Thu, 21 November 2024
Your Visitor Number :-   7255399
SuhisaverSuhisaver Suhisaver

ਔਰਤ ਦਿਵਸ ਤੇ ਅੱਜ ਦੀ ਔਰਤ ਦਾ ਮੁਹਾਂਦਰਾ - ਪਰਮਿੰਦਰ ਕੌਰ ਸਵੈਚ

Posted on:- 08-02-2012

suhisaver

ਸਦੀਆਂ ਪਹਿਲਾਂ ਜਦੋਂ ਆਦਿ ਮਨੁੱਖ ਨੇ ਜਨਮ ਲਿਆ ਤਾਂ ਔਰਤ ਤੇ ਪੁਰਸ਼ ਦੋਨੋਂ ਹੋਂਦ ਵਿੱਚ ਆਏ। ਕੁਦਰਤੀ ਵਿਕਾਸ ਨੂੰ ਅੱਗੇ ਲੈ ਕੇ ਜਾਣ ਲਈ ਦੋਹਾਂ ਦੇ ਪ੍ਰਸਪਰ ਸਬੰਧਾਂ ਤਹਿਤ ਮਨੁੱਖ ਦਾ ਵਿਕਾਸ ਹੋਣਾ ਸੰਭਵ ਹੋਇਆ ਹੈ। ਬੇਸ਼ੱਕ ਜ਼ਿੰਦਗੀ ਦੀ ਜਦੋਜਹਿਦ ਵਿੱਚ ਔਰਤ ਬਰਾਬਰ ਦੀ ਭਾਈਵਾਲ ਹੋਣ ਸਦਕਾ ਵੀ 19ਵੀਂ ਸਦੀ ਵਿੱਚ 1869 ਈ: ਵਿੱਚ ਬ੍ਰਿਟਿਸ਼ ਐੱਮ. ਪੀ. ਜੋਹਨ ਸਟੂਰਟ ਮਿੱਲ ਪਹਿਲਾਂ ਇਨਸਾਨ ਸੀ ਜਿਸਨੇ ਪਾਰਲੀਮੈਂਟ ਵਿੱਚ ਔਰਤ ਨੂੰ ਵੋਟ ਦਾ ਹੱਕ ਦੇਣ ਦੀ ਗੱਲ ਕੀਤੀ ਸੀ ਅਤੇ 19 ਸਤੰਬਰ, 1893 ਵਿੱਚ ਨਿਊਜ਼ੀਲੈਂਡ ਸੰਸਾਰ ਵਿੱਚ ਸਭ ਤੋਂ ਪਹਿਲਾ ਦੇਸ਼ ਸੀ ਜਿਸ ਵਿੱਚ ਔਰਤ ਨੂੰ ਵੋਟ ਦਾ ਹੱਕ ਮਿਲਿਆ।

1910 ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਕੋਪਨਹੈਗਨ ਵਿੱਚ ਹੋਈ। ਸ਼ੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਲੀਡਰ ਕਲਾਰਾ ਜੈਟਕਿਨ ਨੇ ਇਸ ਮੀਟਿੰਗ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਦਾ ਵਿਚਾਰ ਦਿੱਤਾ ਸੀ ਅਤੇ ਉਸਨੇ ਕਿਹਾ ਕਿ ਹਰ ਸਾਲ ਹਰ ਦੇਸ਼ ਇੱਕੋ ਹੀ ਦਿਨ ਔਰਤ ਦਿਵਸ ਮਨਾਇਆ ਕਰੇ ਤੇ ਉਹ ਆਪਣੀਆਂ ਮੰਗਾਂ ਦੱਸ ਸਕਿਆ ਕਰਨਗੀਆਂ। ਇਸ ਕਾਨਫਰੰਸ ਵਿੱਚ 100 ਤੋਂ ਵੱਧ 17 ਦੇਸ਼ਾਂ ਦੀਆਂ ਔਰਤਾਂ ਨੇ ਹਿੱਸਾ ਲਿਆ ਤੇ ਕਲਾਰਾ ਜੈਟਕਿਨ ਦੇ ਸੁਝਾਅ ਨੂੰ ਕਬੂਲਦਿਆਂ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਹਾਮੀ ਭਰ ਦਿੱਤੀ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਔਰਤ ਦਿਵਸ 1911 ਵਿੱਚ 19 ਮਾਰਚ ਦਾ ਦਿਨ ਮਿੱਥਿਆ ਗਿਆ। ਇਸ ਤਰੀਕ ਨੂੰ 1848 ਦੇ ਇਨਕਲਾਬ ਸਮੇਂ, ਪਰਸ਼ੀਅਨ ਰਾਜੇ ਨੇ ਹਥਿਆਰਬੰਦ ਲੋਕਾਂ ਦੇ ਰੋਹ ਤੋਂ ਡਰ ਕੇ ਉਹਨਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਵੀ ਸੀ ਪਰ ਬਾਅਦ ਵਿੱਚ ਮੁੱਕਰ ਗਿਆ ਸੀ। ਇਸ ਕਰਕੇ ਇਹ ਦਿਨ ਬਦਲ ਕੇ 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਔਰਤ ਦੇ ਦਿਵਸ ਨਾਲ ਮਨਾਉਣਾ ਸ਼ੁਰੂ ਕੀਤਾ। ਪਹਿਲਾਂ ਪਹਿਲ ਔਰਤਾਂ ਨੂੰ ਕੰਮ ਦੇ 8 ਘੰਟਿਆਂ ਦੀ ਮਜ਼ਦੂਰੀ ਤੇ ਔਰਤਾਂ ਨੂੰ ਵੋਟ ਦੇ ਹੱਕ ਦੀਆਂ ਮੰਗਾਂ ਨੂੰ ਪੇਸ਼ ਕੀਤਾ ਗਿਆ ।



