Tue, 12 November 2024
Your Visitor Number :-   7244744
SuhisaverSuhisaver Suhisaver

ਆਉਣ ਵਾਲੀ ਦੁਨੀਆਂ ਕਿਹੋ ਜਿਹੀ ਹੋਵੇਗੀ...- ਖੁਸ਼ਪਾਲ

Posted on:- 29-05-2020

ਆਫਤਾਂ ਦੁਨੀਆਂ ਅੰਦਰ ਬਹੁਤ ਕੁਝ ਨਵਾਂ ਕਰ ਦਿੰਦੀਆ ਹਨ, ਕਈ ਵਾਰ ਮਨੁੱਖ ਕੁਝ ਖਾਸ ਹਾਲਤਾਂ ਵਿੱਚ ਜੀਵਨ ਬਤੀਤ ਕਰਨ ਨੂੰ ਗੁਲਾਮੀ ਸਮਝਦਾ ਹੈ ਪਰ ਕਿਸੇ ਘਟਨਾ ਤੋਂ ਬਾਅਦ ਜਾਂ ਕਿਸੇ ਸੰਕਟ ਤੋਂ ਬਾਅਦ ਨਾ ਚਾਹੁੰਦਿਆਂ ਹੋਇਆਂ ਵੀ ਓਸ ਖਾਸ ਤਰ੍ਹਾਂ ਦੇ ਜੀਵਨ ਨੂੰ ਅਪਣਾਉਣਾ ਪੈਂਦਾ ਹੈ। ਅਜੋਕਾ ਸਮਾਂ ਸਾਨੂੰ ਕੁਝ ਇਸੇ ਕਿਸਮ ਦੀ ਗੁਲਾਮੀ ਵੱਲ ਧੱਕ ਰਿਹਾ ਹੈ। ਸਰਮਾਏਦਾਰ ਢਾਂਚਾ ਇਹ ਸਾਰੀਆ ਅਣਹੋਣੀਆਂ ਨੂੰ ਕਰੋਨਾ ਵਾਇਰਸ ਦੇ ਸਿਰ ਮੜ੍ਹਨਾ ਚਾਹੁੰਦਾ ਹੈ। ਪਰ ਅਸਲ ਵਿੱਚ ਇਹ ਬਿਮਾਰੀ ਨੇ ਗਰੀਬੀ ਅਮੀਰੀ ਦੇ ਪਾੜੇ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ।

