ਸੰਯੁਕਤ ਰਾਸ਼ਟਰ ਸਭਾ ਵਿਚ ਦਿੱਤੇ ਮਲਾਲਾ ਯੂਸਫ਼ਜ਼ਈ ਦੇ ਭਾਸ਼ਣ ਦੇ ਅੰਸ਼।
ਮਾਣਯੋਗ ਯੂ.ਐਨ. ਸਕੱਤਰ ਜਨਰਲ ਮਿਸਟਰ ਬੈਨ ਕੀ-ਮੂਨ, ਆਦਰਯੋਗ ਜਰਨਲ ਅਸੈਂਬਲੀ ਦੀ ਪ੍ਰਧਾਨ ਵੁਕ ਜੇਰੇਮਿਕ, ਮਾਣਯੋਗ ਯੂ.ਐਨ. ਗਲੋਬਲ ਐਜੂਕੇਸ਼ਨ ਦੇ ਵਿਸ਼ੇਸ਼ ਦੂਤ ਮਿਸਟਰ ਗੋਰਡਨ ਬਰਾਊਨ, ਆਦਰਯੋਗ ਬਜ਼ੁਰਗੋ ਅਤੇ ਮੇਰੇ ਪਿਆਰੇ ਵੀਰੋ ਤੇ ਭੈਣੋ : ਅਸਲਾਮ ਐਲਕਮ (ਤੁਹਾਡੇ 'ਤੇ ਸ਼ਾਤੀ ਹੋਵੇ)
ਅੱਜ ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਲੰਬੇ ਸਮੇਂ ਬਾਅਦ ਮੈਂ ਫਿਰ ਸੰਬੋਧਨ ਕਰ ਰਹੀ ਹਾਂ। ਅਜਿਹੇ ਸਨਮਾਣਯੋਗ ਲੋਕਾਂ ਦੇ ਨਾਲ ਇੱਥੇ ਹੋਣ ਦੇ ਨਾਤੇ ਮੇਰੇ ਜੀਵਨ ਵਿੱਚ ਇਹ ਇੱਕ ਮਹਾਨ ਪਲ ਹੈ ਅਤੇ ਅੱਜ ਮੇਰੇ ਲਈ ਇਹ ਵੀ ਸਨਮਾਨ ਦੀ ਗੱਲ ਹੈ ਮੈਂ ਮਰਹੂਮ ਬੇਨਜੀਰ ਭੁੱਟੋ ਦੀ ਇਕ ਸ਼ਾਲ ਪਹਿਨ ਰਹੀ ਹਾਂ। ਮੈਨੂੰ ਪਤਾ ਨਹੀਂ ਕਿ ਮੈਂ ਆਪਣਾ ਭਾਸ਼ਣ ਕਿਥੋਂ ਸ਼ੁਰੂ ਕਰਾਂ ਅਤੇ ਮੈਨੂੰ ਨਹੀਂ ਪਤਾ ਕਿ ਲੋਕਾਂ ਨੂੰ ਮੇਰੇ ਬੋਲਣ ਤੋਂ ਕੀ ਉਮੀਦ ਹੈ, ਲੇਕਿਨ ਸਭ ਵਲੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਜਿਸ ਕਰਕੇ ਅਸੀਂ ਸਾਰੇ ਬਰਾਬਰ ਹਾਂ ਅਤੇ ਉਸ ਹਰੇਕ ਵਿਅਕਤੀ ਦਾ ਧੰਨਵਾਦ ਜਿਸ ਨੇ ਮੇਰੇ ਜਲਦੀ ਤੰਦਰੁਸਤ ਹੋਣ ਤੇ ਨਵੀਂ ਜ਼ਿੰਗਦੀ ਲਈ ਦੁਆ ਕੀਤੀ।
ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਲੋਕਾਂ ਨੇ ਮੇਰੇ ਲਈ ਐਨਾ ਪਿਆਰ ਦਿੱਤਾ। ਮੈਨੂੰ ਦੁਨੀਆਂ ਭਰ ਤੋਂ ਹਜ਼ਾਰਾਂ ਸ਼ੁਭਕਾਮਨਾ ਦੇ ਕਾਰਡ ਅਤੇ ਤੋਹਫੇ ਪ੍ਰਾਪਤ ਹੋਏ, ਉਨ੍ਹਾਂ ਸਾਰਿਆਂ ਦਾ ਧੰਨਵਾਦ। ਉਨ੍ਹਾਂ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਦੇ ਮਾਸੂਮ ਸ਼ਬਦਾਂ ਨੇ ਮੈਨੂੰ ਪ੍ਰੋਤਸਾਹਿਤ ਕੀਤਾ। ਆਪਣੇ ਵੱਡਿਆਂ ਲਈ ਧੰਨਵਾਦ ਜਿਨ੍ਹਾਂ ਦੀਆਂ ਦੁਆਵਾਂ ਨੇ ਮੈਨੂੰ ਮਜਬੂਤ ਬਣਾਇਆ। ਮੈਂ ਪਾਕਿਸਤਾਨ ਅਤੇ ਯੂ.ਕੇ. ਦੇ ਹਸਪਤਾਲਾਂ ਦੀਆਂ ਆਪਣੀਆਂ ਨਰਸਾਂ, ਡਾਕਟਰਾਂ ਅਤੇ ਕਰਮਚਾਰੀਆਂ ਸਮੇਤ ਯੂ.ਏ.ਈ. ਦੀ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਬਿਹਤਰ ਹੋਣ ਅਤੇ ਮੇਰੀ ਸ਼ਕਤੀ ਨੂੰ ਪੁਨਰ-ਸੁਰਜੀਤ ਕਰਨ ਵਿਚ ਮੇਰੀ ਮਦਦ ਕੀਤੀ।