ਔਰਤਾਂ ਘਰੋਂ ਨਿਕਲ ਕੇ, ਬੱਚੇ ਪਾਲਣ ਦੀ ਫੁਰਸਤ ਤੋਂ ਬਿਨ੍ਹਾਂ, ਘਰ ਦੇ ਕੰਮ ਕਰਨ ਤੋਂ ਬਿਨ੍ਹਾਂ ਜੀਵਨ ਨਿਰਬਾਹ, ਘਰੋਂ ਬਾਹਰ ਨਿਕਲ ਕੇ ਸਰਕਾਰੀ ਕੰਮਾਂ ਦੇ ਫੈਸਲਿਆਂ ਵਿੱਚ ਹਿੱਸਾ ਲੈ ਸਕਦੀਆਂ ਹਨ ਵਰਗੀਆਂ ਗੱਲਾਂ ਅਖ਼ਬਾਰਾਂ ਵਿੱਚ ਲੋਕਾਂ ਨੂੰ ਪਹਿਲੀ ਵਾਰ ਸੁਣਨ ਨੂੰ ਮਿਲੀਆਂ। ਜਦੋਂ 30,000 ਔਰਤਾਂ ਹੱਥਾਂ ਵਿੱਚ ਬੈਨਰ ਫੜ੍ਹ ਕੇ, ਪੁਲੀਸ ਦਾ ਟਾਕਰਾ ਕਰ ਦੀਆਂ ਹੋਈਆਂ ਵੱਡੀਆਂ ਸੜਕਾਂ ਤੇ ਵੱਡੇ ਹਜ਼ੂਮ ਵਿੱਚ ਆਈਆਂ ਤਾਂ ਉਹਨਾਂ ਦੇ ਹੌਂਸਲੇ ਨੂੰ ਦੇਖਦਿਆਂ ਸਰਕਾਰ ਨੂੰ ਮਜ਼ਬੂਰਨ ਉਨ੍ਹਾਂ ਦੀ ਗੱਲ ਸੁਣਨੀ ਪਈ।ਬਾਅਦ ਵਿੱਚ 1913 ਵਿੱਚ 8 ਮਾਰਚ ਦਾ ਦਿਨ ਬਹੁਤ ਸਾਰੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਦਿਵਸ ਦੇ ਨਾਂ ਨਾਲ ਮਨਾਇਆ ਜਾਣ ਲੱਗਿਆ ਤੇ ਕਈ ਦੇਸ਼ਾਂ ਵਿੱਚ ਇਸ ਦਿਨ ਦੀ ਸਰਕਾਰੀ ਛੁੱਟੀ ਵੀ ਹੁੰਦੀ ਹੈ। ਜਿਵੇਂ ਚੀਨ, ਰੂਸ, ਬੇਲਾਰਸ, ਬਲਗਾਰੀਆ, ਕਜ਼ਾਕਿਸਤਾਨ, ਕਰਿਗਿਸਤਾਨ, ਮੈਸੇਡੋਨੀਆ, ਤਾਜ਼ਕਿਸਤਾਨ, ਮੰਗੋਲੀਆ, ਯੂਕਰੇਨ, ਮਾਲਡੋਵਾ, ਅਰਮੀਨੀਆ, ਊਜ਼ਬੇਕਿਸਤਾਨ ਤੇ ਵੀਅਤਨਾਮ। ਦੁਨੀਆਂ ਦਾ ਸਭ ਤੋਂ ਅਮੀਰ ਤੇ ਵਿਕਾਸਮਈ ਦੇਸ਼ ਅਮਰੀਕਾ ਨੇ ਵੀ ਅੰਤਰਰਾਸ਼ਟਰੀ ਔਰਤ ਦਿਵਸ ਨੂੰ 1975 ਵਿੱਚ ਔਫੀਸ਼ੀਅਲ ਮਾਨਤਾ ਦਿੱਤੀ ਹੈ।

19ਵੀਂ ਤੇ 20ਵੀਂ ਸਦੀ ਦੇ ਸੰਘਰਸ਼ ਦਾ ਇਤਿਹਾਸ ਦੇਖਣ ਤੋਂ ਬਾਅਦ ਸਾਡੇ ਮਨਾਂ ਵਿੱਚ 21ਵੀਂ ਸਦੀ ਦੀ ਔਰਤ ਦੀ ਅੱਜ ਦੀ ਸਥਿਤੀ ਕੀ ਹੈ? ਕੀ ਉਹ ਆਜ਼ਾਦ ਹੈ? ਉਸਦੀ ਅੱਜ ਦੀ ਦਸ਼ਾ ਤੇ ਦਿਸ਼ਾ ਕੀ ਹੈ? ਕੀ ਉਸਨੂੰ ਸਾਰੇ ਹੱਕ ਹਾਸਲ ਹਨ? ਕੀ ਉਸਦੀ ਲੜਾਈ ਖਤਮ ਹੋ ਗਈ ਹੈ? ਕੀ ਅੱਜ ਦੀ “ਪਾਵਰ ਵੂਮੈਨ” ਆਪਣੀ ਮੰਜ਼ਲ ਤੇ ਪਹੁੰਚ ਗਈ ਹੈ? ਐ ਹੋ ਜਿਹੇ ਸਵਾਲ ਖੜ੍ਹੇ ਹੁੰਦੇ ਹਨ।