ਮਹਾਂਮਾਰੀ ਤੋਂ ਪਹਿਲਾਂ ਇਹ ਪਾੜਾ ਸਿਰਫ ਪੂੰਜੀ ਦਾ ਹੀ ਸੀ, ਪਰ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਪੂਰੀ ਦੁਨੀਆਂ ਵਿੱਚ ਸਾਰੇ ਦੇਸ਼ਾਂ ਨੇ ਜਿਵੇਂ ਪਹਿਲਾਂ ਹੀ ਸਮਾਜਿਕ ਦੂਰੀ (Social Distancing) ਨੂੰ ਪ੍ਰਚਾਰਿਆ ਹੈ ਅਤੇ ਲੋਕਾਂ ਵਿਚਲਾ ਸਨੇਹ ਤੇ ਪਿਆਰ ਦਾਅ ਉਪਰ ਲਗਾ ਛੱਡਿਆ। ਲਾਕਡਾਊਨ ਤੋਂ ਬਾਅਦ ਸਰੀਰਕ ਦੂਰੀ (Physical Distancing) ਸਲੋਗਨ ਵਰਤਿਆ ਜਾ ਰਿਹਾ ਜਦਕਿ ਇਹ ਪਹਿਲਾਂ ਵੀ ਵਰਤਿਆ ਜਾ ਸਕਦਾ ਸੀ। Social Distancing ਨੇ ਇਸ ਮਹਾਂਮਾਰੀ ਨੂੰ ਨੁਕਸਾਨ ਪਹੁੰਚਾਇਆ ਚਾਹੇ ਨਹੀਂ, ਪਰ ਲੋਕਾਂ ਨੂੰ ਕਿਤੇ ਨਾ ਕਿਤੇ ਇਕ-ਦੂਜੇ ਨਾਲ ਜਰੂਰ ਤੋੜਿਆ ਹੈ। ਇਹਦੇ ਨਤੀਜੇ ਇਸ ਪ੍ਰਕਾਰ ਨਿੱਕਲੇ ਹਨ ਕਿ ਲੋਕ ਇਕ-ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ, ਜੋ ਅੱਗੇ ਨਫਰਤ ਨੂੰ ਜਨਮ ਦਿੰਦੀ ਹੈ। ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ (cheek Kiss) ਜਾਂ ਹੋਰ ਬਹੁਤ ਸਾਰੇ ਤਰੀਕੇ ਜੋ ਪਿਆਰ ਦਾ, ਨਿੱਘ ਦਾ ਅਤੇ ਮਿਲਵਰਤਨ ਦਾ ਪ੍ਰਤੀਕ ਸਨ, ਹੁਣ ਉਹ ਸਾਰਾ ਕੁਝ ਬੀਤੇ ਸਮੇਂ ਵਾਂਗ ਪਿੱਛੇ ਰਹਿ ਗਿਆ। ਇਹ ਨਵੀਂ ਹਾਲਤ ਆਉਣ ਵਾਲੇ ਸਮੇਂ ਵਿਚ ਨੁਕਸਾਨ ਇਕੱਲੇ ਰਿਸ਼ਤੇ ਨਾਤਿਆਂ ਨੂੰ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਦੇਵੇਗਾ।

ਬੜਾ ਹੀ ਕਰੂੜ ਭਰਿਆ ਲਗਦਾ ਹੈ ਜਦ ਅਸੀਂ ਇਸ ਅਮੀਰਾਂ ਪੱਖੀ ਪ੍ਰਬੰਧ ਦੀ ਲੜਾਈ ਕਰੋਨਾ ਵਾਇਰਸ ਨਾਲ ਦੇਖਦੇ ਹਾਂ। ਕਿਉਂਕਿ ਆਮ ਲੋਕਾਂ ਨੂੰ ਘਰਾਂ ਵਿੱਚ ਕੈਦ ਕਰਕੇ ਵੀ ਕਰੋਨਾ ਨੂੰ ਠੱਲ੍ਹ ਨਹੀਂ ਪੈ ਸਕੀ ਤਾਂ ਅਗਲੀ ਰਣਨੀਤੀ ਕੀ ਹੋਵੇਗੀ, ਜਿਸਨੇ ਭਵਿੱਖ ਤੈਅ ਕਰਨਾ ਹੈ। ਸੁਭਾਵਿਕ ਹੈ ਕਿ ਸਰਮਾਏਦਾਰੀ ਪ੍ਰਬੰਧ ਹਸਪਤਾਲਾਂ ਦੀ ਬੁਨਿਆਦ ਨੂੰ ਤਕੜਾ ਕਰਨ ਬਾਰੇ ਤਾਂ ਸੋਚਦੀ ਨੀ ਹੋਣੀ ਉਹ ਤਾਂ ਸੌਖੀ ਗੇਮ ਖੇਡ ਕੇ ਇਸ ਤੋਂ ਨਿਜਾਤ ਪਾਉਣ ਲਈ ਤਿਆਰ ਹੈ। ਜੇ ਉਹਨੂੰ ਲੋਕਾਂ ਦੀ ਜਿੰਦਗੀ ਨਾਲ ਥੋੜ੍ਹਾ ਜਿਹਾ ਵੀ ਸਰੋਕਾਰ ਹੁੰਦਾ ਤਾਂ ਅੱਜ ਲੱਖਾਂ ਦੀ ਗਿਣਤੀ ਵਿੱਚ ਲੋਕ ਤਪਦੀਆਂ ਸੜਕਾਂ ਤੇ ਨੰਗੇਂ ਪੈਰ ਨਾ ਤੁਰ ਰਹੇ ਹੁੰਦੇ। ਕਰੋਨਾ ਵਾਇਰਸ ਕੀ ਕਰੂ ਓਸ ਮਾਂ ਨੂੰ ਜੀਹਨੇ ਚਲਦੀ ਸੜਕ ਤੇ ਜਣੇਪਾ ਕਰਨ ਉਪਰੰਤ ਕਈ ਸੌ ਕਿਲੋਮੀਟਰ ਦੀ ਵਾਟ ਕੱਢੀ ਹੋਊ। ਸੈਨੀਟਾਈਜ਼ਰ, ਮਾਸਕ, ਹੱਥੀ ਦਸਤਾਨੇ ਜਾਂ ਪੀ ਪੀ ਈ ਕਿੱਟਾਂ ਦਾ ਉਹ ਮਜਦੂਰ ਕੀ ਕਰਨਗੇ ਜਿਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਖਤਮ ਹੋ ਗਈਆਂ ਹੋਣ ਮਈ ਦੀ ਧੁੱਪ ਵਿੱਚ ਸੜਕ ਤੇ ਤੁਰਦਿਆਂ ਹੋਇਆਂ।

