Mon, 14 October 2024
Your Visitor Number :-   7232432
SuhisaverSuhisaver Suhisaver

ਉਨ੍ਹਾਂ ਨੇ ਸੋਚਿਆ ਗੋਲੀਆਂ ਸਾਨੂੰ ਖ਼ਾਮੋਸ਼ ਕਰ ਦੇਣਗੀਆਂ...

Posted on:- 30-07-2013

suhisaver

ਸੰਯੁਕਤ ਰਾਸ਼ਟਰ ਸਭਾ ਵਿਚ ਦਿੱਤੇ ਮਲਾਲਾ ਯੂਸਫ਼ਜ਼ਈ ਦੇ ਭਾਸ਼ਣ ਦੇ ਅੰਸ਼।

ਮਾਣਯੋਗ ਯੂ.ਐਨ. ਸਕੱਤਰ ਜਨਰਲ ਮਿਸਟਰ ਬੈਨ ਕੀ-ਮੂਨ, ਆਦਰਯੋਗ ਜਰਨਲ ਅਸੈਂਬਲੀ ਦੀ ਪ੍ਰਧਾਨ ਵੁਕ ਜੇਰੇਮਿਕ, ਮਾਣਯੋਗ ਯੂ.ਐਨ. ਗਲੋਬਲ ਐਜੂਕੇਸ਼ਨ ਦੇ ਵਿਸ਼ੇਸ਼ ਦੂਤ ਮਿਸਟਰ ਗੋਰਡਨ ਬਰਾਊਨ, ਆਦਰਯੋਗ ਬਜ਼ੁਰਗੋ ਅਤੇ ਮੇਰੇ ਪਿਆਰੇ ਵੀਰੋ ਤੇ ਭੈਣੋ : ਅਸਲਾਮ ਐਲਕਮ (ਤੁਹਾਡੇ 'ਤੇ ਸ਼ਾਤੀ ਹੋਵੇ)

ਅੱਜ ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਲੰਬੇ ਸਮੇਂ ਬਾਅਦ ਮੈਂ ਫਿਰ ਸੰਬੋਧਨ ਕਰ ਰਹੀ ਹਾਂ। ਅਜਿਹੇ ਸਨਮਾਣਯੋਗ ਲੋਕਾਂ ਦੇ ਨਾਲ ਇੱਥੇ ਹੋਣ ਦੇ ਨਾਤੇ ਮੇਰੇ ਜੀਵਨ ਵਿੱਚ ਇਹ ਇੱਕ ਮਹਾਨ ਪਲ ਹੈ ਅਤੇ ਅੱਜ ਮੇਰੇ ਲਈ ਇਹ ਵੀ ਸਨਮਾਨ ਦੀ ਗੱਲ ਹੈ ਮੈਂ ਮਰਹੂਮ ਬੇਨਜੀਰ ਭੁੱਟੋ ਦੀ ਇਕ ਸ਼ਾਲ ਪਹਿਨ ਰਹੀ ਹਾਂ। ਮੈਨੂੰ ਪਤਾ ਨਹੀਂ ਕਿ ਮੈਂ ਆਪਣਾ ਭਾਸ਼ਣ ਕਿਥੋਂ ਸ਼ੁਰੂ ਕਰਾਂ ਅਤੇ ਮੈਨੂੰ ਨਹੀਂ ਪਤਾ ਕਿ ਲੋਕਾਂ ਨੂੰ ਮੇਰੇ ਬੋਲਣ ਤੋਂ ਕੀ ਉਮੀਦ ਹੈ, ਲੇਕਿਨ ਸਭ ਵਲੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਜਿਸ ਕਰਕੇ ਅਸੀਂ ਸਾਰੇ ਬਰਾਬਰ ਹਾਂ ਅਤੇ ਉਸ ਹਰੇਕ ਵਿਅਕਤੀ ਦਾ ਧੰਨਵਾਦ ਜਿਸ ਨੇ ਮੇਰੇ ਜਲਦੀ ਤੰਦਰੁਸਤ ਹੋਣ ਤੇ ਨਵੀਂ ਜ਼ਿੰਗਦੀ ਲਈ ਦੁਆ ਕੀਤੀ।

ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਲੋਕਾਂ ਨੇ ਮੇਰੇ ਲਈ ਐਨਾ ਪਿਆਰ ਦਿੱਤਾ। ਮੈਨੂੰ ਦੁਨੀਆਂ ਭਰ ਤੋਂ ਹਜ਼ਾਰਾਂ ਸ਼ੁਭਕਾਮਨਾ ਦੇ ਕਾਰਡ ਅਤੇ ਤੋਹਫੇ ਪ੍ਰਾਪਤ ਹੋਏ, ਉਨ੍ਹਾਂ ਸਾਰਿਆਂ ਦਾ ਧੰਨਵਾਦ। ਉਨ੍ਹਾਂ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਦੇ ਮਾਸੂਮ ਸ਼ਬਦਾਂ ਨੇ ਮੈਨੂੰ ਪ੍ਰੋਤਸਾਹਿਤ ਕੀਤਾ। ਆਪਣੇ ਵੱਡਿਆਂ ਲਈ ਧੰਨਵਾਦ ਜਿਨ੍ਹਾਂ ਦੀਆਂ ਦੁਆਵਾਂ ਨੇ ਮੈਨੂੰ ਮਜਬੂਤ ਬਣਾਇਆ। ਮੈਂ ਪਾਕਿਸਤਾਨ ਅਤੇ ਯੂ.ਕੇ. ਦੇ ਹਸਪਤਾਲਾਂ ਦੀਆਂ ਆਪਣੀਆਂ ਨਰਸਾਂ, ਡਾਕਟਰਾਂ ਅਤੇ ਕਰਮਚਾਰੀਆਂ ਸਮੇਤ ਯੂ.ਏ.ਈ. ਦੀ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਬਿਹਤਰ ਹੋਣ ਅਤੇ ਮੇਰੀ ਸ਼ਕਤੀ ਨੂੰ ਪੁਨਰ-ਸੁਰਜੀਤ ਕਰਨ ਵਿਚ ਮੇਰੀ ਮਦਦ ਕੀਤੀ।

ਮੈਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਕੱਤਰ ਜਨਰਲ ਬੈਨ ਕੀ-ਮੂਨ ਦੀ ਗਲੋਬਲ ਐਜੂਕੇਸ਼ਨ ਫਸਟ ਦਾ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿਸ਼ੇਸ਼ ਦੂਤ ਵਜੋਂ ਕਾਰਜਾਂ ਲਈ ਗਲੋਬਲ ਐਜੂਕੇਸ਼ਨ ਗੋਰਡਨ ਬਰਾਊਨ ਦਾ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਾਣਯੋਗ ਪ੍ਰਧਾਨ ਵੁਕ ਜੇਰੇਮਕ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹਾਂ। ਮੈਂ ਉਨ੍ਹਾਂ ਵਲੋਂ ਦਿੱਤੀ ਗਈ ਨਿਰੰਤਰ ਅਗਵਾਈ ਲਈ ਧੰਨਵਾਦੀ ਹਾਂ। ਉਹ ਸਾਨੂੰ ਸਾਰਿਆਂ ਨੂੰ ਲਗਾਤਾਰ ਕੁਝ ਕਰਨ ਦੀ ਪ੍ਰੇਰਿਤ ਕਰਦੇ ਰਹੇ ਹਨ। ਪਿਆਰੇ ਵੀਰੋ ਤੇ ਭੈਣੋ, ਇਕ ਗੱਲ ਯਾਦ ਰੱਖੋ, ਮਲਾਲਾ ਦਿਵਸ ਸਿਰਫ ਮੇਰਾ ਦਿਨ ਨਹੀਂ ਹੈ। ਅੱਜ ਇਹ ਦਿਨ ਉਸ ਹਰ ਔਰਤ, ਹਰ ਮੁੰਡੇ ਅਤੇ ਹਰ ਕੁੜੀ ਦਾ ਦਿਨ ਹੈ ਜਿਨ੍ਹਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁੰਲਦ ਕੀਤੀ।

ਇਥੇ ਸੈਂਕੜੇ ਮਨੁੱਖੀ-ਅਧਿਕਾਰਾਂ ਲਈ ਲੜਨ ਵਾਲੇ ਤੇ ਸਮਾਜਿਕ ਕਾਰਕੁਨ ਹਨ ਜੋ ਸਿਰਫ ਆਪਣੇ ਹੱਕਾਂ ਲਈ ਨਹੀਂ ਬੋਲਦੇ ਬਲਕਿ ਸ਼ਾਂਤੀ , ਸਿੱਖਿਆ ਅਤੇ ਸਮਾਨਤਾ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਣ ਲਈ ਸੰਘਰਸ਼ ਕਰ ਰਹੇ ਹਨ। ਹਜ਼ਾਰਾਂ ਲੋਕ ਨੇ ਜੋ ਆਤੰਕਵਾਦੀਆਂ ਦੁਆਰਾ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਜਖ਼ਮੀ ਹੋ ਚੁੱਕੇ ਹਨ, ਮੈਂ ਸਿਰਫ ਉਨ੍ਹਾਂ ਵਿਚੋਂ ਇੱਕ ਹਾਂ। ਇੱਥੇ ਤਾਂ ਮੈਂ ਉਨ੍ਹਾਂ ਵਿਚੋਂ ਇਕ ਕੁੜੀ ਖੜ੍ਹੀ ਹਾਂ। ਮੈਂ ਆਪਣੇ ਆਪ ਲਈ ਨਹੀਂ ਬੋਲ ਰਹੀ ਸਗੋਂ ਉਨ੍ਹਾਂ ਲਈ ਬੋਲ ਰਹੀ ਹਾਂ ਜਿਨ੍ਹਾਂ ਦੇ ਬਿਨਾਂ ਬੋਲੇ ਉਨ੍ਹਾਂ ਨੂੰ ਸੁਣਿਆਂ ਜਾ ਸਕਦਾ ਹੈ। ਜਿਨ੍ਹਾਂ ਨੇ ਆਪਣੇ ਅਧਿਕਾਰਾਂ ਲਈ ਲੜਾਈ ਲੜੀ ਹੈ। ਆਪਣੇ ਸ਼ਾਂਤੀ ਨਾਲ ਰਹਿਣ ਦੇ ਅਧਿਕਾਰ ਦੀ। ਆਪਣੇ ਮੌਕਿਆਂ ਦੀ ਬਰਾਬਰੀ ਦੇ ਅਧਿਕਾਰ ਦੀ। ਆਪਣੇ ਸਿਖਿਆ ਦੇ ਅਧਿਕਾਰ ਦੀ।

