ਕੱਠਪੁਤਲੀਆਂ ਦੇ ਨਾਲ ਇਜ਼ਰਾਈਲੀ ਤਾਕਤ ਦਾ ਵਿਰੋਧ -ਸ਼ਾਲਿਨੀ ਸ਼ਰਮਾ
Posted on:- 22-06-2017
“ਆਓ ਅਸੀਂ ਸਾਹ ਲਈਏ, ਕਾਨਾਫੂਸੀ ਕਰੀਏ, ਆਓ ਅਸੀਂ ਜਿਉਂਈਏ ... ਆਜ਼ਾਦੀ ਅਤੇ ਸਨਮਾਨ ਦੇ ਬਗੈਰ ਜ਼ਿੰਦਗੀ ਦਾ ਕੀ ਅਰਥ ਹੈ?” ਇਹ ਸ਼ਕਤੀਸ਼ਾਲੀ ਬਿਆਨ ਵੱਖ-ਵੱਖ ਕਲਾ ਰਚਨਾਵਾਂ ਦੇ ਕਲਾਕਾਰਾਂ ਦੀ ਦ੍ਰਿੜ੍ਹਤਾ ਅਤੇ ਹਿੰਮਤ ਨੂੰ ਦਰਸਾਉਂਦਾ ਹੈ। ਇਹਨਾਂ ਵਿੱਚੋਂ ਇੱਕ ਕਿਸਮ ਕੱਠਪੁਤਲੀ ਕਲਾ ਹੈ ਜਿਸ ਨੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਬੱਚਿਆਂ ਦੀ ਕਲਪਨਾ ਨੂੰ ਵੱਡੇ ਪੱਧਰ ’ਤੇ ਫੜਿਆ ਹੈ।
“ਇਹ ਵੇਖਣਾ ਅਸੰਭਾਵੀ ਹੈ ਕਿ ਕਿਸ ਤਰ੍ਹਾਂ ਆਮ ਤੌਰ ’ਤੇ ਕਲਾ ਅਤੇ ਖਾਸ ਤੌਰ ’ਤੇ ਰੰਗ-ਭੂਮੀ ਕਿੰਨੀ ਆਸ ਜਗ੍ਹਾ ਸਕਦੇ ਹਨ ਅਤੇ ਲੋਕਾਂ ਦੇ ਸੋਚਣ ਦੇ ਨਜ਼ਰੀਏ ਨੂੰ ਬਦਲ ਸਕਦੇ ਹਨ। ਖੁਸ਼ੀ ਅਤੇ ਆਨੰਦ ਨੂੰ ਜ਼ਾਹਰ ਕਰਨ ਲਈ ਕੱਠਪੁਤਲੀ ਕਲਾ ਇੱਕ ਅਦਭੁੱਤ ਤਰੀਕਾ ਹੈ। ਮੇਰੇ ਸਮੂਹ ਅਤੇ ਮੈਂ ਇਸ ਜਾਦੂਈ ਹਥਿਆਰ ਨੂੰ ਖੋਲ ਲਿਆ ਹੈ। ਇਸ ਨਾਲ ਅਸੀਂ ਗੈਸ ਬੰਬਾਂ ਵਾਲੇ ਹੰਝੂਆਂ ਦੀ ਹਾਸੇ ਅਤੇ ਖੁਸ਼ੀ ਦੇ ਹੰਝੂਆਂ ਨਾਲ ਅਦਲਾ-ਬਦਲੀ ਕਰ ਲੈਂਦੇ ਹਾਂ”, ਬੈਥਲਹੈਮ ਤੋਂ ਇੱਕ ਆਜ਼ਾਦ ਕੱਠਪੁਤਲੀ ਵਾਲੀ ਕਲਾਕਾਰ, ਫੈਰੁਜ਼ੀ ਨਾਸਤਸ ਕਹਿੰਦੀ ਹੈ।