ਤਾਜਾ ਸਰਵੇਖਣ ਪਾੜੇ ਨੂੰ ਹੋਰ ਸਾਹਮਣੇ ਲਿਆਉਂਦੇ ਹਨ, ਉਨ੍ਹਾਂ ਅਨੁਸਾਰ ਲਾਕਡਾਊਨ ਵਿੱਚ ਬਿਲੀਨੀਅਰਸ ਦੀ ਪੂੰਜੀ ਵਿੱਚ 10% ਅਤੇ 1.2 ਟਰੀਲੀਅਨ ਡਾਲਰ ਦਾ ਐਮਾਜ਼ੋਨ ਦਾ ਐਮਪਾਇਰ ਬਣਿਆ ਹੈ। ਦੂਜੇ ਪਾਸੇ ਲੋਕ ਲਾਕਡਾਊਨ ਚ ਆਪਣੀ ਥੋੜੀ ਬਹੁਤ ਜਮਾਂ ਕੀਤੀ ਪੂੰਜੀ ਨੂੰ ਖਰਚ ਕੇ ਆਪਣੀ ਭੁੱਖ ਮਿਟਾਉਣ ਲਈ ਮਜ਼ਬੂਰ ਹੋਏ ਹਨ। ਹੁਣ ਉਹ ਇਹ ਕਲਪਨਾ ਕਰ ਰਹੇ ਹਨ ਕਿ ਉਹ ਕਿਹੜੀ ਸੁਸਾਇਟੀ ਹੋਵੇਗੀ ਜੋ ਲੋਕਾਂ ਨੂੰ ਛੂਹਣ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਦੂਰ ਰੱਖੇਗੀ ਤਾਂ ਜਵਾਬ ਹੈ ਛੋਹ ਰਹਿਤ (Touchless) ਸੁਸਾਇਟੀ। Touchless Society ਨੇ ਹੱਥਾਂ ਦੀ ਹੋਂਦ ਨੂੰ ਪਿੱਛੇ ਧਕੇਲਣਾ (Hinder) ਹੈ ਬੇਸ਼ੱਕ ਕੁੱਝ ਕਿੱਤਿਆਂ ਵਿੱਚ ਹੱਥਾਂ ਦਾ ਵਜੂਦ ਕਦੇ ਖਤਮ ਨਹੀਂ ਹੋ ਸਕਦਾ। ਪਰ ਗੱਲ ਕਿਤੇ ਨਾ ਕਿਤੇ ਹੱਥਾਂ ਨੂੰ ਪਿੱਛੇ ਲਿਜਾਣ ਦੀ ਹੈ ਜਿਉਂ ਕੋਈ ਬੰਦਕ (ਕੈਦੀ) ਹੁੰਦਾ ਹੈ। ਕਾਰਪੋਰੇਟ ਕੰਪਨੀਆਂ ਏਸ ਰਾਹ ਵੱਲ ਪੈ ਚੁਕੀਆਂ ਹਨ ਜਿਸਦੀ ਵਜ੍ਹਾ ਕਰਕੇ ਐਮਾਜ਼ੋਨ ਡਰੋਨ ਡਲਿਵਰੀ ਸਿਸਟਮ ਦੀ ਸਿਫਾਰਸ਼ ਕਰ ਰਹੀ ਹੈ। ਜੋ ਹੱਥਾਂ ਨੂੰ ਪਿੱਛੇ ਲਿਜਾਣ ਚ ਸਹਾਈ ਹੋਵੇਗੀ।

