ਨਿਗਮੀ ਮੰਚ ਤੋਂ ਸੁਪਨੇ ਵੇਚਣ ਦਾ ਤਾਜ਼ਾ ਵਰਤਾਰਾ -ਸੀਤਾਰਾਮ ਯੇਚੁਰੀ
Posted on:- 26-04-2013
ਪੂਰੇ ਮੁਲਕ ਵਿੱਚ ਇਨ੍ਹਾਂ ਦਿਨਾਂ 'ਚ ਅਜੀਬੋ-ਗਰੀਬ ਸਿਆਸੀ ਨਾਟਕ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੀਆਂ ਚੋਣਾਂ ਵਿੱਚ, ਜੋ 2014 'ਚ ਹੋਣੀਆਂ ਹਨ, ਇੱਕ ਸਾਲ ਬਾਕੀ ਹੈ। ਇਸ ਦੇ ਬਾਵਜੂਦ ਸੱਤਾਧਾਰੀ ਗੱਠਜੋੜ ਦੀ ਨੇਤਾ, ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਭਾਜਪਾ ਨੇ ਅਗਲੇ ਪ੍ਰਧਾਨ ਮੰਤਰੀ ਦੇ ਆਹੁਦੇ ਦੀ ਦੌੜ ਲਈ ਆਪਣੇ-ਆਪਣੇ ਘੋੜੇ ਦੌੜਾ ਦਿੱਤੇ ਹਨ, ਜਿਸ ਨੂੰ ਵੇਖ ਕੇ ਇੱਕ ਪੁਰਾਣੀ ਗੱਲ ਚੇਤੇ ਆ ਰਹੀ ਹੈ- ਸੂਤ ਨਾ ਪੂਨੀ, ਜੁਲਾਹਿਆਂ ਵਿੱਚ ਲਠਮਲਠੀ। ਨਾ ਤਾਂ ਹਾਲੇ ਤੱਕ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ 'ਚੋਂ ਕਿਸੇ ਧਿਰ ਨੂੰ ਜਨਤਾ ਦਾ ਫ਼ਤਵਾ ਮਿਲਿਆ ਹੈ, ਪਰ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣੇ ਨੇਤਾਵਾਂ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਜ਼ਰੂਰ ਸ਼ੁਰੂ ਹੋ ਗਈਆਂ ਹਨ।
ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਦੋਨਾਂ ਧਿਰਾਂ ਨੇ ਜ਼ੋਰ-ਸ਼ੋਰ ਨਾਲ ਆਪਣਾ ਪੱਖ ਰੱਖਣ ਦੇ ਲਈ, ਨਿਗਮ ਦੁਨੀਆਂ ਦੇ ਮੰਚਾਂ ਨੂੰ ਹੀ ਚੁਣਿਆ ਹੈ। ਇਹ ਅੱਜ ਸਾਡੇ ਮੁਲਕ ਵਿੱਚ ਬਣ ਰਹੇ ਦੋ ਮੁਲਕਾਂ ਦੀ ਸੱਚਾਈ ਨੂੰ ਹੀ ਸਾਫ਼ ਕਰਦਾ ਹੈ। ਚਮਕਦੇ ਇੰਡੀਆ ਦੀ ਚਮਕ-ਦਮਕ ਜਿਵੇਂ-ਜਿਵੇਂ ਵਧ ਰਹੀ ਹੈ, ਤੜਪਦੇ ਭਾਰਤ ਦੀਆਂ ਮੁਸ਼ਕਲਾਂ ਵੀ ਉਸੇ ਰਫ਼ਤਾਰ ਨਾਲ ਵਧ ਰਹੀਆਂ ਹਨ।
ਇਨ੍ਹਾਂ ਹਾਲਤਾਂ ਵਿੱਚ ਵੀ ਆਪਣਾ ਪੱਖ ਰੱਖਣ ਲਈ ਗਿਮ ਮੰਚਾਂ ਨੂੰ ਹੀ ਚੁਣਨ ਰਾਹੀਂ, ਇਨ੍ਹਾਂ ਦੋਨਾਂ ਧਿਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਉਨ੍ਹਾਂ ਨੀਤੀਆਂ ਨੂੰ ਹੀ ਜਾਰੀ ਰੱਖਣ ਜਾ ਰਹੀਆਂ ਹਨ, ਜੋ ਇੱਕ ਭਾਰਤ ਵਿੱਚ ਦੋ ਮਲਕਾਂ ਵਿਤਲੇ ਪਾੜ ਨੂੰ ਹੋਰ ਵੱਧ ਚੌੜਾ ਕਰਨਗੇ। ਇਸ ਲਈ, ਇਨਾਂ ਤਾਂ ਪਹਿਲਾਂ ਹੀ ਸਾਫ਼ ਹੋ ਚੁੱਕਿਆ ਹੈ ਕਿ ਜੇਕਰ ਇਨ੍ਹਾਂ ਧਿਰਾਂ ਵਿੱਚੋਂ ਕਿਸੇ ਨੂੰ ਵੀ ਆਉਣ ਵਾਲੀ ਸਰਕਾਰ ਦੀ ਅਗਵਾਈ ਦਾ ਮੌਕਾ ਮਿਲਦਾ ਹੈ ਤਾਂ ਉਹ ਨਵ-ਉਦਾਰਵਾਦੀ ਆਰਥਿਕ ਸੁਧਾਰ ਰਣਨੀਤੀ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਏਗੀ, ਜੋ ਕਿ ਜਨਤਾ ਉੱਪਰ ਹੋਰ ਵੱਧ ਭਾਰ ਪਾਉਣ ਦਾ ਹੀ ਇੱਕ ਨੁਸਖ਼ਾ ਹੈ।
ਰਾਹੁਲ ਗਾਂਧੀ ਕਾਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟ੍ਰੀਜ਼ (ਸੀਆਈਆਈ) ਦੇ ਮੰਚ ਤੋਂ ਬੋਲੇ।
ਉਨ੍ਹਾਂ ਨੇ ਹੋਰ ਗੱਲਾਂ ਦੇ ਨਾਲ ਇਹ ਵੀ ਕਿਹਾ ਕਿ ਭਾਰਤ ਦਾ ਵਿਕਾਸ ਇੰਝ ਨਹੀਂ ਹੋ ਸਕਦਾ
