ਯੂਪੀਏ ਦੇ 9 ਸਾਲ : ਪ੍ਰਚਾਰ ਤੇ ਦੇਸ਼ ਦੀਆਂ ਲੋੜਾਂ -ਸਮਿਤਾ ਗੁਪਤਾ
Posted on:- 12-06-2013
2004 ਵਿੱਚ ਕਾਂਗਰਸ ਪਾਰਟੀ ਨੇ ਆਪਣਾ ਕਈ ਦਹਾਕੇ ਪੁਰਾਣਾ ਨਾਅਰਾ ‘ਕਾਂਗਰਸ ਕਾ ਹਾਥ, ਗ਼ਰੀਬ ਕੇ ਸਾਥ’ ਬਦਲ ਦਿੱਤਾ ਸੀ ਸ਼ਬਦ ਗ਼ਰੀਬ ਦੀ ਥਾਂ ਆਮ ਆਦਮੀ ਕਰ ਦਿੱਤਾ ਸੀ। ਕਾਂਗਰਸ ਦੇ ਇੱਕ ਨੇਤਾ ਅਨੁਸਾਰ ਇਹ ਤਬਦੀਲੀ ਪਾਰਟੀ ਦੀ ਪਹੁੰਚ ਦਾ ਦਾਇਰਾ ਵਧਾਉਣ ਲਈ ਕੀਤਾ ਗਿਆ ਸੀ। ਉਦਾਰਵਾਦ ਦੇ ਕਾਰਨ ਨਵੇਂ ਪੈਦਾ ਹੋ ਰਹੇ ਮੱਧ-ਵਰਗ ਨੂੰ ਖਿੱਚਣ ਲਈ ਚੋਣਾਂ ਨੂੰ ਮੁੱਖ ਰੱਖ ਕੇ ਅਜਿਹਾ ਕੀਤਾ ਸੀ।
ਲਗਾਤਾਰ ਅੱਠ ਸਾਲ ਤੋਂ ਸਿਆਸੀ ਸੰਨਿਆਸ ਭੋਗ ਰਹੀ ਕਾਂਗਰਸ ਵੱਲੋਂ ਚੱਲੀ ਗਈ ਇਹ ਚਾਲ ਸੀ, ਜਿਸ ਨਾਲ ਪਾਰਟੀ ਦੀ ਤਕਦੀਰ ਬਦਲ ਗਈ। ਇਹ ਨਾਅਰਾ ਲੈ ਕੇ ਸੋਨੀਆ ਗਾਂਧੀ ਨੇ ਸਾਰੇ ਦੇਸ਼ ਦਾ ਭਰਮਣ ਕੀਤਾ ਅਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸਾਂਝੇ ਸੰਗਠਨ ਯੂਪੀਏ ਦੀ ਅਗਵਾਈ ਕਦਿਆਂ ਕੇਂਦਰ ਸਰਕਾਰ ਬਣਾ ਲਈ, ਜੋ ਅਜੇ ਤੱਕ ਚੱਲ ਰਹੀ ਹੈ। ‘ਆਮ ਆਦਮੀ’ ਰੋਜ਼ਾਨਾ ਦੇ ਰਾਜਸੀ ਵਾਰਤਾਲਾਪ ਦਾ ਅੰਗ ਬਣ ਗਿਆ। ਲੋਕਾਂ ਦਾ ਧਿਆਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਲੋਕਤੰਤਰਕ ਮੋਰਚੇ ਦੇ ਨਾਅਰੇ ‘ਇੰਡੀਆ ਸ਼ਾਈਨਿੰਗ’ ਤੋਂ ਹੱਟ ਕੇ ‘ਭਾਰਤ ਨਿਰਮਾਣ’ ਵੱਲ ਚਲਿਆ ਗਿਆ। ਕੌਮ ਉਸਾਰੀ ਦੇ ਅਰੰਭੇ ਹੋਏ ਕਾਰਜ ਨੂੰ ਪੂਰਾ ਕਰਨ ਦਾ ਬੀੜਾ ਕਾਂਗਰਸ ਨੇ ਸੰਭਾਲ ਲਿਆ ਅਤੇ ਦੇਸ਼ ਦੇ ਆਮ ਆਦਮੀ ਨੂੰ ਇਸ ਕਾਰਜ ਵਿੱਚ ਸ਼ਾਮਲ ਕਰਨ ਦਾ ਵਿਸ਼ਵਾਸ ਦਿੱਤਾ ਗਿਆ। ਸੰਦੇਸ਼ ਸਾਫ਼ ਸੀ ਕਿ ਸਾਰੀ ਜਨਤਾ ਨੂੰ ਨਾਲ ਲੈ ਕੇ ਇਸ ਉਦੇਸ਼ ਦੀ ਪ੍ਰਾਪਤੀ ਕੀਤੀ ਜਾਵੇਗੀ, ਬਰਾਬਰਤਾ ਜਿਸ ਦਾ ਮੁੱਢਲਾ ਅਸੂਲ ਹੋਵੇਗਾ।