ਪਿਆਰੇ ਦੋਸਤੋ , 9 ਅਕਤੂਬਰ 2012 ਨੂੰ ਤਾਲਿਬਾਨ ਨੇ ਮੇਰੇ ਮੱਥੇ ਦੇ ਖੱਬ ਪਾਸਿਓਂ ਮੈਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਮੇਰੇ ਦੋਸਤਾਂ ਨੂੰ ਵੀ ਗੋਲੀਆਂ ਮਾਰ ਦਿੱਤੀਆਂ। ਉ੍ਹਨਾਂ ਨੇ ਸੋਚਿਆ ਕਿ ਗੋਲੀਆਂ ਸਾਨੂੰ ਖਾਮੋਸ਼ ਕਰ ਦੇਣਗੀਆਂ ਪਰੰਤੂ ਉਹ ਅਸਫਲ ਰਹੇ ਅਤੇ ਉਸ ਚੁੱਪ ਵਿਚੋਂ ਹਜ਼ਾਰਾਂ ਆਵਾਜ਼ਾਂ ਪੈਦਾ ਹੋਈਆਂ। ਆਤੰਕਵਾਦੀਆਂ ਨੇ ਸੋਚਿਆ ਕਿ ਉਹ ਮੇਰੇ ਉਦੇਸ਼ ਨੂੰ ਬਦਲ ਦੇਣਗੇ ਅਤੇ ਮੇਰਾ ਟੀਚਾ ਰੋਕ ਦੇਣਗੇ ਪਰ ਮੇਰੇ ਜੀਵਨ ਵਿੱਚ ਕੁੱਝ ਵੀ ਨਹੀਂ ਬਦਲਿਆ ਸਿਵਾਏ ਇਸਦੇ ਕਿ ਕਮਜੋਰੀ, ਡਰ ਅਤੇ ਨਿਰਾਸ਼ਾ ਦੀ ਮੌਤ ਹੋ ਗਈ ਸਗੋਂ ਮਜ਼ਬੂਤੀ, ਸ਼ਕਤੀ ਅਤੇ ਸਾਹਸ ਪੈਦਾ ਹੋਇਆ। ਮੈਂ ਉਹੀ ਮਲਾਲਾ ਹਾਂ। ਮੇਰੀਆਂ ਆਸਾਂ ਉਹੀ ਹਨ ਅਤੇ ਮੇਰੇ ਖ਼ਾਬ ਉਹੀ ਹਨ। ਪਿਆਰੇ ਵੀਰੋ ਤੇ ਭੈਣੋ, ਮੈਂ ਕਿਸੇ ਦੇ ਖਿਲਾਫ ਨਹੀਂ ਹਾਂ। ਨਾ ਹੀ ਮੈਂ ਤਾਲਿਬਾਨ ਜਾਂ ਕਿਸੇ ਹੋਰ ਆਤੰਕਵਾਦੀ ਸਮੂਹ ਦੇ ਖਿਲਾਫ ਵਿਅਕਤੀਗਤ ਬਦਲਾ ਲੈਣ ਦੇ ਸੰਦਰਭ ਵਿੱਚ ਇਥੇ ਗੱਲ ਕਰਨ ਲਈ ਆਈ ਹਾਂ। ਮੈਂ ਇਥੇ ਹਰ ਬੱਚੇ ਲਈ ਸਿੱਖਿਆ ਦੇ ਅਧਿਕਾਰ ਲਈ ਗੱਲ ਕਰਨ ਆਈ ਹਾਂ। ਮੈਂ ਤਾਲਿਬਾਨ ਅਤੇ ਸਾਰੇ ਆਤੰਕਵਾਦੀਆਂ ਅਤੇ ਕੱਟੜਪੰਥੀਆਂ ਦੇ ਬੇਟੇ ਅਤੇ ਬੇਟੀਆਂ ਲਈ ਸਿੱਖਿਆ ਚਾਹੁੰਦੀ ਹਾਂ। ਜਿਨ੍ਹਾਂ ਤਾਲਿਬਾਨਾਂ ਨੇ ਮੈਨੂੰ ਗੋਲੀ ਮਾਰੀ ਮੈਨੂੰ ਉਨ੍ਹਾਂ ਨਾਲ ਵੀ ਨਫਰਤ ਨਹੀਂ।

ਇਥੋਂ ਤਕ ਕਿ ਜੇਕਰ ਮੇਰੇ ਹੱਥ ਵਿਚ ਇਕ ਬੰਦੂਕ ਹੁੰਦੀ ਅਤੇ ਊਹ ਮੇਰੇ ਸਾਹਮਣੇ ਖੜ੍ਹਾ ਹੁੰਦਾ ਤਾਂ ਵੀ ਮੈਂ ਉਸਨੂੰ ਗੋਲੀ ਨਾ ਮਾਰਦੀ। ਇਹ ਰਹਿਮਦਿਲੀ ਦਇਆ ਦੀ ਮੂਰਤ ਮੁਹੰਮਦ, ਯੀਸ਼ੁ ਮਸੀਹ ਅਤੇ ਭਗਵਾਨ ਬੁੱਧ ਕੋਲੋਂ ਸਿੱਖੀ ਹੈ।. ਤਬਦੀਲੀ ਦੀ ਇਹ ਵਿਰਾਸਤ ਮੈਨੂੰ ਮਾਰਟਿਨ ਲੂਥਰ ਕਿੰਗ, ਨੇਲਸਨ ਮੰਡੇਲਾ ਅਤੇ ਮੁਹੰਮਦ ਅਲੀ ਜਿਨਾਹ ਕੋਲੋਂ ਵਿਰਾਸਤ ਵਿੱਚ ਮਿਲੀ ਹੈ।

ਮੈਂ ਅਹਿੰਸਾ ਦਾ ਇਹ ਦਰਸ਼ਨ ਗਾਂਧੀ, ਬੱਚਾ ਖਾਨ ਅਤੇ ਮਦਰ ਟੇਰੇਸਾ ਕੋਲੋਂ ਸਿੱਖਿਆ ਹੈ। ਅਤੇ ਮਾਫ ਕਰ ਦੇਣਾ ਮੈਂ ਆਪਣੇ ਪਿਤਾ ਵਲੋਂ ਅਤੇ ਮਾਂ ਕੋਲੋਂ ਸਿੱਖਿਆ ਹੈ । ਮੇਰੀ ਆਤਮਾ ਮੈਨੂੰ ਕਹਿ ਰਹੀ ਹੈ : ਸ਼ਾਂਤੀਪੂਰਨ ਬਣ ਅਤੇ ਹਰ ਕਿਸੇ ਨੂੰ ਪਿਆਰ ਕਰ।