ਕਿ ਚਿੱਟੇ ਘੋੜੇ ਉੱਤੇ ਬੈਠ ਕੇ ਕੋਈ ਮਸੀਹਾ ਆਵੇ ਅਤੇ ਸਭ ਕੁਝ ਠੀਕ ਕਰ ਜਾਵੇ।ਜਿਵੇਂ ਇ
ਤੋਂ ਇਸ਼ਾਰਾ ਲੈ ਕੇ (ਇਸ ਉੱਪਰ ਭਾੱਦ 'ਚ ਗੱਲ ਕਰਾਂਗੇ) ਭਾਜਪਾ ਵਿੱਚ ਪ੍ਰਧਾਨ ਮੰਤਰੀ ਦੇ
ਆਹੁਦੇ ਦੇ ਦਾਅਵੇਦਾਰ ਨੇ ਫੈਡਰੇਸ਼ਨ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟਰੀ ਫਿੱਕੀ) ਦੇ ਮੰਚ
ਤੋਂ ਕਿਹਾ ਅਤੇ ਜ਼ਬਰਦਸਤ ਮੁਹਿੰਮ ਸ਼ੁਰੂ ਕੀਤੀ। ਏਲਿਸ ਇਨ ਵੰਡਰਲੈਂਡ ਦੇ ਪਾਤਰ ਵਾੱਲਰਸ
ਵਾਂਗ ਉਨ੍ਹਾਂ ਨੇ ਬਹੁਤ ਕੁਝ ਬੋਲਣਾ ਸ਼ੁਰੂ ਕਰ ਦਿੱਤਾ-‘ਗੋਭੀ ਅਤੇ ਰਾਜਾ'।
ਆਉਣ ਵਾਲੀਆਂ ਚੋਣਾਂ ਵਿੱਚ ਜਨਤਾ ਦਾ ਸਮਰਥਨ ਹਾਸਲ ਕਰਨ ਲਈ, ਦੋਨੋਂ ਧਿਰਾਂ ‘ਸੁਪਨਿਆਂ'
ਦੀ ਸੌਦਾਗਰੀ ਵਿੱਚ ਜੁੱਟ ਗਈਆਂ ਹਨ। ਕਾਂਗਰਸ ਵੱਲੋਂ ਸਵਾ ਅਰਬ ਭਾਰਤੀਆਂ ਦਾ ਸ਼ਕਤੀਕਰਨ
ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਹ ਧਿਰਾਂ ਠੀਕ ਇਹੋ ਜਿਹੀਆਂ ਨੀਤੀਆਂ ਨੂੰ
ਲਾਗੂ ਕਰਨ ਵਿੱਚ ਲੱਗੀਆਂ ਹੋਈਆਂ ਹਨ, ਜੋ ਇਨ੍ਹਾਂ ਸਵਾ-ਅਰਬ ਭਾਰਤੀਆਂ ਵਿੱਚੋਂ
ਬਹੁ-ਗਿਣਤੀ ਨੂੰ ਗ਼ਰੀਬ ਤੋਂ ਗ਼ਰੀਬ ਬਣਾਉਂਦੀਆਂ ਜਾ ਰਹੀਆਂ ਹਨ। ਹਾਂ! ਇਨ੍ਹਾਂ ਜ਼ਰੂਰ ਹੈ
ਕਿ ਸਵਾ ਭਰਬ ਭਾਰਤੀਆਂ ਵਿੱਚੋਂ ਕੁਝ ਕੁ ਦੀਆਂ ਜ਼ਿੰਦਗੀਆਂ ਇਨ੍ਹਾਂ ਨੀਤੀਆਂ ਨਾਲ ਚਮਕ
ਰਹੀਆਂ ਹਨ।