ਹਾਲ ਹੀ ਵਿੱਚ ਨਾਸਤਸ ਚੰਡੀਗੜ੍ਹ ਵਿੱਚ ਸੀ ਅਤੇ ਉਦੋਂ ਤੋਂ ਹੀ ਉਹ ਇਸ ਰਿਪੋਰਟਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਸਨੇ ਵਰਣਨ ਕੀਤਾ ਕਿ ਫਲਸਤੀਨ ਵਿੱਚ ਵਾਧੂ ਕਲਾਕਾਰ ਇਹ ਸਾਬਤ ਕਰਨ ਲਈ ਇਕੱਠੇ ਹੋਏ ਹਨ ਕਿ ਸੱਤਾ ਦੇ ਜ਼ਬਰ ਵਿਰੁੱਧ ਬਗਾਵਤ ਦਾ ਸਭ ਤੋਂ ਵੱਡਾ ਰੂਪ ਰਚਨਾਤਮਕਤਾ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ‘ਚੁੱਪੀ ਉਨ੍ਹਾਂ ਨੂੰ ਸਾਂਝ ਦਿੰਦੀ ਹੈ’ ਅਤੇ ਉਹ ਮਨੋਵਿਗਿਆਨਕ ਯੁੱਧ ਵਿੱਚ ਰਚਨਾਤਮਕਤਾ ਦੀ ਵਰਤੋਂ ਹਥਿਆਰ ਦੇ ਰੂਪ ਵਿੱਚ ਕਰ ਰਹੇ ਹਨ।ਬਹੁਤ ਸਾਰੇ ਅੰਤਰਰਾਸ਼ਟਰੀ ਪੜਾਵਾਂ ’ਤੇ ਪ੍ਰਦਰਸ਼ਨ ਕਰਨ ਤੋਂ ਬਾਅਦ, ਨਾਸਤਸ ਦੀ ਰੂਹ ਦੀ ਸੰਤੁਸ਼ਟੀ ਸਿਰਫ਼ ਉਸਦੀ ਜ਼ਮੀਨ (ਫ਼ਲਸਤੀਨ) ’ਤੇ ਕੰਮ ਕਰਕੇ ਹੀ ਹੁੰਦੀ ਹੈ। “ਮੈਂ ਛੋਟੇ ਬੱਚਿਆਂ ਅਤੇ ਔਰਤਾਂ ਨਾਲ ਕੰਮ ਕਰਦੀ ਹਾਂ, ਮੁੱਖ ਤੌਰ ’ਤੇ ਨੌਜਵਾਨਾਂ ਨਾਲ, ਜਿਸ ਨੂੰ ਅਸੀਂ ‘ਸੰਪਰਕ ਖੇਤਰ’ ਕਹਿੰਦੇ ਹਾਂ, ਉਹ ਇੱਕ ਅਜਿਹਾ ਸਥਾਨ ਹੈ ਜਿੱਥੇ ਚੱਲ ਰਹੀ ਇਜ਼ਰਾਈਲੀ ਫਲਸਤੀਨੀ ਟੱਕਰ ਦਾ ਸਿੱਧਾ ਪ੍ਰਭਾਵ ਹੁੰਦਾ ਹੈ, ਜਿਥੇ ਨੌਜਵਾਨ ਬੱਚੇ ਅਤੇ ਪਰਿਵਾਰ ਬਹੁਤੀ ਵਾਰੀ ਗੋਲੀਬਾਰੀ ਅਤੇ ਬੰਬ ਸੁੱਟਣ ਦੇ ਪ੍ਰਭਾਵ ਤੋਂ ਮਾਨਸਿਕ ਅਤੇ ਸਰੀਰਕ ਤੌਰ ਤੌਰ ’ਤੇ ਪੀੜਿਤ ਹਨ,” ਉਸਨੇ ਨਾਗਰਿਕ ਨੂੰ ਦੱਸਿਆ।ਜਦੋਂ ਫਲਸਤੀਨ ਬੇਰਿਹਮ ਜ਼ੁਲਮ ਦੇ ਵਿਰੁੱਧ ਟਾਕਰੇ ਦਾ ਕੇਂਦਰ ਰਿਹਾ ਹੈ, ਉਸ ਵੇਲੇ ਨਾਸਤਸ ਨੇ ਸੰਸਾਰ ਨੂੰ ਆਪਣੀ ਧਰਤੀ ਦਾ ਇੱਕ ਬਹੁਤ ਹੀ ਬਹਾਦੁਰ ਚਿਹਰਾ ਦਿਖਾਇਆ ਹੈ। “ਅਸੀਂ ਜ਼ਿੰਦਗੀ ਵਿੱਚ ਵਿਸ਼ਵਾਸ ਕਰਦੇ ਹਾਂ। ਹਾਂ! ਅਸੀਂ ਮੌਤ, ਦਰਦ, ਬੇਇੱਜ਼ਤੀ ਅਤੇ ਬੇਚੈਨੀ ਹਰ ਰੋਜ਼ ਦੇਖਦੇ ਹਾਂ ਪਰ ਇਸ ਨਾਲ ਸਾਨੂੰ ਚਲਦੇ ਹੋਏ ਜ਼ਿੰਦਗੀ ਅਤੇ ਖੁਸ਼ੀ ਨੂੰ ਕਲਾ ਰਾਹੀਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਫੈਲਾਉਣ ਦੀ ਸ਼ਕਤੀ ਮਿਲਦੀ ਹੈ। ਉਹ ਸਾਰੇ ਹਾਲਾਤਾਂ ਵਿੱਚ ਸਾਰੇ ਯੋਧੇ ਹਨ। ਅਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਜਿੰਨਾ ਆਮ ਤੌਰ ’ਤੇ ਸੰਭਵ ਹੋ ਸਕੇ ਇਸ ਜ਼ਿੰਦਗੀ ਨੂੰ ਜਿਉਣ ਲਈ ਮਾਣ ਨਾਲ ਲੜਦੇ ਹਾਂ,” ਉਸਨੇ ਮਹੱਤਵ ਦੇ ਕੇ ਕਿਹਾ।ਉਹ ਦੁਨੀਆ ਨੂੰ ਇਹ ਦਿਖਾਉਣ ਲਈ ਬਾਹਰ ਹੈ ਕਿ ਕਿਵੇਂ ਫਲਸਤੀਨੀਆਂ ਵਿੱਚ ਮੁਸੀਬਤ ਵਿੱਚ ਵੀ ਮੁਸਕੁਰਾਉਣ ਦਾ ਹੌਂਸਲਾ ਹੈ। ਕਿਵੇਂ ਉਨ੍ਹਾਂ ਨੇ ਬਿਪਤਾ ਤੋਂ ਤਾਕਤ ਹਾਸਲ ਕਰਨਾ ਸਿੱਖਿਆ ਹੈ ਅਤੇ ਉਹ ਉਨ੍ਹਾਂ ’ਤੇ ਸੁੱਟੇ ਜਾਂਦੇ ਬੰਬਾਂ ਦੇ ਪ੍ਰਤੀਬਿੰਬ ਵਜੋਂ ਹੋਰ ਬਹਾਦੁਰ ਬਣ ਰਹੇ ਹਨ। ਉਸਨੇ ਆਪਣੀ ਗੱਲ ਸਿੱਧੀ ਰੱਖੀ, “ਬਾਹਰਲੇ ਲੋਕ ਸ਼ਾਇਦ ਸੋਚਦੇ ਹੋਣ, ਓਹ ! ਮਾੜੇ ਫਲਸਤੀਨੀ ਲੋਕ। ਹਰ ਵੇਲੇ ਦੁੱਖ ਝੱਲਦੇ ਅਤੇ ਰੋਂਦੇ ਰਹਿੰਦੇ ਹਨ।” ਉਹ ਆਪਣੇ ਲੋਕਾਂ ਦੇ ਜੋਸ਼ ਨੂੰ ਦਰਸਾਉਂਦੀ ਹੈ, “ਸਾਡੀ ਜ਼ਿੰਦਗੀ ਦਾ 10 ਪ੍ਰਤੀਸ਼ਤ ਹਿੱਸਾ ਹੈ ਜੋ ਸਾਡੇ ਨਾਲ ਵਾਪਰਦਾ ਹੈ ਅਤੇ 90 ਪ੍ਰਤੀਸ਼ਤ ਉਹ ਹੈ ਜੋ ਅਸੀਂ ਪ੍ਰਤੀਕਿਰਿਆ ਕਰਦੇ ਹਾਂ। ਇੱਕ ਸ਼ਰਨਾਰਥੀ ਕੈਂਪ ਦੇ ਬਿਲਕੁਲ ਦਿਲ ਵਿੱਚ ਵੀ ਸਾਡੇ ਕੋਲ ਕਲਾ ਕੇਂਦਰ, ਡਾਂਸ ਸਕੂਲ, ਸਰਕਸ ਸਮੂਹ, ਸਿਨੇਮਾਘਰ ਅਤੇ ਥੀਏਟਰ ਹਨ। ਮੈਂ ਦੁਨੀਆ ਨੂੰ ਯਕੀਨ ਦਵਾਉਂਦੀ ਹਾਂ ਕਿ ਅਸੀਂ ਦਰਦ ਵਿੱਚ ਰਹਿੰਦੇ ਹਾਂ ਪਰ ਹਰ ਸ਼ਹੀਦ ਦੇ ਮਰਨ ’ਤੇ, ਅਸੀਂ ਬਿਹਤਰ ਘਰ ਦੀ ਉਮੀਦ ਲਗਾਉਂਦੇ ਹਾਂ।” ਉਸਨੇ ਕਿਹਾ।