ਵਾਇਰਸ ਵਰਸਸ ਵਤਨ : ਇਕਜੁੱਟ ਹੋ ਕੇ ਲੜਨ ਦੀ ਲੋੜ -ਵਰਗਿਸ ਸਲਾਮਤ
Posted on:- 28-03-2020
ਇਸ ਵੇਲੇ ਕੋਰੋਨਾ ਵਾਇਰਸ ਸੰਸਾਰ ਭਰ ‘ਚ ਦੁਨੀਆਂ ਲਈ ਸਭ ਤੋਂ ਵੱਡਾ ਖੱਤਰਾ ਬਣਿਆ ਹੋਇਆ ਹੈ।ਦੁਨੀਆਂ ਦਾ ਹਰ ਬਸ਼ਰ ਇਸ ਲਾ-ਇਲਾਜ ਆਲਮੀ ਮਹਾਂਮਾਰੀ ਤੋਂ ਡਰਿਆ ਅਤੇ ਸਿਹਮੀਆਂ ਹੋਇਆ ਹੈ। ਇਹ ਸਹਿਮ ਜਾਇਜ਼ ਵੀ ਹੈ ਅਤੇ ਡਰਨਾ ਸੁਭਾਵਿਕ ਹੈ। ਜਦੋਂ ਅਮਰੀਕਾ ,ਯੁਰੋਪ ,ਇਟਲੀ , ਫਰਾਂਸ ,ਜਰਮਨ, ਸਪੇਨ , ਚੀਨ ਅਤੇ ਬ੍ਰਿਟੇਨ ਆਦਿ ਵਰਗੇ ਅਤਿ-ਆਧੁਨਿਕ ਸਾਧਨ ਸੰਪਨ, ਵਿਕਸਿਤ ਅਤੇ ਅਮੀਰ ਦੇਸ਼ ਵੀ ਇਸ ਆਲਮੀ ਬਲਾਮਤ ਤੋਂ ਬੁਰੀ ਤਰਾਂ ਪ੍ਰਭਾਵਿਤ ਹਨ ਅਤੇ ਸਿੱਟੇ ਵੇਖ ਕੇ ਹੰਜੂ ਭਰੀਆਂ ਅੱਖਾਂ ਨਾਲ ਬੇਬਸ ਨਜ਼ਰ ਆ ਰਹੇ ਹਨ ਅਤੇ ਖੁਦਾ ਤੋਂ ਦੁਆ ਮੰਗਣ ਦੀਆਂ ਸਲਾਹਾਂ ਦਿੰਦੇ ਵਿਖ ਰਹੇ ਹਨ।
ਹੁਣ ਤਕ ਲਗਭਗ 160 ਦੇਸ਼ਾਂ ਚ ਇਹ ਨਾ-ਮੁਰਾਦ ਬਿਮਾਰੀ ਹਮਲਾਵਰ ਹੈ, 4 ਲੱਖ ਤੋਂ ਵੱਧ ਲੋਕ ਇਸ ਦੇ ਸੰਕ੍ਰਮਣ ਤੋ ਪ੍ਰਭਾਵਿਤ ਹਨ।ਇਸ ਤਰਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਜੇ ਛੇਤੀ ਹੀ ਇਸ ਵਾਇਰਸ ‘ਤੇ ਕਾਬੂ ਨਾ ਪਾਇਆ ਗਿਆ ਤਾਂ ਕਾਬੂ ਪਾਉਣ ਤੱਕ ਲਗਭਗ 13 ਕਰੋੜ ਲੋਕ ਇਸ ਦੇ ਸ਼ਿਕਾਰ ਹੋ ਸਕਦੇ ਹਨ।ਪਰ ਅੱਜ ਤੱਕ ਦੀਆਂ ਖੋਜਾਂ ਗਵਾਹ ਹਨ ਕਿ ਮਨੁੱਖੀ ਮਗ ਭਾਵ ਮਨੁੱਖੀ ਦਿਮਾਗ ਤੋਂ ਕੁੱਝ ਵੀ ਦੂਰ ਨਹੀ ।