ਉਧਰ ਭਾਜਪਾ ‘ਵਾਈਬ੍ਰੰਟ' ਭਾਰਤ ਦਾ ਸੁਪਨਾ ਵੇਚਣਾ ਚਾਹੁੰਦੀ ਹੈ; ਤਥਾ ਕਥਿਤ ‘ਵਾਈਬ੍ਰੰਟ'
ਗੁਜਰਾਤ ਦੀ ਤਰਜ਼ 'ਤੇ। ਇੰਝ ਲੱਗਦਾ ਹੈ ਕਿ ਆਖਰਕਾਰ ਇਹੋ ਜਿਹੀ ‘ਵਾਈਬ੍ਰੰਟ' ਦੇ ਆਧਾਰ
ਦੇ ਤੌਰ 'ਤੇ 2002 ਦੇ ਗੁਜਰਾਤ ਗੇ ਘੱਟ-ਗਿਣਤੀ ਵਿਰੋਧੀ ਹੱਤਿਆ ਕਾਂਡ ਨੂੰ ਮੁਲਕ ਵਿੱਚ
ਦੋਹਰਾਇਆ ਜਾਣਾ ਹੈ। ਇਸੇ ਤਰ੍ਹਾਂ ਤਾਂ ਗੁਰਾਤ ਦੇ ਮੁੱਖ ਮੰਤਰੀ ਨੇ ਇ ਰਾਜ ਦਾ ਕਰਜ਼ਾ
ਉਤਾਰਿਆ ਹੈ ਅਤੇ ਹੁਣ ਉਹ ਭਾਰਤ ਦਾ ਕਰਜ਼ਾ ਉਤਾਰਨ ਲਈ ਉਤਾਵਲੇ ਹੋ ਰਹੇ ਹਨ। ਅਜੀਬ ਗੱਲ ਇਹ
ਹੈ ਕਿ ਉਹ ਆਦਮੀ, ਜੋ ਮਹਿਲਾਵਾਂ ਨੂੰ ਸੰਸਥਾਗਤ ਰੂਪ ਨਾਲ ਦੂਜੇ ਦਰਜੇ ਦਾ ਨਾਗਰਿਕ ਬਣਾ
ਕੇ ਰੱਖਣ ਦੀ ਵਕਾਲਤ ਕਰਨ ਵਾਲੀ ਆਰ. ਐੱਸ. ਐੱਸ ਦੀ ਵਿਚਾਰਧਾਰਾ ਵਿੱਚ ਆਪਣਾ ਭਰੋਸਾ
ਜਤਾਉਂਦਾ ਹੈ, ਭਾਰਤੀ ਮਹਿਲਾਵਾਂ ਦੇ ਸ਼ਕਤੀਕਰਨ ਕਰਨ ਦੇ ਉਪਦੇਸ਼ ਦੇ ਰਿਹਾ ਹੈ।ਇਹ ਸੱਚ ਹੈ
ਕਿ ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਮਨੁੱਖੀ ਵਿਕਾਸ ਸੂਚਕ ਅੰਕ ਪੈਮਾਨੇ 'ਤੇ
ਗੁਜਰਾਤ ਹੋਰ ਖੇਤਰਾਂ ਵਿੱਚ ਅਤੇ ਖਾਸ ਤੌਰ 'ਤੇ ਕੁੜੀਆਂ ਦੇ ਕੁਪੋਸ਼ਣ, ਸਿੱਖਿਆ ਆਦਿ ਦੇ
ਮਾਮਲੇ ਵਿੱਚ, ਕੌਮੀ ਔਸਤ ਤੋਂ ਕਾਫ਼ੀ ਪਿੱਛੇ ਹੈ।
ਇਹ ਸੁਪਨਿਆਂ ਦੇ ਸੌਦਾਗਰ ਇਹੋ ਜਿਹੇ ਸੁਪਨੇ ਵੇਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਨ੍ਹਾਂ
