ਇਸ ਸਰਕਾਰੀ ਕਰਮਚਾਰੀ ਨੇ ਕਿਹਾ, ਪੁਰਾਣੀ ਵਿਰੋਧਤਾ ਦੇ ਕਾਰਨ ਅਤੇ 'ਭ੍ਰਿਸ਼ਟ ਚਿਹਰੇ' ਨੂੰ ਉਜਾਗਰ ਕਰਨ ਲਈ 'ਸਰਕਾਰ ਮੇਰੇ ਨਾਲ ਬਹੁਤ ਨਾਰਾਜ਼ ਹੈ'।
26 ਅਪ੍ਰੈਲ ਨੂੰ ਵਰਸ਼ਾ ਡੋਂਗਰੇ ਦੁਆਰਾ ਇਹ ਫੇਸਬੁਕ ਪੋਸਟ ਛੱਤੀਸਗੜ੍ਹ ਦੇ ਆਦਿਵਾਸੀ ਖੇਤਰ ਵਿਚ ਮਾਓਵਾਦੀ ਬਗ਼ਾਵਤ ਨਾਲ ਲੜ ਰਹੇ ਸੁਰੱਖਿਆ ਦਸਤਿਆਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਵਿਆਪਕ ਉਲੰਘਣਾ ਬਾਰੇ ਆਂਤਰਿਕ ਖੁਲਾਸਾ/ਪੁਸ਼ਟੀ ਸੀ। ਸੁਭਾਵਿਕ ਤੌਰ 'ਤੇ, ਇਸ ਨੇ ਸੱਤਾ ਤੰਤਰ ਨੂੰ ਭੜਕਾਇਆ ਅਤੇ ਸੱਤਾ ਨੇ ਆਪਣੀ ਤਾਕਤ 'ਚ ਸਭ ਕੁਝ ਕੀਤਾ ਜਿਸ ਨਾਲ ਇਹ ਸ਼ਰਮਨਾਕ ਆਚਰਣ ਸਾਹਮਣੇ ਨਾ ਆ ਸਕੇ। ਇਸ ਲਈ ਹੀ 35 ਸਾਲਾਂ, ਰਾਏਪੁਰ ਦੀ ਜੇਲ੍ਹ ਦੀ ਡਿਪਟੀ ਸੁਪਰਡੈਂਟ ਨੂੰ ਮੁਅੱਤਲ ਕੀਤਾ ਗਿਆ ਅਤੇ ਉਸ ਤੋਂ ਬਾਅਦ 350 ਕਿਲੋਮੀਟਰ ਦੂਰ ਅੰਬਿਕਾਪੁਰ ਜੇਲ੍ਹ 'ਚ ਲਗਾ ਦਿੱਤਾ ਗਿਆ ਸੀ। ਛੱਤੀਸਗੜ੍ਹ ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਡੋਂਗਰੇ ਵਿਰੁੱਧ "ਪਹਿਲੀ ਦ੍ਰਿਸ਼ਟੀ ਸਬੂਤ" ਲੱਭੇ ਹਨ ਜੋ ਕੇਂਦਰੀ ਸਿਵਿਲ ਸੇਵਾਵਾਂ (ਆਚਰਣ) ਨਿਯਮਾਂ, 1964 ਦੀ ਉਲੰਘਣਾ ਹਨ, ਜੇਲ੍ਹ ਦੇ ਡਾਇਰੈਕਟਰ ਜਨਰਲ ਗਿਧਾਰੀ ਨਾਇਕ ਨੇ ਕਿਹਾ। ਨਾਇਕ ਨੇ ਫੋਨ 'ਤੇ ਕਿਹਾ ਕਿ ਉਹ ਇਕ ਸਰਕਾਰੀ ਮੁਲਾਜ਼ਮ ਹੈ, ਕੋਈ ਫ੍ਰੀਲਾਂਸਰ ਨਹੀਂ। "ਇੱਕ ਸਰਕਾਰੀ ਕਰਮਚਾਰੀ ਆਚਰਣ ਸੰਬੰਧੀ ਕੋਡ ਦੁਆਰਾ ਬੱਝੇ ਹੋਏ ਹੁੰਦੇ ਹਨ। ਸੋਸ਼ਲ ਮੀਡੀਆ ਸਰਕਾਰੀ ਨੌਕਰਸ਼ਾਹ ਲਈ ਕੁਝ ਵੀ ਜੋ ਉਹ ਚਾਹੁੰਦੀ ਹੈ ਪੋਸਟ ਕਰਨ ਦੀ ਜਗ੍ਹਾ ਨਹੀਂ ਹੈ"। ਜਸਟਿਸ ਕੇ.ਕੇ. ਗੁਪਤਾ, ਡਿਪਟੀ ਇੰਸਪੈਕਟਰ ਜਨਰਲ ਦੁਆਰਾ ਜਾਰੀ ਮੁਅੱਤਲ ਆਦੇਸ਼ ਵਿਚ ਡੋਂਗਰੇ ਵਿਰੁੱਧ ਕਾਰਵਾਈ ਲਈ ਦੋ ਆਧਾਰ ਦੱਸੇ ਹਨ - "ਗੈਰ-ਜ਼ਿੰਮੇਵਾਰ ਬਿਆਨ ਜ਼ਾਰੀ ਕਰਨਾ ਅਤੇ ਝੂਠੇ ਤੱਥਾਂ ਦਾ ਹਵਾਲਾ ਦੇਣਾ ਅਤੇ ਨਾਲ ਹੀ ਬਿਨ੍ਹਾਂ ਆਗਿਆ ਤੋਂ ਡਿਊਟੀ ਤੋਂ ਦੂਰ ਰਹਿਣਾ"।