ਇਸ ਲਈ ਦੁਨੀਆਂ ਭਰ ਦੇ ਵਿਗਿਆਨੀ , ਖੋਜ਼ਕਾਰ ਇਸ ਲਾ-ਇਲਾਜ ਵਾਇਰਸ ਨੂੰ ਇਲਾਜ ‘ਚ ਬਦਲਣ ਲਈ ਪੱਬਾਂ ਭਾਰ ਹੋ ਕੇ ਦਿਨ-ਰਾਤ ਲੱਗੇ ਹੋਏ ਹਨ । ਖੁਦਾ ਕਰੇ ਉਨ੍ਹਾਂ ਦੀ ਇਹ ਮਿਹਨਤ ਇਸ ਦੁੱਖ ਦੀ ਘੜੀ ‘ਚ ਕੰਮ ਆਵੇ……।
ਸਾਕਾਰਾਤਮਕ ਪਹਿਲੂ ਇਹ ਹੈ ਕਿ ਇਸ ਵਿਸ਼ਵ ਸੰਕਟ ਵੇਲੇ ਹਰ ਦੇਸ਼ , ਹਰ ਮੁਲਕ , ਹਰ ਕੰਟਰੀ ਹੁਣ ਮੇਰਾ ਦੇਸ਼ ,ਮੇਰਾ ਮੁਲਕ ,ਮਾਈ ਕੰਟਰੀ ਜਾਂ ਮੇਰੇ ਲੋਕ ,ਮੇਰਾ ਧਰਮ ,ਮੇਰੀ ਬਰਾਦਰੀ , ਮੇਰੀ ਜਾਤ ਅਤੇ ਮੇਰੀ ਨਸਲ, ਮੇਰਾ ਰੰਗ ਆਦਿ ਦੀਆਂ ਦੁਕਾਨਾਂ ਅਤੇ ਮਾੱਲ ਚਲਾਉਣ ਦੀ ਬਜਾਏ ਪੂਰੇ ਵਿਸ਼ਵਭਾਈਚਾਰੇ ਹਮਵਤਨ ਦੀ ਭਾਵਨਾ ਨਾਲ ਇਕ-ਮਿਕ ਵਿਖ ਰਹੇ ਹਨ ਅਤੇ ਬਿਨਾ ਬਹਿਸ ਇਕ-ਦੁਜੇ ਨੂੰ ਸਹਿਯੋਗ ਕਰਨ ਦੀਆਂ ਦਲੀਲਾਂ ਦਿੰਦੇ ਲਗ ਰਹੇ ਹਨ। ਆਪਸ ‘ਚ ਪਿਆਰ ਦੀ ਮੱਲਮ ਅਤੇ ਏਕਤਾ ਦੇ ਫਹੇ ਲਗਾਉਂਦੇ ਨਜ਼ਰ ਆ ਰਹੇ ਹਨ। ਜੋ ਕੇ ਬਹੁਤ ਚੰਗੀ ਅਤੇ ਸਾਕਾਰਾਤਮਕ ਸੋਚ ਦੀ ਉਦਾਹਰਣ ਹੈ।ਇਸ ਔਖੇ ਵੇਲੇ ਅਜਿਹੇ ਹੀ ਭਾਈਚਾਰੇ ਅਤੇ ਸਾਂਝ ਦੀ ਜ਼ਰੂਰਤ ਹੈ।ਸਾਨੂੰ ਇਹ ਗੱਲ ਭਲੀਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਮਨੁੱਖ ਹੈ ਤਾਂ ਮੁਲਕ ਹੈ ,ਦੇਸ਼ ਹੈ,ਵਤਨ ਹੈ, ਕੰਟਰੀ ਹੈ ।ਮਨੁੱਖ ਹੈ ਤਾਂ ਧਰਮ ਹੈ ,ਜਾਤ ਹੈ ,ਬਰਾਦਰੀ ਹੈ ,ਨਸਲ ਹੈ, ਰੰਗ ਹੈ ਅਤੇ ਮਨੁੱਖ ਹੈ ਤਾਂ ਬਹਿਸ ਹੈ ,ਦਲੀਲ ਹੈ, ਵਾਦ ਹੈ ,ਵਿਵਾਦ ਹੈ ਅਤੇ ਸੰਵਾਦ ਆਦਿ ਹੈ ।