ਸਰਬਜੀਤ ਸਿੰਘ:ਭੀੜ ਦੇ ਇਨਸਾਫ਼ ਦਾ ਨਵਾਂ ਸ਼ਿਕਾਰ -ਮੁਹੰਮਦ ਸ਼ੋਇਬ ਆਦਿਲ
Posted on:- 09-05-2013
26 ਅਪ੍ਰੈਲ, 2012 ਨੂੰ ਮੌਤ ਦੀ ਸਜ਼ਾ ਦਾ ਉਡੀਕਵਾਣ ਭਾਰਤੀ ਕੈਦੀ ਸਰਬਜੀਤ ਸਿੰਘ ਨੂੰ ਜਦੋਂ ਜੇਲ੍ਹ ਵਿਚ ਚਹਿਲ ਕਦਮੀ ਲਈ ਕੋਠੜੀਉਂ ਕੱਢਿਆ ਗਿਆ ਤਾਂ ਪਹਿਲੇ ਤੋਂ ਸਨ੍ਹ ਲਾ ਕੇ ਬੈਠੇ ਛੇ ਬੰਦਿਆਂ ਨੇ ਲੋਹੇ ਦੀਆਂ ਸੀਖ਼ਾਂ ਤੇ ਇੱਟਾਂ ਨਾਲ ਉਸ ਤੇ ਹਮਲਾ ਕਰ ਦਿਤਾ। ਯਾਦ ਰਹਵੇ ਕਿ ਜੇਲ੍ਹ ਦੇ ਕਨੂੰਨ ਮੁਤਾਬਿਕ ਇਕ ਵੇਲ਼ੇ ਵਿਚ ਇੱਕੋ ਈ ਸਜ਼ਾਏ ਮੌਤ ਦੇ ਕੈਦੀ ਨੂੰ ਚਹਿਲ ਕਦਮੀ ਲਈ ਇਕ ਗਾਰਡ ਦੀ ਨਿਗਰਾਨੀ ਵਿਚ ਕੋਠੜੀਉਂ ਕੱਢਿਆ ਜਾਂਦਾ ਏ ਪਰ ਉਸ ਦਿਹਾੜੇ ਕੁਝ ਨਹੀਂ ਹੋਇਆ ਸੀ। ਛੇ ਬੰਦਿਆਂ ਦੇ ਹਮਲੇ ਵਿਚ ਸਰਬਜੀਤ ਚੋਖਾ ਜ਼ਖ਼ਮੀ ਹੋ ਗਿਆ ਸੀ। ਡਾਕਟਰਾਂ ਮੁਤਾਬਿਕ ਉਸ ਦੇ ਸਿਰ ਤੇ ਗਹਿਰੀਆਂ ਸੱਟਾਂ ਲੱਗਿਆਂ ਜਿਸ ਕਾਰਨ ਉਹ ਕੋਮੇ ਵਿਚ ਚਲਾ ਗਿਆ ਤੇ ਇਸੇ ਹਾਲਤ ਵਿਚ ਉਸ ਦੀ ਮੌਤ ਹੋ ਗਈ।
ਜੇਲ੍ਹ ਕਰਮਚਾਰੀਆਂ ਮੂਜਬ ਹਮਲਾਆਵਰਾਂ ਛੇ ਬੰਦਿਆਂ ਵਿੱਚੋਂ ਦੋ ਬੰਦੇ ਮੁਦੱਸਰ ਤੇ ਆਮਿਰ ਤਾਂਬਾ ਦੀ ਸ਼ਨਾਖ਼ਤ ਹੋਈ ਤੇ ਉਨ੍ਹਾਂ ਨੇ ਸਰਬਜੀਤ ਨੂੰ ਮਾਰਣ ਦਾ ਜੁਰਮ ਵੀ ਕਬੂਲਿਆ। ਉਨ੍ਹਾਂ ਇਹ ਵੀ ਆਖਿਆ ਕਿ ਜੇ ਕਿਧਰੇ ਉਹ ਬਚ ਗਿਆ ਤਾਂ ਉਸ ਉੱਤੇ ਮੁੜਕੇ ਹਮਲਾ ਕੀਤਾ ਜਾਵੇਗਾ ਤੇ ਅਸੀਂ ਗ਼ਾਜ਼ੀ ਇਲਮਦੀਨ ਸ਼ਹਿਦ ਦੀ ਰੀਤ ਨੂੰ ਕਾਇਮ ਕਰਨਾ ਚਾਹੁੰਦੇ ਹਾਂ। ਮੁਦੱਸਰ ਤੇ ਆਮਿਰ ਤਾਂਬਾ ਨੂੰ ਹਿਰਾਸਤ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਏ ਜਦ ਕਿ ਬਾਕੀ ਚਾਰ ਬੰਦੇ ਕਿਹੜੇ ਸਨ ਇਨ੍ਹਾਂ ਬਾਰੇ ਜੇਲ੍ਹ ਕਰਮਚਾਰੀ ਖ਼ਾਮੋਸ਼ ਨੇਂ।ਸ਼ਾਇਦ ਸਜ਼ਾਏ ਮੌਤ ਦੇ ਕੈਦੀਆਂ ਮੁਦੱਸਰ ਤੇ ਆਮਿਰ ਤਾਂਬਾ ਨੂੰ ਹੀ ਕੁਰਬਾਨੀ ਦਾ ਬੱਕਰਾ ਬਣਾਇਆ ਗਿਆ। ਜੇਲ੍ਹ ਕਰਮਚਾਰੀਆਂ ਦੀ ਮੁੱਢਲੀ ਇਨਕੁਵਾਏਰੀ ਰਿਪੋਰਟ ਮੂਜਬ ਸਰਬਜੀਤ ਤੇ ਹਮਲਾ ਇਕ ਸੋਚੀ ਸਮਝਾ ਮਨਸੂਬਾ ਸੀ।
ਸਰਬਜੀਤ ਸਿੰਘ ਨੂੰ 1990 ਵਿਚ ਵਾਹਗੇ ਰਾਹੀਂ ਭਾਰਤ ਨਸਦਿਆਂ ਹੋਇਆਂ ਗ੍ਰਿਫ਼ਤਾਰ ਕੀਤਾ ਗਿਆ
ਸੀ। ਇਸ ਤੇ ਇਲਜ਼ਾਮ ਸੀ ਕਿ ਉਸ ਨੇ ਉਸ ਵੇਲ਼ੇ ਭਾਟੀ ਗੇਟ ਦੇ ਇਲਾਕੇ ਵਿਚ ਦੋ ਬੰਮ ਧਮਾਕੇ
ਕੀਤੇ ਸਨ ਜਿਸ ਵਿਚ 14 ਬੰਦੇ ਮਰੇ ਸਨ। ਸਰਬਜੀਤ ਨੇ ਅਦਾਲਤ ਵਿਚ ਆਪਣੇ ਜੁਰਮ ਨੂੰ ਵੀ
ਮੰਨਿਆ ਤੇ ਅਦਾਲਤ ਨੇ ਇਹਨੂੰ ਸਜ਼ਾਏ ਮੌਤ ਸੁਣਾਈ ਸੀ। ਹਾਈਕੋਰਟ ਤੇ ਇਸ ਤੋਂ ਵਖ ਸੁਪਰੀਮ
ਕੋਰਟ ਨੇ ਇਸ ਦੀ ਸਜ਼ਾ ਬਰਕਰਾਰ ਰੱਖੀ ਤੇ ਉਸ ਵੇਲ਼ੇ ਦੇ ਸਦਰ ਜਨਰਲ ਮੁਸ਼ੱਰਫ਼ ਨੇ ਵੀ ਉਸ ਦੀ
ਰਹਿਮ ਦੀ ਅਪੀਲ ਰੱਦ ਕਰ ਦਿਤੀ ਸੀ। 5 ਮਈ 2008 ਨੂੰ ਉਸ ਨੂੰ ਫਾਂਸੀ ਦਿੱਤੀ ਜਾਣੀ ਸੀ।