ਅੱਜ ਜਦੋਂ ਅਸੀਂ ਸਰਸਰੀ ਨਜ਼ਰ ਮਾਰਦੇ ਹਾਂ ਤਾਂ ਦੇਖਣ ਨੂੰ ਲੱਗਦਾ ਹੈ ਕਿ ਔਰਤ ਆਜ਼ਾਦ ਹੋ ਗਈ ਹੈ ਸਗੋਂ ਕਈ ਥਾਵਾਂ ਤੇ ਮਰਦਾਂ ਨਾਲੋਂ ਵੀ ਅੱਗੇ ਲੰਘ ਚੁੱਕੀ ਹੈ। ਪੂੰਜੀਪਤੀ ਸਮਾਜ ਨੇ ਇਸਨੂੰ ਕਿਸੇ ਹੱਦ ਤੱਕ ਸਮਾਜਿਕ ਤੇ ਰਾਜਨੀਤਿਕ ਪੜਾਵਾਂ ਤੇ ਮਰਦ ਦੇ ਬਰਾਬਰ ਲਿਆਂਦਾ ਹੈ, ਇਸਦੇ ਜਨਮ ਦੀ ਦਸ਼ਾ ਨੂੰ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਨਾਰੀ ਸੰਗਠਨਾਂ ਨੇ ਇਸਨੂੰ ਵਸਤਾਂ ਵਾਂਗ ਨਿੱਜੀ ਜਾਇਦਾਦ ਦੇ ਚੁੰਗਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਸਾਡੇ ਸਮਾਜ ਦੀ ਸੰਕੀਰਣ ਤੇ ਪ੍ਰੰਪਰਾਵਾਦੀ ਸੋਚ ਅਜੇ ਉੱਥੇ ਹੀ ਖੜ੍ਹੀ ਹੈ ਤਾਂ ਹੀ ਤਾਂ ਅੱਜ ਦੇ ਯੁੱਗ ਵਿੱਚ ਵੀ ਭਰੂਣ ਹੱਤਿਆ, ਬਲਾਤਕਾਰਾਂ ਦੀ ਗਿਣਤੀ, ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ, ਵਿਆਹ ਵੇਲੇ ਖਰਚੇ ਦੀ ਬਹੁਤਾਤ, ਮੂੰਹ ਮੰਗੀਆਂ ਦਾਜ ਦੀਆਂ ਲਿਸਟਾਂ ਅਤੇ ਔਰਤ ਦਾ ਬਜ਼ਾਰੀਕਰਣ ਇਹ ਔਰਤ ਦੀ ਤਰੱਕੀ ਨਹੀਂ ਸਗੋਂ ਸ਼ੋਸ਼ਣ ਦੀਆਂ ਮਿਸਾਲਾਂ ਹਨ।ਸ਼ੋਸ਼ਣ ਤੇ ਅਧਾਰਤ ਸਮਾਜ ਕਦੇ ਵੀ ਬਰਾਬਰਤਾ ਦਾ, ਲੁੱਟ ਰਹਿਤ ਸਮਾਜ ਨਹੀਂ ਹੋ ਸਕਦਾ ਜਿਸ ਸਮਾਜ ਵਿੱਚ ਇਹੋ ਜਿਹੀਆਂ ਘਟਨਾਵਾਂ ਸਮਾਜ ਦੀ ਲੱਗਭੱਗ ਅੱਧੀ ਅਬਾਦੀ ਨਾਲ ਵਾਪਰ ਰਹੀਆਂ ਹੋਣ ਉਹ ਸਮਾਜ ਦਾ ਅਜ਼ਾਦ ਹੋਣਾ ਨਾਮੁਮਕਿਨ ਹੈ।ਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈ ਕਿਉਂਕਿ ਇਹ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ ਇੱਕ ਲੁੱਟਣ ਵਾਲੀ ਜਮਾਤ ਤੇ ਦੂਸਰੀ ਲੁੱਟੀ ਜਾਣ ਵਾਲੀ ਜਿਨ੍ਹਾਂ ਚਿਰ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਔਰਤ ਵੀ ਅਜ਼ਾਦ ਨਹੀਂ ਹੋ ਸਕਦੀ। ਰਾਜਨੀਤੀ, ਧਰਮ, ਪ੍ਰੰਪਰਾ ਤੇ ਸਮਾਜ ਨੇ ਔਰਤ ਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਹੈ ਕਿ ਉਹ ਨਿੱਜੀ ਜਾਇਦਾਦ ਤੋਂ ਬਦਲ ਕੇ ਪਬਲਿਕ ਪ੍ਰਾਪਰਟੀ ਬਣ ਕੇ ਰਹਿ ਗਈ ਹੈ, ਜਿਸ ਨੁੰ ਹਰ ਕੋਈ ਵਰਤ ਸਕਦਾ ਹੈ। ਿੲਸਦਾ ਪ੍ਰਮਾਣ ਇਹ ਹੈ ਕਿ ਉਸਦੇ ਸਿਰ ਜੁੰਮੇਵਾਰੀਆਂ ਦੀ ਪੰਡ ਵੱਧ ਗਈ ਹੈ ਤੇ ਉਹ ਨਵੇਂ ਢੰਗ ਦੀ ਗੁਲਾਮੀ ਵਿੱਚ ਖੁੱਬਣ ਲੱਗੀ ਹੈ।

ਪਹਿਲਾਂ ਪਹਿਲ ਔਰਤ ਨੇ ਆਪਣੀ ਸੂਝ, ਸਿਆਣਪ, ਸਹਿਣਸ਼ੀਲਤਾ, ਜਦੋਜਹਿਦ ਤੇ ਰਚਨਾਤਮਿਕ ਸ਼ਕਤੀ ਨਾਲ ਇਸ ਧਰਤੀ ਨੂੰ ਸੰਵਾਰਿਆ। ਉਹ ਘਰ ਦੀ ਚਾਰ ਦਿਵਾਰੀ ਵਿੱਚ ਕੰਮ ਕਰਦੀ, ਬੱਚੇ ਪਾਲਦੀ ਤੇ ਸੰਤੁਸ਼ਟ ਜੀਵਨ ਬਸਰ ਕਰਦੀ ਪਰ ਅੱਜ ਦੀ ਔਰਤ ਦੀ ਕਿਰਤ ਸ਼ਕਤੀ ਦੇ ਮੁਆਵਜ਼ੇ ਨੂੰ ਹੀ ਔਰਤ ਦੀ ਅਜ਼ਾਦੀ ਦਾ ਨਾਂ ਦਿੱਤਾ ਜਾ ਰਿਹਾ ਹੈ ਜਦਕਿ ਉਹ ਹੁਣ ਦੂਹਰਾ ਸੰਤਾਪ ਹੰਢਾਉਂਦੀ ਹੈ। ਜੇ ਬਾਹਰ ਜਾ ਕੇ ਕੰਮ ਕਰਨ ਨੂੰ ਅਜ਼ਾਦੀ ਕਹੀਏ ਤਾਂ ਮਜ਼ਦੂਰ ਔਰਤਾਂ ਮੁੱਢ ਤੋਂ ਹੀ ਖੇਤਾਂ ਵਿੱਚ, ਸੜਕਾਂ ਤੇ ਰੋੜੀ ਕੁੱਟਦੀਆਂ, ਇਮਾਰਤਾਂ ਲਈ ਇੱਟਾਂ, ਗਾਰਾਂ ਢੋ ਂ ਹਦੀਆਂ ਦੇਖੀਆਂ ਜਾ ਸਕਦੀਆਂ ਹਨ। ਕੀ ਇਹ ਵੀ ਉਹਨਾਂ ਦੀ ਅਜ਼ਾਦੀ ਹੈ?

