaad wali gall is layi aakhi si ke je delhi dange na hunde ya uhna lokan nu szawaan mil gayian hundia taan dharmik leadrship kol koi issue hi nahi hona si fir ena raula paina hi nahi c... aam lokan ch uhi gusa bharea pia jo sarkaar di shai milan te bahar niklia..............................................dhanwaad dostan da jina apna keemti time dita meri is angjabi nu pardn layi

dhanwant bath

baot vadiya brar saab dharm wich j kuj changa o jarour grahen karna chaihda basharte o chamtkaran te nirber na howe...

ਇਕਬਾਲ

ਜਸ ਵੀਰੇ ਤੁਸੀਂ ਕਿਹਾ ਕਿ ""@About Black Cats.........tusi likhisa si ke black cats warge lok kion paida hunde ne main tuhade us tark naaal saihmat nahi haan............ azadi tonh paihlan dian krantian de fail hon pichhe vee edan de black cats sunn"" ਇਹ ਮੇਰੇ ਲਫਜ ਹਨ ,ਜਦਕਿ ਇਹ ਭਾਰਤ ਦੀ 80% ਮਜਦੂਰ ਜਮਾਤ ਬਾਰੇ "ਸਤਨਾਮ ਸਿੰਘ ਜੀ " ਨੇ ਕਹੇ ਸਨ ਜੋ ਕਿ ਮੈਂ ਆਪਣੇ ਪ੍ਰਤੀਕ੍ਰਮ ਵਿੱਚ ਆਪਣੀ ਅਗਲੀ ਗੱਲ ਆਖਣ ਲਈ "ਕੋਡ" ਕੀਤੇ ਸਨ । ਬਲੈਕ ਕੈਟ ਆਦਿ ਨੂੰ ਵੀ ਕੋਈ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਸਹੀ ਕਰਾਰ ਨਹੀ ਦੇ ਸਕਦਾ ਅਤੇ ਨਾ ਹੀ ਮੇਰੇ ਵੱਲੋਂ ਦਿੱਤਾ ਗਿਆ ਹੈ । ਸੋ ਇਹ ਭੁਲੇਖਾ ਦੂਰ ਕਰ ਲੈਣਾ । ਬਾਕੀ ਸਭ ਨਾਲ ਜੋ ਤੁਸੀਂ ਲਿਖਿਆ ਮੇਰੀ ਤਕਰੀਬਨ ਤਕਰੀਬਨ ਸਹਿਮਤੀ ਹੀ ਏ । ਕੋਈ ਨੋਟਿਸ ਲੈਣ ਯੋਗ ਗੱਲ ਨਹੀਂ । ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ।

Jaswinder Singh

ਵੀਰ ਜੱਸ ਬਰਾੜ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਹੋ । ਬਹੁਤ ਹੀ ਵਧੀਆ ਤੇ ਸਲੀਕੇ ਨਾਲ ਗੱਲ ਕਰਕੇ ਕਿਸੇ ਨ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ । ਮੈਂ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ । ਆਹ ਪਰ ਇਕਬਾਲ ਪਾਠਕ ਫਿਰ ਸ਼ਰਾਰਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ । ਜਦਕਿ ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ ਜੀ ਨੇ ਇਕਬਾਲ ਪਾਠਕ ਨੂੰ ਹੂ - ਬਹੂ ਇਸ ਤਰ੍ਹਾਂ ਲਿਖਿਆ ਹੈ {"""ਤੁਹਾਡੀ ਲਿਖਤ ਦੀਆਂ ਪਹਿਲੇ ਪਹਿਰੇ ਦੀਆਂ ਮੁੱਢਲੀਆਂ ਲਾਇਨਾਂ 'ਚ ਤੁਸੀਂ ਲਿਖਿਆ ਹੈ ਕਿ 'ਇਹ ਲੋਕ 70 - 80% ਹਨ, ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ - ਸਮੇਂ ਤੇ ਵਰਗਲਾਕੇ ਧਰਮ - ਯੁੱਧਾਂ ਦੀ ਭੱਠੀ 'ਚ ਝੋਕ ਦਿੱਤੀ ਜਾਂਦੀ ਹੈ ।' ਹਾਂ, ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ - ਯੁੱਧਾਂ 'ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ 'ਚ ਹੋਇਆ ।"""} ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਹੈ ਕਿ ਇਕਬਾਲ ਪਾਠਕ ਦੇ ਕਹਿਣ ਮੁਤਾਬਿਕ 70 - 80% ਲੋਕਾਂ ਦੀ ਇਸ ਜਮਾਤ ਨੂੰ ਕਾਮਰੇਡ ਵਰਗਲਾਕੇ ਧਰਮ ਦੀ ਭੱਠੀ 'ਚ ਝੋਕ ਦਿੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਧਰਮ ਦੀ ਭੱਠੀ ਵਿੱਚ ਝੋਕਣ ਦੇ ਦੋਸ਼ੀ ਧਰਮੀ ਕਿੱਦਾਂ ਹੋਏ ? ਇਹ ਸਵਾਲ ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ ਨੇ ਇਨ੍ਹਾਂ ਨੂੰ ਕੀਤਾ ਸੀ । ਹੁਣ ਤੁਸੀਂ ਦੱਸੋ ਉਨ੍ਹਾਂ ਦਾ ਪ੍ਰਤੀਕਰਮ ਸਵਾਲ ਗਲਤ ਕਿਵੇਂ ਹੋਇਆ ? @ ਇਕਬਾਲ ਪਾਠਕ ਜੀ, ਜੋ ਭਾਈ ਕਾਹਨ ਸਿੰਘ ਨਾਭਾ ਵਲੋਂ ਤੁਸੀਂ ਕੌਮ ਦੀ ਪਰਿਭਾਸ਼ਾ ਲਿਖੀ ਹੈ, ਕੀ ਉਹਨੂੰ ਤੁਸੀਂ ਕੌਮ ਦੀ ਪਰਿਭਾਸ਼ਾ ਮੰਨਦੇ ਹੋ ?

ਇਕਬਾਲ

ਜਸਵਿੰਦਰ ਸਿਂਘ ਜੀ ਗੱਲ ਨੂੰ ਇੰਝ ਨਾ ਤੋੜੋ ਮਰੋੜੋ .....ਹਰ ਕੋਈ ਜਾਣਦਾ ਹੈ ਕਿ ਕਾਮਰੇਡ ਮਾਸਟਰ ਮਾਰਕਸ ਧਰਮ ਨੂੰ ਹੀ ਅਫੀਮ ਆਖਦਾ ਹੈ ਸੋ ਕਾਮਰੇਡਾਂ ਦੁਆਰਾ ਕਿਸੇ ਧਰਮ ਯੁਧ ਵਿੱਚ ਸ਼ਾਮਿਲ ਹੋਣ ਜਾਂ ਕਿਸੇ ਨੂੰ ਕਰਨ ਦਾ ਸਵਾਲ ਹੀ ਨਹੀਂ ਉੱਠਦਾ | ਕਾਮਰੇਡਾਂ ਦੀ ਨਲਾਇਕੀ ਇਹ ਹੈ ਕਿ ਉਹ ਮਜਦੂਰ ਜਮਾਤ ਨੂੰ ਉਹਨਾਂ ਦੀ ਮੁਕਤੀ ਦਾ ਰਾਹ ਨਹੀਂ ਸਮਝਾ ਪਾਏ ਜੋ ਕੋਈ ਧਰਮ ਯੁਧ ਨਹੀਂ ਸਗੋਂ ਸਮਾਜਵਾਦ ਲਈ ਸਰਮਾਏਦਾਰਾ ਤੇ ਫਾਸ਼ੀਵਾਦੀ ਸਿਸਟਮ ਖਿਲਾਫ਼ ਰਾਜਨੀਤਿਕ ਯੁਧ ਹੈ ਲੋਕ ਲਹਿਰ ਉਸਾਰਕੇ ਜਿਸਦੀ ਮੇਰੇ ਪ੍ਰਤੀਕਰਮ ਵਿੱਚ ਬਕਾਇਦਾ ਗੱਲ ਕੀਤੀ ਗਈ ਹੈ ਫਾਸ਼ੀਵਾਦ ਵਿਰੁਧ ਲੋਕ ਲਹਿਰ ਉਸਾਰਨ ਦੇ ਰੂਪ ਵਿੱਚ | ਦੂਸਰੀ ਗੱਲ ਭਾਈ ਕਾਹਨ ਸਿਂਘ ਜੀ ਦੀ ਕੌਮ ਦੀ ਪਰਿਭਾਸ਼ਾ ਇਸ ਲਈ ਦਿੱਤੀ ਗਈ ਕਿ ਸੰਵਾਦ ਚਾਲੂ ਰਹਿ ਸਕੇ ਤੇ ਅਸੀਂ ਇੱਕ ਦੂਜੇ ਦੇ ਹੋਰ ਨੇੜੇ ਹੋ ਸਕੀਏ | ਮੇਰੇ ਵੱਲੋਂ ਜੋ ਜੋ ਪੰਨਿਆਂ ਦਾ ਜ਼ਿਕਰ ਕੀਤਾ ਹੈ ਮਹਾਨ ਕੋਸ਼ ਵਿਚੋਂ ਉਹ ਫਰੋਲ ਲਵੋਗੇ ਤਾਂ ਕੌਮ ਦੀ ਪਰਿਭਾਸ਼ਾ ਦੇ ਅਰਥ ਤਕਰੀਬਨ ਤਕਰੀਬਨ ਸਪਸਟ ਹੋ ਜਾਣਗੇ | ਨਾਲ ਦਿੱਤੇ ਬਹੱਤਰ ਕੌਮਾਂ ਵਾਲੇ ਇਸਲਾਮਿਕ ਫਿਰਕੇ ਛੱਡ ਦੇਵੋਗੇ ਤਾਂ ਇਹ ਪਰਿਭਾਸ਼ਾ ਅਧੂਰੀ ਸਮਝ ਬਣਾਏਗੀ | ਜੀ ਜਦ ਇੱਕੋ ਧਰਮ ਇਸਲਾਮ ਵਿੱਚ ਬਹੱਤਰ ਕੌਮਾਂ ਬਾਰੇ ਜਾਣ ਜਾਂਦੇ ਹਾਂ ਤਾਂ ਸਭ ਕੁਝ ਸਪਸਟ ਹੋ ਜਾਂਦਾ ਹੈ | ਸ੍ਟਾਲਿਨ ਦੀ ਪਰਿਭਾਸ਼ਾ ਇਸ ਲਈ ਨਹੀਂ ਲਿਖੀ ਗਈ ਕਿ ਕੋਈ ਵੀਰ ਗੱਲ ਇੱਕ ਪਾਸੜ ਹੀ ਨਾ ਸਮਝੇ ਮਤਲਬ ਮੇਰੇ ਵੱਲੋਂ ਵਿਰੋਧਤਾਈ ਘਟਾਉਣ ਤੇ ਸਾਂਝੇ ਨਤੀਜੇ ਕਢਣ ਹਿਤ ਉਠਾਇਆ ਕਦਮ ਹੈ ਜੀ ਕਿਉਂਕਿ ਮੈਂ ਪੂਰੀ ਤਰਾਂ ਨਿਰਸੰਦੇਹ ਹਾਂ ਕਿ ਸਾਡੇ ਵਿੱਚ ਇੱਕ ਸਾਂਝ ਹੈ ਪੰਜਾਬੀ ਹੋਣ ਦੀ ਜੋ ਸਾਨੂੰ ਟੁੱਟਣ ਨਹੀਂ ਦੇਵੇਗੀ ਅਸੀਂ ਕਦੇ ਨਾ ਕਦੇ ਇੰਝ ਚਰਚਾ ਕਰਦੇ ਕਰਦੇ ਸਾਂਝੇ ਨਤੀਜੇ ਤੇ ਸਾਂਝੇ ਦੁਸ਼ਮਣਾਂ ਦੀ ਪਹਿਚਾਣ ਕਰ ਹੀ ਲਵਾਂਗੇ ਜੀ (ਬਸ਼ਰਤੇ ਕਿਸੇ ਦੇ ਕਰਮ ਨੂੰ ਬਿਨ ਵਜਾਹ ਸ਼ਰਾਰਤ ਦਾ ਨਾਮ ਨਾ ਦੇਈਏ ਇਮਾਨਦਾਰੀ ਨਾਲ ਆਪਣੀ ਗੱਲ ਕਹੀਏ ਤੇ ਦੂਸਰੇ ਦੀ ਸੁਣੀਏ |

dhanwant bath

veer iqbal ton kai jagatheak ho sakda per jas brar diya uproket galla 100% sach hun....es karke tuhanu ek suojwan pathek jan lakhik hon da sabout dinde hoi chop kar jana chaida ha na k tind wich kana pai rakhana....mere varge kai lag camreda de baot ijet karde han per tuhadi ah bina kise ghal ton hon kite ja rahi bahes baki camred brawan bare v ghalt sandesh de rahi hai...lacci te bahes(ladai)jine marji wida lao ki faida....

Jaswinder Singh

ਸਾਰੇ ਵੀਰਾਂ ਤੋਂ ਮੈਂ ਮਾਅਫੀ ਚਾਹੁੰਦਾ ਹਾਂ ਕਿ ਮੈਂ ਏਥੇ ਕੋਈ ਵੀ ਅੱਗੇ ਲਈ ਕਾਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਸ ਬੇਵਕੂਫ ਢਾਣੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਇਹਦੇ ਨਾਲੋਂ ਤਾਂ ਵਧੀਆ ਹੈ ਕਿ ਮੈਂ ਕੰਧ ਚ ਸਿਰ ਮਾਰਕੇ ਆਪਣਾ ਗੁੱਸਾ ਕੱਢ ਲਵਾਂ ਪਰ ਏਨਾਂ ਨਾਲ ਮੱਥਾ ਮਾਰਨਾ ਤਾਂ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿਣ ਵਾਲੀ ਗੱਲ ਆ ਜੋ ਮੈਂ ਨਹੀਂ ਕਰ ਸਕਦਾ । ਮੇਰੇ ਲਈ ਦਿਨ, ਦਿਨ ਹੈ ਤੇ ਰਾਤ,ਰਾਤ ਹੈ । ਬਾਕੀ ਖਾਲਿਸਤਾਨੀ ਭਰਾਵਾਂ ਨੂੰ ਵੀ, ਖਾਸਕਰ ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਗੰਦ ਦੇ ਛੱਪੜ ਵਿੱਚ ਪੈਰ ਰੱਖਣ ਦੀ ਕੋਈ ਲੋੜ ਨਹੀਂ । ਇਨ੍ਹਾਂ ਨੂੰ ਹੁਣ ਕੋਈ ਕਾਮੈਂਟ ਨਾ ਕਰੋ । ਜੱਸ ਬਰਾੜ ਜੀ ਤੁਸੀਂ ਗੱਲ ਕਰਕੇ ਵੇਖ ਲਉ ਜੇ ਕਿਸੇ ਨਤੀਜੇ ਤੇ ਪਹੁੰਚਦੇ ਹੋ ਪਰ ਮੈਨੂੰ ਲੱਗਦਾ ਥੋੜੇ ਹੀ ਦਿਨਾਂ ਵਿੱਚ ਮੇਰੇ ਵਾਲੀਆਂ ਉਪ੍ਰੋਕਤ ਗੱਲਾਂ ਤੁਹਾਨੂੰ ਵੀ ਕਹਿਣੀਆਂ ਪੈ ਸਕਦੀਆਂ ਹਨ ਜਾਂ ਫਿਰ ਤੁਸੀਂ ਚੁੱਪ ਚਾਪ ਪਿੱਛੇ ਹਟਣਾ ਹੀ ਪਸੰਦ ਕਰੋਗੇ । ਤੁਹਾਡੀ ਬਹੁਤ ਚੰਗੀ ਸੋਚ ਹੈ । ਤੁਸੀਂ ਰੱਬ ਨੂੰ ਭਾਵੇਂ ਨਹੀਂ ਮੰਨਦੇ ਪਰ ਤੁਹਾਡੇ ਅੰਦਰ ਇੱਕ ਇਨਸਾਨ ਅਜੇ ਜਿਊਂਦਾ ਹੈ ਤੇ ਇਸਨੂੰ ਮਰਨ ਨਾ ਦੇਣਾ । @ਇਕਬਾਲ ਪਾਠਕ ਤੇਰੇ ਲਈ ਮੈਂ ਹੁਣ ਕੁੱਝ ਹੋਰ ਗਲਤ ਲਫਜ਼ ਵਰਤਕੇ ਲਫਜ਼ਾਂ ਦੀ ਤੌਹੀਨ ਨਹੀਂ ਕਰਨੀ ਚਾਹੁੰਦਾ ਇਸ ਲਈ ਸਿਰਫ ਇੱਕ ਗੀਤ ਦੇ ਬੋਲ ਹੀ ਕਹਾਂਗਾ ""ਜਾ ਵੇ ਕੱਚਿਆ ਘੜਿਆ ਤੇਰਾ ਕੀ ਮੈਂ ਕਰਾਂ ਇਤਬਾਰ........"" @ all ਜਿਊਂਦੇ ਰਹੋ - ਵਸਦੇ ਰਹੋ ।

balvinder pal singh

sikh quom nahi panth hi jey sikh quom nhi ta kp gill v sikh quom vich hi,jey sikh panth hi ta ohesikh hee ase vich shamil hi jo guru granth tey amal karda,

Bhola Singh

ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ। ਮੈਂ ਕਈ ਦਿਨ ਤੋਂ ਸਾਰੀ ਬਹਿਸ ਪੜ੍ਹ ਰਿਹਾ ਹਾਂ ਅਤੇ ਬਾਈ ਜਸਵਿੰਦਰ ਸਿੰਘ ਵੱਲੋਂ ਬਾਈ ਇਕਬਾਲ ਪਾਠਕ ਨੂੰ ਦਿੱਤੇ ਸੁਝਾਅ ਨਾਲ ਪੂਰੀ ਤਰਾਂ ਸਹਿਮਤ ਹਾਂ ਕਿ ਇਕਬਾਲ ਪਾਠਕ ਨੁੰ ਚੁੱਪ ਹੋ ਜਾਣਾ ਚਾਹੀਦਾ ਹੈ । ਕਿਉਂਕਿ ਖਾਲਿਸਤਾਨੀ ਬਾਈਆਂ ਕੋਲ ਤੇਰੀਆਂ ਗੱਲਾਂ ਦੇ ਜਵਾਬ ਮੁੱਕ ਗਏ ਹਨ ਧਰਮ ਅਤੇ ਕੌਮ ਵਾਲੇ ਵਿਸ਼ੇ ਤੇ । ਰਹਿੰਦੀ ਕਸਰ ਤੂੰ ਕਾਹਨ ਸਿੰਘ ਨਾਭੇ ਦੀ ਪਰੀਭਾਸਾ ਲਿਖ ਕੇ ਕੱਡ ਦਿੱਤੀ ਹੈ ।

ਇਕਬਾਲ

ਮੈਂ ਤਦ ਹੀ ਬੋਲਾਂਗਾ ਜਦ ਸਤਨਾਮ ਸਿਂਘ ਜੀ "ਪ੍ਰਤੀਕਰਮ" ਦੇਣਗੇ ...""ਖੁਦਾ ਹਾਫਿਜ਼""

ਗੁਰਮੀਤ ਸਿੰਘ

ਮੇਰੇ ਵਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਭੋਲਾ ਸਿੰਘ ਜੀ ਤੁਹਾਨੂੰ ਵੀ । ਵੀਰ ਜਸਵਿੰਦਰ ਸਿੰਘ ਭੱਜਿਆ ਨਹੀਂ ਸਿਰਫ ਉਹ ਬੇਵਕੂਫਾਂ ਨਾਲ ਮੱਥਾ ਨਹੀਂ ਮਾਰਨਾ ਚਾਹੁੰਦਾ, ਉਨ੍ਹਾਂ ਦਾ ਆਖਰੀ ਕਾਮੈਂਟ ਇੱਕ ਵਾਰ ਫਿਰ ਪੜ੍ਹੋ, ਸਮਝ ਨਾ ਲੱਗੇ ਫਿਰ ਪੜ੍ਹੋ, ਫਿਰ ਵੀ ਨਾ ਸਮਝ ਨਾ ਲੱਗੇ ਤਾਂ ਬਾਈ ਇਕਬਾਲ ਨੂੰ ਪੁੱਛੋ । ਬਾਈ ਜੀ, ਤੁਸੀਂ ਖਚਰੀਆਂ ਜਿਹੀਆਂ ਗੱਲਾਂ ਨਾਲ ਖਾਲਿਸਤਾਨੀਆਂ ਤੇ ਟਕੋਰਾਂ ਕਰਨ ਨੂੰ ਰਹਿਣ ਦਉ । ਖਾਲਿਸਤਾਨੀਆਂ ਕੋਲੋਂ ਜਵਾਬ ਮੁੱਕੇ ਨਹੀਂ ਅਜੇ ਤੇ ਸ਼ੁਰੂ ਹੋਏ ਨੇ । ਕੋਈ ਗੱਲ ਕਰਨ ਦੇ ਯੋਗ ਹੋ ਤਾਂ ਸਲੀਕੇ ਨਾਲ ਤੇ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਕਰੋ । ਜਿਹੜੀ ਗੱਲ ਤੁਸੀਂ ਕੌਮ ਦੀ ਪਰਿਭਾਸ਼ਾ ਦੀ ਲਿਖੀ ਹੈ । ਬਾਈ ਜੀ, ਹੁਣ ਤੁਸੀਂ ਵੀ ਪਾਣੀ ਵਿੱਚ ਮਧਾਣੀ ਨਾ ਪਾ ਕੇ ਬਹਿ ਜਾਣਾ । ਬਾਈ ਇਕਬਾਲ, ਬਾਈ ਡਾ: ਸੁਖਦੀਪ ਤੇ ਤੁਸੀਂ (ਬਾਈ ਭੋਲਾ ਸਿੰਘ) ਭਾਈ ਕਾਹਨ ਸਿੰਘ ਨਾਭਾ ਦੇ ਵਲੋਂ ਦਰਸਾਈ ਮਹਾਨਕੋਸ਼ ਵਿੱਚ ਕੌਮ ਦੀ ਪਰਿਭਾਸ਼ਾ ਨੂੰ ਸਵੀਕਾਰਦੇ / ਮੰਨਦੇ ਹੋ ? ਜਵਾਬ ਸਿਰਫ ਹਾਂ ਜਾਂ ਨਾਂ, ਵਾਧੂ ਗੱਲ ਨਾ ਕਰਿਓ । ਅਗਲੀ ਗੱਲ ਤੁਹਾਡਾ ਜਵਾਬ ਆਉਣ ਤੋਂ ਬਾਅਦ ਵਿੱਚ ਕਰਾਂਗੇ । - ਗੁਰਮੀਤ ਸਿੰਘ ਵਾਸ਼ਿੰਗਟਨ

Bhola Singh

ਬਾਈ ਗੁਰਮੀਤ ਸਿੰਘ ਜੀ ਜੇ ਮਹਾਨ ਕੋਸ਼ ਵਿੱਚ ਉਪਰ ਲਿਖੀ ਹੋਈ ਪਰੀਭਾਸ਼ਾ ਹੈ ਤਾ ਮੈਨੂੰ ਤੁਹਾਡੇ ਨਾਲੋ ਭਾਈ ਕਾਹਨ ਸਿੰਘ ਨਾਬਾ ਤੇ ਜਆਦਾ ਭਰੋਸਾ ਹੈ । ਮੇ ਹੋਰ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਦੁਬਾਰਾ ਸਤਿ ਸ੍ਰੀ ਅਕਾਲ ।

Satnam Singh Babbar

"ਸੂਹੀ ਸਵੇਰ" ਦੇ ਪਾਠਕਾਂ ਅਤੇ ਕਾਮੈਂਟਸ ਦੇਣ ਵਾਲੇ ਵੀਰਾਂ ਨੇ ਬੜੇ ਹੀ ਵਧੀਆ ਢੰਗ ਨਾਲ ਇਨ੍ਹਾਂ ਗੰਭੀਰ ਮੁੱਦਿਆਂ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ । ਜੋ ਇੱਕ ਵਿਚਾਰ - ਚਰਚਾ ਦਾ ਵਧੀਆ ਹੱਲ ਸੀ, ਜਿਸਨੂੰ ਹੋਰ ਵਿਚਾਰਨ ਦੀ ਲੋੜ ਸੀ । ਮੇਰਾ ਇਹ ਕੋਈ ਵਿਚਾਰ ਨਹੀਂ ਹੈ ਕਿ ਇੱਥੇ ਕੋਈ ਕਿਸੇ ਨੂੰ ਨੀਵਾਂ ਦਿਖਾਉਣ, ਊਝਾਂ ਲਾਉਣ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਜਾਂ ਮੇਹਣੇ ਮਾਰਨ ਵਾਲੀ ਵਿਚਾਰ ਕੀਤੀ ਜਾਵੇ । ਸਿਰਫ ਰੋਕਣਾ ਹੈ ਜੋ ਝੂਠਾ ਤੇ ਮਕਾਰੀ ਪ੍ਰਾਪੋਗੰਡਾ ਹੈ । ਇਸ ਕਰਕੇ ਸਾਨੂੰ ਇਸ ਚਰਚਾ ਨੂੰ ਕਦੇ ਵੀ ਰੁਕਣ ਨਹੀਂ ਦੇਣਾ ਚਾਹੀਦਾ, ਜੋ ਕਿਸੇ ਵੀ ਸਚਾਈ ਨੂੰ ਅਲੋਪ ਕਰਨਾ ਚਾਹੁੰਦੇ ਹਨ । ਇਹ ਇਮਾਨਦਾਰ ਅਤੇ ਸਹੀ ਮੀਡੀਏ ਦੀ ਜੁੰਮੇਵਾਰੀ ਵੀ ਬਣਦੀ ਹੈ ਕਿ ਉਹ ਪੜਚੋਲ ਕਰਕੇ ਹੀ ਕਿਸੇ ਸਚਾਈ ਤੱਥਾਂ ਨੂੰ ਪੇਸ਼ ਕਰਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ । ਇਕਬਾਲ ਪਾਠਕ ਜੀ, ਜਦੋਂ ਕਿਤੇ ਕੋਈ ਵਿਚਾਰ ਚਰਚਾ ਵਧੀਆ ਢੰਗ ਨਾਲ ਹੁੰਦੀ ਹੋਵੇ ਤਾਂ ਉਹਦੇ ਵਿੱਚ ਜ਼ਰੂਰੀ ਨਹੀਂ ਕਿ ਕਿਸੇ ਨੂੰ "ਤੜੀ", "ਧਮਕੀਆਂ", "ਮੈਂ ਨਾ ਮਾਨੂੰ" ਜਾਂ "ਬਕਵਾਸ" ਵਰਗੇ ਅਲਫਾਜ਼ਾਂ ਦਾ ਪ੍ਰਯੋਗ ਕੀਤਾ ਜਾਣਾ ਜ਼ਰੂਰੀ ਨਹੀਂ ਹੁੰਦਾ । ਅਕਲ ਨਾਲ ਕੀਤੀ ਗੱਲ ਆਮ ਜਨਤਾ ਨੂੰ ਛੇਤੀ ਸਮਝ ਆਉਂਦੀ ਹੈ । ਕਲਮੀ ਲੜਾਈ ਹੈ, ਕਲਮ ਵਾਂਗ ਲੜਣ ਦਾ ਹੌਸਲਾ ਰੱਖਾਂਗੇ ਤਾਂ ਕੁੱਝ ਪ੍ਰਾਪਤ ਕਰਾਂਗੇ । ਮੇਰਾ ਸਵਾਲ ਹੈ ਸਿਰਫ ਇਕਬਾਲ ਪਾਠਕ ਨੂੰ ਕਿ {ਅਗਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਆਵੇ ਤਾਂ ਤੁਹਾਨੂੰ ਪ੍ਰਵਾਨ ਹੈ ?} ਦੂਸਰਾ ਸਵਾਲ {ਕੀ ਤੁਸੀਂ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਕੀਤੀ ਕੌਮ ਦੀ ਪਰਿਭਾਸ਼ਾ ਨੂੰ ਸਹੀ ਮੰਨਦੇ ਹੈ ?} ਕਿ ਜਾਂ {ਸੰਯੁਕਤ ਰਾਸ਼ਟਰ ਦੇ ਚਾਰਟਰ ਮੁਤਾਬਿਕ ਕੌਮ ਦੀ ਪਰਿਭਾਸ਼ਾ ਗਲਤ ਹੈ ?} ਮੈਨੂੰ ਫੱਖਰ ਹੈ ਵੀਰ ਜਸਵਿੰਦਰ ਸਿੰਘ ਅਤੇ ਜੱਸ ਬਰਾੜ ਵਰਗੇ ਸੂਝਵਾਨ ਵੀਰਾਂ ਦਾ, ਜਿਨਾਂ ਦੀ ਸੋਚ ਮੁਤਾਬਿਕ ਨਾ ਚਾਹੁੰਦਾ ਹੋਇਆ ਵੀ ਜਵਾਬ ਦੇਣ ਦੀ ਗੁਸਤਾਖੀ ਜ਼ਰੂਰ ਕਰਾਂਗਾ । ਹੋਰ ਵੀ ਬਹੁਤ ਸਾਰੇ ਸੂਝਵਾਨ ਪਾਠਕ ਵੀਰ ਹਨ, ਜੋ ਇਸ ਵਿਚਾਰ - ਚਰਚਾ ਵਿੱਚ ਆਏ ਹਨ, ਜਿਨ੍ਹਾਂ ਦੇ ਵਿਚਾਰਾਂ ਦਾ ਮੈਂ ਕਦਰਦਾਨ ਹਾਂ । ਪਾਠਕ ਦੀ ਲਿਖਤ ਦਾ ਜਵਾਬ ਲੱਗਭਗ ਤਿਆਰ ਹੈ ਆਉਣ ਵਾਲੇ ਦਿਨਾਂ ਚ ਜ਼ਰੂਰ ਦਿੱਤਾ ਜਾਵੇਗਾ । ਭੁੱਲਾਂ ਚੁੱਕਾਂ ਦੀ ਖਿਮਾਂ - ਸਤਨਾਮ ਸਿੰਘ ਬੱਬਰ ਜਰਮਨੀ ।

Navdeep Kaur

ਮੈਂ ਆਪਣੇ ਵੱਲੋਂ ਕੁਝ ਖਾਸ ਨਹੀਂ ਕਹਿਣਾ ਚਾਹੁੰਦੀ , ਸਿਰਫ ਇੱਕ ਗੱਲ ਤੋਂ ਬਿਨਾ ਅਗਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਆਵੇ ਤਾਂ ਤੁਹਾਨੂੰ ਪ੍ਰਵਾਨ ਹੈ ? ( ਸਤਨਾਮ ਸਿੰਘ ਜੀ ਦਾ ਕੁਮੈਂਟ) ___"ਸਾਨੁੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ "ਕਿਲਾ ਲੋਹਗੜ੍ਹ" ਚੇਤੇ ਆਉਂਦਾ ਹੈ । ਨਾਲ ਦੀ ਨਾਲ ਅਸੀਂ ਅੱਜ ਦੇ ਸਮੇਂ ‘ਉਸ’ ਇਨਕਲਾਬ ਦੇ ਹਤੈਸ਼ੀ ਵੀ ਨਹੀਂ ਹਾਂ ਕਿਉਂਕਿ ਸਮੇਂ ਨੂੰ ਪੁੱਠਾ ਗੇੜਾ ਦੇਣਾ ਹੋਵੇਗਾ ਉਹ ਇਸ ਸਮੇਂ ਵਿੱਚ |" ਇੱਕ ਸਵਾਲ ਹੈ ਜੀ ਕੀ ਤੁਸੀਂ ਪਾਠਕ ਭਾਜੀ ਦਾ ਲੇਖ ਗੌਰ ਨਾਲ ਨਹੀਂ ਪੜ੍ਹਿਆ ???

Makhan S. London

ਬੀਬੀ ਨਵਦੀਪ ਕੌਰ ਜੀ, ਤੁਸੀਂ ਏਥੇ ਸ਼ਾਇਦ ਨਵੇਂ ਆਏ ਹੋ ਤੇ ਉਪਰ ਦਿੱਤੇ ਕਾਮੈਂਟਸ ਸਾਰੇ ਪੜ੍ਹ ਨਹੀਂ ਸਕੇ ਜਾਂ ਸਹੀ ਤਰ੍ਹਾਂ ਸਮਝ ਨਹੀਂ ਸਕੇ । ਮਾਅਫ ਕਰਨਾ ਪਰ ਸ੍ਰ: ਸਤਨਾਮ ਸਿੰਘ ਬੱਬਰ ਜੀ ਵਲੋਂ ਪੁੱਛੇ ਸਵਾਲਾਂ ਦਾ ਕੋਈ ਮਤਲਬ ਨਿਕਲਦਾ ਹੈ । ਮੇਰੀ ਸਮਝ ਵਿੱਚ ਜੋ ਮਤਲਬ ਨਿਕਲਿਆ ਹੈ ਉਹ ਉਪਰ ਦਿੱਤੇ ਕਾਮੈਂਟਸ ਦੇ ਆਧਾਰ ਤੇ ਹੈ । ਮੈਂ ਕੁੱਝ ਉਪਰਲੇ ਕਾਮੈਂਟਸ ਵਿੱਚੋਂ ਕੋਡ ਕਰਕੇ ਤੁਹਾਡੀ ਜਾਣਕਾਰੀ ਲਈ ਇਸ ਕਾਮੈਂਟ ਵਿੱਚ ਪਾ ਰਿਹਾ ਹਾਂ ਤਾਂ ਕਿ ਸ੍ਰ: ਸਤਨਾਮ ਸਿੰਘ ਬੱਬਰ ਜੀ ਵਲੋਂ ਸ੍ਰੀ ਪਾਠਕ ਜੀ ਨੂੰ ਪੁੱਛੇ ਸਵਾਲਾਂ ਨੂੰ ਸਮਝਣਾ ਤੁਹਾਡੇ ਲਈ ਹੋਰ ਸੌਖਾ ਹੋ ਜਾਏ । ਉਹ ਕੁੱਝ ਇਸ ਤਰ੍ਹਾਂ ਹੈ :- ਸ੍ਰੀ ਪਾਠਕ ਜੀ, ਪਹਿਲਾ ਕਾਮੈਂਟ ਕਰਦੇ ਪੁੱਛਦੇ ਹਨ {***ਬੰਦਾ ਸਿੰਘ ਬਹਾਦੁਰ ਤੇ ਰਣਜੀਤ ਸਿੰਘ ਵਿਚਕਾਰ ਜੋ ਫਾਸਲਾ ਛੜੱਪਾ ਮਾਰਿਆ ਗਿਆ ਹੈ, ਕੋਈ ਇਤਿਹਾਸਕਾਰ ਦੱਸੇਗਾ ਕਿ "ਕਿਉਂ" ????***} ਫਿਰ ਉਸਤੋਂ ਬਾਅਦ ਸ੍ਰ: ਰਵਿੰਦਰ ਸਿੰਘ ਨੂੰ ਸੰਬੋਧਨ ਹੁੰਦੇ ਲਿਖਦੇ ਹਨ {***@Ravinder Singh ਮੈਂ ਵੀ ਉਪਰੋਕਤ ਸਵਾਲ ਹੀ ਕਰ ਰਿਹਾ ਹਾਂ ਕਿ ਆਹ ਕੀ ਆ ? ਕਿਉਂਕਿ ਐਥੇ ਹੀ ਫੂਕ ਨਿਕਲਣੀ ਆ ਉਸ ਸੋਚ ਦੀ .....ਬੰਦਾ ਸਿਂਘ ਬਹਾਦਰ ਤੇ ਮਹਾਰਾਜਾ ਰਣਜੀਤ ਸਿਂਘ ਵਿਚਕਾਰ ਕੀ ਸੀ ? ਕਿਉਂਕਿ ਮੈਂ ਜਵਾਬ ਦੇਣਾ ਲੋਚਦਾ ਹਾਂ ਉਸ ਸ਼ਖਸ਼ ਨੂੰ ਜੋ ਕਿਰਤੀ "ਲਾਲੋ" ਨੂੰ "ਚੋਰ ਉਚੱਕਾ" ਹੀ ਦਸਦਾ ਹੈ (ਉਸਦੀ ਗਿਣਤੀ ਜਿਵੇਂ ਕਰਦਾ ਹੈ ਹਾਜਿਰ ਹੈ ਉਪਰੋਕਤ ਥਾਂ 'ਤੇ) ਸਵਾਲ ਕਰ ਰਿਹਾ ਹਾਂ ਕਿ ਆਹ ਕੀ ਆ ? ਮਤਲਬ ਬੰਦਾ ਸਿਂਘ ਬਹਾਦੁਰ ਦੇ ਰਾਜ ਤੋਂ ਮਹਾਰਾਜਾ ਰਣਜੀਤ ਸਿਂਘ ਦੇ ਰਾਜ ਤੱਕ ਫਾਸਲਾ ਕਿਹੜਾ ਸੀ ?***} ਫਿਰ ਇੱਕ ਕਾਮੈਂਟਸ ਹੋਰ ਕਰਦੇ ਹਨ {***.....ਇੰਝ ਆਖ ਸਕਦਾ ਹਾਂ ਕਿ ਬੰਦਾ ਸਿਂਘ ਬਹਾਦੁਰ ਤੋਂ ਬਾਅਦ ਦੇ ਕਾਲ ਨਾਲ ਮੇਰੇ ਤੋਂ ਇਤਫਾਕ (ਸਾਂਝ) ਹੀ ਨਹੀਂ ਬਣਾਇਆ ਜਾ ਸਕਿਆ ਜਿਸ ਨੂੰ ਮਹਾਰਾਜਾ ਆਖਿਆ ਜਾਂਦਾ ਹੈ ਮੈਨੂੰ ਉਸ ਵਿੱਚ ਸਿਫਤ ਵਰਗਾ ਕੁਝ ਦਿਖਾਈ ਨਹੀਂ ਪੈਂਦਾ ਕਿਉਂਕਿ ਉਸਨੇ ਬੰਦਾ ਸਿੰਘ ਬਹਾਦੁਰ ਦੇ ਕੀਤੇ ਕੰਮ ਨੂੰ ਮੁੜ ਸਥਾਪਿਤ ਕਰਨ ਦੀ ਥਾਵੇਂ ਰਜਵਾੜਾਸ਼ਾਹੀ ਹੀ ਬਣਾਈ ਰੱਖੀ ਸਹੀ ਲਫਜ਼ਾਂ ਵਿੱਚ ਲਿਖਣਾਂ ਹੋਵੇ ਤਾਂ ਸਿੱਖ ਧਰਮ ਨਾਲ ਧ੍ਰੋਹ ਕੀਤਾ ।***} ਫਿਰ ਇੱਕ ਹੋਰ ਕਾਮੈਂਟਸ, ਜਿਸ ਵਿੱਚ ਕੁੱਝ ਝੇੜਭਰੀ ਜਿਹੀ ਸ਼ਬਦਾਵਲੀ ਵਰਤਦੇ ਹੋਏ ਇਸ ਤਰ੍ਹਾਂ ਕਰਦੇ ਹਨ :- {***...ਚਲੋ ਇੱਕ ਸ਼ਬਦ ਵਿੱਚ ਸਵਾਲ ਕਰੋ ਮੈਂ ਇੱਕ ਸ਼ਬਦ ਵਿੱਚ ਉੱਤਰ ਦੇਵਾਂਗਾ (ਜਿਵੇਂ ਤੁਸੀਂ ਲਿਖੋ 'ਖਾਲਿਸਤਾਨ' ਮੇਰਾ ਉੱਤਰ ਹੋਵੇਗਾ 'ਬਕਵਾਸ') ......ਸਿੱਖ ਧਰਮ ? - ਨਵੀਨ ਧਰਮ, ਸਿੱਖ ਕੌਮ ? - ਕਦੇ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ? - ਇੱਕ ਇਨਕਲਾਬੀ ਮੇਰਾ ਨਾਇਕ, ਮਹਾਰਾਜਾ ਰਣਜੀਤ ਸਿੰਘ ? - ਇੱਕ ਉਲਟ - ਇਨਕਲਾਬੀ, ਖਾਲਸਾ ਰਾਜ ? - ਮੱਧਯੁੱਗੀ ਵਿਚਾਰ, ਖਾਲਿਸਤਾਨ ? - ਕੁਮੈਂਟ, ਸਿੱਖਾਂ ਦੀਆਂ ਮੰਗਾਂ ? - ਗਲਤ ਅਤੇ ਠੀਕ, ਸਿੱਖਾਂ ਨਾਲ ਵਧੀਕੀਆਂ ? - ਬਿਲਕੁੱਲ ਹੋਈਆਂ ਨੇ, 1984 ਦੇ ਕਾਤਲਾਂ ਨੂੰ ਸਜਾਵਾਂ ? - ਮਿਲਣੀਆਂ ਹੀ ਚਾਹੀਦੀਆਂ ਹਨ ।***} ਬਾਬਾ ਬੰਦਾ ਸਿੰਘ ਬਹਾਦਰ ਬਾਰੇ ਖੜ੍ਹੇ ਕੀਤੇ ਸਵਾਲ ਦਾ ਕੋਈ ਹੱਲ ਦੱਸੇ ਬਗੈਰ ਹੀ ਅਗਲਾ ਮਸਲਾ ਬੜੀ ਚਲਾਕੀ ਨਾਲ ਲੈ ਆਉਂਦੇ ਨੇ । {""ਚਲਾਕੀ""} ਲਫਜ਼ ਇਸ ਲਈ ਵਰਤ ਰਿਹਾ ਹਾਂ ਕਿਉਂਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿੱਚੋਂ {""ਕੌਮ""} ਅਤੇ {""ਕੌਮ ਬਹੱਤਰ""} ਦੋ ਵੱਖਰੇ - ਵੱਖਰੇ ਸ਼ਬਦਾਂ ਨੂੰ ਜੋੜਕੇ ਕੌਮ ਦੀ ਪ੍ਰੀਭਾਸ਼ਾ ਦੱਸਦਾ ਹੈ :- {***ਕੌਮ ਦੀ ਪਰਿਭਾਸ਼ਾ : ਕੌਮ : ਅ. ਕੌਮ. ਸੰਗਿਯਾ - ਜਨਸਮੁਦਾਯ । 2. ਜਾਤਿ । 3. ਵੰਸ਼ ਕੌਮ ਬਹੱਤਰ : ਅਰਬ ਦੀ ਬਹੱਤਰ ਕੌਮਾਂ . ਬਨੀ ਇਸਰਾਈਲ ਦੇ ਬਹੱਤਰ ਫਿਰਕੇ. "ਕੌਮ ਬਹੱਤਰ ਸੰਗ ਕਰ ." (ਭਾਗੁ ) ਅਰਬ ਦੇਸ਼ ਜੋ ਬਹੱਤਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ, ਉਸ ਨੂੰ ਮੁਹੰਮਦ ਸਾਹਿਬ ਨੇ ਇਸਲਾਮ ਵਿੱਚ ਇੱਕ ਕਰਕੇ ਆਪਣੇ ਨਾਲ ਕਰ ਲੀਤਾ । (ਪੰਨਾ ਨੰਬਰ 1274) 2. ਦੇਖੋ, ਇਸਲਾਮ ਦੇ ਫਿਰਕੇ . (ਮਹਾਨ ਕੋਸ਼ ਪੰਨਾ ਨੰਬਰ 467) ਇਹ ਇਸਲਾਮ ਦੇ ਅਲੱਗ - ਅਲੱਗ ਫਿਰਕੇ ਕੌਮ ਕਹਾਉਂਦੇ ਸਨ ਜਦ ਕਿ ਧਰਮ ਇਸਲਾਮ ਸੀ (ਸਰੋਤ ਭਾਈ ਕਾਹਨ ਸਿਂਘ ਨਾਭਾ ਮਹਾਨ ਕੋਸ਼)***} ਫਿਰ ਅਗਲੇ ਕਾਮੈਂਟਸ ਵਿੱਚ ਸਾਰਿਆਂ ਨੂੰ ਕੌਮ ਦੀ ਪ੍ਰੀਭਾਸ਼ਾ ਬਾਰੇ ਫਿਰ ਲਿਖਦਾ ਹੈ :- {***....@all ਕੌਮ ਦੀ ਪਰਿਭਾਸ਼ਾ ਬਾਰੇ ਕਿਸੇ ਵੀਰ ਦਾ ਕੋਈ ਸ਼ੰਕਾ ਹੋਵੇ ਜਰੂਰ ਲਿਖੇ ।***} ਫਿਰ ਸ੍ਰ: ਜਸਵਿੰਦਰ ਸਿੰਘ ਜੀ ਵਲੋਂ ਇਨ੍ਹਾਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ {***.....@ਇਕਬਾਲ ਪਾਠਕ ਜੀ, ਜੋ ਭਾਈ ਕਾਹਨ ਸਿੰਘ ਨਾਭਾ ਵਲੋਂ ਤੁਸੀਂ ਕੌਮ ਦੀ ਪਰਿਭਾਸ਼ਾ ਲਿਖੀ ਹੈ, ਕੀ ਉਹਨੂੰ ਤੁਸੀਂ ਕੌਮ ਦੀ ਪਰਿਭਾਸ਼ਾ ਮੰਨਦੇ ਹੋ ?***} ਉਸਦੇ ਜਵਾਬ ਵਿੱਚ ਸ੍ਰੀ ਪਾਠਕ ਜੀ ਲਿਖਦੇ ਹਨ :- {***.....ਦੂਸਰੀ ਗੱਲ ਭਾਈ ਕਾਹਨ ਸਿਂਘ ਜੀ ਦੀ ਕੌਮ ਦੀ ਪਰਿਭਾਸ਼ਾ ਇਸ ਲਈ ਦਿੱਤੀ ਗਈ ਕਿ ਸੰਵਾਦ ਚਾਲੂ ਰਹਿ ਸਕੇ ਤੇ ਅਸੀਂ ਇੱਕ ਦੂਜੇ ਦੇ ਹੋਰ ਨੇੜੇ ਹੋ ਸਕੀਏ । ਮੇਰੇ ਵੱਲੋਂ ਜੋ - ਜੋ ਪੰਨਿਆਂ ਦਾ ਜ਼ਿਕਰ ਕੀਤਾ ਹੈ ਮਹਾਨ ਕੋਸ਼ ਵਿਚੋਂ ਉਹ ਫਰੋਲ ਲਵੋਗੇ ਤਾਂ ਕੌਮ ਦੀ ਪਰਿਭਾਸ਼ਾ ਦੇ ਅਰਥ ਤਕਰੀਬਨ - ਤਕਰੀਬਨ ਸਪਸਟ ਹੋ ਜਾਣਗੇ । ਨਾਲ ਦਿੱਤੇ ਬਹੱਤਰ ਕੌਮਾਂ ਵਾਲੇ ਇਸਲਾਮਿਕ ਫਿਰਕੇ ਛੱਡ ਦੇਵੋਗੇ ਤਾਂ ਇਹ ਪਰਿਭਾਸ਼ਾ ਅਧੂਰੀ ਸਮਝ ਬਣਾਏਗੀ । ਜੀ ਜਦ ਇੱਕੋ ਧਰਮ ਇਸਲਾਮ ਵਿੱਚ ਬਹੱਤਰ ਕੌਮਾਂ ਬਾਰੇ ਜਾਣ ਜਾਂਦੇ ਹਾਂ ਤਾਂ ਸਭ ਕੁਝ ਸਪਸਟ ਹੋ ਜਾਂਦਾ ਹੈ ।***} ਹੁਣ ਇਸ ਬੇਅਕਲੇ ਨੂੰ ਕੋਈ ਪੁੱਛੇ ਕਿ ਕੌਮ ਦੀ ਪ੍ਰੀਭਾਸ਼ਾ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ {***ਕੌਮ : ਅ. ਕੌਮ. ਸੰਗਿਯਾ - ਜਨਸਮੁਦਾਯ । 2. ਜਾਤਿ । 3. ਵੰਸ਼***} ਦੱਸੀ ਹੈ । {***ਕੌਮ ਬਹੱਤਰ***} ਹੋਰ ਵੱਖਰਾ ਲਫਜ਼ ਹੈ । ਵਧੇਰੇ ਜਾਣਕਾਰੀ ਲਈ ਹਰ ਕੋਈ ਖੁੱਦ ਮਹਾਨਕੋਸ਼ ਵਿੱਚੋਂ ਘੋਖ ਸਕਦਾ ਹੈ । ਮਹਾਨਕੋਸ਼ ਨੂੰ ਪੀ ਡੀ ਐਫ ਵਿੱਚ ਡੌਅਨਲੋਡ ਕਰਨ ਇਸ ਲਿੰਕ ਤੇ ਜਾਓ {www.damdamitaksal.org/pdfs/mahan-Kosh.pdf} । ਉਸਤੋਂ ਬਾਅਦ ਸ੍ਰ: ਭੋਲਾ ਸਿੰਘ ਸ੍ਰੀ ਇਕਬਾਲ ਪਾਠਕ ਨੂੰ ਸੰਬੋਧਨ ਹੋ ਕੇ ਲਿਖਦਾ ਹੈ ਕਿ {***....ਰਹਿੰਦੀ ਕਸਰ ਤੂੰ ਕਾਹਨ ਸਿੰਘ ਨਾਭੇ ਦੀ ਪਰੀਭਾਸਾ ਲਿਖ ਕੇ ਕੱਡ ਦਿੱਤੀ ਹੈ ।***} ਪਰ ਜਦੋਂ ਸ੍ਰ: ਗੁਰਮੀਤ ਸਿੰਘ ਵਾਸ਼ਿੰਗਟਨ ਸ੍ਰ: ਭੋਲਾ ਸਿੰਘ ਨੂੰ ਮੋੜਵਾਂ ਸਵਾਲ ਕਰਦਾ ਹੈ ਤਾਂ ਸ੍ਰ: ਭੋਲਾ ਸਿੰਘ ਭਾਈ ਕਾਨ੍ਹ ਸਿੰਘ ਜੀ ਨਾਭਾ ਪ੍ਰਤੀ ਭਰੋਸਾ ਯਤਾਉਂਦਾ ਹੋਰ ਕੋਈ ਗੱਲ ਤੋਂ ਇਨਕਾਰ ਕਰ ਦਿੰਦਾ ਹੈ । ਹੁਣ ਸ੍ਰ: ਸਤਨਾਮ ਸਿੰਘ ਬੱਬਰ ਜੀ ਵੀ ਉਪ੍ਰੋਕਤ ਮੁੱਦੇ ਨਾਲ ਜੁੜਦੇ ਹੋਏ ਉਹੀ ਸਵਾਲ ਸ੍ਰੀ ਪਾਠਕ ਨੂੰ ਸਿੱਧੇ ਤੌਰ ਤੇ ਕਰਦੇ ਹਨ । ਹੁਣ ਤੁਸੀਂ ਸਪੱਸ਼ਟ ਕਰੋ ਕਿ ਉਨ੍ਹਾਂ ਦੇ ਦੋਨੋਂ ਸਵਾਲ ਗਲਤ ਕਿਵੇਂ ਹੋਏ ? ਜੇ ਨਹੀਂ ਤੇ ਫਿਰ ਤੁਸੀਂ ਕਿੰਤੂ ਕਿਉਂ ਕਰ ਰਹੇ ਹੋ ? {ਸਿੱਖ ਇੱਕ ਵੱਖਰੀ ਤੇ ਪੂਰੀ ਯੋਗਤਾ ਵਾਲੀ ਕੌਮ ਹੈ । ਸ੍ਰ: ਮਿਹਰ ਸਿੰਘ ਚੱਢਾ ਨੇ ਬੜੀ ਖੂਬਸੂਰਤ ਕਿਤਾਬ ਲਿਖੀ ਹੋਈ ਹੈ "ਸਿੱਖ ਇੱਕ ਕੌਮ" ਬਾਅਦ ਵਿੱਚ ਗੁਰਸਿੱਖ ਵਿਦਵਾਨ ਐਡਵੋਕੇਟ ਗੁਰਮੀਤ ਸਿੰਘ ਨੇ ਵੀ ਇਸ ਨੂੰ ਹੋਰ ਨਿੱਗਰ ਕੀਤਾ । ਇੱਕ ਰਾਜਨੀਤੀ ਸ਼ਾਸਤਰੀ ਨੇ ਇਥੋਂ ਤੱਕ ਜ਼ਰੂਰ ਲਿਖ ਦਿੱਤਾ ਸੀ ਕਿ ਜੇ ਸਿੱਖ "ਕੌਮ" ਨਹੀਂ ਤਾਂ "ਕੌਮ" ਸ਼ਬਦ ਦੀ ਪ੍ਰੀਭਾਸ਼ਾ ਬਦਲਨੀ ਪਵੇਗੀ ਪਰ ਇਸ ਨੂੰ ਬਦਲਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਪਰਿਭਾਸ਼ਾ ਮੁਤਾਬਿਕ ਅਤੇ ਸੰਯਕੁਤ ਰਾਸ਼ਟਰ ਮੁਤਾਬਿਕ ਕੌਮ ਸ਼ਬਦ ਦੇ ਮਾਇਨੇ ਹੁੰਦੇ ਹਨ ਇੱਕੋ ਤਰ੍ਹਾਂ ਦੇ ਲੋਕਾਂ ਦਾ ਇੱਕ ਸਮੂਹ (ਜਨਸਮੁਦਾਯ) ਜਿਨ੍ਹਾਂ ਦਾ ਪਿਛੋਕੜ ਸਾਂਝਾ, ਸਾਂਝੀ ਬੋਲੀ, ਸਭਿਆਚਾਰ, ਪ੍ਰੰਪਰਾਵਾ ਤੇ ਇਤਹਾਸ । ਸੋ ਕੌਮ ਦੀ ਪ੍ਰੀਭਾਸ਼ਾ ਚ ਸਿੱਖ ਪੂਰੀ ਤਰ੍ਹਾਂ ਯੋਗਤਾ ਰੱਖਦੇ ਹਨ ? ਸਿੱਖ ਇੱਕ ਬਹੁ ਪੱਖੀ ਸ਼ਬਦ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖ ਧਰਮ ਦੀ ਨੀਂਹ 1469 ਈਸਵੀ ਵਿੱਚ ਰੱਖੀ । ਇਸ ਧਰਮ ਨੂੰ ਮੰਨਣ ਵਾਲਿਆਂ ਨੂੰ ਸਿੱਖ ਕਿਹਾ ਜਾਂਦਾ ਹੈ ਅਤੇ ਸਿੱਖਾਂ ਦੇ ਸਮੂਹ (ਜਨਸਮੁਦਾਯ) ਨੂੰ "ਸਿੱਖ ਕੌਮ" ਕਿਹਾ ਜਾਂਦਾ ਹੈ ।} ਕੌਮ ਬਹੱਤਰ ਨਾਲ ਸਬੰਧਤ 2. ਇਸਲਾਮ ਦੇ ਫਿਰਕੇ ਬਾਰੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨਕੋਸ਼ ਵਿੱਚ ਇਸ ਤਰ੍ਹਾਂ ਦਰਜ਼ ਹੈ :- {***ਇਸਲਾਮ ਦੇ ਫਿਰਕੇ; ਹਦੀਸ ਤਿਰਮਜ਼ੀ ਵਿੱਚ ਲੇਖ ਹੈ ਕਿ ਉਹ ਮੁਹੰਮਦ ਸਾਹਿਬ ਨੇ ਫਰਮਾਇਆ ਕਿ ਬਨੀ ਇਸਰਾਈਲ ਦੇ ਬਹੱਤਰ ਫਿਰਕੇ ਹੋ ਗਏ ਹਨ, ਪਰ ਮੇਰੀ ਉਮਤ ਦੇ ਤਿਹੱਤਰ ਹੋਣਗੇ, ਪਰੰਤੂ ਇੱਕ ਤੋਂ ਛੁੱਟ ਬਾਕੀ ਸਭ ਨਰਕ ਵਿੱਚ ਜਾਣਗੇ । ਪੁੱਛਣ ਤੋਂ ਦੱਸਿਆ ਕਿ ਬਹਿਸ਼ਤ ਵਿੱਚ ਜਾਣ ਵਾਲਾ ਉਹ ਫਿਰਕਾ ਹੋਊ, ਜੋ ਮੇਰੀ ਅਤੇ ਮੇਰੇ ਸਹਾਬ ਦੀ ਰੀਤਿ ਤੇ ਚਲੇਗਾ । ਸੁੰਨੀ ਖਿਆਲ ਕਰਦੇ ਹਨ ਕਿ ਫਿਰਕਾ ਸੁੰਨੀ ਹੈ ।........(ਪੰਨਾ 424)} ਇਹ ਸਿਰਫ ਜਾਣਕਾਰੀ ਮਾਤਰ ਹੈ । ਇਸਦਾ ਸਿੱਖ ਕੌਮ ਨਾਲ ਕੋਈ ਮੇਲ ਨਹੀਂ, ਕੋਈ ਸਬੰਧ ਨਹੀਂ । ਅਗਰ ਮੈਂ ਗਲਤ ਹੋਵਾਂ ਤਾਂ ਕੋਈ ਵੀ ਸੁਧਾਰਕੇ ਸਪੱਸ਼ਟ ਕਰ ਸਕਦਾ ਹੈ । ਮਾਅਫੀ ਚਾਹਵਾਂਗਾ ਅਗਰ ਕੁੱਝ ਵੱਧ - ਘੱਟ ਲਿਖ ਗਿਆ ਹੋਵਾਂ । - ਮੱਖਣ ਸਿੰਘ ਲੰਡਨ

RANJOT CHEEMA

makhan singh g ah tan bion bion k mare 1 baal te ah navi madim danger de...bhole da nahi marne ah tan onj he anpad jiha lagda...ganda ho jawega

RANJOT CHEEMA

ganda bhola nahi sada....

ਦੇਸਰਾਜ ਸਰੀ, ਕੈਨੇਡ

ਆਹ ਤੇ ਸੁਆਦ ਲਿਆ ਦਿੱਤਾ ਗੱਲ ਕਰਕੇ ਮੱਖਣ ਸਿੰਘ ਨੇ । 22ਜੀ ਨੇ ਬਹੁਤ ਹੀ ਵਜ਼ਨੀ ਦਲੀਲਾਂ ਨਾਲ ਗੱਲ ਕੀਤੀ ਹੈ । ਅਸਲੀ ਸਲੀਕਾ ਤਾਂ ਇਹੀ ਹੈ । ਬਹੁਤ ਹੀ ਵਧੀਆ ਦਲੀਲ ਕੌਮ ਬਾਰੇ ਪੇਸ਼ ਕੀਤੀ ਹੈ । ਹੁਣ ਦੇਖੋ ਇਕਬਾਲ ਨਵਾਂ ਮਸਲਾ ਕਿਹੜਾ ਖੜ੍ਹਾ ਕਰਦਾ ਹੈ.........