ਉਸ ਦੌਰਾਨ 2008 ਵਿਚ ਚੋਣਾਂ ਮਗਰੋਂ ਪੀਪਲਜ਼ ਪਾਰਟੀ ਦੀ ਹਕੂਮਤ ਇਕਤਦਾਰ ਵਿਚ ਆ ਚੁਕੀ ਸੀ
ਤੇ ਉਸ ਨੇ ਫਾਂਸੀ ਦੇ ਸਾਰੇ ਦੋਸ਼ੀਆਂ ਦੀਆਂ ਫਾਂਸੀਆਂ ਰੋਕ ਦਿਤੀਆਂ ਸਨ।
ਜਨਤਾ ਦੀ
ਚੁੰਣੀ ਸਰਕਾਰ ਨੇ ਭਾਰਤ ਵੱਲੋਂ ਦੋਸਤੀ ਦਾ ਹੱਥ ਵਧਾਇਆ। ਆਸਿਫ਼ ਅਲੀ ਜ਼ਰਦਾਰੀ ਨੇ ਸਦਰ ਦੀ
ਸੁੰਹ ਚੁਕਾਈ ਕੀਤੀ ਤੇ ਅਫ਼ਗ਼ਾਨਿਸਤਾਨ ਤੇ ਭਾਰਤ ਨਾਲ ਦੋਸਤੀ ਦਾ ਐਲਾਨ ਕੀਤਾ ਪਰ ਕੁੱਝ
ਅੱਤਵਾਦ ਤਾਕਤਾਂ ਵੱਲੋਂ ਮੁੰਬਈ ਤੇ ਹਮਲੇ ਕਰਕੇ ਇਸ ਕੋਸ਼ਿਸ਼ ਨੂੰ ਮਲੀਆਮੇਟ ਕਰ ਦਿਤਾ।
ਇਸ
ਹਮਲੇ ਵਿਚ 250 ਤੋਂ ਵੱਧ ਬੰਦੇ ਮਰੇ। ਭਾਰਤ ਨੇ ਪਾਕਿਸਤਾਨ ਤੇ ਅੱਤਗਰਦੀ ਦਾ ਇਲਜ਼ਾਮ ਲਾਇਆ
ਜਦ ਕਿ ਪਾਕਿਸਤਾਨ ਨੇ ਇਸ ਇਲਜ਼ਾਮ ਨੂੰ ਰੱਦ ਕੀਤਾ। ਸ਼ੁਰੂ ਵਿਚ ਤਾਂ ਇਸ ਨੂੰ ਭਾਰਤੀ
ਸਾਜ਼ਿਸ਼ ਆਖਿਆ ਗਿਆ ਪਰ ਅਜਮਲ ਕਸਾਬ ਦੇ ਜੁਰਮ ਮੰਨਣ ਤੋਂ ਮਗਰੋਂ ਕਹਿਆ ਗਿਆ ਕਿ ਨਾਨ ਸਟੇਟ
ਐਕਟਰਜ਼ ਦਾ ਕੰਮ ਹੈ। ਭਾਰਤੀ ਜਨਤਾ ਜੋ ਅਜੇ ਤੱਕ ਕਾਰਗਿਲ ਤੇ ਨਾਨ ਸਟੇਟ ਐਕਟਰਜ਼ ਦੇ ਹਮਲੇ
ਨਹੀਂ ਭੁੱਲੇ ਸਨ ਉਨ੍ਹਾਂ ਨੇ ਪਾਕਿਸਤਾਨ ਨੂੰ ਕਰੜਾ ਜਵਾਬ ਦੇਣ ਦੀ ਮੰਗ ਕੀਤੀ ਤੇ ਕਹਿਆ
ਕਿ ਜਦ ਵੀ ਭਾਰਤ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਂਦਾ ਹੈ ਤਾਂ ਪਾਕਿਸਤਾਨ ਵੱਲੋਂ