ਦਾ ਅਸਲ ਭਾਰਤ ਦੀਆਂ ਜ਼ਮੀਨੀ ਸੱਚਾਈਆਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਹ ਲੋਕਾਂ
ਨੂੰ ਇਹੋ ਜਿਹੀ ਕਾਲਪਨਿਕ ਦੁਨੀਆਂ ਵਿੱਚ ਪਹੁੰਚਾਉਣਾ ਚਾਹੁੰਦੇ ਹਨ, ਜਿੱਥੇ ਘਿਓ-ਦੁੱਧ
ਦੀਆਂ ਨਹਿਰਾਂ ਵਗਦੀਆਂ ਹੋਣਗੀਆਂ। ਪਰ ਜਨਤਾ ਜ਼ਰੂਰਤ ਇਹੋ ਜਿਹੇ ਝੂਠੇ ਸੁਪਨਿਆਂ ਦੀ ਨਹੀਂ,
ਬਲਕਿ ਦੁਨੀਆਂ ਵਿੱਚ ਆਪਣੀਆਂ ਅਸਲ ਜ਼ਿੰਦਗੀਆਂ ਨੂੰ ਚੰਗਾ ਬਣਾਏ ਜਾਣ ਦੀ ਹੈ। ਜਨਤਾ ਨੂੰ
ਵੱਡੀ ਬਹੁ-ਗਿਣਤੀ ਲਈ ਇੱਕ ਚੰਗੇ ਭਾਰਤ ਦਾ ਨਿਰਮਾਣ ਦਾ ਇਹ ਕੰਮ ਰਿਫ਼ ਸੁਪਨਿਆਂ ਨੂੰ ਦੇਖਣ
-ਦਿਖਾਉਣ ਨਾਲ ਨਹੀਂ ਹੋ ਸਕਦਾ। ਬਹੁਤੀ ਵਾਰੀ ਇਹ ਸੁਪਨੇ ਆਖਿਰ 'ਚ ਭਿਆਨਕ ਸੁਪਨਿਆਂ 'ਚ
ਬਦਲ ਜਾਂਦੇ ਹਨ। ਮੁਲਕ ਦੀਆਂ ਦੋਵੇਂ ਸਭ ਤੋਂ ਵੱਡੀਆਂ ਧਿਰਾਂ ਆਪਣੀਆਂ ਨੀਤੀਆਂ ਰਾਹੀਂ
ਜਨਤਾ ਨੂੰ, ਇਹੋ ਜਿਹੇ ਭਿਆਨਕ ਸੁਪਨਿਆਂ ਦੀ ਦੁਨੀਆਂ ਵਿੱਚ ਪਹੁੰਚਾਉਣਾ ਚਾਹੁੰਦੀਆਂ ਹਨ।
ਸਾਡੀ ਅਵਾਮ ਦੀ ਵੱਡੀ ਗਿਣਤੀ ਲਈ ਇੱਕ ਚੰਗੇ ਭਾਰਤ ਦਾ ਨਿਰਮਾਣ ਤਾਂ ਇੱਕ ਸੱਚੀ ਭਵਿੱਖ
ਦ੍ਰਿਸ਼ਟੀ ਹੈ, ਜੋ ਸਾਡੇ ਆਧੁਨਿਕ ਧਰਮ-ਨਿਰਪੱਖ ਲੋਕਤੰਤਰਿਕ ਗਣਰਾਜ ਨੂੰ ਹੀ ਆਰ. ਐੱਸ.
ਐੱਸ. ਦੀ ਕਲਪਨਾ ਮੁਤਾਬਕ ‘ਹਿੰਦੂ ਰਾਸ਼ਟਰ' ਵਿੱਚ ਬਦਲ ਕੇ ਰੱਖ ਦੇਣਾ ਚਾਹੁੰਦੀ ਹੈ।
ਬਹਰਹਾਲ, ਜਿੱਥੋਂ ਤੱਕ ਸਾਡੀ ਅਵਾਮ ਦੀ ਰੋਜ਼ੀ-ਰੋਟੀ ਦੇ ਪਹਿਲੂ ਦੇ ਹਾਲਾਤ ਨੂੰ ਬੇਹਤਰ