ਅੱਜ ਦੀ ਔਰਤ ਇਕੱਲੇ ਪੁਰਸ਼ ਸਮਾਜ ਦੀ ਗੁਲਾਮ ਨਹੀਂ ਜਿਵੇਂ ਕਿ ਭੁਲੇਖਾ ਪਾਇਆ ਜਾਂਦਾ ਹੈ ਸਗੋਂ ਪੂੰਜੀਵਾਦ ਪ੍ਰਬੰਧ ਦੀ ਗੁਲਾਮ ਹੈ ਜਿਸ ਵਿੱਚ ਉਸਦੇ ਪਰਿਵਾਰ ਦੇ ਨਾਲ ਨਾਲ ਉਹਨਾਂ ਵਾਂਗ ਕੰਮ ਢੰਗ ਕਰਨ ਵਾਲੇ ਸਾਰੇ ਗਰੀਬ ਲੋਕ ਵੀ ਉਸੇ ਦਾਇਰੇ ਵਿੱਚ ਆਉਂਦੇ ਹਨ। ਇਸ ਕਰਕੇ ਸਾਨੂੰ ਕਹਿਣਾ ਪਵੇਗਾ ਕਿ ਔਰਤ ਸਿਰਫ਼ ਪੁਰਸ਼ ਸੱਤਾ ਦੀ ਗੁਲਾਮ ਨਹੀਂ ਸਗੋਂ ਰਾਜ ਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਪੁਰਸ਼ ਸੱਤਾ ਦੀ ਗੁਲਾਮ ਹੈ।

ਭਰੂਣ ਹੱਤਿਆ ਦੇ ਅੰਕੜੇ ਪਿਛਲੇ ਸਾਲਾਂ ਵਿੱਚ 1000 ਮਰਦਾਂ ਪਿੱਛੇ 777 ਹੋ ਜਾਣ ਦਾ ਮਤਲਬ ਸਾਡੀਆਂ ਪ੍ਰੰਪਰਕ ਕਹਾਵਤਾਂ ਜੋ ਵੈਦਿਕ ਕਾਲ ਤੋਂ ਸ਼ੁਰੂ ਹੋਈਆਂ ਸਨ ਜਿਵੇਂ ਕਿ ਅਥਰਵਵੇਦ ਵਿੱਚ ਕਿਹਾ ਗਿਆ ਹੈ ਕਿ ਪੁੱਤਰੀ ਦਾ ਜਨਮ ਕਿਧਰੇ ਹੋਰ ਹੋ ਜਾਵੇ ਇੱਥੇ ਤਾਂ, ਹੇ ਦੇਵਤਾ, ਪੁੱਤਰ ਹੀ ਭੇਜੀਂ।ਪੁੱਤਰ ਦੀ ਕਾਮਨਾ ਦੀ ਸੋਚ ਦੀ ਤਬਦੀਲੀ ਹੋਣ ਦੀ ਬਜਾਇ ਇਸ ਉਪਭੋਗਤਾਵਾਦੀ ਸਮਾਜ ਵਿੱਚ ਔਰਤ ਨੂੰ ਮੁਹਰਾ ਬਣਾ ਕੇ ਇਸ ਬਜ਼ਾਰੀਵਾਦ ਦਾ ਹਿੱਸਾ ਬਣਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ।ਜਿਵੇਂ ਕਿ ਆਪਣੀ ਲਾਲਸਾ ਪੂਰੀ ਕਰਨ ਲਈ ਨੂੰਹ ਤੋਂ ਹੀ ਦਾਜ ਲੈ ਕੇ ਆਪਣਾ ਰੁਤਬਾ ਉੱਚਾ ਕਰਕੇ ਇਸ ਬਜ਼ਾਰੀਵਾਦ ਦੇ ਸਮਾਜ ਵਿੱਚ ਬਰਾਬਰ ਖੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੂਜੇ ਪਾਸੇ ਦਾਜ ਦੇਣ ਦੀ ਤਕਲੀਫ ਤੋਂ ਮਾਪਿਆਂ ਨੂੰ ਬਚਾਉਣ ਲਈ ਅਜਿਹੀਆਂ ਵਿਗਿਆਨਕ ਤਕਨੀ ਕਾਂ ਜੋ ਬੱਚੇ ਦੀ ਸਿਹਤਮੰਦ ਸਿਹਤ ਦਾ ਅਨੁਮਾਨ ਲਾਉਣ ਲਈ ਵਰਤੀ ਜਾਣੀ ਸੀ ਦਾ ਵੱਡੀ ਪੱਧਰ ਤੇ ਦੁਰਉਪਯੋਗ ਕੰਨਿਆ ਭਰੂਣ ਹੱਤਿਆ ਦੇ ਤੌਰ ਤੇ ਕੀਤਾ ਜਾਂਦਾ ਹੈ।