ਦਹਿਸ਼ਤਗਰਦੀ ਦੀ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਹੈ।
ਮੁੰਬਈ ਹਮਲਿਆਂ ਵਿਚ ਸ਼ਾਮਲ ਅਠ
ਬੰਦਿਆਂ ਵਿੱਚੋਂ ਸਿਰਫ਼ ਅਜਮਲ ਕਸਾਬ ਨੂੰ ਹੀ ਜਿਊਂਦਾ ਗ੍ਰਿਫ਼ਤਾਰ ਕੀਤਾ ਜਾ ਸਕਿਆ। ਉਸ ਵੀ
ਅਪਣਾ ਜੁਰਮ ਮਨ ਲਿਆ ਸੀ ਤੇ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿਤੀ ਸੀ। ਚੰਦ
ਮਹੀਨਿਆਂ ਪਹਿਲੇ ਉਹਨੂੰ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਦੇਕੇ ਉਥੇ ਹੀ ਪੂਰ ਦਿਤਾ ਗਿਆ
ਕਿਉਂਜੋ ਪਾਕਿਸਤਾਨ ਵਿਚ ਕੋਈ ਵੀ ਉਸ ਦੀ ਲਾਸ਼ ਨੂੰ ਵਸੂਲਣ ਨੂੰ ਤਿਆਰ ਨਹੀਂ ਸੀ।
ਪਾਕਿਸਤਾਨ ਦੀਆਂ ਧਾਰਮਿਕ ਸੰਸਥਾਵਾਂ ਜੋ ਅਜਮਲ ਕਸਾਬ ਨਾਲ ਆਪਣੇ ਕਿਸੇ ਕਿਸਮ ਦੇ ਵੀ
ਤਾਅਲੁੱਕ ਤੋਂ ਇਨਕਾਰੀ ਸਨ ਉਸ ਦੀ ਫਾਂਸੀ ਮਗਰੋਂ ਵੱਡੇ ਵਖਾਲੇ ਕਰਦੀਆਂ ਰਹੀਆਂ ਤੇ ਹਕੂਮਤ
ਪਾਕਿਸਤਾਨ ਤੋਂ ਮੁਤਾਲਬਾ ਕੀਤਾ ਗਿਆ ਕਿ 14 ਪਾਕਿਸਤਾਨੀਆਂ ਦੇ ਕਾਤਿਲ ਸਰਬਜੀਤ ਸਿੰਘ ਨੂ
ਵੀ ਫਾਂਸੀ ਤੇ ਲਟਕਾਇਆ ਜਾਵੇ।
ਸਰਕਾਰ ਵੱਲੋਂ ਵੱਟੀ ਚੁਪ ਤੇ ਇਲਜ਼ਾਮ ਲਾਇਆ ਗਿਆ ਕੇ ਉਹ
ਨਰਮ ਰਵੀਏ ਦਾ ਮੁਜ਼ਾਹਰਾ ਕਰ ਰਹੀ ਏ।ਉਸੇ ਦੌਰਾਨ ਭਾਰਤੀ ਹਕੂਮਤ ਨੇ ਆਪਣੇ ਇਕ ਸ਼ਹਿਰੀ
ਅੱਫ਼ਜ਼ਲ ਗੁਰੂ ਨੂੰ ਭਾਰਤੀ ਪਾਰਲੀਮੈਂਟ ਤੇ ਹਮਲੇ ਦੇ ਜੁਰਮ ਵਿਚ ਸਜ਼ਾਏ ਮੌਤ ਸੁਣਾਈ ਸੀ
