ਕੇਰਲਾ ਦਾ ਸੂਰਜੀ ਊਰਜਾ ਘੁਟਾਲਾ -ਸੀਤਾ ਰਾਮ ਯੇਚੁਰੀ
Posted on:- 04-08-2013
ਕੇਰਲਾ 'ਚ ਸੂਰਜੀ ਊਰਜਾ ਸ਼ੀਲਡਾਂ ਦੇ ਘੁਟਾਲੇ ਸਬੰਧੀ ਖ਼ੁਲਾਸੇ ਮਗਰੋਂ ਉੱਥੇ ਦੇ ਮੁੱਖ ਮੰਤਰੀ ਊਮਨ ਚੰਦੀ ਅਤੇ ਯੂ.ਡੀ.ਐਫ਼. ਸਰਕਾਰ ਕਟਹਿਰੇ 'ਚ ਖੜ੍ਹੇ ਨਜ਼ਰ ਆ ਰਹੇ ਹਨ। ਇਸ ਘੁਟਾਲੇ ਦੇ ਸੰਕਟ ਕਾਰਨ ਬੀਜੂ ਰਾਧਾਕ੍ਰਿਸ਼ਨਨ ਤੇ ਸਰਿਥਾ ਨਾਇਰ ਸੂਰਜੀ ਉਪਕਰਨ ਸਪਲਾਈ ਰਨ ਦੀ ਠੱਗੀ ਕਾਰਨ ਜੇਲ੍ਹ 'ਚ ਬੰਦ ਹਨ, ਕਿਉਂਕਿ ਉਨ੍ਹਾਂ ਖ਼ਿਲਾਫ਼ ਕੁਝ ਠੱਗੇ ਗਏ ਕਾਰੋਬਾਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਤੋਂ ਬਾਅਦ ਜਲਦੀ ਹੀ ਮੁੱਖ ਮੰਤਰੀ ਊਮਨ ਚੰਦੀ ਦੇ ਦਫ਼ਤਰ ਦੀ ਇਸ ਘੁਟਾਲੇ 'ਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੌਲ਼ੀ-ਹੌਲ਼ੀ ਇਸ ਘੁਟਾਲੇ ਦੀ ਤਾਰ ਖ਼ੁਦ ਮੁੱਖ ਮੰਤਰੀ ਨਾ ਜਾ ਜੁੜੀ। ਠੱਗੀ ਕਰਨ ਵਾਲ਼ਿਆਂ ਦਾ ਜਦੋਂ ਮੁੱਖ ਮੰਤਰੀ ਨਾਲ਼ ਸਬੰਧ ਸਥਾਪਤ ਹੋ ਗਿਆ ਤਾਂ ਉਸ ਦੇ ਇੱਕ ਨਿੱਜੀ ਸਹਾਇਕ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਮੁੱਖ ਮੰਤਰੀ ਦੇ ਫ਼ਤਰ ਦੇ ਤਿੰਨ ਹੋਰ ਮੁਲਾਜ਼ਮਾਂ ਨੂੰ ਵੀ ਹਟਾ ਦਿੱਤਾ ਗਿਆ। ਜਦੋਂ ਇਸ ਗੱਲ ਦਾ ਖ਼ੁਲਾਸਾ ਹੋ ਗਿਆ ਕਿ ਇਸ ਸਾਰੇ ਮਾਮਲੇ 'ਚ ਮੁੱਖ ਮੰਤਰੀ ਦੀ ਸ਼ਮੂਲੀਅਤ ਹੈ ਤਾਂ ਉਸ ਨੇ ਇਸ ਨਾਲ਼ ਕੋਈ ਵੀ ਸਬੰਧ ਹੋਣ ਤਂ ਇਨਕਾਰ ਕਰ ਦਿੱਤਾ, ਪ੍ਰੰਤੂ ਉਸ ਦੇ ਇਨਕਾਰ ਦੀ ਉਦੋਂ ਫ਼ੂਕ ਨਿਕਲ਼ ਗਈ, ਜਦੋਂ ਇਹ ਤੱਥ ਸਾਹਮਣੇ ਆਇਆ ਕਿ ਦਿੱਲੀ ਵਿਖੇ ਵਿਗਿਆਨ ਭਵਨ, ਜਿੱਥੇ ਕਿ ਮੁੱਖ ਮੰਤਰੀ ਇੱਕ ਕਾਨਫਰੰਸ 'ਚ ਸ਼ਾਮਲ ਹੋਣ ਆਏ ਸਨ, ਨੇ ਬੀਜੂ ਰਾਧਾਕ੍ਰਿਸ਼ਨਨ ਅਤੇ ਸਰਿਥਾ ਨਾਇਰ ਨਾਲ਼ ਇੱਕ ਘੰਟਾ ਮੀਟਿੰਗ ਕੀਤੀ ਸੀ। ਰਾਜ ਦੇ ਗ੍ਰਹਿ ਮੰਤਰੀ ਅਤੇ ਹੋਰ ਮੰਤਰੀਆਂ ਨਾਲ਼ ਇਨ੍ਹਾਂ ਦੋਸ਼ੀਆਂ ਵੱਲੋਂ ਕੀਤੇ ਟੈਲੀਫ਼ੋਨਾਂ ਕਾਰਨ ਇਹ ਮਾਮਲਾ ਹੋਰ ਵੀ ਗੰਧਲਾ ਹੋ ਗਿਆ।
ਯੂ.ਡੀ.ਐਫ਼. ਸਰਕਾਰ ਨੇ ਜਦੋਂ ਦੇਖਿਆ ਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ਼ ਉ¥ਠਾ ਰਹੀਆਂ ਹਨ ਤਾਂ ਉਸ ਨੇ ਰਾਜ ਦੀ ਵਿਧਾਨ ਸਭਾ ਦਾ ਇਜਲਾਸ ਅਚਾਨਕ ਖ਼ਮ ਕਰਨ ਦਾ ਐਲਾਨ ਕਰ ਦਿੱਤਾ ਅਤੇ ਖੱਬੇ ਜਮਹੂਰੀ ਮੋਰਚੇ ਨੇ ਇਸ ਮਾਮਲੇ 'ਚ ਮੁੱਖ ਮੰਤਰੀ ਦੇ ਅਸਤੀਫ਼ੇ ਦੇ ਨਾਲ਼-ਨਾਲ਼ ਇੱਕ ਨਿਆਂਇਕ ਪੜਤਾਲ ਦੀ ਮੰਗ ਕਰ ਦਿੱਤੀ। ਜਦੋਂ ਤੱਕ ਊਮਨ ਚੰਦੀ ਆਪਣੇ ਆਹੁਦੇ 'ਤੇ ਬਣਿਆ ਹੋਇਆ ਹੈ, ਤੱਦ ਤੱਕ ਇਸ ਮਾਮਲੇ 'ਚ ਨਿਰਪੱਖ ਪੜਤਾਲ ਨਹੀਂ ਹੋ ਸਕਦੀ। ਮੁੱਖ ਮੰਤਰੀ ਦੀ ਇਸ ਸੂਰਜੀ ਊਰਜਾ ਘੁਟਾਲੇ 'ਚ ਸ਼ਮੂਲੀਅਤ ਦੇ ਖ਼ਿਲਾਫ਼ ਜਦੋਂ ਲੋਕ ਵਿਦਰੋਹ ਭੜਕ ਉੱਠਿਆ ਤਾਂ ਰਾਜ 'ਚ ਪੁਲਿਸ ਨੇ ਆਪਣਾ ਦਮਨ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਐੱਮ.ਐੱਲ.ਏ. ਜਦੋਂ ਇਸ ਘੁਟਾਲੇ ਦੇ ਖ਼ਿਲਾਫ਼ ਇੱਕ ਧਰਨੇ 'ਤੇ ਬੈਠੇ ਸਨ ਤਾਂ ਉਨ੍ਹਾਂ 'ਤੇ ਅੱਥਰੂ ਗੈਸ ਛੱਡੀ ਗਈ, ਜਿਸ ਕਾਰਨ ਵਿਰੋਧੀ ਧਿਰ ਦੇ ਨੇਤਾ ਵੀ.