Thu, 21 November 2024
Your Visitor Number :-   7255020
SuhisaverSuhisaver Suhisaver

ਸਰਮਾਏ ਦਾ ਵਿਸ਼ਵ-ਵਿਆਪੀ ਸੰਕਟ : ਯੂਰਪੀ ਭਾਈਚਾਰੇ ਦੇ ਵੱਡੇ-ਵੱਡੇ ਜਹਾਜ਼ ਲੜਖੜਾਏ -ਜਗਦੀਸ਼ ਸਿੰਘ ਚੋਹਕਾ

Posted on:- 27-06-2013

ਵਿਸ਼ਵ ਪੂੰਜੀਵਾਦ ਦਾ ਮੌਜੂਦਾ ਆਰਥਿਕ ਸੰਕਟ ਸਾਰੇ ਸੰਕਟਾਂ ਤੋਂ ਗੰਭੀਰ ਜਾਪਦਾ ਹੈ। ਛੋਟੇ ਪੂੰਜੀਪਤੀ, ਵਪਾਰੀ, ਸਨਅਤਕਾਰ, ਕਿਸਾਨ ਅਤੇ ਕਿਰਤੀ ਵਰਗ ਇਸ ਮੰਦੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਤਰਾਹ-ਤਰਾਹ ਕਰ ਰਹੇ ਹਨ। ਅੱਜ ਸਾਰਾ ਯੂਰਪ ਇਸ ਮੰਦੀ ਦੀ ਮਾਰ ਕਾਰਨ ਉਥਲ-ਪੁਥਲ ਹੋਇਆ ਪਿਆ ਹੈ। ਯੂਰਪੀ ਭਾਈਚਾਰੇ ਦੇ ਵਡੇ-ਵੱਡੇ ਆਰਥਿਕ ਮਾਹਿਰ ਅਤੇ ਉਨਾਂ ਦੇ ਵਿੱਤੀ ਕਫ਼ਾਇਤੀ ਟੋਟਕੇ ਅਤੇ ਕੌਮਾਂਤਰੀ ਮੁਦਰਾ ਕੋਸ਼ ਦੀਆਂ ਸਲਾਹਾਂ ਵੀ ਇਸ ਮੰਦੀ ਨੂੰ ਠੱਲ ਨਹੀਂ ਪਾ ਸਕੀਆਂ।
ਯੂਰਪੀ ਭਾਈਚਾਰੇ ਦੇ ਦੇਸ਼, ਜਿਨ੍ਹਾਂ ’ਚੋਂ ਕੁਝ ਇੱਕ ਦੇ ਕਦੇ ਦੁਨੀਆਂ ਅੰਦਰ ਸਮਾਜ ਫੈਲੇ ਹੋਏ ਸਨ, ਅੱਜ ਰੇਤ ਦੀ ਕੰਧ ਵਾਂਗ ਇੱਕ-ਇੱਕ ਕਰਕੇ ਇਸ ਮੰਦੀ ਦੇ ਬੋਝ ਕਾਰਨ ਡਿੱਗ ਰਹੇ ਹਨ। ਸਪੇਨ, ਆਇਰਲੈਂਡ, ਗਰੀਸ, ਪੁਰਤਗਾਲ, ਸਾਈਪੱਸ ਤੋਂ ਬਾਅਦ ਇਟਲੀ ਅਤੇ ਹੁਣ ਫਰਾਂਸ ਵੀ ਮੰਦੀ ਦੇ ਵਾਇਰਸ ਤੋਂ ਬਚ ਨਹੀਂ ਸਕਿਆ। ਬਰਤਾਨੀਆ ਅਤੇ ਜਰਮਨੀ ਵਰਗੇ ਮਜ਼ਬੂਤ ਆਰਥਿਕਤਾ ਵਾਲ਼ੇ ਦੇਸ਼ ਵੀ ਡਾਵਾਂਡੋਲ ਦਿਸ ਰਹੇ ਹਨ। ਇਸ ਮੰਦੀ ਕਾਰਨ ਅਤੇ ਹਾਕਮਾਂ ਵੱਲੋਂ ਲੋਕ ਵਿਰੋਧੀ ਕਫ਼ਾਇਤੀ-ਨੁਸਖਿਆਂ ਵੱਜੋਂ ਵਧ ਰਹੀ ਮਹਿੰਗਾਈ, ਬੇਰੋਜ਼ਗਾਰੀ, ਮੰਦਹਾਲੀ ਅਤੇ ਆਰਥਿਕ ਕਟੌਤੀਆਂ ਰਾਹੀਂ ਲੋਕਾਂ ਅੰਦਰ ਇੱਕ ਰੋਹ ਦਾ ਤੂਫ਼ਾਨ ਪੈਦਾ ਹੋਇਆ ਨਜ਼ਰ ਆ ਰਿਹਾ ਹੈ।
ਹਾਕਮਾਂ ਦੇ ਇਨ੍ਹਾਂ ਫ਼ਾਤੀ-ਨੁਸਖ਼ਿਆਂ ਵਿਰੁੱਧ ਅੱਜ ਸਾਰੇ ਯੂਰਪ ਵਿੱਚ ਕਿਰਤੀ ਜਮਾਤ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਮੰਦੀ ਲਈ ਜ਼ਿੰਮੇਵਾਰ ਪੂੰਜੀਵਾਦੀ ਸਿਸਟਮ ਅਤੇ ਉਸ ਦੇ ਪ੍ਰਬੰਧ ਅਧੀਨ ਕਿਰਤ ਦੀ ਲੁੱਟ ਰਨ ਵਾਲ਼ੇ ‘ਕਾਰਪੋਰੇਟ-ਜਗਤ’ ਵਿਰੁੱਧ ਲੋਕ ਰੋਹ ਦਿਨੋ-ਦਿਨ ਹੋਰ ਪ੍ਰਚੰਡ ਹੋ ਰਿਹਾ ਹੈ। ਯੂਰੋ ਭਾਈਚਾਰੇ ਦੇ 17 ਦੇਸ਼ਾਂ, ਜੋ ਯੂਰੋ ਨਾਲ਼ ਬੱਝੇ ਹੋਏ ਨ, ਦੀ ਆਰਥਿਕਤਾ ਛੇਵੀਂ ਤਿਮਾਹੀ ਦੇ ਦੌਰ ਵਿੱਚ ਪੁੱਜ ਗਈ ਹੈ। ਪਿਛਲੇ ਹਫ਼ਤੇ ਯੂਰੋ ਭਾਈਚਾਰੇ ਦੇ ੰਕੜਾ ਵਿਭਾਗ ਦੇ ਦਫ਼ਤਰ ਤੋਂ ਜਾਰੀ ਹੋਈ ਰਿਪੋਰਟ ਅਨੁਸਾਰ 17 ਦੇਸ਼ਾਂ ਵਿੱਚੋਂ 9 ਦੇਸ਼ ਬੁਰੀ ਤਰ੍ਹਾਂ ਮੰਦੀ ਦੇ ਸ਼ਿਕਾਰ ਹਨ। ਜਿਨ੍ਹਾਂ ਵਿੱਚ ਹੁਣ ਫਰਾਂਸ ਵੀ ਸ਼ਾਮਿਲ ਹੋਇਆ ਨੋਟ ਕੀਤਾ ਗਿਆ ਹੈ। ਸਮੁੱਚੇ ਤੌਰ ’ਤੇ ਯੂਰੋ ਭਾਈਚਾਰੇ ਦੀ ਆਰਥਿਕਤਾ ਪਿਛਲੀ ਤਿਮਾਹੀ ਨਾਲ਼ੋਂ ਮਾਰਚ 2013 ਤੱਕ 0.2 ਫੀਸਦ ਹੋਰ ਸੁੰਗੜ ਗਈ ਹੈ।

