"ਸਾਨੂੰ ਆਪਣੇ ਮਾਪਿਆਂ ਦੀਆਂ ਅੱਖਾਂ 'ਚੋਂ ਦਰਦ ਨਜ਼ਰ ਆਉਂਦਾ ਹੈ ": ਪਰਾਚੀ ਤੇਲਤੂੰਬੜੇ ਅਤੇ ਰਸ਼ਮੀ ਤੇਲਤੂੰਬੜੇ
Posted on:- 29-03-2020
ਪ੍ਰੋ: ਅਨੰਦ ਤੇਲਤੂੰਬੜੇ ਦੀਆਂ ਬੇਟੀਆਂ ਵੱਲੋਂ ਲਿਖਿਆ ਖੁੱਲ੍ਹਾ ਖ਼ਤ
16 ਮਾਰਚ 2020 ਨੂੰ ਸੁਪਰੀਮ ਕੋਰਟ ਦੇ ਬੈਂਚ ਦੇ ਜੱਜ ਅਰੁਨ ਮਿਸ਼ਰਾ ਅਤੇ ਮੁਕੇਸ਼ ਕੁਮਾਰ ਰਸਕੀਭਾਈ ਸ਼ਾਹ ਦੁਆਰਾ ਲਿਖਾਰੀ ਅਨੰਦ ਤੇਲਤੂੰਬੜੇ ਅਤੇ ਸ਼ਹਿਰੀ ਹੱਕਾਂ ਦੇ ਕਾਰਕੁਨ ਗੌਤਮ ਨਵਲੱਖਾ ਦੀ ਭੀਮਾ ਕੋਰੇਗਾਂਓ ਹਿੰਸਾ ਕੇਸ ਸਬੰਧੀ ਬਾਹਰੀ ਜ਼ਮਾਨਤ ਦੀ ਅਪੀਲ ਰੱਦ ਕਰ ਦਿੱਤੀ ਹੈ। ਇਨਾ ਦੋਵਾਂ ਬੁੱਧੀਜੀਵੀਆਂ ਉੱਤੇ 2018 ਵਿਚ ਪੂਨੇ ਪੁਲਿਸ ਵੱਲੋਂ ਮਾਓਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਵਿਚ ਖ਼ਤਰਨਾਕ ਕਾਨੂੰਨ UAPA ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ 6 ਅਪ੍ਰੈਲ ਨੂੰ ਦੋਵਾਂ ਦੀ ਗ੍ਰਿਫਤਾਰੀ ਦਾ ਹੁਕਮ ਕੀਤਾ ਹੈ।
16 ਮਾਰਚ ਦੇ ਹੁਕਮ ਨਾਲ ਸੁਪਰੀਮ ਕੋਰਟ ਨੇ ਸਾਡੇ ਪਿਤਾ ਦੇ ਅਗਲੇ ਕੁਝ ਸਾਲਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਹੈ। ਭਾਰਤੀ ਰਾਜ ਸਾਡੇ ਪਿਤਾ ਨੂੰ ਕੈਦ ਕਰਨ ਲਈ 6 ਅਪ੍ਰੈਲ ਦੇ ਦਿਨ ਦੀ ਉਡੀਕ ਕਰ ਰਿਹਾ ਹੈ - ਇਹ ਵੀ ਤੱਥ ਹੈ ਕਿ ਅਸੀਂ ਕਦੇ ਇਸ ਬਾਰੇ ਬੋਲਣ ਅਤੇ ਲਿਖਣ ਦੀ ਕਲਪਨਾ ਤੱਕ ਨਹੀਂ ਕੀਤੀ ਸੀ।