ਐੱਸ. ਅਛੂਤਾਨੰਦਨ ਤੇ ਇੱਕ ਸਾਬਕਾ ਮੰਤਰੀ ਸੀ ਦਿਬਾਕਰਨ ਦੀ ਹਾਲਤ ਖ਼ਰਾਬ ਹੋ ਗਈ। ਸਾਰੇ ਰਾਜ 'ਚ ਇਸ ਘੁਟਾਲੇ ਦੇ ਖ਼ਿਲਾਫ਼ ਅੰਦੋਲਨਕਾਰੀਆਂ 'ਤੇ ਅੱਥਰੂ ਗੈਸ ਅਤੇ ਲਾਠੀਆਂ ਵਰ੍ਹਾਈਆਂ ਗਈਆਂ।
ਕੇਰਲਾ ਦੀ ਊਮਨ ਚੰਦੀ ਸਰਕਾਰ ਬਦ-ਇੰਤਜ਼ਾਮੀ ਦਾ ਪ੍ਰਤੀਕ ਬਣ ਗਈ ਹੈ। ਦੋ ਸਾਲ ਪਹਿਲਾਂ ਜਦ ਤੋਂ ਇਹ ਸਰਕਾਰ ਹੋਂਦ 'ਚ ਆਈ ਹੈ, ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਧ ਗਈਆਂ ਹਨ, ਜਿਹੜੀਆਂ ਕਿ ਐਲ.ਡੀ.ਐਫ਼. ਸਰਕਾਰ ਦੀਆਂ ਚੰਗੀਆਂ ਨੀਤੀਆਂ ਕਾਰਨ ਰੁਕੀਆਂ ਰਹੀਆਂ ਸਨ। ਅੱਟਾ-ਪੱਡੀ 'ਚ ਕਬਾਇਲੀ ਬੱਚੇ ਮਰ ਰਹੇ ਹਨ, ਰਾਜ ਸਰਕਾਰ ਸੋਕੇ ਅਤੇ ਹੜ੍ਹਾਂ ਦੇ ਦੌਰਾਨ ਕੋਈ ਵੀ ਅਸਰਦਾਰ ਕਦਮ ਚੁੱਕਣ ਤੋਂ ਅਸਮਰੱਥ ਰਹੀ ਹੈ। ਸਰਕਾਰ ਨੇ ਜਾਤੀਵਾਦੀ ਅਤੇ ਫਿਰਕੂ ਸੰਗਠਨਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਸਾਰੇ ਪਿਛੋਕੜ ਦੇ ਹੁੰਦਿਆਂ ਯੂ.ਡੀ.ਐਫ਼. ਸਰਕਾਰ ਅਤੇ ਮੁੱਖ ਮੰਤਰੀ ਦੀ ਸੂਰਜੀ ਊਰਜਾ ਘੁਟਾਲੇ ਦੀ ਮਾਰ ਕਾਰਨ ਵਿਸ਼ਵਾਸਯੋਗਤਾ ਬਿਲਕੁਲ ਖ਼ਤਮ ਹੋ ਗਈ ਹੈ।
ਜਮਹੂਰੀ ਅਸੂਲਾਂ ਅਤੇ ਨੈਤਿਕਤਾ ਦੇ ਅਧਾਰ 'ਤੇ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮਾਮਲੇ ਕਾਰਨ ਸਾਰੇ ਰਾਜ 'ਚ ਇੱਕ ਜ਼ਬਰਦਸਤ ਜਨਤਕ ਅੰਦੋਲਨ ਚੱਲ ਰਿਹਾ ਹੈ, ਜਿਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।