ਮਨੁੱਖ ਨਹੀ ਰਹੇਗਾ ਤਾਂ ਕੁੱਝ ਵੀ ਨਹੀ ਰਹੇਗਾ……ਮਨੁੱਖ ਹੀ ਕੁਦਰਤ ਦਾ ਸਭ ਤੋਂ ਕੀਮਤੀ ਅਤੇ ਪ੍ਰੌੜ ਪ੍ਰਾਣੀ ਹੈ।ਵਿਗਿਆਨ ਅਨੂਸਾਰ ਧਰਤੀ ਉਪਰ ਸੁਖਮ ਜੀਵ ਭਾਵ ਬੈਕਟੀਰੀਆਜ਼, ਵਾਇਰਸ ਆਦਿ ਨਵੀਂ ਜਾਂ ਬਾਹਰੋਂ ਆਈ ਛੈਅ ਨਹੀ ਇਹ ਸਾਡੇ ਜੀਵਨ ਦਾ ਆਧਾਰ ਹਨ।ਕਰੋੜਾਂ ਸਾਲ ਪਹਿਲਾਂ ਮਨੁੱਖ ਤੋਂ ਵੀ ਪਹਿਲਾਂ ਇਹ ਹੀ ਧਰਤੀ ਦੇ ਮੂਲ ਨਿਵਾਸੀ ਸਨ।ਧਰਤੀ ਦੇ ਹਰ ਕਣ ਚ ਇਹਨਾਂ ਦਾ ਵਾਸ ਹੈ।ਇਸ ਲਈ ਧਰਤੀ ਉਤਲੇ ਜੀਵਨ ਨੂੰ ਇਹ ਹਰ ਵੇਲੇ ਪ੍ਰਭਾਵਿਤ ਕਰਦੇ ਰਹਿੰਦੇ ਹਨ ਅਤੇ ਸਾਡਾ ਜੀਵਨ ਇਹਨਾਂ ਦੀਆਂ ਕਿਰਿਆਵਾਂ - ਪ੍ਰਕਿਰਿਆਵਾਂ ਦਾ ਅਧਾਰ ਹੈ।ਸੈਂਕੜੇ ਤਰਾਂ ਦੇ ਵਾਇਰਸ ਹਰ ਵੇਲੇ ਆਪਣੀ ਆਪਣੀ ਗਤੀ ਅਤੇ ਪ੍ਰਭਾਵਾਂ ਨਾਲ ਸਾਡੇ ਆਲੇ ਦੁਆਲੇ ਹਵਾ ‘ਚ ਰਹਿੰਦੇ ਹਨ।ਕਰੋੜਾਂ ਤਰਾਂ ਦੇ ਬੈਕਟੀਰੀਆ ਤੇ ਵਾਇਰਸ ਮਨੁੱਖ ਨੂੰ ਜਨਮ ਦੇਣ ਅਤੇ ਪਾਲਣ ਪੋਸ਼ਣ ‘ਚ ਸਹਾਈ ਹਨ ਜੋ ਆਪਣੇ ਮਾੜੇ-ਚੰਗੇ ਪ੍ਰਭਾਵਾਂ ਨਾਲ ਮਨੱਖ ਨੂੰ ਪ੍ਰਭਾਵਿਤ ਵੀ ਕਰਦੇ ਰਹਿੰਦੇ ਹਨ ।ਕਹਿੰਦੇ ਹਨ ਦੁਨੀਆਂ ਭਰ ‘ਚ ਹਰ ਸਾਲ ਲਗਭਗ 10 ਕਰੋੜ ਲੋਕ ਇਸ ਤਰਾਂ ਦੀਆਂ ਵਾਇਰਲਜ ਬੀਮਾਰੀਆਂ ਨਾਲ ਮਰਦੇ ਹਨ।ਵਿਗਿਆਨ ਨੇ ਹੀ ਮਨੁੱਖ ਨੂੰ ਇਹਨਾਂ ਨਾਲ ਲੜਨ ਦੀ ਸਮਝ ,ਸ਼ਕਤੀ ਅਤੇ ਸਾਮਰਥ ਵੀ ਦਿੱਤੀ ਹੈ।ਮਨੁੱਖ ਦੀ ਕੁਦੱਰਤ ਨਾਲ ਛੇੜਛਾੜ ਹਮੇਸ਼ਾ ਸਾਰੇ ਪ੍ਰਾਣੀਆਂ ਨੂੰ ਹੀ ਮੰਹਿਗੀ ਪਈ ਹੈ ਅਤੇ ਅੱਜ ਦੇ ਗਲੋਬਲਾਈਜ ਵਰਲਡ ਭਾਵ ਆਲਮੀ ਪਿੰਡ ‘ਚ ਜਿੱਥੇ ਹਰ ਦੇਸ਼ ਦੀ ਨਿੱਕੀ ਤੋਂ ਨਿੱਕੀ ਘਟਨਾ ਵੀ ਇਕ ਦੂਜੇ ਦੇਸ਼ ਭਾਵ ਪੂਰੀ ਦੁਨੀਆਂ ਨੂੰ ਪਲ-ਪਲ ਪ੍ਰਭਾਵਿਤ ਕਰਦੀ ਹੈ । ਚੀਨ ਦੇ ਸ਼ਹਿਰ ਵੂੰਹਾਨ ਦੀ ਇਕ ਅਣਗਹਿਲੀ ਕੋਰੋਨਾ ਵਾਇਰਸ ਕੋਵਿਡ-19 ਦੇ ਸਿਰਲੇਖ ਹੇਠ ਸਾਰੇ ਵਿਸ਼ਵ ਲਈ ਮੌਤ ਦਾ ਪੈਗਾਮ ਬਣੀ ਹੋਈ ਹੈ।ਇਸ ਵੇਲੇ ਸਾਰੇ ਵਿਸ਼ਵਭਾਈਚਾਰੇ ਨੂੰ ਆਪਸੀ ਗਿਲੇ-ਸ਼ਿਕਵੇ ਭੁਲਾ ਇਕਜੁੱਟ ਹੋ ਕੇ ਇਸ ਨਾਲ ਡੱਟ ਲੜਨ ਦੀ ਲੋੜ ਹੈ।ਯੁੱਧ, ਲੜਾਈ ਜਾਂ ਝਗੜਾ ਹਮੇਸ਼ਾਂ ਦੋ ਦੇਸ਼ਾਂ , ਦੋ ਗੁੱਟਾਂ ਜਾਂ ਦੋ ਲੋਕਾਂ ਵਿਚ ਹੁੰਦਾ ਹੈ।ਅੱਜ ਤੱਕ ਇਸ ਤਰਾਂ ਹੀ ਲੜਦੇ ਰਹੇ ਹਨ।ਸੰਸਾਰ ਦੇ ਦੋ ਮਹਾਂ ਯੁੱਧ , ਭਾਰਤ- ਪਾਕਿਸਤਾਨ ਦੀ ਨਾ-ਮੁਕਵੀਂ ਲੜਾਈ, ਹੋਰ ਦੇਸ਼ਾਂ ਅਤੇ ਧਰਮਾਂ ਆਦਿ ਦੀਆਂ ਲੜੀਆਂ ਗਈਆਂ ਲੜਾਈਆਂ ਹਮੇਸ਼ਾ ਆਪਣੇ ਆਪਣੇ ਹਿੱਤ ਅਨੂਸਾਰ ਲੜੀਆਂ ਗਈਆਂ ਸਨ……ਦੁਸ਼ਮਨ ਸਾ੍ਹਮਣੇ ਸੀ ,ਹਥਿਆਰ ਹੱਥਾਂ ‘ਚ ਸਨ ,ਸਭ ਕੁਝ ਨਜ਼ਰਾਂ ਦੇ ਸਾਹਮਣੇ ਸੀ ।ਪਰ ਅੱਜ ਸਾਰੇ ਦੇਸ਼ਾਂ ,ਸਾਰੇ ਗੁੱਟਾਂ ,ਸਾਰੇ ਧਰਮਾਂ, ਸਾਰੀਆਂ ਜਾਤਾ , ਸਾਰੀਆਂ ਨਸਲਾਂ ਆਦਿ ਦਾ ਦੁਸ਼ਮਨ ਇਕੋ ਹੈ ਉਹ ਹੈ ਕੋਰੋਨਾ ਵਾਇਰਸ ਜੋ ਹਮਲਾਵਰ ਹੈ। ਭਾਵ ਨਾ-ਚਾਹੁੰਦਿਆਂ ਵੀ ਇਸ ਵੇਲੇ ਪੁਰੀ ਦੁਨੀਆਂ ਅੱਜ ਇਹ ਵਰਲਡ ਵਰਸਸ ਵਾਇਰਸ ਦੇ ਇਸ ਯੁੱਧ ‘ਚ ਸ਼ਾਮਿਲ ਹੈ।