( ਇਹ ਚਿੱਠੀ ਜੁਨੈਦ ਦੇ ਮਿੱਤਰ ਮੁਹੰਮਦ ਅਜਹਰੂਦੀਨ ਦੁਆਰਾ ਲਿਖੀ ਗਈ ਹੈ , ਜੋ ਹਿੰਦੂਤਵੀ ਦਹਿਸ਼ਤਗਰਦੀ ਖ਼ਿਲਾਫ਼ ਹੋਏ ਕਈ ਰੋਸ ਦਿਖਾਵਿਆਂ `ਚ ਪੜ੍ਹੀ ਜਾ ਚੁੱਕੀ ਹੈ ) ਮੇਰੀ ਪਿਆਰੀ ਅੰਮੀ ,
ਅਸਲਾਮ ਅਲੈਕੁਮ ਵਾ ਰਹਿਮਤੁੱਲਾਹੇ ਵਾ ਬਰਕਾਤੁਲਾ
ਉਮੀਦ ਹੈ ਤੁਸੀਂ ਠੀਕ -ਠਾਕ ਹੋਵੋਗੇ , ਖੁਦਾ ਅੱਗੇ ਦੁਆ ਕਰਦਾ ਹਾਂ ਕਿ ਤੁਸੀਂ ਸਦਾ ਠੀਕ ਰਹੋ । ਮਾਂ, ਮੈਂ ਆਪਣੇ ਅਸਲ ਘਰ ਪਹੁੰੰਚ ਗਿਆ ਹਾਂ । ਮੈਂ ਜੱਨਤ `ਚ ਹਾਂ । ਤੁਸੀਂ ਮੈਨੂੰ ਨਵੇਂ ਕਪੜਿਆਂ `ਚ ਦੇਖਣਾ ਚਾਹੁੰਦੇ ਸੀ , ਦੇਖੋ ਮੈਂ ਬਿਲਕੁਲ ਨਵੇਂ ਕੱਪੜੇ ਪਹਿਨੇ ਹੋਏ ਹਨ । ਤੁਸੀਂ ਕੱਪੜੇ ਖ਼ਰੀਦਣ ਲਈ ਮੈਨੂੰ ਦਿੱਲੀ ਭੇਜਿਆ ਸੀ , ਪਰ ਮੇਰਾ ਨਸੀਬ ਮੈਨੂੰ ਜੱਨਤ ਲੈ ਆਇਆ । ਮੈਂ ਇਥੇ ਆਪਣੇ ਲਈ ਬਿਲਕੁਲ ਨਵਾਂ ਜੋੜਾ ਖ਼ਰੀਦਿਆ ਹੈ । ਮਾਂ ਮੈਂ ਇਥੇ ਬਹੁਤ ਖੁਸ਼ ਹਾਂ , ਇਥੇ ਭੀੜ ਦਾ ਡਰ ਨਹੀਂ , ਨਾ ਇਥੇ ਕੋਈ ਭੇਦ -ਭਾਵ ਹੈ । ਮੈਂ ਜੱਨਤ ਦੇ ਬਗੀਚਿਆਂ `ਚ ਟਹਿਲਦਾ ਹਾਂ ਅਤੇ ਇੱਥੇ ਲੱਗੇ ਫ਼ਲ ਖਾਂਦਾ ਹਾਂ । ਇਹ ਦੱਸਣਾ ਤਾਂ ਭੁੱਲ ਹੀ ਗਿਆ ਕਿ ਦੂਜੇ ਸ਼ਹੀਦਾਂ ਨਾਲ ਮੈਂ ਇੱਥੇ ਈਦ ਮਨਾ ਰਿਹਾ ਹਾਂ । ਮੇਰੇ ਨਾਲ ਮੋਹਸਿਨ ਸ਼ੇਖ, ਮਿਨਹਾਜ ਅੰਸਾਰੀ ਅਤੇ ਕਈ ਹੋਰ ਹਨ । ਅਸੀਂ ਸਭ ਇੱਥੇ ਐਸ਼ੋ-ਆਰਾਮ ਨਾਲ ਰਹਿ ਰਹੇ ਹਾਂ । ਪਰ ਮਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ । ਮੈਂ ਆਪਣੇ ਭਰਾਵਾਂ ਨੂੰ ਵੀ ਨਹੀਂ ਭੁੱਲ ਪਾ ਰਿਹਾ । ਉਹਨਾਂ ਨੂੰ ਵੀ ਤਾਂ ਸੱਟਾਂ ਲੱਗੀਆਂ ਸਨ । ਭੀੜ ਨੇ ਸਾਨੂੰ ਸਭ ਨੂੰ ਚਾਕੂਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ । ਪਰ ਦੇਖ ਮਾਂ ਸਭ ਕੁਝ ਬਦਲ ਗਿਆ ਹੁਣ ਮੈਂ ਹਮੇਸ਼ਾ ਜਿੰਦਾ ਰਹਾਂਗਾ ।