Gurmeet Singh

@ਦੇਸਰਾਜ ਜੀ, ਬਿਲਕੁਲ ਸਹੀ ਕਿਹਾ ਤੁਸੀਂ । ਮੇਰਾ ਵੀ ਉਪਰ ਪਹਿਲਾ ਕਾਮੈਂਟ ਪੜ੍ਹਕੇ ਦੇਖ ਲਓ । ਮੈਂ ਚੰਗੇ ਸਲੀਕੇ ਨਾਲ ਗੱਲ ਕਰਨੀ ਚਾਹੀ ਸੀ ਪਰ ਇਹ ਇਕਬਾਲ ਖੁੱਦ ਉਸ ਹੱਦ ਤੱਕ ਲੈ ਗਿਆ ਜਿੱਥੇ ਮੈਂ ਨਹੀਂ ਸੀ ਜਾਣਾ ਚਾਹੁੰਦਾ । ਭੈਣ ਜੀ ਨਵਦੀਪ ਕੌਰ ਜੀ ਤੁਹਾਨੂੰ ਬੇਨਤੀ ਹੈ ਕਿ ਵਕਾਲਤ (ਭਾਵ ਗੱਲ) ਭਾਵੇਂ ਜਿਹਦੀ ਮਰਜ਼ੀ ਕਰੋ ਪਰ ਗੱਲ ਸੱਚ ਦੀ ਤੇ ਪਰਖ ਦੀ ਕਰੋ । - ਗੁਰਮੀਤ ਸਿੰਘ ਵਾਸ਼ਿੰਗਟਨ

ਦੇਸਰਾਜ ਸਰੀ ਕੈਨੇਡ

ਮੈਂ ਨਾਸਤਿਕ (ਭਾਵ ਰੱਬ ਨੂੰ ਨਹੀਂ ਮੰਨਦਾ) ਜ਼ਰੂਰ ਹਾਂ ਪਰ ਕਾਮਰੇਡ ਬਿਲਕੁਲ ਨਹੀਂ ਕਿਉਂਕਿ ਕਾਮਰੇਡਾਂ ਦਾ ਇੰਨਕਲਾਬ ਕਿਤਾਬਾਂ ਤੋਂ ਸ਼ੁਰੂ ਹੋ ਕੇ ਕਿਤਾਬਾਂ ਵਿੱਚ ਹੀ ਰਹਿ ਜਾਂਦਾ ਹੈ । ਕਾਮਰੇਡਾਂ ਬਾਰੇ ਕੁੱਝ ਇਸ ਤਰ੍ਹਾਂ ਵੀ ਪ੍ਰਚਲਤ ਹੈ, ਜਿਸ ਤੋਂ ਅੱਜ ਵੀ ਕੁੱਝ ਨਾ ਕੁੱਝ ਸਿੱਖਿਆ ਜਾ ਸਕਦਾ ਹੈ । ਉਦਾਹਰਣ ਦੇ ਤੌਰ ਤੇ ਕੁੱਝ ਕੁ ਵੰਨਗੀਆਂ ਪੇਸ਼ ਕਰ ਰਿਹਾ ਹਾਂ । {ਕਾਮਰੇਡ ਦਾ ਡਰ} :- ਇੱਕ ਬੁੱਕ ਸਟਾਲ ਤੇ ਖੜ੍ਹਾ ਇੱਕ ਆਦਮੀ ਧੜਾਧੜ ਕਿਤਾਬਾਂ ਚੁੱਕੀ ਜਾ ਰਿਹਾ ਸੀ । ਫਿਰ ਅਚਾਨਕ ਉਨੀ ਹੀ ਤੇਜ਼ੀ ਨਾਲ ਵਾਪਿਸ ਰੱਖ ਰਿਹਾ ਸੀ "ਕੀ ਹੋਇਆ ਕਾਮਰੇਡ !" ਕਿਸੇ ਪੁੱਛਿਆ । "ਕੁੱਝ ਨਹੀਂ ਯਾਰ... ਘਰਵਾਲੀ ਨੇ ਘਰ ਨਹੀਂ ਵੜਨ ਦੇਣਾ ਕਿਤਾਬਾਂ ਹੱਥ 'ਚ ਦੇਖ ਕੇ !" ਇੰਨਾ ਕਹਿਕੇ ਉਸ ਮੱਥੇ ਦਾ ਪਸੀਨਾ ਪੂੰਝਿਆ । ਕਾਮਰੇਡ ਦਾ ਇਨਕਲਾਬ ਇੱਕ ਵਾਰ ਫੇਰ ਪੋਸਟਪੋਨ ਹੋ ਗਿਆ... {ਕਾਮਰੇਡ ਦੀ 'ਡਿਵੀਜ਼ਨ ਆਫ਼ ਲੇਬਰ'} :- ਇੱਕ ਨਵੇਂ ਬਣੇ ਕਾਮਰੇਡ ਨੌਜਵਾਨ ਨੂੰ ਪਤਾ ਲੱਗਾ ਕਿ ਉਸਦੇ ਭੀਸ਼ਮ ਪਿਤਾਮਾ ਕਾਮਰੇਡ ਦਾ ਵੀਜ਼ਾ ਆ ਗਿਆ ਹੈ । ਭੱਜਾ - ਭੱਜਾ ਗਿਆ "ਕਾਮਰੇਡ ! ਤੁਸੀਂ ਤਾਂ ਜਾ ਰਹੇ ਹੋ, ਇੱਥੇ ਕੰਮ ਕਿਵੇਂ ਚੱਲੇਗਾ !" ਵੱਡੇ ਕਾਮਰੇਡ ਨੇ ਪਹਿਲਾਂ ਸੋਚਿਆ ਕਿ ਇਸ ਨੂੰ ਪਤਾ ਕਿਵੇਂ ਚੱਲਿਆ ! ਫੇਰ ਕੁੱਝ ਸੰਭਲਿਆ, ਸਾਈਂ ਬਾਬੇ ਵਾਂਗ ਹਵਾ 'ਚ ਹੱਥ ਲਹਿਰਾਇਆ ਕੁੱਝ ਸ਼ਬਦ ਫੜੇ ਮੂੰਹ ਖੋਲਿਆ "ਛੋਟੇ ! ਇਹ ਤਾਂ 'ਡਿਵੀਜ਼ਨ ਆਫ ਲੇਬਰ' ਆ ਪਾਰਟੀ ਦੇ ਕੰਮਾਂ ਦੀ । ਤੁਸੀਂ ਇੱਥੇ ਮੂਵਮੈਂਟ ਖੜੀ ਕਰੋ, ਮੈਂ ਪੈਸੇ ਭੇਜਾਂਗਾ, ਨਾਲੇ ਕਮਿਊਨਿਸਟ ਤਾਂ ਵੈਸੇ ਵੀ ਅੰਤਰ-ਰਾਸ਼ਟਰਵਾਦੀ ਹੁੰਦੇ ਨੇ !" {ਕਾਮਰੇਡ ਦੀ ਆਖਰੀ ਇੱਛਾ} :- ਦੇਸ਼ ਦਾ ਮਸ਼ਹੂਰ ਕਾਮਰੇਡ, ਕਈ ਕਿਸਾਨ ਸੰਘਰਸ਼ਾਂ ਦਾ ਨੇਤਾ, ਕਈ ਟੀਚਰ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ ਦਾ ਸੰਸਥਾਪਕ, ਕਈ ਰਾਜਨੀਤਕ ਮੋਰਚਿਆਂ ਦਾ 'ਕਿੰਗ-ਮੇਕਰ', ਮਜ਼ਦੂਰ ਜਮਾਤ ਦਾ ਪਾਰਲੀਮੈਂਟਰੀ ਰਾਜ ਚਲਾਉਣ ਵਾਲਾ ਤੇ ਹੋਰ ਵੀ ਕਈ - ਕਈ ਕੁਝ । ਹੁਣ ਢਿੱਲਾ ਸੀ । ਦਾਖਲ ਸੀ, ਰਾਜਧਾਨੀ ਦੇ ਵੱਡੇ ਹਸਪਤਾਲ ਦੇ ਆਈ. ਸੀ. ਯੂ. ਵਿੱਚ । ਹਿਟਲਰ ਦੇ ਸਕੇ ਵੀ ਪਤਾ ਲੈਣ ਆਏ ਤੇ ਕਈ ਸ਼ੁਭਚਿੰਤਕ ਵੀ । ਇੱਕ ਸ਼ੁਭਚਿੰਤਕ ਨੇ ਪੁੱਛਿਆ ਕਿ "ਕਾਮਰੇਡ ! ਕੋਈ ਆਖਰੀ ਇੱਛਾ !" ਕਾਮਰੇਡ ਆਖਰੀ ਵਾਰ ਮਿਆਂਕਿਆ "ਬਹੁਤ ਸਮਾਂ ਪਹਿਲਾਂ ਇੱਕ ਦੋਸਤ ਨੇ ਕਿਹਾ ਸੀ ਕਿ ਕਮਿਊਨਿਸਟ ਮੈਨੀਫੈਸਟੋ ਪੜੀਂ ਕਦੇ ਮਾਰਕਸ ਏਂਗਲਜ਼ ਦਾ ਲਿਖਿਆ ਜੇ ਕਿਤੋਂ ਲੱਭਦਾ ਤਾਂ ਲਿਆ ਦਿਓ ....."

Gurmeet Singh

ਹਾਂ ਬਈ @Dr. Sukhdeep ਯਾਰ ਕੋਈ ਬੋਲਦਾ ਹੀ ਨਹੀਂ ,"ਕੀ ਗੱਲ ਸਾਰੇ ਖੁੱਡੇ ਲਾਈਨ ਲੱਗ ਗੇ ????" - ਗੁਰਮੀਤ ਸਿੰਘ ਵਾਸ਼ਿੰਗਟਨ

ਇਕਬਾਲ

ਜਥੇਦਾਰ ਦਲਜੀਤ ਸਿੰਘ ਜੀ, ਮੇਰੇ ਵੀਰ ਸ਼ ਬਲਵੰਤ ਸਿੰਘ ਰਾਜੋਆਣਾ ਦੀ ਵਿਚਾਰਧਾਰਾ ਹੈ ਕਿ ਕਿਸੇ ਵੀ ਸੰਘਰਸ਼ ਨੂੰ ਮੰਜ਼ਿਲ ਤਦ ਹੀ ਮਿਲ ਸਕਦੀ ਹੈ, ਜਦ ਸੰਘਰਸ਼ ਕਰਨ ਵਾਲੇ ਲੋਕਾਂ ਦੀ ਸੋਚ ਅਤੇ ਵਿਚਾਰਧਾਰਾ ਸਪਸ਼ਟ ਅਤੇ ਪਾਰਦਰਸ਼ੀ ਹੋਵੇ, ਉਨ੍ਹਾਂ ਦੀ ਕਹਿਣੀ ਤੇ ਕਰਨੀ ਇੱਕ ਹੋਵੇ। ਅਜਿਹੀ ਸੋਚ ਹੀ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣਦੀ ਹੈ। ਗੁੰਮਰਾਹਕੁਨ ਸੋਚ ਹਮੇਸ਼ਾਂ ਹੀ ਸੰਘਰਸ਼ ਦਾ ਅਤੇ ਕੌਮ ਦਾ ਨੁਕਸਾਨ ਕਰਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਤੁਸੀਂ ਸ਼ ਬਲਵੰਤ ਸਿੰਘ ਰਾਜੋਆਣਾ ਨੂੰ ਬਿਲਕੁਲ ਨਹੀਂ ਜਾਣਦੇ। ਜਥੇਦਾਰ ਦਲਜੀਤ ਸਿੰਘ ਜੀ, ਕਿਸੇ ਦਾ ਪਿਛੋਕੜ ਦੱਸਣ ਤੋਂ ਪਹਿਲਾਂ ਆਪਣਾ ਪਿਛੋਕੜ ਕੌਮ ਦੇ ਅੱਗੇ ਰੱਖੀਦਾ ਹੁੰਦਾ। ਜਿਹੜੇ ਟਕਸਾਲ ਦੇ ਸਿੰਘਾਂ ਦੀ ਮੁਖਬਰੀ ਦੀ ਗੱਲ ਤੁਸੀਂ ਕਰ ਰਹੇ ਹੋ, ਉਨ੍ਹਾਂ ਦੇ ਨਾਮ ਤਾਂ ਕੌਮ ਨੂੰ ਦੱਸ ਦਿਓ। ਉਹ ਕਿਹੜਾ ਬੱਬਰ ਸੀ ਜਿਸ ਨੂੰ ਫੜਨ ਦੀ ਕੋਸ਼ਿਸ ਕੀਤੀ ਗਈ। ਰਾਜੋਆਣਾ ਪਿੰਡ ਤਾਂ ਸ਼ ਬਲਵੰਤ ਸਿੰਘ ਰਾਜੋਆਣਾ ਦੇ ਤਾਇਆ ਜੀ ਦੀ ਜ਼ਮੀਨ ਦਾ ਝਗੜਾ ਸੀ। ਤੁਹਾਡੀ ਬੱਬਰ ਖਾਲਸਾ ਜ਼ਮੀਨ ਦੇ ਝਗੜਿਆਂ ਵਿਚ ਇਸ ਤਰ੍ਹਾਂ ਕਤਲ ਕਰਦੀ ਸੀ? ਕੀ ਇਹੀ ਤੁਹਾਡੀ ਬੱਬਰ ਖਾਲਸਾ ਦੀ ਆਜ਼ਾਦੀ ਦੀ ਲੜਾਈ ਸੀ? ਜਥੇਦਾਰ ਦਲਜੀਤ ਸਿੰਘ ਜੀ, ਕੌਮ ਅੱਗੇ ਝੂਠ ਬੋਲਣ ਤੋਂ ਪਹਿਲਾਂ ਪੂਰੀ ਜਾਣਕਾਰੀ ਤਾਂ ਲੈ ਲੈਂਦੇ। ਸ਼ ਬਲਵੰਤ ਸਿੰਘ ਰਾਜੋਆਣਾ 1987 ਵਿਚ ਪੁਲਿਸ ਵਿਚ ਭਰਤੀ ਹੋਏ ਸੀ, ਤੇ ਪਿਤਾ ਜੀ ਦੀ ਮੌਤ 1991 ਵਿਚ ਹੋਈ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਸ਼ ਬਲਵੰਤ ਸਿੰਘ ਰਾਜੋਆਣਾ ਕੋਲ ਰਹਿ ਚੁੱਕੇ ਹਨ। ਜਿੱਥੋਂ ਤੱਕ ਬੱਬਰ ਖਾਲਸਾ ਦੇ ਸਿੰਘਾਂ ਵੱਲੋਂ ਦਿੱਤੀ ਪ੍ਰੇਰਨਾ ਦੀ ਗੱਲ ਕਰਦੇ ਹੋ, 1993 ਦੀਆਂ ਮੇਰੇ ਵੀਰ ਦੀਆਂ ਚਿੱਠੀਆਂ ਪੜ੍ਹ ਲੈਣਾ, ਤੁਹਾਨੂੰ ਸਮਝ ਆ ਜਾਵੇਗੀ, ਕਿਸ ਨੇ ਕਿਸਨੂੰ ਪ੍ਰੇਰਿਆ ਸੀ? ਜਥੇਦਾਰ ਦਲਜੀਤ ਸਿੰਘ ਜੀ, ਪੰਥ ਖਾਲਸਾ ਨੇ ਆਪਣਾ ਫੈਸਲਾ ਕੇਸਰੀ ਨਿਸ਼ਾਨ ਲਹਿਰਾ ਕੇ ਸੁਣਾ ਦਿੱਤਾ ਹੈ। ਜੇ ਤੁਸੀਂ ਇੰਨੇ ਹੀ ਪੰਥਪ੍ਰਸਤ ਸੀ ਤਾਂ ਤੁਸੀਂ 17 ਸਾਲ ਪਹਿਲਾਂ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਕੌਮੀ ਸ਼ਹੀਦ ਦਾ ਦਰਜਾ ਕਿਉਂ ਨਾ ਦਿਵਾਇਆ? ਸ਼ ਬਲਵੰਤ ਸਿੰਘ ਰਾਜੋਆਣਾ 17 ਸਾਲ ਆਪਣੇ ਇਰਾਦੇ ‘ਤੇ ਦ੍ਰਿੜ ਰਹੇ ਕਿ ਇਹ ਕੰਮ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੇ ਕੀਤਾ ਹੈ। ਬਾਕੀ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਕੁਰਬਾਨੀ ਤੋਂ 17 ਸਾਲ ਮੁਨਕਰ ਰਹੇ ਅਤੇ ਅੱਜ ਵੀ ਮੁਨਕਰ ਹਨ। ਜਥੇਦਾਰ ਦਲਜੀਤ ਸਿੰਘ ਜੀ, ਇਹ ਤਾਂ ਤੁਹਾਡੇ ਲਈ ਹੋਰ ਵੀ ਸ਼ਰਮਨਾਕ ਗੱਲ ਹੈ, ਸ਼ ਬਲਵੰਤ ਸਿੰਘ ਰਾਜੋਆਣਾ ਅੱਧੀ ਸਰਕਾਰੀ ਤਨਖ਼ਾਹ ਲੈ ਕੇ ਵੀ ਕੌਮ ਲਈ ਸੰਘਰਸ਼ ਕਰਦੇ ਹਨ। ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਈਏ, ਇਹ ਤਨਖ਼ਾਹ 17 ਸਾਲਾਂ ਵਿਚੋਂ ਪੰਜ ਸਾਲ ਮਿਲੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਜਦੋਂ 31 ਜੁਲਾਈ 2007 ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਤੁਹਾਡੇ ਸਿੰਘ ਅਪੀਲਾਂ ਕਰਨ ਵਿਚ ਰੁਝ ਗਏ ਸਨ ਤੇ ਉਦੋਂ ਸ਼ ਬਲਵੰਤ ਸਿੰਘ ਰਾਜੋਆਣਾ ਆਪਣਾ ਸਰੀਰ ਦਾਨ, ਆਪਣੀਆਂ ਅੱਖਾਂ ਦਾਨ ਕਰਨ ਵਿਚ ਰੁਝੇ ਸਨ। ਇਹ ਤੁਹਾਡੇ ਵਰਗੇ ਲੋਕਾਂ ਦੀ ਸਮਝ ਤੋਂ ਪਰ੍ਹੇ ਦੀਆਂ ਗੱਲਾਂ ਹਨ। ਇਹ ਸ਼ ਬਲਵੰਤ ਸਿੰਘ ਰਾਜੋਆਣਾ ਹੀ ਸਨ ਜਿਨ੍ਹਾਂ 31 ਜੁਲਾਈ 2007 ਨੂੰ ਭਰੀ ਅਦਾਲਤ ਵਿਚ ਆਪਣੀ ਫਾਂਸੀ ਦੀ ਸਜ਼ਾ ‘ਤੇ ਲੱਡੂ ਵੰਡਣ ਦਾ ਐਲਾਨ ਕੀਤਾ ਸੀ। ਜਥੇਦਾਰ ਦਲਜੀਤ ਸਿੰਘ ਜੀ, ਜਿਹੜੀ ਆਰਥਿਕ ਮੱਦਦ ਦੀ ਅਪੀਲ ਪਾਈ ਹੈ, ਤੇ ਖਾਲਸਾ ਪੰਥ ਨੇ ਜੋ ਮੱਦਦ ਕੀਤੀ ਹੈ, ਉਸ ਦਾ ਵੇਰਵਾ ਵੈੱਬਸਾਈਟ ‘ਤੇ ਰੱਖਿਆ ਗਿਆ ਹੈ; ਤੇ 84 ਤੋਂ ਲੈ ਕੇ ਸ਼ਹੀਦਾਂ ਦੇ ਨਾਮ ‘ਤੇ ਅੱਜ ਤੱਕ ਜਿਹੜਾ ਪੈਸਾ ਇੱਕਠਾ ਹੋਇਆ ਹੈ, ਤੁਸੀਂ ਉਸ ਦਾ ਵੇਰਵਾ ਲੈ ਕੇ ਹੀ ਕੌਮ ਅੱਗੇ ਪੇਸ਼ ਕਰ ਦਿਓ, ਬਹੁਤ ਮਿਹਰਬਾਨੀ ਹੋਵੇਗੀ। ਜਥੇਦਾਰ ਦਲਜੀਤ ਸਿੰਘ ਜੀ, ਤੁਸੀਂ ਜੋ ਸ਼ ਰਾਜੋਆਣਾ ਦੇ ਬੈਲਟ ਨਾ ਬੰਨ੍ਹਣ ਦਾ ਇਲਜ਼ਾਮ ਲਾਉਂਦੇ ਹੋ; ਇੱਕ ਬੈਲਟ ਬੱਬਰਾਂ ਤੋਂ ਤੁਸੀਂ ਆਪਣੇ ਲਈ ਵੀ ਲੈ ਲੈਣੀ ਸੀ। ਵੈਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ, ਉਹ ਦੋਨੋਂ ਬੈਲਟਾਂ ਸ਼ ਰਾਜੋਆਣਾ ਨੇ ਖੁਦ ਹੀ ਆਪਣੇ ਹੱਥਾਂ ਨਾਲ ਹੀ ਟੇਲਰ ਤੋਂ ਬਣਵਾਈਆਂ ਸਨ। ਤੁਸੀਂ ਤਾਂ ਸੰਤਾਂ ਦੇ ਨਾਲ ਵੀ ਰਹੇ ਹੋ, ਸੰਤਾਂ ਨੇ ਤਾਂ ਸ਼ਹਾਦਤ ਦਿੱਤੀ। ਬੱਬਰਾਂ ਦੀ ਪ੍ਰੇਰਨਾ ਦਾ ਕਾਫ਼ੀ ਜ਼ਿਕਰ ਕਰ ਰਹੇ ਹੋ, ਪਰ ਤੁਹਾਡੇ ‘ਤੇ ਬੱਬਰਾਂ ਦੀ ਪ੍ਰੇਰਨਾ ਦਾ ਕੋਈ ਅਸਰ ਨਹੀਂ ਹੋਇਆ। ਸ਼ ਬਲਵੰਤ ਸਿੰਘ ਰਾਜੋਆਣਾ ਤਾਂ ਫਾਂਸੀ ਦੇ ਤਖ਼ਤੇ ‘ਤੇ ਖੜ੍ਹੇ ਹਨ। ਅੱਜ ਬੇਅੰਤ ਕੇਸ ਨੂੰ 17 ਸਾਲ ਹੋ ਗਏ ਹਨ। ਲੱਗਦਾ ਹੈ, ਸਭ ਤੋਂ ਪਹਿਲਾਂ ਤਾਂ ਪ੍ਰੇਰਨਾ ਦੀ ਲੋੜ ਤਾਂ ਜਥੇਦਾਰ ਦਲਜੀਤ ਸਿੰਘ ਜੀ, ਤੁਹਾਨੂੰ ਹੈ। ਤੁਹਾਡੇ ਦੱਸਣ ਅਨੁਸਾਰ ਤੁਸੀਂ ਸੰਤਾਂ ਨਾਲ ਕਾਫ਼ੀ ਸਮਾਂ ਸੇਵਾ ਕੀਤੀ ਹੈ ਪਰ ਜਦੋਂ ਸੰਤਾਂ ਨੇ ਦਿੱਲੀ ਸਰਕਾਰ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ, ਉਸ ਵਕਤ ਤੁਸੀਂ ਕਿੱਥੇ ਸੀ? ਇਹ ਤਾਂ ਤੁਸੀਂ ਕੌਮ ਨੂੰ ਦੱਸਣਾ ਭੁੱਲ ਗਏ। ਟਕਸਾਲੀ ਹੋਣ ਦੇ ਨਾਤੇ ਤੁਹਾਡਾ ਸਿਰ ਬੱਬਰਾਂ ਅੱਗੇ ਝੁਕਦਾ ਹੈ, ਫਿਰ ਤੁਸੀਂ ਖਾਲਸਾ ਪੰਥ ਨੂੰ ਇਹ ਦੱਸਣ ਦੀ ਖੇਚਲ ਕਰੋਗੇ ਕਿ ਇਹ ਸਾਰੇ ਖਾਲਿਸਤਾਨੀ ਸ੍ਰੀ ਅਕਾਲ ਤਖ਼ਤ ਸਾਹਿਬਨੂੰ ਢਹਿ-ਢੇਰੀ ਕਰਨ ਵਾਲੀ ਕਾਂਗਰਸ ਦੀ ਵੋਟਾਂ ਸਮੇਂ ਹਮਾਇਤ ਕਿਉਂ ਕਰਦੇ ਹਨ? ਜਥੇਦਾਰ ਦਲਜੀਤ ਸਿੰਘ ਜੀ, ਤੁਹਾਡੇ ਲਈ ਮੇਰੀ ਸਲਾਹ ਹੈ, ਪਹਿਲਾਂ ਸ਼ ਬਲਵੰਤ ਸਿੰਘ ਰਾਜੋਆਣਾ ਤੋਂ ਵਧੀਆ ਕੰਮ ਕਰਕੇ ਦਿਖਾਓ। ਬਹੁਤ ਲੋਕ ਸੰਤਾਂ ਦੇ ਨਜ਼ਦੀਕੀ ਰਹੇ ਹਨ, ਤੁਸੀਂ ਕੌਮ ਨੂੰ ਆਪਣੀਆਂ ਕੁਰਬਾਨੀਆਂ ਦੱਸੋ। ਪੰਥ ਸਾਰਾ ਅੱਜ ਵੀ ਇੱਕ ਹੈ। ਖਾਲਸਾ ਪੰਥ ਉਹ ਹੈ ਜੋ ਕੇਸਰੀ ਨਿਸ਼ਾਨ ਲੈ ਕੇ ਸੜਕਾਂ ‘ਤੇ ਆਇਆ ਤੇ ਜਿਸ ਨੇ ਦਿੱਲੀ ਦੇ ਮੱਥੇ ‘ਤੇ ਉਸ ਦੇ ਜ਼ੁਲਮਾਂ ਦੀ ਕਹਾਣੀ ਲਿਖ ਦਿੱਤੀ। -ਕਮਲਦੀਪ ਕੌਰ ਫੋਨ:+91-94643-54923 {http://www.punjabtimesusa.com/news/?p=8137}

ਇਕਬਾਲ

ਮੇਰੇ ਸਾਹਮਣੇ ਇੱਕੋ ਇੱਕ ਸਵਾਲ ਹੈ ਕਿ ਮੈਂ ਭਾਈ ਕਾਹਨ ਸਿਂਘ ਨਾਭਾ ਦੀ ਕੌਮ ਦੀ ਪਰਿਭਾਸ਼ਾ ਨੂੰ ਸਹੀ ਮੰਨਦਾ ਹਾਂ ਜਾਂ ਨਹੀਂ ਸੋ ਉਸਦਾ ਉੱਤਰ ਹੈ """""ਹਾਂ """" ਬਾਕੀ ਸਭ ਦਹੁਰਾਉ ਹੈ ਜਾਂ ਇਕੇ ਨਵੇਂ ਦ੍ਰਿਸਟੀਕੋਣ ਤੋਂ ਕਈ ਗੱਲ ਹੁੰਦੀ ਹੈ ਤਾਂ ਤੁਹਾਡਾ ਸਭ ਦਾ ਐਨਾਂ ਸਮਾਂ ਦੇਣ ਵਾਲਿਆਂ ਦਾ ਆਭਾਰੀ ਹਾਜਿਰ ਹੋ ਜਾਵਾਂਗਾ ..

ਇਕਬਾਲ

ਮੇਰੇ ਸਾਹਮਣੇ ਇੱਕੋ ਇੱਕ ਸਵਾਲ ਹੈ ਕਿ ਮੈਂ ਭਾਈ ਕਾਹਨ ਸਿਂਘ ਨਾਭਾ ਦੀ ਕੌਮ ਦੀ ਪਰਿਭਾਸ਼ਾ ਨੂੰ ਸਹੀ ਮੰਨਦਾ ਹਾਂ ਜਾਂ ਨਹੀਂ ਸੋ ਉਸਦਾ ਉੱਤਰ ਹੈ """""ਹਾਂ """" | ਬਾਕੀ ਸਭ ਦਹੁਰਾਉ ਹੈ ਜਾਂ ਇੱਕ ਨਵੇਂ ਦ੍ਰਿਸਟੀਕੋਣ ਤੋਂ ਕੋਈ ਗੱਲ ਸ਼ੁਰੂ ਹੁੰਦੀ ਹੈ ਤਾਂ ਤੁਹਾਡਾ/ਆਪ ਸਭ ਦਾ ਐਨਾਂ ਸਮਾਂ ਦੇਣ ਵਾਲਿਆਂ ਦਾ ਆਭਾਰੀ ਹਾਜਿਰ ਹੋ ਜਾਵਾਂਗਾ... ਬੰਦਾ ਸਿਂਘ ਬਹਾਦੁਰ ਜੀ ਦੇ ਨਾਲ ਦਾ ਰਾਜ ਹੁਣ ਕਦੇ ਵੀ ਨਹੀਂ ਬਣੇਗਾ (ਭਵਿੱਖ ਦੇ ਪੰਜਾਬ ਵਿੱਚ ਖਾਸ ਕਰਕੇ) ਤੇ ਨਾ ਹੀ ਉਸ ਤੋਂ ਬਾਅਦ/ਪਹਿਲਾਂ ਜੋ ਵੀ ਕੋਈ ਸਮਝੇ ਉਹ ਰਾਜ ਮੁੜ ਆਵੇਗਾ ਇਹ ਮਿਰਗ ਤ੍ਰਿਸ਼ਨਾ ਮੇਰੀ ਨਜ਼ਰ ਵਿੱਚ ਸ਼ਾਮਿਲ ਨਹੀਂ ਜਿੰਨ੍ਹਾਂ ਦੀ ਨਜ਼ਰ ਚ ਸ਼ਾਮਿਲ ਹੈ ਉਹ ਜ਼ੋਰ ਲਗਾ ਸਕਦੇ ਹਨ ਹੋ ਸਕਦਾ ਹੈ ਆ ਜਾਵੇ | ਸਾਰੇ ਦੋਸਤਾਂ ਦਾ ਧੰਨਵਾਦ |

ਇਕਬਾਲ

ਉਪਰੋਕਤ ਛਪੀ ਚਿਠੀ ਨਾਲ ਮੇਰਾ ਕੋਈ ਲਾਗਾ ਦੇਗਾ ਨਹੀਂ ਇਹ ਪਾਠਕਾਂ ਹਿੱਤ ਹੈ ਕਿ ਇਹ ਵੀ ਹੋ ਰਿਹਾ ਹੈ ..........ਫੋਨ ਨੰਬਰ ਨਾਲ ਹੈ ਜੋ ਕੋਈ ਸਚਾਈ ਜਾਨਣਾ ਚਾਹੇ ਆਪਣੇ ਤੌਰ ਤੇ ਜਾਣੇ | ਪੁਸ਼ਟੀ ਹਿੱਤ ਸਰੋਤ ਵੀ ਦੇ ਦਿੱਤਾ ਹੈ {http://www.punjabtimesusa.com/news/?p=8137}

KULDEEP

khalistaan vich khalse di aisi hogi tasveer, path krega khalsa raaj krega SUKHBIR

Dr. Sukhdeep

@ ALL ਮੈਂ """ਦੁਹਰਾਓ"" ਕਰਨ ਦਾ ਅਤੇ ਪੜ੍ਹਣ ਦਾ ਆਦੀ ਨਹੀਂ ਹਾਂ ਜੀ ।

ਡਾ. ਸੁਖਦੀਪ

@ਦੇਸਰਾਜ ਸਰੀ ਕੈਨੇਡ.....ਜੀ ਉੱਪਰਲੀਆਂ ਕਵਿਤਾਂਵਾ ਜੇ ਸਾਂਝੀਆਂ ਕਰਨੀਆਂ ਹੀ ਸਨ ਤਾਂ ਘੱਟੋ-ਘੱਟ ਇਹਨਾਂ ਦੇ ਲੇਖਕ ਦਾ ਨਾਮ ਤਾਂ ਪਾ ਦਿੰਦੇ, ਇੰਝ ਆਪਣੇ ਨਾਮ ਥੱਲੇ ਪੋਸਟ ਕਿਸੇ ਹੋਰ ਦੀ ਲਿਖਤ ਨੂੰ ਪੋਸਟ ਕਰ ਦੇਣਾ ਸਾਹਿਤਕ ਚੋਰੀ ਕਹਾਂਉਂਦਾ ਹੈ । ਕਵਿਤਾਵਾਂ ਦੇ ਲੇਖਕ ਦਾ ਨਾਮ "ਡਾ. ਅੰਮ੍ਰਿਤਪਾਲ MD (Medicine) " ਹੈ ਜੋ ਕਿ ਇੱਕ ਸੱਚਾ-ਸੁੱਚਾ ਅਤੇ ਵਧੀਆ ਕਮਿਊਨਿਸਟ ਹੈ । ਅਤੇ ਮੈਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਇਹਨਾਂ ਕਵਿਤਾਂਵਾਂ ਦੇ ਭਾਵ ਅਰਥ ਸਮਝਣ ਦੀ ਸਮਰੱਥਾ ਰੱਖਦੇ ਹੋ ।

ਇਕਬਾਲ

ਡਾ. ਸੁਖਦੀਪ ਜੇ ਅਸੀਂ ਇਮਾਨਦਾਰੀ ਵੇਚ ਕੇ ਖਾ ਗਏ ਹੋਈਏ ਤਾਂ ਤੂੰ ਦੱਸ ਕਿ ਕਰ ਲਏਂਗਾ ???

ਦੇਸਰਾਜ ਕੈਨੇਡਾ

ਡਾ: ਸੁਖਦੀਪ, ਮੈਂ ਆਪਣੇ ਕਾਮੈਂਟ ਵਿੱਚ ਇਹ ਲਿਖਿਆ ਹੈ ਕਿ {ਕਾਮਰੇਡਾਂ ਬਾਰੇ ਕੁੱਝ ਇਸ ਤਰ੍ਹਾਂ ਵੀ ਪ੍ਰਚਲਤ ਹੈ, ਜਿਸ ਤੋਂ ਅੱਜ ਵੀ ਕੁੱਝ ਨਾ ਕੁੱਝ ਸਿੱਖਿਆ ਜਾ ਸਕਦਾ ਹੈ । ਉਦਾਹਰਣ ਦੇ ਤੌਰ ਤੇ ਕੁੱਝ ਕੁ ਵੰਨਗੀਆਂ ਪੇਸ਼ ਕਰ ਰਿਹਾ ਹਾਂ ।} ਮੈਂ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਨ੍ਹਾਂ ਸਤਰਾਂ ਦਾ ਕਰਤਾ - ਧਰਤਾ ਮੈਂ ਹਾਂ । ਸੋ {"ਸੂਹੀ ਸਵੇਰ"} ਦੇ ਪਾਠਕਾਂ ਨਾਲ ਸਾਂਝੀਆਂ ਕਰ ਦਿੱਤੀਆਂ । ਮੈਨੂੰ ਨਹੀਂ ਪਤਾ ਸੀ ਕਿ ਇਹ ਕਾਮਰੇਡਾਂ ਤੇ ਕੀਤੇ ਵਿਅੰਗ ਇੱਕ ਸੱਚੇ - ਸੁੱਚੇ ਅਤੇ ਵਧੀਆ ਕਮਿਊਨਿਸਟ {"ਡਾ: ਅੰਮ੍ਰਿਤਪਾਲ MD (Medicine)"} ਜੀ ਦੇ ਹਨ । ਦੂਸਰਾ ਕਾਰਣ ਇਹ ਸੀ ਕਿ ਮੈਨੂੰ ਇਹ ਲਿਖਤ ਵਧੀਆ ਇਸ ਲਈ ਲੱਗੀ ਕਿਉਂਕਿ ਇਹ ਇਕਬਾਲ ਪਾਠਕ ਦੀ {"ਖਸਲਤ - ਫਸਲਤ"} ਤੋਂ ਬਹੁਤ ਜ਼ਿਆਦਾ ਸਰਲ ਭਾਸ਼ਾ ਵਿੱਚ ਲਿਖੀ ਹੋਈ ਸੀ ਤੇ ਸਮਝਣ ਲਈ ਕੁੱਝ ਦਿਮਾਗ ਦੀ ਜ਼ਿਆਦਾ ਕਸਰਤ ਨਹੀਂ ਕਰਨੀ ਪਈ । ਇੱਕੋ ਵਾਰੀ ਪੜ੍ਹਣ ਨਾਲ ਹੀ ਸਮਝ ਪੈ ਗਈ ਕਿ {ਕਾਮਰੇਡਾਂ ਦਾ ਸੰਘਰਸ਼ ਕਿਤਾਬ ਤੋਂ ਕਿਤਾਬ ਤੱਕ ਹੁੰਦਾ ਹੈ}, {ਕਮਿਊਨਿਸਟ ਅੰਤਰ-ਰਾਸ਼ਟਰਵਾਦੀ ਹੁੰਦੇ ਹਨ} ਅਤੇ {ਅਖੀਰਲੇ ਸਮੇਂ ਕਮਿਊਨਿਸਟਾਂ ਦੀ ਆਖਰੀ ਇੱਛਾ "ਕਮਿਊਨਿਸਟ ਮੈਨੀਫੈਸਟੋ" ਪੜ੍ਹਣ ਦੀ ਹੁੰਦੀ ਹੈ ।} ਸੋ ਅਗਰ ਕੋਈ ਹੋਰ ਮਤਲਬ ਨਿਕਲਦਾ ਹੈ ਤਾਂ ਇਸ ਤੋਂ ਸਰਲ ਭਾਸ਼ਾ ਵਿੱਚ ਸਮਝਾਕੇ ਧੰਨਵਾਦੀ ਬਣਾਉਣਾ ਤੇ "ਇਮਾਨਦਾਰੀ" ਨਾਲ ਪਾਠਕਾਂ ਦੀ ਦਿਮਾਗੀ ਕਸਰਤ ਨੂੰ ਘਟਾਉਣਾ ਜੀ । ਅਖੀਰ ਵਿੱਚ {"ਡਾ: ਅੰਮ੍ਰਿਤਪਾਲ MD (Medicine)"} ਜੀ ਤੋਂ ਖਿਮਾਂ ਚਾਹਾਗਾਂ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਲਿਖਤ ਉਨ੍ਹਾਂ ਹੈ । ਸੋ ਸਾਰੇ ਪਾਠਕ ਵੀ ਸਾਵਧਾਨ ਹੋਣ ਕਿ {ਕਾਮਰੇਡ ਦਾ ਡਰ}, {ਕਾਮਰੇਡ ਦੀ "ਡਿਵੀਜ਼ਨ ਆਫ਼ ਲੇਬਰ"} ਅਤੇ {ਕਾਮਰੇਡ ਦੀ ਆਖਰੀ ਇੱਛਾ} ਮੇਰੀ ਨਾ ਸਮਝੀ ਜਾਵੇ ।

Mandhir Austaria

@desraj, Very good reply to Dr. Pathak & Co.

Balraj Saini

@desraj veerey, i agree with mandhir austria, it´s realy very nice answer...... Bahut vadhiya jawaad ditta hai........

ਸੁਖਬੀਰ ਸਿੰਘ ਫਰਾਂ

ਮੈਨੂੰ ਪਿਛਲੇ ਦਿਨੀਂ ਮੇਰੇ ਇੱਕ ਦੋਸਤ ਨੇ ਸੂਹੀ ਸਵੇਰ ਬਾਰੇ ਦੱਸਿਆ ਸੀ ਤੇ ਅੱਜ ਏਥੇ ਸਾਰੇ ਕਾਮੈਂਟ ਪੜ੍ਹਕੇ ਇਸ ਗੱਲ ਦੀ ਖੁਸ਼ੀ ਹੋਈ ਕਿ ਆਖਿਰ ਖਾਲਸਿਆਂ ਨੇ ਜਿੱਤ ਹਾਸਿਲ ਕਰ ਹੀ ਲਈ ਤੇ ਆਖਿਰ ਇਕਬਾਲ ਨੂੰ ਮੰਨਣਾ ਹੀ ਪਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਦੀ ਪ੍ਰੀਭਾਸ਼ਾ ਸਹੀ ਹੈ । ਇਸ ਪ੍ਰੀਭਾਸ਼ਾ ਮੁਤਾਬਿਕ ਤੇ ਸੰਯੁਕਤ ਰਾਸ਼ਟਰ ਦੀ ਕੌਮ ਬਾਰੇ ਪ੍ਰੀਭਾਸ਼ਾ ਮੁਤਾਬਿਕ ਸਿੱਖ ਇੱਕ ਵੱਖਰੀ ਕੌਮ ਹੈ । ਚਲੋਂ ਸਿੰਘੋ ਮਿਹਨਤ ਤੇ ਕਾਫੀ ਕਰਨੀ ਪਈ ਪਰ ਗੱਲ ਤੇ ਇਹ ਹੋਈ ਕਿ ਇਕਬਾਲ ਨੇ ਇਹ ਹੱਠ ਛੱਡਕੇ ਇਸ ਗੱਲ ਨੂੰ ਸਵੀਕਾਰ ਤਾਂ ਕੀਤਾ ਕਿ ਕੌਮ ਦੀ ਪ੍ਰੀਭਾਸ਼ਾ ਹੀ ਕੌਮ ਨੂੰ ਇੱਕ ਨਾਮ ਦਿੰਦੀ ਹੈ । ਮੈਨੂੰ ਇਹ ਵੀ ਲੱਗਦਾ ਕਿ ਕਿਤੇ ਮੇਰਾ ਇਹ ਜਵਾਬ ਪੜ੍ਹਕੇ ਇਕਬਾਲ ਫਿਰ ਨਾ ਸ਼ੁਰੂ ਹੋ ਜਾਵੇ ਕਿ ਮੈਂ ਤੇ ਇਹ ਨਹੀਂ ਸੀ ਕਿਹਾ, ਮੈਂ ਤੇ ਓਹ ਕਿਹਾ ਸੀ ਪਰ ਫਿਰ ਵੀ ਮੈਨੂੰ ਇਹ ਆਸ ਹੈ ਕਿ ਇਹ ਇਕਬਾਲ ਪਾਠਕ ਦੀ ਸਿਆਣਪ ਹੋਵੇਗੀ ਕਿ ਹੁਣ ਕੌਮ ਦੇ ਮਸਲੇ ਤੇ ਕੋਈ ਵਿਵਾਦ ਨਾ ਸ਼ੁਰੂ ਕਰੇ ।

Sukhbir Singh

ਸੁਖਬੀਰ ਸਿੰਘ ਫਰਾਂਸ

RANJOT CHEEMA

ah 22 des raj g nai tan 22 R.M.P de(ohna de he bhasa wich) vat k......mari

Makhan S. London

@RANJOT CHEEMA ਸਹੀ ਕਿਹਾ 22 ਚੀਮਾ ਜੀ, ਇਨ੍ਹਾਂ ਨੂੰ ਓਦਾਂ ਸਮਝ ਵੀ ਨਹੀਂ ਆਉਂਦੀ । @ਸੁਖਬੀਰ ਸਿੰਘ ਜੀ, ਬਿਲਕੁਲ ਸਹੀ ਕਿਹਾ ਤੁਸੀਂ ਵੀ ਕਿ ਮਿਹਨਤ ਤੇ ਕਾਫੀ ਕਰਨੀ ਪਈ ਹੈ ਪਰ ਇਹ ਵੀ ਸਿਰੇ ਦੇ ਢੀਠ ਆ "ਮੁੜ - ਘੁੜ ਖੋਤੀ ਬੋਹੜ ਥੱਲੇ" ਵਾਲੀ ਗੱਲ ਤੋਂ ਇਹ ਵੀ ਨਹੀਂ ਮੁੜਦੇ । ਦੇਖ ਲਿਓ ਫੇਰ ਆ ਜਾਣਾ ਇਨ੍ਹਾਂ ਕੋਈ ਨਵੀਂ ਛਿੱਦੜ ਛੇੜਣ । - ਮੱਖਣ ਸਿੰਘ ਲੰਡਨ

ਇਕਬਾਲ

ਮੈਨੂੰ ਖੁਸ਼ੀ ਹੁੰਦੀ ਕਿ ਮੇਰੇ ਵੱਡੇ ""ਜਿੱਤੇ"" ਜੇ ਇਹ ਜਿੱਤ ਦਾ ਹੀ ਮਾਮਲਾ ਹੁੰਦਾ ਕਿਸੇ ਲਈ ਹੋ ਵੀ ਸਕਦਾ ਪਰ ਮੇਰੇ ਲਈ ਅਜਿਹਾ ਕਦੇ ਨਹੀਂ ਰਿਹਾ | ਇੱਕੋ ਗੱਲ ਕਿ ਭਾਈ ਕਾਹਨ ਸਿਂਘ ਨਾਭਾ ਜੀ ਦੀ ਪਰਿਭਾਸ਼ਾ ਨੂੰ ਇੱਕ ਵੇਰ ਜਰੂਰ ਤਰਜਮੇ ਸਹਿਤ ਗਹੁ ਨਾਲ ਪੜ ਲੈਣਾ ਜੀ |

Gurmeet Singh

ਉਇ ਇਕਬਾਲ, ਅਜੇ ਤਰਜ਼ਮਾ ਬਾਕੀ ਰਹਿੰਦਾ ! ਘੜੂਸਾਂ ਜਿਹੀਆਂ ਕਿਉਂ ਛੱਡਦਾ ਸਿੱਧੀ ਤਰ੍ਹਾਂ ਤਰਜ਼ਮਾ ਕਰ ਜੇ ਤੈਨੂੰ ਕੋਈ ਭੁਲੇਖਾ ਆ ਭਾਈ ਕਾਨ੍ਹ ਸਿੰਘ ਨਾਭਾ ਜੀ ਵਲੋਂ ਦਿੱਤੀ ਕੌਮ ਦੀ ਪ੍ਰੀਭਾਸ਼ਾ ਦਾ । ਮੱਖਣ ਸਿੰਘ ਹੁਰਾਂ ਨੇ ਤੇ ਉਪਰ ਤਰਜ਼ਮਾ ਕਰਕੇ ਹੀ ਸਾਬਿਤ ਕੀਤਾ ਹੈ । ਤੂੰ ਸਾਬਿਤ ਕਰ ਕਿ ਇਹ ਗਲਤ ਆ । ਹੁਣ ਤਰਜ਼ਮਾ ਅਸੀਂ ਨਹੀਂ ਤੂੰ ਕਰਨਾ ਗਲਤ ਸਾਬਤ ਕਰਨ ਲਈ । ਫਿਰ ਇਹ ਅਸੀਂ ਵੇਖਣਾ ਕਿ ਤੇਰਾ ਕੀਤਾ ਤਰਜ਼ਮਾ ਕਿੰਨਾ ਕੁ ਸਹੀ ਤੇ ਕਿੰਨਾ ਕੁ ਗਲਤ । ਚੱਲ ਬਾਕੀ ਸਭ ਨੂੰ ਛੱਡ ਤੂੰ ਸਿਰਫ ਤੇ ਸਿਰਫ ਜਨਸਮੁਦਾਯ ਦਾ ਤਰਜ਼ਮਾ ਕਰ । ਇੱਕ ਗੱਲ ਤੇ ਹੈ ਕਿ ਇਹ ਤੇ ਤੈਨੂੰ ਆਖਿਰ ਮੰਨਣਾ ਹੀ ਪੈਣਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ । ਹੁਣ ਵੇਖਣਾ ਇਹ ਹੈ ਕਿ ਮੰਨਕੇ, ਮੁਕਰਕੇ ਫਿਰ ਕਦੋਂ ਮੰਨਦਾ ? - ਗੁਰਮੀਤ ਸਿੰਘ ਵਾਸ਼ਿੰਗਟਨ

Jas Brar

Sat Sri Akal ,hello hi sab dostan nu ji...... veer ji bda changa laga ke sab veer bhaihas da hisa bane hun te baihas vi khule dil naal kar rahe hunn.... main hamesha baihas da haami riha haan apni 28 ku saal di umer ch jad tonh vi baihas di paribhasha samaz ayi hai. per biahas hamesha kise unati(development) vall hove taan hi usaaru hundi hai ... sidhe shabdan vich ke baihas vikaas da raah hundi hai biahas de vichon hi Inqlaab niklda te Inqlaab tonh mera matlab us usaaru soch tonh hai jis vich puranian mardian reetan nu alwida kaih dita jaanda te nawiaan reetan paian jaandian hun te kayi puranian changian reetan vi naal chuk ke asi future wall turde haan ..... ithe dukh di gall eh hai ke Iqbaal Group bilkul nawaan Punjab ja kaih lao Samazwaad sirzna chaunda te Khalistaani Group uho hi purana Khalistaan jis di paribhasha us time te vi aam lokan nu samaz nahi aai te ajj vi ni aa rahi ... dono aapo apne pasean te 1 sided show mans hunn ... koi vi saanjha raah kadan di koshish nahi kar riha ......... ik hor dukh di gall uper veer ji huran Khalistanian di jit di gall kahi eh jit jaa haar di gall nahi dosto mil ke saanu apna aap bachaun di lord hai .... jit haar da masla asi paida nahi karna asi te kise nu haraona hai hi nahi asi te apne tark waad vivaad de naal doosreaan nu naal lai ke chalna ik muth parpakk ik sahi soch khadi karni hai ... ithe vi uhi gall hoi ke baihas taan hoi per vikaaas ya unati koi nahi..." jidan ik car de je asi do tyre bann ke car nu drive karie taan uh sadak vi put devegi te tyre vi ghass jaange per uh raah te age nahi wade gi nuksaan keeda hoia car da te road da manjil te uthe hi khardi hai .... so asi vi udan di hi baihas kar rahe haan ke dono groups apna zor gallan nu ragadan te laa rahe ne ... koi vi age wall kadam nahi putna chaunda ..... ik mukdi gall meri saare dostan nu .. Sikhan naal te Communism de naaal iko wateera hoia te uh dhanada ne keeta ... hun takk je dona groups nu alag alag jmaat vi bna layi taan samein di sarkaaran ne dona de hi hun tak chhitar mare ne ( shayad chhiatar maran wali gall da kush veeran nu gusaa awe kion ke kush dost sach nu mann-nn tonh munkar hunn) .. hunn pardchol karan di lord is gall di hai ke hun takk asi chhiatar hi kion khaade ne uh tilangana ghol hove ya 1984 ..... kion ke asi aaps ch lardan khoob sikh lia hai te bandar apna ullu sidha kari ja riha do bilian di lardai ch..... Bhindranwale da main hamaiti nahi haan per sikh ghol nu vi galat nahi mann sakda uh apne haqaan layi larde per Bhindranwale ne Sarkar di shai te aam sikhan nu gumraah keeta ..... communist lokan nu Bhindranwale di soch ne maria Paash da zikar karna banda .... te communist soch Bhindranwale ne apne khilaff khardi keeti .. te faida dhanaad sarkaar ne uthaia .... Bhindranwale de raaj ch ki ik Paash Sandhu nu apne vichar pesh karan di khul nahi si taan mainu iho jiha raaj nahi chahida ... te je samazwadian nu Delhi de sikhan da dard nahi taan main samazwaad tonh vi munkar haan ...................... Dosto apne dil tonh rukk ke pushu ke kidhar nu jaa rahe ho tusi saada Dushman na te Iqbaal hai te Na hi Uncle Babar ji Germany wale saade matbhed zaroor ho sakde ne per saada Dushman te koi hor hai kion rall ke asi us de khilaaf ena zor layi jina asi aapas ch laa rahe haan ........ meri benti hai sab veeran nu je koi veer mere kise vichar naal agree nahi taan tasali naal jwaab de sakda pyar naal kush vi likh sakda .... main vi tuhada apna hi haan Main Jaswinder Singh Brar naam tonh sikh rab nu naa mann-nn karke Communist veer vi mainu apna bhara samaz sakde ... mera dushamn saade vichon koi nahi hai ji merian dushman ne uh reetan jo ghass chukian ne te saadi Insaniat jaaat nu khora laa rahian ne te merian dost ne uh reetan jo Bhagat kabir baba Nanak ja ho Guru Sahibaan ne paian .... so please offensive te abusive bhasha tonh hatt ke apne vichar saanjhe karo ... talakhi dikha ke asi apni boli te kalam di lardai di tauheen karde haan hath bann ke benti hai guse naal nahi pyar naal baihas da hisa bano ...

Jas Brar

baaki ji ik gall aah books wali communist veeran layi jo kahi oh bhawein wiang si te bhawein sachai ...... per ithe doosra sach eh vi hai ke itehaas rule and regulation , sab kush kitaban chon hi milda te jo sunian sunaian gallan naal takdeer badalan di gall karde ne uh kade apna aap vi nahi badal sakde ... mainu dukh es gall da hoia ke kitaaban pardan di kise bande di ruchi nu mazak bnaia gaya .. kitaaban pardan wale lok hi kise kaom ya kise sbha di agwayi kar sakde ne ... Guru Granth Sahib Sikhan de matt di sabh tonh badi kitab hai us tonh baad vi bahut sarian kitaban Sikh itehaas dian ne Guru Sahibaan dian Jeewnia ne , jina nu pard ke hi ik sahi Sikh bann sakda te kaom di agwai kar sakda ... Satnam Babar ji ne vi kaafi books pardian hongian ese layi ene wadhia tareeke naal apni gall rakhde ne ..... kitaban pardn waale bande nu bewqoof sabit karna koi saade layi bahut wadhia gall nahi veer ji .. kitaban jeewan jaach dasdian ne so saanu apni lardai de vich changian gallan nu marda bna ke nahi pesh karna chahida hope so ke tusi mere naaal agree karonge .. Dhanwaad ji

Navdeep Kaur

@ Makhan Singh London ਭਾ ਜੀ ਜਿਹੜਾ ਇਨਸਾਨ ਸਵਾਲ ਵਿੱਚ ਕਹਿ ਰਿਹਾ ਹੈ ਕਿ ""ਇੰਝ ਆਖ ਸਕਦਾ ਹਾਂ ਕਿ ਬੰਦਾ ਸਿਂਘ ਬਹਾਦੁਰ ਤੋਂ ਬਾਅਦ ਦੇ ਕਾਲ ਨਾਲ ਮੇਰੇ ਤੋਂ ਇਤਫਾਕ (ਸਾਂਝ) ਹੀ ਨਹੀਂ ਬਣਾਇਆ ਜਾ ਸਕਿਆ "" ਤੁਸੀਂ ਉਸੇ ਨੂੰ ਕਹਿ ਰਹੇ ਹੋ ਕਿ "ਬਾਬਾ ਬੰਦਾ ਸਿੰਘ ਬਹਾਦਰ ਬਾਰੇ ਖੜ੍ਹੇ ਕੀਤੇ ਸਵਾਲ ਦਾ ਕੋਈ ਹੱਲ ਦੱਸੇ ਬਗੈਰ ਹੀ ਅਗਲਾ ਮਸਲਾ ਬੜੀ ਚਲਾਕੀ ਨਾਲ ਲੈ ਆਉਂਦੇ ਨੇ" ,ਕੀ ਗੱਲ ਹੱਲ ਵੀ ਹੁਣ ਇਕਬਾਲ ਭਾ ਜੀ ਦੱਸਣ? ਇਹ ਕਿੱਥੋਂ ਦਾ ਇਨਸਾਫ ਹੈ? ਕੀ ਸਵਾਲ ਦਾ ਹੱਲ ਤੁਹਾਨੂੰ ਨਹੀਂ ਦੱਸਣਾ ਚਾਹੀਦਾ??? ਜਿੱਤਓਂ ਇਹ ਗੱਲ ਕੋਡ ਕੀਤੀ ਗਈ ਹੈ ਕਿ ,""***...ਚਲੋ ਇੱਕ ਸ਼ਬਦ ਵਿੱਚ ਸਵਾਲ ਕਰੋ ਮੈਂ ਇੱਕ ਸ਼ਬਦ ਵਿੱਚ ਉੱਤਰ ਦੇਵਾਂਗਾ (ਜਿਵੇਂ ਤੁਸੀਂ ਲਿਖੋ 'ਖਾਲਿਸਤਾਨ' ਮੇਰਾ ਉੱਤਰ ਹੋਵੇਗਾ 'ਬਕਵਾਸ') ......ਸਿੱਖ ਧਰਮ ? - ਨਵੀ........."" ਇਸ ਤੋਂ ਉੱਪਰ ਹੋਰ ਵੀ ਕਈ ਵੀਰਾਂ ਦੀ ਇਕਬਾਲ ਨਾਲ ਗੱਲਬਾਤ ਹੋਈ ਸੀ..ਉਹ ਕਿਉਂ ਨਹੀਂ ਕੋਡ ਕੀਤਾ ਤੁਸੀਂ ?? ਕੀ ਇਸ ਗੱਲ ਨੂੰ "ਗੱਲ" ਦੇ ਪਰੀਪੇਖ ਤੋਂ ਬਾਹਰ ਰੱਖ ਕੇ ਦੇਖਣਾ ਚਾਹੀਦਾ ਹੈ ?? ਪਹਿਲੀ ਗੱਲ ਨੂੰ ਦੂਜੀ ਨਾਲ ਜੋੜਣ ਵਾਸਤੇ ਤੁਸੀਂ ""ਝੇੜਭਰੀ ਜਿਹੀ ਸ਼ਬਦਾਵਲੀ"" ਲਫਜ ਵਰਤ ਰਹੇ ਹੋ , ਜਦਕਿ ਦੋਨਾਂ ਗੱਲਾਂ ਨੁੰ ਅੱਡ-ਅੱਡ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ..ਇਹ ਕਿਥੋਂ ਦਾ ਇਨਸਾਫ ਹੈ?? ਕੌਮ ਦੀ ਭਰੀਭਾਸ਼ਾ ਬਾਰੇ ਜੋ ਇਨਸਾਨ ਤੁਹਾਨੁੰ ਪੰਨੇ ਫਰੋਲਣ ਦੀ ਸਲਾਹ ਦੇ ਰਿਹਾ ਹੈ ਕਿ "ਮੇਰੇ ਵੱਲੋਂ ਜੋ - ਜੋ ਪੰਨਿਆਂ ਦਾ ਜ਼ਿਕਰ ਕੀਤਾ ਹੈ ਮਹਾਨ ਕੋਸ਼ ਵਿਚੋਂ ਉਹ ਫਰੋਲ ਲਵੋਗੇ ਤਾਂ ਕੌਮ ਦੀ ਪਰਿਭਾਸ਼ਾ ਦੇ ਅਰਥ ਤਕਰੀਬਨ - ਤਕਰੀਬਨ ਸਪਸਟ ਹੋ ਜਾਣਗੇ ।"....ਕੀ "ਚਲਾਕੀ" (ਤੁਹਾਡੇ ਲਿਖੇ ਅਨੁਸਾਰ) ਕਰ ਰਿਹਾ ਹੈ ?? ""***ਕੌਮ ਬਹੱਤਰ*** ਹੋਰ ਵੱਖਰਾ ਲਫਜ਼ ਹੈ । "" ਕੀ ਕੌਮ ਬਹੱਤਰ "ਇੱਕੋ" ਲਫਜ਼ ਹੈ??? ਦੋ ਲਫਜ਼ਾਂ ਦਾ ਜੋੜ ਨਹੀਂ ??? ਬਹੱਤਰ ਦਾ ਅਰਥ ਤਾਂ ਸ਼ਪੱਸ਼ਟ ਹੈ 72, ਹੁਣ ਕੌਮ ਦਾ ਅਰਥ ਕੀ ਭਾਈ ਕਾਹਨ ਸਿੰਘ ਜੀ ਵਾਲਾ ਨਹੀਂ ?? ਕੀ ਇਹ ਕੌਮਾਂ ਦੀ ਗਿਣਤੀ 72 ,ਸਪੱਸ਼ਟ ਨਹੀਂ ਕਰ ਰਿਹਾ?? ਕੀ ਤੁਹਾਡਾ ਤਰਕ ਹਾਸੋਹੀਣਾ ਨਹੀਂ ?? ਤੁਸੀਂ ਅੱਗੇ ਲਿਖਿਆ ਜਾਂ ਕੋਡ ਕੀਤਾ ਹੈ , ""ਕਿਉਂਕਿ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਪਰਿਭਾਸ਼ਾ ਮੁਤਾਬਿਕ ਅਤੇ ਸੰਯਕੁਤ ਰਾਸ਼ਟਰ ਮੁਤਾਬਿਕ ਕੌਮ ਸ਼ਬਦ ਦੇ ਮਾਇਨੇ ਹੁੰਦੇ ਹਨ ਇੱਕੋ ਤਰ੍ਹਾਂ ਦੇ ਲੋਕਾਂ ਦਾ ਇੱਕ ਸਮੂਹ (ਜਨਸਮੁਦਾਯ) ਜਿਨ੍ਹਾਂ ਦਾ ਪਿਛੋਕੜ ਸਾਂਝਾ, ਸਾਂਝੀ ਬੋਲੀ, ਸਭਿਆਚਾਰ, ਪ੍ਰੰਪਰਾਵਾ ਤੇ ਇਤਹਾਸ "" ਹੁਣ ਸਵਾਲ ਹੈ ਕਿ ਇੱਥੇ "ਧਰਮ" ਕਿੱਥੇ ਹੈ ??, ਇਹੋ ਗੱਲ ਤਾਂ ਇਕਬਾਲ ਭਾ ਜੀ ਕਹਿ ਰਹੇ ਹਨ ( ਹੋਰ ਕਈ ਵੀਰ ਵੀ ) ਕਿ ਕੌਮ ਪੰਜਾਬੀ ਹੋ ਸਕਦੀ ਹੈ ਜਿੰਨ੍ਹਾਂ ਦਾ "ਪਿਛੋਕੜ ਸਾਂਝਾ, ਸਾਂਝੀ ਬੋਲੀ, ਸਭਿਆਚਾਰ, ਪ੍ਰੰਪਰਾਵਾ ਤੇ ਇਤਹਾਸ " ਸਾਂਝਾ ਹੈ ਤਾਂ ਕੀ ਸਿਰਫ ਵਿਰੋਧਤਾ ਕਰਨਾ ਹੀ ਅਸਲ "ਮੁੱਦਾ" ਸਮਝਿਆ ਜਾਵੇ ?? ਭਾ ਜੀ ਬੇਨਤੀ ਹੈ ਕਿ ""ਜਨਸਮੁਦਾਯ"" ਸ਼ਬਦ ਦੇ ਅਰਥ ਦੁਬਾਰਾ ਸ਼ਪੱਸ਼ਟ ਕਰਨਾ ,ਤੁਸੀਂ ਮਹਾਨ ਕੋਸ਼ ਦਾ ਲਿਨਕ ਦਿੱਤਾ ਹੈ ਮੈਂ ਫਰੋਲਿਆ ਹੈ, ਇਸ ਵਿੱਚ "ਸਿੱਖ ਧਰਮ" ਸ਼ਬਦ ਜੋੜ ਮਿਲਦਾ ਹੈ,"ਸਿੱਖ ਮੱਤ" , "ਸਿੱਖ ਰਿਆਸਤਾਂ" ਆਦਿ ਸ਼ਬਦ ਜੋੜ ਮਿਲਦੇ ਹਨ ਪ੍ਰੰਤੂ "ਸਿੱਖ ਕੌਮ" ਮੈਨੂੰ ਤਾਂ ਕਿਤੇ ਮਿਲਿਆ ਨਹੀਂ ਜੇ ਤੁਹਾਡੀ ਜਾਣਕਾਰੀ ਵਿੱਚ ਹੈ ਤਾਂ ਕ੍ਰਿਪਾ ਕਰਕੇ ਕੋਡ ਜਰੂਰ ਕਰਿਓ ।

ਇਕਬਾਲ

ਭੈਣ ਨਵਦੀਪ ਜਦ ਵਿਰੋਧ ਸਿਰਫ ਵਿਰੋਧ ਲਈ ਹੋਵੇ ਤਾਂ ਖੁਦ ਨੂੰ ਉਸਤੋਂ ਪਾਸੇ ਕਰ ਲੈਣਾ ਹੀ ਬੇਹਤਰ ਹੈ | ਮੈਂ "ਮਹਾਨ ਕੋਸ਼" ਵਾਲੀ ਪਰਿਭਾਸ਼ਾ ਨਾਲ ਸਹਿਮਤੀ ਜਿਤਾਈ ਹੈ ਤੇ ਨਾਲ ਹੀ ਬਹੱਤਰ ਕੌਮਾਂ ਦਾ ਜ਼ਿਕਰ ਇਸ ਲਈ ਕੀਤਾ ਕਿ ਸਪਸਟ ਹੋ ਸਕੇ ਕਿ ਧਰਮ ਇੱਕ ਹੁੰਦੇ ਹੋਏ ਕੌਮਾਂ ਵਧ ਹੋ ਸਕਦੀਆਂ ਹਨ | ਵੱਖ ਵੱਖ ਧਰਮ ਦੇ ਲੋਕਾਂ ਦੀ ਵੀ ਇੱਕ ਕੌਮ ਹੋ ਸਕਦੀ ਹੈ ਜਿਵੇਂ ਅਸੀਂ "ਪੰਜਾਬੀ ਕੌਮ" ਆਖਦੇ ਹਾਂ ਜਿਸ ਵਿੱਚ ਅਲਗ ਅਲਗ ਧਰਮਾਂ ਦੇ ਲੋਕ ਆ ਜਾਂਦੇ ਹਨ | ਜਨਸਮੁਦਾਯ ਦਾ ਅਰਥ "ਸਮੂਹਿਕ ਇੱਕਠ" ਵੀ ਇਹੋ ਸਪਸਟ ਕਰ ਰਿਹਾ ਹੈ | ਚਰਚਾ ਵਿੱਚ ਮੈਂ ਨਾ ਮਾਨੂ ਵਾਲੀ ਬਿਰਤੀ ਨੂੰ ਕੋਈ ਸਥਾਨ ਨਹੀਂ ਮਿਲ ਸਕਦਾ ਸਥਾਨ ਦਲੀਲਾਂ ਨੂੰ ਮਿਲਦਾ ਹੈ | ਮੇਰਾ ਕੋਈ ਦਾਅਵਾ ਨਹੀਂ ਕਿ ਮੈਂ ਜੋ ਲਿਖਿਆ ਉਹ ਆਖਰੀ ਸਚ ਹੈ ਪਰ ਇਸਨੂੰ ਖਾਰਿਜ ਕਰਨ ਲਈ ਦਲੀਲ ਦੀ ਜਰੂਰਤ ਹੈ ਨਾ ਕਿ ਕੌੜੇ ਬੋਲਾਂ ਦੀ |