ਇੱਥੇ ਹੀ ਬਸ ਨਹੀਂ, ਆਰਥਿਤਾ ਦੇ ਮੁੜ ਉੱਭਰਨ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ, ਜਦਕਿ ਇਹ ‘ਇਕਹਿਰੀ ਕਰੰਸੀ) ਵਾਲ਼ਾ ਲਾਕ ਹੈ। ਸਗੋਂ ਕਰਜ਼ੇ ਦੇ ਸੰਕਟ ’ਚੋਂ ਨਿਕਲਣ ਲਈ ਯੂਰੋ ਭਾਈਚਾਰੇ ਵਾਲ਼ੇ ਸਾਰੇ ਦੇਸ਼ਾਂ ਨੇ ਫ਼ਾਇਤੀ ਸੁਾਰ ਢੰਗਾਂ ਨੂੰ ਅਪਣਾ ਕੇ ਸੰਕਟ ਮੋਚਨ ਦਾ ਤਰੀਕਾ ਲੱਭਿਆ ਹੈ। ਯੂਰੋ, ਜੋ 1999 ਵਿੱਚ 17 ਦੇਸ਼ਾਂ ਵੱਲੋਂ ਅਪਣਾਇਆ ਗਿਆ ਸੀ, ਦੇ ਇਤਿਹਾਸ ਦੀ ਇਹ ਮੰਦੀ ਸਭ ਤੋਂ ਲੰਮੇਂ ਸਮੇਂ ਵਾਲ਼ੀ ਹੈ। ਇਸ ਦਾ ਮੰਦਭਾਗਾ ਪੱਖ ਇਸ ਦੀ ਨਾਂਹ-ਪੱਖੀ ਵਿਕਾਸ ਦਰ ਹੋਣਾ ਹੈ। ਹੋਰ ਵੀ ਇੱਕ ਮਾੜੀ ਖ਼ਬਰ ਇਹ ਹੈ ਕਿ ਯੂਰੋ ਭਾਈਚਾਰੇ ਦੇ ਵੱਡੇ ਘੇਰੇ ਵਾਲ਼ੇ 27 ਦੇਸ਼, ਜਿਨ੍ਹਾਂ ਵਿੱਚ ਗ਼ੈਰ-ਯੂਰੋ ਮੈਂਬਰ ਦੇ ਬਰਤਾਨੀਆ ਅਤੇ ਪੋਲੈਂਡ ਹਨ, ਵੀ ਮੰਦੀਦੇ ਗਭੀਰ ਸ਼ਿਕਾਰ ਹਨ ਅਤੇ ਇਨ੍ਹਾਂ ਦੀ ਵਾਧਾ ਦਰ 0.5 ਫੀਸਦ ਤੋਂ ਘਟ ਕੇ 0.1 ਫ਼ੀਸਦ ਹੇਠਾਂ ਆ ਗਈ ਹੈ। ਅਸਲੀਅਤ ਵਿੱਚ ਯੂਰੋ ਜ਼ੋਨ 2011 ਦੀ ਚੌਥੀ ਤਿਮਾਹੀ ਤੋਂ ਹੀ ਸੁੰਗੜ ਰਿਹਾ ਸੀ। ਇਸ ਦਾ ਪ੍ਰਗਟਾਵਾ ਕਰਜ਼ੇ ਨਾਲ਼ ਬਿੰਨੇ ਦੇਸ ਗਰੀਸ ਅਤੇ ਪੁਰਤਗਾਲ ਦੀ ਆਰਥਿਕਤਾ ਤੋਂ ਹੀ ਦਿਸ ਰਿਹਾ ਸੀ। ਹੋਰ ਤਾਂ ਹੋਰ ਮਜ਼ਬੂਤ ਆਰਥਿਕਤਾ ਵਾਲ਼ੇ ਦੇਸ ਫ਼ਰਾਂਸ ਦੀ ਆਰਥਿਕਤਾ ਵੀ ਸੁੰਗੜ ਕੇ ਪਿਛਲੀ ਤਿਮਾਹੀ ’ਚ 0.2 ਫ਼ੀਸਦ ਪੁੱਜ ਗਈ ਹੈ। ਫਰਾਂਸ ਦੇ ਵਿੱਤ ਮੰਤਰੀ ਨੇ ਕਿਹਾ ਕਿ ਜਦ ਅਸੀਂ ਵੀ ਯੂਰਪ ਦੇ ਇੱਕ ਅੰਗ ਹਾਂ, ਜੋ ਇਸ ਵੇਲ਼ੇ ਮੰਦੀ ਦਾ ਸ਼ਿਕਾਰ ਹੈ ਤਾਂ ਸਾਡੇ ਮੁਦਈ ਅਤੇ ਲੋੜ ਪੂਰੀ ਕਰਨ ਵਾਲ਼ੇ ਦੇਸ਼ ਸੰਕਟ ’ਚ ੋਣ ਤਾਂ ਇਸ ਦਾ ਸਾਡੇ ’ਤੇ ਅਸਰ ਪੈਣਾ ਲਾਜ਼ਮੀ ਹੈ। ਇਹ ਤੀਜਾ ਮੌਕਾ ਹੈ ਜਦੋਂ ਫਰਾਂਸ 2008 ਤੋਂ ਬਾਅਦ ਮੰਦੀ ਦਾ ਸ਼ਿਕਾਰ ਹੋਇਆ ਹੈ। ਵਿੱਤੀ ਅਦਾਰੇ ਦੂਜੀ ਸੰਸਾਰ ਜੰਗ ਬਾਅਦ ਸੁੰਗੜ ਗਏ ਹਨ। ਬਾਕੀ ਦੇਸ਼ਾਂ ਵਾਂਗ ਪੁਰਤਗਾਲ ਵੀ ਮੰਦੀ ਦਾ ਸ਼ਿਕਾਰ ਹੋਣ ਕਰਕੇ ਇਸ ਦੀ ਵਿਕਾਸ ਦਰ 3.8 ਫੀਸਦੀ ਪਿਛਲੀ ਤਿਮਾਹੀ ਨਾਲ਼ੋਂ ਵੀ ਸੁੰਗੜ ਗਈ ਹੈ।

ਯੂਰਪਦੀ ਆਰਥਿਕਤਾ ਆਉਣ ਵਾਲ਼ੇ ਸਮੇਂ ’ਚ ਹੋਰ ਸੁੰਗੜੇਗੀ ਅਤੇ ਦਬਾਅ ਅਧੀਨ ਰਹੇਗੀ। ਇਸ ਦਾ ਪ੍ਰਗਟਾਵਾ ‘ਮੂਡੀ ਵਿਸ਼ਲੇਸ਼ਣ ਸੰਸਥਾ’ ਦੇ ਆਰਥਿਕ ਮਾਹਿਰ ਯਾਕਵਾਟੋਨ ਨੇ ਕੀਤਾ। ਕਿੁਂਕਿ ਸਰਕਾਰਾਂ ਵੱਲੋਂ ਬੇਰੋਜ਼ਗਾਰੀ ਦਾ ਹੱਲ ਨਾ ਲੱਭਣਾ, ਕਰਜ਼ੇ ’ਤੇ ਸਖ਼ਤ ਰੋਕ ਅਤੇ ਟੈਕਸਾਂ ਦੀ ਉੱਚੀ ਦਰ ਕਾਰਨ ਮੰਦੀ ਰੁਕੇਗੀ ਨਹੀਂ, ਸਗੋਂ ਸੰਕਟ ਹੋਰ ਡੂੰਘਾ ਹੋਵੇਗਾ। ਪਬਲਿਕ ਕੰਮਾਂ ਅਤੇ ਨਵੇਂ ਰੁਜ਼ਗਾਰਾਂ ’ਤੇ ਰੋਕ ਕਾਰਨ ਰੁਜ਼ਗਾਰ ਪੈਦਾ ਨਾ ਹੋਣ ਕਰਕੇ, ਲੋਕਾਂ ਦੀਆਂ ਜੇਬਾਂ ’ਚ ਯੂਰੋ ਨਾ ਆਉਣ ਕਾਰਨ, ਮੰਡੀ ਵਿੱਚ ਖ਼ਰੀਦੋ-ਫ਼ਰੋਖਤ ਰੁਕਣ ਨਾਲ਼ ਮੰਡੀ ਸੰਕਟ ਹੋਰ ਉੱਭਰੇਗਾ। ਯੂਰੋ ਸੰਕਟ ਦੇ ਹੱਲ ਲਈ ‘ਬਰਲਿਨ ਸਕੀਮ’ ਰਾਹੀਂ ਯੂਰੋ ਸਮਝੌਤੇ ’ਚ ਅੱਧ-ਪਚੱਧੀ ਤਬਦੀਲੀ ਦੀ ਮੰਗ ਉੱਭਰੀ ਰਹੀ ਹੈ। ਇਹ ਵੀ ਮੰਗ ਸਾਹਮਣੇ ਆਈ ਹੈ ਕਿ ਯੂਰੋ ਜ਼ੋਨ ਮਾਲੀ (ਫ਼ਿਸਕਲ) ਅਤੇ ਸਿਆਸੀ ਇੱਕਜੁਟਤਾ ਵੱਲ ਵਧੇ। ਇਸ ਹਫੜਾ-ਤਫੜੀ ਵਿੱਚ ਸਾਰੇ ਯੂਰਪੀ ਦੇਸ਼ਾਂ ਦੇ ਹਾਕਮ ਆਪੋ-ਆਪਣੇ ਬਚਾਅ ਲਈ ਬਿਆਨਬਾਜ਼ੀ ਕਰ ਰਹੇ ਨ। ਫ਼ਰਾਂਸ ਦਾ ਰਾਸ਼ਟਰਪਤੀ ਓਲਾਂਦ ਅਜੇ ਕਿਫ਼ਾਇਤੀ ਸੁਧਾਰਾਂ ਤੋਂ ਝਿਜਕ ਰਿਹਾ ਹੈ। ਉਹ ਪੈਦਾਵਾਰ ਵਧਾਉਣ ਤੇ ਕਫ਼ਾਇਤੀ ਸੁਧਾਰਾਂ ਨੂੰ ਘਟਾਉਣ ’ਤੇ ਜ਼ੋਰ ਦੇ ਰਿਹਾ ਹੈ। ਸਾਰੇ ਯੂਰਪ ਵਿੱਚ ਬੇਰੁਜ਼ਗਾਰੀ ਛਾਲਾਂ ਮਾਰ ਕੇ ਅੱਗੇ ਵੱਧਦੀ ਜਾ ਰਹੀ ਹੈ। ਇਸ ਦੇ ਹੱਲ ਦੀ ਥਾੇ ਯੂਰੋ ਭਾਈਚਾਰੇ ਵੱਲੋਂ ਬੈਂਕਾਂ, ਜਿਨ੍ਹਾਂ ਨੇ ਲੋਕਾਂ ਦੇ ਧਨ ਨੂੰ ਖੂਬ ਲੁੱਟਿਆ ਹੈ ਅਤੇ ਹੁਣ ਦਿਵਾਲੀਆ ਹੋਣ ਵੱਲ ਜਾ ਰਹੇ ਹਨ, ਨੂੰ ਬਚਾਉਣ ਲਈ ਵਾਧੂ ਬੋਨਸ ਦੇਣ ਲਈ ਸਰਕਾਰਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ। ਕਾਰਪੋਰੇਟ ਜਗਤ ’ਤੇ ਭਾਰ ਪਾਉਣ, ਟੈਕਸ ਦਰਾਂ ’ਚ ਵਾਧਾ ਕਰਨ ਅਤੇ ਛੋਟਾਂ ਤੇ ਰਿਆਇਤਾਂ ਨੂੰ ਬੰਦ ਕਰਨ ਦੀ ਥਾਂ ਕਿਫਾਇਤੀ ਸੁਧਾਰਾਂ ਰਾਹੀਂ ਮੰਦੀ ਦਾ ਹੱਲ ਲੱਭਣ ਲਈ ਬੇਕਾਰ ਯਤਨ ਹੋ ਰਹੇ ਹਨ।

ਇਟਲੀ ਇੱਕ ਵਿਕਸਿਤ ਦੇਸ਼ ਹੋਣ ਦੇ ਬਾਵਜੂਦ ਆਰਥਿਕ ਮੰਦੀ ਨਾਲ਼ ਜੂਝ ਰਿਹਾ ਹੈ। ਬੇਰੋਜ਼ਗਾਰੀ ਤੇਜ਼ੀ ਨਾਲ਼ ਵੱਧ ਰਹੀ ਹੈ। ਲੱਖਾਂ ਲੋਕਾਂ ਨੂੰ ਫ਼ੌਰੀ ਰੁਜ਼ਗਾਰ ਦੀ ਲੋੜ ਹੈ। ਰੁਜ਼ਗਾਰ ਪੈਦਾ ਕਰਨ ਲਈ ਨਵੇਂ ਢੰਗ-ਤਰੀਕੇ ਲੱਭਣੇ ਪੈਣੇ ਹਨ। ਦੇਸ਼ ਦੀ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ‘ਸੀਜਲ’ ਦੇ ਕੇਂਦਰੀ ਜਨਰਲ ਸਕੱਤਰ ਨੇ ਕਿਹਾ ਕਿ 9 ਲੱਖ ਬੇਰੁਜ਼ਗਾਰਾਂ ਵਿੱਚੋਂ ਕੇਵਲ 4.5 ਲੱਖ ਬੇਰੁਜ਼ਗਾਰਾਂ ਨੂੰ ਹੀ ਸਰਕਾਰ ਭੱਤੇ ਦਾ ਭੁਗਤਾਨ ਕਰ ਸਕੀ। 