ਫਾਸਨੀ ਦੇ ਦਿਤੀ ਗਈ, ਜਿਸ ਤੇ ਇਕ ਵਾਰੀ ਫਿਰ ਪਾਕਿਸਤਾਨ ਵੱਡਾ ਰੋਸ ਵਖਾਲਾ ਪ੍ਰਗਟਾਇਆ
ਗਿਆ ਜਦ ਕਿ ਅਫ਼ਜ਼ਲ ਗੁਰੂ ਦਾ ਪਾਕਿਸਤਾਨ ਨਾਲ ਕੋਈ ਤਾਅਲੁੱਕ ਨਹੀਂ ਸੀ। ਆਖਿਆ ਜਾਂਦਾ ਏ ਉਸ
ਨੇ ਕੁੱਝ ਚਿਰ ਲਈ ਪਾਕਿਸਤਾਨੀ ਕਸ਼ਮੀਰ ਵਿਚ ਲਸ਼ਕਰੇ ਤੱਈਬਾ ਦੇ ਕੈਂਪ ਵਿਚ ਫ਼ੌਜੀ ਟਰੇਨਿੰਗ
ਲਈ ਸੀ ਖ਼ੋਰੇ ਇਸ ਕਾਰਨ ਜਮਾਤੁਲਦਾਵਤਾ ਨੇ ਉਸ ਦੀ ਫਾਂਸੀ ਤੇ ਇਸਲਾਮ ਆਬਾਦ ਵਿਚ ਰੋਸ
ਕੈਂਪ ਵੀ ਲਾਇਆ। ਕਿਸੇ ਖੁਫ਼ੀਆ ਹੱਥਾਂ ਨੇ ਤੇ ਨੈਸ਼ਨਲ ਅਸੰਬਲੀ ਵਿਚ ਅੱਫ਼ਜ਼ਲ ਗੁਰੂ ਦੀ
ਫਾਂਸੀ ਦੇ ਖ਼ਿਲਾਫ਼ ਕਰਾਰਦਾਦ ਵੀ ਪੇਸ਼ ਕਰ ਦਿੱਤੀ ਜਿਹਨੂੰ ਸਾਡੇ ਪਾਰਲੀਮੈਨਟੇ੍ਰੀਅਨ ਨੇ
ਬਗ਼ੈਰ ਸੋਚੇ ਸਮਝੇ ਮਨਜ਼ੂਰ ਵੀ ਕਰ ਲਿਆ।
ਅਫ਼ਜ਼ਲ ਗੁਰੂ ਦੀ ਫਾਂਸੀ ਮਗਰੋਂ ਸਰਬਜੀਤ ਨੂੰ
ਫਾਹੇ ਲਾਣ ਦਾ ਮੁਤਾਲਬਾ ਇਕ ਵਾਰੀ ਫੇਰ ਜ਼ੋਰ ਫੜ ਗਿਆ ਪਰ ਹਕੂਮਤ ਚੁਪ ਰਹੀ। ਭਾਰਤੀ
ਵਜ਼ੀਰ-ਏ-ਆਜ਼ਮ ਮਨ ਮੋਹਨ ਸਿੰਘ ਨੇ ਵੀ ਪਾਕਿਸਤਾਨ ਸਰਕਾਰ ਤੋਂ ਇਸ ਦੀ ਰਿਹਾਈ ਲਈ ਅਪੀਲ
ਕੀਤੀ ਹੋਈ ਸੀ ਪਰ ਪਾਕਿਸਤਾਨ ਵਿਚ ਉਸ ਨੂੰ ਫਾਂਸੀ ਦੇਣ ਦੀਆਂ ਮੰਗਾਂ ਦਿਨੋਂ ਦਿਨ ਜ਼ੋਰ ਫੜ
ਗਈਆਂ ਤੇ ਆਖਿਆ ਗਿਆ ਕਿ ਜੇ ਭਾਰਤ ਅੱਤਵਾਦੀ ਦੋਸ਼ੀਆਂ ਨੂੰ ਫਾਹੇ ਲਾ ਸਕਦਾ ਹੈ ਤਾਂ
ਪਾਕਿਸਤਾਨ ਸਰਕਾਰ ਕਿਉਂ ਇੰਝ ਨਹੀਂ ਕਰ ਸਕਦੀ?