ਬਣਾਉਣ ਦਾ ਸਵਾਲ ਹੈ, ਭਾਜਪਾ ਅਤੇ ਕਾਂਗਰਸ, ਦੋਨੋਂ ਹੀ ਜੇਕਰ ਇੱਕ ਨਹੀਂ ਤਾਂ ਇੱਕ ਸਮਾਨ
ਆਰਥਿਕ ਨੀਤੀਆਂ ਹਨ, ਜੋ ਸਾਡੇ ਮੁਲਕ ਵਿੱਚ ਅਮੀਰ ਅਤੇ ਗ਼ਰੀਬ ਵਿਚਲੇ ਪਾੜੇ ਨੂੰ ਲਗਾਤਾਰ
ਵਧਾ ਰਹੀਆਂ ਹਨ। ਤਮਾਮ ਭਾਰਤ ਵਾਸੀਆਂ ਲਈ ਇੱਕ ਚੰਗਾ ਅਤੇ ਬਿਹਤਰ ਭਾਰਤ ਬਣਾਉਣ ਦੇ ਲਈ
ਕੋਈ ਭਵਿੱਖ ਦ੍ਰਿਸ਼ਟੀ ਅਸਲ ਵਿੱਚ ਉਨ੍ਹਾਂ ਕੋਲ ਹੈ ਹੀ ਨਹੀਂ।
ਦੋਵੇਂ ਧਿਰਾਂ ਵਿੱਚ ਇੱਕ ਗੱਲ ਬਰਾਬਰ ਹੈ ਕਿ ਦੋਵੇਂ ਹੀ ਭਾਰਤ ਨੂੰ ਅਮਰੀਕਾ ਦੇ ਹੇਠਾਂ
ਦੱਬ ਕੇ ਰਹਿਣ ਵਾਲਾ ਸਹਿਯੋਗੀ ਬਣਾ ਕੇ ਰੱਖ ਦੇਣਾ ਚਾਹੁੰਦੀਆਂ ਹਨ। ਇਹ ਦੋਨੋਂ ਹੀ ਧਿਰਾਂ
ਵਿਦੇਸ਼ੀ ਅਤੇ ਘਰੇਲੂ ਦੋਵੇਂ ਹੀ ਤਰ੍ਹਾਂ ਦੀ ਵੱਡੀ ਪੂੰਜੀ ਨੂੰ ਆਪਣੇ ਮੁਨਾਫ਼ੇ ਵਧਾਉਣ ਦੇ
ਮੌਕੇ ਦੇਣ ਲਈ, ਜਿਸ ਤਰ੍ਹਾਂ ਸਾਡੀ ਅਰਥ-ਵਿਵਸਥਾ ਅਤੇ ਘਰੇਲੂ ਬਾਜ਼ਾਰਾਂ ਦੇ ਦਰਵਾਜ਼ੇ
ਅੰਧਾ-ਧੁੰਦ ਤਰੀਕੇ ਨਾਲ ਖੋਲ੍ਹਣ 'ਚ ਲੱਗੀਆਂ ਹੋਈਆਂ ਹਨ, ਉਹ ਸਾਡੇ ਮੁਲਕ ਦੇ ਸਾਧਨਾਂ
ਅਤੇ ਸੋਮਿਆਂ ਦੀ ਇੱਕ ਵਾਰ ਫਿਰ ਖੁੱਲ੍ਹੀ ਲੁੱਟ ਦੇ ਹੀ ਰਾਹ ਬਣਾ ਰਿਹਾ ਹੈ। ਜਦ ਕਿ ਹੋਣਾ
ਇਹ ਚਾਹੀਦਾ ਹੈ ਕਿ ਇਨ੍ਹਾਂ ਸਾਧਨਾਂ ਦੀ ਵਰਤੋਂ ਆਪਣੇ ਮੁਲਕ ਦੇ ਆਵਾਮ ਲਈ ਬਿਹਤਰ ਭਾਰਤ
ਨਿਰਮਾਣ ਲਈ ਕੀਤੀ ਜਾਂਦੀ।
ਬੇਸ਼ੱਕ ਇਹ ਬਾਖ਼ੂਬੀ ਕਾਤੀ ਜਾ ਸਕਦਾ ਹੈ। ਅੱਜ ਵੱਡੇ-ਵੱਡੇ ਘੁਟਾਲਿਆਂ ਰਾਹੀਂ ਮੁਲਕ ਦੇ