ਪਿਆਰੇ ਵੀਰੋ ਤੇ ਭੈਣੋ, ਸਾਨੂੰ ਹਨੇਰੇ ਵਿਚ ਹੀ ਚਾਣਨ ਦੇ ਮਹੱਤਵ ਦਾ ਅਹਿਸਾਸ ਹੁੰਦਾ ਹੈ। ਸਾਨੂੰ ਚੁੱਪ ਵਿਚ ਹੀ ਆਪਣੀ ਆਵਾਜ਼ ਦਾ ਅਹਿਸਾਸ ਹੁੰਦਾ ਹੈ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਉ¥ਤਰੀ ਪਾਕਿਸਤਾਨ ਦੇ ਸਵਾਤ ਵਿਚ ਹੁੰਦੇ ਹਾਂ, ਜਦੋਂ ਅਸੀਂ ਬੰਦੂਕਾਂ ਦੇਖਦੇ ਹਾਂ ਤਾਂ ਕਿਤਾਬਾਂ ਤੇ ਕਲਮਾਂ ਦੇ ਮਹੱਤਵ ਦਾ ਅਹਸਾਸ ਹੁੰਦਾ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਲਮ ਤਲਵਾਰ ਨਾਲੋਂ ਕਿਤੇ ਜਿਆਦਾ ਸ਼ਕਤੀਸ਼ਾਲੀ ਹੈ। ਇਹ ਸੱਚ ਹੈ। ਕੱਟੜਪੰਥੀ ਕਿਤਾਬਾਂ ਅਤੇ ਕਲਮ ਤੋਂ ਡਰਦੇ ਹਨ। ਸਿੱਖਿਆ ਦੀ ਸ਼ਕਤੀ ਤੋਂ ਉਨ੍ਹਾਂ ਨੂੰ ਡਰ ਹੈ। ਉਹ ਔਰਤਾਂ ਤੋਂ ਡਰਦੇ ਹਨ। ਇਹੀ ਕਾਰਨ ਹੈ ਕਿ ਹੁਣੇ ਕਵੇਟਾ ਵਿੱਚ ਹਮਲੇ ਵਿੱਚ 14 ਮਾਸੂਮ ਵਿਦਿਆਰਥੀਆਂ ਨੂੰ ਮਾਰ ਮੁਕਾਇਆ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਅਧਿਆਪਕਾਵਾਂ ਦਾ ਕਤਲ ਕੀਤਾ। ਇਹੀ ਕਾਰਨ ਹੈ ਕਿ ਉਹ ਹਰ ਦਿਨ ਸਕੂਲਾਂ ਨੂੰ ਤਬਾਹ ਕਰ ਰਹੇ ਹਨ ਕਿਉਂਕਿ ਉਹ ਉਸ ਤਬਦੀਲੀ ਅਤੇ ਬਰਾਬਰੀ ਤੋਂ ਡਰਦੇ ਹਨ ਜਿਹੜੀ ਅਸੀਂ ਆਪਣੇ ਸਮਾਜ ਵਿਚ ਲਿਆਵਾਂਗੇ ਅਤੇ ਮੈਨੂੰ ਯਾਦ ਹੈ ਕਿ ਸਾਡੇ ਸਾਡੇ ਸਕੂਲ ਵਿਚ ਇਕ ਮੁੰਡਾ ਸੀ ਜਿਸਨੇ ਇਕ ਪੱਤਰਕਾਰ ਨੂੰ ਪੁੱਛਿਆ, ‘‘ਤਾਲਿਬਾਨ ਸਿਖਿਆ ਦੇ ਵਿਰੁੱਧ ਕਿਉਂ ਹਨ?„ ਉਸ ਨੇ ਆਪਣੀ ਕਿਤਾਬ ਵੱਲ ਇਸ਼ਾਰਾ ਕਰਦੇ ਦੁਆਰਾ ਬਹੁਤ ਹੀ ਸਰਲਤਾ ਨਾਲ ਜਵਾਬ ਦਿੱਤਾ ‘‘ਇੱਕ ਤਾਲਿਬਾਨ ਨੂੰ ਪਤਾ ਨਹੀਂ ਕਿ ਇਸ ਕਿਤਾਬ ਦੇ ਅੰਦਰ ਕੀ ਲਿਖਿਆ ਹੈ।

