Wed, 30 October 2024
Your Visitor Number :-   7238304
SuhisaverSuhisaver Suhisaver

ਦੇਸ਼ ਵਿੱਚ ਬਣਾਏ ਜਾ ਰਹੇ ਨਫਰਤੀ ਮਾਹੌਲ ਬਾਰੇ

Posted on:- 20-02-2019

ਸ਼ੱਕ  ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ! ਉੱਤਰੀ  ਭਾਰਤ ਦੇ ਜ਼ਿਆਦਾਤਰ  ਸ਼ਹਿਰਾਂ ਵਿਚ ਭੜਕਾਊ  ਨਾਹਰਿਆਂ ਨਾਲ  ਜਲੂਸ ਨਿਕਲ  ਰਹੇ ਹਨ,  ਨਾਹਰੇ  ਕੁਝ  ਇਸ ਤਰਾਂ  ਦੇ  ਲੱਗ  ਰਹੇ ਹਨ  ਅਤੇ  ਤਖਤੀਆਂ  'ਤੇ  ਲਿਖੇ ਗਏ ਹਨ  ਕਿ

*''ਹਮੇਂ ਨੌਕਰੀ ਨਹੀਂ ਬਦਲਾ ਚਾਹਿਏ!''
*'', ਹਮ ਭੂਖੇ   ਰਹਿ  ਲੇਂਗੇ ਪਰ ਮੋਦੀ ਜੀ, ਬਦਲਾ ਲੋ!''
*''ਆਮ ਚੁਨਾਵ ਰੋਕ ਦੋ, ਪਾਕਿਸਤਾਨ ਕੋ ਠੋਕ ਦੋ!''
*''ਪਾਕਿਸਤਾਨ ਕੀ ਮਾਂ ਕੀ ........!''
*''ਦੇਸ਼ ਕੋ ਬਚਾਓ ਮੋਦੀ ਜੀ ਕੋ ਫਿਰ ਸੇ ਲਾਓ !''... !

ਸਕੂਲੀ ਬੱਚੇ  ਵੀ  ਤਖਤੀਆਂ  ਲੈ ਕੇ  ਜਲੂਸ ਕੱਢ  ਰਹੇ ਹਨ  I ਇਹਨਾਂ ਵਿੱਚ  ਸਰਸਵਤੀ ਸ਼ਿਸ਼ੁ ਮੰਦਿਰਾਂ  ਦੇ  ਬੱਚਿਆਂ  ਦੇ ਨਾਲ ਹੀ ਪ੍ਰਈਵੇਟ  ਸਕੂਲਾਂ ਦੇ ਬੱਚੇ ਵੀ  ਵੱਡੀ  ਪੱਧਰ  'ਤੇ ਸ਼ਾਮਿਲ ਹਨ  ! ਇਹਨਾਂ  ਪਰਾਈਵੇਟ  ਸਕੂਲਾਂ  ਦੀ  ਮੈਨੇਜਮੇਂਟ ਨੂੰ  ਭਾਜਪਾ ਦੇ ਨੇਤਾ ਜਲੂਸ ਕੱਢਣ  ਲਈ ਕਹਿ ਰਹੇ ਹਨ  | ਇਹਨਾਂ  ਜਲੂਸਾਂ  ਵਿਚ  ਮੁਸਲਮਾਨਾਂ ਨੂੰ ਗੱਦਾਰ  'ਤੇ ਪਾਕਿਸਤਾਨ-ਪਰਸਤ  ਦੱਸਦੇ ਹੋਏ ਵੀ ਨਾਹਰੇ ਲਗਾਏ ਜਾ ਰਹੇ ਹਨ  ! ਮੁਸਲਮਾਨ ਆਬਾਦੀ ਦੀਆਂ ਬਸਤੀਆਂ ਵਿੱਚੋਂ ਗੁਜਰਦੇ ਹੋਏ ਜਾਣ ਬੁੱਝਕੇ ਤਨਾਓ ਵਧਾਉਣ ਤੇ ਸੰਤਾਪ ਪੈਦਾ ਕਰਨ  ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ! ਜੀ-ਨਿਊਜ਼ , ਆਜ ਤਕ , ਰਿਪਬਲਿਕ ਟੀਵੀ, ਸੁਦਰਸ਼ਨ ਆਦਿ ਚੈਨਲ ਤਾਂ ਦਿਨ- ਰਾਤ ਜ਼ਹਿਰ ਉਗਲ ਰਹੇ ਹਨ !