ਜਦੋਂ ਤੋਂ ਅਸੀਂ ਫੈਸਲਾ ਸੁਣਿਆ ਹੈ, ਇਹ ਮਹਿਸੂਸ ਹੋਇਆ ਕਿ ਜ਼ਿੰਦਗੀ ਰੁਕ ਗਈ ਹੈ, ਇੱਥੋਂ ਤੱਕ ਕਿ ਹਰ ਰੋਜ਼ ਉਨ੍ਹਾਂ ਦੇ ਚਾਹੁੰਣ ਵਾਲਿਆਂ ਵੱਲੋਂ ਹਮਦਰਦੀ ਅਤੇ ਸਹਾਇਤਾ ਦੀਆਂ ਪੇਸ਼ਕਸ਼ਾਂ ਦੀ ਝੜੀ ਲੱਗੀ ਰਹਿਦੀ ਹੈ। ਨੀਂਦ ਨਾ ਆਉਣ ਕਰਕੇ ਅੱਖਾਂ ਥੱਕੀਆਂ ਰਹਿਦੀਆਂ ਹਨ। ਨਿਰਾਸ਼ਾ, ਬੇਚੈਨੀ ਅਤੇ ਬੇਵਸੀ ਦੀ ਲਗਾਤਾਰ ਭਾਵਨਾ ਬਣ ਗਈ ਹੈ, ਕਿਉਂਕਿ ਸਾਡਾ ਪਰਿਵਾਰ ਇਸ ਸਥਿਤੀ ਨਾਲ ਸਿੱਝਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹੈ। ਇੱਕ ਨਿਰਦੋਸ਼ ਆਦਮੀ ਦੀ ਗ੍ਰਿਫਤਾਰੀ ਉਸਦੇ ਪਰਿਵਾਰ ਅਤੇ ਪਿਆਰੇ ਦੋਸਤਾਂ ਲਈ ਕੀ ਹੁੰਦੀ ਹੈ ਇਹ ਉਹ ਹੀ ਹੈ।ਇਹ ਮਾਮਲਾ ਅਗਸਤ 2018 ਵਿਚ ਇਕ ਪ੍ਰੈਸ ਕਾਨਫਰੰਸ ਨਾਲ ਕੀ ਸ਼ੁਰੂ ਹੋਇਆ ਸੀ। ਜਿੱਥੇ ਖ਼ਬਰੀ ਕੈਮਰਿਆਂ ਸਾਹਮਣੇ “ਕਾਮਰੇਡ ਆਨੰਦ ਅਤੇ ਹੋਰ, ਕੋਈ ਵੇਰਵੇ ਵਾਲੇ ਸ਼ਬਦ ਲਿਖੇ ਗਏ ਮਨਘੜਤ ਪੱਤਰਾਂ ਦੇ ਰੂਪ ਵਿਚ ਝੂਠੇ ਸਬੂਤ ਹੁਣ ਸਾਡੇ ਪਿਤਾ ਦੀ ਆਉਣ ਵਾਲੀ ਗ੍ਰਿਫਤਾਰੀ ਵਿਚ ਬਦਲ ਗਏ । ਜਦੋਂ ਅਸੀਂ ਘਟਨਾਵਾਂ ਦੀ ਲੜੀ ਵੱਲ ਝਾਤ ਮਾਰੀਏ, ਸਿਰਫ ਦੋ ਪ੍ਰਸ਼ਨ ਉੱਠਦੇ ਹਨ: ਪਹਿਲਾ, ਸਾਡੇ ਪਿਤਾ ਨੂੰ ਕਿਵੇਂ ਫਸਾਇਆ ਜਾ ਸਕਦਾ ਹੈ ਕਿਉਂਕਿ ਉਸਦਾ ਨਾਮ ਉਸੇ ਵਿਅਕਤੀ ਨਾਲ ਮਿਲਦਾ ਹੈ ਜੋ ਕਿਸੇ ਹੋਰ ਵਿਅਕਤੀ ਦੁਆਰਾ ਪ੍ਰਾਪਤ ਕੀਤੀ ਚਿੱਠੀ ਵਿਚ ਜ਼ਿਕਰ ਕੀਤਾ ਗਿਆ ਹੈ? “ਅਨੰਦ” ਦਾ ਜ਼ਿਕਰ ਸਾਡੇ ਪਿਤਾ, ਡਾ. ਆਨੰਦ ਤੇਲਤੂੰਬੜੇ ਨਾਲ ਕਿਵੇਂ ਜੁੜ ਗਿਆ? ਦੂਜਾ ਪ੍ਰਸ਼ਨ ਜਿਹੜਾ ਸਾਨੂੰ ਨਿਰਾਸ਼ ਕਰਦਾ ਹੈ ਉਹ ਯੂ.ਏ.ਪੀ.