ਜਿਸ ਵਿਚ ਸਾਰੀ ਦੁਨੀਆਂ ਹਮਵਤਨ ਅਤੇ ਇਕਵਤਨ ਲੱਗ ਰਹੀ ਹੈ।ਅੱਜ ਦੀ ਤਰੀਕ ‘ਚ ਇਤਿਹਾਸ ਦੀਆਂ ਵਾਪਰੀਆਂ ਸਾਰੀਆਂ ਲੜਾਈਆਂ, ਯੁੱਧ , ਰਾਜਨੀਤਿਕ ਪਟਕਣੀਆਂ ਚਾਲਾਂ , ਕੂਟਨੀਤੀ ਅਤੇ ਸਾਰੇ ਛੱਡਯੰਤਰ ਬੇਅਰਥ ਲੱਗ ਰਹੇ ਹਨ ਅਤੇ ਇਸ ਸਮੇਂ ਅਹਿਮ ਹੈ ਲਗ ਰਿਹਾ ਹੈ ਸਿਰਫ ਤੇ ਸਿਰਫ ਇਕਜੁਟ ਹੋ ਕੇ ਇਸ ਨਾਵਿਖਣਵਾਲੇ ਵਾਇਰਸ ਨਾਲ ਨਜਿਠੱਣਾ।ਸ਼ੋਸ਼ਲ ਮੀਡੀਆ ‘ਚ ਜਿਥੇ ਲੋਕਾਂ ਨੂੰ ਡਰਾਉਣ ,ਘਬਰਾਉਣ ਅਤੇ ਭਟਕਾਉਣ ਦੀਆਂ ਨਾਕਾਰਾਤਮਕ ਖਬਰਾਂ ਅਤੇ ਅਫਵਾਹਾਂ ਤੈਰਦੀਆਂ ਫਿਰਦੀਆਂ ਹਨ ਉੱਥੇ ਸੰਸਾਰਭਰ ਦੇ ਲੋਕ ਇਸ ਨਾਵਿਖਣਵਾਲੇ ਖਤਰਨਾਕ ਦੁਸ਼ਮਣ ਨਾਲ ਆਪਣੇ-ਆਪਣੇ ਤਜ਼ਰਬਿਆਂ , ਜੁਗਾੜਾਂ ਅਤੇ ਵਿਗਿਆਨਾਂ ਦੀ ਮਦਦ ਨਾਲ ਲੱੜ ਰਹੇ ਹਨ ਅਤੇ ਇਸੇ ਸ਼ੋਸ਼ਲ ਮੀਡੀਆ’ਤੇ ਹੀ ਸਾਰੇ ਦੇਸ਼ਾਂ ਦੇ ਸੰਜੀਦਾ ਲੋਕ ਦੁਜਿਆਂ ਨੂੰ ਸਾਕਾਰਾਤਮਕ ਤਰੀਕੇ ਨਾਲ ਅਗਾਹ ,ਜਾਗਰੂਕ ਅਤੇ ਸਤਰਕ ਕਰਨ ਵਾਲੀਆਂ ਦਲੀਲਾਂ ,ਅਪੀਲਾਂ ਅਤੇ ਡਾਕੁਮੈਂਟਰੀ ਫਿਲਮਾਂ ਆਦਿ ਸ਼ਿਅਰ ਕਰ ਰਹੇ ਹਨ।ਦੁਨੀਆਂਭਰ ਦੇ ਬੱਧੀਜੀਵਾਂ, ਜ਼ਿੰਮੇਵਾਰ ਨੇਤਾਵਾਂ ਅਤੇ ਸੰਸਥਾਵਾਂ ਨੇ ਇਸ ਆਲਮੀ ਮਹਾਂਮਾਰੀ ਦੇ ਦਹਿਸ਼ਤੀ ਮਿਜ਼ਾਜ਼ ਨੂੰ ਸਮਝ ਲਿਆ ਹੈ।