ਭਾੜੇ ਦੇ ਸਾਇਬਰ ਪ੍ਰਚਾਰਕ ਅਤੇ ਸਾਇਬਰ ਗੁੰਡੇ ਸਰਗਰਮ ਹੋ ਗਏ ਨੇ  ! ਵਹਟਸ-ਐਪ ਆਦਿ ਦੇ ਜਰੀਏ ਅਫਵਾਹਾਂ ਤੇ ਫਾਸਿਸਟ ਪ੍ਰਚਾਰ ਦਾ ਹਨ੍ਹੇਰ  ਫੈਲਾ ਦਿੱਤਾ ਗਿਐ  ! ਦੇਹਰਾਦੂਨ , ਉਦੈਪੁਰ, ਬਿਹਾਰ ਤੇ ਦੇਸ਼ ਦੇ ਕਈ ਸ਼ਹਿਰਾਂ ਵਿੱਚ  ਕਸ਼ਮੀਰੀ ਵਿਦਿਆਰਥੀਆਂ ਤੇ ਦੁਕਾਨਦਾਰਾਂ ਤੇ ਹਮਲੇ ਤਾਂ ਪੁਲਵਾਮਾ ਦੇ ਦੂਜੇ ਦਿਨ ਈ ਸ਼ੁਰੂ ਹੋ ਗਏ ਸਨ ! ਜੰਮੂ ਦੀਆਂ  ਮੁਸਲਮਾਨ ਬਸਤੀਆਂ ਤੇ ਵੀ ਹਮਲਾ  ਓਸੇ  ਦਿਨ  ਹੋ ਗਿਆ ਸੀ  ! ਮੋਦੀ ਸਮੇਤ ਭਾਜਪਾ ਦੇ ਨੇਤਾ ਅਗਲੇ ਈ ਦਿਨ ਤੋਂ ਧੁਆਂਧਾਰ ਰੈਲੀਆਂ ਵਿੱਚ  ਜੁੱਟ ਗਏ ਸਨ I CRPF ਦੇ ਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਦੇ ਨਾਲ ਕਈ ਭਾਜਪਾ ਨੇਤਾਵਾਂ ਨੇ ਬਕਾਇਦਾ ਰੋਡ ਸ਼ੋਅ ਕੀਤੇ !    