ਪੰਜ ਸਾਲ ਬਾਅਦ 2009 ’ਚ ਕਾਂਗਰਸ ਪਾਰਟੀ ਨੇ ਫਿਰ ਜਿੱਤ ਹਾਸਲ ਕੀਤੀ ਅਤੇ ਆਪਣੀਆਂ ਕੁੱਲ ਸੀਟਾਂ ਦੀ ਗਿਣਤੀ ਵਿੱਚ 60 ਦਾ ਹੋਰ ਵਾਧਾ ਕਰ ਲਿਆ। ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਮਨਰੇਗਾ ਸਕੀਮ ਕਾਰਨ ਪਾਰਟੀ ਨੂੰ ਬਹੁਤ ਸਫ਼ਲਤਾ ਮਿਲੀ। ਵਿਸ਼ਵ ਦੇ ਵਿੱਤੀ ਸੰਕਟ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸੁਚੱਜੀ ਅਗਵਾਈ ਨੇ ਉਸ ਨੂੰ ਮੱਧ-ਵਰਗ ਦਾ ਚਹੇਤਾ ਨੇਤਾ ਬਣਾ ਦਿੱਤਾ ਇੱਕ ਤਰ੍ਹਾਂ ਨਾਲ ਨਵ-ਮੱਧ-ਵਰਗੀ ਜਮਾਤ ਦਾ ਰੱਬ ਬਣ ਗਿਆ।
ਹੁਣ ਜਦ ਯੂਪੀਏ ਸਰਕਾਰ ਆਪਣੇ ਸ਼ਾਸਨ ਦੇ ਨੌਂ ਸਾਲ ਪੂਰੇ ਕਰ ਰਹੀ ਹੈ ਤਾਂ ਸੁਪਨਾ ਡਰਾਵਣਾ ਹੋ ਗਿਆ ਹੈ। ਇੱਕ ਤੋਂ ਬਾਅਦ ਇੱਕ ਨਵੇਂ ਘੁਟਾਲਿਆਂ ਦੇ ਖ਼ੁਲਾਸੇ, ਲਗਾਤਾਰ ਵੱਧ ਰਹੀ ਮਹਿੰਗਾਈ ਤੇ ਜੁਰਮਾਂ ਦਾ ਗ਼ਰਾਫ਼, ਭਿ੍ਰਸ਼ਟਾਚਾਰ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਿਰੁੱਧ ਹੋ ਰਹੇ ਲੋਕਾਂ ਦੇ ਮੁਜ਼ਾਹਰੇ, ਇਨ੍ਹਾਂ ਸਥਿਤੀਆਂ ਨੇ ਦੇਸ਼ ਦੇ ਮੱਧ-ਵਰਗ ਨੂੰ ਮਨਮੋਹਨ ਸਿੰਘ ਅਤੇ ਕਾਂਗਰਸ ਪਾਰਟੀ ਤੋਂ ਮੂੰਹ ਮੋੜਨ ਲਈ ਮਜਬੂਰ ਕਰ ਦਿੱਤਾ ਹੈ। ਟੈਲੀਵਿਜ਼ਨ ਚੈਨਲਾਂ ’ਤੇ ਹੁੰਦੀਆਂ ਬਹਿਸਾਂ ਵਿੱਚ ਸਰਕਾਰ ਦੀ ਨਾ-ਅਹਿਲੀਅਤ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਅਤੇ ਜਾਪਦਾ ਹੈ ਕਿ ਪਾਰਟੀ ਅਗਲੇ ਸਾਲ ਆਉਣ ਵਾਲੀਆਂ ਚੋਣਾਂ ਤੋਂ ਡਰੀ ਹੋਈ ਹੈ ਅਤੇ ਕੋਈ �ਿਸ਼ਮਾ ਵਾਪਰਨ ਦੀ ਆਸ ਕਰ ਰਹੀ ਹੈ।