ਉਨ੍ਹਾਂ ਨੂੰ ਲਗਦਾ ਹੈ ਕਿ ਰੱਬ ਛੋਟਾ, ਰੂੜੀਵਾਦੀ ਹੈ ਜੋ ਲੋਕਾਂ ਦੇ ਸਿਰਾਂ ਉਤੇ ਸਕੂਲ ਜਾਣ 'ਤੇ ਬੰਦੂਕਾਂ ਤਾਣ ਦੇਵੇਗਾ। ਆਤੰਕਵਾਦੀ ਆਪਣੇ ਵਿਅਕਤੀਗਤ ਮੁਨਾਫ਼ਿਆਂ ਲਈ ਇਸਲਾਮ ਦੇ ਨਾਮ ਦਾ ਦੁਰਉਪਯੋਗ ਕਰ ਰਹੇ ਹਨ। ਪਾਕਿਸਤਾਨ ਇੱਕ ਸ਼ਾਂਤੀਪਸੰਦ ਲੋਕਤੰਤਰਿਕ ਦੇਸ਼ ਹੈ। ਪਸ਼ਤੂਨ ਆਪਣੀ ਬੇਟੀਆਂ ਅਤੇ ਬੇਟੀਆਂ ਲਈ ਸਿੱਖਿਆ ਚਾਹੁੰਦੇ ਹਨ। ਇਸਲਾਮ ਸ਼ਾਂਤੀ, ਮਨੁੱਖਤਾ ਅਤੇ ਭਾਈਚਾਰੇ ਦਾ ਧਰਮ ਹੈ। ਇਹ ਤਾਂ ਕਹਿੰਦਾ ਹੈ ਕਿ ਹਰ ਇੱਕ ਬੱਚੇ ਲਈ ਸਿੱਖਿਆ ਪ੍ਰਾਪਤ ਕਰਨਾ ਉਸਦਾ ਕਰਤੱਵ ਅਤੇ ਜਿੰਮੇਦਾਰੀ ਹੈ। ਸਿੱਖਿਆ ਲਈ ਸ਼ਾਂਤੀ ਦੀ ਜ਼ਰੂਰਤ ਹੁੰਦੀ ਹੈ। ਦੁਨੀਆਂ ਦੇ ਕਈ ਹਿੱਸਿਆਂ, ਖਾਸਕਰ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ, ਆਤੰਕਵਾਦ,ਜੰਗਾਂ ਅਤੇ ਟਕਰਾਅ ਬੱਚਿਆਂ ਨੂੰ ਸਕੂਲ ਜਾਣ ਤੋਂ ਰੋਕਦੇ ਹਨ। ਵਾਸਤਵ ਵਿਚ ਅਸੀਂ ਇਨ੍ਹਾਂ ਯੁੱਧਾਂ ਤੋਂ ਥੱਕ ਗਏ ਹਾਂ। ਔਰਤਾਂ ਅਤੇ ਬੱਚੇ ਦੁਨੀਆਂ ਦੇ ਕਈ ਹਿੱਸਿਆਂ ਵਿਚ ਕਈ ਤਰੀਕਿਆਂ ਨਾਲ ਦੁੱਖ ਭੋਗ ਰਹੇ ਹਨ।
ਭਾਰਤ ਵਿੱਚ ਮਾਸੂਮ ਅਤੇ ਗਰੀਬ ਬੱਚੇ ਬਾਲ-ਮਜ਼ਦੂਰੀ ਦਾ ਸ਼ਿਕਾਰ ਹਨ। ਨਾਇਜੀਰਿਆ ਵਿੱਚ ਕਈ ਸਕੂਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਅਫਗਾਨਿਸਤਾਨ ਵਿੱਚ ਲੋਕ ਉਗਰਵਾਦ ਤੋਂ ਪ੍ਰਭਾਵਿਤ ਹੋਏ ਹਨ। ਜਵਾਨ ਲੜਕੀਆਂ ਨੂੰ ਘਰੇਲੂ ਬਾਲ-ਮਜ਼ਦੂਰੀ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਘੱਟ ਉਮਰ ਵਿੱਚ ਵਿਆਹ ਕਰਨ ਲਈ ਮਜਬੂਰ ਕਰ ਰਹੇ ਹਨ।
ਗਰੀਬੀ,ਅਗਿਆਨਤਾ, ਬੇਇਨਸਾਫ਼ੀ, ਨਸਲਵਾਦ ਅਤੇ ਬੁਨਿਆਦੀ ਅਧਿਕਾਰਾਂ ਦੇ ਨੁਕਸਾਨ ਦੀਆਂ ਮੱਖ ਸਮੱਸਿਆਵਾਂ ਦਾ ਸਾਹਮਣਾ ਪੁਰਸ਼ਾਂ ਅਤੇ ਔਰਤਾਂ ਦੋਨਾਂ ਨੂੰ ਕਰਨਾ ਪੈ ਰਿਹਾ ਹੈ।

ਅੱਜ ਮੈਂ ਔਰਤਾਂ ਦੇ ਅਧਿਕਾਰਾਂ ਅਤੇ ਲੜਕੀਆਂ ਦੀ ਸਿੱਖਿਆ ਉ¥ਤੇ ਧਿਆਨ ਕੇਂਦਰਿਤ ਕਰ ਰਹੀ ਹਾਂ ਕਿਉਂਕਿ ਉਹ ਸਭ ਤੋਂ ਜ਼ਿਆਦਾ ਪੀੜਿਤ ਹਨ। ਇਕ ਸਮਾਂ ਸੀ ਜਦੋਂ ਔਰਤ ਕਾਰਕੁਨ ਆਪਣੇ ਅਧਿਕਾਰਾਂ ਲਈ ਮਰਦਾਂ ਤੋਂ ਸਮਰਥਨ ਮੰਗਦੀਆਂ ਸਨ ਪਰ ਹੁਣ ਵਕਤ ਆ ਗਿਆ ਕਿ ਇਹ ਸਭ ਅਸੀਂ ਆਪਣੇ ਆਪ ਹੀ ਕਰਾਂਗੀਆਂ। ਮੈਂ ਮਰਦਾਂ ਨੂੰ ਇਹ ਨਹੀਂ ਕਹਿ ਰਹੀ ਕਿ ਉਹ ਔਰਤਾਂ ਦੇ ਅਧਿਕਾਰਾਂ ਬਾਰੇ ਬੋਲਣਾ ਛੱਡ ਦੇਣ, ਪਰ ਮੈਂ ਇਸ ਗੱਲ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਕਿ ਔਰਤ ਸੁਤੰਤਰ ਬਣੇ ਅਤੇ ਆਪਣੇ ਆਪ ਲਈ ਲੜੇ। ਪਿਆਰੇ ਵੀਰੇ ਤੇ ਭੈਣੋ, ਇਹ ਆਵਾਜ਼ ਬੁਲੰਦ ਕਰਨ ਦਾ ਵੇਲਾ ਹੈ। ਇਸ ਲਈ ਅੱਜ, ਅਸੀਂ ਦੁਨੀਆਂ ਭਰ ਦੇ ਆਗੂਆਂ ਤੋਂ ਸਮਰਥਨ ਮੰਗਦੇ ਹਾਂ ਕਿ ਉਹ ਆਪਣੀਆਂ ਨੀਤੀਆਂ ਨੂੰ ਸ਼ਾਤੀ ਅਤੇ ਖੁਸ਼ਹਾਲੀ ਦੇ ਹੱਕ ਵਿਚ ਤਬਦੀਲ ਕਰਨ। ਅਸੀਂ ਦੁਨੀਆਂ ਭਰ ਦੇ ਆਗੂਆਂ ਤੋਂ ਸਮਰਥਨ ਮੰਗਦੇ ਹਾਂ ਕਿ ਉਨ੍ਹਾਂ ਦੀਆਂ ਸੌਦੇਬਾਜੀਆਂ ਦੌਰਾਨ ਬੱਚਿਆਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਔਰਤਾਂ ਦੇ ਅਧਿਕਾਰਾਂ ਦੇ ਖਿਲਾਫ ਕੀਤਾ ਜਾਂਦਾ ਇਕ ਵੀ ਸੌਦਾ ਸਵੀਕਾਰਨਯੋਗ ਨਹੀਂ ਹੋਵੇਗਾ।