ਔਰਤਾਂ ਦੀਆਂ ਦੋ ਪੀੜ੍ਹੀਆਂ ਦੀ ਜੱਦੋਜਹਿਦ ਨਾਲ ਨਵੀਂ ਪੀੜ੍ਹੀ ਨੂੰ ਸੁਤੰਤਰਤਾ ਦੀ ਚੇਤਨਾ ਕਰਕੇ ਪਰਿਵਾਰਕ ਜਕੜਬੰਦੀ ਤੋਂ ਮੁਕਤੀ ਮਿਲੀ ਹੈ ਪਰ ਉਹ ਵੀ ਸਾਰੀ ਮ ਨੁੱਖਤਾ ਵਾਂਗ ਭੁਮੰਡਲੀਕਰਣ ਦੇ ਦਬਾਅ ਹੇਠਾਂ ਇੱਕ ਜੁੱਟ ਹੋਣ ਲਈ ਮੰਡੀ ਦੁਬਾਰਾ ਅਨੁਸ਼ਾਸਤ ਤੇ ਵਿਸਥਾਪਤ ਹੋਣ ਲਈ ਮਜ਼ਬੂਰ ਹੈ ਇਸਨੂੰ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਇਸ ਵਿੱਚ ਸਾਰੀ ਦੁਨੀਆਂ ਦੀ ਨਾਰੀ ਨੂੰ ਵਿਅਕਤੀਗਤ ਅਜ਼ਾਦੀ ਮਿਲੇਗੀ ਤੇ ਕਾਨੂੰਨੀ ਤੌਰ ਤੇ ਮਾਨਤਾ ਦਿਵਾਉਣ ਲਈ ਨਾਰੀਵਾਦ ਦਾ ਮੁਲੰਮਾ ਚਾੜ੍ਹ ਕੇ ਉਪਰਾ ਲੇ ਵੀ ਕੀਤੇ ਜਾ ਰਹੇ ਹਨ ਪਰ ਦੇਖਣ ਵਿੱਚ ਆਇਆ ਹੈ ਕਿ “ਦੇਹ ਵਿਉਪਾਰ” ਦਾ ਧੰਦਾ ਵਧਿਆ ਹੈ।ਉਸਨੂੰ “ਸੈਕਸ ਵਰਕਰ” ਦਾ ਨਾਂ ਦੇ ਕੇ ਵੇਸਵਾ ਨੂੰ ਸਨਮਾਨਜਨਕ ਢੰਗ ਨਾਲ ਰੋਜ਼ੀ ਕਮਾਉਣ, ਮਰਜ਼ੀ ਦੀ ਮਾਲਕ ਤੇ ਅਜ਼ਾਦ ਔਰਤ ਦੇ ਨਾਂ ਤੇ ਮੀਡੀਏ ਵਿੱਚ ਵੀ ਬਾਖੂਬੀ ਵੇਚਿਆ ਜਾ ਰਿਹਾ ਹੈ।ਦੁਨੀਆਂ ਵਿੱਚ ਸੈਕਸ ਇੰਡਸਟਰੀ ਦਾ ਧੰਦਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 1998 ਵਿੱਚ 40 ਲੱਖ ਔਰਤਾਂ ਦਾ ਨਿਰਯਾਤ ਹੋਇਆ ਜਿਸ ਤੋਂ ਮਾਫੀਆ ਗ੍ਰੋਹਾਂ ਨੇ ਸੱਤ ਅਰਬ ਡਾਲਰ ਦਾ ਲਾਭ ਕਮਾਇਆ। ਪਿਛਲੇ ਕੁਝ ਸਾਲਾਂ ਤੋਂ ਜਪਾਨ ਦੀ ਸੈਕਸ ਇੰਡਸਟਰੀ ਲਗਭਗ 4.2 ਖਰਬ ਯੇਨ ਪ੍ਰਤੀ ਵਰ੍ਹਾ ਕਮਾ ਰਹੀ ਹੈ।ਸੈਕਸ ਉਦਯੋਗ ਵਿੱਚ ਯੁਕਰੇਨੀ ਤੇ ਰੂਸੀ ਔਰਤਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਉਹਨਾਂ ਦੀ ਸਮੱਗਲਿੰਗ ਕਰਕੇ ਅਪਰਾਧੀ ਗ੍ਰੋਹ ਪੰਜ ਸੌ ਤੋਂ ਹਜ਼ਾਰ ਡਾਲਰ ਪ੍ਰਤੀ ਔਰਤ ਕਮਾਉਂਦੇ ਹਨ। ਇਹਨਾਂ ਔਰਤਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਦਿਨ ਵਿੱਚ 15 ਗਾਹਕ ਭੁਗਤਾ ਕੇ ਆਪਣੇ ਗ੍ਰੋਹ ਲਈ 21500 ਡਾਲਰ ਹਰ ਮਹੀਨੇ ਕਮਾਉਣਗੀਆਂ।ਇਸ ਧੰਦੇ ਵਿੱਚ ਜ਼ਿਆਦ ਾਤਰ ਨਾਬਾਲਗ ਬੱਚੀਆਂ ਨੂੰ ਝੋਕਿਆ ਜਾਂਦਾ ਹੈ ਤੇ ਦਲਾਲ ਉਹਨਾਂ ਦੀ ਖ੍ਰੀਦ ਵੇਚ ਵਿੱਚੋਂ ਹੀ ਅੰਨ੍ਹਾਂ ਮੁਨਾਫਾ ਲੈ ਜਾਂਦੇ ਹਨ।ਇੱਕ ਉਮਰ ਤੋਂ ਬਾਅਦ ਉਸਦੀ ਪੁੱਛ ਪੜਤਾਲ ਖ਼ਤਮ ਹੋ ਜਾਂਦੀ ਹੈ ਤੇ ਤਾਕਤ ਖਤਮ ਹੋਣ ਤੋਂ ਬਾਅਦ ਉਸ ਵਿੱਚ ਸੈਕਸ ਵਰਕਰ ਦੇ ਤੌਰ ਤੇ ਕੰਮ ਕਰਨ ਦੀ ਯੋਗਤਾ ਖਤਮ ਹੋ ਜਾਂਦੀ ਹੈ ਜਾਂ ਫਿਰ ਉਹ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਦੀ ਸ਼ਿਕਾਰ ਹੋ ਜਾਂਦੀ ਹੈ, ਇਸ ਤਰ੍ਹਾਂ ਦੀਆਂ ਔਰਤਾਂ ਮੰਗਤੀਆਂ ਜਾਂ ਨਸ਼ਿਆਂ ਵਿੱਚ ਗਲਤਾਨ ਵੱਡੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਰੁਲ਼ਦੀਆਂ ਦੇਖੀਆਂ ਜਾ ਸਕਦੀਆਂ ਹਨ।