4.5 ਲੱਖ ਕਿਰਤੀ ਬਿਨਾਂ ਰੁਜ਼ਗਾਰ ੋਂ ਭੁੱਖੇ ਮਰ ਰਹੇ ਹਨ। ਸੀਜ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਦਰ 11.9 ਫ਼ੀਸਦ ਤੱਕ ਪੁੱਜ ਗਈ ਹੈ। ਜੇਕਰ ਲੋਕਾਂ ਨੂੰ ਰੁਜ਼ਗਾਰ ਨਾ ਮਿਲ਼ਿਆ ਤਾਂ ਦੇਸ਼ ’ਚ ਅਸ਼ਾਂਤੀ ਫੈਲ ਜਾਵੇਗੀ। ਸੀਜਲ ਵੱਲੋਂ ਪਿਛਲੇ ਮਹੀਨੇ ਹੀ ਦੇਸ਼ ਭਰ ’ਚ ਬੇਰੌਜ਼ਗਾਰੀ, ਛਾਂਟੀਆਂ, ਕਫ਼ਾਇਤੀ ਸੁਧਾਰਾਂ ਵਿਰੁੱਧ ਅਤੇ ਸਮਾਜਿਕ ਸੁਰੱਖਿਆ ਦੀ ਸਹੂਲਤ ਦਾ ਘੇਰਾ ਵਿਸ਼ਾਲ ਕਰਨ ਲਈ ਹੜਤਾਲਾਂ, ਮੁਜ਼ਾਹਰੇ ਅਤੇ ਰੈਲੀਆਂ ਕੀਤੀਆਂ ਗਈਆਂ ਹਨ। ਅੱਜ ਸਾਰੇ ਯੂਰਪ ਵਿੱਚ ਬੇਰੌਜ਼ਗਾਰੀ, ਮਹਿੰਗਾਈ, ਉਜਰਤਾਂ ’ਚ ਕਟੌਤੀ ਅਤੇ ਕਫ਼ਾਇਤੀ ਸੁਧਾਰਾਂ ਨੂੰ ਵਾਪਸ ਲੈਣ ਲਈ ਕਿਰਤੀਆਂ ਵੱਲੋਂ ਵੱਡੇ-ਵੱਡੇ ਵਿਸ਼ਾਲ ਇਕੱਠ, ਰੈਲੀਆਂ ਅਤੇ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਉਹ ਯੂਰਪ, ਜਿਹੜਾ ਦੁਨੀਆਂ ਦੀ ਇੱਕ ਵਿਕਸਿਤ ਸ਼ਕਤੀ ਵੱਜੋਂ ਜਾਣਿਆ ਜਾਂਦਾ ਸੀ, ਦੀ ਲੁੜਕ ਰਹੀ ਆਕਰਥਿਕਤਾ ਕਾਰਨ ਉਸ ਦੇ ਬਹੁਤ ਸਾਰੇ ਦੇਸ਼ ਕਲਿਆਣਕਾਰੀ ਸਰਕਾਰਾਂ ਦੀ ਥਾਂ ਲੋਕਾਂ ਦਾ ਲਹੂ ਪੀਣ ਵਾਲ਼ੇ ਹਾਕਮ ਬਣ ਗਏ ਹਨ। ਇਸ ਵਿਕੁੱਧ ਲੋਕਾਂ ਦਾ ਰੋਹ ਵੀ ਓਨੀ ਸ਼ਕਤੀ ਨਾਲ਼ ਇੱਕ ਲਹਿਰ ਬਣ ਕੇ ਅੱਗੇ ਆ ਰਿਹਾ ਹੈ। ਪੂੰਜੀਵਾਦੀ ਆਰਥਿਕਤਾ ਦੇ ਲੋਕ ਵਿਰੋਧੀ ਸਿੱਟੇ ਹੁਣ ਸਾਰੇ ਯੂਰਪ ਵਿੱਚ ਹੌਲ਼ੀ-ਹੌਲ਼ੀ ਸਾਹਮਣੇ ਆ ਰਹੇ ਹਨ।

ਸੰਪਰਕ:  01882-255425

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