Mon, 09 September 2024
Your Visitor Number :-   7220039
SuhisaverSuhisaver Suhisaver

ਪੰਜਾਬ ’ਚ ਟ੍ਰੈਫਿਕ ਪੁਲਿਸ ਦਾ ਧੁੰਦਲਾ ਅਕਸ -ਕੇ ਕੇ ਗਰਗ

Posted on:- 21-07-2013

ਪੰਜਾਬ ਪੁਲਿਸ ਦੀ ਖ਼ਾਕੀ ਵਰਦੀ ਤੋਂ ਬਾਅਦ, ਸੜਕਾਂ ’ਤੇ ਵੱਧਦੀ ਜਾ ਰਹੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸੜਕਾਂ ’ਤੇ ਉਤਰੀ ਚਿੱਟੀ ਵਰਦੀ ਵਾਲ਼ੀ ਟ੍ਰੈਫਿਕ ਪੁਲਿਸ ਵੀ ਕਾਫ਼ੀ ਹੱਦ ਤੱਕ ਦਾਗ਼ਦਾਰ ਹੋ ਚੁੱਕੀ ਹੈ। ਥਾਣਿਆਂ ਵਿੱਚ ਦਰਜ ਮੁਕੱਦਮਿਆਂ ਵਿੱਚ ਜ਼ਿਆਦਾ ਲਿਖਾ-ਪੜ੍ਹੀ ਦਾ ਬੋਝ ਹੋਣ ਕਰਕੇ ਸੜਕਾਂ ਞਤੇ ਕੰਮ ਨਕਦੀ ਪੈਸਿਆਂ ਨਾਲ਼ ਨਿਪਟਣ ਕਰਕੇ ਅੱਜ ਹਰੇਕ ਮਾਲਾਮਾਲ ਹੋਣ ਦੀ ਸੋਚ ਨਾਲ਼ ਟ੍ਰੈਫਿਕ ਪੁਲਿਸ ਦੀ ਵਰਦੀ ਪਾਉਣ ਲਈ ਸਿਫ਼ਾਰਸ਼ਾਂ ਲਗਵਾ ਕੇ, ਇਸ ਮਹਿਕਮੇ ਵਿੱਚ ਆਉਣਾ ਚਾਹੁੰਦਾ ਹੈ। ਵੱਡੇ ਸਾਹਿਬ ਨੂੰ ਇੰਚਾਰਜ ਵੱਲੋਂ ਖੁਸ਼ ਕਰਕੇ ਤੇ ਇੰਚਾਰਜ ਨੂੰ ਮੁਲਾਜ਼ਮਾਂ ਵੱਲੋਂ ਖੁਸ਼ ਕਰਕੇ ਲੋਕਾਂ ਨੂੰ ਦਿਨ-ਦਿਹਾੜੇ ਲੁੱਟ ਕੇ ਪੂਰੀ ਐਸ਼ ਕੀਤੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਵੱਲੋਂ ਜ਼ਿਆਦਾਤਰ ਸਿਆਸੀ ਧਿਰਾਂ ਨੂੰ ਖੁਸ਼ ਕਰਨ ਦਾ ਰੁਝਾਨ ਚੱਲ ਰਿਹਾ ਹੈ। ਸੱਤਾਧਾਰੀਆਂ ਨੂੰ ਮਨਮਰਜ਼ੀ ਨਾਲ਼ ਮਨਪਸੰਦ ਆਹੁਦਿਆਂ ’ਤੇ ਤਾਇਨਾਤ ਹੋਣ ਦੇ ਚਾਹਵਾਨ ਕਈ ਪੁਲਿਸ ਮੁਲਾਜ਼ਮ ਸੰਬੰਧਤ ਸੱਤਾਧਾਰੀ ਆਗੂਆਂ ਨੂੰ ਖੁਸ਼ ਕਰਨ ਲਈ ਹਰ ਹੀਲਾ-ਵਸੀਲਾ ਵਰਤਦੇ ਹਨ। ਇਸ ਸੰਬੰਧੀ ਜੀ ਹਜ਼ੂਰੀ ਕੀਤੀ ਜਾਣ ਕਰਕੇ ਉਹ ਕਿਸੇ ਵੀ ਤਰ੍ਹਾਂ ਦੀਆਂ ਵਧੀਕੀਆਂ ਕਰਨ ਤੋਂ ਵੀ ਨਹੀਂ ਡਰਦੇ ਤੇ ਕਈ ਸਿਆਸੀ ਨੇਤਾ ਇਨ੍ਹਾਂ ਨੂੰ ਪੂਰੀ ਤਰ੍ਹਾਂ ਪਨਾਹ ਦਿੰਦੇ ਨਜ਼ਰ ਆਉਂਦੇ ਹਨ। ਪੁਲਿਸ ਵੱਲੋਂ ਮਨਾਏ ਜਾਣ ਵਾਲ਼ੇ ਟ੍ਰੈਫਿਕ ਸਪਤਾਹਾਂ ਦੌਰਾਨ ਚਹੇਤਿਆਂ ਨੂੰ ਬੁਲਾਕੇ ਅਫ਼ਸਰਾਂ ਸਾਹਮਣੇ ਵਾਹੋ-ਵਾਹੀ ਦੇ ਗੁਣ ਗਵਾਉਣੇ, ਰਿਫ਼ਲੈਕਟਰ ਆਦਿ ਲਗਾਉਣ ਦਾ ਕੰਮ ਤੇ ਫੋਟੋਆਂ ਖਿਚਵਾਉਣ ਦਾ ਕੰਮ ਮਹਿਜ਼ ਇੱਕ ਡਰਾਮਾ ਹੀ ਬਣ ਕੇ ਰਹਿ ਗਿਆ ਹੈ।