ਕੰਮ ਦੀ ਚੋਣ ਸਮੇਂ ਵੀ ਪਹਿਲ ਮਰਦ ਨੂੰ ਦਿੱਤੀ ਜਾਂਦੀ ਹੈ, ਦੂਸਰੇ ਨੰਬਰ ਤੇ ਉਹ ਔਰਤ ਆਉਂਦੀ ਹੈ ਜੋ ਕੰਵਾਰੀ ਹੈ। ਖਿਆਲ ਕੀਤਾ ਜਾਂਦਾ ਹੈ ਕਿ ਉਹ ਕੰਮ ਤੋਂ ਛੁੱਟੀ ਘੱਟ ਲਵੇਗੀ ਅਤੇ ਉਹ ਓਵਰਟਾਈਮ ਵੀ ਵੱਧ ਕਰ ਸਕਦੀ ਹੈ। ਕੰਮਾਂ ਤੇ ਵੀ ਔਰਤਾਂ ਦਾ ਬਹੁਤ ਸ਼ੋਸ਼ਣ ਕੀਤਾ ਜਾਂਦਾ ਹੈ। ਉਸਨੂੰ ਕੰਮ ਤੋਂ ਕੱਢਣ ਦਾ ਡਰਾਵਾ ਦਿੱਤਾ ਜਾਂਦਾ ਹੈ। ਬਹੁਤੀ ਵਾਰੀ ਉਸ ਨੂੰ ਵੱਧ ਤਨਖਾਹ ਦਾ ਲਾਲਚ ਦੇ ਕੇ ਜਾਂ ਤਰੱਕੀ ਤੇ ਕੈਰੀਅਰ ਵਿੱਚ ਵਾਧੇ ਦਾ ਭਰੋਸਾ ਦੇ ਕੇ ਬੌਸ ਆਪਣੀ ਜੀ ਹਜ਼ੂਰੀ ਕਰਵਾਉਂਦੇ ਹਨ। ਬਹੁਤ ਵਾਰੀ ਉਹ ਯੋਨ ਸ਼ੋਸ਼ਣ, ਛੇੜਖਾਨੀ, ਫਿਕਰੇਬਾਜ਼ੀ ਸੁਣਨ ਲਈ ਤੇ ਸੰਭੋਗ ਕਰਨ ਲਈ ਵੀ ਮਜ਼ਬੂਰ ਕਰਦੇ ਹਨ। ਅੱਜ ਦੀ ਔਰਤ ਇਹ ਸਭ ਚੁਪ ਚਪੀਤਾ ਸਹਿਣ ਕਰ ਰਹੀ ਹੈ ਤਾਂ ਕਿ ਉਹ ਪੈਸੇ ਦੀ ਦੌੜ ਵਿੱਚ ਪਿੱਛੇ ਨਾ ਰਹਿ ਜਾਵੇ।ਬਹੁਤੀ ਵਾਰ ਦੇਖਦੇ ਹਾਂ ਕਿ ਦੋਨੋਂ ਪਤੀ ਪਤਨੀ ਕੰਮ ਤੋਂ ਥੱਕੇ ਆਉਂਦੇ ਹਨ, ਔਰਤ ਆਉਂਦੀ ਸਾਰ ਰਸੋਈ ਦੇ ਕੰਮਾਂ ਵਿੱਚ ਜੁੱਟ ਜਾਂਦੀ ਹੈ ਜਾਂ ਬੱਚਿਆਂ ਦੀ ਪੜ੍ਹਾਈ ਜਾਂ ਸਿਹਤ ਦਾ ਖਿਆਲ ਰੱਖਦੀ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ “ਪਾਵਰ ਵੂਮੈਨ” ਆਪਣੀਆਂ ਪ੍ਰਾਪੰਰਿਕ ਜੁੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕੀ। ਬਜ਼ਾਰ ਕੋਲ ਨਰ ਨਾਰੀ ਦੀ ਕਿਰਤ ਵੰਡ ਨੂੰ ਤੋੜਨ ਦਾ ਨਾ ਕੋਈ ਅੋਜ਼ਾਰ ਹੈ ਤੇ ਨਾ ਹੀ ਇੱਛਾ। ਕੰਮ ਦੇ ਨਾਂ ਤੇ ਇਹ ਅੰਦਰੋਗਤੀ ਹੋ ਰਹੇ ਬਲਾਤਕਾਰ ਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਦਾ ਰੰਗ ਢੰਗ ਬਦਲ ਗਿਆ ਹੈ।
ਇਸ ਭੁਮੰਡਲੀਕਰਣ ਦੇ ਯੁੱਗ ਵਿੱਚ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਉਪਭੋਗੀ ਵਸਤਾਂ ਦੇ ਇਸ਼ਤਿਹਾਰ ਦੇ ਕੇ ਬਹੁਤ ਸ਼ੋਸ਼ਣ ਕਰ ਰਹੀਆਂ ਹਨ।ਇਲੈਕਟਰਾਨਿਕ ਮੀਡੀਏ ਵਿੱਚ ਅੱਜ ਉਸ ਮਾਡਲ ਦਾ ਜ਼ਮਾਨਾ ਹੈ ਕਿ ਅਗਰ ਫਲਾਣੀ ਕੰਪਨੀ ਦਾ ਪ੍ਰਫਿਊਮ, ਕੀਮਤੀ ਸਮਾਨ ਜਾਂ ਬਰੈਂਡ ਨੇਮ ਚੀਜ਼ਾਂ, ਮਰਦ ਵਰਤੇਗਾ ਤਾਂ ਔਰਤ ਸਭ ਕੁਝ ਉਸ ਤੇ ਨਿਛਾਵਰ ਕਰ ਦੇਵੇਗੀ। ਉਸਦੀ ਨਗਨਤਾ ਨੂੰ ਸ਼ਰੇਆਮ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ ਸਿਰਫ ਆਪਣਾ ਪ੍ਰੋਡਕਟ ਵੇਚਣ ਲਈ ਇਹ ਸੋਚੀ ਸਮਝੀ ਯੋਜਨਾ ਦੇ ਅਧੀਨ ਹੁੰਦਾ ਹੈ। ਔਰਤ ਦੇ ਕੁਦਰਤੀ ਸੁਹੱਪਣ ਨੂੰ ਅੱਖੋਂ ਪਰੋਖੇ ਕਰਕੇ ਬਾਹਰੀ ਸੁੰਦਰਤਾ ਦੇ ਸਬਜ਼ਬਾਗ ਦਿਖਾਉਂਦੇ ਹੋਏ ਅਨੇਕਾਂ ਹੀ ਵਾਲਾਂ ਸੁਆਰਨ, ਮੈਨੀਕਿਊਰ, ਪੈਡੀਕਿਊਰ ਤੇ ਫੇਸ਼ੀਅਲ ਕਰਨ ਦੇ ਤਰੀਕੇ ਤੇ ਉਸਦੇ ਫਾਇਦੇ ਦੱਸੇ ਜਾਂਦੇ ਹਨ ਤੇ ਇਸ਼ਤਿਹਾਰਬਾਜ਼ੀ ਵੀ ਨਾਮਵਰ ਔਰਤਾਂ ਜਿਵੇਂ ਵਿਸ਼ਵ ਸੁੰਦਰੀਆਂ, ਪ੍ਰਸਿੱਧ ਮਾਡਲ ਜਾਂ ਫਿਲਮੀ ਸਿਤਾਰਿਆਂ ਤੋਂ ਕਰਵਾ ਕੇ ਔਰਤਾਂ ਨੂੰ ਇਸ ਸੁੰਦਰਤਾ ਵਿੱਚ ਗਲਤਾਨ ਹੋਣ ਲਈ ਪ੍ਰਭਾਵਤ ਕੀਤਾ ਜਾਂਦਾ ਹੈ। ਇਹ ਕਾਰਪੋਰੇਸ਼ਨਾਂ ਦਾ ਅਸਿੱਧੇ ਢੰਗ ਵਿੱਚ ਅੰਨ੍ਹੇਵਾਹ ਉਪਭੋਗਵਾਦ ਨੂੰ ਫੈਲਾ ਕੇ ਲੋਕਾਂ ਦੀ ਅੰਨ੍ਹੀ ਲੁੱਟ ਕਰਨਾ ਹੈ।

ਇਹ ਕਾਰਪੋਰੇਟ ਸਮਾਜ ਨੇ ਇੱਕ ਹੋਰ ਨਵਾਂ ਟਰੈਂਡ ਔਰਤ ਦੀ ਸੁੰਦਰਤਾ ਦੀ ਮਿੱਥ ਨਾਲ ਜੋੜ ਕੇ ਕਾਰਗਰ ਸਿੱਧ ਕਰ ਲਿਆ ਹੈ ਕਿ ਮੀਡੀਏ ਵਿੱਚ ਐਹੋ ਜਿਹੇ ਪ੍ਰਸਾਰਣ ਕੀਤੇ ਜਾਂਦੇ ਹਨ ਕਿ ਕੁੜੀਆਂ ਸਿਰਫ ਤੇ ਸਿਰਫ ਬਾਰਬੀ ਡੌਲ ਬਣਨਾ ਲੋਚਦੀਆਂ ਹਨ। ਉਸਦਾ ਅੰਦਾਜ਼ਾ ਹਜ਼ਾਰਾਂ ਅਰਬ ਡਾਲਰ ਦੀ “ਡਾਈਟਿੰਗ ਇੰਡਸਟਰੀ” ਤੇ “ਕਾਸਮੈਟਿਕ ਇੰਡਸਟਰੀ” ਤੋਂ ਲਗਾਇਆ ਜਾ ਸਕਦਾ ਹੈ। ਇਸ ਧੰਦੇ ਦੀ ਮਿੱਥ ਨਾਲ ਦਿਨੋ ਦਿਨ ਹਜ਼ਾਰਾਂ ਲੜਕੀਆਂ ਇਹਦੀ ਗ੍ਰਿਫਤ ਵਿੱਚ ਆ ਰਹੀਆਂ ਹਨ ਜੋ ਪੜ੍ਹੀਆਂ ਲਿਖੀਆਂ ਔਰਤਾਂ, ਜੋ ਨਾਰੀ ਮੁਕਤੀ ਦਾ ਝੰਡਾ ਬੁਲੰਦ ਕਰ ਸਕਦੀਆਂ ਸਨ ਤੇ ਸਮਾਜ ਵਿੱਚ ਫੈਲੇ ਔਰਤ ਸ਼ੋਸ਼ਣ ਦੇ ਖਿਲਾਫ ਉੱਠ ਸਕਦੀਆਂ ਸਨ ਪਰ ਅੱਜ ਉਹ ਘਰੋ ਘਰੀ ਟੀ. ਵੀ., ਕੰਮਪਿਊਟਰ ਜਾਂ ਚੁਰਾਹਿਆਂ ਦੇ ਪਰਦੇ ਦੇ ਉੱਤੇ ਐਹੋ ਜਿਹੀਆਂ ਵਸਤਾਂ ਨੂੰ ਵੇਚ ਜਾਂ ਖ੍ਰੀਦ ਰਹੀਆਂ ਨਜ਼ਰ ਆਉਂਦੀਆਂ ਹਨ।

ਔਰਤਾਂ ਪ੍ਰਤੀ ਵੱਧ ਰਹੀ ਹਿੰਸਾ ਦੇ ਵੀ ਕਈ ਕਾਰਣ ਹਨ ਜੋ ਕਿ ਮਨੁੱਖ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਪੰਜਾਬੀ ਭਾਈਚਾਰੇ ਵਿੱਚ ਕਿੰਨੀਆਂ ਹੀ ਔਰਤਾਂ ਹਿੰਸਾ ਦਾ ਸ਼ਿਕਾਰ ਹੋ ਕੇ ਮਾਰੀਆਂ ਗਈਆਂ ਜਾਂ ਹਰ ਰੋਜ਼ ਹਿੰਸਾ ਦਾ ਸੰਤਾਪ ਹੰਢਾਉਂਦੀਆਂ ਹਨ। ਇਸਦੇ ਕਾਰਣ ਹਨ ਦਾਜ ਦੇਣ ਲੈਣ ਪਿੱਛੇ, ਬਾਹਰਲੇ ਦੇਸ਼ਾਂ ਨੂੰ ਜਾਣ ਦੇ ਸੁਪਨੇ ਪੂਰੇ ਕਰਨ ਲਈ ਅਣਜੋੜ ਰਿਸ਼ਤੇ, ਜਾਂ ਲੋਕਾਂ ਵਿੱਚ ਨਸ਼ਿਆਂ ਦੇ ਸੇਵਨ ਵਧਣ ਨਾਲ ਖਰਚਿਆਂ ਦਾ ਵਧਣਾ ਤੇ ਆਮਦਨ ਦੇ ਘਟਣ ਨਾਲ ਆਪਸੀ ਤਣਾਓ ਦਾ ਵੱਧਣਾ ਹੀ ਹਿੰਸਾ ਦਾ ਕਾਰਣ ਹੈ।

ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਸਦੀ ਤੋਂ ਵੀ ਵੱਧ ਸਮਾਂ ਬੀਤਣ ਤੇ ਵੀ ਕਲਾਰਾ ਜੈਟਕਿਨ ਵਲੋਂ ਚਲਾਇਆ ਨਾਰੀ ਮੁਕਤੀ ਦਾ ਅੰਦੋਲਨ ਕਮਜ਼ੋਰ ਨਜ਼ਰ ਆਉਂਦਾ ਹੈ। ਉਦੋਂ ਦੀ ਔਰਤ ਨੂੰ ਆਪਣੀ ਕਿਰਤ ਸ਼ਕਤੀ ਦੀ ਲੁੱਟ ਸਾਹਮਣੇ ਨਜ਼ਰ ਆਉਂਦੀ ਸੀ ਪਰ ਹੁਣ ਕਾਰਪੋਰੇਟ ਸਮਾਜ ਨੇ ਇਸਦੇ ਅਰਥ ਬਦਲ ਦਿੱਤੇ ਹਨ।ਅੱਜ ਦੁਨੀਆਂ ਦੀ ਕੁੱਲ ਕਿਰਤ ਸ਼ਕਤੀ ਵਿੱਚ 45 ਫੀ ਸਦੀ ਔਰਤਾਂ ਦਾ ਹਿੱਸਾ ਹੈ ਤੇ ਭੂਮੰਡਲੀਕਰਣ ਵਿਚੋਂ ਨਿਕਲੀ ਇਹ “ਪਾਵਰ ਵੂਮੈਨ” ਇਹਨਾਂ ਕਰੋੜਾਂ ਔਰਤਾਂ ਦੇ ਇੱਕ ਪ੍ਰਤੀਸ਼ਤ ਦੀ ਵੀ ਪ੍ਰਤੀਨਿੱਧਤਾ ਕਿਉਂ ਨਹੀਂ ਕਰ ਰਹੀ ? ਔਰਤ ਵਿਚੋਂ ਉਸਦੀ ਸੰਵੇਦਨਸ਼ੀਲਤਾ, ਮਮਤਾ ਵਰਦਾਨ, ਸ਼ਹਿਣਸ਼ੀਲਤਾ, ਤੇ ਉਸਦਾ ਵਿਅਕਤੀਤਵ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।ਹੁਣ ਔਰਤ ਨੂੰ ਨਵੇਂ ਸਿਰੇ ਤੋਂ ਆਪਣੇ ਹੱਕਾਂ ਤੇ ਫਰਜ਼ਾਂ ਨੂੰ ਪਛਾਣਦੇ ਹੋਏ ਪੂੰਜੀਵਾਦੀ ਸਮਾਜ ਦੀ ਚੁੰਗਲ ਵਿੱਚੋਂ ਨਿਕਲਣ ਲਈ ਆਪਣੈ ਸ਼ੋਸ਼ਣ ਰਾਂਹੀ ਹੋ ਰਹੀ ਅਸਿੱਧੀ ਲੁੱਟ ਨੂੰ ਅੱਖਾਂ ਤੋਂ ਪੱਟੀ ਲਾਹ ਕੇ ਦੇਖਣ ਦੀ ਲੋੜ ਹੈ। ਕੁਝ ਲੋਕਾਂ ਵਲੋਂ ਔਰਤ ਦੀ ਅਜ਼ਾਦੀ ਦੀ ਲੜਾਈ ਨੂੰ ਸਿਰਫ ਮਰਦ ਤੋਂ ਅਜ਼ਾਦੀ ਦੀ ਲੜਾਈ ਦਰਸਾ ਕੇ ਔਰਤ ਮਰਦ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜ੍ਹਾਇਆ ਗਿਆ ਹੈ ਪਰ ਔਰਤ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਔਰਤ ਮਰਦ ਦੋਨੋਂ ਇੱਕ ਦੂਜੇ ਬਿਨ੍ਹਾਂ ਅਧੂਰੇ ਹਨ ਸੋ ਉਹਨਾਂ ਨੂੰ ਕਦਮ ਨਾਲ ਕਦਮ ਮਿਲਾ ਕੇ ਸਮਾਜ ਵਿੱਚ ਫੈਲ ਰਹੇ ਕੂੜ ਨੂੰ ਖਤਮ ਕਰਨ ਲਈ ਇਕੱਠੇ ਹੋ ਕੇ ਚੱਲਣਾ ਪਵੇਗਾ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਅਗਰ ਪੂੰਜੀਵਾਦ ਦਾ ਖਾਤਮਾ ਹੋਵੇ ਤੇ ਸਾਰੇ ਲੋਕਾਂ ਦਾ ਰਹਿਣ ਸਹਿਣ ਬਰਾਬਰ ਹੋਵੇ, ਲੋਕਾਂ ਵਿੱਚ ਅਮੀਰ ਗਰੀਬ ਵਰਗੇ ਸ਼ਬਦ ਨਾ ਹੋਣ ਤੇ ਬਰਾਬਰਤਾ ਦਾ ਸਮਾਜ ਉਤਪੰਨ ਹੋਵੇ ਤਾਂ ਹੀ ਔਰਤ ਦੀ ਮੁਕਤੀ ਸੰਭਵ ਹੋਵੇਗੀ।

ਸੰਪਰਕ:   604 760 4794

Comments

sunny

bahut khoob

ਰਾਮ ਸਵਰਨ ਲਖੇਵਾਲੀ

ਲੇਖ ਕਾਬਿਲੇ ਤਾਰੀਫ਼ ਹੈ.

Jyoti

Very nice 👍👍👍

KeytAgivy

Viagra Fertilita https://abcialisnews.com/# - Cialis Cialis 2 5mg <a href=https://abcialisnews.com/#>cialis buy</a> Que Es Cialis 20 Mg

cagetheve

costo viagra 100 mg https://acialisd.com/ - cheapest cialis 20mg Viagra 5 Jours <a href=https://acialisd.com/#>Cialis</a> comapre viagra and cialis

cialis online

Amoxicillin Tev nobPoecy https://ascialis.com/# - cialis tablets for sale arrackontoke Zithromax Loading Dose Natadync <a href=https://ascialis.com/#>Cialis</a> cymnannami Brand Name For Amoxicillin

cialis pills

Alli Shortage nobPoecy https://cialiser.com/ - Cialis arrackontoke Cialis En Ligne Canada Natadync <a href=https://cialiser.com/#>cialis online</a> cymnannami 50 Mg Di Sildenafil

owedehons

online gambling http://onlinecasinouse.com/# - free casino games online vegas casino slots <a href="http://onlinecasinouse.com/# ">no deposit casino </a> cashman casino slots

Erapcaway

Amoxicillin For Cats nobPoecy <a href=https://bansocialism.com/>generic cialis tadalafil</a> arrackontoke Kamagra Qualitat

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