ਜਨੂਨੀ ਦੇਸਭਗਤੀ ਦਾ ਪ੍ਰੇਤ ਉਨ੍ਹਾਂ ਆਮ  ਘਰਾਂ ਦੇ ਸਭਨਾਂ ਲੋਕਾਂ ਦੇ ਸਿਰ ਤੇ ਚੜ੍ਹਕੇ  ਵੀ ਨੱਚ ਰਿਹਾ ਐ ਜੋ ਜੀ.ਐਸ.ਟੀ. , ਨੋਟਬੰਦੀ, ਰਿਕਾਰਡ ਤੋੜ ਬੇਰੁਜ਼ਗਾਰੀ ਤੇ ਅੰਬਰ ਨੂੰ  ਛੂੰਹਦੀ ਮੰਹਗਾਈ ਤੋਂ ਅੰਤਾਂ ਦੇ  ਪ੍ਰੇਸ਼ਾਨ ਸਨ  ਤੇ ਮੋਦੀ ਸਰਕਾਰ ਨੂੰ ਗਾਲਾਂ ਦੇ ਰਹੇ ਸਨ ! ਰਾਮ ਮੰਦਿਰ ਦਾ  ਮਾਮਲਾ ਠੁੱਸ ਹੋ ਗਆ ਸੀ , ਹਿੰਦੂ ਅਖਬਾਰ  ਦੇ ਭਾਂਡਾ ਭੰਨਣ ਤੋਂ  ਬਾਅਦ ਰਫ਼ਾਲ ਘਪਲੇ  ਨਾਲ  ਚਿਹਰੇ ਤੇ ਕਾਲਖ ਪੁਤ ਚੁੱਕੀ ਸੀ , ਸੀ.ਬੀ.ਆਈ. ਕਾਂਡ ਨਾਲ ਵੀ ਖੂਬ ਕਿਰਕਿਰੀ ਹੋਈ ਸੀ, ਮਹਾਗਠਬੰਧਨ ਤੇ ਪ੍ਰਿਅੰਕਾ ਦੇ ਰਾਜਨੀਤੀ 'ਚ ਉੱਤਰਨ ਨਾਲ ਮਾਹੌਲ ਬਦਲਣ ਦੀਆਂ  ਚਿੰਤਾਵਾਂ ਵੀ ਸਨ, ਲੋਕ  ਭਾਜਪਾਈਆਂ  ਨੂੰ ਸੜਕਾਂ ਤੇ ਘੇਰਕੇ 15 ਲੱਖ ਆਲੇ ਜੁਮਲੇ ਦੇ ਬਾਰੇ ਪੁੱਛਦੇ ਸਨ  ! ਤੇ ਹੁਣ ਆਹ ਸਾਰੀਆਂ ਗੱਲਾਂ ਠੰਡੇ ਬਸਤੇ ਵਿੱਚ ਪੈ ਗਈਆਂ ਹਨ ! ਪੁਲਵਾਮਾ ਦੀ ਘਟਨਾ ਦੇ ਬਾਅਦ ਭਾਜਪਾਈਆਂ  ਦੇ ਚਿਹਰੇ ਖਿੜੇ ਹੋਏ ਨੇ ! ਇੱਕ ਵਾਰ ਫੇਰ ਇਹ ਪ੍ਰਤੱਖ ਹੋ ਗਿਆ ਹੈ  ਕਿ ਅੰਧਰਾਸ਼ਟਰਵਾਦੀ ਤਣਾਓ ਹੀ  ਫ਼ਾਸਿਸਟਾਂ ਦੀ ਆਖਰੀ ਪਨਾਹ ਅਤੇ ਆਖਰੀ ਹਥਿਆਰ ਹੁੰਦੈ ! ਬੁਰਜੁਆ ਰਾਸ਼ਟਰਵਾਦ ਦੇ ਇਸ ਵਿਗੜੇ ਭੱਦੇ-ਖੂਨੀ ਰੂਪ ਦੇ ਮੁਕਾਬਲੇ  ਹੋਰ ਬੁਰਜੁਆ ਪਾਰਟੀਆਂ ਦੇ ਬੁਰਜੁਆ ਰਾਸ਼ਟਰਵਾਦ ਦਾ ਰੰਗ ਕਾਫ਼ੀ ਫਿੱਕਾ ਪੈ ਜਾਂਦਾ ਹੈ ਅਤੇ  ਓਹ ਵੀ ਆਪਣੇ ਆਪ  ਨੂੰ ਦੇਸਭਗਤ ਸਾਬਿਤ ਕਰਨ  ਲਈ  ਹੋਰ ਸਭਨਾਂ ਮਸਲਿਆਂ  ਨੂੰ ਆਲਮਾਰੀ ਵਿੱਚ ਬੰਦ ਕਰ ਦੇਣ  ਲਈ  ਮਜ਼ਬੂਰ ਹੋ ਜਾਂਦੇ ਹਨ  ! ਸੋਸ਼ਲ ਡੇਮੋਕਰੇਟ ਵੀ ਜਾਂ ਤਾਂ ਦੇਸਭਗਤੀ ਦੀ ਲਹਿਰ ਵਿੱਚ ਰੁੜ੍ਹਨ ਲੱਗਦੇ ਹਨ  ਜਾਂ ਅਜਿਹੇ ਵੇਲੇ ਚੁੱਪੀ ਸਾਧ ਲੈਂਦੇ ਹਨ ਕਿ ਉਨ੍ਹਾਂ ਨੂੰ ਦੇਸ਼ਦਰੋਹੀ ਕ਼ਰਾਰ ਦੇ ਦਿੱਤਾ ਜਾਊ, ਜਾਂ ਸਿੱਧੇ ਗਲਤ ਮਲਤ ਚੀਜ਼ ਤੇ ਉਂਗਲ ਚੁੱਕਣ ਦੀ ਥਾਂ ਮਿਮਿਆ ਕੇ  ਤੇ ਘੁਮਾ ਫਿਰਾ ਕੇ  ਉਲਝਾਵੀਂ  ਭਾਸ਼ਾ ਵਿੱਚ  ਗੱਲ  ਕਰਨ  ਲੱਗਦੇ ਹਨ !
                           