ਪੰਜਾਬ ਸੂਬੇ ’ਚ ਥਾਂ-ਥਾਂ ਨਾਕੇ ਲਗਾ ਕੇ ਚੈਕ ਕਰਨ ਦੇ ਬਹਾਨੇ, ਚਲਾਨ ਬੁੱਕਾਂ ਦਾ ਹੱਥਾਂ ’ਚ ਰੋਅਬ ਦਿਖਾ ਕੇ, ਸੜਕ ’ਤੇ ਚੱਲਣ ਵਾਲ਼ੇ ਵਾਹਨ ਮਾਲਕਾਂ ਨੂੰ ਲੁੱਟ ਕੇ, ਮੁਲਾਜ਼ਮ ਜਿੱਥੇ ਆਪਣੀਆਂ ਜੇਬਾਂ ਭਰਨ ਵਿੱਚ ਕਾਮਯਾਬ ਹੋ ਰਹੇ ਹਨ, ਉੱਥੇ ਸਰਕਾਰੀ ਅਦਾਰਿਆਂ ਨੂੰ ਵੀ ਮੋਟਾ ਚੂਨਾ ਲੱਗ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨਕਾਲ ਦੌਰਾਨ ਵਧੀ ਟ੍ਰੈਫਿਕ ਪੁਲਿਸ ਦੀ ਲੁੱਟ ਦੇ ਚਰਚਿਆਂ ਨੇ ਤਾਂ ਗੁਆਂਢੀ ਸੂਬਿਆਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ।

ਦਿੱਲੀ, ਹਿਮਾਚਲ,ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ ਆਦਿ ਤੋਂ ਆਉਣ ਵਾਲ਼ੇ ਵਾਹਨਾਂ ਨੂੰ ਬਾਹਰੀ ਨੰਬਰ ਹੋਣ ਕਰਕੇ ਜ਼ੀਰਕਪੁਰ-ਡੇਰਾਬਸੀ ਵਿਖੇ ਟ੍ਰੈਫਿਕ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ ਤੇ ਚਲਾਨ ਆਦਿ ਕੀਤੇ ਜਾਣ ਦਾ ਰੋਅਬ ਦੇ ਕੇ ਸ਼ਰੇਆਮ ਇਨ੍ਹਾਂ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਬਾਹਰੋਂ ਆਉਣ ਵਾਲ਼ੇ ਯਾਤਰੀ ਚਲਾਨ ਦਾ ਵੱਡਾ ਹੳੂਆ ਮੰਨ ਕੇ ਮੌਕੇ ’ਤੇ ਹੀ ਨਿਪਟਾਰਾ ਕਰਨਾ ਠੀਕ ਸਮਝਦੇ ਹਨ। ਜਿਸ ਹਿਸਾਬ ਨਾਲ਼ ਟ੍ਰੈਫਿਕ ਪੁਲਿਸ ਦੀ ਲੁੱਟ ਵਧ ਰਹੀ ਹੈ, ਉਸ ਤੋਂ ਬਹੁਤੇ ਲੋਕ ਪ੍ਰੇਸ਼ਾਨ ਹਨ ਤੇ ਉਧਰ ਸ਼ਹਿਰ ਦੇ ਲੋਕ, ਸਮਾਜ ਸੇਵੀ ਸੰਸਥਾਵਾਂ, ਸਿਆਸੀ ਨੇਤਾ, ਪ੍ਰਸ਼ਾਸਨ ਮੂਕ-ਦਰਸ਼ਕ ਬਣੇ ਹੋਏ ਹਨ।