ਹੈਰਤ ਦੀ ਗੱਲ ਇਹ ਹੇ ਕਿ ਭਾਰਤ
ਸਰਕਾਰ ਨੇ ਸਰਬਜੀਤ ਨੂੰ ਅਪਣਾ ਸ਼ਹਿਰੀ ਮੰਨਿਆ ਸੀ ਜਦ ਕਿ ਪਾਕਿਸਤਾਨੀ ਹਕੂਮਤ ਅਜਮਲ ਕਸਾਬ
ਯਾ ਦੂਜੇ ਦਹਿਸ਼ਤਗਰਦਾਂ ਨੂੰ ਪਾਕਿਸਤਾਨੀ ਮੰਨਣੋਂ ਇਨਕਾਰੀ ਸੀ ਤੇ ਉਨ੍ਹਾਂ ਦੀਆਂ ਲਾਸ਼ਾਂ
ਵੀ ਵਸੂਲ ਨਹੀਂ ਸਨ ਕੀਤੀਆਂ। ਸਰਬਜੀਤ ਦੀ ਹਿਫ਼ਾਜ਼ਤ ਦੀ ਜ਼ਿੰਮਾਵਾਰੀ ਸਰਕਾਰ ਦੀ ਸੀ ਉਸ ਨੂੰ
ਫਾਂਸੀ ਹੋਣੀ ਚਾਹੀਦੀ ਸੀ ਯਾਂ ਨਹੀਂ ਇਸ ਦਾ ਫ਼ੈਸਲਾ ਪਾਕਿਸਤਾਨ ਸਰਕਾਰ ਨੇ ਕਰਨਾ ਸੀ ਪਰ
ਉਹਨੂੰ ਇਕ ਸੋਚੇ ਸਮਝੇ ਮਨਸੂਬੇ ਤਹਿਤ ਕਤਲ ਕਰਨਾ ਇਕ ਦੁਖਦਾਇਕ ਤੇ ਨਿੰਦਨ ਜੋਗ ਅਮਲ ਹੈ।
ਇਹ ਕਤਲ ਦੋਹਾਂ ਮੁਲਕਾਂ ਵਿਚਾਲੇ ਬਣਦੇ ਤਾਲੁਕਾਤ ਵਿਚ ਇਕ ਵਾਰ ਫਿਰ ਅੜਿਚ ਬਣ ਜਾਵਣਗੇ
ਤੇ ਦੋਹਾਂ ਬਨਿਉਂ ਹੋਰ ਨਫ਼ਰਤਾਂ ਵਧਣ ਗIਆਂ। ਸਗੋਂ ਭਾਰਤੀ ਕਸ਼ਮੀਰ ਦੀ ਕਿਸੀ ਜੇਲ੍ਹ ਵਿਚ
ਇਸ ਦੇ ਜਵਾਬ ਵਿਚ ਹਮਲਾ ਵੀ ਕਰ ਦਿਤਾ ਗਿਆ, ਜਿਸ ਵਿਚ ਉਹ ਕੈਦੀ ਵੀ ਮਾਰਿਆ ਗਿਆ ਹੇ
।ਹਕੂਮਤ ਨੇ ਉਸ ਦੀ ਮੌਤ ਦੀ ਤਹਿਕੀਕਾਤ ਲਈ ਜੁਡੀਸ਼ਨਲ ਕਮੀਸ਼ਨ ਮੁਕੱਰਰ ਕੀਤਾ ਹੈ ਪਰ ਅਤੀਤ
ਦੀ ਪ੍ਰੈਕਟਿਸ ਨੂੰ ਦੇਖਦੇ ਹੋਏ ਇਹ ਕਹਿਆ ਜਾ ਸਕਦਾ ਹੈ ਕਿ ਚੰਦ ਮਹੀਨਿਆਂ ਬਾਅਦ ਇਹ
ਮੁਆਮਲਾ ਵੀ ਦਾਖ਼ਲੇ ਦਫ਼ਤਰ ਹੋ ਜਾਸੀ।
ਅਫ਼ਗ਼ਾਨਿਸਤਾਨ ਦੇ ਨਾਮ ਨਿਹਾਦ ਜਹਾਦ ਤੇ ਜਰਨੈਲਾਂ ਦੇ
ਇਕਤਦਾਰ ਤੇ ਕਬਜ਼ੇ ਦੇ ਕਾਰਨ ਪਾਕਿਸਤਾਨੀ ਸਮਾਜ ਵਿਖਰ ਕੇ ਰਹਿ ਗਿਆ ਏ। ਰਿਆਸਤ ਵਿਚ
ਕਨੂੰਨ ਦੀ ਹੁਕਮਰਾਨੀ ਨਾਂ ਦੀ ਕੋਈ ਸ਼ੈਅ ਨਹੀਂ। ਜਿਸ ਦਾ ਦਿਲ ਚਾਹੁੰਦਾ ਏ ਉਹ ਬੰਦੂਕ ਦੇ
ਜ਼ੋਰ ਤੇ ਅਪਣੀ ਮਰਜ਼ੀ ਨਾਲ ਇਨਸਾਫ਼ ਹਾਸਿਲ ਕਰ ਲੈਂਦਾ ਹੈ ਤੇ ਹਕੂਮਤ ਮੂੰਹ ਲੁਕਾਂਦੀ