ਪਰ ਕੀ ਹੱਥਾਂ ਦੇ ਵਜੂਦ ਨੂੰ ਖਤਮ ਕਰਨਾ ਸੰਭਵ ਹੋਵੇਗਾ ਜਾਂ ਉਹ ਸਿਰਫ ਕਿਸੇ ਖਾਸ ਤਬਕੇ ਦੇ ਲੋਕਾਂ ਵਿੱਚ ਇਹ ਫੈਸ਼ਨ ਲੈ ਕੇ ਆਉਣਗੇ। ਇਸ ਗੱਲ ਨੂੰ ਆਰਥਿਕ ਪਾੜਿਆ ਰਾਹੀਂ ਸਮਝਿਆ ਜਾ ਸਕਦਾ ਹੈ। ਇਕ ਜਮਾਤ ਐਸੀ ਬੈਠੀ ਹੈ ਜੋ ਸਮਾਜ ਵਿੱਚ ਆਰਥਿਕ ਨਾਬਰਾਬਰੀ, ਦੂਸ਼ਿਤ ਵਾਤਾਵਰਨ, ਸਿਖਿਆ ਦਾ ਨੀਵਾਂ ਮਿਆਰ, ਸਿਹਤ ਸਹੂਲਤਾਂ ਦਾ ਬੇੜਾ ਗਰਕ ਕਰਨ ਲਈ ਤੇ ਹੋਰ ਬਹੁਤ ਸਾਰੀਆਂ ਕੁਰੀਤੀਆਂ ਲਈ ਜਿੰਮੇਵਾਰ ਹੈ। ਉਹ ਹੈ Elite, Illuminati ਜਾਂ ਅਮੀਰ ਵਰਗ ਜੋ ਪੂਰੀ ਕਾਇਨਾਤ ਦੀ 90% ਪੂੰਜੀ ਤੇ ਹੱਕਦਾਰ ਹੈ। ਉਹਨਾਂ ਨੇ ਤੈਅ ਕਰਨਾ ਹੈ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਇਕ ਹੈ ਮਧਵਰਗੀ ਤਬਕਾ ਜੋ ਏਸ Touchless ਸੁਸਾਇਟੀ ਦਾ ਅਹਿਮ ਮੋਹਰਾ ਹੋਵੇਗਾ। ਕਿਉਂਕਿ ਸਮਾਜ ਦੇ ਬਦਲਾਅ ਚ ਇਹ ਲੋਕ ਖਾਸ ਭੂਮਿਕਾ ਅਦਾ ਕਰਦੇ ਹਨ ਉਹਦਾ ਕਾਰਨ ਹੈ ਇਹਨਾਂ ਦੇ ਗੁਜਾਰੇ ਜੋਗੇ ਸਾਧਨ ਤੇ ਪੜ੍ਹਨ ਲਿਖਣ ਦੀ ਕਲਾ। ਉਹਨਾਂ ਨੂੰ ਕੰਟਰੋਲ ਕਰਨਾ ਸਰਮਾਏਦਾਰੀ ਢਾਂਚੇ ਦੀ ਮਜ਼ਬੂਰੀ ਬਣ ਜਾਂਦੀ ਹੈ। ਪਹਿਲਾਂ ਇਹ ਕੰਮ ਕਾਨੂੰਨਾਂ ਰਾਹੀ ਕੀਤਾ ਜਾਂਦਾ ਸੀ ਪਰ ਹੁਣ ਇਸ ਵਿੱਚ ਟੈਕਨਾਲੋਜੀ ਸਾਥ ਦੇਵੇਗੀ। ਅਖੀਰ ਤੀਸਰਾ ਸਥਾਨ ਆਉਂਦਾ ਹੈ ਸਾਰੇ ਕਾਸੇ ਤੋਂ ਸੱਖਣੇ ਮਿਹਨਤਕਸ਼ ਲੋਕ, ਜਿਨ੍ਹਾਂ ਲਈ Touchless ਸੋਸਾਇਟੀ ਦੇ ਕੋਈ ਮਾਅਨੇ ਨਹੀਂ ਹੋਣਗੇ। ਕਿਉਂਕਿ ਉਹ ਲੋਕ ਤਾਂ ਅੱਜ ਵੀ 21ਵੀ ਸਦੀ ਦੇ ਦੌਰ ਵਿੱਚ ਜਦੋਂ ਹਵਾਈ ਸਫਰ ਤੱਕ ਆਮ ਹੋਵੇ। ਫਿਰ ਵੀ ਨੰਗੇ ਪੈਰੀ ਪੈਦਲ ਹਜ਼ਾਰਾਂ ਮੀਲ ਤੁਰਨ ਲਈ ਮਜਬੂਰ ਹੋਣ ਤਾਂ ਉਹਨਾਂ ਲਈ ਆਵਾਜਾਈ ਦੇ ਸਾਧਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਚਾਹੇ ਅਨਚਾਹੇ ਇਹ Touchless Society ਥੋਪੀ ਜਾਣੀ ਹੈ ਜਿਉਂ ਕਰੋਨਾ ਵਾਇਰਸ ਲੋਕਾਂ ਉਪਰ ਥੋਪਿਆ ਗਿਆ। ਇਸ ਮਹਾਂਮਾਰੀ ਨੂੰ ਲੋਕਾਂ ਸਿਰ ਮੜ੍ਹਿਆ ਗਿਆ ਅਤੇ ਇਸ ਗੱਲ ਨੂੰ hierarchy ਬਣਾ ਕੇ ਸਮਝਿਆ ਜਾ ਸਕਦਾ ਹੈ। ਮਤਲਬ ਸਭ ਤੋਂ ਗਰੀਬ ਜਿਹੜਾ ਹਜ਼ਾਰਾਂ ਮੀਲ ਨੰਗੇ ਪੈਰ ਪੈਦਲ ਤੁਰ ਰਿਹਾ ਹੈ, ਜਿਹੜਾ ਕਦੇ ਹਵਾਈ ਜਹਾਜ਼ ਵਿੱਚ ਸੁਫਨੇ ਵਿੱਚ ਵੀ ਨੀ ਗਿਆ, ਉਹ ਸਭ ਤੋਂ ਜਿਆਦਾ ਪਿਸਿਆ ਹੈ ਅਤੇ ਦੂਜੇ ਪਾਸੇ ਦੁਨੀਆਂ ਦੇ ਉਹ ਗਿਣਵੇਂ ਲੋਕ ਜਿਨ੍ਹਾਂ ਕੋਲ ਬੇਹਿਸਾਬ, ਬੇਸ਼ੁਮਾਰ ਦੌਲਤਾਂ ਦੇ ਭੰਡਾਰ ਹਨ, ਉਹ ਕਾਰਪੋਰੇਟਾਂ ਦੀ ਦੌਲਤ ਚ ਵਾਧਾ ਹੈਰਾਨੀਜਨਕ ਹੋਇਆ ਹੈ। ਸਭ ਤੋਂ ਅੱਗੇ ਐਮਾਜ਼ੋਨ ਹੈ ਜਿਸਦੀ ਆਮਦਨੀ 11000$ ਪ੍ਰਤੀ ਸੈਕੰਡ ਤੱਕ ਪਹੁੰਚ ਗਈ ਹੈ ਤੇ ਕਰੋਨਾ ਵਾਇਰਸ ਦੌਰਾਨ ਉਹਦੀ ਕੰਪਨੀ 30% ਤੱਕ ਹੋਰ ਜਿਆਦਾ ਵਧ ਗਈ ਹੈ।