ਇਸੇ ਲੜੀ ਅਤੇ ਕੜੀ ਤਹਿਤ ਸਾਡੇ ਮਾਨਨੀਯ ਪ੍ਰਧਾਨ ਮੰਤਰੀ ਜੀ ਨੇ ਮੀਡੀਆ ਰਾਹੀਂ ਦੋ ਵਾਰੀ ਦੇਸ਼ ਨੂੰ ਰੁਬਰੂ ਹੋ ਕੇ ਆਪਣੇ ਖਾਸ ਭਾਸ਼ਣੀ ਅੰਦਾਜ ਵਿਚ ਆਰਥਿਕ ਨੁਕਸਾਨਾਂ ਦੀ ਪਰਵਾਹ ਕੀਤੇ ਬਿਨਾਂ ਇਸ ਲਾ-ਇਲਾਜ ਅਤੇ ਨਾ-ਮੁਰਾਦ ਵਾਇਰਲ ਬਿਮਾਰੀ ਦੇ ਆਲਮੀ ਖਤਰਨਾਕ ਅੰਜਾਮਾਂ ਬਾਰੇ ਦਸਦਿਆਂ ਦੇਸ਼ਵਾਸੀਆਂ ਨੂੰ ਇਕ-ਮਿਕ ਹੋ ਕੇ ਸਹਿਯੋਗ ਕਰਨ ਅਪੀਲ ਕੀਤੀ ਹੈ। ਜਿੱਥੇ ਬਹੁਤੇ ਦੇਸ਼ ਅਜੇ ਇੱਦਰ-ਉੱਦਰ ਦੀਆਂ ਸਲਾਹਾਂ ਵਿਚ ਹੀ ਸਨ ਉਥੇ ਪ੍ਰਧਾਨ ਮੰਤਰੀ ਜੀ ਦੀ ਪਹਿਲਕਦਮੀ ਨਾਲ ਦੇਸ਼ ‘ਚ ਸਵੈ-ਇਕਾਂਤਵਾਸ, ਸਵੈ-ਨਜ਼ਰਬੰਦੀ, ਜਨਤਕ ਕਰਫਿਊ ਆਦਿ ਸਹੀ ਕਦਮ ਚੁੱਕੇ ਸ਼ਾਇਦ ਤਾਂ ਹੀ ਭਾਰਤ ਇਸ ‘ਤੇ ਛੇਤੀ ਨਿਯੰਤਰਣ ਕਰ ਗਿਆ ਹੈ। ਪਰ ਲੋਕਾਂ ਵਲੋਂ ਪੂਰਾ ਸਹਿਯੋਗ ਨਾ ਮਿਲਣ ਕਰਕੇ ਕੁੱਝ ਰਾਜਾਂ ‘ਚ ਹੁਣ ਪ੍ਰਸ਼ਾਸਨਿਕ ਕਰਫਿਊ ਅਤੇ ਕੁਝ ਰਾਜਾਂ ਵੱਲੋਂ ਮੌਕੇ ‘ਤੇ ਗੋਲੀ ਮਾਰਨ ਦੇ ਆਰਡਰ ਵੀ ਦੇ ਦਿੱਤੇ ਗਏ ਹਨ।ਪੰਜਾਬ ਸਰਕਾਰ ਦੀ ਸਾਰੇ ਦੇਸ਼ ‘ਚੋਂ ਪ੍ਰਸ਼ਾਸਨਿਕ ਕਰਫਿਊ ਦੀ ਪਹਿਲ ਸ਼ਲਾਘਾਯੋਗ ਹੈ ।ਜੇ ਸਰਕਾਰਾਂ ਨੂੰ ਅਸੀ ਲੋਕ 21 ਦਿਨਾਂ ਦਾ ਇਹ ਲਾੱਕਡਾਉਨ ਸਵੈ-ਇਕਾਂਤਵਾਸ, ਸਵੈ-ਨਜ਼ਰਬੰਦੀ, ਜਨਤਕ ਕਰਫਿਊ ਦਾ ਸਾਕਾਰਾਤਮਕ ਸਹਿਯੋਗ ਕਰਨੇ ਹਾਂ ਤਾਂ ਇਹ ਯੁੱਧ ਤਾਂ ਅਸੀ ਜਿੱਤ ਹੀ ਜਾਵਾਂਗੇ ਇਸ ਦੇ ਨਾਲ ਨਾਲ ਅਸੀ ਹਵਾ ਪ੍ਰਦੂਸ਼ਣ ,ਪਾਣੀ ਪ੍ਰਦੂਸ਼ਣ ,ਧੂਆਂ ਪ੍ਰਦੂਸ਼ਣ , ਅਵਾਜ਼ ਪ੍ਰਦੂਸ਼ਣ ਅਤੇ ਕੰਕਰੀਟ ਪ੍ਰਦੂਸ਼ਣ ਨੂੰ ਵੀ ਘਟਾਉਣ ‘ਚ ਸਹਿਯੋਗੀ ਹੋਵਾਂਗੇ।ਇਸ ਔਖੀ ਘੜੀ ‘ਚ ਸਿਹਤ ਵਿਭਾਗ ਅਤੇ ਉਸਦੀ ਹਰ ਸ਼ਾਖਾ ਨਾਲ ਜੁੜੇ ਡਾਕਟਰਾਂ ਤੋਂ ਲੈ ਕੇ ਸਵੀਪਰਜ ਤੱਕ ਨੂੰ ਦੇਸ਼ਵਾਸੀਆਂ ਦਾ ਸਲੂਟ ਕਰਨਾਂ ਬਣਦਾ ਹੈ ਜੋ ਆਪਣੇ ਘਰਾਂ ਤੋਂ ਬਾਹਰ ਜਾ ਕੇ ਫੌਜ ਵਾਂਗ ਹੀ ਦਲੇਰੀ ਨਾਲ ਅੱਗੇ ਹੋ ਕੇ ਲੜ ਰਹੇ ਹਨ ਅਤੇ ਦੇਸ਼ਹਿਤ ‘ਚ ਸੇਵਾ ਨਿਭਾ ਰਹੇ ਹਨ।ਭਾਵੇਂ ਸਾਡਾ ਲਾੱਅ ਐਂਡ ਆਰਡਰ ਬਹੁਤੇ ਮੁੱਦਿਆਂ ‘ਤੇ ਸਹੀ ਨਹੀ ਭੁਗਤਦੇ ਵਿਖਦੇ ਪਰ ਇਸ ਆਲਮੀ ਮਹਾਂਮਾਰੀ ਦੇ ਮਸਲੇ ‘ਤੇ ਉਹਨਾਂ ਮੁਸ਼ਤੈਦੀ ਵੀ ਸ਼ਲਾਘਾ ਦਾ ਹਿੱਸਾ ਹੈ।ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀ ਫਿਕਰਮੰਦੀ ਵੀ ਪੂਰੀ ਸਮਝ ਆਉਂਦੀ ਹੈ,ਪਰ ਜਿਸ ਦੇਸ਼ ਵਿਚ ਜਨਸੰਖਿਆਂ ਵੀ ਵੱਧ ਹੋਵੇ, ਅਨੰਪੜਤਾ ਵੀ ਵੱਧ ਹੋਵੇ ਧਰਮਾਂ-ਜਾਤਾਂ ਦਾ ਵਿਖਰੇਵਾਂ ਵੀ ਵੱਧ ਹੋਵੇ ਅਤੇ ਅਮੀਰੀ-ਗਰੀਬੀ ਦਾ ਪਾੜਾ ਵੀ ਵੱਧ ਹੋਵੇ ਫਿਰ ਲਗਭਗ 17ਕੁ ਫੀਸਦੀ ਬੇਘਰੇ ਲੋਕ ਪੁਲਾਂ ਹੇਠ ਰਹਿੰਦੇ ਹੋਣ, ਫੁੱਟਪਾਥਾਂ ਹੀ ਛੱਤ ,ਵਿਹੜਾ , ਘਰ ਹੋਣ। ਅਜਿਹੀ ਸਥਿਤੀ ‘ਚ ਘੋਸ਼ਣਾਵਾਂ ਦੀ ਵਿਵਹਾਰਿਕੱਤਾ ਨੂੰ ਪੁੱਖਤਾ ਕਰਨ ਦੀ ਲੋੜ ਹੈ।ਅਨਰਜਿਸਟਰਡ ਅਤੇ ਪ੍ਰਵਾਸੀ ਮਜਦੂਰਾਂ ਨਾਲ ਵਾਪਰ ਰਹੀਆਂ ਘਟਨਾਵਾਂ ਮੋਦੀ ਸਾਹਿਬ ਦੀ ਖਾਸ ਤਵੱਜੋ ਮੰਗਦੀਆਂ ਹਨ ਕਿਉਂਕਿ ਉਹਨਾਂ ਦਾ ਜਾਨੀ- ਮਾਲੀ ਨੁਕਸਾਨ ਕਿਸੇ ਖਾਤੇ ਨਹੀ ਪੈਂਦਾ ਦਿਸਦਾ।