ਰਹਿੰਦੀ ਏ। ਸਰਬਜੀਤ ਨੇ ਜਿਹੜੇ ਵੀ ਧਮਾਕੇ ਕੀਤੇ ਉਸ ਵਿਚ 14 ਬੰਦੇ ਮੋਏ ਪਰ ਤਾਲਿਬਾਨ ਨੇ
ਹੁਣ ਤੱਕ ਜਿਹੜੇ ਬੰਮ ਧਮਾਕੇ ਕੀਤੇ ਨੇਂ ਉਨ੍ਹਾਂ ਵਿਚ ਚਾਲੀ੍ਹ ਹਜ਼ਾਰ ਤੋਂ ਵੱਧ ਇਨਸਾਨੀ
ਜਾਨਾਂ ਜ਼ਾਇਆ ਹੋਈਆਂ ਨੇਂ। ਅਜ਼ਾਦ ਮੀਡੀਆ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਫਾਹੇ ਲਟਕਾਣ ਦੀ
ਮੰਗ ਤਾਂ ਇਕ ਬੰਨੇ ਉਨ੍ਹਾਂ ਦੀ ਨਿੰਦਿਆ ਕਰਨ ਨੂੰ ਕੋਈ ਤਿਆਰ ਨਹੀਂ ਏ। ਪਾਕਿਸਤਾਨ ਅਜਿਹਾ
ਦੇਸ ਹੈ ਜਿੱਥੇ ਅਗਰ ਡਰੋਨ ਹਮਲਿਆਂ ਕਾਰਨ ਮਰਨ ਵਾਲਿਆਂ ਦਹਿਸ਼ਤ ਗਰਦਾਂ ਦੀ ਮੌਤ ਤੇ
ਵਖਾਲਾ ਕੀਤਾ ਜਾਂਦਾ ਏ ਤੇ ਜੇ ਤਾਲਿਬਾਨ ਵੱਲੋਂ ਸਿਕਿਉਰਟੀ ਫ਼ੋਰਸਜ਼ ਤੇ ਆਮ ਜਨਤਾ ਨੂੰ
ਨਿਸ਼ਾਨਾ ਬਣਾਇਆ ਜਾਏ ਤਾਂ ਚੁਪ ਵੱਟ ਲਈ ਜਾਂਦੀ ਏ।
ਨਿਤ ਦਿਹਾੜੇ ਤਾਲਿਬਾਨ ਸ਼ਰਈ
ਨਿਜ਼ਾਮ (ਇਸਲਾਮ ਦੇ ਮੁਤਾਬਿਕ ਜੀਵਨ ਗੁਜ਼ਾਰਨ) ਦੀ ਆੜ ਵਿਚ ਆਪਣੇ ਮੁਖ਼ਾਲਫ਼ਾਂ ਨੂੰ ਕਤਲ ਕਰ
ਰਹੇ ਹੁੰਦੇ ਨੇਂ ਮਗਰ ਕੋਈ ਉਨ੍ਹਾਂ ਦੀ ਨਿੰਦਿਆ ਕਰਨ ਨੂੰ ਤਿਆਰ ਨਹੀਂ ਸਗੋਂ ਉਲਟਾ ਸ਼ਰਈ
ਨਜ਼ਾ ਦੀਆਂ ਬਰਕਤਾਂ ਗਿਣਵਾਈਆਂ ਜਾਂਦੀਆਂ ਨੇਂ। ਪਿਛਲੇ ਚੰਦ ਸਾਲਾਂ ਤੋਂ ਐਸੀਆਂ ਹੋਣੀਆਂ
ਵਾਪਰੀਆਂ ਨੇਂ ਜਿਸ ਵਿਚ ਹਜ਼ਾਰਾਂ ਲੋਕਾਂ ਦੀ ਭੀੜ ਤੋਹੀਨੇ ਰਿਸਾਲਤ (ਨਬੀ ਬਾਰੇ ਕੋਈ ਮਾੜੀ
ਗੱਲ ਆਖਣਾ) ਦੇ ਮੁਲਜ਼ਮਾਂ ਨੂੰ ਸੰਗਸਾਰ ਕਰ ਦਿਤਾ ਜਾਂਦਾ ਏ ਮਗਰ ਅੱਜ ਤੱਕ ਕਿਸੇ ਦੇ
ਖ਼ਿਲਾਫ਼ ਕੋਈ ਕਾਰਰਵਾਈ ਨਾ ਹੋਈ। ਸ਼ਰਾਈਤ ਦੀ ਆੜ ਵਿਚ ਸਿ਼ੲਆ ਦਾ ਕਤਲੇਆਮ ਹੋ ਰਿਹਾ ਏ ਤੇ
ਕਾਤਿਲ ਖੁੱਲੇ ਫਿਰਦੇ ਨੇਂ ।
ਈਸਾਈਆਂ ਦੀਆਂ ਬਸਤੀਆਂ ਲੁੱਟਣ ਮਗਰੋਂ ਲੂਹ ਦਿਤੀਆਂ