ਉਸਦਾ ਮੁੱਖ ਪ੍ਰਦਰਸ਼ਨ ਹੈ ਇੱਕ ਗਲੀ ਮੇਲਾ ਜਿਸ ਲਈ ਉਹ ਆਪਣੇ ਸੰਗੀ ਮੰਡਲੀ ਦੇ ਮੈਂਬਰਾਂ ਨਾਲ ਸ਼ਰਨਾਰਥੀ ਕੈਂਪਾਂ, ਪਿੰਡਾਂ ਅਤੇ ਫਿਲਸਤੀਨ ਦੇ ਕੁਝ ਸ਼ਹਿਰਾਂ ਦੇ ਦੁਆਲੇ ਘੁੰਮਦੀ ਹੈ। ਤਸਵੀਰ ਨੂੰ ਜਿਉਂਦਾ ਰੱਖਣ ਲਈ ਉਹ ਆਪਣੇ ਸ਼ਬਦਾਂ ਵਿੱਚ ਕਹਿੰਦੀ ਹੈ, “ਇਨ੍ਹਾਂ ਗਰੀਬ ਸੰਪਰਕ ਖੇਤਰਾਂ ਵਿੱਚ ਬੱਚਿਆਂ ਦੇ ਚਿਹਰੇ ਸਾਨੂੰ ਉਹ ਊਰਜਾ ਦਿੰਦੇ ਹਨ ਜੋ ਸਾਨੂੰ ਚਲਾਈ ਰੱਖਦੀ ਹੈ। ਜਿਸ ਤਰੀਕੇ ਨਾਲ ਉਹ ਖੁਸ਼ਹਾਲੀ ਅਤੇ ਜੀਵਨ ਨੂੰ ਲੈਂਦੇ ਹਨ ਅਤੇ ਜਿਸ ਤਰ੍ਹਾਂ ਉਹ ਨੱਚਦੇ ਅਤੇ ਪਰੇਡ ਵਿੱਚ ਸ਼ਾਮਲ ਹੁੰਦੇ ਹਨ, ਉਹ ਅਮੁੱਲ ਹੈ।”ਉਹ ਆਪਣੇ ਪ੍ਰਦਰਸ਼ਨ ਦੌਰਾਨ ਸ਼ਰਨਾਰਥੀ ਕੈਂਪਾਂ ਦੇ ਅੰਦਰ ਦੇ ਮਾਹੌਲ ਦਾ ਵਰਣਨ ਕਰਦੀ ਹੈ, “ਜਦੋਂ ਅਸੀਂ ਸ਼ਰਨਾਰਥੀ ਕੈਂਪਾਂ ਦੇ ਅੰਦਰ ਪ੍ਰਦਰਸ਼ਨ ਕਰਨ ਜਾਂਦੇ ਹਾਂ, ਜਿਸ ਉਤਸੁਕਤਾ ਨਾਲ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਸਾਨੂੰ ਦੇਖਦੇ ਹਨ, ਉਹ ਨਾਚੀਜ਼ ਹੈ। ਜਿਸ ਮੋਹ ਨਾਲ ਉਹ ਸਾਰੇ ਪ੍ਰਦਰਸ਼ਨ ਨੂੰ ਅੰਤ ਤੱਕ ਦੇਖਦੇ ਹਨ ਉਹ ਸਾਡੀ ਪ੍ਰੇਰਣਾ ਬਣ ਜਾਂਦੀ ਹੈ। ਵੇਰਵੇ ਦੇ ਸੰਬੰਧ ਵਿੱਚ ਉਨ੍ਹਾਂ ਦੀ ਜਿਗਿਆਸਾ ਨਸ਼ੇਈ ਹੈ।”ਨਾਸਤਸ ਨੇ ਨਾਗਰਿਕ ਨੂੰ ਦੱਸਿਆ ਕਿ ਕਿਵੇਂ ਬੱਚੇ ਆਪਣੀਆਂ ਕੱਠਪੁਤਲੀਆਂ ਅਤੇ ਪੁਸ਼ਾਕਾਂ ਦੀ ਜਾਂਚ ਕਰਨ ਲਈ ਸਟੇਜ ਉੱਤੇ ਆਉਂਦੇ ਹਨ। ਅਭਿਨੇਤਾ ਅਤੇ ਹਾਜ਼ਰੀਨ ਦਾ ਜੋਸ਼ ਦੋਵੇਂ ਉੱਚ ਹਨ। ਜਿਉਣ ਲਈ ਲੋਕਾਂ ਦਾ ਜੋਸ਼ ਉਨ੍ਹਾਂ ਦੇ ਦਰਦ ਅਤੇ ਦੁੱਖਾਂ ਤੋਂ ਅਛੂਤਾ ਨਹੀਂ ਹੈ। ਉਸ ਨੇ ਕਿਹਾ, “ਹਰ ਜਗ੍ਹਾ ’ਤੇ ਫੈਲੇ ਚੈੱਕ-ਪੋਆਇੰਟ ਜਾਂ ਵੱਖਰੀ ਕੰਧ ਦੇ ਬਾਵਜੂਦ ਵੀ ਉਹ ਸਾਨੂੰ ਹਰਾ ਨਹੀਂ ਸਕੇ।”ਸੰਪਰਕ ਖੇਤਰਾਂ ਵਿੱਚ ਕਿਵੇਂ ਲੋਕ ਮਨੋਵਿਗਿਆਨਕ ਅਤੇ ਸਰੀਰਕ ਤੌਰ ’ਤੇ ਝਲਦੇ ਹਨ, ਉਹ ਕਹਿੰਦੀ ਹੈ, “ਫਲਸਤੀਨ ਵਿੱਚ ਇਸਦੇ ਸੰਪਰਕ ਖੇਤਰ ਤੋਂ ਕੋਈ ਵੀ ਸ਼ਹਿਰ ਵੱਖ ਨਹੀਂ ਹੋ ਸਕਦਾ। ਬਹੁਤ ਸਾਲ ਪਹਿਲਾਂ ਇਹ ਹੋਇਆ ਸੀ ਕਿ ਇਜ਼ਰਾਈਲੀ ਸਰਕਾਰ ਨੇ ਹਰ ਸ਼ਹਿਰ ਨੂੰ ਅਲੱਗ ਕਰਨ ਵਾਲੀਆਂ ਕੰਧਾਂ ਬਣਾਉਣ ਦਾ ਫ਼ੈਸਲਾ ਲਿਆ ਸੀ ਜਿਸਨੇ ਹਰ ਸ਼ਹਿਰ ਨੂੰ ਘੇਰ ਲਿਆ ਅਤੇ ਉਸਦਾ ਸਿਰਫ਼ ਇੱਕ ਹੀ ਗੇਟ ਸੀ। ਸੋ ਜੇਕਰ ਤੁਸੀਂ ਕਿਸੇ ਪਰਿਵਾਰਕ ਦੌਰੇ ’ਤੇ ਹੋ ਜਾਂ ਕਿਸੇ ਹੋਰ ਸ਼ਹਿਰ ਵਿੱਚ ਪੜ੍ਹਾਈ ਕਰ ਰਹੇ ਹੋ ਜਾਂ ਤੁਹਾਡਾ ਕੋਈ ਕੰਮ ਤੁਹਾਨੂੰ ਕਿਸੇ ਨੇੜਲੇ ਸ਼ਹਿਰ ਵਿੱਚ ਕੁਝ ਕਾਗਜ਼ਾਂ ਨੂੰ ਖ਼ਤਮ ਕਰਨ ਲਈ ਭੇਜਦਾ ਹੈ, ਤਾਂ ਹੋ ਸਕਦਾ ਹੈ ਤੁਹਾਡਾ ਸਾਰਾ ਦਿਨ ਅਲੱਗ ਕਰਨ ਵਾਲੀ ਕੰਧ ਦੇ ਨਾਲ ਵਾਲੀ ਸੜਕ ’ਤੇ ਸਿਰਫ਼ ਇੱਕੋ-ਇੱਕ ਗੇਟ ਤੋਂ ਬਾਹਰ ਆਉਣ ਲਈ ਲੰਘ ਜਾਵੇ, ਜਿਸਨੂੰ ਉਹ ਨਿਗਰਾਨੀ ਲਈ ਖੁੱਲ੍ਹਾ ਰੱਖਦੇ ਹਨ, ਜਿੱਥੋਂ ਕੁਝ ਖੁਸ਼ਕਿਸਮਤ ਲੋਕ ਹੀ ਲੰਘ ਸਕਦੇ ਹਨ।ਅਨੁਵਾਦਕ: ਸਚਿੰਦਰਪਾਲ ਪਾਲੀ