ਏ. ਦੇ ਕਾਨੂੰਨ ਦਾ ਉਪਯੋਗ ਹੈ – ਨਿਰਦੋਸ਼ ਆਦਮੀ ਨੂੰ ਜ਼ਮਾਨਤ ਦੇ ਵਿਕਲਪ ਤੋਂ ਬਿਨਾਂ ਕੈਦ ਦਾ ਸਾਹਮਣਾ ਕਿਉਂ ਕਰਨਾ ਚਾਹੀਦਾ ਹੈ? ਉਹ ਵੀ ਉਦ ਦੇ ਵਿਰੁੱਧ ਅਸਲ ਸਬੂਤ ਦੇ ਬਗੈਰ । ਜਿਹੜੀ ਗੱਲ ਸਾਨੂੰ ਪਰੇਸ਼ਾਨ ਕਰਦੀ ਹੈ, ਕਿ ਰਾਜ ਸਾਡੇ ਪਿਤਾ ਅਤੇ ਦੂਸਰੇ ਮੁਲਜ਼ਮਾਂ ਦੇ ਸੰਵਿਧਾਨਕ ਅਧਿਕਾਰਾਂ ਅਤੇ ਸ਼ਹਿਰੀ ਅਜ਼ਾਦੀ ਨੂੰ ਖੋਹ ਸਕਦਾ ਹੈ, ਜਦੋਂ ਕਿ ਇਹ ਫੈਸਲਾ ਮੁਕੱਦਮਾ ਕਰੇਗਾ ਕਿ ਉਨ੍ਹਾਂ ਨੇ ਸੱਚਮੁੱਚ ਕੋਈ ਜੁਰਮ ਕੀਤਾ ਹੈ ਜਾਂ ਨਹੀਂ। ਇਹ ਆਉਣ ਵਾਲੇ ਸਾਲਾਂ 'ਤੇ ਨਿਰਭਰ ਹੈ।ਅਗਸਤ 2018 ਵਿਚ ਇਹ ਮੁਸ਼ਕਲ ਸ਼ੁਰੂ ਹੋਣ ਤੋਂ ਪਹਿਲਾਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹੋਣ ਦੇ ਨਾਤੇ, ਅਸੀਂ ਆਪਣੀ ਗੈਰ ਹਾਜ਼ਰੀ ਵਿਚ ਸ਼ਾਂਤੀ ਨਾਲ ਸਾਡੇ ਘਰ 'ਤੇ ਛਾਪੇਮਾਰੀ ਕਰਨ ਦੀ ਆਗਿਆ ਦਿੱਤੀ ਹੈ; ਸਾਡੇ ਪਿਤਾ ਨੇ ਕਈ ਘੰਟਿਆਂ ਲਈ ਆਪਣੇ ਆਪ ਨੂੰ ਦੋ ਵਾਰ ਪੁੱਛਗਿੱਛ ਕਰਨ ਲਈ ਹਾਜ਼ਰ ਕੀਤਾ ਹੈ ਅਤੇ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਨੂੰ ਨਕਾਰਨ ਲਈ ਮੁਕੱਦਮੇ ਪੁਖਤਾ ਸਬੂਤ ਪ੍ਰਦਾਨ ਕੀਤੇ ਹਨ। ਫਿਰ ਵੀ, ਅਸੀਂ ਰਾਜ ਦੇ ਕ੍ਰੋਧ ਦਾ ਸਾਹਮਣਾ ਕਰ ਰਹੇ ਹਾਂ, ਸੋਸ਼ਲ ਮੀਡੀਆ 'ਤੇ ਅਨੇਕਾਂ ਮੰਦੇ ਸ਼ਬਦਾਂ ਵਾਲੀਆਂ ਪੋਸਟਾਂ ਦਾ ਜ਼ਿਕਰ ਨਹੀਂ ਕਰਦੇ ਜੋ ਸਾਡੇ ਪਿਤਾ ਅਤੇ ਹੋਰ ਦੋਸ਼ੀਆਂ ਦਾ ਅਪਮਾਨ ਕਰਦੀਆਂ ਹਨ । ਜਿਨ੍ਹਾਂ ਵਿਚੋਂ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੇ ਪਿਤਾ ਦੇ ਕੰਮ ਬਾਰੇ ਕੋਈ ਗਿਆਨ ਨਹੀਂ ਹੈ। ਜਿਵੇਂ ਕਿ ਅਸੀਂ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚ ਸਿਰਫ ਦਰਦ ਵੇਖਦੇ ਹਾਂ। ਉਹ ਦੋਵੇਂ 65 ਸਾਲ ਤੋਂ ਉਪਰ ਹਨ। ਸਾਡੀ ਮਾਂ, ਡਾ: ਬੀਆਰ ਅੰਬੇਦਕਰ, ਬਾਬਾ ਸਾਹਿਬ ਦੀ ਪੜਪੋਤੀ ਧੀ ਹੈ। ਸਾਡੇ ਪਿਤਾ ਇੱਕ ਬਹੁਤ ਮਿਹਨਤੀ ਵਿਅਕਤੀ ਹਨ । ਜਿਸ ਨੇ ਇੱਕ ਬਹੁਤ ਵੱਡਾ ਵਿਦਿਆਰਥੀ, ਵਿਦਵਾਨ ਦੇ ਰੁਤਬੇ ਲਈ ਭਾਰੀ ਜ਼ਿੰਮੇਵਾਰੀ ਦਾ ਭਾਰ ਚੁੱਕਿਆ ਹੈ। ਉਸਨੇ ਸਤਾਏ ਹੋਏ ਲੋਕਾਂ ਦੇ ਹਿੱਤ ਵਿੱਚ ਲਿਖਣਾ ਚੁਣਿਆ, ਸੱਚਮੁੱਚ ਇਹ ਵਿਸ਼ਵਾਸ ਕਰਦਿਆਂ ਕਿ ਉਹ ਇਹ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਕਰ ਰਿਹਾ ਹੈ, ਜਿਸਨੂੰ ਉਹ ਬਹੁਤ ਪਿਆਰ ਕਰਦਾ ਹੈ। ਕੀ ਇਹੀ ਇਨਾਮ ਹੈ? ਜੋ ਉਸਨੂੰ ਬਹੁਤ ਸਾਰੀਆਂ ਪੁਸਤਕਾਂ ਲਿਖਣ ਅਤੇ ਪ੍ਰਕਾਸ਼ਤ ਕਰਨ ਲਈ ਮਿਲਿਆ ਹੈ। ਜਿਸਦੀ ਵਿਸ਼ਵ ਪ੍ਰਸੰਸਾ ਕਰਦਾ ਹੈ, ਸਿਰਫ ਇਸ ਲਈ ਕਿ ਸਥਾਪਤੀ ਇਨ੍ਹਾਂ ਤੋਂ ਅਸਹਿਜ ਹੈ?ਹਾਲ ਹੀ ਵਿਚ ਹੋਈ ਕੋਵਿਡ -19 ਮਹਾਂਮਾਰੀ ਵਿਸ਼ਵ ਦੇ ਅਰਬਾਂ ਲੋਕਾਂ ਦੇ ਜੀਵਨ 'ਤੇ ਮਾੜਾ ਅਸਰ ਪਾ ਰਹੀ ਹੈ। ਸਾਡੇ ਲਈ, ਇਸਦਾ ਮਤਲਬ ਇਹ ਹੋਇਆ ਹੈ ਕਿ ਅਸੀਂ ਸਾਡੇ ਪਰਿਵਾਰ ਨਾਲ ਗਿਰਫਤਾਰੀ ਤੋਂ ਪਹਿਲਾਂ ਬਾਕੀ ਕੁਝ ਕੀਮਤੀ ਦਿਨ ਬਿਤਾਉਣ ਲਈ ਭਾਰਤ ਨਹੀਂ ਜਾ ਸਕਦੀਆਂ, ਜਦੋਂ ਸਾਡੇ ਮਾਪਿਆਂ ਨੂੰ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸਾਡੇ ਪਿਤਾ ਜੀ ਸਾਡੀ ਜਿੰਦਗੀ ਦੇ ਹਰ ਮੀਲ ਪੱਥਰ ਵਿੱਚ ਸਾਡੇ ਨਾਲ ਖੜ੍ਹੇ ਸਨ, ਇਹ ਗੱਲ ਸਾਨੂੰ ਦੁਖੀ ਕਰਦੀ ਹੈ ਕਿ ਅਸੀਂ ਉਸਨੂੰ ਗਲੇ ਲਗਾਉਣ ਜਾਂ ਉਹਨਾਂ ਦਾ ਹੱਥ ਫੜਨ ਲਈ ਕੋਲ ਨਹੀਂ ਹਾਂ। ਅਸੀਂ ਇਹ ਸਮਝਣ ਵਿੱਚ ਅਸਫਲ ਹੋਏ ਕਿ ਉਹਨਾਂ ਕਿਹੜਾ ਜੁਰਮ ਕੀਤਾ ਹੈ ਕਿ ਉਹਨਾਂ ਨੂੰ ਇਹ ਤਸੀਹੇ ਝੱਲਣ ਦੀ ਜ਼ਰੂਰਤ ਪੈ ਰਹੀ ਹੈ। ਪਰ ਜਦੋਂ ਅਸੀਂ ਕੇਸ ਨੂੰ ਅੱਗੇ ਵਧਾਉਂਦੇ ਹਾਂ ਅਤੇ ਲੜਾਈਆਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਾਂ ਜਿਸ ਨੂੰ ਅਸੀਂ ਨਹੀਂ ਚੁਣਿਆ। ਅਸੀਂ ਆਪਣੇ ਪਿਤਾ ਦੇ ਦੋਸਤਾਂ ਅਤੇ ਉਸਦੇ ਕੰਮ ਦੇ ਸਮਰਥਕਾਂ ਦਾ ਧੰਨਵਾਦ ਕਰਨਾ ਚਾਹਾਂਗੀਆਂ, ਜਿਨ੍ਹਾਂ ਨੇ ਇਸ ਮੁਸ਼ਕਲ ਨੂੰ ਸਹਿਣ ਅਤੇ ਮਜ਼ਬੂਤ ਰਹਿਣ ਵਿਚ ਸਾਡੀ ਸਹਾਇਤਾ ਕੀਤੀ ਹੈ। ਜਿਵੇਂ ਕਿ ਅਸੀਂ ਇਸ ਦੁਖਦਾਈ ਯਾਤਰਾ ਨੂੰ ਸ਼ੁਰੂ ਕੀਤਾ ਜਿਸ ਨਾਲ ਅਸੀਂ ਤੁਹਾਡੇ ਕੋਲ ਇਕ ਵਿਚਾਰ ਛੱਡਣਾ ਚਾਹੁਦੇ ਹਾਂ। ਜ਼ਰਾ ਕਲਪਨਾ ਕਰੋ ਕਿ ਤੁਹਾਡੇ ਕਿਸੇ ਅਜ਼ੀਜ਼ ਨੂੰ ਕਾਨੂੰਨੀ ਸਬੂਤ ਤੋਂ ਬਿਨਾਂ ਗ੍ਰਿਫਤਾਰ ਕੀਤਾ ਗਿਆ ਹੋਵੇ ਅਤੇ ਉਨ੍ਹਾਂ ਨੂੰ ਜੇਲ੍ਹ ਦੇ ਸੈੱਲਾਂ ਵਿੱਚ ਸਹੀ ਭੋਜਨ, ਕੱਪੜੇ, ਸੈਨੀਟੇਸ਼ਨ ਸਹੂਲਤਾਂ, ਸਫਾਈ ਜਾਂ ਆਰਾਮ ਤੋਂ ਬਿਨਾਂ ਅਪਮਾਨਜਨਕ ਰੱਖਿਆ ਗਿਆ ਹੋਵੇ - ਅਜਿਹੀਆਂ ਸਥਿਤੀਆਂ ਜਿਹੜੀਆਂ ਆਪਣੀ ਹੋਂਦ ਨੂੰ ਚੁਣੌਤੀ ਦਿੰਦੀਆਂ ਹਨ। ਕੀ ਮਨੁੱਖੀ ਅਧਿਕਾਰਾਂ ਅਤੇ ਸਨਮਾਨ ਦੀ ਇਹ ਉਲੰਘਣਾ ਕਿਸੇ ਲਈ ਵੀ ਆਪਣੀ ਆਵਾਜ਼ ਬੁਲੰਦ ਕਰਨ ਲਈ ਕਾਫ਼ੀ ਨਹੀਂ ਹੋਵੇਗੀ?ਅਨੁਵਾਦ – ਅਮਰਜੀਤ ਬਾਜੇਕੇ