ਕਾਂਗਰਸ ਪਾਰਟੀ ਨੂੰ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸਫ਼ਲਤਾ ਨੇ ਕੁਝ ਦਿਨ ਦੀ ਹੀ ਰਾਹਤ ਬਖ਼ਸ਼ੀ। ਛੇਤੀ ਹੀ ਮੀਡੀਆ ਨੇ ਮਨਮੋਹਨ ਸਿੰਘ ’ਤੇ ਹਮਲੇ ਸ਼ੁਰੂ ਕਰਦਿਆਂ, ਕਿਆਫ਼ੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਉਸ ਦੀ ਜਗ੍ਹਾ ਮੱਧ-ਵਰਗ ਤੇ ਕਾਰਪੋਰੇਟ ਜਗਤ ਦਾ ਨੁਮਾਇੰਦਾ ਨਰਿੰਦਰ ਮੋਦੀ ਆ ਰਿਹਾ ਹੈ। ਆਮ ਆਦਮੀ ’ਤੇ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਦੋਸਤਾਂ ਨੇ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨਵੀਂ ਪਾਰਟੀ ‘ਆਮ ਆਦਮੀ ਪਾਰਟੀ’ ਹੀ ਬਣਾ ਲਈ ਹੈ। ਕਾਂਗਰਸ ਦਾ ਭਵਿੱਖ ਚੰਗਾ ਪ੍ਰਤੀਤ ਨਹੀਂ ਹੋ ਰਿਹਾ। ਡਾ. ਮਨਮੋਹਨ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੇ ਉਸ ਦੀਆਂ ਮੱਧ-ਵਰਗ ਵੋਟਾਂ ਨੂੰ ਸੰਨ੍ਹ ਲਾਈ ਹੋਈ ਹੈ। ਯੂਪੀਏ ਦੇ ਦੂਸਰੇ ਕਾਲ ਦੌਰਾਨ ਵਿਰੋਧੀ ਧਿਰ ਨੇ ਸੰਸਦ ਨੂੰ ਬਹੁਤ ਘੱਟ ਚੱਲਣ ਦਾ ਮੌਕਾ ਦਿੱਤਾ ਹੈ। ਇਸ ਦੌਰਾਨ ਕਾਂਗਰਸ ਪਾਰਟੀ ਨੂੰ ਖੁਰਾਕ ਸੁਰੱਖਿਆ ਬਿਲ ਤੇ ਜ਼ਮੀਨ ਅਧਿਗ੍ਰਹਿਣ ਬਿਲ ਪਾਸ ਕਰਨ ਨਹੀਂ ਦਿੱਤਾ ਜਾ ਰਿਹਾ, ਜੋ ਕਿ ਇਸ ਚੋਣ ਪ੍ਰਚਾਰ ਵਿੱਚ ਫ਼ਾਇਦੇਮੰਦ ਮੁੱਦਾ ਹੋ ਸਕਦੇ ਹਨ।