ਇਸ ਮਹਾਂਮਾਰੀ ਤੋਂ ਕਾਰਪੋਰੇਟਾਂ ਨੇ ਇਕੱਲਾ ਮੁਨਾਫੇ ਦਾ ਬਜ਼ਟ ਤਿਆਰ ਨਹੀਂ ਕੀਤਾ ਸਗੋਂ ਆਮ ਲੋਕਾਂ ਦੀਆਂ ਮੌਤਾਂ ਦਾ ਬਜ਼ਟ ਤੱਕ ਤਿਆਰ ਕਰ ਲਿਆ ਹੈ। ਲੱਖਾਂ ਦੀ ਤਾਦਾਦ ਵਿੱਚ ਮਾਰੇ ਗਏ ਲੋਕਾਂ ਨੂੰ ਉਹ ਜਾਇਜ਼ ਠਹਿਰਾ ਰਹੇ ਹਨ ਇਹ ਕਹਿ ਕੇ ਕਿ ਕਰੋਨਾ ਵਾਇਰਸ ਜਾਨਲੇਵਾ ਹੈ। ਪਰ ਕੀ ਇਹ ਸੱਚ ਹੈ? ਨਹੀਂ ਬਿਲਕੁੱਲ ਵੀ ਨਹੀਂ ਕਿਉਂਕਿ ਇਹ ਬਿਮਾਰੀ ਹੁਣ ਤੱਕ ਕਿਸੇ ਵੀ ਅਮੀਰਜਾਦੇ ਦਾ ਵਾਲ ਤੱਕ ਵਿੰਗਾਂ ਨਹੀਂ ਕਰ ਸਕੀ ਤੇ ਨਾ ਹੀ ਅੱਗੇ ਕਰ ਸਕੇਗੀ ਚਾਹੇ ਹਾਲਾਤ ਕਿਵੇਂ ਦੇ ਵੀ ਹੋਣ। ਬੇਸ਼ੱਕ ਏਸ ਮਹਾਂਮਾਰੀ ਨੇ ਆਮ ਲੋਕਾਂ ਨੂੰ 2 ਵਕਤ ਦੀ ਰੋਟੀ ਦਾ ਫਿਕਰ ਵੀ ਖੜਾ ਕਰ ਦਿੱਤਾ ਹੋਵੇ, ਪਰ ਅਮੀਰ ਵਰਗ ਵੱਲ ਦੇਖੀਏ ਤਾਂ ਉਹ ਇਸ ਮੰਜ਼ਰ ਤੋਂ ਬਾਅਦ ਇਨ੍ਹਾਂ ਤਕੜਾ ਹੋਇਆ ਹੈ ਕਿ ਸੋਚਣਾ ਵੀ ਬਹੁਤ ਮੁਸ਼ਕਿਲ ਹੈ। ਜੈੱਫ ਬੈਜੋਸ ਇਕੱਲਾ ਹੀ ਆਪਣੀ ਕੰਪਨੀ ਐਮਾਜ਼ੋਨ ਦੀ ਕਮਾਈ ਤੋਂ ਕਿਸੇ ਮੁਲਕ ਨੂੰ ਖਰੀਦਣ ਦੀ ਹੈਸੀਅਤ ਰੱਖਦਾ ਹੈ। ਇਸੇ ਹੈਸੀਅਤ ਜ਼ਰੀਏ, ਉਹ ਬਹੁਤ ਚੀਜ਼ਾਂ ਜਿਵੇਂ ਕਾਨੂੰਨ, ਟੈਕਨਾਲੋਜੀ ਜਾਂ ਸੰਚਾਰ ਮਾਧਿਅਮਾਂ ਨੂੰ ਕਿਸੇ ਵੀ ਤਰ੍ਹਾਂ ਮਰੋੜਾ ਦੇ ਸਕਦਾ ਹੈ ਅਤੇ ਲੋਕਾਂ ਦੀ ਜੇਬ ਬੜੀ ਆਸਾਨੀ ਨਾਲ ਝਾੜ ਸਕਦਾ ਹੈ।