ਖਜ਼ਾਨੇ ਦੀ ਜੋ ਲੁੱਟ ਹੋ ਰਹੀ ਹੈ ਅਤੇ ਟੈਕਸ ਰਿਆਇਤਾਂ ਦੇ ਰੂਪ ਵਿੱਚ ਦੇਸ਼ੀ-ਵਿਦੇਸ਼ੀ
ਪੂੰਜੀ ਅਤੇ ਅਮੀਰਾਂ ਨੂੰ ਲੱਖਾਂ-ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਜਾ ਰਹੇ ਹਨ, ਉਸ ਸਭ
ਨੂੰ ਜੇਕਰ ਰੋਕ ਦਿੱਤਾ ਜਾਵੇ ਤਾਂ ਮੁਲਕ ਦੀ ਸਮੁੱਚੀ ਜਨਤਾ ਲਈ ਅੰਨ ਸੁਰੱਖਿਆ, ਸਿੱਖਿਆ
ਅਤੇ ਚੰਗੀ ਸਿਹਤ ਅਤੇ ਸਿਰ ਉੱਪਰ ਛੱਤ ਸੁਨਿਸ਼ਚਿਤ ਕਰਨ ਲਈ ਸਾਧਨਾਂ ਦੀ ਕੋਈ ਕਮੀ ਨਹੀਂ
ਰਹਿ ਜਾਵੇਗੀ। ਪਰ, ਇਹ ਬਿਹਤਰ ਭਾਰਤ ਦੀ ਇੱਕ ਭਵਿੱਖ ਦ੍ਰਿਸ਼ਟੀ ਨੂੰ ਅਮਲ ਵਿੱਚ ਉਤਾਰਨ ਲਈ
ਮੌਜੂਦਾ ਨੀਤੀਗਤ ਦਿਸ਼ਾ ਨੂੰ ਹੀ ਪਲਟਣਾ ਹੋਵੇਗਾ। ਜਦੋਂ ਵੱਧ ਤੋਂ ਵੱਧ ਗ਼ਰੀਬੀ ਖ਼ਤਮ
ਹੋਵੇਗੀ ਅਤੇ ਇਸ ਦੇ ਨਾਲ-ਨਾਲ ਅਰਥ-ਵਿਵਸਥਾ ਦੇ ਆਧਾਰਾਂ ਨੂੰ ਵੀ ਮਜ਼ਬੂਤ ਕਰ ਰਹੀ
ਹੋਵੇਗੀ। ਸਾਡੇ ਮੁਲਕ ਕੋਲ, ਜੋ ਆਰਥਿਕ, ਖਣਿਜ ਅਤੇ ਮਨੁੱਖੀ ਸਾਧਨ ਹਨ, ਉਨ੍ਹਾਂ ਦੀ
ਵਰਤੋਂ ਕਰਕੇ ਇਸ ਨਿਸ਼ਾਨੇ ਨੂੰ ਪੂਰਿਆ ਜਾ ਸਕਦਾ ਹੈ।
ਰਾਹੁਲ ਗਾਂਧੀ ਦੇ ਚਿੱਟੇ ਘੋੜੇ 'ਤੇ ਸਵਾਰ ਮਸੀਹੇ ਤੋਂ ਸੰਕੇਤ ਲੈ ਕੇ, ਮੋਦੀ ਨੇ ਇਹ
ਮੰਨਣਾ ਸ਼ੁਰੂ ਕਰ ਦਿੱਤਾ ਲੱਗਦਾ ਹੈ ਕਿ ਉਸ ਨੇ ਅਸ਼ਵਮੇਧ ਯੱਗ ਦਾ ਆਪਣਾ ਘੋੜਾ ਛੱਡ ਦਿੱਤਾ
ਹੈ। ਅਸ਼ਵਮੇਧ ਯੱਗ ਦੀ ਪੁਰਾਣੀ ਕਲਪਨਾ ਦੇ ਮੁਤਾਬਕ, ਰਾਜਾ ਆਪਣਾ ਚਿੱਟਾ ਘੋੜ ਛੱਡਦਾ ਸੀ,