Makhan S. London

ਭੈਣ ਜੀ ਨਵਦੀਪ ਕੌਰ ਜੀ, ਮੈਂ ਤੁਹਾਨੂੰ ਜ਼ਿਆਦਾ ਕੁੱਝ ਨਹੀਂ ਕਹਾਂਗਾ ਬਸ ਏਹੀ ਕਹਾਂਗਾ ਕਿ "ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ" ਵਾਲੀਆਂ ਗੱਲਾਂ ਨਾਂ ਕਰੋ । ਇਕਬਾਲ ਪਾਠਕ ਦੇ ਦਿੱਤੇ ਕਾਮੈਂਟ ਬਾਰੇ ਕਹਾਂਗਾ ਕਿ ਪਾਠਕ ਜੀ, "ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ ।" ਏਥੇ ਸਭ ਪੜ੍ਹਣ ਵਾਲੇ ਪਾਰਖੂ ਬੈਠੇ ਹਨ ਉਨ੍ਹਾਂ ਨੇ ਤੁਹਾਡੀ ਤੇ ਸਾਡੀ ਸੋਚਣੀ ਦੀ ਪਰਖ ਆਪੇ ਹੀ ਕਰ ਲੈਣੀ ਹੈ । ****ਜਨਸਮੁਦਾਯ ਦਾ ਅਰਥ "ਸਮੂਹਿਕ ਇੱਕਠ" ਵੀ ਇਹੋ ਸਪਸਟ ਕਰ ਰਿਹਾ ਹੈ । (ਇਕਬਾਲ ਪਾਠਕ)**** ਹੁਣ ਦੱਸੋ ਪਾਠਕ ਜੀ, ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਜੀ ਨੇ 72 ਕੌਮਾਂ ਭਾਵਕਿ 72 ਫਿਰਕਿਆਂ ਨੂੰ ਇਕੱਠਿਆਂ ਕਰਕੇ ਇੱਕ ਥਾਂ "ਸਮੂਹਿਕ ਇੱਕਠ" ਕਰਕੇ ਉਸਨੂੰ ਇਸਲਾਮ ਧਰਮ ਵਿੱਚ ਜ਼ਬਤ ਕਰ ਦਿੱਤਾ । ਉਸ "ਸਮੂਹਿਕ ਇੱਕਠ" ਨੇ ਇਸਲਾਮ ਕਬੂਲਣ ਵਾਲੇ ਨੂੰ ਮੁਸਲਮਾਨ ਦਾ ਨਾਮ ਦਿੱਤਾ ਤੇ ਉਸ ਮੁਸਲਮਾਨਾਂ ਦੇ "ਸਮੂਹਿਕ ਇੱਕਠ" ਨੂੰ "ਮੁਸਲਮਾਨ ਕੌਮ" ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਬਿਲਕੁੱਲ ਇਸੇ ਤਰ੍ਹਾਂ ਹੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਏ ਸਿੱਖ ਧਰਮ ਨੂੰ ਹੋਰ ਪ੍ਰਪੱਕ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਪੰਥ ਸਾਜਿਆ । ਇਸ ਸਿੱਖਾਂ ਦੇ "ਸਮੂਹਿਕ ਇੱਕਠ" ਨੂੰ ਹੀ "ਸਿੱਖ ਕੌਮ" ਕਿਹਾ ਜਾਂਦਾ ਹੈ । ਇਹ ਇੱਕ ਇਤਿਹਾਸਿਕ ਦੁਨਿਆਵੀ ਸੱਚ ਹੈ ਜਿਸਨੂੰ ਕਬੂਲਣ ਵਿੱਚ ਸ਼ਰਮ ਕਾਹਦੀ ? ਇਹ ਹੁਣ ਤੁਸੀਂ ਕਿੱਦਾਂ ਸਾਬਤ ਕਰੋਗੇ ਕਿ "ਮੁਸਲਮਾਨ ਇੱਕ ਕੌਮ ਨਹੀਂ ?" ਵੀਰ ਜੀ, ਹੁਣ ਤਾਂ ਤੁਹਾਨੂੰ "ਜਨਸਮੁਦਾਯ" ਦੇ ਅਰਥ ਹੀ ਬਦਲਣੇ ਪੈਣਗੇ ਜਾਂ ਫਿਰ ਕੋਈ ਹੋਰ ਠੋਸ ਦਲੀਲ ਨਾਲ ਸਾਬਤ ਕਰਨਾ ਪਵੇਗਾ । ਤੁਹਾਡੇ ਜਵਾਬ ਦੀ ਊਡੀਕ ਵਿੱਚ - ਮੱਖਣ ਸਿੰਘ ਲੰਡਨ

Satnam Singh Babbar

ਮੇਰੇ ਵਲੋਂ ਸ੍ਰੀ ਇਕਬਾਲ ਪਾਠਕ ਦੀ ਲਿਖਤ ਦਾ ਜਵਾਬ ਦੇ ਦਿੱਤਾ ਗਿਆ ਹੈ, ਜੋ ਕਿ {ਸੂਹੀ ਸਵੇਰ} ਅਤੇ {ਸ੍ਰੀ ਇਕਬਾਲ ਪਾਠਕ} ਨੂੰ ਈ-ਮੇਲ ਰਾਹੀਂ ਮਿਤੀ {23.05.2012} ਨੂੰ ਭੇਜਿਆ ਗਿਆ । ਅੱਜ ਮਿਤੀ {27.05.2012} ਨੂੰ ਫਿਰ ਦੁਬਾਰਾ ਈ-ਮੇਲ ਰਾਹੀਂ ਭੇਜਿਆ ਗਿਆ ਹੈ । ਸਾਡੀ ਵੈਬਸਾਇਟ {ਸਮੇਂ ਦੀ ਅਵਾਜ਼} {www.sameydiawaaz.com} ਤੇ ਵਿਸਥਾਰ ਸਹਿਤ ਪੜ੍ਹਿਆ ਜਾ ਸਕਦਾ ਹੈ । - ਸਤਨਾਮ ਸਿੰਘ ਬੱਬਰ ਜਰਮਨੀ

Makhan S. London

ਭਾਈ ਸਤਨਾਮ ਸਿੰਘ ਬੱਬਰ ਜੀ, ਮੈਂ 24 ਮਈ ਨੂੰ ਤੁਹਾਡੀ ਵੈਬਸਾਇਟ ਤੇ ਤੁਹਾਡੀ ਲਿਖਤ ਪੜ੍ਹੀ ਸੀ ਤੇ ਸੋਚਿਆ ਕਿ ਇਸ ਤਰ੍ਹਾਂ ਤੇ ਹੋ ਨਹੀਂ ਸਕਦਾ ਕਿ ਤੁਸੀਂ ਇਕਵਾਲ ਹੋਰਾਂ ਨੂੰ ਨਾਂ ਭੇਜੀ ਹੋਵੇ । ਤੁਹਾਡੇ ਵਲੋਂ ਅੱਜ ਸੂਚਿਤ ਕਰਨ ਤੇ ਪਤਾ ਲੱਗਾ ਕਿ 23 ਮਈ ਤੋਂ 27 ਮਈ ਤੱਕ ਵੀ ਸੂਹੀ ਸਵੇਰ ਨੇ ਛਾਪਿਆ ਨਹੀਂ ਤੇ ਇਕਵਾਲ ਵੀ ਕੋਈ ਕਾਮੈਂਟ ਨਹੀਂ ਕਰ ਰਿਹਾ । ਚਲੋ ਉਸਦਾ ਕਾਰਣ ਤੇ ਪਤਾ ਲੱਗ ਗਿਆ ਪਰ ਸੂਹੀ ਸਵੇਰ ਨੇ ਕਿਉਂ ਨਹੀਂ ਛਾਪਿਆ ???? ਸੂਹੀ ਸਵੇਰ ਨੇ ਇਹ ਵਿਸ਼ਾ ਸ਼ੁਰੂ ਕਰਨ ਲੱਗਿਆ ਲਿਖਿਆ ਸੀ ਕਿ "ਪਿਛਲੇ ਦਿਨੀਂ ਅਸੀਂ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ 'ਤੇ ਸੁਕੀਰਤ ਹੁਰਾਂ ਦਾ ਲੇਖ ਛਾਪਿਆ ਜਿਸ ਦੇ ਪ੍ਰਤੀਕਰਮ ਵਜੋਂ ਅਸੀਂ ਸਤਨਾਮ ਸਿੰਘ ਬੱਬਰ ਜਰਮਨੀ ਦਾ ਇਹ ਲੇਖ ਛਾਪ ਰਹੇ ਹਾਂ । 'ਸੂਹੀ ਸਵੇਰ' ਦੇ ਤਮਾਮ ਸੱਜਣਾਂ ਨੂੰ ਇਸ ਵਿਸ਼ੇ 'ਤੇ ਖੁੱਲ੍ਹੀ ਬਹਿਸ ਦਾ ਸੱਦਾ ਹੈ । (ਸੰਪਾਦਕ)" ਹੁਣ ਸੂਹੀ ਸਵੇਰ ਨੂੰ ਆਪਣਾ ਇਹ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ । - ਮੱਖਣ ਸਿੰਘ ਲੰਡਨ

ਇਕਬਾਲ

ਮੇਰੇ ਸਤਿਕਾਰਿਤ ਤੇ ਸਾਥੀਓ ਕੁਝ ਦਿਨਾਂ ਤੋਂ ਨੈਟ ਤੇ ਹਾਜਰੀ ਵਕਤ ਬੇ-ਵਕਤ ਹੀ ਲੱਗੀ | ਸੋ ਮੈਂ ਚੈਕ ਨਹੀਂ ਕਰ ਪਾਇਆ | ਸਤਿਨਾਮ ਸਿਂਘ ਜੀ ਆਪ ਜੀ ਦਾ ਧੰਨਵਾਦ ਬਿਨਾ ਪੜ੍ਹੇ ਹੀ ਕਰ ਰਿਹਾ ਹਾਂ ਕਬੋਲ ਕਰੋ |

Gurinder Singh

Lekh poora parea hai te samjhan di koshish vi kiti hai te kaafi maslean te sehmat vi haan.Par shanke ne jo iqbal saheb to jawabi manga ga."Andh -vishvasi" oh insaan hai jo sach ton munkar hai te apne bane khyal nu hi sach jaanda hai" te eho jeha andh-vishvasi ik apne aap nu dharmik akhvan wala vi ho sakda hai te naastik aakhan wala vi.

Gurinder Singh

1) Sant bhindranwale walon hinduan nu wadan di gal karna: changa hove je oh eh link sareyan di sahulat lai sanjha karo.Mein eh link sanjha karan ja reha haan, je mauka mile tan zaroor sunna. "http://www.youtube.com/watch?v=HemEZXJgpeE&feature=related" je iqbal saab koi misaal hove tan dasna jithe bhindranwale ne kise bekasoor hindu nu marea hove yan esdi vaqalat kiti hove, bekasoor es lai aakheya hai ke kite niji ranjash da shikaar hoye nu bhindranwale naal na jor dena jo ke kise nu badnaam karan da bara saukha raah hai. 2) Dharam te kaum da faraq:Dharam oh jo kise saanjhe falsafe de jhande haithan jeonde ne. te ki kaum sirf ik sanjhi boli bolan walean nu aakhde ne tan dasan di kirpaalta karna "ASIA" yaan "india" ik kaum hai yan nahi je nahin tan fir ki hai. Mere varga aam banda dharam yaan kaum ch zyada faraq na karda hove kyonke sikh vi ik kaum hai, saanjha dharmak falsafa hon karke te punjabi ik kaum hai saanjhi boli hon karke bina kise deen de faraq te. 3) Garibi naal maut yaan haq mangan layi sooli tangeya jaana: Bhai rajoana de masle nu garibi de masle naaal joran di gal karna kuz jachi nahin.17 saal jail ch dakke ch hona te aapne ohna ton thirkana na eh oh bande di bahadari hai. Faansi lagnna ya na es naal osdi soch te koi asar nahin. Oh jail ch koi daaka maaran karke nahi baitha osse inqlabi soch sadka hi hai jo " Guru nanak saheb ton lai ke Dasam patshaah de zaria" Baba banda singh ji bahadur tak pahunchi te jo magron Mharaj ranjit singh tak sikh raak de roop ch sahmne aaya. Kise di vakhri hound nu mukana te ohdi har jaez mang nu attwaad dasna khud ik atttwaad hai jo ke HINDUSTAN di hindu hakumat ne sikhan naal kita.

Gurinder Singh

Rahi gal bhagat singh di tan oh ik arya samaaj naal jure hoye parvaar ch paida hoya.Zahir hai sikhi di gurti gharon nahin mili, magron communism naal mel hoya te soch os paase nu gayi te naastik da thappa laga lea. Kaamredan layi oh ik pauri baneya apne aap nu ucha chukkan layi. Sach tan eh hai ke jehri gal communism ajj karda hai oh insaani zindgi da sirf ik hissa matar hai te es insaani haqqan di gal Guru nanak saheb ne buhat chir pehlan hi aakh ditti si te jo sikh raaj de roop ch sahme aayi.Bhai randhir singh naal hoyi usdi aakhri mulaqat nu par laina tan pata lagje ga bhagat singh khud aapne bare akhir ch ki sochda hai.Oh aap eh gal manan layi mazboor hoya ke dharam bare oh hanere ch hi reha te oh aapni zindgi nu babbaran di zindgi sahmne kuz vi nahi manda. Umeed hai mauka milan te mere ehna vicharan te vi aapni rai zaroor deo ge.

Makhan S. London

ਭਾਈ ਸਤਨਾਮ ਸਿੰਘ ਬੱਬਰ ਜਰਮਨੀ ਵਾਲਿਆਂ ਦੀ ਨਵੀਂ ਲਿਖਤ """ਵਿਦਰੋਹ ਦੀ ਪਿਛਾਖੜੀ ਪ੍ਰਕਿਰਤੀ ਨੂੰ ਅਗਾਂਹਵਧੂ ਸੋਚ ਬਣਾਉਣਾ ਹੀ ਕ੍ਰਾਂਤੀਕਾਰੀ ਇਨਕਲਾਬ ਹੈ""" ਜੋ ਕਿ ਇਕਬਾਲ ਪਾਠਕ ਨੂੰ ਸੰਬੋਧਿਤ ਹੈ, ਇਸ ਲਿੰਕ {http://www.mediapunjab.com/writer/satnamSingh_babar/stories.html} ਤੇ ਵੀ ਪੜ੍ਹੀ ਜਾ ਸਕਦੀ ਹੈ । - ਮੱਖਣ ਸਿੰਘ ਲੰਡਨ

ਗੁਰਮੀਤ ਸਿੰਘ

ਭਾਈ ਸਤਨਾਮ ਸਿੰਘ ਬੱਬਰ ਜੀ ਅਤੇ ਭਾਈ ਮੱਖਣ ਸਿੰਘ ਲੰਡਨ ਜੀ, ਆਪ ਜੀ ਵਲੋਂ ਸੂਚਿਤ ਕਰਨ ਦਾ ਬਹੁਤ - ਬਹੁਤ ਧੰਨਵਾਦ । ਮੈਨੂੰ ਹੈਰਾਨੀ ਇਕਬਾਲ ਤੇ ਇਸ ਗੱਲ ਦੀ ਹੋਈ ਹੈ ਕਿ 23 ਮਈ ਤੋਂ ਈ-ਮੇਲ ਮਿਲਣ ਤੇ ਅੱਜ ਆਪਣੇ ਦਿੱਤੇ ਕਾਮੈਂਟ ਵਿੱਚ ਇੱਕ ਵਾਰ ਵੀ ਇਸ ਗੱਲ ਦਾ ਜਿਕਰ ਨਹੀਂ ਕੀਤਾ ਕਿ {www.suhisaver.org} ਨੂੰ ਨਿਰਸੰਦੇਹ ਉਹ ਲਿਖਤ ਛਾਪਣੀ ਚਾਹੀਦੀ ਸੀ ਜਿੱਥੇ ਕਿ ਇਕਬਾਲ ਨੇ ਪਿਛਲੀ ਲਿਖਤ ਬਾਰੇ ਆਪਣੇ ਕਾਮੈਂਟਸ ਵਿੱਚ ਜਿਕਰ ਕੀਤਾ ਸੀ ਕਿ ***.... ਮੇਰੀ ਮਨਸਾ ਸਿਰਫ ਐਨੀ ਸੀ ਕੀ ਗੱਲ ਇੱਕੋ ਹੀ ਪਲੇਟਫਾਰਮ ਤੇ ਰਹੇ*** ਪਰ ਇਸ ਵਾਰ ਕੋਈ ਵੀ ਇਸ਼ਾਰਾ ਤੱਕ ਵੀ ਨਾ ਕਰਨਾ, ਕੁੱਝ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ ? - ਗੁਰਮੀਤ ਸਿੰਘ ਵਾਸ਼ਿੰਗਟਨ

Gurinder Singh

@jas brar:"Bhindranwale ne Sarkar di shai te aam sikhan nu gumraah keeta ." Bhindranwale ne aam lokan nu kehre maslean te gumrah kita, te jo sarkar walon ohna nu hatheyar muhayiah karvaan di gal hai tan zaroor das dena ke eh hatheyaar kinna lokan de khilaf vartan lai ditte gaye san.

ਇਕਬਾਲ

@ਗੁਰਮੀਤ ਸਿਂਘ ਜੀ, ਪਹਿਲੀ ਗੱਲ ਕਿ ਸੂਹੀ ਸਵੇਰ ਮੈਂ ਨਹੀਂ ਚਲਾ ਰਿਹਾ ਸਤਿਨਾਮ ਸਿਂਘ ਜੀ ਨੂੰ ਬੇਨਤੀ ਉਹਨਾਂ ਦੇ ਜਵਾਬ ਹੋਰ ਕਿਤੇ ਦੇਣ ਕਾਰਨ ਕੀਤੀ ਸੀ ਜੋ ਇਸ ਵੇਰ ਵੀ ਉਹਨਾਂ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ ਕਿਉਂਕਿ ਕੋਈ ਵੀ ਇੱਕ ਲੇਖ ਜਾਂ ਪ੍ਰਤੀਕਰਮ ਨੂੰ ਪੜ੍ਹਕੇ ਪੂਰੇ ਮਸਲੇ ਨੂੰ ਨਹੀਂ ਸਮਝ ਪਾਏਗਾ | ਦੂਸਰੀ ਗੱਲ ਸਤਨਾਮ ਸਿਂਘ ਬੱਬਰ ਜੀ ਦੀ ਲਿਖਤ ਵਿੱਚ ਐਨਾ ਘਚੋਲਾ ਹੈ ਕਿ ਉਹ ਜਵਾਬ ਦੇਣ ਯੋਗ ਹੀ ਨਹੀਂ, ਛਾਪਣ ਯੋਗ ਹੈ ਜਾਂ ਨਹੀਂ ਇਹ ਸੂਹੀ ਸਵੇਰ ਦੇ ਪ੍ਰਬੰਧਕ ਜਾਣਦੇ ਹਨ | ਸਤਿਨਾਮ ਸਿਂਘ ਜੀ ਕਿਤੇ ਮੈਨੂੰ ਕਿਤੇ ਕਿਸੇ ਹੋਰ ਨੂੰ ਸੰਬੋਧਿਤ ਹੋ ਰਹੇ ਹਨ, ਕਿਤੇ ਜਸਵਿੰਦਰ ਦੀ ਟਿੱਪਣੀ ਜੋ ਗਲਤ ਕੋਡਿੰਗ ਹੈ ਚੇਪੀ ਪਈ ਹੈ | ਖੁਦ ਲੋਕਾਂ ਦੀਆਂ ਟਿੱਪਣੀਆਂ ਤੱਕ ਐਡ ਕਰ ਰਹੇ ਹਨ ਮੈਨੂੰ ਆਖ ਰਹੇ ਹਨ ਕਿਤਾਬਾਂ ਦੇ ਵੇਰਵੇ ਨਾ ਦੇਵਾਂ ਕਮਾਲ ਦੀ ਲਿਖਤ ਹੈ ਮੈਂ ਹੱਸਿਆ ਹਾਂ ਉਸਨੂੰ ਪੜ੍ਹਕੇ | ਜਿਹੜੀਆਂ ਗੱਲਾਂ ਮੈਂ ਆਖੀਆਂ ਹੀ ਨਹੀਂ ਉਹ ਮੇਰੇ ਮੂੰਹ ਵਿੱਚ ਪਾਉਣ ਦਾ ਯਤਨ ਕੀਤਾ ਗਿਆ, ਮਸਲਨ ਮੈਂ ਕਿਤੇ ਨਹੀਂ ਕਿਹਾ ਕਿ ਸਿੱਖ ਧਰਮ ਪਿਛਾਖੜੀ ਹੈ (ਵਿਦਰੋਹ ਤੇ ਧਰਮ ਪਤਾ ਨਹੀਂ ਕਦ ਤੋਂ ਸਮ ਅਰਥੀ ਹੋ ਗਏ ਹਨ ਸਤਨਾਮ ਸਿਂਘ ਜੀ ਲਈ) ਮੇਰੇ ਕਮੈਂਟ ਵਿੱਚ ਤਾਂ ਸਿੱਖ ਧਰਮ ਨੂੰ ਨਵੀਨ ਧਰਮ ਕਿਹਾ ਹੋਇਆ ਹੈ (ਨਵੀਨ ਤੇ ਪਿਛਾਖੜੀ ਵੀ ਸਮ-ਅਰਥੀ ਨਹੀਂ ਹੁੰਦੇ), ਇਵੇਂ ਸਿੱਖ ਕੋਈ ਕੌਮ ਹੈ ਇਹ ਮੈਂ ਕਿਤੇ ਨਹੀਂ ਮੰਨਿਆਂ (ਨਾ ਹੀ ਮਹਾਨ ਕੋਸ਼ ਵਿੱਚ ਇਸ ਬਾਰੇ ਕੋਈ ਉਲੇਖ ਹੈ) ਐਵੇਂ ਹੀ ਆਪਣੇ ਮੂਹੋਂ ਮੀਆਂ ਮਿੱਠੂ ਬਣਿਆ ਜਾ ਰਿਹਾ ਹੈ ਕਿ ਇਕਬਾਲ ਨੂੰ ਮਨਾ ਲਿਆ, ਜਦ ਝੂਠ ਹੀ ਬੋਲਣਾ ਹੈ ਤਾਂ ਰੱਜ ਰੱਜ ਬੋਲੋ ਕੌਣ ਰੋਕਦਾ ਹੈ | ਮੇਰੀ ਕਾਹਨ ਸਿਂਘ ਨਾਭਾ ਜੀ ਦੀ ਕੌਮ ਦੀ ਪਰਿਭਾਸ਼ਾ ਨਾਲ ਸਹਿਮਤੀ ਹੈ ਪਰ ਇਸਦਾ ਅਰਥ ਇਹ ਕਿਵੇਂ ਬਣਿਆ ਕਿ ਮੈਂ ਸਿੱਖ ਧਰਮ ਨੂੰ ਕੌਮ ਸਮਝਦਾ ਹਾਂ ? ਇਵੇਂ ਹੀ ਜਸਵਿੰਦਰ ਸਿਂਘ ਦੀ ਟਿੱਪਣੀ ਹੈ ਮੇਰੀ ਲਿਖੀ ਲਾਈਨ ਹੈ : 'ਇਹ ਲੋਕ 70 - 80% ਹਨ, ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ - ਸਮੇਂ ਤੇ ਵਰਗਲਾਕੇ ਧਰਮ - ਯੁੱਧਾਂ ਦੀ ਭੱਠੀ 'ਚ ਝੋਕ ਦਿੱਤੀ ਜਾਂਦੀ ਹੈ ।' ਇਹ ਮੇਰੀ ਲਿਖੀ ਲਾਈਨ ਹੈ ਪਰ ਇਸਦਾ ਅਰਥ ਇਹ ਨਹੀਂ ਜੋ ਜਸਵਿੰਦਰ ਸਿਂਘ ਨੇ ਕੱਢਿਆ ਹੈ | ਇਸਦਾ ਅਰਥ ਹੈ ਕਾਮਰੇਡਾਂ ਦੀ ਨਲਾਇਕੀ ਕਿ ਉਹ ਇਸ 70-80% ਮਜਦੂਰ ਜਮਾਤ ਨੂੰ ਇਹ ਨਹੀਂ ਸਮਝਾ ਸਕੇ ਕਿ “ਧਰਮ” , ‘ਰਾਜ ਕਰਦੀ ਜਮਾਤ’ ਦਾ “ਸੇਵਕ” ਹੁੰਦਾ ਹੈ, ਕਿ “ਧਰਮ ਅਫੀਮ ਹੁੰਦਾ ਹੈ” | ਜੇ ਇਹ ਜਮਾਤ ਐਨੀ ਕੁ ਚੇਤਨ ਹੋਵੇ ਤਾਂ ਕੋਈ ਧਰਮ ਦਾ ਠੇਕੇਦਾਰ ਇਸ ਜਮਾਤ ਨੂੰ ਧਰਮ ਯੁਧ ਵਿੱਚ ਨਹੀਂ ਝੋਕ ਸਕਦਾ ਤੇ ਨਾ ਇਸਨੂੰ “ਚੋਰ ਉਚੱਕਾ” ਆਖਣ ਦੀ ਹਿਮਾਕਤ ਕਰ ਸਕਦਾ ਹੈ | ਇਹ ਹੈ ਕਾਮਰੇਡਾਂ ਦੀ ਹੁਣ ਤੱਕ ਦੀ ਨਲਾਇਕੀ, ਨਾ ਕਿ ਕਾਮਰੇਡ ਇਸਨੂੰ ਧਰਮ ਯੁਧ ਦੀ ਭੱਠੀ ਵਿੱਚ ਝੋਕਦੇ ਹਨ ਉਹ ਤਾਂ ਧਰਮ ਨੂੰ ਮਨਦੇ ਹੀ ਨਹੀਂ ਧਰਮ ਯੁਧ ਤੋਂ ਉਹਨਾਂ ਕੀ ਲੈਣਾ ਹੈ | ...• ਇੱਕ ਥਾਂ ਲਿਖਿਆ ਹੈ “ਬਹੁਤ ਸਾਰੇ ਵੀਰਾਂ ਦਾ ਖਿਆਲ ਹੈ ਕਿ ਇਨ੍ਹਾਂ ਕਾਮਰੇਡਾਂ ਨਾਲ ਜਾਂ ਐਹੋ ਜਿਹੇ ਕ੍ਰਾਂਤੀਕਾਰੀਆਂ ਨਾਲ ਗੱਲ ਕਰਨ ਦੀ ਬਜਾਇ, ਕੰਧ 'ਚ ਸਿਰ ਮਾਰਨਾ ਬਿਹਤਰ ਹੈ । ਮੈਨੂੰ ਯਕੀਨ ਨਹੀਂ ਸੀ ਆਉਂਦਾ ਅਤੇ ਨਾਹੀ ਮੈਂ ਬਹੁਤੇ ਕਾਮਰੇਡੀ ਇਨਕਲਾਬੀਆਂ ਬਾਰੇ ਪੜ੍ਹਿਆ ਸੀ ਜਾਂ ਜ਼ਿੰਦਗੀ 'ਚ ਕਿਸੇ ਨਾਲ ਵਾਹ ਵਾਸਤਾ ਪਿਆ ਸੀ । ਜਿਨ੍ਹਾਂ ਨਾਲ ਕਿਤੇ ਥੋੜਾ ਬਹੁਤਾ ਮੇਲ ਮਿਲਾਪ ਹੋਇਆ ਵੀ ਉਨ੍ਹਾਂ 'ਚ ਏਨੀ ਤਬਦੀਲੀ ਅਤੇ ਧਾਰਮਿਕਤਾ ਦੇਖ ਸਗੋਂ ਹੈਰਾਨ ਰਹਿ ਗਿਆ ਕਿ ਉਹ ਖੁੱਦ ਇਨ੍ਹਾਂ ਦੀ ਵਿਚਾਰਧਾਰਾ ਨੂੰ ਸੌ - ਸੌ ਗਾਲ੍ਹਾਂ ਕੱਢਦੇ ਵੇਖੇ ਤੇ ਸੁਣੇ ।“ ਜੋ ਆਪਣੀ ਵਿਚਾਰਧਾਰਾ ਨੂੰ ਹੀ ਗਾਲਾਂ ਕਢੇ ਉਹ ਕੀ ਖਾਕ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਹੋਵੇਗਾ ਇਹ ਤਾਂ ਇਵੇਂ ਹੈ ਜਿਵੇਂ ਕੋਈ ਖਾਲਿਸਤਾਨੀ ਖਾਲਿਸਤਾਨੀ ਵਿਚਾਰਧਾਰਾ ਨੂੰ ਗਾਲਾਂ ਕਢੇ ਤੇ ਕਾਮਰੇਡ ਦੇਖ ਦੇਖ ਖੁਸ਼ ਹੋਈ ਜਾਣ ਇਹਨਾਂ ਗੱਲਾਂ ਵਿੱਚ ਕੋਈ ਤੰਤ ਨਹੀਂ | ਮੈਂ ਸਤਨਾਮ ਸਿਂਘ ਜੀ ਦੀ ਆਪਣੇ ਬਜੁਰਗਾਂ ਦੀ ਉਮਰ ਦੇ ਹੋਣ ਕਾਰਨ ਇਜ਼ਤ ਕਰਦਾ ਹਾਂ ਪਰ ਰਾਮ ਚੰਦਰ ਨਹੀਂ ਹਾਂ ਜੋ ਆਪਣੇ ਬਾਪ ਦੇ ਬਿਨ ਮਤਲਬ ਬਨਵਾਸ ਦੇਣ ਤੇ ਵੀ ਸੱਤ ਬਚਨ ਆਖਦਾ ਹੈ ਕਸੂਰ ਤੱਕ ਨਹੀਂ ਪੁਛਦਾ | ਇਵੇਂ ਮੈਂ ਕਿਸੇ ਦੀ ਊਲ ਜਲੂਲ ਤੇ ਹਾਂ ਵਿੱਚ ਸਿਰ ਹਿਲਾਉਣਾ ਨਹੀਂ ਜਾਣਦਾ | ਜੋ ਰਿਸ਼ਤੇ ਝੂਠ ਦੀ ਬੁਨਿਆਦ ਤੇ ਹੀ ਖੜੇ ਹੋਣਗੇ ਉਹਨਾਂ ਵਿੱਚ ਤੰਤ ਵੀ ਕੀ ਹੋਵੇਗਾ | .....* ਇੱਕ ਸਵਾਲ ਕਿ ਮੈਂ ਕਿਸੇ ਸੁਕੀਰਤ ਦਾ ਵਕੀਲ ਹਾਂ ਇਸਦਾ ਕੀ ਪ੍ਰਮਾਣ ਹੈ ? ਕਿਉਂਕਿ ਵਕੀਲ ਦਾ ਕੰਮ ਆਪਣੇ ਮੁਅਕਿਲ ਦੇ ਕਹੇ ਜਾਂ ਕੀਤੇ ਨੂੰ ਸਹੀ ਸਿੱਧ ਕਰਨਾ ਹੁੰਦਾ ਹੈ ਮੇਰੇ ਵੱਲੋਂ ਕਿੱਥੇ ਸੁਕੀਰਤ ਦੀ ਇੱਕ ਵੀ ਲਾਈਨ ਕੋਡ ਕੀਤੀ ਗਈ ਜਾਂ ਉਸਦੇ ਲੇਖ ਨੂੰ ਕਿੱਥੇ ਜਾਇਜ਼ ਕਿਹਾ ਗਿਆ ? (ਲਾਈਨ ਕੋਡ ਕਰਕੇ ਚਾਨਣਾ ਪਾਇਆ ਜਾ ਸਕਦਾ ਹੈ) “ਵਕਾਲਤ-ਵਕਾਲਤ” ਦੀ ਦੁਹਾਈ ਦੇਣਾ ਕੁੱਝ ਵੀ ਸਿੱਧ ਨਹੀਂ ਕਰਦਾ | ਮੇਰਾ ਪ੍ਰਤੀਕਰਮ ਸਤਿਨਾਮ ਸਿਂਘ ਬੱਬਰ ਜੀ ਦੀ ਲਿਖਤ ਨਾਲ ਤਾਲੁੱਕ ਰਖਦਾ ਹੈ ਨਾ ਕਿ ਸੁਕੀਰਤ ਦੀ ਲਿਖਤ ਨਾਲ ਉਹਨਾਂ ਨੇ (ਸੁਕੀਰਤ ) ਨੂੰ ਟਾਇਟਲ ਵਿੱਚ ਵਰਤਿਆ ਸੋ ਮੈਂ ਗੱਲ ਉਸੇ ਥਾਂ ਤੋਂ ਸ਼ੁਰੂ ਕੀਤੀ ਤੇ ਇਹ ਕਿਹੜਾ ਸਾਹਿਤਿਕ ਅਸੂਲ ਹੈ ਕਿ ਪ੍ਰਤੀਕਰਮ ਦੇ ਪ੍ਰਤੀਕਰਮ ਨੂੰ ਕਿਸੇ ਹੋਰ ਦੀ ਵਕਾਲਤ ਦਾ ਨਾਮ ਦਿੱਤਾ ਜਾਵੇ ?....ਬਹੁਤ ਸਾਰੇ ਵੀਰਾਂ ਦਾ ਖਿਆਲ ਹੈ ਕਿ ਜੋ ਤੁਹਾਡੀ ਗੱਲ ਦਾ ਮਤਲਬ ਤੱਕ ਨਾ ਸਮਝ ਸਕੇ ਉਸ ਨਾਲ ਗੱਲ ਕਰਨ ਦੀ ਬਜਾਇ, ਕੰਧ 'ਚ ਸਿਰ ਮਾਰਨਾ ਬਿਹਤਰ ਹੈ (ਅਖੀਰਲੀ ਲਾਈਨ ਥੋੜੇ ਬਦਲਾਵ ਨਾਲ ਬੱਬਰ ਜੀ ਦੇ ਲੇਖ ਵਿਚੋਂ ਹੀ ਹੈ)

Jas Brar

Sat SRi Akal Ji Veer Gurinder Sian Bhindranwale nu Hathiar dena Goverment di ik chaal c te uh bakhoobi kaamyaab hoi saaka neela tara tonh baad Congress poore bahumat naal power vich ayi ... Bhindran wale de hathiaaran naal police mari ya kush communist te ya fir kush hindu te yaan uh Sikh jina ne Bhindranwale di haqoomat naal samjhaota karan tonh naah keeti ... police punjab di punjabi lok uh inqlaabi paash sandhu warge punjabi lok te yaan Sant longowaal warge bande ... Bhindranwale de hathiaaran naal Indira Gandhi yaan uhde bache nahi mare si te ...... je koi hindu yaa neta maria taan uh Indran gandhi lai koi mayine nahi c rakhda...... kion ke Gandhi ne raaj karna si te uhde layi uhi theek c Indran Gandhi ne te raaj sahmne Apne bete nu kush nahi si samjhea te hindu yaa inqlaabi ki lagde c uhde ......... Indira gandhi india goverment di 1 man show hasti c .......... ajj time ghatt hai baaki kade fir gall baat karange chalde haan dosto

Iqbal Pathak

ਖਾਲਿਸਤਾਨੀ ਸੰਘਰਸ਼ ਬਾਬਤ ਜੇ ਕਿਸੇ ਨੇ ਤਰਤੀਬਵਾਰ ਜਾਨਣਾ ਹੋਵੇ ਤਾਂ B.B.C. ਦੀ ਰਿਪੋਰਟਿੰਗ ਵਾਲੀ ਸ਼ਤੀਸ਼ ਜੈਕਬ ਤੇ ਮਾਰਕ ਟੱਲੀ ਦੀ ਕਿਤਾਬ "ਅਮ੍ਰਿਤਸਰ ਇੰਦਰਾ ਗਾਂਧੀ ਦੀ ਅੰਤਲੀ ਲੜਾਈ" ਪੜ੍ਹ ਸਕਦਾ ਹੈ ਅੰਦਰੂਨੀ ਤੌਰ ਤੇ ਜੋ ਖਿਚੜੀ ਪਕਾਈ ਗਈ ਉਸ ਬਾਬਤ ਨਿਰਪੱਖ ਹੋਕੇ ਲਿਖਿਆ ਮਿਲ ਜਾਵੇਗਾ ਕਿਉਂਕਿ ਇਹਨਾਂ ਦੋਹਾਂ ਰਿਪੋਟਰਾਂ ਤੇ ਇਸ ਲਈ ਭਰੋਸਾ ਕੀਤਾ ਜਾ ਸਕਦਾ ਹੈ ਕਿ ਇਹ ਭਾਰਤੀ ਸਟੇਟ ਨਾਲ ਸੰਬੰਧਿਤ ਨਹੀਂ ਸਨ | ਜੋ ਉਹਨਾਂ ਦੇਖਿਆ ਜਾਣਿਆਂ ਉਹ ਬਿਨਾ ਕਿਸੇ ਲਾਗ ਲਪੇਟ ਦੇ ਹੂ-ਬ-ਹੂ ਲਿਖਿਆ ਤੇ ਇਸ ਸਾਤੇ ਘਟਣਾ ਚੱਕਰ ਦੀ ਖਾਸ ਕਰਕੇ ਸ਼ੁਰੂਆਤੀ ਦੌਰ ਤੋਂ ਅਪ੍ਰੇਸ਼ਨ ਬਲਿਊ ਸਟਾਰ ਤੱਕ ਦੀ ਸਹੀ ਨਿਸ਼ਾਨਦੇਹੀ ਕੀਤੀ ਹੈ ਬਿਨਾ ਕਿਸੇ ਪੱਖ ਵਿੱਚ ਭੁਗਤੇ ਰਿਪੋਰਟਿੰਗ ਹੈ |

ਇਕਬਾਲ

Atinderpal singh :-- jadon mein rajoana di mulakat karan giya = ਅਖੀਰ ਮੈਂ ਇਹ ਗੱਲਾ...ਂ ਸਿੱਧਿਆਂ ਭਾਈ ਰਾਜੋਆਣਾ ਨਾਲ ਕਰਨ ਦਾ ਮਨ ਬਣਾ ਲਿਆ ਤੇ ਪਹਿਲਾਂ 27 ਮਾਰਚ ਨੂੰ ਜੇਲ੍ਹ ਵਿੱਚ ਮਿਲਣ ਗਿਆ। ਅਧਿਕਾਰੀਆਂ ਨੇ ਮਿਲਣ ਨਾ ਦਿੱਤਾ ਤੇ 28 ਤਰੀਕ ਨੂੰ ਆਉਣ ਲਈ ਕਿਹਾ। ਮੈਂ 28 ਮਾਰਚ 2012 ਨੂੰ ਪੌਣੇ ਗਿਆਰਾਂ ਵਜੇ ਜਾ ਕੇ ਆਪਣੀ ਮੁਲਾਕਾਤ ਅਤੇ ਆਪਣੀ ਜੀਵਨ ਸੰਗਨੀ ਦੀ ਮੁਲਾਕਾਤ ਲਿਖਵਾ ਦਿੱਤੀ। ਇਸ ਸਮੁੱਚੇ ਘਟੇ ਘਟਨਾਕ੍ਰਮ ਅਤੇ ਵਾਰਦਾਤ ਤੇ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ । ਇੰਝ ਵਾਪਰਿਆ - ਅਸੀਂ ਪਟਿਆਲਾ ਜੇਲ੍ਹ ਵਿੱਚ ਪਹਿਲਾਂ ਤੋਂ ਬੈਠੇ ਹਾਂ ਤੇ ਭਾਈ ਰਾਜੋਆਣਾ ਦੀ ਭੈਣ ਆਉਂਦੀ ਹੈ। ਉਹ ਸਾਨੂੰ ਦੇਖ ਕੇ ਵਾਪਸ ਜੇਲ੍ਹ ਦੇ ਬਾਹਰ ਮੁੜ ਜਾਂਦੀ ਹੈ। ਬਾਹਰ ਜਾ ਕੇ ਉਹ ਖ਼ਾਸ ਤੌਰ ਤੇ ਕਿਸੇ ਨਾਲ ਫੋਨ ਤੇ ਗੱਲ ਕਰਦੀ ਹੈ। ਉਹ ਬਾਹਰ ਦਰਵਾਜੇ ਤੋਂ ਇਕ ਪਾਸੇ ਖੜ ਕੇ ਗੱਲ ਕਰਕੇ ਫਿਰ 10 ਮਿੰਟ ਬਾਅਦ ਅੰਦਰ ਆਉਂਦੀ ਹੈ। ਅਸੀਂ ਦੋਵੇਂ ਉਸ ਨੂੰ ਫ਼ਤਹਿ ਬੁਲਾਉਂਦੇ ਹਾਂ। ਉਹ ਕੋਈ ਜਵਾਬ ਨਹੀਂ ਦਿੰਦੀ ਤੇ ਸਾਹਮਣੇ ਬੈਠ ਜਾਂਦੀ ਹੈ। ਉਸ ਨਾਲ ਇਕ ਛੋਟੀ ਬੱਚੀ ਹੈ ਅਤੇ ਬੱਚਾ ਹੈ। ਨਾਲ ਇਕ ਹੋਰ ਬੀਬੀ ਜੀ ਹਨ ਜਿਨ੍ਹਾਂ ਬਾਰੇ ਮੁਲਾਕਾਤ ਲਿਖਣ ਤੋਂ ਬਾਅਦ ਮੁਲਾਜ਼ਮ ਵਲੋਂ ਪੁੱਛੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਭਾਈ ਸਾਹਿਬ ਦੇ ਚਚੇਰੀ ਭੈਣ ਹੈ। ਥੋੜੀ ਦੇਰ ਬਾਅਦ ਦਾੜ੍ਹੀ ਮੁੰਨਿਆਂ ਇਕ ਸ਼ਖਸ ਆਉਂਦਾ ਹੈ ਤੇ ਕਹਿੰਦਾ ਹੈ ਸਾਡੀ ਸਭ ਪਰਿਵਾਰ ਦੀ ਮੁਲਾਕਾਤ ਲਿਖ ਲਓ। ਮੈਂ ਉਸ ਦਾ ਮੁਹਾਂਦਰਾ ਪਹਿਚਾਣਦਾ ਹਾਂ ਤੇ ਉਸ ਨੂੰ ਕਹਿੰਦਾ ਹਾਂ ‘ਬਲਜੀਤ ਸਿੰਘ ਜੀ ਫ਼ਤਹਿ; ਮੈਂ ਤਾਂ ਦਸਤਾਰ ਵਿੱਚ ਪਹਿਚਾਣਿਆ ਹੀ ਬੜੀ ਮੁਸ਼ਕਲ ਹੈ। ਇਹ ਸ਼ਖ਼ਸ ਬੀਬੀ ਕੁਲਦੀਪ ਕੌਰ ਦਾ ਪਤੀ ਹੈ। ਜੋ ਕੇਸ ਵਹੀਣ ਹੈ ਤੇ ਮੈਂ ਉਸ ਨੂੰ ਉਨ੍ਹਾਂ ਦੇ ਘਰੇ ਲੁਧਿਆਣਾ ਦੋ ਸਾਲ ਪਹਿਲਾਂ ਓਦੋਂ 2 ਵਾਰ ਮਿਲਿਆ ਸੀ ਜਦੋਂ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਤੇ ਮੈਂ ਆਪਣੇ ਰਸਾਲੇ ਦਾ ਵਿਸ਼ੇਸ਼ ਅੰਕ ਕੱਢਣਾ ਸੀ। ਬੀਬੀ ਕਮਲਦੀਪ ਕੌਰ ਤੇ ਜਦ ਚੰਡੀਗੜ੍ਹ ਦੇ ਵਕੀਲਾਂ ਨੇ ਕੇਸ ਕਰ ਦਿੱਤਾ ਤਾਂ ਯਥਾ ਸ਼ਕਤੀ ਪੂਰੀ ਦਲੀਲ, ਸੋਚ ਅਤੇ ਗਾਈਡੈਂਸ ਦਾਸ ਤੋਂ ਲੈਣ ਇਹ ਪਟਿਆਲਾ ਮੇਰੇ ਘਰੇ ਵੀ ਆਈ ਹੈ ਅਤੇ ਕੇਸ ਵਿੱਚੋਂ ਬਾਇਜੱਤ ਅਤੇ ਸਵੈਮਾਨ ਨਾਲ ਇਹ ਬਾਹਰ ਨਿਕਲੀ, ਇਸ ਨੇ ਖੁਦ ਇਸ ਨੂੰ ਸਵੀਕਾਰ ਕੀਤਾ ਸੀ। ਜਿਸ ਨੇ ਹੁਣ ਫ਼ਤਹਿ ਦਾ ਜਵਾਬ ਦੇਣ ਦੀ ਜਰੂਰਤ ਨਹੀਂ ਸਮਝੀ । ਬੀਬੀ ਕਮਲਦੀਪ ਕੌਰ ਨੇ ਮੈਨੂੰ ਮੁਖ਼ਾਤਬ ਹੋ ਕੇ ਕਿਹਾ ਕਿ ਹੁਣ ਤਾਂ ਸਿਰਫ਼ ਦੋ ਦਿਨ ਰਹਿ ਗਏ ਹਨ। ਸਿਰਫ਼ ਪਰਿਵਾਰ ਨੂੰ ਹੀ ਮਿਲਣ ਦਾ ਸਮਾਂ ਮਿਲਦਾ ਹੈ ਤੇ ਇਹ ਸਮਾਂ ਪਰਿਵਾਰ ਵਾਸਤੇ ਹੀ ਰਹਿਣ ਦੇਣਾ ਚਾਹੀਦਾ ਹੈ। ਮੈਂ ਕਿਹਾ ਕਿ ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਅਸੀਂ ਮਿਲਣ ਦੀ ਦਰਖ਼ਾਸਤ ਵਿੱਚ ਪਰਿਵਾਰ ਤੋਂ ਅੱਡ ਸਮਾਂ ਮੰਗਿਆ ਹੈ। ਤੁਹਾਡੇ ਸਮੇਂ ਵਿੱਚ ਕੋਈ ਘਾਟ ਨਹੀਂ ਹੈ। ਉਹ ਬੋਲੀ ਪਹਿਲਾਂ ਤਾਂ ਆਏ ਨਹੀਂ ਤੇ ਹੁਣ …… ਵਿੱਚੇ ਹੀ ਜੇਲ੍ਹ ਮੁਲਾਜ਼ਮ ਨੇ ਆਪੇ ਹੀ ਆਪਣੇ ਤੌਰ ਤੇ ਜਵਾਬ ਦੇ ਦਿੱਤਾ ‘ਇਹ ਤਾਂ ਕੱਲ ਵੀ ਆਏ ਸਨ ਵਾਪਸ ਭੇਜ ਦਿੱਤੇ ਸਨ’… ਫਿਰ ਬੋਲਿਆ ‘ਕਿਸੇ ਹੋਰ ਨੇ ਵੀ ਆਉਣਾ ਹੈ ?’ ਤਾਂ ਬਲਜੀਤ ਸਿੰਘ ਨੇ ਕਿਹਾ ਕਿ ਭਵਾਨੀ ਗੜ੍ਹ ਪਹੁੰਚੇ ਹਨ ਥੋੜ੍ਹਾ ਇੰਤਜ਼ਾਰ ਕਰ ਲਵੋ 6 ਬੰਦੇ ਹੋਰ ਹਨ …… ਉਨ੍ਹਾਂ ਦੀ ਪਰਚੀ ਦੀ ਲੋੜ ਨਹੀ । ਬਸ ਠੀਕ ਹੈ। ਮੈਂ ਬੀਬੀ ਕਮਲਦੀਪ ਕੌਰ ਨੂੰ ਦੱਸਿਆ ਕਿ ਮੈਂ ਤਾਂ ਮੁਲਾਕਾਤ ਲਈ ਦਰਖ਼ਾਸਤਾਂ ਦਿੱਤੀਆਂ ਹਨ । ਤਿੰਨ ਮਹੀਨੇ ਪਹਿਲਾਂ ਵੀ ਆਈ ਜੀ ਜੇਲ੍ਹ ਨੂੰ ਵੀ ਬੇਨਤੀ ਕੀਤੀ ਸੀ। ਪਰ ਸਾਡੀ ਤਾਂ ਕੋਈ ਗੱਲ ਭਾਈ ਬਲਵੰਤ ਸਿੰਘ ਤਕ ਪੁੱਜਦਾ ਹੀ ਨਹੀਂ ਕਰਦਾ। ਬਲਜੀਤ ਸਿੰਘ ਦੇ ਕਹਿਣ ਤੇ ਸਾਡੀ ਦੁਬਾਰਾ ਮੁਲਾਕਾਤ ਇਕ ਸਫ਼ੈਦ ਕਾਗ਼ਜ਼ ਤੇ ਲਿਖੀ ਜਾਂਦੀ ਹੈ। ਮੈਂ ਆਪਣਾ ਨਾਮ ਲਿਖਵਾਉਂਦਾ ਹਾਂ ‘ਅਤਿੰਦਰ ਪਾਲ ਸਿੰਘ ਖ਼ਾਲਸਤਾਨੀ’ ਬਲਜੀਤ ਸਿੰਘ ਚੌਂਕ ਕੇ ਪੁੱਛਦਾ ਹੈ ਕੀ ? ਮੈਂ ਕਿਹਾ ‘ਖ਼ਾਲਸਤਾਨੀ’ ਇਸ ਦਾ ਸ਼ਨਾਖ਼ਤੀ ਕਾਰਡ ਇਨ੍ਹਾਂ ਨੂੰ ਦਿੱਤਾ ਜਾ ਚੁਕਾ ਹੈ। ਮੁਲਾਜ਼ਮ ਕਹਿੰਦਾ ਹੈ ਹਾਂ ਜੀ ਲਿਖ ਲਿਆ ਹੈ। ਬਲਜੀਤ ਸਿੰਘ ਕਹਿੰਦਾ ਹੈ ਇਨ੍ਹਾਂ ਦਾ ਸਬੰਧ ਵੀ ਜਰੂਰ ਲਿਖੋ ਤਾਂ ਕਿ ਉਨ੍ਹਾਂ ਨੂੰ ਅੰਦਰ ਪਤਾ ਹੋਵੇ ਕੀ ਕੌਣ ਆਇਆ ਹੈ। ਮੁਲਾਜ਼ਮ ਕਹਿੰਦਾ ਹੈ ਸਾਬਕਾ ਐਮ.ਪੀ. ਲਿਖਿਆ ਹੈ। ਉਹ ਕਹਿੰਦਾ ਹੈ ਰਿਸ਼ਤਾ ਪੁੱਛੋ… ਮੈਂ ਕਿਹਾ ਰਿਸ਼ਤਾ ਤਾਂ ਪੰਥਕ ਹੈ ਨਿਜੀ ਨਹੀਂ। ਤੁਸੀ ਪੰਥਕ ਦੋਸਤੀ ਕਹਿ ਸਕਦੇ ਹੋ …… ਫੱਟ ਕਮਲਦੀਪ ਕੌਰ ਬੋਲੀ- ਦੋਸਤੀ ਤਾਂ ਬੜੀ ਵੱਡੀ ਗੱਲ ਹੁੰਦੀ ਹੈ। ਤੁਸੀ ਆਮ ਆਦਮੀ ਲਿਖੋ ਬਸ! ਪਟਿਆਲੇ ਹੀ ਤੋਂ ਹਨ ਲਿਖੋ। ਮੈਂ ਉਸ ਨੂੰ ਕਹਿੰਦਾ ਹਾਂ ਥਾਣੇ ਸਮੇਤ ਪੂਰਾ ਪਤਾ ਲਿਖਵਾਇਆ ਹੈ । ਤੁਸੀਂ ਇੰਝ ਕਿਉਂ ਕਰ ਰਹੇ ਹੋ ? ਤਾਂ ਉਸ ਨੇ ਜਵਾਬ ਦਿੱਤਾ “ਕੱਲਰ ਭੈਣੀ ਵਾਲੀ ਸਵਰਨਜੀਤ ਕੌਰ ਆਈ ਸੀ ਤੇ ਗਲਤ ਨਾਮ ਤੇ ਮੁਲਾਕਾਤ ਕਰਨੀ ਚਾਹੁੰਦੀ ਸੀ। ਅਸੀਂ ਮਨਾ ਕਰ ਦਿੱਤਾ।” ਮੈਂ ਉਸ ਦੀ ਇਸ ਗੱਲ ਤੇ ਕਿਹਾ ਕਿ ਮੈਂ ਕਿਹੜਾ ਗਲਤ ਨਾਮ ਤੇ ਪਤਾ ਲਿਖਵਾ ਰਿਹਾ ਹਾਂ ? ਮੇਰੀ ਜੀਵਨ ਸਾਥਣ ਕਮਲਜੀਤ ਕੌਰ ਬੋਲੀ ਕਿ ਇੰਝ ਗਲਤ ਨਾਮਾਂ ਤੇ ਮਿਲਣ ਦੀ ਕੀ ਲੋੜ ਹੈ ਸਾਨੂੰ ਨਹੀਂ ਪਤਾ ਤੇ ਇਹ ਵੀ ਠੀਕ ਨਹੀਂ ਕਿ ਉਨ੍ਹਾਂ ਨੂੰ ਕਿਸੇ ਨਾਲ ਮਿਲਣ ਹੀ ਨਾ ਦਿਓ। ਮਾਹੌਲ ਸ਼ਾਂਤ ਹੋ ਗਿਆ। ਮੁਲਾਜ਼ਮ ਜਦੋਂ ਪਰਚੀਆਂ ਲੈ ਕੇ ਤੁਰਨ ਲੱਗਾ ਤਾਂ ਬਲਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਇਨ੍ਹਾਂ ਵਾਲੀ ਪਰਚੀ ਦਿਖਾਇਓ… ਮੁਲਾਜ਼ਮ ਨੇ ਸਾਡੇ ਵਾਲੀ ਪਰਚੀ ਉਸ ਦੇ ਹੱਥ ਵਿੱਚ ਫੜਾਈ। ਬਲਜੀਤ ਸਿੰਘ ਨੇ ਉਸ ਉਪਰ ਕੁਝ ਲਿਖਿਆ ਅਤੇ ਉਸ ਨੂੰ ਅੰਡਰ ਲਾਈਨ ਕੀਤਾ ਤੇ ਨਾਲ ਹੀ ਹਿਦਾਇਤ ਕੀਤੀ ਕਿ ਇਹ ਉਨ੍ਹਾਂ ਨੂੰ ਦਿਖਾ ਦੇਣੀ। ਮੁਲਾਜ਼ਮ ਥੋੜ੍ਹਾ ਜਿਹਾ ਮੁਸਕਰਾਇਆ ਤੇ ਚਲਾ ਗਿਆ। ਥੋੜੀ ਦੇਰ ਬਾਅਦ ਜਿਨ੍ਹਾਂ ਹੋਰਾਂ ਦੇ ਆਉਣ ਦੀ ਗੱਲ ਕਹੀ ਜਾ ਰਹੀ ਸੀ ਉਹ 6 ਮੋਨੇ ਬੰਦੇ ਇਕ ਪਗੜੀ ਧਾਰੀ ਸਿੱਖ ਨੌਜਵਾਨ ਨਾਲ ਆਏ। ਤੇ ਸਾਡੇ ਸਮੇਤ ਸਭ ਨੂੰ ਮਿਲ ਕੇ ਬੈਠ ਗਏ। ਉਹ ਪਹਿਲੀ ਵਾਰ ਜੇਲ੍ਹ ਆਏ ਸਨ। ਅੱਜ ਤੋਂ 2 ਅਪ੍ਰੈਲ ਤਕ ਪਟਿਆਲਾ ਜੇਲ੍ਹ ਵਿੱਚ ਸੁਰੱਖਿਆ ਕਾਰਨਾਂ ਕਰਕੇ ਸਭ ਕੈਦੀਆਂ ਦੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਲਈ ਸਿਰਫ਼ ਅਸੀਂ ਹੀ ਸਾਂ ਜੋ ਮੁਲਾਕਾਤ ਲਈ ਜੇਲ੍ਹ ਵਿੱਚ ਹਾਜ਼ਰ ਸਾਂ। ਜੇਲ੍ਹ ਦੇ ਅੰਦਰ ਬਾਹਰ ਪ੍ਰੈਸ ਵਾਲੇ ਆ ਜਾ ਰਹੇ ਸਨ। ਉਨ੍ਹਾਂ ਮੈਨੂੰ ਸਵਾਲ ਵੀ ਕੀਤੇ ਪਰ ਮੈਂ ਇਕੋ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਗੱਲ ਕਰਨ ਲਈ ਅਧਿਕਾਰਤ ਨਹੀਂ ਹਾਂ । ਇਸ ਲਈ ਸਾਨੂੰ ਕੁਝ ਨਾ ਪੁੱਛੋ। ਪੱਤਰਕਾਰਾਂ ਨੇ ਕਿਹਾ ਆਪਣੇ ਤੌਰ ਤੇ ਕੁਝ ਕਹੋਗੇ ? ਮੈਂ ਕਿਹਾ “ਅਸੀਂ ਸਭ ਪੂਰੀ ਕੌਮ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਪਾਬੰਦ ਹਾਂ ਤੇ ਤਖ਼ਤ ਸਾਹਿਬ ਨਾਲ ਖੜੇ ਹਾਂ”। ਡਿਓੜੀ ਤੋਂ ਲਗਭਗ 11.30 ਵਜੇ ਮੁਲਾਜ਼ਮ ਆਉਂਦਾ ਹੈ ਤੇ ਬਲਜੀਤ ਸਿੰਘ ਨੂੰ ਕਹਿੰਦਾ ਹੈ ਕੋਈ ਚਾਰ ਪਰਿਵਾਰਕ ਮੈਂਬਰ ਮਿਲਣ ਜਾਓ। ਬੀਬੀ ਕਮਲਦੀਪ ਕੌਰ ਕਹਿੰਦੀ ਹੈ “ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਹਨ”…ਤਾਂ ਮੁਲਾਜ਼ਮ ਕਹਿੰਦਾ ਹੈ ਪ੍ਰਸ਼ਾਸਨ ਦਾ ਚਾਰ ਲਈ ਹੁਕਮ ਹੈ। ਉਹ ਚਾਰ ਛਾਂਟਦੀ ਹੈ ਜਿਸ ਵਿੱਚ ਆਪਣੇ ਨਾਲ ਚਚੇਰੀ ਭੈਣ ਨੂੰ ਤੇ ਬੱਚਿਆਂ ਨੂੰ ਲੈਂਦੀ ਹੈ ਤੇ ਚਲੀ ਜਾਂਦੀ ਹੈ। ਬਾਕੀ ਸਭ ਨੂੰ ਕਹਿੰਦੀ ਹੈ ਤੁਸੀ ਇੱਥੇ ਹੀ ਇਨ੍ਹਾਂ (ਸਾਡੇ) ਤੋਂ ਅੱਡ ਬੈਠੋ। ਸਾਡੇ ਲਈ ਮੁਲਾਜ਼ਮ ਕਹਿੰਦਾ ਹੈ ਕਿ ਇਨ੍ਹਾਂ ਤੋਂ ਬਾਅਦ ਦਾ ਹੁਕਮ ਹੈ। ਦੁਪਹਿਰ ਦੇ 1 ਵਜੇ ਉਨ੍ਹਾਂ ਦੀ ਮੁਲਾਕਾਤ ਖਤਮ ਹੋ ਜਾਂਦੀ ਹੈ ਤੇ ਉਹ ਵਾਪਸ ਆ ਜਾਂਦੇ ਹਨ। ਸਾਰੀ ਪ੍ਰੈਸ ਜੇਲ੍ਹ ਦੇ ਮੁੱਖ ਗੇਟ ਤੇ ਇਕੱਠੀ ਹੋ ਜਾਂਦੀ ਹੈ ਤਾਂ ਜੋ ‘ਜਿੰਦਾ ਸ਼ਹੀਦ’ ਦਾ ਸੰਦੇਸ਼ ਪਤਾ ਚੱਲ ਸਕੇ। ਪਰ ਇਹ ਕੀ !! ਸਾਨੂੰ ਬੈਠਿਆ ਵੇਖ ਕੇ ਬੀਬੀ ਅਤੇ ਉਸ ਦਾ ਪਤੀ ਖਿਝ ਜਾਂਦੇ ਹਨ ਤੇ ਵਾਪਸ ਫਿਰ ਡਿਓੜੀ ਵੱਲ ਮੁੜ ਕੇ ਸਾਈਡ ਤੇ ਚਲੇ ਜਾਂਦੇ ਹਨ ਤਾਂ ਜੋ ਸਾਨੂੰ ਦਿਖਣਾ ਬੰਦ ਹੋ ਜਾਣ। ਉਹ ਇਕ ਘੰਟਾ ਉੱਥੇ ਹੀ ਖੜੇ ਰਹਿੰਦੇ ਹਨ। ਅਸੀਂ ਆਪਣੀ ਵਾਰੀ ਦੀ ਉਡੀਕ ਵਿੱਚ ਹਾਂ । ਲਗਭਗ 2 ਵਜੇ ਮੁਲਾਜ਼ਮ ਆ ਕੇ ਕਹਿੰਦਾ ਹੈ ਕਿ ਤੁਹਾਡੀ ਮੁਲਾਕਾਤ ਨਹੀਂ ਹੋ ਸਕੇਗੀ। ਮੈਂ ਕਾਰਨ ਪੁੱਛਦਾ ਹਾਂ ਤਾਂ ਉਹ ਚੁੱਪ ਰਹਿੰਦਾ ਹੈ। ਮੇਰੇ ਜੋਰ ਪਾਉਣ ਤੇ ਉਹ ਕਹਿੰਦਾ ਹੈ ਕਿ ਅਫਸਰਾਂ ਨਾਲ ਗੱਲ ਕਰ ਲਵੋ। ਮੈਂ ਡਿਊਟੀ ਸੁਪਰਡੈਂਟ ਨੂੰ ਉਸ ਦੇ ਮੋਬਾਈਲ ਤੇ ਫੋਨ ਕਰਕੇ ਉਸ ਨੂੰ ਮਿਲਣ ਲਈ ਕਹਿੰਦਾ ਹਾਂ । ਉਨ੍ਹਾਂ ਦਾ ਜਵਾਬ ਹੈ “ਮੈਂ ਰਾਉਂਡ ਤੇ ਹਾਂ ਅਤੇ ਘੰਟਾ ਲੱਗ ਜਾਵੇਗਾ”… ਮੈਂ ਕਹਿੰਦਾ ਹਾਂ “ਕੋਈ ਗੱਲ ਨਹੀਂ ਅਸੀਂ ਵਿਜ਼ਟਰ ਗੈਲਰੀ ਵਿੱਚ ਇੰਤਜ਼ਾਰ ਕਰਦੇ ਹਾਂ” ਉਸ ਦਾ ਜਵਾਬ ਹੈ “ਠੀਕ ਹੈ ਮੈਂ ਰਾਉਂਡ ਖ਼ਤਮ ਕਰਕੇ ਤੁਹਾਨੂੰ ਬੁਲਾਉਂਦਾ ਹਾਂ” ਬੀਬੀ ਕਮਲਦੀਪ ਕੌਰ ਅਤੇ ਬਲਜੀਤ ਸਿੰਘ ਨੂੰ ਸਾਡੀ ਇਹ ਵਾਰਤਾ ਵਿਚਲਿਤ ਕਰਦੀ ਹੈ। ਉਹ ਇੰਝ ਕਿਉਂ ਹੋ ਜਾਂਦੇ ਹਨ ਇਸ ਦੀ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਵਿਜ਼ਟਰ ਗੈਲਰੀ ਵਿੱਚ ਮੁੜ ਆਉਂਦੇ ਹਾਂ। ਜਿਹੜੇ ਹੋਰ ਮੋਨੇ ਨੌਜਵਾਨ ‘ਜਿੰਦਾ ਸ਼ਹੀਦ’ ਨੂੰ ਪਰਿਵਾਰਕ ਮੈਂਬਰ ਦੇ ਤੌਰ ਤੇ ਮਿਲਣ ਆਏ ਸਨ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਮੇਜ਼ ਕੁਰਸੀਆਂ ਤੇ ਬਿਠਾ ਕੇ ਠੰਡਾ-ਨਮਕੀਨ ਪਾਰਟੀ ਕਰਵਾਈ ਜਾ ਰਹੀ ਸੀ। ਅਸੀਂ ਪਹਿਲਾਂ ਵਾਂਗ ਹੀ ਸੀਮੰਟ ਦੀ ਬਣੀ ਲੰਮੀ ਬੈਂਚ ਤੇ ਬੈਠ ਜਾਂਦੇ ਹਾਂ। ਜਦੋਂ ਉਨ੍ਹਾਂ ਦੀ ਪਾਰਟੀ ਮੁੱਕ ਜਾਦੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਅਥਾਰਟੀ ਇਹ ਕਹਿ ਕੇ ਜੇਲ੍ਹ ਤੋਂ ਬਾਹਰ ਭੇਜ ਦਿੰਦੀ ਹੈ ਕਿ ਹੁਣ ਤੁਹਾਡੀ ਮੁਲਾਕਾਤ ਨਹੀਂ ਹੋ ਸਕਦੀ ਤੁਸੀ ਬਾਹਰ ਜਾਓ। ਇਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਦਰਵਾਜਾ ਬੰਦ ਕਰ ਲਿਆ ਜਾਦਾ ਹੈ। ਬਲਜੀਤ ਸਿੰਘ ਲਗਭਗ 2 ਵੱਜੇ ਅਸਿਸਟੈਂਟ ਡਿਪਟੀ ਨਾਲ ਆਉਂਦਾ ਹੈ ਤੇ ਆਪ ਇਕ ਪਾਸੇ ਨੀਵੀ ਪਾ ਕੇ ਖੜ ਜਾਂਦਾ ਹੈ। ਉਹ ਅਸਿਸਟੈਂਟ ਡਿਪਟੀ ਮੈਨੂੰ ਬੁੱਝੇ ਜਿਹੇ ਮੰਨ ਨਾਲ ਕਹਿੰਦਾ ਹੈ ਕਿ ਤੁਹਾਡੀ ਮੁਲਾਕਾਤ ਲਈ ‘ਨਾ’ ਹੋ ਗਈ ਹੈ। ਤੁਸੀ ਜਾ ਸਕਦੇ ਹੋ। ਮੈਂ ਕਿਹਾ ਕਾਰਨ। ਉਸ ਦਾ ਜਵਾਬ ਹੈ ‘ਮੈਂ ਮਜਬੂਰ ਹਾਂ’, ‘ਆਪ ਜੀ ਜਾਓ’। ਬਲਜੀਤ ਸਿੰਘ ਇਸ ਤੋਂ ਬਾਅਦ ਬਾਹਰ ਜਾਂਦਾ ਹੈ ਤੇ ਉਨ੍ਹਾਂ 6 ਠੰਡਾ-ਨਮਕੀਨ ਪਾਰਟੀ ਕਰਨ ਵਾਲਿਆਂ ਨੂੰ ਬੰਦਿਆਂ ਨੂੰ ਆਪਣੇ ਨਾਲ ਲੈ ਆਂਦਾ ਹੈ ਤੇ ਡਿਓੜੀ ਵੱਲ ਵੱਧ ਜਾਂਦਾ ਹੈ। ਮੈਂ ਅਸਿਸਟੈਂਟ ਡਿਪਟੀ ਨੂੰ ਕਹਿੰਦਾ ਹਾਂ ਕਿ ਮੇਰੀ ਡਿਊਟੀ ਸੁਪਰਡੈਂਟ ਨਾਲ ਗੱਲ ਹੋਈ ਹੈ ਉਨ੍ਹਾਂ ਇਕ ਘੰਟੇ ਬਾਅਦ ਮਿਲਣ ਲਈ ਕਿਹਾ ਹੈ। ਉਹ ਹੈਰਾਨ ਹੋ ਜਾਂਦਾ ਹੈ। ਕਹਿੰਦਾ ਹੈ ਮੈਂ ਪੁੱਛਦਾ ਹਾਂ । ਇਕ ਪਾਸੇ, ਕਮਰਿਆਂ ਦੇ ਪਿੱਛੇ ਜਾ ਕੇ ਉਹ ਫੋਨ ਤੇ ਗੱਲ ਕਰਦਾ ਹੈ। ਪੰਜ ਮਿੰਟ ਗੱਲ ਚਲਦੀ ਰਹਿੰਦੀ ਹੈ। ਫਿਰ ਆ ਕੇ ਕਹਿੰਦਾ ਹੈ “ਉਹ ਬਿਜ਼ੀ ਹਨ ਅੱਜ ਨਹੀਂ ਮਿਲ ਸਕਣਗੇ” ਅਸੀਂ ਦੋਵੇਂ ਜੀ ਕਹਿੰਦੇ ਹਾਂ ਕੋਈ ਗੱਲ ਨਹੀਂ । ਸਾਨੂੰ ਮਜਬੂਰੀਆਂ ਸਮਝ ਆ ਗਈਆਂ ਹਨ। ਉਹ ਜਿਹੜਾ ਪਹਿਲਾਂ ਤਨਾਅ ਸੀ ਥੋੜਾ ਜਿਹਾ ਮੁਸਕਰਾਉਂਦਾ ਹੈ ਤੇ ਮੇਰੇ ਨਾਲ ਹੱਥ ਮਿਲਾਉਂਦਾ ਹੈ। ਮੈਂ ਉਸ ਨੂੰ ਕਹਿੰਦਾ ਹਾਂ ਕਿ ਕੀ ਤੁਸੀ ਸੁਪਰਡੈਂਟ ਸਾਹਿਬ ਨੂੰ ਮੇਰੇ ਵੱਲੋਂ ਮੇਰੀ ਇਕ ਕਿਤਾਬ ਦੇ ਦਿਓਗੇ ? ਉਹ ਕਹਿੰਦਾ ਹੈ ‘ਜਾਖੜ ਸਾਹਿਬ ਨੂੰ” …ਹਾਂ,…… ‘ਦੇ ਦੇਵਾਂ ਗਾ’। ਮੈਂ ਆਪਣੇ ਨਾਲ ਲਿਆਂਦੀ ਕਿਤਾਬ “ਖ਼ਾਲਸਤਾਨ: ਉਸ ਦਾ ਸੰਕਲਪ ਅਤੇ ਪ੍ਰਣਾਲੀ” ਤੇ ਸੁਪਰਡੈਂਟ ਲਈ ਨੋਟ ਲਿਖ ਕੇ ਦੇ ਦਿੰਦਾ ਹਾਂ ਤੇ ਲਗਭਗ ਸਵਾ ਤਿੰਨ ਵਜੇ ਜੇਲ੍ਹ ਤੋਂ ਬਾਹਰ ਆ ਜਾਂਦੇ ਹਾਂ। ਸ਼ਾਮ ਨੂੰ ਜਿਹੜਾ ਸਮਾਂ ਸਾਡੇ ਲਈ ਨਿਰਧਾਰਤ ਸੀ ਉਸ ਸਮੇਂ ਵਿੱਚ ਭੈਣ ਅਤੇ ਜੀਜੇ ਦੇ ਇਸ਼ਾਰੇ ਤੇ ਸਾਡਾ ਸਮਾਂ ਕੈਂਸਲ ਕਰਵਾ ਕੇ ਉਨ੍ਹਾਂ 6 ਬੰਦਿਆਂ ਦੀ ਮੁਲਾਕਾਤ ਉਨ੍ਹਾਂ ਨੂੰ ਜੇਲ੍ਹ ਦੇ ਬਾਹਰੋਂ ਬੁਲਵਾ ਕੇ ਕਰਵਾਈ ਜਾਂਦੀ ਹੈ। ਬੜੀ ਅਜੀਬ ਵਿਡੰਬਣਾ ਨਾਲ ਇਹ ਬੜਾ ਭੇਦ ਭਰਿਆ ਰਹੱਸਮਈ ਵਾਪਰਦਾ ਹੈ। ਸਪਸ਼ਟ ਸਾਹਮਣੇ ਹੈ ਕਿ ਭਾਈ ਰਾਜੋਆਣਾ ਦੀ ਭੈਣ, ਸਿੰਘ ਸਾਹਿਬਾਨ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਤੇ ਸਤਾ ਧਾਰੀ ਅਕਾਲੀ ਦਲ ਸਭ ਇਕ ਮਤ ਅਤੇ ਇਕ ਮੁੱਠ ਹਨ। ਭਾਈ ਬਲਵੰਤ ਸਿੰਘ ਮੁੱਦੇ ਤੇ ਇਹ ਆਪ ਵੀ ਕਿਸੇ ਨੂੰ ਮਿਲਦੇ ਨਹੀਂ ਹਨ। ਬਾਕੀ ਸਭ ਤੋਂ ‘ਜਿੰਦਾ ਸ਼ਹੀਦ’ ਨੂੰ ਇਨ੍ਹਾਂ ਨੇ ਕੱਟਿਆ ਹੋਇਆ ਹੈ ਤੇ ਕੌਮ ਨੂੰ ਸਿਰਫ਼ ਸੰਦੇਸ਼ਾਂ ਤਕ ਸੀਮਤ ਕਰ ਕੇ ਰੱਖ ਦਿੱਤਾ ਹੈ। ਇਸ ਪਿੱਛੇ ਕੀ ਰਹੱਸ ਹੈ ਇਹ ਇਹੋ ਜਾਣਦੇ ਹਨ। ਪਰ ਸੰਘਰਸ਼ ਦੇ ਸੱਚ ਦਾ ਇਹ ਇਕ ਕੌੜਾ ਅਨੁਭਵ ਅਤੇ ਸੱਚ ਹੈ ਜਿਸ ਨੂੰ ਪਰਖਣ ਤੋਂ ਬਾਅਦ ਅੱਗੇ ਤੁਰਨਾ ਸਾਡਾ ਸਭ ਦਾ ਫ਼ਰਜ਼ ਹੈ। (ਇਸ ਅਤਿੰਦਰਪਾਲ ਵੱਲੋਂ ਲਿਖੀ ਉਪਰੋਕਤ ਲਿਖਤ ਦਾ ਮਤਲਬ ਵੀ ਜੇ ਸਮਝ ਨਾ ਪਵੇ ਤਾਂ ਹੋਰ ਕੋਈ ਰਾਹ ਨਹੀਂ ਸਮਝਾਉਣ ਦਾ ਕਿ ਸਟੇਟ ਕੀ ਕੀ ਛੜਯੰਤਰ ਰਚ ਰਹੀ ਹੈ ਤੇ ਕੌਣ ਕੌਣ ਇਸ ਵਿੱਚ ਭਾਗੀਦਾਰ ਹੈ)