ਯਾਦ ਕਰੋ ! ਅਮਰਨਾਥ ਮੁਸਾਫਰਾਂ ਤੇ ਹਮਲਾ ਵੀ ਚੋਣਾਂ ਦੇ ਐਨ ਪਹਿਲਾਂ ਹੋਇਆ ਸੀ ! ਉੜੀ ਦੀ ਘਟਨਾ ਵੀ ਚੋਣਾਂ ਦੇ ਐਨ ਪਹਿਲਾਂ ਹੋਈ ਸੀ ! ਇਸ ਲਈ ਸ਼ੱਕ  ਤਾਂ ਹੁੰਦਾ ਈ ਐ ! ਜਿਸਨੂੰ ਨਹੀਂ  ਹੁੰਦਾ , ਓਹ ਜਾਂ ਤਾਂ ਇਤਹਾਸ ਬਾਰੇ ਕੁੱਝ ਜਾਣਦਾ ਨਹੀਂ, ਨਾ  ਹੀ  ਫਾਸਿਸਟਾਂ ਦੀ ਕਾਰਜ - ਪ੍ਰਣਾਲੀ ਦੇ ਬਾਰੇ 'ਚ ਜਾਣਦੈ !
                                                  
ਆ ਰਹੀ ਐ ਗੱਲ  ਸੱਮਝ ਵਿਚ ? ਜਿਨ੍ਹਾਂ ਦੇ ਆ ਰਹੀ ਐ , ਓਹ ਤਾਂ ਘੱਟੋ ਘੱਟ ਜਾਗ ਜਾਣ ਤੇ ਇਹਨਾਂ ਗੱਲਾਂ ਨੂੰ ਸਾਰੇ ਸੰਭਵ ਮਾਧਿਅਮਾਂ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ  ! ਓਏ , ਘੱਟੋ ਘੱਟ ਇਸ  ਪੋਸਟ ਨੂੰ ਤਾਂ ਸ਼ੇਅਰ ਕਰਕੇ , ਗਰੁਪਾਂ ਵਿੱਚ ਪਾਕੇ ਤੇ ਹੋਰ ਮਾਧਿਅਮਾਂ ਨਾਲ ਵੱਧ ਤੋਂ ਵੱਧ ਲੋਕਾਂ ਤਾਈਂ ਪਹੁੰਚਾਓ ! ਸਿਰਫ਼ ਲਾਇਕ  ਕਰਕੇ ਨਾ ਬੈਠ ਜਾਇਓ ...

ਵਾਇਆ : ਕਵਿਤਾ ਕ੍ਰਿਸ਼ਨਾ ਪੱਲਵੀ

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