ਪ੍ਰਧਾਨ ਮੰਤਰੀ ਨੂੰ ਕੇਵਲ ਵਿਰੋਧੀ ਸਿਆਸੀ ਪਾਰਟੀਆਂ ਨਾਲ ਹੀ ਨਜਿੱਠਣਾ ਨਹੀਂ ਪੈ ਰਿਹਾ। ਕਾਂਗਰਸ ਪਾਰਟੀ ਦੇ ਅੰਦਰੂਨੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਾਰਟੀ ਅੰਦਰ ਸ਼ੁਰੂ ਤੋਂ ਹੀ ਦੋ ਸਮਾਂਤਰ ਧੜੇ ਰਹੇ ਹਨ। ਇੱਕ ਮਨਮੋਹਨ ਸਿੰਘ ਦਾ ਵਿਰੋਧ ਕਰਦਾ ਆ ਰਿਹਾ ਹੈ, ਜੋ ਸਮਝਦਾ ਹੈ ਕਿ ਦੇਸ਼ ਦੀ ਵਿਦੇਸ਼ ਨੀਤੀ ਲੋਹੇ ਦੇ ਫ਼ਰੇਮ ਵਿੱਚ ਜੁੜੀ ਹੋਈ ਹੈ, ਦੂਸਰਾ ਧੜਾ ਮਨਮੋਹਨ ਸਿੰਘ ਨੂੰ ਇੱਕ ਮਜ਼ਬੂਤ ਨੇਤਾ ਦੇ ਰੂਪ ਵਿੱਚ ਪ੍ਰਵਾਨ ਨਹੀਂ ਹੈ, ਜਿਸ ਨੇ ਜ਼ਿੱਦ ਨਾਲ ਹਿੰਦ-ਅਮਰੀਕਾ ਐਟਮੀ ਸੰਧੀ ਨੂੰ ਅੰਜਾਮ ਦਿੱਤਾ ਸੀ। ਬਹੁਤ ਸਾਰੇ ਮਸਲਿਆਂ ’ਤੇ ਦੋਨੋਂ ਇਕੱਠੇ ਵੀ ਹੋ ਜਾਂਦੇ ਹਨ। ਕਾਂਗਰਸ ਪਾਰਟੀ ਦੇ ਇੱਕ ਜਨਰਲ ਸਕੱਤਰ ਦੇ ਕਹਿਣ ਅਨੁਸਾਰ, ‘‘ਪਾਰਟੀ ਨੂੰ ਮੋਟੇ ਤੌਰ ’ਤੇ ਦੋ ਧੜਿਅਆਂ ਵਿੱਚ ਵੰਡਿਆ ਜਾ ਸਕਦਾ ਹੈ, ਇੱਕ ਜੋ ਅਮਰੀਕਾ ਪੱਖੀ ਹੈ ਤੇ ਦੂਸਰਾ ਨਿਰਲੇਪ ਲਹਿਰ ਦਾ ਹਾਮੀ।’’
ਅਸਲ ਵਿੱਚ ਕਾਂਗਰਸ ਪਾਰਟੀ ਵਿਚਲਾ ਸੰਘਰਸ਼ ਸੱਤਾ ਦੇ ਦੋ ਕੇਂਦਰਾਂ, ਪ੍ਰਧਾਨ ਮੰਤਰੀ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਦਰਮਿਆਨ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਵਿਚਕਾਰ ਹੈ, ਜੋ ਉਸ ਨੂੰ ਪਾਰਟੀ ਦੀਆਂ ਵੋਟਾਂ ਗਵਾਉਣ ਵਾਲਾ ਸਮਝ ਰਹੇ ਹਨ। ਕਾਂਗਰਸ ਪਾਰਟੀ ਦੀ ਅੰਦਰੂਨੀ ਸਿਆਸਤ ਨੂੰ ਜਾਣਨ ਵਾਲਾ ਹਰ ਵਿਅਕਤੀ ਜਾਣਦਾ ਹੈ ਕਿ ਸੋਨੀਆ ਗਾਂਧੀ (ਅਤੇ ਹੁਣ ਰਾਹੁਲ ਗਾਂਧੀ) ਦੀ ਮਰਜ਼ੀ ਤੋਂ ਬਿਨਾਂ ਮਨਮੋਹਨ ਸਿੰਘ ਇੱਕ ਦਿਨ ਵੀ ਪ੍ਰਧਾਨ ਮੰਤਰੀ ਨੀਂ ਰਹਿ ਸਕਦਾ। ਯੂਪੀਏ ਨੇ ਦੇਸ਼ ਨੂੰ ਲਗਾਤਾਰ ਨੌਂ ਸਾਲ ਸਥਾਈ ਸਰਕਾਰ ਦਿੱਤੀ ਹੈ। ਇਹ ਇਨ੍ਹਾਂ ਦੋ ਨੇਤਾਵਾਂ ਦਰਮਿਆਨ ਅਜੀਬ ਸਮਝੋਤੇ ਦਾ ਹੀ ਨਤੀਜਾ ਹੈ। ਪਰ ਕੀ ਮਨਮੋਹਨ ਸਿੰਘ ਅੱਜ ਦੇ ਹਾਲਾਤ ਪੈਦਾ ਕਰਨ ਦਾ ੋਸ਼ੀ ਨਹੀਂ ਹੈ? ਪਾਰਟੀ ਵਿੱਚ ਕੋਈ ਵੀ ਉਸ ਦੀ ਇਮਾਨਦਾਰੀ ’ਤੇ ਸ਼ੱਕ ਨਹੀਂ ਕਰਦਾ, ਉਸ ਦੀ ਵਿਦਵਤਾ, ਬੁੱਧੀਮਾਨੀ, ਯਾਦ ਸ਼ਕਤੀ ਦੀ ਸਾਰੇ ਕਦਰ ਕਰਦੇ ਹਨ, ਪਰ ਉਸ ਦੇ ਨਾਲ ਕੰਮ ਕਰਨ ਵਾਲੇ ਦੱਸਦੇ ਹਨ ਕਿ ਉਹ ਇੱਕ ਕਮਜ਼ੋਰ ਪ੍ਰਬੰਧਕ ਹੈ, ਉਹ ਸਾਥੀ ਕਰਮਚਾਰੀਆਂ ਤੋਂ ਕੰਮ ਨਹੀਂ ਲੈ ਸਕਦਾ ਅਤੇ ਉਸ ਨੇ ਜੋ ਸ਼ਕਤੀ ਹਿੰਦ-ਅਮਰੀਕਾ ਐਟਮੀ ਸੰਧੀ ਮੌਕੇ ਦਿਕਾਈ ਸੀ, ਉਹ ਕਦੇ ਹੋਰ ਜ਼ਰੂਰੀ ਕੰਮਾਂ ਲਈ ਨਹੀਂ ਦਿਖਾਈ। ਭਿ੍ਰਸ਼ਟਾਚਾਰ ਘੁਟਾਲਿਆਂ ਪ੍ਰਤੀ ਉਸ ਦੀ ਪਹੁੰਚ ਬੜੀ ਕਮਜ਼ੋਰ ਰਹੀ ਹੈ।
ਯੂਪੀਏ ਦੀ ਪਹਿਲੀ ਸਰਕਾਰ ਵੇਲੇ ਉਹ ਪਾਰਟੀ ਸਕੱਤਰਾਂ ਨੂੰ ਦੌਰਿਆਂ ਸਮੇਂ ਨਾਲ਼ ਲੈ ਕੇ ਜਾਂਦਾ ਸੀ ਤਾਂ ਜੋ ਆਮ ਜਨਤਾ ਨਾਲ ਸਬੰਧ ਬਣਾਏ ਜਾ ਸਕਣ। ਦੂਸਰੀ ਪਾਰੀ ਸਮੇਂ ਇਹ ਕਾਰਵਾਈ ਬੰਦ ਕਰ ਦਿੱਤੀ ਗਈ। ਯੂਪੀਏ ਦੀ ਦੂਸਰੀ ਪਾਰੀ ਦੌਰਾਨ ਜਦੋਂ ਪਾਰਟੀ ਨੇਤਾਵਾਂ ਦੀ ਵਿਰੋਧਤਾ ਸਾਹਮਣੇ ਆਉਣ ਲੱਗੀ ਤਾਂ ਉਸ ਨੇ ਕੈਬਨਿਟ ਮੀਟਿੰਗਾਂ ਦੀ ਅਗਵਾਈ ਵੀ ਜ਼ਿਆਦਾ ਪ੍ਰਣਬ ਮੁਖਰਜੀ ’ਤੇ ਹੀ ਛੱਡ ਦਿੱਤੀ, ਜੋ ਇਸ ਵੇਲੇ ਰਾਸ਼ਟਰਪਤੀ ਹਨ। ਪਹਿਲੀ ਪਾਰੀ ਦੌਰਾਨ ਆਪਮੇ ਸਾਥੀ ਨੈਸ਼ਨਲ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਵਰਗੀਆਂ ਸਹਿਯੋਗੀ ਪਾਰਟੀਆਂ ਵਿੱਚੋਂ ਤਲਾਸ਼ਦਾ ਸੀ ਅਤੇ ਦੂਸਰੀ ਪਾਰੀ ਦੌਰਾਨ ਆਪਣੀ ਇਕੱਲਤਾ ਮਿਟਾਉਣ ਲਈ ਉਹ ਕਾਂਗਰਸ ਪਾਰਟੀ ਵਿੱਚੋਂ ਹੀ ਸਾਥੀ ਲੱਭਦਾ ਰਿਹਾ। ਉਹ ਬਹੁਤੇ ਦੋਸਤ ਬਮਾਉਣ ਦੇ ਕਾਬਲ ਨਹੀਂ ਹੈ। ਹੁਣ ਜਦੋਂ ਚੋਣਾਂ ਲਾਗੇ ਆ ਰਹੀਆਂ ਹਨ ਤਾਂ ਪਾਰਟੀ ਨੇ ਪੁਰਾਣੇ ਘਾਟੇ ਪੂਰੇ ਕਰਨ ਲਈ ਪ੍ਰਚਾਰ ਮੁਹਿੰਮ ਅਰੰਭੀ ਹੈ। ਇੱਕ ਫਿਲਮ ਵਿੱਚ ਨੌਜੁਆਨ ਸੁੰਦਰ ਮੁਟਿਆਰ ਨੂੰ ਆਪਣੀਆਂ ਉਪਲੱਬਧੀਆਂ ਲਈ ਇਨਾਮ ਲੈਂਦੇ ਦਿਖਾਇਆ ਗਿਆ ਹੈ ਤੇ ਫਿਰ ਫਿਲਮ ਵਾਪਸ ਉਸ ਦੇ ਪਿੰਡ ਚਲੀ ਜਾਂਦੀ ਹੈ, ਜਿੱਥੇ ਰਾਜੀਵ ਗਾਂਧੀ ਬਿਜਲੀ ਯੋਜਨਾ ਦੇ ਸਦਕੇ ਉਹ ਰਾਤਾਂ ਨੂੰ ਪੜ੍ਹਾਈ ਕਰਨ ਦੇ ਕਾਬਲ ਹੋਈ ਸੀ। ਯੂਪੀਏ ਵੱਲੋਂ ਉਸਾਰੀਆਂ ਵਿੱਦਿਅਕ ਸੰਸਥਾਵਾਂ ਤੋਂ ਪੜ੍ਹ ਕੇ ਉਹ ਸਿਖ਼ਰ ’ਤੇ ਪਹੁੰਚੀ ਤੇ ਵਾਪਸ ਆਪਣੇ ਇਲਾਕੇ ਵਿੱਚ ਜਾ ਕੇ ਉਸ ਨੇ ਨਵੇਂ ਉਦਯੋਗ ਸ਼ੁਰੂ ਕੀਤੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ।
‘ਇੰਡੀਆ ਸਟੋਰੀ’ ਨਾਂ ਵਾਲੀ ਇਸ ਫਿਲਮ ਵਿੱਚ ਮਨਮੋਹਨ ਸਿੰਘ ਦੇ ਸੁਪਨਿਆਂ ਨੂੰ ਪੂਰੇ ਹੁੰਦੇ ਦਿਖਾਇਆ ਗਿਆ ਹੈ, ਜੋ ਵਿੱਦਿਆ ਕਾਰਨ ਹੀ ਇੱਕ ਪਿੰਡ ਤੋਂ ਦਿੱਲੀ ਦੇ ਸਾੳੂਥ ਬਲਾਕ ਵਿੱਚ ਪਹੁੰਚਿਆ ਹੈ। ਜਿਵੇਂ ਯੂਪੀਏ ਦੇ ਨੌਂ ਸਾਲ ਪੂਰੇ ਹੋ ਰਹੇ ਹਨ ਅਤੇ 2014 ਦਾ ਵਰ੍ਹਾ ਨੇੜੇ ਆ ਰਿਹਾ ਹੈ, ਦੇਖਣਾ ਇਹ ਹੈ ਕਿ ਇਹ ਕਹਾਣੀ ਸਾਰੇ ਇੰਡੀਆ ਦੀ ਕਹਾਣੀ ਬਣ ਜਾਵੇਗੀ ਜਾਂ ਉਹੀ ਕਹਾਣੀ ਲੋਕਾਂ ਦੇ ਦਿਮਾਗਾਂ ਵਿੱਚ ਘੁੰਮੇਗੀ, ਜੋ ਇਸ ਵਕਤ ਟੀ. ਵੀ. ਚੈਨਲਾਂ ਤੇ ਦਿਖਾਈ ਜਾ ਰਹੀ ਹੈ।