ਇਕ਼ਬਾਲ

*** ਆਹ ਖਤ ਵੀ ਪੜ੍ਹਨ ਵਾਲਾ ਹੈ ** ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਜੱਥੇਦਾਰ ਵਾਧਾਵਾ ਸਿੰਘ ਦੇ ਨਾਮ ਖੁੱਲਾ ਖੱਤ- ਨੌਨਿਹਾਲ ਸਿੰਘ ਚੌੜਾ ਜੱਥੇਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਖਬਾਰਾਂ ਚ ਆਪ ਜੀ ਦਾ ਬਿਆਨ ਪੜ੍ਹਿਆ। ਆਪ ਜੀ ਨੇ ਬਹੁਤ ਹੀ ਡੂੰਘਾਈ ਚ ਜਾ ਕੇ ਗੁਰਬਾਣੀ ਆਸ਼ੇ ਅਨੁਸਾਰ ਇਹ ਕੋਸ਼ਿਸ਼ ਕੀਤੀ ਹੈ ਕਿ ਪੰਥਕ ਧਿਰਾਂ ਵਿਚ ਛਿੜਿਆ ਆਪਸੀ ਵਾਦ ਵਿਵਾਦ ਖਤਮ ਕੀਤਾ ਜਾਵੇ। ਸੁਲਝੇ ਹੋਏ ਤਰੀਕੇ ਨਾਲ ਦਿੱਤੇ ਇਸ ਬਿਆਨ ਵਿਚ ਆਪ ਜੀ ਨੇ ਪੰਥ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਜੋ ਵੀ ਵਿਚਾਰ ਦਿੱਤੇ ਉਹ ਪੂਰਨ ਸਾਲਾਘਾਯੋਗ ਹਨ। ਇਸ ਬਿਆਨ ਵਿਚ ਆਪ ਜੀ ਨੇ ਖੁਦ ਵੀ ਬਹੁਤ ਨਿਮਰਤਾ ਦਿਖਾਈ ਹੈ ਤੇ ਦੂਸਰਿਆਂ ਨੂੰ ਵੀ ਨਿਮਰਤਾ ਵਿਚ ਰਹਿਣ ਦੀ ਅਪੀਲ ਕੀਤੀ ਹੈ। ਆਪ ਜੀ ਵਲੋ ਦਿੱਤੇ ਇਸ ਬਿਆਨ ਵਿਚ ਕੁੱਝ ਪਹਿਲੂ ਐਸੇ ਹਨ, ਜਿਨ੍ਹਾਂ ਨਾਲ ਮੈਂ ਸਹਿਮਤ ਨਹੀਂ ਹਾਂ। ਇਸ ਕਰਕੇ ਇਹਨਾਂ ਵਿਚਾਰਾਂ ਨਾਲ ਅਸਿਹਮਤੀ ਪ੍ਰਗਟ ਕਰਦੇ ਹੋਏ ਮੈਂ ਆਪਣੇ ਵਿਚਾਰ ਆਪ ਜੀ ਸਾਹਮਣੇ ਪੇਸ਼ ਕਰ ਰਿਹਾ ਹਾਂ। ਬਿਆਨ ਦੇ ਅਖੀਰ ਵਿਚ ਆਪ ਜੀ ਨੇ ਭਾਈ ਰਾਜੋਆਣਾ ਨੂੰ ਬੇਨਤੀ ਕੀਤੀ ਕੀ ਉਹ ਖਾਲਸਾ ਪੰਥ ਨੂੰ ਆਜ਼ਾਦੀ ਲੈਣ ਵਾਸਤੇ ਆਪਣਾ ਕੋਈ ਪੋਲਿਸੀ ਪ੍ਰੋਗਰਾਮ ਦੇਵੇ ਅਤੇ ਆਪ ਜੀ ਨੇ ਕਿਹਾ ਹੈ ਕਿ ਪੰਥ ਵਾਸਤੇ ਆਪ ਜੀ ਬਹੁਤ ਹੀ ਕੁਰਬਾਨੀ ਹੈ ਅਤੇ ਭਾਈ ਰਾਜੋਆਣਾ ਜੀ ਆਪ ਜੀ ਦੀ ਇਕ ਅਪੀਲ ਤੇ ਸਾਰਾ ਖਾਲਸਾ ਪੰਥ ਕੇਸਰੀ ਰੰਗ ਵਿਚ ਰੰਗਿਆ ਗਿਆ। ਆਪ ਜੀ ਨੇ ਇਹ ਵੀ ਕਿਹਾ ਖਾਲਸਾ ਪੰਥ ਤੁਹਾਡੀ ਆਵਾਜ਼ ਸੁਣਦਾ ਹੈ ਤੇ ਆਪ ਦੇ ਪ੍ਰੋਗਰਾਮ ਤੇ ਅਮਲ ਵੀ ਕਰੇਗਾ। ਜੇ ਚੇਤਨਤਾ ਨੂੰ ਪਰੇ ਰੱਖ ਪੰਥ ਆਪ ਜੀ ਗੱਲ ਨਾਲ ਸਹਿਮਤ ਹੋ ਜਾਵੇ ਤਾਂ ਫਿਰ ਰਾਜੋਆਣੇ ਦੇ ਆਜ਼ਾਦੀ ਵਾਸਤੇ ਪੋਲਿਸੀ ਪ੍ਰੋਗਰਾਮ ਦੀ ਉਡਿਕ ਕਰਨੀ ਪਵੈਗੀ। ਪਰ ਬਾਦਲ ਦਲ ਨੂੰ ਵੋਟਾਂ ਪਉਣ ਦੀ ਅਪੀਲ ਕਰਨ ਤੋਂ ਲੈ ਕੇ ਹੁਣ ਤੱਕ ਜੋ ਵੀ ਬਿਆਨ ਭਾਈ ਰਾਜੋਆਣਾ ਨੇ ਪੰਥ ਦੇ ਨਾਮ ਕਹਿ ਕੇ ਜਾਰੀ ਕੀਤੇ ਹਨ, ਉਹਨਾਂ ਤੇ ਪੜਚੋਲਵੀ ਨਜ਼ਰ ਮਾਰੀਏ ਤਾਂ ਹਰ ਬੰਦਾ ਇਹ ਅੰਨਦਾਜ਼ਾ ਲਗਾ ਸਕਦਾ ਹੈ ਕਿ ਰਾਜੋਆਣਾ ਦਾ ਪੋਲਿਸੀ ਪ੍ਰੋਗਰਾਮ ਕੀ ਹੈ ਤੇ ਉਹ ਕਿਥੇ ਖੜਾ ਹੈ। ਬਾਦਲ ਦਲ ਦੀ ਹਮਾਇਤ ਕਰਨਾ ਅਤੇ ਨੋਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਤੋਂ ਦੂਰ ਲਿਜਾਣਾ ਹੀ ਰਾਜੋਆਣਾ ਦਾ ਪੋਲਿਸੀ ਪ੍ਰੋਗਰਾਮ ਹੈ । ਜਿਥੋ ਤੱਕ ਰਜੋਆਣਾ ਦੀ ਅਪੀਲ ਤੇ ਕੇਸਰੀ ਰੰਗ ਚੜਨ ਦੀ ਗੱਲ ਹੈ ਉਸ ਵਿਚ ਇੱਕਲੇ ਭਾਈ ਰਾਜੋਆਣਾ ਦੀ ਅਪੀਲ ਨਹੀ ਬਲਕਿ ਬਾਦਲ ਦਲ ਦੀਆਂ ਰੱਜ ਕੇ ਕੋਸ਼ਿਸ਼ਾਂ ਵੀ ਸਾਮਲ ਹਨ। ਬਾਦਲ ਦੇ ਹੱਥਠੋਕੇ ਜੱਥੇਦਾਰਾਂ ਨੇ ਅੱਜ ਤੱਕ ਵੱਡੀ ਗਿਣਤੀ ਵਿਚ ਕੌਮ ਲਈ ਸ਼ਹੀਦ ਹੋਏ ਸਿੰਘਾਂ ਵਿਚੋ ਕਿਸੇ ਇਕ ਲਈ ਹਾਅ ਦਾ ਨਾਹਰਾ ਨਹੀ ਮਾਰਿਆ ਅਤੇ ਕਿਸੇ ਸ਼ਹੀਦ ਦੇ ਰੁਲਦੇ ਪਰਿਵਾਰ ਦੀ ਸਾਰ ਤੱਕ ਨਹੀ ਲਈ, ਉਹਨਾਂ ਜੱਥੇਦਾਰਾਂ ਵਲੋ ਜੇਲ੍ਹ ਵਿਚ ਸ਼ਹੀਦੀ ਚੋਲਾ ਤੇ ਅੰਮਿਤ ਸਰੋਵਰ ਦਾ ਜਲ ਲੈ ਕੇ ਜਾਣਾ ਸਾਬਤ ਕਰਦਾ ਕੇਸਰੀ ਰੰਗ ਕੀ ਸੀ। ਜਿਥੋ ਤੱਕ ਆਪ ਜੀ ਨੇ ਗੱਲ ਕੀਤੀ ਹੈ ਕੇ ਭਾਈ ਰਾਜੋਆਣਾ ਦੀ ਕੁਰਬਾਨੀ ਹੈ, ਪਰ ਏਜੰਸੀਆਂ ਵੀ ਹਮੇਸ਼ਾਂ ਕੁਰਬਾਨੀ ਵਾਲੇ ਅਤੇ ਨਾਮਵਰ ਬੰਦਿਆਂ ਤੇ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰਦੀਆਂ ਹਨ ਅਤੇ ਉਹ ਅਜਿਹੇ ਵਿਅਕਤੀਆਂ ਨੂੰ ਨਾਲ ਰਲਾ ਕੇ ਕੌਮ ਨੂੰ ਭੰਬਲ ਭੂਸੇ ਚ ਪਉਣ ਵਾਲਾ ਆਜ਼ਾਦੀ ਦਾ ਪ੍ਰੋਗਰਾਮ ਵੀ ਦਿਵਾ ਦਿੰਦੀਆਂ ਹਨ। ਜਿਸ ਤਰ੍ਹਾਂ ਜਸਬੀਰ ਸਿੰਘ ਰੋਡੇ ਤੋ ਏਜੰਸੀਆਂ ਨੇ ਪੂਰਨ ਅਜ਼ਾਦੀ ਦਾ ਐਲਾਨ ਕਰਵਾਇਆ ਸੀ। ਪੂਰਨ ਆਜ਼ਾਦੀ ਦਾ ਐਲਾਨ ਕਰਨ ਵਾਲਾ ਜਸਬੀਰ ਸਿੰਘ ਰੋਡੇ ਅੱਜ ਬਾਦਲ ਦੀ ਪੂਰਨ ਗੁਲਾਮੀ ਵਿਚ ਜੀ ਰਿਹਾ ਹੈ। ਕਿਸੇ ਵੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇਕ ਮਜਬੂਤ ਆਰਗਾਈਜੇਸ਼ਨ ਦੀ ਲੋੜ ਹੁੰਦੀ ਹੈ । ਜੇ ਭਾਈ ਰਾਜੋਆਣਾ ਕੋਈ ਪ੍ਰੋਗਰਾਮ ਦੇ ਵੀ ਦਿੰਦਾ ਹੈ ਤਾਂ ਉਸ ਨੂੰ ਲਾਗੂ ਕੌਣ ਕਰੂਗਾ? ਕਿਉਕਿ ਸਾਰੇ ਖਾਲਿਸਤਾਨੀਆਂ ਨੂੰ ਤਾਂ ਰਾਜੋਆਣਾ ਤੇ ਉਸ ਦੀ ਭੈਣ ਕਾਂਗਰਸੀ ਅਤੇ ਗਦਾਰ ਕਹਿ ਰਹੇ ਹਨ। ਫਿਰ ਰਾਜੋਆਣਾ ਦੇ ਪ੍ਰੋਗਰਾਮ ਨੂੰ ਇਕਲੀ ਕਮਲਦੀਪ ਕੌਰ ਲਾਗੂ ਕਰੂਗੀ? ਜਿਸ ਨੇ ਦੂਜੇ ਦਿਨ ਹੀ ਦਾਦੂਵਾਲ ਦੀ ਛਾਂਟੀ ਕਰਕੇ ਪਾਸੇ ਕਰ ਦਿੱਤਾ ਸੀ। ਲੰਬਾ ਸਮਾਂ ਪਹਿਲਾਂ ਤੋ ਤੁਸੀਂ ਖਾਲਿਸਤਾਨੀ ਲੀਡਰ ਕੌਮ ਲਈ ਟੀਚਾ ਮਿਥ ਚੁੱਕੇ ਹੋ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਬਹੁਤ ਸਾਰੇ ਲੋਕ ਸ਼ਹੀਦੀ ਪਾ ਚੁੱਕੇ ਹਨ? ਪਰ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਅੱਜ ਫਿਰ ਰਾਜੋਆਣਾ ਨੂੰ ਕਿਹੜਾ ਪ੍ਰੋਗਰਾਮ ਦੇਣ ਦੀ ਬੇਨਤੀ ਕਰ ਰਹੇ ਹੋ। ਆਪ ਜੀ ਕੌਮ ਨੂੰ ਉਸ ਉਡੀਕ ਵਿਚ ਨਾ ਪਾਵੋ ਕਿ ਕੌਮ ਭਾਈ ਰਾਜੋਆਣਾ ਦੇ ਪ੍ਰੋਗਰਾਮ ਉਡੀਕਦੀ ਰਹੇ। ਜਿਹੜੇ ਪ੍ਰੋਗਰਾਮ ਤੁਸੀ ਲੈ ਕੇ ਚੱਲੇ ਜੇ ਉਸ ਨੂੰ ਹੀ ਅੱਗੇ ਤੋਰਦੇ ਰਹੋ ਤਾਂ ਹੀ ਆਜ਼ਾਦੀ ਦਾ ਰਾਹ ਸੰਭਵ ਹੋ ਸਕਦਾ ਹੈ। ਭੁਲਾਂ ਚੁੱਕਾਂ ਦੀ ਖਿਮਾ ਦਾਸ, ਨੌਨਿਹਾਲ ਸਿੰਘ ਚੌੜਾ ਇਸ ਖਤ ਦਾ ਸਰੋਤ : {http://www.panjabitoday.com/news/12854536274894}