ਅਸੀਂ ਤਮਾਮ ਸਰਕਾਰਾਂ ਤੋਂ ਸਮਰਥਨ ਮੰਗਦੇ ਹਾਂ ਕਿ ਦੁਨੀਆਂ ਭਰ ਦੇ ਹਰ ਬੱਚੇ ਲਈ ਮੁਫ਼ਤ ਅਤੇ ਲਾਜ਼ਮੀ ਸਿਖਿਆ ਸੁਨਿਸ਼ਚਿਤ ਕਰਨ। ਅਸੀਂ ਤਮਾਮ ਸਰਕਾਰਾਂ ਤੋਂ ਸਮਰਥਨ ਮੰਗਦੇ ਹਾਂ ਕਿ ਉਹ ਹਿੰਸਾ ਅਤੇ ਅੱਵਦਾਵ ਖਿਲਾਫ਼ ਲੜਣ। ਬੇਰਹਿਮੀ ਅਤੇ ਨੁਕਸਾਨ ਤੋਂ ਬੱਚਿਆਂ ਨੂੰ ਬਚਾਉਣ। ਅਸੀਂ ਵਿਕਸਿਤ ਮੁਲਕਾਂ ਤੋਂ ਸਮਰਥਨ ਮੰਗਦੇ ਹਾਂ ਕਿ ਵਿਕਾਸਸ਼ੀਲ ਮੁਲਕਾਂ ਵਿਚ ਕੁੜੀਆ ਦੀ ਸਿਖਿਆਂ ਦੇ ਮੌਕਿਆਂ ਵਿਚ ਵਿਸਥਾਰ ਕਰਨ ਮਦਦ ਕਰਨ। ਅਸੀਂ ਸਾਰੇ ਸਮੁਦਾਇਆਂ ਤੋਂ ਸਮਰਥਨ ਮੰਗਦੇ ਹਾਂ ਕਿ ਉਹ ਸਹਿਣਸ਼ੀਲ ਬਣਨ, ਜਾਤ, ਧਰਮ, ਸੰਪ੍ਰਦਾਇ, ਰੰਗ ਦੇ ਆਧਾਰ 'ਤੇ ਪੂਰਵਾਗਰਿਹਾਂ ਨੂੰ ਤਿਆਗਣ। ਅਤੇ ਔਰਤ ਦੀ ਆਜ਼ਾਦੀ ਅਤੇ ਬਰਾਬਰੀ ਲਈ ਕਾਰਜ ਕਰਨ ਜਿਸ ਨਾਲ ਔਰਤ ਖੁਸ਼ਹਾਲ ਹੋ ਸਕੇ। ਅਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ ਜੇਕਰ ਸਾਡਾ ਅੱਧ ਪਿੱਛੇ ਰਹੇਗਾ। ਅਸੀਂ ਸਾਰੀਆਂ ਭੈਣਾਂ ਤੋਂ ਸਮਰਥਨ ਮੰਗਦੇ ਹਾਂ ਕਿ ਉਹ ਬਹਾਦਰ ਬਣਨ, ਆਪਣੇ ਅੰਦਰ ਸ਼ਕਤੀ ਪੈਦਾ ਕਰਨ ਅਤੇ ਆਪਣੀ ਸਮਰੱਥਾ ਦਾ ਅਹਿਸਾਸ ਕਰਨ।

