ਸੰਸਾਰ ਭਰ 'ਚ ਅਧਿਆਪਕ ਨੂੰ ਪਰਮਉੱਚ ਅਤੇ ਸਤਿਕਾਰਤ ਦੀ ਉਪਾਧੀਆਂ ਨਾਲ ਨਵਾਜ਼ਿਆ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਵੇਦਾਂ ਗ੍ਰੰਥਾਂ 'ਚ ਅਧਿਆਪਕ ਦਾ ਬਹੁਤ ਉੱਚ ਅਤੇ ਉੱਚਤਮ ਸਥਾਨ ਹੈ। ਅਧਿਆਪਕ ਨੂੰ ਉਸ ਸਮੇਂ ਅਸੀਮ ਅਤੇ ਅਨੰਤ ਸਤਿਕਾਰ ਮਿਲ ਜਾਂਦਾ ਹੈ ਜਦੋਂ ਸੰਤ ਕਬੀਰ ਜੀ ਇਹ ਕਹਿ ਕਿ...ਗੁਰੁ ਗੋਬਿੰਦ ਦੋਉ ਖੜੇ ਕਾਕੇ ਲਾਗੂਂ ਪਾਏ ।
ਬਲਿਹਾਰੀ ਗੁਰੁ ਆਪਣੇ ਗੋਬਿੰਦ ਦੀਓ ਦਿਖਾਏ ॥
ਅਧਿਆਪਕ ਨੂੰ ਈਸ਼ਵਰ ਤੋਂ ਵੱਧ ਸਨਮਾਨ ਦੇ ਦਿੱਤਾ ਹੈ ਅਤੇ ਉਸਨੂੰ ਈਸ਼ਵਰ ਦਾ ਰਾਹ ਵਿਖਾਉਣ ਵਾਲਾ ਕਹਿ ਕਿ ਉਸਦੇ ਚਰਨ ਛੋਹ ਨੂੰ ਪਹਿਲ ਦਿੱਤੀ ਹੈ। ਇਹ ਵੀ ਸੱਚ ਹੈ ਕਿ ਦੁਨੀਆਂ ਦੇ ਵੱਡੇ ਤੋਂ ਵੱਡੇ ਵਿਦਵਾਨ, ਵਿਗਿਆਨੀ , ਮਹਾਤਮਾਂ , ਪੰਡਿਤ , ਚਿੰਤਕ , ਡਾਕਟਰ , ਨੇਤਾ , ਖਿਡਾਰੀ ਆਦਿ ਕਿਸੇ ਨਾ ਕਿਸੇ ਅਧਿਆਪਕ ਤੋਂ ਹੀ ਸਿਖਿਆ ਪ੍ਰਾਪਤ ਕਰਕੇ ਸਮਾਜ 'ਚ ਅੱਜ ਨਵੇਂ ਆਯਾਮ ਦੇ ਸਕੇ ਹਨ।