Makhan S. London

ਇਕਬਾਲ ਵੀਰੇ ਇਸ ਤਰ੍ਹਾਂ ਤਾਂ ਸ੍ਰ: ਸਤਨਾਮ ਸਿੰਘ ਬੱਬਰ ਜੀ ਅਤੇ ਸ੍ਰ: ਗੁਰਵਿੰਦਰ ਸਿੰਘ ਕੋਹਲੀ ਜੀ ਦੇ ਖਤ ਜੋ ਉਨ੍ਹਾਂ ਭਾਈ ਰਾਜੋਆਣਾ ਦੇ ਨਾਮ ਲਿਖੇ ਹਨ, ਉਹ ਵੀ ਪੜ੍ਹਣਯੋਗ ਹਨ । ਲਓ ਪੜ੍ਹੋ ਫਿਰ ਤੁਸੀਂ ਵੀ ਪਹਿਲਾ ਖਤ *****ਵੀਰ ਬਲਵੰਤ ਸਿੰਘ ਰਾਜੋਆਣਾ ਦੇ ਨਾਂ ਇੱਕ ਖੁੱਲ੍ਹਾ ਖਤ - ਸਤਨਾਮ ਸਿੰਘ ਬੱਬਰ ਜਰਮਨੀ***** ਮਿਤੀ 17.05.2012 ਸਤਿਕਾਰਯੋਗ ਵੀਰ ਬਲਵੰਤ ਸਿੰਘ ਰਾਜੋਆਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ ਵੀਰ ਜੀ, ਦਾਸ ਸਤਨਾਮ ਸਿੰਘ ਬੱਬਰ ਜਰਮਨੀ ਆਪ ਜੀ ਨਾਲ ਕੁੱਝ ਵਿਚਾਰ ਸਾਂਝੇ ਕਰਨੇ ਚਾਹੁੰਦਾ ਹੈ । ਮੇਰੀ ਤੁਹਾਡੇ ਨਾਲ ਬੇਸ਼ੱਕ ਅੱਜ ਤੱਕ ਕੋਈ ਵੀ ਨੇੜਲੀ ਸਾਂਝ ਨਹੀਂ ਸੀ, ਅਗਾਂਹ ਦਾ ਮੈਨੂੰ ਪਤਾ ਨਹੀਂ, ਜੋ ਦਸ਼ਾ ਮੈਂ ਪਿਛਲੇ ਪੰਥਕ ਸੇਵਾਦਾਰਾਂ, ਪੰਥਕ ਜਥੇਬੰਦੀਆਂ, ਅਜ਼ਾਦੀ ਘੁਲਾਟੀਆਂ ਨੂੰ ਤੁਹਾਡੇ ਵਲੋਂ ਇਨਾਮ ਦਿੱਤਾ ਗਿਆ ਹੈ, ਮੈਨੂੰ ਵੀ ਪਤਾ ਹੈ ਮਿਲਣਾ ਮੈਨੂੰ ਵੀ ਉਹੋ ਹੀ ਹੈ । ਖੈਰ ਅੱਜ ਮਜ਼ਬੂਰ ਹੋ ਕੇ ਬੇਨਤੀ ਰੂਪ 'ਚ ਅਰਜ਼ ਕਰਨੀ ਚਾਹੁੰਦਾ ਹਾਂ । ਨਾ ਚਾਹੁੰਦਾ ਹੋਇਆ ਵੀ ਕੁੱਝ ਨਾ ਕੁੱਝ ਸਚਾਈਆਂ ਨੂੰ ਜ਼ਰੂਰ ਕੌਮ ਦੀ ਕਚਹਿਰੀ 'ਚ ਰੱਖਾਂਗਾ । ਅੱਜ ਤੁਹਾਡੀ 12.05.2012 ਦੀ ਚਿੱਠੀ ਪੜ੍ਹਕੇ ਕੁੱਝ ਸ਼ੰਕੇ ਪ੍ਰਗਟ ਹੋਏ ਹਨ, ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਹਨ । ਅੱਜ ਮਨ ਏਨਾਂ ਦੁਖੀ ਹੋਇਆ ਹੈ ਕਿ ਮੇਰੇ ਤੋਂ ਚੁੱਪ ਨਹੀਂ ਰਹਿ ਹੋਇਆ । ਮੈਂ ਇਹ ਲਿਖਤ ਸਿਰਫ ਤੁਹਾਨੂੰ ਪ੍ਰਸਨਲ ਭੇਜਣੀ ਚਾਹੁੰਦਾ ਸੀ, ਕੋਈ ਰਾਫਤਾ ਨਹੀਂ ਬਣ ਸਕਿਆ । ਸੋਚਿਆ ਸੀ ਕਿ ਸ਼ਾਇਦ ਇਹ ਮੇਰਾ ਵੀਰ ਪੰਥਕ ਹਾਲਾਤਾਂ ਨੂੰ ਸਮਝਦਾ ਹੋਇਆ ਸ਼ਾਇਦ ਕੋਈ ਪੰਥ ਤੇ ਰਹਿਮ ਕਰੇਗਾ ਜਾਂ ਰੋਜ਼ਾਨਾਂ ਮੁਲਾਕਾਤਾਂ ਕਰਵਾਉਣ ਵਾਲੇ ਜਾਂ ਕੋਈ ਪੰਥਕ ਹਿੱਤੂ ਜਿਹੜੇ ਇਹਦੇ ਨਾਲ ਇਹਦੇ ਸੰਪਰਕ 'ਚ ਹਨ, ਕੋਈ ਉਹੋ ਹੀ ਪੰਥ ਤੇ ਰਹਿਮ ਕਰਨਗੇ । ਐਸਾ ਹੋ ਨਹੀਂ ਸਕਿਆ । ਮੈਂ ਇਹ ਨਹੀਂ ਕਹਾਂਗਾ ਕਿ ਕੋਈ ਤੁਹਾਨੂੰ ਵਰਤ ਰਿਹਾ ਹੈ, ਸੋਚਣ ਵਿੱਚ ਤਾਂ ਸਿਆਣਪ ਸਾਨੂੰ ਵਰਤ ਹੀ ਲੈਣੀ ਚਾਹੀਦੀ ਹੈ । ਦਾਸ (ਸਤਨਾਮ ਸਿੰਘ ਬੱਬਰ) ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਅਤੇ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦਾ ਚੇਅਰਮੈਨ ਹਾਂ । ਮੈਂ ਸਮੂਹ ਸਿੱਖ ਸੰਗਤਾਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਵਾਦ - ਵਿਵਾਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਰੇਸ਼ਮ ਸਿੰਘ ਬੱਬਰ ਮੁਖੀ ਬੱਬਰ ਖਾਲਸਾ ਜਰਮਨੀ ਤੇ ਇਲਜ਼ਾਮ ਲਾਇਆ ਗਿਆ ਸੀ । ਬਹੁਤ ਹੀ ਦੁਰਭਾਗਾ ਸੀ । ਜਿਸਨੇ ਸਾਰੀ ਕੌਮ ਨੂੰ ਜਿੱਥੇ ਕੋਈ ਚੜ੍ਹਦੀ ਕਲਾ ਦਾ ਸੰਕੇਤ ਮਿਲਿਆ ਸੀ, ਉਥੇ ਉਸਤੋਂ ਵੀ ਵੱਧ ਕਿਤੇ ਢਹਿੰਦੀ ਕਲਾ 'ਚ ਲਿਜਾਣ ਦਾ ਜੋ ਦਰਦ ਕੌਮ ਨੂੰ ਸਹਿਣਾ ਪੈਣਾ ਹੈ, ਇਹ ਆਉਣ ਵਾਲੇ ਭਵਿੱਖ ਨੇ ਸਾਬਤ ਕਰਨਾ ਹੈ ਕਿ ਸਿੱਖ ਜਥੇਬੰਦੀਆਂ ਦੇ ਜੁਝਾਰੂਆਂ ਵਿੱਚ ਆਪਸੀ ਖਿੱਚੋਤਾਣ ਜਾਂ ਫੁੱਟ ਨੀਤੀ ਏਨੀ ਪ੍ਰਬਲ ਸੀ ਤਾਂ ਲਹਿਰ ਵਿੱਚ ਖੜੌਤ ਦਾ ਆਉਣਾ ਸੁਭਾਵਿਕ ਸੀ । ਜਦੋਂ ਇਹ ਬਿਆਨਬਾਜ਼ੀ ਸ਼ੁਰੂ ਹੋਈ ਤਾਂ ਮੈਂ ਉਨ੍ਹਾਂ ਦਿਨਾਂ ਵਿੱਚ ਇੰਗਲੈਂਡ ਗਿਆ ਹੋਇਆ ਸੀ । ਉਥੇ ਬਹੁਤ ਸਾਰੇ ਸਿੰਘਾਂ, ਪੰਥਕ ਜਥੇਬੰਦੀਆਂ ਦੇ ਮੁੱਖੀਆਂ ਨਾਲ ਸੰਪਰਕ ਬਣਾਕੇ ਗੱਲਬਾਤ ਕਰਕੇ ਇਸ ਵਾਦ - ਵਿਵਾਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਤੁਸੀਂ ਰਿਹਾਅ ਹੋ ਕੇ ਬਾਹਰ ਆਵੋਗੇ ਤਾਂ ਪੰਥਕ ਤੌਰ ਤੇ ਅਸੀਂ ਸਮੂਹ ਪੰਥਕ ਜਥੇਬੰਦੀਆਂ ਦਾ ਇੱਕ ਪੈਨਲ ਤਿਆਰ ਕਰਾਂਗੇ ਜੋ ਇਸ ਸਾਰੇ ਮਸਲੇ ਦਾ ਸਹੀ ਹੱਲ ਲੱਭਕੇ, ਪੂਰੀ ਛਾਣ - ਬੀਣ ਨਾਲ ਸਚਾਈ ਨੂੰ ਜੱਗ ਜਾਹਰ ਕਰੇਗਾ । ਅੱਜ ਅਜੇ ਸਮਾਂ ਨਹੀਂ ਹੈ ਕਿ ਐਹੋ ਜਿਹੀਆਂ ਗੱਲਾਂ ਕਰਕੇ ਕੌਮ 'ਚ ਹੋਰ ਨਿਰਾਸ਼ਾ ਲਿਆਉਣ ਦੇ ਭਾਗੀ ਨਾ ਬਣੀਏ । ਫਿਰ ਵੀ ਪਤਾ ਨਹੀਂ ਕਿਉਂ, ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ, ਬਾਰ - ਬਾਰ ਉਲਝਾਇਆ ਗਿਆ ਹੈ । ਦਾਸ ਨੇ ਖੁੱਦ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਗੱਲ ਕਰਨ ਕਰਕੇ ਸਾਰੀ ਸਥਿਤੀ ਨੂੰ ਦੱਸਿਆ ਸੀ ਕਿ ਅੱਜ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਆਈ ਹੈ ਕਿ ਸਿੱਖਾਂ ਨੂੰ ਹੀ ਫਾਂਸੀਆਂ ਕਿਉਂ ? ਤੇ ਨਵੀਂ ਚੇਤਨਤਾ ਨੇ ਕੌਮ ਨੂੰ ਇਕੱਠੇ ਹੋਣ ਦਾ ਬਲ ਬਖਸ਼ਿਆ ਹੈ । ਖਾਲਸਾ ਰਾਜ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬਾਂ, ਕੇਸਰੀ ਝੰਡਿਆਂ, ਕੇਸਰੀ ਦਸਤਾਰਾਂ ਅਤੇ ਦੁਪੱਟਿਆਂ ਇੱਕ ਵਾਰ ਨਵੀਂ ਰੂਹ ਫੂਕ ਦਿੱਤੀ ਹੈ । ਅਗਰ ਅਸੀਂ ਜਾਂ ਕੌਮ ਦੇ ਮੁਖੀਆਂ ਇਨ੍ਹਾਂ ਹਾਲਾਤਾਂ ਨੂੰ ਸੰਜੀਦਗੀ ਨਾਲ ਨਾ ਲਿਆ ਤਾਂ ਕਿਤੇ ਅਸੀਂ ਹੀ ਇਨ੍ਹਾਂ ਹਾਲਾਤਾਂ ਦੇ ਜੁੰਮੇਵਾਰ ਨਾ ਬਣੀਏ । ਦਾਸ ਬੇਨਤੀ ਕੀਤੀ ਸੀ ਕਿ ਬਾਬਾ ਬਲਜੀਤ ਸਿੰਘ ਜੀ, ਤੁਸੀਂ ਜਲਦੀ ਖੁੱਦ ਮੁਲਾਕਾਤ ਕਰਕੇ ਸਾਰੀ ਸਥਿਤੀ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸਾਂਝਾ ਕਰੋ ਤਾਂਕਿ ਸਥਿਤੀ ਨੂੰ ਕੰਟਰੌਲ ਕੀਤਾ ਜਾ ਸਕੇ । ਬਾਬਾ ਜੀ ਗੱਲ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਮੈਂ ਪੂਰੀ ਕੋਸ਼ਿਸ਼ 'ਚ ਹਾਂ ਅਤੇ ਜਦੋਂ ਵੀ ਕੋਈ ਸੰਪਰਕ ਬਣਿਆ ਤੁਹਾਡਾ ਸੁਨੇਹਾ ਉਨ੍ਹਾਂ ਨਾਲ ਜ਼ਰੂਰ ਸਾਂਝਾ ਕਰਾਂਗਾ । ਹਾਲਾਤਾਂ ਨੂੰ ਤੁਸੀਂ ਖੁੱਦ ਵੀ ਸਮਝਦੇ ਹੋ । ਲਗਦਾ ਨਹੀਂ ਛੇਤੀ ਕੋਈ ਸੰਪਰਕ ਬਣੇ । ਹਰੇਕ ਪੰਥਕ ਹਿੱਤੂ ਵਲੋਂ ਵੀ ਇਹੋ ਹੀ ਸੋਚਿਆ ਗਿਆ ਅਤੇ ਆਮ ਸਿੱਖਾਂ ਵਲੋਂ ਵੀ ਮੀਡੀਏ ਵਿੱਚ ਵੀ ਖੁੱਲ੍ਹਕੇ ਇਹੋ ਹੀ ਵਿਚਾਰ ਆਏ । ਬਹੁਤ ਸਾਰੇ ਵੀਰਾਂ ਵਲੋਂ ਪੂਰੀ ਦੁਨੀਆਂ ਚੋਂ ਵੀ ਫੋਨ ਆਏ ਕਿ ਇਹ ਜੋ ਇਲਜ਼ਾਮਬਾਜ਼ੀ ਹੋ ਰਹੀ ਹੈ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹਨ । ਤਾਂ ਮੈਂ ਸਪੱਸ਼ਟ ਸ਼ਬਦਾਂ 'ਚ ਹੀ ਸਾਰਿਆਂ ਨੂੰ ਕਿਹਾ ਸੀ ਕਿ ਸ੍ਰ: ਰੇਸ਼ਮ ਸਿੰਘ ਬੱਬਰ ਜਰਮਨ ਵਿੱਚ 1982 ਤੋਂ ਰਹਿ ਰਿਹਾ ਹੈ, ਅਸੀਂ ਦੋਵੇਂ ਇਕੱਠੇ ਹੀ ਇੰਡੀਆ ਤੋਂ ਆਏ ਸੀ ਅਤੇ ਅੱਜ ਤਾਈਂ ਵੀ ਇਕੱਠੇ ਹੀ ਇੱਥੇ ਜਰਮਨ ਵਿੱਚ ਰਹਿੰਦੇ ਹਾਂ । ਕੋਈ ਦਸ ਸਾਲ ਅਸੀਂ ਇਕੱਠੇ ਹੀ ਇੱਕੋ ਮਕਾਨ 'ਚ ਰਹੇ ਅਤੇ ਜਰਮਨ ਵਿੱਚ ਸਿੱਖੀ ਪ੍ਰਚਾਰ ਅਤੇ ਪੰਥਕ ਤੌਰ ਤੇ ਵਿਚਰਕੇ ਹਰੇਕ ਸਟੇਜ, ਮੁਜ਼ਾਹਰੇ, ਕਨਵੈਨਸ਼ਨਾਂ, ਸੈਮੀਨਾਰਾਂ ਅਤੇ ਜਰਮਨ ਮੀਡੀਏ, ਅਖਬਾਰਾਂ, ਰੇਡੀਓ, ਟੀਵੀ ਆਦਿ ਤੇ ਜੋ ਵਿਚਾਰ ਜਾਂ ਕੀਤੇ ਕੰਮ ਦੇ ਵੇਰਵੇ ਸਾਡੇ ਦੋਹਾਂ ਵਲੋਂ ਆਏ ਹਨ, ਜੋ ਅੱਜ ਵੀ ਸਾਡੀ ਵੈਬਸਾਇਟ 'ਸਮੇਂ ਦੀ ਅਵਾਜ਼ www.sameydiawaaz.com' ਤੇ ਵੇਖੇ ਜਾ ਸਕਦੇ ਹਨ । ਦਾਸ ਦੀ ਸੋਚ ਸੀ ਕਿ ਅਸੀਂ ਸ਼ਹੀਦਾਂ ਦੇ ਪ੍ਰਵਾਰਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਪ੍ਰਵਾਰਾਂ ਨੂੰ ਅਪਨਾਈਏ, ਚਾਹੇ ਉਹ ਕਿਸੇ ਵੀ ਜਥੇਬੰਦੀ ਨਾਲ ਵੀ ਕਿਉਂ ਨਾ ਸਬੰਧਤ ਹੋਣ । ਏਸੇ ਗੱਲ ਨੂੰ ਮੁੱਖ ਰੱਖਕੇ ਸ਼ਹੀਦ ਭਾਈ ਗੁਰਦੇਬ ਸਿੰਘ ਦੇਬੂ ਦੀ ਛੋਟੀ ਭੈਣ ਨਰਿੰਦਰ ਕੌਰ ਧੀਰਪੁਰ ਦਾ ਰਿਸ਼ਤਾ ਕਰਵਾਇਆ ਗਿਆ । ਜਿਸ ਦੀਆਂ ਮਿਸਾਲਾਂ ਲੋਕਾਂ ਵਲੋਂ ਆਮ ਸਲਾਹੀਆਂ ਗਈਆਂ ਤੇ ਇੱਕ ਨਵੀਂ ਰੀਤ ਤੋਰੀ ਗਈ । ਸਾਡੇ ਭਾਵੇਂ ਲੱਖ ਕੋਈ ਛੋਟੇ - ਮੋਟੇ ਮੱਤਭੇਦ ਵੀ ਕਿਉਂ ਨਾ ਰਹੇ ਹੋਣ, ਐਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਰੇਸ਼ਮ ਸਿੰਘ ਬੱਬਰ ਐਹੋ ਜਿਹਾ ਕੋਈ ਵੀ ਕੰਮ ਨਹੀਂ ਕਰ ਸਕਦਾ, ਜੋ ਕਿਸੇ ਆਪਣਿਆਂ ਨਾਲ ਗਦਾਰੀ ਜਾਂ ਧੋਖਾ ਹੋਵੇ । ਦੂਸਰਾ ਇਲਜ਼ਾਮ ਲਾਉਣ ਵਾਲਿਆਂ ਵਲੋਂ ਇਹ ਕਹਿਣਾ ਕਿ ਏਨ੍ਹੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ, ਇਹ ਸਰਾਸਰ ਝੂਠ ਹੈ । ਪਿਛਲੇ ਮਹੀਨੇ ਜਦੋਂ ਅਸੀਂ ਇੱਕ ਸ਼ਾਦੀ 'ਚ ਜਾ ਰਹੇ ਸਾਂ ਤਾਂ ਬਰਾਤ ਡਿਊਸਬਰਗ (Duisburg) ਤੋਂ ਮਿਊਨਚਿਨ (München) ਜਾਣੀ ਸੀ । ਰਸਤੇ ਵਿੱਚ ਕੁੱਝ ਵੀਰਾਂ ਨੇ ਜਾਨਣਾ ਚਾਹਿਆ ਕਿ ਜਥੇ. ਸਤਨਾਮ ਸਿੰਘ ਜੀ ਐਹ ਜੋ ਸ੍ਰ: ਰੇਸ਼ਮ ਸਿੰਘ ਬੱਬਰ ਤੇ ਇਲਜ਼ਾਮ ਲਾਏ ਜਾ ਰਹੇ ਹਨ, ਕੀ ਇਹ ਠੀਕ ਹਨ ? ਜਦੋਂ ਮੈਂ ਮੋੜਵਾਂ ਸਵਾਲ ਉਨ੍ਹਾਂ ਤੇ ਕੀਤਾ ਕਿ ਤੁਸੀਂ ਦੱਸੋ, ਐਥੇ ਬੈਠੇ ਕਿਸੇ ਵਲੋਂ ਇੰਝ ਕਰਵਾਇਆ ਜਾ ਸਕਦਾ ਹੈ ? ਹਾਂ ਇਸ ਤੋਂ ਨਮੁੱਕਰ ਨਹੀਂ ਹੋਇਆ ਜਾ ਸਕਦਾ, ਜਿਨ੍ਹਾਂ ਦੇ ਨਾਲ ਇਹ ਆਪਸ ਵਿੱਚ ਇਕੱਠੇ ਮਿਲਕੇ ਕੰਮ ਕਰਦੇ ਹੋਣਗੇ, ਇਹ ਤਾਂ ਉਹੋ ਹੀ ਪਰਖ ਕਰ ਸਕਦੇ ਹਨ ਕਿ ਉਨ੍ਹਾਂ ਚੋਂ ਕਿਹੜਾ ਵਫਾਦਾਰ ਹੈ ਤੇ ਕੌਣ ਗਦਾਰ । ਰਹੀ ਦੂਸਰੀ ਗੱਲ ਜਿਸ 'ਰਵੀ ਕੈਟ' ਦਾ ਨਾਮ ਲਿਆ ਜਾ ਰਿਹਾ ਹੈ, ਉਹ ਤਾਂ ਉਸ ਸਮੇਂ ਉਥੇ ਖੁੱਦ ਮੌਜੂਦ ਸੀ । ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਹੈ । ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕੋ ਸਮੇਂ ਇਕੱਠਿਆਂ ਨੂੰ 'ਰਵੀ ਕੈਟ' ਤੇ 'ਰਾਣਾ ਕੈਟ' ਨੇ ਫੜਵਾਇਆ ਸੀ । 'ਭਾਈ ਰਾਜੋਆਣਾ' ਅਤੇ 'ਭਾਈ ਹਵਾਰਾ' ਦਾ ਇਹ ਗਿਲ੍ਹਾ ਜਾਇਜ ਹੈ ਕਿ ਉਨ੍ਹਾਂ ਦੇ ਦੋ ਸਾਥੀਆਂ 'ਰਵੀ ਕੈਟ' ਤੇ 'ਰਾਣਾ ਕੈਟ' ਨੇ ਗਦਾਰੀ ਕੀਤੀ ਹੈ । ਹੁਣ ਇੱਥੇ ਅਗਰ ਅੱਜ 17 ਸਾਲ ਬਾਅਦ ਵੀਰ ਰਾਜੋਆਣਾ ਇਹ ਇਲਜ਼ਾਮ ਸ੍ਰ: ਰੇਸ਼ਮ ਸਿੰਘ ਬੱਬਰ ਤੇ ਲਾਉਂਦਾ ਹੈ ਕਿ ਜਰਮਨ ਬੈਠੇ ਇਸ ਸਖਸ਼ ਦਾ ਹੱਥ ਹੈ ਤੇ ਪੰਥ ਨਾਲ ਵਫ਼ਾਦਾਰੀ ਨਿਭਾਉਣ ਦੀ ਸ਼ੇਖੀ ਮਾਰਨ, ਤਾਂ ਸਵਾਲ ਉਠਦਾ ਹੈ, ਗਦਾਰਾਂ ਨੂੰ ਇਹ ਮੌਕਾ ਐਨਾਂ ਲੰਬਾ ਸਮਾਂ ਕਿਉਂ ਦਿੱਤਾ ਗਿਆ ਕਿ ਉਹ ਰੱਜਕੇ ਗਦਾਰੀ ਕਰਨ ? ਇਹ ਇੱਕ ਸਵਾਲੀਆ ਫਿਕਰਾ ਹੈ । ਮੇਰੀ ਜਾਚੇ ਅੱਜ ਇਹ ਇਲਜ਼ਾਮ ਲਾਇਆ ਨਿਰਮੂਲ ਹੈ । ਜੋ ਇੱਕ ਕਿਸੇ ਸਾਜ਼ਿਸ਼ ਦੀ ਕੜੀ ਹੈ । ਬੱਸ ਵਿੱਚ ਜਾ ਰਹੇ, ਚਲਦੀ ਵਿਚਾਰ ਨੂੰ ਸਾਰੇ ਹੀ ਬੜੀ ਗਹੁ ਨਾਲ ਸੁਣ ਰਹੇ ਸਨ, ਤਾਂ ਇੱਕ ਦੋ ਜਣੇ ਬਰਾਬਰ ਕਹਿ ਰਹੇ ਸਨ, ਭਾਜੀ ਤੁਹਾਡੀ ਗੱਲ ਬਿਲਕੁੱਲ ਸਹੀ ਹੈ, ਅੱਜ ਕਿਉਂ ਇਹ ਇਲਯਾਮ ਲਾਇਆ ਗਿਆ ਹੈ, ਸਿਆਣਪ ਤਾਂ ਸੀ ਕਿ ਇਹ ਗੱਲ ਉਦੋਂ ਹੀ ਕੌਮ ਨੂੰ ਕਿਉਂ ਨਹੀਂ ਦੱਸੀ ਗਈ, ਅੱਜ ਕਿਉਂ ??? ਹਾਂ ਬਈ ਵੀਰੋ, ਤੁਸੀਂ ਦੱਸੋ, ਸਾਨੂੰ ਤੁਸੀਂ ਕਦੋਂ ਕੁ ਤੋਂ ਜਾਣਦੇ ਹੋ ? (ਮੈਂ ਸੰਗਤਾਂ ਨੂੰ ਜਾਂ ਭਾਈ ਰਾਜੋਆਣਾ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ 'ਸਾਨੂੰ' ਕਹਿਕੇ ਸ਼ਬਦ ਕਿਉਂ ਵਰਤਿਆ ਹੈ, ਜਿੱਥੇ ਕਿ ਗੱਲ ਤਾਂ ਰੇਸ਼ਮ ਸਿੰਘ ਬੱਬਰ ਦੀ ਚੱਲ ਰਹੀ ਹੈ, ਮੈਂ ਕੋਈ ਵਕਾਲਤ ਨਹੀਂ ਕਰ ਰਿਹਾ, ਉਹ ਇਸ ਕਰਕੇ ਕਿ ਜਦੋਂ ਤੋਂ ਜਰਮਨ ਆਏ ਹਾਂ ਅੱਜ ਤੱਕ ਲੋਕਾਂ ਦਾ ਵਿਸ਼ਵਾਸ਼ ਇਹੋ ਹੀ ਰਿਹਾ ਕਿ ਇਹ ਦੋਵੇਂ ਇਕੱਠੇ ਹੀ ਪੰਥਕ ਸਟੇਜਾਂ ਤੇ ਜਾਂ ਪੰਥਕ ਸੇਵਾ 'ਚ ਵਿਚਰਦੇ ਹਨ) ਕਹਿੰਦੇ ਭਾਜੀ ਅਸੀਂ ਤੁਹਾਨੂੰ ਉਦੋਂ ਤੋਂ ਹੀ ਜਾਣਦੇ ਹਾਂ ਜਦੋਂ ਤੋਂ ਡਿਊਸਬਰਗ ਦਾ ਗੁਰਦੁਆਰਾ ਖੁੱਲ੍ਹਿਆ ਹੈ । ਹਾਂ ਵੀਰੋ ਹੁਣ ਦੱਸੋ, ਜਿਹੜੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਬੱਬਰਾਂ ਕਰੋੜਾਂ ਯੂਰੋ ਇਕੱਠੇ ਕਰ ਲਏ ਹਨ ਅਤੇ ਗੋਗੜਾਂ ਤੇ ਹੱਥ ਫੇਰ ਰਹੇ ਹਨ, ਕਿੱਡਾ ਮਜ਼ਾਕ ਹੈ । ਦੱਸੋ ਕਦੀ ਬੱਬਰਾਂ ਵਲੋਂ ਗੁਰਦੁਆਰਾ ਡਿਊਸਬਰਗ 'ਚ ਕੋਈ ਉਗਰਾਹੀ, ਕੋਈ ਫੰਡ ਲਿਆ ਗਿਆ ਹੋਵੇ, ਤਾਂ ਸਾਰੇ ਹੀ ਕਹਿੰਦੇ, ਨਹੀਂ, ਕਦੇ ਨਹੀਂ । ਜਦੋਂ ਮੈਂ ਇਹ ਗੱਲ ਕਰ ਰਿਹਾ ਸਾਂ ਮੈਂ ਇੱਕ ਦੂਜੇ ਦੇ ਚੇਹਰਿਆਂ ਵੱਲ ਸੰਬੋਧਨ ਹੋ ਕੇ ਪੁੱਛਿਆ ਸੀ । ਨਾਲ ਹੀ ਮੈਂ ਕਿਹਾ ਦੱਸੋ ਮੈਨੂੰ ਅਗਰ ਉਹਦੇ ਕੋਲ ਕੋਈ ਏਦਾਂ ਦੇ ਫੰਡ ਜਾਂ ਪੈਸਾ ਹੁੰਦਾ ਤਾਂ ਉਹ ਵੀ ਮੇਰੇ ਵਾਂਗੂੰ ਅੱਜ ਤਾਈਂ ਕਿਰਾਏ ਦੇ ਮਕਾਨਾਂ 'ਚ ਨਾ ਰਹਿੰਦਾ ਅਤੇ ਅੱਜ ਵੀ ਸਟੈਂਡ ਲਾ ਕੇ ਆਪਣੇ ਪ੍ਰਵਾਰ ਨੂੰ ਪਾਲਦਾ ਹੈ । ਹਾਂ ਵੀਰੋ, ਇੱਕ ਗੱਲ ਆਪਣੀ ਇਮਾਨਦਾਰੀ ਨਾਲ ਦੱਸੋ ਕਿ ਕੀ ਬੱਬਰਾਂ ਤੁਹਾਡੇ ਨਾਲੋਂ ਕੋਈ ਘੱਟ ਮਿਹਨਤ ਕੀਤੀ ਹੈ, ਕੀ ਤੁਹਾਨੂੰ ਪਤਾ ਨਹੀਂ । ਦਸਾਂ ਨੌਂਹਾਂ ਦੀ ਕਿਰਤ - ਕਮਾਈ ਕਰਕੇ ਆਪਣੇ ਪੰਥ ਦੀ ਸੇਵਾ ਵਿੱਚ ਹਿੱਸਾ ਪਾਉਣ 'ਚ ਸਭ ਤੋਂ ਮੋਹਰੀ ਨਹੀਂ ? ਹਾਂ ਮੈਂ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜਰਮਨੀ ਦਾ ਪ੍ਰਧਾਨ ਹਾਂ, ਸਾਡੇ ਗੁਰਦੁਆਰੇ ਵਿੱਚ ਵੀ ਕਦੇ ਇੱਕ ਵੀ ਪੈਸੇ ਦੀ ਉਗਰਾਹੀ ਜਾਂ ਫੰਡ ਬੱਬਰ ਖਾਲਸਾ ਜਥੇਬੰਦੀ ਵਲੋਂ ਨਹੀਂ ਲਿਆ ਗਿਆ । ਇਹ ਨਹੀਂ ਕਿ ਸ਼ਹੀਦਾਂ ਦੇ ਪ੍ਰਵਾਰਾਂ ਦੀ ਮਦਦ ਲਈ ਬਕਾਇਦਾ ਤੌਰ ਤੇ ਕਮੇਟੀ ਵਲੋਂ ਜਾਂ ਜੁੰਮੇਵਾਰ ਪ੍ਰਾਣੀਆਂ ਵਲੋਂ ਬਕਾਇਦਾ ਮਦਦ ਦੀਆਂ ਰਸੀਦਾਂ ਨੋਟਿਸ ਬੋਰਡ ਤੇ ਲਾਈਆਂ ਗਈਆਂ ਅਤੇ ਅਖਬਾਰਾਂ ਦੀਆਂ ਕਟਿੰਗਜ਼ ਦੇ ਨਾਲ । ਜਰਮਨ ਦੇ ਕਿਸੇ ਵੀ ਗੁਰਦੁਆਰੇ ਵਿੱਚ ਕੋਈ ਸਿੱਧ ਕਰ ਦੇਵੇ ਕਿ ਬੱਬਰ ਖਾਲਸਾ ਜਰਮਨੀ ਦੀ ਜਗ੍ਹਾ ਮੈਂ ਗੁਨਾਹਗਾਰ ਹੋਵਾਂਗਾ । ਹਾਂ ਇਹ ਨਹੀਂ ਕਿ ਕਿਸੇ ਪ੍ਰਸਨਲ ਤੌਰ ਤੇ ਜਥੇਬੰਦੀਆਂ ਦੀ ਮਦਦ ਨਹੀਂ ਕੀਤੀ, ਜਥੇਬੰਦੀ ਦੇ ਮੈਂਬਰ ਹਮੇਸ਼ਾਂ ਦਸਵੰਧ ਕੱਢਦੇ ਹਨ ਅਤੇ ਸਮੇਂ - ਸਮੇਂ ਲੋੜ ਪੈਣ ਤੇ ਸ਼ਹੀਦ ਪ੍ਰਵਾਰਾਂ ਤੇ ਹੋਰ ਲੋੜਮੰਦਾਂ ਦੀ ਹਰ ਸੰਭਵ ਮਦਦ ਕਰਦੇ ਹਨ । ਹਾਂ, ਮੈਂ ਇੱਕ ਅਰਜ਼ ਆਪਣੇ ਇਨਕਲਾਬੀ ਵੀਰਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਇਹ ਰਸਤਾ ਵੰਨ-ਵੇ (One-Way) ਹੈ, ਜਿਹੜਾ ਵੀ ਇਨਸਾਨ ਇਸ ਸੰਘਰਸ਼ ਦੇ ਰਸਤੇ ਪੈਂਦਾ ਹੈ, ਉਹਨੂੰ ਬਹੁਤ ਸੋਚ ਸਮਝਕੇ ਚੱਲਣ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਰਸਤਾ "ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥" ਬਹੁਤ ਔਖਾ ਹੈ । ਇਹਦੇ ਵਿੱਚ ਬੜੀਆਂ ਔਖਿਆਈਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਧੁਰੋਂ ਕਰਤੇ ਇਹ ਮਾਰਗ ਦਿੱਤਾ ਹੁੰਦਾ ਹੈ, ਉਹੋ ਲੋਕ ਹੀ ਇਹਦੇ ਤੇ ਅਡੋਲ ਚੱਲਦੇ ਹਨ । ਕਈ ਵਾਰੀ ਇਸ ਗੁਰੀਲਾ ਜੰਗ ਵਿੱਚ ਆਪਸੀ ਮੇਲ - ਮਿਲਾਪ ਦੀ ਘਾਟ ਹੋਣ ਨਾਲ ਵੀ ਗੱਲ ਦੇ ਅਰਥ (ਮੀਨਿੰਗ) ਆਮ ਬਦਲ ਜਾਂਦੇ ਹਨ, ਸ਼ੰਕਾ ਕਰਨੀ ਤੇ ਉਸ ਸ਼ੰਕਾ ਨੂੰ ਅਣਗੌਹਲਿਆ ਕਰੀ ਜਾਣਾ ਕਿਸੇ ਹੱਦ ਤੱਕ ਬੇਹੱਦ ਖੌਫਨਾਕ ਹੁੰਦਾ ਹੈ । ਬਿਲਕੁਲ ਏਸੇ ਤਰ੍ਹਾਂ ਹੀ ਕਿਸੇ ਵੀਰ ਦਾ ਮੈਨੂੰ ਫੋਨ ਆਇਆ ਸਤੰਬਰ 2011 ਵਿੱਚ ਕਿ ਜਥੇਦਾਰ ਜੀ ਐਹ ਖਬਰ ਪੜ੍ਹੀ ਹੈ । ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਰੇਸ਼ਮ ਸਿੰਘ ਬੱਬਰ ਤੇ ਐਹ ਇਲਜ਼ਾਮ ਲਾਇਆ ਗਿਆ ਕਿ ਮੈਨੂੰ ਫੜ੍ਹਾਉਣ ਵਿੱਚ ਉਹਦਾ ਹੱਥ ਸੀ । ਰਾਤ ਦੇ ਕੋਈ ਗਿਆਰਾਂ ਵੱਜੇ ਸਨ, ਜਦੋਂ ਉਨ੍ਹਾਂ ਸਾਨੂੰ ਈ-ਮੇਲ ਰਾਹੀਂ ਉਹ ਖਬਰ ਭੇਜ ਦਿੱਤੀ, ਮੈਂ ਸਵੇਰੇ 9 ਵਜੇ ਰੇਸ਼ਮ ਸਿੰਘ ਨਾਲ ਟੈਲੀਫੋਨ ਤੇ ਗੱਲ ਕੀਤੀ ਤਾਂ ਉਨ੍ਹੇ ਮੈਨੂੰ ਦੱਸਿਆ ਕਿ ਹਾਂ ਮੈਂ ਉਹ ਖਬਰ ਪੜ੍ਹ ਲਈ ਹੈ । ਮੈਂ ਉਸੇ ਵੇਲੇ ਹੀ ਕਿਹਾ ਕਿ ਇਸ ਦਾ ਸਪੱਸ਼ਟੀਕਰਣ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ । ਵਧੀਆ ਇਹ ਹੋਵੇ ਕਿ ਜਿਹੜਾ ਬੰਦਾ ਇਨ੍ਹਾਂ ਗੱਲਾਂ ਦਾ ਜੁੰਮੇਵਾਰ ਹੈ, ਉਹੀ ਸਪੱਸ਼ਟ ਕਰੇ ਤਾਂ ਹੋਰ ਵੀ ਵਧੀਆ ਹੈ । ਨਹੀਂ ਤਾਂ ਕੌਮੀ ਲਹਿਰ ਤੇ ਇਸ ਦਾ ਬਹੁਤ ਬੁਰਾ ਅਸਰ ਪੈ ਸਕਦਾ ਹੈ । ਦੋ ਕੁ ਹਫਤੇ ਬਾਅਦ ਮੈਂ ਫਿਰ ਪੁੱਛਿਆ ਕਿ ਉਸ ਖਬਰ ਦਾ ਕੀ ਬਣਿਆ ਤੇ ਇਸ (ਰੇਸ਼ਮ ਸਿੰਘ ਬੱਬਰ) ਕਿਹਾ ਕਿ ਮੈਂ ਇਸਦਾ ਸਭ ਕੁੱਝ ਸਪੱਸ਼ਟ ਕਰਵਾ ਰਿਹਾ ਹਾਂ । ਪ੍ਰਸਨਲ ਤੌਰ ਤੇ ਲਿੰਕ ਬਣਨਾ ਔਖਾ ਹੈ ਥੋੜਾ । ਬਸ ਛੇਤੀ ਹੀ ਸਭ ਕੁੱਝ ਸਪੱਸ਼ਟ ਹੋ ਜਾਵੇਗਾ । ਇੱਕ ਦੋ ਜੁੰਮੇਵਾਰਾਂ ਜੁੰਮੇਵਾਰੀ ਲਈ ਹੈ । ਮੈਂ ਬਹੁਤ ਹੀ ਕਰੜੇ ਲਫਜ਼ਾਂ 'ਚ ਕਿਹਾ ਕਿ ਰੇਸ਼ਮ ਸਿੰਘ ਸਾਡੀਆਂ ਏਨ੍ਹਾਂ ਅਣਗਹਿਲੀਆਂ ਕਾਰਣ ਜਦੋਂ ਪੰਥ ਦਾ ਨੁਕਸਾਨ ਹੁੰਦਾ ਹੈ, ਉਦੋਂ ਬਹੁਤ ਦੁੱਖ ਹੁੰਦਾ ਹੈ, ਤੂੰ ਜ਼ੋਰ ਪਾ ਕੇ ਆਪਣੇ ਸਾਥੀਆਂ ਨੂੰ ਕਹਿ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸੰਪਰਕ ਬਣਾਕੇ ਇਨ੍ਹਾਂ ਸ਼ੰਕਿਆਂ ਨੂੰ ਸਪੱਸ਼ਟ ਕਰ । ਫਿਰ ਕੀ ਸੀ 13 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਤਰੀਕ 31 ਮਾਰਚ 2012 ਤਹਿ ਕਰ ਦਿੱਤੀ ਗਈ । ਮੈਂ ਫਿਰ ਰੇਸ਼ਮ ਸਿੰਘ ਨਾਲ ਗੱਲ ਕੀਤੀ ਕਿ ਅਗਰ 31 ਮਾਰਚ ਨੂੰ ਕੋਈ ਭਾਣਾ ਵਾਪਰ ਜਾਂਦਾ ਹੈ ਤਾਂ ਸ੍ਰ: ਰੇਸ਼ਮ ਸਿੰਘਾਂ ਤੇਰੀਆਂ ਸੱਤਾਂ ਕੁਲਾਂ ਤੋਂ ਵੀ ਇਹ ਧੋਣਾ ਨਹੀਂ ਧੋ ਹੋਣਾ । ਮੈਂ ਤੈਨੂੰ ਬਹੁਤ ਪਹਿਲਾਂ ਤੋਂ ਕਹਿੰਦਾ ਆ ਰਿਹਾ ਸੀ, ਹੁਣ ਤੇਰੀ ਕਿਸੇ ਸਚਾਈ ਦੀ ਵੀ ਕਿਸੇ ਬਾਤ ਨਹੀਂ ਪੁੱਛਣੀ, ਅੱਜ ਸਮੁੱਚੀ ਕੌਮ ਵਿੱਚ ਜਿੱਥੇ ਫਾਂਸੀ ਦੇ ਖਿਲਾਫ ਰੋਹ ਹੋਏਗਾ, ਉਥੇ ਤੁਹਾਡੇ ਖਿਲਾਫ ਵੀ ਰੋਹ ਹੋਏਗਾ । ਮੈਂ ਪੰਥਕ ਜਥੇਬੰਦੀਆਂ ਦੇ ਮੁਖੀਆਂ ਨੂੰ ਇਨ੍ਹਾਂ ਗੱਲਾਂ ਨੂੰ ਸਪੱਸ਼ਟ ਕਰਨ ਲਈ ਇੱਕ ਮੀਟਿੰਗ ਬੁਲਾਉਣ ਲਈ ਪੂਰੀ ਭੱਜ ਦੌੜ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਮੁੱਖੀ ਬਾਬਾ ਸੋਹਣ ਸਿੰਘ ਕੰਗ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਕਿ ਆਉਣ ਵਾਲੇ ਸਮੇਂ ਸਾਨੂੰ ਕਿਸੇ ਨੂੰ ਮੁਆਫ ਨਹੀਂ ਕਰਨਾ । ਅਸੀਂ ਰੇਸ਼ਮ ਸਿੰਘ ਤੋਂ ਵੱਧ ਗੁਨਾਹਗਾਰ ਹੋਵਾਂਗੇ ਕਿ ਆਪਾਂ ਸਭ ਸਚਾਈਆਂ ਨੂੰ ਜਾਣਦੇ ਹੋਏ ਵੀ ਸਮੇਂ ਨੂੰ ਸੰਭਾਲ ਨਾ ਸਕੇ । ਮੈਂ ਇੱਕ ਦੋਂਹ ਵੀਰਾਂ ਨਾਲ ਕੁੱਝ ਤਲਖੀ 'ਚ ਵੀ ਕਿਹਾ ਕਿ ਸਿਆਣੇ ਆਗੂ ਉਹ ਹੁੰਦੇ ਹਨ, ਜੋ ਸਮੇਂ ਨੂੰ ਬੰਦਿਸ਼ 'ਚ ਲਿਆਉਣ । ਉਹ ਆਗੂ ਜੁੰਮੇਵਾਰ ਨਹੀਂ ਹੁੰਦੇ, ਜੋ ਸਮੇਂ ਦੇ ਵਹਿਣ 'ਚ ਵਹਿ ਜਾਣ । ਤੁਹਾਡੀ ਦਸ਼ਾ ਇਹ ਹੈ । ਜੋ ਮੈਨੂੰ ਸਾਫ ਨਜ਼ਰ ਆਉਂਦੀ ਹੈ । ਉਨ੍ਹਾਂ ਦਿਨਾਂ ਵਿੱਚ ਫਿਰ ਮੈਨੂੰ ਹੋਰ ਵੀ ਸੁਚੇਤਤਾ ਨਾਲ ਸਾਵਧਾਨ ਹੋਣਾ ਪਿਆ । ਚਾਹੇ ਉਹ ਫਰਾਂਸ ਵਿੱਚ ਟੀਵੀ ਮੀਟਿੰਗ ਸੀ, ਚਾਹੇ ਇੰਡੀਅਨ ਕੌਂਸਲੇਟ ਫਰੈਂਕਫੋਰਟ ਮੂਹਰੇ ਮੁਜ਼ਾਹਿਰਾ ਜਾਂ ਯੌਰਪੀਨ ਪਾਰਲੀਮੈਂਟ ਬਰੱਸਲ (ਬੈਲਯੀਅਮ) । ਇਨ੍ਹਾਂ ਤਿੰਨ ਜਗ੍ਹਾ ਤੇ ਬਹੁਤ ਸਾਵਧਾਨ ਹੋਣਾ ਪਿਆ । ਇੱਥੇ ਤੀਲੀ ਲਾਉਣ ਦੀ ਵੀ ਲੋੜ ਨਹੀਂ ਸੀ, ਸਿਰਫ ਇੱਕ ਫਲੂਹਾ ਹੀ ਤਬਾਹੀ ਦੇ ਰਸਤੇ ਤੋਰ ਸਕਦਾ ਸੀ । ਬਹੁਤ ਸਾਰੇ ਸੁਹਿਰਦ ਵੀਰਾਂ ਵੀ ਇਸ ਸਥਿਤੀ ਨੂੰ ਸਾਂਭਣ ਵਿੱਚ ਪੂਰਾ ਯੋਗਦਾਨ ਪਾਇਆ ਹੈ । ਧੰਨਵਾਦੀ ਹਾਂ ਉਨ੍ਹਾਂ ਵੀਰਾਂ ਦਾ । ਇਹ ਗੱਲ ਤਾਂ ਹੁਣ ਸਭ ਨੂੰ ਪਤਾ ਹੈ ਕਿ ਭਾਈ ਬਲਵੰਤ ਸਿੰਘ ਨਾਲ ਸਿੱਧਾ ਕੋਈ ਇਨ੍ਹਾਂ ਵੀਰਾਂ ਦਾ ਸੰਪਰਕ ਨਹੀਂ ਸੀ, ਪੰਥਕ ਸਥਿਤੀ ਵੀ ਏਡੀ ਤਾਕਤਵਰ ਹੋ ਗਈ ਸੀ, ਉਨ੍ਹਾਂ ਵਲੋਂ ਵੀ ਕੋਈ ਵਧੀਆ ਸੋਚ ਨੇ ਪੰਥਕ ਲਹਿਰ ਦੀ, ਪੰਥਕ ਜਥੇਬੰਦੀਆਂ ਅਤੇ ਹੋਰ ਪੰਥਕ ਜੁਝਾਰੂ ਵੀਰਾਂ ਜਿਨ੍ਹਾਂ ਵੀ ਆਪਣੀਆਂ ਜ਼ਿੰਦਗੀਆਂ ਕੌਮ ਦੇ ਲੇਖੇ ਲਾਈਆਂ ਹੋਈਆਂ ਹਨ, ਉਨ੍ਹਾਂ ਦੇ ਵੀ ਮਾਣ - ਸਤਿਕਾਰ ਦਾ ਕੋਈ ਬਹੁਤ ਖਿਆਲ ਹੀ ਨਹੀਂ ਬਲਕਿ ਜਿਸ ਢੰਗ ਨਾਲ ਅਣਗੌਹਲਿਆ ਕੀਤਾ ਗਿਆ ਹੈ, ਬਹੁਤ ਦੁੱਖ ਹੋਇਆ ਹੈ । ਵਿਸ਼ੇ ਜਿੰਨੇ ਮਰਜ਼ੀ ਬਣਾਏ ਜਾ ਸਕਦੇ ਹਨ, ਐਪਰ ਜਦੋਂ ਅਸੀਂ ਪੰਥਕ ਸੇਵਾਦਾਰਾਂ ਜਾਂ ਜਾਨ ਦੀਆਂ ਬਾਜ਼ੀਆਂ ਲਾ ਕੇ ਅੱਜ ਵੀ ਘਰੋਂ ਬੇਘਰ, ਦੇਸ਼ਾਂ - ਵਿਦੇਸ਼ਾਂ ਜਾਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੈਠੇ ਵੀਰਾਂ ਦੀਆਂ ਚਿੱਠੀਆਂ ਨੂੰ ਪੜ੍ਹਕੇ ਜਿਹੜੀ ਪੀੜਾ ਮੈਂ ਮਹਿਸੂਸ ਕੀਤੀ ਹੈ, ਮੈਂ ਦੱਸ ਨਹੀਂ ਸਕਦਾ । ਮੈਂ ਕੋਈ ਢਹਿੰਦੀ ਕਲਾ ਵਾਲੀ ਗੱਲ ਲਿਖਣੀ ਨਹੀਂ ਚਾਹੁੰਦਾ । ਵੀਰ ਬਲਵੰਤ ਸਿੰਘ ਜੀ ਤੁਹਾਡੀ ਫਾਂਸੀ ਦੇ ਖਿਲਾਫ ਪੰਥ ਨੇ ਬੇਸ਼ਕ ਤੁਹਾਡੀਆਂ ਭਾਵਨਾਵਾਂ ਦੇ ਉਲਟ ਕੰਮ ਕੀਤਾ ਹੋਵੇਗਾ ! ਪੰਥ ਦਾ ਇਹ ਫਰਜ਼ ਸੀ, ਪੰਥ ਨੇ ਬਾਖੂਬੀ ਨਿਭਾਇਆ ਹੈ । ਪੂਰੀ ਦੁਨੀਆਂ ਦੀਆਂ ਸੰਗਤਾਂ ਅਤੇ ਯੌਰਪ ਦੀਆਂ ਸੰਗਤਾਂ ਰੱਜਕੇ ਕੌਮ ਦਾ ਸਾਥ ਦਿੱਤਾ । ਪੰਥ ਦੀਆਂ ਭਾਵਨਾਵਾਂ ਨੂੰ ਸਮਝਣਾ ਹੀ ਵਧੀਆ ਸੋਚ ਹੁੰਦੀ ਹੈ । ਸਤਿਗੁਰੂ ਸੱਚੇ ਪਾਤਿਸ਼ਾਹ ਜਿਸ ਤੋਂ ਜਿੰਨੀ ਸੇਵਾ ਲੈਣੀ ਹੁੰਦੀ ਹੈ, ਓਨੀ ਹੀ ਲੈਂਦਾ ਹੈ । ਸਾਨੂੰ ਉਹਦੀ ਰਜ਼ਾ 'ਚ ਚਲਕੇ, ਪੰਥ ਨਾਲ ਸਿਰ ਨਾਲ ਸਿਰ ਤੇ ਮੋਢੇ ਨਾਲ ਮੋਢਾ ਜੋੜਕੇ ਚੱਲਣ ਦੀ ਲੋੜ ਹੈ । ਸੰਘਰਸ਼ਮਈ ਲਹਿਰਾਂ ਵਿੱਚ ਉਤਰਾਅ - ਚੜਾਅ ਆਉਂਦੇ - ਜਾਂਦੇ ਹੀ ਰਹਿੰਦੇ ਹਨ । ਤੁਹਾਡੀ ਇੱਛਾ ਇਹ ਨਹੀਂ ਸੀ, ਜਿੱਥੇ ਤੁਸੀਂ ਅੱਜ ਖੜ੍ਹੇ ਹੋ, ਭੀਖ ਕੋਈ ਨੀਂ ਮੰਗਦਾ ਤੇ ਨਾਹੀ ਮੰਗਿਆਂ ਕਦੇ ਰਾਜ ਮਿਲਦੇ ਹਨ । ਇਹ ਵੀ ਨਹੀਂ ਕਿ ਜਿਸ ਫਾਂਸੀ ਦੇ ਰੱਸੇ ਨੂੰ ਚੁੰਮਣ ਦੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਵੀ ਪੰਥ ਦੇ ਮਹਾਨ ਸ਼ਹੀਦਾਂ ਦੀਆਂ ਲਿਖਤਾਂ, ਤਸਵੀਰਾਂ ਅਤੇ ਹੌਸਲਿਆਂ ਨੂੰ ਪੜ੍ਹਿਆ ਤੇ ਵਿਚਾਰਿਆ ਜਾ ਸਕਦਾ ਹੈ । ਉਹ ਹਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ 'ਜਿੰਦਾ' ਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ 'ਸੁੱਖਾ', ਜਿਨ੍ਹਾਂ ਤੋਂ ਸੇਧ ਲੈਣ ਲਈ ਜਾਂ ਹੱਸ - ਹੱਸ ਫਾਂਸੀਆਂ ਦੇ ਰੱਸੇ ਚੁੰਮਣ ਵਾਲਿਆਂ ਦਾ ਇਤਿਹਾਸ ਸਾਡਾ ਨਵਾਂ - ਨਕੌਰ ਹੈ । ਮੈਂ ਜ਼ਿਆਦਾ ਵਿਸਥਾਰ 'ਚ ਨਾ ਜਾਵਾਂ । ਅਗਰ ਸਤਿਗੁਰੂ ਨਹੀਂ ਚਾਹੁੰਦਾ ਤਾਂ ਰੱਸੇ ਹੱਥ 'ਚ ਫੜ੍ਹੇ ਹੀ ਰਹਿ ਜਾਂਦੇ ਹਨ । ਮੇਰੀ ਇੱਕ ਬੇਨਤੀ ਹੈ ਸਮੁੱਚੇ ਪੰਥਕ ਦਰਦੀਆਂ ਅਤੇ ਪੰਥਕ ਜਥੇਬੰਦੀਆਂ ਦੇ ਸੰਘਰਸ਼ਸ਼ੀਲ ਆਗੂਆਂ ਨੂੰ ਵੀਰੋ ਤੁਹਾਡੇ ਹੌਸਲਿਆਂ, ਤੁਹਾਡੀਆਂ ਬਹਾਦਰੀਆਂ ਦੇ ਮੈਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਸਿੱਖ ਕੌਮ ਲੇਖੇ ਲਾਈਆਂ ਹਨ, ਜਿਹੜੀ ਗੁਲਾਮੀ ਨੂੰ ਤੁਸੀਂ ਸਹੀ ਰੂਪ 'ਚ ਭੋਗਕੇ ਵੀ ਕਿੱਡੀ ਨਿਡਰਤਾ ਤੇ ਦਲੇਰੀ ਨਾਲ ਫਿਰ ਵੀ ਕਹਿੰਦੇ ਹੋ ਕਿ ਅਸੀਂ ਕੌਮੀ ਅਜ਼ਾਦੀ ਖਾਲਿਸਤਾਨ ਲਈ ਬਚਨਵੰਧ ਹਾਂ । ਪੰਥ ਵਿਰੋਧੀਆਂ ਦੇ ਮੇਹਣੇ, ਪੰਥਕ ਅਕਾਲੀ ਸ੍ਰਕਾਰ ਵਲੋਂ ਨਿੱਤਾ ਪ੍ਰਤੀ ਜ਼ਲੀਲ ਕਰਨਾ, ਆਏ ਦਿਨ ਜੇਲ੍ਹਾਂ 'ਚ ਰੋਲਣਾ ਕਿਤੇ ਸੌਖਾ ਪਿਆ ! ਸਤਿਕਾਰ ਯੋਗ ਸ੍ਰ: ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਖਾਲਸਾ ਅਤੇ ਹੋਰ ਅਨੇਕਾਂ ਵੀਰ, ਜਿਨ੍ਹਾਂ ਤੇ ਅਸੀਂ ਮਾਣ ਨਹੀਂ ਕਰਨਾ ਤਾਂ ਕਮ - ਸੇ - ਕਮ ਇਨਸਾਨੀਅਤ ਨਾਤੇ ਇਹ ਕਹਿਕੇ ਵੀ ਠਿੱਠ ਨਹੀਂ ਕਰਨਾ ਚਾਹੀਦਾ । ਇਹ ਕੌਮੀ ਪ੍ਰਵਾਨੇ ਨੇ ਇਨ੍ਹਾਂ ਦੇ ਹੌਸਲਿਆਂ ਦੀ ਦਾਦ ਦੇਣੀ ਬਣਦੀ ਹੈ । ਮੈਂ ਆਪਣੇ ਵਲੋਂ ਥੋੜੀ ਜਿਹੀ ਸਾਂਝ ਕਰਾਂ ਕਿ 13 ਅਪ੍ਰੈਲ 1978 ਦੇ ਸਾਕੇ ਦੇ 13 ਹੀ ਸ਼ਹੀਦ ਸਿੰਘਾਂ ਦੇ ਆਖਰੀ ਇਸ਼ਨਾਨ ਦਾਸ ਨੇ ਵੀ ਖੁੱਦ ਆਪਣੇ ਹੱਥੀਂ ਕਰਵਾਏ ਹੋਏ ਹਨ । ਵੀਰ ਜੀ, ਜਦੋਂ 1982 'ਚ ਬੱਬਰ ਖਾਲਸਾ ਦੇ ਸਿੰਘਾਂ ਇਹ ਫੈਸਲਾ ਕੀਤਾ ਕਿ ਕੁੱਝ ਸਿੰਘ ਜੋ ਵਿਦੇਸ਼ਾਂ ਵਿੱਚ ਜਾਣਗੇ ਤੇ ਉਹ ਕੌਮ ਦੀ ਅਜ਼ਾਦੀ ਲਈ ਆਮ ਲੋਕਾਂ ਨੂੰ ਸੁਚੇਤ ਕਰਨਗੇ ਤੇ ਖਾਲਿਸਤਾਨ ਦੀ ਅਜ਼ਾਦੀ ਲਹਿਰ ਨੂੰ ਪ੍ਰਚੰਡ ਕਰਨਗੇ, ਜਿਨ੍ਹਾਂ ਵਿੱਚ ਇੱਕ ਮੈਂ ਵੀ ਹਾਂ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਲੋਂ ਕੁੱਝ ਧਾਰਮਿਕ ਮੰਗਾਂ ਦਾ ਚਾਰਟਰ ਰੱਖਿਆ ਗਿਆ ਸੀ, ਜਿਸਦੇ ਵਿੱਚ ਅੰਮ੍ਰਿਤਸਰ ਨਗਰੀ ਨੂੰ ਪਵਿੱਤਰ ਨਗਰੀ ਕਰਾਰ ਦਿੱਤਾ ਜਾਵੇ, ਰੇਲ ਗੱਡੀ (ਟਰੇਨ) ਦਾ ਨਾਮ ਗੋਲਡਨ ਟੈਂਪਲ ਐਕਸਪ੍ਰੈਸ ਰੱਖਿਆ ਜਾਏ, ਸੰਤਾਂ ਦੀਆਂ ਬੱਸਾਂ ਜੋ ਪੁਲੀਸ ਨੇ ਫੜੀਆਂ ਹੋਈਆਂ ਸਨ ਅਤੇ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਅਤੇ ਇੱਕ ਦੋ ਹੋਰ ਸਿੰਘ ਸਨ, ਨੂੰ ਰਿਹਾਅ ਕੀਤਾ ਜਾਵੇ । ਇਹ ਸ਼ੁਰੂਆਤ ਸੀ । ਬਾਅਦ ਵਿੱਚ ਅਨੰਦਪੁਰ ਮਤੇ ਦੀਆਂ ਮੰਗਾਂ ਅਤੇ ਮੋਰਚਾ ਧਰਮਯੁੱਧ ਵਿੱਚ ਬਦਲ ਜਾਂਦਾ ਹੈ । ਜਿਸਨੂੰ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ, ਬੱਬਰ ਖਾਲਸਾ ਅਤੇ ਦਲ ਖਾਲਸਾ ਵਲੋਂ ਆਪੋ ਆਪਣੀ ਵਿੱਤ ਅਨੁਸਾਰ ਯੋਗਦਾਨ ਪਾਇਆ ਜਾ ਰਿਹਾ ਸੀ ਤੇ ਇਹ ਮੋਰਚਾ ਏਨਾਂ ਲੋਕ ਪ੍ਰਿਯਾ ਹੋ ਗਿਆ ਕਿ ਇਸ ਧਰਮ ਯੁੱਧ ਮੋਰਚੇ ਦਾ ਸਮਰਥਨ ਆਮ ਸਿੱਖ ਸੰਗਤਾਂ ਵਲੋਂ ਰੋਜ਼ਾਨਾਂ ਜ਼ੇਲ੍ਹਾਂ 'ਚ ਜਾਣ ਵਾਲੇ ਜਥਿਆਂ ਦਾ ਸਾਥ ਦਿਨੋਂ ਦਿਨ ਵਧ ਗਿਆ । ਜੋ ਹਿੰਦੋਸਤਾਨ ਦੀ ਸ੍ਰਕਾਰ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਸੀ ਤੇ ਇੰਦਰਾ ਗਾਂਧੀ ਨੂੰ 1975 ਦੀ ਐਮਰਜੈਂਸੀ ਦੇ ਖਿਲਾਫ ਸਿੱਖਾਂ ਵਲੋਂ 'ਜੇਲ੍ਹ ਭਰੋ ਅੰਦੋਲਨ' ਨੂੰ ਜੋ ਕਾਮਯਾਬ ਕੀਤਾ ਗਿਆ ਦਾ ਗੁੱਸਾ ਪਹਿਲਾਂ ਹੀ ਬਹੁਤ ਸੀ ਤੇ ਉਹ ਚਾਹੁੰਦੀ ਸੀ ਕਿ ਇਸ ਧਰਮ ਯੁੱਧ ਮੋਰਚੇ ਨੂੰ ਕੁਚਲ ਦੇਣਾ ਚਾਹੁੰਦੀ ਸੀ ਤੇ ਸਿੱਖ ਕੌਮ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਸੀ । ਜਿਸਨੂੰ ਉਹ 6 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਸਾਹਿਬ ਤੇ ਅਟੈਕ ਕਰਕੇ ਹਜ਼ਾਰਾਂ ਸਿੱਖ ਸੰਗਤਾਂ ਨੂੰ ਮੌਤ ਦੇ ਘਾਟ ਉਤਾਰਦੀ ਹੈ, ਹਿੰਦੋਸਤਾਨੀ ਮਿਲਟਰੀ ਵਲੋਂ 'ਸਾਕਾ ਨੀਲਾ ਤਾਰਾ - ਓਪਰੇਸ਼ਨ ਬਲਿਊ ਸਟਾਰ' ਕਰਵਾਉਂਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ - ਢੇਰੀ ਕਰਦੀ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬੱਬਰ ਕੁਲਵੰਤ ਸਿੰਘ ਉਰਫ ਭਾਈ ਮਹਿੰਗਾ ਸਿੰਘ, ਜਨਰਲ ਭਾਈ ਸੁਬੇਗ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਭਾਈ ਰਸ਼ਪਾਲ ਸਿੰਘ (ਸੰਤ ਭਿੰਡਰਾਂਵਾਲਿਆਂ ਦੇ ਪੀ. ਏ.) ਅਤੇ ਹਜ਼ਾਰਾਂ ਬੇਗੁਨਾਹ ਸਿੱਖ ਸੰਗਤਾਂ ਨੂੰ ਇਸ ਅਟੈਕ ਵਿੱਚ ਸ਼ਹੀਦ ਕੀਤਾ ਜਾਂਦਾ ਹੈ । ਮੈਂ ਆਪਣੇ ਵਲੋਂ ਦੱਸ ਜਾਵਾਂ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਤਿੰਨ ਵਾਰ ਮਿਲਿਆ ਹਾਂ । ਪਿੰਡ ਆਲੀਚੱਕ ਨੇੜੇ ਕੋਹਾਲਾ ਇੱਕ ਫੈਸਲਾ ਦਾਸ ਨੇ ਮਿਲਕੇ ਕਰਵਾਇਆ ਸੀ । ਮੇਰੇ ਹਲਕੇ ਦੇ ਲੋਕ ਸਭ ਜਾਣਦੇ ਹਨ । ਮੈਂ ਉਸ ਸਮੇਂ ਹਲਕਾ ਕਰਤਾਰਪੁਰ ਜਿਲ੍ਹਾ ਜਲੰਧਰ ਦਾ ਡੈਲੀਗੇਟ ਮੈਂਬਰ ਸਾਂ ਅਤੇ ਆਪਣੇ ਪਿੰਡ ਦਾ ਸੀਨੀਅਰ ਮੈਂਬਰ ਪੰਚਾਇਤ ਸੀ । ਦੂਜੀ ਵਾਰੀ ਮਹਿਤਾ ਚੌਂਕ ਤੇ ਤੀਜੀ ਵਾਰ ਗੁਰੂ ਨਾਨਕ ਨਿਵਾਸ ਅੰਮ੍ਰਿਤਸਰ ਕਮਰਾ ਨੰਬਰ 40 ਵਿੱਚ ਸ਼ਹੀਦ ਭਾਈ ਅਮਰਜੀਤ ਸਿੰਘ ਦਹੇੜੂ ਅਤੇ ਦਾਸ (ਸਤਨਾਮ ਸਿੰਘ ਬੱਬਰ) ਇੱਕੋ ਕਮਰੇ ਵਿੱਚ ਰਹਿੰਦੇ ਸਾਂ । ਉਸ ਮਿਲਣੀ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਿੰਦਾ ਸ਼ਹੀਦ ਭਾਈ ਗੋਪਾਲ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ, ਇਹ ਦੋਵੇਂ ਸਿੰਘ ਅਜੇ ਜਿਊਂਦੇ ਹਨ । ਸਚਾਈ ਜਾਣੀ ਜਾ ਸਕਦੀ ਹੈ । ਜਿਹੜੇ ਲੋਕ 'ਬੱਬਰਾਂ' ਅਤੇ 'ਟਕਸਾਲੀਆਂ' ਨੂੰ ਹਮੇਸ਼ਾਂ ਲੜਾਉਂਦੇ ਆਏ ਹਨ । ਉਨ੍ਹਾਂ ਲਈ ਇਹ ਸਚਾਈਆਂ ਝੂਠ ਹਨ । ਇੰਡੀਆ ਛੱਡਣ ਤੋਂ ਬਾਅਦ ਕੀ ਬੱਬਰ ਖਾਮੋਸ਼ ਬੈਠੇ ਸੀ ਜਾਂ ਕਿਸੇ ਖੁੰਦਰ ਵਿੱਚ ਲੁੱਕ ਗਏ ਸਨ । ਮੁੱਢਲਿਆਂ ਬੰਦਿਆਂ ਚੋਂ 1978 ਤੋਂ ਲੈ 2012 ਤੱਕ ਵੀ ਜਿੰਦੇ ਰਹਿਣਾ ਜਾਂ ਅੱਜ ਵੀ ਉਨ੍ਹੀ ਹੀ ਤਾਕਤ ਨਾਲ ਆਪਣੇ ਨਿਸ਼ਾਨੇ ਤੇ ਦ੍ਰਿੜ ਰਹਿਣਾ ਤੇ ਕੌਮੀ ਘਰ ਖਾਲਿਸਤਾਨ ਦੀ ਗੱਲ ਅੱਜ ਆਮ ਲੋਕਾਂ ਵਿੱਚ ਪਹੁੰਚ ਜਾਣੀ, ਹੁਣ ਇੰਡੀਆ ਸ੍ਰਕਾਰ ਤੋਂ ਬਰਦਾਸ਼ਤ ਕਿਵੇਂ ਹੋਵੇ ? ਇਹ ਸਵਾਲੀਆ ਫਿਕਰਾ ਹੈ, ਬੱਬਰਾਂ ਦਾ ਨੁਕਸਾਨ ਭਾਰਤੀ ਸ੍ਰਕਾਰ ਤਾਂ ਲੱਖ ਵਾਰ ਕਰੇ, ਸਾਡੀ ਕੌਮ ਦੇ ਬਰਖੁਰਦਾਰ ਕਿਹੜੀ ਭੱਲ ਨੂੰ ਪਏ ਹੋਏ ਹਨ ? ਕੌਮ ਸੋਚੇ ? ਵੀਰ ਜੀ, ਇਨ੍ਹਾਂ ਸਚਾਈਆਂ ਨੂੰ ਸਾਨੂੰ ਸਪੱਸ਼ਟ ਕਰਨਾ ਹੀ ਪੈਣਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਵਾਕਿਆ ਹੀ ਕਿਤੇ ਕੋਈ ਸਿੱਖ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਲਿਖਵਾਉਣ ਦੀ ਕੋਈ ਕੋਸ਼ਿਸ਼ ਨਾ ਕਰੇ । ਬੇਸ਼ਕ ਇੰਡੀਅਨ ਏਜੰਸੀਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਨੂੰ 21 ਸਾਲ ਐਸਾ ਰੋਲਿਆ ਕਿ ਕੌਮ ਨੂੰ ਵੀ ਧੱਕੇ ਨਾਲ ਉਨ੍ਹਾਂ ਨੂੰ 'ਸ਼ਹੀਦ' ਨਾ ਮੰਨਣ ਦੇਣਾ ਅਤੇ ਜਿਸਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 'ਸ਼ਹੀਦ' ਕਿਹਾ, ਉਨ੍ਹਾਂ ਨੂੰ ਕਿੰਨੇ - ਕਿੰਨੇ ਸਰਾਪ, ਗੁਰੂ ਕੀਆਂ ਸਟੇਜਾਂ ਤੋਂ ਸ਼ਰ੍ਹੇਆਮ ਦਿੱਤੇ ਗਏ ਅਤੇ ਗੁਰੂ ਘਰਾਂ ਵਿੱਚ ਲੜਾਈਆਂ ਕਰਵਾਈਆਂ ਗਈਆਂ । ਅਖੀਰ ਸਚਾਈ ਤਾਂ ਸਚਾਈ ਹੀ ਹੁੰਦੀ ਹੈ । ਇੱਕ ਨਾ ਇੱਕ ਦਿਨ ਤਾਂ ਸੱਚ ਨੇ ਪ੍ਰਗਟ ਹੋਣਾ ਹੀ ਹੁੰਦਾ ਹੈ । ਬਿਲਕੁੱਲ ਏਸੇ ਤਰ੍ਹਾਂ ਹੀ ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਸਚਾਈ ਲੋਕਾਂ ਸਾਹਮਣੇ ਆਉਣੀ ਹੈ । ਉਦੋਂ ਤੱਕ ਅਸੀਂ ਕੌਮ ਦਾ ਬਹੁਤ ਸਾਰਾ ਨੁਕਸਾਨ ਨਾ ਕਰਵਾ ਚੁੱਕੇ ਹੋਈਏ । ਭਾਈ ਬਲਵੰਤ ਸਿੰਘ ਰਾਜੋਆਣਾ ਉਨ੍ਹਾਂ ਸਿੰਘਾਂ ਦੀਆਂ ਸ਼ਹਾਦਤਾਂ ਤੇ ਵੀ ਸ਼ੱਕ ਕਰਦੇ ਹਨ ਤੇ ਕਹਿੰਦੇ ਹਨ ਕਿ ਜਿਨ੍ਹਾਂ ਸਿੰਘਾਂ ਅਦਾਲਤਾਂ ਵਿੱਚ ਕੇਸ ਲੜੇ ਹਨ, ਇਹ ਇੱਕ ਜ਼ੁਰਮ ਕੀਤਾ ਹੈ ਤੇ ਜ਼ਾਲਮ ਸ੍ਰਕਾਰਾਂ ਮੂਹਰੇ ਗੋਡੇ ਟੇਕੇ ਅਤੇ ਜਾਨ ਬਖਸ਼ੀ ਦੀਆਂ ਖਰੈਤਾਂ ਮੰਗੀਆਂ ਹਨ । ਹੁਣ ਸਵਾਲ ਖੜ੍ਹਾ ਹੁੰਦਾ ਹੈ ਹੁਣ ਭਾਈ ਰਾਜੋਆਣਾ ਜੀ ਤੁਹਾਡੀ ਜਾਨ ਮੁਆਫੀ ਦੀ ਜਿਹੜੀ ਫਾਂਸੀ ਮੁਆਫ ਹੋਈ ਹੈ ਕੀ ਕਿਸੇ ਮੁਆਫੀ ਨਹੀਂ ਮੰਗੀ ? ਕੀ ਇਹ ਰਹਿਮ ਦੀ ਅਪੀਲ ਕਰਨ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਰਾਸ਼ਟਰਪਤੀ ਕੋਲ ਨਹੀਂ ਗਏ ? ਫਾਂਸੀ ਮੁਆਫ ਤਾਂ ਉਨ੍ਹਾਂ ਹੀ ਕੀਤੀ ਹੈ । ਇਹ ਦੋਸ਼ ਹੁਣ ਕਿਨ੍ਹਾਂ ਜੁੰਮੇ ਲਾਉਣਾ ਚਾਹੁੰਦੇ ਹੋ ? ਕੀ ਇਹ ਬੱਬਰਾਂ ਦੀਆਂ ਖਰੈਤਾਂ ਹਨ ? ਹੋਰ ਜਿਹੜਾ ਤੁਸੀਂ ਲਿਖਦੇ ਹੋ ਕਿ ਮੈਂ ਉਸ ਸੰਵਿਧਾਨ ਨੂੰ ਨਹੀਂ ਮੰਨਦਾ, ਜਿਹੜਾ ਸਾਨੂੰ ਨਿਆਂ ਨਹੀਂ ਦਿੰਦਾ । ਫਿਰ ਉਸੇ ਹੀ ਸੰਵਿਧਾਨ ਦੇ ਤਹਿਤ ਤੁਹਾਨੂੰ ਪੁਲਿਸ ਦੀ ਨੌਕਰੀ ਦੀ ਅੱਧੀ ਤਨਖਾਹ ੫ ਸਾਲ ਮਿਲਦੀ ਹੈ ਤੇ ਉਹ ਵੀ ਜੇਲ੍ਹ 'ਚ ਬੈਠਿਆਂ, ਇੱਥੇ ਉਸੇ ਸੰਵਿਧਾਨ ਦੀ ਕਸਮ ਕਿਵੇਂ ਪਚ ਜਾਂਦੀ ਹੈ ? ਜਿਹੜੀ ਤੁਹਾਡੀ ਮਾਤਾ ਜੀ ਨੂੰ ਪੈਨਸ਼ਨ ਮਿਲਦੀ ਹੈ, ਉਹਦੇ ਬਾਰੇ ਨਾ ਤਾਂ ਤੁਸੀਂ ਸਪੱਸ਼ਟ ਕਰ ਸਕੇ ਹੋ ਅਤੇ ਨਾ ਹੀ ਇਹ ਮੰਨਿਆ ਹੈ ਕਿ ਪੈਨਸ਼ਨ ਮਿਲਦੀ ਕਿਸ ਮੁਸ਼ੱਕਤ ਦੀ ਸੀ ? ਇਹ ਮੁੱਦੇ ਲੋਕਾਂ ਵਲੋਂ ਉਛਾਲੇ ਗਏ ਹਨ । ਪੜ੍ਹ ਸੁਣਕੇ ਸਾਡਾ ਵੀ ਮਨ ਬਹੁਤ ਦੁੱਖਦਾ ਹੈ । ਜਿਹੜੇ ਤੁਸੀਂ ਆਪਣੇ ਕੇਸ ਕੱਟਕੇ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਭੇਜੇ ਸਨ, ਕੀ ਇਹ ਸਚਾਈ ਹੈ ? ਜਾਂ ਕੋਈ ਇਲਜ਼ਾਮ ਲਾਏ ਗਏ ਹਨ ? ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਜਾਂ ਹੁਣ ਜਿਹੜੀ ਧਾਰੀ ਹੈ, ਇਹ ਪ੍ਰਪੱਕ ਹੈ ??? ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਦੋਂ ਪੰਥ ਵਲੋਂ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਸੀ ਤਾਂ ਕਿ ਜਦੋਂ ਅਪਰਵਾਨ ਕੀਤਾ ਗਿਆ ਸੀ ਕਿ ਮੈਂ ਨਹੀਂ ਇਹ ਖਿਤਾਬ ਲੈਣਾ, ਕੀ ਇਹ ਪੰਥਕ ਪ੍ਰੰਪਰਾਵਾਂ ਦੀ ਘੋਰ ਬੇਅਦਬੀ ਤਾਂ ਨਹੀਂ ਸੀ ? ਜਾਂ ਫਿਰ ਕਿਨ੍ਹਾਂ ਦੇ ਕਹਿਣ ਤੇ ਦੁਬਾਰਾ ਪ੍ਰਵਾਨ ਕੀਤਾ ਗਿਆ ? ਕਿਤੇ ਕੌਮ ਨਾਲ ਧੋਖਾ ਤਾਂ ਨਹੀਂ ਸੀ ਜਾਂ ਸਿਰਫ ਆਕਿਆ ਦਾ ਹੁੱਕਮ ਮੰਨਿਆ ਜਾ ਰਿਹਾ ਹੈ ? ਇਹ ਸਵਾਲੀਆ ਜਵਾਬ ਨਿਰੇ ਮੇਰੇ ਵਲੋਂ ਹੀ ਨਹੀਂ, ਬਲਕਿ ਸਮੁੱਚੀ ਕੌਮ ਦੀ ਕਚਹਿਰੀ 'ਚ ਸਪੱਸ਼ਟ ਕਰਨੇ ਹੀ ਪੈਣੇ ਹਨ । ਬੱਬਰ ਖਾਲਸਾ ਤੇ ਤੁਹਾਡੇ ਵਲੋਂ ਇਹ ਇਲਜ਼ਾਮ ਲਗਾਉਣਾ ਕਿ 'ਉਸ ਸਮੇਂ ਵੀ ਸੰਤਾਂ ਤੇ ਇਲਜ਼ਾਮ ਲਾਉਣ ਅਤੇ ਵੱਡੇ - ਵੱਡੇ ਦਾਅਵੇ ਕਰਨ ਵਾਲੇ ਇਨਾਂ ਦੇ ਕਰਤਾ - ਧਰਤਾ ਜੂਨ 1984 ਨੂੰ ਸ਼ਹਾਦਤ ਦੇਣ ਦੇ ਸਮੇਂ ਸੰਤਾਂ ਨੂੰ ਇੱਕਲੇ ਛੱਡਕੇ ਉੱਥੋਂ ਭੱਜ ਨਿਕਲੇ ਸਨ ।' ਵੀਰ ਬਲਵੰਤ ਸਿੰਘ ਜੀ, ਇਹ ਇੱਕ ਯੁੱਧ ਰਣਨੀਤੀ ਹੁੰਦੀ ਹੈ ਕਿ ਜਦੋਂ ਅਸਲਾ ਮੁੱਕ ਜਾਵੇ ਤਾਂ ਖੁਦਕੁਸ਼ੀ ਕਰਨ ਨਾਲੋਂ ਬਚਾ ਕਰਨਾ ਜ਼ਰੂਰੀ ਹੁੰਦਾ ਹੈ । ਜਿਵੇਂ ਇਕੱਲੇ 'ਬੱਬਰਾਂ' ਨੇ ਹੀ ਨਹੀਂ ਬਲਕਿ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਜਨਰਲ ਭਾਈ ਲਾਭ ਸਿੰਘ, ਬਾਬਾ ਠਾਰਾ ਸਿੰਘ, ਭਾਈ ਬਲਬੀਰ ਸਿੰਘ ਸੰਧੂ ('ਸੰਤਾਂ ਨਾਲ ਆਖਰੀ ਛੇ ਦਿਨ' ਅਤੇ 'ਕੇਸਰੀ ਕਿਤਾਬ' ਦੇ ਲੇਖਕ) ਅਤੇ ਅਨੇਕਾਂ ਹੋਰ ਸਿੰਘ ਜੋ ਉਸ ਸਮੇਂ ਉਥੋਂ ਬਾਹਰ ਆ ਕੇ ਸੰਘਰਸ਼ ਨੂੰ ਮੁੜ ਸੁਰਜੀਤ ਕਰਕੇ, 29 ਅਪ੍ਰੈਲ 1986 ਨੂੰ 'ਸਰਬੱਤ ਖਾਲਸਾ' ਸੱਦਕੇ ਖੁੱਲ੍ਹੇਆਮ 'ਖਾਲਿਸਤਾਨ' ਦਾ ਐਲਾਨ ਕਰਕੇ ਉਹ ਲੜਾਈ ਵਿੱਢੀ ਜਿਹਨੂੰ ਅੱਜ ਤੁਸੀਂ ਗਲਤ ਕਹਿ ਰਹੇ ਹੋ ! ਬਹੁਤ ਸਾਰੇ ਸਿੰਘ ਜ਼ਾਲਮ ਨਾਲ ਲੋਹਾ ਲੈਂਦੇ ਸ਼ਹਾਦਤਾਂ ਪਾ ਗਏ ਤੇ ਬਹੁਤ ਸਾਰੇ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਸੋ ਇਕੱਲੇ ਬੱਬਰਾਂ ਤੇ ਇਹ ਇਲਜ਼ਾਮ ਲਾਉਣਾ ਕਿਸ ਗੱਲ ਦਾ ਇਸ਼ਾਰਾ ਕਰਦਾ ਹੈ ? ਹਜ਼ਾਰਾਂ ਨੌਜਵਾਨ ਜੇਲ੍ਹਾਂ ਵਿੱਚ ਰੁੱਲ ਰਹੇ ਹਨ । ਕੀ ਉਨ੍ਹਾਂ ਭਰਾਵਾਂ ਦੀਆਂ ਕੀਤੀਆਂ ਕੁਰਬਾਨੀਆਂ ਜਾਂ ਜੇਲ੍ਹਾਂ ਵਿੱਚ ਝੱਲੇ ਤਸੀਹਿਆਂ ਦੇ ਜ਼ਖਮਾਂ ਤੇ ਕਿਤੇ ਤੁਸੀਂ ਨਮਕ ਤਾਂ ਨਹੀਂ ਛਿੱੜਕ ਰਹੇ ? ਭਾਈ ਬਲਵੰਤ ਸਿੰਘ ਜੀ, ਤੁਸੀਂ ਲਿਖਿਆ ਹੈ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਇੱਕ ਨੰਬਰ ਤੇ ਮੈਨੂੰ ਦੋ ਨੰਬਰ ਤੇ ਰੱਖਿਆ ਗਿਆ ਹੈ ਕਿਉਂਕਿ ਤੁਹਾਡਾ ਇਹ ਇਤਰਾਜ਼ ਸੀ ਕਿ ਉਹ ਇੱਕ ਪੜ੍ਹਿਆ ਲਿਖਿਆ ਪ੍ਰੋਫੈਸਰ ਹੈ ਤੇ ਮੈਂ ਇੱਕ ਆਮ । ਤੁਸੀਂ ਉਸਦੀ ਮਾਨਸਿਕ ਦਸ਼ਾ ਤੇ ਵੀ ਟਾਂਚਾ ਕੀਤੀਆਂ, ਜੋ ਇੱਕ ਨਿਹਾਇਕ ਨਿੰਦਣਯੋਗ ਗੱਲਾਂ ਹਨ । ਸੰਘਰਸ਼ ਵਿੱਚ ਜੂਝਣ ਵਾਲੇ ਦਰਜ਼ਿਆਂ ਦੀ ਲਾਲਸਾ ਨਹੀਂ ਰਖਦੇ ! ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਖਿਲਾਫ ਵੀ ਪੂਰੇ ਦੁਨੀਆਂ ਭਰ ਦੇ ਸਿੱਖਾਂ ਵਲੋਂ ਹਾਅ ਦਾ ਨਾਹਰਾ ਮਾਰਿਆ ਗਿਆ ਸੀ ਅਤੇ ਜਰਮਨੀ ਦੇ ਸਿੱਖਾਂ ਦਾ ਖਾਸ ਰੌਲ ਹੈ, ਜਿਨ੍ਹਾਂ ਨੇ ਉਚੇਚੀ ਕਾਰਬਾਈ ਜਰਮਨ ਮਨਿਸਟਰੀ ਤੱਕ ਕੀਤੀ ਹੈ । ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਦੀਆਂ ਫਾਂਸੀਆਂ ਤੇ ਕਿੰਤੂ - ਪ੍ਰੰਤੂ ਕਰਕੇ ਕੋਈ ਚੰਗੀ ਗੱਲ ਨਹੀਂ ਕੀਤੀ । ਸਿੱਖ ਕੌਮ ਵਲੋਂ ਇਨ੍ਹਾਂ ਦੀਆਂ ਫਾਂਸੀਆਂ ਦੇ ਖਿਲਾਫ ਵੀ ਓਨੀ ਹੀ ਹਮਦਰਦੀ ਇਨ੍ਹਾਂ ਨਾਲ ਵੀ ਹੈ, ਜਿੰਨੀ ਆਮ ਨਾਲ । ਜਿਨ੍ਹਾਂ ਵੀ ਵੀਰਾਂ ਨੇ ਤੁਹਾਨੂੰ ਕੁੱਝ ਕਹਿਣ ਦੀ ਜਾਂ ਲਿਖਣ ਦੀ ਜੁਅਰਤ ਕੀਤੀ ਹੈ ਕਿ ਉਹ ਕਾਰਜ ਨਾ ਕਰੋ, ਜਿਹਦੇ ਨਾਲ ਕੌਮ ਦਾ ਨੁਕਸਾਨ ਹੁੰਦਾ ਹੈ, ਤੁਹਾਨੂੰ ਤੁਹਾਡੀ ਕੀਤੀ ਸੇਵਾ ਮੁਬਾਰਕ । ਹਾਂ, ਅਗਰ ਹੋਰ ਕਿਸੇ ਸਿੱਖ ਕੌਮੀ ਸੰਘਰਸ਼ 'ਚ ਕਿਸੇ ਹੋਰ ਢੰਗ ਨਾਲ ਆਪਣਾ ਯੋਗਦਾਨ ਪਾਇਆ ਹੈ ਜਾਂ ਪਾ ਰਿਹਾ ਹੈ, ਉਨ੍ਹਾਂ ਨੂੰ ਇੰਝ ਭੰਡਣ ਜਾਂ ਬੁਰਾ ਭਲਾ ਕਹਿਣ ਨਾਲ ਕੌਮ ਦਾ ਕੁੱਝ ਨਹੀਂ ਸੌਰਨਾ ਤੇ ਨਾਹੀ ਤੁਹਾਡੀ ਸੇਵਾ ਨੂੰ ਕੋਈ ਫਲ ਲੱਗਣਾ ਹੈ ਕਿਉਂਕਿ ਤੁਸੀਂ ਦੂਸਰਿਆਂ ਲਈ ਕੁੱਝ ਇਹੋ ਜਿਹੇ ਲਫਜ਼ਾਂ ਦਾ ਇਸਤੇਮਾਲ ਕਰਦੇ ਹੋ ਕਿ ਫਲਾਨੇ ਦਾ ਟੁੱਕੜਬੋਚ ਲਿਖਾਰੀ ਹੈ । ਇਹ ਠੀਕ ਨਹੀਂ ਹੈ ਤੇ ਪੰਥ ਦੀਆਂ ਇਸ ਤੇ ਗਹਿਰੀਆਂ ਨਜ਼ਰਾਂ ਹਨ । ਮਾਇਆ ਦਾ ਆਪਣੇ ਆਪ ਨੂੰ ਐਡਾ ਤਿਆਗੀ ਦੱਸਦੇ ਹੋ ਤੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੋ ਕਿ ਇਨ੍ਹਾਂ ਕਰੋੜਾਂ ਰੁਪਏ ਇਕੱਠੇ ਕਰਕੇ, ਗੋਗੜਾਂ ਤੇ ਹੱਥ ਫੇਰਦੇ ਹਨ । ਕੀ ਹੁਣ ਹਜ਼ਾਰਾਂ ਪ੍ਰਵਾਰਾਂ ਨੂੰ ਦੱਸ ਸਕੋਗੇ ਕਿ ਉਨ੍ਹਾਂ ਨੂੰ ਕਿਹੜੀਆਂ ਤਨਖਾਹਾਂ ਮਿਲਦੀਆਂ ਹਨ ? ਜਾਂ ਹੁਣ ਜੋ ਕਰੋੜਾਂ ਰੁਪਏ ਇਕੱਠਾ ਕਰ ਲਿਆ ਹੈ ਕੀ ਇਹ ਹੁਣ ਉਨ੍ਹਾਂ ਪ੍ਰਵਾਰਾਂ ਨੂੰ ਵੀ ਦਿੱਤਾ ਜਾਵੇਗਾ, ਜਿਨ੍ਹਾਂ ਦੇ ਸ਼ਹੀਦ ਵੀ ਹੋਏ ਹਨ ਅਤੇ ਪ੍ਰਵਾਰ ਵੀ ਅੱਜ ਤੱਕ ਰੁਲ ਰਹੇ ਹਨ ? ਪੰਥ ਦੀ ਸੇਵਾ ਲਈ ਜਿਨ੍ਹਾਂ ਵੀ ਕਿਸੇ ਤੋਂ ਸਰ - ਬਣ ਸਕਿਆ ਉਨ੍ਹਾਂ ਸਭਨਾਂ ਦੀਆਂ ਸੇਵਾਵਾਂ ਨੂੰ ਸਾਡਾ ਸਿਰ ਝੁੱਕਦਾ ਹੈ । ਇਸ ਸੇਵਾ ਵਿੱਚ ਜਿਹੜੇ ਵੀ ਆਏ ਜਾਂ ਆਇਆ ਉਹ ਕੋਈ ਕਿਸੇ ਲਾਲਚ ਜਾਂ ਰੁਤਬਿਆਂ ਲਈ ਨਹੀਂ ਆਇਆ, ਜਿਹੜੇ ਸ਼ਹੀਦ ਹੋਏ ਹਨ ਉਹ ਧੰਨ ਹਨ, ਉਨ੍ਹਾਂ ਦੀਆਂ ਕੁਰਬਾਨੀਆਂ ਧੰਨ ਹਨ, ਇਸ ਸੰਘਰਸ਼ ਵਿੱਚ ਜਿਹੜੇ ਵੀ ਸਿੰਘ ਆਏ ਜਾਂ ਪ੍ਰਵਾਰ ਆਏ ਸਭਨਾਂ ਹੀ ਆਪਣਾ ਸਾਰਾ ਕੁੱਝ ਤਬਾਹ ਕਰਕੇ ਹੀ ਕੁੱਦੇ ਸਨ, ਉਨ੍ਹਾਂ ਨੂੰ ਕੋਈ ਤਨਖਾਹਾਂ ਨਹੀਂ ਮਿਲਦੀਆਂ ਸਨ ਅਤੇ ਨਾਹੀ ਉਹ ਕੋਈ ਸਾਰੇ ਪੁਲਿਸ ਵਿੱਚ ਸਨ । ਕੋਈ ਗੁਰੂ ਦਾ ਭੈਅ - ਖੌਫ ਰੱਖਕੇ ਹੀ ਗੱਲ ਕਰੋ । ਸ਼ਹੀਦੀਆਂ ਕਿਤੇ ਮੰਗਿਆਂ ਨਹੀਂ ਮਿਲਦੀਆਂ ਇਹ ਤਾਂ ਧੁਰ ਦਰਗਾਹੋਂ ਪ੍ਰਵਾਨਿਆਂ ਹੋਇਆਂ ਨੂੰ ਮਿਲਦੀਆਂ ਹਨ । ਜਦੋਂ ਕੋਈ ਇਸ ਲਹਿਰ ਵਿੱਚ ਤੁਰਦਾ ਜਾਂ ਤੁਰਿਆ ਤਾਂ ਪਹਿਲਾਂ ਇਹੋ ਤੱਕਕੇ ਹੀ ਤੁਰਿਆ ਕਿ ਸੱਚੇ ਪਾਤਿਸ਼ਾਹ ਮੈਂ ਕੌਮ ਦੀ ਸੇਵਾ 'ਚ ਕੁੱਦਣਾ ਹੈ ਤਾਂ ਸ਼ਹੀਦੀ ਬਾਟੇ ਨੂੰ ਪੀਣਾ ਹੈ ਤੇ ਮੈਂ ਜ਼ੁਲਮ ਦਾ ਨਾਸ ਕਰਨਾ ਹੈ । ਇਹ ਉਹਦੀ ਰਜਾ ਹੁੰਦੀ ਹੈ ਕਿਹਨੂੰ ਉਨ੍ਹੇ ਇਸ ਰੁੱਤਬੇ ਤੇ ਪਹੁੰਚਾਉਣਾ ਹੈ ਤੇ ਕਿਹਨੂੰ ਇਹ ਕੁੱਝ ਨਸੀਬ ਨਹੀਂ ਹੋਣਾ, ਉਹਦੀ ਰਜਾ ਤੋਂ ਸਦਾ ਡਰਕੇ ਰਹਿਣਾ ਚਾਹੀਦਾ ਹੈ । ਸਿਰਫ ਆਪਣੀ ਹੀ ਕੁਰਬਾਨੀ ਪੁਲੀਸ ਨਾਲ ਮਿਲਕੇ ਵਾਇਦਾ ਗਵਾਹ ਮੁਆਫ ਬਣਕੇ ਬਹੁਤ ਐਸੇ ਹਮੇਸ਼ਾਂ ਆਪਣੇ ਸਾਥੀਆਂ ਨਾਲ ਧੋਖੇ ਦਗੇ ਕਮਾਉਂਦੇ ਆਏ ਹਨ । ਇਹ ਤਾਂ ਸਮਾਂ ਪੈਣ ਤੇ ਸਭ ਸਾਹਮਣੇ ਆ ਜਾਂਦਾ ਹੈ । ਇੱਥੇ ਹੰਕਾਰੀ ਬੋਲਾਂ ਨਾਲ ਸ਼ਹਾਦਤਾਂ ਨਹੀਂ ਮਿਲਦੀਆਂ ਇੱਥੇ ਤਾਂ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਂਦੀ, ਇੱਥੇ ਤਾਂ ਖੋਪਰੀਆਂ ਲਹਾਹੁਣ ਵਾਲਿਆਂ, ਦੇਗਾਂ 'ਚ ਉਬਲਣ ਵਾਲਿਆਂ ਤੇ ਆਰਿਆਂ ਨਾਲ ਚੀਰ ਹੋਣ ਵਾਲਿਆਂ ਦੀਆਂ ਪਤਾ ਨਹੀਂ ਕਿੰਨੀਆਂ ਲਾਇਨਾਂ ਲੱਗੀਆਂ ਹੋਈਆਂ ਹਨ । ਪੰਥ 'ਚ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ । ਸਿੱਖ ਸਿਰਫ ਅਰਦਾਸ ਕਰਦਾ ਹੈ ਕਿਤੇ ਕੇਸਾਂ ਸਵਾਸਾਂ ਸੰਗ ਨਿਭ ਜਾਵੇ । ਅਸੀਂ ਪੰਜ ਜਣੇ 1982 ਨੂੰ ਬਾਹਰ ਆ ਜਾਂਦੇ ਹਾਂ । ਰੇਸ਼ਮ ਸਿੰਘ ਉਸ ਸਮੇਂ 16 ਕੋ ਸਾਲ ਦਾ ਸੀ, ਜੋ ਮੇਰੇ ਨਾਲ ਹੀ ਜਰਮਨੀ ਆਇਆ ਤੇ ਸਾਨੂੰ ਜੁਲਾਈ 2012 'ਚ 30 ਸਾਲ ਏਥੇ ਰਹਿੰਦਿਆਂ ਨੂੰ ਹੋਣ ਜਾ ਰਹੇ ਹਨ । 1992 ਤੱਕ ਤਕਰੀਬਨ ਅਸੀਂ ਇਕੱਠੇ ਇੱਕੇ ਘਰ ਵਿੱਚ ਰਹੇ । ਅਸੀਂ ਇੱਥੇ ਲੀਗਲ ਤੌਰ ਤੇ ਬੱਬਰ ਖਾਲਸਾ ਜਰਮਨੀ ਜਥੇਬੰਦੀ ਰਜਿਸਟਰਡ ਕਰਵਾਈ ਤੇ ਜਿਹਦੀ ਪ੍ਰਧਾਨਗੀ ਦੀ ਸੇਵਾ ਮੈਂ 1983 ਤੋਂ ਲੈ ਕੇ 1993 ਤੱਕ ਨਿਭਾਈ । ਨਿੱਕੇ - ਮੋਟੇ ਮੱਤਭੇਦ ਹਮੇਸ਼ਾਂ ਆਮ ਜਥੇਬੰਦੀਆਂ, ਸੰਪਰਦਾਵਾਂ, ਸੰਗਠਨਾਂ, ਸੰਸਥਾਵਾਂ ਵਿੱਚ ਹੋ ਜਾਣੇ ਸ਼ੁਭਾਵਿਕ ਹਨ । ਪ੍ਰਵਾਰਕ ਤੌਰ ਤੇ ਵੀ ਬਹੁਤ ਮੱਤਭੇਦ ਹੋ ਸਕਦੇ ਹਨ ਤੇ ਸਾਡੇ ਵੀ ਰਹੇ, ਇਹ ਸਭ ਪੰਥਕ ਜਥੇਬੰਦੀਆਂ ਅਤੇ ਪੰਥਕ ਤੌਰ ਤੇ ਵਿਚਰਣ ਵਾਲੇ ਸਾਡੇ ਨਜ਼ਦੀਕੀਆਂ ਸਭ ਨੂੰ ਪਤਾ ਹੈ । ਮੈਂ ਨਿਰੇ ਜਰਮਨ ਦੀ ਨਹੀਂ ਗੱਲ ਕਰਾਂਗਾ ਬਲਕਿ ਪੂਰੇ ਯੌਰਪ ਵਿੱਚ ਲੋਕ ਮਿਸਾਲਾਂ ਦਿੰਦੇ ਹੁੰਦੇ ਸਨ ਕਿ ਇਹ ਬੱਬਰ ਜਿੱਥੇ ਜਾ ਖੜੌਂਦੇ ਹਨ, ਪੰਥਕ ਮੁੱਦਿਆਂ ਤੇ ਡੱਟਕੇ ਪਹਿਰਾ ਦਿੰਦੇ । ਜਿੱਥੇ ਸਿਆਸੀ ਤੌਰ ਤੇ ਵਧੀਆ ਕੰਮ ਕੀਤੇ, ਉਥੇ ਧਾਰਮਿਕ ਪੱਧਰ ਤੇ ਜਰਮਨ ਵਿੱਚ ਕਈਆਂ ਗੁਰਦੁਆਰਿਆਂ ਦੇ ਮਹੂਰਤ ਆਪਣੇ ਹੱਥੀਂ ਅਰਦਾਸਾਂ ਕਰਕੇ ਕੀਤੇ । ਜਰਮਨ ਦੀ ਧਰਤੀ ਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਦੀ ਲੜੀ ਦੀ ਸ਼ੁਰੂਆਤ ਕਰਨ ਵਾਲੇ ਸਤਨਾਮ ਸਿੰਘ ਬੱਬਰ ਅਤੇ ਰੇਸ਼ਮ ਸਿੰਘ ਬੱਬਰ 20 ਜਨਵਰੀ 1985 ਨੂੰ ਜਰਮਨੀ ਦੇ ਸ਼ਹਿਰ ਕਲੋਨ ਵਿਖੇ ਜਦੋਂ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਅਤੇ ਸਿੱਖੀ ਪ੍ਰਚਾਰ ਦੀ ਮੁਹਿੰਮ ਨੂੰ ਇਵੇਂ ਵਿੱਢਿਆ ਦਾ ਬੂਟਾ ਲਾਇਆ, ਹਮੇਸ਼ਾਂ ਵਧਦਾ ਹੀ ਆਇਆ ਹੈ, ਅਖੰਡ ਕੀਰਤਨੀ ਜਥਾ ਅਤੇ ਦਮਦਮੀ ਟਕਸਾਲ ਵਲੋਂ ਵੀ ਅੰਮ੍ਰਿਤ ਸੰਚਾਰ ਅਤੇ ਰੈਣਿ ਸਬਾਈ ਕੀਰਤਨ ਕਰਵਾਏ ਗਏ ਅਤੇ ਕਰਵਾਏ ਜਾਂਦੇ ਹਨ । ਹਾਂ ਪਹਿਲ ਕਦਮੀਆਂ ਤੇ ਫੱਖਰ ਤਾਂ ਕੀਤਾ ਹੀ ਜਾਂਦਾ ਹੈ । ਇੱਥੇ ਹੀ ਬਸ ਨਹੀਂ, ਇਹ ਗੱਲ ਮੈਂ ਕਿਸੇ ਹਊਮੇਂ ਜਾਂ ਵਡਿਆਈ ਲਈ ਨਹੀਂ ਲਿਖ ਰਿਹਾ, ਜਰਮਨ ਦੀ ਪ੍ਰੈਸ ਵਿੱਚ ਅਗਰ ਕਿਸੇ ਖਾਲਿਸਤਾਨ ਦੇ ਮੁੱਦੇ ਤੇ ਜਰਮਨ ਟੀਵੀ, ਅਖਬਾਰਾਂ, ਰੇਡੀਓ ਆਦਿ ਤੇ ਕਿਸੇ ਖੁੱਲ੍ਹਕੇ ਗੱਲ ਕੀਤੀ ਹੈ ਤਾਂ ਉਹ ਨਾਮ ਹੈ, ਇਨ੍ਹਾਂ ਦੋਵਾਂ ਬੱਬਰਾਂ ਦਾ । ਕਿਸੇ ਵੀ ਵੀਰ ਭੈਣ ਜਾਂ ਸ੍ਰਕਾਰੀ ਏਜੰਸੀਆਂ ਕੋਈ ਵੀ ਰਿਪੋਰਟ ਪੜ੍ਹਣੀ ਹੋਵੇ ਜਾਂ ਤਸਵੀਰਾਂ ਦੀ ਜ਼ੁਬਾਨੀ ਵੇਖਣੀ ਹੋਵੇ ਜਾਂ ਬੱਬਰ ਖਾਲਸਾ ਜਰਮਨੀ ਨੇ ਕਿਹੜੇ - ਕਿਹੜੇ ਕੰਮਾਂ ਨੂੰ ਆਪਣੀ ਕੌਮ ਦੀ ਅਜ਼ਾਦੀ ਲਹਿਰ ਲਈ ਕਿੱਡਾ ਯੋਗ ਅਤੇ ਸਾਜਗਾਰ ਯੋਗਦਾਨ ਪਾਇਆ ਹੈ, ਅਸੀਂ ਸ਼ੀਸ਼ੇ ਵਾਂਗ ਸਾਫ ਤੇ ਸ਼ੁਧ ਪੰਥ ਦੀ ਕਚਹਿਰੀ 'ਚ ਰੱਖਣ ਲਈ ਇਹ ਸਾਬੂਤ ਦੇਣੇ ਜ਼ਰੂਰੀ ਬਣ ਗਏ ਹਨ ਕਿ ਕੋਈ ਜਲੂਸ, ਮੁਜਾਹਿਰਾ, ਸੈਮੀਨਾਰ, ਕਨਵੈਨਸ਼ਨਾਂ ਇਤਿਆਦਿ ਵੇਖਣ ਲਈ ਸਤਨਾਮ ਸਿੰਘ ਬੱਬਰ ਦੀ ਕਲਮ ਨੇ ਹਮੇਸ਼ਾਂ ਕਲਮਬੰਦ ਕੀਤਾ ਹੋਇਆ । ਸਾਡੀ 'ਸਮੇਂ ਦੀ ਅਵਾਜ਼' ਵੈਬਸਾਇਟ www.sameydiawaaz.com ਤੇ ਜਾ ਕੇ ਵੱਖਰੀਆਂ - ਵੱਖਰੀਆਂ ਫਾਇਲਾਂ ਪੜ੍ਹ ਸਕਦੇ ਹੋ, ਦਾਸ ਦੀਆਂ ਲਿਖਤਾਂ, ਗੀਤ, ਕਵਿਤਾਵਾਂ, ਕਹਾਣੀਆਂ, ਵਿਸ਼ੇਸ਼ ਲੇਖ, ਵਿਸ਼ੇਸ ਰਿਪੋਰਟਾਂ, ਹੱਡਬੀਤੀਆਂ - ਜੱਗਬੀਤੀਆਂ, ਜਿੱਥੋਂ ਸਾਡੀਆਂ ਲਿਖਤਾਂ ਤੋਂ ਇਹ ਬਾਖੂਬੀ ਜਾਣਿਆ ਜਾ ਸਕਦਾ ਹੈ ਕਿ ਕਿਤੇ ਇੱਕ ਵੀ ਅੱਖਰ ਦੀ ਅਡੋਲਤਾ 'ਚ ਆਈ ਕਮੀ ਨੂੰ ਕੋਈ ਵੀ ਸਿਆਣਾ ਸੂਝਵਾਨ ਵੀਰ, ਭਰਾ, ਪੰਥਕ ਹਿੱਤੂ ਵਿਚਾਰਕੇ ਅੱਜ 30 ਸਾਲਾਂ ਬਾਅਦ ਕੋਈ ਸਾਬਤ ਕਰ ਦੇਵੇ ਕਿ ਇਹ ਦੋਵੇਂ ਅੱਜ ਕਿੰਨੇ ਕੋ ਬੁਜ਼ਦਿਲ, ਕਾਇਰ, ਵਿਕਾਊ ਜਾਂ ਖੋਟੇ ਸਾਬਤ ਹੋਏ ਤੇ ਇਹ ਵੀ ਸਾਬਤ ਕਰ ਦੇਵੇ ਕਿ ਜਿਹੜੇ ਅੱਜ ਕਹਿੰਦੇ ਹਨ, ਇਨ੍ਹਾਂ ਬੱਬਰਾਂ ਦੇ ਪੈਟਰੌਲ ਪੰਪ ਚਲਦੇ ਹਨ, ਇਨ੍ਹਾਂ ਦੀਆਂ ਫੈਕਟਰੀਆਂ ਚੱਲਦੀਆਂ ਹਨ, ਇਨ੍ਹਾਂ ਕਰੋੜਾਂ ਡਾਲਰ ਜੋੜੇ ਹਨ, ਇਹ ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟਦੇ ਹਨ, ਇਹ ਸ਼ਹੀਦਾਂ ਦੇ ਨਾਵਾਂ ਤੇ ਸੰਗਤਾਂ ਤੋਂ ਫੰਡ ਇਕੱਠੇ ਕਰਦੇ ਹਨ । ਦਾਸ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦਾ ਮੁੱਖ ਸੇਵਦਾਰ ਹੈ, ਜਰਮਨ ਵਿੱਚ 17 ਹੋਰ ਗੁਰਦੁਆਰਿਆਂ ਦੀ ਸਾਂਝੀ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦਾ ਮੈਂ ਚੇਅਰਮੈਨ ਹਾਂ । ਮੈਂ ਦਾਅਵੇ ਨਾਲ ਤੇ ਏਨੀ ਗ੍ਰੰਟੀ ਨਾਲ ਕਹਿੰਦਾ ਹਾਂ ਕਿ ਕੁੱਫਰ ਤੋਲਣ ਵਾਲੇ ਲੋਕੋ ਕੁੱਝ ਤੇ ਸ਼ਰਮ ਕਰੋ, ਸਿੱਖੀ ਨੂੰ ਇੰਝ ਤੇ ਬਦਨਾਮ ਨਾ ਕਰੋ, ਅੰਤ ਜੋ ਐਹੋ ਜਿਹੀਆਂ ਅਫਵਾਹਾਂ ਉਡਾਉਂਦੇ ਹਨ ਜਾਂ ਝੂਠਾ ਪ੍ਰਾਪੋਗੰਡਾ ਕਰਦੇ ਹਨ, ਇਨ੍ਹਾਂ ਨੂੰ ਤੁਸੀਂ ਕੀ ਕਹੋਗੇ ? ਇਹ ਸ੍ਰਕਾਰੀ ਏਜੰਸੀਆਂ ਨਹੀਂ ਕਰਵਾਉਂਦੀਆਂ ਤਾਂ ਦੱਸੋ ਹੋਰ ਇਹ ਇਲਜ਼ਾਮ ਲਗਵਾਉਂਦਾ ਕੌਣ ਹੈ ? ਇਹ ਏਜੰਸੀਆਂ ਅੱਜ ਦੀਆਂ ਥੋੜੀ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ, ਉਦੋਂ ਦੀਆਂ ਹੀ ਉਹ ਹਰ ਹੀਲੇ, ਹਰ ਢੰਗ ਨਾਲ ਝੂਠੇ ਤੇ ਮਕਾਰੀ ਇਲਜ਼ਾਮ ਲਾ - ਲਾ ਥੱਕ ਗਈਆਂ ਹਨ, ਸਾਡੇ ਖਿਲਾਫ ਲਿਖ - ਲਿਖ ਥੱਕ ਗਈਆਂ ਹਨ । ਐਪਰ ਸੱਚ ਤੇ ਸੱਚ ਹੈ । ਬਾਜ਼ ਤਾਂ ਉਨ੍ਹਾਂ ਵੀ ਨਹੀਂ ਆਉਣਾ ਤੇ ਡੋਲਣ ਵਾਲਿਆਂ ਚੋਂ ਅਸੀਂ ਵੀ ਨਹੀਂ ਹਾਂ । ਇਹ ਸਾਡਾ ਦ੍ਰਿੜ ਇਰਾਦਾ ਹੈ । ਅਫਸੋਸ ਜ਼ਰੂਰ ਹੈ, ਜਿਹੜੇ ਆਗੂ ਜੁੰਮੇਵਾਰ ਹੁੰਦੇ ਹਨ, ਉਨ੍ਹਾਂ ਦੀਆਂ ਇਹ ਜੁੰਮੇਵਾਰੀਆਂ ਹੁੰਦੀਆਂ ਹਨ, ਜਿਨ੍ਹਾਂ ਜਥੇਬੰਦੀਆਂ ਨਾਲ ਵਿਚਰਕੇ ਚੱਲਿਆ ਜਾਂਦਾ ਹੈ ਜਾਂ ਉਨ੍ਹਾਂ ਲੋਕਾਂ ਨੂੰ ਸਚਾਈਆਂ ਦਾ ਸਭ ਪਤਾ ਹੁੰਦਾ ਹੈ, ਐਪਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਾਂ ਆਪਣੀ ਚੌਧਰ ਦੀ ਬੱਲੇ - ਬੱਲੇ ਲਈ ਖਾਮੋਸ਼ੀ ਧਾਰੀ ਜਾਂਦੀ ਹੈ, ਜੋ ਕੌਮੀ ਪੱਧਰ ਤੇ ਜੋ ਨੁਕਸਾਨ ਕਰਦੀ ਹੈ, ਉਸਦਾ ਅੰਦਾਜ਼ਾ ਬਹੁਤ ਬਾਅਦ ਲਾਇਆ ਜਾਂਦਾ ਹੈ । ਆਖਿਰ ਜਦੋਂ ਇਨ੍ਹਾਂ ਰਾਹਾਂ ਦੀ ਚੋਣ ਕਰੀਦੀ ਹੈ ਤਾਂ ਪਹਿਲਾਂ ਸੋਚਣਾ ਪੈਂਦਾ ਹੈ । ਮੇਰੀ ਜ਼ਿੰਦਗੀ 'ਚ ਵਾਪਰਿਆ ਇਹ ਇੱਕ ਹਕੀਕੀ ਸੱਚ ਹੈ ਕਿ ਗੁਰਦੁਆਰਾ ਟਾਂਮੀ ਸਾਹਿਬ ਨੇੜੇ ਕਾਲਾ ਸੰਘਿਆ, ਇੱਥੇ ਉਸ ਜਥੇ ਦੇ ਸਿੰਘ ਜੋ ਪੰਥਕ ਤੌਰ ਤੇ ਧਰਮ ਪ੍ਰਚਾਰ ਲਈ ਸੇਵਾ ਵਿੱਚ ਜੂਝਦੇ ਸਨ, ਉਨ੍ਹਾਂ ਨੂੰ ਇੱਕ ਸੁਨੇਹਾ ਦੇਣ ਮੈਂ ਤੇ ਇੱਕ ਮੇਰਾ ਦੋਸਤ ਗਿਆ, ਤਾਂ ਸਿੰਘਾਂ ਕਿਹਾ ਕਿ ਸਤਨਾਮ ਸਿਆਂ ਯਾਰ ਤੂੰ ਹੁਣ ਸਾਡੇ ਨਾਲ ਹੀ ਰਹੋ, ਸਾਨੂੰ ਤੇਰੀ ਬਹੁਤ ਲੋੜ ਹੈ । ਮੈਂ ਪਹਿਲਾਂ ਤਾਂ ਟਰਕਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਕੋਈ ਨਹੀਂ ਬਾਬਿਓ ਜਿਵੇਂ ਤੁਸੀਂ ਕਹੋਗੇ, ਮੈਂ ਮਿਲਦੇ - ਗਿਲਦੇ ਹੀ ਰਹਿਣਾ ਹੈ । ਕਹਿੰਦੇ ਨਹੀਂ ਸਾਰੇ ਹੀ ਬੋਲ ਪਏ ਭਾਜੀ ਹੁਣ ਏਦਾਂ ਨਾ ਕਰੋ, ਨਾਲ ਚਲੋ ਅਸੀਂ ਯੂ. ਪੀ. ਵੱਲ ਪ੍ਰਚਾਰ ਕਰਨ ਜਾਣਾ ਹੈ ਤੇ ਅੱਜ ਰਾਤ ਹੀ ਆਪਾਂ ਇੱਥੋਂ ਚਾਲੇ ਪਾਉਣੇ ਹਨ । ਇਹ ਗੱਲ ਸਤੰਬਰ 1981 ਦੀ ਹੈ । ਮੈਂ ਕਿਹਾ ਯਾਰ ਮੈਂ ਤਾਂ ਘਰੇ ਵੀ ਦੱਸਕੇ ਨਹੀਂ ਆਇਆ, ਫੇਰ ਮੇਰੀ ਦੁਕਾਨ ਦਾ ਕਿਵੇਂ ਚੱਲੂ, ਛੱਡ ਯਾਰ ਤੈਨੂੰ ਗੁਰੂ ਤੇ ਭਰੋਸਾ ਨਹੀਂ । ਘਰੇ ਜਾ ਕੇ ਆਪਣੀ ਸਿੰਘਣੀ ਨਾਲ ਗੱਲ ਕੀਤੀ ਕਿ ਸੁਰਿੰਦਰ ਕੌਰੇ ਮੈਂ ਪੰਥਕ ਸੇਵਾ 'ਚ ਹਿੱਸਾ ਪਾਉਣਾ ਚਾਹੁੰਦਾ ਹਾਂ, ਘਰੇਲੂ ਹਾਲਾਤਾਂ ਦਾ ਮੈਨੂੰ ਪਤਾ ਹੈ, ਮੈਨੂੰ ਇਹ ਵੀ ਪਤਾ ਹੈ, ਤੇਰੇ ਲਈ ਇਨ੍ਹਾਂ ਛੋਟੇ - ਛੋਟੇ ਚਾਰ ਬੱਚਿਆਂ ਨੂੰ ਸਾਂਭਣਾ ਐਨਾ ਸੌਖਾ ਨਹੀਂ ਹੈ । ਛੋਟਾ ਲੜਕਾ ਉਸ ਸਮੇਂ ਢਾਈ ਕੋ ਸਾਲ ਦਾ ਸੀ । ਸਿੰਘਣੀ ਵਲੋਂ ਇਹ ਕਹਿ ਦੇਣਾ ਕਿ ਸਾਡਾ ਵੀ ਗੁਰੂ ਰਾਖਾ ਹੋਏਗਾ, ਕੋਈ ਨਹੀਂ ਤੁਸੀਂ ਫਿਕਰ ਨਾ ਕਰਿਓ । ਬਸ, ਫਿਰ ਕੀ ਸੀ ਕਛਹਿਰਾ - ਤੌਲੀਆ ਤੇ ਕੁੜਤੇ - ਪਜ਼ਾਮੇ ਬੈਗ 'ਚ ਪਾ ਦੇ ਮੈਂ ਅਰਦਾਸ ਸੋਧਕੇ ਆਉਂਦਾ ਹਾਂ । ਸਿੰਘਣੀ ਕਹਿੰਦੀ ਦੋ ਕੋ ਮਿੰਟ ਰੁਕੋ, ਮੈਂ ਵੀ ਨਾਲ ਚੱਲਦੀ ਹਾਂ, ਅਰਦਾਸ 'ਚ ਮੈਂ ਵੀ ਸ਼ਾਮਿਲ ਹੋਣਾ ਹੈ । ਅਸੀਂ ਆਪਣੇ ਪਿੰਡ ਵਾਲੇ ਗੁਰਦੁਆਰੇ ਅਰਦਾਸ ਕੀਤੀ ਅਤੇ ਹੁੱਕਮਨਾਮਾ ਲਿਆ । ਜਿਸਨੂੰ ਮੈਂ ਕਦੇ ਵੀ ਨਹੀਂ ਭੁੱਲਦਾ "ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥" ਅਸੀਂ ਦੋਵੇਂ ਸਿੰਘਾਂ ਮੋਟਰ ਸਾਈਕਲ ਚੁੱਕਿਆ ਤੇ ਘੰਟੇ ਕੋ ਬਾਅਦ ਜਾ ਰਲੇ ਉਸ ਕਾਫਲੇ 'ਚ, ਪਿੱਛਾ ਪਰਤਕੇ ਫਿਰ ਨਹੀਂ ਤੱਕਿਆ । ਅੱਜ ਲੱਗਭੱਗ 32 ਸਾਲ ਹੋ ਗਏ ਨੇ, ਮਾਂ, ਬਾਪ ਅਤੇ ਦੋਨੋਂ ਭਰਾ ਸਭ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ । ਕਿਸੇ ਦੀ ਅਰਥੀ ਨੂੰ ਮੋਢਾ ਦੇਣ ਦਾ ਵੀ ਮੌਕਾ ਨਸੀਬ ਨਾ ਹੋਇਆ । ਵੈਸੇ ਮੇਰਾ ਪ੍ਰਵਾਰ ਬਹੁਤ ਵੱਡਾ ਹੈ ਤੇ ਪਿੰਡ ਵਿੱਚ ਵਸਦਾ ਹੈ । ਸਾਡੇ ਜਿਗਰਿਆਂ ਦੀ ਪਰਖ ਕਰਨੀ ਚਾਹੁੰਦੇ ਹੋ ਤੇ ਕਿਤੇ ਇਹ ਕਹਿਣ ਦੀ ਕੋਸ਼ਿਸ਼ ਨਾ ਕਰਿਓ ਕਿ ਸਾਨੂੰ ਗੁਰੂ ਤੇ ਭਰੋਸਾ ਨਹੀਂ ਜਾਂ ਅਸੀਂ ਕਿਹੜੇ ਗੁਰੂ ਦੇ ਚੇਲੇ ਹਾਂ ? ਅਸੀਂ ਬੁਜ਼ਦਿਲ ਨਹੀਂ, ਅਸੀਂ ਕਾਇਰ ਨਹੀਂ, ਅਸੀਂ ਲੁਕੇ ਨਹੀਂ, ਅਸੀਂ ਝੁਕੇ ਨਹੀਂ ਤੇ ਅਡੋਲ ਖੜ੍ਹੇ ਹਾਂ । ਉਹ ਗੁਰੂ ਨਾਨਕ ਦੇਵ ਜੀ ਦੀ ਸੋਚ ਹੈ । "ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥" ਪਿੱਛੋਂ ਫਿਰ ਸਿੰਘਣੀ ਨੂੰ ਵੀ ਅੰਡਰ - ਗਰਾਊਂਡ ਹੋਣਾ ਪਿਆ । ਸਾਢੇ ਤਿੰਨ ਸਾਲ ਗੁਰੂ ਰਾਮ ਦਾਸ ਸਰ੍ਹਾਂ ਅੰਮ੍ਰਿਤਸਰ 'ਚ ਬੀਬੀ ਅਮਰਜੀਤ ਕੌਰ ਜੀ ਵਿਧਵਾ ਸ਼ਹੀਦ ਭਾਈ ਫੌਜਾ ਸਿੰਘ ਜੀ ਹੋਰਾਂ ਕੋਲ ਕੱਟਣੇ ਪਏ । ਜੂਨ 1984 ਦਾ ਘੱਲੂਘਾਰਾ ਆਪਣੀ ਅੱਖੀਂ ਇਨ੍ਹਾਂ ਵੇਖਿਆ ਤੇ ਸੈਂਟਰਲ ਜੇਲ੍ਹ ਲੁਧਿਆਣਾ 'ਚ 6 ਮਹੀਨੇ ਵੀ ਕੱਟਣੇ ਪਏ । ਮਿਲਟਰੀ ਕੈਂਪ ਵਿੱਚ ਬੀਬੀ ਪ੍ਰੀਤਮ ਕੌਰ ਧਰਮ ਸੁਪਤਨੀ ਸ਼ਹੀਦ ਭਾਈ ਰਸ਼ਪਾਲ ਸਿੰਘ ਜੀ (ਜੋ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਪੀ. ਏ. ਸਨ) ਵੀ ਨਜ਼ਰਬੰਦ ਰਹੇ । ਬਜ਼ੁਰਗ ਬਾਪ ਨੂੰ ਵੀ ਪੁਲੀਸ ਨੇ ਕਦੇ ਕਪੂਰਥਲੇ ਥਾਣੇ, ਸਦਰ ਥਾਣਾ ਜਲੰਧਰ ਕੁੱਟ - ਕੁੱਟ ਬੁਰੀ ਹਾਲਤ ਕਰਤੀ, ਪੁਲੀਸ ਤਸ਼ੱਦਦ ਤੋਂ ਤੰਗ ਰਹਿਕੇ ਅੱਖਾਂ ਦੀ ਨਜ਼ਰ ਜੇਲ੍ਹ ਚੋਂ ਆਉਂਦੇ ਦੀ ਜਾਂਦੀ ਰਹੀ, ਬਾਹਰ ਆਉਣ ਤੇ 9 ਸਾਲ ਭੁੰਜੇ ਨਹੀਂ ਬਹਿ ਸਕਿਆ । ਕਿਉਂਕਿ ਘੋਟਣੇ ਲਾ - ਲਾ ਲੱਤਾਂ ਨੂੰ ਪਿੰਜਿਆ ਗਿਆ ਸੀ । ਮੇਰੇ ਬਾਪ ਦੀ ਦਲੇਰੀ ਨੂੰ ਮੇਰੇ ਪਿੰਡ ਵਾਲੇ ਸਭ ਜਾਣਦੇ ਹਨ ਤੇ ਹਮੇਸ਼ਾਂ ਕਹਿਣਾ ਪੁੱਤਰਾ ਜਿਸ ਰਸਤੇ ਤੂੰ ਤੁਰਿਆ ਏ, ਮੈਨੂੰ ਫਖਰ ਆ, ਮੈਂ ਆਪਣੀ ਨੂੰਹ ਤੇ ਪੋਤਿਆਂ ਨੂੰ ਪੇਸ਼ ਨਹੀਂ ਹੋਣ ਦਿਆਂਗਾ, ਤੂੰ ਕੋਈ ਫਿਕਰ ਨਹੀਂ ਕਰਨਾ । ਸੋ ਮੇਰੇ ਵੀਰੋ, ਇਹ ਕੋਈ ਬਣਾਈਆਂ ਹੋਈਆਂ ਕਹਾਣੀਆਂ ਨਹੀਂ । ਜਿਸ ਮੰਜ਼ਿਲ ਤੇ ਤੁਰੇ ਹਾਂ, ਰਸਤੇ ਆਪ ਚੁਣੇ ਹੋਏ ਨੇ । ਝੋਰਾ ਕਦੇ ਨਹੀਂ ਹੋਊ । ਜਿਨ੍ਹਾਂ ਨਾਲ ਵਿਚਰਦੇ ਹਾਂ ਉਹ ਓਪਨਲੀ ਤੌਰ ਤੇ ਦੱਸ ਸਕਦੇ ਹਨ । ਸ੍ਰਕਾਰ ਜਾਂ ਸ੍ਰਕਾਰੀ ਏਜੰਸੀਆਂ ਦੇ ਬੰਦੇ ਇਹ ਸੋਚਦੇ ਹੋਣੇ ਕਿ ਖਾਲਿਸਤਾਨੀ ਲਹਿਰ ਦਾ ਭੋਗ ਉਸ ਦਿਨ ਹੀ ਪੈਣਾ ਹੈ ਜਿਸ ਦਿਨ ਤੱਕ ਇਨ੍ਹਾਂ ਮੁੱਢਲਿਆਂ ਬੰਦਿਆਂ ਦਾ ਭੋਗ ਨਹੀਂ ਪੈਂਦਾ ਤੇ ਉਹ ਵੀ ਜਿਨ੍ਹਾਂ ਚਿਰ ਯੌਰਪ 'ਚ ਬੈਠੇ ਬੱਬਰਾਂ ਨੂੰ ਨੱਥ ਨਹੀਂ ਪਾਈ ਜਾਂਦੀ । ਅਗਰ ਇੰਡੀਆ ਗੌਰਮਿੰਟ ਇਨ੍ਹਾਂ ਨੂੰ ਵਾਪਿਸ ਨਹੀਂ ਵੀ ਮੰਗਵਾ ਸਕਦੀ ਤਾਂ ਕਮ - ਸੇ - ਕਮ ਜਰਮਨ 'ਚ ਬੱਬਰਾਂ ਤੇ ਪਾਬੰਦੀ ਹੀ ਲਗਵਾਈ ਜਾਵੇ । ਉਸ ਦਿਨ ਹਿੰਦੋਸਤਾਨ ਦੀ ਸ੍ਰਕਾਰ ਲਈ ਹੋਰ ਵੀ ਔਖਾ ਹੋ ਗਿਆ ਸੀ, ਜਿਸ ਦਿਨ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਊਰਾ ਤੇ ਹਿੰਦੂ ਗੁੰਡਿਆਂ ਵਲੋਂ ਪੇਸ਼ੀ ਭੁਗਤਣ ਆਇਆਂ ਤੇ ਅਟੈਕ ਕਰਵਾਇਆ ਗਿਆ ਸੀ । ਜਦੋਂ ਕਿ ਬੱਬਰ ਜਗਤਾਰ ਸਿੰਘ ਹਵਾਰਾ ਨੇ ਉਸ ਸ਼ਿਵ ਸੈਨਿਕ ਗੁੰਡੇ ਦੇ ਮੂੰਹ ਤੇ ਥੱਪੜ ਮਾਰਕੇ ਜੋ ਜਵਾਬ ਦਿੱਤਾ ਸੀ ਤੇ ਦੱਸ ਦਿੱਤਾ ਸੀ ਕਿ ਕੀ ਹੋਇਆ ਅਗਰ ਸ਼ੇਰ ਨੂੰ ਹੱਥਕੜ੍ਹੀਆਂ 'ਚ ਜਕੜਿਆ ਹੋਇਆ ਹੈ, ਐਪਰ ਬੱਬਰ ਸ਼ੇਰ ਦੇ ਪੰਜੇ ਤੋਂ ਨਹੀਂ ਬਚ ਸਕਦੇ । ਇਸ ਗੌਰਵਮਈ ਇਤਿਹਾਸ ਨੇ ਨੌਜਵਾਨਾਂ ਵਿੱਚ ਇੱਕ ਨਵੀਂ ਰੂਹ ਫੁਕ ਦਿੱਤੀ ਸੀ । ਜਿਸ ਦੀ ਫੂਕ ਕੱਢਣ ਜਾਂ ਇਸ ਚੜ੍ਹਤ ਨੂੰ ਰੋਕਣ ਲਈ ਸ੍ਰਕਾਰ ਨੂੰ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ । ਅੱਗੇ ਤੁਸੀਂ ਖੁੱਦ ਸਿਆਣੇ ਹੋ । ਇਸ ਚੜ੍ਹਤ ਨੂੰ ਰੋਕਿਆ ਕਿਵੇਂ ਜਾਣਾ ਸੀ । ਵੀਰ ਬਲਵੰਤ ਸਿੰਘ ਜੀ, ਤੁਹਾਡੇ ਪਿਛਲੇ ਸਾਰੇ ਸੰਦੇਸ਼ਾਂ ਚੋਂ ਕੁੱਝ ਜ਼ਰੂਰੀ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਹਨ । ਮੈਂ ਕੋਈ ਰੇਸ਼ਮ ਸਿੰਘ ਜਾਂ ਕਿਸੇ ਹੋਰ ਵੀਰ ਦੀ ਵਕਾਲਤ ਨਹੀਂ ਕਰਨੀ, ਜੋ ਸਚਾਈਆਂ ਹਨ ਉਨ੍ਹਾਂ ਤੋਂ ਮੈਂ ਕਦੇ ਵੀ ਮੂੰਹ ਨਹੀਂ ਮੋੜਣਾ, ਜੋ ਤੁਸੀਂ ਵੀਰ ਜੀ, ਸੱਚ ਲੋਕਾਂ ਸਾਹਮਣੇ ਰੱਖਿਆ ਹੈ, ਉਹਨੂੰ ਹੀ ਤੁਹਾਡੇ ਸਾਹਮਣੇ ਰੱਖਣਾ ਹੈ । ਇੱਕ ਗੱਲ ਮੈਂ ਸਪੱਸ਼ਟ ਕਰ ਦੇਵਾਂ, ਇਨ੍ਹਾਂ ਇਨਕਲਾਬੀ ਸੰਘਰਸ਼ਾਂ 'ਚ ਬੜੇ ਪੈਂਤੜੇ ਹੁੰਦੇ ਹਨ, ਦੁਸ਼ਮਣ ਦੀ ਚਾਲ ਨੂੰ ਸਮਝਣਾ ਤੇ ਉਹਦੇ ਵਾਰ ਤੋਂ ਬਚਣਾ, ਇਹ ਨਹੀਂ ਕਿ ਆਪਣਿਆਂ ਦਾ ਅਗਰ ਕਿਤੇ ਨੁਕਸਾਨ ਹੁੰਦਾ ਨਜ਼ਰ ਆਵੇ ਤਾਂ ਪੰਥਕ ਹਿੱਤ ਜਾਂ ਕੌਮੀ ਹਿੱਤ ਨੂੰ ਮੂਹਰੇ ਰੱਖਣਾ ਹੁੰਦਾ ਹੈ ਨਾਕਿ ਨਿਜੀ ਹਿੱਤ ਜਾਂ ਆਪਣਾ ਫਾਇਦਾ । ਹੁਣ ਵੀਰ ਜੀ ਤੁਸੀਂ ਦੱਸੋ ? ਤੁਸੀਂ ਲਿਖਿਆ ਹੈ ਕਿ ਰੇਸ਼ਮ ਸਿੰਘ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਨਹੀਂ ਬਣਿਆ ਜਾ ਸਕਦਾ ਹੈ । ਹਾਂ ਭਾਈ ਰਾਜੋਆਣਾ ਜੀ, ਅਗਰ ਇਹੋ ਹੀ ਸਵਾਲ ਰੇਸ਼ਮ ਸਿੰਘ ਤੁਹਾਡੇ ਤੇ ਕਰੇ ਕਿ ਕੀ ਚੀਚੀ ਨੂੰ ਖੂਨ ਲਾ ਕੇ ਫਾਂਸੀ ਲੱਗ ਜਾਂਦੀ ਹੈ ? ਕੀ ਜਵਾਬ ਦਿਉਗੇ ? ਕੀ ਸ਼ਹੀਦੀ ਏਦਾਂ ਹੀ ਮਿਲਦੀ ਹੈ ? ਕਿਤੇ ਪੰਥਕ ਸਟੇਜਾਂ ਤੇ ਵਿਚਰਕੇ ਵੇਖੋ, ਜਿਹੜੀ ਫਾਂਸੀ ਦੀਆਂ ਫੰਦੀਆਂ ਰੋਜ਼ ਗਲ੍ਹਾਂ ਵਿੱਚ ਪੈਂਦੀਆਂ ਹਨ, ਇਹ ਕਿਤੇ ਉਨ੍ਹਾਂ ਤੋਂ ਸੁਨਣ ਦੀ ਕੋਸ਼ਿਸ਼ ਕਰਨੀ, ਜਿਨ੍ਹਾਂ ਤੇ ਮੂੰਹ ਭਰ - ਭਰਕੇ ਇਲਜ਼ਾਮ ਲਾਏ ਜਾਂਦੇ ਹਨ । ਦੁੱਖ ਉਦੋਂ ਹੁੰਦਾ ਹੈ । ਲੋਕਾਂ ਦੇ ਪੱਥਰ ਮਾਰੇ ਝੱਲੇ ਜਾ ਸਕਦੇ ਹਨ ਐਪਰ ਯਾਰਾਂ ਦਾ ਫੁੱਲ ਮਾਰਿਆ ਵੀ ਦੁੱਖਦਾ ਹੈ । ਵੀਰ ਬਲਵੰਤ ਸਿੰਘ ਜੀ, ਤੁਸੀਂ ਲਿਖਿਆ ਹੈ :- ਸਾਡੇ ਗੁਰੂ ਸਾਹਿਬਾਨ ਨੇ ਤਾਂ ਸਰਬੰਸ ਵਾਰਕੇ ਵੀ ਕਦੇ ਸ਼ਿਕਵਾ ਨਹੀਂ ਕੀਤਾ, ਸਗੋਂ ਸ਼ੁਕਰ ਹੀ ਕੀਤਾ ਸੀ । ਹਾਂ ਹੁਣ ਖੁੱਦ ਹੀ ਫੈਸਲਾ ਕਰੋ :- ਰਣਨੀਤੀ ਤਾਂ ਗੁਰੂ ਸਾਹਿਬਾਂ ਵੀ ਵਰਤੀ ਸੀ, ਜਿਹੜਾ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ, ਉਸ ਵਿੱਚ ਤਾਂ ਸਪੱਸ਼ਟ ਲਿਖਿਆ ਹੈ ਕਿ ਚਿਹਾ ਸ਼ੁੱਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ । ਕਿ ਬਾਕੀ ਬਿਮਾਂਦਸਤ ਪੇਚੀਦਾ ਮਾਰ । ਭਾਵਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ ਹਨ, ਅਜੇ ਕੁੰਡਲੀਆਂ ਸੱਪ ਬਾਕੀ ਹੈ । ਪੰਚਾਂ ਦਾ ਹੁੱਕਮ ਮੰਨਕੇ ਚਮਕੌਰ ਦੀ ਗੜ੍ਹੀ ਚੋਂ ਨਿਕਲਣਾ ਅਤੇ ਉਚ ਦਾ ਪੀਰ ਬਣਨਾ ਤੇ ਨਬੀ ਖਾਂ ਤੇ ਗਨੀ ਖਾਂ ਦੀਆਂ ਸੇਵਾਵਾਂ ਦਾ ਜਿਕਰ ਕਰਨਾ ਵੀ ਇੱਕ ਸਦੀਵੀ ਇਤਿਹਾਸ ਹੈ । ਦੁਸ਼ਮਣ ਦੀ ਰਣਨੀਤੀ ਨੂੰ ਸਮਝਣ ਲਈ ਗੁਰੂ ਗੋਬੰਦ ਸਿੰਘ ਜੀ ਨੂੰ ਦੋ ਵਾਰ ਅਨੰਦਪੁਰ ਸਾਹਿਬ ਨੂੰ ਛੱਡਣਾ ਪਿਆ । ਦੁਸ਼ਮਣ ਨੂੰ ਝੂਠਾ ਤੇ ਠਿੱਠ ਕਰਨ ਲਈ ਵੀ ਇਹ ਇੱਕ ਰਣਨੀਤੀ ਹੁੰਦੀ ਹੈ । ਉਹਦੀਆਂ ਝੂਠੀਆਂ ਕਸਮਾਂ ਕੁਰਾਨ ਦੀਆਂ ਅਤੇ ਆਟੇ ਦੀਆਂ ਗਊਆਂ ਦੀਆਂ ਕਸਮਾਂ ਤੇ ਵਿਸ਼ਵਾਸ਼ ਨਹੀਂ ਸੀ ਕੀਤਾ, ਸਗੋਂ ਸਿੰਘਾਂ ਨੂੰ ਕਿਹਾ ਸੀ ਕਿ ਅਗਰ ਤੁਸੀਂ ਜਿੱਦ ਕਰਦੇ ਹੋ ਤਾਂ ਇੰਝ ਕਰੋ ਗੱਡਿਆਂ ਤੇ ਪੁਰਾਣਾ ਲੋਹਾ ਜਾਂ ਹੋਰ ਨਿੱਕੜ - ਸੁੱਕੜ ਲੱਦਕੇ ਤੋਰ ਦਿਓ, ਤੁਹਾਨੂੰ ਪਤਾ ਲੱਗ ਜਾਵੇਗਾ । ਪਰਖ ਕਰਨੀ ਤੇ ਮੌਕੇ ਦੀ ਨਜ਼ਾਕਤ ਨੂੰ ਸਮਝਣਾ ਅਕਲਮੰਦੀ ਹੁੰਦੀ ਹੈ, ਗੁਰੂ ਦੀ ਸੋਚ ਨੇ ਬੁੱਧੀ ਦਿੱਤੀ ਹੈ । ਬਹਾਦਰੀ ਗੁਰੂ ਸਾਹਿਬਾਂ ਕੋਲ ਵੀ ਬਹੁਤ ਸੀ । ਚਮਕੌਰ ਦੀ ਗੜ੍ਹੀ ਚੋਂ 10 ਲੱਖ ਦੇ ਘੇਰੇ ਚੋਂ ਨਿਕਲਣ ਲਈ ਪੰਜਾਂ ਸਿੰਘਾਂ ਦੇ ਹੁੱਕਮ ਨੂੰ ਮੰਨਣਾ ਤੇ ਪੰਥ ਦੀ ਅਗਲੀ ਯੋਗ ਅਗਵਾਈ ਕਰਨ ਲਈ ਸਿਆਣਪ ਦਾ ਵਰਤਣਾ ਗੁਰੂ ਸਾਹਿਬ ਹੀ ਦਿੱਤਾ ਹੈ । ਹੱਠ ਨਾਲ ਫਾਹਾ ਤਾਂ ਲਿਆ ਜਾ ਸਕਦਾ ਹੈ, ਸ਼ਹੀਦੀਆਂ ਨਹੀਂ ਮਿਲਦੀਆਂ । ਉਹ ਧੰਨ ਹਨ, ਜਿਹਨੂੰ ਸ਼ਹੀਦੀ ਦਾ ਰੁੱਤਬਾ ਮਿਲਣਾ ਸੀ, ਭਾਈ ਬਲਵੰਤ ਸਿੰਘ ਜੀ ਉਹ ਤਾਂ ਤੁਹਾਡੇ ਹੱਥੋਂ ਰੱਸਾ ਵੀ ਖੋਹਕੇ ਲੈ ਗਿਆ ਹੈ । ਉਹ ਹੈ ਸ਼ਹੀਦ ਭਾਈ ਜਸਪਾਲ ਸਿੰਘ ਜੀ, ਜਿਹੜੇ ਰਣਜੀਤ ਸਿੰਘ ਨੂੰ ਕਹਿੰਦੇ ਨੇ ਕਿ ਉਹ ਬਚ ਗਿਆ ਹੈ । ਉਹ ਹੈ ਜਿੰਦਾ ਸ਼ਹੀਦ । ਵੀਰ ਜੀ, "ਕਿਆ ਜਾਨਉ ਸਹ ਕਉਨ ਪਿਆਰੀ ॥੨॥" ਏਨੇ ਹੰਕਾਰੀ ਬੋਲ ਨਾ ਬੋਲੋ । ਵੀਰ ਜੀ, ਤੁਸੀਂ ਇਹ ਦੱਸੋ, ਤੁਹਾਡਾ ਤਾਂ ਬੱਬਰ ਖਾਲਸਾ ਵਾਲਿਆਂ ਨਾਲ ਨਾਹੀ ਕੋਈ ਸਬੰਧ ਸੀ ਅਤੇ ਨਾਹੀ ਕੋਈ ਤੁਸੀਂ ਬੱਬਰ ਸੀ । ਫਿਰ ਤੁਸੀਂ ਰੇਸ਼ਮ ਸਿੰਘ ਬੱਬਰ ਨਾਲ ਸੰਪਰਕ ਕਿਉਂ ਕਰਦੇ ਸੀ ? ਕੀ ਕਿਸੇ ਸਾਜ਼ਿਸ਼ ਦੀ ਕੜੀ ਅਧੀਨ ਇਹ ਕੀਤਾ ਜਾ ਰਿਹਾ ਸੀ ਕਿਉਂਕਿ ਤੁਸੀਂ ਬਾਰ - ਬਾਰ ਇਹ ਕਹਿੰਦੇ ਹੋ ਕਿ ਮੇਰਾ ਬੱਬਰਾਂ ਨਾਲ ਕੋਈ ਸਬੰਧ ਨਹੀਂ ! ਵੀਰ ਬਲਵੰਤ ਸਿੰਘ ਜੀ ਤੁਸੀਂ ਇਸ ਖਤ ਨੂੰ ਖੁੱਦ ਪੜ੍ਹੋ, ਤੁਸੀਂ ਸਾਬਤ ਨਹੀਂ ਕਰ ਪਾ ਰਹੇ ਜਦੋਂ ਤੁਸੀਂ ਕਹਿੰਦੇ ਹੋ ਕਿ 'ਮੈਂ ਪਾਸਪੋਰਟ ਲੈਣ ਲਈ ਗਿਆ ਤਾਂ ਇੱਕ ਗੁਰਸਿੱਖ ਨੌਜਵਾਨ (ਰਵੀ ਕੈਟ) ਮੈਨੂੰ ਮਿਲਿਆ ਅਤੇ ਉਸਨੇ ਕਿਹਾ ਕਿ ਅੱਜ ਮੈਂ ਕਾਗਜ਼ ਲੈ ਕੇ ਨਹੀਂ ਆਇਆ, ਫਿਰ ਕਿਸੇ ਦਿਨ ਦੇ ਦੇਵਾਂਗਾ । ਬੱਸ ਇੰਨੀ ਗੱਲਬਾਤ ਅਤੇ ਮੁਲਾਕਾਤ ਤੋਂ ਬਾਅਦ ਮੈਂ ਆਪਣੇ ਰਸਤੇ ਚਲਾ ਗਿਆ ।' ਇੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਕੋਈ ਗੱਲ ਢੁੱਕਦੀ ਨਹੀਂ ਲੱਗਦੀ ਹੈ ਅਗਰ ਉਸ ਦਿਨ ਉਹ 'ਰਵੀ ਕੈਟ' ਤੁਹਾਨੂੰ ਫੜਵਾ ਦਿੰਦਾ ਤਾਂ ਤੁਹਾਡਾ ਗਿਲ੍ਹਾ ਜਾਇਜ ਹੈ ! ਤੁਸੀਂ ਖੁੱਦ ਲਿਖ ਰਹੇ ਹੋ ਕਿ 'ਉਸ ਤੋਂ ਬਾਅਦ ਜਦ ਦੂਸਰੀ ਵਾਰ ਪਾਸਪੋਰਟ ਦੇਣ ਲਈ ਮਿਲਿਆ ਤਾਂ ਉਹ ਮੈਨੂੰ ਪਾਸਪੋਰਟ ਦੇਣ ਨਹੀਂ ਪੁਲਿਸ ਪਾਰਟੀ ਨਾਲ ਮੈਨੂੰ ਲੈਣ ਆਇਆ ਸੀ ।' ਹੁਣ ਖੁੱਦ ਹੀ ਸਪੱਸ਼ਟ ਕਰੋ ਫਿਰ ਕਿੰਨਿਆਂ ਦਿਨਾਂ ਬਾਅਦ ਤੁਸੀਂ 'ਰਵੀ ਕੈਟ' ਨੂੰ ਦੁਬਾਰਾ ਮਿਲੇ ਸੀ । ਵੀਰ ਜੀ, ਤੁਹਾਡੀ ਇੱਕ ਟੀਮ, ਉਹਦੇ 'ਚ ਤੁਸੀਂ ਕਿੰਨੇ ਆਦਮੀ ਸੀ, ਤੁਸੀਂ ਕਿਹਨੂੰ ਮਿਲਦੇ ਸੀ ? ਕਦੋਂ ਮਿਲਦੇ ਸੀ ? ਕਿੰਨੀ ਵਾਰੀ ਮਿਲਦੇ ਸੀ ? ਕਿੱਥੇ ਮਿਲਦੇ ਸੀ ? ਇਨ੍ਹਾਂ ਗੱਲਾਂ ਦੇ ਤੁਸੀਂ ਖੁੱਦ ਜੁੰਮੇਵਾਰ ਹੋ ਤੁਹਾਡੀਆਂ ਸੇਵਾਵਾਂ ਤੋਂ ਪੰਥ ਨੇ ਤੁਹਾਨੂੰ ਬੜਾ ਮਾਣ ਦਿੱਤਾ ਹੈ । ਇਸ ਮਾਣ ਨੂੰ ਸਮਝਣ ਲਈ ਉਸ ਅਵਸਥਾ 'ਚ ਆਓ ਜਿੱਥੋਂ ਇਤਿਹਾਸ ਬਣਦੇ ਹਨ । ਜਿੱਥੋਂ ਕੌਮਾਂ ਨੂੰ ਸ਼ਕਤੀ ਮਿਲਦੀ ਹੈ, ਜਿੱਥੋਂ ਏਕਤਾ ਨੂੰ ਬਲ ਮਿਲਦਾ ਹੈ । ਆਪਸੀ ਭਰਾਵਾਂ ਅਤੇ ਪੰਥਕ ਜਥੇਬੰਦੀਆਂ ਦੀਆਂ ਕੁਰਬਾਨੀਆਂ ਨੂੰ ਨਿਕਾਰਕੇ, ਠੁਕਰਾਕੇ ਜਾਂ ਕਲੰਕਤ ਕਰਕੇ ਬਹਾਦਰੀ ਜਾਂ ਸੂਰਮਗਤੀ ਨਹੀਂ ਮਿਲਦੀ । ਸੋ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ, ਜਿਹੜੇ ਮੇਰੇ ਵੀਰ ਜਾਂ ਭੈਣਾਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕੋਈ ਸੰਪਰਕ ਬਣਾਕੇ, ਇਨ੍ਹਾਂ ਮੁੱਦਿਆਂ ਨੂੰ ਵਿਚਾਰ ਸਕਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ, ਉਨ੍ਹਾਂ ਦੀ ਸੋਚ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਜੂਝਣ ਦੀ ਅਪੀਲ ਕਰਨ । ਅਸੀਂ ਵਾਅਦਾ ਕਰਦੇ ਹਾਂ, ਉਹ ਰਿਹਾਅ ਹੋ ਕੇ ਬਾਹਰ ਆਉਣ ਪੰਥ ਦੀ ਯੋਗ ਅਗਵਾਈ ਕਰਨ, ਅਸੀਂ ਇਸ ਮੁੱਦੇ ਨੂੰ ਯਕੀਨਨ ਤੌਰ ਤੇ ਪੰਥ ਦੀ ਕਚਹਿਰੀ 'ਚ ਰੱਖਣ ਲਈ ਇੱਕ ਸਿੱਖਾਂ ਦਾ ਪੈਨਲ ਤਿਆਰ ਕਰਾਂਗੇ । ਉਹ ਜੋ ਵੀ ਫੈਸਲਾ ਕਰਨਗੇ, ਉਸ ਫੈਸਲੇ ਨੂੰ ਹੂ - ਬਹੂ ਲਾਗੂ ਕਰਵਾਉਣ ਦਾ ਤੁਹੱਈਆ ਕਰਨ 'ਚ ਪੰਥ ਦੇ ਨਾਲ ਹੋਵਾਂਗੇ । ਇਹ ਵਾਅਦਾ ਮੈਂ ਅਤੇ ਇੰਗਲੈਂਡ ਦੀ ਪੰਥਕ ਜਥੇਬੰਦੀਆਂ ਮਿਲਕੇ ਇੱਕ ਬਿਆਨ ਮਿਤੀ 18.04.2012 ਰਾਹੀਂ ਅਸੀਂ ਪਹਿਲਾਂ ਵੀ ਪੰਥ ਦੀ ਕਚਹਿਰੀ 'ਚ ਰੱਖ ਚੁੱਕੇ ਹਾਂ । ਅਸੀਂ ਅਗਲੀ ਕਾਰਬਾਈ ਨੂੰ ਕਰਨ ਲਈ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਅਤੇ ਪੰਥਕ ਹਿੱਤੂਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ 19.05.2012 ਨੂੰ ਰੱਖੀ ਗਈ ਹੈ । ਉਸਤੋਂ ਬਾਅਦ ਅਸੀਂ ਬਹੁਤ ਜਲਦ ਯੌਰਪ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦਾ ਇਕੱਠ ਬੁਲਾਕੇ ਜ਼ਰੂਰ ਨਿਰਣਾ ਲਵਾਂਗੇ ਅਤੇ ਆਪਣੇ ਫਰਜ਼ ਨੂੰ ਨਿਭਾਵਾਂਗੇ, ਇਹ ਕਦੇ ਵੀ ਨਹੀਂ ਹੋ ਸਕੇਗਾ ਕਿ ਕੌਮੀ ਲਹਿਰ ਵਿੱਚ ਕਿਤੇ ਕੋਈ ਖੜੌਤ ਆਵੇ ਅਤੇ ਕੌਮੀ ਪ੍ਰਵਾਨਿਆਂ ਦੀਆਂ ਸੇਵਾਵਾਂ ਨੂੰ ਇੰਝ ਧਿਰਕਾਰਿਆ ਜਾਵੇ, ਜੋ ਜੇਲ੍ਹਾਂ ਵਿੱਚ ਰੁਲਦਿਆਂ ਨੂੰ ਵੀ 25 - 25 ਸਾਲ ਹੋਣ ਜਾ ਰਹੇ ਹਨ ਅਤੇ ਫਾਂਸੀ ਦਿਆਂ ਫੰਦਿਆਂ ਨੂੰ ਪਾਉਣ ਵਾਲੇ ਅਤੇ ਉਨ੍ਹਾਂ ਦਿਆਂ ਪ੍ਰਵਾਰਾਂ ਦੀਆਂ ਕੁਰਬਾਨੀਆਂ ਸਾਡੇ ਸਿਰ ਮੱਥੇ ਹਨ । ਇਹ ਪੰਥਕ ਸੇਵਾ ਹੈ ਤੇ ਪੈਂਡੇ ਵਿਖੜੇ ਹਨ, ਨਮਸਕਾਰ ਹੈ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਜ ਵੀ ਉਨ੍ਹਾਂ ਦੇ ਸਾਥੀ ਅਤੇ ਉਨ੍ਹਾਂ ਦੇ ਪ੍ਰਵਾਰ ਦ੍ਰਿੜਤਾ ਨਾਲ ਖੜ੍ਹੇ ਹਨ । ਅਖੀਰ ਤੇ ਮੈਂ ਸਮੂਹ ਪੰਥਕ ਹਿੱਤੂਆਂ ਦੇ ਚਰਨਾਂ ਤੇ ਸਿਰ ਧਰਕੇ ਦੁਹਾਈ ਪਾ ਕੇ ਕਹਿ ਰਿਹਾ ਹਾਂ । ਸਮੇਂ ਦੀ ਪਕੜ ਨੂੰ ਸਮਝੋ । ਭੁਲਾਂ ਚੁੱਕਾਂ ਦੀ ਖਿਮਾਂ । ਗੁਰੂ ਪੰਥ ਦਾ ਦਾਸ ਸਤਨਾਮ ਸਿੰਘ ਬੱਬਰ ਜਰਮਨੀ E-Mail: [email protected] ਦੂਜਾ ਖਤ *****ਭਾਈ ਰਾਜੋਆਣਾ ਤੇਰੀ ਸੋਚ ਤੇ ਚਿੱਠੀਆਂ ਆਪਣਿਆਂ ਦੇ ਵਿਰੁਧ ਲਿਖਾਂਗੇ ਠੋਕ - ਠੋਕ ਕੇ, ਦੁਸ਼ਮਣਾਂ ਨੂੰ ਖੁਸ਼ ਕਰਾਂਗੇ ਆਪਣਿਆਂ ਦੀ ਮੰਜੀ ਠੋਕ ਕੇ - ਗੁਰਵਿੰਦਰ ਸਿੰਘ ਕੋਹਲੀ***** ਜਾਗੀ ਮਨੁੱਖਤਾ 19 ਮਈ (ਗੁਰਵਿੰਦਰ ਸਿੰਘ ਕੋਹਲੀ) :- ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸਜਾਂ ਨੂੰ ਲੈਅ ਕਿ ਜੋ ਸਿੱਖ ਕੌਮ ਨੇ ਆਪਣਾ ਰੋਸ ਵਿੱਖਾਇਆ, ਏਕਤਾ ਵਿੱਖਾਈ ਹੈ. ਇਹ ਸਿੱਖ ਕੌਮ ਦੀ ਚੱੜ੍ਹਦੀ ਕਲਾ ਦੀ ਨਿਸ਼ਾਨੀ ਹੈ. ਸਿੱਖ ਕੌਮ ਰਾਜਨੀਤਕ ਵਧੀਕੀਆ ਤਾ ਸਹਿਣ ਕਰ ਲੈਦੀ ਹੈ. ਪਰ ਸਿੱਖਾ ਦਾ ਇਤਹਾਸ ਗਾਵਾਹ ਹੈ ਕਿ ਸਿੱਖਾ ਨੇ ਕਦੇ ਧਾਰਮਿਕ ਵਧੀਕੀ ਕਦੇ ਵੀ ਨਹੀ ਸਹਿਣ ਨਹੀ ਕੀਤੀ ਹੈ. ਸਿੱਖਾ ਨੇ ਆਪਣੇ ਉੱਪਰ ਹੋਈ ਹਰ ਧਾਰਮਿਕ ਵਧੀਕੀ ਦਾ ਬੱਦਲਾ ਲਿਆ ਹੈ. ਸਿੱਖਾ ਦਾ ਇਤਹਾਸ ਦੱਸਦਾ ਹੈ ਕਿ ਕਦੇ ਬਾਬਾ ਜਰਜਾ ਸਿੰਘ, ਬੋਤਾ ਸਿੰਘ ਬਣਕਿ ਕਦੇ ਸੁੱਖਾ ਸਿੰਘ, ਮਹਿਤਾਬ ਸਿੰਘ ਬਣਕਿ ਕਦੇ ਭਾਈ ਬੇਅੰਤ ਸਿੰਘ, ਭਾਈ ਸੱਤਵੰਤ ਸਿੰਘ ਬਣਕਿ ਅਤੇ ਕਦੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁੱਖਦੇਵ ਸਿੰਘ ਸੁੱਖਾ ਬਣਕਿ ਸਿੱਖਾ ਨੇ ਸਮੇਂ - ਸਮੇਂ ਆਪਣੇ ਉੱਪਰ ਹੋਈ ਧਾਰਮਿਕ ਵਧੀਕੀ ਦਾ ਹਮੇਸ਼ਾ ਬਦਲਾ ਲਿਆ ਹੈ. ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੌਮ ਲਈ ਕੁਰਬਾਨੀ ਅਤੇ ਸ਼ਹੀਦੀ ਦੇ ਜੱਜਬੇ ਅਤੇ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਸਮੱਪਿਤ ਹੋਣ ਕਾਰਨ ਸਾਰਾ ਸਿੱਖ ਪੰਥ ਉਹਨਾ ਉੱਪਰ ਮਰ ਮਿੱਟ ਜਾਣ ਨੂੰ ਤਿਆਰ ਹੋ ਗਿਆ. ਸ੍ਰੀ ਅਕਾਲ ਤੱਖਤ ਸਾਹਿਬ ਵੱਲੋ ਉਹਨਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇਣਾ. ਸਿੱਖ ਸੰਗਤਾ ਵੱਲੋ ਉਹਨਾ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਜੀ ਦਾ ਜਥੇਦਾਰ ਬਨਾਉਣ ਦੀ ਮੰਗ ਕਰਨਾ. ਭਾਈ ਸਾਹਿਬ ਵੱਲੋ ਫਾਂਸੀ ਦੀ ਸਜਾਂ ਵਿਰੁਧ ਅਪੀਲ ਜਾ ਮਾਫੀ ਨਾ ਮੰਗਣ ਦਾ ਐਲਾਨ ਕਰਨਾ. ਇਹਨਾ ਸਾਰੀਆ ਗੱਲਾ ਨੇ ਦੁਨੀਆ ਭਰ ਵਿੱਚ ਵੱਸਦੀਆ ਸਿੱਖ ਸੰਗਤਾ ਦਾ ਮਨ ਮੋਹ ਲਿਆ. ਸਿੱਖ ਕੌਮ ਨੇ ਭਾਈ ਰਾਜੋਆਣਾ ਨੂੰ ਆਪਣਾ ਆਦਰਸ਼ ਮੰਨ ਲਿਆ. ਸਿੱਖ ਕੌਮ ਨੂੰ ਭਾਈ ਰਾਜੋਆਣਾ ਦੇ ਰੂਪ ਵਿੱਚ ਕੌਮ ਦਾ ਇੱਕ ਸੁਚੱਜਾ ਲੀਡਰ ਨਜਰ ਆਉਣ ਲੱਗਾ. ਇਥੇ ਹੀ ਬਸ ਨਹੀ, ਸਿੱਖ ਕੌਮ ਨੇ ਇੱਕ ਨਵਾ ਨਾਹਰਾ ਤਿਆਰ ਕਰ ਲਿਆ. "ਭਾਈ ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ". ਫਿਰ ਉਸ ਤੌ ਬਾਅਦ ਇਹ ਕਲਿਹਣੀਆ ਚਿੱਠੀਆ. ਮੈਨੂੰ ਤਾ ਇਹ ਚਿੱਠੀਆ ਸਵਰਗੀ ਜਗਮੋਹਣ ਕੌਰ ਦੇ ਗੀਤ ਚਿੱਠੀਆ ਸਾਹਿਬਾ ਜੱਟੀ ਨੇ ਲਿੱਖ ਮਿਰਜੇ ਵੱਲ ਪਾਈਆ ਤੌ ਵੀ ਘਟੀਆ ਲੱਗਦੀਆ ਹਨ. ਕਿਉਕਿ ਉਹਨਾ ਵਿੱਚ ਫਿਰ ਵੀ ਪਿਆਰ ਦੀ ਗੱਲ ਸੀ. ਪਰ ਆਹ ? ਸਾਡੇ ਹੋਣ ਵਾਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀਆ ਚਿੱਠੀਆ, ਇੱਕ ਅਮ੍ਰਤਧਾਰੀ ਸਿੰਘ ਦੀਆ ਚਿੱਠੀਆ, ਮਿੱਠ ਬੋਲੜਾ ਜੀ ਸੱਜਣ ਸੁਆਮੀ ਮੇਰਾ ਦੀ ਬਾਣੀ ਪੜ੍ਹਣ ਵਾਲੇ ਦੀਆ ਚਿੱਠੀਆ, ਸਵੇਰੇ ਸ਼ਾਮ ਅਤੇ ਹਰ ਵਕਤ ਨਾਨਕ ਨਾਮ ਚੱੜ੍ਹਦੀ ਕਲਾ ਤੇਰੇ ਭਾਣੇ ਸੱਭ ਦਾ ਭੱਲਾ ਮੰਗਣ ਵਾਲੇ ਦੀਆ ਚਿੱਠੀਆ ਅਤੇ ਇਹ ਕੌਮ ਤੌ ਮਰ ਮਿੱਟਣ ਵਾਲੇ ਸਿੰਘ ਦੀਆ ਚਿੱਠੀਆ. ਨਹੀ ਮੇਰੀ ਸੋਚ ਅਨੁਸਾਰ ਇਹ ਚਿੱਠੀਆ ਕੌਮ ਤੌ ਮਰਨ ਵਾਲੇ ਦੀਆ ਨਹੀ, ਇਹ ਚਿੱਠੀਆ ਤਾ ਕੌਮ ਨੂੰ ਮਾਰਨ ਵਾਲੇ ਦੀਆ ਹੋ ਸੱਕਦੀਆ ਹਨ. ਮੈਨੂੰ ਲੱਗਦਾ ਹੈਕਿ ਅਸੀ ਮਾਰਚ ਦੇ ਅੰਤ ਵਿੱਚ ਇੱਕ ਬਾਲੀਵੁੱਡ ਦੀ ਫਿਲਮ ਭਾਈ ਬਲਵੰਤ ਸਿੰਘ ਰਾਜੋਆਣਾ ਵੇਖੀ ਹੈ. ਜੋ ਕੁਜ ਵਾਪਰਿਆ ਹੈ, ਉਹ ਇਹਨਾ ਚਿੱਠੀਆ ਤੌ ਬਾਅਦ ਹਕੀਕਤ ਨਹੀ ਲੱਗਦਾ. ਇਹ ਮੇਰੇ ਨਿੱਜੀ ਵਿਚਾਰ ਹਨ ਇਹਨਾ ਵਿਚਾਰਾ ਨਾਲ ਕਿਸੇ ਦਾ ਸਹਿਮਤ ਹੋਣਾ ਜਰੂਰੀ ਨਹੀ ਹੈ. ਇਹ ਤਾ ਇੱਕ ਫਿਲਮ ਸਟੋਰੀ ਲੱਗਦੀ ਹੈ. ਜਿਸ ਤਰਾਂ ਫਿਲਮ ਵਿੱਚ ਡਾਇਲੋਗ ਕੋਈ ਹੋਰ ਲਿੱਖਦਾ ਹੈ. ਹੀਰੋ ਨੇ ਤਾ ਉਸ ਨੂੰ ਵਧੀਆ ਢੰਗ ਨਾਲ ਬੋਲਣਾ ਹੁੰਦਾ ਹੈ. "ਜਦੋ ਮੇਰੀ ਵਾਰੀ ਆਏਗੀ ਵਰਤਾਰਾ ਹੋਰ ਹੋਵੇਗਾ, ਨਜਾਰਾ ਹੋਰ ਹੋਵੇਗਾ". ਇਸ ਡਾਇਲੋਗ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੌਮ ਦਾ ਹੀਰੋ ਬਣਾ ਦਿੱਤਾ. ਇਹ ਡਾਇਲੋਗ ਭਾਈ ਸਾਹਿਬ ਨੂੰ ਏਜੰਸੀਆ ਵੱਲੋ ਲਿੱਖਕਿ ਦਿੱਤਾ ਗਿਆ ਹੈ, ਜੋ ਭਾਈ ਸਾਹਿਬ ਨੇ ਵਧੀਆ ਤਰੀਕੇ ਨਾਲ ਫਿਲਮ ਦੀ ਤਰਾਂ ਪੇਸ਼ ਕੀਤਾ ਹੈ. ਇਹ ਠੀਕ ਉਸ ਤਰਾਂ ਹੋਇਆ ਹੈ. ਜਿਸ ਤਰਾਂ ਸੌਅਲੇ ਫਿਲਮ ਵਿੱਚ ਵਧੀਆ ਰੋਲ ਕਰਕਿ ਅਮਜਦ ਖਾਨ ਨੇ ਆਪਣਾ ਨਾਮ ਹੀ ਗੁਆ ਲਿਆ. ਫਿਲਮ ਪ੍ਰੇਮੀਆ ਨੇ ਉਸ ਨੂੰ ਮਰਨ ਤੱਕ ਅਮਜਦ ਖਾਨ ਦੀ ਥਾਂ ਉੱਤੇ ਗੱਬਰ ਸਿੰਘ ਹੀ ਪੁਕਾਰਿਆ. ਇਸੇ ਤਰਾਂ ਹੀ ਭਾਈ ਬਲਵੰਤ ਸਿੰਘ ਨਾਲੋ ਲੋਕੀ ਉਸ ਨੂੰ ਰਾਜੋਆਣਾ ਜਿਆਦਾ ਕਹਿਣ ਲੱਗ ਪਏ ਹਨ. ਭਾਈ ਬਲਵੰਤ ਸਿੰਘ ਰਾਜੋਆਣਾ ਨੇ ਤਾ ਉਹ ਗੱਲ ਕੀਤੀ ਕਿ ਜਵਾਨ ਹੋਏ ਪੁੱਤ ਨੂੰ ਇੱਕ ਮਾਂ ਕਹਿੰਦੀ ਹੈ. ਪੁੱਤ ਜੇ ਤੂੰ ਥਾਣੇਦਾਰ ਬਣ ਗਿਆ ਤਾ ਕੀ ਕਰੇਗਾ. ਪੁੱਤ ਕਹਿੰਦਾ ਹੈ, ਬੇਬੇ ਜੇ ਮੈ ਥਾਣੇਦਾਰ ਬਣ ਗਿਆ ਤਾ ਪਹਿਲਾ ਪਿੰਡ ਵਾਲੇਆ ਦੇ ਹੀ ਚੁੱਤੜ ਕੁੱਟੂ. ਸੋ ਭਾਈ ਸਾਹਿਬ ਨੇ ਸੋਚਿਆ ਕਿ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਤਾ ਮੈ ਜੇਲ ਵਿੱਚੋ ਬਾਹਰ ਆ ਕਿ ਹੀ ਬਣੂੰ, ਇਸ ਲਈ ਆਪਣੇਆ ਦੇ ਚੁੱਤੜ ਤਾ ਉਸ ਵੱਕਤ ਹੀ ਕੁੱਟੂ. ਹੁਣ ਜੇਲ ਵਿੱਚ ਬੈਠਾ ਆਪਣੇਆ ਦੀ ਆਤਮਾ ਹੀ ਕੁੱਟ ਲਵਾ. ਜਾਨ ਤਾ ਇਹਨਾ ਨੇ ਸੌਖੀ ਹੀ ਦੇ ਦੇਣੀ ਹੈ. ਕਿਉ ਨਾ ਹੋਵੇ ਮੈ ਇਹਨਾ ਨੂੰ ਮਾਰਾ ਵੀ ਨਾ ਤੇ ਜਿਉਣ ਵੀ ਨਾ ਦੇਵਾ. ਭਾਵ ਮੈ ਇਹਨਾ ਨੂੰ ਜਿਉਦੇਆ ਨੂੰ ਮਾਰ ਦੇਵਾ. ਭਾਈ ਸਾਹਿਬ ਜੀ ਸ਼ਹੀਦੀ ਪਾਉਣ ਦੀ ਚਾਹਤ ਤਾ ਬਹੁਤ ਸਾਰੇਆ ਵਿੱਚ ਹੁੰਦੀ ਹੈ. ਪਰ ਇਹ ਮਿੱਲਦੀ ਵੱਡੇ ਭਾਗਾ ਨਾਲ ਹੈ. ਅਸੀ ਦੱਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਪੁੱਤਰਾ ਦੇ ਪਿਤਾ ਅਤੇ ਸ਼ਹੀਦ ਪਿਤਾ ਦੇ ਪੁੱਤਰ ਕਹਿ ਕਿ ਪੁਕਾਰਦੇ ਹਾਂ. ਸ਼ਹੀਦ ਦਾ ਰੁੱਤਬਾ ਉਹਨਾ ਦੇ ਹਿਸੇ ਵੀ ਨਹੀ ਆਏਆ. ਕੌਮ ਲਈ ਮਰ ਮਿੱਟਣ ਦਾ ਜੱਜਬਾ ਰੱਖਣਾ, ਸ਼ਹੀਦ ਹੋ ਜਾਣ ਲਈ ਸਿਰ ਤੱਲੀ ਉੱਤੇ ਰੱਖ ਲੈਣਾ. ਇਹ ਬਹੁਤ ਵਧੀਆ ਗੱਲ ਹੈ. ਪਰ ਕੌਮ ਨੂੰ ਲੀਡ ਕਰਨਾ ਜਾ ਇੱਕ ਚੰਗਾ ਕੌਮੀ ਲੀਡਰ ਬਨਣਾ ਇਹ ਅਲੱਗ - ਅਲੱਗ ਰੱਸਤੇ ਹਨ. ਜੇ ਮੈ ਕਹਾ ਕਿ ਤੁਸੀ ਕੌਮ ਨੂੰ ਲੀਡ ਕਰਨ ਦੇ ਕਾਬਲ ਨਹੀ ਤਾ ਇਸ ਵਿੱਚ ਕੋਈ ਅੱਤ ਕੱਥਨੀ ਨਹੀ ਹੋਵੇਗੀ. ਤੁਹਾਡੀਆ ਆਂਹ ਚਿੱਠੀਆ ਕੌਮੀ ਸੋਚ ਦਾ ਦੁਵਾਲਾ ਕੱਡ ਰਹੀਆ ਹਨ. ਸਿੱਖ ਕੌਮ ਨੇ ਤੁਹਾਨੂੰ ਇਤਨਾ ਮਾਣ ਬਖਸ਼ਿਆ ਕਿ ਤੁਸੀ ਕੌਮ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਨਾਲ ਜੋੜਿਆ ਹੈ. ਪਰ ਤੁਹਾਡੀਆ ਚਿੱਠੀਆ ਦਰਸਾਉਦੀਆ ਹਨ ਕਿ ਤੁਸੀ ਤਾ ਆਪ ਸ੍ਰੀ ਅਕਾਲ ਤੱਖਤ ਸਾਹਿਬ ਦੀ ਥਾਂ ਕਿਸੇ ਹੋਰ ਨਾਲ ਜੁੱੜੇ ਹੋਏ ਹੋ. ਹੁਣ ਤਾ ਇਹ ਨਾਹਰਾ ਲਾਉਣ ਨੂੰ ਜੀਅ ਕਰਦਾ ਹੈ. "ਭਾਈ ਰਾਜੋਆਣਾ ਤੇਰੀ ਸੋਚ ਤੇ ਆਪਣਿਆਂ ਦੇ ਵਿਰੁਧ ਚਿੱਠੀਆਂ ਲਿਖਾਂਗੇ ਠੋਕ - ਠੋਕ ਕੇ - ਦੁਸ਼ਮਣਾਂ ਨੂੰ ਖੁੱਸ਼ ਕਰਾਂਗੇ ਆਪਣਿਆਂ ਦੀ ਮੰਜੀ ਠੋਕ ਕੇ". ਇਹ ਮੇਰੇ ਜਾਤੀ ਖਿਆਲ ਹਨ. ਜੇਕਰ ਇਹਨਾ ਕਲਿਹਣੀਆ ਚਿੱਠੀਆ ਕਾਰਨ ਕੌਮ ਦੀ ਦੁਰਦਸ਼ਾ ਨੂੰ ਵੇਖ ਕਿ ਪੱਕੇ ਹੋਏ ਫੋੜੇ ਦੀ ਤਰਾਂ ਕੁੱਜ ਜਿਆਦਾ ਹੀ ਵੱਗ ਗਿਆ ਹੋਵਾ ਤਾ ਸਿੱਖ ਸੰਗਤਾ ਮਾਫ ਕਰਨਗੀਆ. ਗੁਰੂ ਪੰਥ ਦਾ ਨਿਮਾਣਾ ਸੇਵਕ ਗੁਰਵਿੰਦਰ ਸਿੰਘ ਕੋਹਲੀ ਸੰਪਾਦਕ "ਜਾਗੀ ਮਨੁੱਖਤਾ" ਇਨ੍ਹਾਂ ਖਤਾਂ ਦਾ ਸਰੋਤ : {www.sameydiawaaz.com}