ਵੱਡੇ ਟਰੱਕ, ਟੈਕਸੀਆਂ, ਆਟੋ ਚਾਲਕਾਂ, ਕਿਰਾਏ ’ਤੇ ਚੱਲਣ ਵਾਲ਼ੇ ਵਾਹਨਾਂ ਨਾਲ਼ ਟ੍ਰੈਫਿਕ ਪੁਲਿਸ ਦੀ ਆਪਸਦਾਰੀ ਹੋਣ ਕਰਕੇ ਆਜਿਹੇ ਵਾਹਨ ਟ੍ਰੈਫਿਕ ਨਿਯਮ ਤੋੜਨ ਦੀ ਤੇ ਗ਼ਸਤ ਸਾਈਡ ਚੱਲਣ ਵਗੈਰਾ ਦੀ ਹਿੰਮਤ ਰੱਖਦੇ ਹਨ, ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਸੜਕਾਂ ਕਿਨਾਰੇ ਖੜ੍ਹੀਆਂ ਫ਼ਲ਼ਾਂ ਦੀਆਂ ਰੇਹੜੀਆਂ ਵੀ ਟ੍ਰੈਫਿਕ ਨੂੰ ਪ੍ਰਭਾਵਤ ਕਰਦੀਆਂ ਆਮ ਨਜ਼ਰ ਆਉਂਦੀਆਂ ਹਨ। ਪਤਾ ਨਹੀਂ ਕਿਉਂ ਲੋਕ ਪੁਲਿਸ ਤੋਂ ਡਰ ਕੇ ਭਿ੍ਰਸ਼ਟਾਚਾਰ ਨੂੰ ਵਧੇਰੇ ਸ਼ਹਿ ਦੇਣ ਲੱਗ ਪਏ ਹਨ ਤੇ ਕਿਉਂ ਅਫ਼ਸਰਸ਼ਾਹੀ ਅਜਿਹੇ ਜੁਰਮਾਂ ਨੂੰ ਉਤਸ਼ਾਹਤ ਕਰਨ ਵਿੱਚ ਲੱਗ ਪਈ ਹੈ।

ਹੁਣ ਦੂਜੇ ਸੂਬਿਆਂ ਦੇ ਵਾਹਨ ਮਾਲਕ-ਚਾਲਕ ਪੰਜਾਬ ਆਉਣ ਤੋਂ ਵੀ ਡਰਨ ਲੱਗ ਪਏ ਹਨ, ਕਿਉਂਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਐਂਟਰੀ ਟੈਕਸ ਨਾ ਲਗਾਉਣ ਦੇ ਬਾਵਜੂਦ ਟ੍ਰੈਫਿਕ ਪੁਲਿਸ ਆਪਣਾ ਪ੍ਰਾਈਵੇਟ ਪਰਸਨਲ ਜੇਬਾਂ ਭਰੂ ‘ਐਂਟਰੀ ਟੈਕਸ’ ਵਸੂਲਣ ਲੱਗ ਪੈਂਦੀ ਹੈ। ਹਾਈਵੇ ’ਤੇ ਗੱਡੀ ਲੈ ਕੇ ਖੜ੍ਹੇ ਪੁਲਿਸ ਮੁਲਾਜ਼ਮ ਵੀ ਐਂਟਰੀਆਂ ਲੈ ਕੇ ਪਸ਼ੂਆਂ ਨਾਲ਼ ਲੱਦੇ ਵਾਹਨਾਂ, ਰੇਤਾ-ਬਜਰੀ ਲੱਦੇ ਟਰੱਕਾਂ ਆਦਿ ਨੂੰ ਆਮ ਲੰਘਾਉਂਦੇ ਨਜ਼ਰ ਆਉਂਦੇ ਹਨ। ਇਸ ਲੁੱਟ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਲੋਕਾਂ ਦੇ ਮਨਾਂ ਅੰਦਰ ਆਪਣਾ ਸਤਿਕਾਰ ਬਹਾਲ ਕਰਵਾਉਣ ਲਈ ਵੀ ਟ੍ਰੈਫਿਕ ਪੁਲਿਸ ਸੰਜੀਦਾ ਹੋਵੇ ਅਤੇ ਲੋਕ ਡਰਨ ਦੀ ਬਜਾਏ ਇਸ ਨੂੰ ਆਪਣੀ ਤੇ ਕਾਨੂੰਨ ਦੀ ਰਖਵਾਲੀ ਸਮਝਣ ਲੱਗ ਪੈਣ।

 ਸੰਪਰਕ: 94175-93500

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