ਪਿਆਰੇ ਵੀਰੋ ਤੇ ਭੈਣੋ, ਅਸੀਂ ਹਰ ਬੱਚੇ ਦੇ ਉ¥ਜਵਲ ਭਵਿੱਖ ਲਈ ਸਕੂਲ ਅਤੇ ਸਿੱਖਿਆ ਚਾਹੁੰਦੇ ਹਾਂ। ਅਸੀਂ ਸ਼ਾਂਤੀ ਅਤੇ ਸਿੱਖਿਆ ਦੀ ਮੰਜ਼ਿਲ ਲਈ ਆਪਣੀ ਯਾਤਰਾ ਨਿਰੰਤਰ ਜਾਰੀ ਰੱਖਾਂਗੇ। ਸਾਨੂੰ ਕੋਈ ਨਹੀਂ ਰੋਕ ਸਕਦਾ। ਅਸੀਂ ਆਪਣੇ ਅਧਿਕਾਰਾਂ ਲਈ ਗੱਲ ਕਰਾਂਗੇ ਅਤੇ ਸਾਨੂੰ ਆਪਣੀ ਅਵਾਜ਼ ਨੂੰ ਬੁੰਲਦ ਕਰਨਾ ਹੋਵੇਗਾ। ਅਸੀਂ ਆਪਣੇ ਸ਼ਬਦਾਂ ਦੀ ਸ਼ਕਤੀ ਅਤੇ ਸਮਰੱਥਾ ਵਿੱਚ ਵਿਸ਼ਵਾਸ ਕਰਦੇ ਹਾਂ। ਸਾਡੇ ਸ਼ਬਦ ਸਾਰੀ ਦੁਨੀਆਂ ਬਦਲ ਸਕਦੇ ਹਨ ਕਿਉਂਕਿ ਅਸੀਂ ਸਾਰੇ ਸਿਖਿਆ ਦੇ ਮਕਸਦ ਲਈ ਇਕੱਠੇ ਹਾਂ ਤੇ ਇਕਜੁੱਟ ਹਾਂ। ਜੇਕਰ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਗਿਆਨ ਦੇ ਹਥਿਆਰ ਨਾਲ ਸਸ਼ਕਤ ਕਰਨਾ ਹੋਵੇਗਾ ਅਤੇ ਸਾਨੂੰ ਏਕਤਾ ਅਤੇ ਇੱਕਜੁੱਟਤਾ ਦੀ ਢਾਲ ਹੇਠ ਆਉਣਾ ਹੋਵੇਗਾ।

ਪਿਆਰੇ ਵੀਰੋ ਤੇ ਭੈਣੋ, ਸਾਨੂੰ ਉਨ੍ਹਾਂ ਲੱਖਾਂ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜੇ ਗਰੀਬੀ ਅਤੇ ਬੇਇਨਸਾਫ਼ੀ ਅਤੇ ਅਗਿਆਨਤਾ ਤੋਂ ਪੀੜਿਤ ਹਨ। ਸਾਨੂੰ ਉਨ੍ਹਾਂ ਲੱਖਾਂ ਬੱਚਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਕੋਲ ਸਕੂਲ ਨਹੀਂ ਹਨ। ਸਾਨੂੰ ਉਨ੍ਹਾਂ ਲੱਖਾਂ ਭੈਣਾਂ ਤੇ ਭਰਾਵਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜੇ ਉਜਵਲ ਤੇ ਸ਼ਾਤੀਪੂਰਨ ਭਵਿੱਖ ਦੀ ਆਸ ਵਿਚ ਹਨ।

ਇਸ ਲਈ ਸਾਨੂੰ ਅਨਪੜ੍ਹਤਾ, ਗਰੀਬੀ ਅਤੇ ਆਤੰਕਵਾਦ ਦੇ ਖਿਲਾਫ ਇੱਕ ਗੌਰਵਸ਼ਾਲੀ ਸੰਘਰਸ਼ ਛੇੜਣਾ ਪਵੇਗਾ। ਆਪਣੀਆਂ ਕਿਤਾਬਾਂ ਅਤੇ ਕਲਮਾਂ ਚੁੱਕੋ, ਇਹ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ। ਇੱਕ ਬੱਚਾ, ਇੱਕ ਅਧਿਆਪਕ, ਇੱਕ ਕਿਤਾਬ ਅਤੇ ਇੱਕ ਕਲਮ ਦੁਨੀਆ ਨੂੰ ਬਦਲ ਸਕਦੇ ਹਨ। ਸਿੱਖਿਆ ਹੀ ਇੱਕਮਾਤਰ ਹੱਲ ਹੈ। ਸਿੱਖਿਆ ਸਭ ਤੋਂ ਜ਼ਰੂਰੀ ਹੈ।  ਧੰਨਵਾਦ।

ਪੰਜਾਬੀ ਰੂਪ : ਪਰਮਜੀਤ ਸਿੰਘ ਕੱਟੂ

ਸੰਪਰਕ: 94631 24131

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