Gurmeet Singh

ਇਕਬਾਲ ਪਾਠਕ ਜੀ, ਤੁਸੀਂ ਆਪਣੇ ਕਾਮੈਂਟ ਵਿੱਚ ਕਿਹਾ ਹੈ ਕਿ "......ਸਤਨਾਮ ਸਿੰਘ ਬੱਬਰ ਜੀ ਦੀ ਲਿਖਤ ਵਿੱਚ ਐਨਾ ਘਚੋਲਾ ਹੈ ਕਿ ਉਹ ਜਵਾਬ ਦੇਣ ਯੋਗ ਹੀ ਨਹੀਂ" ਤੁਹਾਡਾ ਇਹ ਕਹਿਣਾ ਬਿਲਕੁਲ ਸਰਾਸਰ ਹੀ ਗਲਤ ਹੈ ਕਿਉਂਕਿ ਪਾਠਕਾਂ ਦੀ ਕਚਹਿਰੀ ਚ ਰੱਖੇ ਬਿਨਾਂ ਤੁਹਾਡੇ ਵਲੋਂ ਇਹ ਨਿਰਣਾ ਦੇਣਾ ਵੀ ਇੱਕ ਕਲਮ ਦੇ ਮੁਦਈ ਸਮਝਦੇ ਲੇਖਕ ਲਈ ਸ਼ੋਭਦਾ ਨਹੀਂ । ਭਾਈ ਸਤਨਾਮ ਸਿੰਘ ਬੱਬਰ ਜਰਮਨੀ ਵਾਲਿਆਂ ਨੇ ਆਪਣੇ ਕਾਮੈਂਟ ਵਿੱਚ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਆਪਣਾ ਜਵਾਬ ਤੁਹਾਨੂੰ ਤੇ "ਸੂਹੀ ਸਵੇਰ" ਨੂੰ 23 ਅਤੇ 27 ਮਈ ਨੂੰ ਈ-ਮੇਲ ਰਾਹੀਂ ਭੇਜਿਆ, ਜਿਸਦੀ ਪੁਸ਼ਟੀ ਵੀ ਤੁਸੀਂ ਕਰ ਚੁੱਕੇ ਹੋ । ਹਾਂ, ਹੁਣ ਤੁਸੀਂ ਦੱਸੋ ਕਿ ਤੁਸੀਂ "ਸੂਹੀ ਸਵੇਰ" ਤੋਂ ਕਿਉਂ ਨਹੀਂ ਜਾਨਣਾ ਚਾਹਿਆ ਕਿ ਜਦੋਂ ਉਨ੍ਹਾਂ ਨੇ ਤੁਹਾਡੀ ਲਿਖਤ *** ਕੀ 'ਭਾਈ' ਰਾਜੋਆਣੇ ਦੇ "ਸੁਫ਼ਨੇ ਦਾ ਦੇਸ਼" 'ਸੁਕੀਰਤ' ਲਈ ਸੁਰੱਖਿਅਤ ਹੋਵੇਗਾ ? - ਇਕਬਾਲ *** ਨੂੰ ਇਨ੍ਹਾਂ ਅੱਖਰਾਂ ਨਾਲ ਛਾਪਿਆ ਸੀ ਕਿ ***ਪਿਛਲੇ ਦਿਨਾਂ 'ਚ ਅਸੀਂ ਬਲਵੰਤ ਸਿੰਘ ਰਾਜੋਆਣਾ ਮੁੱਦੇ ਤੇ ਸੁਕੀਰਤ ਅਤੇ ਸਤਨਾਮ ਸਿੰਘ ਬੱਬਰ ਜਰਮਨੀ ਦੇ ਲੇਖ ਛਾਪੇ ਹਨ । ਅਦਾਰਾ ਇਸ ਵਿਸ਼ੇ ਤੇ "ਸੂਹੀ ਸਵੇਰ" ਦੇ ਸੱਜਣਾ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦਾ ਹੈ । ਇਸੇ ਲੜੀ ਤਹਿਤ ਪੇਸ਼ ਹੈ ਇਕਬਾਲ ਦਾ ਇਹ ਲੇਖ । (ਸੰਪਾਦਕ)*** ਫਿਰ ਇਸ ਲੜੀ ਨੂੰ ਰੋਕਿਆ ਕਿਉਂ ਗਿਆ ?!?!? ਹੁਣ ਤੁਹਾਡੇ ਵਲੋਂ ਇਸ ਮਸਲੇ ਤੇ ਚੁੱਪ ਰਹਿਣਾ ਕੀ ਸਮਝਿਆ ਜਾਏ ?!?!? ਮੈਂ ਭਾਈ ਸਤਨਾਮ ਸਿੰਘ ਬੱਬਰ ਜਰਮਨੀ ਵਾਲਿਆਂ ਦੀ ਇਜ਼ਾਜਤ ਬਗੈਰ ਹੀ ਉਨ੍ਹਾਂ ਦੀ ਵੈਬਸਾਇਟ "ਸਮੇਂ ਦੀ ਅਵਾਜ਼" ਵਿੱਚੋਂ ਉਹ ਲਿਖਤ ਅਗਲੇ ਕਾਮੈਂਟ ਰਾਹੀਂ "ਸੂਹੀ ਸਵੇਰ" ਦੇ ਪਾਠਕਾਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ "ਸੂਹੀ ਸਵੇਰ" ਨੇ ਉਹ ਲਿਖਤ ਪ੍ਰਕਾਸ਼ਿਤ ਨਹੀਂ ਕਰਨੀ । ਦੂਸਰਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਤਾਂ ਜੋ ਪਾਠਕ ਖੁੱਦ ਨਿਰਣਾ ਕਰ ਸਕਣ ! - ਗੁਰਮੀਤ ਸਿੰਘ ਵਾਸ਼ਿੰਗਟਨ