ਜਿਸ ਦੇ ਪਿੱਛੇ ਸੈਨਿਕ ਚਲਦੇ ਸਨ ਅਤੇ ਇਹ ਘੋੜ ਜਿਨ੍ਹਾਂ ਖੇਤਰਾਂ 'ਚ ਹੋ ਕੇ ਲੰਘਦਾ ਸੀ,
ਉਹ ਸਭ ਉਸ ਰਾਜਾ ਦੇ ਰਾਜ ਦਾ ਹਿੱਸਾ ਬਣ ਜਾਂਦੇ ਸਨ, ਜੇਕਰ ਰਾਹ ਵਿੱਚ ਕੋਈ ਉਸ ਘੋੜੇ ਨੂੰ
ਰੋਕਦਾ ਸੀ ਤਾਂ ਰਾਜਾ ਲਈ ਲੜਾਈ ਦੀ ਚੁਣੌਤੀ ਮੰਨਿਆ ਜਾਂਦਾ ਸੀ। ਪਰ ਰਾਮ ਕਥਾ 'ਚ ਜਦੋਂ
ਰਾਮ ਖ਼ੁਦ ਅਸ਼ਵਮੇਧ ਯੱਗ ਕਰਦੇ ਹਨ, ਉਨ੍ਹਾਂ ਦੇ ਅਸ਼ਵਮੇਧ ਘੋੜੇ ਨੂੰ ਦੋ ਭਰਾ, ਲਵ ਅਤੇ ਕੁਸ਼
ਫੜ ਲੈਂਦੇ ਹਨ। ਅੱਜ ਦੀ ਭਾਰਤੀ ਰਾਜਨੀਤੀ ਵਿੱਚ ਭਾਜਪਾ ਦੇ ਅਸ਼ਵਮੇਧ ਦੇ ਘੋੜੇ ਨੂੰ ਵੀ
ਜੁੜਵਾ ਭਰਾ ਹੀ ਫੜਨਗੇ, ਮਜ਼ਦੂ (ਹਥੌੜਾ) ਅਤੇ ਕਿਸਾਨ (ਹੰਸਿਆ) ਮਤਲਬ ਲਾਲ ਝੰਡਾ। ਇਹ ਇਸ
ਲਈ ਕਿ ਲਾਲ ਝੰਡੇ ਦੇ ਕੋਲ ਹੀ ਸਾਰੇ ਭਾਰਤ ਵਾਸੀਆਂ ਲਈ ਇੱਕ ਬਿਹਤਰ ਸਾਂਝੇ ਰੂਪ ਨਾਲ
ਭਾਰਤ ਨਿਰਮਾਣ ਦੀ ਭਵਿੱਖ ਦ੍ਰਿਸ਼ਟੀ ਹੈ।
ਭਾਰਤੀ ਆਵਾਮ ਨੂੰ ਆਪਣੇ ਲਈ ਇੱਕ ਚੰਗਾ ਭਵਿੱਖ ਸਿਰਜਣ ਲਈ ਇੱਕ ਇਹੋ ਜਿਹੀ ਭਵਿੱਖ
ਦ੍ਰਿਸ਼ਟੀ ਨੂੰ ਅਪਣਾਉਣਾ ਹੋਵੇਗਾ। ਇਹ ਤਾਂ ਹੀ ਹੋਵੇਗਾ, ਜਦੋਂ ਜਨਤਕ-ਅੰਦੋਲਨਾਂ ਵਿੱਚ
ਭਾਰੀ ਵਾਧੇ ਰਾਹੀਂ, ਮੁਲਕ ਦੀਆਂ ਨੀਤੀਆਂ ਨੂੰ ਹੀ ਬਦਲਣ ਲਈ ਸੰਰਸ਼ ਨੂੰ ਬਹੁਤੀ ਉੱਪਰ ਲੈ
ਜਾਇਆ ਜਾਵੇ। ਅੰਤਿਮ ਵਿਸ਼ਲੇਸ਼ਣ ਵਿੱਚ ਤਾਂ ਇਹੋ ਜਿਹੇ ਸੰਘਰਸ਼ ਦੀ ਤੇਜ਼ੀ ਹੀ ਇੱਕ ਬਿਹਤਰ
ਭਾਰਤ ਦੇ ਨਿਰਮਾਣ ਦਾ ਫੈਸਲਾ ਕਰੇਗੀ।