ਜਾਂਦੀਆਂ ਨੇਂ ਮਗਰ ਕਾਨੂਨ ਖ਼ਾਮੋਸ਼ ਰਹਿੰਦਾ ਏ। ਮਨਾਰਟੀ ਦੀਆਂ ਇਬਾਦਤਗਾਹਾਂ ਤੇ ਹਮਲੇ
ਹੁੰਦੇ ਨੇਂ। ਖ਼ੂਬਸੂਰਤ ਹਿੰਦੂ ਕੁੜੀਆਂ ਨਜ਼ਰ ਆ ਜਾਣ ਤਾਂ ਉਨ੍ਹਾਂ ਨੂੰ ਅਗ਼ਵਾ ਕਰਕੇ
ਜ਼ਬਰਦਸਤੀ ਮੁਸਲਮਾਨ ਕਰ ਲੈਂਦੇ ਨੇਂ ਤੇ ਚੀਫ਼ ਜਸਟਿਸ ਇਸ ਕਰਨੀ ਨੂੰ ਜਾਇਜ਼ ਸਮਝਦੇ ਨੇਂ।
ਪੰਜਾਬ ਦੇ ਪਿਛਲੇ ਗਵਰਨਰ ਸਲਮਾਨ ਤਾਸੀਰ ਦੇ ਕਾਤਿਲ ਨੇ ਕਤਲ ਵੀ ਮਨ ਲਿਆ ਸੀ ਤੇ ਜੱਜ ਨੇ
ਉਸ ਨੂੰ ਮੌਤ ਦੀ ਸਜ਼ਾ ਵੀ ਸੁਣਾਈ ਲੇਕਿਨ ਜੱਜ ਸਾਹਬ ਨੂੰ ਖ਼ੁਦ ਅਪਣੀ ਜਾਨ ਬਚਾਉਣ ਲਈ
ਦੇਸੋਂ ਬਾਹਰ ਨੱਸਣਾ ਪਿਆ। ਜੇ ਅਗਰ ਮੁਮਤਾਜ਼ ਕਾਦਰੀ (ਗਵਰਨਰ ਦਾ ਕਾਤਿਲ) ਨਾ ਮੰਨਦਾ ਤਾਂ
ਉਹ ਵੀ ਕਈਆਂ ਅੱਤਵਾਦੀਆਂ ਹਾਰ ਅੱਜ ਖੁੱਲੇਆਮ ਘੁਮ ਫਿਰ ਰਿਹਾ ਹੋਣਾ ਸੀ।
j.singh,[email protected]
adil sahib tusi bhut hi ji gurdy naal sach bian kita hai. eho jiha jera koi roshan mathe vala lekhak hi kar saqda hai. tuhadi kalam nu slam. jo khandsha tusi jahir kita hai hindostan ne is katal da khoob faida uthaia hai. sarbjit koi jasoos na ho ke hiro ban gia te ajmal kasab di koi lash da vi jumevar nahi bania. pakstan de ese kamjori karn hi hindostan sansar bhaichare vich sohna da vart gia hai. siasat di kursi khopdia dy dheer te tiki hundi hai te kis khopdi nu siasatdan kiven vartde han eh siasi soojh te nirbhar karda hai.