Gurmeet Singh

*****ਵਿਦਰੋਹ ਦੀ ਪਿਛਾਖੜੀ ਪ੍ਰਕਿਰਤੀ ਨੂੰ ਅਗਾਂਹਵਧੂ ਸੋਚ ਬਣਾਉਣਾ ਹੀ ਕ੍ਰਾਂਤੀਕਾਰੀ ਇਨਕਲਾਬ ਹੈ - ਸਤਨਾਮ ਸਿੰਘ ਬੱਬਰ ਜਰਮਨੀ***** ਲੇਖ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਆਪਣੇ ਪਾਠਕਾਂ ਨੂੰ ਸਪੱਸ਼ਟ ਕਰ ਦੇਵਾਂ, ਇਸ ਲੇਖ ਵਿੱਚ ਇੱਕ ਉਹ ਚਰਚਾ ਹੈ, ਜੋ ਪੰਜਾਬ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਪੜ੍ਹੀ ਗਈ ਅਤੇ ਬਹੁਤ ਸਾਰੇ ਪਾਠਕਾਂ ਵਲੋਂ ਵਿਅਕਤੀਗਤ ਤੌਰ ਤੇ ਆਪਣੇ ਖੁੱਲ੍ਹੇ ਵਿਚਾਰਾਂ ਨਾਲ ਬਹੁ - ਪੱਖੀ ਮੁੱਦਿਆਂ ਨੂੰ ਛੂਹਿਆ ਗਿਆ ਹੈ, ਜਿਸ ਵਿੱਚ ਚਰਚਾ ਨਵਾਂ ਜ਼ਮਾਨਾ ਦੇ ਸੰਪਾਦਕ ਸੁਕੀਰਤ ਸਿੰਘ ਅਨੰਦ ਦੇ ਲੇਖ 'ਭਾਈ' ਰਾਜੋਆਣਾ ਦੇ ਦੇਸ਼ ਵਿੱਚ - ਸੁਕੀਰਤ ਤੋਂ ਸ਼ੁਰੂ ਹੋਈ ਸੀ, ਜਿਸ ਦੀ ਵਕਾਲਤ ਤੇ ਆਇਆ ਸ੍ਰੀ ਇਕਬਾਲ ਪਾਠਕ ਦੀ ਚਰਚਾ ਦਾ ਵਿਸ਼ਾ ਜੋ ਚਲਦਾ ਆ ਰਿਹਾ ਹੈ । ਉਸੇ ਲੜੀ ਨਾਲ ਸਬੰਧਤ ਇਹ ਲੇਖ ਹੈ । ਜੋ ਮੈਂ ਇਹ ਵਿਸ਼ਾ ਲਿਖਣ ਜਾ ਰਿਹਾ ਹਾਂ ਕਿ ਸਿੱਖ ਕੌਮ ਪਿਛਾਖੜ ਹੋ ਹੀ ਨਹੀਂ ਸਕਦੀ । ਮੈਨੂੰ ਪਤਾ ਹੈ ਇਕਬਾਲ ਪਾਠਕ ਦੀ ਸੋਚ ਤੋਂ ਇਹ ਗੱਲ ਬਾਹਰ ਦੀ ਹੋਵੇਗੀ ਤੇ ਜ਼ਰੂਰ ਕਹੇਗਾ ਕਿ ਸਤਨਾਮ ਸਿੰਘ ਬੱਬਰ ਦਾ ਵਿਸ਼ਾ ਇੱਥੇ ਮੇਰੇ ਮੁੱਦਿਆਂ ਤੋਂ ਬਾਹਰ ਜਾਂਦਾ ਹੈ । ਐਪਰ ਪਿਛਾਖੜ ਪ੍ਰਕਿਰਤੀ ਨੂੰ ਸਮਝਣ ਲਈ ਇਹ ਇਹਦੇ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਹੈ । ਪਿਛਾਖੜ ਤੋਂ ਭਾਵਿ ਪਿਛਾਂਹਖਿੱਚੂ ਸੋਚ ਜੋ ਪਿਛਲੀਆਂ, ਪੁਰਾਣੀਆਂ, ਆਦਿ ਕਾਲ ਤੋਂ ਆਦੀਵਾਸੀ ਪੱਛੜੀ ਹੋਈ ਉਹ ਸੋਚ ਜਾਂ ਉਹ ਸ਼੍ਰੇਣੀ ਜੋ ਅਗਾਂਹ ਨੂੰ ਵੱਧਣ ਲਈ ਸੋਚ ਹੀ ਨਹੀਂ ਸਕਦੀ, ਕਹਿਣਾ ਇਕਬਾਲ ਪਾਠਕ ਜੀ ਵਧੀਆ ਦਲੀਲ ਨਹੀਂ ਹੈ । ਤੁਹਾਡੀ ਤਾਂ ਉਹ ਗੱਲ ਹੈ, """ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥ (ਅੰਗ ੨੨੯)""" ਮੈਂ ਸ਼ਬਦ ਗੁਰੂ ਨੂੰ ਇਸੇ ਕਰਕੇ ਹੀ ਮਹਾਨ ਮੰਨਦਾ ਹਾਂ ਕਿ ਉਹਦੀ ਸੋਚ ਕਿੱਡੀ ਅਗਾਂਹਵਧੂ, ਕਿੱਡੀ ਕ੍ਰਾਂਤੀਕਾਰੀ ਅਤੇ ਸੰਘਰਸ਼ਮਈ ਹੈ । ਜੋ ਜ਼ਿੰਦਗੀ ਜਿਉਣ ਦਾ ਢੰਗ ਬੜੀ ਹੀ ਸਰਲ ਤੇ ਸੌਖੀ ਭਾਸ਼ਾ ਵਿੱਚ ਸਮਝਾਉਂਦੀ ਹੈ । """ਅਗਾਂਹ ਕੋ ਤਰਾਂਘ ਪਿੱਛਾ ਦੇਖ ਨ ਮੋਰੜਾ ॥""" ਅਗਾਂਹ ਵੱਧਣ ਲਈ ਸੋਚ, ਪਿਛਾਂਹ ਵੱਲ ਹੀ ਨਾ ਝਾਕੀ ਜਾਹ । ਏਸੇ ਲਈ ਹੀ ਤਾਂ ਸਿੱਖ ਧਰਮ ਇੱਕ ਅਗਾਂਹਵਧੂ ਧਰਮ ਹੈ, ਪੂਰੀ ਕੌਮ ਜਿੱਥੇ - ਜਿੱਥੇ ਵੀ ਦੁਨੀਆਂ ਵਿੱਚ ਵਿਚਰਦੀ ਹੈ, ਉਥੇ - ਉਥੇ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੀ ਹੈ । ਇਨ੍ਹਾਂ ਦੀ ਇਮਾਨਦਾਰੀ, ਮਿਹਨਤਕਸ਼ੀ, ਅੱਠ ਘੰਟੇ ਨਹੀਂ 14 ਤੋਂ 16 ਘੰਟੇ ਮਿਹਨਤ ਕਰਨ ਵਾਲੇ ਉਹ ਲੋਕ ਬੜੇ ਫਖਰ ਨਾਲ ਕਹਿੰਦੇ ਹਨ, ਭਾਜੀ ਮੇਹਨਤ ਕਰੀਦੀ ਹੈ । ਮੈਂ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ ਜੋ ਅੱਜ ਸਿੱਖੀ ਦਾ ਅਕਸ ਵਿਗਾੜਕੇ, ਚੰਦ ਦਿਨਾਂ 'ਚ ਅਮੀਰ ਬਨਣ ਦੀਆਂ ਖਾਹਸ਼ਾਂ ਰੱਖਕੇ ਬੁਰਿਆਂ ਕੰਮਾਂ 'ਚ ਪੈ ਕੇ ਸਿਰਫ ਧੰਨ ਜੋੜਣ ਨੂੰ ਹੀ ਅਮੀਰੀ ਸਮਝਦੇ ਹਨ । ਪੂੰਜੀਵਾਦੀ ਜਾਂ ਸਰਮਾਏਦਾਰੀ ਨਾਲੋਂ ਕਿਤੇ ਵੱਧ ਇਨਸਾਨੀਅਤ ਅਤੇ ਧਰਮ ਇੱਕ ਵੱਖਰੀ ਸੋਚ ਇਨਸਾਨੀਅਤ ਨੂੰ ਹੋਰ ਬਹੁਤ ਕੁੱਝ ਵਧੀਆ ਤੇ ਨਵੀਨ ਜ਼ਿੰਦਗੀ ਦਿੰਦਾ ਹੈ । ਪਿਛੋਕੜ 'ਚ ਮਿਲੇ ਹੋਏ ਸੰਸਕਾਰ, ਸਿੱਖਿਆਵਾਂ, ਅਦਰਸ਼, ਕਿਰਦਾਰ, ਸ਼ੁਭਾਵਿਕ ਗੁਣ, ਚੱਜ - ਆਚਾਰ ਹੀ ਵਧੀਆ ਸਮਾਜ ਸਿਰਜਦੇ ਹਨ, ਫਿਰ ਲੋਕ ਗੱਲਾਂ ਕਰਦੇ ਹਨ, ਇਹ ਕਿਹੜੇ ਵੰਸ਼, ਕੁਲ, ਜਾਤ, ਵਰਣ, ਕੁਣਬੇ, ਫਿਰਕੇ, ਜਮਾਤ, ਮਜ਼ਹਬ ਨਾਲ ਸਬੰਧਤ ਹਨ, ਫਿਰ ਸਿਆਣੇ ਲੋਕ, ਇੱਕੋ ਜਿਹੇ ਸੁਭਾਅ, ਰਹਿਣੀ - ਬਹਿਣੀ, ਖਾਣੀ - ਪੀਣੀ, ਇੱਕੋ ਜਿਹਾ ਪਹਿਰਾਵਾ, ਸ਼ਕਲ - ਸੂਰਤ ਤੋਂ ਅੰਦਾਜ਼ਾ ਲਗਾਉਣ ਲਈ ਫਿਰ ਉਪ੍ਰੋਕਤ ਲਿਖੀਆਂ ਪਹਿਚਾਣਾਂ ਨੂੰ ਇਕੱਲੀ - ਇਕੱਲੀ ਗਿਣਨ ਦੀ ਬਜਾਏ ਕੋਈ ਇੱਕ ਨਾਮ ਦੇਣਾ ਚਾਹੁੰਦੇ ਹਨ । ਉਹ ਹੈ 'ਕੌਮ', ਧਰਮ ਦੇ ਗੁਣਾਂ ਕਰਕੇ ਅਸੀਂ ਵੱਖ - ਵੱਖ ਧਰਮਾਂ ਦੇ ਲੋਕਾਂ ਦੀ ਪਹਿਚਾਣ ਵੀ ਇਵੇਂ ਹੀ ਕਰਦੇ ਹਾਂ, ਜਿਵੇਂ ਯਹੂਦੀ, ਈਸਾਈ, ਮੁਸਲਿਮ, ਬੋਧੀ, ਜੈਨੀ, ਹਿੰਦੂ, ਸਿੱਖ ਆਦਿ । ਹੁਣ ਬ੍ਰਾਹਮਣ ਕਿੰਨਾ ਸ਼ੈਤਾਨ ਏ, ਹਿੰਦੂ ਨੀਤੀ ਕਿੱਡੀ ਕੁਟਲਨੀਤੀ ਵਰਤਦੀ ਹੈ, ਕਾਂਗਰਸ ਸ੍ਰਕਾਰ ਬਣਦੀ ਹੈ ਤਾਂ ਇਨ੍ਹਾਂ ਅਛੂਤਾਂ ਨੂੰ ਇੱਕ ਨਾਮ ਦਿੰਦੀ ਹੈ, 'ਹਰੀਜਨ' । ਇਹ ਲੋਕ ਬੜੇ ਖੁਸ਼ ਹੁੰਦੇ ਹਨ ਕਿ ਸਾਨੂੰ ਬੜਾ ਮਾਣ ਦਿੱਤਾ ਗਿਆ ਹੈ । ਹੁਣ ਇੱਥੇ ਇੱਕ ਸਵਾਲ ਖੜ੍ਹਾ ਹੁੰਦਾ ਹੈ, ਇਹ 'ਹਰੀਜਨ' ਦਾ ਖਿਤਾਬ ਸਿਰਫ ਅਨਸੂਚਿਤ ਜਾਤੀਆਂ ਜਾਂ ਅਛੂਤਾਂ ਨੂੰ ਹੀ ਕਿਉਂ ਦਿੱਤਾ ਗਿਆ ਹੈ ? ਇਹ ਹੁਣ ਇਨ੍ਹਾਂ ਦੀ ਸਮਝ 'ਚ ਨਹੀਂ ਪੈਣ ਵਾਲਾ, ਨਾਂ ਹੀ ਇਨ੍ਹਾਂ ਦੇ ਧਾਰਮਿਕ ਮੁਖੀ ਜਾਂ ਕਾਮਰੇਡ ਮੁਖੀ ਜਾਂ ਕੋਈ ਏਨਾਂ ਦੇ ਹੋਰ ਸਿਆਸੀ ਲੀਡਰ ਪੈਣ ਦੇਣਾ ਚਾਹੁੰਦੇ ਨੇ ਕਿਉਂਕਿ ਅਗਰ ਇਨ੍ਹਾਂ ਗੱਲਾਂ ਦੀ ਸਮਝ ਪੈ ਗਈ ਤਾਂ ਇਨ੍ਹਾਂ ਆਗੂਆਂ ਦਾ ਤੋਰੀ ਫੁੱਲ੍ਹਕਾ ਚੱਲਣਾ ਖਤਮ ਤੇ ਉਹ ਕਿਉਂ ਪੈਣ ਦੇਣ, ਇਸ ਘੁੰਡੀ ਦੀ ਸਮਝ ਕਿ ਬਰਾਬਰਤਾ ਹੁੰਦੀ ਕੀ ਹੈ ? ਜ਼ਰਾ ਸੋਚੋ :- ਅਗਰ ਅਛੂਤ 'ਹਰੀਜਨ' ਬਣ ਜਾਂਦਾ ਹੈ, ਬ੍ਰਾਹਮਣ, ਬ੍ਰਾਹਮਣ ਹੀ ਰਹਿੰਦਾ ਹੈ, ਖੱਤਰੀ, ਖੱਤਰੀ ਹੀ ਰਹਿੰਦਾ ਹੈ । ਇਹ 'ਹਰੀਜਨ' ਕਿਉਂ ਨਹੀਂ ਬਣਦੇ ??? ਸਿੱਖ ਧਰਮ 'ਚ ਐਸਾ ਨਹੀਂ ਹੈ । ਸਿੱਖ ਜੰਮਦਾ ਨਹੀਂ, ਸਿੱਖ ਬਣਨਾ ਪੈਂਦਾ ਹੈ । """ਰਹਿਣੀ ਰਹੈ ਸੋਈ ਸਿਖ ਮੇਰਾ ॥ ਉਹ ਠਾਕੁਰੁ ਮੈ ਉਸ ਕਾ ਚੇਰਾ ॥""" 'ਹਰੀਜਨ' ਬਣਨ ਲਈ, ਹੁਣ ਅਸੀਂ ਇਹ ਮੌਉਰਾ ਖਾਂਦੇ ਕਿਉਂ ਹਾਂ ? ਸਾਨੂੰ ਰਿਜ਼ਰਵੇਸ਼ਨ ਮਿਲਦੀ ਹੈ, ਵਜ਼ੀਫੇ ਮਿਲਦੇ ਹਨ, ਵੱਖਰੀਆਂ ਕਲੌਨੀਆਂ 'ਚ ਰਹਿਣ ਲਈ ਪਲਾਟ ਮਿਲਦੇ ਹਨ, ਰਿਹਾਇਸ਼ਾਂ ਮਿਲਦੀਆਂ ਹਨ ਤੇ ਪੱਕੇ ਲੇਬਲ ਲਾਏ ਜਾਂਦੇ ਹਨ, 'ਹਰੀਜਨ ਕਲੌਨੀ' ? ਉਹ ਵੀ ਸ਼ਹਿਰੋਂ ਜਾਂ ਪਿੰਡੋਂ ਬਾਹਰ । ਕਬਰਾਂ ਜਾਂ ਹੱਡਾਂਰੇੜੀਆਂ ਜਾਂ ਬੇਅਬਾਦ ਪਈਆਂ ਪੰਚਾਇਤੀ ਜ਼ਮੀਨਾਂ । ਹਾਂ, ਹੁਣ ਕੋਈ ਵੀ ਸਿਆਣਾ ਜਾਂ ਸੂਝਵਾਨ ਵੀਰ ਦੱਸ ਵਾਰ ਸੋਚੇ ਤੇ ਦਸਾਂ ਜਣਿਆ ਤੋਂ ਪੁੱਛੋ, ਫਿਰ ਤਾਂ ਸਮਝ ਪੈ ਜਾਉ । ਵਰਨਾ ਨਹੀਂ ! 'ਹਰੀਜਨ' ਕੌਣ ਹੁੰਦੇ ਨੇ ? ਭਗਤ ਕਬੀਰ ਜੀ ਦੀ ਬਾਣੀ ਦਾ ਕਥਨ ਏ "ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥" ਹੁਣ ਸਾਨੂੰ ਕਿਵੇਂ ਸਮਝ ਪਵੇਗੀ ਕਿ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ॥" ਬਾਕੀ ਜਾਤੀਆਂ ਵਾਲੇ ਹਰੀ ਦੇ ਜਨ ਭਾਵਿ ਕਿ ਪ੍ਰਮਾਤਮਾਂ ਦੇ ਜਣੇ ਹੋਏ ਜਾਂ ਸੇਵਕ ਕਿਉਂ ਨਹੀਂ ??? ਪੁਰਾਤਨ ਸਮਿਆਂ ਵਿੱਚ ਝੁੱਗੀਆਂ, ਕੁੱਲੀਆਂ, ਝੌਪੜੀਆਂ, ਪਟੀਆਂ, ਵਿਹੜੇ ਇਤਿਆਦਿ ਨਾਮ ਦੇ ਕੇ ਇੱਕ ਵੱਖਰੀ ਪਹਿਚਾਣ ਦਰਸਾਈ ਜਾਂਦੀ ਸੀ । ਮੈਂ ਗੱਲ ਸਿਰਫ ਲੇਬਲ ਬਦਲਣ ਜਾਂ ਮਾਡਰਨ ਲੇਬਲ ਦੀ ਕਰਨੀ ਚਾਹੁੰਦਾ ਹਾਂ । ਹੀਣਤਾ, ਨਿਮੋਸ਼ੀ ਸਿਰਫ ਕਾਗਜ਼ਾਂ ਚੋਂ ਨਿਕਲਦੀ ਹੈ । ਸਵੈਮਾਨਤਾ ਨੂੰ ਸਨਮਾਨ ਦੇਣਾ ਗੁਰੂ ਨਾਨਕ ਦੇਵ ਜੀ ਦੀ ਸੋਚ ਅਤੇ ਭਾਈ ਲਾਲੋ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਦੀ ਯਾਰੀ ਹੀ ਇਨ੍ਹਾਂ ਬੰਧਨਾਂ ਨੂੰ ਤੋੜ ਸਕਦੀ ਹੈ ਅਤੇ ਇੱਕ ਬਾਟੇ ਚੋਂ ਅੰਮ੍ਰਿਤ ਛਕਕੇ ਖਾਲਸਾ ਬਣਨਾ । ਜਿਸ ਜਾਗਰਿਤੀ ਨੂੰ ਲਿਆਉਣ ਲਈ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ, ਕਿੰਨੀਆਂ ਸ਼ਹੀਦੀਆਂ, ਕਿੰਨੀਆਂ ਤਬਾਹੀਆਂ ਤੇ ਬੈਖੌਫ ਹੋ ਕੇ, ਤੱਤੀਆਂ ਤਵੀਆਂ ਤੇ ਬਹਿਣਾ ਪਿਆ, ਆਰਿਆਂ ਨਾਲ ਚੀਰ ਹੋਣਾ ਪਿਆ, ਦੇਗਾਂ 'ਚ ਉਬਲਣਾ ਪਿਆ, ਰੂੰਈਂ 'ਚ ਲਪੇਟਕੇ ਅੱਗਾਂ 'ਚ ਸੜਣਾ ਪਿਆ, ਚਾਂਦਨੀ ਚੌਂਕਾਂ 'ਚ ਸੀਸ ਧੜਾ ਤੋਂ ਵੱਖ ਕਰਵਾਉਣੇ ਪਏ (ਸੁਕੀਰਤ ਵਰਗੇ ਲੇਖਕਾਂ ਦੀ ਸੋਚ ਚੌਕਾਂ ਨਾਲ ਪਤਾ ਨਹੀਂ ਕਿਉਂ ਨਫਰਤ ਖਾਂਦੀ ਹੈ), ਨੀਂਹਾਂ ਵਿੱਚ ਮਾਸੂਮ ਬੱਚਿਆਂ ਨੂੰ ਚਿਣਵਾਉਣਾ ਪਿਆ, ਬੰਦ - ਬੰਦ ਕਟਵਾਉਣੇ ਪਏ, ਜਿਨ੍ਹਾਂ ਮਾਤਾਵਾਂ ਆਪਣੇ ਬੱਚਿਆਂ ਦੇ ਟੋਟੇ - ਟੋਟੇ ਕਰਵਾਕੇ ਗਲ੍ਹਾਂ ਵਿੱਚ ਹਾਰ ਪਵਾਏ, ਨੇਜ਼ਿਆਂ ਤੇ ਟੰਗਵਾਏ ਹੋਣ ਆਦਿ ਦਾ ਇਤਿਹਾਸ ਜ਼ਰੂਰ ਵਾਚਣਾ ਪੈਣਾ ਹੈ । ਗਰੀਬਾਂ, ਅਨਾਥਾਂ, ਮਿਹਨਤਕਸ਼ਾਂ, ਮਜ਼ਦੂਰਾਂ, ਦੱਬੇ - ਕੁਚਲੇ ਲੋਕਾਂ ਦੀ ਬਰਾਬਰਤਾ ਦਾ ਹੱਕ ਖੋਹਣ ਵਾਲੇ ਉਸ ਸਮਾਜ ਨੂੰ ਵੰਗਾਰਣਾ, ਲਲਕਾਰਨਾ ਤੇ ਉਹਦੇ ਜ਼ੁਲਮ ਦੇ ਖਿਲਾਫ ਜੂਝਣਾ ਅਤੇ ਹਰ ਕੁਰਬਾਨੀ ਕਰਨੀ ਦਾ ਇਤਿਹਾਸ : """ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥""" ਮੈਨੂੰ ਪਤਾ ਹੈ ਇਕਬਾਲ ਪਾਠਕ ਦੇ ਪਿਛੋਕੜ ਨਾਲ ਜੁੜਿਆ ਇਹ ਇਤਿਹਾਸ ਦਾ ਵਰਕਾ ਕਿੱਤੇ ਆਲੇ 'ਚ ਪਿਆ ਧੂੜ - ਘੱਟੇ ਨਾਲ ਭਰਿਆ ਪਿਆ ਨਾਂ ਰਹਿ ਜਾਏ । ਮੈਂ ਸਿਰਫ ਇਨ੍ਹਾਂ ਦੀ ਯਾਦ ਨੂੰ ਸਮਰਪਿਤ ਹੀ ਹੋਣਾ ਚਾਹੁੰਦਾ ਹਾਂ, ਅੱਜ ਜੋ ਅਤੀਤ ਵਿੱਚ ਸਾਡੇ ਸਾਹਮਣੇ ਹੈ, ਉਨ੍ਹਾਂ ਵਰਕਿਆਂ ਨੂੰ ਮਿੱਧਕੇ ਅੱਗੇ ਨਾ ਵਧੀਏ, ਉਸ ਸੱਚ ਨੂੰ ਆਪਣਿਆਂ ਨੂੰ ਪੜ੍ਹਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਝਾਤ ਜ਼ਰੂਰ ਮਾਰੀਏ । ਇਹ ਸੱਚ ਕਿਤੇ ਹੈਗਾ ਜਾਂ ਪੜਾਇਆ ਵੀ ਜਾ ਰਿਹਾ ਹੈ ਜਾਂ ਅੱਜ ਆਰ. ਐਸ. ਐਸ. (RSS) ਦੀਆਂ ਗੁਪਤ ਰਿਪੋਰਟਾਂ (http://www.sameydiawaaz.com/HTML/Bhakhde%20Masle%20-%20RSS%20Agenda%20&%20Sikh%20Nation.htm) ਮੁਤਾਬਿਕ ਵਾਪਰ ਰਿਹਾ ਹਕੀਕੀ ਸੱਚ ਤੋਂ ਅੱਖਾਂ ਮੀਟਕੇ ਸਿਰਫ ਆਪਣਾ ਹੀ ਤੋਰੀ ਫੁਲ੍ਹਕਾ ਚਲਾਉਣਾ ਹੈ ਅਤੇ ਧੋਖਾ ਇਨਕਲਾਬ ਨਾਲ ਕਰਨਾ ਹੈ ਤੇ ਆਪਣਿਆਂ ਨੂੰ ਸਿਰਫ ਅੰਧੇਰੇ 'ਚ ਰੱਖਣਾ ਕਿੱਥੋਂ ਤੱਕ ਜਾਇਜ ਹੈ ? ਵੀਰ ਇਕਬਾਲ ਪਾਠਕ ਜੀ, ਤੁਸੀਂ ਫਿਰ ਇਹ ਕਹਿਣਾ ਹੈ ਕਿ ਗੱਲ ਵਿਸ਼ੇ ਤੋਂ ਬਾਹਰ ਜਾ ਰਹੀ ਹੈ ਜਾਂ ਵਧਾਈ ਜਾ ਰਹੀ ਹੈ, ਇਨ੍ਹਾਂ ਗੱਲਾਂ ਦੀ ਲੋੜ ਨਹੀਂ ਹੈ । ਇਹ ਮੇਰੇ ਨਾਲ ਜਾਂ ਮੇਰੇ ਲੋਕਾਂ ਨਾਲ ਢੁੱਕਦੀ ਦਲੀਲ ਨਹੀਂ ਹੈ, ਮੈਂ ਕਿਸੇ ਹੋਰ ਇਨਕਲਾਬ ਦੀ ਗੱਲ ਕਰਦਾ ਹਾਂ, ਤੁਸੀਂ ਕਿੱਥੋਂ ਵਿੱਚ 'ਭਾਈ' ਰਾਜੋਆਣਾ ਦੇ ਦੇਸ਼ ਵਿੱਚ - ਸੁਕੀਰਤ ਲਿਆ ਵਾੜਿਆ । ਵੀਰ ਜਸਵਿੰਦਰ ਸਿੰਘ ਜੀ ਤੇ ਵੀਰ ਜੱਸ ਬਰਾੜ ਜੀ, ਤੁਸੀਂ ਮੈਨੂੰ ਵਾਕਿਆ ਹੀ ਜਿੱਤ ਲਿਆ ਹੈ । ਤੁਹਾਡੇ ਹੌਸਲੇ ਤੇ ਦਲੇਰੀ, ਸਿਆਣਪ, ਸੂਝਤਾਈ ਤੇ ਦਲੀਲਾਂ ਦੀ ਉਹ ਕਸਵੱਟੀ ਜੋ ਤੁਹਾਨੂੰ ਮਿਲੀ ਹੈ, ਉਹ ਰੱਬੀ ਦੇਣ ਹੈ । ਇਹਦਾ ਹੋਕਾ ਦਿਉ, ਵੀਰ ਜੱਸ ਬਰਾੜ ਜੀ, ਪ੍ਰਮਾਤਮਾਂ ਨਿਰੰਕਾਰ ਹੈ ਤੋਂ ਭਾਵਕਿ ਪ੍ਰਮਾਤਮਾਂ ਦਾ ਕੋਈ ਆਕਾਰ ਨਹੀਂ ਹੁੰਦਾ, ਉਹ ਤਾਂ ਘਟ - ਘਟ ਵਿੱਚ ਵਸਿਆ, ਜਰੇ - ਜਰੇ ਵਿੱਚ ਮੌਜੂਦ ਹੈ, ਜਿਹਦੇ ਵਾਜੂਦ ਨੂੰ ਅਸੀਂ ਅਗਰ ਪ੍ਰਕਿਰਤੀ ਨੂੰ ਇੰਝ ਵੀ ਮੰਨ ਲਈਏ, "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥" ਮੇਰੇ ਵਾਲੇ ਵਾਹਿਗੁਰੂ ਵਲੋਂ ਤੁਹਾਨੂੰ ਅਸੀਸ ਹੈ ਸੱਚ ਤੇ ਪਹਿਰਾ ਦਿਉ । ਆਪਣੇ ਗਿਆਨ ਨੂੰ ਖਲਕਤ ਨਾਲ ਸਾਂਝਾ ਕਰੋ । ਫਿਰ ਸ਼ਬਦ ਸੁਰਤ ਦੀ ਸੋਝੀ ਦਾ ਸੁਮੇਲ ਸਾਨੂੰ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਬਣਾਉਣ ਵਿੱਚ ਸਹਾਈ ਹੋਵੇਗਾ । ਫਿਰ """ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥""" ਆਪਣੀ ਇੱਕ ਮੰਜ਼ਿਲ ਹੈ । ਮੈਂ ਕਿਤੇ ਵੀ ਨਾ ਇਹ ਵਕਾਲਤ ਕੀਤੀ ਹੈ ਕਿ ਕਿਸੇ ਨਾਸਤਿਕ ਵਿੱਚ ਵਿਦਿਆ ਜਾਂ ਗਿਆਨ ਨਹੀਂ ਹੁੰਦਾ, ਸਗੋਂ ਮੈਨੂੰ ਤਾਂ ਹੋਰ ਵੀ ਵਿਸ਼ਵਾਸ਼ ਪੱਕਾ ਹੋਇਆ ਹੈ ਕਿ ਵਾਕਿਆ ਹੀ ਮੇਰਾ ਧਰਮ 'ਚ ਵਿਸ਼ਵਾਸ਼ੀ ਹੋਣਾ ਬਹੁਤ ਹੀ ਲਾਭਕਾਰੀ ਹੈ । ਧੰਨ - ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਮਰੱਥ ਗੁਰੂ ਹਨ, ਸਰਬ ਕਲਾ ਭਰਪੂਰ ਗੁਰਦੇਵ ਹਨ, ਮੈਨੂੰ ਮੂਰਖ ਨੂੰ ਬਾਣੀ ਨਾਲ ਗੱਲਾਂ ਕਰਨ ਦਾ ਇੱਕ ਢੰਗ ਸਮਝਾਇਆ ਹੈ, ਸੋ ਵੀਰੋ ! ਆਪਾਂ ਅਗਿਆਨਤਾਂ ਚੋਂ ਇਨ੍ਹਾਂ ਲੋਕਾਂ ਨੂੰ ਕੱਢਣ ਲਈ ਅਗਰ ਏਡਾ ਹੀ ਹੌਸਲਾ ਰੱਖਣਾ ਹੈ ਤੇ ਜੋ ਊਲ - ਜਲੂਲ ਲਿਖਤਾਂ ਲਿਖਣ - ਛਾਪਣ ਦਾ ਹੌਸਲਾ ਦੇਣਾ ਹੈ ਤਾਂਕਿ ਇਹ ਲੋਕ ਹੋਰ ਇਨਸਾਨੀਅਤ ਨੂੰ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਭਗਤ ਰਵਿਦਾਸ ਜੀ ਦਾ ਉਹ ਸੁਪਨਾ ਸਾਕਾਰ ਕਰ ਸਕਾਂਗੇ । """ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥""" ਦਾ ਉਲੀਕਿਆ ਹੋਇਆ ਇਹ ਸੰਵਿਧਾਨ """ਇਨ ਗਰੀਬ ਸਿਖਨ ਕੋ ਦੇਊਂ ਪਾਤਸ਼ਾਹੀ ॥ ਯਾਦ ਕਰੇਂ ਯੇਹ ਹਮਾਰੀ ਗੁਰਿਆਈ ॥""" ਜਾਂ """ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ ॥੨॥""" ਜਾਂ """ਰਾਜ ਕਰੇਗਾ ਖਾਲਸਾ ॥ ਆਕੀ ਰਹੇ ਨ ਕੋਇ ॥""" ਖਾਲਸੇ ਦਾ ਰਾਜ ਆਏਗਾ ਤਾਂ ਕੋਈ ਵੀ ਦੁੱਖੀਆ ਗਰੀਬ ਨਹੀਂ ਰਹੇਗਾ । ਇਕਬਾਲ ਪਾਠਕ ਵਲੋਂ ਕਿੱਡੀ ਚਲਾਕੀ ਨਾਲ ਮੇਰੇ ਤੇ ਇਹ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਸਿਧਾਂਤਕ ਤੌਰ ਤੇ ਕਿੱਡੀ ਗਲਤ ਹੈ ਦਾ ਨਿਰਣਾ ਪਾਠਕਾਂ ਜੁੰਮੇ ਹੈ ਜਾਂ 'ਸੂਹੀ ਸਵੇਰ' ਦੇ ਸੰਪਾਦਕਾਂ ਜੁੰਮੇ ਹੈ । ਇਲਜ਼ਾਮ ਲਾਇਆ ਗਿਆ ਹੈ ਕਿ ਸਤਨਾਮ ਸਿੰਘ ਬੱਬਰ ਨੇ ਮਜ਼ਦੂਰ ਜਾਤੀ ਨੂੰ ਗਾਲ੍ਹ ਕੱਢੀ ਹੈ ਤੇ ਇਹ ਮੁਆਫੀ ਮੰਗੇ । ਪਾਠਕਾਂ ਦੀ ਕਚਹਿਰੀ 'ਚ ਉਨ੍ਹਾਂ ਪਹਿਰਿਆਂ ਤੇ ਕਾਮੈਂਟ ਕਰਨ ਵਾਲੇ ਉਨ੍ਹਾਂ ਵੀਰਾਂ ਦੇ ਹੇਠਾਂ ਵਿਚਾਰ ਦਿੱਤੇ ਜਾ ਰਹੇ ਹਨ । ਜਸਵਿੰਦਰ ਸਿੰਘ ਆਪਣੇ ਕਾਮੈਂਟ ਵਿੱਚ ਸਪੱਸ਼ਟ ਕਰਦਾ ਲਿਖਦਾ ਹੈ :- ...ਆਹ ਪਰ ਇਕਬਾਲ ਪਾਠਕ ਫਿਰ ਸ਼ਰਾਰਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ । ਜਦਕਿ ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ ਜੀ ਨੇ ਇਕਬਾਲ ਪਾਠਕ ਨੂੰ ਹੂ - ਬਹੂ ਇਸ ਤਰ੍ਹਾਂ ਲਿਖਿਆ ਹੈ 'ਤੁਹਾਡੀ ਲਿਖਤ ਦੀਆਂ ਪਹਿਲੇ ਪਹਿਰੇ ਦੀਆਂ ਮੁੱਢਲੀਆਂ ਲਾਇਨਾਂ 'ਚ ਤੁਸੀਂ ਲਿਖਿਆ ਹੈ ਕਿ 'ਇਹ ਲੋਕ 70 - 80% ਹਨ, ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ - ਸਮੇਂ ਤੇ ਵਰਗਲਾਕੇ ਧਰਮ - ਯੁੱਧਾਂ ਦੀ ਭੱਠੀ 'ਚ ਝੋਕ ਦਿੱਤੀ ਜਾਂਦੀ ਹੈ ।' ਹਾਂ, ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ - ਯੁੱਧਾਂ 'ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ 'ਚ ਹੋਇਆ ।' ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਹੈ ਕਿ ਇਕਬਾਲ ਪਾਠਕ ਦੇ ਕਹਿਣ ਮੁਤਾਬਿਕ 70 - 80% ਲੋਕਾਂ ਦੀ ਇਸ ਜਮਾਤ ਨੂੰ ਕਾਮਰੇਡ ਵਰਗਲਾਕੇ ਧਰਮ ਦੀ ਭੱਠੀ 'ਚ ਝੋਕ ਦਿੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਧਰਮ ਦੀ ਭੱਠੀ ਵਿੱਚ ਝੋਕਣ ਦੇ ਦੋਸ਼ੀ ਧਰਮੀ ਕਿੱਦਾਂ ਹੋਏ ? ਕਿੱਡੀ ਮੂਰਖਾਂ ਵਾਲੀ ਗੱਲ ਕਰਦਾ ਹੈ, ਇਕਬਾਲ ਪਾਠਕ । ਅਖੇ, ਸਤਨਾਮ ਸਿੰਘ ਜੀ ਨੇ ਸ਼ਿਕਵਾ ਕੀਤਾ ਹੈ ਕਿ ਮੈਂ 'ਸੁਕੀਰਤ' ਦੀ ਵਕਾਲਤ ਕੀਤੀ, ਅਜਿਹਾ ਮਾਤਰ 'ਸੁਕੀਰਤ' ਲਫਜ਼ ਵਰਤਣ ਕਾਰਣ ਪੈਦਾ ਹੋਇਆ ਭਰਮ ਮਾਤਰ ਹੈ, ਜਿਸਨੂੰ ਦੂਰ ਕਰਨ ਲਈ ਇੱਕ ਥਾਂ ਕੌਮੇ ਅਤੇ ਇੱਕ ਥਾਂ ਤੇ ਬ੍ਰੈਕਟ ਬਕਾਇਦਾ ਰੂਪ ਵਿੱਚ ਲਾਇਆ ਗਿਆ ਸੀ…… । ਹੁਣ ਪਾਠਕ ਵੀਰੋ, ਤੁਸੀਂ ਖੁੱਦ ਅੰਦਾਜ਼ਾ ਲਗਾਓ । 'ਸੂਹੀ ਸਵੇਰ' 'ਚ ਇਹ ਲਿਖਤ ਛਪਦੀ ਹੈ 'ਭਾਈ' ਰਾਜੋਆਣਾ ਦੇ ਦੇਸ਼ ਵਿੱਚ - ਸੁਕੀਰਤ । ਸਤਨਾਮ ਸਿੰਘ ਬੱਬਰ ਜਰਮਨੀ ਇਸ ਲਿਖਤ ਦਾ ਜਵਾਬ ਦਿੰਦਾ ਹੈ 'ਸੁਕੀਰਤ' ਨੂੰ ਮੁਖਾਤਿਬ ਹੋ ਕੇ, 'ਭਾਈ' ਰਾਜੋਆਣਾ ਦੇ ਦੇਸ਼ ਵਿੱਚ 'ਸੁਕੀਰਤ' ਦਾ ਦਮ ਕਿਉਂ ਘੁੱਟਦਾ ? 'ਸੁਕੀਰਤ' ਇਸ ਲਿਖਤ ਦਾ ਜਵਾਬ ਨਹੀਂ ਦਿੰਦਾ ਤੇ ਇਕਬਾਲ ਪਾਠਕ ਸਾਹਮਣੇ ਆ ਜਾਂਦਾ ਹੈ, ਕਾਮੈਂਟ ਤੇ ਕਾਮੈਂਟ ਦਿੰਦਾ ਹੈ ਤੇ ਵੱਖਰੀ ਲਿਖਤ ਲਿਖਦਾ ਹੈ ਤੇ ਵਾਰ - ਵਾਰ ਵੰਗਾਰਦਾ ਹੈ । 'ਕੀ 'ਭਾਈ' ਰਾਜੋਆਣੇ ਦੇ "ਸੁਫ਼ਨੇ ਦਾ ਦੇਸ਼" 'ਸੁਕੀਰਤ' ਲਈ ਸੁਰੱਖਿਅਤ ਹੋਵੇਗਾ ? - ਇਕਬਾਲ' ਹੁਣ ਇਹ ਵਾਰ - ਵਾਰ ਕਹਿ ਰਿਹਾ ਹੈ ਕਿ ਮੈਂ ਕਦੋਂ 'ਸੁਕੀਰਤ' ਦੀ ਵਕਾਲਤ ਕੀਤੀ ਹੈ ? 'ਸੁਕੀਰਤ' ਜੀ ਵਲੋਂ ਹੁਣ ਏਥੇ ਸ਼ੈਤਾਨੀ ਵੇਖੋ ਕਿ ਲੇਖ ਲਿਖਿਆ ਤੇ ਉਹਦਾ ਕੋਈ ਸਾਥੀ ਇਕਬਾਲ ਪਾਠਕ, ਸਾਹਮਣੇ ਆ ਜਾਂਦਾ ਹੈ, ਜੋ 'ਸੁਕੀਰਤ' ਦਾ ਸਾਥੀ ਵੀ ਨਹੀਂ ਬਨਣਾ ਚਾਹੁੰਦਾ ਤੇ ਉਹਦੀ ਸੋਚ ਨੂੰ ਵੀ ਇੰਝ ਧਰਕਾਰਦਾ ਹੈ ਤੇ ਫਰਕ ਪੂਰਬ ਤੋਂ ਪੱਛਮ ਵੱਲ ਜਾਣ ਦਾ ਦੱਸਦਾ ਹੈ । ਫਿਰ ਸਤਨਾਮ ਸਿੰਘ ਬੱਬਰ ਤੇ ਟਕੋਰ ਕਰਕੇ ਪੁੱਛਦਾ ਹੈ ਕਿ ਮੈਂ ਕਿਵੇਂ ਸੁਕੀਰਤ ਦੀ ਵਕਾਲਤ ਕਰਦਾ ਹਾਂ । ਤੁਹਾਨੂੰ ਅਸਲ 'ਚ ਸਮਝਣ 'ਚ ਗਲਤੀ ਲੱਗੀ ਹੈ । ਜੋ ਸਹੀ ਮੁੱਦਿਓ ਗੱਲ ਨੂੰ ਕਿਸੇ ਹੋਰ ਪਾਸੇ ਲਿਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦਾ ਹੈ । ਸੂਝਵਾਨ ਪਾਠਕ ਉਹਨੂੰ ਘੇਰ ਲੈਂਦੇ ਹਨ, ਉਹ ਕਿਸੇ ਵੀ ਸਵਾਲ ਦਾ ਸਹੀ ਜਵਾਬ ਦੇਣ ਦੀ ਬਜਾਏ, ਇੱਕ ਐਸੀ ਭੱਦੀ ਅਤੇ ਬੇਹੂਦੀ ਭਾਸ਼ਾ 'ਚ ਗੱਲਾਂ ਜਾਂ ਦਲੀਲਾਂ ਨੂੰ ਮੰਨੀ ਵੀ ਜਾਂਦਾ ਹੈ ਤੇ ਪੈਰ - ਪੈਰ ਤੇ ਮੁੱਕਰੀ ਵੀ ਜਾਂਦਾ ਹੈ । ਅਖੇ ਤੂੰ ਕੌਣ, ਮੈਂ ਖਾਹ - ਮਖਾਹ, ਵਾਹ ਬਈ ਵਾਹ ਇਕਬਾਲ ਪਾਠਕ ਜੀ ! ਕੌਮੇਂ ਡੰਡੀਆਂ, ਬਿੰਦੀਆਂ, ਲਾਵਾਂ, ਦੁਲਾਵਾਂ, ਬ੍ਰੈਕਟਾਂ ਦੀਆਂ ਮੁਹਾਰਣੀਆਂ, ਅੱਖਰੀ ਗੁੰਝਲਾਂ 'ਚ ਇੱਕ ਆਮ ਲੁਕਾਈ ਨੂੰ ਕਿੰਨਿਆਂ ਭੁਲੇਖਿਆਂ 'ਚ ਪਾ ਕੇ ਆਪਣੀ ਚਤੁਰਾਈ ਨੂੰ ਇਹ ਸਿੱਧ ਕਰਨਾ ਕਿ ਮੈਂ ਇੱਕ ਵਿਦਵਾਨ ਹਾਂ, ਮੈਂ ਕਿਤਾਬਾਂ ਬਹੁਤ ਪੜ੍ਹਦਾ ਹਾਂ, ਮੈਂ ਫਲਾਨੇ ਫਿਲਾਸਫਰ ਦੀ ਐਹ ਕਿਤਾਬ ਪੜ੍ਹੀ ਹੈ ਤੇ ਇੰਟਰਨੈਟ ਤੇ ਫਲਾਨੇ ਐਹ ਲਿਖਿਆ ਉਥੇ ਜਾ ਕੇ ਪੜ੍ਹ ਲਵੋ । ਜਦੋਂ ਕੋਈ ਆਪਣੀ ਗੱਲ ਦੀ ਹਰ ਗਵਾਹੀ ਦੂਜਿਆਂ ਦੀਆਂ ਲਿਖਤਾਂ ਤੇ ਹੀ ਨਿਰਭਰ ਕਰਦਾ ਹੈ ਤੇ ਫਿਰ ਹੈਰਾਨਗੀ ਹੁੰਦੀ ਹੈ ਕਿ ਇਹਦੀ ਆਪਣੀ ਕੋਈ ਸੋਚ, ਇਹਦੀ ਕੋਈ ਜ਼ਿੰਦਗੀ ਦਾ ਆਪਣਾ ਤਜ਼ਰਬਾ ਜਾਂ ਤਕਾਜ਼ਾ ਜਾਂ ਆਪਣੀ ਜ਼ਿੰਦਗੀ 'ਚ ਕੀਤਾ ਕੋਈ ਸੰਘਰਸ਼ ਜਿਹਦੇ ਤੋਂ ਕੋਈ ਸਿੱਖਿਆ ਹੋਵੇ ਨਜ਼ਰ ਨਹੀਂ ਆਉਂਦਾ । ਜ਼ਿੰਦਗੀ 'ਚ ਵਾਪਰਿਆ ਇਹ ਇੱਕ ਸੱਚਾ ਵਾਕਿਆ ! ਮੈਨੂੰ ਇੱਕ ਗੱਲ ਯਾਦ ਆਈ ਹੈ ਕਿ ਅਗਸਤ 1992 ਦੀ ਗੱਲ ਹੈ, ਸ੍ਰ: ਸੇਵਾ ਸਿੰਘ ਲੱਲੀ ਯੂ. ਕੇ. (ਜੋ 'ਖਾਲਿਸਤਾਨ ਜਲਾਵਤਨ ਸ੍ਰਕਾਰ' ਦੇ ਰਾਸ਼ਟਰਪਤੀ ਵਜੋਂ ਜਾਣੇ ਜਾਂਦੇ ਹਨ) ਦੇ ਲੜਕੇ ਦੀ ਸ਼ਾਦੀ ਤੇ ਮੈਂ ਵੀ ਗਿਆ ਹੋਇਆ ਸਾਂ । ਸਾਊਥਾਲ ਦੇ ਇੱਕ ਗੁਰਦੁਆਰੇ ਵਿੱਚ ਏਡਾ ਵੱਡਾ ਇਕੱਠ ਵੇਖਕੇ ਲੱਗਦਾ ਸੀ ਜਿਵੇਂ ਕੋਈ ਕਨਵੈਨਸ਼ਨ ਹੋਵੇ । ਪੂਰੀ ਦੁਨੀਆਂ ਚੋਂ ਉਨ੍ਹਾਂ ਨਾਲ ਨੇੜਤਾ ਰੱਖਣ ਵਾਲੇ ਲੋਕ ਆਏ ਹੋਏ ਸਨ । ਕੋਈ ਡੇੜ ਦੋ ਹਜ਼ਾਰ ਦੇ ਕਰੀਬ ਹੋਣਗੇ । ਵਿਆਹ ਬਹੁਤ ਸਾਦਾ ਤੇ ਗੁਰਿ ਮਰਿਯਾਦਾ 'ਚ ਹੋਇਆ ਸੀ । ਏਡੇ ਵੱਡੇ ਇਕੱਠ ਵਿੱਚ ਦਾਸ ਨੂੰ ਵੀ ਸਟੇਜ ਤੇ ਸੰਗਤਾਂ ਦੇ ਰੂ - ਬਰੂ ਹੋਣ ਲਈ ਸਮਾਂ ਦਿੱਤਾ ਗਿਆ । ਵਿਆਹ ਦੀਆਂ ਵਧਾਈਆਂ ਤੋਂ ਬਾਅਦ ਮੈਂ ਇੱਕ ਸੁਝਾਅ ਸੰਗਤਾਂ ਦੇ ਰੂ - ਬਰੂ ਕਰ ਦਿੱਤਾ ਕਿ ਅਗਰ ਕੋਈ ਪੰਥ ਨੂੰ ਵਧੀਆ ਆਗੂ ਦੇਣਾ ਹੈ ਤਾਂ ਲੀਡਰਾਂ ਵਿੱਚ ਆਪੋ ਆਪਣੀ ਖਿੱਚ ਹੈ ਤਾਂ ਕਿਉਂ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਸਿਧਾਂਤ ਮੁਤਾਬਿਕ ਉਨ੍ਹਾਂ ਪੰਜਾਂ ਹੀ ਤਖਤਾਂ ਦੇ ਜਥੇਦਾਰਾਂ ਦੀ ਕਤਾਰ 'ਚ ਲਿਆਕੇ, ਖਾਸਕਰ ਪੰਜਾਬ ਵਿੱਚ ਤਿੰਨ ਤਖਤਾਂ ਦੇ ਜਥੇਦਾਰ, ਭਾਈ ਜਸਬੀਰ ਸਿੰਘ ਜੀ ਖਾਲਸਾ ਰੋਡੇ ਭਿੰਡਰਾਂਵਾਲੇ, ਭਾਈ ਗੁਰਬਚਨ ਸਿੰਘ ਜੀ ਮਾਨੋਚਾਹਲ, ਭਾਈ ਵੱਸਣ ਸਿੰਘ ਜੱਫਰਵਾਲ ਤਿੰਨਾਂ ਨੂੰ ਹੀ ਤਖਤਾਂ ਦੀਆਂ ਜਥੇਦਾਰੀਆਂ ਸੌਂਪ ਦਿੱਤੀਆਂ ਜਾਣ ਤੇ ਇਹ ਤਿੰਨੋਂ ਹੀ ਸਾਰੇ ਤਖਤਾਂ ਤੋਂ 'ਖਾਲਿਸਤਾਨ' ਦਾ ਐਲਾਨਨਾਮੇ ਦੀ ਪ੍ਰੋੜਤਾ ਕਰਨ । ਕਿਉਂਕਿ 29 ਅਪ੍ਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ 'ਖਾਲਿਸਤਾਨ' ਦਾ ਐਲਾਨ ਹੋ ਚੁੱਕਾ ਹੈ । ਨਾਲੇ ਸਾਡੀ ਖਾਲਿਸਤਾਨੀ ਲਹਿਰ ਨੂੰ ਆਪਣੇ ਆਪ ਭਰਵਾਂ ਹੁੰਗਾਰਾ ਮਿਲੇਗਾ ਤੇ ਵਧੀਆ ਆਗੂਆਂ ਦੀ ਪਰਖ ਵੀ ਹੋ ਜਾਏਗੀ । ਉਸ ਸਮੇਂ ਡਾ: ਜਗਜੀਤ ਸਿੰਘ ਚੌਹਾਨ (ਜੋ ਇਸ ਸਮੇਂ ਇਸ ਦੁਨੀਆਂ ਵਿੱਚ ਨਹੀਂ ਰਹੇ) ਹੋਰਾਂ ਉਸੇ ਵੇਲੇ ਹੀ ਇੱਕ ਚਿੱਟ ਲਿਖਕੇ ਮੈਨੂੰ ਦੇਣ ਲਈ ਇੱਕ ਸਿੰਘ ਨੂੰ ਭੇਜਿਆ, ਮੈਂ ਉਸ ਚਿੱਟ ਨੂੰ ਪੜ੍ਹਿਆ ਤਾਂ ਲਿਖਿਆ ਹੋਇਆ ਸੀ ਕਿ ਜਥੇਦਾਰ ਸਤਨਾਮ ਸਿੰਘ ਜੀ, ਮੈਂ ਤੁਹਾਡੇ ਇਸ ਵਿਚਾਰ ਨਾਲ 120% ਸਹਿਮਤ ਹਾਂ, (ਦਸਤਖਤ ਡਾ: ਜਗਜੀਤ ਸਿੰਘ) । ਹੋਰ ਜ਼ਿਆਦਾ ਕੋਈ ਗੱਲ ਨਹੀਂ ਸੀ ਲਿਖੀ ਹੋਈ । ਮੇਰੇ ਲਈ ਇੱਕ ਪ੍ਰੀਖਿਆ ਬਣ ਗਈ, ਕਿਉਂਕਿ ਉਹ ਚਿੱਟ ਮੈਂ ਪੜ੍ਹਕੇ ਸੰਗਤਾਂ ਨੂੰ ਸੁਣਾ ਦਿੱਤੀ ਕਿ ਸਾਧ ਸੰਗਤ ਜੀ, ਡਾ: ਜਗਜੀਤ ਸਿੰਘ ਜੀ ਚੌਹਾਨ ਹੋਰਾਂ ਵਲੋਂ ਇਹ ਕਿਹਾ ਗਿਆ ਹੈ ਕਿ ਮੈਂ ਤੁਹਾਡੀ ਵਿਚਾਰ ਨਾਲ 120% ਸਹਿਮਤ ਹਾਂ । ਸਾਧ ਸੰਗਤ ਜੀ, ਹੁਣ ਮੇਰੇ ਲਈ ਇੱਥੇ ਇੱਕ ਦੁਬਿਧਾ ਬਣ ਗਈ ਹੈ । ਲੋਕਾਂ ਦਾ ਧਿਆਨ ਇੱਕਦਮ ਮੇਰੇ ਵੱਲ ਹੋਰ ਖਿੱਚਿਆ ਜਾਂਦਾ ਹੈ, ਇੱਕ ਸੰਨਾਟੇ ਵਾਂਗ ਖਾਮੋਸ਼ੀ ਛਾ ਗਈ । ਖਾਲਸਾ ਜੀ, ਇਹ ਬਦਕਿਸਮਤੀ ਹੈ, ਮੇਰੀ ਕੌਮ ਦੀ, ਇੱਕ ਦਾਨਿਸ਼ਮੰਦ ਆਗੂ, ਜਿਸਨੇ ਸਾਨੂੰ ਕਿਸੇ ਮੰਜ਼ਿਲ ਤੇ ਪਹੁੰਚਾਉਣਾ ਹੈ, ਕੌਮ ਨੂੰ ਆਪਣਾ ਘਰ ਖਾਲਿਸਤਾਨ ਲੈ ਕੇ ਦੇਣਾ ਹੈ, ਅਗਰ ਇੱਕ ਗੱਲ ਦੀ ਕੀਮਤ 120% ਨਾਲ ਪਾਉਂਦੇ ਹਨ, ਤਾਂ ਮੈਨੂੰ ਗੱਲ ਢੁੱਕਵੀਂ ਨਹੀਂ ਲਗਦੀ, ਮੈਂ ਇਨ੍ਹਾਂ ਨਾਲ ਸਹਿਮਤ ਨਹੀਂ ਹਾਂ । ਦਰਅਸਲ 120% ਦੀ ਕੀਮਤ ਸਿਰਫ ਵਿਜ਼ਨਿਸ (ਕਾਰੋਬਾਰ) ਵਿੱਚ ਵਰਤੀ ਜਾਂਦੀ ਹੈ ਕਿ ਕਿੰਨੇ % (ਪ੍ਰਸੈਂਟ) ਦਾ ਫਾਇਦਾ ਹੋਇਆ, ਫਾਇਦਾ 200% ਦਾ ਵੀ ਹੋ ਸਕਦਾ ਹੈ ਤੇ 400% ਵੀ ਕਮਾਇਆ ਜਾ ਸਕਦਾ ਹੈ । ਐਪਰ ਜਦੋਂ ਸਿਆਣੇ ਲੋਕ ਕਿਸੇ ਗੱਲ ਦੀ ਕੀਮਤ ਪਾਉਂਦੇ ਹਨ ਤਾਂ ਉਹ ਸਿਰਫ ਤਾਂ ਸਿਰਫ 'ਸੋਲਾਂ ਆਨੇ ਸਹੀ' ਜਾਂ 'ਸੌ ਵਟਾ ਸੌ (100/100)' ਜਾਂ 'ਸੌ ਪ੍ਰਤੀਸ਼ਤ ਸਹੀ (100%)' ਦਾ ਦਰਜ਼ਾ ਦਿੰਦੇ ਹਨ । ਇੱਥੇ ਮੈਂ ਆਪਣੀ ਗੱਲ ਨੂੰ ਕਿਸੇ ਵਡਿਆਈ ਜਾਂ ਹਊਮੇਂ ਲਈ ਨਹੀਂ ਲਿਖ ਰਿਹਾ ਬਲਕਿ ਜ਼ਿੰਦਗੀ ਦੇ ਤਕਾਜ਼ਿਆਂ ਨਾਲ ਵਾਪਰਿਆ ਇੱਕ ਹਕੀਕੀ ਸੱਚ ਹੈ, ਇੱਥੇ ਮੈਨੂੰ ਕਿਉਂ ਦਰਜ਼ ਕਰਨਾ ਪੈ ਰਿਹਾ ਹੈ, ਉਹਦੀ ਇੱਕ ਗਵਾਹੀ ਅਜੇ ਪਿਛਲੇ ਦੋ ਹਫਤੇ ਹੋਏ ਕਵੀ ਦਰਬਾਰ ਲਾਇਪਸਿਗ ਜਰਮਨੀ ਜੋ ਕਿ 28 ਅਪ੍ਰੈਲ 2012 ਨੂੰ ਹੋਇਆ ਸੀ । ਇੱਕ ਟੇਬਲ ਤੇ ਬੈਠਿਆਂ ਅੱਠ ਦੱਸ ਵੀਰਾਂ 'ਚ ਜਦੋਂ ਇਹ ਗੱਲ 20 ਸਾਲ ਪੁਰਾਣੀ ਗਿਆਨੀ ਤਿਰਬੇਦੀ ਸਿੰਘ ਯੂ. ਕੇ. ਲੰਡਨ ਵਾਲਿਆਂ ਸਾਂਝੀ ਕਰਦਿਆਂ ਕਿਹਾ ਕਿ ਜਥੇਦਾਰ ਜੀ, ਤੁਹਾਡੀ ਉਹ ਦਲੀਲ ਮੈਨੂੰ ਕਦੇ ਨਹੀਂ ਭੁੱਲਦੀ, 'ਸੋਲਾਂ ਆਨੇ ਸਹੀ' ਜਾਂ 'ਸੌ ਵਟਾ ਸੌ' ਵਾਲੀ । ਫਿਰ ਕੀ ਸੀ, ਸਾਰੀ ਮਹਿਫਲ 'ਚ ਮੈਨੂੰ ਫਿਰ ਦੁਬਾਰਾ ਦੁਹਰਾਉਣ ਦਾ ਮੌਕਾ ਮਿਲਿਆ ਤੋਂ ਕਹਿਣ ਦਾ ਮਤਲਬ ਕਿਸੇ ਗੱਲ ਦਾ ਮੌਕੇ ਤੇ ਕੀਤਿਆ ਹੋਇਆ ਉਹਦੀ ਕੀਮਤ ਪੈਂਦੀ ਹੈ । ਪਿਆਰੇ ਪਾਠਕ ਜੀ, 'ਖੂਹਾਂ ਨੂੰ ਖੂਹ ਨਹੀਂ ਮਿਲਦੇ, ਬੰਦਿਆਂ ਨੂੰ ਬੰਦੇ ਕਿਤੇ ਨਾ ਕਿਤੇ ਮਿਲ ਹੀ ਪੈਂਦੇ ਨੇ' । ਸਿਰਫ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ । ਮੈਂ ਉਨ੍ਹਾਂ ਲੋਕਾਂ ਚੋਂ ਨਹੀਂ ਹਾਂ, ਮੈਂ ਨਾ ਮਾਨੂੰ ਵਾਲੀ ਮੇਰੀ ਅੜੀ ਨਹੀਂ ਹੈ । ਜਿੱਥੇ ਮੇਰੀ ਕੋਈ ਗਲਤੀ ਹੁੰਦੀ ਹੈ, ਮੈਂ ਉਹਨੂੰ ਮੰਨਕੇ ਤੁਰਦਾ ਹਾਂ ਤੇ ਸਹੀ ਗੱਲ ਤੇ ਮੈਂ ਦਲੀਲ ਨਾਲ ਚੱਲਣ ਦੀ ਮਰਿਯਾਦਾ ਨੂੰ ਨਿਭਾਉਣਾ ਮੈਂ ਆਪਣਾ ਫਰਜ਼ ਸਮਝਦਾ ਹਾਂ । ਇਸ ਗੱਲ ਦਾ ਮੈਨੂੰ ਫਖਰ ਹੈ ਕਿ ਮੈਂ ਉਨ੍ਹਾਂ ਸ਼ਹੀਦਾਂ ਨੂੰ ਆਪਣੇ ਹੱਥੀਂ ਜਦੋਂ ਇਸ਼ਨਾਨ ਕਰਵਾਏ ਸਨ, ਜੋ 13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ ਹੱਥੋਂ ਮਾਰੇ ਗਏ ਸਨ । ਤੁਹਾਡੇ ਨਾਲ ਜਾਂ 'ਸੁਕੀਰਤ' ਨਾਲ ਗੱਲ ਕਰਨ ਦਾ ਹੀਆ ਤਦ ਹੀ ਕੀਤਾ ਸੀ ਕਿ ਅਗਰ ਭਾਰਤੀ ਏਜੰਸੀਆਂ ਵਲੋਂ ਇਹ ਦੁਖਾਂਤ ਨਾ ਵਰਤਾਇਆ ਹੁੰਦਾ ਜਾਂ ਇਸ ਸਿਲਸਿਲੇ ਨੂੰ ਸ਼ੁਰੂ ਕਰਨ ਵਾਲੇ ਕੌਣ ਸਨ ? ਦਿੱਲੀ ਤੋਂ ਚੜ੍ਹਕੇ ਆਣਕੇ ਕੋਈ ਧਾੜਵੀ ਸਿੱਖ ਕੌਮ ਨੂੰ ਵੰਗਾਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਉਂ ? ਇਹ ਦੂਜੇ ਦੇ ਧਰਮ 'ਚ ਕਿਤੇ ਸਿੱਧੀ ਦਖਲ ਅੰਦਾਜ਼ੀ ਤਾਂ ਨਹੀਂ ? ਧਰਮ ਨਿਰਪੱਖਤਾ ਦੀ ਡੈਮੋਕਰੇਸੀ ਦਾ ਬੁਰਕਾ ਕਿਤੇ ਬਾਹਜ ਇੱਕ ਮਾਖੌਲ ਤਾਂ ਨਹੀਂ ? ਸੋਚਦਾ ਸਾਂ ਕਿ ਵਿਦਵਾਨ, ਬੁੱਧਜੀਵੀ, ਲੇਖਕ ਜਾਂ ਕੋਈ ਹੋਰ ਸੂਝਵਾਨ ਪਾਠਕ, ਸੰਜੀਦਗੀ ਨਾਲ ਇਨ੍ਹਾਂ ਤੱਥਾਂ ਨੂੰ ਫਰੋਲ੍ਹਣ ਦੀ ਕੋਸ਼ਿਸ਼ ਕਰਨਗੇ !!! ਇਕਬਾਲ ਪਾਠਕ ਨੂੰ ਇਨ੍ਹਾਂ ਵਿਚਾਰਾਂ ਨੂੰ ਸਮਝਣ ਦੀ ਲੋੜ ਸੀ । ਇਸ ਲੇਖਕ ਨੇ ਸਿਆਣਪ ਦੀ ਗੱਲ ਕਰਨ ਦੀ ਬਜਾਏ, ਸਗੋਂ ਹੋਰ ਕਈ ਫਜ਼ੂਲ ਦੀਆਂ ਗੱਲਾਂ ਨੂੰ ਲਿਆਕੇ ਵਾਦ - ਵਿਵਾਦ ਨੂੰ ਵਧਾਉਣ ਦੀ ਗੱਲ ਕੀਤੀ ਹੈ, ਜਿਸਨੂੰ ਬਹੁਤ ਸਾਰੇ ਪਾਠਕਾਂ ਵਾਰ - ਵਾਰ ਰੋਕਿਆ ਤੇ ਮੁੱਦੇ ਤੇ ਰਹਿਕੇ ਗੱਲ ਕਰਨ ਨੂੰ ਕਿਹਾ । ਮੈਂ 'ਸੂਹੀ ਸਵੇਰ' ਦੇ ਸਰਪ੍ਰਸਤਾਂ ਅਤੇ ਸੰਪਾਦਕਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ । ਅਜ਼ਾਦ ਮੀਡੀਏ ਦਾ ਮਤਲਬ ਇਹ ਨਹੀਂ ਹੁੰਦਾ, ਜੋ ਮਰਜੀ ਮੂੰਹ ਆਇਆ ਕੋਈ ਬੋਲੀ ਜਾਂ ਲਿਖੀ ਜਾਵੇ, ਇੱਕ ਮਰਿਯਾਦਾ ਹੁੰਦੀ ਹੈ, ਇੱਕ ਡਿਸਪਲਿਨ ਹੁੰਦਾ ਹੈ । ਡੀਵੇਟ, ਚਰਚਾ, ਗਿਆਨ - ਗੋਸ਼ਟੀ ਦੀ ਵੀ ਕੋਈ ਹੱਦ ਹੁੰਦੀ ਹੈ । ਜਿੱਥੇ ਕਿਸੇ ਨੂੰ ਵੀ ਬਦਮਗਜ਼ੀ, ਮੰਦਬੁੱਧੀ ਨੂੰ ਰੋਕਣ, ਟੋਕਣ ਦੀ ਕੋਈ ਜੁੰਮੇਵਾਰੀ ਹੁੰਦੀ ਹੈ । ਅਗਰ ਅਸੀਂ ਕਹਾਂਗੇ ਕਿ ਅਸੀਂ ਸਮਾਜ ਸੇਵਾ ਕਰ ਰਹੇ ਹਾਂ ਜਾਂ ਆਉਣ ਵਾਲੀਆਂ ਨਸਲਾਂ ਨੂੰ ਕੋਈ ਚੰਗੀ ਸੇਧ ਦੇਣੀ ਚਾਹੁੰਦੇ ਹਾਂ ਜਾਂ ਜੋ ਪਿਛੋਕੜ ਵਿੱਚ ਜੋ ਵਾਪਰਿਆ ਹੈ ਤੋਂ ਕੋਈ ਚੰਗੀ ਸੇਧ ਲੈ ਕੇ ਅਗਾਂਹਵਧੂ ਸੋਚ ਨੂੰ ਪ੍ਰਗਟਾਉਣਾ ਚਾਹੁੰਦੇ ਹਾਂ, ਮੈਂ ਸੋਚਦਾ ਹਾਂ ਤੇ ਬੜਾ ਹੈਰਾਨ ਵੀ ਹੁੰਦਾ ਹਾਂ ਕਿ ਬਹੁਤ ਸਾਰੇ ਪਾਠਕਾਂ ਵਲੋਂ ਜਦੋਂ ਕਿਸੇ ਨੂੰ ਵਾਰ - ਵਾਰ ਰੋਕਿਆ ਜਾਂ ਟੋਕਿਆ ਜਾ ਰਿਹਾ ਹੈ ਕਿ ਤੁਸੀਂ ਆਪਾ ਵਿਰੋਧੀ ਵਾਰ - ਵਾਰ ਉਹੀਓ ਹੀ ਗੱਲਾਂ ਕਿਉਂ ਕਰਦੇ ਹੋ, ਇਹਨੂੰ ਬੰਦ ਕਰੋ । ਸੋਚੋ ਜਰਾ ਪਿਛਲੇ ਦਹਾਕਿਆਂ 'ਚ ਜੋ ਹੋਇਆ ਕਿਹਨਾਂ ਦੀ ਵਜਹਾ ਕਰਕੇ ਹੋਇਆ ਹੈ ? ਇਹੋ ਲੋਕ ਹੀ ਸਨ ਜਿਨ੍ਹਾਂ ਪੰਜਾਬ ਦੇ ਮਾਹੌਲ ਨੂੰ ਅੱਗਾਂ ਲਾਈਆਂ ਅਤੇ ਅਜੇ ਵੀ ਬਾਜ਼ ਨਹੀਂ ਆ ਰਹੇ । ਇੱਕ ਗੱਲ ਨੂੰ ਮੈਂ ਪਾਠਕਾਂ ਦੀ ਕਚਹਿਰੀ 'ਚ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ, ਆਉਣ ਵਾਲੇ ਸਮੇਂ 'ਚ ਐਹੋ ਜਿਹੇ ਬੇਹੂਦਾ ਵਿਦਵਾਨਾਂ ਦੀਆਂ ਕਰਤੂਤਾਂ ਤੋਂ ਕਿਤੇ ਕੁੱਝ ਸੁਭਾਵਕ ਵੀ ਵਾਪਰ ਜਾਏ ਤਾਂ ਇਲਯਾਮ ਸਾਰਾ ਖਾਲਿਸਤਾਨੀਆਂ ਸਿਰ ਮੜਿਆ ਜਾਣਾ ਹੈ । ਸ੍ਰਕਾਰ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ । ਸੁਕੀਰਤ ਜੀ ਨੇ ਸ਼ੁਰੂਆਤ ਕੀਤੀ ਸੀ, 'ਭਾਈ' ਰਾਜੋਆਣਾ ਦੇ ਦੇਸ਼ ਵਿੱਚ - ਸੁਕੀਰਤ ਨੂੰ ਮੇਰਾ ਚੈਲਿੰਜ ਹੈ, ਸਾਡੀ ਵੈਬਸਾਇਟ www.sameydiawaaz.com ਸਮੇਂ ਦੀ ਅਵਾਜ਼ ਵਿੱਚ ਉਹ ਆਪਣੇ ਵਿਚਾਰ ਭੇਜਣ ਅਸੀਂ ਵਧੀਆ ਢੰਗ ਨਾਲ ਅਤੇ ਦਲੀਲ ਨਾਲ ਹਰ ਪੱਖ ਨੂੰ ਘੋਖਣ ਲਈ ਆਪਣੇ ਪਾਠਕਾਂ ਦੀ ਕਚਹਿਰੀ 'ਚ ਰੱਖਾਗੇ । ਵੀਰ ਜੀ, ਕੋਈ ਵੀ ਲੇਖਕ ਆਪਣੇ ਵਿਚਾਰਾਂ ਨੂੰ ਪਾਠਕਾਂ ਸਾਹਮਣੇ ਜਾਂ ਲਿਖਤ ਨੂੰ ਆਮ ਜਨਤਕ ਕਰਦਾ ਹੈ ਤਾਂ ਉਹਦਾ ਮਕਸਦ ਇਹ ਨਹੀਂ ਹੁੰਦਾ ਹੈ, ਜੋ ਉਨ੍ਹੇ ਲਿਖਿਆ, ਉਹ ਇੱਕ ਅਟੱਲ ਸਚਾਈ ਹੈ । ਉਹਦੇ 'ਚ ਇੱਕ ਨਹੀਂ ਅਨੇਕਾਂ ਘਾਟਾਂ ਹੋ ਸਕਦੀਆਂ ਹਨ, ਉਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ, ਦੁਬਾਰਾ ਲਿਖਿਆ ਜਾ ਸਕਦਾ ਹੈ । ਦਲੀਲ ਦਿੱਤੀ ਜਾ ਸਕਦੀ ਹੈ, ਐਹ ਗੱਲ ਏਦਾਂ ਨਹੀਂ, ਇਸ ਤਰ੍ਹਾਂ ਢੁੱਕਵੀਂ ਲਗਦੀ ਹੈ ਜਾਂ ਸਚਾਈ ਤੱਥ ਇਹ ਹਨ । ਹਾਂ ਕਿਸੇ ਸਲੀਕੇ ਨਾਲ ਕੋਈ ਗੱਲ ਕਰੋ, ਕੋਈ ਜਵਾਬ ਦਿਓ ਜਾਂ ਲਓ । ਮੈਨੂੰ ਪਤਾ ਹੈ, ਬਹੁਤ ਸਾਰੇ ਪਾਠਕਾਂ ਦੇ ਮਨਾਂ ਵਿੱਚ ਬੇਸ਼ਕ ਮੇਰੇ ਪ੍ਰਤੀ ਵੀ ਕੋਈ ਘਿਰਣਾ ਜਾਂ ਨਫਰਤ ਆਈ ਹੋਵੇ ਕਿ ਮੈਂ ਕਿਹੜੇ ਲੇਖਕਾਂ ਨਾਲ ਵਿਚਾਰ - ਚਰਚਾ ਜਾਂ ਗਿਆਨ - ਗੋਸ਼ਟੀ ਛੇੜਕੇ ਬੈਠ ਗਿਆ ਹਾਂ, ਕੋਈ ਗੱਲ ਢੁੱਕਦੀ ਜਾਂ ਵਜ਼ਨੀ ਨਹੀਂ ਲਗਦੀ ਹੈ । ਚਲੋ ਵੀਰੋ, ਆਪਾਂ ਨੂੰ ਕੁੱਝ ਇੱਕ ਨੂੰ ਦੇਸ਼ਾਂ - ਵਿਦੇਸ਼ਾਂ ਕਰਕੇ ਤਾਂ ਜਾਨਣ ਦਾ ਮੌਕਾ ਮਿਲਿਆ ਹੈ, ਸਾਡੇ ਨਾਲ ਕਿਸੇ ਵੀ ਵੀਰ ਲਿਖਤੀ ਸਾਂਝ ਜਾਂ ਵਿਚਾਰਾਂ ਦੀ ਸਾਂਝ ਪਾਉਣੀ ਹੋਵੇ ਤਾਂ ਸਾਡੀ ਵੈਬਸਾਇਟ ਸਮੇਂ ਦੀ ਅਵਾਜ਼ ਨਾਲ ਸਾਂਝਾ ਕਰ ਸਕਦੇ ਹੋ । ਬਹੁਤ ਸਾਰੇ ਵੀਰਾਂ ਦਾ ਖਿਆਲ ਹੈ ਕਿ ਇਨ੍ਹਾਂ ਕਾਮਰੇਡਾਂ ਨਾਲ ਜਾਂ ਐਹੋ ਜਿਹੇ ਕ੍ਰਾਂਤੀਕਾਰੀਆਂ ਨਾਲ ਗੱਲ ਕਰਨ ਦੀ ਬਜਾਇ, ਕੰਧ 'ਚ ਸਿਰ ਮਾਰਨਾ ਬਿਹਤਰ ਹੈ । ਮੈਨੂੰ ਯਕੀਨ ਨਹੀਂ ਸੀ ਆਉਂਦਾ ਅਤੇ ਨਾਹੀ ਮੈਂ ਬਹੁਤੇ ਕਾਮਰੇਡੀ ਇਨਕਲਾਬੀਆਂ ਬਾਰੇ ਪੜ੍ਹਿਆ ਸੀ ਜਾਂ ਜ਼ਿੰਦਗੀ 'ਚ ਕਿਸੇ ਨਾਲ ਵਾਹ ਵਾਸਤਾ ਪਿਆ ਸੀ । ਜਿਨ੍ਹਾਂ ਨਾਲ ਕਿਤੇ ਥੋੜਾ ਬਹੁਤਾ ਮੇਲ ਮਿਲਾਪ ਹੋਇਆ ਵੀ ਉਨ੍ਹਾਂ 'ਚ ਏਨੀ ਤਬਦੀਲੀ ਅਤੇ ਧਾਰਮਿਕਤਾ ਦੇਖ ਸਗੋਂ ਹੈਰਾਨ ਰਹਿ ਗਿਆ ਕਿ ਉਹ ਖੁੱਦ ਇਨ੍ਹਾਂ ਦੀ ਵਿਚਾਰਧਾਰਾ ਨੂੰ ਸੌ - ਸੌ ਗਾਲ੍ਹਾਂ ਕੱਢਦੇ ਵੇਖੇ ਤੇ ਸੁਣੇ । ਸਾਡੇ ਨੇੜੇ ਜ਼ਿਆਦਾ ਕਾਲਾ ਸੰਘਿਆ 'ਚ ਇਨ੍ਹਾਂ ਦਾ ਬੋਲ - ਬਾਲਾ ਸੀ ਤੇ ਉਸ ਪਿੰਡ ਦਿਆਂ ਨੌਜਵਾਨਾਂ ਨਾਲ ਜ਼ਿਆਦਤੀਆਂ ਹੋਈਆਂ ਤਾਂ ਮੇਰੀ ਹਮਦਰਦੀ ਵੀ ਆਮ ਲੋਕਾਂ ਵਾਂਗ ਉਨ੍ਹਾਂ ਨਾਲ ਸੀ । ਜਦੋਂ ਕੁੱਝ ਇੱਕ - ਦੋਂਹ ਨਾਲ ਮੇਰਾ ਵਾਹ - ਵਾਸਤਾ ਪਿਆ ਤਾਂ ਉਨ੍ਹਾਂ ਦੀ ਸੋਚ ਦੇ ਇੱਕਦਮ ਤਬਦੀਲੀ ਆ ਚੁੱਕੀ ਹੋਈ ਸੀ ਤੇ ਉਹ ਆਪਣੇ ਧਰਮ ਅਤੇ ਆਪਣੀ ਕੌਮ ਲਈ ਹਰ ਕੁਰਬਾਨੀ ਕਰਨ ਲਈ ਯਤਨਸ਼ੀਲ ਸਨ ਅਤੇ ਹਨ । ਬਲਦੀ ਤੇ ਤੇਲ ਪਾਇਆ ਕਿਵੇਂ ਜਾਂਦਾ ਹੈ, ਦਾ ਖੁਲਾਸਾ ਕਰਨਾ ਬਹੁਤ ਜ਼ਰੂਰੀ ਬਣਦਾ ਹੈ, ਜਿਵੇਂ 'ਸੁਕੀਰਤ' (ਸੁਕੀਰਤ ਸਿੰਘ ਅਨੰਦ) ਦੀ ਲਿਖਤ ਦਾ ਹੈਡਿੰਗ ਹੈ ਕਿ 'ਭਾਈ' ਰਾਜੋਆਣਾ ਦੇ ਦੇਸ਼ ਵਿੱਚ - ਸੁਕੀਰਤ । ਹੁਣ ਸੋਚੋ ਜ਼ਰਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਲਾਉਣ ਦਾ ਐਲਾਨ ਕੀਤਾ ਗਿਆ ਹੈ, ਸਿੱਖ ਕੌਮ ਇਸ ਫਾਂਸੀ ਦੇ ਖਿਲਾਫ ਉਠ ਖੜੌਂਦੀ ਹੈ । ਪੂਰੀ ਦੁਨੀਆਂ ਵਿੱਚ ਵਸਦਾ ਸਿੱਖ ਭਾਈਚਾਰਾ ਇਸ ਫਾਂਸੀ ਦੇ ਵਿਰੋਧ ਵਿੱਚ ਉਤਰ ਆਉਂਦਾ ਹੈ ਤੇ ਹਰੇਕ ਮੁਲਕ ਵਿੱਚ ਇੰਡੀਅਨ ਸਫਾਰਤਖਾਨੇ / ਦੂਤਘਰ (ਅੰਬੈਸੀਆਂ), ਯੌਰਪੀਨ ਪਾਰਲੀਮੈਂਟ, ਯੂਨਾਈਟਿਡ ਨੇਸ਼ਨਸ ਅਤੇ ਸਵਿਟਜ਼ਰਲੈਂਡ ਆਦਿ ਮੁਲਕਾਂ ਵਿੱਚ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਬੜੇ ਵੱਡੇ - ਵੱਡੇ ਮੁਜ਼ਾਹਿਰੇ ਹੁੰਦੇ ਹਨ । ਇਸੇ ਤਰ੍ਹਾਂ ਹੀ ਸਿੱਖਾਂ ਦੇ ਸਰਬਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸਮੂਹਿਕ ਪੰਥਕ ਜਥੇਬੰਦੀਆਂ ਅਤੇ ਸੰਪਰਦਾਵਾਂ ਵਲੋਂ ਸਾਂਝੇ ਰੂਪ 'ਚ ਸਿੱਖਾਂ ਨੂੰ ਹੀ ਫਾਂਸੀਆਂ ਤੇ ਕਿਉਂ ਦੇ ਖਿਲਾਫ 28 ਮਾਰਚ ਨੂੰ 'ਪੰਜਾਬ ਬੰਦ' ਦਾ ਸੱਦਾ ਦਿੱਤਾ ਜਾਂਦਾ ਹੈ ਤੇ ਜਥੇਦਾਰ ਸਾਹਿਬ ਵਲੋਂ ਐਲਾਨ ਕੀਤਾ ਜਾਂਦਾ ਹੈ ਕਿ ਸਿੱਖ ਕੌਮ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ, ਕੇਸਰੀ ਨਿਸ਼ਾਨ ਸਾਹਿਬ, ਆਪਣੇ ਘਰਾਂ, ਫੈਕਟਰੀਆਂ, ਗੱਡੀਆਂ ਆਦਿ ਤੇ ਝੁਲਾਕੇ, ਖਾਲਸਾ ਰਾਜ ਦੇ ਪ੍ਰਤੀਕ ਕੇਸਰੀ ਝੰਡੇ ਲਹਿਰਾਏ ਜਾਣ ਤਾਂ ਕਿ ਭਾਰਤ ਸ੍ਰਕਾਰ ਨੂੰ ਇਹ ਅਹਿਸਾਸ ਕਰਵਾਇਆ ਜਾਏ ਕਿ ਇਹ ਤੇਰਾ ਆਖਰੀ ਜ਼ੁਲਮ ਹੈ ਅਤੇ ਅਸੀਂ ਹੁਣ ਲਾੜੀ ਮੌਤ ਨੂੰ ਵਰਨ ਲਈ ਕੇਸਰੀ ਕੱਫਣ ਬੰਨਕੇ ਮੈਦਾਨ ਵਿੱਚ ਆ ਗਏ ਹਾਂ । 28 ਮਾਰਚ ਨੂੰ ਪੂਰੇ ਪੰਜਾਬ ਵਿੱਚ ਇਹ ਅੰਦੋਲਨ ਬੜੇ ਹੀ ਸ਼ਾਤਮਈ ਢੰਗ ਨਾਲ ਸਿਰੇ ਚੜ੍ਹ ਜਾਂਦਾ ਹੈ, ਕੋਈ ਇੱਕ ਦੁੱਕਾ ਮਾਮੂਲੀ ਘਟਨਾਵਾਂ ਦੇ ਵਾਪਰਨ ਤੋਂ ਬਗੈਰ । ਦੂਜੇ ਦਿਨ ਆਰ. ਐਸ. ਐਸ. (RSS), ਸ਼ਿਵ ਸੈਨਾ, ਬਜ਼ਰੰਗ ਦਲ ਆਦਿ ਦੇ ਕੱਟੜ ਹਿੰਦੂਆਂ ਵਲੋਂ ਪੰਜਾਬ ਦੇ ਮਾਹੌਲ ਨੂੰ ਮੁੜ ਅੱਗ ਲਾਉਣ ਲਈ ਐਲਾਨ ਕੀਤਾ ਗਿਆ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪੁਤਲੇ ਸਾੜਣੇ ਹਨ ਤੇ 'ਪੰਜਾਬ ਬੰਦ' ਕਰਵਾਉਣਾ ਹੈ । ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਇਨ੍ਹਾਂ ਸੰਗਠਨਾਂ ਵਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ, ਸਿੱਖ ਦੀ ਕੇਸਰੀ ਦਸਤਾਰ ਨੂੰ ਉਤਾਰਕੇ ਪੈਰਾਂ ਵਿੱਚ ਰੋਲਿਆ ਜਾਂਦਾ ਹੈ ਤੇ ਅੱਗ ਲਾ ਕੇ ਸਾੜਿਆ ਜਾਂਦਾ ਹੈ ਤੇ ਸਿੱਖ ਨੌਜਵਾਨਾਂ ਨੂੰ ਹੋਰ ਉਕਸਾਇਆ ਜਾਂਦਾ ਹੈ ਤੇ ਪੁਲੀਸ ਦੀ ਮਦਦ ਨਾਲ ਖੱਪ - ਖਾਨਾ ਪਵਾਇਆ ਜਾਂਦਾ ਹੈ । ਜਿਸ ਵਿੱਚ ਗੁਰਦਾਪੁਰ ਵਿੱਚ ਇੱਕ 18 ਸਾਲਾਂ ਸਿੱਖ ਨੌਜਵਾਨ (ਸ਼ਹੀਦ) ਭਾਈ ਜਸਪਾਲ ਸਿੰਘ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ 17 ਸਾਲਾਂ ਸਿੱਖ ਨੌਜਵਾਨ ਸ੍ਰ: ਰਣਜੀਤ ਸਿੰਘ ਫੱਟੜ ਹੋ ਜਾਂਦਾ ਹੈ । 'ਸੁਕੀਰਤ' ਇਸ ਸਭ ਕੁੱਝ ਦਾ ਦੋਸ਼ੀ ਵੀ ਸਿੱਖਾਂ ਨੂੰ ਠਹਿਰਾਉਂਦਾ ਹੋਇਆ ਸਿੱਖਾਂ ਦੇ ਇਕੱਠ ਨੂੰ 'ਹੇੜਾਂ' ਤੇ ਸਿੱਖ ਨੌਜਵਾਨਾਂ ਨੂੰ 'ਮਿਡਲ ਕਲਾਸ ਮੁਸ਼ਟੰਡੇ' ਦੱਸਦਾ ਹੋਇਆ 'ਦੋ ਡੰਡਿਆਂ ਨਾਲ ਹੀ ਸੂਤ' ਕਰਨ ਦੀ ਪੁਲਿਸ ਨੂੰ ਸਲਾਹ ਦਿੰਦਾ ਹੈ । ਹੁਣ 'ਸੁਕੀਰਤ' ਜਾਂ ਉਸ ਦੇ ਹਮਦਰਦ ਇਹ ਸਪੱਸ਼ਟ ਕਰਨ ਕਿ ਜੋ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਸ੍ਰਕਾਰ ਵਲੋਂ ਡੀ. ਜੀ. ਪੀ. ਲਾਇਆ ਜਾਣਾ ਅਤੇ ਇਜ਼ਹਾਰ ਆਲਮ ਦੀ ਘਰਵਾਲੀ ਨੂੰ ਐਮ. ਐਲ. ਏ. ਦੀ ਪੱਦਵੀ ਤੇ ਸ਼ੁਸ਼ੋਵਤ ਕਰਨਾ ਕੀ ਕਿਤੇ ਸਿੱਖਾਂ ਦੇ ਜ਼ਖਮਾਂ ਨੂੰ ਖਰੂੰਡਣ ਵਾਲੀ ਗੱਲ ਤਾਂ ਨਹੀਂ ਜਾਂ ਕੀ ਪੰਜਾਬ ਵਿੱਚ ਸਦੀਵੀ ਸ਼ਾਂਤੀ ਨੂੰ ਕਾਇਮ ਰੱਖਣ ਲਈ ਇਹੋ ਹੀ ਫਾਰਮੂਲਾ ਅਪਣਾਇਆ ਜਾਣਾ ਚਾਹੀਦਾ ਹੈ ? ਮਾਹੌਲ ਬਿਲਕੁੱਲ 13 ਅਪ੍ਰੈਲ 1978 ਦੇ ਸਾਕੇ ਵਾਲਾ ਸਿਰਜਿਆ ਜਾਂਦਾ ਹੈ, ਵਾਪਰੇ ਦੁਖਾਂਤਾਂ ਨਾਲ ਸਬੰਧਤ ਹੋਣ ਕਰਕੇ ਬੇਸ਼ਕ 1982 ਤੋਂ ਜਰਮਨ 'ਚ ਹਾਂ ਐਪਰ ਮਨ, ਰੂਹ, ਆਤਮਾਂ ਪੰਜਾਬ 'ਚ ਆਪਣਿਆਂ ਨਾਲ ਹੋਣ ਕਰਕੇ, ਇਨ੍ਹਾਂ ਦੇ ਦਰਦ, ਦੁੱਖ, ਸਮੱਸਿਆਵਾਂ ਨਾਲ ਇੱਕ ਹੋਣ ਕਰਕੇ ਹਮੇਸ਼ਾਂ ਵਿਦੇਸ਼ੀ ਬੈਠਿਆਂ ਵੀ ਉਨ੍ਹਾਂ ਦੇ ਦੁੱਖ ਨੂੰ ਉਵੇਂ ਹੀ ਮਹਿਸੂਸ ਕੀਤਾ ਹੈ, ਜਿਵੇਂ ਕੁੱਝ ਆਪਣੇ ਨਾਲ ਵਾਪਰਦਾ ਹੈ । ਜ਼ਿੰਦਗੀ ਦੇ 30 ਸਾਲ ਦਾ ਅਰਸਾ ਇੰਝ ਗੁਜਾਰਣਾ ਇੱਥੇ ਇੱਕ ਨਹੀਂ ਹਜ਼ਾਰਾਂ ਮੇਰੇ ਵਰਗੇ ਹੋਰ ਵੀ ਇੰਝ ਹੀ ਮਹਿਸੂਸ ਕਰਦੇ ਹਨ, ਜਿਸ ਦਰਦ ਨੂੰ ਸਿਰਫ ਤਾਂ ਸਿਰਫ ਉਹੀ ਹੀ ਸਮਝ ਸਕਦੇ ਹਨ । """ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥""" 13 ਅਪ੍ਰੈਲ 1978 ਦੀ ਵਿਸਾਖੀ ਦੇ ਵਾਪਰੇ ਦੁਖਾਂਤ ਤੋਂ ਬਾਅਦ ਜੋ ਅੱਗ ਮਹਾਸ਼ਾ ਹਿੰਦ ਅਖਬਾਰਾਂ, ਜਿਨ੍ਹਾਂ ਵਿੱਚ ਪੰਜਾਬ ਕੇਸਰੀ ਤੇ ਹਿੰਦ ਸਮਾਚਾਰ ਦੇ ਸੰਪਾਦਕ ਲਾਲਾ ਜਗਤ ਨਰੈਣ ਅਤੇ ਉਹਦੇ ਲੜਕੇ ਰਮੇਸ਼ ਕੁਮਾਰ ਨੇ ਜੋ ਪੰਜਾਬ ਨੂੰ ਤਬਾਹੀ ਦੇ ਰਸਤੇ ਤੋਰਿਆ ਤੇ ਅਸੀਂ ਡੇਢ ਲੱਖ ਤੋਂ ਵੀ ਵੱਧ ਪੰਜਾਬੀਆਂ ਦਾ ਨੁਕਸਾਨ ਕਰਵਾਇਆ ਦੇ ਅਸਲ ਦੋਸ਼ੀਆਂ ਨੂੰ ਸਮਝਣ ਦੀ ਬਜਾਏ, ਜੁੰਮੇਵਾਰ ਸਿਰਫ ਖਾਲਿਸਤਾਨੀ ਜਾਂ ਉਨ੍ਹਾਂ ਜੁਝਾਰੂਆਂ ਨੂੰ ਹੀ ਮੰਨਦੇ ਹਾਂ ਕਿ ਇਨ੍ਹਾਂ ਦੀ ਵਜਹਾ ਕਰਕੇ ਹੀ ਐਸਾ ਦੁਖਾਂਤ ਵਾਪਰਿਆ ਹੈ । ਮੈਂ ਇੱਥੇ ਕਿਸੇ ਵੀ ਧਿਰ ਨੂੰ ਸਹੀ ਜਾਂ ਗਲਤ ਠਹਿਰਾਉਣ ਨੂੰ ਨਹੀਂ ਸਗੋਂ ਅਸਲ ਮੁੱਦੇ ਦੀ ਤਹਿ ਤੱਕ ਦੀ ਘੋਖ 'ਚ ਹਾਂ । ਇੱਥੇ ਮੈਂ ਵੀ ਆਪਣੇ ਆਪ ਨੂੰ ਸੁਰਖਰੂ ਨਹੀਂ ਸਮਝਾਂਗਾ ਕਿਉਂਕਿ ਮੈਂ ਵੀ ਖੁੱਦ ਇੱਕ ਧਿਰ ਨਾਲ ਖੜ੍ਹਾ ਹਾਂ, ਜੋ 1947 ਤੋਂ ਲੈ ਕੇ ਅੱਜ ਤੱਕ ਬੇਇਨਸਾਫੀਆਂ ਦੇ ਖਿਲਾਫ ਜੂਝਦੀ ਆਉਂਦੀ ਹੈ । ਹਾਂ ਅੱਜ 2012 ਹੈ ਤੇ ਫਿਰ ਦੁਬਾਰਾ ਅੱਗ ਲਗਾਈ ਕਿੱਦਾਂ ਜਾਂਦੀ ਹੈ । ਪਿੰਡ ਨੂੰ ਅੱਗ ਲਾਓ ਡੱਬੂ ਰੂੜੀ ਤੇ ਉਚੀ - ਉਚੀ ਭੌਂਕੇ ਤੇ ਆਖੇ, ਅੱਜ ਮੈਂ ਭਾਰਤ 'ਚ ਨਹੀਂ ਹਾਂ, ਅੱਜ ਮੈਂ ਸਿੱਖਾਂ ਦੇ ਰਾਜ 'ਚ ਜਾਂ ਸਿੱਖਾਂ ਦੇ ਦੇਸ਼ 'ਚ ਹਾਂ, ਜਿੱਥੇ ਨਾ ਕੋਈ ਨਿਆਂਪਾਲਿਕਾ ਹੈ, ਨਾ ਕਾਨੂੰਨ ਹੈ, ਉਹ ਹੈ 'ਭਾਈ' ਰਾਜੋਆਣਾ ਦੇ ਦੇਸ਼ ਵਿੱਚ - ਸੁਕੀਰਤ । ਹੁਣ ਗੱਲ ਕਿਵੇਂ ਸ਼ੁਰੂ ਕਰਨੀ ਹੈ, ਪਹਿਲਾਂ ਉਸ ਧਰਮ ਦੇ ਰਚਨਹਾਰੇ ਨੂੰ ਨਾਲ ਘੜੀਸੋ, ਅੰਦਰੋਂ ਪੂਰੀ ਜ਼ਹਿਰ ਨਾਲ ਫਿਰ ਉਹਦੇ ਨਾਂ ਤੇ ਬਣੇ ਗੁਰੂ - ਦਬਾਰੇ ਨੂੰ ਨਿੰਦੋ ਤੇ ਨਾਲ ਹੀ ਤੁਲਣਾ ਕਰ ਜਾਓ ਕਿ ਗੁਰਦੁਆਰਾ ਚੰਗਾ ਹੈ ਕਿ ਹਸਪਤਾਲ । ਫਿਰ ਇਸ ਧਰਮ ਦੇ ਜਨਮਦਾਤਿਆਂ ਨੂੰ ਅਗਰ ਕੋਈ ਚੌਂਕਾਂ ਦੇ ਨਾਵਾਂ ਨਾਲ ਵੀ ਜਾਣਦਾ ਹੈ, ਤਾਂ ਐਸੇ ਵਿਅੰਗ ਨਾਲ ਝੇੜ ਕਰਕੇ ਜਾਉ, ਇਨ੍ਹਾਂ ਗੁਰੂਆਂ, ਬਾਬਿਆਂ, ਮਹਾਂਪੁਰਸ਼ਾਂ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਦੀ ਐਹ ਦੇਣ ਹੈ ? ਤੇ ਫਿਰ ਲਿਖੋ ਇਹ ਸਿਰਫ ਚਾਰ ਲਾਇਨਾਂ ਅਤੇ ਹੈਡਿੰਗ ਤੋਂ ਪਤਾ ਨਹੀਂ ਮੈਨੂੰ ਇੰਝ ਕਿਉਂ ਲਗਦਾ ਹੈ ? ਸੋਚਦਾ ਹਾਂ ਕਿ ਮੈਂ ਖਬਰੇ ਬਹੁਤਾ ਪੜ੍ਹਿਆ ਲਿਖਿਆ ਨਹੀਂ ਹਾਂ ਅਤੇ ਨਾਹੀ ਕੋਈ ਡਿਗਰੀ ਹੋਲਡਰ ਹੀ ਹਾਂ । ਇੱਕ ਹੌਸਲੇ ਜਿਹੇ ਨਾਲ ਕਿ ਚਲੋ ਜੋ ਕੁੱਝ ਜ਼ਿੰਦਗੀ ਸੰਘਰਸ਼ ਚੋਂ ਮਿਲਿਆ ਹੈ, ਉਹਦੇ ਤਜ਼ਰਬੇ ਨਾਲ ਜਿਨ੍ਹਾਂ ਦੇ ਹੱਕਾਂ ਲਈ ਲੜਣ ਖਾਤਰ ਘਰੋਂ ਬੇਘਰ ਹੋ ਕੇ, ਪਨਾਹਗੀਰ, ਜਲਾਵਤਨੀ ਬਣਕੇ ਹਮੇਸ਼ਾਂ ਲੋਕਾਂ ਦੀ ਕਚਾਹਿਰੀ 'ਚ ਰਹੇ ਹਾਂ, ਕੋਈ ਡਾਕੂ ਨਹੀਂ, ਲੁਟੇਰਾ ਨਹੀਂ, ਠੱਗ ਨਹੀਂ, ਬਦਮਾਸ਼ ਨਹੀਂ, ਗੁੰਡਾ ਨਹੀਂ, ਡਕੈਤ ਨਹੀਂ ਫਿਰ ਉਨ੍ਹਾਂ ਆਪਣਿਆਂ ਦੀ ਕਚਾਹਿਰੀ 'ਚ ਇਹ ਕਹਿਣ ਦੀ ਕੋਸ਼ਿਸ਼ ਤਾਂ ਕਰਾਂ ਕਿ ਸ੍ਰਕਾਰਾਂ ਜਾਂ ਸ੍ਰਕਾਰੀ ਏਜੰਸੀਆਂ ਦੀ ਤਾਂ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ । ਇਲਜ਼ਾਮ, ਘਿਰਣਤ ਤੇ ਘਿਨਾਉਣੇ, ਆਚਰਨਹੀਣ, ਗਿਰੇ ਕਿਰਦਾਰ ਦੇ ਢੌਂਗੀ, ਫਰੇਬੀ, ਮਕਾਰੀ ਆਦਿ ਇਲਯਾਮਾਂ ਨੂੰ ਵਰਤਣਾ ਇਨ੍ਹਾਂ ਦੇ ਏਜੰਟਾਂ ਤੋਂ ਕਰਵਾਇਆ ਜਾਂਦਾ ਹੈ, ਜਿਨ੍ਹਾਂ ਸਚਾਈਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਲਾ ਲੈਫਟੀਨੈਂਟ ਜਨਰਲ ਕੇ. ਐਸ. ਬਰਾੜ ਆਪਣੀ ਜ਼ੁਬਾਨੀ ਮੰਨਦਾ ਹੈ ਕਿ ਸ੍ਰਕਾਰਾਂ ਗਲਤ ਪ੍ਰਾਪੋਗੰਡਾ ਕਰਨ ਲਈ ਕਿਹੜੇ - ਕਿਹੜੇ ਹਥਿਆਰ ਵਰਤਦੀਆਂ ਹਨ । ਮੈਂ ਪਿਛਲੇ ਲੇਖ ਵਿੱਚ ਦਰਜ਼ ਕਰ ਚੁੱਕਾ ਹਾਂ । ਮੇਰੇ ਪਾਠਕ ਤੇ ਲੇਖਕ ਵੀਰੋ, ਮੇਰਾ ਮੁੱਦਾ ਜਿੱਥੋਂ ਮੈਂ ਸ਼ੁਰੂ ਕੀਤਾ ਸੀ, ਮੇਰੇ ਦੋਵਾਂ ਹੀ ਲੇਖਾਂ ਵਿੱਚ ਇੱਕੋ ਹੀ ਹੈ, ਜਿਨ੍ਹਾਂ ਬੁਰਿਆਈਆਂ ਨੇ ਇਨ੍ਹਾਂ ਮਸਲਿਆਂ ਦਾ ਮੁੱਢ ਬੰਨ੍ਹਿਆ ਹੈ, ਅਗਰ ਤਾਂ ਉਨ੍ਹਾਂ ਦੀਆਂ ਜੜ੍ਹਾਂ ਉਥੇ ਹੀ ਹਨ ਤੇ ਉਨ੍ਹੀ ਹੀ ਤਾਕਤ ਤੇ ਮਜ਼ਬੂਤੀ ਦੀ ਪਕੜ 'ਚ ਹਨ, ਤਾਂ ਫਿਰ ਇਨ੍ਹਾਂ ਬੁਰਿਆਈਆਂ ਨੂੰ ਰੋਕਣ ਵਾਲਾ ਕੋਈ ਨਹੀਂ ਜੰਮ੍ਹਿਆਂ ! ਉਹ ਹੈ ਇੱਕ ਸੰਘਰਸ਼, ਜੋ ਅੱਜ ਸਿੱਖ ਕੌਮ ਆਪਣੇ ਘਰ 'ਖਾਲਿਸਤਾਨ' ਲਈ ਜੂਝ ਰਹੀ ਹੈ । ਮੈਂ ਉਨ੍ਹਾਂ ਕਈ ਪਾਠਕ ਵੀਰਾਂ ਦੀਆਂ ਦਲੀਲਾਂ ਨੂੰ ਇਸ ਕਰਕੇ ਵਜ਼ਨੀ ਸਮਝਦਾ ਹਾਂ ਕਿ ਉਨ੍ਹਾਂ ਨਿਰਪੱਖਤਾ ਨਾਲ ਇੱਕ ਨਿਆਂਕਾਰੀ ਗੱਲ ਕੀਤੀ ਹੈ । ਉਨ੍ਹਾਂ ਕਿਸੇ ਸਮੱਸਿਆ ਦੇ ਮੁੱਦਿਆਂ ਦੀ ਤਹਿ ਤੱਕ ਜਾਣ ਦੀ ਘੋਖ ਕੀਤੀ ਹੈ । ਮੈਨੂੰ ਇਸ ਗੱਲ ਦਾ ਫਖਰ ਤੇ ਮਾਣ ਇਸ ਕਰਕੇ ਵੀ ਹੈ ਕਿ ਮੇਰੇ ਦੋਵਾਂ ਹੀ ਲੇਖਾਂ ਵਿੱਚ ਲਿਖੇ ਗਏ ਸਵਾਲਾਂ ਦੀਆਂ ਦਲੀਲਾਂ ਨਾਲ ਸਾਰਿਆਂ ਹੀ ਸਹਿਮਤੀ ਪ੍ਰਗਟਾਈ ਹੈ, ਜਿਹੜੇ ਪਾਠਕਾਂ ਵਲੋਂ ਵਿਰੋਧੀ ਵਿਚਾਰ ਨਾਲ ਵੀ ਕੁੱਝ ਕਿਹਾ ਗਿਆ ਹੈ, ਕੋਈ ਮੁੱਦਾ ਜਾਂ ਦਲੀਲ ਨਹੀਂ ਸਗੋਂ, ਇਹ ਹੀ ਇਤਰਾਜ਼ ਉਠਾਏ ਗਏ ਹਨ ਕਿ ਤੁਸੀਂ ਬਾਹਰਲੇ ਮੁਲਕਾਂ 'ਚ ਸਿਆਸੀ ਪਨਾਹਾਂ ਲਈਆਂ ਆਂ, ਤੁਸੀਂ ਬਾਹਰ ਬੈਠੇ ਅੱਗਾਂ ਲਾਉਂਦੇ ਹੋ, ਤੁਸੀਂ ਇੱਕ ਬਾਰ ਇੱਥੇ ਪੰਜਾਬ ਆਵੋ, ਇਹ ਗੱਲਾਂ ਆਮ ਪਾਠਕ ਆਪਣੇ ਕਾਮੈਂਟਾਂ 'ਚ ਬੇਸ਼ਕ ਦੇਣ ਹੋਰ ਗਲ ਹੁੰਦੀ ਹੈ, ਇੱਕ ਆਪਣੇ ਆਪ ਨੂੰ ਲੇਖਕ ਤੇ ਲੀਡਰ ਸਮਝਦਾ ਇਕਬਾਲ ਪਾਠਕ ਖੁੱਦ ਤੜੀਆਂ ਲਾਉਂਦਾ ਤੇ ਵੰਗਾਰਦਾ ਹੈ । ਭਲਾ ਇਸ ਭੱਦਰ ਪੁਰਸ਼ ਨੂੰ ਕੋਈ ਪੁੱਛੇ ਕਿ 'ਸਿੱਖ ਤੇਰੀ ਕੌਮ ਨਹੀਂ', 'ਖਾਲਿਸਤਾਨ' ਲਈ ਤੂੰ ਲੜਨਾ ਨਹੀਂ, ਫਿਰ ਸਤਨਾਮ ਸਿੰਘ ਬੱਬਰ ਨੂੰ ਪੰਜਾਬ ਮੰਗਵਾਕੇ ਕਰਨਾ ਕੀ ਆ ??? ਕਦੇ ਤੂੰ ਕਹਿੰਦਾ ਹੈ, ਮੈਂ ਤੁਹਾਡੇ ਪੁੱਤਾਂ ਬਰਾਬਰ ਹਾਂ, ਮੈਨੂੰ ਵੀਰ ਕਹਿਕੇ ਨਾ ਪੁਕਾਰੋ । ਤੇ ਫਿਰ ਤੂੰ ਏਨੀ ਬੇਹੂਦਗੀ ਤੇ ਆ ਜਾਂਦਾ ਏ ਕਿ ਤੇਰੇ ਗਲੇ 'ਚ 'ਬੱਬਰ' ਵੀ ਫਸਣ ਲਗਦਾ ਹੈ । ਮੈਂ ਆਪਣੇ ਸਮੂਹ ਪਾਠਕਾਂ ਨੂੰ ਬੇਨਤੀ ਰੂਪ 'ਚ ਕਹਿਣਾ ਚਾਹੁੰਦਾ ਹਾਂ, ਮੇਰੀ ਪਹਿਚਾਣ 'ਬੱਬਰ' ਨਾਮ ਨਾਲ ਹੈ, ਮੈਂ ਅਖੌਤੀ ਜਾਂ ਬਨਾਉਟੀ 'ਬੱਬਰ' ਨਹੀਂ ਹਾਂ । ਤੁਸੀਂ ਬੇਝਿਜਕ ਹੋ ਕੇ ਜੋ ਵੀ ਕਹਿਣਾ ਚਾਹੁੰਦੇ ਹੋ ਕਹੋ, ਤੁਹਾਨੂੰ ਪੂਰਾ ਹੱਕ ਹੈ । ਇਕਬਾਲ ਪਾਠਕ ਜੀ, ਰਿਸ਼ਤਿਆਂ ਦੇ ਨਾਤੇ ਸਿਰਫ ਅਲਫਾਜ਼ਾਂ ਨਾਲ ਨਹੀਂ ਜੁੜਦੇ, ਇਹ ਹਕੀਕਤ ਦੀਆਂ ਤੰਦਾਂ ਨਾਲ ਜੁੜਦੇ ਹਨ । ਤੁਸੀਂ ਤੋੜਣ ਲੱਗੇ ਮਿੰਟ ਵੀ ਨਹੀਂ ਲਾਉਂਦੇ । ਅਫਸੋਸ ਹੈ । ਸਤਿਕਾਰ ਕਦੇ ਵੀ ਇੰਝ ਨਹੀਂ ਕਰਵਾਏ ਜਾਂਦੇ ਤੇ ਨਾਹੀ ਕਦੇ ਰੁਤਬੇ ਵੱਡੇ - ਛੋਟੇ ਹੁੰਦੇ ਹਨ, ਇਹ ਤਾਂ ਮੰਨਣ ਵਾਲਿਆਂ ਦੀਆਂ ਅੰਦਰਲੀਆਂ ਭਾਵਨਾਵਾਂ ਹੁੰਦੀਆਂ ਹਨ । ਜć