ਦੁਨੀਆਂ ਬਹੁਤ ਹੀ ਨਾਜ਼ੁਕ ਮੋੜ ਤੇ ਖੜੀ ਹੈ, ਇਹ ਲੋਕਾਂ ਸਿਰ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਨੇ ਸਮਾਜ ਨੂੰ ਕਿਸ ਤਰ੍ਹਾਂ ਢਾਲਣਾ। ਜਿਵੇਂ ਬਹੁਤ ਹੀ ਮਸ਼ਹੂਰ ਪੱਤਰਕਾਰ ਯੂਵਲ ਹਰਾਰੀ ਲਿਖਦਾ ਹੈ ਕਿ ਕਾਰਪੋਰੇਟ ਜਮਾਤ ਤਾਂ ਲੋਕਾਂ ਦੇ ਇੰਟਰਨੈੱਟ ਸਰਚਿੰਗ ਡਾਟੇ ਤੋਂ ਉਹਨਾਂ ਦੀਆਂ ਉਂਗਲਾ ਤੋਂ ਸਮਾਰਟ ਫੋਨਾਂ ਜ਼ਰੀਏ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਨੂੰ ਦੇਖ ਕੇ ਉਨਾਂ ਬਾਰੇ ਸੌਖੀ ਹੀ ਜਾਣਕਾਰੀ ਹਥਿਆ ਸਕਦੇ ਹਨ। ਜਿਸ ਨੂੰ ਉਹ ਕਿਸੇ ਵੀ ਮਕਸਦ ਲਈ ਵਰਤ ਸਕਦੇ ਹਨ ਪਰ ਇਹ ਸਾਰਾ ਢਾਂਚਾ ਲੋਕ ਤੈਅ ਕਰਨਗੇ ਕਿ ਉਨ੍ਹਾਂ ਨੇ ਕਾਰਪੋਰੇਟਾਂ ਜਾਂ ਸਰਕਾਰਾਂ ਦੇ ਹੱਥ ਦੀ ਕਠਪੁਤਲੀ ਬਣਨਾ ਜਾਂ ਆਪਣੀਆਂ ਨਿੱਜੀ ਭਾਵਨਾਵਾਂ ਜਾਂ ਸੋਚ ਦੀ ਪ੍ਰਾਈਵੇਸੀ ਨੂੰ ਆਪਣੇ ਕੰਟਰੋਲ ਹੇਠ ਰੱਖਣਾ।
                                                    
                                      ਫੋਨ: +1-716-544-7006

Comments

SiyAQ

Medicines information for patients. Short-Term Effects. <a href="https://prednisone4u.top">can i order generic prednisone prices</a> in Canada. Some about medicine. Read here. <a href=https://mondedubuzz.com/2020/09/10/ravage-de-pluie-dans-la-capitale/>Some trends of meds.</a> <a href=https://gratefulbadass.com/index.php/2020/11/20/gb111-election-2020-discussion-w-rev-dr-cynthia-hale/#comment-100433>All news about pills.</a> <a href=http://bpo.gov.mn/content/227>All trends of meds.</a> e00ffa4

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