ਇਹ ਨਾ ਹੋਵੇ ਇਹ ਹੱਕ-ਵਿਹੁਣਾ ਵਰਗ ਨਾ ਇੱਦਰ ਦਾ ਰਹੇ ਨਾ ਓੁਦੱਰ ਦਾ ਅਤੇ ਬੇਰੋਜ਼ਗਾਰੀ ਦੀ ਭੀੜ ਹੋਰ ਸੰਘਣੀ ਹੋ ਜਾਵੇ।ਪੌਣੀ ਸਦੀ ਹੋ ਗਈ ਅਸੀ ਆਪਣੇ ਦੇਸ਼ ਵਿਚ ਕਈ ਯੋਜਨਾਵਾਂ ਅਤੇ ਕਾਨੂੰਨ ਬਣਾ ਬਣਾ ਕਿ ਗ਼ਰੀਬੀ ,ਬੇਰੋਜਗਾਰੀ , ਅਨਪੜਤਾ, ਜਾਤ-ਪਾਤ, ਛੂਤ-ਛਾਤ, ਭ੍ਰਿਸ਼ਟਾਚਾਰ, ਕਾਲਾਬਜ਼ਾਰੀ, ਮਹਿਲਾ ਤਸ਼ਦਦ, ਬਾਲ ਤਸ਼ਦਦ ਜਿਹੇ ਸਮਾਜਿਕ ਵਾਇਰਸਜ਼ ਨਾਲ ਲੜਦੇ ਰਹੇ ਹਾਂ ।ਪਰ ਉਹ ਮੁੱਕੇ ਨਹੀ ……ਸ਼ਾਇਦ ਅਸੀ ਉਹਨਾਂ ਪ੍ਰਤੀ ਸੰਜੀਦਾ ਨਹੀ ਰਹੇ। ਪਰ ਇਹ ਵਾਈਰਸ ਆਲਮੀ ਮਹਾਂਮਾਰੀ ਬਣ ਕੇ ਮੱਨੁਖ ‘ਚ ਆਇਆ ਹੈ। ਜਿਥੇ ਬਾਕਿ ਵਾਇਰਸ ਲੜਨ ਦੇ ਮੌਕੇ ਦੇ ਦੇ ਕੇ ਤਿਲ-ਤਿਲ ਮਾਰ ਰਹੇ ਹਨ ਉੱਥੇ ਬਿਨਾਂ ਮੌਕੇ ਦਿੱਤੇ ਇਹ ਵਾਇਰਸ ਸਿਰਫ ਤੇ ਸਿਰਫ ਮੌਤ ਹੀ ਦਿੰਦਾ ਹੈ।ਕਰੰਟ ਖਬਰਾਂ ਅਤੇ ਵਿਸ਼ਵ ਦੇ ਆਪਣੇ-ਆਪਣੇ ਵਿਸ਼ਲੇਸ਼ਣਾ ਨੂੰ ਨਜ਼ਰਅੰਦਾਜ ਨਹੀ ਕੀਤਾ ਜਾ ਸਕਦਾ ਪਰ ਇਸ ਦੇ ਫੈਲਣ ਜਾਂ ਫੈਲਾਉਣ ਦੇ ਕਾਰਨ ਕੁੱਝ ਵੀ ਹੋਣ ਜਿਸਦਾ ਵਿਸ਼ਲੇਸ਼ਣ ਬਾਅਦ ਵਿਚ ਕੀਤਾ ਜਾ ਸਕਦਾ ਹੈ ਪਰ ਇਸ ਵੇਲੇ ਸਮੁਚੀ ਦੂਨੀਆਂ ਨੂੰ ਹੌਂਸਲੇ ਸਹਿਤ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਣ ਅਤੇ ਇਸ ਮਹਾਂਮਾਰੀ ਨਾਲ ਡੱਟ ਕੇ ਲੜਨ ਦੀ ਲੋੜ ਹੈ।ਸੰਪਰਕ: 9878261522